1 Kings

1:1 ਦਾਊਦ ਪਾਤਸ਼ਾਹ ਬਹੁਤ ਬੁਢ੍ਢਾ ਸੀ, ਉਸਦੇ ਨੌਕਰ ਉਸ ਨੂੰ ਚਾਦਰਾਂ ਨਾਲ ਢਕ ਕੇ ਰੱਖਦੇ ਪਰ ਉਸ ਨੂੰ ਨਿਘ੍ਘ ਨਾ ਮਹਿਸੂਸ ਹੁੰਦਾ। 2 ਤਾਂ ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ, "ਅਸੀਂ ਰਾਜੇ ਦੀ ਸੇਵਾ ਕਰਨ ਲਈ ਅਤੇ ਉਸਦਾ ਧਿਆਨ ਰੱਖਣ ਲਈ ਇੱਕ ਕੁਆਰੀ ਮੁਟਿਆਰ ਲੱਭਾਂਗੇ। ਉਹ ਤੈਨੂੰ ਨਿਘ੍ਘਾ ਕਰਨ ਲਈ ਤੇਰੇ ਪਾਸੇ ਤੇ ਸੌਂ ਸਕੇਗੀ।" 3 ਇਸ ਲਈ ਉਨ੍ਹਾਂ ਨੇ ਸਾਰੇ ਇਸਰਾਏਲ ਵਿੱਚ ਖੂਬਸੂਰਤ ਕੁੜੀ ਲੱਭਣੀ ਸ਼ੁਰੂ ਕੀਤੀ ਅਤੇ ਸ਼ੂਨੰਮੀ ਸ਼ਹਿਰ ਤੋਂ ਅਬੀਸ਼ਗ ਨਾਂ ਦੀ ਇੱਕ ਕੁੜੀ ਲੱਭੀ। ਉਹ ਉਸ ਕੁੜੀ ਨੂੰ ਪਾਤਸ਼ਾਹ ਕੋਲ ਲਿਆਏ। 4 ਉਹ ਕੁੜੀ ਬੜੀ ਖੂਬਸੂਰਤ ਸੀ। ਉਸਨੇ ਪਾਤਸ਼ਾਹ ਦੀ ਖੂਬ ਸੇਵਾ ਅਤੇ ਦੇਖਭਾਲ ਕੀਤੀ ਪਰ ਪਾਤਸ਼ਾਹ ਨੇ ਉਸ ਨਾਲ ਕੋਈ ਜਿਨਸੀ ਸੰਬੰਧ ਨਾ ਜੋੜੇ। 5 ਦਾਊਦ ਦਾ ਪੁੱਤਰ ਅਦੋਨੀਯਾਹ ਉਸਦੀ ਪਤਨੀ ਹਗ੍ਗੀਬ ਤੋਂ ਸੀ, ਉਹ ਸ਼ੇਖੀ ਮਾਰਦਾ ਹੁੰਦਾ ਸੀ ਕਿ ਉਹ ਰਾਜਾ ਹੋਵੇਗਾ। ਉਸਨੇ ਆਪਣੇ ਲਈ ਰੱਥ, ਘੋੜੇ ਅਤੇ ਆਪਣੇ ਰੱਥ ਦੇ ਅੱਗੇ ਭੱਜਣ ਲਈ 50 ਆਦਮੀਆਂ ਨੂੰ ਲਿਆ। ਉਸਦੇ ਪਿਤਾ ਨੇ ਉਸਨੂੰ ਇਹ ਆਖਕੇ ਕਦੇ ਨਹੀਂ ਸੁਧਾਰਿਆ, "ਤੂੰ ਅਜਿਹਾ ਕਿਉਂ ਕਰਦਾ ਹੈਂ?" ਉਹ ਅਬਸ਼ਾਲੋਮ ਦੇ ਜਨਮ ਤੋਂ ਮਗਰੋਂ ਜਨਮਿਆ ਸੀ, ਅਤੇ ਉਹ ਉਸ ਵਾਂਗੇ ਹੀ ਸੋਹਣਾ ਸੀ। 6 7 ਅਦੋਨੀਯਾਹ ਨੇ ਸਰੂਯਾਹ ਦੇ ਪੁੱਤਰ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਬਾਰ ਜਾਜਕ ਨਾਲ ਗੱਲ ਕੀਤੀ। ਉਨ੍ਹਾਂ ਦੋਨਾਂ ਨੇ ਇਸ ਨੂੰ ਨਵਾਂ ਪਾਤਸ਼ਾਹ ਬਾਪਣ ਲਈ ਮਦਦ ਕਰਨ ਦਾ ਫ਼ੈਸਲਾ ਕੀਤਾ। 8 ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਬਾਨ ਨਬੀ, ਸ਼ਿਮਈ, ਰੇਈ ਅਤੇ ਦਾਊਦ ਪਾਤਸ਼ਾਹ ਦੇ ਖਾਸ ਪਹਿਰੇਦਾਰਾਂ ਨੇ ਅਦੋਨੀਯਾਹ ਦਾ ਪੱਖ ਨਾ ਲਿਆ। 9 ਇੱਕ ਦਿਨ ਜ਼ੋਹਲਬ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ, ਅਦੋਨੀਯਾਹ ਨੇ ਕੁਝ ਭੇਡਾਂ, ਗਊਆਂ ਅਤੇ ਮੋਟੇ-ਮੋਟੇ ਪਸ਼ੂ ਵੱਢੇ ਅਤੇ ਆਪਣੇ ਸਾਰੇ ਭਰਾਵਾਂ ਭਾਵ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਅਫ਼ਸਰਾਂ ਨੂੰ ਸਦਿਆ। 10 ਪਰ ਅਦੋਨੀਯਾਹ ਨੇ ਨਾਬਾਨ ਨਬੀ, ਬਨਾਯਾਹ, ਆਪਣੇ ਪਿਤਾ ਦੇ ਖਾਸ ਪਹਿਰੇਦਾਰਾਂ ਜਾਂ ਆਪਣੇ ਭਰਾ ਸੁਲੇਮਾਨ ਨੂੰ ਸੱਦਾ ਨਾ ਦਿੱਤਾ। 11 ਪਰ ਨਾਬਾਨ ਨੇ ਜਦੋਂ ਇਹ ਸੁਣਿਆ ਤਾਂ ਉਹ ਸੁਲੇਮਾਨ ਦੀ ਮਾਤਾ ਬਬਸ਼ਬਾ ਕੋਲ ਗਿਆ ਅਤੇ ਉਸਨੂੰ ਜਾਕੇ ਕਿਹਾ, "ਕੀ ਤੁਸੀਂ ਨਹੀਂ ਸੁਣਿਆ ਕਿ ਹਗੀਬ ਦਾ ਪੁੱਤਰ ਕੀ ਕੁਝ ਕਰ ਰਿਹਾ ਹੈ? ਉਹ ਖੁਦ ਨੂੰ ਪਾਤਸ਼ਾਹ ਬਾਪ ਰਿਹਾ ਹੈ ਅਤੇ ਸਾਡਾ ਮਾਲਕ, ਦਾਊਦ ਪਾਤਸ਼ਾਹ ਇਸ ਸਾਰੇ ਕਾਸੇ ਤੋਂ ਅਨਜਾਨ ਹੈ। 12 ਮੈਂ ਦੱਸਦਾਂ ਕਿ ਤੈਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਵੀ ਜ਼ਿੰਦਗੀ ਬਚਾਉਣ ਲਈ ਕੀ ਕਰਨਾ ਚਾਹੀਦਾ। 13 ਦਾਊਦ ਪਾਤਸ਼ਾਹ ਕੋਲ ਜਾਕੇ ਆਖ, 'ਹੇ ਮੇਰੇ ਮਹਾਰਾਜ ਪਾਤਸ਼ਾਹ, ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਤੈਥੋਂ ਬਾਅਦ ਮੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਤੇਰੇ ਸਿੰਘਾਸਣ ਉੱਤੇ ਬੈਠੇਗਾ? ਫ਼ੇਰ ਅਦੋਨੀਯਾਹ ਰਾਜਾ ਕਿਉਂ ਬਣ ਗਿਆ ਹੈ?' 14 ਜਦੋਂ ਤੂੰ ਅਜੇ ਉਸ ਨਾਲ ਗੱਲਬਾਤ ਕਰ ਰਹੀ ਹੋਵੇਂਗੀ, ਮੈਂ ਅੰਦਰ ਆ ਜਾਵਾਂਗਾ। ਤੇਰੇ ਓਬੋਁ ਚਲੇ ਜਾਣ ਤੋਂ ਬਾਅਦ, ਮੈਂ ਤੇਰੇ ਸ਼ਬਦਾਂ ਦੀ ਪੁਸ਼ਟੀ ਕਰ ਦਿਆਂਗਾ।" 15 ਫੇਰ ਬਬਸ਼ਬਾ ਪਾਤਸ਼ਾਹ ਨੂੰ ਉਸਦੇ ਸੌਣ ਵਾਲੇ ਕਮਰੇ ਵਿੱਚ ਵੇਖਣ ਲਈ ਗਈ। ਪਾਤਸ਼ਾਹ ਬਹੁਤ ਬੁਢ੍ਢਾ ਸੀ ਅਤੇ ਸ਼ੂਨੰਮੀ ਤੋਂ ਅਬੀਸ਼ਗ ਨਾਂ ਦੀ ਕੁੜੀ ਉਸ ਦੀ ਦੇਖਭਾਲ ਕਰ ਰਹੀ ਸੀ। 16 ਬਬਸ਼ਬਾ ਨੇ ਪਾਤਸ਼ਾਹ ਅੱਗੇ ਮੱਥਾ ਟੇਕਿਆ। ਪਾਤਸ਼ਾਹ ਨੇ ਪੁਛਿਆ, "ਤੂੰ ਕੀ ਮਂਗਦੀ ਹੈਂ?" 17 ਬਬਸ਼ਬਾ ਨੇ ਆਖਿਆ, "ਮੇਰੇ ਮਹਾਰਾਜ਼, ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਮੇਰੇ ਨਾਲ ਇਕਰਾਰ ਕਰਕੇ ਆਖਿਆ ਸੀ, 'ਮੇਰੇ ਪਿੱਛੋਂ, ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਮੇਰੇ ਸਿੰਘਾਸਣ ਉੱਪਰ ਬੈਠੇਗਾ।' 18 ਹੁਣ, ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਤੂੰ ਇਸ ਬਾਰੇ ਸਚੇਤ ਨਹੀਂ ਹੈਂ। 19 ਅਦੋਨੀਯਾਹ ਨੇ ਬਹੁਤ ਸਾਰੀਆਂ ਗਾਵਾਂ, ਮੋਟੇ ਵੱਛੇ ਅਤੇ ਭੇਡਾਂ ਜਿਬਾਹ ਕੀਤੀਆਂ ਹਨ ਅਤੇ ਤੇਰੇ ਸਾਰੇ ਪੁੱਤਰਾਂ ਨੂੰ ਸੱਦਾ ਦਿੱਤਾ ਹੈ। ਉਸਨੇ ਜਾਜਕ ਅਬਯਾਬਾਰ ਅਤੇ ਤੇਰੇ ਸੈਨਾਪਤੀ ਯੋਆਬ ਨੂੰ ਤਾਂ ਸੱਦਾ ਦਿੱਤਾ ਹੈ, ਪਰ ਉਸਨੇ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ ਜੋ ਤੇਰੇ ਨਾਲ ਵਫ਼ਾਦਾਰ ਹੈ। 20 ਸੋ ਹੁਣ, ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਸਰਾਏਲ ਦੇ ਸਾਰੇ ਲੋਕ ਤੇਰੇ ਵੱਲ ਤੱਕ ਰਹੇ ਹਨ ਅਤੇ ਉਹ ਤੇਰੇ ਆਖਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਤੈਥੋਂ ਬਾਅਦ ਰਾਜਾ ਕੌਣ ਹੋਵੇਗਾ। 21 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਤੈਨੂੰ ਤੇਰੇ ਪੁਰਖਿਆਂ ਨਾਲ ਦਫ਼ਨਾੇ ਜਾਣ ਤੋਂ ਬਾਅਦ, ਮੇਰਾ ਪੁੱਤਰ ਅਤੇ ਮੈਂ ਗਦ੍ਦਾਰ ਠਹਿਰਾਏ ਜਾਵਾਂਗੇ।" 22 ਜਦੋਂ ਬਬਸ਼ਬਾ ਅਜੇ ਪਾਤਸ਼ਾਹ ਨਾਲ ਗੱਲ ਬਾਤ ਕਰ ਰਹੀ ਸੀ, ਨਾਬਾਨ ਨਬੀ ਪਾਤਸ਼ਾਹ ਨੂੰ ਵੇਖਣ ਆਇਆ। 23 ਸੇਵਕਾਂ ਨੇ ਪਾਤਸ਼ਾਹ ਨੂੰ ਕਿਹਾ, "ਨਾਬਾਨ ਨਬੀ ਤੁਹਾਨੂੰ ਮਿਲਣ ਆਇਆ ਹੈ।" ਨਾਬਾਨ ਅੰਦਰ ਆਇਆ ਅਤੇ ਪਾਤਸ਼ਾਹ ਦੇ ਅੱਗੇ ਝੁਕ ਗਿਆ ਅਤੇ ਉਸਨੂੰ ਕਿਹਾ, 24 "ਮੇਰੇ ਮਹਾਰਾਜ ਅਤੇ ਪਾਤਸ਼ਾਹ! ਕੀ ਤੁਸੀਂ ਇਹ ਘੋਸ਼ਣਾ ਕੀਤੀ ਹੈ ਕਿ ਤੁਹਾਡੇ ਬਾਅਦ ਅਦੋਨੀਯਾਹ ਅਗਲਾ ਪਾਤਸ਼ਾਹ ਹੋਵੇਗਾ? ਕੀ ਤੁਸੀਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਲੋਕਾਂ ਉੱਪਰ ਅਦੋਨੀਯਾਹ ਰਾਜ ਕਰੇਗਾ? 25 ਕਿਉਂ ਕਿ ਅੱਜ ਉਹ ਹੇਠਾਂ ਵਾਦੀ ਵਿੱਚ ਗਿਆ ਹੈ ਅਤੇ ਸੁਖ-ਸਾਂਦ ਦੀਆਂ ਭੇਟਾਂ ਵਜੋਂ ਢੇਰ ਸਾਰੀਆਂ ਗਊਆਂ, ਮੋਟੇ-ਵੱਛੇ ਅਤੇ ਭੇਡਾਂ ਬਲੀ ਚੜਾਈਆਂ ਹਨ ਅਤੇ ਤੇਰੇ ਬਾਕੀ ਸਾਰੇ ਪੁੱਤਰਾਂ, ਸੈਨਾਂ ਦੇ ਸੈਨਾਪਤੀਆਂ, ਅਤੇ ਅਬਯਾਬਾਰ ਜਾਜਕ ਨੂੰ ਸੱਦਾ ਦਿੱਤਾ ਹੈ ਉਹ ਹੁਣ ਉਸ ਨਾਲ ਖਾ-ਪੀ ਰਹੇ ਹਨ ਅਤੇ ਆਖ ਰਹੇ ਹਨ, "ਪਾਤਸ਼ਾਹ ਅਦੋਨੀਯਾਹ ਤੂੰ ਜਿਉਂਦਾ ਰਹੇਁ।' 26 ਪਰ ਉਸ ਨੇ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ, ਜਾਂ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ। 27 ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, "ਕੀ ਤੁਸੀਂ ਸਾਨੂੰ ਬਿਨਾਂ ਦੱਸੇ ਇਹ ਕਾਰਜ ਕਰ ਲਿਆ ਹੈ? ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਬਾਅਦ ਅਗਲਾ ਪਾਤਸ਼ਾਹ ਕੌਣ ਹੋਵੇਗਾ?" 28 ਤੱਦ ਦਾਊਦ ਪਾਤਸ਼ਾਹ ਨੇ ਕਿਹਾ, "ਬਬਸ਼ਬਾ ਨੂੰ ਕਹੋ ਕਿ ਅੰਦਰ ਆਏ।" ਤਾਂ ਬਬਸ਼ਬਾ ਪਾਤਸ਼ਾਹ ਦੇ ਸਾਹਮਣੇ ਹੋਈ। 29 ਫੇਰ ਪਾਤਸ਼ਾਹ ਨੇ ਇੱਕ ਇਕਰਾਰ ਕੀਤਾ ਅਤੇ ਆਖਿਆ, "ਯਹੋਵਾਹ ਪਰਮੇਸ਼ੁਰ ਨੇ ਮੈਨੂੰ ਹਰ ਖਤਰੇ ਤੋਂ ਬਚਾਇਆ ਹੈ। ਜਿੰਨਾ ਪ੍ਰਪੱਕ ਕਿ ਯਹੋਵਾਹ ਜਿਉਂਦਾ ਹੈ, ਮੈਂ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ। 30 ਅੱਜ ਮੈਂ ਉਹੀ ਕਰਾਂਗਾ ਜਿਸ ਦਾ ਅਤੀਤ ਵਿੱਚ ਇਕਰਾਰ ਕੀਤਾ ਸੀ। ਮੈਂ ਉਹ ਇਕਰਾਰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਤੇ ਕੀਤਾ ਸੀ ਕਿ ਮੈਥੋਂ ਮਗਰੋਂ ਅਗਲਾ ਰਾਜਾ ਤੇਰਾ ਪੁੱਤਰ ਹੋਵੇਗਾ ਅਤੇ ਮੈਥੋਂ ਮਗਰੋਂ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।" 31 ਤੱਦ ਬਬਸ਼ਬਾ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਕਿਹਾ, "ਹੇ ਦਾਊਦ ਪਾਤਸ਼ਾਹ, ਤੇਰੀਆਂ ਵੱਡੀਆਂ ਉਮਰਾਂ ਹੋਣ!" 32 ਤੱਦ ਦਾਊਦ ਪਾਤਸ਼ਾਹ ਨੇ ਆਖਿਆ, "ਸਾਦੋਕ ਜਾਜਕ, ਨਾਬਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸੱਦ।" ਤਾਂ ਉਹ ਤਿੰਨੇ ਆਦਮੀ ਪਾਤਸ਼ਾਹ ਨੂੰ ਵੇਖਣ ਲਈ ਆਏ। 33 ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, "ਮੇਰੇ ਅਧਿਕਾਰੀਆਂ ਨੂੰ ਆਪਣੇ ਨਾਲ ਲਵੋ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖਚ੍ਚਰ ਉੱਪਰ ਚੜਾਕੇ ਗਿਹੋਨ ਦੇ ਝਰਨੇ ਕੋਲ ਲੈ ਜਾਵੋ। 34 ਓਥੇ ਸਾਦੋਕ ਜਾਜਕ ਅਤੇ ਨਾਬਾਨ ਨਬੀ ਉਸਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨਗੇ। ਫੇਰ ਤੂਰ੍ਹੀ ਵਜਾਕੇੇ ਰੌਲਾ ਪਾਇਓ! 'ਪਾਤਸ਼ਾਹ ਸੁਲੇਮਾਨ ਜਿਉਂਦਾ ਰਹੇ।' 35 ਫ਼ਿਰ ਸੁਲੇਮਾਨ ਨੂੰ ਇੱਥੇ ਮੇਰੇ ਕੋਲ ਲੈਕੇ ਆਓ। ਉਹ ਮੇਰੇ ਸਿੰਘਾਸਣ ਸਿੰਘਾਸਣ ਉੱਪਰ ਬਿਰਾਜੇਗਾ ਅਤੇ ਮੇਰੀ ਬਾਵੇਂ ਪਾਤਸ਼ਾਹ ਹੋਵੇਗਾ। ਮੈਂ ਉਸ ਨੂੰ ਇਸਰਾਏਲ ਅਤੇ ਯਹੂਦਾਹ ਦਾ ਸ਼ਾਸਕ ਹੋਣ ਲਈ ਚੁਣਿਆ ਹੈ।" 36 ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ, "ਆਮੀਨ! ਯਹੋਵਾਹ ਪਰਮੇਸ਼ੁਰ, ਮੇਰੇ ਮਹਾਰਾਜ ਅਤੇ ਪਾਤਸ਼ਾਹ ਦਾ ਪਰਮੇਸ਼ੁਰ, ਤੇਰੇ ਸ਼ਬਦਾਂ ਦੀ ਤਸਦੀਕ ਕਰੇਗਾ! 37 ਮੇਰੇ ਮਹਾਰਾਜ ਅਤੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਸੀ ਅਤੇ ਹੁਣ ਮੈਨੂੰ ਉਮੀਦ ਹੈ ਕਿ ਉਹ ਸੁਲੇਮਾਨ ਦੇ ਅੰਗ-ਸੰਗ ਹੋਵੇਗਾ! ਮੈਨੂੰ ਉਮੀਦ ਹੈ ਕਿ ਸੁਲੇਮਾਨ ਦਾ ਰਾਜ ਤੈਥੋਂ ਵੀ ਵਧੇਰੇ ਸ਼ਕਤੀਸ਼ਾਲੀ ਹੋਵੇਗਾ।" 38 ਤੱਦ ਸਾਦੋਕ ਜਾਜਕ, ਨਾਬਾਨ ਨਬੀ ਅਤੇ ਯਹੋਯਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਨੇ ਪਾਤਸ਼ਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਸੁਲੇਮਾਨ ਨੂੰ ਦਾਊਦ ਦੇ ਖਚ੍ਚਰ ਤੇ ਬਿਠਾਇਆ ਅਤੇ ਉਸ ਨਾਲ ਗਿਹੋਨ ਚਸ਼ਮੇ ਵੱਲ ਗਏ। 39 ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਲਿਆ ਅਤੇ ਸੁਲੇਮਾਨ ਦੇ ਸਿਰ ਤੇ ਮਸਹ ਕੀਤਾ, ਇਹ ਦਰਸਾਉਣ ਲਈ ਕਿ ਉਹ ਪਾਤਸ਼ਾਹ ਬਣ ਗਿਆ ਸੀ। ਫ਼ੇਰ ਉਨ੍ਹਾਂ ਨੇ ਤੂਰ੍ਹੀਆਂ ਵਜਾਈਆਂ ਅਤੇ ਸਭ ਨੇ ਰੌਲਾ ਪਾਇਆ, "ਤੇਰੀ ਉਮਰ ਵੱਡੀ ਹੋਵੇ ਪਾਤਸ਼ਾਹ ਸੁਲੇਮਾਨ!" 40 ਤਦ ਸਭ ਨੇ ਸ਼ਹਿਰ ਤਾਈ ਸੁਲੇਮਸ਼ਨ ਦਾ ਪਿੱਛਾ ਕੀਤਾ। ਉਹ ਬੜੇ ਖੁਸ਼ ਅਤੇ ਉਤਸਾਹਿਤ ਸਨ। ਉਹ ਬਂਸਰੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਨਾਲ ਧਰਤੀ ਪਾਟ ਗਈ। 41 ਤੱਦ ਅਦੋਨੀਯਾਹ ਅਤੇ ਉਸਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੂਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, "ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?" 42 ਜਦੋਂ ਯੋਆਬ ਅਜੇ ਬੋਲ ਹੀ ਰਿਹਾ ਸੀ, ਜਾਜਕ ਅਬਯਾਬਾਰ ਦਾ ਪੁੱਤਰ ਯੋਨਾਬਾਨ ਓਥੇ ਆਇਆ ਅਦੋਨੀਯਾਹ ਨੇ ਆਖਿਆ, "ਇੱਥੇ ਆ ਜਾ! ਤੂੰ ਇੱਕ ਚੰਗਾ ਆਦਮੀ ਹੈਂ ਅਤੇ ਤੂੰ ਮੇਰੇ ਲਈ ਕੋਈ ਚੰਗੀ ਖਬਰ ਲੈਕੇ ਆਇਆ ਹੋਵੇਂਗਾ।" 43 ਪਰ ਯੋਨਾਬਾਨ ਨੇ ਕਿਹਾ, "ਨਹੀਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ। ਦਾਊਦ ਪਾਤਸ਼ਾਹ ਨੇ ਸੁਲੇਮਾਨ ਨੂੰ ਨਵਾਂ ਪਾਤਸ਼ਾਹ ਬਾਪਿਆ ਹੈ। 44 ਅਤੇ ਪਾਤਸ਼ਾਹ ਨੇ ਸਾਦੋਕ ਜਾਜਕ, ਨਾਬਾਨ ਨਬੀ, ਯਹੋਯਦਾ ਦੇ ਪੁੱਤਰ ਬਨਾਯਾਹ ਅਤੇ ਸਾਰੇ ਪਾਤਸ਼ਾਹ ਦੇ ਅਫ਼ਸਰਾਂ ਨੂੰ ਉਸਦੇ ਨਾਲ ਭੇਜਿਆ। ਉਨ੍ਹਾਂ ਨੇ ਉਸਨੂੰ ਪਾਤਸ਼ਾਹ ਦੇ ਖਚ੍ਚਰ ਉੱਪਰ ਚੜਾਇਆ। 45 ਤੱਦ ਸਾਦੋਕ ਜਾਜਕ ਅਤੇ ਨਾਬਾਨ ਨਬੀ ਨੇ ਗਿਹੋਨ ਝਰਨੇ ਤੇ ਉਸਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ। 46 - 47 ਸੁਲੇਮਾਨ ਪਾਤਸ਼ਾਹ ਦੇ ਸਿਘ੍ਘਾਸਣ ਤੇ ਬੈਠਾ ਹੋਇਆ ਹੈ। ਪਾਤਸ਼ਾਹ ਦੇ ਸਾਰੇ ਅਧਿਕਾਰੀ ਪਾਤਸ਼ਾਹ ਦਾਊਦ ਨੂੰ ਮੁਬਾਰਕਾਂ ਦੇਕੇ ਆਖ ਰਹੇ ਹਨ, 'ਪਾਤਸ਼ਾਹ ਦਾਊਦ, ਤੂੰਁ ਇੱਕ ਮਹਾਨ ਰਾਜਾ ਹੈਂ! ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਸੁਲੇਮਾਨ ਨੂੰ ਤੈਥੋਂ ਵੀ ਵਧ ਪ੍ਰਸਿਧ੍ਧ ਕਰੇ! ਉਸਦਾ ਰਾਜ ਤੇਰੇ ਰਾਜ ਤੋਂ ਵੀ ਵਧੇਰੇ ਸ਼ਕਤੀਸਾਲੀ ਹੋਵੇ।' ਪਾਤਸ਼ਾਹ ਦਾਊਦ ਵੀ ਉੱਥੇ ਹੀ ਸੀ ਅਤੇ ਉਹ ਆਪਣੇ ਮੰਜੇ ਤੋਂ ਹੀ ਹੇਠਾਂ ਝੁਕ ਗਿਆ। 48 ਅਤੇ ਆਖਿਆ, 'ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰੋ, ਜਿਸਨੇ ਅੱਜ ਦੇ ਦਿਨ ਮੇਰੇ ਪੁੱਤਰ ਨੂੰ ਮੇਰੇ ਸਿੰਘਾਸਣ ਤੇ ਬਿਠਾਇਆ ਅਤੇ ਮੈਨੂੰ ਇਹ ਸਭ ਕੁਝ ਵੇਖਣ ਲਈ ਜਿਉਂਦਾ ਰੱਖਿਆ।" 49 ਤਦ ਅਦੋਨੀਯਾਹ ਦੇ ਸਾਰੇ ਮਹਿਮਾਨ ਡਰ ਗਏ ਅਤੇ ਆਪੋ-ਆਪਣੇ ਰਾਹ ਤੁਰ ਪਏ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ। ਇਸ ਲਈ ਉਹ ਉਠਿਆ ਅਤੇ ਉਸਨੇ ਉੱਠਕੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫ਼ੜਿਆ ਕਿ ਉਹ ਉਸਤੇ ਰਹਿਮ ਕਰੇ। 51 ਤੱਦ ਕਿਸੇ ਨੇ ਸੁਲੇਮਾਨ ਨੂੰ ਕਿਹਾ, "ਅਦੋਨੀਯਾਹ ਤੇਰੇ ਤੋਂ ਡਰ ਰਿਹਾ ਹੈ। ਸੁਲੇਮਾਨ ਪਾਤਸ਼ਾਹ! ਅਦੋਨੀਯਾਹ ਇਸ ਵਕਤ ਪਵਿੱਤਰ ਤੰਬੂ ਵਿੱਚ ਜਗਵੇਦੀ ਦੇ ਕਿਨਾਰਿਆਂ ਨੂੰ ਫ਼ੜ ਕੇ ਖਲੋਤਾ, ਰਹਿਮ ਦੀ ਭੀਖ ਮਂਗਦਾ, ਉੱਥੇ ਹੀ ਅੜਿਆ ਹੋਇਆ, ਜਾਣ ਤੋਂ ਇਨਕਾਰੀ ਹੈ ਅਤੇ ਆਖਦਾ ਹੈ, 'ਪਾਤਸ਼ਾਹ ਸੁਲੇਮਾਨ ਨੂੰ ਜਾਕੇ ਆਖੋ ਕਿ ਉਹ ਇਕਰਾਰ ਕਰੇ ਕਿ ਉਹ ਮੈਨੂੰ ਜਾਨੋਁ ਨਹੀਂ ਮਾਰੇਗਾ।"' 52 ਤਦ ਸੁਲੇਮਾਨ ਨੇ ਆਖਿਆ, "ਜੇਕਰ ਅਦੋਨੀਯਾਹ ਇੱਕ ਚੰਗਾ ਵਿਅਕਤੀ ਬਣ ਜਾਵੇ, ਉਸਦਾ ਇੱਕ ਵਾਲ ਵੀ ਧਰਤੀ ਉੱਪਰ ਨਾ ਡਿੱਗੇਗਾ ਪਰ ਜੇਕਰ ਉਹ ਕੁਝ ਗ਼ਲਤ ਕਰੇਗਾ, ਉਹ ਮਰ ਜਾਵੇਗਾ। 53 ਫ਼ੇਰ ਸੁਲੇਮਾਨ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਅਦੋਨੀਯਾਹ ਨੂੰ ਲਿਆਉਣ ਲਈ ਭੇਜਿਆ, ਇਸ ਲਈ ਉਹ ਉਸਨੂੰ ਜਗਵੇਦੀ ਤੋਂ ਹੇਠਾਂ ਲਿਆਏ ਅਤੇ ਉਸਨੂੰ ਸੁਲੇਮਾਨ ਕੋਲ ਲੈ ਗਏ। ਅਦੋਨੀਯਾਹ ਸੁਲੇਮਾਨ ਕੋਲ ਆਇਆ ਅਤੇ ਝੁਕ ਗਿਆ। ਸੁਲੇਮਾਨ ਨੇ ਉਸਨੂੰ ਆਖਿਆ, "ਘਰ ਚਲਾ ਜਾ।"

2:1 ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ, 2 "ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ। 3 ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਬਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ। 4 ਜੇਕਰ ਤੂੰ ਯਹੋਵਾਹ ਨੂੰ ਮਂਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, 'ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।"' 5 ਦਾਊਦ ਨੇ ਇਹ ਵੀ ਕਿਹਾ, "ਤੂੰ ਇਹ ਵੀ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਅਤੇ ਉਸਨੇ ਇਸਰਾਏਲ ਦੀ ਫ਼ੌਜ ਦੇ ਦੋਹਾਂ ਸੈਨਾਪਤੀਆਂ, ਨੇਰ ਦੇ ਪੁੱਤਰ ਅਬਨੇਰ ਅਤੇ ਯਬਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ ਯਾਦ ਕਰ, ਉਸ ਨੇ ਬਦਲਾ ਲੈਣ ਲਈ ਸਾਂਤੀ ਦੇ ਸਮੇਂ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਦੇ ਖੂਨ ਦੇ ਧੱਬੇ ਉਸਦੀ ਤਲਵਾਰ, ਉਸਦੀ ਪੇਟੀ ਅਤੇ ਉਸਦੇ ਬੂਟਾਂ ਉੱਤੇ ਹਨ। ਮੈਨੂੰ ਉਸਨੂੰ ਸਜ਼ਾ ਦੇਣੀ ਚਾਹੀਦੀ ਸੀ। 6 ਪਰ ਹੁਣ, ਤੂੰ ਪਾਤਸ਼ਾਹ ਹੈਂ, ਇਸ ਲਈ ਤੈਨੂੰ ਉਸਨੂੰ ਓਵੇਂ ਹੀ ਸਜ਼ਾ ਦੇਣੀ ਚਾਹੀਦੀ ਹੈ ਜਿਵੇਂ ਤੂੰ ਠੀਕ ਸਮਝੇਁ। ਪਰ ਤੈਨੂੰ ਪ੍ਰਪੱਕ ਹੋਣਾ ਚਾਹੀਦਾ ਕਿ ਉਹ ਮਾਰਿਆ ਗਿਆ। ਉਸਨੂੰ ਉਸਦੇ ਬੁਢਾਪੇ ਵਿੱਚ ਸ਼ਾਂਤੀ ਨਾਲ ਨਾ ਮਰਨ ਦੇਵੀਂ। 7 "ਗਿਲਆਦ ਦੇ ਬਰਜ਼ਿਲਈ ਦੇ ਬੱਚਿਆਂ ਉੱਪਰ ਦਯਾਲੂ ਰਹੀਁ, ਉਨ੍ਹਾਂ ਨੂੰ ਆਪਣੇ ਮਿੱਤਰ ਬਣਨ ਦੇ ਅਤੇ ਤੇਰੇ ਨਾਲ ਤੇਰੇ ਮੇਜ਼ ਤੇ ਖਾਣ ਦੇਵੀਂ ਉਨ੍ਹਾਂ ਨੇ ਮੇਰੀ ਉਸ ਵਕਤ ਮਦਦ ਕੀਤੀ ਸੀ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਬਚ ਰਿਹਾ ਸੀ। 8 "ਇਹ ਯਾਦ ਰੱਖੀਁ ਕਿ ਗੇਰਾ ਦਾ ਪੁੱਤਰ ਸ਼ਿਮਈ ਅਜੇ ਵੀ ਇੱਥੇ ਆਸੇ-ਪਾਸੇ ਹੀ ਹੈ। ਉਹ ਬਹੁਰੀਮ ਅਤੇ ਬਿਨਯਾਮੀਨ ਪਰਿਵਾਰ-ਸਮੂਹ ਤੋਂ ਹੈ। ਤੈਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਦਿਨ ਮੈਂ ਮਹਨਇਮ ਤੋਂ ਭਜਿਆ ਸੀ, ਉਸਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਸੀ। ਫ਼ਿਰ ਉਹ ਮੈਨੂੰ ਯਰਦਨ ਨਦੀ ਤੇ ਮਿਲਣ ਲਈ ਆਇਆ ਸੀ। ਪਰ ਮੈਂ ਉਸ ਨਾਲ ਯਹੋਵਾਹ ਦਾ ਇਕਰਾਰ ਕੀਤਾ ਸੀ ਕਿ ਮੈਂ ਉਸਨੂੰ ਮਾਰਾਂਗਾ ਨਹੀਂ। 9 ਪਰ ਹੁਣ ਉਸਨੂੰ ਬਿਨਾ ਸਜ਼ਾ ਦਿੱਤੇ ਨਾ ਜਾਣ ਦੇਵੀਂ। ਤੂੰ ਇੱਕ ਸਿਆਣਾ ਆਦਮੀ ਹੈਂ ਅਤੇ ਤੂੰ ਜਾਣਦਾ ਕਿ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ। ਪਰ ਉਸ ਨੂੰ ਉਸਦੇ ਬੁਢਾਪੇ ਵਿੱਚ ਸਾਂਤੀ ਨਾਲ ਨਾ ਮਰਨ ਦੇਵੀਂ।" 10 0ਉਸ ਬਾਦ ਦਾਊਦ ਦੀ ਮੌਤ ਹੋ ਗਈ ਅਤੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਬਾਇਆ ਗਿਆ। 11 1ਦਾਊਦ ਨੇ ਇਸਰਾਏਲ ਵਿੱਚ 40 ਵਰ੍ਹੇ ਰਾਜ ਕੀਤਾ। ਉਸਨੇ ਹਬਰੋਨ ਵਿੱਚ ਸੱਤ ਵਰ੍ਹੇ ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ। 12 ਹੁਣ ਸੁਲੇਮਾਨ ਰਾਜਾ ਬਣਿਆ ਤਾਂ ਉਹ ਆਪਣੇ ਪਿਤਾ ਦਾਊਦ ਦੇ ਸਿਂਘਾਸਨ ਉੱਤੇ ਬੈਠਾ ਅਤੇ ਦਿ੍ਰਢ਼ਤਾ ਨਾਲ ਆਪਣਾ ਰਾਜ ਸਬਾਪਿਤ ਕੀਤਾ। 13 ਤੱਦ ਹਗੀਬ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਬਸ਼ਬਾ ਕੋਲ ਆਇਆ ਤਾਂ ਉਸ ਨੇ ਪੁਛਿਆ, "ਸ੍ਸੁੱਖ ਤਾਂ ਹੈ?"ਅਦੋਨੀਯਾਹ ਨੇ ਜਵਾਬ 'ਚ ਕਿਹਾ, "ਹਾਂ, ਇਸ ਵਕਤ ਮੈਂ ਸੁੱਖ ਨਾਲ ਹੀ ਆਇਆ ਹਾਂ। 14 ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।"ਬਬਸ਼ਬਾ ਨੇ ਆਖਿਆ, "ਬੋਲ, ਤੂੰ ਕੀ ਚਾਹੁੰਦਾ ਹੈਂ?" 15 ਅਦੋਨੀਯਾਹ ਨੇ ਕਿਹਾ, "ਤੈਨੂੰ ਪਤਾ ਹੈ ਕਿ ਇੱਕ ਸਮੇਂ ਇਹ ਰਾਜ ਮੇਰਾ ਸੀ, ਅਤੇ ਸਾਰੇ ਇਸਰਾਏਲੀ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਹਾਂ, ਪਰ ਸਭ ਕੁਝ ਬਦਲ ਗਿਆ ਹੈ। ਹੁਣ ਯਹੋਵਾਹ ਦੀ ਰਜ਼ਾ ਅਨੁਸਾਰ ਰਾਜ ਮੇਰੇ ਭਰਾ ਕੋਲ ਆ ਗਿਆ ਹੈ। 16 ਇਸ ਲਈ ਮੈ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਇਨਕਾਰ ਨਾ ਕਰੀ।" ਬਬਸ਼ਬਾ ਨੇ ਆਖਿਆ, "ਤੂੰ ਕੀ ਚਾਹੁੰਦਾ ਹੈਂ?" 17 ਅਦੋਨੀਯਾਹ ਨੇ ਆਖਿਆ, "ਕਿਰਪਾ ਕਰਕੇ ਮੈਨੂੰ ਸ਼ੁਨਂਮੀ ਦੀ ਅਬੀਸ਼ਗ ਨਾਲ ਵਿਆਹ ਕਰ ਲੈਣ ਲਈ ਸੁਲੇਮਾਨ ਨੂੰ ਆਖੋ, ਕਿਉਂ ਕਿ ਜੋ ਵੀ ਤੁਸੀਂ ਉਸ ਤੋਂ ਮੰਗੋਂਗੇ ਉਹ ਤੁਹਾਨੂੰ ਇਨਕਾਰ ਨਹੀਂ ਕਰੇਗਾ।" 18 ਤੱਦ ਬਬਸ਼ਬਾ ਨੇ ਆਖਿਆ, "ਠੀਕ ਹੈ! ਮੈਂ ਪਾਤਸ਼ਾਹ ਨੂੰ ਤੇਰੇ ਲਈ ਆਖਾਂਗੀ।" 19 ਤਾਂ ਬਬਸ਼ਬਾ ਪਾਤਸ਼ਾਹ ਸੁਲੇਮਾਨ ਕੋਲ ਅਦੋਨੀਯਹ ਬਾਰੇ ਗੱਲ ਕਰਨ ਲਈ ਗਈ। ਜਦੋਂ ਪਾਤਸ਼ਾਹ ਸੁਲੇਮਾਨ ਨੇ ਉਸਨੂੰ ਆਉਂਦਿਆਂ ਵੇਖਿਆ ਤਾਂ ਉਸਨੂੰ ਮਿਲਣ ਲਈ ਖੜਾ ਹੋ ਗਿਆ। ਫੇਰ ਉਸ ਅੱਗੇ ਝੁਕ ਕੇ ਆਪਣੇ ਸਿੰਘਾਸਣ ਤੇ ਬੈਠ ਗਿਆ। ਉਸਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਉਸਦੀ ਮਾਤਾ ਦੇ ਬੈਠਣ ਲਈ ਇੱਕ ਹੋਰ ਸਿੰਘਾਸਣ ਲਿਆਉਣ ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ। 20 ਬਬਸ਼ਬਾ ਨੇ ਉਸਨੂੰ ਆਖਿਆ, "ਮੈਂ ਤੈਥੋਂ ਇੱਕ ਛੋਟਾ ਜਿਹਾ ਅਹਿਸਾਨ ਮੰਗਣ ਲਈ ਆਈ ਹਾਂ, ਕਿਰਪਾ ਕਰਕੇ ਇਨਕਾਰ ਨਾ ਕਰੀਂ!" ਤਾਂ ਪਾਤਸ਼ਾਹ ਨੇ ਆਖਿਆ, "ਮਾਤਾ, ਤੂੰ ਜੋ ਚਾਹੋ ਮੈਥੋਂ ਮੰਗ ਸਕਦੀ ਹੈ, ਮੈਂ ਤੈਨੂੰ ਇਨਕਾਰ ਨਹੀਂ ਕਰਾਂਗਾ?" 21 ਬਬਸ਼ਬਾ ਨੇ ਕਿਹਾ, "ਤੂੰ ਆਪਣੇ ਭਰਾ ਅਦੋਨੀਯਾਹ ਨੂੰ ਸ਼ੂਨੰਮੀ ਦੀ ਮੁਟਿਆਰ ਅਬੀਸ਼ਗ ਨਾਲ ਵਿਆਹ ਕਰਨ ਦੀ ਆਗਿਆ ਦੇ ਦੇ!" 22 ਪਾਤਸ਼ਾਹ ਸੁਲੇਮਾਨ ਨੇ ਆਪਣੀ ਮਾਤਾ ਨੂੰ ਜਵਾਬ 'ਚ ਕਿਹਾ, "ਤੂੰ ਮੈਨੂੰ ਅਬੀਸ਼ਗ ਨੂੰ ਅਦੋਨੀਯਾਹ ਨੂੰ ਦੇਣ ਲਈ ਕਿਉਂ ਪੁੱਛ ਰਹੀ ਹੈ? ਤੂੰ ਉਸ ਲਈ ਰਾਜ ਕਿਉਂ ਨਹੀਂ ਪੁੱਛ ਰਹੀ! ਆਖਿਰਕਾਰ ਉਹ ਮੇਰਾ ਵੱਡਾ ਭਰਾ ਹੈ। ਅਬਯਾਬਾਰ ਜਾਜਕ ਅਤੇ ਯੋਆਬ ਵੀ ਉਸ ਦਾ ਪੱਖ ਲੈਣਗੇ।" 23 ਤੱਦ ਸੁਲੇਮਾਨ ਨੇ ਯਹੋਵਾਹ ਦੀ ਸਹੁੰ ਖਾਧੀ ਅਤੇ ਕਿਹਾ, "ਮੈਂ ਸਹੁੰ ਖਾਂਦਾ ਹਾਂ ਕਿ ਅਦੋਨੀਯਾਹ ਨੂੰ ਇਸ ਮੰਗ ਦੀ ਅਦਾਇਗੀ ਕਰਨੀ ਪਵੇਗੀ ਅਤੇ ਇਹ ਉਸਦੀ ਜ਼ਿੰਦਗੀ ਹੋਵੇਗੀ। 24 ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ ਅਤੇ ਮੈਨੂੰ ਉਹ ਸਿੰਘਾਸਣ ਦਿੱਤਾ ਹੈ ਜੋ ਪਹਿਲਾਂ ਮੇਰੇ ਪਿਤਾ ਦਾਊਦ ਦਾ ਸੀ। ਯਹੋਵਾਹ ਨੇ ਆਪਣਾ ਵਚਨ ਨਿਭਾਇਆ ਤੇ ਇਹ ਰਾਜ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੌਂਪਿਆ। ਇਸ ਲਈ ਹੁਣ, ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ ਕਿ ਅੱਜ ਅਦੋਨੀਯਾਹ ਮਰੇਗਾ।" 25 ਤਦ ਰਾਜੇ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਆਦੇਸ਼ ਦਿੱਤਾ, ਤਾਂ ਬਨਾਯਾਹ ਨੇ ਅਦੋਨੀਯਾਹ ਨੂੰ ਮਾਰ ਦਿੱਤਾ। 26 ਤੱਦ ਸੁਲੇਮਾਨ ਪਾਤਸ਼ਾਹ ਨੇ ਅਬਯਾਬਾਰ ਜਾਜਕ ਨੂੰ ਕਿਹਾ, "ਵੈਸੇ ਤਾਂ ਮੈਨੂੰ ਤੈਨੂੰ ਮਾਰ ਦੇਣਾ ਚਾਹੀਦਾ ਹੈ ਕਿਉਂ ਕਿ ਤੂੰ ਇਸੇ ਦੇ ਕਾਬਿਲ ਹੈਂ, ਪਰ ਮੈਂ ਤੈਨੂੰ ਤੇਰੇ ਘਰ ਅਨਾਬੋਬ ਨੂੰ ਮੁੜਨ ਦਿੰਦਾ ਹਾਂ। ਮੈਂ ਹੁਣ ਤੈਨੂੰ ਨਹੀਂ ਮਾਰਾਂਗਾ ਕਿਉਂ ਕਿ ਤੂੰ ਦਾਊਦ, ਮੇਰੇ ਪਿਤਾ ਦੇ ਅੱਗੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਦਾ ਹੁੰਦਾ ਸੀ, ਅਤੇ ਤੂੰ ਮੇਰੇ ਪਿਤਾ ਦੇ ਨਾਲ ਬੁਰੇ ਸਮਿਆਂ ਨੂੰ ਸਾਂਝਾ ਕੀਤਾ।" 27 ਸੁਲੇਮਾਨ ਨੇ ਅਬਯਾਬਾਰ ਨੂੰ ਕਿਹਾ ਕਿ ਹੁਣ ਉਹ ਯਹੋਵਾਹ ਦੇ ਜਾਜਕ ਵਜੋਂ ਸੇਵਾ ਨਾ ਕਰ ਸਕੇਗਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਨੇ ਜਾਜਕ ੇਲੀ ਅਤੇ ਸ਼ੀਲੋਹ ਵਿਖੇ ਉਸਦੇ ਪਰਿਵਾਰ ਬਾਰੇ ਆਖਿਆ ਸੀ। ਅਬਯਾਬਾਰ ਵੀ ੇਲੀ ਦੇ ਪਰਿਵਾਰ ਵਿੱਚੋਂ ਹੀ ਸੀ। 28 ਯੋਆਬ ਨੇ ਇਹ ਸਭ ਸੁਣਿਆ ਅਤੇ ਡਰ ਗਿਆ ਕਿਉਂ ਕਿ ਉਸਨੇ ਅਦੋਨੀਯਾਹ ਦਾ ਪੱਖ ਲਿਆ ਸੀ, ਪਰ ਅਬਸਾਲੋਮ ਦੀ ਨਹੀਂ। ਉਹ ਯਹੋਵਾਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਾਕੇ ਜਗਵੇਦੀ ਦੇ ਸਿੰਗਾਂ ਨੂੰ ਫ਼ੜ ਲਿਆ। 29 ਕਿਸੇ ਨੇ ਜਾਕੇ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਕਿ ਯ੍ਯੋਆਬ ਯਹੋਵਾਹ ਦੇ ਤੰਬੂ ਵਿੱਚ ਜਗਵੇਦੀ ਨੂੰ ਜਕੜ ਕੇ ਖੜਾ ਹੈ ਤਾਂ ਸੁਲੇਮਾਨ ਨੇ ਬਨਾਯਾਹ ਨੂੰ ਭੇਜਿਆ ਕਿ ਉਹ ਉੱਥੇ ਜਾਕੇ ਯੋਆਬ ਨੂੰ ਮਾਰ ਸੁੱਟੇ। 30 ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਪਹੁੰਚਿਆ ਅਤੇ ਜਾਕੇ ਯੋਆਬ ਨੂੰ ਕਿਹਾ, "ਪਾਤਸ਼ਾਹ ਦਾ ਹੁਕਮ ਹੈ ਕਿ 'ਬਾਹਰ ਨਿਕਲ!"'ਪਰ ਯੋਆਬ ਨੇ ਜਵਾਬ 'ਚ ਆਖਿਆ, "ਨਹੀਂ, ਮੈਂ ਇੱਥੇ ਹੀ ਮਰਾਂਗਾ।"ਤਾਂ ਬਨਾਯਾਹ ਵਾਪਿਸ ਮੁੜ ਆਇਆ ਤੇ ਆਕੇ ਪਾਤਸ਼ਾਹ ਸੁਲੇਮਾਨ ਨੂੰ ਦੱਸਿਆ ਕਿ ਉਹ ਕੀ ਆਖਦਾ ਹੈ। 31 ਤੱਦ ਪਾਤਸ਼ਾਹ ਨੇ ਬਨਾਯਾਹ ਨੂੰ ਹੁਕਮ ਦਿੱਤਾ, "ਜਿਵੇਂ ਉਹ ਆਖਦਾ ਹੈ ਉਵੇਂ ਹੀ ਕਰ! ਉਸ ਨੂੰ ਉੱਥੇ ਹੀ ਮਾਰ ਕੇ ਦੱਬ ਦੇ। ਫੇਰ ਮੈਂ ਅਤੇ ਮੇਰੇ ਲੋਕ ਯੋਆਬ ਦੁਆਰਾ ਬਹਾੇ, ਬੇਕਸੂਰਾਂ ਦੇ ਖੂਨ ਤੋਂ ਮੁਕਤ ਹੋਵਾਂਗੇ। 32 ਯਹੋਵਾਹ ਯੋਆਬ ਨੂੰ ਦੰਡ ਦੇਵੇਗਾ ਕਿਉਂ ਕਿ ਉਸਨੇ ਆਪਣੀ ਤਲਵਾਰ ਨਾਲ ਦੋ ਆਦਮੀਆਂ ਨੂੰ ਮਾਰ ਦਿੱਤਾ ਜੋ ਉਸ ਨਾਲੋਂ ਵਧੇਰੇ ਚੰਗੇ ਸਨ। ਉਸਨੇ ਉਨ੍ਹਾਂ ਨੂੰ, ਮੇਰੇ ਪਿਤਾ ਦੇ ਜਾਨਣ ਤੋਂ ਬਿਨਾ ਹੀ ਮਾਰ ਦਿੱਤਾ। ਉਹ ਨੇਰ ਦਾ ਪੁੱਤਰ ਅਬਨੇਰ ਅਤੇ ਯਬਰ ਦਾ ਪੁੱਤਰ ਅਮਾਸਾ ਸਨ। ਅਬਨੇਰ ਇਸਰਾਏਲ ਦੀ ਫੌਜ ਦਾ ਸੈਨਾਪਤੀ ਸੀ ਅਤੇ ਅਮਾਸਾ ਯਹੂਦਾਹ ਦੀ ਫ਼ੌਜ ਦਾ ਸੈਨਾਪਤੀ ਸੀ। 33 ਉਹ ਉਨ੍ਹਾਂ ਦੀ ਮੌਤ ਦਾ ਦੋਸ਼ੀ ਹੈ ਅਤੇ ਉਸਦਾ ਪਰਿਵਾਰ ਹਮੇਸ਼ਾ ਲਈ ਦੋਸ਼ੀ ਰਹੇਗਾ। ਪਰ ਪਰਮੇਸ਼ੁਰ ਦਾਊਦ, ਉਸਦੇ ਉਤਰਾਧਿਕਾਰੀਆਂ ਅਤੇ ਉਸਦੇ ਸਿੰਘਾਸਣ ਲਈ ਹਮੇਸ਼ਾ ਸ਼ਾਂਤੀ ਲਿਆਵੇਗਾ।" 34 ਤੱਦ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਯੋਆਬ ਨੂੰ ਮਾਰ ਦਿੱਤਾ ਅਤੇ ਉਸਨੂੰ ਉਜਾੜ ਵਿੱਚ ਉਸਦੇ ਘਰ ਕੋਲ ਦੱਬ ਦਿੱਤਾ ਗਿਆ। 35 ਤੱਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਬਾਵੇਂ ਸੈਨਾਪਤੀ ਬਣਾਇਆ ਅਤੇ ਅਬਯਾਬਾਰ ਦੀ ਬਾਵੇਂ ਸਾਦੋਕ ਨੂੰ ਨਵਾਂ ਜਾਜਕ ਬਣਾਇਆ। 36 ਇਸ ਉਪਰੰਤ, ਪਾਤਸ਼ਾਹ ਨੇ ਸ਼ਿਮਈ ਨੂੰ ਬੁਲਾਇਆ ਅਤੇ ਉਸਨੂੰ ਆਖਿਆ, "ਯਰੂਸ਼ਲਮ ਵਿੱਚ ਆਪਣੇ ਲਈ ਇੱਕ ਘਰ ਉਸਾਰ ਕੇ ਉੱਥੇ ਰਹਿ। ਉਹ ਸ਼ਹਿਰ ਛੱਡ ਕਿ ਕਿਤੇ ਨਾ ਜਾਈਁ। 37 ਜੇਕਰ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਦੇ ਪਾਰ ਲੰਘੇਗਾ, ਤੂੰ ਮਾਰਿਆ ਜਾਵੇਂਗਾ ਅਤੇ ਆਪਣੀ ਮੌਤ ਲਈ ਤੂੰ ਖੁਦ ਇਕੱਲਾ ਹੀ ਜ਼ਿਂਮੇਦਾਰ ਹੋਵੇਂਗਾ।" 38 ਤੱਦ ਸ਼ਿਮਈ ਨੇ ਆਖਿਆ, "ਠੀਕ ਹੈ ਪਾਤਸ਼ਾਹ! ਮੈਂ ਤੁਹਾਡਾ ਹੁਕਮ ਮਂਨਾਂਗਾ।" ਇਉਂ ਸ਼ਿਮਈ ਯਰੂਸ਼ਲਮ ਵਿੱਚ ਬਹੁਤ ਲੰਮੇ ਸਮੇਂ ਤੱਕ ਰਿਹਾ। 39 ਪਰ ਤਿੰਨ ਵਰ੍ਹੇ ਬਾਅਦ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਭੱਜ ਗਏ। ਉਹ ਗਬ ਦੇ ਰਾਜਾ, ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਨਠ੍ਠ ਗਏ। 40 ਤਾਂ ਸ਼ਿਮਈ ਉਠਿਆ ਉਸਨੇ ਆਪਣੇ ਖੋਤੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕਾਂ ਨੂੰ ਲੱਭਣ ਗਬ ਵੱਲ ਅਕੀਸ਼ ਕੋਲ ਗਿਆ ਅਤੇ ਉਨ੍ਹਾਂ ਨੂੰ ਉਥੋਂ ਲੱਭ ਕੇ ਵਾਪਸ ਮੋੜ ਲਿਆਇਆ। 41 ਪਰ ਕਿਸੇ ਨੇ ਸੁਲੇਮਾਨ ਨੂੰ ਖਬਰ ਦਿੱਤੀ ਕਿ ਸ਼ਿਮਈ ਯਰੂਸ਼ਲਮ ਤੋਂ ਬਾਹਰ ਗਬ ਨੂੰ ਗਿਆ ਸੀ ਅਤੇ ਹੁਣ ਉਹ ਵਾਪਸ ਮੁੜ ਆਇਆ ਸੀ। 42 ਤਾਂ ਸੁਲੇਮਾਨ ਨੇ ਸ਼ਿਮਈ ਨੂੰ ਬੁਲਾਕੇ ਆਖਿਆ, "ਮੈਂ ਯਹੋਵਾਹ ਦੇ ਨਾਂ ਦੀ ਸਹੁੰ ਚੁੱਕ ਕੇ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਜੇਕਰ ਤੂੰ ਕਿਤੇ ਬਾਹਰ ਜਾਵੇਂਗਾ, ਆਪਣੀ ਮੌਤ ਲਈ ਤੂੰ ਖੁਦ ਇਕੱਲਾ ਹੀ ਜਿੰਮੇਵਾਰ ਹੋਵੇਂਗਾ। ਮੈਂ ਤੈਨੂੰ ਇਸ ਬਾਰੇ ਖਬਰਦਾਰ ਵੀ ਕੀਤਾ ਸੀ ਅਤੇ ਤੂੰ ਆਖਿਆ ਸੀ ਕਿ ਤੂੰ ਮੇਰੇ ਆਦੇਸ਼ਾਂ ਨੂੰ ਮਂਨੇਗਾ। 43 ਫ਼ਿਰ ਤੂੰ ਆਪਣਾ ਇਕਰਾਰ ਕਿਉਂ ਤੋੜਿਆ? ਅਤੇ ਤੂੰ ਮੇਰੇ ਆਦੇਸਾਂ ਨੂੰ ਕਿਉਂ ਨਹੀ ਮੰਨਿਆ? 44 ਤੂੰ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਦੇ ਵਿਰੁੱਧ ਅਨੇਕਾਂ ਗ਼ਲਤ ਕੰਮ ਕੀਤੇ ਸਨ ਅਤੇ ਹੁਣ ਯਹੋਵਾਹ ਤੇਰੇ ਉਨ੍ਹਾਂ ਗ਼ਲਤ ਕੰਮਾਂ ਲਈ ਤੈਨੂੰ ਸਜ਼ਾ ਦੇਵੇਗਾ। 45 ਪਰ ਯਹੋਵਾਹ ਮੈਨੂੰ ਮੁਬਾਰਕ ਹੋਵੇਗਾ ਉਹ ਦਾਊਦ ਦੇ ਰਾਜ ਨੂੰ ਹਮੇਸ਼ਾ ਸੁਰਖਿਅਤ ਰੱਖੇਗਾ।" 46 ਫੇਰ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸ਼ਿਮਈ ਨੂੰ ਮਾਰਨ ਦਾ ਆਦੇਸ਼ ਦਿੱਤਾ ਅਤੇ ਉਸਨੇ ਇੰਝ ਹੀ ਕੀਤਾ। ਹੁਣ, ਸੁਲੇਮਾਨ ਦਾ ਆਪਣੇ ਰਾਜ ਉੱਪਰ ਪੂਰਾ ਨਿਯਂਤ੍ਰਣ ਸੀ।

3:1 ਸੁਲੇਮਾਨ ਨੇ ਫ਼ਿਰਊਨ, ਮਿਸਰ ਦੇ ਰਾਜੇ ਦੀ ਧੀ ਨਾਲ ਵਿਆਹ ਕੀਤਾ ਅਤੇ ਉਸ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਲੈ ਆਇਆ। ਉਸਦਾ ਮਹਿਲ ਅਤੇ ਯਹੋਵਾਹ ਦਾ ਮੰਦਰ ਉਸ ਵਕਤ ਹਾਲੇ ਬਣ ਰਹੇ ਸਨ। ਉਹ ਯਰੂਸ਼ਲਮ ਦੇ ਦੁਆਲੇ ਇੱਕ ਕੰਧ ਵੀ ਉਸਾਰ ਰਿਹਾ ਸੀ। 2 ਮੰਦਰ ਦਾ ਨਿਰਮਾਣ ਅਜੇ ਪੂਰਾ ਨਹੀਂ ਸੀ ਹੋਇਆ ਤਾਂ ਲੋਕ ਅਜੇ ਵੀ ਉੱਚੀਆਂ ਥਾਵਾਂ ਉੱਪਰ ਅਤੇ ਜਗਵੇਦੀਆਂ ਉੱਪਰ ਬਲੀਆਂ ਚੜਾਉਂਦੇ ਸਨ। 3 ਸੁਲੇਮਾਨ ਨੇ ਇਹ ਦਰਸਾਇਆ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਭ ਜਿਵੇਂ ਉਸਦੇ ਪਿਤਾ ਦਾਊਦ ਨੇ ਉਸਨੂੰ ਦੱਸਿਆ ਹੋਇਆ ਸੀ, ਉਸ ਅਨੁਸਾਰ ਉਸਦੀ ਆਗਿਆ ਦਾ ਪਾਲਨ ਕਰਕੇ ਦਰਸਾਇਆ। ਪਰ ਸੁਲੇਮਾਨ ਨੇ ਕੁਝ ਉਹ ਵੀ ਕੀਤਾ ਜੋ ਉਸਦੇ ਪਿਤਾ ਦਾਊਦ ਨੇ ਉਸਨੂੰ ਕਰਨ ਨੂੰ ਨਹੀਂ ਸੀ ਕਿਹਾ। ਸੁਲੇਮਾਨ ਅਜੇ ਵੀ ਉੱਚੀਆਂ ਥਾਵਾਂ ਉੱਪਰ ਬਲੀਆਂ ਚੜਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ। 4 ਸੁਲੇਮਾਨ ਪਾਤਸ਼ਾਹ ਬਲੀ ਚੜਾਉਣ ਲਈ ਗਿਬਓਨ ਨੂੰ ਗਿਆ, ਓਥੇ ਉਹ ਇਸ ਲਈ ਗਿਆ ਕਿਉਂ ਕਿ ਉਹ ਸਭ ਤੋਂ ਵਧ ਮਹੱਤਵਪੂਰਣ ਉੱਚੀ ਥਾਂ ਸੀ, ਉਸ ਜਗਵੇਦੀ ਉੱਪਰ ਸੁਲੇਮਾਨ ਨੇ ਉਸ ਜਗਵੇਦੀ ਉੱਤੇ 1,000 ਭੇਟਾਂ ਚੜਾਈਆਂ। 5 ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, "ਜੋ ਤੂੰ ਚਾਹੇਁ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।" 6 ਸੁਲੇਮਾਨ ਨੇ ਜਵਾਬ ਦਿੱਤਾ, "ਤੂੰ, ਮੇਰੇ ਪਿਤਾ ਦਾਊਦ ਤੇ ਬਹੁਤ ਦਯਾਲੂ ਸੀ, ਜੋ ਕਿ ਤੇਰਾ ਸੇਵਕ ਸੀ, ਕਿਉਂ ਕਿ ਉਸਨੇ ਵਫ਼ਾਦਾਰੀ ਨਿਆਂ ਅਤੇ ਸਾਫ਼ ਦਿਲ ਨਾਲ ਤੇਰਾ ਅਨੁਸਰਣ ਕੀਤਾ। ਤੂੰ ਉਸਦੇ ਪੁੱਤਰ ਨੂੰ ਉਸਦੇ ਸਿੰਘਾਸਣ ਉੱਤੇ ਬੈਠਣ ਅਤੇ ਉਸਦੀ ਮੌਤ ਤੋਂ ਬਾਅਦ ਹਕੂਮਤ ਕਰਨ ਦਿੱਤੀ। 7 ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰਁ ਮੈਨੂੰ ਮੇਰੇ ਪਿਤਾ ਦੀ ਬਾਵੇਂ ਸਿੰਘਾਸਣ ਗੱਦੀ ਉੱਪਰ ਬੈਠਣ ਦੀ ਆਗਿਆ ਦਿੱਤੀ ਹੈ, ਪਰ ਮੈਂ ਇੱਕ ਛੋਟਾ ਬੱਚਾ ਹਾਂ ਅਤੇ ਲੋਕਾਂ ਦੀ ਅਗਵਾਈ ਲਈ ਅਨੁਭਵ ਦਾ ਕਚ੍ਚਾ ਹਾਂ। 8 ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ। 9 ਇਸ ਲਈ ਮੈਂ ਤੈਥੋਂ ਸਿਆਣਪ ਮਂਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿਚਕਾਰ ਪਰਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸਂਭਵ ਹੈ।" 10 ਯਹੋਵਾਹ ਬਹੁਤ ਪ੍ਰਸੰਨ ਹੋਇਆ ਕਿ ਸੁਲੇਮਾਨ ਨੇ ਸਿਆਪਣ ਦੀ ਮੰਗ ਕੀਤੀ ਸੀ। 11 ਤਾਂ ਪਰਮੇਸ਼ੁਰ ਨੇ ਉਸਨੂੰ ਕਿਹਾ, "ਤੂੰ ਆਪਣੇ ਲਈ ਮੇਰੇ ਕੋਲੋਂ ਜੀਵਨ ਨਹੀਂ ਮੰਗਿਆ ਨਾ ਹੀ ਤੂੰ ਆਪਣੇ ਲਈ ਮੇਰੇ ਕੋਲੋਂ ਅਮੀਰੀ ਅਤੇ ਧੰਨ-ਦੌਲਤ ਮੰਗੇ। ਨਾ ਹੀ ਤੂੰ ਆਪਣੇ ਦੁਸ਼ਮਣਾਂ ਲਈ ਮੌਤ ਮਂਗੀ ਸਗੋਂ ਤੂੰ ਲੋਕਾਂ ਨੂੰ ਸੁਣਨ ਅਤੇ ਨਿਆਂ ਦੇਣ ਲਈ ਆਪਣੇ ਲਈ ਬੁਧ੍ਧ ਮਂਗੀ ਹੈ। 12 ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁਧ੍ਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁਧ੍ਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸ਼ਾਨੀ ਹੋਵੇ। 13 ਇਸ ਦੇ ਇਲਾਵਾ ਤੈਨੂੰ ਉਹ ਵਸਤਾਂ ਇਨਾਮ ਦੇ ਤੌਰ ਤੇ ਦੇਵਾਂਗਾ ਜੋ ਤੂੰ ਨਹੀਂ ਮਂਗੀਆਂ। ਤੈਨੂੰ ਤਮਾਮ ਜ਼ਿੰਦਗੀ ਅਮੀਰੀ ਅਤੇ ਖੁਸ਼ੀਆਂ ਤੇ ਮਾਨ ਸਂਮਾਨ ਪ੍ਰਾਪਤ ਹੋਵੇਗਾ ਅਤੇ ਤੇਰੇ ਤੋਂ ਵੱਡਾ ਪਾਤਸ਼ਾਹ ਦੁਨੀਆਂ ਵਿੱਚ ਨਾ ਹੋਇਆ ਹੈ ਨਾ ਹੋਵੇਗਾ। 14 ਜੇਕਰ ਤੂੰ ਮੇਰੇ ਰਾਹਾਂ ਤੇ ਚੱਲੇਂਗਾ ਅਤੇ, ਮੇਰੀਆਂ ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੈਨੂੰ ਇੱਕ ਲੰਬਾ ਜੀਵਨ ਦੇਵਾਂਗਾ।" 15 ਸੁਲੇਮਾਨ ਜਾਗ ਪਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸੁਪਨੇ ਵਿੱਚ ਗੱਲ ਕੀਤੀ ਸੀ। ਫ਼ਿਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਯਹੋਵਾਹ ਦੇ ਇਕਰਾਰਨਾਮੇ ਦੇ ਸੰਦੂਕ ਦੇ ਅੱਗੇ ਖਲੋ ਗਿਆ। ਉਸਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਈਆਂ ਫਿਰ ਉਸਨੇ ਉਨ੍ਹਾਂ ਸਭ ਆਗੂਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਉਸਦੀ ਰਾਜ ਵਿੱਚ ਹਕੂਮਤ ਕਰਨ ਵਿੱਚ ਮਦਦ ਕੀਤੀ ਸੀ, ਦਾਅਵਤ ਦਿੱਤੀ। 16 ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਮ੍ਹਣੇ ਆ ਖਲੋਤੀਆਂ। 17 ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, "ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ। 18 ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ। 19 ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ। 20 ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ। 21 ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।" 22 ਪਰ ਦੂਜੀ ਔਰਤ ਨੇ ਕਿਹਾ, "ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।"ਪਰ ਪਹਿਲੀ ਔਰਤ ਨੇ ਆਖਿਆ, "ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!" ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਮ੍ਹਣੇ ਦਲੀਲ ਬਾਜੀ ਕੀਤੀ। 23 ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, "ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।" 24 ਤੱਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ। 25 ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, "ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।" 26 ਦੂਜੀ ਔਰਤ ਨੇ ਕਿਹਾ, "ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।"ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, "ਮਾਲਕ ਕਿ੍ਰਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸਨੂੰ ਹੀ ਦੇ ਦੇਵੋ।" 27 ਤੱਦ ਸੁਲੇਮਾਨ ਪਾਤਸ਼ਾਹ ਨੇ ਕਿਹਾ, "ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।" 28 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰਬ੍ਬੀ ਸਿਆਣਪ ਸੀ।

4:1 ਇਉਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ। 2 ਉਸਦੇ ਸਰਦਾਰ ਇਹ ਸਨ ਜਿਨ੍ਹਾਂ ਨੇ ਰਾਜ ਵਿੱਚ ਉਸਦੀ ਮਦਦ ਕੀਤੀ।ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ। 3 ਸ਼ੀਸ਼ਾ ਦਾ ਪੁੱਤਰ ਅਲੀ ਹੋਰਫ਼ ਅਤੇ ਅਹੀਯਾਹ। ਇਨ੍ਹਾਂ ਦਾ ਕੰਮ ਅਦਾਲਤ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਲੇਖਾ ਜੋਖਾ ਕਰਨਾ ਸੀ। ਇਹ ਲਿਖਾਰੀ ਦਾ ਕਾਜ ਸੰਭਾਲਦੇ ਸਨ।ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੋਕਾਂ ਦਾ ਇਤਿਹਾਸ ਲਿਖਦਾ ਸੀ। 4 ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ।ਸਾਦੋਕ ਅਤੇ ਅਬਯਾਬਾਰ ਜਾਜਕ ਸਨ। 5 ਨਾਬਾਨ ਦਾ ਪੁੱਤਰ ਅਜ਼ਰਯਾਹ ਰਾਜਪਾਲਾਂ ਉੱਤੇ ਇੰਚਾਰਜ ਸੀ। ਨਾਬਾਨ ਦਾ ਪੁੱਤਰ ਜ਼ਾਬੂਦ ਜਾਜਕ ਅਤੇ ਸੁਲੇਮਾਨ ਪਾਤਸ਼ਾਹ ਦਾ ਸਲਾਹਕਾਰ ਸੀ। 6 ਅਹੀਸ਼ਾਰ ਮਹਿਲ ਦਾ ਇੰਚਾਰਜ ਸੀ। ਅਬਦਾ ਦਾ ਪੁੱਤਰ ਅਦੋਨੀਰਾਮ ਗੁਲਾਮਾਂ ਦਾ ਇੰਚਾਰਜ ਸੀ। 7 ਇਸਰਾਏਲ ਨੂੰ 12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ 12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ 12 ਦੇ 12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸਨੂੰ ਰਸਤ ਪੁੱਜਦਾ ਕਰਦੇ ਸਨ। 8 ਉਨ੍ਹਾਂ 12 ਗਵਰਨਰਾਂ ਦੇ ਨਾਉਂ ਇਸ ਪ੍ਰਕਾਰ ਹਨ:ਬਨਹੂਰ ਅਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ 9 ਬਨ-ਦਕਰ, ਮਾਕਸ ਸਆਲਬੀਮ, ਬੈਤ ਸ਼ਮਸ਼ ਅਤੇ ੇਲੋਨ-ਬੈਤ-ਹਨਾਨ ਦੇ ਵਿੱਚ ਸੀ। 10 ਬਨ-ਹਸਦ ਅਰੁਬੋਬ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ਼ ਸੀ। 11 ਬਨ ਅਬੀਨਾਦਾਬ ਨਪੋਬ ਦੋਰ ਦਾ ਗਵਰਨਰ ਸੀ, ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਬ ਸੀ। 12 ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗੀਦੋ ਅਤੇ ਸਾਰੇ ਬੈਤ ਸ਼ਾਨ ਦਾ ਰਾਜਪਾਲ ਸੀ ਜਿਹੜਾ ਕਿ ਸਾਰਬਾਨਾਹ ਤੋਂ ਅੱਗੇ ਹੈ। ਇਹ ਬੈਤ-ਸ਼ਾਨ ਤੋਂ ਮਹੋਲਾਹ ਤੀਕ ਯਿਜ਼ਰਾੇਲ ਤੋਂ ਹੇਠਾਂ ਯਾਕਮਆਮ ਦੇ ਦੂਸਰੇ ਪਾਸੇ ਤੀਕ ਸੀ। 13 ਬਨ-ਗ਼ਬਰ ਰਾਮੋਬ ਗਿਲਆਦ ਵਿੱਚ ਰਾਜਪਾਲ ਸੀ ਅਤੇ ਉਹ ਸਾਰੇ ਗਿਲਆਦ ਵਿੱਚ ਅਤੇ ਮਨ੍ਨਸ਼ਹ ਦੇ ਪੁੱਤਰ ਯਾਈਰ ਦੇ ਪਿਂਡ ਜੋ ਗਿਲਆਦ ਵਿੱਚ ਸਨ ਉਸਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਕਿ ਬਾਸ਼ਾਨ ਵਿੱਚ ਸੀ। ਭਾਵ 60 ਵੱਡੇ ਅਤੇ ਫ਼ਲੀਸ ਵਾਲੇ ਪਿੱਤਲ ਦੇ ਅਗਲਾਂ ਵਾਲੇ ਸ਼ਹਿਰ ਉਸਦੇ ਸਨ। 14 ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ ਸੀ। 15 ਅਹੀਮਆਸ ਨਫਤਾਲੀ ਵਿੱਚ ਸੀ ਅਤੇ ਉਸਨੇ ਸੁਲੇਮਾਨ ਦੀ ਧੀ ਬਾਸਮਬ ਨਾਲ ਵਿਆਹ ਕਰਵਾ ਲਿਆ। 16 ਹੂਸ਼ਈ ਦਾ ਪੁੱਤਰ ਬਅਨਾ ਆਸ਼ੇਰ ਵਿੱਚ ਅਤੇ ਆਲੋਬ ਵਿੱਚ ਸੀ। 17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਟ ਯਿੱਸਾਕਾਰ ਵਿੱਚ ਗਵਰਨਰ ਸੀ। 18 ਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ ਸੀ। 19 ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ਼ ਵਿੱਚ ਜੋ ਅੰਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼ ਸੀ ਅਤੇ ਉਸ ਦੇਸ਼ ਦਾ ਉਹ ਇਕੱਲਾ ਗਵਰਨਰ ਸੀ। 20 ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ। 21 ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹਦ੍ਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘਲ੍ਲੇ ਉਸਦੇ ਜਿਉਂਦੇ ਜੀਅ ਉਸਦੇ ਆਦੇਸ਼ਾਂ ਦਾ ਪਾਲਣ ਕੀਤਾ। 22 ਇੰਨਾ ਅੰਨ ਦਾ ਭਂਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ 'ਚ ਖਾਂਦੇ ਸਨ:225 ਮਣ ਮੈਦਾ, 450 ਮਣ ਆਟਾ, 10ਮੋਟੇ ਬਲਦ ਅਤੇ ਚਰਾਈ ਵਿੱਚੋਂ 20 ਗਾਵਾਂ, 100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁਕ੍ਕੜ ਆਦਿ। 23 24 ਸੁਲੇਮਾਨ ਨੇ ਦਰਿਆ ਦੇ ਪੱਛਮੀ ਇਲਾਕੇ ਦੇ ਸਾਰੇ ਦੇਸ਼ਾਂ ਉੱਪਰ ਰਾਜ ਕੀਤਾ। ਇਹ ਜ਼ਮੀਨ ਤਿਫਸਾਹ ਤੋਂ ਲੈਕੇ ਅਜ਼ਾਹ੍ਹ ਤੀਕ ਸੀ ਅਤੇ ਸੁਲੇਮਾਨ ਦੇ ਰਾਜ ਵਿੱਚ ਸਾਰੇ ਪਾਸੇ ਸ਼ਾਂਤੀ ਸੀ। 25 ਸੁਲੇਮਾਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਹਂਜੀਰ ਹੇਠ, ਦਾਨ ਤੋਂ ਲੈਕੇ ਬੇਰਸ਼ਬਾ ਤੀਕ ਸ਼ਾਂਤੀ ਅਤੇ ਸੁਰਖਿਆ 'ਚ੍ਚ ਰਹਿੰਦਾ ਸੀ। 26 ਸੁਲੇਮਾਨ ਕੋਲ 4000 ਰੱਥਾਂ ਦੇ ਘੋੜੇ ਰੱਖਣ ਲਈ ਤਬੇਲੇ ਸਨ, ਅਤੇ ਉਸਦੇ ਕੋਲ 12ਣ000 ਘੋੜ ਸਵਾਰ ਸੈਨਾ ਦੇ ਆਦਮੀ ਸਨ। 27 ਹਰ ਮਹੀਨੇ ਇਹ ਰਜਵਾੜੇ ਗਵਰਨਰ ਆਪਣੀ ਵਾਰੀ ਆਉਣ ਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਉਸਦੇ ਲਂਗਰ ਵਿੱਚੋਂ ਖਾਂਦੇ ਸਨ, ਰਸਤ ਅਪੜਾਉਂਦੇ ਸਨ, ਅਤੇ ਇਸ ਗੱਲ ਵਿੱਚ ਉਹ ਕਿਸੇ ਕਿਸਮ ਦੀ ਕਿਰਸ ਨਹੀਂ ਸੀ ਕਰਦੇ। 28 ਰਾਜਪਾਲਾਂ ਨੇ ਸਵਾਰੀ ਘੋੜਿਆਂ ਲਈ ਅਤੇ ਰੱਥਾਂ ਦੇ ਘੋੜਿਆਂ ਲਈ ਚਾਰਾ ਅਤੇ ਜਁੌ ਵੀ ਦਿੱਤੇ। ਹਰ ਰਾਜਪਾਲ ਨੇ, ਆਪਣੀ ਵਾਰੀ ਵੇਲੇ, ਇਸ ਚਾਰੇ ਨੂੰ ਲੋੜੀਁਦੀ ਜਗ੍ਹਾ ਤੇ ਪਹੁੰਚਾਇਆ। 29 ਪਰਮੇਸ਼ੁਰ ਨੇ ਸੁਲੇਮਾਨ ਨੂੰ ਕੁਝ ਵਧੇਰੇ ਹੀ ਸਿਆਣਪ ਅਤੇ ਸੂਝ ਦਿੱਤੀ, ਅਤੇ ਗਿਆਨ ਦਿੱਤਾ ਜੋ ਸਮੁੰਦਰ ਕਿਨਾਰੇ ਦੀ ਰੇਤੇ ਦੀ ਤਰ੍ਹਾਂ ਮਿਣਿਆ ਨਹੀਂ ਜਾ ਸਕਦਾ ਸੀ। 30 ਸੁਲੇਮਾਨ ਕੋਲ ਪੂਰਬ ਵਿਚਲੇ ਸਾਰੇ ਲੋਕਾਂ ਨਾਲੋਂ ਵਧੇਰੇ ਸਿਆਣਪ ਸੀ। ਉਹ ਮਿਸਰ ਵਿਚਲੇ ਸਾਰੇ ਸਿਆਣੇ ਲੋਕਾਂ ਨਾਲੋ ਵਧੇਰੇ ਸਿਆਣਾ ਸੀ। 31 ਉਹ ਧਰਤੀ ਦੇ ਕਿਸੇ ਵੀ ਮਨੁੱਖ ਤੋਂ ਕਿਤੇ ਵਧ ਸਿਆਣਾ ਸੀ, ਉਹ ੇਬਾਨ ਅਜ਼ਰਾਹੀ ਅਤੇ ਹੇਮਾਨ ਅਤੇ ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਵੀ ਕਿਤੇ ਵਧ ਬੁੱਧੀਮਾਨ ਸੀ ਅਤੇ ਉਸਦਾ ਨਾਉਂ ਆਲੇ-ਦੁਆਲੇ ਇਸਰਾਏਲ ਦੇ ਅਤੇ ਯਹੂਦਾਹ ਵਿੱਚ ਸਾਰਿਆਂ ਵਿੱਚੋਂ ਮਹਾਨ ਸੀ ਅਤੇ ਪ੍ਰਸਿਧ੍ਧ ਸੀ। 32 ਆਪਣੇ ਜੀਵਨ ਕਾਲ ਵਿੱਚ ਸੁਲੇਮਾਨ ਨੇ 3000 ਕਹਾਉਤਾਂ ਰਚੀਆਂ ਅਤੇ 1005 ਗੀਤਾਂ ਦੀ ਰਚਨਾ ਕੀਤੀ। 33 ਸੁਲੇਮਾਨ ਨੂੰ ਪ੍ਰਕਿਰਤੀ ਬਾਰੇ ਵੀ ਬੜਾ ਗਿਆਨ ਸੀ। ਉਸ ਨੇ ਹਰ ਤਰ੍ਹਾਂ ਦੇ ਪੌਦਿਆਂ ਅਤੇ ਰੁੱਖਾਂ ਬਾਰੇ, ਲਬਾਲੋਨ ਦੇ ਦਿਆਰ ਦੇ ਰੁੱਖਾਂ ਤੋਂ ਲੈਕੇ ਕੰਧਾਂ ਉੱਤੇ ਉਗਦੀਆਂ ਛੋਟੀਆਂ ਵੇਲਾਂ ਤਾਈਂ ਸਮਝਾਇਆ। ਉਸ ਨੇ ਜਾਨਵਰਾਂ, ਪੰਛੀਆਂ, ਰੀਁਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਸਮਝਾਇਆ। 34 ਦੂਰ-ਦੂਰ ਦੇ ਰਾਜਾਂ ਤੋਂ ਲੋਕ ਸੁਲੇਮਾਨ ਦੀ ਸਿਆਣਪ ਦੀਆਂ ਗੱਲਾਂ ਸੁਣਨ ਅਤੇ ਉਸਤੋਂ ਗਿਆਨ ਲੈਣ ਆਉਂਦੇ। ਸਭ ਰਾਜਾਂ ਦੇ ਰਾਜੇ ਆਪਣੇ ਸਿਆਣੇ ਲੋਕਾਂ ਨੂੰ ਸੁਲੇਮਾਨ ਪਾਤਸ਼ਾਹ ਦੀ ਸਿਆਣਪ ਤੇ ਗਿਆਨ ਭਰਪੂਰ ਪ੍ਰਵਚਨਾਂ ਨੂੰ ਸੁਣਨ ਲਈ ਭੇਜਦੇ।

5:1 ਸੂਰ ਦਾ ਰਾਜਾ ਹੀਰਾਮ ਸੀ, ਅਤੇ ਹਮੇਸ਼ਾ ਦਾਊਦ ਦਾ ਮਿੱਤਰ ਰਿਹਾ। ਜਦੋਂ ਉਸ ਨੇ ਸੁਣਿਆ ਕਿ ਦਾਊਦ ਤੋਂ ਬਾਅਦ ਉਸਦਾ ਪੁੱਤਰ ਸੁਲੇਮਾਨ ਪਾਤਸ਼ਾਹ ਬਣ ਗਿਆ ਹੈ ਤਾਂ ਉਸਨੇ ਅਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਭੇਜਿਆ। 2 ਤਾਂ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਰਾਜੇ ਨੂੰ ਇਉਂ ਆਖਿਆ: 3 "ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸਕਿਆ, ਕਿਉਂ ਜੋ ਉਹ ਆਪਣੇ ਆਲੇ-ਦੁਆਲੇ ਲੜਾਈਆਂ 'ਚ ਘਿਰਿਆ ਰਿਹਾ। ਉਹ ਉਨੀਁ ਦੇਰ ਲੜਾਈਆਂ ਲੜਦਾ ਰਿਹਾ ਜਦ ਤੀਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਸਦੇ ਪੈਰਾਂ ਹੇਠ ਨਾ ਕੀਤਾ। 4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓ ਆਰਾਮ ਦਿੱਤਾ ਹੈ ਕਿਉਂ ਜੋ ਹੁਣ ਨਾ ਕੋਈ ਮੇਰਾ ਵਿਰੋਧੀ ਹੈ ਅਤੇ ਨਾ ਹੀ ਹੁਣ ਕੋਈ ਖਤਰਾ ਹੈ। 5 "ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਕਰਾਰ ਕਰਕੇ ਆਖਿਆ ਸੀ, 'ਮੈਂ ਤੇਰੇ ਉਪਰੰਤ ਤੇਰੇ ਪੁੱਤਰ ਨੂੰ ਪਾਤਸ਼ਾਹ ਠਹਿਰਾਵਾਂਗਾ ਅਤੇ ਉਹ ਮੈਨੂੰ ਸਤਿਕਾਰਨ ਲਈ ਇੱਕ ਮੰਦਰ ਦਾ ਨਿਰਮਾਣ ਕਰੇਗਾ।' ਹੁਣ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨ ਲਈ ਉਸ ਮੰਦਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਹੈ। 6 ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜਾ ਓਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵਢ੍ਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।" 7 ਜਦੋਂ ਹੀਰਾਮ ਨੇ ਸੁਲੇਮਾਨ ਦਾ ਆਖਿਆ ਸੁਣਿਾ, ਤਾਂ ਉਹ ਬੜਾ ਖੁਸ਼ ਸੀ। ਅਤੇ ਕਿਹਾ, "ਅੱਜ, ਮੈਂ ਯਹੋਵਾਹ ਦਾ, ਦਾਊਦ ਨੂੰ ਇਸ ਮਹਾਨ ਕੌਮ ਉੱਤੇ ਸ਼ਾਸਨ ਕਰਨ ਲਈ ਅਜਿਹਾ ਸਿਆਣਾ ਪੁੱਤਰ ਦੇਣ ਲਈ ਸ਼ੁਕਰਾਨਾ ਕਰਦਾ ਹਾਂ।" 8 ਤੱਦ ਹੀਰਾਮ ਨੇ ਸੁਲੇਮਾਨ ਨੂੰ ਇੱਕ ਸੁਨਿਹਾ ਭੇਜਿਆ ਅਤੇ ਆਖਿਆ, "ਜੋ ਤੂੰ ਮੈਥੋਂ ਮੰਗਿਆ ਮੈਂ ਸੁਣ ਲਿਆ ਹੈ। ਮੈਂ ਤੈਨੂੰ ਲੋੜੀਁਦੇ ਦਿਆਰ ਅਤੇ ਚੀਲ ਦੀਆਂ ਸ਼ਤੀਰਾਂ ਦੇਵਾਂਗਾ। 9 ਮੇਰੇ ਨੌਕਰ ਲਬਾਨੋਨ ਤੋਂ ਸਮੁੰਦਰ ਤੀਕ ਲੱਕੜ ਲਿਆਉਣਗੇ। ਫ਼ਿਰ ਮੈਂ ਉਨ੍ਹਾਂ ਨੂੰ ਇਕੱਠੀਆਂ ਬਂਨ੍ਹਵਾ ਕੇ ਜਿਸ ਥਾਂ ਤੇ ਤੂੰ ਚਾਹੇਁ ਉੱਥੇ ਪਹੁੰਚਦਾ ਕਰ ਦੇਵਾਂਗਾ। ਉਬੇ ਮੈਂ ਉਨ੍ਹਾਂ ਨੂੰ ਤੋੜ ਦਿਵਾਂਗਾ ਤਾਂ ਜੋ ਤੂੰ ਉਹ ਦਰਖਤ ਪ੍ਰਾਪਤ ਕਰ ਸਕੇਁ। ਬਦਲੇ 'ਚ, ਤੂੰ ਮੈਨੂੰ ਮੇਰੇ ਮਹਿਲ ਲਈ ਲੋੜੀਁਦੇ ਭੋਜਨ ਦੀ ਪੂਰਤੀ ਕਰੇਂਗਾ।" 10 ਹੀਰਾਮ ਨੇ ਸੁਲੇਮਾਨ ਨੂੰ ਦਿਆਰ ਅਤੇ ਚੀਲ ਕੇ ਰੁੱਖ ਉਸਦੀ ਜਰੂਰਤ ਅਨੁਸਾਰ ਦਿੱਤੇ। 11 ਸੁਲੇਮਾਨ ਨੇ 12,000 ਬੁਸ਼ਲ ਕਣਕ ਅਤੇ 12,000 ਗੈਲਣ ਸ਼ੁਧ ਜ਼ੈਤੂਨ ਦਾ ਤੇਲ ਹੀਰਾਮ ਨੂੰ ਉਸਦੇ ਪਰਿਵਾਰ ਦੇ ਵਰਤੋਂ ਲਈ ਹਰ ਸਾਲ ਭੇਜਦਾ ਹੁੰਦਾ ਸੀ। 12 ਯਹੋਵਾਹ ਨੇ ਸੁਲੇਮਾਨ ਨੂੰ ਬੁਧ੍ਧੀ ਦਿੱਤੀ ਜਿਵੇਂ ਉਸਨੇ ਉਸ ਨਾਲ ਇਕਰਾਰ ਕੀਤਾ ਸੀ, ਅਤੇ ਇਉਂ ਹੀਰਾਮ ਅਤੇ ਸੁਲੇਮਾਨ ਆਪਸ ਵਿੱਚ ਸ਼ਾਂਤੀ ਵਿੱਚ ਸਨ। ਇਨ੍ਹਾਂ ਦੋਨਾਂ ਪਾਤਸ਼ਾਹਾਂ ਨੇ ਆਪਸ ਵਿਚਕਾਰ ਸਂਧੀ ਕੀਤੀ ਹੋਈ ਸੀ। 13 ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ। 14 ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਸਾਰੇ ਮਨੁੱਖਾਂ ਦੇ ਮੁਖੀਆ ਅਦਁੋਨੀਰਾਮ ਨੂੰ ਠਹਰਾਇਆ। ਸੁਲੇਮਾਨ ਨੇ ਇਨ੍ਹਾਂ 30,000 ਮਨੁੱਖਾਂ ਨੂੰ ਤਿੰਨਾਂ ਟੁਕੜੀਆਂ ਵਿੱਚ ਵੰਡਿਆ। ਹਰ ਧੜੇ ਵਿੱਚ 10,000 ਆਦਮੀ ਰੱਖੇ। ਹਰ ਧੜਾ ਇੱਕ ਮਹੀਨੇ ਲਈ ਲਬਾਨੋਨ ਵਿੱਚ ਕੰਮ ਕਰਦਾ ਅਤੇ ਫ਼ਿਰ ਦੋ ਮਹੀਨਿਆਂ ਲਈ ਘਰ ਨੂੰ ਜਾਂਦਾ। 15 ਸੁਲੇਮਾਨ ਨੇ 80,000 ਆਦਮੀਆਂ ਨੂੰ ਪਹਾੜੀ ਇਲਾਕੇ ਵਿੱਚ ਕੰਮ ਲਾਇਆ ਜਿਹੜੇ ਕਿ ਪਹਾੜੀ ਚੱਟਾਨਾਂ ਨੂੰ ਕੱਟਣ ਦਾ ਕੰਮ ਕਰਦੇ ਸਨ ਅਤੇ 70,000 ਉਹ ਕਾਮੇ ਸਨ ਜਿਹੜੇ ਕਿ ਉਸ ਪੱਥਰ ਨੂੰ ਢੋਁਦੇ ਸਨ। 16 3,300 ਕਰਮਚਾਰੀ ਕੰਮ ਕਰ ਰਹੇ ਲੋਕਾਂ ਦੀ ਨਿਗਰਾਨੀ ਕਰਨ ਲਈ ਰੱਖੇ ਗਏ ਸਨ। 17 ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ। 18 ਤਾਂ ਸੁਲੇਮਾਨ ਅਤੇ ਹੀਰਾਮ ਦੇ ਆਦਮੀਆਂ ਅਤੇ ਗਬਿਲੀਆਂ ਦੇ ਆਦਮੀਆਂ ਨੇ ਪੱਥਰ ਨੂੰ ਤਰਾਸ਼ਿਆ। ਅਤੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਲਈ ਪੱਥਰ ਲੱਕੜ ਦੀਆਂ ਸ਼ਤੀਰਾਂ ਅਤੇ ਤਿਆਰ ਕਰ ਲੇ।

6:1 ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਬੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ। 2 ਇਹ ਮੰਦਰ ਸਾਢੇ 60 ਹੱਥ ਲੰਬਾ, ਸਾਢੇ 20 ਹੱਥ ਚੌੜਾ ਅਤੇ 30 ਹੱਥ ਉੱਚਾ ਸੀ। 3 ਇਸ ਮੰਦਰ ਦਾ ਦਾਲਾਨ ਸਾਢੇ 20 ਹੱਥ ਲੰਬਾ ਅਤੇ ਸਵਾ 10 ਹੱਥ ਚੌੜਾ ਸੀ। ਅਤੇ ਇਹ ਦਾਲਾਨ ਮੰਦਰ ਦੇ ਮੁੱਖ ਭਾਗ ਦੇ ਬਿਲਕੁਲ ਸਾਮ੍ਹਣੇ ਪਾਸੇ ਨਿਕਲਦਾ ਸੀ ਅਤੇ ਇਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਬਰਾਬਰ ਸੀ 4 ਇਸਦੀਆਂ ਖਿੜਕੀਆਂ ਬਾਹਰਲੇ ਪਾਸੇ ਨੂੰ ਤੰਗ ਅਤੇ ਅੰਦਰਲੇ ਪਾਸੇ ਵੱਲ ਨੂੰ ਵਡੀਆਂ ਸਨ, ਜਿਹੜੀਆਂ ਕਿ ਜਾਲੀਦਾਰ ਸਨ। 5 ਫ਼ਿਰ ਸੁਲੇਮਾਨ ਨੇ ਮੰਦਰ ਦੀ ਦੀਵਾਰ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ ਮੰਦਰ ਦੇ ਮੁੱਖ ਹਿੱਸੇ ਦੇ ਨਾਲ ਇਹ ਕੋਠੜੀਆਂ ਇੱਕ ਦੂਜੇ ਦੇ ਉੱਪਰ ਤਿੰਨ ਮਂਜ਼ਿਲਾਂ ਬਣਵਾਈਆਂ। 6ਕਮਰੇ ਮੰਦਰ ਦੀ ਕੰਧ ਨੂੰ ਛੂਂਹਦੇ ਸਨ, ਪਰ ਕੰਧ ਵਿੱਚ ਸ਼ਤੀਰੀਆਂ ਨਹੀਂ ਪਾਈਆਂ ਗਈਆਂ ਸਨ। ਮੰਦਰ ਦੀ ਕੰਧ ਟੀਸੀ ਤੋਂ ਪਤਲੀ ਹੋ ਗਈ, ਤਾਂ ਕਮਰੇ ਦੇ ਇੱਕ ਪਾਸੇ ਦੀ ਕੰਧ ਇਸਦੀ ਹੇਠਲੀ ਕੰਧ ਤੋਂ ਪਤਲੀ ਹੋ ਗਈ। ਹੇਠਲੀ ਮੰਜ਼ਿਲ ਦੇ ਕਮਰੇ 5 ਹੱਥ ਚੌੜੇ, ਪਹਿਲੀ ਮੰਜ਼ਿਲ ਦੇ ਕਮਰੇ 6 ਹੱਥ ਚੌੜੇ ਅਤੇ ਉਤ੍ਤਲੀ ਮੰਜ਼ਿਲ ਦੇ ਕਮਰੇ ਸਾਢੇ 7 ਹੱਥ ਚੌੜੇ ਸਨ। 7ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਬੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ। 8 ਹੇਠਲੀ ਮੰਜ਼ਿਲ ਦੇ ਕਮਰਿਆਂ ਦਾ ਪ੍ਰਵੇਸ਼ ਮੰਦਰ ਦੇ ਦੱਖਣੀ ਹਿੱਸੇ ਵੱਲੋਂ ਸੀ ਅਤੇ ਉਸਦੇ ਅੰਦਰਲੇ ਪਾਸਿਓ ਪੌੜੀਆਂ ਦੂਜੀ ਮੰਜ਼ਿਲ ਨੂੰ ਅਤੇ ਫ਼ੇਰ ਤੀਜੀ ਮੰਜ਼ਿਲ ਨੂੰ ਜਾਂਦੀਆਂ ਸਨ। 9 ਸੋ ਸੁਲੇਮਾਨ ਨੇ ਮੰਦਰ ਨੂੰ ਇਉਂ ਮੁਕੰਮਲ ਕੀਤਾ ਅਤੇ ਮੰਦਰ ਦੇ ਹਰ ਹਿੱਸੇ ਨੂੰ ਦਿਆਰ ਦੇ ਫ਼ਟ੍ਟਾਂ ਅਤੇ ਸ਼ਤੀਰਾਂ ਨਾਲ ਕਜਿਆ। 10 ਸ੍ਸੁਲੇਮਾਨ ਨੇ ਮੰਦਰ ਦੇ ਆਲੇ-ਦੁਆਲੇ ਵੀ ਕਮਰੇ ਬਣਾਏ। ਹਰ ਮੰਜ਼ਿਲ 5 ਹੱਥ ਉੱਚੀ ਸੀ ਅਤੇ ਇਨ੍ਹਾਂ ਕਮਰਿਆਂ ਵਿਚਲੀਆਂ ਸ਼ਤੀਰੀਆਂ ਮੰਦਰ ਨੂੰ ਛੁਂਹਦੀਆਂ ਸਨ। 11 ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, 12 "ਜੇਕਰ ਤੂੰ ਮੇਰੇ ਸਾਰੇ ਨਿਆਵਾਂ ਅਤੇ ਬਿਧੀਆਂ ਨੂੰ ਮਂਨੇ, ਮੈਂ ਤੇਰੇ ਲਈ ਇਕਰਾਰ ਨੂੰ ਪੂਰਿਆਂ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ। 13 ਇਸ ਮੰਦਰ ਕਾਰਣ ਜੋ ਤੂੰ ਉਸਾਰ ਰਿਹਾ ਹੈਂ, ਇੱਥੇ ਮੈਂ ਇਸਰਾਏਲ ਦੇ ਲੋਕਾਂ ਦਰਮਿਆਨ ਰਹਾਂਗਾ ਅਤੇ ਮੈਂ ਉਨ੍ਹਾਂ ਨੂੰ ਕਦੇ ਨਹੀਂ ਛੱਡਾਂਗਾ।" 14 ਸੋ ਸੁਲੇਮਾਨ ਨੇ ਮੰਦਰ ਬਣਵਾਇਆ ਅਤੇ ਉਸਨੂੰ ਸੰਪੂਰਨ ਕੀਤਾ। 15 ਉਸਨੇ ਮੰਦਰ ਦੀਆਂ ਅੰਦਰਲੀਆਂ ਕੰਧਾਂ, ਛੱਤ ਤੋਂ ਲੈਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜ ਨਾਲ ਢਕ ਦਿੱਤੀਆਂ ਅਤੇ ਉਸਨੇ ਫ਼ਰਸ਼ ਨੂੰ ਸਰੂ ਦੀ ਲੱਕੜ ਨਾਲ ਢਕ ਦਿੱਤਾ। 16 ਉਸ ਨੇ ਮੰਦਰ ਦੇ ਪਿਛਲੇੇ ਹਿੱਸੇ ਵਿੱਚ 20 ਹੱਥ ਦਾ ਇੱਕ ਕਮਰਾ ਬਣਵਾਇਆ ਅਤੇ ਇਸ ਕਮਰੇ ਦੀਆਂ ਕੰਧਾਂ, ਛੱਤ ਤੋਂ ਲੈਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜੇ ਨਾਲ ਢਕ ਦਿੱਤੀਆਂ। ਇਸ ਕਮਰੇ ਨੂੰ ਅੱਤ ਪਵਿੱਤਰ ਸਬਾਨ ਹੋਣ ਲਈ ਪਹਿਲਾਂ ਹੀ ਮਿਬਿਆ ਗਿਆ ਸੀ। 17 ਇਸ ਅੱਤ ਪਵਿੱਤਰ ਅਸਬਾਨ ਦੇ ਸਾਮ੍ਹਣੇ ਮੰਦਰ ਦਾ ਮੁੱਖ ਭਾਗ ਸੀ। ਇਹ ਕਮਰਾ 40 ਹੱਥ ਲੰਬਾ ਸੀ। 18 ਇਸ ਕਮਰੇ ਦੀਆਂ ਦੀਵਾਰਾਂ ਨੂੰ ਦਿਆਰ ਦੇ ਫ਼ਟ੍ਟਾਂ ਨਾਲ ਕਜਿਆ ਗਿਆ -- ਇਸ੍ਸ ਨਾਲ ਦੀਵਾਰ ਤੇ ਲੱਗੇ ਪੱਥਰ ਨਜ਼ਰ ਨਹੀਂ ਸੀ ਆਉਂਦੇ ਅਤੇ ਇਨ੍ਹਾਂ ਦਿਆਰ ਦੇ ਫਟ੍ਟਾਂ ਉੱਪਰ ਉਨ੍ਹਾਂ ਨੇ ਫੁਲ਼੍ਲ਼ ਵੇਲ-ਬੂਟਿਆਂ ਦੀ ਨਕਾਸ਼ੀ ਕੀਤੀ। ਇਹ ਫ਼ੁੱਲਾਂ ਦੀ ਨਕਾਸ਼ੀ ਤੇ ਵੇਲ ਤੇ ਲੱਗੇ ਫ਼ੁੱਲ ਜਾਰ ਦੀ ਸ਼ਕਲ ਦੇ ਬਣਕੇ ਸੁੱਕੇ ਹੋਏ ਸਖਤ ਫ਼ੁੱਲਾਂ ਦਾ ਪ੍ਰਭਾਵ ਪਾਉਂਦੇ ਸਨ। 19 ਮੰਦਰ ਵਿੱਚ ਅੰਦਰਲੇ ਪਾਸੇ ਵਿੱਚ ਇੱਕ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜ੍ਜਾ ਸਕੇ। 20ਇਹ ਕਮਰਾ ਸਾਢੇ 20 ਹੱਥ ਲੰਬਾ ਤੇ ਸ਼ਾਢੇ 20 ਹੱਥ ਹੀ ਚੌੜਾ ਅਤੇ 20 ਹੱਥ ਉੱਚਾ ਸੀ। 21 ਸੁਲੇਮਾਨ ਨੇ ਇਸ ਕਮਰੇ ਨੂੰ ਸ਼ੁਧ ਸੋਨੇ ਨਾਲ ਢਕਿਆ। ਉਸ ਨੇ ਕਮਰੇ ਦੇ ਸਾਮ੍ਹਣੇ ਇੱਕ ਜਗਵੇਦੀ ਬਣਵਾਈ ਅਤੇ ਇਸਨੂੰ ਸੋਨੇ ਨਾਲ ਢਕ ਦਿੱਤਾ ਅਤੇ ਇਸਦੇ ਦੁਆਲੇ ਸੋਨੇ ਦੇ ਸੰਗਲ ਪੁਆਏ। ਇਸ ਕਮਰੇ ਵਿੱਚ, ਕਰੂਬੀ ਫਰਿਸਤਿਆਂ ਦੀਆਂ ਦੋ ਮੂਰਤਾਂ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਵੀ ਸੋਨੇ ਨਾਲ ਢਕਿਆ ਗਿਆ ਸੀ। 22 ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕਜਿਆ ਗਿਆ ਇਥੋਂ ਤੱਕ ਕਿ ਅੱਤ ਪਵਿੱਤਰ ਅਸਬਾਨ ਦੇ ਸਾਮ੍ਹਣੇ ਜਗਵੇਦੀ ਨੂੰ ਵੀ ਸੋਨੇ ਨਾਲ ਕਜਿਆ ਗਿਆ। 23 ਕਾਮਿਆਂ ਨੇ ਵਿਚਲੇ ਕਮਰੇ ਵਿੱਚ ਖੰਭਾ ਵਾਲੇ ਦੋ ਕਰੂਬੀ ਫ਼ਰਿਸ਼ਤੇ ਜ਼ੈਤੂਨ ਦੀ ਲੱਕੜ ਤੋਂ ਬਣਾਏ ਜਿਨ੍ਹਾਂ ਨੂੰ ਖੰਭ ਵੀ ਲਾਏ, ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਅਸਬਾਨ ਉੱਪਰ ਰੱਖਿਆ ਗਿਆ। ਹ੍ਹਰ ਦੂਤ ਸਵਾ 5 ਹੱਥ ਲੰਬਾ ਸੀ। 24 ਦੋਵੇਂ ਕਰੂਬੀ ਫਰਿਸ਼ਤੇ ਇੱਕੋ ਨਾਪ ਅਤੇ ਇੱਕੋ ਢੰਗ ਦੇ ਬਣੇ ਹੋਏ ਸਨ। ਹਰੇਕ ਦੇ 5 ਹੱਥ ਲੰਬੇ ਦੋ ਖੰਭ ਸਨ। ਇੱਕ ਖੰਭ ਦੇ ਕੋਨੇ ਤੋਂ ਦੂਜੇ ਤਾਈਂ ਦਾ ਫ਼ਾਸਲਾ 10 ਹੱਥ ਸੀ। ਦੋਵੇਂ ਕਰੂਬੀ ਫ਼ਰਿਸਤੇ 10 ਹੱਥ ਉੱਚੇ ਸਨ। 25 26 27 ਉਸ ਨੇ ਦੋਨਾਂ ਕਰੂਬੀ ਫਰਿਸ਼ਤਿਆਂ ਨੂੰ ਮੰਦਰ ਦੇ ਅੰਦਰਲੇ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ। ਇੱਕ ਕਰੂਬੀ ਫਰਿਸ਼ਤੇ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਫਰਿਸ਼ਤੇ ਦਾ ਖੰਭ ਦੂਜੀ ਕੰਧ ਨਾਲ ਲਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਮੰਦਰ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ। 28 ਅਤੇ ਉਸਨੇ ਇਨ੍ਹਾਂ ਦੋਨੋ ਕਰੂਬੀ ਫਰਿਸ਼ਤਿਆਂ ਉੱਤੇ ਵੀ ਸੋਨਾ ਚੜਾਇਆ ਹੋਇਆ ਸੀ। 29 ਮੰਦਰ ਦੀਆਂ ਸਾਰੀਆਂ ਦੀਵਾਰਾਂ ਉੱਪਰ ਕਰੂਬੀਆਂ, ਖਜ਼ੂਰਾਂ, ਖਿੜੇ ਹੋਏ ਫ਼ੁੱਲਾਂ ਦੀਆਂ ਮੂਰਤਾਂ ਸਨ ਜੋ ਉਸ ਨੇ ਉਕਰ ਕੇ ਅੰਦਰਲੇ ਵਾਰ ਅਤੇ ਬਾਹਰ ਵਾਰ ਬਣਵਾਈਆਂ ਹੋਈਆਂ ਸਨ। 30 ਅਤੇ ਦੋਨੋ ਕਮਰਿਆਂ ਦੇ ਫ਼ਰਸ਼ਾਂ ਉੱਪਰ ਵੀ ਸੋਨਾ ਚੜਾਇਆ ਹੋਇਆ ਸੀ। 31 ਮਜ਼ਦੂਰਾਂ ਨੇ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਤੋਂ ਬਣਾਏ ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਸਬਾਨ ਦੇ ਪ੍ਰਵੇਸ਼ ਦੁਆਰ ਤੇ ਲਗਾਇਆ। ਦਰਵਾਜ਼ੇ ਦੇ ਦੁਆਲੇ ਫ਼ਰੇਮ ਦੇ ਪੰਜ ਪਾਸੇ ਸਨ। 32 ਉਨ੍ਹਾਂ ਨੇ ਇਹ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਦੇ ਬਣਾਕੇ ਉਸ ਉੱਪਰ ਕਰੂਬੀ ਫਰਿਸ਼ਤਿਆਂ ਦੀਆਂ, ਖਜ਼ੂਰ ਦੇ ਬਿਰਛ ਅਤੇ ਫ਼ੁੱਲਾਂ ਦੀਆਂ ਮੂਰਤਾਂ ਉਕੇਰੀਆਂ ਅਤੇ ਇਨ੍ਹਾਂ ਉੱਪਰ ਸੋਨਾ ਚੜਾਇਆ। 33 ਅਤੇ ਉਨ੍ਹਾਂ ਨੇ ਮੁਖ ਕਮਰੇ ਦੇ ਪ੍ਰਵੇਸ਼ ਦੁਆਰ ਲਈ ਵੀ ਦਰਵਾਜ਼ੇ ਬਣਾਏ ਅਤੇ ਉਸ ਲਈ ਵੀ ਉਨ੍ਹਾਂ ਨੇ ਜੈਤੂਨ ਦੀ ਲੱਕੜ ਦੀ ਚੁਗਾਠ ਬਣਾਈ। 34 ਉਸ ਦੇ ਦੋਨੋ ਬੂਹੇ ਚੀਲ ਦੀ ਲੱਕੜ ਦੇ ਸਨ। 35 ਉੱਥੇ ਦੋ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਦੋ ਹਿੱਸੇ ਸਨ ਜਿਹੜੇ ਕਿ ਆਪਸ ਵਿੱਚ ਭੀੜੇ (ਢੋਏ) ਜਾਂਦੇ ਸਨ ਅਤੇ ਉਨ੍ਹਾਂ ਉੱਪਰ ਵੀ ਉਨ੍ਹਾਂ ਕਰੂਬੀ ਫਰਿਸ਼ਤਿਆਂ, ਖਜੂਰਾਂ ਤੇ ਫ਼ੁੱਲਾਂ ਦੀਆਂ ਮੂਰਤਾਂ ਉਕੇਰੀਆਂ ਸਨ ਫ਼ਿਰ ਉਨ੍ਹਾਂ ਨੂੰ ਉਸਨੇ ਸੋਨੇ ਨਾਲ ਢਕਿਆ। 36 ਫ਼ਿਰ ਉਨ੍ਹਾਂ ਨੇ ਅੰਦਰਲਾ ਵਿਹੜਾ ਬਣਾਇਆ। ਉਨ੍ਹਾਂ ਨੇ ਇਸ ਵਿਹੜੇ ਦੇ ਆਸ-ਪਾਸ ਦੀਵਾਰ ਬਣਾਈ। ਹਰ ਦੀਵਾਰ ਤਿੰਨ ਰਦੇ ਘੜੇ ਹੋਏ ਪੱਥਰ ਦੇ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ਬਣਾਇਆ। 37 ਚੌਬੇ ਸਾਲ ਵਿੱਚ, ਜ਼ਿਵ ਦੇ ਮਹੀਨੇ ਵਿੱਚ, ਮੰਦਰ ਦੀਆਂ ਨੀਂਹਾਂ ਰੱਖੀਆਂ ਗਈਆਂ ਸਨ। 38 ਮੰਦਰ ਸਾਲ ਦੇ ਅੱਠਵੇਂ ਮਹੀਨੇ, ਬੂਲ ਦੇ ਮਹੀਨੇ ਵਿੱਚ ਖਤਮ ਹੋਇਆ। ਇਹ ਸੁਲੇਮਾਨ ਦੇ ਸ਼ਾਸਨ ਦੇ ਗਿਆਰ੍ਹਵੇਂ ਵਰ੍ਹੇ ਵਿੱਚ ਸੀ। ਮੰਦਰ ਨਕਸ਼ੇ ਅਨੁਸਾਰ ਹੀ ਬਣਇਆ ਗਿਆ ਸੀ।

7:1 ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸਦੇ ਮਹਿਲ ਨੂੰ ਪੂਰੇ ਹੋਣ ਵਿੱਚ ਤੇਰ੍ਹਾਂ ਵਰ੍ਹੇ ਲੱਗੇ। 2 ਉਸਨੇ ਇੱਕ ਹੋਰ ਵੀ ਇਮਾਰਤ ਬਣਵਾਈ ਜਿਸਨੂੰ "ਲਬਾਨੋਨ ਜੰਗਲ ਦਾ ਮਹਿਲ" ਆਖਿਆ ਜਾਂਦਾ ਸੀ। ਇਹ ਇਮਾਰਤ 100 ਹੱਥ ਮੀਟਰ ਲੰਬੀ ਅਤੇ 50 ਹੱਥ ਮੀਟਰ ਚੌੜੀ ਅਤੇ 30 ਹੱਥ ਮੀਟਰ ਉਚਾਈ ਦੀ ਸੀ। ਇਸ ਤੇ ਦਿਆਰ ਦੇ ਰੁੱਖਾਂ ਤੋਂ ਬਣੇ ਥੰਮਾਂ ਦੀਆਂ ਚਾਰ ਪਾਲਾਂ ਸਨ। ਹਰ ਥੰਮ ਦੇ ਉਪਰਲੇ ਪਾਸੇ ਇੱਕ ਦਿਆਰ ਦਾ ਤਾਜ ਸੀ। 3 ਉਨ੍ਹਾਂ ਬਾਲਿਆਂ ਨੂੰ ਉੱਪਰਲੀ ਵੱਲੋਂ ਦਿਆਰ ਨਾਲ ਕਜਿਆ ਗਿਆ ਜਿਹੜੇ ਪਤਲੀਆਂ ਥੰਮਾਂ ਉੱਪਰ ਸਨ ਅਤੇ ਇੱਕ-ਇੱਕ ਲਾਈਨ ਵਿੱਚ ਪੰਦਰ੍ਹਾਂ-ਪੰਦਰ੍ਹਾਂ ਸਨ। ਇਉਂ ਕੁੱਲ ਮਿਲਾਕੇ ਇਹ 45 ਸਨ। 4 ਤਿੰਨ ਪਾਲਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਮ੍ਹਣੇ ਤਿੰਨ ਲਾਈਨਾਂ ਵਿੱਚ ਸਨ। 5 ਹਰ ਇੱਕ ਦੇ ਅਖੀਰ ਵਿੱਚ ਇਉਂ ਕੁੱਲ ਤਿੰਨ ਦਰਵਾਜ਼ੇ ਸਨ ਅਤੇ ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ। 6 ਸੁਲੇਮਾਨ ਨੇ "ਥੰਮਾਂ ਦਾ ਵਿਹੜਾ" ਵੀ ਬਣਵਾਇਆ। ਇਹ 50 ਹੱਥ ਮੀਟਰ ਲੰਬਾ ਅਤੇ 30 ਹੱਥ ਮੀਟਰ ਚੌੜਾ ਸੀ ਅਤੇ ਇਨ੍ਹਾਂ ਥੰਮਾਂ ਉੱਪਰ ਇੱਕ ਛੱਤ ਸੀ। 7 ਉਸਨੇ ਸਿੰਘਾਸਣ ਲਈ ਇੱਕ ਕਮਰਾ ਬਣਵਾਇਆ ਜਿੱਥੇ ਉਸਨੇ ਲੋਕਾਂ ਨੂੰ ਨਿਆਂ ਦਿੱਤਾ ਅਤੇ ਇਸਨੂੰ "ਨਿਆਂ ਦਾ ਕਮਰਾ" ਸਦਿਆ। ਇਹ ਕਮਰਾ ਥੱਲਿਓਂ ਲੈਕੇ ਛੱਤ ਤੀਕ ਦਿਆਰ ਨਾਲ ਬਣਿਆ ਹੋਇਆ ਸੀ। 8 ਜਿਸ ਮਹਿਲ ਵਿੱਚ ਸੁਲੇਮਾਨ ਰਹਿੰਦਾ ਸੀ, ਨਿਆਂ ਦੇ ਕਮਰੇ ਦੇ ਪਿੱਛੇ ਦੂਸਰੇ ਵਿਹੜੇ ਵਿੱਚ ਸੀ। ਇਸਨੂੰ ਅਦਾਲਤ ਵਾਂਗ ਬਣਾਇਆ ਗਿਆ ਸੀ। ਉਸਨੇ ਅਜਿਹਾ ਹੀ ਮਹਿਲ ਆਪਣੀ ਪਤਨੀ, ਮਿਸਰ ਦੇ ਰਾਜੇ ਦੀ ਧੀ ਲਈ ਵੀ ਬਣਵਾਇਆ। 9 ਇਹ ਸਾਰੀਆਂ ਇਮਾਰਤਾਂ, ਅੰਦਰੋਂ ਅਤੇ ਬਾਹਰੋ ਸਮਤਲ ਕਰਕੇ, ਸਭ ਤੋਂ ਵਧੀਆਂ ਕਿਸਮ ਦੇ ਪੱਥਰ ਤੋਂ ਬਣਾਈਆਂ ਗਈਆਂ ਸਨ। ਇਹ ਪੱਥਰ ਅੰਦਰੋਂ ਅਤੇ ਬਾਹਰੋ ਆਰਾ ਵਰਤ ਕੇ ਸਹੀ ਮਾਪ ਅਨੁਸਾਰ ਚੀਰੇ ਗਏ ਸਨ ਇਹ ਨੀਂਹਾਂ ਤੋਂ ਲੈਕੇ ਕੰਧਾਂ ਦੀ ਟੀਸੀ ਤੀਕ ਇਸਤੇਮਾਲ ਕੀਤੇ ਗਏ ਸਨ। ਵਿਹੜੇ ਦੇ ਦੁਆਲੇ ਦੀ ਕੰਧ ਵੀ ਸਭ ਤੋਂ ਵਧੀਆ ਕਿਸਮ ਦੇ ਪੱਥਰ ਤੋਂ ਬਣੀ ਹੋਈ ਸੀ। 10ਭਵਨ ਦੀ ਬੁਨਿਆਦ ਤੇ ਨੀਹਾਂ ਨੂੰ ਵਡ੍ਡ ਅਕਾਰੇ ਅਤੇ ਕੀਮਤੀ ਪੱਥਰ ਨਾਲ ਬਣਾਇਆ ਗਿਆ ਜਿਹੜੇ ਕਿ ਸਵਾ 10 ਹੱਥ ਲੰਬੇ ਤੇ ਕੁਝ 8 ਹੱਥ ਲੰਬੇ ਸਨ। 11 ਉਨ੍ਹਾਂ ਪੱਥਰ ਦੇ ਉੱਪਰ ਸਹੀ ਮਾਪ ਦੇ ਚੀਰੇ ਹੋਏ ਕੁਝ ਹੋਰ ਸਭ ਤੋਂ ਵਧੀਆ ਕਿਸਮ ਦੇ ਪੱਥਰ ਅਤੇ ਦਿਆਰ ਦੀਆਂ ਸ਼ਤੀਰੀਆਂ ਵੀ ਸਨ। 12 ਓਥੇ ਮਹਿਲ ਦੇ ਵਿਹੜੇ ਦੇ ਦੁਆਲੇ, ਮੰਦਰ ਦੇ ਵਿਹੜੇ ਅਤੇ ਮੰਦਰ ਦੇ ਪ੍ਰਵੇਸ਼ ਵਾਲੇ ਕਮਰੇ ਦੇ ਦੁਆਲੇ ਕੰਧਾਂ ਸਨ। ਇਹ ਕੰਧਾਂ ਪੱਥਰ ਦੀਆਂ ਤਿੰਨਾਂ ਕਤਾਰਾਂ ਅਤੇ ਦਿਆਰ ਦੀ ਲੱਕੜ ਤੋਂ ਬਣੀ ਇੱਕ ਕਤਾਰ ਦੀਆਂ ਬਣੀਆਂ ਹੋਈਆਂ ਸਨ। 13 ਸੁਲੇਮਾਨ ਨੇ ਸੂਰ ਦੇ ਹੀਰਾਮ ਨਾਮੀਁ ਆਦਮੀ ਨੂੰ ਇੱਕ ਸੁਨਿਹਾ ਭੇਜਿਆ ਅਤੇ ਉਸਨੂੰ ਯਰੂਸ਼ਲਮ ਵਿੱਚ ਲੈ ਆਂਦਾ। 14 ਉਹ ਨਫ਼ਤਾਲੀ ਪਰਿਵਾਰ-ਸਮੂਹ ਵਿੱਚੋਂ ਇੱਕ ਵਿਧਵਾ ਦਾ ਪੁੱਤਰ ਸੀ, ਅਤੇ ਉਸਦਾ ਪਿਤਾ ਸੂਰ ਤੋਂ, ਇੱਕ ਠਠਿਆਰ ਸੀ। ਉਹ ਇੱਕ ਬਹੁਤ ਚੰਗਾ ਕਾਰੀਗਰ ਸੀ ਜੋ ਕਾਂਸੇ ਦੀਆਂ ਚੀਜ਼ਾ ਬਣਾਉਂਦਾ ਸੀ। ਇਸੇ ਲਈ ਪਾਤਸ਼ਾਹ ਸੁਲੇਮਾਨ ਨੇ ਉਸਨੂੰ ਸੱਦਾ ਦਿੱਤਾ ਅਤੇ ਹੀਰਾਮ ਨੇ ਸੱਦਾ ਕਬੂਲ ਲਿਆ। ਸੁਲੇਮਾਨ ਨੇ ਉਸਨੂੰ ਕਾਂਸੇ ਦਾ ਕੰਮ ਕਰਨ ਵਾਲੇ ਸਾਰੇ ਆਦਮੀਆਂ ਦਾ ਇੰਚਾਰਜ ਬਣਾ ਦਿੱਤਾ। 15 ਹੀਰਾਮ ਨੇ ਕਾਂਸੇ ਦੇ ਦੋ ਥੰਮ ਬਣਾਏ। ਦੋਨੋ ਥੰਮ 18 ਹੱਥ ਉੱਚੇ ਅਤੇ ਘੇਰ ਵਿੱਚ 12 ਹੱਥ ਸਨ। ਥੰਮ ਖੋਖਲੇ ਸਨ ਅਤੇ ਧਾਤ ਦੀ ਮੋਟਾਈ 3 ਇੰਚ ਸੀ। 16 ਹੀਰਾਮ ਨੇ ਥੰਮਾਂ ਦੇ ਉੱਪਰ ਪਾਉਣ ਲਈ ਦੋ ਕਾਂਸੇ ਦੇ ਗੁਂਬਦ ਬਣਾਏ। ਹਰ ਇੱਕ ਦੀ ਉੱਚਾਈ 5 ਹੱਥ ਸੀ। 17 ਫ਼ੇਰ ਉਸਨੇ ਥੰਮਾਂ ਉੱਪਰ ਗੁਂਬਦਾਂ ਨੂੰ ਢਕਣ ਲਈ ਜੰਜੀਰੀਆਂ ਦੇ ਦੋ ਜਾਲ ਬਣਾਏ। ਓਥੇ ਹਰ ਇੱਕ ਗੁਂਬਦ ਲਈ ਸੱਤ ਜੰਜੀਰੀਆਂ ਸਨ। 18 ਫ਼ੇਰ ਉਸਨੇ ਸਜਾਵਟ ਦੀਆਂ ਦੋ ਕਤਾਰਾਂ ਬਣਾਈਆਂ ਜਿਹੜੀਆਂ ਅਨਾਰਾਂ ਵਰਗੀਆਂ ਦਿਖਦੀਆਂ ਸਨ। ਉਸਨੇ ਕਾਂਸੇ ਦੇ ਇਨ੍ਹਾਂ ਅਨਾਰਾਂ ਨੂੰ ਥੰਮਾਂ ਉੱਪਰ ਗੁਂਬਦਾਂ ਨੂੰ ਢਕਦੀਆਂ, ਜਾਲੀਆਂ ਉੱਤੇ ਪਾ ਦਿੱਤਾ। 19 ਪੰਜ ਹੱਥ ਉੱਚੇ ਥੰਮਾਂ ਉੱਪਰ ਪਾਏ ਗੁਂਬਦ, ਫੁੱਲਾਂ ਦੇ ਅਕਾਰ ਦੇ ਸਨ। 20 ਥੰਮਾਂ ਦੇ ਗੁਂਬਦ ਉੱਪਰ ਵੱਲ ਉਭਾਰ ਤਾਈਂ ਵਧਾੇ ਗਏ ਸਨ ਜੋ ਕਿ ਜੰਜੀਰੀਆਂ ਦੀ ਜਾਲੀ ਦੇ ਪਾਸੇ ਤੇ ਸੀ। ਦੋ ਗੁਂਬਦਾਂ ਦੇ ਆਲੇ-ਦੁਆਲੇ ਦੀਆਂ ਕਤਾਰਾਂ ਵਿੱਚ 200 ਅਨਾਰ ਸਨ। 21 ਹੀਰਾਮ ਨੇ ਇਨ੍ਹਾਂ ਥੰਮਾਂ ਨੂੰ ਮੰਦਰ ਦੇ ਵਰਾਂਡੇ ਕੋਲ ਟਿਕਾ ਦਿੱਤਾ। ਇੱਕ ਥੰਮ ਸੱਜੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਯਾਕੀਨ ਰੱਖਿਆ ਅਤੇ ਦੂਜਾ ਥੰਮ ਖੱਬੇ ਪਾਸੇ ਟਿਕਾਇਆ ਅਤੇ ਉਸਦਾ ਨਾਉਂ ਬੋਅਜ਼ ਰੱਖਿਆ। 22 ਉਸ੍ਸਨੇ ਫੁੱਲਾਂ ਦੇ ਅਕਾਰ ਦੇ ਗੁਂਬਦ ਥੰਮਾਂ ਦੇ ਉੱਪਰ ਪਾ ਦਿੱਤੇ। ਇਉ, ਦੋ ਥੰਮਾਂ ਦਾ ਕੰਮ ਸੰਪੂਰਨ ਹੋਇਆ। 23 ਫ਼ੇਰ ਹੀਰਾਮ ਨੇ ਕਾਂਸੇ ਦਾ ਇੱਕ ਗੋਲ ਹੌਦ ਬਣਾਇਆ ਜੋ "ਸਾਗਰ" ਕਹਾਉਂਦਾ ਸੀ। ਇਹ ਹੌਦ ਘੇਰੇ ਵਿੱਚ 30 ਹੱਥ, ਵਿਆਸ ਵਿੱਚ 10 ਹੱਥ ਅਤੇ 5 ਹੱਥ ਡੂੰਘਾ ਸੀ। 24 ਹੌਁਦ ਦੇ ਦੁਆਲੇ, ਇਸਦੇ ਰਿਂਮ ਦੇ ਹੇਠਾਂ ਕਾਂਸੇ ਦੇ ਗੋਲੇ ਸਨ। ਗੋਲੇ ਇੱਕੋ ਜਿਹੇ ਬਣਾਕੇ ਹੌਦ ਦੇ ਆਲੇ- ਦੁਆਲੇ ਵਿਛਾੇ ਹੋਏ ਸਨ ਅਤੇ ਦੋ ਕਤਾਰਾਂ ਵਿੱਚ ਸਨ। 25 ਹੌਦ ਕਾਂਸੇ ਦੇ 12 ਬਲਦਾਂ ਉੱਤੇ ਟਿਕਿਆ ਹੋਇਆ ਸੀ। ਤਿੰਨਾਂ ਬਲਦਾਂ ਦੇ ਚਿਹਰੇ ਉੱਤਰ ਵੱਲ, ਤਿੰਨਾਂ ਦੇ ਚਿਹਰੇ ਪੂਰਬ ਵੱਲ, ਤਿਨਾਂ ਦੇ ਚਿਹਰੇ ਦੱਖਣ ਵੱਲ ਅਤੇ ਤਿੰਨਾਂ ਦੇ ਚਿਹਰੇ ਪੱਛਮ ਵੱਲ ਸਨ, ਇਨ੍ਹਾਂ ਦੇ ਲੱਕ ਅੰਦਰਲੇ ਪਾਸੇ ਨੂੰ ਮੁੜੇ ਹੋਏ ਸਨ। 26 ਹੌਦ ਦੀ ਚਾਦਰ ਦੀ ਮੋਟਾਈ 3 ਇੰਚ ਸੀ ਅਤੇ ਉਸਦੇ ਕੰਢੇ ਕਟੋਰੇ ਦੇ ਕੰਢਿਆਂ ਵਰਗੇ ਜਾਂ ਫੁੱਲਾਂ ਦੀ ਪੱਤੀਆਂ ਦੇ ਆਕਾਰ ਦੇ ਘੜੇ ਹੋਏ ਸਨ ਅਤੇ ਇਸ ਹੌਦ ਵਿੱਚ 11,000 ਗੇਲਣ ਪਾਣੀ ਸਮਾ ਜਾਂਦਾ ਸੀ। 27 ਫ਼ੇਰ ਹੀਰਾਮ ਨੇ 10 ਕਾਂਸੇ ਦੇ ਗਡ੍ਡੇ ਬਣਾਏ। ਹਰ ਗਡ੍ਡਾ 4 ਹੱਥ ਲੰਬਾ, 4 ਹੱਥ ਚੌੜਾ ਅਤੇ 3 ਹੱਥ ਉੱਚਾ ਸੀ। 28 ਇਹ ਗਡ੍ਡੇ ਫ਼ਰੇਮਾਂ 'ਚ ਜੜੇ ਫਟਿਆਂ ਤੋਂ ਬਣੇ ਹੋਏ ਸਨ। 29 ਇਨ੍ਹਾਂ ਫ਼ਰੇਮਾਂ ਉੱਪਰ ਸ਼ੇਰ, ਬਲਦ ਅਤੇ ਕਰੂਬੀ ਫ਼ਰਿਸ਼ਤੇ ਬਣੇ ਹੋਏ ਸਨ। ਇਨ੍ਹਾਂ ਸ਼ੇਰਾਂ ਤੇ ਬਲਦਾਂ ਦੇ ਉੱਪਰ ਤੇ ਬਲ੍ਲੇ, ਕਾਂਸੇ ਦੇ ਫ਼ੁੱਲ ਠੋਕ ਕੇ ਲਗਾੇ ਗਏ ਸਨ। 30 ਹਰ ਗਡ੍ਡੇ ਦੇ ਕਾਂਸੇ ਦੇ ਧੁਰਾਂ ਉੱਤੇ ਕਾਂਸੇ ਦੇ 4 ਪਹੀੇ ਸਨ ਕਿਨਾਰਿਆਂ ਤੇ ਕਟੋਰੇ ਲਈ ਸਹਾਰੇ ਸਨ। ਇਨ੍ਹਾਂ ਸਾਰਿਆਂ ਉੱਪਰ ਫੁੱਲ ਕਾਂਸੇ ਵਿੱਚ ਠੋਕੇ ਹੋਏ ਸਨ। 31 ਕਟੋਰੇ ਲਈ, ਇੱਕ ਫ਼ਰੇਮ ਬਣਾਇਆ ਗਿਆ ਸੀ। ਇਹ ਕਟੋਰੇ ਉੱਤੇ 1 ਹੱਥ ਤਾਈਂ ਸੀ। ਕਟੋਰੇ ਦਾ ਪ੍ਰਵੇਸ਼ ਗੋਲ ਸੀ, ਅਤੇ ਇਸਦਾ ਵਿਆਸ 1 1ੜ2 ਹੱਥ ਸੀ ਅਤੇ ਫ਼ਰੇਮ ਉੱਪਰ ਕਾਂਸੇ ਦੇ ਫੁੱਲ ਉਕਰੇ ਹੋਏ ਸਨ। ਇਹ ਫ਼ਰੇਮ ਗੋਲ ਨਾ ਹੋਕੇ ਚੌਰਸ ਸੀ। 32 ਫ਼ਰੇਮ ਦੇ ਬਲ੍ਲੇ ਚਾਰ ਪਹੀੇ ਸਨ। ਇਹ ਪਹੀੇ ਵਿਆਸ ਵਿੱਚ 1 1ੜ2 ਹੱਥ ਸਨ। ਪਹੀਆਂ ਦੇ ਧੁਰੇ ਗਡ੍ਡੇ ਵਿੱਚ ਲੱਗੇ ਹੋਏ ਸਨ। 33 ਪਹੀੇ ਰੱਥ ਦੇ ਪਹੀਆਂ ਵਰਗੇ ਸਨ। ਪਹੀਆਂ ਦਾ ਹਰ ਹਿੱਸਾ, ਉਨ੍ਹਾਂ ਦੇ ਧੁਰੇ, ਤਾਰਾਂ, ਚਕ੍ਕੇ ਅਤੇ ਹੱਥਾਂ ਕਾਂਸੇ ਦੀਆਂ ਬਣੀਆਂ ਹੋਈਆਂ ਸਨ। 34 ਹਰ ਗਡ੍ਡੇ ਦੇ ਚਾਰੇ ਕੋਨਿਆਂ ਤੇ ਚਾਰ ਆਸਰੇ ਸਨ ਜੋ ਕਿ ਗਡ੍ਡੇ ਨਾਲ ਇੱਕੋ ਹੀ ਟੁਕੜੇ ਵਿੱਚ ਬਣੇ ਹੋਏ ਸਨ। 35 ਹਰ ਗਡ੍ਡੇ ਦੇ ਉੱਪਰ ਪਾਸੇੇ ਇੱਕ ਕਾਂਸੇ ਦੀ ਅਧ੍ਧ ਹੱਥ ਉੱਚੀ ਪੱਟੀ ਸੀ। 36 ਗਡ੍ਡੇ ਦੀ ਬਾਡੀ ਅਤੇ ਫ਼ਰੇਮ ਤੇ ਕਰੂਬੀ ਫ਼ਰਿਸ਼ਤੇ, ਸ਼ੇਰ ਅਤੇ ਖਜੂਰ ਦੇ ਰੁੱਖ ਕਾਂਸੇ ਵਿੱਚ ਉਕਰੇ ਹੋਏ ਸਨ। ਇਹ ਮੀਨਾਕਾਰੀ ਜਿੱਥੇ ਵੀ ਗਡ੍ਡੇ ਤੇ ਜਗ੍ਹਾ ਸੀ ਕੀਤੀ ਗਈ ਸੀ ਅਤੇ ਗਡ੍ਡੇ ਦੇ ਦੁਆਲੇ ਫ਼ੁੱਲ ਉਕਰੇ ਹੋਏ ਸਨ। 37 ਹੀਰਾਮ ਨੇ ਦਸ ਗਡ੍ਡੇ ਬਣਾਏ, ਉਹ ਸਾਰੇ ਕਾਂਸੇ ਵਿੱਚ ਢਾਲੇ ਗਏ ਸਨ। ਇਹ ਦਸੇ ਗਡ੍ਡੇ ਇੱਕੋ ਅਕਾਰ ਅਤੇ ਨਾਪ ਦੇ ਸਨ। 38 ਹੀਰਾਮ ਨੇ ਕਾਂਸੇ ਦੇ ਦਸ ਕਟੋਰੇ ਬਣਾਏ। ਹਰ ਕਟੋਰਾ ਵਿਆਸ ਵਿੱਚ 4 ਹੱਥ ਸੀ ਅਤੇ 230 ਗੇਲਿਨਾਂ ਦੀ ਸਮਰੱਥਾ ਸੀ। 39 ਹੀਰਾਮ ਨੇ ਪੰਜ ਗਡ੍ਡੇ ਮੰਦਰ ਦੇ ਦੱਖਣੀ ਪਾਸੇ ਵੱਲ ਰੱਖੇ ਅਤੇ ਦੂਜੇ ਪੰਜ ਗਡ੍ਡੇ ਮੰਦਰ ਦੀ ਉੱਤਰ ਦਿਸ਼ਾ ਵੱਲ। ਉਸਨੇ ਵੱਡਾ ਤਲਾਅ ਮੰਦਰ ਦੇ ਦੱਖਣੀ ਪੂਰਬੀ ਕੰਢੇ ਵੱਲ ਰੱਖਿਆ। 40 ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।ਥੰਮਾਂ ਦੇ ਉੱਪਰ ਰੱਖਣ ਲਈ ਕੌਲਿਆਂ ਦੇ ਅਕਾਰ ਦੇ ਦੋ ਗੁਂਬਦ ਅਤੇ ਦੋ ਥੰਮ, ਗੁਂਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ। ਦੋ ਜਾਲੀਆਂ ਲਈ 400 ਅਨਾਰ। ਥੰਮਾਂ ਦੇ ਉੱਪਰ ਗੁਂਬਦਾਂ ਲਈ ਦੋ ਕੌਲਿਆਂ ਨੂੰ ਢਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ। ਦਸ ਗਡ੍ਡੇ ਅਤੇ ਹਰ ਗਡ੍ਡੇ ਦੇ ਉੱਪਰ ਪਾਸੇ ਇੱਕ ਹੌਦ। ਇੱਕ ਵੱਡਾ ਤਲਾਅ ਅਤੇ ਉਸਦੇ ਬਲ੍ਲੇ 12 ਬਲਦ। ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ। ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ। 41 42 43 44 45 46 ਸੁਲੇਮਾਨ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਨਾਉਣ ਲਈ ਵਰਤੇ ਗਏ ਕਾਂਸੇ ਦਾ ਵਜਨ ਨਾ ਕੀਤਾ ਕਿਉਂ ਕਿ ਇਹ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸਦਾ ਵਜਨ ਕਰਨਾ ਅਸਂਭਵ ਸੀ। ਇਸ ਲਈ ਇਹ ਕਦੇ ਨਾ ਪਤਾ ਲੱਗ ਸਕਿਆ ਕਿ ਕਿੰਨਾਂ ਕਾਂਸਾ ਇਸਤੇਮਾਲ ਕੀਤਾ ਗਿਆ ਸੀ। ਰਾਜੇ ਨੇ ਇਨ੍ਹਾਂ ਚੀਜ਼ਾਂ ਨੂੰ ਕਿਤੇ ਸੁੱਕੋਬ ਅਤੇ ਸਾਰਬਾਨ ਦੇ ਮਧ੍ਧ ਵਿੱਚ ਯਰਦਨ ਦਰਿਆ ਦੇ ਨੇੜੇ ਬਨਾਉਣ ਦਾ ਆਦੇਸ਼ ਦਿੱਤਾ ਸੀ। ਇਹ ਸਾਰੀਆਂ ਚੀਜ਼ਾਂ ਕਾਂਸੇ ਨੂੰ ਢਾਲ ਕੇ ਮਿੱਟੀ ਦੇ ਸਾਂਚਿਆਂ ਵਿੱਚ ਪਾਕੇ ਬਣਾਈਆਂ ਗਈਆਂ ਸਨ। 47 48 ਸੁਲੇਮਾਨ ਨੇ ਮੰਦਰ ਲਈ ਵੀ ਬਹੁਤ ਸਾਰੀਆਂ ਚੀਜ਼ਾ ਸੋਨੇ ਤੋਂ ਬਣਾਏ ਜਾਣ ਦਾ ਆਦੇਸ਼ ਦਿੱਤਾ। ਉਹ ਸਨ:ਸੁਨਿਹਰੀ ਜਗਵੇਦੀ, ਸੁਨਿਹਰੀ ਮੇਜ਼, (ਇਸ ਮੇਜ਼ ਉੱਪਰ ਪਰਮੇਸ਼ੁਰ ਨੂੰ ਭੇਟ ਕੀਤੀ ਰੋਟੀ ਰੱਖੀ ਜਾਂਦੀ ਸੀ।) ਸ਼ੁਧ ਸੋਨੇ ਦੇ ਸ਼ਮਾਦਾਨ (ਇਹ ਸ਼ਮਾਦਾਨ ਅੱਤ ਪਵਿੱਤਰ ਸਬਾਨ ਵਿੱਚ ਰੱਖੇ ਗਏ, ਪੰਜ ਦੱਖਣੀ ਪਾਸੇ ਵੱਲ ਅਤੇ ਪੰਜ ਉੱਤਰੀ ਪਾਸੇ ਵੱਲ।) ਸੁਨਿਹਰੀ ਫ਼ੁੱਲ, ਦੀਵੇ ਅਤੇ ਚਿਮਟੇ, ਭਾਂਡੇ, ਸ਼ੁਧ ਸੋਨੇ ਦੇ ਕਟੋਰੇ, ਗੁਲ ਤਰਾਸ਼, ਛੋਟੀਆਂ ਕੌਲੀਆਂ, ਕਢ਼ਾਹੀਆਂ, ਅਤੇ ਕੋਲੇ ਚੁੱਕਣ ਲਈ ਭਾਂਡੇ, ਅੰਦਰਲੇ ਕਮਰੇ (ਅੱਤ ਪਵਿੱਤਰ ਸਬਾਨ) ਦੇ ਦਰਵਾਜ਼ਿਆਂ ਅਤੇ ਮੰਦਰ ਦੇ ਵੱਡੇ ਕਮਰੇ ਦੇ ਦਰਵਾਜ਼ਿਆਂ ਲਈ ਕਬਜ਼ੇ। 49 50 51 ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।

8:1 ਤੱਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉਥੋਂ ਇੱਥੇ ਲੈ ਆਉਣ। 2 ਤਾਂ ਇਸਰਾਏਲ ਦੇ ਸਾਰੇ ਲੋਕ ਡੇਰਿਆਂ ਦੇ ਪਰਬ ਦੌਰਾਨ ਸੁਲੇਮਾਨ ਪਾਤਸ਼ਾਹ ਦੇ ਕੋਲ ਆਏ ਜਿਹੜਾ ਕਿ ੇਬਾਨੀਮ ਦੇ ਮਹੀਨੇ, (ਸਾਲ ਦੇ ਸੱਤਵੇਂ ਮਹੀਨੇ) ਵਿੱਚ ਸਨ। 3 ਇਸਰਾਏਲ ਦੇ ਸਾਰੇ ਬਜ਼ੁਰਗ ਆਏ ਤੱਦ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਚੁਕਿਆ। 4 ਉਸ੍ਸ ਪਵਿੱਤਰ ਸੰਦੂਕ ਦੇ ਨਾਲ ਮੰਡਲੀ ਦੇ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਕਿ ਤੰਬੂ ਵਿੱਚ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਨਾਲ ਲਿਆਏ। ਇਉਂ ਲੇਵੀਆਂ ਨੇ ਇਨ੍ਹਾਂ ਵਸਤਾਂ ਨੂੰ ਚੁਕਾਉਣ ਵਿੱਚ ਜਾਜਕਾਂ ਦੀ ਮਦਦ ਕੀਤੀ। 5 ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕ, ਜੋ ਉਸ ਦੇ ਨਾਲ ਆਏ ਸਨ, ਪਵਿੱਤਰ ਸੰਦੂਕ ਦੇ ਅੱਗੇ ਖਲੋ ਗਏ। ਉਨ੍ਹਾਂ ਨੇ ਇੰਨੀਆਂ ਭੇਡਾਂ ਤੇ ਪਸ਼ੂ ਬਲੀ ਚੜਾੇ ਕਿ ਉਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਸੀ। 6 ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਬਾਵੇਂ, ਮੰਦਰ ਦੇ ਅੱਤ ਪਵਿੱਤਰ ਸਬਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। 7 ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢਕ ਲੈਣ। 8 ਉਨ੍ਹਾਂ ਨੇ ਚੋਬਾਂ ਨੂੰ ੇਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੇ ਪਵਿੱਤਰ ਅਸਬਾਨ ਤੋਂ ਨਜ਼ਰ ਆਉਂਦੇ ਸਨ ਪਰ ਬਾਹਰੋ ਨਹੀਂ ਸਨ ਦਿਸ੍ਸਦੇ ਅਤੇ ਉਹ ਅੱਜ ਦਿਨ ਤੀਕ ਉੱਥੇ ਹੀ ਹਨ। 9 ਪਵਿੱਤਰ ਸੰਦੂਕ ਵਿੱਚ ਉਨ੍ਹਾਂ ਦੋਨਾਂ ਪੱਥਰ ਦੀਆਂ ਪਟ੍ਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਹੋਰੇਬ ਵਿੱਚ ਪਵਿੱਤਰ ਸੰਦੂਕ ਵਿੱਚ ਪਾਈਆਂ ਸਨ। ਹੋਰੇਬ ਉਹੀ ਜਗ੍ਹਾ ਸੀ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਆਪਣਾ ਇਕਰਾਰਨਾਮਾ ਕੀਤਾ ਸੀ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ। 10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਬਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ। 11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ। 12 ਤੱਦ ਸੁਲੇਮਾਨ ਨੇ ਆਖਿਆ:"ਯਹੋਵਾਹ ਨੇ ਫ਼ੁਰਮਾਇਆ ਸੀ ਕਿ ਉਹ ਘੁੱਪ ਹਨੇਰੇ ਵਿੱਚ ਵਸ੍ਸੇਗਾ ਅਤੇ ਯਹੋਵਾਹ ਅਸਮਾਨ ਤੇ ਸੂਰਜ ਨੂੰ ਚਮਕਾਵੇਗਾ। 13 ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ, ਜਿੱਥੇ ਤੂੰ ਸਦਾ ਲਈ ਰਹਿ ਸਕੇ।" 14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। 15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ:"ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, 16 ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।" 17 ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ। 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, "ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸਂਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ। 19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।' 20 "ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਬਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ। 21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢਕੇ ਲਿਆਂਦਾ ਸੀ।" 22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜਾ ਹੋ ਗਿਆ, ਅਤੇ ਸਾਰੇ ਲੋਕ ਉਸਦੇ ਸਾਮ੍ਹਣੇ ਖੜੇ ਹੋ ਗਏ। ਉਸ ਨੇ ਆਪਣੀਆਂ ਹਬੇਲੀਆਂ ਅਕਾਸ਼ ਵੱਲ ਫ਼ੈਲਾਕੇ ਆਖਿਆ, 23 "ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹੇ ਦਿਲੋਂ ਤੇਰਾ ਅਨੁਸਰਣ ਕਰਦੇ ਹਨ। 24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਁ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ। 25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, 'ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।' 26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਁ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ। 27 "ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਁਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸਕਦਾ। 28 ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ। 29 ਪਹਿਲਾਂ ਤੂੰ ਆਖਿਆ ਸੀ, 'ਮੈਂ ਇੱਥੇ ਸਤਿਕਾਰਿਆ ਜਾਵਾਂਗਾ', ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ। 30 ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਬਨਾਵਾਂ ਨੂੰ ਸੁਣੀਁ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਬੋਁ ਸਾਡੀਆਂ ਪ੍ਰਾਰਬਨਾਵਾਂ ਸੁਣੇਁ, ਅਤੇ ਸਾਨੂੰ ਖਿਮਾ ਕਰ ਦੇਵੇਂ। 31 "ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨਾਲ ਗ਼ਲਤ ਕੰਮ ਕਰੇ ਤਾਂ ਉਸਨੂੰ ਇਸ ਜਗਵੇਦੀ ਉੱਪਰ ਲਿਆਇਆ ਜਾਵੇ। ਜੇਕਰ ਉਹ ਮਨੁੱਖ ਬੇਕਸੂਰ ਹੋਵੇ ਤਾਂ ਉਹ ਇੱਥੇ ਇਕਰਾਰ ਕਰੇ ਕਿ ਉਹ ਬੇਕਸੂਰ ਹੈ। 32 ਉਸ ਵਕਤ, ਤੈਨੂੰ ਉਸਨੂੰ ਅਕਾਸ਼ਾਂ ਵਿੱਚ ਸੁਣਨਾ ਚਾਹੀਦਾ ਅਤੇ ਆਪਣਾ ਨਿਆਂ ਦੇਣਾ ਚਾਹੀਦਾ। ਜੇਕਰ ਆਦਮੀ ਨੇ ਕੁਝ ਗ਼ਲਤ ਕੀਤਾ ਹੋਵੇ, ਉਸ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਸਜ਼ਾ ਦੇਵੀਂ ਅਤੇ ਜੇਕਰ ਉਹ ਬੇਕਸੂਰ ਹੈ, ਤਾਂ ਉਸ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਅਨੁਸਾਰ ਇਨਾਮ ਦੇਵੀਂ। 33 "ਕਈ ਵਾਰੀ ਤੇਰੇ ਲੋਕ, ਇਸਰਾਏਲ, ਤੇਰੇ ਵਿਰੁੱਧ ਪਾਪ ਕਰ ਸਕਦੇ ਹਨ ਅਤੇ ਹੋ ਸਕਦਾ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣ। ਫ਼ੇਰ ਲੋਕ ਤੇਰੇ ਕੋਲ ਵਾਪਸ ਆ ਕੇ ਅਤੇ ਤੇਰੀ ਉਸਤਤ ਕਰਨ। ਉਹ ਇਸ ਮੰਦਰ ਵਿੱਚ ਆਉਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ। 34 ਤੂੰ ਅਕਾਸ਼ ਵਿੱਚ ਸੁਣਕੇ ਆਪਣੇ ਲੋਕਾਂ, ਇਸਰਾਏਲ ਦੇ ਪਾਪਾਂ ਨੂੰ ਬਖਸ਼ ਦੇਵੀਂ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਸੀ ਮੋੜ ਲਿਆਵੀਁ। 35 "ਕਈ ਵਾਰੀ ਹੋ ਸਕਦਾ ਉਹ ਤੇਰੇ ਵਿਰੁੱਧ ਪਾਪ ਕਰਨ ਅਤੇ ਤੂੰ ਉਨ੍ਹਾਂ ਦੀ ਧਰਤੀ ਤੇ ਮੀਂਹ ਨਾ ਪੈਣ ਦੇਵੇਂ। ਫ਼ੇਰ ਉਹ ਇਸ ਜਗ੍ਹਾ ਵੱਲ ਪਰਤਨ ਅਤੇ ਤੇਰੇ ਨਾਮ ਦੀ ਉਸਤਤ ਕਰਨ। ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨਗੇ ਕਿਉਂ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਤਸੀਹੇ ਦਿੱਤੇ। 36 ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀਁ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ। 37 "ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁਂਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ। 38 ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋੋ ਆਪਣੇ ਹੀ ਮਨ ਦੀ ਵਿਬਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ 39 ਤਾਂ ਕਿਰਪਾ ਕਰਕੇ ਅਕਾਸ਼ 'ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦੈਁ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ। 40 ਹ ਕਰੀ ਤਾਂ ਜੋ ਉਹ ਜਿੰਨੇ ਦਿਨ ਉਸ ਧਰਤੀ ਤੇ ਰਹਿਣ ਜੋ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਤੈਥੋਂ ਡਰਨ। 41 "ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜਸ੍ਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜਸ੍ਸ ਗਾਣ। 42 43 ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ। 44 "ਕਿਸੇ ਵਕਤ ਤੂੰ ਆਪਣੇ ਲੋਕਾਂ ਨੂੰ ਇਹ ਹੁਕਮ ਦੇਵੀਂ ਕਿ ਉਹ ਆਪਣੇ ਵੈਰੀਆਂ ਵਿਰੁੱਧ ਲੜਨ ਤੱਦ ਤੇਰੇ ਲੋਕ ਇਸ ਸ਼ਹਿਰ ਵੱਲ ਮੁੜਨ ਜਿਹੜਾ ਕਿ ਤੂੰ ਚੁਣਿਆ ਅਤੇ ਜਿੱਥੇ ਮੈਂ ਤੇਰੀ ਉਸਤਤ ਵਿੱਚ ਇਹ ਮੰਦਰ ਬਣਵਾਇਆ। ਅਤੇ ਜਦ ਉਹ ਤੇਰੇ ਅੱਗੇ ਪ੍ਰਾਰਥਨਾ ਕਰਨ। 45 ਫ਼ੇਰ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਸੁਣੀ ਅਤੇ ਉਨ੍ਹਾਂ ਦਾ ਨਿਆਂ ਕਰੀਂ। 46 "ਜੇਕਰ ਉਹ ਪਾਪ ਕਰਨ ਕਿਉਂ ਕਿ ਕੋਈ ਅਜਿਹਾ ਮਨੁੱਖ ਨਹੀਂ ਜੋ ਪਾਪ ਨਾ ਕਰੇ, ਤਾਂ ਤੂੰ ਆਪਣੇ ਲੋਕਾਂ ਨਾਲ ਕਰੋਧ ਕਰੇਁ ਤਾਂ ਉਹ ਆਪਣੇ ਦੁਸ਼ਮਣ ਹੱਥੋਂ ਹਾਰਨ, ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾਕੇ ਕਿਸੀ ਦੂਰ-ਦੁਰਾਡੇ ਉਜਾੜ 'ਚ ਲੈ ਜਾਣ। 47 ਉਸ ਦੂਰ-ਦੁਰਾਡੀ ਬਾਵੇਂ ਜਾਕੇ ਤੇਰੇ ਲੋਕ ਹੋਸ਼ ਵਿੱਚ ਆਉਣ ਕਿ ਉਨ੍ਹਾਂ ਕੀ ਪਾਪ ਕੀਤਾ ਤੇ ਆਪਣੇ ਕੀਤੇ ਤੇ ਪਛਤਾਉਣ ਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਖਣ, 'ਅਸੀਂ ਪਾਪ ਕੀਤਾ ਅਤੇ ਬਹੁਤ ਗ਼ਲਤ ਕੰਮ ਕੀਤਾ ਹੈ', 48 ਇਉਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਤੇ ਜਾਨ ਨਾਲ ਮੁੜਨ ਅਤੇ ਅੱਗੋਂ ਆਪਣੇ ਦੇਸ਼ ਮੁੜਨ ਲਈ ਅਰਜੋਈ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ, ਅਤੇ ਇਸ ਸ਼ਹਿਰ ਵੱਲ ਜਿਸ ਨੂੰ ਕਿ ਤੂੰ ਆਪ ਚੁਣਿਆ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਾਇਆ, 49 ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਉਨ੍ਹਾਂ ਦੀ ਅਰਜੋਈ ਸੁਣ ਲਈਁ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ। 50 ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਤੇਰੀ ਉਲੰਘਣਾ ਕੀਤੀ ਮਾਫ਼ ਕਰ ਦੇਵੀਂ ਅਤੇ ਜਿਨ੍ਹਾਂ ਉਨ੍ਹਾਂ ਨੂੰ ਬੰਦੀ ਬਣਾਇਆ, ਉਨ੍ਹਾਂ ਤੋਂ ਉਹ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਤੇ ਰਹਿਮ ਕਰਨ। 51 ਕਿਉਂ ਕਿ ਉਹ ਤੇਰੇ ਆਪਣੇ ਹੀ ਲੋਕ ਹਨ, ਅਤੇ ਤੇਰਾ ਵਿਰਸਾ ਹੀ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਭਠ੍ਠੀ ਵਿਚਕਾਰੋ ਬਾਹਰ ਕੱਢ ਲਿਆਇਆ ਸੀ। 52 "ਹੇ ਯਹੋਵਾਹ ਪਰਮੇਸ਼ੁਰ, ਕਿਰਪਾ ਕਰਕੇ ਮੇਰੀਆਂ ਪ੍ਰਾਰਬਨਾਵਾਂ ਅਤੇ ਆਪਣੇੇ ਲੋਕਾਂ, ਇਸਰਾਏਲੀਆਂ ਦੀਆਂ ਪ੍ਰਾਰਬਨਾਵਾਂ ਸੁਣ। ਜਦੋਂ ਵੀ ਉਹ ਤੈਨੂੰ ਬੁਲਾਉਣ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਨੂੰ ਸੁਣੀਁ। 53 ਤੂੰ ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੇ ਖਾਸ ਲੋਕਾਂ ਵਜੋਂ ਵੱਖ ਕਰ ਦਿੱਤਾ ਹੈ। ਹੇ ਯਹੋਵਾਹ, ਤੂੰ ਇਹ ਆਪਣੇ ਸੇਵਕ ਮੂਸਾ ਦੇ ਰਾਹੀਂ ਸਾਡੇ ਲਈ ਇਹ ਸਭ ਕਰਨ ਦਾ ਇਕਰਾਰ ਕੀਤਾ ਸੀ ਜਦੋਂ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕਢਿਆ ਸੀ।" 54 ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ। 55 ਫ਼ੇਰ, ਉਹ ਖੜਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਇਸਰਾਏਲੀਆਂ ਦੇ ਸਾਰੇ ਇਕਠ੍ਠ ਨੂੰ ਅਸੀਸ ਦਿੱਤੀ। 56 "ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਕਿ ਉਸਨੇ ਇਕਰਾਰ ਕੀਤਾ ਸੀ। ਉਸ ਸਾਰੇ ਚੰਗੇ ਵਚਨ ਤੋਂ ਜਿਹੜਾ ਉਸਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ, ਉਸਦੀ ਇੱਕ ਵੀ ਗੱਲ ਖਾਲੀ ਨਾ ਗਈ। 57 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਤੇ ਨਾ ਹੀ ਉਹ ਸਾਨੂੰ ਛੱਡੇ। 58 ਉਹ ਸਾਡੇ ਮਨਾਂ ਨੂੰ ਆਪਣੇ ਵੱਲ ਮੋੜੇ ਤਾਂ ਜੋ ਅਸੀਂ ਸਾਰੇ ਉਸਦੇ ਦੱਸੇ ਮਾਰਗ ਤੇ ਚੱਲੀੇ ਅਤੇ ਉਸਦੇ ਹੁਕਮ, ਵਿਧੀਆਂ ਅਤੇ ਨਿਆਵਾਂ ਨੂੰ ਮੰਨੀੇ, ਜਿਨ੍ਹਾਂ ਦਾ ਉਸਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ। 59 ਯਹੋਵਾਹ ਸਾਡਾ ਪਰਮੇਸੁਰ ਮੇਰੀ ਇਹ ਪ੍ਰਾਰਥਨਾ ਹਮੇਸ਼ਾ ਯਾਦ ਰੱਖੇ ਅਤੇ ਉਹ ਮੇਰੀਆਂ ਮਂਗੀਆਂ ਗੱਲਾਂ ਪੂਰੀਆਂ ਕਰੇ। ਪ੍ਰਾਰਥਨਾ ਦੇ ਇਹ ਸ਼ਬਦ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਅਤੇ ਰਾਤ ਰਹਿਣ, ਤਾਂ ਜੋ ਉਹ ਹਰ ਰੋਜ਼ ਆਪਣਾ ਨਿਆਂ ਆਪਣੇ ਸੇਵਕ, ਪਾਤਸ਼ਾਹ ਦੇ ਪੱਖ ਵਿੱਚ ਅਤੇ ਉਸਦੇ ਲੋਕਾਂ, ਇਸਰਾਏਲੀਆਂ ਦੇ ਪੱਖ ਵਿੱਚ ਦੇ ਸਕੇ। 60 ਜੇਕਰ ਯਹੋਵਾਹ ਅਜਿਹਾ ਕਰੇ, ਤਾਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਜਾਣ ਲੈਣਗੀਆਂ ਕਿ ਯਹੋਵਾਹ ਹੀ ਇੱਕੋ ਸੱਚਾ ਪਰਮੇਸ਼ੁਰ ਹੈ। 61 ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਸ ਦੀਆਂ ਵਿਧੀਆਂ ਉੱਪਰ ਚੱਲੋਁ ਅਤੇ ਉਸਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ਇੰਝ ਹੀ ਭਵਿੱਖ ਵਿੱਚ ਵੀ ਕਰੋ।" 62 ਤਾਂ ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜਾਈਆਂ। 63 ਸੁਲੇਮਾਨ ਨੇ 22,000 ਹਜ਼ਾਰ ਪਸੂ ਅਤੇ 1,20,000 ਭੇਡਾਂ ਨੂੰ ਜਿਬਾਹ ਕੀਤਾ ਅਤੇ ਉਨ੍ਹਾਂ ਯਹੋਵਾਹ ਨੂੰ ਸੁਖ-ਸਾਂਦ ਦੀਆਂ ਭੇਟ ਵਜੋਂ ਚੜਾ ਦਿੱਤਾ। ਇਉਂ, ਸੁਲੇਮਾਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਨੂੰ ਸਮਰਪਿਤ ਕਰ ਦਿੱਤਾ। 64 ਉਸ ਦਿਨ, ਸੁਲੇਮਾਨ ਨੇ ਵਿਹੜੇ ਦੇ ਮਧ੍ਧ ਨੂੰ ਸਮਰਪਿਤ ਕੀਤਾ ਜਿਹੜਾ ਕਿ ਯਹੋਵਾਹ ਦੇ ਮੰਦਰ ਦੇ ਸਾਮ੍ਹਣੇ ਸੀ। ਉਸ ਨੇ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜਾਈ ਕਿਉਂ ਕਿ ਕਾਂਸੀ ਦੀ ਜਗਵੇਦੀ ਜਿਹੜੀ ਕਿ ਯਹੋਵਾਹ ਦੇ ਸਾਮ੍ਹਣੇ ਸੀ ਉਨ੍ਹਾਂ ਸਾਰਿਆਂ ਨੂੰ ਸਮਾ ਸਕਣ ਲਈ ਕਾਫ਼ੀ ਨਹੀਂ ਸੀ। 65 ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਬ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇਕੱਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕਠਿਆਂ ਖ੍ਖੂਬ ਖਾਧਾ, ਪੀਤਾ ਤੇ ਰਜ੍ਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ। 66 ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਁ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨਂਦਤਾ ਨਾਲ ਚਲੇ ਗਏ।

9:1 ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ। 2 ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ। 3 ਯਹੋਵਾਹ ਨੇ ਉਸਨੂੰ ਕਿਹਾ, "ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸਨੂੰ ਪਵਿੱਤਰ ਅਸਬਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ। 4 ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। 5 "ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਁ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ। 6 "ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਨੂੰ ਉਸਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮਂਨੋਁਗੇ, ਮੈਂ ਇਸ ਨੂੰ ਢਾਹ ਦੇਵਾਂਗਾ। 7 8 ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ? 9 ਤਾਂ ਬਾਕੀ ਆਖਣਗੇ, 'ਇਉਂ ਇਸਲਈ ਹੋਇਆ ਕਿਉਂ ਕਿ ਇਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।"' 10 ਸੁਲੇਮਾਨ ਪਾਤਸ਼ਾਹ ਨੂੰ ਯਹੋਵਾਹ ਦਾ ਮੰਦਰ ਅਤੇ ਸ਼ਾਹੀ ਮਹਿਲ ਬਨਾਉਣ ਵਿੱਚ 20 ਵਰ੍ਹੇ ਲੱਗੇ। 11 ਅਤੇ 20 ਸਾਲਾਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ਼ ਵਿੱਚ 20 ਨਗਰ ਦਿੱਤੇ ਕਿਉਂ ਕਿ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਬਿਰਖ, ਚੀਲ ਦੇ ਰੁੱਖ ਅਤੇ ਸੋਨਾ ਜਿੰਨਾ ਉਹਨੂੰ ਲੋੜੀਦਾ ਸੀ, ਦਿੱਤਾ ਸੀ। 12 ਤੱਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਸਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਸਨੂੰ ਚੰਗੇ ਨਾ ਲੱਗੇ, 13 ਤਾਂ ਹੀਰਾਮ ਰਾਜੇ ਨੇ ਆਖਿਆ, "ਹੇ ਮੇਰੇ ਭਾਈ! ਇਹ ਕਿਹੋ ਜਿਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ ਹਨ?" ਸੋ ਉਸ ਇਲਾਕੇ ਨੂੰ ਹੀਰਾਮ ਨੇ ਕਾਬੂਲ ਆਖਿਆ ਅਤੇ ਅੱਜ ਵੀ ਉਸ ਇਲਾਕੇ ਨੂੰ ਕਾਬੂਲ ਹੀ ਆਖਿਆ ਜਾਂਦਾ ਹੈ। 14 ਹੀਰਾਮ ਨੇ ਮੰਦਰ ਲਈ ਸੁਲੇਮਾਨ ਨੂੰ 4080 ਕਿਲੋ ਸੋਨਾ ਭੇਜਿਆ ਸੀ। 15 ਸੁਲੇਮਾਨ ਪਾਤਸ਼ਾਹ ਨੇ ਇਹ ਮੰਦਰ ਅਤੇ ਸ਼ਾਹੀ ਮਹਿਲ ਦਾਸਾਂ ਉੱਪਰ ਜ਼ੋਰ-ਜ਼ਬਰ ਕਰਕੇ ਬਣਵਾਇਆ ਅਤੇ ਫ਼ਿਰ ਇਨ੍ਹਾਂ ਦਾਸਾਂ ਤੋਂ ਹੋਰ ਵੀ ਬੜੇ ਕੰਮ ਕਰਵਾਏ, ਤੇ ਬਹੁਤ ਕੁਝ ਬਣਵਾਇਆ ਉਸਨੇ ਮਿਲ੍ਲੋਁ ਬਣਵਾਇਆ ਤੇ ਯਰੂਸ਼ਲਮ ਦੀ ਸਫੀਲ ਦੇ ਹਾਸ਼ੋਰ ਤੇ ਮਗਿਦ੍ਦੇ ਅਤੇ ਗਜਰ ਵੀ ਉਨ੍ਹਾਂ ਤੋਂ ਬਣਵਾੇ। 16 ਪਿਛਲੇ ਸਮੇਂ ਵਿੱਚ ਮਿਸਰ ਦਾ ਰਾਜਾ ਫ਼ਿਰਊਨ ਚੜ ਆਇਆ ਅਤੇ ਉਸਨੇ ਗਜਰ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵਸਦੇ ਸਨ, ਵੱਢ ਸੁਟਿਆ ਅਤੇ ਫ਼ਿਰ ਆਪਣੀ ਧੀ ਨੂੰ ਜਿਹੜੀ ਕਿ ਸੁਲੇਮਾਨ ਦੀ ਰਾਣੀ ਸੀ ਉਸਨੂੰ ਇਹ ਦਾਜ ਵਿੱਚ ਦੇ ਦਿੱਤਾ। 17 ਸੁਲੇਮਾਨ ਨੇ ਉਸਰ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਇਸਦੇ ਇਲਾਵਾ ਹੇਠਲਾ ਬੈਤ ਹੋਰੋਨ ਵੀ ਬਣਾਇਆ। 18 ਸੁਲੇਮਾਨ ਪਾਤਸ਼ਾਹ ਨੇ ਬਆਲਾਬ ਅਤੇ ਤਦਮੋਰ ਜੋ ਉਸ ਦੇਸ਼ ਦੀ ਉਜਾੜ ਵਿੱਚ ਸਨ ਵੀ ਬਣਾਏ। 19 ਸੁਲੇਮਾਨ ਪਾਤਸ਼ਾਹ ਨੇ ਅਜਿਹੇ ਨਗਰ ਵੀ ਬਣਾਏ ਜਿੱਥੇ ਉਹ ਦਾਣੇ ਜਮ੍ਹਾਂ ਕਰ ਸਕੇ ਅਤੇ ਉਸਨੇ ਰੱਥਾਂ ਅਤੇ ਘੋੜਿਆਂ ਲਈ ਵੀ ਥਾਵਾਂ ਬਣਾਈਆਂ। ਸੁਲੇਮਾਨ ਪਾਤਸ਼ਾਹ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਉਹ ਯਰੂਸ਼ਲਮ ਅਤੇ ਲਬਾਨੋਨ ਵਿੱਚ ਅਤੇ ਹੋਰ ਜਿੱਥੇ-ਜਿੱਥੇ ਵੀ ਉਸਨੇ ਰਾਜ ਕੀਤਾ, ਬਣਵਾਉਣਾ ਚਾਹੁੰਦਾ ਸੀ। 20 ਉਸ ਜ਼ਮੀਨ ਤੇ ਅਜਿਹੇ ਲੋਕ ਵੀ ਸਨ ਜਿਹੜੇ ਇਸਰਾਏਲੀ ਨਹੀਂ ਸਨ। ਇਹ ਲੋਕ ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਸਨ। 21 ਇਸਰਾਏਲੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਸਫ਼ਲ ਨਾ ਹੋ ਸਕੇ ਪਰ ਸੁਲੇਮਾਨ ਨੇ ਉਨ੍ਹਾਂ ਨੂੰ ਆਪਣਾ ਦਾਸ ਬਣਾ ਕੇ ਉਨ੍ਹਾਂ ਤੋਂ ਜ਼ੋਰ ਜ਼ਬਰ ਨਾਲ ਕੰਮ ਲਿੱਤਾ, ਜੋ ਕਿ ਅੱਜ ਦਿਨ ਤੱਕ ਵੀ ਗੁਲਾਮ ਬਣਕੇ ਰਹਿੰਦੇ ਹਨ। 22 ਸੁਲੇਮਾਨ ਨੇ ਕਿਸੇ ਇਸਰਾਏਲੀ ਨੂੰ ਜ਼ਬਰ ਨਾਲ ਆਪਣਾ ਗੁਲਾਮ ਨਹੀਂ ਬਣਾਇਆ ਸਗੋਂ ਇਸਰਾਏਲ ਦੇ ਲੋਕ, ਸਿਪਾਹੀਆਂ, ਸਰਕਾਰੀ ਮੁਲਾਜ਼ਮਾਂ, ਕਪਤਾਨਾਂ, ਚਾਲਕਾਂ ਅਤੇ ਰੱਥ ਵਾਹਨਾਂ ਦੇ ਅਹੁਦੇ ਉੱਪਰ ਸਨ। 23 ਸੁਲੇਮਾਨ ਦੀ ਯੋਜਨਾ ਉੱਪਰ 550 ਮੁਖੀੇ ਸਨ ਜੋ ਕਿ ਕੰਮ ਕਰਨ ਵਾਲਿਆਂ ਦੇ ਉੱਪਰ ਨਿਗਰਾਨੀ ਰੱਖਦੇ ਸਨ। 24 ਫ਼ਿਰਊਨ ਦੀ ਧੀ ਦਾਊਦ ਦੇ ਸ਼ਹਿਰ ਤੋਂ, ਉਸ ਮਹਿਲ ਨੂੰ ਆਈ ਜਿਹੜਾ ਸੁਲੇਮਾਨ ਨੇ ਉਸ ਲਈ ਬਣਵਾਇਆ ਸੀ, ਫ਼ੇਰ ਸੁਲੇਮਾਨ ਨੇ ਮਿਲ੍ਲੋ ਬਣਵਾਇਆ। 25 ਸਾਲ ਵਿੱਚ ਤਿੰਨ ਵਾਰੀ ਸੁਲੇਮਾਨ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਉਸ ਜਗਵੇਦੀ ਉੱਤੇ ਜਿਹੜੀ ਉਸਨੇ ਯਹੋਵਾਹ ਲਈ ਬਣਾਈ, ਚੜਾਉਂਦਾ ਹੁੰਦਾ ਸੀ ਅਤੇ ਉਸਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ, ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸਨੇ ਮੰਦਰ ਨੂੰ ਮੁਕੰਮਲ ਕੀਤਾ। 26 ਰਾਜੇ ਸੁਲੇਮਾਨ ਨੇ ਅਸਿਓਨ ਗਬਰ ਵਿੱਚ ਵੀ ਜਹਾਜ਼ ਬਣਵਾੇ। ਇਹ ਨਗਰ ਅਦੋਮ ਜਿਲ੍ਹੇ ਵਿੱਚ ੇਲੋਬ ਦੇ ਨੇੜੇ ਲਾਲ ਸਾਗਰ ਦੇ ਕੰਢੇ ਤੇ ਸੀ। 27 ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਸਿਆਣੇ ਬੰਦੇ ਜੋ ਸਮੁੰਦਰ ਦੇ ਸਿਆਣੇ ਮਲ੍ਲਾਹ ਸਨ, ਸੁਲੇਮਾਨ ਦੇ ਬੰਦਿਆਂ ਨਾਲ ਭੇਜੇ। 28 ਸੁਲੇਮਾਨ ਦੇ ਜਹਾਜ਼ ਓਫ਼ੀਰ ਵੱਲ ਗਏ ਅਤੇ ਉਥੋਂ 14,280 ਕਿਲੋ ਸੋਨਾ ਸੁਲੇਮਾਨ ਲਈ ਲਿਆਏ। 10:1 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ, ਉਹ ਉਸ ਨੂੰ ਔਖੇ ਸਵਾਲਾਂ ਨਾਲ ਪਰਖਣ ਲਈ ਆਈ। 2 ਉਹ ਬਹੁਤ ਸਾਰੇ ਸੇਵਕਾਂ, ਬਹੁਤ ਸਾਰੇ ਮਸਾਲਿਆਂ, ਸੋਨੇ ਅਤੇ ਕੀਮਤੀ ਪੱਥਰ ਨਾਲ ਲਦ੍ਦੇ ਹੋਏ ਊਠਾਂ ਨਾਲ ਯਰੂਸ਼ਲਮ ਨੂੰ ਆਈ। ਜਦ ਉਹ ਸੁਲੇਮਾਨ ਨੂੰ ਮਿਲੀ ਉਸਨੇ ਆਪਣੇ ਮਨ ਵਿਚਲੇ ਸਾਰੇ ਸਵਾਲ ਉਸਨੂੰ ਪੁੱਛੇ। 3 ਸੁਲੇਮਾਨ ਨੇ ਉਸਦੀਆਂ ਸਾਰੀਆਂ ਗੱਲਾਂ ਦਾ ਉਸਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਵੀ ਗੱਲ ਗੁਝ੍ਝੀ ਨਹੀਂ ਸੀ ਜਿਸ ਦਾ ਉਸਨੇ ਜਵਾਬ ਨਾ ਦਿੱਤਾ ਹੋਵੇ। 4 ਸ਼ਬਾ ਦੀ ਰਾਣੀ ਨੇ ਵੇਖਿਆ ਕਿ ਸੁਲੇਮਾਨ ਪਾਤਸ਼ਾਹ ਬਹੁਤ ਸਿਆਣਾ ਸੀ ਅਤੇ ਉਸ ਨੇ ਉਸ ਮਹਿਲ ਨੂੰ ਜਿਹੜਾ ਉਸਨੇ ਬਣਾਇਆ ਸੀ ਵੇਖਿਆ। 5 ਉਸ ਨੇ ਉਸਦੇ ਮੇਜ਼ ਤੇ ਪਰੋਸਿਆ ਭੋਜਨ, ਉਸ ਦੇ ਅਫ਼ਸਰਾਂ ਦੀ ਸਭਾ, ਮਹਿਲ ਦੇ ਨੌਕਰਾਂ ਅਤੇ ਉਨ੍ਹਾਂ ਦੇ ਕੱਪੜਿਆਂ, ਮੰਦਰ ਵਿੱਚ ਉਸਦੀਆਂ ਭੇਟ ਕੀਤੀਆਂ ਬਲੀਆਂ ਅਤੇ ਉਸ ਦੀਆਂ ਦਿੱਤੀਆਂ ਦਾਅਵਤਾਂ ਨੂੰ ਵੇਖਿਆ। "ਇਨ੍ਹਾਂ ਸਭਨਾਂ ਚੀਜ਼ਾਂ ਨੇ ਉਸਦੇ ਹੋਸ਼ ਉਡਾ ਦਿੱਤੇ।" 6 ਤਾਂ ਰਾਣੀ ਨੇ ਪਾਤਸ਼ਾਹ ਨੂੰ ਆਖਿਆ, "ਜੋ ਮੈਂ ਤੇਰੀਆਂ ਕਰਨੀਆਂ ਬਾਰੇ ਅਤੇ ਤੇਰੀ ਸਿਆਣਪ ਬਾਰੇ ਸੁਣਿਆ ਸੀ ਸੱਚ ਹੈ। 7 ਜਿੰਨਾ ਚਿਰ ਮੈਂ ਇੱਥੇ ਆਕੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਲਿਆ, ਮੈਂ ਇਸ ਸਭ ਕਾਸੇ ਨੂੰ ਨਹੀਂ ਮੰਨਿਆ। ਜੋ ਮੈਂ ਆਪਣੀ ਅੱਖੀਁ ਵੇਖਿਆ ਉਹ ਉਸ ਤੋਂ ਵਧੇਰੇ ਹੈ ਜੋ ਸੁਣਿਆ ਸੀ ਤੇਰੀ ਸ਼ਹੁਰਤ ਅਤੇ ਸਿਆਣਪ ਲੋਕਾਂ ਦੇ ਕਹਿਣ ਤੋਂ ਕਿਤੇ ਮਹਾਨ ਹੈ। 8 ਤੇਰੀਆਂ ਪਤਨੀਆਂ ਅਤੇ ਅਧਿਕਾਰੀ ਕਿੰਨੇ ਸੁਭਾਗੇ ਹਨ ਜੋ ਹਮੇਸ਼ਾ ਤੇਰੇ ਸਾਮ੍ਹਣੇ ਹੁੰਦੇ ਹਨ ਅਤੇ ਤੇਰੀ ਸਿਆਣਪ ਨੂੰ ਸੁਣ ਸਕਦੇ ਹਨ! 9 ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਉਸਤਤ ਹੋਵੇ ਜਿਹੜਾ ਤੇਰੇ ਨਾਲ ਪ੍ਰਸੰਨ ਹੈ ਅਤੇ ਜਿਸਨੇ ਤੈਨੂੰ ਇਸਰਾਏਲ ਦੇ ਸਿੰਘਾਸਣ ਤੇ ਬਿਠਾਇਆ ਹੈ! ਯਹੋਵਾਹ ਪਰਮੇਸ਼ੁਰ ਹਮੇਸ਼ਾ ਇਸਰਾਏਲ ਨੂੰ ਪਿਆਰ ਕਰਦਾ, ਇਸ ਲਈ ਉਸ ਨੇ ਸਹੀ ਨਿਆਂ ਅਤੇ ਇਨਸਾਫ਼ ਨੂੰ ਕਾਇਮ ਰੱਖਣ ਲਈ ਤੈਨੂੰ ਇਸਰਾਏਲ ਦਾ ਰਾਜਾ ਬਣਾਇਆ। 10 0ਤਾਂ ਸ਼ਬਾ ਦੀ ਰਾਣੀ ਨੇ 4,080 ਕਿਲੋ ਸੋਨਾ ਅਤੇ ਢੇਰ ਸਾਰੇ ਮਸਾਲੇ ਅਤੇ ਬਹੁਮੁੱਲੇ ਪੱਥਰ ਦਿੱਤੇ। ਜਿੰਨੀ ਤਦਾਦ ਵਿੱਚ ਮਸਾਲੇ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤੇ, ਕਿ ਉਹ ਕਿਸੇ ਵੀ ਹੋਰ ਵਿਅਕਤੀ ਦੁਆਰਾ ਇਸਰਾਏਲ ਵਿੱਚ ਲਿਆਂਦੇ ਜਾਣ ਨਾਲੋਂ ਵਧੇਰੇ ਸਨ। 11 ਹੀਰਾਮ ਦੇ ਜਹਾਜ਼ ਓਫੀਰ ਤੋਂ ਸੋਨਾ ਅਤੇ ਖਾਸ ਲੱਕੜ ਅਤੇ ਬਹੁਮੁੱਲੇ ਪੱਥਰ ਵੀ ਲਿਆਏ। 12 ਰਾਜੇ ਸੁਲੇਮਾਨ ਨੇ ਮੰਦਰ ਵਿੱਚ ਥੰਮਾਂ ਲਈ ਅਤੇ ਮਹਿਲ ਲਈ ਇਹ ਖਾਸ ਲੱਕੜ ਇਸਤੇਮਾਲ ਕੀਤੀ। ਉਸ ਨੇ ਇਹ ਲੱਕੜ ਰਾਗੀਆਂ ਲਈ ਬਰਬਤਾਂ ਅਤੇ ਸਿਤਾਰਾਂ ਬਨਾਉਣ ਲਈ ਵੀ ਇਸਤੇਮਾਲ ਕੀਤੀ। ਕਿਸੇ ਨੇ ਕਦੇ ਵੀ ਇਹ ਖਾਸ ਲੱਕੜੀ ਇੰਨੀ ਜਿਆਦੇ ਨਹੀਂ ਲਿਆਂਦੀ ਸੀ ਅਤੇ ਇਹ ਦੋਬਾਰਾ ਨਹੀਂ ਵੇਖੀ ਗਈ। 13 ਉਸ ਤੋਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਉਸਦੀ ਇੱਛਾ ਮੁਤਾਬਕ ਜੋ ਉਸਨੇ ਮੰਗਿਆ ਸੋ ਦਿੱਤਾ ਉਸ ਤੋਂ ਇਲਾਵਾ ਜੋ ਇੱਕ ਰਾਜਾ ਦੂਸਰੇ ਦੇਸ਼ ਦੇ ਸ਼ਾਸਕ ਨੂੰ ਦਿੰਦਾ। ਫ਼ੇਰ ਰਾਣੀ ਅਤੇ ਉਸ ਦੇ ਸੇਵਕ ਉਸ ਦੇ ਦੇਸ ਨੂੰ ਪਰਤ ਗਏ। 14 ਹਰ ਸਾਲ 22,644 ਕਿਲੋ ਸੋਨਾ ਸੁਲੇਮਾਨ ਨੂੰ ਮਿਲਿਆ। 15 ਇਸ ਸਭ ਕਾਸੇ ਤੋਂ ਇਲਾਵਾ, ਉਸਨੂੰ ਵਿਉਪਾਰੀਆਂ, ਸੌਦਾਗਰਾਂ, ਅਰਬ ਦੇ ਰਾਜਿਆਂ ਅਤੇ ਦੇਸ਼ ਦੇ ਰਾਜਪਾਲਾਂ ਕੋਲੋਂ ਵੀ ਸੋਨਾ ਮਿਲਿਆ। 16 ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਤੋਂ 200 ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ ਨੂੰ 6ਡ9 ਲਿਲ੍ਲੋ ਸੋਨਾ ਲੱਗਾ ਹੋਇਆ ਸੀ। 17 ਉਸਨੇ ਕੁੱਟੇ ਹੋਏ ਸੋਨੇ ਦੀਆਂ 300 ਛੋਟੀਆਂ ਢਾਲਾਂ ਬਣਾਈਆਂ, ਅਤੇ ਹਰ ਇੱਕ ਢਾਲ ਨੂੰ 1ਡ8 ਕਿਲੋ ਸੋਨਾ ਲੱਗਾ ਹੋਇਆ ਸੀ। ਉਸ ਨੇ ਉਨ੍ਹਾਂ ਨੂੰ "ਲਬਾਨੋਨ ਦਾ ਜੰਗਲ" ਕਹਿਲਾਉਂਦੇ ਮਹਿਲ ਵਿੱਚ ਰੱਖਿਆ। 18 ਪਾਤਸ਼ਾਹ ਨੇ ਹਾਬੀ ਦੰਦ ਦੀ ਇੱਕ ਵੱਡੀ ਰਾਜ ਗੱਦੀ ਬਣਵਾਈ ਅਤੇ ਉਸ ਉੱਪਰ ਕੁੰਦਨੀ ਸੋਨਾ ਚੜਾਇਆ। 19 ਉਸ ਰਾਜ ਗੱਦੀ ਤੇ ਬੈਠਣ ਲਈ ਛੇ ਕਦਮਾਂ ਦੀ ਪੌੜੀ ਸੀ ਅਤੇ ਪਿਛਲੇ ਪਾਸਿਓ ਉਸ ਸਿੰਘਾਸਣ ਦੀ ਚੋਟੀ ਗੋਲ ਅਕਾਰ ਦੀ ਸੀ ਅਤੇ ਉਸ ਰਾਜ ਕੁਰਸੀ ਦੇ ਦੋਨੋ ਪਾਸੇ ਬਾਹੀਆਂ ਅਰਾਮ ਨਾਲ ਬੈਠਣ ਵਾਸਤੇ ਬਣੀਆਂ ਹੋਈਆਂ ਸਨ ਅਤੇ ਉਸ ਰਾਜ ਕੁਰਸੀ ਦੀਆਂ ਬਾਹੀਆਂ ਦੇ ਬਲ੍ਲੇ ਦੋ ਸ਼ੇਰਾਂ ਦੀਆਂ ਤਸਵੀਰਾਂ ਸਨ। 20 ਅਤੇ ਛੇ ਪੌੜੀਆਂ ਉੱਤੇ ਬਾਰ੍ਹਾਂ ਸ਼ੇਰ ਖੜੇ ਹੋਏ ਸਨ, ਹਰ ਪਾਸੇ ਛੇ। ਹੋਰ ਕਿਸੇ ਰਾਜੇ ਕੋਲ ਇਹੋ ਜਿਹਾ ਸਿੰਘਾਸਣ ਨਹੀਂ ਸੀ। 21 ਸੁਲੇਮਾਨ ਪਾਤਸ਼ਾਹ ਦੇ ਗਲਾਸ ਅਤੇ ਪਿਆਲੇ ਸੋਨੇ ਦੇ ਬਣੇ ਹੋਏ ਸਨ "ਲਬਾਨੋਨ ਦਾ ਜੰਗਲ" ਕਹਾਉਂਦੇ ਮਹਿਲ ਦੇ ਸਾਰੇ ਭਾਂਡੇ ਸ਼ੁਧ ਸੋਨੇ ਦੇ ਬਣੇ ਹੋਏ ਸਨ। ਸੁਲੇਮਾਨ ਦੇ ਦਿਨਾਂ ਵਿੱਚ, ਚਾਂਦੀ ਇੰਨੀ ਕੀਮਤੀ ਨਹੀਂ ਸੀ। 22 ਸੁਲੇਮਾਨ ਪਾਤਸ਼ਾਹ ਦੇ ਸਮੁੰਦਰ ਵਿੱਚ ਜਹਾਜ ਸਨ ਜਿਹੜੇ ਹੀਰਾਮ ਦੇ ਜਹਾਜਾਂ ਦੇ ਨਾਲ ਹੀ ਚਲਦੇ ਸਨ। ਹਰ ਤਿੰਨੀ ਸਾਲੀਁ ਇਹ ਜਹਾਜ਼ ਸੋਨਾ, ਚਾਂਦੀ, ਹਾਬੀ ਦੰਦ ਅਤੇ ਜਾਨਵਰ ਲਿਆਉਂਦੇ ਸਨ। 23 ਸੁਲੇਮਾਨ ਪਾਤਸ਼ਾਹ ਧਰਤੀ ਤੇ ਸਾਰਿਆਂ ਰਾਜਿਆਂ ਨਾਲੋਂ ਧੰਨ ਅਤੇ ਬੁਧ੍ਧ ਵਿੱਚ ਬਹੁਤ ਵੱਡਾ ਸੀ। 24 ਸਾਰੀ ਧਰਤੀ ਦੇ ਲੋਕ ਸੁਲੇਮਾਨ ਦੇ ਮੂੰਹ ਵੱਲ ਵੇਖਦੇ ਹੁੰਦੇ ਸਨ ਇਸ ਲਈ ਕਿ ਉਸਨੂੰ ਪਰਮੇਸ਼ੁਰ ਨੇ ਕਿਹੀ ਬੁਧ੍ਧ ਅਤੇ ਸਿਆਣਪ ਬਖਸ਼ੀ ਹੋਈ ਸੀ। 25 ਅਤੇ ਉਹ ਉਸ ਲਈ ਤਰ੍ਹਾਂ-ਤਰ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਵਸਤਾਂ, ਕੱਪੜੇ, ਹਬਿਆਰ, ਮਸਾਲੇ ਘੋੜੇ ਅਤੇ ਖਚ੍ਚਰਾਂ ਆਦਿ ਲਿਆਉਂਦੇ ਹੁੰਦੇ ਸਨ। ਹਰ ਸਾਲ ਉਹ ਅਜਿਹੀਆਂ ਭੇਟਾਂ ਉਸ ਲਈ ਲੈਕੇ ਉਸਨੂੰ ਮਿਲਣ-ਵੇਖਣ ਲਈ ਆਉਂਦੇ। 26 ਇਉਂ ਸੁਲੇਮਾਨ ਕੋਲ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਉਸ ਕੋਲ 1,400 ਰੱਥ ਅਤੇ 12,000 ਘੋੜੇ ਸਨ। ਤੇ ਉਸਨੇ ਖਾਸ ਸ਼ਹਿਰ ਬਣਵਾੇ ਅਤੇ ਇਨ੍ਹਾਂ ਰੱਥਾਂ ਨੂੰ ਓਥੇ ਰੱਖਿਆ ਗਿਆ। ਕ੍ਕੁਝ ਰੱਥ ਸੁਲੇਮਾਨ ਨੇ ਆਪਣੇ ਕੋਲ ਯਰੂਸ਼ਲਮ ਵਿੱਚ ਵੀ ਰੱਖੇ। 27 ਪਾਤਸ਼ਾਹ ਨੇ ਇਸਰਾਏਲ ਨੂੰ ਬੜਾ ਅਮੀਰ ਬਣਾ ਦਿੱਤਾ। ਯਰੂਸ਼ਲਮ ਦੇ ਮੰਦਰ ਵਿੱਚ, ਚਾਂਦੀ ਪੱਥਰ ਵਾਂਗ ਆਮ ਰੁਲਦੀ, ਅਤੇ ਦਿਆਰ ਦੇ ਬਿਰਖਾਂ ਦੀ ਇੰਨੀ ਭਰਮਾਰ ਸੀ ਜਿਵੇਂ ਪਹਾੜੀ ਇਲਾਕਿਆਂ ਵਿੱਚ ਉਗ੍ਗੇ ਅੰਜੀਰ ਦੇ ਬਿਰਖ। 28 ਸੁਲੇਮਾਨ ਨੇ ਮਿਸਰ ਅਤੇ ਕਿਊ ਤੋਂ ਘੋੜੇ ਮਂਗਵਾੇ। ਉਸ ਦੇ ਵਿਉਪਾਰੀਆਂ ਨੇ ਇਨ੍ਹਾਂ ਨੂੰ ਕਿਊ ਤੋਂ ਖਰੀਦਿਆ ਅਤੇ ਇਨ੍ਹਾਂ ਨੂੰ ਇਸਰਾਏਲ ਨੂੰ ਲਿਆਂਦਾ। 29 ਮਿਸਰ ਤੋਂ ਹਰੇਕ ਰੱਥ 6ਡ9 ਕਿਲੋ ਚਾਂਦੀ ਦੇਕੇ ਲਿਆਂਦਾ ਗਿਆ ਸੀ ਅਤੇ ਇੱਕ ਘੋੜਾ 1ਡ75 ਕਿਲੋ ਚਾਂਦੀ ਦੇਕੇ। ਸੁਲੇਮਾਨ ਨੇ ਇਨ੍ਹਾਂ ਨੂੰ ਹਿੱਤੀਆਂ ਅਤੇ ਅਰਾਮੀਆਂ ਦੇ ਰਾਜਿਆਂ ਨੂੰ ਵੇਚ ਦਿੱਤਾ।

11:1 ਸੁਲੇਮਾਨ ਪਾਤਸ਼ਾਹ ਨੂੰ ਔਰਤਾਂ ਨਾਲ ਬਹੁਤ ਪਿਆਰ ਸੀ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕੀਤਾ, ਜਿਨ੍ਹਾਂ ਵਿੱਚ ਫ਼ਿਰਊਨ ਦੀ ਧੀ, ਮੋਆਬ ਦੀਆਂ ਔਰਤਾਂ, ਅੰਮੋਨ, ਅਦੋਮ, ਸਿਦੋਨ ਅਤੇ ਹਿੱਤੀ ਔਰਤਾਂ ਸ਼ਾਮਿਲ ਸਨ। 2 ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। "ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।" ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ। 3 ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ। 4 ਜਦੋਂ ਸੁਲੇਮਾਨ ਬੁਢ੍ਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ। 5 ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਬ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ। 6 ਇਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚਲਿਆ, ਜਿਵੇਂ ਉਸਦੇ ਪਿਤਾ ਦਾਊਦ ਨੇ ਕੀਤਾ। 7 ਸੁਲੇਮਾਨ ਨੇ ਇੱਕ ਪਹਾੜੀ ਉੱਤੇ, ਮੋਆਬੀਆਂ ਦੇ ਘ੍ਰਿਣਾਯੋਗ ਦੇਵਤੇ, ਕਮੋਸ਼ ਲਈ ਅਤੇ ਅੰਮੋਨੀਆਂ ਦੇ ਘ੍ਰਿਣਾਯੋਗ ਬੁੱਤ, ਮੋਲਕ ਲਈ ਇੱਕ ਉਪਾਸਨਾ ਦਾ ਸਬਾਨ ਬਣਵਾਇਆ, ਜੋ ਕਿ ਯਰੂਸ਼ਲਮ ਤੋਂ ਅਗਾਂਹ ਸੀ। 8 ਇਸੇ ਤਰ੍ਹਾਂ ਉਸਨੇ ਆਪਣੀਆਂ ਸਾਰੀਆਂ ਓਪਰੀਆਂ ਔਰਤਾਂ ਲਈ ਵੀ ਕੀਤਾ ਜਿਹੜੀਆਂ ਕਿ ਆਪੋ-ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਅਤੇ ਬਲੀ ਚੜਾਉਂਦੀਆਂ ਸਨ। 9 ਤਦ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਸਦਾ ਮਨ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੋਂ ਫ਼ਿਰ ਗਿਆ, ਜਿਸ ਉਸਨੂੰ ਦੋ ਵਾਰ ਦਰਸ਼ਨ ਦਿੱਤੇ ਸਨ ਅਤੇ ਉਸਨੇ ਇਸਨੂੰ ਗੱਲ ਦਾ ਹੁਕਮ ਦਿੱਤਾ ਸੀ 10 ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਸਨੇ ਯਹੋਵਾਹ ਦਾ ਹੁਕਮ ਨਾ ਮੰਨਿਆ। 11 ਤਦ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, "ਤੂੰ ਮੇਰੇ ਨਾਲ ਆਪਣਾ ਕੀਤਾ ਨੇਮ ਤੋੜਿਆ ਹੈ ਅਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਇਸ ਲਈ ਮੈਂ ਹੁਣ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਇਹ ਰਾਜ ਮੈਂ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਕਿਸੇ ਟਹਿਲੂੇ ਨੂੰ ਦੇ ਦੇਵਾਂਗਾ। 12 ਪਰ ਤੇਰੇ ਪਿਤਾ ਦਾਊਦ ਕਾਰਣ, ਮੈਂ ਤੇਰੇ ਜਿਉਂਦੇ ਜੀਅ ਇਹ ਰਾਜ ਤੇਰੇ ਕੋਲੋਂ ਨਹੀਂ ਲਵਾਂਗਾ ਪਰ ਮੈਂ ਇਹ ਰਾਜ ਤੇਰੇ ਪੁੱਤਰ ਤੋਂ ਲੈ ਲਵਾਂਗਾ। 13 ਫ਼ਿਰ ਵੀ, ਮੈਂ ਤੇਰੇ ਪੁੱਤਰ ਕੋਲੋਂ ਸਾਰਾ ਰਾਜ ਨਹੀਂ ਲਵਾਂਗਾ, ਮੈਂ ਉਸਨੂੰ ਇੱਕ ਪਰਿਵਾਰ-ਸਮੂਹ ਉੱਤੇ ਹਕੂਮਤ ਕਰਨ ਦੇਵਾਂਗਾ। ਅਜਿਹਾ ਮੈਂ ਸਿਰਫ ਦਾਊਦ ਸਦਕਾ ਕਰਾਂਗਾ - ਕਿਉਂ ਕਿ ਉਹ ਮੇਰਾ ਚੰਗਾ ਸੇਵਕ ਸੀ ਅਤੇ ਇਹ ਸਭ ਕੁਝ ਮੈਂ ਯਰੂਸ਼ਲਮ ਲਈ ਕਰਾਂਗਾ ਕਿਉਂ ਕਿ ਇਹ ਸ਼ਹਿਰ ਮੈਂ ਚੁਣਿਆ ਸੀ।" 14 ਤਾਂ ਯਹੋਵਾਹ ਨੇ ਸੁਲੇਮਾਨ ਦੇ ਵਿਰੁੱਧ ਇੱਕ ਦੁਸ਼ਮਣ ਨੂੰ ਖੜਾ ਕਰ ਦਿੱਤਾ। ਜਿਸ ਦਾ ਨਾਉਂ ਹਦਦ ਸੀ ਜੋ ਕਿ ਅਦੋਮ ਦੇ ਰਾਜੇ ਦੇ ਘਰਾਣੇ ਵਿੱਚੋਂ ਸੀ। 15 ਇਉਂ ਹੋਇਆ: ਜਦੋਂ ਦਾਊਦ ਅਦੋਮ ਵਿੱਚ ਸੀ, ਜਿਸ ਵੇਲੇ ਯੋਆਬ ਸੈਨਾਪਤੀ ਵਢਿਆਂ ਹ੍ਹੋਇਆਂ ਦੇ ਦਬ੍ਬਣ ਲਈ ਉਪਰ ਆਇਆ ਤਾਂ ਅਦੋਮ ਦੇ ਹਰ ਬੰਦੇ ਨੂੰ ਜੋ ਜੀਉਂਦਾ ਸੀ ਯੋਆਬ ਨੇ ਵੱਢ ਸੁਟਿਆ। 16 ਯ੍ਯੋਆਬ ਸਾਰੇ ਇਸਰਾਏਲੀਆਂ ਸਮੇਤ ਛੇ ਮਹੀਨੇ ਅਦੋਮ ਵਿੱਚ ਰਿਹਾ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਅਦੋਮ ਵਿਚਲੇ ਸਾਰੇੇ ਆਦਮੀਆਂ ਨੂੰ ਮਾਰ ਦਿੱਤਾ। 17 ਪਰ ਉਸ ਵਕਤ ਹਦਦ ਅਜੇ ਇੱਕ ਛੋਟਾ ਜਿਹਾ ਬਾਲ ਹੀ ਸੀ, ਇਸ ਲਈ ਹਦਦ ਭੱਜ ਕੇ ਮਿਸਰ 'ਚ ਆ ਗਿਆ। ਉਸਦੇ ਨਾਲ ਉਸਦੇ ਪਿਉ ਦੇ ਕੁਝ ਸੇਵਕ ਵੀ ਚਲੇ ਗਏ ਸਨ। 18 ਉਹ ਮਿਦਿਆਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਪਾਰਾਨ ਵਿੱਚ ਕੁਝ ਲੋਕ ਉਨ੍ਹਾਂ ਨਾਲ ਰਲ ਗਏ ਤਾਂ ਇਹ ਸਾਰਾ ਦਲ ਮਿਸਰ ਵੱਲ ਨੂੰ ਗਿਆ। ਉੱਥੇ ਉਹ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸਨੇ ਉਸਨੂੰ ਇੱਕ ਘਰ ਦੇ ਦਿੱਤਾ ਅਤੇ ਉਸ ਲਈ ਖਾਣ ਦਾ ਪ੍ਰਬੰਧ ਕਰਵਾਇਆ ਅਤੇ ਉਸਨੂੰ ਜ਼ਮੀਨ ਵੀ ਦਿੱਤੀ। 19 ਫ਼ਿਰਊਨ ਹਦਦ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਉਸ ਨੂੰ ਇੱਕ ਪਤਨੀ ਦਿੱਤੀ। ਇਹ ਔਰਤ ਉਸ ਦੀ ਪਤਨੀ ਦੀ ਭੈਣ ਸੀ। (ਫ਼ਿਰਊਨ ਦੀ ਪਤਨੀ ਰਾਣੀ ਤਹਪਨੇਸ ਸੀ।) 20 ਇਉਂ ਤਹਪਸੇਨ ਦੀ ਭੈਣ ਦਾ ਵਿਆਹ ਹਦਦ ਨਾਲ ਹੋਇਆ। ਉਨ੍ਹਾਂ ਦੇ ਘਰ ਗਨੂਬਬ ਨਾਂ ਦਾ ਪੁੱਤਰ ਪੈਦਾ ਹੋਇਆ। ਤਹਪਨੇਸ ਨੇ ਗਨੂਬਬ ਨੂੰ ਮਹਿਲ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਪਲਣ ਦਾ ਆਦੇਸ਼ ਦਿੱਤਾ। 21 ਮਿਸਰ ਵਿੱਚ, ਜਦ ਹਦਦ ਨੇ ਸੁਣਿਆ ਕਿ ਦਾਊਦ ਮਰ ਗਿਆ ਹੈ। ਉਸਨੇ ਇਹ ਵੀ ਸੁਣਿਆ ਕਿ ਯੋਆਬ ਸੈਨਾ ਦਾ ਕਮਾਂਡਰ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, "ਮੈਨੂੰ ਹੁਣ ਆਪਣੇ ਦੇਸ ਜਾਣ ਦੀ ਆਗਿਆ ਦੇਵੋ!" 22 ਪਰ ਫ਼ਿਰਊਨ ਨੇ ਕਿਹਾ, "ਇੱਥੇ ਤੈਨੂੰ ਕਿਸ ਚੀਜ਼ ਦੀ ਕਮੀ ਹੈ ਕਿ ਵਾਪਿਸ ਆਪਣੇ ਦੇਸ਼ ਜਾਣਾ ਚਹੁਂਦਾ ਹੈਂ?"ਹਦਦ ਨੇ ਆਖਿਆ, "ਕੁਝ ਨਹੀਂ, ਪਰ ਮੈਨੂੰ ਮੇਰੇ ਘਰ ਵਾਪਸ ਜਾਣ ਦੇ।" 23 ਫ਼ੇਰ ਪਰਮੇਸ਼ੁਰ ਨੇ ਸੁਲੇਮਾਨ ਦੇ ਵਿਰੁੱਧ ਇੱਕ ਹੋਰ ਦੁਸ਼ਮਣ ਨੂੰ ਖੜਾ ਕੀਤਾ। ਇਹ ਵਿਅਕਤੀ ਰਜ਼ੋਨ, ਅਲਯਾਦਾ ਦਾ ਪੁੱਤਰ ਸੀ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦ ਅਜ਼ਰ ਤੋਂ ਫ਼ਰਾਰ ਹੋ ਗਿਆ ਸੀ। 24 ਜਦੋਂ ਦਾਊਦ ਨੇ ਸੋਬਹ ਦੀ ਫੌਜ਼ ਨੂੰ ਹਰਾਇਆ ਸੀ, ਰਜ਼ੋਨ ਨੇ ਕੁਝ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਉਨ੍ਹਾਂ ਦਾ ਸਰਦਾਰ ਬਣ ਗਿਆ। ਉਹ ਦਂਮਿਸ਼ਕ ਨੂੰ ਜਾਕੇ ਵਸ ਗਿਆ ਅਤੇ ਰਾਜਾ ਬਣ ਗਿਆ। 25 ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ। ਰਜ਼ੋਨ ਇਸਰਾਏਲ ਨੂੰ ਨਫ਼ਰਤ ਕਰਦਾ ਸੀ ਇਸ ਲਈ ਜਿੰਨੀ ਦੇਰ ਸੁਲੇਮਾਨ ਜਿਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵੈਰੀ ਰਿਹਾ। ਰਜ਼ੋਨ ਅਤੇ ਹਦਦ ਇਸਰਾਏਲ ਲਈ ਮੁਸੀਬਤ ਦਾ ਕਾਰਣ ਬਣੇ ਰਹੇ। 26 ਨਬਾਟ ਦਾ ਪੁੱਤਰ, ਯਾਰਾਬੁਆਮ ਸੁਲੇਮਾਨ ਦਾ ਨੋਕਰ ਸੀ, ਅਤੇ ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਅਤੇ ਸਰੇਦਾਹ ਨਗਰ ਤੋਂ ਸੀ। ਉਸ ਦੀ ਮਾਂ ਦਾ ਨਾਉਂ ਸਰੂਆਹ ਸੀ ਅਤੇ ਉਹ ਵਿਧਵਾ ਸੀ। ਉਹ ਰਾਜੇ ਦਾ ਵੈਰੀ ਬਣ ਗਿਆ। 27 ਇਹੀ ਕਹਾਣੀ ਸੀ ਕਿ ਯਾਰਾਬੁਆਮ, ਰਾਜੇ ਦੇ ਵਿਰੁੱਧ ਹੋਇਆ। ਉਸ ਦਾ ਕਾਰਣ ਇਹ ਸੀ ਕਿ ਸੁਲੇਮਾਨ ਨੇ ਮਿਲ੍ਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤਰੇੜਾਂ ਦੀ ਮੁਰੰਮਤ ਕੀਤੀ। 28 ਯਾਰਾਬੁਆਮ ਇੱਕ ਤਕੜਾ ਆਦਮੀ ਸੀ ਅਤੇ ਜਦੋਂ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਸੀ ਉਸਨੇ ਉਸਨੂੰ ਯੂਸੁਫ਼ ਦੇ ਪਰਿਵਾਰ-ਸਮੂਹ ਵਿਚਲੇ ਸਾਰੇ ਕਾਮਿਆਂ ਉੱਤੇ ਨਿਗਰਾਨ ਠਹਿਰਾ ਦਿੱਤਾ। 29 ਇੱਕ ਦਿਨ ਇਉਂ ਹੋਇਆ ਕਿ ਉਸ ਵੇਲੇ ਜਦੋਂ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ ਤਦ ਅਰੀਯਾਹ ਨਬੀ ਸ਼ੀਲੋਨੀ ਉਸ ਨੂੰ ਰਸਤੇ ਵਿੱਚ ਮਿਲ ਪਿਆ, ਉਸਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਉੱਥੇ ਉਸ ਜਗ੍ਹਾ ਇਕੱਲੇ ਸਨ। 30 ਤਾਂ ਅਹੀਯਾਹ ਨੇ ਉਸਦੀ ਨਵੀਂ ਚਾਦਰ ਨੂੰ ਜੋ ਉਸਨੇ ਆਪਣੇ ਉਪਰ ਲਈ ਹੋਈ ਸੀ ਫ਼ੜ ਕੇ 12 ਟੁਕੜਿਆਂ ਵਿੱਚ ਫ਼ਾੜ ਸੁਟਿਆ। 31 ਤਦ ਅਹੀਯਾਹ ਨੇ ਯਾਰਾਬੁਆਮ ਨੂੰ ਆਖਿਆ, "ਇਸ ਲਬਾਦੇ ਦੇ ਦਸ ਟੁਕੜੇ ਤੂੰ ਆਪਣੇ ਲਈ ਰੱਖ ਲੈ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ੁਰਮਾਉਂਦਾ ਹੈ, 'ਮੈਂ ਸੁਲੇਮਾਨ ਕੋਲੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ 10 ਪਰਿਵਾਰ-ਸਮੂਹ ਦੇ ਦੇਵਾਂਗਾ। 32 ਪਰ ਮੇਰੇ ਸੇਵਕ ਦਾਊਦ ਅਤੇ ਯਰੂਸ਼ਲਮ ਦੇ ਕਾਰਣ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਚੁਣਿਆ ਹੈ, ਇੱਕ ਪਰਿਵਾਰ-ਸਮੂਹ ਉਸ ਦਾ ਰਹੇਗਾ। 33 ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਬ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ। 34 ਇਸ ਲਈ ਮੈਂ ਇਹ ਸਾਰਾ ਰਾਜ ਸੁਲੇਮਾਨ ਦੇ ਪਰਿਵਾਰ ਤੋਂ ਲਵਾਂਗਾ ਪਰ ਸੁਲੇਮਾਨ ਨੂੰ ਉਸਦੀ ਬਾਕੀ ਜ਼ਿੰਦਗੀ ਲਈ ਉਨ੍ਹਾਂ ਦਾ ਸ਼ਾਸਕ ਰਹਿਣ ਦੇਵਾਂਗਾ। ਇਹ ਸਭ ਮੈਂ ਆਪਣੇ ਦਾਸ ਦਾਊਦ ਕਾਰਣ ਕਰਾਂਗਾ। ਮੈਂ ਦਾਊਦ ਨੂੰ ਇਸ ਲਈ ਚੁਣਿਆ ਕਿਉਂ ਕਿ ਉਸਨੇ ਮੇਰੇ ਸਾਰੇ ਨੇਮਾਂ ਤੇ ਹੁਕਮਾਂ ਨੂੰ ਮੰਨਿਆ। 35 ਪਰ ਹੁਣ ਮੈਂ ਇਹ ਰਾਜ ਉਸ ਦੇ ਪੁੱਤਰ ਕੋਲੋਂ ਖੋਹ ਲਵਾਂਗਾ। ਯਾਰਾਬੁਆਮ, ਮੈਂ ਤੈਨੂੰ ਦਸ ਘਰਾਣਿਆਂ ਉੱਤੇ ਸ਼ਾਸਨ ਕਰਨ ਦੇਵਾਂਗਾ। 36 ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਮ੍ਹਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ। 37 ਪਰ ਤੂੰ ਮੇਰੇ ਦੁਆਰਾ ਚੁਣਿਆ ਗਿਆ ਹੈਂ, ਆਪਣੀ ਇੱਛਾ ਅਨੁਸਾਰ ਹਰ ਚੀਜ਼ ਤੇ ਰਾਜ ਕਰ। ਤੂੰ ਸਾਰੇ ਇਸਰਾਏਲ ਉੱਪਰ ਰਾਜ ਕਰੇਂਗਾ। 38 ਇਹ ਸਭ ਕੁਝ ਮੈਂ ਤਾਂ ਹੀ ਕਰਾਂਗਾ ਜੇਕਰ ਤੂੰ ਮੇਰੀ ਨਿਗਾਹ ਵਿੱਚ ਧਰਮੀ ਰਹੇਁਗਾ ਅਤੇ ਮੇਰੇ ਹੁਕਮਾਂ ਨੂੰ ਮਂਨੇਗਾ। ਜੇਕਰ ਤੂੰ ਦਾਊਦ ਵਾਂਗ ਮੇਰੇ ਹੁਕਮਾਂ ਅਤੇ ਕਨੂੰਨਾਂ ਦੀ ਪਾਲਣਾ ਕਰੇਂਗਾ, ਤਾਂ ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਮੈਂ ਤੈਨੂੰ ਇੱਕ ਕਦੇ ਨਾ ਖਤਮ ਹੋਣ ਵਾਲਾ ਖਾਨਦਾਨ ਦੇਵਾਂਗਾ ਜਿਵੇਂ ਕਿ ਮੈਂ ਦਾਊਦ ਲਈ ਕੀਤਾ ਸੀ। ਮੈਂ ਇਸਰਾਏਲ ਤੈਨੂੰ ਸੌਂਪ ਦੇਵਾਂਗਾ। 39 ਸੁਲੇਮਾਨ ਦੀਆਂ ਕਰਨੀਆਂ ਕਾਰਣ, ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਸਜ਼ਾ ਦੇਵਾਂਗਾ, ਪਰ ਮੈਂ ਹਮੇਸ਼ਾ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦੇਵਾਂਗਾ।"' 40 ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ ਕੋਲ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਤੀਕ ਓਥੇ ਹੀ ਰਿਹਾ। 41 ਸੁਲੇਮਾਨ ਨੇ ਆਪਣੇ ਰਾਜ ਕਾਲ ਵਿੱਚ ਬਹੁਤ ਮਹਾਨ ਅਤੇ ਬੁਧ੍ਧੀ ਮਾਨ ਕਾਰਜ ਕੀਤੇ ਇਹ ਸਾਰੀ ਮਹਾਨਤਾ ਉਸਦੀ 'ਸੁਲੇਮਾਨ ਦਾ ਇਤਹਾਸ' ਨਾਮਕ ਪੋਥੀ ਵਿੱਚ ਦਰਜ ਹੈ। 42 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 43 ਫ਼ਿਰ ਸੁਲੇਮਾਨ ਦੀ ਮੌਤ ਹੋ ਗਈ ਅਤੇ ਉਸਨੂੰ ਉਸਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸਨੂੰ ਉਸਦੇ ਪਿਤਾ, ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰ ਉਸਤੋਂ ਬਾਅਦ, ਉਸਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।

12:1 ਨਾਬਾਟ ਦਾ ਪੁੱਤਰ ਯਾਰਾਬੁਆਮ ਅਜੇ ਵੀ ਮਿਸਰ ਵਿੱਚ ਹੀ ਸੀ ਜਦੋਂ ਦਾ ਉਹ ਸੁਲੇਮਾਨ ਕੋਲੋਂ ਭੱਜਕੇ ਆਇਆ ਸੀ। ਜਦੋਂ ਉਸ ਨੂੰ ਸੁਲੇਮਾਨ ਦੀ ਮੌਤ ਦੀ ਖਬਰ ਮਿਲੀ, ਉਹ ਇਫ਼ਰਾਮ ਦੀਆਂ ਪਹਾੜੀਆਂ ਵਿੱਚ ਆਪਣੇ ਸ਼ਹਿਰ ਯਹਰਦਾਹ ਵਿੱਚ ਵਾਪਸ ਮੁੜਿਆ। ਪਾਤਸ਼ਾਹ ਸੁਲੇਮਾਨ ਮਰ ਗਿਆ ਅਤੇ ਆਪਣੇ ਪੁਰਖਿਆਂ ਦੇ ਪਾਸੇ ਤੇ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਰਹਬੁਆਮ ਨਵਾਂ ਰਾਜਾ ਬਣਿਆ। 2 3 ਇਸਰਾਏਲ ਦੇ ਸਾਰੇ ਲੋਕ ਸ਼ਕਮ ਨੂੰ ਗਏ, ਉੱਥੇ ਉਹ ਰਹਬੁਆਮ ਨੂੰ ਰਾਜਾ ਬਨਾਉਣ ਲਈ ਗਏ ਅਤੇ ਰਹਬੁਆਮ ਖੁਦ ਵੀ ਉੱਥੇ ਪਾਤਸ਼ਾਹ ਬਣਨ ਲਈ ਗਿਆ ਤਾਂ ਲੋਕਾਂ ਨੇ ਰਹਬੁਆਮ ਨੂੰ ਕਿਹਾ, 4 "ਤੇਰੇ ਪਿਉ ਨੇ ਸਾਡੇ ਤੋਂ ਬੜਾ ਸਖਤ ਕੰਮ ਲਿੱਤਾ ਹੁਣ ਤੂੰ ਸਾਡੇ ਲਈ ਸੌਖਾ ਕਰ। ਜਿਹੜਾ ਤੇਰਾ ਪਿਤਾ ਸਾਡੇ ਤੋਂ ਸਖਤ ਕਂਂਮ ਲੈਂਦਾ ਸੀ ਤੇ ਭਾਰੇ ਕੰਮਾਂ ਲਈ ਮਜ਼ਬੂਰ ਕਰਦਾ ਸੀ ਹੁਣ ਤੂੰ ਉਹ ਬੰਦ ਕਰ। ਤਦ ਅਸੀਂ ਤੇਰੀ ਸੇਵਾ ਕਰਾਂਗੇ।" 5 ਰਹਬੁਆਮ ਨੇ ਆਖਿਆ, "ਤੁਸੀਂ ਮੇਰੇ ਕੋਲ ਤਿੰਨ ਦਿਨਾਂ ਤੱਕ ਆਉਣਾ ਤਾਂ ਮੈਂ ਇਸ ਗੱਲ ਦਾ ਜਵਾਬ ਦੇਵਾਂਗਾ।" ਇਸ ਲਈ ਲੋਕ ਉਥੋਂ ਵਾਪਸ ਪਰਤ ਗਏ। 6 ਉੱਥੇ ਕੁਝ ਬਜ਼ੁਰਗ ਸਨ ਜਿਨ੍ਹਾਂ ਨਾਲ ਸੁਲੇਮਾਨ ਜਦੋਂ ਜਿਉਂਦਾ ਸੀ ਤਾਂ ਉਸਦੇ ਮਦਦਗਾਰ ਸਨ ਤਾਂ ਰਹਬੁਆਮ ਨੇ ਉਨ੍ਹਾਂ ਨਾਲ ਸਲਾਹ ਕੀਤੀ ਕਿ ਉਸਨੂੰ ਹੁਣ ਕਿਵੇਂ ਕਰਨਾ ਚਾਹੀਦਾ ਹੈ। ਉਸਨੇ ਕਿਹਾ, "ਤੁਸੀਂ ਕਿਵੇਂ ਸੋਚਦੇ ਹੋਂ ਕਿ ਮੈਨੂੰ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?" 7 ਬਜ਼ੁਰਗਾਂ ਨੇ ਆਖਿਆ, "ਜੇਕਰ ਅੱਜ ਦੇ ਦਿਨ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਁਗਾ, ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਹਮੇਸ਼ਾ ਤੇਰੀ ਸੇਵਾ ਕਰਨਗੇ।" 8 ਪਰ ਰਹਬੁਆਮ ਨੇ ਉਨ੍ਹਾਂ ਦੀ ਸਲਾਹ ਨਾ ਮੰਨੀ ਅਤੇ ਜਿਹੜੇ ਉਸਦੇ ਜੁਆਨ ਮਿੱਤਰ ਸਨ ਉਨ੍ਹਾਂ ਕੋਲੋਂ ਸਲਾਹ ਲਿਤ੍ਤੀ। 9 ਰਹਬੁਆਮ ਨੇ ਕਿਹਾ, "ਲੋਕ ਮੈਨੂੰ ਆਖਦੇ ਹਨ, 'ਤੇਰੇ ਪਿਤਾ ਦਾ ਪਾਇਆ ਹੋਇਆ ਬੋਝ ਸਾਡੇ ਤੋਂ ਹੌਲਾ ਕਰ।' ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਉਨ੍ਹਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ?" 10 ਪਾਤਸ਼ਾਹ ਦੇ ਜਵਾਨ ਮਿੱਤਰਾਂ ਨੇ ਆਖਿਆ, "ਉਹ ਲੋਕ ਜਿਹੜੇ ਤੈਨੂੰ ਇਉਂ ਕਹਿੰਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਸ਼ਰੀਰ ਤੋਂ ਭਾਰੀ ਕਾਰਜ ਲਿੱਤਾ ਤੇ ਤੂੰ ਸਾਡੇ ਉੱਪਰ ਉਸ ਕੰਮ ਨੂੰ ਹੌਲਾ ਕਰ ਤਾਂ ਤੂੰ ਉਨ੍ਹਾਂ ਨੂੰ ਇਉਂ ਆਖ ਕਿ ਮੇਰੀ ਛੋਟੀ ਉਂਗਲ ਮੇਰੇ ਪਿਤਾ ਦੇ ਸਾਰੇ ਸ਼ਰੀਰ ਨਾਲੋਂ ਬਲਵਾਨ ਹੈ। ਮੇਰੇ ਪਿਤਾ ਨੇ ਤੁਹਾਨੂੰ ਭਾਰਾ ਕੰਮ ਕਰਨ ਲਈ ਮਜ਼ਬੂਰ ਕੀਤਾ ਪਰ ਮੈਂ ਤੁਹਾਡੇ ਕੋਲੋਂ ਉਸ ਤੋਂ ਵੀ ਸਖਤ ਕੰਮ ਲਵਾਂਗਾ। 11 ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ਂਡਿਆ ਸੀ ਮੈਂ ਤੁਹਾਨੂੰ ਬਿਛ੍ਛੂਆਂ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ।" 12 ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਤੀਜੇ ਦਿਨ ਮੇਰੇ ਕੋਲ ਆਉਣਾ। 13 ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਉਸਨੂੰ ਦਿੱਤੀ ਨਾ ਮੰਨਿਆ। 14 ਅਤੇ ਜਵਾਨ ਮਿੱਤਰਾਂ ਦੀ ਸਲਾਹ ਨਾਲ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਸ਼ਰੀਰ ਤੋਂ ਭਾਰਾ ਕੰਮ ਲਿੱਤਾ ਪਰ ਮੈਂ ਤੁਹਾਡੇ ਸ਼ਰੀਰ ਤੋਂ ਹੋਰ ਭਾਰੀ ਕੰਮ ਲਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ਂਡਿਆ ਪਰ ਮੈਂ ਤੁਹਾਨੂੰ ਬਿਛ੍ਛੂਆਂ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ। 15 ਇਉਂ ਪਾਤਸ਼ਾਹ ਨੇ ਲੋਕਾਂ ਦੀ ਨਾਂ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਜਾਜਕ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ। 16 ਸਾਰੇ ਇਸਰਾਏਲ ਦੇ ਲੋਕਾਂ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਸੁਣਾਈ ਤੋਂ ਇਨਕਾਰ ਕੀਤਾ ਹੈ ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, "ਅਸੀਂ ਦਾਊਦ ਦੇ ਘਰਾਣੇ ਦਾ ਹਿੱਸਾ ਨਹੀਂ ਹਾਂ! ਸਾਡੀ ਯਸੀ ਦੇ ਪੁੱਤਰ ਨਾਲ ਕੋਈ ਵੰਡ ਨਹੀਂ! ਹੇ ਇਸਰਾਏਲੀਓ, ਆਪਣੇ ਤੰਬੂਆਂ ਵਿੱਚ ਵਾਪਸ ਚਲੇ ਜਾਓ। ਹੇ ਦਾਊਦ ਦੇ ਪਰਿਵਾਰ, ਆਪਣੇ ਖੁਦ ਦੇ ਘਰ ਦਾ ਖਿਆਲ ਰੱਖ!" 17 ਪਰ ਰਹਬੁਆਮ ਨੇ ਇਸਰਾਏਲੀਆਂ ਤੇ ਸ਼ਾਸਨ ਕਰਨਾ ਜਾਰੀ ਰੱਖਿਆ ਜੋ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ। 18 ਫ਼ਿਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗਾਰੀਆਂ ਉੱਪਰ ਸੀ ਤਾਂ ਸਾਰੇ ਇਸਰਾਏਲੀਆਂ ਨੇ ਉਸ ਉੱਪਰ ਪਬਰਾਓ ਕੀਤਾ ਅਤੇ ਉਹ ਉੱਥੇ ਹੀ ਮਰ ਗਿਆ ਤਾਂ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰੱਥ ਉੱਪਰ ਚਢ਼ਕੇ ਯਰੂਸ਼ਲਮ ਨੂੰ ਨੱਸ ਗਿਆ। 19 ਇਉਂ, ਇਸਰਾਏਲ ਨੇ ਦਾਊਦ ਦੇ ਪਰਿਵਾਰ ਦੇ ਖਿਲਾਫ਼ ਵਿਦ੍ਰੋਹ ਕਰ ਦਿੱਤਾ, ਅਤੇ ਉਹ ਅੱਜ ਤੀਕ ਵਿਰੁੱਧ ਹਨ। 20 ਜਦੋਂ ਇਸਰਾਏਲ ਦੇ ਲੋਕਾਂ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਸੀ, ਉਨ੍ਹਾਂ ਨੇ ਉਸ ਕੋਲ ਸੰਦੇਸ਼ ਭਜਕੇ ਉਸ ਨੂੰ ਸਭਾ ਵਿੱਚ ਬੁਲਾਇਆ ਅਤੇ ਉਸ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ। ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ, ਹੋਰ ਕੋਈ ਵੀ ਦਾਊਦ ਦੇ ਘਰਾਣੇ ਮਗਰ ਨਾ ਲੱਗਾ। 21 ਜਦ ਰਹਬੁਆਮ ਯਰੂਸ਼ਲਮ ਵਿੱਚ ਮੁੜਿਆ ਤਾਂ ਉਸਨੇ ਯਹੂਦਾਹ ਦੇ ਸਾਰੇ ਪਰਿਵਾਰ-ਸਮੂਹ ਅਤੇ ਬਿਨਯਾਮੀਨ ਦੇ ਘਰਾਣੇ ਸਮੇਤ ਸਭ ਨੂੰ ਇਕੱਠਾ ਕੀਤਾ। ਇਹ 180,000 ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਸਨ। ਰਹਬੁਆਮ ਇਸਰਾਏਲੀਆਂ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਸੀ ਅਤੇ ਯੁੱਧ ਕਰਕੇ ਆਪਣਾ ਰਾਜ ਵਾਪਸ ਲੈਣਾ ਚਾਹੁੰਦਾ ਸੀ। 22 ਪਰ ਯਹੋਵਾਹ ਨੇ ਪਰਮੇਸ਼ੁਰ ਦੇ ਇੱਕ ਆਦਮੀ ਜਿਸ ਦਾ ਨਾਂ ਸ਼ਮਾਯਾਹ ਸੀ ਨੂੰ ਆਖਿਆ, 23 "ਯਹੂਦਾਹ ਦੇ ਪਾਤਸ਼ਾਹ, ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਅਤੇ ਉਥੋਂ ਦੇ ਸਾਰੇ ਲੋਕਾਂ ਨਾਲ ਗੱਲ ਕਰ 24 ਉਨ੍ਹਾਂ ਨੂੰ ਦੱਸ, ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਆਪਣੇ ਇਸਰਾਏਲੀ ਭਾਈਆਂ ਦੇ ਖਿਲਾਫ ਨਹੀਂ ਲੜਨਾ ਚਾਹੀਦਾ। ਤੁਹਾਨੂੰ ਸਭਨਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ ਕਿਉਂ ਕਿ ਮੈਂ ਸਭ ਕੁਝ ਵਾਪਰਨ ਦਿੱਤਾ!" ਜਦੋਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਸੁਣਿਆ, ਉਨ੍ਹਾਂ ਨੇ ਇਸ ਨੂੰ ਮੰਨਿਆ ਅਤੇ ਘਰਾਂ ਨੂੰ ਵਾਪਸ ਚਲੇ ਗਏ। 25 ਯਾਰਾਬੁਆਮ ਨੇ ਅਫ਼ਰਾਈਮ ਪਹਾੜ ਵਿੱਚ ਸ਼ਕਮ ਨੂੰ ਬੜਾ ਮਜ਼ਬੂਤ ਸ਼ਹਿਰ ਬਣਾਇਆ ਅਤੇ ਆਪ ਉਸ ਵਿੱਚ ਵਸਿਆ। ਬਾਅਦ ਵਿੱਚ ਉਹ ਪਨੂੇਲ ਵਿੱਚ ਜਾਕੇ ਵਸਿਆ ਅਤੇ ਉਸਨੂੰ ਵੀ ਬੜਾ ਮਜ਼ਬੂਤ ਬਣਾਇਆ। 26 ਤਾਂ ਯਾਰਾਬੁਆਮ ਨੇ ਆਪਣੇ ਆਪ 'ਚ ਸੋਚਿਆ; "ਹੁਣ ਹੋ ਸਕਦਾ ਹੈ ਇਹ ਰਾਜ ਵਾਪਸ ਦਾਊਦ ਦੇ ਪਰਿਵਾਰ ਵੱਲ ਮੁੜ ਜਾਵੇ। ਜੇਕਰ ਇਹ ਲੋਕ ਲਗਾਤਾਰ ਯਰੂਸ਼ਲਮ ਨੂੰ ਜਾ ਕੇ ਯਹੋਵਾਹ ਦੇ ਮੰਦਰ ਵਿੱਚ ਭੇਟਾਵਾਂ ਚੜਾਉਣ ਲਈ ਜਾਂਦੇ ਰਹੇ ਤਾਂ ਉਹ ਰਹਬੁਆਮ, ਯਹੂਦਾਹ ਦੇ ਪਾਤਸ਼ਾਹ ਵੱਲ ਮੁੜ ਜਾਣਗੇ ਅਤੇ ਮੈਨੂੰ ਮਾਰ ਸੁੱਟਣਗੇ।" 27 28 ਤਾਂ ਪਾਤਸ਼ਾਹ ਨੇ ਆਪਣੇ ਸਲਾਹਕਾਰਾਂ ਕੋਲੋਂ ਸਲਾਹ ਲਿਤ੍ਤੀ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਸਨੂੰ ਆਪਣੇ ਵਿਚਾਰ ਪ੍ਰਗਟ ਕੀਤੇ। ਤਾਂ ਪਾਤਸ਼ਾਹ ਨੇ ਸੋਨੇ ਦੇ ਦੋ ਵੱਛੇ ਬਣਾਏ। ਪਾਤਸ਼ਾਹ ਯਾਰਾਬੁਆਮ ਨੇ ਲੋਕਾਂ ਨੂੰ ਕਿਹਾ, "ਤੁਹਾਨੂੰ ਯਰੂਸ਼ਲਮ ਵਿੱਚ ਉਪਾਸਨਾ ਕਰਨ ਜਾਣ ਦੀ ਲੋੜ ਨਹੀਂ। ਵੇਖੋ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ!" 29 ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤੇਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ। 30 ਪਰ ਇਹ ਬਹੁਤ ਵੱਡਾ ਪਾਪ ਸੀ ਕਿਉਂ ਕਿ ਇਸਰਾਏਲ ਦੇ ਲੋਕ ਵਛਿਆਂ ਦੀ ਉਪਾਸਨਾ ਕਰਨ ਲਈ ਦਾਨ ਅਤੇ ਬਤੇਲ ਦੇ ਨਗਰਾਂ ਨੂੰ ਗਏ। 31 ਯਾਰਾਬੁਆਮ ਨੇ ਹੋਰ ਉੱਚੀਆਂ ਥਾਵਾਂ ਤੇ ਵੀ ਮੰਦਰ ਬਣਵਾੇ ਅਤੇ ਇਸਰਾਏਲ ਦੇ ਪਰਿਵਾਰ-ਸਮੂਹ ਵਿੱਚੋਂ ਅਲਗ-ਅਲਗ ਪਰਿਵਾਰਾਂ ਵਿੱਚੋਂ ਜਾਜਕ ਚੁਣੇ। (ਲੋਕਾਂ ਵਿੱਚੋਂ ਜੋ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਨਹੀਂ ਸਨ ਜਾਜਕ ਬਣਾਏ ਗਏ। 32 ਯਾਰਾਬੁਆਮ ਪਾਤਸ਼ਾਹ ਨੇ ਇੱਕ ਨਵੀਂ ਛੁੱਟੀ ਸ਼ੁਰੂ ਕੀਤੀ)। ਇਹ ਛੁੱਟੀ ਯਹੂਦਾਹ ਵਿਚਲੇ ਪਸਾਹ ਵਾਂਗ ਸੀ। ਪਰ ਇਹ ਛੁੱਟੀ ਅੱਠਵੇਂ ਮਹੀਨੇ ਦੀ ਪਂਦਰ੍ਹਵੀਁ ਤਾਰੀਖ ਨੂੰ ਸੀ। ਉਸ ਸਮੇਂ ਦੌਰਾਨ ਪਾਤਸ਼ਾਹ ਨੇ ਬੈਤੇਲ ਸ਼ਹਿਰ ਵਿੱਚ ਜਗਵੇਦੀ ਉੱਤੇ ਬਲੀਆਂ ਚੜਾਈਆਂ ਅਤੇ ਉਸ ਨੇ ਆਪਣੇ ਬਣਾਏ ਹੋਏ ਵਛਿਆਂ ਨੂੰ ਬਲੀਆਂ ਚੜਾਈਆਂ। ਯਾਰਾਬੁਆਮ ਪਾਤਸ਼ਾਹ ਨੇ ਆਪਣੀਆਂ ਬਣਾਈਆਂ ਉੱਚੀਆਂ ਥਾਵਾਂ ਤੇ ਸੇਵਾ ਕਰਨ ਲਈ ਜਾਜਕ ਵੀ ਚੁਣੇ। 33 ਇਸ ਲਈ ਰਾਜੇ ਯਾਰਾਬੁਆਮ ਨੇ ਇਸਰਾਏਲੀਆਂ ਲਈ ਇੱਕ ਪਰਬ ਦੀ ਤਰੀਕ ਨਿਸ਼ਚਿੰਤ ਕੀਤੀ। ਇਹ ਅੱਠਵੇਂ ਮਹੀਨੇ ਦੇ ਪਂਦਰਵਾਂ ਦਿਨ ਸੀ। ਉਹ ਉਸ ਦਿਨ ਉਸ ਜਗਵੇਦੀ ਕੋਲ ਗਿਆ ਜਿਹੜੀ ਉਸਨੇ ਬੈਤੇਲ ਵਿੱਚ ਉਸਾਰੀ ਸੀ ਅਤੇ ਇਸ ਉੱਤੇ ਧੂਪ ਧੁਖਾਈ।

13:1 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤੇਲ ਨੂੰ ਆਇਆ। ਜਦੋਂ ਉਹ ਓਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। 2 ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,"ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, 'ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਬਾਂਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸਕੇਗੀ।" 3 ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, "ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, 'ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿਂਡ ਜਾਵੇਗੀ।"' 4 ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸਨੇ ਬੈਤੇਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, "ਇਸ ਆਦਮੀ ਨੂੰ ਫ਼ੜ ਲਵੋ!" ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸਨੂੰ ਹਿਲਾ ਨਾ ਸਕਿਆ। 5 ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। 6 ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, "ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸਕਾਂ।" ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। 7 ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, "ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।" 8 ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, "ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤੱਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। 9 ਯਹੋਵਾਹ ਦਾ ਇਹ ਹੁਕਮ ਸੀ ਕਿ ਇਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।" 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤੇਲ ਲਈ ਆਇਆ। 11 ਓਥੇ ਬੈਤੇਲ ਵਿੱਚ ਇੱਕ ਬੁਢ੍ਢਾ ਨਬੀ ਰਹਿੰਦਾ ਸੀ। ਉਸਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤੇਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ। 12 ਬੁਢ੍ਢੇ ਨਬੀ ਨੇ ਪੁਛਿਆ, "ਜਦੋਂ ਉਹ ਇਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?" ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ। 13 ਬੁਢ੍ਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚਲਾ ਗਿਆ। 14 ਬੁਢ੍ਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁਢ੍ਢੇ ਨਬੀ ਨੇ ਪੁਛਿਆ, "ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?"ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, "ਹਾਂ, ਮੈਂ ਹੀ ਹਾਂ।" 15 ਤਾਂ ਬੁਢ੍ਢੇ ਨਬੀ ਨੇ ਆਖਿਆ, "ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।" 16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, "ਮੈਂ ਤੇਰੇ ਨਾਲ ਘਰ ਨਹੀਂ ਚੱਲ ਸਕਦਾ ਤੇ ਨਾ ਹੀ ਇਸ ਬਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸਕਦਾ ਹਾਂ। 17 ਯਹੋਵਾਹ ਨੇ ਮੈਨੂੰ ਆਖਿਆ ਸੀ, 'ਕਿ ਤੂੰ ਉਸ ਬਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।" 18 ਤਦ ਬੁਢ੍ਢੇ ਨਬੀ ਨੇ ਆਖਿਆ, "ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।" ਤਦ ਬੁਢ੍ਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, "ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।" 19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁਢ੍ਢੇ ਨਬੀ ਦੇ ਘਰ ਉਸ ਨਾਲ ਚਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ। 20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁਢ੍ਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ। 21 ਤਾਂ ਬੁਢ੍ਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, "ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ। 22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।" 23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁਢ੍ਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸਨੂੰ ਭੇਜ ਦਿੱਤਾ। 24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸਨੂੰ ਜਾਨੋਁ ਮਾਰ ਸੁਟਿਆ। ਨ੍ਨਬੀ ਦੀ ਲੋਬ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਬ ਦੇ ਕੋਲ ਖੜੇ ਸਨ। 25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓਥੇ ਪਈ ਲੋਬ ਅਤੇ ਇਸਦੇ ਕੋਲ ਖੜੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁਢ੍ਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ। 26 ਉਸ ਬੁਢ੍ਢੇ ਨਬੀ ਨੇ ਜਿਹੜਾ ਪਰਮੇਸ਼ੁਰ ਦੇ ਆਦਮੀ ਨੂੰ ਵਾਪਿਸ ਲਿਆਇਆ ਸੀ, ਇਸਨੂੰ ਸੁਣਿਆ ਅਤੇ ਆਖਿਆ, "ਉਹ ਪਰਮੇਸ਼ੁਰ ਦਾ ਮਨੁੱਖ ਸੀ ਜਿਸਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸੇ ਲਈ ਯਹੋਵਾਹ ਨੇ ਉਸਨੂੰ ਮਾਰਨ ਲਈ ਸ਼ੇਰ ਘਲਿਆ। ਯਹੋਵਾਹ ਨੇ ਆਖਿਆ ਸੀ ਕਿ ਉਹ ਅਜਿਹਾ ਕਰ ਸਕਦਾ।" 27 ਤਦ ਉਸ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, "ਮੇਰੇ ਖੋਤੇ ਤੇ ਕਾਠੀ ਚੜਾਓ।" ਤਾਂ ਉਸਦੇ ਪੁੱਤਰਾਂ ਨੇ ਉਸ ਦੇ ਖੋਤੇ ਤੇ ਕਾਠੀ ਚੜਾਈ। 28 ਫ਼ੇਰ ਉਹ ਉਸ ਜਗ੍ਹਾ ਗਿਆ ਤੇ ਰਸਤੇ ਤੇ ਪਈ ਉਸ ਦੀ ਲਾਸ਼ ਨੂੰ ਵੇਖਿਆ ਅਤੇ ਉਸ ਨੇ ਵੇਖਿਆ ਕਿ ਖੋਤਾ ਤੇ ਸ਼ੇਰ ਉਸ ਲਾਸ਼ ਦੇ ਪਾਸੇ ਖੜੋਤੇ ਹੋਏ ਸਨ। ਸ਼ੇਰ ਨੇ ਸਰੀਰ ਨੂੰ ਨਹੀਂ ਖਾਧਾ ਸੀ ਤੇ ਨਾ ਹੀ ਖੋਤੇ ਨੂੰ ਨੁਕਸਾਨ ਪਹੁੰਚਾਇਆ ਸੀ। 29 ਬੁਢ੍ਢੇ ਨਬੀ ਨੇ ਉਸਦੀ ਲਾਸ਼ ਨੂੰ ਆਪਣੇ ਖੋਤੇ ਉੱਪਰ ਰੱਖਿਆ ਤ੍ਤੇ ਉਹ ਉਸਦੀ ਲੋਬ ਵਾਪਸ ਸ਼ਹਿਰ ਵਿੱਚ ਲਿਆਇਆ ਤਾਂ ਕਿ ਉਸ ਲਈ ਰੋਇਆ-ਪਿਟਿਆ ਜਾਵੇ ਅਤੇ ਉਸਨੂੰ ਦਫ਼ਨਾਇਆ ਜਾਵੇ। 30 ਬੁਢ੍ਢੇ ਨਬੀ ਨੇ ਉਸ ਮਨੁੱਖ ਨੂੰ ਆਪਣੇ ਘਰਾਣੇ ਦੀ ਕਬਰ ਵਿੱਚ ਦਫ਼ਨਾਇਆ ਅਤੇ ਕਿਹਾ, "ਹਾਏ ਓ ਮੇਰੇ ਭਰਾਵਾ! ਮੈਨੂੰ ਤੇਰੇ ਮਰਨ ਦਾ ਬੜਾ ਅਫ਼ਸੋਸ ਹੋਇਆ।" 31 ਇਉਂ ਬੁਢ੍ਢੇ ਨਬੀ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਫ਼ਿਰ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, "ਜਦੋਂ ਮੈਂ ਮਰਾਂ, ਮੇਰੇ ਸ਼ਰੀਰ ਨੂੰ ਵੀ ਇਸ ਕਬਰ ਵਿੱਚ ਦਫ਼ਨਾ ਦਿਓ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਤੋਂ ਅੱਗੇ ਪਾ ਦਿਓ। 32 ਜਿਹੜੇ ਬਚਨ ਯਹੋਵਾਹ ਨੇ ਉਸਦੇ ਮੂੰਹੋਁ ਬੁਲਵਾੇ ਸਨ ਉਹ ਜ਼ਰੂਰ ਸੱਚੇ ਅਤੇ ਪੂਰੇ ਹੋਣਗੇ। ਯਹੋਵਾਹ ਨੇ ਉਸਨੂੰ ਜਗਵੇਦੀ ਜੋ ਬੈਤੇਲ ਵਿਚ ਹੈ ਉਸਦੇ ਵਿਰੁੱਧ ਬੁਲਵਾਇਆ ਅਤੇ ਉਸਦੇ ਹੀ ਮੂੰਹੋ ਸਾਮਰਿਯਾ ਦੀਆਂ ਉੱਚੀਆਂ ਥਾਵਾਂ ਜੋ ਦੂਜਿਆਂ ਸ਼ਹਿਰਾਂ ਵਿੱਚ ਹੈ ਉਨ੍ਹਾਂ ਦੇ ਵਿਰੁੱਧ ਬੁਲਵਾਇਆ।" 33 ਇਸ ਗੱਲ ਦੇ ਬਾਵਜੂਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਟਲਿਆ। ਉਹ ਅਲਗ-ਅਲਗ ਪਰਿਵਾਰ-ਸਮੂਹਾਂ ਵਿੱਚੋਂ ਸਗੋਂ ਇੰਝ ਹੀ ਜਾਜਕ ਚੁਣਦਾ ਰਿਹਾ। ਤੇ ਉਹ ਜਾਜਕ ਉੱਚੀਆਂ ਥਾਵਾਂ ਦੀ ਸੇਵਾ ਸੰਭਾਲ ਕਰਦੇ। ਜੋ ਕੋਈ ਮਨੁੱਖ ਵੀ ਜਾਜਕ ਬਨਣਾ ਚਾਹੁੰਦਾ ਉਸਨੂੰ ਬਨਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ। 34 ਇਹ ਅਮਲ ਯਾਰਾਬੁਆਮ ਦੇ ਪਰਿਵਾਰ ਦਾ ਪਾਪ ਸੀ ਅਤੇ ਇਹ ਉਸ ਦੀ ਤਬਾਹੀ ਅਤੇ ਧਰਤੀ ਤੋਂ ਉਸ ਦੇ ਅਲੋਪ ਹੋਣ ਦਾ ਕਾਰਣ ਬਣਿਆ।

14:1 ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਮ ਬਹੁਤ ਬਿਮਾਰ ਪੈ ਗਿਆ। 2 ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, "ਤੂੰ ਸ਼ੀਲੋਹ ਨੂੰ ਜਾ। ਅਤੇ ਵੇਖ ਉੱਥੇ ਅਹੀਯਾਹ ਨਾਂ ਦਾ ਇੱਕ ਨਬੀ ਹੈ ਜਿਸਨੇ ਮੈਨੂੰ ਆਖਿਆ ਸੀ ਕਿ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ। ਤੇ ਤੂੰ ਇੰਝ ਆਪਣਾ ਭੇਸ ਬਦਲ ਕੇ ਜਾਵੀਂ ਤਾਂ ਜੋ ਕੋਈ ਇਹ ਨਾ ਪਛਾਣੇ ਕਿ ਤੂੰ ਪਾਤਸ਼ਾਹ ਦੀ ਰਾਣੀ ਹੈਂ। 3 ਜਾਕੇ ਨਬੀ ਨੂੰ ਦਸ ਰੋਟੀਆਂ, ਕੁਝ ਕੇਕ ਤੇ ਸ਼ਹਿਦ ਦਾ ਇੱਕ ਬਿਆਮ ਭੇਟ ਕਰੀਂ ਤੇ ਉਸਨੂੰ ਜਾਕੇ ਆਪਣੇ ਮੁੰਡੇ ਬਾਰੇ ਪੁੱਛੀ ਤਾਂ ਉਹ ਦੱਸੇਗਾ ਕਿ ਇਸਦਾ ਕੀ ਬਣੇਗਾ!" 4 ਇਉਂ ਪਾਤਸ਼ਾਹ ਦੀ ਰਾਣੀ ਨੇ ਉਹੀ ਕੀਤਾ ਜਿਵੇਂ ਉਸਨੇ ਕਿਹਾ। ਉਹ ਸ਼ੀਲੋਹ ਨੂੰ ਗਈ। ਉੱਥੇ ਅਹੀਯਾਹ ਨਬੀ ਦੇ ਘਰ ਗਈ। ਅਹੀਯਾਹ ਬਹੁਤ ਬੁਢ੍ਢਾ ਹੋ ਚੁੱਕਾ ਸੀ ਤੇ ਉਸਨੂੰ ਦਿਖਾਈ ਵੀ ਹੁਣ ਕੁਝ ਨਹੀਂ ਸੀ ਦਿੰਦਾ। 5 ਪਰ ਯਹੋਵਾਹ ਨੇ ਉਸਨੂੰ ਕਿਹਾ, "ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।" ਤੇ ਯਹੋਵਾਹ ਨੇ ਉਸਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ।ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ। 6 ਅਹੀਯਾਹ ਨੇ ਦਰਵਾਜ਼ੇ ਤੇ ਉਸਦੇ ਪੈਰਾਂ ਦਾ ਖੜਾਕ ਸੁਣਿਆ ਅਤੇ ਆਖਿਆ, "ਯਾਰਾਬੁਆਮ ਦੀ ਪਤਨੀ, ਅੰਦਰ ਲੰਘ ਆ! ਤੂੰ ਆਪਣਾ ਭੇਸ ਕਿਉਂ ਵਟਾਇਆ ਹੋਇਆ ਹੈ? ਮੇਰੇ ਕੋਲ ਤੇਰੇ ਲਈ ਇੱਕ ਕਠੋਰ ਸੰਦੇਸ਼ ਹੈ। 7 ਜਾ ਵਾਪਸ ਜਾਕੇ ਯਾਰਾਬੁਆਮ ਨੂੰ ਕਹਿ ਦੇ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਹ ਆਖਿਆ ਹੈ, 'ਹੇ ਯਾਰਾਬੁਆਮ, ਤੈਨੂੰ ਮੈਂ ਸਾਰੇ ਇਸਰਾਏਲ ਦੇ ਲੋਕਾਂ ਵਿੱਚੋਂ ਚੁਣਿਆ, ਅਤੇ ਤੈਨੂੰ ਆਪਣੇ, ਇਸਰਾਏਲ ਦੇ ਲੋਕਾਂ ਉੱਤੇ ਸ਼ਾਸਕ ਬਣਾਇਆ। 8 ਇਸਤੋਂ ਪਹਿਲਾਂ ਦਾਊਦ ਦਾ ਘਰਾਣਾ ਇਸਰਾਏਲ ਉੱਪਰ ਰਾਜ ਕਰਦਾ ਸੀ ਪਰ ਮੈਂ ਉਨ੍ਹਾਂ ਕੋਲੋਂ ਰਾਜ ਖੋਹ ਕੇ ਤੈਨੂੰ ਸੌਂਪਿਆ ਸੀ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਨਿਕਲਿਆ ਉਸਨੇ ਹਮੇਸ਼ਾ ਮੇਰੇ ਹੁਕਮ ਦੀ ਪਾਲਣਾ ਕੀਤੀ ਤੇ ਪੂਰੇ ਤਹਿ ਦਿਲੋਂ ਮੇਰੀ ਆਗਿਆ ਮੰਨੀ ਤੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਦੀ ਮੈਂ ਸਵੀਕ੍ਰੀਤੀ ਦਿੱਤੀ। 9 ਪਰ ਤੂੰ ਅਨੇਕਾਂ ਭਿਆਨਕ ਪਾਪ ਕੀਤੇ ਹਨ ਅਤੇ ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਵਧੇਰੇ ਮਾੜਾ ਵਿਹਾਰ ਕੀਤਾ ਹੈ ਜਿਹੜੇ ਤੈਬਁੋ ਪਹਿਲਾਂ ਸਨ। ਤੂੰ ਮੇਰਾ ਕਹਿਣਾ ਮੰਨਣਾ ਛੱਡ ਦਿੱਤਾ। ਅਤੇ ਮੈਨੂੰ ਤੰਗ ਕਰਨ ਲਈ ਆਪਣੀ ਖਾਤਿਰ ਹੋਰ ਦੇਵਤੇ ਅਤੇ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ। 10 ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ। 11 ਜੇਕਰ ਤੇਰੇ ਘਰਾਣੇ ਦਾ ਕੋਈ ਵੀ ਸਦੱਸ ਸ਼ਹਿਰ ਵਿੱਚ ਮਰੇਗਾ ਕੁੱਤੇ ਉਸਦੀ ਲਾਸ਼ ਨੂੰ ਖਾਣਗੇ। ਅਤੇ ਜੇ ਕੋਈ ਉਨ੍ਹਾਂ ਵਿੱਚੋਂ ਖੇਤਾਂ ਵਿੱਚ ਮਰੇਗਾ ਆਕਾਸ਼ ਦੇ ਪੰਛੀ ਉਸ ਦੇ ਸਰੀਰ ਨੂੰ ਖਾਣਗੇ। ਇਹ ਯਹੋਵਾਹ ਦਾ ਕਹਿਣਾ ਹੈ।"' 12 ਫ਼ਿਰ ਅਹੀਯਾਹ ਨਬੀ ਲਗਾਤਾਰ ਯਾਰਾਬੁਆਮ ਦੀ ਰਾਣੀ ਨੂੰ ਇੰਝ ਬੋਲਦਾ ਗਿਆ ਅਤੇ ਆਖਿਆ, "ਹੁਣ ਘਰ ਚਲੀ ਜਾ। ਜਦ ਹੀ ਤੂੰ ਆਪਣੇ ਸ਼ਹਿਰ 'ਚ ਪ੍ਰਵੇਸ਼ ਕਰੇਗੀ, ਤੇਰਾ ਪੁੱਤਰ ਮਰ ਜਾਵੇਗਾ। 13 ਸਾਰਾ ਇਸਰਾਏਲ ਉਸ ਦੀ ਮੌਤ ਤੇ ਵਿਰਲਾਪ ਕਰੇਗਾ ਅਤੇ ਉਸਨੂੰ ਦਫ਼ਨਾ ਦੇਵੇਗਾ। ਸਿਰਫ਼ ਇੱਕ ਤੇਰਾ ਪੁੱਤਰ ਹੀ ਹੈ ਦਫ਼ਨਾਇਆ ਜਾਵੇਗਾ ਕਿਉਂ ਕਿ ਯਾਰਾਬੁਆਮ ਦੇ ਪਰਿਵਾਰ ਵਿੱਚ, ਸਿਰਫ਼ ਉਹੀ ਇੱਕ ਸੀ, ਜਿਸ ਵਿੱਚ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ, ਕੁਝ ਚੰਗਾ ਲੱਭ ਸਕਦਾ ਸੀ। 14 ਯਹੋਵਾਹ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਾਪੇਗਾ ਅਤੇ ਉਹ ਨਵਾਂ ਪਾਤਸ਼ਾਹ ਯਾਰਾਬੁਆਮ ਦੇ ਘਰਾਣੇ ਨੂੰ ਤਬਾਹ ਕਰ ਦੇਵੇਗਾ। ਇਹ ਸਭ ਕੁਝ ਬਹੁਤ ਜਲਦੀ ਵਾਪਰਨ ਵਾਲਾ ਹੈ। 15 ਯਹੋਵਾਹ ਇਸਰਾਏਲ ਨੂੰ ਮਾਰੇਗਾ ਅਤੇ ਇਹ ਪਾਣੀ ਵਿੱਚ ਝੂਲਦੀ ਲੰਬੀ ਘਾਹ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਚੰਗੀ ਜ਼ਮੀਨ ਵਿੱਚੋਂ ਉਖਾੜ ਦੇਵੇਗਾ ਜਿਹੜੀ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਅਤੇ ਉਨ੍ਹਾਂ ਨੂੰ ਫ਼ਰਾਤ ਦਰਿਆ ਦੇ ਪਾਰ ਬਿਖੇਰ ਦੇਵੇਗਾ ਕਿਉਂ ਕਿ ਉਨ੍ਹਾਂ ਨੇ ਅਸ਼ੇਰਾਹ ਲਈ ਥੰਮ੍ਹ ਬਣਾਕੇੇ ਯਹੋਵਾਹ ਨੂੰ ਨਾਰਾਜ਼ ਕਰ ਦਿੱਤਾ। 16 ਯਾਰਾਬੁਆਮ ਨੇ ਪਾਪ ਕੀਤੇ ਤੇ ਫ਼ਿਰ ਉਸਨੇ ਆਪਣੇ ਪਾਪਾਂ ਦੇ ਕਾਰਣ ਇਸਰਾਏਲ ਨੂੰ ਪਾਪੀ ਬਣਾਇਆ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਹਾਰ ਦੇੇਵੇਂਗਾ।" 17 ਤਦ ਯਾਰਾਬੁਆਮ ਦੀ ਵਹੁਟੀ ਉੱਠੀ ਅਤੇ ਤਿਰਜ਼ਾਹ ਨੂੰ ਵਾਪਸ ਚਲੀ ਗਈ। ਜਦੋਂ ਹੀ ਘਰ ਅੰਦਰ ਦਾਖਲ ਹੋਈ ਉਸਦਾ ਪੁੱਤਰ ਮਰ ਗਿਆ। 18 ਸਾਰੇ ਇਸਰਾਏਲੀ ਉਸ ਲਈ ਕੁਰਲਾਏ ਅਤੇ ਉਸਨੂੰ ਦਫ਼ਨਾਅ ਆਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਨੇ ਫ਼ੁਰਮਾਇਆ ਸੀ। ਯਹੋਵਾਹ ਨੇ ਆਪਣੇ ਸੇਵਕ ਨਬੀ ਅਹੀਯਾਹ ਦੇ ਮੂੰਹੋਁ ਇਹ ਬਚਨ ਬੁਲਵਾੇ ਸਨ। 19 ਰਾਜਾ ਯਾਰਾਬੁਆਮ ਨੇ ਹੋਰ ਵੀ ਅਜਿਹਾ ਬਹੁਤ ਕੁਝ ਕੀਤਾ ਸੀ। ਉਸਨੇ ਜੰਗਾਂ ਲੜੀਆਂ ਅਤੇ ਲਗਾਤਾਰ ਲੋਕਾਂ ਤੇ ਰਾਜ ਕਰਦਾ ਰਿਹਾ। ਉਸਦੇ ਕਾਰਨਾਮੇ 'ਇਸਰਾਏਲੀ ਪਾਤਸ਼ਾਹਾਂ ਦੇ ਇਤਹਾਸ ਦੀ ਪੁਸਤਕ' ਵਿੱਚ ਲਿਖੇ ਹੋਏ ਹਨ। 20 ਯਾਰਾਬੁਆਮ ਨੇ ਪਾਤਸ਼ਾਹ ਦੇ ਤੌਰ ਤੇ 22 ਵਰ੍ਹੇ ਰਾਜ ਕੀਤਾ ਉਸ ਤੋਂ ਉਪਰੰਤ ਉਸਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਨਾਦਾਬ ਰਾਜਾ ਬਣਿਆ। 21 ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ। ਜਦੋਂ ਉਹ 41 ਸਾਲਾਂ ਦਾ ਸੀ ਉਸਨੇ ਰਾਜ ਕਰਨਾ ਸ਼ੁਰੂ ਕੀਤਾ ਅਤੇ 17 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਜਿਸ ਸਹਿਰ ਨੂੰ ਯਹੋਵਾਹ ਨੇ ਆਪਣਾ ਨਾਮ ਰੱਖਣ ਲਈ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਚੁਣਿਆ ਸੀ। ਉਸਦੀ ਮਾਂ ਦਾ ਨਾਂ ਨਆਮਾਹ ਸੀ ਜੋ ਅੰਮੋਨਣ ਸੀ। 22 ਯਹੂਦਾਹ ਦੇ ਲੋਕਾਂ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਜ਼ਰ ਵਿੱਚ ਬੁਰਾ ਸੀ ਇਹੀ ਨਹੀਂ ਸਗੋਂ ਉਨ੍ਹਾਂ ਨੇ ਯਹੋਵਾਹ ਨੂੰ ਭੜਕਾਉਣ ਲਈ ਹੋਰ ਵੀ ਇਸ ਤੋਂ ਵਧ ਬੁਰੇ ਕੰਮ ਕੀਤੇ। ਇਹ ਲੋਕ ਆਪਣੇ ਪੁਰਖਿਆਂ ਤੋਂ ਵੀ ਵਧ ਭੈੜੇ ਸਨ। 23 ਲੋਕਾਂ ਨੇ ਆਪਣੇ ਲਈ ਉਚਿਆਂ ਬ੍ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਹਰ ਬਿਰਖ ਦੇ ਹੇਠਾਂ ਉੱਚੇ ਥਾਵਾਂ ਨੂੰ ਅਤੇ ਯਾਦਗਾਰੀ ਬੁੱਤ ਅਤੇ ਝੂਠੇ ਪੂਜਨੀਕ ਥੰਮ ਖੜੇ ਕੀਤੇ। 24 ਓਥੇ ਕੁਝ ਅਜਿਹੇ ਆਦਮੀ ਵੀ ਸਨ ਜਿਨ੍ਹਾਂ ਨੇ ਆਪਣੇ ਸਰੀਰ ਕਾਮ ਵਾਸਨਾ ਲਈ ਵੇਚ ਕੇ ਦੂਸਰੇ ਦੇਵਤਿਆਂ ਦੀ ਸੇਵਾ ਕੀਤੀ। ਸੋ ਯਹੂਦਾਹ ਦੇ ਲੋਕਾਂ ਨੇ ਅਨੇਕਾਂ ਬੁਰੇ ਕੰਮ ਕੀਤੇ। ਜਿਹੜੇ ਲੋਕ ਪਹਿਲਾਂ ਇਸ ਧਰਤੀ ਤੇ ਰਹਿ ਚੁੱਕੇ ਸਨ, ਉਨ੍ਹਾਂ ਨੇ ਵੀ ਅਜਿਹੇ ਹੀ ਕੁਕਰਮ ਕੀਤੇ ਸਨ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹਕੇ ਇਸਰਾਏਲੀਆਂ ਨੂੰ ਦੇ ਦਿੱਤੀ। 25 ਰਹਬੁਆਮ ਦੇ ਰਾਜ ਦੇ ਪੰਜ ਸਾਲ ਮਿਸਰ ਦੇ ਪਾਤਸ਼ਾਹ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਕਰ ਦਿੱਤਾ। 26 ਉਸਨੇ ਯਹੋਵਾਹ ਦੇ ਮੰਦਰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੁੱਟ ਲਿਆ। ਉਸਨੇ ਸੁਲੇਮਾਨ ਦੀਆਂ ਬਣਵਾਈਆਂ ਸੋਨੇ ਦੀਆਂ ਢਾਲਾਂ ਵੀ ਲੈ ਲਈਆਂ। 27 ਤਾਂ ਰਹਬੁਆਮ ਪਾਤਸ਼ਾਹ ਨੇ ਉਸ ਥਾਂ ਤੇ ਹੋਰ ਨਵੀਆਂ ਢਾਲਾਂ ਬਣਵਾ ਕੇ ਰੱਖੀਆਂ ਪਰ ਹੁਣ ਇਹ ਢਾਲਾਂ ਤਾਂਬੇ ਦੀਆਂ ਬਣਵਾਈਆਂ ਗਈਆਂ ਸਨ ਨਾ ਕਿ ਸੋਨੇ ਦੀਆਂ। ਉਸਨੇ ਇਹ ਢਾਲਾਂ ਉਨ੍ਹਾਂ ਦਰਬਾਨਾਂ ਨੂੰ ਦਿੱਤੀਆਂ ਜਿਹੜੇ ਕਿ ਮਹਿਲ ਦੇ ਦਰਵਾਜ਼ਿਆਂ ਦੀ ਰੱਖਿਆ ਕਰਦੇ ਸਨ। 28 ਜਦ ਵੀ ਪਾਤਸ਼ਾਹ ਯਹੋਵਾਹ ਦੇ ਮੰਦਰ ਨੂੰ ਜਾਂਦਾ ਦਰਬਾਨ ਉਸਦੇ ਨਾਲ ਜਾਂਦੇ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਢਾਲਾਂ ਹੁੰਦੀਆਂ। ਤੇ ਜਦੋਂ ਵਾਪਸ ਪਰਤਦੇ ਤਾਂ ਉਨ੍ਹਾਂ ਢਾਲਾਂ ਨੂੰ ਫ਼ਿਰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ। 29 ਇਹ ਸਭ ਕਾਰਨਾਮੇ ਜੋ ਰਹਬੁਆਮ ਪਾਤਸ਼ਾਹ ਨੇ ਕੀਤੇ। 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ। 30 ਰਹਬੁਆਮ ਅਤੇ ਯਾਰਾਬੁਆਮ ਸਾਰੀ ਉਮਰ ਇੱਕ ਦੂਜੇ ਨਾਲ ਲੜਾਈ ਲੜਦੇ ਰਹੇ। 31 ਰਹਬੁਆਮ ਦੇ ਮਰਨ ਤੋਂ ਬਾਅਦ ਉਸਨੂੰ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਨੂੰ ਆਪਣੇ ਪੁਰਖਿਆਂ ਦੇ ਸ਼ਹਿਰ 'ਦਾਊਦ ਦੇ ਸ਼ਹਿਰ' ਵਿੱਚ ਦਫ਼ਨਾਇਆ ਗਿਆ। (ਉਸਦੀ ਮਾਂ ਨਾਅਮਾਹ ਸੀ ਜੋ ਕਿ ਅੰਮੋਨਣ ਸੀ) ਰਹਬੁਆਮ ਦਾ ਪੁੱਤਰ ਅਬੀਯਾਮ ਉਸਦੇ ਉਪਰੰਤ ਪਾਤਸ਼ਾਹ ਬਣਿਆ।

15:1 ਅਬੀਯਾਮ ਯਾਰਾਬੁਆਮ ਦੇ ਪੁੱਤਰ ਨਾਬਾਟ ਦੇ ਇਸਰਾਏਲ ਉਪਰ ਸਾਸਨ ਦੇ ਅਠਾ ਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਨਵਾਂ ਪਾਤਸਾਹ ਬਣਿਆ। 2 ਉਸਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਉਂ ਮਆਕਾਹ ਸੀ ਜੋ ਕਿ ਅਬੀਸ਼ਾਲੋਮ ਦੀ ਧੀ ਸੀ। 3 ਅਬੀਯਾਮ ਨੇ ਉਹ ਸਭ ਪਾਪ ਕੀਤੇ ਜਿਹੜੇ ਉਸਤੋਂ ਪਹਿਲਾਂ ਉਸਦੇ ਪਿਤਾ ਨੇ ਕੀਤੇ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਸੀ। ਇੰਝ ਉਹ ਆਪਣੇ ਦਾਦੇ ਦਾਊਦ ਵਰਗਾ ਨਾ ਨਿਕਲਿਆ। 4 ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਇਸ ਲਈ ਉਸਦੇ ਕਾਰਣ ਯਹੋਵਾਹ ਨੇ ਯਰੂਸ਼ਲਮ ਵਿੱਚ ਅਬੀਯਾਮ ਨੂੰ ਰਾਜ ਦਿੱਤਾ ਅਤੇ ਯਹੋਵਾਹ ਨੇ ਉਸਨੂੰ ਇੱਕ ਪੁੱਤਰ ਦੀ ਬਖਸ਼ੀਸ਼ ਦਿੱਤੀ ਤਾਂ ਜੋ ਯਰੂਸ਼ਲਮ 'ਚ ਚਰਾਗ ਜਗਦਾ ਰਹੇ ਅਤੇ ਇਹ ਸ਼ਹਿਰ ਸੁਰਖਿਅਤ ਰਹੇ। ਇਹ ਸਭ ਉਸਨੇ ਦਾਊਦ ਲਈ ਕੀਤਾ। 5 ਦਾਊਦ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਚਾਹਿਆ। ਉਸਨੇ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ ਸਿਰਫ਼ ਇੱਕ ਹੀ ਵਾਰ ਸੀ ਜਦੋਂ ਦਾਊਦ ਨੇ ਯਹੋਵਾਹ ਦੀ ਮਰਜ਼ੀ ਤੋਂ ਬਿਨਾ ਊਰੀਯਾਹ ਹਿੱਤੀ ਦੇ ਵਿਰੁੱਧ ਪਾਪ ਕੀਤਾ ਸੀ। 6 ਰਹਬੁਆਮ ਅਤੇ ਯਾਰਾਬੁਆਮ ਹਮੇਸ਼ਾ ਇੱਕ-ਦੂਸਰੇ ਦੇ ਖਿਲਾਫ਼ ਜੰਗ ਲੜਦੇ ਰਹਿੰਦੇ ਸਨ। 7 ਹੋਰ ਵੀ ਜੋ ਕੁਝ ਅਬੀਯਾਮ ਨੇ ਕੀਤਾ ਸਭ 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹੈ। ਅਬੀਯਾਮ ਅਤੇ ਯਾਰਾਬੁਆਮ ਦੇ ਦਰਮਿਆਨ ਹਰ ਸਮੇਂ ਲੜਾਈ ਬਣੀ ਰਹੀ ਜਦ ਤੱਕ ਅਬੀਯਾਮ ਨੇ ਰਾਜ ਕੀਤਾ। 8 ਜਦੋਂ ਅਬੀਯਾਮ ਦੀ ਮੌਤ ਹੋਈ ਤਾਂ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਅਬੀਯਾਮ ਦਾ ਪੁੱਤਰ ਆਸਾ ਉਸਤੋਂ ਬਾਅਦ ਪਾਤਸ਼ਾਹ ਬਣਿਆ। 9 ਯਾਰਾਬੁਆਮ ਦੇ ਇਸਰਾਏਲ ਉੱਪਰ ਰਾਜ ਕਰਨ ਦੇ 20ਵਰ੍ਹੇ, ਆਸਾ ਯਹੂਦਾਹ ਦਾ ਪਾਤਸ਼ਾਹ ਬਣਿਆ। 10 ਆਸਾ ਨੇ ਯਰੂਸ਼ਲਮ ਵਿੱਚ 41ਵਰ੍ਹੇ ਰਾਜ ਕੀਤਾ। ਉਸਦੀ ਦਾਦੀ ਦਾ ਨਾਂ ਮਆਕਾਹ ਸੀ ਜੋ ਕਿ ਅਬੀਸ਼ਾਲੋਮ ਦੀ ਧੀ ਸੀ। 11 ਆਸਾ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿਚ ਠੀਕ ਸੀ, ਜਿਵੇਂ ਕਿ ਉਸਦੇ ਪੁਰਖੇ ਦਾਊਦ ਨੇ ਕੀਤਾ ਸੀ। ਉਸਨੇ ਦੇਸ਼ ਵਿੱਚੋਂ ਉਨ੍ਹਾਂ ਆਦਮੀਆਂ ਨੂੰ ਕੱਢ ਦਿੱਤਾ ਜਿਹੜੇ ਕਾਮ ਵਾਸਨਾ ਲਈ ਆਪਣੇ ਸ਼ਰੀਰ ਵੇਚਦੇ ਸਨ ਅਤੇ ਉਨ੍ਹਾਂ ਬੁੱਤਾਂ ਨੂੰ ਵੀ ਬਾਹਰ ਕੱਢ ਦਿੱਤਾ ਜਿਹੜੇ ਉਸਦੇ ਪੁਰਖਿਆਂ ਨੇ ਬਣਾਏ ਸਨ। 12 13 ਆਸਾ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੇ ਰੁਤਬੇ ਤੋਂ ਹਟਾ ਦਿੱਤਾ ਕਿਉਂ ਕਿ ਮਆਕਾਹ ਨੇ ਵੀ ਦੇਵੀ ਅਸ਼ੇਰਾਹ ਦੇ ਭਿਆਨਕ ਬਿਂਬ ਨੂੰ ਘੜਿਆ ਸੀ। ਆਸਾ ਨੇ ਉਸ ਮੂਰਤ ਨੂੰ ਢਹਿ-ਢੇਰੀ ਕਰ ਦਿੱਤਾ ਉਸਨੇ ਉਸਦੀ ਮੂਰਤ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 14 ਆਸਾ ਨੇ ਉਚਿਆਂ ਬ੍ਥਾਵਾਂ ਨੂੰ ਨਸ਼ਟ ਨਾ ਕੀਤਾ ਪਰ ਉਹ ਯਹੋਵਾਹ ਨਾਲ ਹਮੇਸ਼ਾ ਵਫ਼ਾਦਾਰ ਰਿਹਾ। 15 ਆਸਾ ਅਤੇ ਉਸਦੇ ਪਿਤਾ ਨੇ ਪਰਮੇਸ਼ੁਰ ਅੱਗੇ ਕੁਝ ਚੀਜ਼ਾਂ ਅਰਪਣ ਕੀਤੀਆਂ ਜਿਸ ਵਿੱਚ ਸੋਨੇ, ਚਾਂਦੀ ਅਤੇ ਹੋਰ ਵਸਤਾਂ ਵੀ ਸਨ। ਆਸਾ ਨੇ ਉਹ ਸਭ ਚੀਜ਼ਾਂ ਮੰਦਰ ਵਿੱਚ ਰੱਖੀਆਂ। 16 ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਜਦ ਤੱਕ ਆਸਾ ਯਹੂਦਾਹ ਦਾ ਰਾਜਾ ਰਿਹਾ, ਲੜਾਈ ਛਿੜੀ ਰਹੀ। 17 ਬਆਸ਼ਾ ਯਹੂਦਾਹ ਦੇ ਵਿਰੁੱਧ ਲੜਿਆ ਕਿਉਂ ਕਿ ਬਆਸ਼ਾ ਆਸਾ ਦੇ ਯਹੂਦਾਹ ਦੇਸ ਵਿੱਚੋਂ ਲੋਕਾਂ ਨੂੰ ਆਣ-ਜਾਣ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸਨੇ ਰਾਮਾਹ ਦੇਸ ਨੂੰ ਬੜਾ ਮਜ਼ਬੂਤ ਕਰ ਲਿਆ। 18 ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿਂਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ। 19 ਆਸਾ ਨੇ ਇਹ ਸੰਦੇਸ਼ ਭੇਜਿਆ, "ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚਲਿਆ ਜਾਵੇਗਾ ਅਤੇ ਸਾਨੂੰ ਇਕਲਿਆਂ ਛ੍ਛੱਡ ਦੇਵੇ।" 20 ਤਦ ਬਨ-ਹਦਦ ਨੇ ਆਸਾ ਪਾਤਸ਼ਾਹ ਦਾ ਸੰਦੇਸ਼ ਸੁਣਿਆ ਤੇ ਆਪਣਿਆਂ ਫੌਜੀ ਅਫ਼ਸਰਾਂ ਨੂੰ ਇਸਰਾਏਲ ਦੇ ਨਗਰਾਂ ਈਯੋਨ, ਦਾਨ, ਆਬੇਲ-ਬੈਤ, ਮਆਕਾਹ ਅਤੇ ਗਲੀਲ ਝੀਲ ਦੇ ਆਸੇ-ਪਾਸੇ ਦੇ ਨਗਰਾਂ ਦੇ ਵਿਰੁੱਧ ਲੜਨ ਲਈ ਭੇਜਿਆ। ਉਸਨੇ ਨਫਤਾਲੀ ਦੇ ਸਾਰੇ ਇਲਾਕਿਆਂ ਨੂੰ ਹਰਾ ਦਿੱਤਾ। 21 ਬਆਸ਼ਾ ਨੂੰ ਇਨ੍ਹਾਂ ਹਮਲਿਆਂ ਦੀ ਖਬਰ ਮਿਲੀ ਤਾਂ ਉਹ ਰਾਮਾਹ ਨੂੰ ਮਜ਼ਬੂਤ ਬਨਾਉਣ ਤੋਂ ਰੁਕ ਗਿਆ। ਉਸਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਤਿਰਸਾਹ ਵਿੱਚ ਜਾ ਵਸਿਆ। 22 ਫ਼ਿਰ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਹੁਕਮ ਦਿੱਤਾ। ਸਭ ਲੋਕਾਂ ਨੂੰ ਸੁਣਾਇਆ ਕੋਈ ਬਾਕੀ ਨਾ ਰਿਹਾ ਤਾਂ ਉਹ ਰਾਮਾਹ ਨੂੰ ਸਾਰੇ ਪੱਥਰ ਤੇ ਲੱਕੜਾਂ ਲੈਕੇ ਤੁਰ ਪਏ ਜਿਸ ਨਾਲ ਬਆਸ਼ਾ ਉਸ ਸ਼ਹਿਰ ਨੂੰ ਮਜ਼ਬੂਤ ਬਣਾ ਰਿਹਾ ਸੀ। ਉਹ ਸਾਰਾ ਸਮਾਨ ਬਿਨਯਾਮੀਨ ਵਿੱਚ ਗ਼ਬਾ ਅਤੇ ਮਿਸਫ਼ਾਹ ਵਿੱਚ ਲੈ ਆਏ। ਤਦ ਆਸਾ ਪਾਤਸ਼ਾਹ ਨੇ ਉਨ੍ਹਾਂ ਦੋ ਸ਼ਹਿਰਾਂ ਨੂੰ ਮਜ਼ਬੂਤ ਬਣਾਇਆ। 23 ਆਸਾ ਦੀਆਂ ਹੋਰ ਕਰਨੀਆਂ, ਉਸ ਦੀਆਂ ਸਫ਼ਲਤਾਵਾਂ, ਅਤੇ ਜੋ ਨਗਰ ਉਸ ਨੇ ਉਸਾਰੇ ਇਹ ਸਭ 'ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖਿਆ ਹੋਇਆ ਹੈ। ਜਦੋਂ ਆਸਾ ਬੁਢ੍ਢਾ ਹੋ ਗਿਆ, ਉਸਦੇ ਪੈਰ ਤੇ ਕੋਈ ਰੋਗ ਹੋ ਗਿਆ। 24 ਆਸਾ ਦੀ ਮੌਤ ਹੋ ਗਈ ਅਤੇ ਉਸਨੂੰ ਉਸਦੇ ਪੁਰਖਿਆਂ ਕੋਲ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਆਸਾ ਤੋਂ ਬਾਦ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ। 25 ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸਨੇ ਦੋ ਸਾਲ ਇਸਰਾਏਲ ਉੱਪਰ ਰਾਜ ਕੀਤਾ। 26 ਪਰ ਉਸਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ। ਉਸਨੇ ਵੀ ਆਪਣੇ ਪਿਤਾ ਯਾਰਾਬੁਆਮ ਵਾਂਗ ਹੀ ਪਾਪ ਕੀਤੇ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। 27 ਬਆਸ਼ਾ ਅਹੀਯਾਹ ਦਾ ਪੁੱਤਰ ਸੀ। ਇਹ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਬਆਸ਼ਾ ਨੇ ਨਾਦਾਬ ਪਾਤਸ਼ਾਹ ਨੂੰ ਵਢ੍ਢਣ ਦੀ ਵਿਉਂਤ ਬਣਾਈ। ਇਹ ਉਹ ਸਮਾਂ ਸੀ ਜਦੋਂ ਨਾਦਾਬ ਅਤੇ ਸਾਰੇ ਇਸਰਾਏਲੀ ਗਿਬਬੋਨ ਸ਼ਹਿਰ ਦੇ ਵਿਰੁੱਧ ਲੜ ਰਹੇ ਸਨ। ਇਹ ਫ਼ਲਿਸਤੀ ਸ਼ਹਿਰ ਸੀ। ਇਸ ਬਾਵੇਂ ਬਆਸ਼ਾ ਨੇ ਨਾਦਾਬ ਪਾਤਸ਼ਾਹ ਦੀ ਹਤਿਆ ਕੀਤੀ। 28 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਬਾਵੇਂ ਰਾਜ ਕਰਨ ਲੱਗ ਪਿਆ। 29 ਜਦੋਂ ਬਆਸ਼ਾ ਨਵਾਂ ਪਾਤਸ਼ਾਹ ਬਣਿਆ ਤਾਂ ਉਸਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਜੀਅ ਜਿਉਂਦਾ ਨਾ ਛੱਡਿਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਸੀ ਯਹੋਵਾਹ ਆਪਣੇ ਸੇਵਕ ਅਹੀਯਾਹ ਜੋ ਸ਼ੀਲੋਨੀ ਤੋਂ ਸੀ ਬੋਲਿਆ ਸੀ। 30 ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂ ਕਿ ਯਾਰਾਬੁਆਮ ਨੇ ਅਨੇਕਾਂ ਪਾਪ ਕੀਤੇ ਸਨ ਅਤੇ ਉਸਨੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਏ। ਯਾਰਾਬੁਆਮ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਬਹੁਤ ਕ੍ਰੋਧਿਤ ਕੀਤਾ ਸੀ! 31 ਹੋਰ ਜੋ ਕੰਮ ਨਾਦਾਬ ਨੇ ਕੀਤੇ ਉਹ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ। 32 ਸਾਰਾ ਸਮਾਂ ਇਸਰਾਏਲ ਉੱਪਰ ਜਦ ਤੱਕ ਬਆਸ਼ਾ ਨੇ ਰਾਜ ਕੀਤਾ ਵਿੱਚ ਸਾਰਾ ਸਮਾਂ, ਉਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਵਿਰੁੱਧ ਲੜਦਾ ਰਿਹਾ। 33 ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਸਰੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਸਾਰੇ ਇਸਰਾਏਲ ਉੱਪਰ ਰਾਜਕਰਨ ਲੱਗਾ ਅਤੇ ਉਸਨੇ 24 ਵਰ੍ਹੇ ਰਾਜ ਕੀਤਾ। 34 ਉਸਨੇ ਯਹੋਵਾਹ ਦੇ ਅੱਗੇ ਬੁਰੇ ਕੰਮ ਕੀਤੇ ਅਤੇ ਯਾਰਾਬੁਆਮ ਆਪਣੇ ਪਿਤਾ ਦੇ ਕੁਰਾਹਾਂ ਤੇ ਹੀ ਚਲਿਆ ਅਤੇ ਉਸਦੇ ਪਾਪ ਵਿੱਚ ਜਿਸ ਨਾਲ ਉਸਦੇ ਇਸਰਾਏਲ ਨੂੰ ਪਾਪੀ ਬਣਾਇਆ, ਬਸ ਇਨ੍ਹਾਂ ਕੰਮਾਂ ਵਿੱਚ ਹੀ ਲੱਗਾ ਰਿਹਾ।

16:1 ਤੱਦ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਆਇਆ। ਇਹ ਬਚਨ ਬਆਸ਼ਾ ਦੇ ਵਿਰੁੱਧ ਸੀ ਕਿ, 2 "ਮੈਂ ਤੈਨੂੰ ਹੇਠੋਁ ਧੂੜ ਵਿੱਚੋਂ ਚੁਕਿਆ ਅਤੇ ਤੈਨੂੰ ਮੇਰੇ ਲੋਕਾਂ, ਇਸਰਾਏਲੀਆਂ ਉੱਪਰ ਸ਼ਾਸਕ ਬਣਾਇਆ, ਪਰ ਤੂੰ ਯਾਰਾਬੁਆਮ ਦੇ ਨਕਸ਼ੇ ਕਦਮ ਤੇ ਤੁਰਿਆ ਅਤੇ ਮੇਰੇ ਲੋਕਾਂ ਇਸਰਾਏਲੀਆਂ ਤੋਂ ਪਾਪ ਕਰਵਾਇਆ। ਇਉਂ ਉਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ। 3 ਇਸ ਲਈ ਮੈਂ ਹੁਣ ਬਆਸ਼ਾ ਅਤੇ ਉਸਦੇ ਘਰਾਣੇ ਨੂੰ ਨਾਸ਼ ਕਰ ਦਿਆਂਗਾ। ਮੈਂ ਹੁਣ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਨਾਸ ਕਰ ਦਿਆਂਗਾ। 4 ਤੇਰੇ ਪਰਿਵਾਰ ਵਿੱਚ, ਜੇਕਰ ਕੋਈ ਨਗਰ ਵਿੱਚ ਮਰ ਜਾਵ,ੇ ਉਸਦਾ ਸ਼ਰੀਰ ਕੁਤਿਆਂ ਦ੍ਦੁਆਰਾ ਖਾਧਾ ਜਾਵੇਗਾ ਅਤੇ ਜੇਕਰ ਕੋਈ ਖੇਤਾਂ ਵਿੱਚ ਮਰੇ, ਉਸਦਾ ਸਰੀਰ ਪੰਛੀਆਂ ਦੁਆਰਾ ਖਾਧਾ ਜਾਵੇਗਾ।" 5 ਬਆਸ਼ਾ ਦੇ ਕੀਤੇ ਹੋਰ ਮਹਾਨ ਕਾਰਜ ਅਤੇ ਉਸ ਦੀਆਂ ਸਫ਼ਲਤਾਵਾਂ ਬਾਰੇ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖਿਆ ਹੋਇਆ ਹੈ। 6 ਬਆਸ਼ਾ ਮਰਿਆ ਤਾਂ ਤਿਰਸਾਹ ਵਿੱਚ ਦਬਿਆ ਗਿਆ ਅਤੇ ਉਸ ਬਾਦ ਉਸਦਾ ਪੁੱਤਰ ੇਲਾਹ ਰਾਜ ਕਰਨ ਲੱਗਾ। 7 ਤਾਂ ਯਹੋਵਾਹ ਨੇ ਯੇਹੂ ਨਬੀ ਨੂੰ ਕਰਕੇ ਸੰਦੇਸ਼ ਦਿੱਤਾ। ਇਹ ਸੰਦੇਸ਼ ਬਆਸ਼ਾ ਅਤੇ ਉਸਦੇ ਘਰਾਣੇ ਵਿਰੁੱਧ ਸੀ। ਬਆਸ਼ਾ ਨੇ ਯਹੋਵਾਹ ਦੇ ਖਿਲਾਫ਼ ਬਹੁਤ ਬਦੀ ਕੀਤੀ ਸੀ ਜਿਸ ਨਾਲ ਯਹੋਵਾਹ ਬਹੁਤ ਕ੍ਰੋਧਿਤ ਸੀ। ਬਆਸ਼ਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਉਸਤੋਂ ਪਹਿਲਾਂ ਯਾਰਾਬੁਆਮ ਦੇ ਘਰਾਣੇ ਨੇ ਕੀਤਾ ਸੀ। ਯਹੋਵਾਹ ਇਸ ਲਈ ਵੀ ਕ੍ਰੋਧਿਤ ਸੀ ਕਿਉਂ ਕਿ ਬਆਸ਼ਾ ਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਸੁਟਿਆ ਸੀ। 8 ਆਸਾ ਦੇ ਯਹੂਦਾਹ ਵਿੱਚ 26 ਵੇਂ ਵਰ੍ਹੇ ਦੌਰਾਨ, ੇਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ। ੇਲਾਹ ਬਆਸ਼ਾ ਦਾ ਪੁੱਤਰ ਸੀ ਅਤੇ ਉਸਨੇ ਤਿਰਸਾਹ ਵਿੱਚ ਦੋ ਸਾਲ ਸ਼ਾਸਨ ਕੀਤਾ। 9 ਜ਼ਿਮਰੀ ੇਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ੇਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ।ੇਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸਦੇ ਮਹਿਲ ਦਾ ਇੰਚਾਰਜ ਸੀ। 10 ਜ਼ਿਮਰੀ ਉਸ ਘਰ ਵਿੱਚ ਗਿਆ ਅਤੇ ਜਾਕੇ ੇਲਾਹ ਪਾਤਸ਼ਾਹ ਦੀ ਹਤਿਆ ਕਰ ਦਿੱਤੀ। ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ 27 ਵੇਂ ਵਰ੍ਹੇ ਵਿੱਚ ਹੋਇਆ ਅਤੇ ਇਉਂ ੇਲਾਹ ਤੋਂ ਬਾਅਦ ਜ਼ਿਮਰੀ ਰਾਜ ਕਰਨ ਲੱਗ ਪਿਆ। 11 ਜਦੋਂ ਜ਼ਿਮਰੀ ਰਾਜ ਕਰਨ ਲੱਗ ਪਿਆ ਤਾਂ ਉਸਨੇ ਸਾਰੇ ਬਆਸ਼ਾ ਘਰਾਣੇ ਦੀ ਹਤਿਆ ਕਰ ਦਿੱਤੀ। ਉਸਨੇ ਬਆਸ਼ਾ ਦੇ ਪਰਿਵਾਰ ਦਾ ਇੱਕ ਵੀ ਬੰਦਾ ਜਿਉਂਦਾ ਨਾ ਛੱਡਿਆ। ਜ਼ਿਮ੍ਮਰੀ ਨੇ ਬਆਸ਼ਾ ਦੇ ਦੋਸਤਾਂ-ਮਿੱਤਰਾਂ ਨੂੰ ਵੀ ਵੱਢ ਸੁਟਿਆ। 12 ਇਉਂ ਜ਼ਿਮ੍ਮਰੀ ਨੇ ਬਆਸ਼ਾ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਯੇਹੂ ਨਬੀ ਨੂੰ ਆਖਿਆ ਸੀ, ਜੋ ਬਆਸ਼ਾ ਦੇ ਖਿਲਾਫ਼ ਬੋਲਿਆ ਸੀ। 13 ਇਹ ਸਭ ਕੁਝ ਬਆਸ਼ਾ ਅਤੇ ੇਲਾਹ ਦੇ ਪਾਪਾਂ ਕਾਰਣ ਹੋਇਆ। ਉਨ੍ਹਾਂ ਨੇ ਖੁਦ ਹੀ ਪਾਪ ਨਹੀਂ ਕੀਤੇ ਸਗੋਂ ਇਸਰਾਏਲ ਤੋਂ ਵੀ ਪਾਪ ਕਰਵਾਏ। ਯਹੋਵਾਹ ਉਨ੍ਹਾਂ ਦੇ ਬੁੱਤਾਂ ਕਾਰਣ ਕ੍ਰੋਧਿਤ ਹੋ ਗਿਆ। 14 ਹੋਰ ਜੋ ਕੰਮ ੇਲਾਹ ਨੇ ਕੀਤੇ ਉਹ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ। 15 ਯਹੂਦਾਹ ਦੇ ਪਾਤਸ਼ਾਹ ਆਸਾ ਦੇ 27ਵੀਁ ਵਰ੍ਹੇ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਤੇ ਉਸ ਦੌਰਾਨ ਇਹ ਕੁਝ ਵਾਪਰਿਆ: ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਬੋਨ ਵਿਰੁੱਧ ਡੇਰੇ ਲਾਏ ਹੋਏ ਸਨ। ਉਹ ਜੰਗ ਲਈ ਤਿਆਰ ਸਨ। 16 6ਡੇਰੇ ਵਿੱਚ ਲੋਕਾਂ ਨੂੰ ਖਬਰ ਮਿਲੀ ਕਿ ਜ਼ਿਮਰੀ ਨੇ ਰਾਜੇ ਦੇ ਖਿਲਾਫ਼ ਸਾਜ਼ਿਸ਼ ਕਰਕੇੇ ਉਸ ਨੂੰ ਮਾਰ ਦਿੱਤਾ। ਤਾਂ ਸਾਰੇ ਇਸਰਾਏਲ ਨੇ ਫੌਜ ਦੇ ਸਿਪਹਸਾਲਾਰ ਓਮਰੀ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣ ਲਿਆ। 17 ਤੱਦ ਆਮਰੀ ਨੇ ਸਾਰੇ ਇਸਰਾਏਲ ਸਮੇਤ ਗਿਬਬੋਨ ਤੋਂ ਚਢ਼ਕੇ ਤਿਰਸਾਹ ਨੂੰ ਘੇਰ ਲਿਆ। 18 ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ। 19 ਇਹ ਸਭ ਜ਼ਿਮਰੀ ਦੇ ਪਾਪਾਂ ਕਾਰਣ ਹੋਇਆ ਜੋ ਉਸਨੇ ਕੀਤੇ। ਜੋ ਯਹੋਵਾਹ ਦੇ ਹੁਕਮ ਦੇ ਵਿੁਰਧ੍ਧ ਉਸਨੇ ਪਾਪ ਕੀਤੇ। ਉਸਨੇ ਵੀ ਉਵੇਂ ਹੀ ਬਦੀ ਕੀਤੀ ਜਿਵੇਂ ਯਾਰਾਬੁਆਮ ਨੇ ਅਤੇ ਯਾਰਾਬੁਆਮ ਨੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। 20 ਜ਼ਿਮਰੀ ਦੀਆਂ ਬਾਕੀ ਗੱਲਾਂ ਜੋ ਉਸਨੇ ਕੀਤੀਆਂ ਅਤੇ ਉਸਦੀਆਂ ਗੁਪਤ ਵਿਉਂਤਾ, 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ। ਪੋਥੀ ਵਿੱਚ, ਜ਼ਿਮਰੀ ਦੇ ਪਾਤਸ਼ਾਹ ੇਲਾਹ ਦੇ ਵਿਰੁੱਧ ਵਿਉਂਤ ਅਤੇ ਜੋ ਉਸ ਸਮੇਂ ਦੌਰਾਨ ਵਾਪਰਿਆ, ਇਸਦਾ ਵੀ ਵਿਵਰਣ ਹੈ। 21 ਇਸਰਾਏਲ ਦੇ ਲੋਕੀ ਦੋ ਹਿਸਿਆਂ ਵਿੱਚ ਵੰਡੇ ਗਏ। ਅੱਧੇ ਲੋਕ ਗੀਨਬ ਦੇ ਪੁੱਤਰ ਤਿਬਨੀ ਦੇ ਮਗਰ ਸਨ ਅਤੇ ਉਸਨੂੰ ਪਾਤਸ਼ਾਹ ਬਨਾਉਣਾ ਚਾਹੁੰਦੇ ਸਨ। ਅਤੇ ਬਾਕੀ ਦੇ ਅੱਧੇ ਲੋਕ ਆਮਰੀ ਦੇ ਮਗਰ ਸਨ। 22 ਪਰ ਆਮਰੀ ਦਾ ਧੜਾ ਤਿਬਨੀ, ਗੀਨਬ ਦੇ ਪੁੱਤਰ ਕੋਲੋਂ ਵਧ ਤਾਕਤਵਰ ਸੀ ਇਸ ਲਈ ਤਿਬਨੀ ਮਾਰਿਆ ਗਿਆ ਅਤੇ ਆਮਰੀ ਪਾਤਸ਼ਾਹ ਬਣਿਆ। 23 ਯਹੂਦਾਹ ਦੇ ਪਾਤਸ਼ਾਹ ਆਸਾ ਦੇ 41 ਵਰ੍ਹੇ ਵਿੱਚ ਆਮਰੀ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ 12 ਸਾਲ ਰਾਜ ਕਰਦਾ ਰਿਹਾ, ਜਿਸ ਵਿੱਚੋਂ 6 ਵਰ੍ਹੇ ਉਸਨੇ ਤਿਰਸਾਹ ਵਿੱਚ ਹੀ ਰਾਜ ਕੀਤਾ। 24 ਉਸਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸਦੇ ਮਾਲਕ 'ਸ਼ਮਰ' ਦੇ ਨਾਂ ਦੇ ਪਿਛੋਁ ਰੱਖਿਆ। 25 ਪਰ ਜੋ ਕੰਮ ਯਹੋਵਾਹ ਨੇ ਮਾੜੇ ਕਹੇ ਆਮਰੀ ਨੇ ਉਹੀ ਕੀਤੇ ਅਤੇ ਆਮਰੀ ਆਪਣੇ ਤੋਂ ਪਹਿਲਾਂ ਦੇ ਆਏ ਸਾਰੇ ਪਾਤਸ਼ਾਹਾਂ ਤੋਂ ਵਧ ਗ਼ਲਤ ਨਿਕਲਿਆ। 26 ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਸਾਰੇ ਪਾਪ ਕੀਤੇ, ਅਤੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਬੇਕਾਰ ਬੁੱਤਾਂ ਕਾਰਣ ਗੁੱਸੇ ਕਰ ਦਿੱਤਾ। 27 ਆਮਰੀ ਬਾਰੇ ਹੋਰ ਗੱਲਾਂ ਅਤੇ ਜੋ ਮਹਾਨ ਕਾਰਜ ਉਸਨੇ ਕੀਤੇ ਸਨ 'ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ। 28 ਆਮਰੀ ਦੇ ਮਰਨ ਉਪਰੰਤ ਉਸਨੂੰ ਸਾਮਰਿਯਾ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਹਾਬ ਉੱਥੇ ਰਾਜ ਕਰਨ ਲੱਗਾ। 29 ਆਸਾ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ, ਦੌਰਾਨ ਆਮਰੀ ਦਾ ਪੁੱਤਰ ਆਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ। ਅਹਾਬ ਨੇ ਇਸਰਾਏਲ ਉੱਤੇ ਸਾਮਰਿਯਾ ਤੋਂ 22 ਸਾਲ ਰਾਜ ਕੀਤਾ। 30 ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਖਿਲਾਫ਼, ਆਪਣੇ ਪਹਿਲਿਆਂ ਨਾਲੋਂ ਵਧ ਬਦੀ ਕੀਤੀ। 31 ਅਹਾਬ ਲਈ ਉਹੀ ਪਾਪ ਕਰਨੇ ਕਾਫ਼ੀ ਨਹੀਂ ਸਨ ਜਿਹੜੇ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਕੀਤੇ ਸਨ ਇਸ ਲਈ ਉਸ ਨੇ ਸਿਦੋਨ ਦੇ ਰਾਜੇ ੇਬਬਾਲ ਦੀ ਧੀ, ਯੇਜ਼ਰੀਲ ਨਾਲ ਵਿਆਹ ਕੀਤਾ, ਅਤੇ ਉਸਨੇ ਬਾਅਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ। 32 ਅਤੇ ਅਹਾਬ ਨੇ ਬਆਲ ਦੀ ਉਪਾਸਨਾ ਕਰਨ ਲਈ ਸਾਮਰਿਯਾ ਵਿੱਚ ਇੱਕ ਉਪਾਸਨਾ ਅਸਬਾਨ ਬਣਵਾਇਆ ਅਤੇ ਉਸ ਮੰਦਰ ਵਿੱਚ ਇੱਕ ਜਗਵੇਦੀ ਰੱਖੀ। 33 ਅਤੇ ਅਹਾਬ ਨੇ ਇੱਕ ਥੰਮ ਬਣਵਾਇਆ। ਇਉਂ ਅਹਾਬ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਾਰਿਆਂ ਇਸਰਾਏਲੀ ਰਾਜਿਆਂ ਨਾਲੋਂ ਜੋ ਉਸ ਨਾਲੋਂ ਪਹਿਲੇ ਸਨ ਵਧੀਕ ਕ੍ਰੋਧ ਚੜਾਇਆ। 34 ਅਹਾਬ ਦੇ ਸਮੇਂ ਵਿੱਚ ਹੀੇਲ ਬੈਤੇਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀੇਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।

17:1 ਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, "ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।" 2 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 3 "ਇਥੋਂ ਚਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਬ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। 4 ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।" 5 ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸਨੂੰ ਕਰਨ ਨੂੰ ਕਿਹਾ। ਤਦ ਉਹ ਕਰੀਬ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। 6 ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ। 7 ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। 8 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 9 "ਉੱਠ ਅਤੇ ਸੀਦੋਨ ਦੇ ਸਾਰਫ਼ਬ ਨੂੰ ਚਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।" 10 ਤਾਂ ਏਲੀਯਾਹ ਸਾਰਫ਼ਬ ਨੂੰ ਚਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸਨੂੰ ਕਿਹਾ, "ਕੀ ਤੂੰ ਮੈਨੂੰ ਪਿਆਲੇ 'ਚ ਕੁਝ ਪਾਣੀ ਦੇ ਸਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?" 11 ਜਦੋਂ ਔਰਤ ਉਸਨੂੰ ਪਾਣੀ ਦੇਣ ਲਗੀ ਤਾਂ ਏਲੀਯਾਹ ਨੇ ਕਿਹਾ, "ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਁ!" 12 ਉਸ ਔਰਤ ਨੇ ਕਿਹਾ, "ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸਹੁੰ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।" 13 ਲੀਯਾਹ ਨੇ ਉਸ ਔਰਤ ਨੂੰ ਆਖਿਆ, "ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਁ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, 'ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਿਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।"' 15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਭਾਂਡਾ ਅਤੇ ਤੇਲ ਵਾਲਾ ਕਦੇ ਵੀ ਖਾਲੀ ਨਾ ਹੋਇਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਁ ਕਹੇ ਸਨ। 17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, "ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?" 19 ਲੀਯਾਹ ਨੇ ਕਿਹਾ, "ਆਪਣਾ ਪੁੱਤਰ ਮੈਨੂੰ ਦੇ!" ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈਕੇ ਉਸਨੂੰ ਪੌੜੀਆਂ ਚਢ਼ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਁਗਾ ਕਿ ਉਸਦਾ ਪੁੱਤਰ ਮਰੇ?" 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।" 22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉਂ ਪਿਆ। 23 ਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, "ਵੇਖ ਤੇਰਾ ਪੁੱਤਰ ਜਿਉਂਦਾ ਹੈ।" 24 ਔਰਤ ਨੇ ਕਿਹਾ, "ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।"

18:1 ਜਦੋਂ ਤੀਜੇ ਵਰ੍ਹੇ ਵਿੱਚ ਵੀ ਕੋਈ ਮੀਂਹ ਨਾ ਪਿਆ ਤਾਂ ਯਹੋਵਾਹ ਨੇ ਏਲੀਯਾਹ ਨੂੰ ਕਿਹਾ, "ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਮਿਲ। ਮੈਂ ਜਲਦੀ ਹੀ ਮੀਂਹ ਵਰਸਾਵਾਂਗਾ।" 2 ਤਾਂ ਏਲੀਯਾਹ ਅਹਾਬ ਨੂੰ ਮਿਲਣ ਗਿਆ।ਉਸ ਵੇਲੇ ਸਾਮਰਿਯਾ ਵਿੱਚ ਕਾਲ ਪਿਆ ਹੋਇਆ ਸੀ। 3 ਤਾਂ ਅਹਾਬ ਨੇ ਓਬਦਿਆਹ ਨੂੰ ਜੋ ਕਿ ਉਸਦੇ ਮਹਿਲ ਦਾ ਦੀਵਾਨ ਸੀ ਆਪਣੇ ਕੋਲ ਆਉਣ ਨੂੰ ਕਿਹਾ ਓਬਦਿਆਹ ਵੈਸੇ ਵੀ ਯਹੋਵਾਹ ਦਾ ਸੱਚਾ ਭਗਤ ਸੀ। 4 ਇੱਕ ਵਾਰ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵਢ੍ਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀਆਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਵਾਂ ਵਿੱਚ ਲੁਕਾਅ ਦਿੱਤਾ। ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ। 5 ਅਹਾਬ ਪਾਤਸ਼ਾਹ ਨੇ ਓਬਦਿਆਹ ਨੂੰ ਕਿਹਾ, "ਅਸੀਂ ਜਾਵਾਂਗੇ ਅਤੇ ਦੇਸ ਵਿਚਲੇ ਪਾਣੀ ਦੇ ਸਾਰੇ ਝਰਨਿਆਂ ਅਤੇ ਦਰਿਆਵਾਂ ਨੂੰ ਵੇਖਾਂਗੇ। ਹੋ ਸਕਦਾ ਅਸੀਂ ਘੋੜਿਆਂ ਅਤੇ ਖਚ੍ਚਰਾਂ ਨੂੰ ਜਿਉਂਦਿਆਂ ਰੱਖਣ ਲਈ ਕੁਝ ਘਾਹ ਲੱਭ ਲਈਏ। ਤਦ ਸਾਨੂੰ ਆਪਣੇ ਜਾਨਵਰ ਨਹੀਂ ਗੁਆਉਣੇ ਪੈਣਗੇ।" 6 ਉਨ੍ਹਾਂ ਨੇ ਪਾਣੀ ਦੀ ਛਾਣ ਬੀਨ ਕਰਨ ਲਈ ਦੇਸ਼ ਦੋ ਹਿਸਿਆਂ ਨੂੰ ਆਪਣੇ ਵਿਚਕਾਰ ਵੰਡ ਲਿਆ। ਤਾਂ ਉਹ ਦੋਵੇਂ ਸਾਰੇ ਦੇਸ਼ ਵਿੱਚ ਘੁੰਮੇ। ਪਾਣੀ ਦੀ ਭਾਲ ਵਿੱਚ ਅਹਾਬ ਇੱਕ ਦਿਸ਼ਾ ਵੱਲ ਹੋ ਤੁਰਿਆ ਤੇ ਓਬਦਿਆਹ ਦੂਜੇ ਪਾਸੇ ਨੂੰ ਨਿਕਲ ਪਿਆ। 7 ਆਪਣੇ ਸਫ਼ਰ ਦੌਰਾਨ ਓਬਦਿਆਹ ਏਲੀਯਾਹ ਨੂੰ ਮਿਲਿਆ। ਓਬਦਿਆਹ ਨੇ ਏਲੀਯਾਹ ਨੂੰ ਪਛਾਣ ਲਿਆ, ਅਤੇ ਉਸ ਅੱਗੇ ਝੁਕ ਕੇ ਆਖਿਆ, "ਏਲੀਯਾਹ! ਸੁਆਮੀ, ਕੀ ਇਹ ਸੱਚਮੁੱਚ ਤੂੰ ਹੀ ਹੈਂ?" 8 ਲੀਯਾਹ ਨੇ ਆਖਿਆ, "ਹਾਂ, ਇਹ ਮੈਂ ਹੀ ਹਾਂ। ਜਾ ਅਤੇ ਜਾਕੇ ਆਪਣੇ ਸੁਆਮੀ ਪਾਤਸ਼ਾਹ ਨੂੰ ਕਹਿ ਕਿ ਮੈਂ ਇੱਥੇ ਹਾਂ!" 9 ਤੱਦ ਓਬਦਿਆਹ ਨੇ ਕਿਹਾ, "ਜੇਕਰ ਮੈਂ ਅਹਾਬ ਨੂੰ ਇਹ ਦੱਸ ਦਿੱਤਾ ਕਿ ਤੂੰ ਕਿੱਥੋ ਹੈਂ ਤਾਂ ਉਹ ਮੈਨੂੰ ਵੱਢ ਸੁੱਟੇਗਾ। ਮੈਂ ਤੇਰਾ ਕੁਝ ਨਹੀਂ ਵਿਗਾੜਿਆ ਤੇ ਤੂੰ ਮੈਨੂੰ ਕਿਉਂ ਮਰਵਾਉਣਾ ਚਾਹੁੰਦਾ ਹੈਂ? 10 ਮੈਂ ਯਹੋਵਾਹ ਤੇਰੇ ਪਰਮੇਸ਼ੁਰ, ਦੇ ਜੀਵਨ ਦੀ ਸਹੁੰ ਖਾਂਦਾ ਕਿ ਅਜਿਹੀ ਕੋਈ ਕੌਮ ਜਾਂ ਰਾਜ ਨਹੀਂ ਜਿੱਥੇ ਰਾਜੇ ਨੇ ਤੈਨੂੰ ਨਾ ਲਭਿਆ ਹੋਵੇ। ਜਦ ਕਿਸੇ ਵੀ ਰਾਜ ਜਾਂ ਕੌਮ ਨੇ ਉਸ ਨੂੰ ਕਿਹਾ ਕਿ ਤੂੰ ਉੱਥੇ ਨਹੀਂ ਹੈਂ, ਉਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ ਕਿ ਤੂੰ ਓਥੇ ਨਹੀਂ ਸੀ। 11 ਤੇ ਹੁਣ ਤੂੰ ਚਾਹੁੰਦਾ ਹੈਂ ਕਿ ਮੈਂ ਜਾਕੇ ਇਹ ਆਖਾਂ ਕਿ ਤੂੰ ਕਿੱਥੋ ਹੈਂ? 12 ਜੇਕਰ ਮੈਂ ਜਾਕੇ ਅਹਾਬ ਪਾਤਸ਼ਾਹ ਨੂੰ ਇਹ ਆਖਾਂ ਕਿ ਤੂੰ ਇੱਥੇ ਹੈਂ ਤਾਂ ਹੋ ਸਕਦਾ ਹੈ ਯਹੋਵਾਹ ਤੈਨੂੰ ਚੁੱਕ ਕੇ ਕਿਸੇ ਦੂਜੇ ਥਾਂ ਲੈ ਜਾਵੇ ਤੇ ਜਦੋਂ ਅਹਾਬ ਪਾਤਸ਼ਾਹ ਤੈਨੂੰ ਇੱਥੇ ਵੇਖਣ ਲਈ ਆਵੇ ਤਾਂ ਤੂੰ ਇਥੋਂ ਗਾਇਬ ਹੋਵੇਂ।ਤਦ ਉਹ ਮੈਨੂੰ ਵੱਢ ਸੁੱਟੇਗਾ। ਮੈਂ ਜਦੋਂ ਬਾਲ ਹੀ ਸੀ ਤਦ ਤੋਂ ਯਹੋਵਾਹ ਨੂੰ ਮੰਨਦਾ ਆਇਆ ਹਾਂ। 13 ਮੇਰੇ ਸੁਆਮੀ ਨੇ ਉਹ ਨਹੀਂ ਸੁਣਿਆ ਜੋ ਮੈਂ ਕੀਤਾ। ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ, ਮੈਂ ਉਨ੍ਹਾਂ ਵਿੱਚੋਂ 100 ਨਬੀਆਂ ਨੂੰ, ਦੋ ਗੁਫ਼ਾਵਾਂ ਵਿੱਚ ਪੰਜਾਹ-ਪੰਜਾਹ ਕਰਕੇ ਲੁਕਾਅ ਦਿੱਤਾ। ਮੈਂ ਉਨ੍ਹਾਂ ਲਈ ਰੋਟੀ ਅਤੇ ਪਾਣੀ ਵੀ ਲਿਆਉਂਦਾ ਹੁੰਦਾ ਸੀ। 14 ਤੇ ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਿਕ ਨੂੰ ਆਖ ਕਿ ਵੇਖੋ ਏਲੀਯਾਹ ਅਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।" 15 ਲੀਯਾਹ ਨੇ ਆਖਿਆ, "ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ , ਜਿਸਦੀ ਮੈਂ ਸੇਵਾ ਕਰਦਾ ਹਾਂ। ਅੱਜ ਮੈਂ ਰਾਜੇ ਦੇ ਸਾਮ੍ਹਣੇ ਪ੍ਰਗਟ ਹੋਵਾਂਗਾ।" 16 ਤਾਂ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਤੇ ਉਸ ਨੂੰ ਖਬਰ ਦਿੱਤੀ ਤਾਂ ਰਾਜਾ ਅਹਾਬ ਏਲੀਯਾਹ ਦੇ ਮਿਲਣ ਲਈ ਆਇਆ। 17 ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਕਿਹਾ, "ਕੀ ਇਹ ਤੂੰ ਹੀ ਹੈਂ? ਇਸਰਾਏਲ ਨੂੰ ਦੁੱਖ ਦੇਣ ਵਾਲਿਆ!" 18 ਲੀਯਾਹ ਨੇ ਜਵਾਬ ਦਿੱਤਾ, "ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਇਹ ਤੂੰ ਅਤੇ ਤੇਰੇ ਪਿਤਾ ਦਾ ਪਰਿਵਾਰ ਹੈ ਜਿਸ ਨੇ ਅਜਿਹਾ ਕੀਤਾ। ਜਦੋਂ ਤੁਸੀਂ ਦੋਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਝੂਠੇ ਦੇਵਤਿਆਂ ਦੇ ਮਗਰ ਲੱਗਣਾ ਸੁਰੂ ਕਰ ਦਿੱਤਾ ਫੇਰ ਇਹ ਮੁਸੀਬਤ ਆਈ। 19 ਹੁਣ ਸਗੋਂ ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਨੂੰ ਕਰਮਲ ਪਰਬਤ ਕੋਲ ਇਕੱਠੇ ਕਰ ਅਤੇ ਬਆਲ ਦੇ ਸਾਢੇ 450 ਨਬੀ ਅਤੇ ਅਸ਼ੇਰਾਹ ਦੇਵੀ ਦੇ 400 ਨਬੀ ਜਿਹੜੇ ਈਜ਼ਬਲ ਦੇ ਲਂਗਰ ਵਿੱਚੋਂ ਖਾਂਦੇ ਸਨ, ਉਨ੍ਹਾਂ ਨੂੰ ਵੀ ਬੁਲਾ।" 20 ਤਾਂ ਅਹਾਬ ਨੇ ਸਾਰੇ ਇਸਰਾਏਲੀਆਂ ਤੇ ਉਨ੍ਹਾਂ ਨਬੀਆਂ ਨੂੰ ਕਰਮਲ ਪਰਬਤ ਤੇ ਬੁਲਾਇਆ। 21 ਲੀਯਾਹ ਨੇ ਸਾਰੇ ਲੋਕਾਂ ਨੂੰ ਸਂਬੋਧਿਤ ਕੀਤਾ ਅਤੇ ਆਖਿਆ, "ਤੁਸੀਂ ਕਦੋਂ ਤੀਕ ਦੁਚਿਤ੍ਤੀ ਵਿੱਚ ਰਹੋਗੇ? ਜੇਕਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਸਦੇ ਮਗਰ ਲੱਗੋ। ਜੇਕਰ ਬਆਲ ਸੱਚਾ ਪਰਮੇਸ਼ੁਰ ਹੈ, ਉਸਦੇ ਮਗਰ ਲੱਗੋ!"ਪਰ ਲੋਕ ਇੱਕ ਸ਼ਬਦ ਵੀ ਨਾ ਬੋਲੇ। 22 ਤਾਂ ਏਲੀਯਾਹ ਮੁੜ ਬੋਲਿਆ, "ਮੈਂ ਇੱਥੇ ਇਕੱਲਾ ਹੀ ਯਹੋਵਾਹ ਦਾ ਨਬੀ ਆਇਆ ਹਾਂ ਜਦ ਕਿ ਇੱਥੇ ਬਆਲ ਦੇ 450 ਨਬੀ ਹਨ। 23 ਦੋ ਬਲਦ ਲਿਆਓ ਅਤੇ ਬਾਲ ਦੇ ਨਬੀਆਂ ਨੂੰ ਇੱਕ ਬਲਦ ਰੱਖਣ ਦਿਓ। ਉਹ ਇਸ ਨੂੰ ਮਾਰ ਕੇ ਇਸਦੇ ਟੁਕੜੇ ਕਰ ਲੈਣ, ਅਤੇ ਲੱਕੜਾਂ ਉੱਤੇ ਪਾ ਦੇਣ, ਪਰ ਉਨ੍ਹਾਂ ਨੂੰ ਅੱਗ ਨਾ ਬਾਲਣ ਦਿਓ। ਇਵੇਂ ਹੀ ਮੈਂ ਦੂਜੇ ਬਲਦ ਨਾਲ ਕਰਾਂਗਾ ਤੇ ਮੈਂ ਵੀ ਅੱਗ ਨਹੀਂ ਬਾਲਾਂਗਾ। 24 ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।"ਸਭ ਲੋਕਾਂ ਨੇ ਉੱਤਰ ਦਿੱਤਾ, "ਬਹੁਤ ਵਧੀਆ।" 25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, "ਤੁਸੀਂ ਇੱਥੇ ਅਨੇਕਾਂ ਹੀ ਹੋ ਸੋ ਤੁਸੀਂ ਪਹਿਲੇ ਜਾਵੋ ਤੇ ਆਪਣਾ ਬਲਦ ਚੁਣਕੇ ਤਿਆਰ ਕਰੋ, ਪਰ ਅੱਗ ਨਾ ਬਾਲਣਾ।" 26 ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸਨੂੰ ਲਿੱਤਾ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, "ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!" ਪਰ ਕੋਈ ਹੁਂਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ। 27 ਦੁਪਹਿਰ ਵੇਲੇ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ ਅਤੇ ਕਿਹਾ, "ਜੇਕਰ ਬਆਲ ਸੱਚਮੁੱਚ ਪਰਮੇਸ਼ੁਰ ਹੈ ਤਾਂ ਤੁਹਾਨੂੰ ਉਸਨੂੰ ਉੱਚੀ ਆਵਾਜ਼ ਵਿੱਚ ਬੁਲਾਉਣਾ ਚਾਹੀਦਾ ਹੈ! ਕੀ ਪਤਾ ਉਹ ਕੁਝ ਸੋਚ ਰਿਹਾ ਹੋਵੇ ਜਾਂ ਕਿਸੇ ਕੰਮ ਵਿੱਚ ਰੁਝਿਆ ਹੋਵੇ? ਜਾਂ ਉਹ ਕਿਤੇ ਸਫ਼ਰ ਕਰ ਰਿਹਾ ਹੋਵੇ! ਹੋ ਸਕਦਾ ਹੈ ਉਹ ਸੌਂ ਰਿਹਾ ਹੋਵੇ। ਇਸ ਲਈ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਉਸਨੂੰ ਜਗਾਉਣਾ ਚਾਹੀਦਾ ਹੈ!" 28 ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ। 29 ਜਦੋਂ ਦੁਪਿਹਰ ਲੰਘ ਗਈ, ਉਹ ਸਂਧਿਆ ਦੀ ਭੇਟ ਚੜਾਉਣ ਦੀ ਘੜੀ ਤਾਈਂ ਰੋਲਾ ਪਾਉਂਦੇ ਰਹੇ, ਓਥੇ ਕੋਈ ਆਵਾਜ਼ ਨਹੀਂ ਸੀ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂ ਧਿਆਨ ਨਹਹੀਁ ਦਿੱਤਾ। 30 ਤੱਦ ਏਲੀਯਾਹ ਨੇ ਹਰੇਕ ਨੂੰ ਕਿਹਾ, "ਹੁਣ, ਮੇਰੇ ਕੋਲ ਆਓ।" ਤੱਦ ਸਾਰੇ ਲੋਕਾ ਏਲੀਯਾਹ ਦੇ ਦੁਆਲੇ ਇਕੱਠੇ ਹੋ ਗਏ। ਫ਼ੇਰ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਨੂੰ ਤਿਆਰ ਕੀਤਾ। 31 ਲੀਯਾਹ ਨੇ 12 ਪੱਥਰ ਲੇ ਹਰ ਪਰਿਵਾਰ-ਸਮੂਹ ਲਈ ਇੱਕ ਪੱਥਰ ਲਿੱਤਾ ਗਿਆ ਤੇ ਇਨ੍ਹਾਂ ਪਰਿਵਾਰ-ਸਮੂਹਾਂ ਦੇ ਨਾਂ ਯਾਕੂਬ ਦੇ 12 ਪੁੱਤਰਾਂ ਤੇ ਰੱਖੇ ਗਏ। ਯਾਕੂਬ ਹੀ ਉਹ ਮਨੁੱਖ ਸੀ ਜਿਸਨੂੰ ਯਹੋਵਾਹ ਨੇ ਇਸਰਾਏਲ ਆਖਿਆ ਸੀ। 32 ਲੀਯਾਹ ਨੇ ਇਨ੍ਹਾਂ ਪੱਥਰ ਨਾਲ ਯਹੋਵਾਹ ਦੇ ਨਾਉਂ ਉੱਪਰ ਇੱਕ ਜਗਵੇਦੀ ਬਣਾਈ ਅਤੇ ਇਸਦੇ ਚੁਫ਼ੇਰੇ ਇੱਕ ਖਾਈ ਬਣਾਈ। ਇਹ ਇੰਨੀ ਡੂੰਘੀ ਤੇ ਚੌੜੀ ਸੀ ਕਿ ਇਸ ਵਿੱਚ ਸੱਤ ਗੈਲਨ ਪਾਣੀ ਸਮਾਅ ਸਕੇ। 33 ਤੱਦ ਏਲੀਯਾਹ ਨੇ ਜਗਵੇਦੀ ਤੇ ਲੱਕੜਾਂ ਰੱਖੀਆਂ ਉਸਨੇ ਬਲਦ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਲੱਕੜ ਤੇ ਰੱਖਿਆ। 34 ਤਦ ਏਲੀਯਾਹ ਨੇ ਕਿਹਾ, "4 ਮਰਤਬਾਨ ਪਾਣੀ ਦੇ ਭਰੋ। ਉਸ ਪਾਣੀ ਨੂੰ ਹੋਮ ਦੀ ਬਲੀ ਅਤੇ ਬਾਲਣ ਉੱਪਰ ਰੋਢ਼ ਦਿਓ।" ਤਦ ਏਲੀਯਾਹ ਨੇ ਕਿਹਾ, "ਇਸਨੂੰ ਦੁਬਾਰਾ ਕਰੋ।" ਫਿਰ ਉਸ ਕਿਹਾ, "ਇਸਨੂੰ ਤੀਜੀ ਵਾਰ ਫ਼ਿਰ ਕਰੋ।" 35 ਇਉਂ ਪਾਣੀ ਜਗਵੇਦੀ ਵਿੱਚੋਂ ਰੁਢ਼ਦਾ ਹੋਇਆ ਖਾਈ ਨੂੰ ਭਰਨ ਲੱਗਾ। 36 ਤਾਂ ਤਕਾਲਾਂ ਦੀ ਬਲੀ ਚੜਾਉਣ ਦੇ ਵੇਲੇ ਏਲੀਯਾਹ ਨਬੀ ਨੇ ਜਗਵੇਦੀ ਦੇ ਨੇੜੇ ਆਕੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਸਭ ਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਦਾ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। 37 ਹੇ ਯਹੋਵਾਹ, ਮੇਰੀ ਗੱਲ ਸੁਣ! ਮੇਰੀ ਪ੍ਰਾਰਥਨਾ ਨੂੰ ਹੁਂਗਾਰਾ ਦੇ ਤਾਂ ਜੋ ਇਹ ਲੋਕ ਜਾਨਣ ਕਿ ਤੂੰ ਯਹੋਵਾਹ ਹੀ ਪਰਮੇਸ਼ੁਰ ਹੈਂ ਅਤੇ ਤੂੰ ਹੀ ਹੈਂ ਜੋ ਉਨ੍ਹਾਂ ਦੇ ਦਿਲ ਬਦਲ ਰਿਹਾ ਹੈਂ।" 38 ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿਚਲਾ ਸਾਰਾ ਪਾਣੀ ਸੁਕਾਅ ਦਿੱਤਾ। 39 ਇਹ ਸਭ ਕੁਝ ਲੋਕਾਂ ਸਾਮ੍ਹਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, "ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!" 40 ਤਦ ਏਲੀਯਾਹ ਨੇ ਕਿਹਾ, "ਬਆਲ ਦੇ ਨਬੀਆਂ ਨੂੰ ਫ਼ੜ ਲਵੋ, ਕੋਈ ਵੀ ਬਚ ਕੇ ਨਸ੍ਸੇ ਨਾ!" ਤਾਂ ਲੋਕਾਂ ਨੇ ਸਾਰੇ ਨਬੀਆਂ ਨੂੰ ਫ਼ੜ ਲਿਆ। ਏਲੀਯਾਹ ਨੇ ਉਨ੍ਹਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈਜਾਕੇ ਉੱਥੇ ਉਨ੍ਹਾਂ ਨੂੰ ਵੱਢ ਸੁਟਿਆ। 41 ਤੱਦ ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, "ਹੁਣ ਜਾ ਅਤੇ ਜਾਕੇ ਖਾ-ਪੀ ਕਿਉਂ ਜੋ ਭਾਰੀ ਬਾਰਿਸ਼ ਆ ਰਹੀ ਹੈ।" 42 ਤਾਂ ਅਹਾਬ ਪਾਤਸ਼ਾਹ ਖਾਣ-ਪੀਣ ਲਈ ਚਲਾ ਗਿਆ। ਉਸੇ ਵੇਲੇ ਏਲੀਯਾਹ ਕਰਮਲ ਪਹਾੜ ਦੀ ਟੀਸੀ ਉੱਪਰ ਚੜਿਆ ਅਤੇ ਉੱਥੇ ਜਾਕੇ ਨੀਵੇਂ ਝੁਕਿਆ। ਉਸਨੇ ਆਪਣਾ ਸਿਰ ਆਪਣੇ ਗੋਡਿਆਂ 'ਚ ਨਿਵਾਇਆ। 43 ਤਦ ਏਲੀਯਾਹ ਨੇ ਆਪਣੇ ਸੇਵਕਾਂ ਨੂੰ ਆਖਿਆ, "ਉੱਪਰ ਜਾਓ ਅਤੇ ਸਮੁੰਦਰ ਵੱਲ ਤੱਕੋ।" ਸੇਵਕ ਉਸ ਜਗ੍ਹਾ ਗਿਆ ਜਿੱਥੋਂ ਉਹ ਸਮੁੰਦਰ ਨੂੰ ਵੇਖ ਸਕੇ। ਤਦ ਉਸ ਨੇ ਵਾਪਸ ਆਕੇ ਕਿਹਾ, "ਮੈਨੂੰ ਕੁਝ ਨਹੀਂ ਦਿਸਿਆ।" ੇਲ੍ਲੀਯਾਹ ਨੇ ਉਸਨੂੰ ਮੁੜ ਜਾਕੇ ਵੇਖਣ ਨੂੰ ਕਿਹਾ, ਇਉਂ ਉਸਨੇ ਸੱਤ ਵਾਰੀ ਕੀਤਾ। 44 ਸੱਤਵੀ ਵਾਰੀ, ਸੇਵਕ ਵਾਪਸ ਆਇਆ ਅਤੇ ਕਹਿਣ ਲੱਗਾ, "ਇੱਕ ਨਿਕ੍ਕਾ ਜਿਹਾ ਬੱਦਲ ਆਦਮੀ ਦੇ ਹੱਥ ਦੀ ਕਲਾਈ ਵਰਗਾ ਮੈਂ ਸਮੁੰਦਰੋ ਉਠਦਾ ਵੇਖਿਆ ਹੈ।"ਏਲੀਯਾਹ ਨੇ ਸੇਵਕ ਨੂੰ ਕਿਹਾ, "ਜਾ! ਅਤੇ ਅਹਾਬ ਪਾਤਸ਼ਾਹ ਨੂੰ ਜਾਕੇ ਆਖ ਕਿ ਹੱਥ ਜੋੜਕੇ ਘਰ ਨੂੰ ਜਾਵੇ ਤਾਂ ਜੋ ਰਾਹ ਵਿੱਚ ਮੀਂਹ ਰੁਕਾਵਟ ਨਾ ਪਾਵੇ।" 45 ਬੋੜੇ ਹੀ ਸਮੇਂ ਬਾਅਦ ਅਕਾਸ਼ ਘਣੇ ਬੱਦਲਾਂ ਨਾਲ ਘਿਰ ਗਿਆ। ਤੇਜ਼ ਹਵਾ ਵਗਣ ਲਗੀ ਤੇ ਫ਼ੇਰ ਮੂਸਲਾਧਾਰ ਮੀਂਹ ਪੈਁਣ ਲੱਗਾ। ਤਾਂ ਅਹਾਬ ਆਪਣੇ ਰੱਥ ਤੇ ਚਢ਼ਕੇ ਯਿਜ਼ਰਾੇਲ ਨੂੰ ਮੁੜਿਆ। 46 ਯਹੋਵਾਹ ਦੀ ਮਿਹਰ ਏਲੀਯਾਹ ਉੱਪਰ ਸੀ ਸੋ ਏਲੀਯਾਹ ਨੇ ਆਪਣੇ ਕੱਪੜੇ ਆਪਣੇ ਦੁਆਲੇ ਕਸ ਲੇ ਤਾਂ ਜੋ ਉਹ ਨੱਸ ਸਕੇੇ ਅਹਾਬ ਦੇ ਅੱਗੇ ਯਿਜ਼ਰਾੇਲ ਦੇ ਰਾਹ ਤੀਕ ਭਜਿਆ ਗਿਆ।

19:1 ਅਹਾਬ ਪਾਤਸ਼ਾਹ ਨੇ ਉਹ ਸਭ ਕੁਝ ਜੋ ਏਲੀਯਾਹ ਨੇ ਕੀਤਾ ਜਾ ਕੇ ਈਜ਼ਬਲ ਨੂੰ ਦੱਸਿਆ। ਅਹ੍ਹਾਬ ਨੇ ਇਹ ਵੀ ਦੱਸਿਆ ਕਿ ੇਲ੍ਲੀਯਾਹ ਨੇ ਕਿਵੇਂ ਤਲਵਾਰ ਨਾਲ ਸਾਰੇ ਨਬੀਆਂ ਨੂੰ ਵਢਿਆ। 2 ਤ੍ਤਾਂ ਈਜ਼ਬਲ ਨੇ ਸ਼ਂਦੇਸ਼ਵਾਹਕ ਦੇ ਰਾਹੀਂ ਏਲੀਯਾਹ ਨੂੰ ਇਹ ਆਖਦਿਆਂ ਸੁਨੇਹਾ ਭੇਜਿਆ, "ਜੇਕਰ ਕੱਲ ਤਾਈਂ ਮੈਂ ਤੈਨੂੰ ਨਹੀਂ ਮਾਰਿਆ, ਜਿਵੇਂ ਤੂੰ ਨਬੀਆਂ ਨੂੰ ਮਾਰਿਆ, ਦੇਵਤੇ ਮੈਨੂੰ ਵੀ ਮਾਰ ਦੇਣ।" 3 ਜਦੋਂ ਏਲੀਯਾਹ ਨੇ ਇਹ ਸੁਣਿਆਂ ਤਾਂ ਉਹ ਡਰ ਗਿਆ ਤੇ ਉਹ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਨਿਕਲਿਆ। ਉਸਦੇ ਨਾਲ ਉਸਦਾ ਸੇਵਕ ਵੀ ਸੀ। ਉਹ ਦੋਵੇਂ ਬੇਰਸ਼ਬਾ ਨੂੰ ਗਏ, ਜੋ ਯਹੂਦਾਹ ਦਾ ਹੈ। ਏਲੀਯਾਹ ਆਪਣੇ ਸੇਵਕ ਨੂੰ ਬੇਰਸ਼ਬਾ ਵਿੱਚ ਹੀ ਛੱਡ ਗਿਆ। 4 ਫ਼ਿਰ ਉਹ ਸਾਰਾ ਦਿਨ ਏਲੀਯਾਹ ਉਜਾੜ ਵਿੱਚ ਚਲਦਾ ਰਿਹਾ। ਬਕ੍ਕ ਕੇ ਉਹ ਇੱਕ ਝਾੜੀ ਹੇਠ ਬੈਠ ਗਿਆ। ਉਸਨੇ ਬੈਠ ਕੇ ਮੌਤ ਮਂਗੀ ਤੇ ਆਖਿਆ, "ਹੇ ਯਹੋਵਾਹ! ਮੈਂ ਬਹੁਤ ਜੀਅ ਲਿਆ। ਹੁਣ ਮੈਨੂੰ ਮੌਤ ਦੇ ਦੇ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।" 5 ਤਦ ਏਲੀਯਾਹ ਬਿਰਖ ਹੇਠਾਂ ਲਂਮਾਂ ਪੈ ਗਿਆ ਅਤੇ ਸੌਂ ਗਿਆ। ਇੱਕ ਦੂਤ ਏਲੀਯਾਹ ਕੋਲ ਆਇਆ ਅਤੇ ਆਕੇ ਉਸਨੇ ਏਲੀਯਾਹ ਨੂੰ ਛੋਹਿਆ ਅਤੇ ਆਖਿਆ, "ਉੱਠ! ਅਤੇ ਖਾ-ਪੀ!" 6 ਲੀਯਾਹ ਉਠਿਆ ਅਤੇ ਉਸਨੇ ਵੇਖਿਆ ਉਸਦੇ ਕੋਲ ਹੀ ਕੋਲਿਆਂ ਤੇ ਪਕਿਆ ਇੱਕ ਕੇਕ ਅਤੇ ਪਾਣੀ ਦਾ ਭਾਂਡਾ ਪਿਆ ਹੈ। ਏਲੀਯਾਹ ਨੇ ਖਾਧਾ ਅਤੇ ਪੀਤਾ ਅਤੇ ਫ਼ਿਰ ਸੌਂ ਗਿਆ। 7 ਕੁਝ ਦੇਰ ਬਾਅਦ, ਯਹੋਵਾਹ ਦਾ ਦੂਤ ਫ਼ਿਰ ਉਸ ਕੋਲ ਆਇਆ ਅਤੇ ਉਸਨੂੰ ਛੂਹ ਕੇ ਆਖਿਆ, "ਉੱਠ! ਕੁਝ ਖਾ-ਪੀ ਲੈ! ਜੇਕਰ ਤੂੰ ਕੁਝ ਖਾਵੇਂ-ਪੀਵੇਂਗਾ ਨਹੀਂ, ਤਾਂ ਯਾਤਰਾ ਤੇਰੇ ਲਈ ਬਹੁਤ ਬਕਾਉਣ ਵਾਲੀ ਹੋਵੇਗੀ!" 8 ਤਾਂ ਏਲੀਯਾਹ ਉਠਿਆ ਅਤੇ ਉਸਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ। 9 ਉੱਥੇ ਏਲੀਯਾਹ ਇੱਕ ਗੁਫ਼ਾ ਵਿੱਚ ਸਾਰੀ ਰਾਤ ਟਿਕਿਆ।ਤਦ ਯਹੋਵਾਹ ਨੇ ਏਲੀਯਾਹ ਨੂੰ ਆਖਿਆ, "ਹੇ ਏਲੀਯਾਹ, ਤੂੰ ਇੱਥੇ ਕੀ ਕਰਦਾ ਹੈਂ?" 10 ਅੱਗੋਂ ਉਸਨੇ ਕਿਹਾ, "ਹੇ ਯਹੋਵਾਹ ਪਰਮੇਸ਼ੁਰ ਸਰਬ-ਸਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਨਾ ਨਿਭਾਇਆ, ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਨੂੰ ਨਸ਼ਟ ਕੀਤਾ, ਤੇਰੇ ਨਬੀਆਂ ਨੂੰ ਮਾਰ ਦਿੱਤਾ। ਸਿਰਫ਼ ਇਕੱਲਾ ਮੈਂ ਹੀ ਬਚਿਆ ਹਾਂ ਤੇ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ। 11 ਫ਼ੇਰ ਯਹੋਵਾਹ ਨੇ ਏਲੀਯਾਹ ਨੂੰ ਆਖਿਆ, "ਜਾ, ਮੇਰੇ ਸਾਮ੍ਹਣੇ ਉਸ ਪਰਬਤ ਤੇ ਖੜਾ ਹੋ ਜਾ। ਮੈਂ ਤੇਰੇ ਕੋਲ ਦੀ ਲੰਘਾਂਗਾ।" ਫ਼ੇਰ ਇੱਕ ਬਹੁਤ ਜੋੜਦਾਰ ਹਵਾ ਵਗੀ। ਜਿਸ ਨੇ ਪਰਬਤਾਂ ਨੂੰ ਚੀਰ ਦਿੱਤਾ। ਇਸ ਨੇ ਵਿਸ਼ਾਲ ਚੱਟਾਨਾਂ ਨੂੰ ਯਹੋਵਾਹ ਦੇ ਸਾਮ੍ਹਣੇ ਚੀਰ ਦਿੱਤਾ। ਪਰ ਉਹ ਹਵਾ ਯਹੋਵਾਹ ਨਹੀਂ ਸੀ! ਉਸ ਹਵਾ ਤੋਂ ਮਗਰੋਂ, ਓਥੇ ਭੂਚਾਲ ਆਇਆ। ਪਰ ਉਹ ਭੂਚਾਲ ਯਹੋਵਾਹ ਨਹੀਂ ਸੀ। 12 ਭੂਚਾਲ ਤੋਂ ਮਗਰੋਂ, ਓਥੇ ਇੱਕ ਅੱਗ ਆਈ। ਪਰ ਅੱਗ ਯਹੋਵਾਹ ਨਹੀਂ ਸੀ। ਅੱਗ ਤੋਂ ਮਗਰੋਂ, ਚੁੱਪ ਸੀ, ਇੱਕ ਕੋਮਲ ਆਵਾਜ਼। 13 ਜਦੋਂ ਏਲੀਯਾਹ ਨੇ ਆਵਾਜ਼ ਸੁਣੀ, ਉਸ ਨੇ ਆਪਣਾ ਚਿਹਰਾ ਢਕਣ ਲਈ ਆਪਣੇ ਚੋਲੇ ਦਾ ਇਸਤੇਮਾਲ ਕੀਤਾ। ਫ਼ੇਰ ਉਹ ਗਿਆ ਅਤੇ ਗੁਫ਼ਾ ਦੇ ਪ੍ਰਵੇਸ਼ ਤੇ ਖਲੋ ਗਿਆ। ਫ਼ਿਰ ਇੱਕ ਆਵਾਜ਼ ਨੇ ਉਸ ਨੂੰ ਆਖਿਆ, "ਏਲੀਯਾਹ, ਤੂੰ ਇੱਥੇ ਕਿਉਂ ਹੈਂ?" 14 ਲੀਯਾਹ ਨੇ ਆਖਿਆ, "ਹੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ, ਮੈਂ ਤੇਰੇ ਬਾਰੇ ਬਹੁਤ ਉਤਸਾਹਿਤ ਰਿਹਾ ਹਾਂ। ਪਰ ਇਸਰਾਏਲ ਦੇ ਲੋਕਾਂ ਨੇ ਤੇਰੇ ਨਾਲ ਆਪਣੇ ਇਕਰਾਰਨਾਮੇ ਨੂੰ ਤੋੜ ਦਿੱਤਾ। ਉਨ੍ਹਾਂ ਨੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰਿਆ। ਮੈਂ ਹੀ ਇੱਕ ਨਬੀ ਹਾਂ ਜਿਹੜਾ ਹਾਲੇ ਜਿਉਂਦਾ ਹਾਂ। ਅਤੇ ਹੁਣ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।" 15 ਯਹੋਵਾਹ ਨੇ ਆਖਿਆ, "ਜਾ ਅਤੇ ਉਜਾੜ ਦੇ ਰਾਹ ਦੰਮਿਸਕ ਨੂੰ ਪਰਤ ਜਾ ਅਤੇ ਉੱਥੇ ਜਾਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। 16 ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾਹ ਦਾ ਹੈ, ਨੂੰ ਮਸਹ ਕਰ, ਕਿ ਉਹ ਤੇਰੀ ਥਾਂ ਨਬੀ ਹੋਵੇ। 17 ਹਜ਼ਾਏਲ ਬਹੁਤ ਸਾਰੇ ਬਦ ਲੋਕਾਂ ਦੀ ਹਤਿਆ ਕਰੇਗਾ। ਜਿਹੜਾ ਕੋਈ ਹਜ਼ਾਏਲ ਦੀ ਤਲਵਾਰ ਤੋਂ ਬਚ ਜਾਵੇਗਾ, ਉਸਨੂੰ ਯੇਹੂ ਮਾਰ ਮੁਕਾਵੇਗਾ ਅਤੇ ਜੋ ਕੋਈ ਯੇਹੂ ਦੇ ਵਾਰ ਤੋਂ ਬਚ ਨਿਕਲੇਗਾ, ਉਸਨੂੰ ਏਲੀਸ਼ਾ ਖਤਮ ਕਰ ਦੇਵੇਗਾ। 18 ਲੀਯਾਹ, ਇਸਰਾਏਲ ਵਿੱਚ ਇੱਕ ਤੂੰ ਹੀ ਵਫ਼ਾਦਾਰ ਮਨੁੱਖ ਨਹੀਂ। ਉਹ ਆਦਮੀ ਅਨੇਕਾਂ ਲੋਕਾਂ ਨੂੰ ਮਾਰਨਗੇ, ਪਰ ਫ਼ਿਰ ਵੀ, ਉਸ ਤੋਂ ਬਿਨਾ ਇਸਰਾਏਲ ਵਿੱਚ 7,000 ਲੋਕ ਬਚੇ ਰਹਿਣਗੇ ਜਿਹੜੇ ਕਦੇ ਵੀ ਬਆਲ ਦੇ ਅੱਗੇ ਨਹੀਂ ਝੁਕੇ। ਮੈਂ ਉਨ੍ਹਾਂ 7,000 ਲੋਕਾਂ ਨੂੰ ਜਿਉਂਦਿਆਂ ਰਹਿਣ ਦੇਵਾਂਗਾ, ਕਿਉਂ ਕਿ ਉਨ੍ਹਾਂ ਕਦੇ ਬਆਲ ਦੇ ਬੁੱਤ ਨੂੰ ਨਹੀਂ ਚੁੰਮਿਆ।" 19 ਤਾਂ ਏਲੀਯਾਹ ਉਥੋਂ ਤੁਰ ਪਿਆ ਅਤੇ ਸ਼ਾਫ਼ਾਟ ਦੇ ਪੁੱਤਰ ਏਲੀਸ਼ਾ ਨੂੰ ਲੱਭਣ ਲਈ ਚਲਿਆਂ ਗਿਆ। ਉਸ ਵਕਤ, ਏਲੀਸ਼ਾ ਖੇਤ ਦੀ ਵਾਹੀ ਕਰ ਰਿਹਾ ਸੀ। ਉਸ ਕੋਲ ਬਲਦਾਂ ਦੀਆਂ 12 ਜੋੜੀਆਂ ਸਨ ਅਤੇ ਬਾਰ੍ਹਵੀਁ ਤੇ ਉਹ ਖੁਦ ਸੀ। ਜਦੋਂ ਏਲੀਯਾਹ ਉੱਥੇ ਪਹੁੰਚਿਆ, ਉਹ ਏਲੀਸ਼ਾ ਲੋਕ ਗਿਆ ਅਤੇ ਆਪਣਾ ਚੋਲਾ ਉਸ ਉੱਪਰ ਪਾ ਦਿੱਤਾ। 20 ਲੀਸ਼ਾ ਨੇ ਉਸੇ ਵਕਤ ਆਪਣੇ ਡੰਗਰਾਂ ਨੂੰ ਛੱਡਕੇ ਏਲੀਯਾਹ ਦੇ ਮਗਰ ਭੱਜ ਪਿਆ ਅਤੇ ਏਲੀਸ਼ਾ ਨੇ ਕਿਹਾ, "ਮੈਨੂੰ ਪਰਵਾਨਗੀ ਦੇ ਤਾਂ ਜੋ ਮੈਂ ਆਪਣੇ ਮਾਂ-ਬਾਪ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।"ਤਾਂ ਏਲੀਯਾਹ ਨੇ ਆਖਿਆ, "ਠੀਕ ਹੈ! ਤੂੰ ਜਾ! ਮੈਂ ਤੈਨੂੰ ਨਹੀਂ ਰੋਕਦਾ।" 21 ਤਦ ਏਲੀਸ਼ਾ ਨੇ ਆਪਣੇ ਪਰਿਵਾਰ ਨਾਲ ਮਿਲਕੇ ਖਾਸ ਭੋਜਨ ਕੀਤਾ। ਉਸਨੇ ਆਪਣੇ ਬਲਦ ਮਾਰੇ ਅਤੇ ਆਪਣੇ ਜੂਲੇ ਨੂੰ ਅੱਗ ਬਾਲਣ ਲਈ ਲੱਕੜਾਂ ਵਜੋਂ ਇਸਤੇਮਾਲ ਕਰਕੇ ਮਾਸ ਰਿਂਨਿਆ। ਫ਼ੇਰ ਉਸਨੇ ਰਿਨ੍ਹੇ ਹੋਏ ਨੂੰ ਖਾਣ ਲਈ ਹਰੇਕ ਨੂੰ ਵੰਡਿਆ। ਫ਼ਿਰ ਉਹ ਉਠਿਆ ਅਤੇ ਏਲੀਯਾਹ ਦੇ ਪਿੱਛੇ ਲੱਗ ਗਿਆ ਅਤੇ ਉਸ ਦਾ ਸੇਵਾਦਾਰ ਬਣ ਗਿਆ।

20:1 ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸਦੇ ਵਿਰੁੱਧ ਲੜੇ। 2 ਰਾਜੇ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਅੰਦਰ ਸੰਦੇਸ਼ਵਾਹਕ ਭੇਜੇ। 3 ਸੰਦੇਸ਼ ਇਹ ਸੀ ਕਿ, "ਬਨ-ਹਦਦ ਆਖਦਾ ਹੈ, 'ਤੂੰ ਆਪਣਾ ਚਾਂਦੀ-ਸੋਨਾ ਮੈਨੂੰ ਦੇ ਦੇ ਅਤੇ ਤੂੰ ਆਪਣੀਆਂ ਇਸਤ੍ਰੀਆਂ ਅਤੇ ਬੱਚੇ ਵੀ ਮੈਨੂੰ ਦੇ।" 4 ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, "ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।" 5 ਤਦ ਸੰਦੇਸ਼ਵਾਹਕ ਅਹਾਬ ਕੋਲ ਵਾਪਸ ਆ ਅਤੇ ਆਖਿਆ, "ਬਨ-ਹਦਦ ਆਖਦਾ ਹੈ, 'ਮੈਂ ਪਹਿਲਾਂ ਹੀ ਤੈਨੂੰ ਤੇਰੀ ਸਾਰੀ ਚਾਂਦੀ, ਸੋਨਾ, ਪਤਨੀਆਂ ਅਤੇ ਬੱਚੇ ਮੈਨੂੰ ਦੇਣ ਲਈ ਕਿਹਾ ਸੀ। 6 ਪਰ ਹੁਣ ਮੈਂ ਕੱਲ ਇਸ ਵੇਲੇ ਆਪਣਿਆਂ ਅਫ਼ਸਰਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਤੇ ਅਫ਼ਸਰਾਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਜੋ ਕੁਝ ਵੀ ਤੇਰੀ ਨਜ਼ਰ ਵਿੱਚ ਵਧੀਆਂ ਹੈ ਉਹ ਆਪਣੇ ਹੱਥਾਂ ਵਿੱਚ ਚੁੱਕ ਕੇ ਮੇਰੇ ਕੋਲ ਲੈ ਆਉਣਗੇ।" 7 ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, "ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤ੍ਰ ਹਬਿਆਉਣਾ ਚਾਹੁੰਦਾ ਹੈ।" 8 ਪਰ ਅੱਗੋਂ ਸਾਰੇ ਬਜ਼ੁਰਗਾਂ ਨੇ ਤੇ ਸਾਰੇ ਲੋਕਾਂ ਨੇ ਆਖਿਆ, "ਉਸ ਦੀ ਨਾ ਸੁਣੋ! ਉਸਦਾ ਕਹਿਣਾ ਨਾ ਮੰਨੋ।" 9 ਤਾਂ ਅਹਾਬ ਨੇ ਬਨ-ਹਦਦ ਨੂੰ ਇਹ ਕਹਿਂਦਿਆਂ ਸੁਨਿਹਾ ਭੇਜਿਆ, "ਤੂੰ ਜੋ ਪਹਿਲਾਂ ਕਿਹਾ ਸੀ ਮੈਂ ਉਹੀ ਕਰਾਂਗਾ, ਪਰ ਮੈਂ ਤੇਰਾ ਦੂਸਰਾ ਆਦੇਸ਼ ਨਹੀਂ ਮੰਨ ਸਕਦਾ।"ਬਨ-ਹਦਦ ਦੇ ਆਦਮੀਆਂ ਨੇ ਇਹ ਸੁਨਿਹਾ ਪਾਤਸ਼ਾਹ ਨੂੰ ਦਿੱਤਾ। 10 ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿਂਦਿਆਂ ਇੱਕ ਹੋਰ ਸੁਨਿਹਾ ਲੈਕੈ ਆਏ, "ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।" 11 ਜਵਾਬ 'ਚ ਰਾਜੇ ਆਹਾਬ ਨੇ ਆਖਿਆ, "ਬਨ-ਹਦਦ ਨੂੰ ਆਖੋ ਕਿ ਸਿਪਾਹੀ ਜੰਗ ਤੋਂ ਬਾਅਦ ਸ਼ੇਖੀ ਮਾਰਦੇ ਹਨ ਪਹਿਲਾਂ ਨਹੀਂ।" 12 ਜਦੋਂ ਬਨ-ਹਦਦ ਪਾਤਸ਼ਾਹ ਦੂਜੇ ਰਾਜਿਆਂ ਨਾਲ ਆਪਣੇ ਤੰਬੂ ਵਿੱਚ ਮੈਅ ਪੀ ਰਿਹਾ ਸੀ, ਤਾਂ ਸੰਦੇਸ਼ਵਾਹਕ ਨੇ ਆਕੇ ਉਸਨੂੰ ਪਾਤਸ਼ਾਹ ਆਹਾਬ ਦਾ ਸੰਦੇਸ਼ ਦਿੱਤਾ। ਬਨ-ਹਦਦ ਪਾਤਸ਼ਾਹ ਨੇ ਸ਼ਹਿਰ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਤਿਆਰੀ ਕਰਨ ਲਈ ਆਖਿਆ। ਇਹ ਸੁਣ ਕੇ, ਉਸਦੇ ਆਦਮੀ ਸ਼ਹਿਰ ਵੱਲ ਅੱਗੇ ਵਧ੍ਧਣ ਲੱਗੇ। 13 ਉਸੀ ਵਕਤ ਇੱਕ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, "ਹੇ ਅਹਾਬ ਪਾਤਸ਼ਾਹ! ਯਹੋਵਾਹ ਇਉਂ ਫ਼ਰਮਾਉਂਦਾ ਹੈ ਕਿ, ਕੀ ਤੂੰ ਇਹ ਵੱਡਾ ਸਾਰਾ ਦਲ ਵੇਖਿਆ ਹੈ? ਵੇਖ! ਇਸਨੂੰ ਮੈਂ ਅੱਜ ਤੇਰੇ ਹੱਥ ਕਰ ਦੇਵਾਂਗਾ। ਤੂੰ ਅੱਜ ਇਨ੍ਹਾਂ ਨੂੰ ਹਾਰ ਦੇਵੇਂਗਾ ਤਾਂ ਤੂੰ ਜਾਣ ਜਾਵੇਂਗਾ ਕਿ ਮੈਂ ਯਹੋਵਾਹ ਹਾਂ।" 14 ਅਹਾਬ ਨੇ ਆਖਿਆ, "ਕਿਸ ਦੇ ਰਾਹੀਂ ਤੂੰ ਉਨ੍ਹਾਂ ਨੂੰ ਹਰਾਵੇਂਗਾ?"ਨਬੀ ਨੇ ਜਵਾਬ ਦਿੱਤਾ, "ਯਹੋਵਾਹ ਇਉਂ ਫ਼ਰਮਾਉਂਦਾ ਹੈ, ਸਰਕਾਰੀ ਅਫ਼ਸਰਾਂ ਦੇ ਜਵਾਨ ਸਹਾਇਕਾਂ ਰਾਹੀਂ।"ਤਾਂ ਫ਼ਿਰ ਉਸ ਨੇ ਪੁਛਿਆ, "ਕ੍ਕੌਣ ਮੁੱਖ ਸੈਨਾ ਨੂੰ ਹੁਕਮ ਦੇਵੇਗਾ ਅਤੇ ਯੁੱਧ ਕਰੇਗਾ?"ਨਬੀ ਨੇ ਕਿਹਾ, "ਤੂੰ ਜੰਗ ਸੁਰੂ ਕਰੇਂਗਾ!" 15 ਤਾਂ ਅਹਾਬ ਨੇ ਜਵਾਨ ਮਦਦਗਾਰ ਜਿਹੜੇ ਸਰਕਾਰੀ ਅਫ਼ਸਰ ਸਨ ਉਨ੍ਹਾਂ ਨੂੰ ਇਕਠਿਆਂ ਕੀਤਾ। ਇਹ 232 ਨੌਜੁਆਨ ਸਨ। ਫ਼ਿਰ ਪਾਤਸ਼ਾਹ ਨੇ ਇਸਰਾਏਲ ਦੀ ਸਾਰੀ ਸੈਨਾ ਨੂੰ ਇਕੱਤਰ ਕੀਤਾ ਜੋ ਕਿ ਕੁਲ ਸਂਖਿਆ ਵਿੱਚ 7,000 ਸੀ। 16 ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ। 17 ਨੌਜੁਆਨਾਂ ਨੇ ਪਹਿਲਾਂ ਹਮਲਾ ਸ਼ੁਰੂ ਕੀਤਾ ਤਾਂ ਬਨ-ਹਦਦ ਪਾਤਸ਼ਾਹ ਨੇ ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸਨੂੰ ਦੱਸਿਆ ਕਿ ਮ੍ਮਨੁੱਖ ਸਾਮਰਿਯਾ ਤੋਂ ਨਿਕਲੇ ਹਨ। 18 ਤਾਂ ਬਨ-ਹਦਦ ਨੇ ਕਿਹਾ, "ਭਾਵੇਂ ਉਹ ਸੁਲਾਹ ਲਈ ਨਿਕਲੇ ਹੋਣ ਭਾਵੇਂ ਲੜਾਈ ਲਈ, ਉਨ੍ਹਾਂ ਨੂੰ ਜਿਉਂਦੇ ਫ਼ੜ ਲਵੋ।" 19 ਅਹਾਬ ਪਾਤਸ਼ਾਹ ਦੇ ਨੌਜੁਆਨ ਸਰਦਾਰ ਇਸ ਜੰਗ ਦੇ ਆਗੂ ਸਨ ਜਿਨ੍ਹਾਂ ਦੇ ਇਸਰਾਏਲੀ ਲੋਕ ਮਗਰ ਸਨ। 20 ਹਰ ਇਸਰਾਏਲੀ ਬੰਦੇ ਨੇ ਆਪਣੇ ਵੈਰੀ ਨੂੰ ਵੱਢ ਸੁਟਿਆ ਜਿਸ੍ਸ ਨਾਲ ਅਰਾਮੀ ਲੋਕ ਭੱਜ ਨਿਕਲੇ। ਇਸਰਾਏਲੀ ਸੈਨਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਅਤੇ ਆਪਣੇ ਕੁਝ ਘੋੜ-ਸਵਾਰ ਸਿਪਾਹੀਆਂ ਨਾਲ ਬਚ ਨਿਕਲਿਆ। 21 ਇਸਰਾਏਲ ਦਾ ਰਾਜਾ ਬਾਹਰ ਆਇਆ ਅਤੇ ਘੋੜਿਆਂ ਅਤੇ ਰੱਥਾਂ ਉੱਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਰਾਜੇ ਆਹਾਬ ਨੇ ਅਰਾਮੀ ਸੈਨਾ ਨੂੰ ਵੱਡੀ ਹਾਰ ਦਿੱਤੀ। 22 ਤਾਂ ਫੇਰ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, "ਅਰਾਮ ਦਾ ਪਾਤਸ਼ਾਹ ਬਨ-ਹਦਦ ਅਹਾਲੀ ਬਹਾਰ ਫ਼ਿਰ ਤੇਰੇ ਉੱਪਰ ਹਮਲਾ ਕਰਨ ਲਈ ਆਵੇਗਾ ਇਸ ਲਈ ਤੈਨੂੰ ਹੁਣ ਵਾਪਸ ਪਰਤ ਕੇ ਆਪਣੀ ਸੈਨਾ ਹੋਰ ਤਕੜੀ ਕਰਨੀ ਚਾਹੀਦੀ ਹੈ ਅਤੇ ਉਸਤੋਂ ਬਚਣ ਦੀਆਂ ਸਤਰਕ ਵਿਉਂਤਾ ਬਨਾਉਣੀਆਂ ਚਾਹੀਦੀਆਂ ਹਨ।" 23 ਅਰਾਮ ਦੇ ਰਾਜੇ ਦੇ ਸੇਵਕਾਂ ਨੇ ਉਸਨੂੰ ਆਖਿਆ, "ਉਨ੍ਹਾਂ ਦਾ ਦੇਵਤਾ, ਪਰਬਤਾਂ ਦਾ ਦੇਵਤਾ ਹੈ, ਇਸੇ ਲਈ ਉਹ ਸਾਡੇ ਨਾਲੋਂ ਵਧ ਤਕੜੇ ਹਨ ਕਿਉਂ ਜੁ ਅਸੀਂ ਪਹਾੜੀ ਖੇਤਰ ਵਿੱਚ ਉਨ੍ਹਾਂ ਨਾਲ ਲੜੇ ਹਾਂ, ਇਸ ਲਈ ਉਹ ਸਾਡੇ ਖਿਲਾਫ਼ ਜਿੱਤ ਗਏ। ਸਾਨੂੰ ਉਨ੍ਹਾਂ ਨਾਲ ਪਧ੍ਧਰੇ ਮੈਦਾਨ ਵਿੱਚ ਲੜਨਾ ਚਾਹੀਦਾ ਹੈ, ਫ਼ਿਰ ਜਿੱਤ ਅਵੱਸ਼ ਸਾਡੀ ਹੋਵੇਗੀ। 24 ਪਰ ਇੱਕ ਕੰਮ ਇਹ ਕਰੋ ਕਿ 32 ਰਾਜਿਆਂ ਦੀ ਬਜਾਇ ਉਨ੍ਹਾਂ ਦੀ ਬਾਵੇਂ ਸੂਬੇਦਾਰਾਂ ਨੂੰ ਸੈਨਾ ਦਾ ਨੇਤਰਿਤਵ ਕਰਨ ਦੇਵੋ। 25 "ਤਬਾਹ ਹੋਈ ਸੈਨਾ ਵਰਗੀ ਇੱਕ ਹੋਰ ਸੈਨਾ ਇਕੱਠੀ ਕਰੋ। ਉਸੇ ਤਰ੍ਹਾਂ, ਘੋੜੇ ਤੇ ਰੱਥ ਇਕੱਤਰ ਕਰੋ ਤੇ ਫ਼ਿਰ ਪਧ੍ਧਰੇ ਮੈਦਾਨ ਵਿੱਚ ਇਸਰਾਏਲੀਆਂ ਦੇ ਖਿਲਾਫ ਜੰਗ ਸ਼ੁਰੂ ਕਰੋ, ਫ਼ਿਰ ਅਸੀਂ ਜ਼ਰੂਰ ਜੇਤੂ ਹੋਵਾਂਗੇ।" ਬਨ-ਹਦਦ ਨੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਹੀ ਕੀਤਾ। 26 ਫੇਰ, ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮ ਦੇ ਸਾਰੇ ਲੋਕਾਂ ਨੂੰ ਇਕਠਿਆਂ ਇੱਕਤ੍ਤਰ ਕੀਤਾ ਅਤੇ ਇਸਰਾਏਲ ਨਾਲ ਲੜਨ ਲਈ ਸਫ਼ੋਕ ਨੂੰ ਵਾਪਸ ਚਲੇ ਗਏ। 27 ਇਸਰਾਏਲੀ ਵੀ ਜੰਗ ਲਈ ਤਿਆਰ ਹੋਏ। ਜਦੋਂ ਉਹ ਅਰਾਮੀਆਂ ਦਾ ਸਾਮ੍ਹਣਾ ਕਰਨ ਨਿਕਲੇ ਤਾਂ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਮ੍ਹਣੇ ਡੇਰੇ ਲਾ ਲੇ। ਵੈਰੀਆਂ ਦੇ ਸਾਮ੍ਹਣੇ ਇਸਰਾਏਲੀ ਇਉਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਜਿਹੇ ਇੱਜੜ ਹੋਣ ਜਦ ਕਿ ਅਰਾਮੀਆਂ ਨਾਲ ਦੇਸ ਭਰ ਗਿਆ ਸੀ। 28 ਤਾਂ ਪਰਮੇਸ਼ੁਰ ਦਾ ਇੱਕ ਮਨੁੱਖ ਆਇਆ ਅਤੇ ਇਸਰਾਏਲ ਦੇ ਰਾਜੇ ਨੂੰ ਆਖਿਆ, "ਯਹੋਵਾਹ ਆਖਦਾ ਹੈ, 'ਅਰਾਮੀਆਂ ਨੇ ਆਖਿਆ ਹੈ ਕਿ ਮੈਂ ਯਹੋਵਾਹ, ਪਰਬਤਾਂ ਦਾ ਪਰਮੇਸ਼ੁਰ ਹਾਂ ਪਰ ਵਾਦੀਆਂ ਦਾ ਪਰਮੇਸ਼ੁਰ ਨਹੀਂ ਹਾਂ। ਇਸ ਲਈ ਮੈਂ ਇਸ ਵੱਡੀ ਸੈਨਾ ਨੂੰ ਤੇਰੇ ਹੱਥੋਂ ਹਰਾਵਾਂਗਾ ਤਾਂ ਜੋ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"' 29 ਸੋ ਉਨ੍ਹਾਂ ਨੇ ਸੱਤਾਂ ਦਿਨਾਂ ਲਈ ਇੱਕ ਦੂਜੇ ਦੇ ਸਾਮ੍ਹਣੇ ਡੇਰੇ ਲਾਏ। ਸੱਤਵੇਂ ਦਿਨ ਜੰਗ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਉਸੇ ਦਿਨ ਅਰਾਮ ਦੇ 10,000 ਪੈਦਲ ਸਿਪਾਹੀਆਂ ਨੂੰ ਮਾਰ ਦਿੱਤਾ। 30 ਬਾਕੀ ਬਚੇ ਖੁਚੇ ਆਦਮੀ ਅਫ਼ੋਕ ਦੇ ਸ਼ਹਿਰ ਨੂੰ ਭੱਜ ਗਏ ਅਤੇ 27,000 ਸਿਪਾਹੀਆਂ ਉੱਪਰ ਸ਼ਹਿਰ ਦੀ ਕੰਧ ਡਿੱਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ। 31 ਤਾਂ ਉਸਦੇ ਸੇਵਕਾਂ ਨੇ ਉਸਨੂੰ ਕਿਹਾ, "ਵੇਖੋ! ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਕਿਰਪਾਲੂ ਹੁੰਦੇ ਹਨ। ਜੇਕਰ ਅਸੀਂ ਆਪਣੇ ਉੱਪਰ ਤਪ੍ਪੜ ਪਾਕੇ ਅਤੇ ਆਪਣੇ ਸਿਰਾਂ ਉੱਪਰ ਰਸੀਆਂ ਲਪੇਟ ਕੇ- ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਤਾਂ ਹੋ ਸਕਦਾ ਉਹ ਸਾਨੂੰ ਖਿਮਾ ਕਰ ਦੇਵੇ ਅਤੇ ਸਾਨੂੰ ਜਿਉਣ ਦੇਵੇ।" 32 ਤਾਂ ਉਨ੍ਹਾਂ ਨੇ ਆਪਣੇ ਲੋਕਾਂ ਦੇ ਸਿਰਾਂ ਉੱਪਰ ਰਸੀਆਂ ਲਪੇਟ ਲਈਆਂ ਅਤੇ ਤਪ੍ਪੜ ਪਾ ਲੇ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਕਿਹਾ, "ਤੇਰਾ ਸੇਵਕ, ਬਨ-ਹਦਦ ਅਰਜ ਕਰਦਾ ਹੈ ਕਿ ਕਿਰਪਾ ਕਰਕੇ ਸਾਡੀ ਜਾਨ ਬਖਸ਼।" 33 ਬਨ-ਹਦਦ ਦੇ ਆਦਮੀਆਂ ਨੇ ਅਹਾਬ ਦੇ ਸ਼ਬਦਾਂ ਵਿੱਚ ਕੁਝ ਸੁਰਾਗ ਸੁਣਕੇ ਇਹ ਪ੍ਰਪੱਕ ਕਰਨ ਦੀ ਆਸ ਕੀਤੀ ਕਿ ਉਹ ਬਨ-ਹਦਦ ਨੂੰ ਨਹੀਂ ਮਾਰੇਗਾ। ਇਸ ਲਈ ਜਦੋਂ ਆਹਾਬ ਨੇ ਬਨ-ਹਦਦ ਨੂੰ ਆਪਣਾ ਭਰਾ ਆਖਿਆ, ਉਨ੍ਹਾਂ ਨੇ ਝੁਟ੍ਟ ਕਿਹਾ, "ਹਾਂ! ਬਨ-ਹਦਦ ਤੇਰਾ ਭਰਾ ਹੈ।"ਅਹਾਬ ਨੇ ਆਖਿਆ, "ਉਸਨੂੰ ਮੇਰੇ ਕੋਲ ਲੈ ਆਓ।" ਤਾਂ ਬਨ-ਹਦਦ ਉਸ ਕੋਲ ਆਇਆ ਤਾਂ ਅਹਾਬ ਪਾਤਸ਼ਾਹ ਨੇ ਉਸਨੂੰ ਆਪਣੇ ਨਾਲ ਰੱਥ ਉੱਤੇ ਬਿਠਾ ਲਿਆ। 34 ਬਨ-ਹਦਦ ਨੇ ਉਸਨੂੰ ਕਿਹਾ, "ਅਹਾਬ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹੇ ਸਨ, ਮੈਂ ਤੈਨੂੰ ਵਾਪਸ ਕਰ ਦੇਵਾਂਗਾ। ਤੂੰ ਆਪਣੇ ਲਈ ਦੰਮਿਸਕ ਵਿੱਚ ਬਜ਼ਾਰ ਬਣਾ ਸਕਦਾ ਹੈਂ ਜਿਵੇਂ ਕਿ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।"ਤੱਦ ਅਹਾਬ ਨੇ ਆਖਿਆ, "ਮੈਂ ਤੈਨੂੰ ਤੇਰੇ ਇਕਰਾਰ ਤੇ ਆਜ਼ਾਦ ਕਰ ਦੇਵਾਂਗਾ ਜੇਕਰ ਜੋ ਕੁਝ ਵੀ ਤੂੰ ਆਖਿਆ ਕੀਤਾ ਜਾਵੇਗਾ।" ਸੋ ਦੋਨਾਂ ਪਾਤਸ਼ਾਹਾਂ ਵਿੱਚ ਸ਼ਾਂਤੀ ਦਾ ਇਕਰਾਰਨਾਮਾ ਹੋਇਆ ਅਤੇ ਅਹਾਬ ਪਾਤਸ਼ਾਹ ਨੇ ਬਨ-ਹਦਦ ਨੂੰ ਆਜ਼ਾਦ ਕਰ ਦਿੱਤਾ।ਇੱਕ ਨਬੀ ਦਾ ਅਹਾਬ ਦੇ ਵਿਰੁੱਧ ਬੋਲਣਾ 35 ਨਬੀਆਂ ਵਿੱਚੋਂ ਇੱਕ ਨਬੀ ਨੇ ਦੂਜੇ ਨੂੰ ਕਿਹਾ, "ਮੈਨੂੰ ਧੱਕਾ ਦੇ!" ਉਸਨੇ ਇਹ ਇਸ ਲਈ ਕਿਹਾ ਕਿਉਂ ਕਿ ਉਸਨੇ ਇਹ ਯਹੋਵਾਹ ਨੇ ਹੁਕਮ ਕੀਤਾ ਸੀ ਪਰ ਦੂਜੇ ਨਬੀ ਨੇ ਉਸਨੂੰ ਧੱਕਾ ਦੇਣ ਤੋਂ ਇਨਕਾਰ ਕੀਤਾ। 36 ਤਾਂ ਪਹਿਲੇ ਨਬੀ ਨੇ ਕਿਹਾ, "ਤੂੰ ਯਹੋਵਾਹ ਦਾ ਆਦੇਸ਼ ਨਹੀਂ ਮੰਨਿਆ, ਇਸ ਲਈ ਜਦੋਂ ਤੂੰ ਇਥੋਂ ਜਾਵੇਂਗਾ, ਇੱਕ ਸ਼ੇਰ ਤੈਨੂੰ ਮਾਰ ਦੇਵੇਗਾ। ਅਤੇ ਦੂਸਰਾ ਨਬੀ ਉਸ ਥਾਂ ਤੋਂ ਤੁਰ ਪਿਆ ਅਤੇ ਇੱਕ ਸ਼ੇਰ ਨੇ ਉਸ ਨੂੰ ਮਾਰ ਦਿੱਤਾ।" 37 ਪਹਿਲਾ ਨਬੀ ਦੂਜੇ ਆਦਮੀ ਕੋਲ ਗਿਆ ਅਤੇ ਜਾਕੇ ਕਹਿਣ ਲੱਗਾ, "ਮੈਨੂੰ ਧੱਕਾ ਦੇ।"ਇਸ ਮਨੁੱਖ ਨੇ ਨਬੀ ਨੂੰ ਧੱਕਾ ਦੇ ਕੇ ਉਸਨੂੰ ਘਾਇਲ ਕੀਤਾ। 38 ਤਾਂ ਨਬੀ ਨੇ ਆਪਣਾ ਮੂੰਹ ਕੱਪੜੇ ਨਾਲ ਲਪੇਟਿਆ। ਇਉਂ ਕੋਈ ਵੀ ਉਸਨੂੰ ਪਛਾਣ ਨਾ ਸਕਿਆ ਕਿ ਉਹ ਕੌਣ ਹੈ? ਤਾਂ ਉਹ ਨਬੀ ਇਉਂ ਉਥੋਂ ਚਲਾ ਗਿਆ ਅਤੇ ਸੜਕ ਕੰਢੇ ਪਾਤਸ਼ਾਹ ਦਾ ਇੰਤਜ਼ਾਰ ਕਰਨ ਲੱਗਾ। 39 ਜਦੋਂ ਪਾਤਸ਼ਾਹ ਉੱਥੇ ਆਇਆ, ਨਬੀ ਨੇ ਉਸਨੂੰ ਕਿਹਾ, "ਮੈਂ ਯੁੱਧ ਵਿੱਚ ਲੜਨ ਲਈ ਗਿਆ ਸੀ ਤੇ ਸਾਡੇ ਆਦਮੀਆਂ ਵਿੱਚੋਂ ਇੱਕ ਜਣਾ ਦੁਸਮਣਾਂ ਦੇ ਸਿਪਾਹੀ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ, 'ਇਸਦੀ ਰੱਖਿਆ ਕਰ। ਜੇਕਰ ਇਹ ਭੱਜ ਗਿਆ, ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਜਾਂ ਇਸ ਬਦਲੇ ਹਰਜਾਨੇ ਵਜੋਂ ਤੈਨੂੰ 34 ਕਿਲੋ ਚਾਂਦੀ ਦੇਣੀ ਪਵੇਗੀ।' 40 ਪਰ ਮੈਂ ਹੋਰ ਕੰਮਾਂ ਵਿੱਚ ਜਦੋਂ ਰੁਝ੍ਝ ਗਿਆ ਤਾਂ ਉਹ ਆਦਮੀ ਭੱਜ ਗਿਆ।"ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, "ਤੂੰ ਆਖ ਰਿਹਾ ਹੈਂ ਕਿ ਉਸ ਆਦਮੀ ਦੇ ਭੱਜਣ ਕਾਰਣ ਤੂੰ ਆਪਣੇ-ਆਪਨੂੰ ਦੋਸ਼ੀ ਠਹਿਰਾਉਂਦਾ ਹੈਂ? ਤਾਂ ਇਸਰਾਏਲ ਦੇ ਪਾਤਸ਼ਾਹ ਨੇ ਜਵਾਬ ਦਿੱਤਾ: ਤੇਰੇ ਆਪਣੇ ਹੀ ਸ਼ਬਦ ਤੇਰੀ ਰਾਇ ਪ੍ਰਗਟ ਕਰਦੇ ਹਨ।" 41 ਤਾਂ ਨਬੀ ਨੇ ਆਪਣੇ ਮੂੰਹ ਤੋਂ ਕੱਪੜੇ ਨੂੰ ਉਤਾਰਿਆ ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸਨੂੰ ਵੇਖਿਆ। ਤਦ ਉਹ ਜਾਣ ਗਿਆ ਕਿ ਉਹ ਨਬੀਆਂ ਵਿੱਚੋਂ ਇੱਕ ਸੀ। 42 ਤਾਂ ਨਬੀ ਨੇ ਪਾਤਸ਼ਾਹ ਨੂੰ ਆਖਿਆ, "ਯਹੋਵਾਹ ਫ਼ਰਮਾਉਂਦਾ ਹੈ, ਜਿਸ ਆਦਮੀ ਨੂੰ ਮੈਂ ਆਖਿਆ ਸੀ ਕਿ ਮਾਰਿਆ ਜਾਣਾ ਚਾਹੀਦਾ ਤੂੰ ਉਸ ਨੂੰ ਆਜ਼ਾਦ ਕਰ ਦਿੱਤਾ, ਇਸ ਕਾਰਣ ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਆਦਮੀਆਂ ਦੇ ਬਦਲੇ ਤੇਰੇ ਆਦਮੀਆਂ ਨੂੰ ਮਰਨਾ ਪਵੇਗਾ।" 43 ਤਦ ਪਾਤਸ਼ਾਹ ਬੜਾ ਪਰੇਸ਼ਾਨ ਅਤੇ ਦੁੱਖੀ ਸਾਮਰਿਯਾ ਵਿੱਚ ਆਪਣੇ ਮਹਿਲ ਨੂੰ ਪਰਤ ਗਿਆ।

21:1 ਅਹਾਬ ਪਾਤਸ਼ਾਹ ਦਾ ਮਹਿਲ ਸਾਮਰਿਯਾ ਨਗਰ ਵਿੱਚ ਸੀ। ਉਸ ਮਹਿਲ ਦੇ ਕੋਲ ਹੀ ਅੰਗੂਰਾਂ ਦਾ ਇੱਕ ਬਾਗ਼ ਸੀ, ਜਿਸਨੂੰ ਨਾਬੋਬ ਯਿਜ਼ਰੇਲ ਨੇ ਖਰੀਦਿਆ ਹੋਇਆ ਸੀ। 2 ਇੱਕ ਦਿਨ ਅਹਾਬ ਨੇ ਨਾਬੋਬ ਨੂੰ ਆਖਿਆ, "ਆਪਣਾ ਬਾਗ਼ ਮੈਨੂੰ ਦੇਦੇ, ਮੈਂ ਇਸਨੂੰ ਸਬਜ਼ੀਆਂ ਦਾ ਬਾਗ਼ ਬਨਾਉਣਾ ਚਾਹੁੰਦਾ ਹਾਂ ਕਿਉਂ ਕਿ ਤੇਰਾ ਇਹ ਬਾਗ਼ ਮੇਰੇ ਮਹਿਲ ਦੇ ਕੋਲ ਹੈ। ਇਸਦੀ ਬਜਾਇ ਮੈਂ ਤੈਨੂੰ ਇਸਤੋਂ ਵਧੀਆਂ ਅੰਗੂਰਾਂ ਦਾ ਬਾਗ਼ ਕਿਤੇ ਹੋਰ ਜਗ੍ਹਾ ਤੇ ਦੇ ਦੇਵਾਂਗਾ ਜਾਂ ਮੈਂ ਤੈਨੂੰ ਇਸਦੀ ਕੀਮਤ ਜਿੰਨਾ ਧੰਨ ਦੇ ਦਿੰਦਾ ਹਾਂ।" 3 ਨਾਬੋਬ ਨੇ ਕਿਹਾ, "ਮੈਂ ਉਹ ਤੈਨੂੰ ਨਹੀਂ ਦੇ ਸਕਦਾ ਜੋ ਮੈਂ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ।" 4 ਤਾਂ ਅਹਾਬ ਘਰ ਨੂੰ ਪਰਤ ਆਇਆ ਪਰ ਉਹ ਨਾਬੋਬ ਉੱਤੇ ਕ੍ਰੋਧਿਤ ਵੀ ਸੀ ਅਤੇ ਪਰੇਸ਼ਾਨ ਵੀ। ਕਿਉਂ ਕਿ ਯਿਜ਼ਰੇਲੀ ਨਾਬੋਬ ਨੇ ਉਸਨੂੰ ਇਹ ਜੋ ਕਿਹਾ ਸੀ ਕਿ, "ਮੈਂ ਤੈਨੂੰ ਆਪਣੇ ਪੁਰਖਿਆਂ ਦੀ ਮੀਰਾਸ ਨਹੀਂ ਦੇਵਾਂਗਾ।" ਅਹਾਬ ਆਪਣੇ ਬਿਸਤਰ ਤੇ ਮੂਧੜੇ ਮੂੰਹ ਲੰਮਾ ਪੈ ਗਿਆ ਅਤੇ ਰੋਟੀ ਖਾਣ ਤੋਂ ਇਨਕਾਰ ਕੀਤਾ। 5 ਤਾਂ ਅਹਾਬ ਦੀ ਰਾਣੀ ਈਜ਼ਬਲ ਉਸਦੇ ਕੋਲ ਆਈ ਅਤੇ ਕਹਿਣ ਲਗੀ, "ਤੂੰ ਕਿਉਂ ਪਰੇਸ਼ਾਨ ਹੈਂ? ਤੂੰ ਰੋਟੀ ਖਾਣ ਤੋਂ ਇਨਕਾਰ ਕਿਉਂ ਕੀਤਾ ਹੈ?" 6 ਅਹਾਬ ਨੇ ਆਖਿਆ, "ਮੈਂ ਯਿਜ਼ਰੇਲੀ ਦੇ ਨਾਬੋਬ ਨੂੰ ਚਾਂਦੀ ਲੈ ਕੇ ਆਪਣਾ ਅੰਗੂਰੀ ਬਾਗ਼ ਮੈਨੂੰ ਦੇਣ ਲਈ ਕਿਹਾ ਅਤੇ ਜੇਕਰ ਇਹ ਵੀ ਉਸ ਦੇ ਕਬੂਲਣ ਯੋਗ ਨਹੀਂ, ਮੈਂ ਉਸ ਨੂੰ ਇੱਕ ਹੋਰ ਅੰਗੂਰਾਂ ਦਾ ਬਾਗ਼ ਕਿਸੇ ਹੋਰ ਬਾਵੇਂ ਦੇ ਦੇਵਾਂਗਾ। ਪਰ ਉਸਨੇ ਆਖਿਆ, ਉਹ ਮੈਨੂੰ ਆਪਣਾ ਅੰਗੂਰੀ ਬਾਗ਼ ਨਹੀਂ ਦੇਵੇਗਾ।" 7 ਤਾਂ ਰਾਣੀ ਈਜ਼ਬਲ ਨੇ ਉਸਨੂੰ ਆਖਿਆ, "ਕੀ ਤੂੰ ਇਸਰਾਏਲ ਦਾ ਰਾਜਾ ਨਹੀਂ ਹੈਂ? ਆਪਣੇ ਪਲਂਗ ਤੋਂ ਉੱਠ, ਕੁਝ ਖਾ ਤਾਂ ਤੈਨੂੰ ਬੋੜੀ ਰਾਹਤ ਮਹਿਸੂਸ ਹੋਵੇਗੀ। ਨਾਬੋਬ ਦਾ ਬਾਗ਼ ਮੈਂ ਤੈਨੂੰ ਲੈ ਦਿੰਦੀ ਹਾਂ।" 8 ਤਦ ਈਜ਼ਬਲ ਨੇ ਕੁਝ ਖਤ ਲਿਖੇ ਤੇ ਉਨ੍ਹਾਂ ਤੇ ਦਸਤਖਤ ਕੀਤੇ ਅਤੇ ਖਤਾਂ ਤੇ ਮੋਹਰ ਲਉਣ ਲਈ ਅਹਾਬ ਦੀ ਮੋਹਰ ਦੀ ਵਰਤੋਂ ਕੀਤੀ। ਫ਼ੇਰ ਉਸਨੇ ਉਨ੍ਹਾਂ ਨੂੰ ਖਤਾਂ ਨੂੰ ਬਜ਼ੁਰਗਾਂ ਅਤੇ ਸਜ੍ਜਣਾ ਕੋਲ ਭੇਜਿਆ ਜਿਹੜੇ ਨਬੋਬ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੇ ਸਨ। 9 ਉਨ੍ਹਾਂ ਖਤਾਂ ਵਿੱਚ ਇਉਂ ਲਿਖਿਆ ਹੋਇਆ ਸੀ:ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਓ। ਨਬੋਬ ਨੂੰ ਸਭਾ ਦੇ ਸਾਮ੍ਹਣੇ ਬਿਠਾਓ। ਉਸ ਸਭਾ ਵਿੱਚ ਅਸੀਂ ਨਾਬੋਬ ਬਾਰੇ ਗੱਲ ਕਰਾਂਗੇ।। 10 ਕੁਝ ਅਜਿਹੇ ਲੋਕ ਚੁਣੇ ਜੋ ਨਾਬੋਬ ਦੇ ਖਿਲਾਫ਼ ਅਫ਼ਵਾਹਾਂ ਫ਼ੈਲਾਉਣ ਤੇ ਗੱਲਾਂ ਕਰਨ। ਉਹ ਇਹ ਕਹਿਣ ਕਿ ਉਨ੍ਹਾਂ ਨੇ ਨਾਬੋਬ ਨੂੰ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ। ਤੇ ਫ਼ਿਰ ਨਾਬੋਬ ਨੂੰ ਸ਼ਹਿਰੋ ਬਾਹਰ ਲੈ ਜਾਕੇ ਉਸਤੇ ਪਥਰਾਵ ਕਰਕੇ ਉਸਨੂੰ ਮਾਰ ਸੁੱਟਣ। 11 ਫ਼ੇਰ ਈਜ਼ਬਲ ਦੇ ਬਜ਼ੁਰਗਾਂ ਅਤੇ ਸੱਜਣਾਂ ਨੇ ਉਹੀ ਕੀਤਾ ਜੋ ਕਰਨ ਲਈ ਈਜ਼ਬਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। 12 ਉਨ੍ਹਾਂ ਨੇ ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਇਆ ਅਤੇ ਨਾਬੋਬ ਨੂੰ ਲੋਕਾਂ ਦੀ ਸਭਾ ਦੇ ਸਾਮ੍ਹਣੇ ਬਿਠਾਇਆ। 13 ਤਦ ਦੋ ਸ਼ੈਤਾਨ ਮਨੁੱਖ ਅੰਦਰ ਆਏ ਅਤੇ ਉਸਦੇ ਸਾਮ੍ਹਣੇ ਬੈਠ ਗਏ। ਤਾਂ ਇਨ੍ਹਾਂ ਸ਼ੈਤਾਨ ਮਨੁੱਖਾਂ ਨੇ ਨਾਬੋਬ ਉੱਤੇ ਲੋਕਾਂ ਅੱਗੇ ਗਵਾਹੀ ਦਿੱਤੀ ਕਿ ਨਾਬੋਬ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਵਚਨ ਕਹੇ ਹਨ। ਤਦ ਉਹ ਉਸਨੂੰ ਸ਼ਹਿਰੋ ਬਾਹਰ ਲੈ ਗਏ, ਅਤੇ ਉਸਤੇ ਪਬਰਾਓ ਕਰਕੇ ਉਸਨੂੰ ਮਾਰ ਸੁਟਿਆ। 14 ਤ੍ਤੱਦ ਆਗੂਆਂ ਨੇ ਈਜ਼ਬਲ ਨੂੰ ਸੁਨਿਹਾ ਭੇਜਿਆ ਕਿ, "ਨਾਬੋਬ ਮਾਰਿਆ ਗਿਆ ਹੈ।" 15 ਜਦੋਂ ਈਜ਼ਬਲ ਨੇ ਇਹ ਖਬਰ ਸੁਣੀ ਤਾਂ ਉਸਨੇ ਅਹਾਬ ਨੂੰ ਕਿਹਾ, "ਨਾਬੋਬ ਮਰ ਗਿਆ ਹੈ। ਹੁਣ ਤੂੰ ਜਿਹੜਾ ਬਾਗ਼ ਚਾਹੁੰਦਾ ਸੀ ਉਹ ਲੈ ਸਕਦਾ ਹੈਂ।" 16 ਫ਼ੇਰ ਆਹਾਬ ਅੰਗੂਰਾਂ ਦੇ ਬਾਗ਼ ਵਿੱਚ ਗਿਆ ਅਤੇ ਇਸ ਤੇ ਕਬਜ਼ਾ ਕਰ ਲਿਆ। 17 ਤਦ ਯਹੋਵਾਹ ਦਾ ਵਚਨ ਏਲੀਯਾਹ ਤਿਸ਼ਬੀ ਨੂੰ ਅਇਆ। ਏਲੀਯਾਹ ਤਿਸ਼ਬੀ ਦਾ ਨਬੀ ਸੀ। ਯਹੋਵਾਹ ਨੇ ਫ਼ਰਮਾਇਆ, 18 "ਸਾਮਰਿਯਾ ਦੇ ਅਹਾਬ ਪਾਤਸ਼ਾਹ ਕੋਲ ਜਾ, ਉਹ ਨਾਬੋਬ ਦੇ ਅੰਗੂਰੀ ਬਾਗ਼ ਵਿੱਚ ਇਸ ਵੇਲੇ ਹੋਵੇਗਾ। ਇਸ ਵਕਤ ਉਹ ਇਸ ਬਾਗ਼ ਨੂੰ ਹਬਿਆਉਣ ਦੇ ਚਕਰ ਵਿੱਚ ਉੱਥੇ ਹੋਵੇਗਾ। 19 ਉਸ ਨੂੰ ਆਖੀਂ ਕਿ ਮੈਂ, ਯਹੋਵਾਹ ਨੇ ਉਸਨੂੰ ਆਖਿਆ ਹੈ, 'ਅਹਾਬ! ਤੂੰ ਨਾਬੋਬ ਨੂੰ ਮਾਰਿਆ ਹੈ ਤੇ ਹੁਣ ਤੂੰ ਉਸਦੀ ਜ਼ਮੀਨ ਹਬਿਆ ਰਿਹਾ ਹੈਂ। ਇਸ ਲਈ ਮੈਂ ਤੈਨੂੰ ਇਹ ਦੱਸ ਦੇਵਾਂ ਕਿ ਜਿਸ ਜਗ੍ਹਾ ਨਾਬੋਬ ਦੀ ਮੌਤ ਹੋਈ ਹੈ, ਠੀਕ ਉਸੇ ਬਾਂਵੇਂ ਤੇਰੀ ਵੀ ਮੌਤ ਹੋਵੇਗੀ।"' 20 ਤਾਂ ਏਲੀਯਾਹ ਅਹਾਬ ਕੋਲ ਗਿਆ ਤਾਂ ਅਹਾਬ ਨੇ ਉਸਨੂੰ ਵੇਖਕੇ ਆਖਿਆ, "ਹੇ ਮੇਰੇ ਵੈਰੀਆਂ! ਤੂੰ ਮੈਨੂੰ ਫ਼ਿਰ ਤੋਂ ਲੱਭ ਲਿਆ!"ਏਲੀਯਾਹ ਨੇ ਜਵਾਬ 'ਚ ਕਿਹਾ, "ਹਾਂ, ਮੈਂ ਤੈਨੂੰ ਮੁੜ ਤੋਂ ਲੱਭ ਲਿਆ। ਤੂੰ ਹਮੇਸ਼ਾ ਆਪਣਾ ਜੀਵਨ ਯਹੋਵਾਹ ਦੇ ਵਿਰੁੱਧ ਪਾਪ ਕਰਨ ਵਿੱਚ ਹੀ ਗੁਜ਼ਾਰਿਆ। 21 ਇਸ ਲਈ ਯਹੋਵਾਹ ਤੈਨੂੰ ਆਖਦਾ ਹੈ, 'ਮੈਂ ਤੈਨੂੰ ਤਬਾਹ ਕਰਾਂਗਾ! ਮੈਂ ਤੈਨੂੰ ਅਤੇ ਤੇਰੇ ਪਰਿਵਾਰ ਦੇ ਹਰ ਮਰਦ ਨੂੰ ਵੱਢ ਸੁੱਟਾਂਗਾ। 22 ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰਾਣੇ ਵਾਂਗ ਕਰ ਦੇਵਾਂਗਾ। ਇਹ ਸਭ ਮੈਂ ਉਸ ਚਿੜ ਦੇ ਕਾਰਣ ਕਰਾਂਗਾ ਕਿਉਂ ਤੂੰ ਮੈਨੂੰ ਕ੍ਰੋਧਿਤ ਕੀਤਾ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਇਆ।' 23 ਤੇ ਯਹੋਵਾਹ ਨੇ ਇਹ ਵੀ ਆਖਿਆ ਹੈ, 'ਈਜ਼ਬਲ ਨੂੰ ਯਿਜ਼ਰੇਲ ਦੀ ਸਫੀਲ ਕੋਲ ਕੁੱਤੇ ਖਾਣਗੇ। 24 ਤੇਰੇ ਘਰਾਣੇ ਦਾ ਕੋਈ ਵੀ ਜੀਅ ਜੋ ਸ਼ਹਿਰ ਵਿੱਚ ਮਰੇਗਾ ਉਸਨੂੰ ਕੁੱਤੇ ਖਾਣਗੇ ਅਤੇ ਜਿਹੜਾ ਖੇਤਾਂ 'ਚ ਮਰੇਗਾ ਉਸਨੂੰ ਪਰਿਂਦੇ ਖਾਣਗੇ।"' 25 ਅਹਾਬ ਵਰਗਾ ਕੋਈ ਮਨੁੱਖ ਨਹੀਂ ਹੋਇਆ ਜਿਸਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਹੋਵੇ ਅਤੇ ਜਿਸਨੂੰ ਉਸਦੀ ਰਾਣੀ ਈਜ਼ਬਲ ਨੇ ਪਰੇਰਿਆ। 26 ਅੰਤ ਵਿੱਚ, ਆਹਾਬ ਨੇ ਪਾਪ ਕੀਤਾ ਅਤੇ ਫ਼ੇਰ ਤੋਂ ਅਮੋਰੀਆਂ ਵਾਂਗ ਬੁੱਤ ਪੂਜਣ ਲੱਗ ਪਿਆ। ਯਹੋਵਾਹ ਨੇ ਅਮੋਰੀਆਂ ਦੀ ਜ਼ਮੀਨ ਲੈਕੇ ਇਸਰਾਏਲੀਆਂ ਨੂੰ ਦਿੱਤੀ ਸੀ। 27 ਜਦੋਂ ਏਲੀਯਾਹ ਬੋਲ ਹਟਿਆ ਤਾਂ ਅਹਾਬ ਬੜਾ ਉਦਾਸ ਹੋਇਆ। ਉਸਨੇ ਇਹ ਪ੍ਰਗਟਾਉਣ ਲਈ ਕਿ ਉਹ ਬੜਾ ਦੁੱਖੀ ਹੈ, ਆਪਣੇ ਕੱਪੜੇ ਫ਼ਾੜ ਲੇ। ਤੇ ਫ਼ਿਰ ਉਸਨੇ ਖਾਸ ਉਦਾਸੀ ਵਾਲੇ ਕੱਪੜੇ ਪਾ ਲਿੱਤੇ ਤੇ ਖਾਣ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕੱਪੜਿਆਂ ਦੇ ਨਾਲ ਹੀ ਸੁੱਤਾ ਕਿਉਂ ਕਿ ਉਹ ਬੜਾ ਉਦਾਸ ਅਤੇ ਪਰੇਸ਼ਾਨ ਸੀ। 28 ਯਹੋਵਾਹ ਨੇ ਏਲੀਯਾਹ ਨਬੀ ਨੂੰ ਆਖਿਆ, 29"ਮੈਂ ਵੇਖਦਾ ਹਾਂ ਕਿ ਅਹਾਬ ਨੇ ਮੇਰੇ ਸਾਮ੍ਹਣੇ ਆਪਣੇ-ਆਪਨੂੰ ਬੜਾ ਨਿਮਾਣਾ ਦਰਸਾਇਆ ਹੈ, ਇਸ ਲਈ ਮੈਂ ਉਸਦੇ ਜੀਵਨ ਵਿੱਚ ਉਸ ਉੱਪਰ ਇਹ ਮੁਸੀਬਤ ਨਾ ਲਿਆਵਾਂਗਾ। ਮੈਂ ਉਸਦੇ ਪੁੱਤਰ ਦੇ ਪਾਤਸ਼ਾਹ ਬਨਣ ਦਾ ਇੰਤਜ਼ਾਰ ਕਰਾਂਗਾ। ਤਦ ਫ਼ਿਰ ਉਸਦੇ ਪੁੱਤਰ ਦੇ ਸਮੇਂ ਉਸ ਦੇ ਘਰਾਣੇ ਉੱਪਰ ਇਹ ਬੁਰਿਆਈ ਲਿਆਵਾਂਗਾ।" 29

22:1 ਅਗਲੇ ਦੋ ਸਾਲ ਇਸਰਾਏਲ ਅਤੇ ਅਰਾਮ ਵਿੱਚ ਅਮਨ ਰਿਹਾ। 2 ਉਸਤੋਂ ਬਾਅਦ ਤੀਜੇ ਵਰ੍ਹੇ ਵਿੱਚ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਮਿਲਣ ਲਈ ਆਇਆ। 3 ਇਸੇ ਵਕਤ ਅਹਾਬ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਯਾਦ ਰਹੇ ਕਿ ਰਾਮੋਬ ਜਿਹੜਾ ਕਿ ਗਿਲਆਦ ਵਿੱਚ ਹੈ ਉਸਨੂੰ ਅਰਾਮ ਦੇ ਪਾਤਸ਼ਾਹ ਨੇ ਸਾਡੇ ਤੋਂ ਖੋਹਿਆ ਸੀ! ਭਲਾ ਅਸੀਂ ਚੁੱਪ ਕਰਕੇ ਕਿਉਂ ਬੈਠੀੇ? ਕਿਉਂ ਨਾ ਉਸਨੂੰ ਅਰਾਮ ਦੇ ਪਾਤਸ਼ਾਹ ਕੋਲੋਂ ਵਾਪਸ ਲਈਏ। ਇਹ ਸਾਡਾ ਹੀ ਨਗਰ ਹੋਣਾ ਚਾਹੀਦਾ ਹੈ।" 4 ਤਾਂ ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, "ਕੀ ਤੂੰ ਮੇਰੇ ਨਾਲ ਰਾਮੋਬ ਗਿਲਆਦ ਨੂੰ ਲੜਾਈ ਲਈ ਚੱਲੇਂਗਾ?"ਯਹੋਸ਼ਾਫ਼ਾਟ ਨੇ ਆਖਿਆ, "ਹਾਂ! ਮੈਂ ਤੇਰਾ ਸਾਬ ਕਰਾਂਗਾ। ਮੇਰੇ ਸਿਪਾਹੀ ਅਤੇ ਮੇਰੇ ਘੋੜੇ ਤੇਰੀ ਸੈਨਾ ਵਿੱਚ ਰਲਣ ਲਈ ਤਿਆਰ ਹਨ। 5 ਪਰ ਪਹਿਲਾਂ ਸਾਨੂੰ ਯਹੋਵਾਹ ਕੋਲੋਂ ਮਤ ਲੈ ਲੈਣੀ ਚਾਹੀਦੀ ਹੈ।" 6 ਤਾਂ ਅਹਾਬ ਨੇ ਨਬੀਆਂ ਦੀ ਇੱਕ ਬੈਠਕ ਬੁਲਾਈ। ਉਸ ਵਕਤ ਉੱਥੇ ਕੋਈ 400 ਦੇ ਕਰੀਬ ਨਬੀ ਸਨ। ਅਹਾਬ ਨੇ ਨਬੀਆਂ ਨੂੰ ਪੁਛਿਆ, "ਕੀ ਮੈਨੂੰ ਰਾਮੋਬ ਵਿੱਚ ਅਰਾਮ ਦੀ ਸੈਨਾ ਦੇ ਖਿਾਲਫ਼ ਜੰਗ ਕਰਨੀ ਚਾਹੀਦੀ ਹੈ? ਜਾਂ ਮੈਂ ਕਿਸੇ ਹੋਰ ਵੇਲੇ ਲਈ ਉਡੀਕ ਕਰਾਂ?" ਨਬੀਆਂ ਨੇ ਕਿਹਾ, "ਤੈਨੂੰ ਹੁਣੇ ਹੀ ਜਾਕੇ ਯੁੱਧ ਕਰਨਾ ਚਾਹੀਦਾ ਹੈ ਤੇ ਯਹੋਵਾਹ ਤੈਨੂੰ ਜਿੱਤ ਬਖਸ਼ੇਗਾ।" 7 ਪਰ ਯਹੋਸ਼ਾਫ਼ਾਟ ਨੇ ਆਖਿਆ, "ਕੀ ਇਨ੍ਹਾਂ ਨਬੀਆਂ ਤੋਂ ਇਲਾਵਾ ਇੱਥੇ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ? ਜੇਕਰ ਕੋਈ ਹੈ, ਤਾਂ ਸਾਨੂੰ ਉਸ ਨੂੰ ਪੁੱਛਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਕੀ ਨਿਰਣਾ ਹੈ।" 8 ਅਹਾਬ ਪਾਤਸ਼ਾਹ ਨੇ ਜਵਾਬ ਦਿੱਤਾ, "ਇੱਕ ਨਬੀ ਹੋਰ ਵੀ ਹੈ ਜੋ ਕਿ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ। ਪਰ ਮੈਂ ਉਸ ਨਾਲ ਘਿਰਣਾ ਕਰਦਾ ਹਾਂ ਕਿਉਂ ਕਿ ਉਹ ਜਦ ਵੀ ਯਹੋਵਾਹ ਲਈ ਬੋਲਦਾ ਹੈ ਉਹ ਕਦੇ ਮੇਰੇ ਭਲੇ ਦੀ ਨਹੀਂ ਕਹਿੰਦਾ ਉਹ ਹਮੇਸ਼ਾ ਉਹੀ ਗੱਲਾਂ ਆਖਦਾ ਹੈ ਜਿਹੜੀਆਂ ਮੈਨੂੰ ਨਾਪਸੰਦ ਹਨ।" 9 ਤਾਂ ਅਹਾਬ ਪਾਤਸ਼ਾਹ ਨੇ ਆਪਣੇ ਅਫ਼ਸਰਾਂ ਵਿੱਚੋਂ ਇੱਕ ਨੂੰ ਮੀਕਾਯਾਹ ਨੂੰ ਲੱਭਣ ਲਈ ਭੇਜਿਆ। 10 ਉਸ ਵਕਤ ਦੋਨਾਂ ਪਾਤਸ਼ਾਹਾਂ ਨੇ ਆਪਣੇ ਸ਼ਾਹੀ ਵਸਤਰ ਪਹਿਨੇ ਹੋਏ ਸਨ। ਉਹ ਆਪਣੇ ਰਾਜ ਸਿੰਘਾਸਣ ਉੱਤੇ ਬੈਠੇ ਹੋਏ ਸਨ। ਇਹ ਨਿਆਂ ਘਰ ਸਾਮਰਿਯਾ ਦੇ ਫ਼ਾਟਕ ਦੇ ਕੋਲ ਹੀ ਸੀ ਅਤੇ ਸਾਰੇ ਨਬੀ ਉਨ੍ਹਾਂ ਦੇ ਸਾਮ੍ਹਣੇ ਖੜੇ ਹੋਕੇ ਉਹ ਅਗੰਮ ਵਾਚ ਰਹੇ ਸਨ। 11 ਨਬੀਆਂ ਵਿੱਚੋਂ ਇੱਕ ਕਨਾਨਾਹ ਦਾ ਪੁੱਤਰ ਸਿਦਕੀਯਾਹ ਸੀ। ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਅਹਾਬ ਨੂੰ ਆਖਿਆ, "ਯਹੋਵਾਹ ਫੁਰਮਾਉਂਦਾ ਹੈ, 'ਅਰਾਮ ਦੀ ਸੈਨਾ ਨੂੰ ਇਨ੍ਹਾਂ ਨਾਲ ਉਦੋਂ ਤੱਕ ਮਾਰਦਾ ਰਹੀਁ ਜਦੋਂ ਤੱਕ ਉਹ ਸਾਰੇ ਮਰ ਨਹੀਂ ਜਾਂਦੇ। ਤੁਸੀਂ ਉਨ੍ਹਾਂ ਨੂੰ ਹਰਾ ਦੇਵੋਂਗੇ ਅਤੇ ਤਬਾਹ ਕਰ ਦੇਵੋਁਗੇੇ।"' 12 ਬਾਕੀ ਸਾਰੇ ਨਬੀਆਂ ਨੇ ਇੱਕੋ ਜਿਹੀ ਭਵਿੱਖਬਾਣੀ ਕੀਤੀ ਸੀ। ਨਬੀ ਨੇ ਕਿਹਾ, "ਤੁਹਾਡੀ ਸੈਨਾ ਨੂੰ ਹੁਣੇ ਹੀ ਚੜਾਈ ਕਰਨੀ ਚਾਹੀਦੀ ਹੈ। ਤੁਹਾਨੂੰ ਅਰਾਮ ਦੀ ਸੈਨਾ ਦੇ ਖਿਲਾਫ਼ ਰਾਮੋਬ ਵਿੱਚ ਯੁੱਧ ਕਰਨਾ ਚਾਹੀਦਾ ਹੈ। ਅਤੇ ਤੁਸੀਂ ਇਹ ਜੰਗ ਜਿਤ੍ਤੋਂਗੇ ਯਹੋਵਾਹ ਤੈਹਾਨੂੰ ਜਿੱਤ ਕਰ ਦੇਵੇਗਾ।" 13 ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ, ਅਫ਼ਸਰ ਮੀਕਾਯਾਹ ਨੂੰ ਲੱਭਣ ਲਈ ਗਿਆ ਅਤੇ ਉਸਨੇ ਉਸ ਨਬੀ ਨੂੰ ਲੱਭ ਕੇ ਆਖਿਆ, "ਬਾਕੀ ਸਾਰੇ ਨਬੀਆਂ ਦਾ ਕਹਿਣਾ ਹੈ ਕਿ ਪਾਤਸ਼ਾਹ ਦੀ ਜਿੱਤ ਹੋਵੇਗੀ ਇਸ ਲਈ ਤੇਰੀ ਗੱਲ ਵੀ ਉਨ੍ਹਾਂ ਦੀ ਗੱਲ ਦੀ ਸਾਖੀ ਹੀ ਭਰੇ, ਇਸ ਵਿੱਚ ਹੀ ਭਲਾ ਹੈ।" 14 ਪਰ ਮੀਕਾਯਾਹ ਨੇ ਆਖਿਆ, "ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਯਹੋਵਾਹ ਮੈਨੂੰ ਫ਼ੁਰਮਾੇਗਾ, ਉਹੋ ਹੀ ਬੋਲਾਂਗਾ।" 15 ਤਦ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸਨੂੰ ਆਖਿਆ, "ਹੇ ਮੀਕਾਯਾਹ ਕੀ ਮੈਂ ਅਤੇ ਯਹੋਸ਼ਾਫ਼ਾਟ ਰਾਮੋਬ ਗਿਲਆਦ ਉੱਪਰ ਚੜਾਈ ਕਰਨ ਜਾਈਏ ਜਾਂ ਰੁਕੇ ਰਹੀੇ?"ਮੀਕਾਯਾਹ ਬੋਲਿਆ, "ਹਾਂ, ਤੁਸੀਂ ਜਾਓ ਅਤੇ ਜਿੱਤ ਪ੍ਰਾਪਤ ਕਰੋ ਕਿਉਂ ਕਿ ਯਹੋਵਾਹ ਉਸਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।" 16 ਪਰ ਅਹਾਬ ਨੇ ਆਖਿਆ, "ਇਹ ਬਚਨ ਤੂੰ ਯਹੋਵਾਹ ਦੀ ਸ਼ਕਤੀ ਨਾਲ ਨਹੀਂ ਬੋਲ ਰਿਹਾ, ਇਹ ਤੂੰ ਆਪਣੀ ਮਨਬਚਨੀ ਆਖ ਰਿਹਾ ਹੈਂ। ਇਸ ਲਈ ਮੈਨੂੰ ਸੱਚ ਦੱਸ। ਮੈਂ ਤੈਨੂੰ ਕਿੰਨੀ ਵਾਰ ਸਮਝਾਵਾਂ ਕਿ ਤੂੰ ਮੈਨੂੰ ਸਿਰਫ਼ ਯਹੋਵਾਹ ਦੇ ਅਗੰਮੀ ਵਾਕ ਸੁਣਾ ਕਿ ਉਹ ਕੀ ਆਖਦਾ ਹੈ?" 17 ਤਾਂ ਮੀਕਾਯਾਹ ਨੇ ਆਖਿਆ, "ਮੈਂ ਵੇਖ ਸਕਦਾਂ ਕਿ ਕੀ ਵਾਪਰੇਗਾ। ਮੈਂ ਸਾਰੇ ਇਸਰਾਏਲ ਨੂੰ ਪਹਾੜੀਆਂ ਤੇ ਬਿਨਾ ਆਜੜੀ ਦੀਆਂ ਭੇਡਾਂ ਵਾਂਗ ਖਿਂਡਿਆ ਹੋਇਆ ਵੇਖਿਆ ਹੈ। ਯਹੋਵਾਹ ਇਹੀ ਫੁਰਮਾਉਂਦਾ ਹੈ, ਜਿਨ੍ਹਾਂ ਲੋਕਾਂ ਦਾ ਕੋਈ ਆਗੂ ਨਹੀਂ ਉਨ੍ਹਾਂ ਨੂੰ ਲੜਨ ਦੀ ਬਜਾਇ ਆਪਣੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ।" 18 ਤਦ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, "ਵੇਖ! ਮੈਂ ਤੈਨੂੰ ਕਿਹਾ ਸੀ ਨਾ! ਇਸ ਨਬੀ ਨੇ ਕਦੇ ਮੇਰੇ ਭਲੇ ਦੀ ਕੋਈ ਗੱਲ ਨਹੀਂ ਕੀਤੀ। ਇਹ ਹਮੇਸ਼ਾ ਉਹੀ ਗੱਲਾਂ ਦਸਦਾ ਹੈ ਜੋ ਮੈਨੂੰ ਅਸੁਖਾਵੀਆਂ ਹੋਣ।" 19 ਪਰ ਮੀਕਾਯਾਹ ਯਹੋਵਾਹ ਲਈ ਬੋਲਦਾ ਰਿਹਾ ਅਤੇ ਆਖਿਆ, "ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸਦੇ ਦੂਤਾਂ ਨੂੰ ਉਸਦੇ ਨਜ਼ਦੀਕ ਖੜੋਤਿਆਂ ਵੇਖਿਆ ਹੈ। 20 ਯਹੋਵਾਹ ਨੇ ਆਖਿਆ, "ਕੌਣ ਅਹਾਬ ਨੂੰ ਭਰਮਾੇਗਾ? ਤਾਂ ਜੋ ਉਹ ਰਾਮੋਬ ਵਿਖੇ ਅਰਾਮ ਦੀ ਸੈਨਾ ਤੇ ਹਮਲਾ ਕਰੇ ਅਤੇ ਓਥੇ ਉਹ ਮਾਰਿਆਂ ਜਾਵੇਗਾ। ਤਾਂ ਦੂਤ ਨਿਰਣਾ ਨਾ ਕਰ ਸਕੇ ਕਿ ਉਹ ਕੀ ਕਰਨ। 21 ਤਦ ਇੱਕ ਦੂਤ ਨੇ ਯਹੋਵਾਹ ਕੋਲ ਜਾਕੇ ਆਖਿਆ, 'ਮੈਂ ਉਸਨੂੰ ਭਰਮਾਵਾਂਗਾ!' 22 ਯਹੋਵਾਹ ਨੇ ਫ਼ੁਰਮਾਇਆ, 'ਭਲਾ, ਤੂੰ ਅਹਾਬ ਨੂੰ ਕਿਵੇਂ ਭਰਮਾੇਁਗਾ?' ਦੂਤ ਨੇ ਆਖਿਆ, 'ਮੈਂ ਜਾਵਾਂਗਾ ਅਤੇ ਉਸ ਦੇ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠ ਬੋਲਦਾ ਆਤਮਾ ਹੋਵਾਂਗਾ।' ਤਾਂ ਯਹੋਵਾਹ ਨੇ ਫ਼ੁਰਮਾਇਆ, 'ਚੰਗੀ ਗੱਲ ਹੈ, ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਭਰਮਾ, ਤੂੰ ਉਸਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ।"' 23 ਮੀਕਾਯਾਹ ਨੇ ਆਪਣੀ ਕਹਾਣੀ ਖਤਮ ਕੀਤੀ। ਤਦ ਉਸਨੇ ਕਿਹਾ, "ਹੁਣ ਵੇਖੋ! ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮਂੂਹਾਂ ਵਿੱਚ ਇੱਕ ਝੂਠਾ ਵਾਕ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਹੀ ਬੋਲਿਆ ਹੈ।" 24 ਤਦ ਸਿਦਕੀਯਾਹ ਨਬੀ ਮੀਕਾਯਾਹ ਨੂੰ ਮਿਲਿਆ। ਉਸ ਨੇ ਮੀਕਾਯਾਹ ਦੇ ਚਿਹਰੇ ਤੇ ਬਪ੍ਪੜ ਮਾਰਿਆ ਅਤੇ ਕਿਹਾ, "ਕੀ ਤੂੰ ਮੰਨਦਾ ਹੈਂ ਕਿ ਯਹੋਵਾਹ ਦੇ ਆਤਮੇ ਨੇ ਮੈਨੂੰ ਛੱਡ ਦਿੱਤਾ ਅਤੇ ਤੇਰੇ ਰਾਹੀਂ ਗੱਲ ਕਰ ਰਿਹਾ ਹੈ?" 25 ਮੀਕਾਯਾਹ ਨੇ ਆਖਿਆ, "ਹੁਣੇ ਜਦੋਂ ਬਿਪਦਾ ਆਵੇਗੀ, ਉਸ ਵਕਤ ਤੂੰ ਆਪਣਾ ਆਪ ਇੱਕ ਕੋਠੜੀ ਵਿੱਚ ਛੁਪਾਉਂਦਾ ਫ਼ਿਰੇਁਗਾ, ਤਾਂ ਤੂੰ ਜਾਣ ਜਾਵੇਂਗਾ ਕਿ ਜੋ ਮੈਂ ਕਿਹਾ ਉਹ ਸੱਚ ਸੀ।" 26 ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਅਫ਼ਸਰ ਨੂੰ ਮੀਕਾਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ, "ਮੀਕਾਯਾਹ ਨੂੰ ਫ਼ੜਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾਹ। 27 ਅਤੇ ਕਹਿ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੀਕ ਇਸਨੂੰ ਕੈਦ ਵਿੱਚ ਰੱਖੇ ਅਤੇ ਇਸਨੂੰ ਰੁਖ੍ਖੀ ਰੋਟੀ ਤੇ ਪਾਣੀ ਹੀ ਦੇਵੋ।" 28 ਮੀਕਾਯਾਹ ਉੱਚੀ ਆਵਾਜ਼ 'ਚ ਬੋਲਿਆ, "ਹੇ ਲੋਕੋ! ਤੁਸੀਂ ਸਾਰੇ ਜੋ ਮੈਂ ਆਖ ਰਿਹਾ ਹਾਂ ਸੁਣ ਲਵੋ! ਅਹਾਬ ਪਾਤਸ਼ਾਹ! ਜੇਕਰ ਤੂੰ ਉਸ ਜੰਗ ਵਿੱਚੋਂ ਜਿਉਂਦਾ ਮੁੜ ਆਇਆ ਤਾਂ ਸਮਝੀ ਯਹੋਵਾਹ ਦੀ ਆਤਮਾ ਮੇਰੇ ਮੂੰਹੋ ਨਹੀਂ ਸੀ ਬੋਲੀ ਤੇ ਮੈਂ ਝੂਠ ਆਖਿਆ ਸੀ।" 29 ਤਦ ਅਹਾਬ ਪਾਤਸ਼ਾਹ ਅਤੇ ਯਹੋਸ਼ਾਫ਼ਾਟ ਰਾਮੋਬ ਵਿੱਚ ਅਰਾਮ ਦੀ ਸੈਨਾ ਦੇ ਖਿਲਾਫ਼ ਲੜਨ ਲਈ ਗਏ। ਇਹ ਥਾਂ ਗਿਲਆਦ ਦੇ ਇਲਾਕੇ ਵਿੱਚ ਸੀ। 30 ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, "ਮੈਂ ਆਪਣਾ ਭੇਸ ਵਟਾਅ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਵਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਅ ਕੇ ਲੜਾਈ ਵਿੱਚ ਗਿਆ।" 31 ਅਰਾਮ ਦੇ ਰਾਜਾ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹਰ ਕਿਸੇ ਛੋਟੇ-ਵੱਡੇ ਨਾਲ ਨਾ ਲੜਨਾ। ਸਿਰਫ਼ ਉਸਨੂੰ ਹੀ ਜਾਨੋਁ ਮਾਰ ਮੁਕਾਉਣਾ ਹੈ। 32ਤਾਂ ਲੜਾਈ ਦੌਰਾਨ ਇਨ੍ਹਾਂ ਸਰਦਾਰਾਂ ਨੇ ਜਦੋਂ ਯਹੋਸ਼ਾਫ਼ਾਟ ਰਾਜੇ ਨੂੰ ਵੇਖਿਆ, ਤਾਂ ਉਨਹਾਂ ਸੋਚਿਆ ਕਿ ਇਹੀ ਇਸਰਾਏਲ ਦਾ ਪਾਤਸ਼ਾਹ ਹੈ, ਤਾਂ ਉਹ ਉਸਨੂੰ ਵਢ੍ਢਣ ਲਈ ਦੌੜੇ ਤਾਂ ਯਹੋਸ਼ਾਫ਼ਾਟ ਨੇ ਚੀਕਣਾ ਸ਼ੁਰੂ ਕੀਤਾ। 33 ਸਰਦਾਰਾਂ ਨੇ ਵੇਖਿਆ ਕਿ ਉਹ ਅਹਾਬ ਪਾਤਸ਼ਾਹ ਨਹੀਂ ਹੈ, ਤਾਂ ਉਨ੍ਹਾਂ ਉਸਨੂੰ ਨਾ ਮਾਰਿਆ। 34 ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਿਨਾ ਕਿਸੇ ਤੇ ਨਿਸ਼ਾਨਾ ਲਾਇਆਂ ਹਵਾ ਵਿੱਚ ਤੀਰ ਛੱਡਿਆ, ਪਰ ਉਸਦਾ ਤੀਰ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਉਸ ਜਗ੍ਹਾ ਤੇ ਜਾ ਲਗਿਆ ਜਿੱਥੇ ਕਵਚ ਨੇ ਉਸ ਨੂੰ ਨਹੀਂ ਕਜਿਆ ਹੋਇਆ ਸੀ। ਤਾਂ ਅਹਾਬ ਨੇ ਆਪਣੇ ਸਾਰਬੀ ਨੂੰ ਕਿਹਾ, "ਮੈਨੂੰ ਤੀਰ ਲੱਗ ਗਿਆ ਹੈ। ਮੈਨੂੰ ਇਬੋਁ ਬਾਹਰ ਲੈ ਚੱਲ, ਸਾਨੂੰ ਇਥੋਂ ਦੂਰ ਚਲੇ ਜਾਣਾ ਚਾਹੀਦਾ ਹੈ।" 35 ਉਸ ਦਿਨ ਲੜਾਈ ਵਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਮ੍ਹਣੇ ਰੱਥ ਵਿੱਚ ਹੀ ਥੰਮਿਆ ਰਿਹਾ ਅਤੇ ਅਰਾਮ ਦੀ ਸੈਨਾ ਵੱਲ ਵੇਖਦਾ ਰਿਹਾ, ਉਸਦਾ ਲਹੂ ਵਗ-ਵਗ ਕੇ ਰੱਥ ਦਾ ਤਲ੍ਲਵਾਂ ਹਿੱਸਾ ਭਰ ਗਿਆ ਅਤੇ ਸ਼ਾਮ ਹੋਣ ਤੱਕ ਪਾਤਸ਼ਾਹ ਮਰ ਗਿਆ। 36 ਸ਼ਾਮ ਦੇ ਵੇਲੇ ਦਲ ਵਿੱਚ ਇਹ ਹੋਕਾ ਫ਼ਿਰ ਗਿਆ ਕਿ ਇਸਰਾਏਲ ਦਾ ਹਰ ਮਨੁੱਖ ਆਪੋ-ਆਪਣੇ ਸ਼ਹਿਰ ਅਤੇ ਦੇਸ ਨੂੰ ਤੁਰ ਜਾਵੇ। 37 ਇਉਂ ਅਹਾਬ ਪਾਤਸ਼ਾਹ ਦੀ ਮੌਤ ਹੋਈ ਤੇ ਕੁਝ ਲੋਕ ਉਸਦੀ ਲਾਸ਼ ਸਾਮਰਿਯਾ ਨੂੰ ਲੈ ਆਏ ਅਤੇ ਉਸਨੂੰ ਉੱਥੇ ਦਫ਼ਨਾਇਆ ਗਿਆ। 38 ਆਦਮੀਆਂ ਨੇ ਅਹਾਬ ਦੇ ਰੱਥ ਨੂੰ ਸਾਮਰਿਯਾ 'ਚ ਇੱਕ ਪਾਣੀ ਦੇ ਤਲਾਅ 'ਚ ਧੋਤਾ। ਜਿੱਥੇ ਵੇਸਵਾਵਾਂ ਆਕੇ ਨਹਾਉਂਦੀ ਹੁੰਦੀਆਂ ਸਨ ਅਤੇ ਉਸ ਰੱਥ ਵਿੱਚੋਂ ਕੁਤਿਆਂ ਨੇ ਆਕੇ ਉਸਦਾ ਲਹੂ ਚਟਿਆ। ਅਤੇ ਇਹ ਸਭ ਕੁਝ ਯਹੋਵਾਹ ਦੇ ਫ਼ੁਰਮਾਣ ਅਨੁਸਾਰ ਹੀ ਵਾਪਰਿਆ। 39 ਜਿਂਨੀ ਦੇਰ ਅਹਾਬ ਪਾਤਸ਼ਾਹ ਨੇ ਰਾਜ ਕੀਤਾ, ਉਸਦੇ ਇਹ ਕਾਰਨਾਮੇ 'ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ। ਅਤੇ ਉਹ ਕਿਤਾਬ ਪਾਤਸ਼ਾਹ ਦੇ ਹਾਬੀ ਦੰਦ ਦੇ ਘਰ ਜੋ ਉਸਨੇ ਬਣਵਾਇਆ ਸੀ, ਅਤੇ ਉਹ ਸ਼ਹਿਰ ਜੋ ਉਸਨੇ ਉਸਾਰੇ ਸਨ ਸਭ ਕੁਝ ਬਾਰੇ ਦਸ੍ਸਦੀ ਹੈ। 40 ਅਹਾਬ ਆਪਣੀ ਮੌਤ ਤੋਂ ਬਾਅਦ ਆਪਣੇ ਪੁਰਖਿਆਂ ਨਾਲ ਹੀ ਦਫ਼ਨਾਇਆ ਗਿਆ। 41 ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਬੇ ਸਾਲ ਵਿੱਚ, ਆਸਾ ਦਾ ਪੁੱਤਰ ਯਹੋਸ਼ਾਫ਼ਾਟ ਯਹੂਦਾਹ ਉੱਤੇ ਰਾਜ ਕਰਨ ਲੱਗਾ। 42 ਉਹ ਉਦੋਂ 35 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਯਹੋਸ਼ਾਫ਼ਾਟ ਨੇ ਯਰੂਸ਼ਲਮ ਵਿੱਚ 25 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਜ਼ੂਬਾਹ, ਜੋ ਕਿ ਸ਼ਿਲਹੀ ਦੀ ਧੀ ਸੀ। 43 ਯਹੋਸ਼ਾਫ਼ਾਟ ਨੇਕ ਇਨਸਾਨ ਸੀ। ਉਹ ਯਹੋਵਾਹ ਦੀ ਇੱਛਾ ਅਨੁਸਾਰ ਕੰਮ ਕਰਦਾ ਰਿਹਾ ਅਤੇ ਆਪਣੇ ਤੋਂ ਪਹਿਲਾਂ ਆਪਣੇ ਪਿਤਾ ਵਾਂਗ ਹੀ ਉਸਦੇ ਰਾਹ ਚੱਲਦਾ ਰਿਹਾ। ਪਰ ਯਹੋਸ਼ਾਫ਼ਾਟ ਨੇ ਉਚਿਆਂ ਬ੍ਥਾਵਾਂ ਨੂੰ ਨਸ਼ਟ ਨਾ ਕੀਤਾ। ਸਗੋਂ ਲੋਕ ਉਨ੍ਹਾਂ ਉਚਿਆਂ ਬ੍ਥਾਵਾਂ ਉੱਤੇ ਬਲੀਆਂ ਚੜਾਉਂਦੇ ਅਤੇ ਧੂਪ ਧੁਖਾਉਂਦੇ ਸਨ। 44 ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ। 45 ਉਹ ਬੜਾ ਬਹਾਦਰ ਸੀ ਅਤੇ ਉਸਨੇ ਕਈ ਲੜਾਈਆਂ ਲੜੀਆਂ। ਉਸਦੇ ਕਾਰਨਾਮੇ 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਮਿਲਦੇ ਹਨ। 46 ਯਹੋਸ਼ਾਫ਼ਾਟ ਨੇ ਉਨ੍ਹਾਂ ਸਾਰੇ ਆਦਮੀ ਔਰਤਾਂ ਨੂੰ ਜਿਹੜੇ ਆਪਣੇ ਸ਼ਰੀਰ ਦਾ ਸਂਭੋਗੀ ਸੌਦਾ ਕਰਦੇ ਹਨ ਨੂੰ ਦੇਸੋਂ ਬਾਹਰ ਕੱਢ ਦਿੱਤਾ। ਇਹ ਲੋਕ ਉਸਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਸੋ ਉਨ੍ਹਾਂ ਨੂੰ ਪਾਤਸ਼ਾਹ ਨੇ ਦੇਸੋਂ ਬਾਹਰ ਕੱਢ ਦਿੱਤਾ। 47 ਇਸ ਵਕਤ ਦੌਰਾਨ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਉੱਥੇ ਇੱਕ ਗਵਰਨਰ ਰਾਜ ਕਰ ਰਿਹਾ ਸੀ ਜੋ ਕਿ ਯਹੂਦਾਹ ਦੇ ਪਾਤਸ਼ਾਹ ਵੱਲੋਂ ਚੁਣਿਆ ਗਿਆ ਸੀ। 48 ਯਹੋਸ਼ਾਫ਼ਾਟ ਨੇ ਕੁਝ ਤਰਸ਼ੀਸ਼ੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਿਆਉਣ ਲਈ ਓਫੀਰ ਨੂੰ ਜਾਣ, ਪਰ ਉਹ ਕਦੇ ਵੀ ਨਾ ਜਾ ਪਏ ਕਿਉਂ ਕਿ ਉਹ ਜਹਾਜ਼ ਅਸਯੋਨ ਗ਼ਬਰ ਕੋਲ ਹੀ ਟੁੱਟ ਕੇ ਨਸ਼ਟ ਹੋ ਗਏ। 49 ਤਦ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਦੀ ਮਦਦ ਕਰਨ ਦੀ ਸਲਾਹ ਦਿੱਤੀ। ਉਸਨੇ ਕਿਹਾ ਕਿ ਮੈਂ ਆਪਣੇ ਕੁਝ ਜਹਾਜ਼ ਸੇਵਕਾਂ ਨੂੰ ਤੇਰੇ ਜਹਾਜ਼ ਚਾਲਕਾਂ ਨਾਲ ਭੇਜ ਦਿੰਦਾ ਹਾਂ ਪਰ ਯੋਹਸ਼ਾਫਾਟ ਨੇ ਅਹਜ਼ਯਾਹ ਦੇ ਆਦਮੀਆਂ ਦੀ ਮਦਦ ਨੂੰ ਰਦ੍ਦ ਕੀਤਾ। 50 ਯਹੋਸ਼ਾਫਾਟ ਦੀ ਮੌਤ ਤੋਂ ਬਾਅਦ ਉਸਨੂੰ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸ ਨੂੰ ਉਸਦੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ, ਫ਼ਿਰ ਉਸਦਾ ਪੁੱਤਰ ਯਹੋਰਾਮ ਉਸਦੀ ਬਾਵੇ ਰਾਜ ਕਰਨ ਲੱਗਾ। 51 ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ 17 ਸਾਲ ਵਿੱਚ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਉੱਪਰ ਵੀ 2 ਸਾਲ ਰਾਜ ਕੀਤਾ। 52 ਅਹਜ਼ਯਾਹ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ। ਉਸ ਨੇ ਵੀ ਆਪਣੇ ਪਿਤਾ ਅਹਾਬ ਅਤੇ ਆਪਣੀ ਮਾਂ ਦੇ ਰਾਹ ਵਿੱਚ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ਵਿੱਚ, ਜਿਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ, ਵਾਂਗ ਹੀ ਕੀਤਾ। 53 ਉਸ ਨੇ ਵੀ ਆਪਣੇ ਪਿਤਾ ਵਾਂਗ ਬਆਲ ਦੀ ਉਪਾਸਨਾ ਕੀਤੀ ਅਤੇ ਉਸ ਅੱਗੇ ਮੱਥਾ ਟੇਕਿਆ ਅਤੇ ਇਉਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਖਿਝਾਇਆ। ਯਹੋਵਾਹ ਵੀ ਉਸਤੇ ਉਵੇਂ ਕ੍ਰੋਧਿਤ ਹੋਇਆ ਜਿਵੇਂ ਉਸਦੇ ਪਿਤਾ ਤੇ ਇਸ ਤੋਂ ਪਹਿਲਾਂ ਹੋਇਆ ਸੀ।