Esther

1:1 ਇਹੀ ਵਾਪਰਿਆ ਜਦੋਂ ਅਹਸ਼ਵੇਰੋਸ਼ ਪਾਤਸ਼ਾਹ, ਹਿਂਦੁਸਤਾਨ ਤੋਂ ਲੈਕੇ ਕੂਸ਼ ਤੀਕ, 127 ਪ੍ਰਾਂਤਾ ਉੁਤ੍ਤੇ ਸ਼ਾਸਨ ਕਰਦਾ ਹੁੰਦਾ ਸੀ। 2 ਅਹਸ਼ਵੇਰੋਸ਼ ਪਾਤਸਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਆਪਣੇ ਤਖਤ ਤੋਂ ਰਾਜ ਕੀਤਾ। 3 ਉਸ ਦੇ ਰਾਜ ਦੇ ਤੀਜੇ ਵਰ੍ਹੇ, ਉਸ ਨੇ ਆਪਣੇ ਆਗੂਆਂ ਅਤੇ ਹਾਕਮਾਂ ਨੂੰ ਇੱਕ ਦਾਅਵਤ ਦਿੱਤੀ ਜਿਸ ਵਿੱਚ ਫਾਰਸ ਅਤੇ ਮਾਦਾ ਦੇ ਸੇਨਾਪਤੀ ਅਤੇ ਮੁੱਖ ਆਗੂ ਵੀ ਸ਼ਾਮਿਲ ਸਨ। 4 ਇਹ ਦਾਅਵਤ ਲਗਾਤਾਰ 180 ਦਿਨ ਚੱਲੀ। ਇਸ ਸਮੇਂ ਦੇ ਦੌਰਾਨ ਅਹਸ਼ਵੇਰੋਸ਼ ਆਪਣੇ ਰਾਜਸੀ ਠਾਠ ਤੇ ਖਜ਼ਾਨਿਆਂ ਦਾ ਢੇਰ ਵਿਖਾਵਾ ਕਰ ਰਿਹਾ ਸੀ। ਉਹ ਹਰ ਇੱਕ ਨੂੰ ਮਹਿਲ ਦੀ ਸ਼ਾਨ-ਸ਼ੌਕਤ ਦਾ ਵਿਖਾਵਾ ਕਰਦਾ। 5 ਤੇ ਜਦੋਂ 180 ਦਿਨ ਪੂਰੇ ਹੋ ਗਏ, ਪਾਤਸ਼ਾਹ ਨੇ ਇੱਕ ਹੋਰ ਦਾਅਵਤ ਦਿੱਤੀ, ਜਿਹੜੀ ਸੱਤਾਂ ਦਿਨਾਂ ਤੱਕ ਚੱਲੀ। ਇਹ ਦਾਅਵਤ ਮਹਿਲ ਦੇ ਅੰਦਰਲੇ ਬਾਗ ਵਿੱਚ ਦਿੱਤੀ ਗਈ ਸੀ। ਸ਼ੂਸ਼ਨ ਗਢ਼ੀ ਵਿਚਲੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਆਮ ਤੋਂ ਲੈ ਕੇ ਖਾਸ ਸਾਰੇ ਹੀ ਸ਼ਾਮਿਲ ਸਨ। 6 ਬਾਗ ਅੰਦਰ ਚਿੱਟੇ ਅਤੇ ਜਾਮਨੀ ਰੰਗ ਦੇ ਸੂਤੀ ਪਰਦੇ, ਚਾਂਦੀ ਦੇ ਛਲਿਆਂ ਅਤੇ ਸਫ਼ੇਦ ਸੂਤੀ ਡੋਰੀਆਂ, ਅਤੇ ਬੈਁਗਨੀ ਰੰਗ ਦੀਆਂ ਡੋਰੀਆਂ ਨਾਲ ਸਂਗਮਰਮਰ ਦੇ ਥੰਮਾਂ ਨਾਲ ਬਂਨ੍ਹੇ ਹੋਏ ਸਨ। ਸੋਨੇ ਅਤੇ ਚਾਂਦੀ ਦੀਆਂ ਚੌਁਕੀਆਂ ਸਂਗਮਰਮਰ, ਲਾਲ ਸਖਤ ਬਲੌਰੀ ਚੱਟਾਨ, ਸੀਪ ਅਤੇ ਹੋਰ ਕੀਮਤੀ ਪੱਥਰ ਤੋਂ ਬਣੀ ਫਰਸ਼ ਤੇ ਰੱਖੀਆਂ ਹੋਈਆਂ ਸਨ। 7 ਸੋਨੇ ਦੇ ਜਾਮਾਂ ਵਿੱਚ ਮੈਅ ਵਰਤਾਈ ਗਈ। ਹਰ ਜਾਮ ਦੂਜੇ ਤੋਂ ਵੱਖਰਾ ਸੀ। ਪਾਤਸ਼ਾਹ ਬੜਾ ਦਿਆਲ ਸੀ ਅਤੇ ਉਸ ਦੀ ਦਾਅਵਤ ਵਿੱਚ ਬੇਹਿਸਾਬ ਮੈਅ ਵਰਤਾਈ ਗਈ। 8 ਪਾਤਸਾਹ ਨੇ ਆਪਣੇ ਸੇਵਕਾਂ ਨੂੰ ਇਹ ਹੁਕਮ ਦਿੱਤਾ ਕਿ ਮਹਿਮਾਨ ਜਿੰਨੀ ਮੈਅ ਚਾਹੁਣ ਉਨ੍ਹਾਂ 'ਚ ਵਰਤਾਈ ਜਾਵੇ। ਤੇ ਮੈਅ ਵਰਤਾਉਣ ਵਾਲਿਆਂ ਨੇ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ। 9 ਰਾਣੀ ਵਸ਼ਤੀ ਨੇ ਵੀ ਸ਼ਾਹੀ ਮਹਿਲ ਵਿੱਚ ਔਰਤਾਂ ਨੂੰ ਇੱਕ ਦਾਅਵਤ ਦਿੱਤੀ। 10 ਦਾਅਵਤ ਦੇ ਸੱਤਵੇਂ ਦਿਨ ਜਦੋਂ ਪਾਤਸ਼ਾਹ ਪੀਤੀ ਹੋਈ ਮੈਅ ਕਾਰਣ ਮਗਨ ਸੀ ਉਸ ਨੇ ਸੱਤ ਖੁਸਰਿਆਂ ਨੂੰ ਆਪਣੀ ਸੇਵਾ ਵਿੱਚ ਬੁਲਾਇਆ ਇਹ ਸੱਤ ਖੁਸਰਿਆਂ ਦੇ ਨਾਂ ਸਨ ਮਹੂਮਾਨ, ਬਿਜ਼ਬਾ, ਹਰਬੋਨਾ, ਬਿਗਬਾ, ਅਬਗਬਾ, ਜ਼ੇਬਰ ਅਤੇ ਕਰਕਸ । ਉਸ ਨੇ ਇਨ੍ਹਾਂ ਖੁਸਰਿਆਂ ਨੂੰ ਹੁਕਮ ਦਿੱਤਾ ਕਿ ਉਹ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁੱਖ ਲਿਆਉਣ ਤਾਂ ਜੋ ਉਹ ਰਾਣੀ ਦਾ ਸੁਹਪ੍ਪਣ ਮਹੱਤਵਪੂਰਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ, ਕਿਉਂ ਕਿ ਉਹ ਵੇਖਣ ਵਿੱਚ ਸੋਹਣੀ ਸੀ। 11 12 ਪਰ ਜਦੋਂ ਉਨ੍ਹਾਂ ਨੇ ਰਾਣੀ ਵਸ਼ਤੀ ਨੂੰ ਪਾਤਸ਼ਾਹ ਦਾ ਹੁਕਮ ਸੁਣਾਇਆ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਨੂੰ ਬੜਾ ਕ੍ਰੋਧ ਚੜ ਆਇਆ। 13 ਇਹ ਰੀਤ ਸੀ ਕਿ ਪਾਤਸ਼ਾਹ ਅਨੁਭਵੀ ਲੋਕਾਂ ਤੋਂ ਕਨੂੰਨ ਅਤੇ ਸਜ਼ਾ ਲਈ ਸਲਾਹ ਲੈਂਦਾ ਹੁੰਦਾ ਸੀ। ਇਸਲਈ ਅਹਸ਼ਵੇਰੋਸ਼ ਨੇ ਸਿਆਣੇ ਲੋਕਾਂ ਅਤੇ ਕਨੂੰਨ ਨੂੰ ਜਾਨਣ ਵਾਲਿਆਂ ਦੀ ਸਲਾਹ ਲਈ। ਇਹ ਸਿਆਣੇ ਆਦਮੀ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਨ ਜਿਨ੍ਹਾਂ ਦੇ ਨਾਮ ਸਨ: ਕਰਸ਼ਨਾ, ਸ਼ੇਬਾਰ, ਅਧਮਾਬਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਫਾਰਸ ਅਤੇ ਮਾਦਾ ਦੇ ਅੱਤ ਮਹੱਤਵਪੂਰਣ ਸ਼ਾਸਕ ਸਨ ਅਤੇ ਇਨ੍ਹਾਂ ਕੋਲ ਖਾਸ ਸਹੂਲਤਾਂ ਅਤੇ ਪਾਤਸ਼ਾਹ ਨੂੰ ਮਿਲਣ ਦੇ ਹੱਕ ਸਨ। ਅਤੇ ਉਹ ਰਾਜ ਵਿੱਚ ਉੱਚ ਪਦਾਂ ਦੇ ਸ਼ਾਸਕ ਸਨ। 14 15 ਪਾਤਸ਼ਾਹ ਨੇ ਇਨ੍ਹਾਂ ਆਦਮੀਆਂ ਨੂੰ ਪੁਛਿਆ, "ਬਿਵ੍ਵਸਬਾ ਅਨੁਸਾਰ, ਰਾਣੀ ਵਸ਼ਤੀ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? ਜਿਹੜੇ ਹਿਜ਼ੜੇ ਪ੍ਪਾਤਸ਼ਾਹ ਅਹਸ਼ਵੇਰੋਸ਼ ਦਾ ਹੁਕਮ ਰਾਣੀ ਕੋਲ ਲੈ ਕੇ ਗਏ, ਉਸਨੂੰ ਮੰਨਣ ਤੋਂ ਰਾਣੀ ਨੇ ਇਨਕਾਰ ਕੀਤਾ, ਤੇ ਹੁਣ ਉਸ ਨਾਲ ਕਿਵੇਂ ਕਰਨਾ ਚਾਹੀਦਾ ਹੈ?" 16 ਤੱਦ ਮਮੂਕਾਨ ਨੇ ਪਾਤਸ਼ਾਹ ਅਤੇ ਸਰਦਾਰਾਂ ਸਾਮ੍ਹਣੇ ਆਖਿਆ, "ਰਾਣੀ ਵਸ਼ਤੀ ਨੇ ਮਾੜਾ ਕੀਤਾ ਹੈ। ਉਸ ਨੇ ਕੇਵਲ ਪਾਤਸ਼ਾਹ ਦਾ ਹੀ ਨਹੀਂ ਸਗੋਂ ਸਾਰੇ ਸਰਦਾਰਾਂ ਅਤੇ ਪਾਤਸ਼ਾਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਸੂਬਿਆਂ ਦੇ ਲੋਕਾਂ ਵਿੱਚ ਬੁਰਾ ਕੰਮ ਕੀਤਾ ਹੈ। 17 ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਜਦੋਂ ਹੋਰ ਸਾਰੀਆਂ ਔਰਤਾਂ ਨੂੰ ਵਸ਼ਤੀ ਦੀ ਕਰਤੂਤ ਬਾਰੇ ਪਤਾ ਚੱਲੇਗਾ, ਤਾਂ ਉਹ ਵੀ ਆਪਣੇ ਪਤੀਆਂ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਨਗੀਆਂ। ਉਹ ਆਪਣੇ ਪਤੀਆਂ ਨੂੰ ਆਖਣਗੀਆਂ, 'ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪਾਤਸ਼ਾਹ ਅਹਸ਼ਵੇਰੋਸ਼ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਸੀ।' 18 "ਅੱਜ ਦੇ ਦਿਨ ਫਾਰਸ ਅਤੇ ਮਾਦਾ ਦੇ ਸਰਦਾਰਾਂ ਦੀਆਂ ਪਤਨੀਆਂ ਨੂੰ ਰਾਣੀ ਦੀ ਗੱਲ ਦੀ ਖਬਰ ਮਿਲੀ ਹੈ ਤਾਂ ਉਹ ਉਸ ਦੀਆਂ ਕਰਤੂਤਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਆਪਣੇ ਹਾਕਮਾਂ-ਸਰਦਾਰਾਂ ਅੱਗੇ ਇਉਂ ਹੀ ਕਰਨਗੀਆਂ ਤਾਂ ਇਉਂ ਮਹੌਲ ਵਿੱਚ ਨਿਰਾਦਰ ਅਤੇ ਕ੍ਰੋਧ ਦੀ ਭਾਵਨਾ ਪੈਦਾ ਹੋਵੇਗੀ। 19 "ਇਸਲਈ ਜੇਕਰ ਪਾਤਸ਼ਾਹ ਨੂੰ ਇਹ ਸੁਝਾਵ ਚੰਗਾ ਲੱਗੇ, ਤਾਂ ਉਸ ਦੇ ਵੱਲੋਂ ਇਸ ਸ਼ਾਹੀ ਹੁਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਫਾਰਸ ਅਤੇ ਮਾਦਾ ਦੇ ਕਨੂੰਨਾਂ ਵਿੱਚ ਲਿਖਿਆ ਜਾਵੇ ਜੋ ਬਦਲਿਆ ਨਹੀਂ ਜਾ ਸਕਦਾ। ਤੇ ਸ਼ਾਹੀ ਐਲਾਨ ਇਹ ਹੋਵੇ ਕਿ ਰਾਣੀ ਵਸ਼ਤੀ ਹੁਣ ਕਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਨਮੁੱਖ ਪ੍ਰਗਟ ਨਾ ਹੋਵੇ ਅਤੇ ਜਿਹੜੀ ਉਸ ਤੋਂ ਚੰਗੀ ਹੋਵੇ ਪਾਤਸ਼ਾਹ ਇਹ ਪਦਵੀ ਉਸ ਨੂੰ ਦੇ ਦੇਵੇ। 20 ਇਉਂ ਜਦੋਂ ਪਾਤਸ਼ਾਹ ਦਾ ਹੁਕਮ ਰਾਜ ਦੇ ਸਾਰੇ ਹਿਸਿਆਂ ਵਿੱਚ ਐਲਾਨਿਆ ਜਾਵੇ, ਤਾਂ ਉਸ ਦੇ ਵਿਸ਼ਾਲ ਰਾਜ ਵਿਚਲੀਆਂ ਸਾਰੀਆਂ ਔਰਤਾਂ ਸੁਣਨਗੀਆਂ ਅਤੇ ਆਪਣੇ ਪਤੀ ਦੀ ਇੱਜ਼ਤ ਕਰਨਗੀਆਂ ਭਾਵੇਂ ਉਹ ਰੁਤਬੇ ਵਿੱਚ ਘੱਟ ਜਾਂ ਅੱਤ ਮਹੱਤਵਪੂਰਣ ਹੋਵੇ।" 21 ਪਾਤਸ਼ਾਹ ਅਤੇ ਉਸਦੇ ਮਹੱਤਵਪੂਰਣ ਅਧਿਕਾਰੀ ਅਜਿਹੀ ਸਲਾਹ ਤੋਂ ਬੜੇ ਖੁਸ਼ ਸਨ ਅਤੇ ਪਾਤਸ਼ਾਹ ਅਹਸ਼ਵੇਰੋਸ਼ ਨੇ ਉਵੇਂ ਹੀ ਕੀਤਾ ਜਿਵੇਂ ਮਮੂਕਾਨ ਨੇ ਸੁਝਾਵ ਦਿੱਤਾ ਸੀ। 22 ਪਾਤਸ਼ਾਹ ਅਹਸਵੇਰੋਸ਼ ਨੇ ਆਪਣੇ ਰਾਜ ਦੇ ਸਾਰੇ ਹਿਸਿਆਂ ਵਿੱਚ ਚਿੱਠੀਆਂ ਭੇਜੀਆਂ। ਉਸ ਨੇ ਇਹ ਚਿੱਠੀਆਂ ਸਾਰੇ ਸੂਬਿਆਂ ਵਿੱਚ, ਸੂਬੇ ਦੀ ਆਪਣੀ ਬੋਲੀ ਵਿੱਚ ਅਤੇ ਹਰ ਕੌਮ ਦੀ ਆਪਣੀ ਬੋਲੀ ਮੁਤਾਬਕ ਭੇਜੀਆਂ। ਇਉਂ ਉਹ ਚਿੱਠੀਆਂ ਹਰ ਵਿਅਕਤੀ ਦੀ ਬੋਲੀ ਮੁਤਾਬਕ ਭੇਜੀਆਂ ਗਈਆਂ ਤਾਂ ਜੋ ਹਰ ਮਨੁੱਖ ਨੂੰ ਆਪਣੇ ਘਰ ਦਾ ਮੁਖੀਆ ਹੋਵੇ, ਪਤਾ ਚਲ ਜਾਵੇ।

2:1 ਇਸਤੋਂ ਬਆਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕਰੋਧ ਠੰਡਾ ਪੈ ਗਿਆ। ਫਿਰ ਉਸਨੇ ਵਸ਼ਤੀ ਵਿਰੁੱਧ ਆਪਣੇ ਹੁਕਮ ਅਤੇ ਜੋ ਕੁਝ ਵਸ਼ਤੀ ਤੇ ਕੀਤਾ ਸੀ, ਉਸ ਸਭ ਨੂੰ ਚਿਤਵਿਆ। 2 ਤਾਂ ਪਾਤਸ਼ਾਹ ਦੇ ਨਿਜ੍ਜੀ ਸੇਵਕਾਂ ਨੇ ਉਸ ਨੂੰ ਸੁਝਾਅ ਦਿੱਤਾ ਅਤੇ ਕਿਹਾ, "ਪਾਤਸ਼ਾਹ ਲਈ ਸੋਹਣੀਆਂ ਅਤੇ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਜਾਵੇ। 3 ਪਾਤਸ਼ਾਹ ਆਪਣੀ ਹਰ ਪ੍ਰਾਂਤ ਵਿੱਚੋਂ ਆਗੂਆਂ ਨੂੰ ਚੁਣੇ ਅਤੇ ਫਿਰ ਇਹ ਆਗੂ ਉਨ੍ਹਾਂ ਖੂਬਸੂਰਤ ਅਤੇ ਅਣਵਿਆਹੀਆਂ ਕੁੜੀਆਂ ਨੂੰ ਸ਼ੂਸ਼ਨ ਜਿਲ੍ਹੇ ਦੇ ਮਹਿਲ ਨੂੰ ਲਿਆਉਣ। ਇਨ੍ਹਾਂ ਕੁੜੀਆਂ ਨੂੰ ਪਾਤਸ਼ਾਹ ਦੇ ਮਹਿਲ ਦੇ ਜਨਾਨਖਾਨੇ ਵਿੱਚ ਰੱਖਿਆ ਜਾਵੇਗਾ। ਅਤੇ ਉਹ ਪਾਤਸ਼ਾਹ ਦੇ ਖੁਸਰੇ ਹੇਗਈ ਦੀ ਦੇਖ-ਰੇਖ ਵਿੱਚ ਰਹਿਣਗੀਆਂ, ਜੋ ਕਿ ਪਾਤਸ਼ਾਹ ਦੇ ਜਨਾਨਖਾਨੇ ਦਾ ਸਰਪ੍ਰਸਤ ਹੈ। ਫ਼ਿਰ ਉਹ ਉਨ੍ਹਾਂ ਨੂੰ ਖੂਬਸੂਰਤੀ ਲਈ ਵਸਤਾਂ ਦੇਵੇਗਾ। 4 ਫਿਰ ਉਹਨਾਂ ਸਭਨਾਂ ਵਿੱਚ ਜਿਹੜੀ ਕਂਜਕ ਕੁਆਰੀ ਪਾਤਸ਼ਾਹ ਦੀ ਮਨ ਨੂੰ ਭਾਵੇ ਉਸ ਨੂੰ ਵਸ਼ਤੀ ਦੀ ਬਾਵੇ ਪਾਤਸ਼ਾਹ ਦੀ ਮਹਾਰਾਣੀ ਬਾਪਿਆਂ ਜਾਵੇ।" ਪਾਤਸ਼ਾਹ ਨੂੰ ਇਹ ਮਸ਼ਵਰਾ ਚੰਗਾ ਲਗਿਆ ਤ੍ਤੇ ਉਸਨੇ ਮੰਨ ਲਿਆ। 5 ਹੁਣ ਬਿਨਯਾਮੀਨੀ ਘਰਾਣੇ ਦੇ ਪਰਿਵਾਰ ਸਮੂਹ ਵਿੱਚੋਂ ਮਾਰਦਕਈ ਨਾਮ ਦਾ ਇਕ ਯਹੂਦੀ ਸੀ ਜੋ ਕਿ ਯਾਈਰ ਦਾ ਪੁੱਤਰ ਸੀ ਅਤੇ ਕੀਸ਼ ਦਾ ਪੁੱਤਰ ਸੀ। ਮਾਰਦਕਈ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਸੀ। 6 ਮਾਰਦਕਈ ਯਰੂਸ਼ਲਮ ਤੋਂ ਨਬੂਕਦਨੱਸਰ ਦੁਆਰਾ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਬੰਦੀ ਬਣਾਕੇ ਲਿਜਾਇਆ ਗਿਆ ਸੀ। ਪਾਤਸ਼ਾਹ ਨੇ ਮਾਰਦਕਈ ਅਤੇ ਯਹੂਦਾਹ ਦੇ ਰਾਜੇ, ਯੇਹੋਇਆਚਿਨ ਨੂੰ ਕੈਦੀਆਂ ਦੇ ਇੱਕ ਸਮੂਹ ਸਮੇਤ ਬੰਦੀ ਬਣਾ ਲਿਆ ਸੀ। 7 ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦਸ੍ਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦਸ੍ਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨਖ੍ਖੀ ਸੀ। 8 ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅਸ੍ਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ। 9 ਹੇਗਈ ਨੂੰ ਅਸਤਰ ਪਸੰਦ ਆਈ ਤੇ ਉਸਦੀ ਚਹੇਤੀ ਬਣੀ ਇਸ ਲਈ ਹੇਗਈ ਨੇ ਉਸਦੀ ਸੁੰਦਰਤਾ ਵਧਾਉਣ ਲਈ ਖਾਸ ਉਪਚਾਰ ਕੀਤੇ ਅਤੇ ਉਸਨੂੰ ਵਧੀਆ ਭੋਜਨ ਖਾਣ ਨੂੰ ਦਿੱਤੇ। ਹੇਗਈ ਨੇ ਪਾਤਸ਼ਾਹ ਦੇ ਮਹਿਲ ਵਿੱਚੋਂ ਅਸਤਰ ਲਈ ਸੱਤ ਗੋਲੀਆਂ ਚੁਣੀਆਂ। ਫਿਰ ਹੇਗਈ ਨੇ ਅਸਤਰ ਅਤੇ ਉਸ ਦੀਆਂ ਸੱਤ ਦਾਸੀਆਂ ਨੂੰ ਪਾਤਸ਼ਾਹ ਦੇ ਜਨਾਨਖਾਨੇ ਸਭ ਤੋਂ ਵਧੀਆ ਥਾਂ ਉੱਤੇ ਠਹਿਰਾਇਆ। 10 ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮ੍ਮਾਰਦਕਈ ਨੇ ਉਸਨੂੰ ਦੱਸਣੋ ਮਨ੍ਹਾਂ ਕੀਤਾ ਸੀ। 11 ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁਖ ਸਾਂਦ ਬਾਰੇ ਜਾਣਦਾ ਰਹੇ। 12 ਹੁਣ ਕਿਸੇ ਵੀ ਕੁੜੀ ਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਕੋਲ ਜਾਣ ਦੀ ਵਾਰੀ ਆਉਣ ਤੋਂ ਪਹਿਲਾਂ, ਉਸ ਲਈ ਇਨ੍ਹਾਂ ਰਾਹੀਂ ਗੁਜ਼ਰਨਾ ਜ਼ਰੂਰੀ ਸੀ: ਪਹਿਲਾਂ ਉਸ ਨੂੰ ਖੂਬਸੂਰਤੀ ਦੇ ਉਪਚਾਰ ਦੇ ਬਾਰ੍ਹਾਂ ਮਹੀਨਿਆਂ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ, ਛੇ ਮਹੀਨੇ ਮੁਰ ਦੇ ਤੇਲ ਨਾਲ ਅਤੇ ਅਗਲੇ ਛੇ ਮਹੀਨੇ ਉਸ ਦਾ ਵੱਖੋ-ਵੱਖਰੇ ਅਤਰਾਂ ਅਤੇ ਵਟਣਿਆਂ ਆਦਿ ਨਾਲ ਉਪਚਾਰ ਕੀਤਾ ਜਾਂਦਾ ਸੀ। 13 ਇਉਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਕੁੜੀ ਪਾਤਸ਼ਾਹ ਦੇ ਸਾਮ੍ਹਣੇ ਜਾਂਦੀ ਸੀ। ਉਸਨੂੰ ਸਭ ਕੁਝ ਉਸ ਜਨਾਨਖਾਨੇ ਚੋ ਮੁਹਈਆ ਕਰਵਾਇਆ ਜਾਂਦਾ। ਜਿਸਦੀ ਉਸਨੂੰ ਲੋੜ ਹੁੰਦੀ ਸੀ। 14 ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਮ੍ਹਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ। 15 ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸਨੂੰ ਪਸੰਦ ਕਰਦਾ। 16 ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸਦੇ ਮਹਿਲੀਁ ਪਹੁੰਚੀ। 17 ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸਨੂੰ ਆਪਣੀ ਮਹਾਰਾਣੀ ਬਣਾਇਆ। 18 ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ। 19 ਜਦ ਦੂਜੀ ਵਾਰ ਕੁਆਰੀਆਂ ਕੁੜੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ ਦੇ ਕੋਲ ਹੀ ਬੈਠਾ ਸੀ। 20 ਅਸਤਰ ਨੇ ਆਪਣੇ ਯਹੂਦੀ ਹੋਣ ਦਾ ਭੇੇਤ ਅਜੇ ਤਾਈਂ ਗੁਪਤ ਰੱਖਿਆ ਹੋਇਆ ਸੀ ਤੇ ਨਾ ਹੀ ਉਸਨੇ ਆਪਣੇ ਖਾਨਦਾਨ ਦੇ ਪਿਛੋਕੜ ਬਾਰੇ ਕਿਸੇ ਨੂੰ ਦੱਸਿਆ ਸੀ ਜਿਵੇਂ ਕਿ ਮਾਰਦਕਈ ਨੇ ਉਸਨੂੰ ਹੁਕਮ ਦਿੱਤਾ ਹੋਇਆ ਸੀ। ਉਹ ਅਜੇ ਵੀ ਮਾਰਦਕਈ ਨੂੰ ਓਵੇਂ ਹੀ ਮਂਨਦੀ ਸੀ ਜਿਵੇਂ ਕਿ ਪਹਿਲਾਂ ਜਦੋਂ ਉਹ ਉਸਦੀ ਦੇਖ ਭਾਲ ਕਰਦਾ ਹੁੰਦਾ ਸੀ। 21 ਉਸ ਵਕਤ ਜਦੋਂ ਮਾਰਦਕਈ ਪਾਤਾਸ਼ਾਹ ਦੇ ਫਾਟਕ ਕੋਲ ਬੈਠਾ ਹੋਇਆ ਸੀ, ਪਾਤਸ਼ਾਹ ਦੇ ਦੋ ਖੁਸਰਿਆਂ ਬਿਗਬਨਾ ਅਤੇ ਤਰਸ਼ ਨੇ, ਜੋ ਕਿ ਦਰਵਾਜ਼ੇ ਦੀ ਪਹਿਰੇਦਾਰੀ ਕਰਦੇ ਸਨ, ਪਾਤਸ਼ਾਹ ਅਹਸ਼ਵੇਰੋਸ਼ ਨਾਲ ਨਾਰਾਜ਼ ਹੋਕੇ, ਉਸ ਨੂੰ ਮਾਰਨ ਦੀ ਵਿਉਂਤ ਬਣਾਈ। 22 ਪਰ ਮਾਰਦਕਈ ਨੂੰ ਉਨ੍ਹਾਂ ਦੀ ਭੈੜੀ ਨੀਅਤ ਦਾ ਪਤਾ ਚੱਲ ਗਿਆ ਤੇ ਉਸਨੇ ਇਹ ਖਬਰ ਅਸਤਰ ਨੂੰ ਜਾਕੇ ਦੇ ਦਿੱਤੀ। ਤਾਂ ਅਸਤਰ ਰਾਣੀ ਨੇ ਇਹ ਗੱਲ ਜਾਕੇ ਪਾਤਸ਼ਾਹ ਨੂੰ ਆਖੀ ਤੇ ਉਸਨੇ ਇਹ ਵੀ ਜਾਕੇ ਦੱਸਿਆ ਕਿ ਇਸ੍ਸ ਬੁਰੀ ਖਬਰ ਦੀ ਸੂਹ ਦਾ ਪਤਾ ਮਾਰਦਕਈ ਨੇ ਹੀ ਲਗਾਇਆ ਹੈ। 23 ਫਿਰ ਇਸ ਬਦ ਵਿਉਂਤ ਦੀ ਜਾਂਚ ਪੜਤਾਲ ਹੋਈ ਅਤੇ ਇਹ ਖਬਰ ਸੱਚ ਨਿਕਲੀ। ਇਸ ਲਈ ਇਹ ਪਹਿਰੇਦਾਰ ਇੱਕ ਦ੍ਰਖਤ ਤੇ ਫ਼ਾਂਸੀ ਚੜਾੇ ਗਏ। ਇਹ ਸਾਰੀਆਂ ਗੱਲਾਂ ਪਾਤਸ਼ਾਹ ਦੀ ਹਾਜ਼ਰੀ ਵਿੱਚ, ਵਾਪਰੀਆ ਅਤੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ।

3:1 ਇਨ੍ਹਾਂ ਘਟਨਾਵਾਂ ਦੇ ਉਪਰੰਤ ਪਾਤਸ਼ਾਹ ਅਹਸ਼ਵੇਰੋਸ਼ ਨੇ ਹਾਮਾਨ, ਅਗਾਗੀ ਹਮਦਾਬਾ ਦੇ ਪੁੱਤਰ ਨੂੰ ਸਨਮਾਨਿਤ ਕੀਤਾ। ਪਾਤਸ਼ਾਹ ਨੇ ਉਸ ਨੂੰ ਸਾਰੇ ਆਗੂਆਂ ਨਾਲੋਂ ਉਚੇਰਾ ਰੁਤਬਾ ਦਿੱਤਾ। 2 ਪਾਤਸ਼ਾਹੀ ਫਾਟਕ ਤੇ ਪਾਤਸ਼ਾਹ ਦੇ ਸਾਰੇ ਨੌਕਰ ਹੁਣ ਹਾਮਾਨ ਨੂੰ ਝੁਕ੍ਕ ਕੇ ਸਲਾਮ ਕਰਦੇ ਤੇ ਸਨਮਾਨ ਦਿੰਦੇ ਕਿਉਂ ਕਿ ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤੇ ਸਨ। ਪਰ ਮਾਰਦਕਈ ਨੇ ਝੁਕ ਕੇ ਹਾਮਾਨ ਨੂੰ ਆਦਰ ਦੇਣ ਤੋਂ ਇਨਕਾਰ ਕਰ ਦਿੱਤਾ। 3 ਤਾਂ ਸ਼ਾਹੀ ਫ਼ਾਟਕ ਤੇ ਪਾਤਸ਼ਾਹ ਦੇ ਬਾਕੀ ਸਾਰੇ ਨੌਕਰਾਂ ਨੇ ਮਾਰਦਕਈ ਨੂੰ ਪੁਛਿਆ, "ਤੂੰ ਪਾਤਸ਼ਾਹ ਦੇ ਹੁਕਮਾਂ ਨੂੰ ਮੰਨ ਕੇ ਹਾਮਾਨ ਦੇ ਅੱਗੇ ਕਿਉਂ ਨਹੀਂ ਝੁਕਦਾ?" 4 ਉਹ ਹਰ ਰੋਜ਼ ਉਸਨੂੰ ਇਸ ਬਾਰੇ ਪੁੱਛਦੇ ਰਹੇ ਤੇ ਉਹ ਹਰ ਰੋਜ਼ ਹੁਕਮ ਮੰਨਣ ਤੋਂ ਇਨਕਾਰ ਕਰਦਾ ਰਿਹਾ। ਤਾਂ ਉਨ੍ਹਾਂ ਆਗੂਆਂ ਨੇ ਇਹ ਗੱਲ ਹਾਮਾਨ ਨੂੰ ਕਹੀ। ਉਹ ਵੇਖਣਾ ਚਾਹੁੰਦੇ ਸਨ ਕਿ ਹੁਣ ਹਾਮਾਨ ਮਾਰਦਕਈ ਨਾਲ ਕੀ ਸਲੂਕ ਕਰੇਗਾ, ਕਿਉਂ ਕਿ ਮਾਰਦਕਈ ਨੇ ਉਨ੍ਹਾਂ ਆਗੂਆਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ। 5 ਜਦੋਂ ਹਾਮਾਨ ਨੇ ਵੇਖਿਆ ਕਿ ਮਾਰਦਕਈ ਨੇ ਉਸ ਅੱਗੇ ਝੁਕ ਕੇ ਉਸ ਨੂੰ ਇੱਜ਼ਤ ਨਹੀਂ ਦਿੱਤੀ, ਉਸ ਨੂੰ ਬੜਾ ਗੁੱਸਾ ਆਇਆ। 6 ਹਾਮਾਨ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਯਹੂਦੀ ਹੈ। ਉਹ ਕੇਵਲ ਮਾਰਦਕਈ ਨੂੰ ਹੀ ਮਾਰਕੇ ਖਤਮ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਮਾਰਦਕਈ ਦੇ ਸਾਰੇ ਲੋਕਾਂ, ਯਹੂਦੀਆਂ ਨੂੰ ਅਹਸ਼ਵੇਰੋਸ਼ ਦੇ ਸਾਰੇ ਰਾਜ ਵਿੱਚੋਂ ਤਬਾਹ ਕਰਨਾ ਚਾਹੁੰਦਾ ਸੀ। 7 ਪਾਤਸ਼ਾਹ ਅਹਸ਼ਵੇਰੋੋਸ਼ ਦੇ ਰਾਜ ਦੇ ਬਾਰ੍ਹਵੇਂ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ, ਜੋ ਨੀਸਾਨ ਦਾ ਮਹੀਨਾ ਵੀ ਹੈ, ਉਨ੍ਹਾਂ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਹਾਮਾਨ ਦੀ ਹਾਜ਼ਰੀ ਵਿੱਚ ਗੁਣੇ ਸੁੱਟੇ। ਬਾਰ੍ਹਵਾਂ ਮਹੀਨਾ, ਅਦਾਰ ਦਾ ਮਹੀਨਾ, ਚੁਣਿਆ ਗਿਆ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ 'ਪੁਰ' ਕਹਿਲਾਉਂਦੇ ਸਨ।) 8 ਤੱਦ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਕੋਲ ਆ ਕੇ ਆਖਿਆ, "ਹੇ ਪਾਤਸਾਹ ਅਹਸ਼ਵੇਰੋਸ਼, ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ, ਇੱਕ ਉਮ੍ਮਤ ਸਾਰੇ ਲੋਕਾਂ ਵਿੱਚ ਖਿਲਰੀ ਅਤੇ ਫੈਲੀ ਹੋਈ ਹੈ। ਉਨ੍ਹਾਂ ਲੋਕਾਂ ਦੀਆਂ ਰੀਤਾਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਹਨ। ਇਹ ਲੋਕ ਰਾਜੇ ਦੇ ਕਨੂੰਨਾਂ ਨੂੰ ਵੀ ਨਹੀਂ ਮੰਨਦੇ ਸੋ ਇਹ ਪਾਤਸ਼ਾਹ ਲਈ ਲਾਭਵਂਦ ਨਹੀਂ ਕਿ ਅਜਿਹੇ ਲੋਕ ਤੁਹਾਡੇ ਰਾਜ ਵਿੱਚ ਨਿਵਾਸ ਕਰਨ। 9 "ਜੇਕਰ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਂ ਇੱਕ ਸੁਝਾਵ ਦੇਵਾਂ: ਇਨ੍ਹਾਂ ਲੋਕਾਂ ਨੂੰ ਖਤਮ ਕਰਨ ਦੇ ਆਦੇਸ਼ ਦੇਵੋ ਅਤੇ ਮੈਂ ਖਜ਼ਾਨੇ ਦੇ ਇਂਚਾਰਜਾਂ ਨੂੰ ਸ਼ਾਹੀ ਖਜਾਨੇ ਵਿੱਚ ਪਾਉਣ ਲਈ ਚਾਂਦੀ ਦੇ 10,000 ਸਿੱਕੇ ਦੇਵਾਂਗਾ।" 10 ਇਸ ਲਈ ਪਾਤਸ਼ਾਹ ਨੇ ਆਪਣੀ ਸਰਕਾਰੀ ਮੋਹਰ ਵਾਲੀ ਮੁੰਦਰੀ ਆਪਣੇ ਹੱਥੋਂ ਲਾਹੀ ਅਤੇ ਯਹੂਦੀਆਂ ਦੇ ਵੈਰੀ, ਅਗਾਗੀ ਹਮਦਾਬਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ। 11 ਤੱਦ ਪਾਤਸ਼ਾਹ ਨੇ ਹਾਮਾਨ ਨੂੰ ਕਿਹਾ, "ਪੈਸੇ ਰੱਖ ਅਤੇ ਜਿਵੇਂ ਤੂੰ ਚਾਹੇਁ ਇਨ੍ਹਾਂ ਲੋਕਾਂ ਨਾਲ ਕਰੀਂ।" 12 ਤਾਂ ਪਾਤਸ਼ਾਹ ਦੇ ਸਕੱਤਰ ਪਹਿਲੇ ਮਹੀਨੇ ਦੀ ਤੇਰ੍ਹਵੀਁ ਤਾਰੀਖ ਨੂੰ ਬੁਲਾਏ ਗਏ। ਉਨ੍ਹਾਂ ਨੇ ਹਰ ਸੂਬੇ ਦੀ ਬੋਲੀ ਵਿੱਚ ਹਾਮਾਨ ਦੇ ਆਦੇਸ਼ ਨੂੰ ਲਿਖਿਆ। ਉਨ੍ਹਾਂ ਨੇ ਸਾਰੇ ਲੋਕਾਂ ਦੀ ਬੋਲੀ ਵਿੱਚ ਉਨ੍ਹਾਂ ਆਦੇਸ਼ਾਂ ਨੂੰ ਲਿਖਿਆ। ਉਨ੍ਹਾਂ ਨੇ ਪਾਤਸ਼ਾਹ ਦੇ ਆਗੂਆਂ, ਸੂਬਿਆਂ ਦੇ ਰਾਜਪਾਲਾਂ ਅਤੇ ਲੋਕਾਂ ਦੇ ਵੱਖ-ਵੱਖ ਟੋਲਿਆਂ ਦੇ ਆਗੂਆਂ ਨੂੰ ਵੀ ਲਿਖਿਆ। ਉਨ੍ਹਾਂ ਨੇ ਇਹ ਪਾਤਸ਼ਾਹ ਦੇ ਅਧਿਕਾਰ ਨਾਲ ਲਿਖਿਆ ਅਤੇ ਇਸ ਉੱਤੇ ਪਾਤਸ਼ਾਹ ਦੀ ਮੋਹਰ ਵਾਲੀ ਮੁੰਦਰੀ ਦੀ ਛਾਪ ਲਾ ਦਿੱਤੀ। 13 ਉਹ ਚਿੱਠੀਆਂ ਸ਼ਂਦੇਸ਼ਵਾਹਕਾਂ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਭੇਜੀਆਂ ਗਈਆਂ ਜੋ ਕਿ ਯਹੂਦੀਆਂ ਨੂੰ ਮਾਰਨ, ਵਢ੍ਢਣ, ਤੇ ਪੂਰਨ ਤੌਰ ਤੇ ਤਬਾਹ ਕਰਨ ਦੇ ਹੁਕਮ ਸਨ। ਇਸ ਵਿੱਚ ਜਵਾਨ ਅਤੇ ਬੁਢ੍ਢੇ ਲੋਕਾਂ ਨੂੰ, ਬੱਚਿਆਂ, ਜ੍ਜੁਆਕਾਂ ਅਤੇ ਔਰਤਾਂ ਸਭਨਾਂ ਨੂੰ ਇੱਕੋ ਹੀ ਦਿਨ ਵਿੱਚ ਖਤਮ ਕਰਨ ਦਾ ਆਦੇਸ਼ ਸੀ। ਉਹ ਦਿਨ ਆਦਰ ਮਹੀਨੇ ਦੇ, ਕਿ ਬਾਰ੍ਹਵੇ ਮਹੀਨੇ ਬਾਰ੍ਹਵੇਂ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧੰਨ-ਮਾਲ ਲੁੱਟ ਲਿੱਤਾ ਜਾਵੇ। 14 ਇਸ ਆਦੇਸ਼ ਦੀ ਇੱਕ ਨਕਲ ਕਨੂੰਨ ਵਜੋਂ ਸਾਰੇ ਪ੍ਰਾਂਤਾਂ ਲਈ ਸੂਬੇ ਵਿਚਲੇ ਸਾਰੇ ਲੋਕਾਂ ਦਰਮਿਆਨ ਐਲਾਨ ਕਰਾਉਣ ਲਈ ਦਿੱਤੀ ਗਈ, ਤਾਂ ਜੋ ਸਾਰੇ ਲੋਕ ਉਸ ਦਿਨ ਲਈ ਤਿਆਰ ਰਹਿਣ। 15 ਪਾਤਸ਼ਾਹ ਦੇ ਹੁਕਮ ਮੁਤਾਬਕ ਸੰਦੇਸ਼ਵਕ ਨੇ ਬੜੀ ਫੁਰਤੀ ਨਾਲ ਕੰਮ ਕੀਤਾ। ਇਹ ਹੁਕਮ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਦਿੱਤਾ ਗਿਆ। ਪਾਤਸ਼ਾਹ ਅਤੇ ਹਾਮਾਨ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਸ਼ਹਿਰ ਦੇ ਲੋਕ ਉਲਝਨ ਵਿੱਚ ਸਨ।

4:1 ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚਲਾ ਗਿਆ। 2 ਪਰ ਉਹ ਪਾਤਸ਼ਾਹ ਦੇ ਫਾਟਕ ਤੀਕ ਹੀ ਜਾ ਸਕਿਆ ਕਿਉਂ ਕਿ ਕੋਈ ਵੀ ਮਨੁੱਖ ਉਦਾਸੀ ਦੇ ਕੱਪੜੇ ਧਾਰਨ ਕਰਕੇ ਉਸ ਫਾਟਕ ਅੰਦਰ ਦਾਖਲ ਨਹੀਂ ਸੀ ਹੋ ਸਕਦਾ। 3 ਹਰ ਸੂਬੇ ਵਿੱਚ ਜਿੱਥੇ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਓਥੇ ਯਹੂਦੀਆਂ ਦਰਮਿਆਨ ਰੋਣਾ ਅਤੇ ਉਦਾਸੀ ਸੀ। ਉਹ ਵਰਤ ਰੱਖ ਰਹੇ ਸਨ ਅਤੇ ਉੱਚੀ-ਉੱਚੀ ਚੀਕ ਰਹੇ ਸਨ ਅਤੇ ਬਹੁਤ ਸਾਰੇ ਯਹੂਦੀਆਂ ਨੇ ਸੋਗ ਦੇ ਬਸਤਰ ਪਾਕੇ ਆਪਣੇ ਸਿਰਾਂ ਵਿੱਚ ਸੁਆਹ ਪਾਈ ਹੋਈ ਸੀ ਅਤੇ ਜ਼ਮੀਨ ਤੇ ਲਿਟੇ ਪਏ ਸਨ। 4 ਅਸਤਰ ਦੀਆਂ ਦਾਸੀਆਂ ਅਤੇ ਖੁਸਰਿਆਂ ਨੇ ਉਸ ਕੋਲ ਆ ਕੇ ਉਸ ਨੂੰ ਮਾਰਦਕਈ ਦੇ ਵਿਹਾਰ ਬਾਰੇ ਦੱਸਿਆ। ਇਸ੍ਸ ਗੱਲ ਨੇ ਰਾਣੀ ਨੂੰ ਬਹੁਤ ਬੇਚੈਨ ਅਤੇ ਉਦਾਸ ਕਰ ਦਿੱਤਾ। ਉਸਨੇ ਮਾਰਦਕਈ ਕੋਲ ਸੋਗ ਵਸਤਰ ਦੀ ਬਜਾਇ ਦੂਜੇ ਕੱਪੜੇ ਭੇਜੇ ਪਰ ਉਸਨੇ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ। 5 ਤਦ ਅਸਤਰ ਨੇ ਹਬਾਕ ਨੂੰ ਸਦਿਆ। ਹ੍ਹਬਾਕ ਉਨ੍ਹਾਂ ਪਾਤਸ਼ਾਹੀ ਖੁਸਰਿਆਂ ਵਿੱਚੋਂ ਸੀ ਜਿਸ ਨੂੰ ਉਸਦੀ ਸੇਵਾ ਲਈ ਚੁਣਿਆ ਗਿਆ ਸੀ ਤਾਂ ਅਸਤਰ ਨੇ ਹਬਾਕ ਨੂੰ ਮਾਰਦਕਈ ਦੀ ਉਦਾਸੀ ਦਾ ਕਾਰਣ ਜਾਨਣ ਲਈ ਭੇਜਿਆ। 6 ਤਾਂ ਹਬਾਕ ਸ਼ਹਿਰ ਦੀ ਉਸ ਬਾਵੇਂ ਪਾਤਸ਼ਾਹ ਦੇ ਫਾਟਕ ਦੇ ਸਾਮ੍ਹਣੇ ਗਿਆ ਜਿੱਥੇ ਮਾਰਦਕਈ ਖੁਲ੍ਲੀ ਜਗ੍ਹਾ ਕੋਲ ਖੜਾ ਸੀ। 7 ਫਿਰ ਮਾਰਦਕਈ ਨੇ ਹਬਾਕ ਨੂੰ, ਜੋ ਕੁਝ ਵੀ ਵਾਪਰਿਆ ਸੀ ਦੱਸਿਆ। ਉਸ ਨੇ ਹਬਾਕ ਨੂੰ ਇਹ ਵੀ ਦੱਸਿਆ ਕਿ ਹ੍ਹਾਮਾਨ ਨੇ ਯਹੂਦੀਆਂ ਨੂੰ ਮਾਰਨ ਲਈ ਸ਼ਾਹੀ ਖਜਾਨੇ ਵਿੱਚ ਕਿੰਨੀ ਚਾਂਦੀ ਪਾਉਣ ਦਾ ਇਕਰਾਰ ਕੀਤਾ ਸੀ। 8 ਮਾਰਦਕਈ ਨੇ ਹਬਾਕ ਨੂੰ ਉਸ ਖਤ ਦੀ ਇੱਕ ਨਕਲ ਵੀ ਦਿੱਤੀ, ਜਿਸ ਵਿੱਚ ਯਹੂਦੀਆਂ ਨੂੰ ਮਾਰਨ ਦਾ ਆਦੇਸ਼ ਸੀ, ਜੋ ਕਿ ਸ਼ੂਸ਼ਨ ਦੇ ਸਾਰੇ ਸ਼ਹਿਰ ਵਿੱਚ ਘਲਿਆ ਗਿਆ ਸੀ। ਉਹ ਚਾਹੁੰਦਾ ਸੀ ਕਿ ਹਬਾਕ ਅਸਤਰ ਨੂੰ ਇਹ ਵਿਖਾਵੇ ਅਤੇ ਉਸਨੂੰ ਜਾ ਕੇ ਸਾਰਾ ਹਾਲ ਦੱਸੇ। ਅਤੇ ਉਸਨੇ ਅਸਤਰ ਨੂੰ ਪਾਤਸ਼ਾਹ ਕੋਲ ਜਾਕੇ, ਮਾਰਦਕਈ ਅਤੇ ਆਪਣੇ ਲੋਕਾਂ ਤੇ ਤਰਸ ਕਰਨ ਦੀ ਮਿੰਨਤ ਕਰਨ ਦੀ ਹਿਦਾਇਤ ਦਿੱਤੀ। 9 ਹਬਾਕ ਨੇ ਜਾਕੇ ਸਭ ਕੁਝ ਅਸਤਰ ਨੂੰ ਉਵੇਂ ਕਿਹਾ ਜਿਵੇਂ ਮਾਰਦਕਈ ਨੇ ਆਖਿਆ ਸੀ। 10 ਫਿਰ ਅਸਤਰ ਨੇ ਹਬਾਕ ਨਾਲ ਗੱਲ ਕੀਤੀ ਤੇ ਮਾਰਦਕਈ ਲਈ ਇਹ ਸੁਨਿਹਾ ਭੇਜਿਆ, 11 "ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ - ਉਸ ਵਿਅਕਤੀ ਦੀ ਜਾਨ ਬਚ ਜਾਵੇਗੀ। 30 ਦਿਨ ਹੋ ਗਏ ਹਨ ਅਤੇ ਮੈਨੂੰ ਅੰਦਰ ਰਾਜੇ ਦੇ ਕੋਲ ਹੋਣ ਲਈ ਨਹੀਂ ਸਦਿਆ ਗਿਆ ਹੈ" 12 ਤੱਦ ਅਸਤਰ ਦਾ ਸੁਨਿਹਾ ਮਾਰਦਕਈ ਨੂੰ ਦਿੱਤਾ ਗਿਆ। ਜਦੋਂ ਮਾਰਦਕਈ ਨੂੰ ਉਸਦਾ ਸੁਨਿਹਾ ਮਿਲਿਆ ਤਾਂ ਮੁੜ ਉਸਨੇ ਇਹ ਜਵਾਬ ਭੇਜਿਆ, "ਅਸਤਰ, ਇਹ ਨਾ ਸੋਚ ਕਿਉਂ ਕਿ ਤੂੰ ਪਾਤਸ਼ਾਹ ਦੇ ਮਹਿਲ ਵਿੱਚ ਹੈਂ, ਤੂੰ ਹੀ ਇੱਕ ਯਹੂਦਣ ਹੋਵੇਂਗੀ ਜੋ ਬਚ ਜਾਵੇਂਗੀ। 13 14 ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?" 15 ਤੱਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, "ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।" 16 17 ਤਾਂ ਫਿਰ ਮਾਰਦਕਈ ਚਲਾ ਗਿਆ ਅਤੇ ਉਸਨੇ ਸਭ ਕੁਝ ਅਸਤਰ ਦੇ ਹੁਕਮ ਮੁਤਾਬਕ ਕੀਤਾ।

5:1 ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਮ੍ਹਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ। 2 ਤੱਦ ਪਾਤਸ਼ਾਹ ਨੇ ਰਾਣੀ ਅਸਤਰ ਤੂੰ ਵਿਹੜੇ ਵਿੱਚ ਖੜੀ ਵੇਖਿਆ। ਉਹ ਉਸ ਨੂੰ ਵੇਖਕੇ ਬੜਾ ਖੁਸ਼ ਹੋਇਆ ਆਪਣਾ ਸੁਨਿਹਰੀ ਰਾਜ-ਦੰਡ ਰਾਣੀ ਵੱਲ ਵਧਾਇਆ, ਜੋ ਉਸਦੇ ਹੱਥ ਵਿੱਚ ਸੀ, ਫੇਰ ਰਾਣੀ ਕਮਰੇ 'ਚ ਪ੍ਰਵੇਸ਼ ਕਰਕੇ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਉਸ ਆਸੇ ਦੀ ਨੋਕ ਨੂੰ ਛੂਹਿਆ। 3 ਪਾਤਸ਼ਾਹ ਨੇ ਪੁਛਿਆ, "ਰ੍ਰਾਣੀ ਅਸਤਰ, ਤੈਨੂੰ ਕਿਸ ਗੱਲ ਦੀ ਚਿੰਤਾ ਹੈ? ਤੂੰ ਮੇਰੇ ਕੋਲੋਂ ਕੀ ਪੁੱਛਣਾ ਚਾਹੁੰਦੀ ਹੈ? ਤੂੰ ਜੋ ਮੇਰੇ ਤੋਂ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਇਬੋਁ ਤੀਕ ਕਿ ਭਾਵੇਂ ਇਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ।" 4 ਅਸਤਰ ਨੇ ਕਿਹਾ, "ਮੈਂ ਤੇਰੇ ਅਤੇ ਹਾਮਾਨ ਲਈ ਇਕ ਦਾਅਵਤ ਕੀਤੀ ਹੈ ਕੀ ਤੂੰ ਅਤੇ ਹਾਮਾਨ ਅੱਜ ਉਸ ਦਾਵਤ ਵਿੱਚ ਸ਼ਰੀਕ ਹੋਵੋਗੇ?" 5 ਫਿਰ ਪਾਤਸ਼ਾਹ ਨੇ ਕਿਹਾ, "ਹਾਮਾਨ ਨੂੰ ਜਲਦੀ ਬੁਲਾਓ ਤਾਂ ਜੋ ਜਿਵੇਂ ਅਸਤਰ ਚਾਹੁੰਦੀ ਹੈ, ਉਵੇਂ ਕੀਤਾ ਜਾਵੇ।"ਤਾਂ ਪਾਤਸ਼ਾਹ ਅਤੇ ਹਾਮਾਨ ਅਸਤਰ ਦੀ ਦਾਅਵਤ ਵਿੱਚ ਸ਼ਰੀਕ ਹੋਏ ਜਿਹੜੀ ਕਿ ਅਸਤਰ ਨੇ ਉਨ੍ਹਾ ਲਈ ਦਿੱਤੀ ਸੀ। 6 ਜਦੋਂ ਉਹ ਮੈਅ ਪੀ ਰਹੇ ਸਨ ਤਾਂ ਪਾਤਸ਼ਾਹ ਨੇ ਮੁੜ ਅਸਤਰ ਨੂੰ ਪੁਛਿਆ, "ਅਸ੍ਸਤਰ ਹੁਣ ਮੰਗ ਕਿ ਤੂੰ ਕੀ ਮੰਗਣਾ ਚਾਹੁੰਦੀ ਹੈ? ਤੂੰ ਕੁਝ ਵੀ ਮੰਗ ਲੈ ਮੈਂ ਉਹ ਤੈਨੂੰ ਦੇ ਦਿਆਂਗਾ ਸੋ ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈਂ। ਭਾਵੇਂ ਤੂੰ ਮੇਰਾ ਅੱਧਾ ਰਾਜ ਮੰਗ ਲੈ, ਮੈਂ ਉਹ ਵੀ ਤੈਨੂੰ ਦੇ ਦੇਵਾਂਗਾ।" 7 ਅਸਤਰ ਨੇ ਕਿਹਾ, "ਜੋ ਮੈਂ ਚਾਹੁੰਦੀ ਹਾਂ ਉਹ ਇਵੇਂ ਹੈ: 8 ਜੋ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਪਰਵਾਨ ਹਾਂ, ਅਤੇ ਜੋ ਮੈਂ ਮਂਗਾ ਉਹ ਪਾਤਸ਼ਾਹ ਖੁਸ਼ੀ ਨਾਲ ਪੂਰਾ ਕਰੇ ਤਾਂ ਚੰਗਾ ਹੋਵੇ ਜੋ ਪਾਤਸ਼ਾਹ ਅਤੇ ਹਾਮਾਨ ਕੱਲ ਇੱਥੇ ਆਉਣ। ਕੱਲ ਮੈਂ ਇੱਕ ਹੋਰ ਦਾਅਵਤ ਪਾਤਸ਼ਾਹ ਅਤੇ ਹਾਮਾਨ ਲਈ ਤਿਆਰ ਕਰਾਂਗੀ ਅਤੇ ਆਪਣੀ ਇੱਛਾ ਵੀ ਪਰਗਟ ਕਰਾਂਗੀ।" 9 ਉਸ ਦਿਨ ਹਾਮਾਨ ਪਾਤਸ਼ਾਹ ਦੇ ਮਹਿਲੋਁ ਬੜੀ ਖੁਸ਼ੀ-ਖੁਸ਼ੀ ਪਰਤਿਆ। ਪਰ ਜਦੋਂ ਉਸਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਕੋਲ ਵੇਖਿਆ ਤਾਂ ਉਸਨੂੰ ਮਾਰਦਕਈ ਤੇ ਬੜਾ ਕਰੋਧ ਆਇਆ। ਉਸਨੂੰ ਮਾਰਦਕਈ ਤੇ ਪਾਗਲਾਂ ਵਾਂਗ ਕਰੋਧ ਚੜਿਆ ਕਿਉਂ ਕਿ ਉਥੋਂ ਲੰਘਦਿਆਂ ਨੂੰ ਉਸਨੇ ਮਾਣ ਨਹੀਂ ਸੀ ਦਿੱਤਾ। ਮਾਰਦਕਈ ਹਾਮਾਨ ਤੋਂ ਡਰਦਾ ਨਹੀਂ ਸੀ ਇਹ ਸੋਚ ਕੇ ਉਹ ਕਰੋਧ 'ਚ ਪਾਗਲ ਹੋ ਰਿਹਾ ਸੀ। 10 ਪਰ ਉਹ ਆਪਣੇ ਗੁੱਸੇ ਨੂੰ ਵਸ੍ਸ ਵਿੱਚ ਰੱਖ ਕੇ ਆਪਣੇ ਘਰ ਨੂੰ ਮੁੜ ਗਿਆ। ਤਦ ਹਾਮਾਨ ਨੇ ਘਰ ਆਕੇ ਆਪਣੀ ਪਤਨੀ ਜ਼ਰਸ਼ ਅਤੇ ਮਿੱਤਰਾਂ ਨੂੰ ਇਕਠਿਆਂ ਹ੍ਹੀ ਬੁਲਾਇਆ। 11 ਤਾਂ ਉਹ ਉਨ੍ਹਾਂ ਸਾਰਿਆਂ ਅੱਗੇ ਆਪਣੀ ਅਮੀਰੀ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਬਾਰੇ ਸ਼ੇਖੀ ਮਾਰਨ ਲੱਗ ਪਿਆ ਅਤੇ ਕਿਵੇਂ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ ਸੀ। ਉਹ ਸ਼ੇਖੀਆਂ ਮਾਰ ਰਿਹਾ ਸੀ ਕਿ ਪਾਤਸ਼ਾਹ ਨੇ ਕਿਵੇਂ ਉਸਨੂੰ ਦੂਸਰੇ ਆਗੂਆਂ ਨਾਲੋਂ ਉੱਚੀ ਪਦਵੀ ਦਿੱਤੀ ਸੀ। 12 "ਅਤੇ ਇੱਥੇ ਹੀ ਬਸ ਨਹੀਂ", ਹਾਮਾਨ ਨੇ ਅੱਗੋਂ ਇਹ ਵੀ ਆਖਿਆ, "ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸਦਿਆ ਹੈ। ਅਤੇ ਕਲ੍ਹ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ। 13 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਮਾਰਦਕਈ ਯਹੂਦੀ ਨੂੰ ਪਾਤਸ਼ਾਹ ਦੇ ਫਾਟਕ ਤੇ ਬੈਠਿਆਂ ਵੇਖਦਾ ਹਾਂ।" 14 ਹਾਮਾਨ ਦੀ ਪਤਨੀ ਜ਼ਰਸ਼ ਅਤੇ ਹਾਮਾਨ ਦੇ ਸਾਰੇ ਮਿੱਤਰਾਂ ਨੇ ਉਸਨੂੰ ਸੁਝਾਵ ਦਿੱਤਾ। ਉਨ੍ਹਾਂ ਕਿਹਾ, "75 ਫੁੱਟ ਉੱਚੀ ਇੱਕ ਝੂਲਦੀ ਚੌਂਕੀ ਬਣਵਾਈ ਜਾਵੇ ਤੇ ਕਲ੍ਹ੍ਹ ਤੂੰ ਸਵੇਰੇ ਪਾਤਸ਼ਾਹ ਨੂੰ ਜਾਕੇ ਕਹੀਁ ਕਿ ਉਹ ਮਾਰਦਕਈ ਨੂੰ ਉਸਤੇ ਸੂਲੀ ਚੜਾ ਦੇਵੇੇ ਫ਼ਿਰ ਤੂੰ ਉਪਰੰਤ ਖੁਸ਼ੀ-ਖੁਸ਼ੀ ਪਾਤਸ਼ਾਹ ਨਾਲ ਦਾਅਵਤ ਤੇ ਚਲਾ ਜਾਵੀਂ।"ਹਾਮਾਨ ਨੂੰ ਇਹ ਸੁਝਾਵ ਪਸੰਦ ਆਇਆ ਅਤੇ ਉਸਨੇ ਉਹ ਸੂਲੀ ਬਨਾਉਣ ਦਾ ਹੁਕਮ ਦਿੱਤਾ।

6:1 ਉਸ ਸਾਰੀ ਰਾਤ ਪਤਸ਼ਾਹ ਨੂੰ ਨੀਂਦ ਨਾ ਆਈ ਤਾਂ ਉਸਨੇ ਆਪਣੇ ਇੱਕ ਦਾਸ ਨੂੰ ਇਤਿਹਾਸ ਦੀ ਪੋਥੀ ਲਿਆ ਕੇ ਉਸ ਨੂੰ ਸੁਨਾਉਣ ਨੂੰ ਕਿਹਾ। ਇਤਿਹਾਸ ਦੀ ਪੋਥੀ ਵਿੱਚ ਪਾਤਸ਼ਾਹ ਦੇ ਰਾਜ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਅੰਕਿਤ ਸਨ। 2 ਪਾਤਸ਼ਾਹ ਨੇ ਸੇਵਾਦਾਰ ਨੇ ਪਾਤਸ਼ਾਹ ਨੂੰ ਪੋਥੀ ਪਢ਼ ਕੇ ਸੁਣਾਈ। ਉਸਨੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਾਰ ਮੁਕਉਣ ਦੀ ਵਿਉਂਤ ਨੂੰ ਵੀ ਪਢ਼ਿਆ। ਇਹ ਉਸ ਵੇਲੇ ਦੀ ਵਾਰਦਾਤ ਹੈ ਜਦੋਂ ਮਾਰਦਕਈ ਨੇ ਬਿਗਬਾਨਾ ਅਤੇ ਤਰਸ਼ ਦੀ ਖਬਰ ਦਿੱਤੀ ਸੀ। ਇਹ ਉਹ ਦੋ ਖੁਸਰੇ ਸਨ ਜਿਹੜੇ ਪਾਤਸ਼ਾਹ ਦੇ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਸਨ, ਅਤੇ ਜਿਨ੍ਹਾਂ ਨੇ ਪਾਤਸ਼ਾਹ ਨੂੰ ਮਾਰਨ ਦੀ ਵਿਉਂਤ ਬਣਾਈ ਸੀ। ਮਾਰਦਕਈ ਨੂੰ ਇਸਦੀ ਸੂਹ ਮਿਲ ਗਈ ਅਤੇ ਉਸਨੇ ਇਸ ਬਾਰੇ ਕਿਸੇ ਨੂੰ ਸੂਚਨਾ ਦਿੱਤੀ ਸੀ। 3 ਤਦ ਪਾਤਸ਼ਾਹ ਨੇ ਆਖਿਆ, "ਮਾਰਦਕਈ ਨੂੰ ਇਸ ਕਰਨੀ ਲਈ ਕੀ ਸਤਿਕਾਰ ਅਤੇ ਚੰਗਾ ਪੁਰਸਕਾਰ ਦਿੱਤਾ ਗਿਆ ਹੈ?"ਤਾਂ ਜਵਾਨ ਸੇਵਾਦਾਰਾਂ ਨੇ ਰਾਜੇ ਨੂੰ ਕਿਹਾ, "ਮਾਰਦਕਈ ਲਈ ਕੁਝ ਵੀ ਨਹੀਂ ਕੀਤਾ ਗਿਆ।" 4 ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਵਿਹੜੇ ਵਿੱਚ ਅਜੇ ਦਾਖਲ ਹੀ ਹੋਇਆ ਸੀ। ਉਹ ਪਾਤਸ਼ਾਹ ਨੂੰ ਇਹ ਆਖਣ ਆਇਆ ਸੀ ਕਿ ਜੋ ਸੂਲੀ ਉਸਨੇ ਤਿਆਰ ਕੀਤੀ ਹੈ ਪਾਤਸ਼ਾਹ, ਮਾਰਦਕਈ ਨੂੰ ਉੱਥੇ ਟੰਗਣ ਦਾ ਹੁਕਮ ਦੇਵੇ। ਰਾਜੇ ਨੇ ਕਦਮਾਂ ਦੀ ਆਵਾਜ਼ ਸੁਣੀ। ਰਾਜੇ ਨੇ ਆਖਿਆ, "ਵਿਹੜੇ ਵਿੱਚ ਕੌਣ ਆਇਆ ਹੈ?" 5 ਪਾਤਸ਼ਾਹ ਦੇ ਸੇਵਾਦਾਰਾਂ ਨੇ ਕਿਹਾ, "ਵਿਹੜੇ ਵਿੱਚ ਹਾਮਾਨ ਖੜਾ ਹੈ?"ਤਾਂ ਪਾਤਸ਼ਾਹ ਨੇ ਕਿਹਾ, "ਉਸ ਨੂੰ ਅੰਦਰ ਬੁਲਾਓ।" 6 ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸਨੂੰ ਸੁਆਲ ਕੀਤਾ ਅਤੇ ਕਿਹਾ, "ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?"ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, "ਮੇਰੇ ਤੋਂ ਵਧ ਭਲਾ ਹੋਰ ਕੌਣ ਹੋ ਸਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।" 7 ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, "ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ। 8 ਜਿਹੜੀ ਪੋਸ਼ਾਕ ਪਾਤਸ਼ਾਹ ਪਹਿਨਦਾ ਹੈ ਨੌਕਰ ਉਹ ਸ਼ਾਹੀ ਪੋਸ਼ਾਕ ਉਸ ਲਈ ਲੈ ਕੇ ਆਉਣ ਅਤੇ ਜਿਸ ਘੋੜੇ ਤੇ ਪਾਤਸ਼ਾਹ ਆਪ ਸਵਾਰ ਹੁੰਦਾ ਹੈ ਉਹ ਸ਼ਾਹੀ ਸਵਾਰੀ ਉਸ ਲਈ ਤਿਆਰ ਕੀਤੀ ਜਾਵੇ, ਜਿਸ ਘੋੜੇ ਦੇ ਸਿਰ ਉੱਪਰ ਸ਼ਾਹੀ ਤਾਜ ਰੱਖਿਆ ਹੋਇਆ ਹੈ। ਉਸ ਨੂੰ ਲਿਆਂਦਾ ਜਾਵੇ। 9 ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, 'ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!"' 10 "ਜਲਦੀ ਜਾ" ਪਾਤਸ਼ਾਹ ਨੇ ਹਾਮਾਨ ਨੂੰ ਹੁਕਮ ਦਿੱਤਾ। "ਜਾ ਕੇ ਸ਼ਾਹੀ ਪੋਸ਼ਾਕ ਅਤੇ ਘੋੜਾ ਲਿਆ ਜਿਵੇਂ ਕਿ ਤੂੰ ਹੁਣੇ ਸੁਝਾਅ ਦਿੱਤਾ ਹੈ ਤੇ ਇਹ ਸਭ ਕੁਝ ਮਾਰਦਕਈ ਯਹੂਦੀ ਲਈ ਕਰ। ਉਹ ਪਾਤਸ਼ਾਹੀ ਫਾਟਕ ਕੋਲ ਬੈਠਾ ਹੈ ਅਤੇ ਇਹ ਸਭ ਕੁਝ ਉਸ ਲਈ ਆਪਣੇ ਸੁਝਾਅ ਮੁਤਾਬਕ ਕਰ।"' 11 ਫੇਰ ਹਾਮਾਨ ਪੋਸ਼ਾਕ ਅਤੇ ਘੋੜਾ ਲਿਅਇਆ। ਫਿਰ ਉਸ ਨੇ ਮਾਰਦਕਈ ਨੂੰ ਉਹ ਪੁਸ਼ਾਕ ਪੁਵਾਈ ਅਤੇ ਉਸਨੂੰ ਘੋੜੇ ਉੱਤੇ ਬਿਠਾਇਆ ਫੇਰ ਉਹ, ਉਸ ਨੂੰ ਸ਼ਹਿਰ ਦੇ ਦੁਆਲੇ ਲੈ ਗਿਆ ਅਤੇ ਐਲਾਨ ਕੀਤਾ, "ਇਹ ਉਸ ਵਿਅਕਤੀ ਲਈ ਕੀਤਾ ਗਿਆ ਜਿਸ ਨੂੰ ਪਾਤਸ਼ਾਹ ਸਤਿਕਾਰਨਾ ਚਾਹੁੰਦਾ ਹੈ।" 12 ਇਸ ਉਪਰੰਤ ਮਾਰਦਕਈ ਮੁੜ ਪਾਤਸ਼ਾਹੀ ਫਾਟਕ ਕੋਲ ਪਰਤ ਆਇਆ। ਪਰ ਹਾਮਾਨ ਛੇਤੀ ਨਾਲ ਘਰ ਨੂੰ ਮੁੜ ਗਿਆ ਅਤੇ ਉਸਨੇ ਆਪਣਾ ਸਿਰ ਮੂੰਹ ਢਕ੍ਕ ਲਿਆ ਕਿਉਂ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ। 13 ਉਪਰੰਤ ਹਾਮਾਨ ਨੇ ਇਹ ਸਾਰੀ ਵਾਰਦਾਤ ਜੋ ਉਸ ਨਾਲ ਘਟੀ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਮਿੱਤਰਾਂ ਨੂੰ ਸੁਣਾਈ। ਹਾਮਾਨ ਦੀ ਪਤਨੀ ਅਤੇ ਉਸਦੇ ਮਿੱਤਰਾਂ ਨੇ ਜਿਹੜੇ ਸੁਝਾਅ ਉਸ ਨੂੰ ਦਿੱਤੇ ਸਨ, ਉਨ੍ਹਾਂ ਨੇ ਕਿਹਾ, "ਜੇਕਰ ਮਾਰਦਕਈ ਯਹੂਦੀ ਹੈ ਤਾਂ ਤੂੰ ਇਸ ਨੂੰ ਹਰਾ ਨਹੀਂ ਸਕਦਾ ਪਰ ਹੁਣ ਤੋਂ ਹੀ ਤੇਰਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਤੇਰਾ ਪਤਨ ਤੇ ਹਾਰ ਅਵੱਸ਼ ਹੈ।" 14 ਜਦੋਂ ਇਹ ਲੋਕ ਹਾਮਾਨ ਨਾਲ ਗੱਲਾਂ ਕਰ ਰਹੇ ਸਨ ਤਾਂ ਪਾਤਸ਼ਾਹ ਦਾ ਖੁਸਰਾ ਹਾਮਾਨ ਦੇ ਘਰ ਪੁਹਂਚਿਆ ਅਤੇ ਹਾਮਾਨ ਨੂੰ ਦਾਅਵਤ ਲਈ ਜਿਹੜੀ ਅਸਤਰ ਨੇ ਤਿਆਰ ਕੀਤੀ ਸੀ, ਉਸ ਲਈ ਲੈ ਗਏ।

7:1 ਤਾਂ ਫਿਰ ਪਾਤਸ਼ਾਹ ਤੇ ਹਾਮਾਨ ਅਸਤਰ ਦੀ ਦਾਅਵਤ ਤੇ ਪਹੁੰਚੇ। 2 ਤਾਂ ਫਿਰ ਜਦੋਂ ਦਾਅਵਤ ਦੇ ਦੌਰਾਨ ਦੂਸਰੇ ਦਿਨ ਮੈਅ ਪੀ ਰਹੇ ਸਨ, ਪਾਤਸ਼ਾਹ ਨੇ ਅਸਤਰ ਨੂੰ ਪੁਛਿਆ, "ਰ੍ਰਾਣੀ ਅਸਤਰ, ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈ! ਜੋ ਕੁਝ ਤੂੰ ਮਂਗੇਗੀ ਤੈਨੂੰ ਦਿੱਤਾ ਜਾਵੇਗਾ ਮੈਨੂੰ ਦੱਸ ਤੈਨੂੰ ਕੀ ਚਾਹੀਦਾ?" ਤੂੰ ਜੋ ਵੀ ਮਂਗੇਁਗੀ , ਭਾਵੇਂ ਇਹ ਮੇਰਾ ਰਾਜ ਹੋਵੇ ਮੈਂ ਤੈਨੂੰ ਜ਼ਰੂਰ ਦੇਵਾਂਗਾ।" 3 ਰਾਣੀ ਅਸਤਰ ਨੇ ਕਿਹਾ, "ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਇਹ ਤੈਨੂੰ ਪ੍ਰਸੰਨ ਕਰੇ, ਤਾਂ ਮੈਨੂੰ ਜਿਉਣ ਦੇਵੀਂ। ਤੇ ਮੈਂ ਤੈਥੋਂ ਆਪਣੇ ਲੋਕਾਂ ਨੂੰ ਜਿਉਂਦਿਆਂ ਰਹਿਣ ਦੇਣ ਦੀ ਵੀ ਮੰਗ ਕਰਦੀ ਹਾਂ। ਬਸ ਇਹੀ ਮੇਰੀ ਫਰਿਆਦ ਹੈ। 4 ਕਿਉਂ ਕਿ ਮੈਂ ਅਤੇ ਮੇਰੇ ਲੋਕ ਨਸ਼ਟ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਕੁੱਲ ਸਰਬਨਾਸ਼ ਕੀਤੇ ਜਾਣ ਲਈ ਵੇਚ ਦਿੱਤੇ ਗਏ ਹਨ। ਜੇਕਰ ਅਸੀਂ ਦਾਸ-ਦਾਸੀਆਂ ਵਾਂਗ ਵੇਚੇ ਗਏ ਹੁੰਦੇ, ਤਾਂ ਮੈਂ ਚੁੱਪ ਰਹਿੰਦੀ ਕਿਉਂ ਕਿ ਸਾਡੀਆਂ ਮੁਸੀਬਤਾਂ ਰਾਜੇ ਦੇ ਚਿੰਤਾ ਕਰਨ ਲਈ ਵੱਡੀ ਸਮ੍ਮਸਿਆ ਨਹੀਂ ਹੋਣੀਆਂ ਸਨ।" 5 ਤੱਦ ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਨੂੰ ਪੁਛਿਆ, "ਕਿਸ੍ਸ ਨੇ ਅਜਿਹਾ ਤੁਹਾਡੇ ਨਾਲ ਕੀਤਾ ਹੈ? ਕਿਸ ਆਦਮੀ ਨੇ ਤੇਰੇ ਲੋਕਾਂ ਨਾਲ ਅਜਿਹਾ ਕਰਨ ਦੀ ਹਿਂਮਤ ਕੀਤੀ।" 6 ਅਸਤਰ ਨੇ ਕਿਹਾ, "ਜਿਹੜਾ ਵੈਰੀ ਸਾਡੇ ਵਿਰੁੱਧ ਵਿਉਂਤਾ ਬਣਾ ਰਿਹਾ ਉਹ ਇਹ ਬਦਆਦਮੀ ਹਾਮਾਨ ਹੈ।"ਫ਼ੇਰ ਹਾਮਾਨ ਰਾਜੇ ਅਤੇ ਰਾਣੀ ਅੱਗੇ ਡਰ ਨਾਲ ਕੰਬਣ ਲੱਗ ਪਿਆ। 7 ਪਾਤਸ਼ਾਹ ਨੂੰ ਬੜਾ ਕਰੋਧ ਆਇਆ। ਉਹ ਆਪਣੀ ਮੈਅ ਉੱਥੇ ਹੀ ਛੱਡਕੇ ਉੱਠ ਖਲੋਤਾ ਅਤੇ ਆਪਣੇ ਬਾਗ਼ ਵੱਲ ਚਲਾ ਗਿਆ। ਪਰ ਹਾਮਾਨ ਰਾਣੀ ਕੋਲ ਰਹਿ ਕੇ ਆਪਣੀ ਜਾਨ ਬਖਸ਼ਾਉਣ ਲਈ ਫ਼ਰਿਆਦ ਕਰਦਾ ਰਿਹਾ, ਕਿਉਂ ਕਿ ਉਹ ਜਾਣਦਾ ਸੀ ਕਿ ਰਾਜੇ ਨੇ ਉਸ ਨੂੰ ਮਰਵਾਉਣ ਦਾ ਨਿਰਣਾ ਕਰ ਲਿਆ ਸੀ। 8 ਜਦੋਂ ਪਾਤਸ਼ਾਹ ਬਾਗ਼ ਵਿੱਚੋਂ ਦਾਅਵਤਖਾਨੇ ਵੱਲ ਮੁੜ ਰਿਹਾ ਸੀ, ਤਾਂ ਉਸ ਨੇ ਹਾਮਾਨ ਨੂੰ ਉਸ ਚੌਂਕੀ ਤੇ ਡਿਗਦਿਆਂ ਵੇਖਿਆ ਜਿੱਥੇ ਅਸਤਰ ਬੈਠੀ ਹੋਈ ਸੀ ਤਾਂ ਪਾਤਸ਼ਾਹ ਕਰੋਧ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ, "ਮੇਰੇ ਘਰ ਵਿੱਚ ਹੁੰਦਿਆਂ ਹੋਇਆਂ ਮੇਰੀ ਰਾਣੀ ਤੇ ਕਾਮਵਾਸਨਾ ਨਾਲ ਵਾਰ ਕਰਨ ਦੀ ਤੇਰੀ ਇੰਨੀ ਜੁਰਅਤ ਕਿਵੇਂ ਹੋਈ?"ਜਿਉਂ ਹੀ ਪਾਤਸ਼ਾਹ ਨੇ ਇਉਂ ਆਖਿਆ ਤਾਂ ਦਾਸਾਂ ਨੇ ਦਾਅਵਤਖਾਨੇ ਵਿੱਚ ਆ ਕੇ ਹਾਮਾਨ ਨੂੰ ਮਾਰ ਦਿੱਤਾ। 9 ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਨੇ ਹਰਬੋਨਾਹ ਨੇ ਪਾਤਸ਼ਾਹ ਨੂੰ ਆਖਿਆ, "ਇੱਕ 75 ਫੁੱਟ ਉੱਚੀ ਝੂਲਦੀ ਚੌਂਕੀ ਹਾਮਾਨ ਨੇ ਮਰਦਕਈ ਨੂੰ ਸੂਲੀ ਚੜਾਉਣ ਲਈ ਆਪਣੇ ਘਰ ਦੇ ਅੱਗੇ ਬਣਾਈ ਹੈ ਮਾਰਦਜਈ ਹੀ ਉਹ ਆਦਮੀ ਹੈ ਜਿਸਨੇ ਤੈਨੂੰ ਮਾਰੇ ਜਾਣ ਦੀ ਵਿਉਂਤ ਬਾਰੇ ਜਾਣਕਾਰੀ ਦੇਕੇ ਤੇਰੀ ਜਾਨ ਬਚਾਈ ਸੀ।"ਪਾਤਸ਼ਾਹ ਨੇ ਕਿਹਾ, "ਇਸੇ ਸੂਲੀ ਤੇ ਹਾਮਾਨ ਨੂੰ ਟੰਗ ਦੇਵੋ।" 10 ਤਾਂ ਉਨ੍ਹਾਂ ਨੇ ਉਸੇ ਸੂਲੀ ਤੇੇ, ਜੋ ਹਾਮਾਨ ਨੇ ਮਾਰਦਕਈ ਲਈ ਬਣਾਈ ਸੀ, ਹਾਮਾਨ ਨੂੰ ਟੰਗ ਦਿੱਤਾ। ਤਾਂ ਪਾਤਸ਼ਾਹ ਦਾ ਕਰੋਧ ਢਲ ਗਿਆ।

8:1 ਉਸ ਦਿਨ ਪਾਤਸ਼ਾਹ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵੈਰੀ ਹਾਮਾਨ ਦਾ ਸਾਰਾ ਸਮਾਨ ਤੇ ਮਲਕੀਅਤ ਰਾਣੀ ਅਸਤਰ ਦੇ ਹਵਾਲੇ ਕਰ ਦਿੱਤੀ। ਅਸਤਰ ਨੇ ਪਾਤਸ਼ਾਹ ਨੂੰ ਮਾਰਦਕਈ ਬਾਰੇ ਵੀ ਦੱਸ ਦਿੱਤਾ ਕਿ ਉਹ ਉਸ ਦਾ ਕੀ ਲੱਗਦਾ ਹੈ। ਤੱਦ ਮਾਰਦਕਈ ਪਾਤਸ਼ਾਹ ਨੂੰ ਮਿਲਣ ਆਇਆ। 2 ਪਾਤਸ਼ਾਹ ਨੇ ਆਪਣੀ ਮੋਹਰ ਵਾਲੀ ਮੁੰਦਰੀ ਲਈ ਜਿਹੜੀ ਉਸਨੇ ਹਾਮਾਨ ਨੂੰ ਦਿੱਤੀ ਸੀ ਅਤੇ ਇਸਨੂੰ ਮਾਰਦਕਈ ਨੂੰ ਦੇ ਦਿੱਤਾ। ਫੇਰ ਅਸਤਰ ਨੇ ਹਾਮਾਨ ਦੀ ਸਾਰੀ ਮਲਕੀਅਤ ਦਾ ਸਰਪ੍ਰਸਤ ਮਾਰਦਕਈ ਨੂੰ ਬਣਾ ਦਿੱਤਾ। 3 ਅਸਤਰ ਨੇ ਮੁੜ ਪਾਤਸ਼ਾਹ ਕੋਲ ਜਾਕੇ ਉਸ ਨਾਲ ਗੱਲ ਕੀਤੀ। ਉਹ ਪਾਤਸ਼ਾਹ ਦੇ ਪੈਰਾਂ ਤੇ ਡਿੱਗ ਕੇ ਅਤੇ ਰੋ ਪਈ। ਉਸ ਨੇ ਫ਼ਰਿਆਦ ਕੀਤੀ ਕਿ ਉਹ ਉਸ ਮੰਦੀ ਯੋਜਨਾ ਨੂੰ ਰਦ੍ਦ ਕਰ ਦੇੇਵੇ ਜੋ ਹਾਮਾਨ ਅਗਾਗੀ ਨੇ ਯਹੂਦੀਆਂ ਦੇ ਖਿਲਾਫ਼ ਬਾਣਾਈ ਸੀ। 4 ਤਦ ਰਾਜੇ ਨੇ ਅਸਤਰ ਵੱਲ ਆਪਣਾ ਸੁਨਿਹਰੀ ਰਾਜ-ਦੰਡ ਵਧਾਇਆ, ਅਤੇ ਉਹ ਉੱਠ ਕੇ ਪਾਤਸ਼ਾਹ ਦੇ ਸਾਮ੍ਹਣੇ ਜਾ ਖਲੋਤੀ। 5 ਫੇਰ ਅਸਤਰ ਨੇ ਆਖਿਆ, "ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਤੂੰ ਮੇਰੇ ਤੇ ਪ੍ਰਸੰਨ ਹੈ ਅਤੇ ਜੇਕਰ ਤੈਨੂੰ ਮੇਰਾ ਵਿਚਾਰ ਚੰਗਾ ਲੱਗੇ ਤੇ ਜੇਕਰ ਤੂੰ ਮੇਰੇ ਨਾਲ ਖੁਸ਼ ਹੈਂ, ਤਾਂ ਕਿਰਪਾ ਕਰਕੇ ਇੱਕ ਨਵਾਂ ਹੁਕਮ ਜਾਰੀ ਕਰ ਦਿਓ ਜੋ ਕਿ ਅਗਾਰੀ ਹਮਦਾਬਾ ਦੇ ਪੁੱਤਰ ਹਾਮਾਨ ਦੇ ਆਦੇਸ਼ ਨੂੰ ਰਦ੍ਦ ਕਰ ਦੇਵੇ। ਉਸਨੇ ਪਾਤਸ਼ਹ ਦੇ ਸੂਬੇ ਵਿੱਚ ਸਾਰੇ ਯਹੂਦੀਆਂ ਨੂੰ ਤਬਾਹ ਕਰਣ ਦਾ ਆਦੇਸ਼ ਦਿੱਤਾ ਹੈ। 6 ਮੈਂ ਪਾਤਸ਼ਾਹ ਅੱਗੇ ਅਰਜ਼ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਆਪਣੇ ਲੋਕਾਂ ਨਾਲ ਇਹ ਭਿਆਨਕ ਕਰੋਪੀ ਹੁੰਦੀ ਨਹੀਂ ਵੇਖ ਸਕਦੀ। ਮੈਂ ਆਪਣੇ ਘਰਾਣੇ ਨੂੰ ਨਸ਼ਟ ਹੁੰਦਾ, ਮਰਦਾ ਨਹੀਂ ਵੇਖ ਸਕਦੀ।" 7 ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਆਖਿਆ, "ਕਿਉਂ ਕਿ ਹਾਮਾਨ ਯਹੂਦੀਆਂ ਦੇ ਖਿਲਾਫ ਸੀ। ਇਸ ਲਈ ਮੈਂ ਉਸਦੀ ਜਾਇਦਾਦ ਅਸਤਰ ਨੂੰ ਸੌਂਪ ਦਿੱਤੀ। ਅਤੇ ਮੇਰੇ ਸਿਪਾਹੀਆਂ ਨੇ ਉਸ ਨੂੰ ਸੂਲੀ ਚਾਢ਼ ਦਿੱਤਾ। 8 ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰਦ੍ਦ ਨਹੀਂ ਕਰ ਸਕਦਾ।" 9 ਜਲਦੀ ਹੀ ਪਾਤਸ਼ਾਹ ਦੇ ਸਕੱਤਰ ਸਦ੍ਦੇ ਗਏ। ਇਹ ਸਭ ਕਾਰਜ ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਕੀਤਾ ਗਿਆ। ਉਨ੍ਹਾਂ ਸਕੱਤਰਾਂ ਨੇ ਮਾਰਦਕਈ ਦੇ ਹੁਕਮ ਮੁਤਾਬਕ ਯਹੂਦੀਆਂ, ਆਗੂਆਂ, ਰਾਜਪਾਲਾਂ ਅਤੇ ਹਿਂਦ ਤੋਂ ਕੁਸ਼ ਤੀਕ 127 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ। 10 ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸਕਣ। 11 ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ। 12 ਜਿਹੜਾ ਦਿਨ ਯਹੂਦੀਆਂ ਦੇ ਇਹ ਸਭ ਕਰਨ ਲਈ ਮੁਕਰ੍ਰਰ ਕੀਤਾ ਗਿਆ ਸੀ ਉਹ ਅਦਾਰ ਦੇ ਬਾਰ੍ਹਵੇਂ ਮਹੀਨੇ ਦਾ ਤੇਰ੍ਹਵਾਂ ਦਿਨ ਸੀ। ਯਹੂਦੀਆਂ ਨੂੰ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਇਉਂ ਕਰਨ ਦਾ ਇਖਤਿਆਰ ਸੀ। 13 ਇਸ ਆਦੇਸ਼ ਦੀ ਇੱਕ ਨਕਲ ਹਰ ਕੌਮ ਦੇ ਲੋਕਾਂ ਨੂੰ, ਸਾਰੇ ਰਾਜ ਵਿੱਚ ਭੇਜੀ ਗਈ। ਇਹ ਹਰ ਸੂਬੇ ਵਿੱਚ ਇੱਕ ਕਨੂੰਨ ਬਣ ਗਿਆ। ਯਹੂਦੀ ਉਸ ਖਾਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ। 14 ਸੰਦੇਸ਼ਵਾਹਕਾਂ ਨੇ ਪਾਤਸ਼ਾਹ ਦੇ ਘੋੜਿਆਂ ਤੇ ਸਵਾਰ ਹੋ ਕੇ ਇਸ ਕਾਰਜ ਨੂੰ ਛੇਤੀ-ਛੇਤੀ ਖਤਮ ਕੀਤਾ। ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਕੰਮ ਫੁਰਤੀ ਨਾਲ ਮੁਕਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਹੁਕਮ ਦਾ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਪ੍ਰਚਾਰ ਕੀਤਾ ਗਿਆ। 15 ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ। 16 ਇਹ ਦਿਨ ਯਹੂਦੀਆਂ ਲਈ ਖਾਸ ਖੁਸ਼ੀ ਦਾ ਦਿਨ ਸੀ। ਇਹ ਉਨ੍ਹਾਂ ਲਈ ਬਹੁਤ ਖੁਸ਼ੀਆਂ ਤੇ ਭਾਗਾਂ ਭਰਿਆਂ ਦਿਨ ਸੀ। 17 ਜਿੱਥੇ-ਕਿਤ੍ਤੇ ਵੀ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਸ਼ਹਿਰਾਂ ਤੇ ਸੂਬਿਆਂ ਵਿੱਚ ਯਹੂਦੀਆਂ ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ। ਯਹੂਦੀ ਦਾਅਵਤਾਂ ਦੇਕੇ ਇਹ ਪਰਬ ਮਨਾ ਰਹੇ ਸਨ ਅਤੇ ਇਸ ਮੌਕੇ ਤੇ ਹੋਰਨਾਂ ਕੌਮਾਂ ਚੋ ਬਹੁਤ ਸਾਰੇ ਆਮ ਲੋਕ ਵੀ ਯਹੂਦੀ ਬਣੇ ਕਿਉਂ ਕਿ ਉਹ ਯਹੂਦੀਆਂ ਤੋਂ ਬਹੁਤ ਡਰਦੇ ਸਨ।

9:1 ਬਾਰ੍ਹਵੇਂ ਮਹੀਨੇ (ਅਦਾਰ) ਦੇ ਤੇਰ੍ਹਵੇਂ ਦਿਨ ਲੋਕਾਂ ਲਈ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਲਾਜ਼ਮੀ ਸੀ। ਇਸ ਦਿਨ ਯਹੂਦੀਆਂ ਦੇ ਵੈਰੀਆਂ ਨੂੰ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਪੂਰੀ ਉਮੀਦ ਸੀ। ਪਰ ਹੁਣ ਹਾਲਾਤ ਬਦਲ ਗਏ ਸਨ। ਹੁਣ ਯਹੂਦੀ ਆਪਣੇ ਵੈਰੀਆਂ ਤੋਂ, ਜਿਹੜੇ ਕਿ ਯਹੂਦੀਆਂ ਨਾਲ ਨਫਰਤ ਕਰਦੇ ਸਨ, ਤਕੜੇ ਸਨ। 2 ਪਾਤਸ਼ਾਹ ਅਹਵੇਰੋਸ਼ ਦੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਸਾਰੇ ਯਹੂਦੀ ਆਪਣੇ ਸ਼ਹਿਰਾਂ ਵਿੱਚ ਇਕੱਤ੍ਰ ਹੋਏ। ਉਹ ਇਸ ਲਈ ਮਿਲੇ ਤਾਂ ਜੋ ਇਕੱਠੇ ਹੋਕੇ ਆਪਣੇ ਵੈਰੀਆਂ ਉੱਪਰ ਹਮਲਾ ਕਰ ਸਕਣ ਜਿਹੜੇ ਕਿ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਸੋ ਹੁਣ ਕੋਈ ਵੀ ਉਨ੍ਹਾਂ ਦੀ ਤਾਕਤ ਦੇ ਨਾਲ ਮੱਥਾ ਲਾਉਣ ਦੇ ਸਮਰੱਥ ਨਹੀਂ ਸੀ। ਅਸਲ ਵਿੱਚ ਉਹ ਸਾਰੇ ਲੋਕ ਯਹੂਦੀਆਂ ਤੋਂ ਡਰਦੇ ਸਨ। 3 ਤਾਂ ਸਾਰੇ ਸੂਬਿਆਂ ਦੇ ਅਧਿਕਾਰੀਆਂ, ਆਗੂਆਂ ਅਤੇ ਪਾਤਸ਼ਾਹ ਦੇ ਰਾਜਪਾਲਾਂ ਅਤੇ ਸੰਚਾਲਕਾਂ ਜਿਨ੍ਹਾਂ ਨੇ ਸ਼ਾਹੀ ਬਿਵਸਬਾ ਨੂੰ ਸ਼ਕਤੀਸ਼ਾਲੀ ਬਣਾਇਆ ਸੀ ਯਹੂਦੀਆਂ ਦੀ ਮਦਦ ਕੀਤੀ। ਇਨ੍ਹਾਂ ਸਭਨਾਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂ ਕਿ ਉਹ ਮਾਰਦਕਈ ਤੋਂ ਡਰਦੇ ਸਨ। 4 ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਮਹੱਤਵਪੂਰਣ ਬਣ ਗਿਆ। ਸਾਰੀਆਂ ਪ੍ਰਾਂਤਾਂ ਦੇ ਲੋਕਾਂ ਨੇ ਉਸ ਦੀ ਪ੍ਰਸਿਧ੍ਧੀ ਅਤੇ ਮਹਤ੍ਤਤਾ ਬਾਰੇ ਪਤਾ ਲੱਗ ਗਿਆ। ਇਸ ਤਰ੍ਹਾਂ ਮਾਰਦਕਈ ਦਿਨੋ-ਦਿਨ ਤਾਕਤਵਰ ਹੁੰਦਾ ਗਿਆ। 5 ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤੀ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਤਲਵਾਰਾਂ ਨਾਲ ਮਾਰਿਆ ਤੇ ਤਬਾਹ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਉਨ੍ਹਾਂ ਲੋਕਾਂ ਨਾਲ ਆਪਣੀ ਮਨ ਮਰਜੀ ਦਾ ਸਲੂਕ ਕੀਤਾ ਜਿਹੜੇ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ। 6 ਯਹੂਦੀਆਂ ਨੇ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਤਬਾਹ ਕੀਤਾ। 7 ਯਹੂਦੀਆਂ ਨੇ ਪਰਸ਼ਨਦਾਬਾ, ਦਿਲਫੋਨ ਅਸਪਾਬਾ ਨੂੰ ਵੀ ਖਤਮ ਕੀਤਾ। 8 ਇਸਦੇ ਇਲਾਵਾ ਪੋਰਾਬਾ, ਅਦਲਯਾ, ਅਰੀਦਾਬਾ, 9 ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਬਾ ਨੂੰ ਵੀ ਵੱਢ ਮੁਕਾਇਆ। 10 ਇਹ ਉਪਰੋਕਤ ਦੱਸੇ ਮਨੁੱਖ ਹਾਮਾਨ ਦੇ ਦਸ ਪੁੱਤਰ ਸਨ। ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ। ਯਹੂਦੀਆਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਮਾਰ ਮੁਕਾਇਆ ਪਰ ਉਨ੍ਹਾਂ ਨੇ ਉਨ੍ਹਾਂ ਦੀਆਂ ਵਸਤਾਂ ਨੂੰ ਹੱਥ ਨਾ ਲਾਇਆ। 11 ਉਸ ਦਿਨ ਪਾਤਸ਼ਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਣਿਆ। 12 ਤਾਂ ਪਾਤਸ਼ਾਹ ਨੇ ਰਾਣੀ ਅਸਤਰ ਨੂੰ ਕਿਹਾ, "ਯਹੂਦੀਆਂ ਨੇ ਹਾਮਾਨ ਦੇ ਦੇਸ਼ਾਂ ਪੁੱਤਰਾਂ ਸਮੇਤ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਮਾਰ ਦਿੱਤਾ ਹੈ। ਹੁਣ ਮੈਨੂੰ ਦੱਸ ਕਿ ਪਾਤਸ਼ਾਹ ਦੇ ਬਚੇ ਹੋਏ ਪ੍ਰਾਂਤਾਂ ਵਿੱਚ ਕੀ ਕੀਤਾ ਜਾਵੇ? ਮੈਨੂੰ ਦੱਸ ਮੈ ਇਸਨੂੰ ਪੂਰਾ ਕਰਾਂਗਾ।" 13 ਅਸਤਰ ਨੇ ਕਿਹਾ, "ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰੇ ਤਾਂ ਅੱਜ ਵਾਂਗ ਕੱਲ ਨੂੰ ਵੀ ਯਹੂਦੀਆਂ ਦੁਆਰਾ ਸ਼ੂਸ਼ਨ ਵਿੱਚ ਇਝ੍ਝ ਹੀ ਕੀਤਾ ਜਾਵੇੇ। ਅਤੇ ਹਾਮਾਨ ਦੇ ਦਸਾਂ ਪੁੱਤਰਾਂ ਦੀਆਂ ਲੌਬਾਂ ਨੂੰ ਟਂਗਿਆ ਜਾਵੇ।" 14 ਤਾਂ ਪਾਤਸ਼ਾਹ ਨੇ ਅਗਲੇ ਦਿਨ ਲਈ ਵੀ ਉਹੀ ਆਦੇਸ਼ ਦਿੱਤਾ। ਉਹ ਸ਼ਰ੍ਹਾ ਸ਼ੂਸ਼ਨ ਵਿੱਚ ਇੱਕ ਹੋਰ ਦਿਨ ਲਈ ਜਾਰੀ ਰਹੀ। ਫ਼ੇਰ ਉਨ੍ਹਾਂ ਨੇ ਹਾਮਾਨ ਦੇ ਪੁੱਤਰਾਂ ਦੀਆਂ ਲੋਬਾਂ ਨੂੰ ਸੂਲੀ ਚਾਢ਼ਿਆ। 15 ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਅਦਾਰ ਦੇ ਮਹੀਨੇ ਦੇ ਚੌਦ੍ਹਵੇਂ ਦਿਨ ਫਿਰ ਸਾਰੇ ਯਹੂਦੀ ਇਕੱਠੇ ਹੋਏ। ਉਨ੍ਹਾਂ ਨੇ ਫਿਰ ਸ਼ੂਸ਼ਨ ਸ਼ਹਿਰ ਵਿੱਚ 300 ਮਨੁੱਖਾਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਕਿਸੇ ਵਸਤ ਨੂੰ ਹੱਥ ਨਾ ਲਾਇਆ। 16 ਉਸੇ ਵਕਤ ਹੋਰ ਸੂਬਿਆਂ ਵਿੱਚ ਵਸ੍ਸਦਿਆਂ ਯਹੂਦੀਆਂ ਨੂੰ ਵੀ ਇਕੱਠਾ ਕੀਤਾ ਤਾਂ ਜੋ ਇਕੱਠੇ ਹੋਕੇ ਆਪਣੇ ਬਚਾਓ ਲਈ ਆਪਣੇ-ਆਪ ਨੂੰ ਤਾਕਤਵਰ ਕਰਨ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਪਿੱਛਾ ਛੁੜਾਉਣ ਲਈ 75,000 ਵੈਰੀਆਂ ਨੂੰ ਵੱਢ ਸੁਟਿਆ ਪਰ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਲਾਇਆ। 17 ਇਹ ਵਾਰਦਾਤ ਅਦਾਰ ਦੇ ਮਹੀਨੇ ਤੇਰ੍ਹਾਂ ਤਰੀਕ ਨੂੰ ਹੋਈ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ। ਉਸ ਦਿਨ ਨੂੰ ਯਹੂਦੀਆਂ ਨੇ ਖੁਸ਼ੀ ਦੀ ਛੁੱਟੀ ਜਾਣ ਕੇ ਖੁਸ਼ੀ ਮਨਾਈ। 18 ਸੂਸ਼ਨ ਵਿੱਚ ਸਾਰੇ ਯਹੂਦੀ ਅਦਾਰ ਦੇ ਮਹੀਨੇ ਦੇ 13 ਵੇਂ ਅਤੇ 14 ਵੇਂ ਦਿਨ ਇਕੱਠੇ ਹੋਏ ਤੇ ਫਿਰ 15 ਵੇਂ ਦਿਨ ਉਹਨਾਂ ਨੇ ਆਰਾਮ ਕੀਤਾ ਤੇ ਪਂਦਰ੍ਹਵੇਂ ਦਿਨ ਛੁੱਟੀ ਦਾ ਜਸ਼ਨ ਮਨਾਇਆ। 19 ਇਉਂ ਦੇਸ਼ ਵਿੱਚ ਅਤੇ ਪਿੰਡਾਂ ਵਿੱਚ ਵਸਦੇ ਯਹੂਦੀਆਂ ਨੇ ਅਦਾਰ ਦੇ ਚੌਦ੍ਹਵੇਂ ਦਿਨ ਪੂਰੀਮ ਦਾ ਪਰਬ ਮਨਾਇਆ। ਚੌਦਵੇਂ ਦਿਨ ਨੂੰ ਉਨ੍ਹਾਂ ਨੇ ਖੁਸ਼ੀ ਦੀ ਛੁੱਟੀ ਰੱਖਿਆ। ਉਸ ਦਿਨ ਉਨ੍ਹਾਂ ਨੇ ਇੱਕ ਦੂਜੇ ਨੂੰ ਤੋਂਹਫੇ ਵੰਡੇ ਅਤੇ ਦਾਅਵਤਾਂ ਕੀਤੀਆਂ। 20 ਮਾਰਦਕਈ ਨੇ ਇਨ੍ਹਾਂ ਸਭ ਗੱਲਾਂ ਨੂੰ ਲਿਖਿਆ ਅਤੇ ਫਿਰ ਉਸਨੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਵਸਦੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ। ਉਸਨੇ ਸਭ ਜਗ੍ਹਾ ਦੂਰ-ਨੇੜੇ ਚਿੱਠੀਆਂ ਭੇਜੀਆਂ। 21 ਮਾਰਦਕਈ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਯਹੂਦੀਆਂ ਨੂੰ ਕਹੇ ਕਿ ਉਹ ਹਰ ਸਾਲ ਅਦਾਰ ਦੇ ਮਹੀਨੇ ਦੇ ਚੌਦਵੇਂ ਪਂਦਰਵੇਂ ਦਿਨ ਪੂਰੀਮ ਦਾ ਪੁਰਬ ਮਨਾਉਣ। 22 ਇਹ ਉਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣੇ ਵੈਰੀਆਂ ਤੋਂ ਆਰਾਮ ਮਿਲਿਆ ਅਤੇ ਇਹ ਮਹੀਨਾ ਉਨ੍ਹਾਂ ਲਈ ਗਮ ਤੋਂ ਖੁਸ਼ੀ ਵਿੱਚ ਅਤੇ ਰੋਣ ਪਿੱਟਣ ਤੋਂ ਖੁਸ਼ੀ ਵਿੱਚ ਬਦਲ ਗਿਆ। ਉਸ ਨੇ ਇਨ੍ਹਾਂ ਦਿਨਾਂ ਨੂੰ ਖੁਸ਼ੀ ਦੀਆਂ ਛੁੱਟੀਆਂ ਘੋਸ਼ਿਤ ਕਰਨ ਲਈ, ਅਤੇ ਜਸ਼ਨ ਮਨਾਉਣ ਲਈ ਅਤੇ ਦਾਅਵਤਾਂ ਕਰਨ ਲਈ, ਇੱਕ ਦੂਜੇ ਨੂੰ ਤੋਹਫ਼ੇ ਦੇਣ ਲਈ ਅਤੇ ਗਰੀਬ ਲੋਕਾਂ ਨੂੰ ਤੋਹਫ਼ੇ ਭੇਜਣ ਲਈ ਵੀ ਕਿਹਾ। 23 ਤਾਂ ਯਹੂਦੀਆਂ ਨੇ ਜੋ ਕੁਝ ਮਾਰਦਕਈ ਤੇ ਲਿਖ ਕੇ ਭੇਜਿਆ, ਉਸ ਨੂੰ ਮੰਨਿਆ। ਉਹ ਆਪਣੇ ਸ਼ੁਰੂ ਕੀਤੇ ਹੋਏ ਤਿਉਹਾਰ ਨੂੰ ਜਾਰੀ ਰੱਖਣ ਲਈ ਰਾਜੀ ਹੋ ਗਏ। 24 ਅਗਾਗੀ ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ ਅਤੇ ਉਸਨੇ ਯਹੂਦੀਆਂ ਨੂੰ ਤਬਾਹ ਕਰਨ ਦੀ ਭੈੜੀ ਵਿਉਂਤ ਬਣਾਈ ਸੀ ਅਤੇ ਹਾਮਾਨ ਨੇ ਯਹੂਦੀਆਂ ਨੂੰ ਤਬਾਹ ਕਰਨ ਵਾਸਤੇ ਦਿਨ ਮੁਕਰ੍ਰਰ ਕਰਨ ਲਈ ਗੁਣੇ ਪਾਏ ਸਨ, ਉਨ੍ਹਾਂ ਦਿਨਾਂ ਵਿੱਚ ਗੁਣੇ ਨੂੰ "ਪੂਰੀਮ" ਕਿਹਾ ਜਾਂਦਾ ਸੀ, ਇਸੇ ਲਈ ਇਸ ਛੁੱਟੀ ਨੂੰ "ਪੂਰੀਮ" ਆਖਿਆ ਗਿਆ। 25 ਹਾਮਾਨ ਨੇ ਇਹ ਬੁਰਿਆਈ ਕੀਤੀ ਪਰ ਅਸਤਰ ਪਾਤਸ਼ਾਹ ਕੋਲ ਇਸ ਬਾਰੇ ਗੱਲ ਕਰਨ ਲਈ ਗਈ। ਇਸ ਲਈ ਪਾਤਸ਼ਾਹ ਨੇ ਨਵਾਂ ਹੁਕਮ ਭੇਜਿਆ ਅਤੇ ਉਸ ਨਵੇਂ ਆਦੇਸ਼ ਨੇ ਸਿਰਫ਼ ਹਾਮਾਨ ਦੀ ਵਿਉਂਤ ਨੂੰ ਹੀ ਤਬਾਹ ਨਹੀਂ ਕੀਤਾ ਪਰ ਇਹ ਹਾਮਾਨ ਅਤੇ ਉਸ ਦੇ ਪਰਿਵਾਰ ਤੇ ਲਾਗੂ ਹੋਈ। ਇਵੇਂ ਹਾਮਾਨ ਅਤੇ ਉਸਦੇ ਪੁੱਤਰ ਸੂੂਲੀ ਚਾਢ਼ੇ ਗਏ। 26 ਇਨ੍ਹਾਂ ਦਿਨਾਂ ਵਿੱਚ, ਗੁਣਿਆਂ ਨੂੰ 'ਪੂਰੀਮ' ਆਖਿਆ ਜਾਂਦਾ ਸੀ। ਇਸ ਲਈ ਇਸ ਛੁੱਟੀ ਨੂੰ ਵੀ 'ਪੁਰੀਮ' ਦਾ ਨਾਂ ਦਿੱਤਾ ਗਿਆ। ਮਾਰਦਕਈ ਨੇ ਯਹੂਦੀਆਂ ਨੂੰ ਇਹ ਛੁੱਟੀ ਮਨਾਉਣ ਲਈ ਚਿੱਠੀ ਲਿਖੀ ਇਸ ਲਈ ਉਸ ਦਿਨ ਤੋਂ ਯਹੂਦੀਆਂ ਨੇ ਹਰ ਵ੍ਹਰੇ ਇਹ ਦੋ ਦਿਨਾਂ ਨੂੰ ਮਨਾਇਆ। 27 28 ਇਹ ਦਿਨ ਪੀੜੀ ਦਰ ਪੀੜੀ ਹਰ ਪਰਿਵਾਰ ਦੁਆਰਾ, ਹਰ ਪ੍ਰਾਂਤ ਅਤੇ ਹਰ ਨਗਰ ਵਿੱਚ ਯਾਦ ਕੀਤੇ ਅਤੇ ਮਨਾੇ ਜਾਣ ਲਈ ਹਨ। ਅਤੇ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਯਹੂਦੀਆਂ ਦਰਮਿਆਨ ਵੇਖੇ ਜਾਣ ਤੋਂ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਅਤੇ ਨਾ ਹੀ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਖਤਮ ਹੋਵੇ। ਇਸ ਲਈ ਉਹ ਸਭ ਕੁਝ ਸਿਮਰਤੀਆਂ ਵਿੱਚ ਜੋ ਕੁਝ ਉਨ੍ਹਾਂ ਨਾਲ ਵਾਪਰਿਆ ਨੂੰ ਚੇਤੇ ਰੱਖਣ 'ਚ ਇਹ ਦਿਨ ਮਦਦ ਕਰੇ, ਇਸ ਲਈ ਇਹ ਦਿਨ ਯਾਦਗਾਰੀ ਮੁਕਰ੍ਰਰ ਕੀਤੇ ਗਏ। 29 ਫ਼ੇਰ ਅਬੀਹਯਿਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਇਸ ਦੂਸਰੇ ਖਤ ਨੂੰ ਪਕਿਆਂ ਕਰਨ ਲਈ ਰਾਜੇ ਦੇ ਸਾਰੇ ਅਧਿਕਾਰ ਨਾਲ, ਪੂਰੀਮ ਬਾਰੇ ਇੱਕ ਸ਼ਾਹੀ ਖਤ ਲਿਖਿਆ। 30 ਇਸ ਲਈ ਮਾਰਦਕਈ ਨੇ ਪਾਤਸ਼ਾਹ ਅਹਸ਼ਵੇਰੋਸ਼ ਦੇ 127 ਸੂਬਿਆਂ ਵਿੱਚ ਸਾਰੇ ਯਹੂਦੀਆਂ ਨੂੰ ਪੱਤਰ ਲਿਖੇ। ਮਾਰਦਕਈ ਨੇ ਦੱਸਿਆ ਕਿ ਇਹ ਛੁੱਟੀ ਆਪਸੀ ਪਿਆਰ ਅਤੇ ਯਹੂਦੀਆਂ ਵਿੱਚ ਆਪਸੀ ਭਰੋਸੇ ਦਾ ਪੈਗਾਮ ਬਣੇ। 31 ਮਾਰਦਕਈ ਨੇ ਇਨ੍ਹਾਂ ਖਤਾਂ ਨੂੰ ਲਿਖਿਆ ਤਾਂ ਜੋ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਨਿਸ਼ਚਿੰਤ ਸਮੇਂ ਤੇ ਮਨਾਇਆ ਜਾਵੇ। ਯਹੂਦੀ ਮਾਰਦਕਈ ਅਤੇ ਅਸਤਰ ਨੇ ਯਹੂਦੀਆਂ ਨੂੰ ਆਪਣੇ ਲਈ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਲਈ ਦੋ ਦਿਨਾਂ ਦੀ ਛੁੱਟੀ ਸਬਾਪਿਤ ਕਰਨ ਲਈ ਇਹ ਆਦੇਸ਼ ਭੇਜਿਆ। ਉਨ੍ਹਾਂ ਨੂੰ ਇਹ ਦਿਨ ਵੀ ਇੰਝ ਹੀ ਯਾਦ ਰੱਖਣਾ ਚਾਹੀਦਾ ਜਿਵੇਂ ਉਹ ਦੂਸਰੀਆਂ ਛੁੱਟੀਆਂ ਨੂੰ ਯਾਦ ਰੱਖਦੇ ਹਨ ਜਦੋਂ ਉਹ ਵਰਤ ਰੱਖ ਰਹੇ ਹੁੰਦੇ ਹਨ, ਪ੍ਰਾਰਥਨਾ ਕਰ ਰਹੇ ਹੁੰਦੇ ਹਨ, ਉਨ੍ਹਾਂ ਨਾਲ ਵਾਪਰੀਆਂ ਮਾੜੀਆਂ ਘਟਨਾਵਾਂ ਬਾਰੇ ਹੋ ਰਹੇ ਹੁੰਦੇ ਹਨ। 32 ਅਸਤਰ ਦੇ ਆਦੇਸ਼ਾਂ ਨਾਲ ਪੂਰੀਮ ਬਾਰੇ ਇਹ ਅਸੂਲ ਪੱਕੇ ਸਨ ਅਤੇ ਇਹ ਗੱਲਾਂ ਪੋਥੀ ਵਿੱਚ ਲਿਖੀਆਂ ਗਈਆਂ। 10:1 ਅਹਸ਼ਵੇਰੋਸ਼ ਪਾਤਸ਼ਾਹ ਨੇ ਲੋਕਾਂ ਉੱਤੇ ਕਰ ਲਾ ਦਿੱਤਾ। ਰਾਜ ਦੇ ਸਾਰੇ ਲੋਕਾਂ ਨੂੰ ਭਾਵੇਂ ਉਹ ਸਮੁੰਦਰ ਦੇ ਟਾਪੂਆਂ ਤੇ ਰਹਿੰਦੇ ਹੋਣ, ਦੂਰ-ਦੁਰਾਡੇ ਵਸਦੇ ਲੋਕਾਂ ਉੱਪਰ ਵੀ ਪਾਤਸ਼ਾਹ ਨੇ ਵਸੂਲ ਲਗਾ ਦਿੱਤਾ। 2 ਪਾਤਸ਼ਾਹ ਅਹਸ਼ਵੇਰੋਸ਼ ਦੀਆਂ ਸਾਰੀਆਂ ਕਰਨੀਆਂ 'ਪਰਸੀਆਂ ਅਤੇ ਮਾਦੀ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਅਤੇ ਮਾਰਦਕਈ ਦੀਆਂ ਕਰਨੀਆਂ ਅਤੇ ਕਿਵੇਂ ਰਾਜੇ ਨੇ ਉਸਨੂੰ ਤਰਕ੍ਕੀ ਦਿੱਤੀ ਦਾ ਵਿਵਰਣ ਉਨ੍ਹਾਂ ਪੋਥੀਆਂ ਵਿੱਚ ਲਿਖਿਆ ਗਿਆ। 3 ਯਹੂਦੀ ਮਾਰਦਕਈ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਰੁਤਬੇ ਉੱਤੇ ਸੀ ਅਤੇ ਯਹੂਦੀਆਂ ਵਿੱਚ ਮਹੱਤਵਪੂਰਣ ਹਸਤੀ ਸੀ ਅਤੇ ਉਸਦੇ ਯਹੂਦੀ ਸਾਥੀਆਂ ਨੇ ਉਸ ਨੂੰ ਆਦਰ-ਮਾਣ ਦੇ ਕੇ ਰੱਖਿਆ। ਉਹ ਉਸ ਦੀ ਇੱਜ਼ਤ ਅਤੇ ਉਸਤਤ ਇਸ ਲਈ ਕਰਦੇ ਸਨ ਕਿਉਂ ਕਿ ਉਸਨੇ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਅਤੇ ਜੋ ਸਾਰੇ ਯਹੂਦੀਆਂ ਲਈ ਸ਼ਾਂਤੀ ਲਿਆਇਆਂ।