Ezekiel

1:1 ਮੈਂ ਬੂਜ਼ੀ ਦਾ ਪੁੱਤਰ ਜਾਜਕ ਹਿਜ਼ਕੀਏਲ ਹਾਂ। ਮੈਨੂੰ ਬਾਬਲ ਵਿੱਚ ਕਬਾਰ ਨਹਿਰ ਲਾਗੇ ਦੇਸ ਨਿਕਾਲਾ ਮਿਲਿਆ ਸੀ। ਜਦੋਂ ਆਸਮਾਨ ਫ਼ਟ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਨ ਵੇਖੇ। ਇਹ ਗੱਲ ਤੇਰਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ ਪੰਜਵੇਂ ਦਿਨ ਦੀ ਹੈ।ਰਾਜੇ ਯਹੋਯਾਕੀਨ ਦੇ ਦੇਸ਼ ਵਿੱਚੋਂ ਦੇਸ ਨਿਕਾਲੇ ਦੇ ਪੰਜਵੇਂ ਵਰ੍ਹੇ ਵਿੱਚ ਮਹੀਨੇ ਦੇ ਪੰਜਵੇਂ ਦਿਨ ਹਿਜ਼ਕੀਏਲ ਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਬਾਵੇਂ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ। 2 3 4 ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿਚ ਭਖ ਰਿਹਾ ਸੀ। 5 ਬਦ੍ਦਲ ਦੇ ਅੰਦਰ, ਚਾਰ ਜਾਨਵਰ ਸਨ ਜਿਹੜੇ ਬੰਦਿਆਂ ਵਰਗੇ ਦਿਖਾਈ ਦਿੰਦੇ ਸਨ। 6 ਪਰ ਹਰੇਕ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। 7 ਉਨ੍ਹਾਂ ਦੀਆਂ ਲੱਤਾਂ ਸਿਧ੍ਧੀਆਂ ਸਨ। ਉਨ੍ਹਾਂ ਦੇ ਪੈਰ ਗਾਂ ਦੇ ਪੈਰਾਂ ਵਰਗੇ ਦਿਖਾਈ ਦਿੰਦੇ ਸਨ। ਅਤੇ ਉਹ ਲਿਸ਼ਕਾੇ ਹੋਏ ਪਿੱਤਲ ਵਾਂਗ ਚਮਕਦੇ ਸਨ। 8 ਉਨ੍ਹਾਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਸਨ। ਓਥੇ ਚਾਰ ਜਾਨਵਰ ਸਨ। ਅਤੇ ਹਰ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। ਖੰਭ ਇੱਕ ਦੂਸਰੇ ਨਾਲ ਛੁਂਹਦੇ ਸਨ। ਹਿਲਣ ਸਮੇਂ ਜਾਨਵਰ ਮੁੜਦੇ ਨਹੀਂ ਸਨ। 9 ਉਹ ਉਸ ਦਿਸ਼ਾ ਵੱਲ ਤੁਰੇ ਜਿਧ੍ਧਰ ਉਹ ਤੱਕ ਰਹੇ ਸਨ। 10 ਹਰ ਜਾਨਵਰ ਦੇ ਚਾਰ ਮੂੰਹ ਸਨ। ਉਨ੍ਹਾਂ ਦੇ ਅੱਗੇ ਮਨੁੱਖ ਦਾ ਚਿਹਰਾ ਸੀ। ਸੱਜੇ ਪਾਸੇ ਸ਼ੇਰ ਦਾ ਚਿਹਰਾ ਸੀ। ਖੱਬੇ ਪਾਸੇ ਬਲਦ ਦਾ ਚਿਹਰਾ ਸੀ ਅਤੇ ਪਿਛਲਾ ਪਾਸਾਂ ਬਾਜ਼ ਦਾ ਚਿਹਰਾ ਸੀ। 11 ਜਾਨਵਰਾਂ ਦੇ ਖੰਭ ਉਨ੍ਹਾਂ ਦੇ ਉੱਪਰ ਵੱਲ ਫ਼ੈਲੇ ਹੋਏ ਹਨ। ਆਪਣੇ ਦੋ ਖੰਭਾਂ ਨਾਲ ਹਰ ਜਾਨਵਰ ਆਪਣੇ ਨੇੜੇ ਦੇ ਜਾਨਵਰਾਂ ਨੂੰ ਛੁਹਂਦਾ ਸੀ ਅਤੇ ਆਪਣੇ ਦੂਸਰੇ ਦੋ ਖੰਭਾਂ ਨਾਲ ਉਹ ਆਪਣੇ ਸ਼ਰੀਰ ਨੂੰ ਢਕਦਾ ਸੀ। 12 ਹਰ ਜਾਨਵਰ ਆਪਣੀ ਤੱਕਣ ਵਾਲੀ ਦਿਸ਼ਾ ਵੱਲ ਤੁਰਿਆ। ਉਹ ਉੱਥੇ ਹੀ ਗਏ ਜਿੱਥੇ ਹਵਾ ਉਨ੍ਹਾਂ ਨੂੰ ਲੈ ਗਈ। ਪਰ ਉਹ ਹਿਲਣ ਸਮੇਂ ਮੁੜੇ ਨਹੀਂ। 13 ਜਾਨਵਰ ਇੰਝ ਦਿਖਾਈ ਦਿੰਦੇ ਸਨ। ਜਾਨਵਰਾਂ ਦੇ ਵਿਚਕਾਰਲੀ ਜਗ੍ਹਾ ਜਿਹੜੀ ਅੱਗ ਦੇ ਮਘਦੇ ਕੋਲਿਆਂ ਵਾਂਗ ਦਿਖਾਈ ਦਿੰਦੀ ਸੀ ਅੱਗ ਜਾਨਵਰਾਂ ਦੇ ਦਰਮਿਆਨ ਫ਼ਿਰਦੀਆਂ ਹੋਈਆਂ ਛੋਟੀਆਂ ਮਸਾਲਾਂ ਵਾਂਗ ਸੀ। ਅੱਗ ਤੇਜ਼ ਚਮਕ ਵਾਲੀ ਸੀ ਅਤੇ ਇਸ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ! 14 ਜਾਨਵਰ ਅੱਗੇ ਪਿੱਛੇ ਦੌੜਦੇ ਸਨ - ਬਿਜਲੀ ਦੀ ਤੇਜ਼ੀ ਨਾਲ! 15 ਮੈਂ ਉਨ੍ਹਾਂ ਜਾਨਵਰਾਂ ਵੱਲ ਦੇਖ ਰਿਹਾ ਸਾਂ ਜਦੋਂ ਮੇਰਾ ਚਾਰ ਪਹੀਆਂ ਵੱਲ ਧਿਆਨ ਗਿਆ ਜਿਹੜੇ ਧਰਤੀ ਨੂੰ ਛੂਹਂਦੇ ਸਨ। ਹਰ ਜਾਨਵਰ ਦੇ ਇੱਕ ਪਹੀਆ ਲਗਿਆ ਹੋਇਆ ਸੀ। ਸਾਰੇ ਪਹੀੇ ਇੱਕੋ ਜਿਹੇ ਦਿਖਾਈ ਦਿੰਦੇ ਸਨ। ਪਹੀੇ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਉਹ ਕਿਸੇ ਸਾਫ਼ ਪੀਲੇ ਜਵਾਹਰ ਨਾਲ ਬਣਾਏ ਗਏ ਹੋਣ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀੇ ਅੰਦਰ ਇੱਕ ਹੋਰ ਪਹੀਆ ਹੋਵੇ। 16 17 ਪਹੀੇ ਹਰ ਦਿਸ਼ਾ ਵੱਲ ਹਿੱਲ ਸਕਦੇ ਸਨ। ਪਰ ਚੱਲਣ ਸਮੇਂ, ਜਾਨਵਰ ਮੁੜਦੇ ਨਹੀਂ ਸਨ! 18 ਪਹੀਆਂ ਦੇ ਚਕ੍ਕੇ ਲੰਮੇ ਅਤੇ ਡਰਾਉਣੇ ਸਨ। ਚਹੁਂਆਂ ਪਹੀਆਂ ਦੇ ਚਕ੍ਕੇ ਲੰਮੇ ਅਤੇ ਭੈਭੀਤ ਕਰਨ ਵਾਲੇ ਸਨ! ਚਹੁਂਆਂ ਚਕਿਆਂ ਦੇ ਸਾਰੇ ਪਾਸੇ ਅੱਖਾਂ ਸਨ। 19 ਪਹੀੇ ਹਮੇਸ਼ਾ ਜਾਨਵਰਾਂ ਨਾਲ ਹੀ ਹਿਲਦੇ ਸਨ। ਜੇ ਜਾਨਵਰ ਹਵਾ ਵਿੱਚ ਉੱਚੇ ਜਾਂਦੇ ਪਹੀੇ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। 20 ਉਹ ਉਧਰ ਹੀ ਜਾਂਦੇ ਸਨ ਜਿਧ੍ਧਰ ਹਵਾ ਉਨ੍ਹਾਂ ਨੂੰ ਲੈ ਜਾਂਦੀ ਸੀ, ਅਤੇ ਪਹੀੇ ਵੀ ਨਾਲ ਹੀ ਜਾਂਦੇ ਸਨ। ਕਿਉਂ ਕਿ ਜਾਨਵਰਾਂ ਦੀ ਹਵਾ ਪਹੀਆਂ ਅੰਦਰ ਸੀ। 21 ਇਸ ਲਈ ਜੇ ਜਾਨਵਰ ਹਿਲਦੇ ਸਨ ਤਾਂ ਪਹੀੇ ਵੀ ਹਿਲਦੇ ਸਨ। ਜੇ ਜਾਨਵਰ ਖਲੋ ਜਾਂਦੇ ਸਨ ਤਾਂ ਪਹੀੇ ਵੀ ਰੁਕ ਜਾਂਦੇ ਸਨ। ਜੇ ਪਹੀੇ ਹਵਾ ਵਿੱਚ ਉੱਚੇ ਜਾਂਦੇ, ਤਾਂ ਜਾਨਵਰ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। ਕਿਉਂ ਕਿ ਪਹੀਆਂ ਅੰਦਰ ਹਵਾ ਸੀ। 22 ਜਾਨਵਰਾਂ ਦੇ ਸਿਰਾਂ ਉੱਪਰ ਬੜੀ ਅਜੀਬ ਚੀਜ਼ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਪਿਆਲਾ ਮੂਧਾ ਕੀਤਾ ਗਿਆ ਹੋਵੇ। ਅਤੇ ਪਿਆਲਾ ਬਲੌਰ ਵਾਂਗ ਪਾਰਦਰਸ਼ੀ ਸੀ। 23 ਇਸ ਪਿਆਲੇ ਹੇਠਾਂ ਹਰ ਜਾਨਵਰ ਦੇ ਖੰਭ ਆਪਣੇ ਨਾਲ ਲਗਦੇ ਜਾਨਵਰਾਂ ਤੀਕ ਪਹੁੰਚਦੇ ਸਨ। ਦੋ ਖੰਭ ਇੱਕ ਪਾਸੇ ਵੱਲ ਫ਼ੈਲੇ ਹੋਏ ਸਨ ਅਤੇ ਦੋ ਖੰਭ ਦੂਸਰੇ ਪਾਸੇ ਵੱਲ, ਇਸਦੇ ਸ਼ਰੀਰ ਨੂੰ ਕੱਜਦੇ ਹੋਏ। 24 ਫ਼ੇਰ ਮੈਂ ਖੰਭਾਂ ਦੀ ਸਰਸਰਾਹਟ ਸੁਣੀ। ਹਰ ਵਾਰੀ ਜਦੋਂ ਉਹ ਜਾਨਵਰ ਹਿਲਦੇ ਸਨ, ਉਨ੍ਹਾਂ ਦੇ ਖੰਭ ਬਹੁਤ ਉੱਚੀ ਆਵਾਜ਼ ਕਰਦੇ ਸਨ। ਉਹ ਪਾਣੀ ਦੇ ਹੜ ਵਰਗੀ ਆਵਾਜ਼ ਕਰਦੇ ਸਨ। ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਵਾਂਗ ਸ਼ੋਰੀਲੇ ਸਨ। ਉਹ ਇੱਕ ਫ਼ੌਜ ਵਾਂਗ ਜਾਂ ਲੋਕਾਂ ਦੀ ਭੀੜ ਵਾਂਗ ਸ਼ੋਰੀਲੇ ਸਨ ਅਤੇ ਜਦੋਂ ਉਹ ਜਾਨਵਰ ਹਿਲਣੋ ਹਟ ਜਾਂਦੇ ਸਨ, ਉਹ ਆਪਣੇ ਖੰਭਾਂ ਨੂੰ ਆਪਣੇ ਪਾਸਿਆਂ ਤੇ ਸੁੱਟ ਲੈਂਦੇ ਸਨ। 25 ਜਾਨਵਰਾਂ ਨੇ ਹਿਲਣਾ ਬੰਦ ਕਰ ਦਿੱਤਾ ਅਤੇ ਆਪਣੇ ਖੰਭ ਹੇਠਾਂ ਕਰ ਲੇ। ਅਤੇ ਇੱਕ ਹੋਰ ਉੱਚੀ ਆਵਾਜ਼ ਆਈ। ਇਹ ਆਵਾਜ਼ ਉਨ੍ਹਾਂ ਦੇ ਸਿਰ ਉਤਲੇ ਪਿਆਲੇ ਤੋਂ ਉੱਠੀ। 26 ਉਸ ਪਿਆਲੇ ਦੇ ਸਿਖਰ ਉੱਤੇ ਇੱਕ ਚੀਜ਼ ਸੀ ਜਿਹੜੀ ਤਖਤ ਵਰਗੀ ਦਿਖਾਈ ਦਿੰਦੀ ਸੀ। ਇਹ ਨੀਲਮ ਦੇ ਪੱਥਰ ਵਰਗੀ ਨੀਲੀ ਸੀ। ਅਤੇ ਕੋਈ ਚੀਜ਼ ਸੀ ਜਿਹੜੀ ਉਸ ਤਖਤ ਉੱਤੇ ਬੈਠੇ ਬੰਦੇ ਵਰਗੀ ਦਿਖਾਈ ਦਿੰਦੀ ਸੀ! 27 ਮੈਂ ਉਸਤੇ ਉਸਦੀ ਕਮਰ ਤੋਂ ਉਤਾਂਹ ਵੱਲ ਦੇਖਿਆ। ਉਹ ਗਰਮ ਧਾਤ ਵਾਂਗ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸਦੇ ਸਾਰੀ ਪਾਸੀਁ ਅੱਗ ਹੋਵੇ! ਅਤੇ ਮੈਂ ਉਸ ਵੱਲ ਕਮਰ ਤੋਂ ਹੇਠਾਂ ਦੇਖਿਆ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸਦੇ ਆਲੇ-ਦੁਆਲੇ ਅੱਗ ਦੀ ਚਮਕ ਹੋਵੇ। 28 ਉਸਦੇ ਆਲੇ-ਦੁਆਲੇ ਚਮਕਦੀ ਅੱਗ ਬੱਦਲ ਵਿਚਲੀ ਸਤਰਂਗੀ ਪੀਁਘ ਵਰਗੀ ਸੀ। ਇਹ ਯਹੋਵਾਹ ਦਾ ਪਰਤਾਪ ਸੀ। ਜਿਵੇਂ ਹੀ ਮੈਂ ਇਸਨੂੰ ਦੇਖਿਆ, ਮੈਂ ਧਰਤੀ ਤੇ ਡਿੱਗ ਪਿਆ। ਮੈਂ ਧਰਤੀ ਵੱਲ ਆਪਣਾ ਮੂੰਹ ਕਰਕੇ ਝੁਕ ਗਿਆ। ਫ਼ੇਰ ਮੈਂ ਆਪਣੇ ਨਾਲ ਗੱਲ ਕਰਦੀ ਇੱਕ ਆਵਾਜ਼ ਸੁਣੀ।

2:1 ਆਵਾਜ਼ ਨੇ ਆਖਿਆ, "ਆਦਮੀ ਦੇ ਪੁੱਤਰ, ਉੱਠ ਕੇ ਖਲੋ ਜਾ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।" 2 ਫ਼ੇਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾਂ ਤੇ ਖੜਾ ਕਰ ਦਿੱਤਾ। ਅਤੇ ਮੈਂ ਉਸ ਵਿਅਕਤੀ (ਪਰਮੇਸ਼ੁਰ) ਨੂੰ ਸੁਣਿਆ ਜਿਸਨੇ ਮੇਰੇ ਨਾਲ ਗੱਲ ਕੀਤੀ ਸੀ। 3 ਉਸਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਉਹ ਲੋਕ ਬਹੁਤ ਵਾਰੀ ਮੇਰੇ ਵਿਰੁੱਧ ਹੋਏ। ਅਤੇ ਉਨ੍ਹਾਂ ਦੇ ਪੁਰਖੇ ਮੇਰੇ ਵਿਰੁੱਧ ਹੋਏ। ਉਨ੍ਹਾਂ ਨੇ ਮੇਰੇ ਵਿਰੁੱਧ ਬਹੁਤ ਵਾਰੀ ਪਾਪ ਕੀਤਾ ਹੈ - ਅਤੇ ਉਹ ਅੱਜ ਦਿਨ ਤੱਕ ਵੀ ਮੇਰੇ ਖਿਲਾਫ਼ ਪਾਪ ਕਰੀ ਜਾ ਰਹੇ ਹਨ। 4 ਮੈਂ ਤੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਪਰ ਉਹ ਬਹੁਤ ਜ਼ਿੱਦੀ ਹਨ। ਉਹ ਬਹੁਤ ਸਖਤ ਦਿਲ ਹਨ। ਪਰ ਤੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰੀਂ। ਤੂੰ ਇਹ ਜ਼ਰੂਰ ਆਖੀਂ, 'ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।' 5 ਪਰ ਉਹ ਲੋਕ ਤੇਰੀ ਗੱਲ ਨਹੀਂ ਸੁਣਨਗੇ। ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ। ਕਿਉਂ ਕਿ ਉਹ ਲੋਕ ਬਹੁਤ ਵਿਦਰੋਹੀ ਹਨ - ਉਹ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। ਪਰ ਤੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਆਖੀਂ ਤਾਂ ਜੋ ਉਹ ਜਾਣ ਲੈਣ ਕਿ ਉਨ੍ਹਾਂ ਦੇ ਦਰਮਿਆਨ ਇੱਕ ਨਬੀ ਰਹਿੰਦਾ ਹੈ। 6 "ਆਦਮੀ ਦੇ ਪੁੱਤਰ, ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੀਂ। ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਇਹ ਸੱਚ ਹੈ ਕਿ ਉਹ ਤੇਰੇ ਖਿਲਾਫ਼ ਹੋ ਜਾਣਗੇ ਅਤੇ ਤੈਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਗੇ। ਉਹ ਕੰਡਿਆਂ ਵਰਗੇ ਹੋਣਗੇ। ਤੂੰ ਸੋਚੇਁਗਾ ਜਿਵੇਂ ਤੂੰ ਬਿਛੂਆਂ ਦੇ ਦਰਮਿਆਨ ਰਹਿ ਰਿਹਾ ਹੈ। ਪਰ ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਉਹ ਵਿਦਰੋਹੀ ਬੰਦੇ ਹਨ। ਪਰ ਉਨ੍ਹਾਂ ਤੋਂ ਭੈਭੀਤ ਨਾ ਹੋਵੀ। 7 ਤੂੰ ਉਨ੍ਹਾਂ ਨੂੰ ਉਹ ਗੱਲਾਂ ਜ਼ਰੂਰ ਆਖੀਂ ਜੋ ਮੈਂ ਤੈਨੂੰ ਦੱਸਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਤੇਰੀ ਗੱਲ ਨਹੀਂ ਸੁਣਨਗੇ। ਅਤੇ ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ! ਕਿਉਂ? ਕਿਉਂ ਕਿ ਉਹ ਵਿਦਰੋਹੀ ਬੰਦੇ ਹਨ। 8 "ਆਦਮੀ ਦੇ ਪੁੱਤਰ ਤੂੰ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਜ਼ਰੂਰ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਨ੍ਹਾਂ ਵਿਦਰੋਹੀ ਬੰਦਿਆਂ ਵਾਂਗ ਮੇਰੇ ਵਿਰੁੱਧ ਨਾ ਹੋ ਜਾਵੀਂ। ਆਪਣਾ ਮੂੰਹ ਖੋਲ੍ਹ ਅਤੇ (ਉਨ੍ਹਾਂ ਸ਼ਬਦਾਂ ਨੂੰ ਪ੍ਰਵਾਨ ਕਰ ਜੋ ਮੈਂ ਤੈਨੂੰ ਦਿੰਦਾ ਹਾਂ ਅਤੇ ਫ਼ੇਰ ਉਹੀ ਸ਼ਬਦ ਉਨ੍ਹਾਂ ਲੋਕਾਂ ਨੂੰ ਸੁਣਾਈ) ਇਨ੍ਹਾਂ ਸ਼ਬਦਾਂ ਨੂੰ ਖਾ ਲੈ।" 9 ਫ਼ੇਰ ਮੈਂ (ਹਿਜ਼ਕੀਏਲ) ਆਪਣੇ ਵੱਲ ਵਧ੍ਧਦਾ ਹੋਇਆ ਇੱਕ ਬਾਜੂ ਦੇਖਿਆ। ਇਸਨੇ ਇੱਕ ਪੱਤਰੀ ਫ਼ੜੀ ਹੋਈ ਸੀ ਜਿਸ ਉੱਤੇ ਸ਼ਬਦ ਲਿਖੇ ਹੋਏ ਸਨ। 10 ਮੈਂ ਸੂਚੀ ਪੱਤਰ ਨੂੰ ਖੋਲ੍ਹਿਆ ਅਤੇ ਉੱਥੇ ਅੱਗੇ ਅਤੇ ਪਿੱਛੇ ਸ਼ਬਦ ਲਿਖੇ ਹੋਏ ਸਨ। ਓਥੇ ਹਰ ਤਰ੍ਹਾਂ ਦੇ ਸੋਗੀ ਗੀਤ, ਸੋਗੀ ਕਹਾਣੀਆਂ ਅਤੇ ਚੇਤਾਵਨੀਆਂ ਸਨ।

3:1 ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਜੋ ਤੂੰ ਦੇਖਦਾ ਹੈਂ ਉਸਨੂੰ ਖਾ ਜਾ। ਇਸ ਪੱਤਰੀ ਨੂੰ ਖਾ ਜਾ, ਅਤੇ ਫ਼ੇਰ ਜਾਕੇ ਇਹ ਗੱਲਾਂ ਇਸਰਾਏਲ ਦੇ ਪਰਿਵਾਰ ਨੂੰ ਦੱਸ।" 2 ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਪੱਤਰੀ ਨੂੰ ਆਪਣੇ ਮੂੰਹ ਵਿੱਚ ਰੱਖ ਲਿਆ। 3 ਫ਼ੇਰ ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਮੈਂ ਤੈਨੂੰ ਇਹ ਪੱਤਰੀ ਦੇ ਰਿਹਾ ਹਾਂ। ਇਸਨੂੰ ਨਿਗਲ ਲੈ! ਇਸ ਪੱਤਰੀ ਨੂੰ ਆਪਣੇ ਸ਼ਰੀਰ ਵਿੱਚ ਭਰ ਜਾਣ ਦੇ।"ਇਸ ਲਈ ਮੈਂ ਪੱਤਰੀ ਖਾ ਲਈ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲਗੀ ਸੀ। 4 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਵੱਲ ਜਾ। ਉਨ੍ਹਾਂ ਨੂੰ ਮੇਰੇ ਸ਼ਬਦ ਸੁਣਾ। 5 ਮੈਂ ਤੈਨੂੰ ਕਿਸੇ ਵਿਦੇਸ਼ੀਆਂ ਕੋਲ ਨਹੀਂ ਭੇਜ ਰਿਹਾ ਜਿਹੜੇ ਤੈਨੂੰ ਸਮਝ ਨਹੀਂ ਸਕਦੇ। ਤੈਨੂੰ ਕਿਸੇ ਹੋਰ ਭਾਸ਼ਾ ਨੂੰ ਸਿਖ੍ਖਣ ਦੀ ਲੋੜ ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ! 6 ਮੈਂ ਤੈਨੂੰ ਉਨ੍ਹਾਂ ਭਿਂਨ-ਭਿਂਨ ਦੇਸਾਂ ਵੱਲ ਨਹੀਂ ਭੇਜ ਰਿਹਾ ਜਿੱਥੇ ਲੋਕ ਅਜਿਹੀ ਭਾਸ਼ਾ ਬੋਲਦੇ ਨੇ ਜਿਸਨੂੰ ਤੂੰ ਸਮਝ ਨਹੀਂ ਸਕਦਾ। ਜੇ ਤੂੰ ਉਨ੍ਹਾਂ ਲੋਕਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਤੇਰੀ ਆਖੀ ਹੋਈ ਗੱਲ ਨੂੰ ਨਹੀਂ ਸੁਣਨਗੇ। 7 ਨਹੀਁ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ। ਸਿਰਫ਼, ਉਨ੍ਹਾਂ ਲੋਕਾਂ ਦੇ ਦਿਲ ਹੀ ਸਖਤ ਹਨ- ਉਹ ਬਹੁਤ ਜ਼ਿੱਦੀ ਨੇ। ਅਤੇ ਇਸਰਾਏਲ ਦੇ ਲੋਕ ਤੈਨੂੰ ਸੁਣਨ ਤੋਂ ਇਨਕਾਰ ਕਰਨਗੇ। ਉਹ ਮੈਨੂੰ ਸੁਣਨਾ ਨਹੀਂ ਚਾਹੁੰਦੇ? 8 ਪਰ ਮੈਂ ਤੈਨੂੰ ਉਨ੍ਹਾਂ ਜਿੰਨਾ ਹੀ ਜ਼ਿੱਦੀ ਬਣਾ ਦਿਆਂਗਾ। ਤੇਰਾ ਸਿਰ ਵੀ ਉਨ੍ਹਾਂ ਵਰਗਾ ਹੀ ਪੱਕਾ ਹੋਵੇਗਾ! 9 ਹੀਰਾ ਪੱਥਰ ਨਾਲੋਂ ਸਖਤ ਹੁੰਦਾ ਹੈ। ਇਸੇ ਤਰ੍ਹਾਂ ਤੇਰਾ ਸਿਰ ਉਨ੍ਹਾਂ ਦੇ ਸਿਰ ਨਾਲੋਂ ਪਕੇਰਾ ਹੋਵੇਗਾ! ਤੂੰ ਹੋਰ ਵਧੇਰੇ ਜ਼ਿੱਦੀ ਹੋਵੇਂਗਾ, ਇਸ ਲਈ ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ। ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ ਜਿਹੜੇ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ।" 10 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਤੈਨੂੰ ਉਨ੍ਹਾਂ ਸਾਰੇ ਸ਼ਬਦਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੋ ਮੈਂ ਤੈਨੂੰ ਆਖਦਾ ਹਾਂ। ਅਤੇ ਤੈਨੂੰ ਉਨ੍ਹਾਂ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। 11 ਫ਼ੇਰ ਆਪਣੇ ਉਨ੍ਹਾਂ ਸਾਰੇ ਲੋਕਾਂ ਕੋਲ ਜਾ ਜਿਨ੍ਹਾਂ ਨੂੰ ਦੇਸ ਨਿਕਾਲਾ ਮਿਲਿਆ ਹੋਇਆ ਹੈ। ਉਨ੍ਹਾਂ ਕੋਲ ਜਾ ਤੇ ਆਖ, 'ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।' ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਤੈਨੂੰ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ।" 12 ਫ਼ੇਰ ਹਵਾ ਨੇ ਮੈਨੂੰ ਉੱਪਰ ਚੁਕਿਆ ਅਤੇ ਮੈਂ ਆਪਣੇ ਪਿੱਛੇ ਇਹ ਆਵਾਜ਼ ਸੁਣੀ। ਇਹ ਬਹੁਤ ਉੱਚੀ, ਗੜਗੜਾਹਟ ਵਾਂਗ ਸੀ। ਉਸਨੇ ਆਖਿਆ, "ਉਸਦੀ ਜਗ੍ਹਾ ਤੋਂ ਯਹੋਵਾਹ ਦੇ ਪਰਤਾਪ ਦੀ ਉਸਤਤ ਹੋਵੇ!" 13 ਫ਼ੇਰ ਜਾਨਵਰਾਂ ਦੇ ਖੰਭ ਹਿਲ੍ਲਣ ਲੱਗ ਪੇੇ। ਖੰਭਾਂ ਨੇ ਬਹੁਤ ਉੱਚੀ ਆਵਾਜ਼ ਕੀਤੀ ਜਦੋਂ ਉਹ ਇੱਕ ਦੂਜੇ ਨਾਲ ਵਜ੍ਜੇ। ਅਤੇ ਉਨ੍ਹਾਂ ਦੇ ਸਾਮ੍ਹਣੇ ਦੇ ਪਹੀਆਂ ਨੇ ਉੱਚਾ ਸ਼ੋਰ ਕਰਨਾ ਆਰੰਭ ਕਰ ਦਿੱਤਾ - ਇਹ ਗੜਗੜਾਹਟ ਜਿੰਨਾ ਉੱਚਾ ਸੀ। 14 ਹਵਾ ਨੇ ਮੈਨੂੰ ਚੁਕਿਆ ਤ੍ਤੇ ਮੈਨੂੰ ਦੂਰ ਲੈ ਗਈ। ਮੈਂ ਉਸ ਥਾਂ ਨੂੰ ਛੱਡ ਦਿੱਤਾ, ਮੈਂ ਬਹੁਤ ਗ਼ਮਗੀਨ ਸਾਂ ਅਤੇ ਮੇਰੇ ਆਤਮੇ ਵਿੱਚ ਬਹੁਤ ਤੜਪ ਸੀ। ਪਰ ਮੈਂ ਯਹੋਵਾਹ ਦੀ ਸ਼ਕਤੀ ਨੂੰ ਆਪਣੇ ਉੱਪਰ ਬੜੀ ਮਜ਼ਬੂਤੀ ਨਾਲ ਪਾਇਆ। 15 ਮੈਂ ਇਸਰਾਏਲ ਦੇ ਉਨ੍ਹਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੂੰ ਕਬਾਰ ਨਦੀ ਕੰਢੇ ਤੇ ਤੇਲ ਆਬੀਬ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਸੀ। ਮੈਂ ਉਨ੍ਹਾਂ ਕੋਲ ਸੱਤ ਦਿਨ ਤੱਕ ਹੈਰਾਨ ਪਰੇਸ਼ਾਨ ਅਤੇ ਖਾਮੋਸ਼ ਬੈਠਾ ਰਿਹਾ। 16 ਸੱਤ ਦਿਨਾਂ ਮਗਰੋਂ, ਮੇਰੇ ਕੋਲ ਯਹੋਵਾਹ ਦਾ ਸ਼ਬਦ ਆਇਆ। ਉਸਨੇ ਆਖਿਆ, 17 "ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦਾ ਇੱਕ ਪਹਿਰੇਦਾਰ ਬਣਾ ਰਿਹਾ ਹਾਂ। ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਨ੍ਹਾਂ ਨਾਲ ਵਾਪਰਨਗੀਆਂ। ਅਤੇ ਤੈਨੂੰ ਉਨ੍ਹਾਂ ਗੱਲਾਂ ਬਾਰੇ ਇਸਰਾਏਲ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ। 18 ਜੇ ਮੈਂ ਇਹ ਆਖਾਂ, 'ਇਹ ਬੁਰਾ ਆਦਮੀ ਅਵੱਸ਼ ਮਰੇਗਾ!' ਤਾਂ ਫ਼ੇਰ ਤੈਨੂੰ ਉਸਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ! ਤੈਨੂੰ ਉਸਨੂੰ ਆਪਣੀ ਜ਼ਿੰਦਗੀ ਨੂੰ ਤਬਦੀਲ ਕਰਨ ਬਾਰੇ ਅਤੇ ਪਾਪਾਂ ਤੋਂ ਹਟਣ ਬਾਰੇ ਜ਼ਰੂਰ ਆਖਣਾ ਚਾਹੀਦਾ ਹੈ। ਜੇ ਤੂੰ ਉਸ ਬੰਦੇ ਨੂੰ ਚੇਤਾਵਨੀ ਨਹੀਂ ਦੇਵੇਂਗਾ ਤਾਂ ਉਹ ਜ਼ਰੂਰ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸਨੇ ਪਾਪ ਕੀਤਾ ਸੀ। ਪਰ ਮੈਂ ਤੈਨੂੰ ਵੀ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਵਾਂਗਾ! ਕਿਉਂ ਕਿ ਤੂੰ ਉਸ ਕੋਲ ਨਹੀਂ ਗਿਆ ਸੀ ਅਤੇ ਉਸ ਦੀ ਜਾਨ ਨਹੀਂ ਬਚਾਈ ਸੀ। 19 "ਸ਼ਾਇਦ ਤੂੰ ਕਿਸੇ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸਨੂੰ ਆਪਣਾ ਜੀਵਨ ਬਦਲਣ ਲਈ ਆਖੇਁ, ਅਤੇ ਮੰਦੀਆਂ ਗੱਲਾਂ ਕਰਨ ਤੋਂ ਹਟਾਵੇਂ। ਜੇ ਉਹ ਬੰਦਾ ਤੈਨੂੰ ਸੁਣਨ ਤੋਂ ਇਨਕਾਰ ਕਰਦਾ ਹੈ, ਤਾਂ ਉਹ ਬੰਦਾ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸਨੇ ਪਾਪ ਕੀਤਾ ਸੀ। ਪਰ ਤੂੰ ਉਸਨੂੰ ਚੇਤਾਵਨੀ ਦਿੱਤੀ ਸੀ, ਇਸ ਲਈ ਤੂੰ ਆਪਣੀ ਜ਼ਿੰਦਗੀ ਬਚਾ ਲਈ। 20 "ਜਾਂ ਇੱਕ ਨੇਕ ਬੰਦਾ ਨੇਕ ਹੋਣਾ ਛੱਡ ਦੇਵੇ। ਹੋ ਸਕਦਾ ਕਿ ਮੈਂ ਉਸ ਅੱਗੇ ਕੁਝ ਅਜਿਹਾ ਰੱਖਾਂ ਜੋ ਉਸਨੂੰ ਪਾਪ ਵੱਲ ਲੈ ਜਾਵੇ। ਉਹ ਮੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ ਅਤੇ ਇਸ ਲਈ ਉਹ ਮਰ ਜਾਵੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਹ ਪਾਪ ਕਰ ਰਿਹਾ ਹੈ ਅਤੇ ਤੂੰ ਉਸਨੂੰ ਚੇਤਾਵਨੀ ਨਹੀਂ ਦਿੱਤੀ ਸੀ। ਮੈਂ ਤੈਨੂੰ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਵਾਂਗਾ ਅਤੇ ਲੋਕ ਉਸਦੇ ਕੀਤੇ ਨੇਕ ਕੰਮਾਂ ਨੂੰ ਯਾਦ ਨਹੀਂ ਕਰਨਗੇ। 21 "ਪਰ ਜੇ ਤੂੰ ਕਿਸੇ ਨੇਕ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸਨੂੰ ਪਾਪ ਕਰਨ ਤੋਂ ਹਟ ਜਾਣ ਲਈ ਆਖੇਁ ਅਤੇ ਉਹ ਪਾਪ ਕਰਨੋ ਹਟ ਜਾਵੇ, ਤਾਂ ਉਹ ਨਹੀਂ ਮਰੇਗਾ। ਕਿਉਂ ਕਿ ਤੂੰ ਉਸਨੂੰ ਚੇਤਾਵਨੀ ਦਿੱਤੀ ਅਤੇ ਉਸਨੇ ਤੇਰੀ ਗੱਲ ਸੁਣੀ। ਇਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਵੀ ਬਚਾ ਲਈ।" 22 ਯਹੋਵਾਹ ਦੀ ਸ਼ਕਤੀ ਮੇਰੇ ਕੋਲ ਆਈ। ਉਸਨੇ ਮੈਨੂੰ ਆਖਿਆ, "ਉੱਠ ਅਤੇ ਵਾਦੀ ਵਿੱਚ ਜਾ। ਮੈਂ ਤੇਰੇ ਨਾਲ ਉਸ ਥਾਂ ਗੱਲ ਕਰਾਂਗਾ।" 23 ਇਸ ਲਈ ਮੈਂ ਉਠਿਆ ਅਤੇ ਵਾਦੀ ਨੂੰ ਚਲਾ ਗਿਆ। ਓਥੇ ਯਹੋਵਾਹ ਦਾ ਪਰਤਾਪ ਸੀ-ਬਿਲਕੁਲ ਉਵੇਂ ਦਾ ਜਿਹੋ ਜਿਹਾ ਮੈਂ ਕਬਾਰ ਨਹਿਰ ਕੋਲ ਵੇਖਿਆ ਸੀ। ਇਸ ਲਈ ਮੈਂ ਧਰਤੀ ਵੱਲ ਸਿਰ ਝੁਕਾਇਆ। 24 ਪਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾ ਤੇ ਖੜਾ ਕਰ ਦਿੱਤਾ। ਉਸਨੇ ਮੈਨੂੰ ਆਖਿਆ, "ਘਰ ਜਾ ਅਤੇ ਆਪਣੇ-ਆਪ ਨੂੰ ਘਰ ਵਿੱਚ ਬੰਦ ਕਰ ਲੈ। 25 "ਆਦਮੀ ਦੇ ਪੁੱਤਰ, ਲੋਕ ਰੱਸੇ ਲੈਕੇ ਆਉਣਗੇ ਅਤੇ ਤੈਨੂੰ ਬੰਨ੍ਹ ਲੈਣਗੇ। ਉਹ ਤੈਨੂੰ ਲੋਕਾਂ ਵਿੱਚ ਬਾਹਰ ਨਹੀਂ ਜਾਣ ਦੇਣਗੇ। 26 ਮੈਂ ਤੇਰੀ ਜ਼ਬਾਨ ਨੂੰ ਤਾਲੂ ਨਾਲ ਚਿਪਕਾ ਦਿਆਂਗਾ - ਤੂੰ ਗੱਲ ਨਹੀਂ ਕਰ ਸਕੇਂਗਾ। ਇਸ ਲਈ ਉਨ੍ਹਾਂ ਲੋਕਾਂ ਕੋਲ ਕੋਈ ਵੀ ਅਜਿਹਾ ਬੰਦਾ ਨਹੀਂ ਹੋਵੇਗਾ ਜਿਹੜਾ ਉਨ੍ਹਾਂ ਨੂੰ ਇਹ ਸਿਖਾਵੇ ਕਿ ਉਹ ਗ਼ਲਤ ਕੰਮ ਕਰ ਰਹੇ ਹਨ। ਕਿਉਂ? ਕਿਉਂ ਕਿ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। 27 ਪਰ ਮੈਂ ਤੇਰੇ ਨਾਲ ਗੱਲ ਕਰਾਂਗਾ। ਅਤੇ ਫ਼ੇਰ ਮੈਂ ਤੈਨੂੰ ਬੋਲਣ ਦੀ ਇਜਾਜ਼ਤ ਦਿਆਂਗਾ। ਪਰ ਤੂੰ ਉਨ੍ਹਾਂ ਨੂੰ ਇਹ ਜ਼ਰੂਰ ਆਖੀਂ, 'ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।' ਜੇ ਕੋਈ ਬੰਦਾ ਸੁਣਨਾ ਚਾਹੁੰਦਾ ਹੈ, ਤਾਂ ਚੰਗੀ ਗੱਲ ਹੈ। ਜੇ ਕੋਈ ਬੰਦਾ ਨਹੀਂ ਸੁਣਨਾ ਚਾਹੁੰਦਾ, ਤਾਂ ਵੀ ਚੰਗੀ ਗੱਲ ਹੈ। ਪਰ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ।

4:1 "ਆਦਮੀ ਦੇ ਪੁੱਤਰ, ਇੱਕ ਇੱਟ ਲੈ। ਇਸ ਉੱਤੇ ਯਰੂਸ਼ਲਮ ਦੇ ਸ਼ਹਿਰ ਦੀ ਇੱਕ ਤਸਵੀਰ ਬਣਾ। 2 ਫ਼ੇਰ ਇਸ ਤਰ੍ਹਾਂ ਦਾ ਵਿਹਾਰ ਕਰੀਂ ਜਿਵੇਂ ਤੂੰ ਸ਼ਹਿਰ ਨੂੰ ਘੇਰਾ ਪਾਈ ਹੋਈ ਇੱਕ ਫ਼ੌਜ ਹੋਵੇ। ਸ਼ਹਿਰ ਦੀ ਦੀਵਾਰ ਦੁਆਲੇ ਇੱਕ ਕੰਧ ਉਸਾਰ ਲਵੀਂ (ਇਸ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ।) ਕੰਧ ਉੱਤੇ ਜਾਂਦੀ ਇੱਕ ਢਲਵਾਨ ਉਸਾਰੀ। ਲੱਕੜੀ ਦੀਆਂ ਭਾਰੀਆਂ ਸ਼ਤੀਰਾਂ ਲਿਆਕੇ ਸ਼ਹਿਰ ਦੇ ਦੁਆਲੇ ਫ਼ੌਜੀ ਕੈਁਪ ਲਾ ਲਵੀਂ। 3 ਫ਼ੇਰ ਇੱਕ ਲੋਹੇ ਦੀ ਕੜਾਹੀ ਲੈਕੇ ਇਸਨੂੰ ਆਪਣੇ ਅਤੇ ਸ਼ਹਿਰ ਦੇ ਵਿਚਕਾਰ ਰੱਖ ਲਵੀਂ। ਇਹ ਤੈਨੂੰ ਸ਼ਹਿਰ ਨਾਲੋਂ ਵੱਖ ਕਰਨ ਵਾਲੀ ਇੱਕ ਲੋਹੇ ਦੀ ਦੀਵਾਰ ਬਣ ਜਾਵੇਗੀ। ਇਸ ਤਰ੍ਹਾਂ ਤੂੰ ਦਰਸਾ ਦੇਵੇਂਗਾ ਕਿ ਤੂੰ ਉਸ ਸ਼ਹਿਰ ਦੇ ਵਿਰੁੱਧ ਹੈਂ। ਤੂੰ ਉਸ ਸ਼ਹਿਰ ਨੂੰ ਘੇਰ ਲਵੇਂਗਾ ਅਤੇ ਉਸ ਉੱਤੇ ਹਮਲਾ ਕਰ ਦੇਵੇਂਗਾ। ਕਿਉਂ ਕਿ ਇਹ ਇਸਰਾਏਲ ਦੇ ਪਰਿਵਾਰ ਲਈ ਇੱਕ ਨਿਸ਼ਾਨ ਹੈ। ਇਹ ਦਰਸਾਵੇਗੀ ਕਿ ਮੈਂ (ਪਰਮੇਸ਼ੁਰ) ਯਰੂਸ਼ਲਮ ਨੂੰ ਤਬਾਹ ਕਰ ਦਿਆਂਗਾ। 4 "ਫ਼ੇਰ ਤੈਨੂੰ ਆਪਣੀ ਖੱਬੀ ਵੱਖੀ ਹੋਕੇ ਲੇਟ ਜਾਣਾ ਚਾਹੀਦਾ ਹੈ। ਤੈਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਇਹ ਦਰਸਾਵੇ ਕਿ ਤੂੰ ਇਸਰਾਏਲ ਦੇ ਲੋਕਾਂ ਦੇ ਪਾਪ ਆਪਣੇ ਸਿਰ ਲੈ ਰਿਹਾ ਹੈਂ। ਜਿੰਨਾ ਚਿਰ ਵੀ ਤੂੰ ਖੱਬੇ ਪਾਸੇ ਲੇਟਿਆ ਰਹੇਁਗਾ ਤੂੰ ਉਹ ਪਾਪ ਚੁਕੇਁਗਾ। 5 ਤੈਨੂੰ ਤਿੰਨ ਸੌ ਨਬ੍ਬੇ ਦਿਨਾਂ ਤੱਕ ਇਸਰਾਏਲ ਦੇ ਪਾਪਾਂ ਨੂੰ ਜ਼ਰੂਰ ਝਲ੍ਲਣਾ ਚਾਹੀਦਾ ਹੈ। ਇਸ ਤਰ੍ਹਾਂ, ਮੈਂ ਤੈਨੂੰ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਇਸਰਾਏਲ ਨੂੰ ਸਜ਼ਾ ਮਿਲੇਗੀ, ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ। 6 "ਇਸਤੋਂ ਮਗਰੋਂ ਤੂੰ ਚਾਲੀ ਦਿਨਾਂ ਤੱਕ ਆਪਣੇ ਸੱਜੇ ਪਾਸੇ ਲੇਟੇਁਗਾ। ਇਸ ਸਮੇਂ ਤੂੰ ਚਾਲੀ ਦਿਨਾਂ ਤੱਕ ਯਹੂਦਾਹ ਦੇ ਪਾਪ ਨੂੰ ਸਹਾਰੇਁਗਾ। ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ। ਮੈਂ ਤੈਨੂੰ ਇਹ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਯਹੂਦਾਹ ਨੂੰ ਸਜ਼ਾ ਮਿਲੇਗੀ।" 7 ਪਰਮੇਸ਼ੁਰ ਨੇ ਫ਼ੇਰ ਮੇਰੇ ਨਾਲ ਗੱਲ ਕੀਤੀ। ਉਸਨੇ ਆਖਿਆ, "ਹੁਣ ਆਪਣੀ ਕਮੀਜ਼ ਦੀ ਬਾਹ ਚੜਾ ਲੈ ਅਤੇ ਆਪਣੀ ਬਾਂਹ ਨੂੰ ਇੱਟ ਦੇ ਉੱਤੇ ਉਠਾ ਲੈ। ਇਸ ਤਰ੍ਹਾਂ ਦਾ ਵਿਹਾਰ ਕਰ ਜਿਵੇਂ ਤੂੰ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਿਹਾ ਹੋਵੇਂ। ਅਜਿਹਾ ਇਹ ਦਰਸਾਉਣ ਲਈ ਕਰੀਂ ਕਿ ਤੂੰ ਲੋਕਾਂ ਨਾਲ ਮੇਰੇ ਪੈਗੰਬਰ ਵਜੋਂ ਗੱਲ ਕਰ ਰਿਹਾ ਹੈਂ। 8 ਹੁਣ ਦੇਖ, ਮੈਂ ਤੈਨੂੰ ਰਸੀਆਂ ਬੰਨ੍ਹ ਰਿਹਾ ਹਾਂ। ਤੂੰ ਉਨਾ ਚਿਰ ਤੀਕ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਨਹੀਂ ਘੁੰਮ ਸਕੇਂਗਾ ਜਿੰਨਾ ਚਿਰ ਤੀਕ ਤੇਰਾ ਸ਼ਹਿਰ ਉੱਤੇ ਹਮਲਾ ਖਤਮ ਨਹੀਂ ਹੋ ਜਾਂਦਾ।" 9 ਪਰਮੇਸ਼ੁਰ ਨੇ ਇਹ ਵੀ ਆਖਿਆ, "ਤੈਨੂੰ ਰੋਟੀ ਬਨਾਉਣ ਲਈ ਕੁਝ ਅਨਾਜ਼ ਲਿਆਉਣਾ ਚਾਹੀਦਾ ਹੈ। ਕੁਝ ਕਣਕ, ਜੌਁ, ਫ਼ਲੀਆਂ, ਦਾਲਾਂ, ਬਾਜਰਾ ਲਵੀਂ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਇਕੱਠੀਆਂ ਕਰ ਲੈ ਅਤੇ ਇਨ੍ਹਾਂ ਨੂੰ ਪੀਹ ਕੇ ਆਟਾ ਬਣਾ ਲੈ। ਤੂੰ ਇਸ ਆਟੇ ਨੂੰ ਰੋਟੀ ਬਨਾਉਣ ਲਈ ਇਸਤੇਮਾਲ ਕਰੇਂਗਾ। ਤੈਨੂੰ 390 ਦਿਨਾਂ ਤੀਕ ਆਪਣੇ ਪਾਸੇ ਪਰਨੇ ਲੇਟਿਆ ਸਿਰਫ਼ ਇਹੀ ਰੋਟੀ ਖਾਣੀ ਚਾਹੀਦੀ ਹੈ। 10 ਤੈਨੂੰ ਹਰ ਦਿਨ ਰੋਟੀ ਬਨਾਉਣ ਲਈ ਉਸ ਆਟੇ ਦੇ ਸਿਰਫ਼ ਇੱਕ ਪਿਆਲੇ ਦੀ ਵਰਤੋਂ ਕਰਨ ਦੀ ਹੀ ਇਜਾਜ਼ਤ ਹੋਵੇਗੀ। ਸਾਰੇ ਦਿਨ ਵਿੱਚ ਸਮੇਂ-ਸਮੇਂ ਤੂੰ ਉਹੀ ਰੋਟੀ ਖਾਵੇਂਗਾ। 11 ਅਤੇ ਤੂੰ ਹਰ ਰੋਜ਼ ਪਾਣੀ ਦੇ ਸਿਰਫ਼ ਤਿੰਨ ਪਿਆਲੇ ਪੀ ਸਕੇਂਗਾ। ਤੂੰ ਇਸਨੂੰ ਸਾਰੇ ਦਿਨ ਵਿੱਚ ਸਮੇਂ-ਸਮੇਂ ਪੀ ਸਕੇਂਗਾ। 12 ਤੈਨੂੰ ਹਰ ਰੋਜ਼ ਆਪਣੀ ਰੋਟੀ ਜ਼ਰੂਰ ਬਨਾਉਣੀ ਚਾਹੀਦੀ ਹੈ। ਤੈਨੂੰ ਸੁਕਿਆ ਹੋਇਆ ਮਨੁੱਖੀ (ਗੋਹਾ) ਗੂਂਹ ਲੈਕੇ ਬਾਲਣਾ ਚਾਹੀਦਾ ਹੈ। ਫ਼ੇਰ ਤੈਨੂੰ ਇਸ ਬਲਦੇ ਹੋਏ ਗੋਹੇ ਉੱਤੇ ਆਪਣੀ ਰੋਟੀ ਪਕਾਉਣੀ ਚਾਹੀਦੀ ਹੈ। ਤੈਨੂੰ ਇਹ ਰੋਟੀ ਲੋਕਾਂ ਦੇ ਸਾਮ੍ਹਣੇ ਖਾਣੀ ਚਾਹੀਦੀ ਹੈ।" 13 ਫ਼ੇਰ ਯਹੋਵਾਹ ਨੇ ਆਖਿਆ, "ਇਹ ਗੱਲ ਦਰਸਾਵੇਗੀ ਕਿ ਇਸਰਾਏਲ ਦੇ ਪਰਿਵਾਰ ਨੂੰ ਵਿਦੇਸ਼ਾਂ ਵਿੱਚ ਨਾਪਾਕ ਰੋਟੀ ਖਾਣੀ ਪਵੇਗੀ। ਅਤੇ ਮੈਂ ਉਨ੍ਹਾਂ ਨੂੰ ਇਸਰਾਏਲ ਛੱਡ ਕੇ ਉਨ੍ਹਾਂ ਮੁਲਕਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ।" 14 ਫ਼ੇਰ ਮੈਂ (ਹਿਜ਼ਕੀਏਲ) ਨੇ ਆਖਿਆ, "ਆਹ, ਪਰ ਯਹੋਵਾਹ ਮੇਰੇ ਪ੍ਰਭੂ, ਮੈਂ ਤਾਂ ਕਦੇ ਵੀ ਨਾਪਾਕ ਭੋਜਨ ਨਹੀਂ ਕੀਤਾ। ਮੈਂ ਤਾਂ ਕਿਸੇ ਅਜਿਹੇ ਜਾਨਵਰ ਦਾ ਮਾਸ ਵੀ ਨਹੀਂ ਖਾਧਾ ਜਿਹੜਾ ਬੀਮਾਰੀ ਨਾਲ ਮਰਿਆ ਹੋਵੇ ਜਾਂ ਜਿਸਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ। ਮੈਂ ਕਦੇ ਵੀ ਨਾਪਾਕ ਮਾਸ ਨਹੀਂ ਖਾਧਾ - ਆਪਣੇ ਬਚਪਨ ਤੋਂ ਲੈਕੇ ਹੁਣ ਤੀਕ। ਉਸ ਤਰ੍ਹਾਂ ਦਾ ਮੰਦਾ ਮਾਸ ਕਦੇ ਵੀ ਮੇਰੇ ਮੂੰਹ ਵਿੱਚ ਨਹੀਂ ਪਿਆ।" 15 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਮੈਂ ਤੈਨੂੰ ਆਪਣੀ ਰੋਟੀ ਪਕਾਉਣ ਲਈ ਗਾਂ ਦੇ ਸੁੱਕੇ ਗੋਹੇ ਦੀ ਵਰਤੋਂ ਕਰਨ ਦੇਵਾਂਗਾ। ਤੈਨੂੰ ਸੁੱਕੇ ਹੋਏ ਮਨੁੱਖੀ ਗੋਹੇ ਦੀ ਵਰਤੋਂ ਕਰਨ ਦੀ ਲੋੜ ਨਹੀਂ।" 16 ਫ਼ੇਰ ਮੈਨੂੰ ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਮੈਂ ਯਰੂਸ਼ਲਮ ਲਈ ਰੋਟੀ ਦਾ ਭਂਡਾਰ ਨਸ਼ਟ ਕਰ ਰਿਹਾ ਹਾਂ। ਲੋਕਾਂ ਨੂੰ ਭੋਜਨ ਦੀ ਮਿਣਤੀ ਕਰਨੀ ਪਵੇਗੀ। ਉਹ ਆਪਣੇ ਭੋਜਨ ਦੀ ਸਾਮਗ੍ਰੀ ਬਾਰੇ ਬਹੁਤ ਫ਼ਿਕਰਮੰਦ ਹੋਣਗੇ। ਉਨ੍ਹਾਂ ਨੂੰ ਪਾਣੀ ਦੀ ਮਿਣਤੀ ਕਰਨੀ ਪਵੇਗੀ। ਜਦੋਂ ਉਹ ਉਸ ਪਾਣੀ ਨੂੰ ਪੀਣਗੇ ਤਾਂ ਬਹੁਤ ਭੈਭੀਤ ਹੋਣਗੇ। 17 ਕਿਉਂ? ਕਿਉਂ ਕਿ ਓਥੇ ਲੋਕਾਂ ਕੋਲ ਖਾਣ ਪੀਣ ਲਈ ਚੋਖਾ ਭੋਜਨ ਅਤੇ ਪਾਣੀ ਨਹੀਂ ਹੋਵੇਗਾ। ਲੋਕ ਇੱਕ ਦੂਸਰੇ ਕੋਲੋਂ ਭੈਭੀਤ ਹੋ ਜਾਣਗੇ-ਉਹ ਆਪਣੇ ਪਾਪਾਂ ਕਾਰਣ ਇੱਕ ਦੂਸਰੇ ਨੂੰ ਜ਼ਾਇਆ ਹੁੰਦਿਆਂ ਦੇਖਣਗੇ।

5:1 "ਆਦਮੀ ਦੇ ਪੁੱਤਰ, ਆਪਣੇ ਭੁੱਖ ਦੇ ਦਿਨਾਂ ਮਗਰੋਂ ਤੈਨੂੰ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਤੈਨੂੰ ਇੱਕ ਤੇਜ਼ ਧਾਰ ਵਾਲੀ ਤਲਵਾਰ ਲਿਆਉਣੀ ਚਾਹੀਦੀ ਹੈ। ਉਸ ਤਲਵਾਰ ਨੂੰ ਨਾਈ ਦੇ ਉਸਤਰੇ ਵਾਂਗ ਵਰਤੀਁ। ਆਪਣੇ ਵਾਲ ਅਤੇ ਦਾਢ਼ੀ ਮੁਨਵਾ ਲਵੀਂ। ਵਾਲਾਂ ਨੂੰ ਤੱਕੜੀ ਵਿੱਚ ਰੱਖ ਕੇ ਤੋਂਲੀਁ। ਆਪਣੇ ਵਾਲਾਂ ਦੇ ਬਰਾਬਰ ਦੇ ਤਿੰਨ ਹਿੱਸੇ ਕਰ ਲਵੀਂ। ਆਪਣੇ ਵਾਲਾਂ ਦਾ ਇਕ ਤਿਹਾਈ ਹਿੱਸਾ ਉਸ ਇੱਟ ਉੱਤੇ ਰੱਖ ਦੇਵੀਂ ਜਿਸ ਉੱਤੇ ਸ਼ਹਿਰ ਦੀ ਤਸਵੀਰ ਬਣੀ ਹੋਈ ਹੈ। ਉਨ੍ਹਾਂ ਵਾਲਾਂ ਨੂੰ ਉਸ 'ਸ਼ਹਿਰ' ਵਿੱਚ ਜਲਾ ਦੇਵੀਂ। (ਇਹ ਗੱਲ ਇਹ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਅੰਦਰ ਮਰ ਜਾਣਗੇ।) ਫ਼ੇਰ ਤਲਵਾਰ ਨਾਲ ਆਪਣੇ ਵਾਲਾਂ ਦੇ ਇੱਕ ਤਿਹਾਈ ਹਿੱਸੇ ਨੂੰ ਛੋਟੇ-ਛੋਟੇ ਹਿਸਿਆਂ ਵਿੱਚ ਕੱਟ ਦੇਵੀਂ ਅਤੇ ਸ਼ਹਿਰ (ਇੱਟ) ਦੇ ਚਾਰੇ ਪਾਸੇ ਖਿਲਾਰ ਦੇਵੀਂ। (ਇਹ ਗੱਲ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਬਾਹਰ ਮਰ ਜਾਣਗੇ।) ਫ਼ੇਰ ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਹਵਾ ਵਿੱਚ ਖਿਲਾਰ ਦੇਵੀਂ - ਇਸ ਨੂੰ ਹਵਾ ਦੂਰ ਵਗਾ ਦੇਵੇ। (ਇਹ ਗੱਲ ਦਰਸਾਵੇਗੀ) ਕਿ ਮੈਂ ਆਪਣੀ ਤਲਵਾਰ ਸੂਤ ਕੇ ਕੁਝ ਲੋਕਾਂ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ। 2 3 ਪਰ ਫ਼ੇਰ ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਵਾਲ ਲੈਕੇ ਆਪਣੇ ਚੋਲੇ ਵਿੱਚ ਲਪੇਟ ਲੈਣੇ ਚਾਹੀਦੇ ਹਨ। (ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਆਪਣੇ ਲੋਕਾਂ ਵਿੱਚੋਂ ਕੁਝ ਨੂੰ ਬਚਾ ਲਵਾਂਗਾ।) 4 ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਹੋਰ ਚੁੱਕ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਹ ਗੱਲ ਦਰਸਾਵੇਗੀ ਕਿ ਓਥੇ ਅੱਗ ਲੱਗ ਜਾਵੇਗੀ ਅਤੇ ਇਸਰਾਏਲ ਦੇ ਸਾਰੇ ਘਰ ਨੂੰ ਫ਼ਨਾਹ ਕਰ ਦੇਵੇਗੀ।" 5 ਫ਼ੇਰ ਯਹੋਵਾਹ ਮੇਹੇ ਪ੍ਰਭੂ, ਨੇ ਮੈਨੂੰ ਆਖਿਆ, "ਔਹ (ਇੱਟ) ਯਰੂਸ਼ਲਮ ਦੀ ਤਸਵੀਰ ਹੈ। ਮੈਂ ਯਰੂਸ਼ਲਮ ਨੂੰ ਹੋਰਨਾਂ ਕੌਮਾਂ ਦੇ ਵਿਚਕਾਰ ਰੱਖਦਾ ਹਾਂ। ਅਤੇ ਉਸਦੇ ਆਲੇ ਦੁਆਲੇ ਦੇਸ ਹਨ। 6 ਯਰੂਸ਼ਲਮ ਦੇ ਲੋਕਾਂ ਨੇ ਮੇਰੇ ਆਦੇਸ਼ਾਂ ਦੇ ਵਿਰੁੱਧ ਬਗਾਵਤ ਕੀਤੀ। ਉਹ ਹੋਰਨਾਂ ਸਾਰੀਆਂ ਕੌਮਾਂ ਨਾਲੋਂ ਬਦਤਰ ਸਨ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਕਿਸੇ ਵੀ ਲੋਕਾਂ ਨਾਲੋਂ ਮੇਰੀਆਂ ਬਿਧੀਆ ਨੂੰ ਵਧੇਰੇ ਤੋੜਿਆ। ਉਨ੍ਹਾਂ ਨੇ ਮੇਰੇ ਆਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕੀਤਾ! ਉਨ੍ਹਾਂ ਨੇ ਮੇਰੇ ਕਨੂੰਨਾ ਦਾ ਪਾਲਣ ਨਹੀਂ ਕੀਤਾ!" 7 ਇਸ ਲਈ, ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, "ਮੈਂ ਤੁਹਾਨੂੰ ਭਿਆਨਕ ਮੁਸੀਬਤਾਂ ਦਿਆਂਗਾ। ਕਿਉਂ ਕਿ ਤੁਸੀਂ ਮੇਰੇ ਕਨੂੰਨਾਂ ਦਾ ਪਾਲਣ ਨਹੀਂ ਕੀਤਾ। ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲੋਂ ਮੇਰੇ ਵਧੇਰੇ ਕਨੂੰਨਾਂ ਨੂੰ ਤੋੜਿਆ! ਤੁਸੀਂ ਤਾਂ ਉਹ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੂੰ ਉਹ ਲੋਕ ਮੰਦਾ ਆਖਦੇ ਹਨ!" 8 ਇਸ ਲਈ, ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਇਸ ਲਈ ਹੁਣ ਮੈਂ ਵੀ ਤੁਹਾਡੇ ਖਿਲਾਫ਼ ਹਾਂ! ਅਤੇ ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਦੋਂ ਕਿ ਉਹ ਦੂਸਰੇ ਲੋਕ ਦੇਖਣਗੇ। 9 ਮੈਂ ਤੁਹਾਡੇ ਨਾਲ ਉਹ ਗੱਲਾਂ ਕਰਾਂਗਾ ਜਿਹੜੀਆਂ ਮੈਂ ਪਹਿਲਾਂ ਕਦੇ ਵੀ ਨਹੀਂ ਕੀਤੀਆਂ। ਅਤੇ ਮੈਂ ਫ਼ੇਰ ਕਦੇ ਵੀ ਉਹ ਭਿਆਨਕ ਗੱਲਾਂ ਦੋਬਾਰਾ ਨਹੀਂ ਕਰਾਂਗਾ! ਕਿਉਂ? ਕਿਉਂ ਕਿ ਤੁਸੀਂ ਕਿੰਨੀਆਂ ਹੀ ਭਿਆਨਕ ਗੱਲਾਂ ਕੀਤੀਆਂ ਸਨ। 10 ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।" 11 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਯਰੂਸ਼ਲਮ, ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੈਨੂੰ ਸਜ਼ਾ ਦਿਆਂਗਾ। ਕਿਉਂ ਕਿ ਤੂੰ ਮੇਰੇ ਪਵਿੱਤਰ ਸਬਾਨ ਉੱਤੇ ਭਿਆਨਕ ਗੱਲਾਂ ਕੀਤੀਆਂ ਤੂੰ ਅਜਿਹੀਆਂ ਭਿਆਨਕ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਨੂੰ ਨਾਪਾਕ ਕਰ ਦਿੱਤਾ! ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੇਰੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ! 12 ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ। 13 ਸਿਰਫ਼ ਉਦੋਂ ਹੀ ਮੈਂ ਤੇਰੇ ਲੋਕਾਂ ਉੱਤੇ ਕਹਿਰਵਾਨ ਹੋਣੋ ਹਟਾਂਗਾ। ਮੈਂ ਜਾਣ ਲਵਾਂਗਾ ਕਿ ਉਨ੍ਹਾਂ ਨੂੰ ਉਨ੍ਹਾਂ ਮੰਦੀਆਂ ਗੱਲਾਂ ਦੀ ਸਜ਼ਾ ਮਿਲ ਗਈ ਹੈ ਜਿਹੜੀਆਂ ਉਨ੍ਹਾਂ ਨੇ ਮੇਰੇ ਨਾਲ ਕੀਤੀਆਂ ਸਨ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਅਤੇ ਮੈਂ ਉਨ੍ਹਾਂ ਨਾਲ ਆਪਣੀ ਈਰਖਾ ਕਾਰਣ ਹੀ ਗੱਲ ਕੀਤੀ ਸੀ ਜਦੋਂ ਮੈਂ ਉਨ੍ਹਾਂ ਉੱਪਰ ਆਪਣਾ ਗੁੱਸਾ ਵਰਸਾ ਹਟਿਆ ਸੀ!" 14 ਪਰਮੇਸ਼ੁਰ ਨੇ ਆਖਿਆ, "ਯਰੂਸ਼ਲਮ, ਮੈਂ ਤੈਨੂੰ ਤਬਾਹ ਕਰ ਦਿਆਂਗਾ - ਤੂੰ ਪੱਥਰ ਦੇ ਢੇਰ ਤੋਂ ਸਿਵਾ ਕੁਝ ਵੀ ਨਹੀਂ ਹੋਵੇਂਗਾ। ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ। ਹਰ ਤੁਰਨ ਫ਼ਿਰਨ ਵਾਲਾ ਬੰਦਾ ਤੇਰਾ ਮਜ਼ਾਕ ਉਡਾਵੇਗਾ। 15 ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ, ਪਰ ਤੂੰ ਉਨ੍ਹਾਂ ਲਈ ਇੱਕ ਸਬਕ ਵੀ ਹੋਵੇਂਗਾ। ਉਹ ਦੇਖਣਗੇ ਕਿ ਮੈਂ ਕਹਿਰਵਾਨ ਸੀ ਅਤੇ ਤੁਹਾਨੂੰ ਸਜ਼ਾ ਦਿੱਤੀ ਸੀ। ਮੈਂ ਬਹੁਤ ਕਹਿਰਵਾਨ ਸੀ। ਮੈਂ ਤੈਨੂੰ ਚੇਤਾਵਨੀ ਦਿੱਤੀ ਸੀ। ਮੈਂ, ਯਹੋਵਾਹ ਨੇ, ਤੈਨੂੰ ਦੱਸਿਆ ਸੀ ਕਿ ਮੈਂ ਕੀ ਕਰਾਂਗਾ! 16 ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਭਿਆਨਕ ਭੁੱਖਮਰੀ ਦਾ ਸਮਾਂ ਭੇਜਾਂਗਾ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਚੀਜ਼ਾਂ ਭੇਜਾਂਗਾ ਜਿਹੜੀਆਂ ਤੈਨੂੰ ਤਬਾਹ ਕਰ ਦੇਣਗੀਆਂ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੀ ਭੋਜਨ ਸਾਮਗ੍ਰੀ ਖੋਹ ਲਵਾਂਗਾ ਅਤੇ ਇਹ ਵੀ ਕਿ ਅਜਿਹੀ ਭੁੱਖਮਰੀ ਦੇ ਸਮੇਂ ਬਾਰ-ਬਾਰ ਆਉਣਗੇ। 17 ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦਸੀਆਂ ਸਨ ਜੋ ਵਾਪਰਨਗੀਆਂ - ਅਤੇ ਉਹ ਜ਼ਰੂਰ ਵਾਪਰਨਗੀਆਂ।"

6:1 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਇੱਕ ਵਾਰ ਫ਼ੇਰ ਮਿਲਿਆ। 2 ਉਸਨੇ ਆਖਿਆ, "ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਵੱਲ ਮੁੜ। ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ। 3 ਉਨ੍ਹਾਂ ਪਰਬਤਾਂ ਨੂੰ ਇਹ ਗੱਲਾਂ ਦੱਸ:'ਇਸਰਾਏਲ ਦੇ ਪਰਬਤੋਂ, ਯਹੋਵਾਹ ਮੇਰੇ ਪ੍ਰਭੂ ਦੇ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਪਹਾੜੀਆਂ ਪਰਬਤਾਂ ਅਤੇ ਘਾਟੀਆਂ ਨੂੰ ਆਖਦਾ ਹੈ। ਦੇਖੋ! ਮੈਂ (ਪਰਮੇਸ਼ੁਰ) ਤੁਹਾਡੇ ਵਿਰੁੱਧ ਲੜਨ ਲਈ ਦੁਸ਼ਮਣ ਨੂੰ ਲਿਆ ਰਿਹਾ ਹਾਂ। ਮੈ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰ ਦਿਆਂਗਾ। 4 ਤੁਹਾਡੀਆਂ ਜਗਵੇਦੀਆਂ ਢਠ੍ਠ ਹੋ ਜਾਣਗੀਆਂ! ਤੁਹਾਡੀਆਂ ਧੂਫ਼ ਦੀਆਂ ਜਗਵੇਦੀਆਂ ਚੂਰ ਚੂਰ ਹੋ ਜਾਣਗੀਆਂ। ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ। 5 ਅਤੇ ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਅਸ਼ਲੀਲ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ। ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਦੁਆਲੇ ਖਿਲਾਰ ਦਿਆਂਗਾ। 6 ਜਿੱਥੇ ਵੀ ਕਿਧਰ ਤੁਹਾਡੇ ਲੋਕ ਰਹਿੰਦੇ ਨੇ ਉਨ੍ਹਾਂ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਸ਼ਹਿਰ ਮਲਬੇ ਦੇ ਢੇਰ ਬਣ ਜਾਣਗੇ। ਉਨ੍ਹਾਂ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ। ਤਾਂ ਜੋ ਉਨ੍ਹਾਂ ਉਪਾਸਨਾ ਸਬਾਨਾਂ ਦੀ ਵਰਤੋਂ ਫ਼ੇਰ ਕਦੇ ਨਾ ਹੋ ਸਕੇ- ਉਹ ਜਗਵੇਦੀਆਂ ਸਾਰੀਆਂ ਹੀ ਤਬਾਹ ਹੋ ਜਾਣਗੀਆਂ। ਫ਼ੇਰ ਕਦੇ ਵੀ ਲੋਕ ਉਨ੍ਹਾਂ ਅਸ਼ਲੀਲ ਬੁੱਤਾਂ ਦੀ ਉਪਾਸਨਾ ਨਹੀਂ ਕਰ ਸਕਣਗੇ। ਉਹ ਧੂਫ਼ ਦੀਆਂ ਜਗਵੇਦੀਆਂ ਚੂਰ-ਚੂਰ ਹੋ ਜਾਣਗੀਆਂ। ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਬਣਾਇਆ ਸੀ, ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ! 7 ਤੁਹਾਡੀਆਂ ਲੋਬਾਂ ਤੁਹਾਡੇ ਦਰਮਿਆਨ ਹੀ ਡਿੱਗਣਗੀਆਂ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ ਹਾਂ!' 8 ਪਰਮੇਸ਼ੁਰ ਨੇ ਆਖਿਆ, "ਪਰ ਮੈਂ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਬਚ ਕੇ ਨਿਕਲ ਜਾਣ ਦਿਆਂਗਾ। ਉਹ ਕੁਝ ਸਮੇਂ ਲਈ ਹੋਰਨਾਂ ਦੇਸਾਂ ਅੰਦਰ ਰਹਿਣਗੇ। ਮੈਂ ਉਨ੍ਹਾਂ ਨੂੰ ਖਿੰਡਾ ਦੇਵਾਂਗਾ ਅਤੇ ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿਆਂਗਾ। 9 ਫ਼ੇਰ ਉਹ ਬਚੇ ਹੋਏ ਲੋਕਾਂ ਨੂੰ ਬੰਦੀ ਬਣਾ ਲਿਆ ਜਾਵੇਗਾ। ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਪਰ ਉਹ ਬਚੇ ਹੋਏ ਲੋਕ ਮੈਨੂੰ ਚੇਤੇ ਕਰਨਗੇ। ਮੈਂ ਉਨ੍ਹਾਂ ਦਾ ਬੇਵਫਾ ਆਤਮਾ ਤੋੜ ਦਿੱਤਾ ਸੀ। ਉਹ ਆਪਣੇ ਕੀਤੇ ਹੋਏ ਮੰਦੇ ਕੰਮਾਂ ਲਈ ਖੁਦ ਨੂੰ ਨਫ਼ਰਤ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ ਅਤੇ ਮੈਨੂੰ ਛੱਡ ਦਿੱਤਾ ਸੀ। ਉਹ ਆਪਣੇ ਬੁੱਤਾਂ ਦੇ ਪਿੱਛੇ ਭੱਜੇ ਸਨ। ਉਹ ਉਸ ਔਰਤ ਵਾਂਗ ਸਨ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਆਦਮੀ ਦੇ ਪਿੱਛੇ ਭੱਜਦੀ ਹੈ। ਉਨ੍ਹਾਂ ਨੇ ਅਨੇਕਾਂ ਭਿਆਨਕ ਗੱਲਾਂ ਕੀਤੀਆਂ। 10 ਪਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਜੇ ਮੈਂ ਕੁਝ ਕਰਨ ਬਾਰੇ ਆਖਦਾ ਹਾਂ ਤਾਂ ਮੈਂ ਉਹ ਕਰਾਂਗਾ! ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਸਾਰੀਆਂ ਗੱਲਾਂ ਦਾ ਕਾਰਣ ਸਾਂ ਜਿਹੜੀਆਂ ਉਨ੍ਹਾਂ ਨਾਲ ਵਾਪਰੀਆਂ ਸਨ।" 11 ਫ਼ੇਰ ਯਹੋਵਾਹ ਮੇਰਾ ਪ੍ਰਭੂ, ਨੇ ਮੈਨੂੰ ਆਖਿਆ, "ਆਪਣੇ ਹੱਥ ਵਜਾ ਅਤੇ ਆਪਣੇ ਪੈਰਾਂ ਨਾਲ ਧਰਤੀ ਠੋਕ। ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦੇ ਵਿਰੁੱਧ ਬੋਲ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਚੇਤਾਵਨੀ ਦੇਹ ਕਿ ਉਹ ਬੀਮਾਰੀ ਅਤੇ ਭੁੱਖ ਨਾਲ ਮਰਨਗੇ। ਉਨ੍ਹਾਂ ਨੂੰ ਆਖ ਕਿ ਉਹ ਜੰਗ ਵਿੱਚ ਮਰਨਗੇ। 12 ਦੂਰ ਦੇ ਲੋਕ ਬੀਮਾਰੀ ਨਾਲ ਮਰਨਗੇ ਇਸ ਥਾਂ ਦੇ ਨੇੜੇ ਦੇ ਲੋਕ ਤਲਵਾਰਾਂ ਨਾਲ ਮਰਨਗੇ। ਅਤੇ ਸ਼ਹਿਰ ਦੇ ਬਚੇ ਹੋਏ ਲੋਕ ਭੁੱਖ ਨਾਲ ਮਰਨਗੇ। ਸਿਰਫ਼ ਉਦੋਂ ਹੀ ਮੈਂ ਕਹਿਰਵਾਨ ਹੋਣ ਤੋਂ ਹਟਾਂਗਾ। 13 ਅਤੇ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਉਦੋਂ ਜਾਣੋਂਗੇ ਜਦੋਂ ਤੁਸੀਂ ਆਪਣੀਆਂ ਲੋਬਾਂ ਨੂੰ ਆਪਣੇ ਬੁੱਤਾਂ ਦੇ ਸਾਮ੍ਹਣੇ ਅਤੇ ਉਨ੍ਹਾਂ ਦੀਆਂ ਜਗਵੇਦੀਆਂ ਦੁਆਲੇ ਪਏ ਦੇਖੋਂਗੇ। ਉਹ ਲਾਸ਼ਾਂ ਤੁਹਾਡੇ ਹਰ ਉਪਸਨਾ ਸਬਾਨ ਦੇ ਨੇੜੇ ਹੋਣਗੀਆਂ - ਹਰ ਪਹਾੜੀ ਅਤੇ ਪਰਬਤ ਉੱਤੇ, ਹਰ ਹਰੇ ਰੁੱਖ ਹੇਠਾਂ ਅਤੇ ਪਤਿਆਂ ਵਾਲੇ ਹਰ ਓਕ ਦੇ ਰੁੱਖ ਹੇਠਾਂ। ਉਨ੍ਹਾਂ ਸਾਰੀਆਂ ਥਾਵਾਂ ਉੱਤੇ ਤੁਸੀਂ ਆਪਣੇ ਬੁੱਤਾਂ ਲਈ ਮਿੱਠੀ ਸੁਗੰਧ ਵਜੋਂ ਬਲੀਆਂ ਚੜਾਈਆਂ। 14 ਪਰ ਮੈਂ ਤੁਹਾਡੇ ਲੋਕਾਂ ਉੱਤੇ ਆਪਣਾ ਹੱਥ ਫੈਲਾਵਾਂਗਾ ਅਤੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ, ਸਜ਼ਾ ਦੇਵਾਂਗਾ! ਮੈਂ ਤੁਹਾਡੇ ਦੇਸ ਨੂੰ ਤਬਾਹ ਕਰ ਦਿਆਂਗਾ। ਇਹ ਦਿਬਲਾਹ ਦੇ ਮਾਰੂਬਲ ਨਾਲੋਂ ਵੀ ਵਧੇਰੇ ਖਾਲੀ ਹੋਵੇਗਾ। ਫ਼ੇਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ!"

7:1 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। 2 ਉਸਨੇ ਆਖਿਆ, "ਹੁਣ, ਆਦਮੀ ਦੇ ਪੁੱਤਰ, ਇੱਥੇ ਯਹੋਵਾਹ ਮੇਰੇ ਪ੍ਰਭੂ ਦਾ ਇੱਕ ਸੰਦੇਸ਼ ਹੈ। ਇਹ ਸੰਦੇਸ਼ ਇਸਰਾਏਲ ਦੀ ਧਰਤੀ ਲਈ ਹੈ। ਅੰਤ। ਅੰਤ ਆ ਰਿਹਾ ਹੈ। ਸਾਰਾ ਦੇਸ ਤਬਾਹ ਹੋ ਜਾਵੇਗਾ। 3 ਤੁਹਾਡਾ ਅੰਤ ਆ ਰਿਹਾ ਹੈ! ਮੈਂ ਦਿਖਾ ਦਿਆਂਗਾ ਕਿ ਮੈਂ ਤੁਹਾਡੇ ਉੱਤੇ ਕਿੰਨਾ ਕਹਿਰਵਾਨ ਹਾਂ। ਮੈਂ ਤਹਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ। ਮੈਂ ਤੁਹਾਡੇ ਪਾਸੋਂ, ਤੁਹਾਡੀਆਂ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲ ਚੁਕਾਵਾਂਗਾ ਜੋ ਤੁਸੀਂ ਕੀਤੀਆਂ ਨੇ। 4 ਮੈਂ ਤੁਹਾਡੇ ਲਈ ਕੋਈ ਰਹਿਮ ਨਹੀਂ ਦਰਸਾਵਾਂਗਾ ।ਮੈਨੂੰ ਤੁਹਾਡੇ ਲਈ ਅਫ਼ਸੋਸ ਨਹੀਂ ਹੋਵੇਗਾ । ਮੈਂ ਤੁਹਾਡੇ ਮੰਦੇ ਕਾਰਿਆਂ ਲਈ ਸਜ਼ਾ ਦੇ ਰਿਹਾ ਹਾਂ। ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਨੇ। ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਹਾਂ।" 5 ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। "ਉੱਥੇ ਇੱਕ ਬਿਪਤਾ ਤੋਂ ਮਗਰੋਂ ਦੂਸਰੀ ਆਵੇਗੀ! 6 ਅੰਤ ਨੇੜੇ ਆ ਰਿਹਾ ਹੈ, ਅਤੇ ਇਹ ਛੇਤੀ ਹੀ ਆਵੇਗਾ! 7 ਇਸਰਾਏਲ ਵਿੱਚ ਰਹਿਣ ਵਾਲੇ ਲੋਕੋ, ਕੀ ਤੁਸੀਂ ਅਲਾਰਮ ਦੀ ਆਵਾਜ਼ ਸੁਣ ਸਕਦੇੇ ਹੋ? ਦੁਸ਼ਮਣ ਆ ਰਿਹਾ ਹੈ। ਸਜ਼ਾ ਦਾ ਵਕਤ ਬਹੁਤ ਹੀ ਛੇਤੀ ਆ ਰਿਹਾ ਹੈ! ਦੁਸ਼ਮਣ ਦਾ ਸ਼ੋਰ ਪਹਾੜਾਂ ਉੱਤੇ ਉੱਚੇ ਅਤੇ ਉੱਚਾ ਹੋ ਰਿਹਾ ਹੈ। 8 ਬਹੁਤ ਛੇਤੀ ਹੀ ਹੁਣ, ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ। ਮੈਂ ਤੁਹਾਡੇ ਖਿਲਾਫ਼ ਆਪਣਾ ਸਾਰਾ ਕਹਿਰ ਦਰਸਾ ਦਿਆਂਗਾ। ਮੈਂ ਤੁਹਾਡੇ ਮੰਦੇ ਕਾਰਿਆਂ ਲਈ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਪਾਸੋਂ ਤੁਹਾਡੀਆਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲਾਂ ਚੁਕਵਾਵਾਂਗਾ। 9 ਮੈਂ ਤੁਹਾਡੇ ਉੱਪਰ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੁਹਾਡੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਮੈਂ ਤੁਹਾਨੂੰ ਤੁਹਾਡੇ ਕੀਤੇ ਮੰਦੇ ਕੰਮਾਂ ਦੀ ਸਜ਼ਾ ਦੇ ਰਿਹਾ ਹਾਂ। ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਹਨ। ਹੁਣ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ ਜੋ ਤੁਹਾਨੂੰ ਸਜ਼ਾ ਦਿੰਦਾ ਹੈ। 10 "ਸਜ਼ਾ ਦਾ ਉਹ ਸਮਾਂ ਆ ਚੁਕਿਆ ਹੈ, ਪਰਮੇਸ਼ੁਰ ਨੇ ਇਸ਼ਾਰਾ ਕਰ ਦਿੱਤਾ ਹੈ, ਡੰਡੀ ਪੁੰਗਰ ਗਈ ਪਈ ਹੈ, ਹਂਕਾਰ ਦਾ ਫ਼ਲ੍ਲ ਪੂਰੇ ਜੋਬਨ ਤੇ ਹੈ। 11 ਉਹ ਹਿਂਸਕ ਆਦਮੀ ਉਨ੍ਹਾਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਇਸਰਾਏਲ ਵਿੱਚ ਬਹੁਤ ਸਾਰੇ ਲੋਕ ਹਨ - ਪਰ ਉਹ ਉਨ੍ਹਾਂ ਵਿੱਚੋਂ ਨਹੀਂ ਹੈ। ਉਹ ਉਸ ਭੀੜ ਵਿਚਲਾ ਬੰਦਾ ਨਹੀਂ ਹੈ। ਉਹ ਉਨ੍ਹਾਂ ਲੋਕਾਂ ਦੇ ਮਹੱਤਵਪੂਰਣ ਆਗੂਆਂ ਵਿੱਚੋਂ ਕੋਈ ਇੱਕ ਨਹੀਂ ਹੈ। 12 "ਸਜ਼ਾ ਦਾ ਉਹ ਸਮਾਂ ਆ ਗਿਆ ਹੈ। ਉਹ ਦਿਨ ਆ ਗਿਆ ਹੈ। ਉਹ ਜਿਹੜੇ ਖਰੀਦਦੇ ਹਨ ਖੁਸ਼ ਨਾ ਹੋਣ, ਅਤੇ ਉਹ ਜਿਹੜੇ ਵੇਚਦੇ ਹਨ ਉਦਾਸ ਨਾ ਹੋਣ। 13 ਜਿਨ੍ਹਾਂ ਲੋੋਕਾਂ ਨੇ ਆਪਣੀ ਜਾਇਦਾਦ ਵੇਚੀ ਸੀ ਉਹ ਕਦੇ ਵੀ ਉੱਥੇ ਵਾਪਸ ਨਹੀਂ ਜਾਣਗੇ। ਜੇ ਕੋਈ ਬੰਦਾ ਜਿਉਂਦਾ ਬਚ ਕੇ ਨਿਕਲ ਵੀ ਜਾਵੇਗਾ ਤਾਂ ਉਹ ਕਦੇ ਵੀ ਆਪਣੀ ਜਾਇਦਾਦ ਕੋਲ ਵਾਪਸ ਨਹੀਂ ਜਾਵੇਗਾ। ਕਿਉਂ ਕਿ ਇਹ ਦਰਸ਼ਨ ਲੋਕਾਂ ਦੀ ਸਾਰੀ ਭੀੜ ਬਾਰੇ ਹੈ। ਇਸ ਲਈ ਜੇ ਕੋਈ ਬੰਦਾ ਜਿਉਂਦਾ ਬਚਕੇ ਨਿਕਲ ਵੀ ਜਾਵੇਗਾ, ਇਸ ਨਾਲ ਲੋਕ ਬਿਹਤਰ ਮਹਿਸੂਸ ਨਹੀਂ ਕਰਨਗੇ। 14 "ਉਹ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੂਰ੍ਹੀ ਵਜਾਉਣਗੇ। ਲੋਕ ਜੰਗ ਲਈ ਤਿਆਰ ਹੋ ਜਾਣਗੇ। ਪਰ ਉਹ ਲੜਨ ਲਈ ਬਾਹਰ ਨਹੀਂ ਜਾਣਗੇ। ਕਿਉਂ? ਕਿਉਂ ਕਿ ਮੈਂ ਸਾਰੀ ਭੀੜ ਨੂੰ ਦਿਖਾ ਦੇਵਾਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ। 15 ਦੁਸ਼ਮਣ ਆਪਣੀ ਤਲਵਾਰ ਨਾਲ ਸ਼ਹਿਰ ਦੇ ਬਾਹਰ ਖਲੋਤਾ ਹੈ। ਸ਼ਹਿਰ ਦੇ ਅੰਦਰ ਬੀਮਾਰੀ ਅਤੇ ਮੌਤ ਹੈ। ਜੇ ਕੋਈ ਬੰਦਾ ਬਾਹਰ ਖੇਤਾਂ ਵਿੱਚ ਜਾਵੇਗਾ, ਤਾਂ ਦੁਸ਼ਮਣ ਦਾ ਕੋਈ ਸਿਪਾਹੀ ਉਸਨੂੰ ਮਾਰ ਦੇਵੇਗਾ। ਜੇ ਉਹ ਸ਼ਹਿਰ ਅੰਦਰ ਠਹਿਰੇਗਾ, ਤਾਂ ਭੁੱਖ ਅਤੇ ਬੀਮਾਰੀ ਉਸਨੂੰ ਤਬਾਹ ਕਰ ਦੇਵੇਗੀ। 16 "ਪਰ ਕੁਝ ਬੰਦੇ ਬਚ ਕੇ ਨਿਕਲ ਜਾਣਗੇ। ਉਹ ਬਚੇ ਹੋਏ ਲੋਕ ਪਹਾੜਾਂ ਵੱਲ ਦੌੜ ਜਾਣਗੇ। ਪਰ ਉਹ ਲੋਕ ਖੁਸ਼ ਨਹੀਂ ਹੋਣਗੇ। ਉਹ ਲੋਕ ਆਪਣੇ ਸਾਰੇ ਪਾਪਾਂ ਲਈ ਉਦਾਸ ਹੋਣਗੇ। ਉਹ ਰੋਣਗੇ ਅਤੇ ਘੁੱਗੀ ਵਾਂਗ ਉਦਾਸ ਆਵਾਜ਼ਾਂ ਕੱਢਣਗੇ। 17 ਲੋਕ ਇੰਨੇ ਬਕ੍ਕੇ ਹੋਏ ਅਤੇ ਉਦਾਸ ਹੋਣਗੇ ਕਿ ਆਪਣੇ ਹੱਥ ਵੀ ਨਾ ਚੁੱਕ ਸਕਣਗੇ। ਉਨ੍ਹਾਂ ਦੀਆਂ ਲੱਤਾਂ ਪਾਣੀ ਵਾਂਗ ਬਣ ਜਾਣਗੀਆਂ। 18 ਉਹ ਉਦਾਸੀ ਦੇ ਵਸਤਰ ਪਹਿਨਣਗੇ ਅਤੇ ਡਰ ਨਾਲ ਭਰ ਜਾਣਗੇ। ਤੁਸੀਂ ਹਰ ਚਿਹਰੇ ਉੱਤੇ ਸ਼ਰਮਸਾਰੀ ਦੇਖੋਂਗੇ। ਉਹ ਲੋਕ ਆਪਣੇ ਸਿਰ ਮੁਨਾ ਦੇਣਗੇ। ਆਪਣੀ ਉਦਾਸੀ ਨੂੰ ਦਰਸ਼ਾਉਣ ਲਈ। 19 ਉਹ ਆਪਣੇ ਚਾਂਦੀ ਦੇ ਬੁੱਤਾਂ ਨੂੰ ਗਲੀਆਂ ਵਿੱਚ ਸੁੱਟ ਦੇਣਗੇ। ਉਹ ਆਪਣੀਆਂ ਸੋਨੇ ਦੀਆਂ ਮੂਰਤਾਂ ਨਾਲ ਕਿਸੇ ਨਾਪਾਕ ਔਰਤ ਵਰਗਾ ਵਿਹਾਰ ਕਰਨਗੇ। ਕਿਉਂ ਕਿ ਉਹ ਚੀਜ਼ਾਂ ਉਸ ਵੇਲੇ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਨਹੀਂ ਹੋਣਗੀਆਂ ਜਦੋਂ ਯਹੋਵਾਹ ਆਪਣਾ ਕਹਿਰ ਦਰਸਾਵੇਗਾ। ਉਹ ਚੀਜ਼ਾਂ ਉਸ ਜਾਲ ਤੋਂ ਇਲਾਵਾ ਕੁਝ ਨਹੀਂ ਹੋਣਗੀਆਂ ਜੋ ਉਨ੍ਹਾਂ ਦੇ ਪਤਨ ਦਾ ਕਾਰਣ ਬਣੀਆਂ। ਉਹ ਚੀਜ਼ਾਂ ਲੋਕਾਂ ਨੂੰ ਭੋਜਨ ਨਹੀਂ ਦੇਣਗੀਆਂ ਅਤੇ ਉਹ ਉਨ੍ਹਾਂ ਦੇ ਢਿੱਡਾਂ ਨੂੰ ਭੋਜਨ ਨਹੀਂ ਦੇ ਸਕਣਗੀਆਂ। 20 "ਉਨ੍ਹਾਂ ਲੋਕਾਂ ਨੇ ਆਪਣੇ ਖੂਬਸੂਰਤ ਗਹਿਣਿਆਂ ਨੂੰ ਬੁੱਤ ਬਨਾਉਣ ਲਈ ਵਰਤਿਆ। ਉਹ ਉਸ ਬੁੱਤ ਉੱਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤ ਬਣਾਏ। ਉਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ। ਇਸ ਲਈ ਮੈਂ (ਪਰਮੇਸ਼ੁਰ) ਉਨ੍ਹਾਂ ਨੂੰ ਕਿਸੇ ਨਾਪਾਕ ਔਰਤ ਵਾਂਗ ਪਰ੍ਹਾਂ ਸੁੱਟ ਦਿਆਂਗਾ। 21 ਮੈਂ ਉਨ੍ਹਾਂ ਨੂੰ ਅਜਨਬੀਆਂ ਨੂੰ ਚੁਕ੍ਕਵਾ ਦਿਆਂਗਾ। ਉਹ ਅਜਨਬੀ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਉਹ ਅਜਨਬੀ ਕੁਝ ਲੋਕਾਂ ਨੂੰ ਮਾਰ ਦੇਣਗੇ ਅਤੇ ਹੋਰਨਾ ਨੂੰ ਬੰਦੀ ਬਣਾਕੇ ਲੈ ਜਾਣਗੇ। 22 ਮੈਂ ਉਨ੍ਹਾਂ ਕੋਲੋਂ ਮੂੰਹ ਮੋੜ ਲਵਾਂਗਾ - ਮੈਂ ਉਨ੍ਹਾਂ ਵੱਲ ਨਹੀਂ ਦੇਖਾਂਗਾ। ਉਹ ਅਜਨਬੀ ਮੇਰੇ ਮੰਦਰ ਨੂੰ ਬਰਬਾਦ ਕਰ ਦੇਣਗੇ ਉਹ ਉਸ ਪਵਿੱਤਰ ਇਮਾਰਤ ਦੇ ਖੁਫ਼ੀਆ ਹਿਸਿਆ ਵਿੱਚ ਜਾਣਗੇ ਅਤੇ ਉਸ ਨੂੰ ਅਪਵਿੱਤਰ ਕਰ ਦੇਣਗੇ। 23 "ਬੰਦੀਆਂ ਲਈ ਜ਼ੰਜ਼ੀਰਾਂ ਬਣਾਓ! ਕਿਉਂ? ਕਿਉਂ ਕਿ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਲੋਕਾਂ ਨੂੰ ਮਾਰਨ ਲਈ ਸਜ਼ਾ ਮਿਲੇਗੀ। ਸ਼ਹਿਰ ਵਿੱਚ ਹਰ ਥਾਂ ਹਿੰਸਾ ਹੋਵੇਗੀ। 24 ਮੈਂ ਹੋਰਨਾਂ ਕੌਮਾਂ ਵਿੱਚੋਂ ਬੁਰੇ ਲੋਕਾਂ ਨੂੰ ਲਿਆਵਾਂਗਾ। ਅਤੇ ਉਹ ਬੁਰੇ ਲੋਕ ਇਸਰਾਏਲ ਦੇ ਲੋਕਾਂ ਦੇ ਸਾਰੇ ਮਕਾਨਾਂ ਉੱਤੇ ਕਬਜ਼ਾ ਕਰ ਲੈਣਗੇ। ਮੈਂ ਤੁਹਾਨੂੰ ਸਾਰੇ ਤਾਕਤਵਰ ਲੋਕਾਂ ਨੂੰ ਇੰਨਾ ਗੁਮਾਨ ਕਰਨ ਤੋਂ ਰੋਕ ਦਿਆਂਗਾ। ਹੋਰਨਾਂ ਕੌਮਾਂ ਦੇ ਉਹ ਲੋਕ ਤੁਹਾਡੇ ਸਾਰੇ ਉਪਾਸਨਾ ਸਬਾਨਾਂ ਨੂੰ ਕਲੰਕਤ ਕਰ ਦੇਣਗੇ। 25 "ਤੁਸੀਂ ਲੋਕ ਡਰ ਨਾਲ ਕੰਬੋਁਗੇ। ਤੁਸੀਂ ਅਮਨ ਦੀ ਭਾਲ ਕਰੋਂਗੇ ਪਰ ਇੱਥੇ ਅਮਨ ਨਹੀਂ ਮਿਲੇਗਾ। 26 ਤੁਸੀਂ ਇੱਕ ਤੋਂ ਬਾਦ ਦੂਸਰੀ ਗ਼ਮਗੀਨ ਕਹਾਣੀ ਸੁਣੋਗੇ। ਤੁਸੀਂ ਬੁਰੀ ਖਬਰ ਤੋਂ ਬਿਨਾ ਕੁਝ ਨਹੀਂ ਸੁਣੋਗੇ। ਤੁਸੀਂ ਕਿਸੇ ਨਬੀ ਦੀ ਤਲਾਸ਼ ਕਰੋਂਗੇ ਅਤੇ ਉਸ ਤੋਂ ਦਰਸ਼ਨ ਦੀ ਮੰਗ ਕਰੋਂਗੇ। ਜਾਜਕਾਂ ਕੋਲ ਤੁਹਾਨੂੰ ਸਿਖਿਆ ਦੇਣ ਲਈ ਕੁਝ ਵੀ ਨਹੀਂ ਹੋਵੇਗਾ। ਅਤੇ ਬਜ਼ੁਰਗਾਂ ਕੋਲ ਤੁਹਾਨੂੰ ਦੇਣ ਲਈ ਕੋਈ ਮਸ਼ਵਰਾ ਨਹੀਂ ਹੋਵੇਗਾ। 27 ਤੁਹਾਡਾ ਰਾਜਾ ਉਨ੍ਹਾਂ ਲੋਕਾਂ ਲਈ ਰੋ ਰਿਹਾ ਹੋਵੇਗਾ ਜਿਹੜੇ ਮਰ ਚੁੱਕੇ ਹੋਣਗੇ। ਆਗੂ ਸੋਗ ਦੇ ਵਸਤਰ ਪਹਿਨਣਗੇ। ਆਮ ਆਦਮੀ ਬਹੁਤ ਡਰੇ ਹੋਏ ਹੋਣਗੇ। ਕਿਉਂ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦਾ ਮੁੱਲ ਦਿਆਂਗਾ। ਮੈਂ ਉਨ੍ਹਾਂ ਦੀ ਸਜ਼ਾ ਦਾ ਨਿਰਣਾ ਉਨ੍ਹਾਂ ਦੀਆਂ ਆਪਣੀਆਂ ਹੀ ਕਰਨੀਆਂ ਅਨੁਸਾਰ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਹ ਲੋਕ ਜਾਨਣਗੇ ਕਿ ਮੈਂ ਯਹੋਵਾਹ ਹਾਂ।"

8:1 ਇੱਕ ਦਿਨ ਮੈਂ (ਹਿਜ਼ਕੀਏਲ) ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਯਹੂਦਾਹ ਦੇ ਬਜ਼ੁਰਗ (ਆਗੂ) ਮੇਰੇ ਸਾਮ੍ਹਣੇ ਬੈਠੇ ਹੋਏ ਸਨ। ਇਹ ਗੱਲ (ਦੇਸ਼ ਨਿਕਾਲੇ ਦੇ) ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ (ਸਿਤਂਬਰ) ਦੇ ਪੰਜਵੇਂ ਦਿਨ ਦੀ ਹੈ। ਅਚਾਨਕ ਮੇਰੇ ਉੱਤੇ ਯਹੋਵਾਹ ਮੇਰੇ ਪ੍ਰਭੂ, ਦੀ ਸ਼ਕਤੀ ਨਾਜ਼ਲ ਹੋਈ। 2 ਮੈਂ ਇੱਕ ਚੀਜ਼ ਦੇਖੀ ਜਿਹੜੀ ਅੱਗ ਵਰਗੀ ਦਿਖਾਈ ਦਿੰਦੀ ਸੀ। ਇਹ ਮਨੁੱਖੀ ਸ਼ਰੀਰ ਵਰਗੀ ਦਿਖਾਈ ਦਿੰਦੀ ਸੀ। ਕਮਰ ਤੋਂ ਹੇਠਾਂ ਵੱਲ ਉਹ ਅੱਗ ਵਰਗੀ ਸੀ। ਕਮਰ ਤੋਂ ਉਤਾਂਹ ਇਹ ਚਮਕਦਾਰ ਅਤੇ ਲਿਸ਼ਕਵਾਂ ਸੀ ਜਿਵੇਂ ਕੋਈ ਧਾਤ ਅੱਗ ਵਿੱਚ ਗਰਮ ਕੀਤੀ ਹੋਈ ਹੋਵੇ। 3 ਫ਼ੇਰ ਮੈਂ ਇੱਕ ਚੀਜ਼ ਦੇਖੀ ਜਿਹੜੀ ਬਾਂਹ ਵਰਗੀ ਦਿਖਾਈ ਦਿੰਦੀ ਸੀ। ਬਾਂਹ ਅਗੇ ਵਧੀ ਅਤੇ ਉਸਨੇ ਮੈਨੂੰ ਸਿਰ ਦੇ ਵਾਲਾਂ ਤੋਂ ਫ਼ੜ ਲਿਆ। ਫ਼ੇਰ ਹਵਾ ਨੇ ਮੈਨੂੰ ਉੱਪਰ ਹਵਾ ਵਿੱਚ ਉਠਾ ਦਿੱਤਾ। ਅਤੇ ਪਰਮੇਸ਼ੁਰ ਦੇ ਦਰਸ਼ਨ ਅੰਦਰ ਉਹ ਮੈਨੂੰ ਯਰੂਸ਼ਲਮ ਲੈ ਗਿਆ। ਉਹ ਮੈਨੂੰ ਅੰਦਰਲੇ ਫ਼ਾਟਕ ਤੱਕ ਲੈ ਗਿਆ - ਉਹ ਫ਼ਾਟਕ ਜਿਹੜਾ ਉੱਪਰ ਵੱਲ ਹੈ। ਉਹ ਬੁੱਤ ਜਿਹੜਾ ਪਰਮੇਸ਼ੁਰ ਨੂੰ ਈਰਖਾਲੂ ਬਣਾਉਂਦਾ ਹੈ ਫ਼ਾਟਕ ਦੇ ਨਾਲ ਹੈ। 4 ਪਰ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਓਥੇ ਸੀ। ਪਰਤਾਪ ਉਸ ਦਰਸ਼ਨ ਵਰਗੀ ਜਾਪਦੀ ਸੀ ਜਿਹੜਾ ਮੈਂ (ਕਬਾਰ ਨਹਿਰ ਦੇ ਕੰਢੇ) ਵਾਦੀ ਵਿੱਚ ਦੇਖਿਆ ਸੀ। 5 ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸਨੇ ਆਖਿਆ, "ਆਦਮੀ ਦੇ ਪੁੱਤਰ, ਉੱਤਰ ਵੱਲ ਵੇਖ!" ਇਸ ਲਈ ਮੈਂ ਉੱਤਰ ਵੱਲ ਵੇਖਿਆ। ਅਤੇ ਓਥੇ ਜਗਵੇਦੀ ਦੇ ਫ਼ਾਟਕ ਦੇ ਦਾਖਲੇ ਦੇ ਉੱਤਰ ਵੱਲ ਉਹ ਬੁੱਤ ਸੀ ਜਿਸਨੇ ਪਰਮੇਸ਼ੁਰ ਨੂੰ ਈਰਖਾਲੂ ਬਣਾ ਦਿੱਤਾ ਸੀ। 6 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਉਹ ਭਿਆਨਕ ਗੱਲਾਂ ਦੇਖ ਰਿਹਾ ਹੈਂ ਜਿਹੜੀਆਂ ਇਸਰਾਏਲ ਦੇ ਲੋਕ ਕਰ ਰਹੇ ਹਨ? ਉਨ੍ਹਾਂ ਨੇ ਉਹ ਚੀਜ਼ ਓਥੇ ਬਣਾਈ ਠੀਕ ਮੇਰੇ ਮੰਦਰ ਦੇ ਨਾਲ! ਅਤੇ ਜੇ ਤੂੰ ਮੇਰੇ ਨਾਲ ਆਵੇਂ, ਤੂੰ ਹੋਰ ਵੀ ਵਧੇਰੇ ਭਿਆਨਕ ਗੱਲਾਂ ਦੇਖੇਂਗਾ!" 7 ਇਸ ਲਈ ਮੈਂ ਵਿਹੜੇ ਦੇ ਦਾਖਲੇ ਵੱਲ ਗਿਆ ਅਤੇ ਮੈਂ ਦੀਵਾਰ ਵਿੱਚ ਇੱਕ ਸੁਰਾਖ ਦੇਖਿਆ। 8 ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਦੀਵਾਰ ਵਿੱਚ ਇੱਕ ਸੁਰਾਖ ਕਰ।" ਇਸ ਲਈ ਮੈਂ ਦੀਵਾਰ ਵਿੱਚ ਇੱਕ ਸੁਰਾਖ ਕਰ ਦਿੱਤਾ। ਅਤੇ ਓਥੇ ਮੈਂ ਇੱਕ ਫ਼ਾਟਕ ਦੇਖਿਆ। 9 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਅੰਦਰ ਜਾ ਅਤੇ ਉਨ੍ਹਾਂ ਭਿਆਨਕ ਅਤੇ ਬਦ ਗੱਲਾਂ ਵੱਲ ਵੇਖ ਜਿਹੜੀਆਂ ਲੋਕ ਇੱਥੇ ਕਰ ਰਹੇ ਹਨ।" 10 ਇਸ ਲਈ ਮੈਂ ਅੰਦਰ ਗਿਆ ਅਤੇ ਦੇਖਿਆ। ਮੈਂ ਵੱਖ-ਵੱਖ ਤਰ੍ਹਾਂ ਦੇ ਸੱਪਾਂ ਅਤੇ ਜਾਨਵਰਾਂ ਦੇ ਬੁੱਤ ਦੇਖੇ ਜਿਨ੍ਹਾਂ ਬਾਰੇ ਸੋਚਣ ਨੂੰ ਵੀ ਤੁਸੀਂ ਨਫ਼ਰਤ ਕਰਦੇ ਹੋ। ਉਹ ਬੁੱਤਾਂ ਅਸ਼ਲੀਲ ਬੁੱਤ ਸਨ ਜਿਨ੍ਹਾਂ ਦੀ ਇਸਰਾਏਲ ਦੇ ਲੋਕ ਉਪਾਸਨਾ ਕਰਦੇ ਸਨ। ਓਥੇ ਹਰ ਦੀਵਾਰ ਉੱਤੇ ਉਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਸਨ! 11 ਫ਼ੇਰ ਮੈਂ ਸ਼ਾਫ਼ਨ ਦੇ ਪੁੱਤਰ ਯਅਜ਼ਨਯਾਹ ਅਤੇ ਇਸਰਾਏਲ ਦੇ 70 ਬਜ਼ੁਰਗਾਂ (ਆਗੂਆਂ) ਵੱਲ ਧਿਆਨ ਕੀਤਾ ਜਿਹੜੇ ਉਸ ਥਾਂ ਉੱਤੇ ਉਪਾਸਨਾ ਕਰਨ ਵਾਲੇ ਲੋਕਾਂ ਦੇ ਨਾਲ ਸਨ। ਉਹ ਉੱਥੇ ਹੀ ਸਨ, ਠੀਕ ਲੋਕਾਂ ਦੇ ਸਾਮ੍ਹਣੇ! ਅਤੇ ਹਰ ਆਗੂ ਨੇ ਆਪਣੀ ਧੂਫ਼ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ। ਧੁਖਦੀ ਹੋਈ ਧੂਫ਼ ਵਿੱਚੋਂ ਧੂਆਂ ਹਵਾ ਵਿੱਚ ਉੱਠ ਰਿਹਾ ਸੀ। 12 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, 'ਯਹੋਵਾਹ ਸਾਨੂੰ ਦੇਖ ਨਹੀਂ ਸਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।"' 13 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਜੇ ਤੂੰ ਮੇਰੇ ਨਾਲ ਆਵੇਂ ਤਾਂ ਉਨ੍ਹਾਂ ਬੰਦਿਆਂ ਨੂੰ ਹੋਰ ਵੀ ਵਧੇਰੇ ਭਿਆਨਕ ਗੱਲਾਂ ਕਰਦਿਆਂ ਦੇਖੇਂਗਾ!" 14 ਫ਼ੇਰ ਪਰਮੇਸ਼ੁਰ ਨੇ ਯਹੋਵਾਹ ਦੇ ਮੰਦਰ ਦੇ ਦਾਖਲੇ ਵੱਲ ਮੇਰੀ ਅਗਵਾਈ ਕੀਤੀ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਸੀ। ਉੱਥੇ ਮੈਂ ਔਰਤਾਂ ਬੈਠੀਆਂ ਦੇਖੀਆਂ ਜਿਹੜੀਆਂ ਰੋ ਰਹੀਆਂ ਸਨ। ਉਹ ਝੂਠੇ ਦੇਵਤੇ ਤਂਮੂਜ਼ ਦਾ ਸੋਗ ਮਨਾ ਰਹੀਆਂ ਸਨ! 15 ਪਰਮੇਸ਼ੁਰ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਇਹ ਭਿਆਨਕ ਚੀਜ਼ਾਂ ਦੇਖ ਰਿਹਾ ਹੈਂ? ਮੇਰੇ ਨਾਲ ਆ ਅਤੇ ਤੂੰ ਇਨ੍ਹਾਂ ਨਾਲੋਂ ਵੀ ਭਿਆਨਕ ਚੀਜ਼ਾਂ ਦੇਖੇਂਗਾ!" 16 ਫ਼ੇਰ ਉਸਨੇ ਮੇਰੀ ਯਹੋਵਾਹ ਦੇ ਮੰਦਰ ਦੇ ਅੰਦਰਲੇ ਵਿਹੜੇ ਵੱਲ ਮੇਰੀ ਅਗਵਾਈ ਕੀਤੀ। ਉਸ ਸਬਾਨ ਉੱਤੇ ਮੈਂ ਪਚ੍ਚੀ ਬੰਦਿਆਂ ਨੂੰ ਸਿਜਦੇ ਕਰਦੀਆਂ ਅਤੇ ਉਪਾਸਨਾ ਕਰਦਿਆਂ ਦੇਖਿਆ। ਉਹ ਵਰਾਂਡੇ ਅਤੇ ਜਗਵੇਦੀ ਦੇ ਵਿਚਕਾਰ ਸਨ - ਪਰ ਉਨ੍ਹਾਂ ਦਾ ਮੂੰਹ ਗ਼ਲਤ ਦਿਸ਼ਾ ਵੱਲ ਸੀ! ਉਨ੍ਹਾਂ ਦੀਆਂ ਪਿਠ੍ਠਾਂ ਪਵਿੱਤਰ ਸਬਾਨ ਵੱਲ ਸਨ। ਉਹ ਝੁਕ ਕੇ ਸੂਰਜ ਦੀ ਉਪਾਸਨਾ ਕਰ ਰਹੇ ਸਨ! 17 ਫ਼ੇਰ ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨਬ੍ਬਾਂ ਪਾਈਆਂ ਹੋਈਆਂ ਹਨ! 18 ਮੈਂ ਉਨ੍ਹਾਂ ਨੂੰ ਆਪਣਾ ਕਹਿਰ ਦਰਸਾਵਾਂਗਾ। ਮੈਂ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕਰਾਂਗਾ! ਮੈਨੂੰ ਉਨ੍ਹਾਂ ਬਾਰੇ ਕੋਈ ਅਫ਼ਸੋਸ ਨਹੀਂ ਹੋਵੇਗਾ! ਉਹ ਮੇਰੇ ਅੱਗੇ ਉੱਚੀ-ਉੱਚੀ ਪੁਕਾਰ ਕਰਨਗੇ - ਪਰ ਮੈਂ ਉਨ੍ਹਾਂ ਦੀ ਪੁਕਾਰ ਸੁਣਨ ਤੋਂ ਇਨਕਾਰ ਕਰਾਂਗਾ!"

9:1 ਫ਼ੇਰ ਪਰਮੇਸ਼ੁਰ ਨੇ ਸ਼ਹਿਰ ਨੂੰ ਸਜ਼ਾ ਦੇਣ ਵਾਲੇ ਇੰਚਾਰਜ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ। ਹਰ ਆਗੂ ਦੇ ਹੱਥ ਵਿੱਚ ਆਪਣਾ ਵਿਨਾਸ਼ਕਾਰੀ ਹਬਿਆਰ ਸੀ। 2 ਫ਼ੇਰ ਮੈਂ ਛੇ ਬੰਦਿਆਂ ਨੂੰ ਉੱਪਰ ਫ਼ਾਟਕ ਵੱਲੋਂ ਸੜਕ ਤੇ ਤੁਰਦਿਆਂ ਦੇਖਿਆ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਹੈ। ਹਰ ਬੰਦੇ ਕੋਲ ਆਪਣਾ ਮਾਰੂ ਹਬਿਆਰ ਸੀ। ਉਨ੍ਹਾਂ ਵਿੱਚੋਂ ਇਕ ਬੰਦੇ ਨੇ ਕਤਾਨੀ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਲਿਖਾਰੀ ਦੀ ਕਲਮ ਅਤੇ ਆਪਣੇ ਲੱਕ ਉੱਤੇ ਸਿਆਹੀ ਪਹਿਨੀ ਹੋਈ ਸੀ। ਉਹ ਬੰਦੇ ਮੰਦਰ ਵਿੱਚ ਤਾਂਬੇ ਦੀ ਜਗਵੇਦੀ ਕੋਲ ਗਏ ਅਤੇ ਉੱਥੇ ਖੜੇ ਹੋ ਗਏ। 3 ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਕਰੂਬੀ ਫ਼ਰਿਸ਼ਤਿਆਂ ਉੱਪਰੋਂ ਉੱਠੀ, ਜਿੱਥੇ ਇਹ ਸੀ। ਫ਼ੇਰ ਪਰਤਾਪ ਮੰਦਰ ਦੇ ਫ਼ਾਟਕ ਤੀਕ ਗਿਆ। ਉਹ ਉਦੋਂ ਰੁਕ ਗਿਆ ਜਦੋਂ ਉਹ ਦਹਿਲੀਜ਼ ਉੱਤੇ ਸੀ। ਫ਼ੇਰ ਪਰਤਾਪ ਨੇ ਕਤਾਨੀ ਦੇ ਵਸਤਰਾਂ ਵਾਲੇ ਅਤੇ ਲਿਖਾਰੀ ਦੀ ਕਲਮ ਅਤੇ ਸਿਆਹੀ ਵਾਲੇ ਬੰਦੇ ਨੂੰ ਆਵਾਜ਼ ਦਿੱਤੀ। 4 ਫ਼ੇਰ ਯਹੋਵਾਹ ਪਰਤਾਪ ਨੇ ਉਸਨੂੰ ਆਖਿਆ, "ਯਰੂਸ਼ਲਮ ਦੇ ਸ਼ਹਿਰ ਵਿੱਚੋਂ ਲੰਘ। ਅਤੇ ਹਰ ਓਸ ਬੰਦੇ ਦੇ ਮਬ੍ਬੇ ਉੱਤੇ ਨਿਸ਼ਾਨ ਲਗਾ ਜਿਹੜਾ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੁੱਖੀ ਅਤੇ ਉਦਾਸ ਹੈ ਜੋ ਲੋਕ ਇਸ ਸ਼ਹਿਰ ਵਿੱਚ ਕਰ ਰਹੇ ਹਨ।" 5 ਫ਼ੇਰ ਮੈਂ ਪਰਮੇਸ਼ੁਰ ਨੂੰ ਹੋਰਨਾਂ ਆਦਮੀਆਂ ਨੂੰ ਆਖਦਿਆਂ ਸੁਣਿਆ, "ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲੇ ਬੰਦੇ ਦੇ ਪਿੱਛੇ ਲੱਗੋ। ਤੁਹਾਨੂੰ ਚਾਹੀਦਾ ਹੈ ਕਿ ਹਰ ਓਸ ਬੰਦੇ ਨੂੰ ਮਾਰ ਦਿਓ ਜਿਸਦੇ ਮਬ੍ਬੇ ਉੱਤੇ ਨਿਸ਼ਾਨ ਨਹੀਂ ਲਗਿਆ ਹੋਇਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬਜ਼ੁਰਗ ਹਨ, ਗਭ੍ਭਰੂ ਅਤੇ ਮੁਟਿਆਰ ਹਨ, ਬੱਚੇ ਅਤੇ ਮਾਵਾਂ ਹਨ - ਤੁਹਾਨੂੰ ਆਪਣਾ ਹਬਿਆਰ ਵਰਤਕੇ ਹਰ ਓਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਦੇ ਮਬ੍ਬੇ ਉੱਤੇ ਨਿਸ਼ਾਨ ਨਹੀਂ ਹੈ। ਕੋਈ ਰਹਿਮ ਨਾ ਕਰੋ। ਕਿਸੇ ਬੰਦੇ ਲਈ ਅਫ਼ਸੋਸ ਨਾ ਕਰੋ! ਇਥੋਂ ਮੇਰੇ ਮੰਦਰ ਤੋਂ ਸ਼ੁਰੂ ਕਰੋ।" ਇਸ ਲਈ ਉਨ੍ਹਾਂ ਨੇ ਮੰਦਰ ਦੇ ਸਾਮ੍ਹਣੇ ਦੇ ਬਜ਼ੁਰਗਾਂ ਤੋਂ ਸ਼ੁਰੂਆਤ ਕੀਤੀ। 6 7 ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, "ਇਸ ਮੰਦਰ ਨੂੰ ਨਾਪਾਕ ਕਰ ਦਿਓ - ਇਸ ਵਿਹੜੇ ਨੂੰ ਲਾਸ਼ਾਂ ਨਾਲ ਭਰ ਦਿਓ! ਹੁਣ ਜਾਓ!" ਇਸ ਲਈ ਉਹ ਗਏ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰਨ ਲੱਗੇ। 8 ਮੈਂ ਓਥੇ ਹੀ ਰੁਕਿਆ ਰਿਹਾ ਜਦੋਂ ਕਿ ਉਹ ਬੰਦੇ ਲੋਕਾਂ ਨੂੰ ਮਾਰਨ ਲਈ ਚਲੇ ਗਏ। ਮੈਂ ਧਰਤੀ ਵੱਲ ਝੁਕਕੇ ਸਿਜਦਾ ਕੀਤਾ ਅਤੇ ਆਖਿਆ, "ਯਹੋਵਹਾਹ ਮੇਰੇ ਪ੍ਰਭੂ ਜੀ, ਯਰੂਸ਼ਲਮ ਦੇ ਖਿਆਫ਼ ਆਪਣਾ ਕਹਿਰ ਦਰਸਾਉਂਦਿਆਂ ਤੂੰ ਇਸਰਾਏਲ ਦੇ ਸਾਰੇ ਹੀ ਬਚੇ ਹੋਏ ਬੰਦਿਆਂ ਨੂੰ ਮਾਰ ਰਿਹਾ ਹੈਂ?" 9 ਪਰਮੇਸ਼ੁਰ ਨੇ ਆਖਿਆ, "ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੇ ਬਹੁਤ ਬਹੁਤ ਮਾੜੇ ਪਾਪ ਕੀਤੇ ਹਨ! ਇਸ ਦੇਸ਼ ਅੰਦਰ ਹਰ ਥਾਂ ਲੋਕ ਮਾਰੇ ਜਾ ਰਹੇ ਹਨ। ਅਤੇ ਇਹ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ। ਕਿਉਂ ਕਿ ਲੋਕ ਆਪਣੇ ਆਪ ਨੂੰ ਆਖਦੇ ਹਨ, 'ਯਹੋਵਾਹ ਨੇ ਇਸ ਦੇਸ ਨੂੰ ਛੱਡ ਦਿੱਤਾ ਹੈ। ਉਹ ਨਹੀਂ ਦੇਖ ਸਕਦਾ ਕਿ ਅਸੀਂ ਕੀ ਕਰ ਰਹੇ ਹਾਂ?' 10 ਅਤੇ ਮੈਂ ਕੋਈ ਰਹਿਮ ਨਹੀਂ ਦਰਸਾਵਾਂਗਾ। ਮੈਂ ਇਨ੍ਹਾਂ ਲੋਕਾਂ ਲਈ ਕੋਈ ਅਫ਼ਸੋਸ ਨਹੀਂ ਕਰਾਂਗਾ। ਉਨ੍ਹਾਂ ਨੇ ਇਸਨੂੰ ਖੁਦ ਸੱਦਾ ਦਿੱਤਾ - ਮੈਂ ਤਾਂ ਇਨ੍ਹਾਂ ਲੋਕਾਂ ਨੂੰ ਸਿਰਫ਼ ਉਹੀ ਸਜ਼ਾ ਦੇ ਰਿਹਾ ਹਾਂ ਜਿਸਦੇ ਉਹ ਅਧਿਕਾਰੀ ਹਨ!" 11 ਫ਼ੇਰ ਕਤਾਨੀ ਦੇ ਵਸਤਰਾਂ ਅਤੇ ਲਿਖਾਰੀ ਵਾਲੀ ਕਲਮ ਦਵਾਤ ਵਾਲਾ ਬੰਦਾ ਬੋਲਿਆ। ਉਸਨੇ ਆਖਿਆ, "ਮੈਂ ਉਹੀ ਕੁਝ ਕੀਤਾ ਹੈ ਜਿਸਦਾ ਤੁਸੀਂ ਆਦੇਸ਼ ਦਿੱਤਾ ਸੀ।" 10:1 ਫ਼ੇਰ ਮੈਂ ਕਰੂਬੀ ਦੇ ਫ਼ਰਿਸਤਿਆਂ ਦੇ ਸਿਰਾਂ ਉੱਪਰ ਮੂਧੇ ਭਾਂਡੇ ਵੱਲ ਦੇਖਿਆ। ਭਾਂਡਾ ਨੀਲਮ ਵਾਂਗ ਸਾਫ਼ ਨੀਲਾ ਦਿਖਾਈ ਦਿੰਦਾ ਸੀ। ਅਤੇ ਓਥੇ ਇੱਕ ਚੀਜ਼ ਸੀ ਜਿਹੜੀ ਭਾਂਡੇ ਉੱਤੇ ਤਖਤ ਵਰਗੀ ਜਾਪਦੀ ਸੀ। 2 ਫ਼ੇਰ ਤਖਤ ਉੱਤੇ ਬੈਠੇ ਹੋਏ ਬੰਦੇ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਆਖਿਆ, "ਕਰੂਬੀ ਫ਼ਰਿਸ਼ਤਿਆਂ ਦੇ ਹੇਠਾਂ ਪਹੀਆਂ ਦੇ ਵਿਚਲੀ ਥਾਂ ਉੱਤੇ ਕਦਮ ਰੱਖ। ਕਰੂਬੀ ਫ਼ਰਿਸ਼ਤਿਆਂ ਦੇ ਦਰਮਿਆਨ ਬਲਦੇ ਹੋਏ ਮੁਠ੍ਠੀ ਭਰ ਕੋਲੇ ਲੈ ਅਤੇ ਜਾਕੇ ਯਰੂਸ਼ਲਮ ਦੇ ਸ਼ਹਿਰ ਉੱਤੇ ਸੁੱਟ ਦੇ।"ਬੰਦਾ ਮੇਰੇ ਕੋਲੋਂ ਗੁਜ਼ਰਿਆ। 3 ਕਰੂਬੀ ਫ਼ਰਿਸ਼ਤੇ ਮੰਦਰ ਦੇ ਦੱਖਣ ਵਾਲੇ ਪਾਸੇ ਖਲੋਤੇ ਸਨ ਜਦੋਂ ਉਹ ਬੰਦਾ ਉਨ੍ਹਾਂ ਵੱਲ ਚਲਕੇ ਗਿਆ। ਬੱਦਲ ਨੇ ਅੰਦਰਲੇ ਵਿਹੜੇ ਨੂੰ ਭਰ ਦਿੱਤਾ। 4 ਫ਼ੇਰ ਮੰਦਰ ਦੇ ਫ਼ਾਟਕ ਦੀ ਸਰਦਲ ਨੇੜਿਓ ਕਰੂਬੀ ਦੇ ਫ਼ਰਿਸ਼ਤਿਆਂ ਵਿੱਚੋਂ ਯਹੋਵਾਹ ਦਾ ਪਰਤਾਪ ਉਠਿਆ। ਫ਼ੇਰ ਮੰਦਰ ਬੱਦਲ ਨਾਲ ਭਰ ਗਿਆ। ਅਤੇ ਯਹੋਵਾਹ ਦੇ ਪਰਤਾਪ ਚੋ ਤੇਜ਼ ਰੋਸ਼ਨੀ ਪੂਰੇ ਵਿਹੜੇ ਵਿੱਚ ਫ਼ੈਲ ਗਈ। 5 ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਦਾ ਸ਼ੋਰ ਅੰਦਰੋਂ ਉੱਠਦਾ ਹੋਇਆ ਬਾਹਰਲੇ ਵਿਹੜੇ ਵਿੱਚ ਵੀ ਸੁਣਿਆ ਜਾ ਸਕਦਾ ਸੀ। ਆਵਾਜ਼ ਬਹੁਤ ਉੱਚੀ ਸੀ - ਜਿਵੇਂ ਕਿ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਬੋਲਣ ਦੀ ਗਰਜਦਾਰ ਆਵਾਜ਼ ਹੋਵੇ। 6 ਪਰਮੇਸ਼ੁਰ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਇੱਕ ਆਦੇਸ਼ ਦਿੱਤਾ ਸੀ। ਪਰਮੇਸ਼ੁਰ ਨੇ ਉਸਨੂੰ ਆਖਿਆ ਸੀ ਕਿ ਉਹ ਕਰੂਬੀ ਫ਼ਰਿਸ਼ਤਿਆਂ ਵਿਚਕਾਰ ਪਹੀਆਂ ਦੀ ਵਿਚਕਾਰਲੀ ਥਾਂ ਤੇ ਜਾਵੇ ਅਤੇ ਕੁਝ ਗਰਮ ਕੋਲੇ ਲੈ ਆਵੇ। ਇਸ ਲਈ ਉਹ ਗਿਆ ਅਤੇ ਪਹੀੇ ਨੇੜੇ ਖਲੋ ਗਿਆ। 7 ਕਰੂਬੀ ਫਰਿਸ਼ਤਿਆਂ ਵਿੱਚੋਂ ਇੱਕ ਨੇ ਆਪਣਾ ਹੱਥ ਵਧਾਇਆ ਅਤੇ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰ ਵਾਲੀ ਥਾਂ ਤੋਂ ਕੁਝ ਮਘਦੇ ਕੋਲੇ ਚੁੱਕ ਲੇ। ਉਸਨੇ ਉਹ ਕੋਲੇ ਉਸ ਆਦਮੀ ਦੇ ਹੱਥਾਂ ਉੱਤੇ ਧਰ ਦਿੱਤੇ। ਅਤੇ ਆਦਮੀ ਚਲਾ ਗਿਆ। 8 ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਵਰਗੀ ਕੋਈ ਚੀਜ਼ ਸੀ। 9 ਮੈਂ ਧਿਆਨ ਦਿੱਤਾ ਕਿ ਓਥੇ ਚਾਰ ਪਹੀੇ ਸਨ। ਹਰੇਕ ਕਰੂਬੀ ਫ਼ਰਿਸ਼ਤੇ ਨੇੜੇ ਇੱਕ ਪਹੀਆ ਸੀ। ਅਤੇ ਪਹੀੇ ਸਾਫ਼ ਪੀਲੇ ਜਵਾਹਰ ਵਰਗੇ ਜਾਪਦੇ ਸਨ। 10 ਚਾਰ ਪਹੀੇ ਸਨ ਅਤੇ ਉਹ ਸਾਰੇ ਹੀ ਇੱਕੋ ਜਿਹੇ ਜਾਪਦੇ ਸਨ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀੇ ਅੰਦਰ ਪਹੀਆ ਹੋਵੇ। 11 ਜਦੋਂ ਉਹ ਹਿਲਦੇ ਸਨ ਤਾਂ ਕਿਸੇ ਵੀ ਦਿਸ਼ਾ ਵੱਲ ਜਾ ਸਕਦੇ ਸਨ। ਪਰ ਕਰੂਬੀ ਫ਼ਰਿਸ਼ਤੇ ਹਿਲਣ ਵੇੇਲੇ ਮੁੜਦੇ ਨਹੀਂ ਸਨ। ਉਹ ਉਸੇ ਦਿਸ਼ਾ ਵੱਲ ਜਾਂਦੇ ਸਨ ਜਿਧਰ ਸਿਰ ਦੇਖ ਰਿਹਾ ਹੁੰਦਾ। ਜਦੋਂ ਉਹ ਹਿਲਦੇ ਸਨ ਤਾਂ ਮੁੜਦੇ ਨਹੀਂ ਸਨ। 12 ਉਨ੍ਹਾਂ ਦੇ ਸ਼ਰੀਰਾਂ ਉੱਤੇ ਹਰ ਪਾਸੇ ਅੱਖਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦੀਆਂ ਪਿਠ੍ਠਾਂ ਉੱਤੇ ਉਨ੍ਹਾਂ ਦੀਆਂ ਬਾਹਾਂ ਉੱਤੇ, ਉਨ੍ਹਾਂ ਦੇ ਖੰਭਾਂ ਉੱਤੇ ਅਤੇ ਉਨ੍ਹਾਂ ਦੇ ਪਹੀਆਂ ਉੱਤੇ ਅੱਖਾਂ ਸਨ। ਹਾਂ ਸਾਰੇ ਚਹੁਂਆਂ ਪਹੀਆਂ ਉੱਤੇ ਅੱਖਾਂ ਸਨ। 13 ਇਹ ਪਹੀੇ ਉਂਝ ਸਨ ਜਿਵੇਂ ਮੈਂ ਆਖਿਆ ਸੁਣਿਆ ਸੀ, "ਪਹੀਆਂ ਦੇ ਵਿਚਕਾਰਲੀ ਥਾਂ।" 14 ਹਰੇਕ ਕਰੂਬੀ ਫ਼ਰਿਸ਼ਤੇ ਦੇ ਚਾਰ ਮੂੰਹ ਸਨ। ਇੱਕ ਮੂੰਹ ਕਰੂਬੀ ਦਾ ਮੂੰਹ ਸੀ। ਦੂਸਰਾ ਮੂੰਹ ਆਦਮੀ ਦਾ ਮੂੰਹ ਸੀ। ਤੀਸਰਾ ਮੂੰਹ ਸ਼ੇਰ ਦਾ ਮੂੰਹ ਸੀ। ਅਤੇ ਚੌਬਾ ਚਿਹਰਾ ਬਾਜ਼ ਦਾ ਚਿਹਰਾ ਸੀ। ਫ਼ੇਰ ਮੈਨੂੰ ਕਿਬਾਰ ਨਹਿਰ ਵਿਖੇ ਦੇਖੇ ਜਾਨਵਰਾਂ ਦਾ ਚੇਤਾ ਆਇਆ।ਫ਼ੇਰ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉੱਪਰ ਉੱਠੇ। 15 16 ਅਤੇ ਉਨ੍ਹਾਂ ਦੇ ਨਾਲ ਹੀ ਪਹੀੇ ਵੀ ਉੱਠ ਗਏ। ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਚੁੱਕੇ ਅਤੇ ਹਵਾ ਵਿੱਚ ਉੱਡ ਗਏ, ਕੋਈ ਪਹੀੇ ਵੀ ਮੁੜੇ ਨਹੀਂ। 17 ਜੇ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉਡਦੇ ਤਾਂ ਪਹੀੇ ਵੀ ਉਨ੍ਹਾਂ ਦੇ ਨਾਲ ਹੀ ਗਏ। ਜੇ ਕਰੂਬੀ ਫ਼ਰਿਸ਼ਤੇ ਸਬਿਰ ਹੋਕੇ ਖਲੋਂਦੇ ਸਨ ਤਾਂ ਇਸੇ ਤਰ੍ਹਾਂ ਹੀ ਪਹੀੇ ਵੀ ਕਰਦੇ ਸਨ। ਕਿਉਂ ਕਿ ਜਾਨਵਰ ਦੀ ਹਵਾ ਉਨ੍ਹਾਂ ਵਿੱਚ ਸੀ। 18 ਫ਼ੇਰ ਯਹੋਵਾਹ ਦਾ ਪਰਤਾਪ ਮੰਦਰ ਦੀ ਸਰਦਲ ਤੋਂ ਉੱਠੀ, ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਚਲੀ ਗਈ ਅਤੇ ਉੱਥੇ ਰੁਕ ਗਈ। 19 ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖੋਲ੍ਹੇ ਅਤੇ ਹਵਾ ਵਿੱਚ ਉੱਡ ਗਏ। ਮੈਂ ਉਨ੍ਹਾਂ ਨੂੰ ਮੰਦਰ ਛੱਡ ਕੇ ਜਾਂਦਿਆ ਦੇਖਿਆ। ਪਹੀੇ ਵੀ ਉਨ੍ਹਾਂ ਦੇ ਨਾਲ ਚਲੇ ਗਏ। ਫ਼ੇਰ ਉਹ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਕੋਲ ਰੁਕ ਗਏ। ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਹਵਾ ਵਿੱਚ ਸੀ। 20 ਫ਼ੇਰ ਮੈਨੂੰ ਕਿਬਾਰ ਨਹਿਰ ਦੇ ਕੰਢੇ ਦੇਖੇ ਯਹੋਵਾਹ ਦਾ ਪਰਤਾਪ ਹੇਠਲੇ ਜਾਨਵਰਾਂ ਦਾ ਦਰਸ਼ਨ ਯਾਦ ਆਇਆ। ਅਤੇ ਮੈਨੂੰ ਯਾਦ ਆਇਆ ਕਿ ਉਹ ਜਾਨਵਰ ਕਰੂਬੀ ਦੇ ਫ਼ਰਿਸ਼ਤੇ ਹੀ ਸਨ। 21 ਮੇਰਾ ਭਾਵ ਹੈ ਹਰ ਜਾਨਵਰ ਦੇ ਚਾਰ ਚਿਹਰੇ ਸਨ, ਚਾਰ ਖੰਭ ਸਨ, ਅਤੇ ਕੁਝ ਅਜਿਹਾ ਉਨ੍ਹਾਂ ਨੇ ਖੰਭਾਂ ਹੇਠਾਂ ਆਦਮੀ ਦੀਆਂ ਬਾਹਾਂ ਵਰਗਾ ਦਿਖਾਈ ਦਿੰਦਾ ਸੀ। 22 ਕਰੂਬੀ ਫ਼ਰਿਸ਼ਤਿਆਂ ਦੇ ਮੂੰਹ ਵੀ ਕਬਾਰ ਨਹਿਰ ਕੰਢੇ ਦੇਖੇ ਜਾਨਵਰਾਂ ਦੇ ਦਰਸ਼ਨ ਵਰਗੇ ਹੀ ਚਾਰ ਮੂੰਹ ਸਨ। ਅਤੇ ਉਹ ਸਾਰੇ ਹੀ ਉਸ ਦਿਸ਼ਾ ਵੱਲ ਸਿਧ੍ਧਾ ਦੇਖਦੇ ਸਨ ਜਿਧ੍ਧਰ ਉਹ ਜਾਂਦੇ ਸਨ।

11:1 ਫ਼ੇਰ ਮੈਨੂੰ ਹਵਾ ਚੁੱਕ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਉੱਤੇ ਲੈ ਗਈ। ਇਹ ਫਾਟਕ ਪੂਰਬ ਵੱਲ ਖੁਲ੍ਹਦਾ ਹੈ, ਜਿਧ੍ਧਰੋ ਸੂਰਜ ਚੜਦਾ ਹੈ। ਮੈਂ ਇਸ ਫਾਟਕ ਦੇ ਪ੍ਰਵੇਸ਼ ਉੱਤੇ 25 ਆਦਮੀ ਦੇਖੇ। ਅਜ਼ੂਰ੍ਰ ਦਾ ਪੁੱਤਰ ਯਅਜ਼ਨਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਅਤੇ ਬਨਾਯਾਹ ਦਾ ਪੁੱਤਰ ਫ਼ਲਟਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਉਹ ਲੋਕਾਂ ਦੇ ਆਗੂ ਸਨ। 2 ਫ਼ੇਰ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸਨੇ ਆਖਿਆ, "ਆਦਮੀ ਦੇ ਪੁੱਤਰ, "ਇਹੀ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਬਦ ਵਿਉਂਤਾਂ ਬਣਾਉਂਦੇ ਹਨ। ਇਹ ਆਦਮੀ ਲੋਕਾਂ ਨੂੰ ਹਮੇਸ਼ਾ ਮੰਦੇ ਕੰਮ ਕਰਨ ਲਈ ਆਖਦੇ ਨੇ। 3 ਇਹ ਆਦਮੀ ਆਖਦੇ ਨੇ, 'ਅਸੀਂ ਬਹੁਤ ਛੇਤੀ ਹੀ ਆਪਣੇ ਘਰ ਫ਼ੇਰ ਉਸਾਰ ਰਹੇ ਹੋਵਾਂਗੇ। ਅਸੀਂ ਇਸ ਸ਼ਹਿਰ ਵਿੱਚ ਓਸੇ ਤਰ੍ਹਾਂ ਸੁਰਖਿਅਤ ਹਾਂ ਜਿਵੇਂ ਕੌਲੇ ਵਿੱਚ ਪਿਆ ਗੋਸ਼ਤ ਹੁੰਦਾ ਹੈ!' 4 ਉਹ ਇਹ ਝੂਠ ਬੋਲ ਰਹੇ ਹਨ। ਇਸ ਲਈ ਤੈਨੂੰ ਮੇਰੇ ਲਈ ਲੋਕਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਆਦਮੀ ਦੇ ਪੁੱਤਰ, ਜਾਹ ਜਾਕੇ ਲੋਕਾਂ ਨੂੰ ਭਵਿੱਖਬਾਣੀ ਕਰ।" 5 ਫ਼ੇਰ ਯਹੋਵਾਹ ਦਾ ਆਤਮਾ ਮੇਰੇ ਉੱਤੇ ਆਇਆ। ਉਸਨੇ ਮੈਨੂੰ ਆਖਿਆ, "ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਇਹ ਗੱਲਾਂ ਆਖੀਆਂ ਹਨ: ਇਸਰਾਏਲ ਦੇ ਪਰਿਵਾਰ ਤੂੰ ਵੱਡੀਆਂ ਚੀਜ਼ਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈਂ। ਪਰ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ। 6 ਤੂੰ ਇਸ ਸ਼ਹਿਰ ਅੰਦਰ ਬਹੁਤ ਲੋਕਾਂ ਨੂੰ ਮਾਰਿਆ ਹੈ। ਤੂੰ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ ਹਨ। 7 ਹੁਣ, ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ, 'ਉਹ ਲੋਬਾਂ ਮਾਸ ਹਨ। ਅਤੇ ਸ਼ਹਿਰ ਕੌਲੇ ਹੈ। ਪਰ ਨਬੂਕਦਨੱਸਰ ਆਵੇਗਾ ਅਤੇ ਤੈਨੂੰ ਇਸ ਸੁਰਖਿਅਤ ਕੌਲੇੇ ਵਿੱਚੋਂ ਕੱਢ ਕੇ ਲੈ ਜਾਵੇਗਾ। 8 ਤੂੰ ਤਲਵਾਰ ਤੋਂ ਭੈਭੀਤ ਹੈਂ। ਪਰ ਮੈਂ ਤੇਰੇ ਵਿਰੁੱਧ ਤਲਵਾਰ ਲੈਕੇ ਆ ਰਿਹਾ ਹਾਂ।' ਯਹੋਵਾਹ ਸਾਡਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। ਇਸ ਲਈ ਇਹ ਵਾਪਰਨਗੀਆਂ। 9 ਪਰਮੇਸ਼ੁਰ ਨੇ ਇਹ ਵੀ ਆਖਿਆ, "ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ! 10 ਤੁਸੀਂ ਤਲਵਾਰ ਨਾਲ ਮਾਰੇ ਜਾਓਗੇ। ਮੈਂ ਤੁਹਾਨੂੰ ਇੱਥੇ ਇਸਰਾਏਲ ਵਿੱਚ ਸਜ਼ਾ ਦਿਆਂਗਾ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਨੂੰ ਸਜ਼ਾ ਦੇਣ ਵਾਲਾ ਮੈਂ ਹੀ ਹਾਂ। ਮੈਂ ਯਹੋਵਾਹ ਹਾਂ। 11 ਹਾਂ, ਇਹ ਸਬਾਨ ਰਿਂਨ੍ਹਣ ਵਾਲਾ ਭਾਂਡਾ ਹੋਵੇਗਾ। ਅਤੇ ਤੁਸੀਂ ਇਸ ਵਿਚਲਾ ਰਿਝ੍ਝਣ ਵਾਲਾ ਮਾਸ ਹੋਵੋਂਗੇ! ਮੈਂ ਤੁਹਾਨੂੰ ਇੱਥੇ, ਇਸਰਾਏਲ ਵਿੱਚ ਸਜ਼ਾ ਦਿਆਂਗਾ। 12 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਮੇਰਾ ਹੀ ਨੇਮ ਸੀ ਜਿਹੜਾ ਤੁਸੀਂ ਤੋੜਿਆ ਸੀ! ਤੁਸੀਂ ਮੇਰੇ ਆਦੇਸ਼ਾਂ ਦਾ ਪਾਲਣ ਨਹੀਂ ਸੀ ਕੀਤਾ। ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗੂ ਹੀ ਜਿਉਣ ਦਾ ਨਿਰਣਾ ਕੀਤਾ ਸੀ।" 13 ਜਿਵੇਂ ਹੀ ਮੈਂ ਪਰਮੇਸ਼ੁਰ ਲਈ ਗੱਲ ਕਰਨੀ ਖਤਮ ਕੀਤੀ, ਬਨਾਯਾਹ ਦਾ ਪੁੱਤਰ ਫ਼ਲਟਯਾਹ ਮਰ ਗਿਆ! ਮੈਂ ਜ਼ਮੀਨ ਉੱਤੇ ਡਿੱਗ ਪਿਆ। ਮੈਂ ਆਪਣਾ ਮੂੰਹ ਧਰਤੀ ਨਾਲ ਛੁਹਾਕੇ ਸਿਜਦਾ ਕੀਤਾ ਅਤੇ ਆਖਿਆ, "ਯਹੋਵਾਹ ਮੇਰੇ ਪ੍ਰਭੂ, ਤੂੰ ਤਾਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਤਬਾਹ ਕਰਨ ਜਾ ਰਿਹਾ ਹੈਂ!" 14 ਪਰ ਫੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 15 "ਆਦਮੀ ਦੇ ਪੁੱਤਰ, ਆਪਣੇ ਭਰਾਵਾਂ, ਇਸਰਾਏਲ ਦੇ ਪਰਿਵਾਰ ਨੂੰ, ਚੇਤੇ ਕਰ। ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ, ਪਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ! ਪਰ ਹੁਣ, ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, 'ਯਹੋਵਾਹ ਤੋਂ ਬਹੁਤ ਦੂਰ ਰਹੋ। ਇਹ ਧਰਤੀ ਸਾਨੂੰ ਦਿੱਤੀ ਗਈ ਸੀ - ਇਹ ਸਾਡੀ ਹੈ!' 16 "ਇਸ ਲਈ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਯਹੋਵਾਹ ਸਾਡਾ ਪ੍ਰਭੂ, ਆਖਦਾ ਹੈ, 'ਇਹ ਸੱਚ ਹੈ, ਮੈਂ ਆਪਣੇ ਲੋਕਾਂ ਨੂੰ ਹੋਰਨਾਂ ਕੌਮਾਂ ਵੱਲ ਦੂਰ ਦੁਰਾਡੇ ਜਾਣ ਲਈ ਮਜ਼ਬੂਰ ਕੀਤਾ। ਮੈਂ ਉਨ੍ਹਾਂ ਨੂੰ ਅਵੱਸ਼ ਅਨੇਕਾਂ ਦੇਸਾਂ ਅੰਦਰ ਖਿੰਡਾਇਆ। ਪਰ ਉਸ ਬੋੜੇ ਸਮੇਂ ਲਈ ਜਦੋਂ ਕਿ ਉਹ ਉਨ੍ਹਾਂ ਹੋਰਨਾਂ ਦੇਸਾਂ ਅੰਦਰ ਹਨ, ਮੈਂ ਉਨ੍ਹਾਂ ਦਾ ਮੰਦਰ ਹੋਵਾਂਗਾ। 17 ਪਰ ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਨ੍ਹਾਂ ਨੂੰ ਵਾਪਸ ਲਿਆਵੇਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾਇਆ ਹੈ। ਪਰ ਮੈਂ ਤੁਹਾਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇਵਾਂਗਾ। 18 ਅਤੇ ਜਦੋਂ ਮੇਰੇ ਲੋਕ ਵਾਪਸ ਆਉਣਗੇ, ਉਹ ਉਨ੍ਹਾਂ ਸਾਰੇ ਭਿਆਨਕ, ਬੁੱਤਾਂ ਨੂੰ ਤਬਾਹ ਕਰ ਦੇਣਗੇ ਜਿਹੜੇ ਹੁਣ ਇੱਥੇ ਹਨ। 19 ਮੈਂ ਉਨ੍ਹਾਂ ਨੂੰ ਲਿਆਕੇ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਇੱਕ ਮੁਠ੍ਠ ਕਰਾਂਗਾ। ਮੈਂ ਉਨ੍ਹਾਂ ਅੰਦਰ ਨਵਾਂ ਆਤਮਾ ਪਾਵਾਂਗਾ। ਮੈਂ ਉਨ੍ਹਾਂ ਦਾ ਪੱਥਰ ਦਾ ਦਿਲ ਲੈ ਲਵਾਂਗਾ ਅਤੇ ਉਸਦੀ ਬਾਵੇਂ ਸੱਚਮੁੱਚ ਦਾ ਦਿਲ ਧਰ ਦਿਆਂਗਾ। 20 ਮੈਂ ਅਜਿਹਾ ਕਰਾਂਗਾ ਤਾਂ ਕਿ ਉਹ ਮੇਰੇ ਕਨੂੰਨਾਂ ਦੀ ਪਾਲਣਾ ਕਰਨਗੇ। ਉਹ ਮੇਰੇ ਆਦੇਸ਼ਾਂ ਨੂੰ ਮੰਨਣਗੇ। ਉਹ ਉਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। ਉਹ ਸੱਚਮੁੱਚ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।"' 21 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਪਰ ਹੁਣ ਉਨ੍ਹਾਂ ਦੇ ਦਿਲ ਉਨ੍ਹਾਂ ਭਿਆਨਕ ਬੁੱਤਾਂ ਨਾਲ ਜੁੜੇ ਹੋਏ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਜ਼ਰੂਰ ਦਿਆਂਗਾ।" ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ। 22 ਅਤੇ ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖਿਲਾਰੇ ਅਤੇ ਹਵਾ ਵਿੱਚ ਉੱਡ ਗਏ। ਪਹੀੇ ਵੀ ਉਨ੍ਹਾਂ ਦੇ ਨਾਲ ਚਲੇ ਗਏ। ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਸੀ। 23 ਯਹੋਵਾਹ ਦਾ ਪਰਤਾਪ ਹਵਾ ਵਿੱਚ ਉਠਿਆ ਅਤੇ ਯਰੂਸ਼ਲਮ ਛੱਡ ਗਈ। ਉਹ ਯਰੂਸ਼ਲਮ ਦੇ ਪੂਰਬ ਵੱਲ ਪਹਾੜੀ ਉੱਤੇ ਰੁਕ ਗਈ। 24 ਫ਼ੇਰ ਰੂਹ ਨੇ ਮੈਨੂੰ ਹਵਾ ਵਿੱਚ ਚੁੱਕ ਲਿਆ ਅਤੇ ਮੈਨੂੰ ਬਾਬਲ ਵਾਪਸ ਲੈ ਆਈ। ਇਹ ਮੈਨੂੰ ਉਨ੍ਹਾਂ ਲੋਕਾਂ ਕੋਲ ਵਾਪਸ ਲੈ ਆਇਆ ਜਿਨ੍ਹਾਂ ਨੂੰ ਇਸਰਾਏਲ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਦਰਸ਼ਨ ਅੰਦਰ ਦੇਖਿਆ। ਫ਼ੇਰ (ਉਹ, ਜਿਸਨੂੰ ਮੈਂ ਦਰਸ਼ਨ ਅੰਦਰ ਦੇਖਿਆ ਸੀ।) ਹਵਾ ਵਿੱਚ ਉਠਿਆ ਅਤੇ ਮੈਨੂੰ ਛੱਡ ਗਿਆ। 25 ਫ਼ੇਰ ਮੈਂ ਦੇਸੋਂ ਨਿਕਾਲੇ ਲੋਕਾਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਮੈਨੂੰ ਯਹੋਵਾਹ ਨੇ ਦਰਸਾਈਆਂ ਸਨ।

12:1 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਦਰਮਿਆਨ ਰਹਿੰਦਾ ਹੈਂ-ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ। ਉਨ੍ਹਾਂ ਕੋਲ ਦੇਖਣ ਲਈ ਅੱਖਾਂ ਹਨ (ਉਹ ਚੀਜ਼ਾਂ ਵੇਖਣ ਲਈ ਜੋ ਮੈਂ ਉਨ੍ਹਾਂ ਲਈ ਬਣਾਈਆਂ ਹਨ) ਪਰ ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਦੇਖਦੇ। ਉਨ੍ਹਾਂ ਕੋਲ ਸੁਣਨ ਲਈ ਕੰਨ ਹਨ (ਉਨ੍ਹਾਂ ਗੱਲਾਂ ਨੂੰ ਸੁਣਨ ਲਈ ਜਿਹੜੀਆਂ ਮੈਂ ਉਨ੍ਹਾਂ ਨੂੰ ਕਰਨ ਲਈ ਆਖੀਆਂ ਹਨ।) ਪਰ ਉਹ ਮੇਰੇ ਆਦੇਸ਼ ਨਹੀਂ ਸੁਣਦੇ। ਕਿ ਉਹ ਬਾਗ਼ੀ ਲੋਕ ਹਨ। 3 ਇਸ ਲਈ, ਆਦਮੀ ਦੇ ਪੁੱਤਰ, ਆਪਣਾ ਬੋਰੀ ਬਿਸਤਰਾ ਬੰਨ੍ਹ ਲੈ। ਇਸ ਤਰ੍ਹਾਂ ਦਰਸਾ ਜਿਵੇਂ ਤੂੰ ਕਿਸੇ ਦੂਰ ਦੇਸ ਨੂੰ ਜਾ ਰਿਹਾ ਹੋਵੇਂ। ਅਜਿਹਾ ਕਰ ਤਾਂ ਜੋ ਲੋਕ ਤੈਨੂੰ ਦੇਖ ਸਕਣ। ਸ਼ਾਇਦ ਉਹ ਤੈਨੂੰ ਦੇਖ ਲੈਣਗੇ - ਪਰ ਉਹ ਬਹੁਤ ਬਾਗ਼ੀ ਲੋਕ ਹਨ। 4 "ਦਿਨ ਵੇਲੇ ਆਪਣਾ ਸਮਾਨ ਬਾਹਰ ਲੈ ਆਵੀਁ ਤਾਂ ਜੋ ਲੋਕ ਤੈਨੂੰ ਦੇਖ ਸਕਣ। ਫ਼ੇਰ ਸ਼ਾਮ ਵੇਲੇ, ਇਸ ਤਰ੍ਹਾਂ ਦਰਸਾਈਁ ਜਿਵੇਂ ਤੂੰ ਕਿਸੇ ਬੰਦੀਵਾਨ ਵਾਂਗ ਦੂਰ ਦੇਸ ਨੂੰ ਜਾ ਰਿਹਾ ਹੋਵੇਂ। 5 ਜਦੋਂ ਲੋਕ ਦੇਖ ਰਹੇ ਹੋਣ, ਕੰਧ ਵਿੱਚ ਪਾੜ ਲਾ ਲਵੀਂ। ਅਤੇ ਕੰਧ ਦੇ ਉਸ ਪਾੜ ਵਿੱਚੋਂ ਬਾਹਰ ਨਿਕਲੀਁ। 6 ਰਾਤ ਵੇਲੇ, ਆਪਣਾ ਬੈਲਾ ਮੋਢੇ ਉੱਤੇ ਚੁਕ੍ਕੀਁ ਅਤੇ ਚਲਾ ਜਾਵੀਂ। ਆਪਣਾ ਮੂੰਹ ਢਕ ਲਵੀਂ ਤਾਂ ਜੋ ਤੂੰ ਇਹ ਨਾ ਦੇਖ ਸਕੇਁ ਕਿ ਤੂੰ ਕਿਧਰ ਜਾ ਰਿਹਾ ਹੈਂ। ਇਹ ਗੱਲਾਂ ਤੂੰ ਜ਼ਰੂਰ ਕਰੀਂ ਤਾਂ ਜੋ ਲੋਕ ਤੈਨੂੰ ਦੇਖ ਸਕਣ। ਕਿਉਂ? ਕਿਉਂ ਕਿ ਮੈਂ ਤੇਰੀ ਵਰਤੋਂ ਇਸਰਾਏਲ ਦੇ ਪਰਿਵਾਰ ਲਈ ਇੱਕ ਮਿਸਾਲ ਵਜੋਂ ਕਰ ਰਿਹਾ ਹਾਂ।" 7 ਇਸ ਲਈ ਮੈਂ (ਇਸਰਾਏਲ ਨੇ) ਉਹੀ ਕੀਤਾ ਜਿਸਦਾ ਮੈਨੂੰ ਆਦੇਸ਼ ਦਿੱਤਾ ਗਿਆ ਸੀ। ਦਿਨ ਵੇਲੇ ਮੈਂ ਆਪਣੇ ਬੈਲੇ ਚੁੱਕੇ ਅਤੇ ਇਸ ਤਰ੍ਹਾਂ ਦਰਸਾਇਆ ਜਿਵੇਂ ਮੈਂ ਕਿਸੇ ਦੂਰ ਦੇਸ ਵੱਲ ਜਾ ਰਿਹਾ ਹੋਵਾਂ। ਉਸ ਸ਼ਾਮ ਨੂੰ ਮੈਂ ਆਪਣੇ ਹੱਥਾਂ ਨਾਲ ਕੰਧ ਵਿੱਚ ਪਾੜ ਲਾਇਆ। ਰਾਤ ਵੇਲੇ ਮੈਂ ਆਪਣਾ ਬੈਲਾ ਮੋਢੇ ਉੱਤੇ ਚੁਕਿਆ ਅਤੇ ਤੁਰ ਪਿਆ। ਅਜਿਹਾ ਮੈਂ ਇਸ ਤਰ੍ਹਾਂ ਕੀਤਾ ਤਾਂ ਜੋ ਸਾਰੇ ਲੋਕ ਮੈਨੂੰ ਦੇਖ ਸਕਣ। 8 ਦੂਸਰੀ ਸਵੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਮੈਨੂੰ ਆਖਿਆ, 9 "ਆਦਮੀ ਦੇ ਪੁੱਤਰ, ਕੀ ਤੈਨੂੰ ਇਸਰਾਏਲ ਦੇ ਉਨ੍ਹਾਂ ਬਾਗ਼ੀ ਬੰਦਿਆਂ ਨੇ ਇਹ ਪੁਛਿਆ ਸੀ ਕਿ ਤੂੰ ਕੀ ਕਰ ਰਿਹਾ ਹੈਂ? 10 ਉਨ੍ਹਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦੇ ਪ੍ਰਭੂ ਨੇ ਇਹ ਗੱਲਾਂ ਆਖੀਆਂ ਸਨ। ਇਹ ਉਦਾਸ ਸੰਦੇਸ਼ ਯਰੂਸ਼ਲਮ ਦੇ ਆਗੂ ਅਤੇ ਉੱਥੇ ਰਹਿਣ ਵਾਲੇ ਇਸਰਾਏਲ ਦੇ ਸਾਰੇ ਲੋਕਾਂ ਬਾਰੇ ਹੈ। 11 ਉਨ੍ਹਾਂ ਨੂੰ ਆਖੀਂ, 'ਮੈਂ (ਹਿਜ਼ਕੀਏਲ) ਤੁਹਾਡੇ ਸਾਰੇ ਲੋਕਾਂ ਲਈ ਇੱਕ ਮਿਸਾਲ ਹਾਂ। ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਡੇ ਨਾਲ ਸੱਚਮੁੱਚ ਵਾਪਰਨਗੀਆਂ।' ਤੁਸੀਂ ਸੱਚਮੁੱਚ ਕਿਸੇ ਦੂਰ ਦੇਸ ਨੂੰ ਬੰਦੀਆਂ ਵਜੋਂ ਜਾਣ ਲਈ ਮਜ਼ਬੂਰ ਕੀਤੇ ਜਾਵੋਂਗੇ। 12 ਅਤੇ ਤੁਹਾਡਾ ਆਗੂ ਕੰਧ ਵਿੱਚ ਪਾੜ ਲਾਵੇਗਾ ਅਤੇ ਰਾਤ ਵੇਲੇ ਚੋਰੀ ਛਿਪੇ ਨਿਕਲ ਜਾਵੇਗਾ। ਉਹ ਆਪਣਾ ਮੂੰਹ ਢਕ ਲਵੇਗਾ ਤਾਂ ਜੋ ਲੋਕ ਉਸਨੂੰ ਪਹਿਚਾਣ ਨਾ ਸਕਣ ਉਸਦੀਆਂ ਅੱਖਾਂ ਇਹ ਨਹੀਂ ਦੇਖ ਸਕਣਗੀਆਂ ਕਿ ਉਹ ਕਿੱਧਰ ਜਾ ਰਿਹਾ ਹੈ। 13 ਮੈਂ ਉਸ ਉੱਪਰ ਆਪਣਾ ਜਾਲ ਫੈਲਾਵਾਂਗਾ। ਉਹ ਮੇਰੇ ਜਾਲ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸਨੂੰ ਬਾਬਲ, ਚਾਲਡੀਨ ਲੋਕਾਂ ਦੀ ਧਰਤੀ ਉੱਤੇ ਲਿਆਵਾਂਗਾ। ਪਰ ਉਹ ਇਸਨੂੰ ਦੇਖ ਨਹੀਂ ਸਕੇਗਾ ਉਹ ਉੱਥੇ ਮਰ ਜਾਵੇਗਾ। 14 ਮੈਂ ਰਾਜੇ ਦੇ ਲੋਕਾਂ ਨੂੰ ਇਸਰਾਏਲ ਦੇ ਆਲੇ-ਦੁਆਲੇ ਦੇ ਵਿਦੇਸਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿਆਂਗਾ। ਅਤੇ ਮੈਂ ਉਸਦੀ ਫ਼ੌਜ ਨੂੰ ਹਰ ਦਿਸ਼ਾ ਵਿੱਚ ਖਿੰਡਾ ਦਿਆਂਗਾ ਅਤੇ ਦੁਸ਼ਮਣ ਦੇ ਸਿਪਾਹੀ ਉਸ ਨੂੰ ਭਜਾਉਣਗੇ। 15 ਫ਼ੇਰ ਉਨ੍ਹਾਂ ਲੋਕਾਂ ਨੂੰ ਪਤਾ ਲਗੇਗਾ ਕਿ ਮੈਂ ਯਹੋਵਾਹ ਹਾਂ। ਉਹ ਇਹ ਜਾਣ ਲੈਣਗੇ ਜਦੋਂ ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿਡਾਉਂਦਾ। ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਨੂੰ ਹੋਰਨਾਂ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ। 16 "ਪਰ ਮੈਂ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੇਵਾਂਗਾ। ਉਹ ਬੀਮਾਰੀ, ਭੁੱਖ ਅਤੇ ਜੰਗ ਨਾਲ ਨਹੀਂ ਮਰਨਗੇ। ਮੈਂ ਉਨ੍ਹਾਂ ਲੋਕਾਂ ਨੂੰ ਜਿਉਂਦਾ ਛੱਡ ਦਿਆਂਗਾ ਤਾਂ ਜੋ ਉਹ ਹੋਰਨਾਂ ਲੋਕਾਂ ਨੂੰ ਆਪਣੀਆਂ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੱਸ ਸਕਣ ਜਿਹੜੀਆਂ ਉਨ੍ਹਾਂ ਨੇ ਮੇਰੇ ਵਿਰੁੱਧ ਕੀਤੀਆਂ ਸਨ। ਅਤੇ ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 17 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 18 "ਆਦਮੀ ਦੇ ਪੁੱਤਰ, ਤੈਨੂੰ ਅਵੱਸ਼ ਹੀ ਇਸ ਤਰ੍ਹਾਂ ਦਰਸਾਉਣਾ ਚਾਹੀਦਾ ਹੈ ਜਿਵੇਂ ਤੂੰ ਬਹੁਤ ਭੈਭੀਤ ਹੋਵੇਂ। ਤੈਨੂੰ ਭੋਜਨ ਕਰਦੇ ਸਮੇਂ ਕੰਬਣਾ ਚਾਹੀਦਾ ਹੈ। ਤੈਨੂੰ ਪਾਣੀ ਪੀਣ ਵੇਲੇ ਫ਼ਿਕਰਮੰਦ ਅਤੇ ਡਰਿਆ ਹੋਇਆ ਦਿਸਣਾ ਚਾਹੀਦਾ ਹੈ। 19 ਤੈਨੂੰ ਇਹ ਗੱਲਾਂ ਆਮ ਬੰਦਿਆਂ ਨੂੰ ਜ਼ਰੂਰ ਦਸ੍ਸਣੀਆਂ ਚਾਹੀਦੀਆਂ ਹਨ। ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, 'ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਯਰੂਸ਼ਲਮ ਦੇ ਲੋਕਾਂ ਨੂੰ ਅਤੇ ਇਸਰਾਏਲ ਦੇ ਹੋਰਨਾਂ ਹਿਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਖਦਾ ਹੈ। ਤੁਸੀਂ ਲੋਕ ਜਦੋਂ ਭੋਜਨ ਕਰੋਂਗੇ ਤਾਂ ਬਹੁਤ ਫ਼ਿਕਰਮੰਦ ਹੋਵੋਂਗੇ। ਤੁਸੀਂ ਲੋਕ ਜਦੋਂ ਪਾਣੀ ਪੀਵੋਂਗੇ ਤਾਂ ਬਹੁਤ ਭੈਭੀਤ ਹੋਵੋਂਗੇ। ਕਿਉਂ? ਕਿਉਂ ਕਿ ਤੁਹਾਡੇ ਦੇਸ ਵਿਚਲੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ! ਇਹ ਓਥੇ ਰਹਿੰਦੇ ਲੋਕਾਂ ਦੀ ਹਿੰਸਾ ਕਾਰਣ ਹੈ। 20 ਹੁਣ, ਤੁਹਾਡੇ ਸ਼ਹਿਰਾਂ ਵਿੱਚ ਬਹੁਤ ਬੰਦੇ ਰਹਿੰਦੇ ਹਨ - ਪਰ ਇਹ ਸ਼ਹਿਰ ਤਬਾਹ ਹੋ ਜਾਣਗੇ ਅਤੇ ਜ਼ਮੀਨ ਵੀਰਾਨ ਹੋ ਜਾਵੇਗੀ! ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 21 ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸਨੇ ਮੈਨੂੰ ਆਖਿਆ, 22 "ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ:ਦਿਨ ਲੰਘੇ ਜਾ ਰਹੇ ਹਨ ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ। 23 "ਉਨ੍ਹਾਂ ਲੋਕਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਸ ਕਹਾਉਤ ਨੂੰ ਰੋਕ ਦੇਵੇਗਾ। ਉਹ ਲੋਕ ਇਸਰਾਏਲ ਬਾਰੇ ਇਹ ਗੱਲਾਂ ਫ਼ੇਰ ਨਹੀਂ ਆਖਣਗੇ। ਹੁਣ ਉਹ ਇਹ ਕਹਾਉਤ ਕਹਿਣਗੇ:ਛੇਤੀ ਆਵੇਗੀ ਮੁਸੀਬਤ, ਸਾਰੇ ਦਰਸ਼ਨ ਪੂਰੇ ਹੋਣਗੇ। 24 "ਇਹ ਸੱਚ ਹੈ, ਕਿ ਇਸਰਾਏਲ ਵਿੱਚ ਝੂਠੇ ਦਰਸ਼ਨ ਫ਼ੇਰ ਤੋਂ ਨਹੀਂ ਵਾਪਰਨਗੇ। ਇੱਥੇ ਹੋਰ ਜਾਦੂਗਰ ਅਜਿਹੀਆਂ ਗੱਲਾਂ ਦੱਸਣ ਵਾਲੇ ਨਹੀਂ ਹੋਣਗੇ ਜਿਹੜੀਆਂ ਸੱਚ ਨਹੀਂ ਨਿਕਲਦੀਆਂ। 25 ਕਿਉਂ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਓਹੋ ਕੁਝ ਆਖਾਂਗਾ ਜੋ ਮੈਂ ਆਖਣਾ ਚਾਹੁੰਦਾ ਹਾਂ ਅਤੇ ਉਹ ਗੱਲ ਵਾਪਰੇਗੀ! ਅਤੇ ਮੈਂ ਵਕਤ ਨੂੰ ਫ਼ੈਲਣ ਨਹੀਂ ਦਿਆਂਗਾ। ਉਹ ਮੁਸੀਬਤਾਂ ਛੇਤੀ ਆ ਰਹੀਆਂ ਹਨ - ਤੁਹਾਡੇ ਆਪਣੇ ਜੀਵਨ-ਕਾਲ ਵਿੱਚ। ਤੁਸੀਂ ਬਾਗ਼ੀ ਲੋਕੋ, ਜਦੋਂ ਮੈਂ ਕੁਝ ਆਖਦਾ ਹਾਂ ਤਾਂ ਮੈਂ ਉਸਨੂੰ ਵਾਪਰਨ ਦਿੰਦਾ ਹਾਂ।" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 26 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 27 "ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਵੀ ਦਰਸ਼ਨ ਮੈਂ ਤੈਨੂੰ ਦਿਖਾਉਂਦਾ ਹਾਂ ਉਹ ਦੂਰ ਭਵਿੱਖ ਦੇ ਕਿਸੇ ਆਉਣ ਵਾਲੇ ਸਮੇਂ ਲਈ ਹਨ। ਉਹ ਸੋਚਦੇ ਹਨ ਕਿ ਜੋ ਗੱਲਾਂ ਤੂੰ ਕਰ ਰਿਹਾ ਹੈਂ ਉਹ ਹੁਣ ਤੋਂ ਬਹੁਤ-ਬਹੁਤ ਵਰ੍ਹੇ ਬਾਦ ਵਾਪਰਨਗੀਆਂ। 28 ਇਸ ਲਈ ਤੈਨੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਦੱਸ ਦੇਣੀਆਂ ਚਾਹੀਦੀਆਂ ਹਨ, 'ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ: ਮੈਂ ਹੋਰ ਦੇਰੀ ਨਹੀਂ ਕਰਾਂਗਾ। ਜੇ ਮੈਂ ਆਖਦਾ ਹਾਂ ਕਿ ਕੁਝ ਵਾਪਰੇਗਾ ਤਾਂ ਇਹ ਜ਼ਰੂਰ ਵਾਪਰੇਗਾ!"' ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

13:1 ਫ਼ੇਰ ਯਹੋਵਾਹ ਦਾ ਸਬਦ ਮੈਨੂੰ ਮਿਲਿਆ। ਉਸਨੇ ਆਖਿਆ 2 "ਆਦਮੀ ਦੇ ਪੁੱਤਰ, ਤੈਨੂੰ ਇਸਰਾਏਲ ਦੇ ਨਬੀਆਂ ਨਾਲ ਮੇਰੇ ਲਈ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਹ ਨਬੀ ਸੱਚਮੁੱਚ ਮੇਰੇ ਲਈ ਨਹੀਂ ਬੋਲ ਰਹੇ। ਉਹ ਨਬੀ ਓਹੀ ਗੱਲਾਂ ਆਖ ਰਹੇ ਨੇ ਜੋ ਉਹ ਆਖਣਾ ਚਾਹੁੰਦੇ ਹਨ। ਤੈਨੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਗੱਲਾਂ ਆਖੀ, 'ਯਹੋਵਾਹ ਵੱਲੋਂ ਇਸ ਸੰਦੇਸ਼ ਨੂੰ ਸੁਣੋ! 3 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ। ਮੂਰਖ ਨਬੀਓ ਤੁਹਾਡੇ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਤੁਸੀਂ ਆਪਣੇ ਹੀ ਆਤਮਿਆਂ ਦੇ ਪਿੱਛੇ ਲੱਗੇ ਹੋਏ ਹੋ। ਤੁਸੀਂ ਲੋਕਾਂ ਨੂੰ ਉਹ ਗੱਲ ਦੱਸ ਰਹੇ ਹੋਂ ਜੋ ਤੁਸੀਂ ਦਰਸ਼ਨਾਂ ਵਿੱਚ ਨਹੀਂ ਦੇਖਦੇ। 4 "'ਹੇ ਇਸਰਾਏਲ ਤੇਰੇ ਨਬੀ ਉਜੜੀਆਂ ਹੋਈਆਂ ਸਖ੍ਖਣੀਆਂ ਇਮਾਰਤਾਂ ਵਿੱਚ ਦੌੜ ਭੱਜ ਕਰਦੇ ਲੂਂਬੜਾਂ ਵਰਗੇ ਹੋਣਗੇ। 5 ਤੁਸੀਂ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੇੜੇ ਸਿਪਾਹੀ ਤੈਨਾਤ ਨਹੀਂ ਕੀਤੇ। ਤੁਸੀਂ ਇਸਰਾਏਲ ਦੇ ਪਰਿਵਾਰ ਦੀ ਸੁਰਖਿਆ ਲਈ ਦੀਵਾਰਾਂ ਨਹੀਂ ਉਸਾਰੀਆਂ। ਇਸ ਲਈ ਜਦੋਂ ਯਹੋਵਾਹ ਦਾ ਤੁਹਾਨੂੰ ਸਜ਼ਾ ਦੇਣ ਦਾ ਦਿਨ ਆਵੇਗਾ ਤਾਂ ਤੁਸੀਂ ਲੜਾਈ ਹਾਰ ਜਾਵੋਂਗੇ! 6 'ਝੂਠੇ ਨਬੀ ਨੇ ਆਖਿਆ ਸੀ ਕਿ ਉਨ੍ਹਾਂ ਨੇ ਦਰਸ਼ਨ ਦੇਖੇ। ਉਨ੍ਹਾਂ ਨੇ ਜਾਦੂ ਕੀਤੇ ਅਤੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ - ਪਰ ਉਨ੍ਹਾਂ ਨੇ ਝੂਠ ਬੋਲਿਆ। ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਭੇਜਿਆ ਸੀ - ਪਰ ਉਨ੍ਹਾਂ ਨੇ ਝੂਠ ਬੋਲਿਆ ਸੀ। ਉਹ ਹਾਲੇ ਵੀ ਆਪਣੇ ਝੂਠਾਂ ਦੇ ਸੱਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 7 "'ਝੂਠੇ ਨਬੀਓ, ਜਿਹੜੇ ਦਰਸ਼ਨ ਤੁਸੀਂ ਦੇਖੇ ਸਨ ਉਹ ਸੱਚੇ ਨਹੀਂ ਸਨ। ਤੁਸੀਂ ਜਾਦੂ ਕੀਤੇ ਅਤੇ ਆਖਿਆ ਕਿ ਚੀਜ਼ਾਂ ਵਾਪਰਨਗੀਆਂ। ਪਰ ਤੁਸੀਂ ਝੂਠ ਬੋਲਿਆ। ਤੁਸੀਂ ਆਖਿਆ ਕਿ ਯਹੋਵਾਹ ਨੇ ਉਹ ਗੱਲਾਂ ਆਖੀਆਂ। ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ।"' 8 ਇਸ ਲਈ ਹੁਣ, ਯਹੋਵਾਹ ਮੇਰਾ ਪ੍ਰਭੂ, ਸੱਚਮੁੱਚ ਗੱਲ ਕਰੇਗਾ! ਉਹ ਆਖਦਾ ਹੈ, "ਤੁਸੀਂ ਝੂਠ ਬੋਲਿਆ। ਤੁਸੀਂ ਉਹ ਦਰਸ਼ਨ ਦੇਖੇ ਜਿਹੜੇ ਸੱਚ ਨਹੀਂ ਹਨ। ਇਸ ਲਈ ਹੁਣ ਮੈਂ (ਪਰਮੇਸ਼ੁਰ) ਤੁਹਾਡੇ ਖਿਲਾਫ਼ ਹਾਂ!" ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। 9 ਯਹੋਵਾਹ ਆਖਦਾ ਹੈ, "ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਝੂਠੇ ਦਰਸ਼ਨ ਦੇਖੇ ਅਤੇ ਝੂਠ ਬੋਲਿਆ। ਮੈਂ ਉਨ੍ਹਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰ ਦਿਆਂਗਾ। ਉਨ੍ਹਾਂ ਦੇ ਨਾਲ ਇਸਰਾਏਲ ਦੇ ਪਰਿਵਾਰ ਦੀ ਸੂਚੀ ਵਿੱਚ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ! 10 "ਉਨ੍ਹਾਂ ਝੂਠੇ ਨਬੀਆਂ ਨੇ ਬਾਰ-ਬਾਰ ਮੇਰੇ ਲੋਕਾਂ ਨਾਲ ਝੂਠ ਬੋਲਿਆ। ਉਨ੍ਹਾਂ ਨਬੀਆਂ ਨੇ ਆਖਿਆ ਕਿ ਇੱਥੇ ਸ਼ਾਂਤੀ ਹੋਵੇਗੀ। ਅਤੇ ਇੱਥੇ ਸ਼ਾਂਤੀ ਨਹੀਂ ਹੈ। ਲੋਕਾਂ ਨੂੰ ਕੰਧਾਂ ਦੀ ਮੁਰੰਮਤ ਕਰਨ ਅਤੇ ਲੜਾਈ ਲਈ ਤਿਆਰ ਰਹਿਣ ਦੀ ਲੋੜ ਹੈ। ਪਰ ਉਹ ਟੁੱਟੀਆਂ ਕੰਧਾਂ ਉੱਤੇ ਪਲਸਤਰ ਦਾ ਪਤਲਾ ਜਿਹਾ ਪੋਚਾ ਹੀ ਫ਼ੇਰਦੇ ਹਨ। 11 ਉਨ੍ਹਾਂ ਲੋਕਾਂ ਨੂੰ ਦੱਸ ਜਿਹੜੇ ਕੰਧਾਂ ਤੇ ਕਲੀ ਕਰਾਉਂਦੇ ਹਨ ਕਿ ਇਹ ਡਿੱਗ ਪਵੇਗੀ। ਉਨ੍ਹਾਂ ਲੋਕਾਂ ਨੂੰ ਆਖ ਕਿ ਮੈਂ ਗੜੇ ਅਤੇ ਸਖਤ ਬਾਰਸ਼ ਭੇਜਾਂਗਾ। ਤੇਜ਼ ਹਵਾਵਾਂ ਵਗਣਗੀਆਂ ਅਤੇ ਵਾਵਰੋਲਾ ਉੱਠੇਗਾ। 12 ਕਂਧ ਡਿੱਗ ਪਵੇਗੀ। ਅਤੇ ਲੋਕ ਨਬੀਆਂ ਨੂੰ ਪੁੱਛਣਗੇ, 'ਉਸ ਪਲਸਤਰ ਦਾ ਕੀ ਬਣਿਆ ਜਿਹੜਾ ਤੁਸੀਂ ਕੰਧ ਉੱਤੇ ਬਪਿਆ ਸੀ?"' 13 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਮੈਂ ਕਹਿਰਵਾਨ ਹਾਂ, ਅਤੇ ਮੈਂ ਤੁਹਾਡੇ ਖਿਲਾਫ਼ ਤੂਫ਼ਾਨ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਤੁਹਾਡੇ ਖਿਲਾਫ਼ ਤੇਜ਼ ਬਾਰਿਸ਼ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਆਕਾਸ਼ ਤੋਂ ਗੜੇ ਵਰ੍ਹਾਵਾਂਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। 14 ਤੁਸੀਂ ਕੰਧ ਉੱਤੇ ਪਲਸਤਰ ਕੀਤਾ। ਪਰ ਮੈਂ ਪੂਰੀ ਕੰਧ ਨੂੰ ਤਬਾਹ ਕਰ ਦਿਆਂਗਾ। ਮੈਂ ਇਸਨੂੰ ਧਰਤੀ ਉੱਤੇ ਡੇਗ ਦਿਆਂਗਾ ਜਦੋਂ ਤੀਕ ਕਿ ਇਸਦੀਆਂ ਬੁਨਿਆਦਾਂ ਨਾ ਦਿਸ ਜਾਣ ਕੰਧ ਡਿੱਗ ਪਵੇਗੀ ਅਤੇ ਤੁਸੀਂ ਇਹ ਅੰਦਰ ਤਬਾਹ ਹੋ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 15 ਮੈਂ ਕੰਧ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਆਪਣਾ ਕਹਿਰ ਦਰਸਾਉਣਾ ਛੱਡ ਦਿਆਂਗਾ ਜਿਨ੍ਹਾਂ ਨੇ ਕੰਧ ਉੱਤੇ ਪਲਸਤਰ ਕੀਤਾ ਸੀ। ਫ਼ੇਰ ਮੈਂ ਆਖਾਂਗਾ, 'ਇੱਥੇ ਕੋਈ ਕੰਧ ਨਹੀਂ। ਅਤੇ ਇਸ ਉੱਤੇ ਪਲਸਤਰ ਕਰਨ ਵਾਲੇ ਕਾਮੇ ਵੀ ਨਹੀਂ ਹਨ।' 16 "ਇਹ ਸਾਰੀਆਂ ਗੱਲਾਂ ਇਸਰਾਏਲ ਦੇ ਝੂਠੇ ਨਬੀ ਨਾਲ ਵਾਪਰਨਗੀਆਂ। ਉਹ ਨਬੀ ਯਰੂਸ਼ਲਮ ਦੇ ਲੋਕਾਂ ਨਾਲ ਗੱਲ ਕਰਦੇ ਹਨ। ਉਹ ਨਬੀ ਆਖਦੇ ਹਨ ਕਿ ਇੱਥੇ ਸ਼ਾਂਤੀ ਹੋਵੇਗੀ, ਪਰ ਇੱਥੇ ਸ਼ਾਂਤੀ ਹੈ ਨਹੀਂ।" ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। 17 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਇਸਰਾਏਲ ਦੀਆਂ ਨਬੀਆਂ ਵੱਲ ਦੇਖ। ਉਹ ਨਬੀਆਂ ਮੇਰੇ ਲਈ ਨਹੀਂ ਬੋਲਦੀਆਂ। ਉਹ ਉਹੀ ਗੱਲਾਂ ਆਖਦੀਆਂ ਹਨ ਜੋ ਉਹ ਆਖਣਾ ਚਾਹੁੰਦੀਆਂ ਹਨ। ਇਸ ਲਈ ਤੈਨੂੰ ਮੇਰੇ ਵਾਸਤੇ ਉਨ੍ਹਾਂ ਦੇ ਖਿਲਾਫ਼ ਵੀ ਬੋਲਣਾ ਚਾਹੀਦਾ ਹੈ। ਤੈਨੂੰ ਉਨ੍ਹਾਂ ਨੂੰ ਇਹ ਗੱਲਾਂ ਅਵੱਸ਼ ਆਖਣੀਆਂ ਚਾਹੀਦੀਆਂ ਹਨ। 18 'ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, ਔਰਤੋਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਤੁਸੀਂ ਲੋਕਾਂ ਲਈ ਉਨ੍ਹਾਂ ਦੀਆਂ ਕਲਾਈਆਂ ਉੱਤੇ ਪਹਿਨਣ ਲਈ ਕਪੜੇ ਦੇ ਬਾਜ਼ੂਬੰਦ ਸਿਉਂਦੀਆਂ ਹੋ। ਤੁਸੀਂ ਲੋਕਾਂ ਲਈ ਸਿਰਾਂ ਤੇ ਪਹਿਨਣ ਵਾਲੇ ਖਾਸ ਪਟਕੇ ਬਣਾਉਂਦੀਆਂ ਹੋ। ਤੁਸੀਂ ਆਖਦੀਆਂ ਹੋ ਕਿ ਇਨ੍ਹਾਂ ਚੀਜ਼ਾਂ ਵਿੱਚ ਜਾਦੂਈ ਸ਼ਕਤੀ ਹੈ, ਲੋਕਾਂ ਦੇ ਜੀਵਨ ਨੂੰ ਕਾਬੂ ਕਰਨ ਦੀ। ਤੁਸੀਂ ਸਿਰਫ਼ ਆਪਣੇ-ਆਪਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਲੋਕਾਂ ਨੂੰ ਜਾਲ ਵਿੱਚ ਫ਼ਸਾਉਂਦੀਆਂ ਹੋ! 19 ਤੁਸੀਂ ਲੋਕਾਂ ਨੂੰ ਇਹ ਸੋਚਣ ਲਾ ਦਿੰਦੀਆਂ ਹੋ ਕਿ ਮੈ ਮਹੱਤਵਪੂਰਣ ਨਹੀਂ ਹਾਂ। ਤੁਸੀਂ ਉਨ੍ਹਾਂ ਨੂੰ ਜੌਆਂ ਦੀਆਂ ਕੁਝ ਮੁਠ੍ਠੀਆਂ ਅਤੇ ਰੋਟੀਆਂ ਦੇ ਕੁਝ ਟੁਕੜਿਆਂ ਬਦਲੇ ਮੇਰੇ ਖਿਲਾਫ਼ ਕਰ ਦਿੰਦੀਆਂ ਹੋ। ਤੁਸੀਂ ਮੇਰੇ ਲੋਕਾਂ ਨਾਲ ਝੂਠ ਬੋਲਦੀਆਂ ਹੋ। ਉਹ ਲੋਕ ਉਨ੍ਹਾਂ ਝੂਠਾਂ ਨੂੰ ਸੁਣਨਾ ਪਸੰਦ ਕਰਦੇ ਹਨ। ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੀਆਂ ਹੋ ਜਿਨ੍ਹਾਂ ਨੂੰ ਜਿਉਣਾ ਚਾਹੀਦਾ ਹੈ। ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਜਿਉਣ ਦਿੰਦੀਆਂ ਹੋ ਜਿਨ੍ਹਾਂ ਨੂੰ ਮਰਨਾ ਚਾਹੀਦਾ ਹੈ। 20 ਇਸ ਲਈ ਯਹੋਵਾਹ ਅਤੇ ਪ੍ਰਭੂ ਤੁਹਾਨੂੰ ਇਹ ਗੱਲਾਂ ਆਖਦਾ ਹੈ: ਤੁਸੀਂ ਉਹ ਕੱਪੜੇ ਦੇ ਬਾਜ਼ੂਬੰਦ ਲੋਕਾਂ ਨੂੰ ਫ਼ਸਾਉਣ ਲਈ ਬਣਾਉਂਦੀਆਂ ਹੋ - ਪਰ ਮੈਂ ਉਨ੍ਹਾਂ ਲੋਕਾਂ ਨੂੰ ਆਜ਼ਾਦ ਕਰ ਦਿਆਂਗਾ। ਮੈਂ ਉਨ੍ਹਾਂ ਬਾਜ਼ੂਬੰਦਾਂ ਨੂੰ ਤੁਹਾਡੀਆਂ ਬਾਹਾਂ ਉੱਤੋਂ ਪਾੜ ਸੁੱਟਾਂਗਾ ਅਤੇ ਲੋਕ ਤੁਹਾਡੇ ਕੋਲੋਂ ਆਜ਼ਾਦ ਹੋ ਜਾਣਗੇ। ਉਹ ਉਨ੍ਹਾਂ ਪੰਛੀਆਂ ਵਰਗੇ ਹੋਣਗੇ ਜਿਹੜੇ ਜਾਲ ਵਿੱਚੋਂ ਨਿਕਲ ਕੇ ਉੱਡ ਜਾਂਦੇ ਨੇ। 21 ਅਤੇ ਮੈਂ ਉਨ੍ਹਾਂ ਪਟਕਿਆਂ ਨੂੰ ਪਾੜ ਦਿਆਂਗਾ ਅਤੇ ਆਪਣੇ ਬੰਦਿਆਂ ਨੂੰ ਤੁਹਾਡੀ ਸ਼ਕਤੀ ਤੋਂ ਬਚਾ ਲਵਾਂਗਾ। ਉਹ ਲੋਕ ਤੁਹਾਡੇ ਜਾਲ ਵਿੱਚੋਂ ਬਚ ਨਿਕਲਣਗੇ। ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 22 'ਨਬੀਓ, ਤੁਸੀਂ ਝੂਠ ਬੋਲਦੇ ਹੋ। ਤੁਹਾਡੇ ਝੂਠ ਨੇਕ ਬੰਦਿਆਂ ਨੂੰ ਦੁੱਖ ਪਹੁੰਚਾਉਂਦੇ ਹਨ - ਮੈਂ ਉਨ੍ਹਾਂ ਨੇਕ ਬੰਦਿਆਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹਿਆ! ਤੁਸੀਂ ਮੰਦੇ ਲੋਕਾਂ ਦਾ ਪੱਖ ਲੈਂਦੇ ਹੋ ਅਤੇ ਉਨ੍ਹਾਂ ਨੂੰ ਉਤਸਾਹਿਤ ਕਰਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੀਆਂ ਜ਼ਿਂਦਗੀਆਂ ਬਦਲਣ ਲਈ ਨਹੀਂ ਆਖਦੇ। ਤੁਸੀਂ ਉਨ੍ਹਾਂ ਦੀਆਂ ਜ਼ਿਂਦਗੀਆਂ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ! 23 ਇਸ ਲਈ ਹੁਣ ਤੁਸੀਂ ਹੋਰ ਵਧੇਰੇ ਬੇਕਾਰ ਦਰਸ਼ਨ ਨਹੀਂ ਦੇਖੋਁਗੀਆਂ। ਤੁਸੀਂ ਹੁਣ ਹੋਰ ਵਧੇਰੇ ਜਾਦੂ ਨਹੀਂ ਕਰੋਗੀਆਂ। ਮੈਂ ਆਪਣੇ ਬੰਦਿਆਂ ਨੂੰ ਤੁਹਾਡੀ ਸ਼ਕਤੀ ਤੋਂ ਬਚਾ ਲਵਾਂਗਾ। ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"'

14:1 ਇਸਰਾਏਲ ਦੇ ਕੁਝ ਆਗੂ ਮੇਰੇ ਕੋਲ ਆਏ ਉਹ ਮੇਰੇ ਨਾਲ ਗੱਲ ਬਾਤ ਕਰਨ ਲਈ ਬੈਠ ਗਏ। 2 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 3 "ਆਦਮੀ ਦੇ ਪੁੱਤਰ, ਇਹ ਲੋਕ ਤੇਰੇ ਨਾਲ ਗੱਲ ਕਰਨ ਲਈ ਆਏ ਹਨ। ਉਹ ਤੈਥੋਂ ਮੇਰੀ ਸਲਾਹ ਲੈਣੀ ਚਾਹੁੰਦੇ ਹਨ। ਪਰ ਇਨ੍ਹਾਂ ਲੋਕਾਂ ਦੇ ਪਾਸ ਹਾਲੇ ਤੀਕ ਗੰਦੇ ਬੁੱਤ ਹਨ। ਉਨ੍ਹਾਂ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਨੇ ਇਨ੍ਹਾਂ ਤੋਂ ਪਾਪ ਕਰਵਾਏ। ਉਹ ਹਾਲੇ ਤੀਕ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦੇ ਹਨ। ਇਸ ਲਈ ਉਹ ਮੇਰੇ ਕੋਲ ਸਲਾਹ ਲਈ ਕਿਉਂ ਆਉਂਦੇ ਹਨ? ਕੀ ਮੈਨੂੰ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ? ਨਹੀਂ! 4 ਪਰ ਮੈਂ ਇਨ੍ਹਾਂ ਨੂੰ ਜਵਾਬ ਦਿਆਂਗਾ। ਮੈਂ ਇਨ੍ਹਾਂ ਨੂੰ ਸਜ਼ਾ ਦਿਆਂਗਾ! ਤੈਨੂੰ ਚਾਹੀਦਾ ਹੈ ਕਿ ਇਨ੍ਹਾਂ ਲੋੋਕਾਂ ਨੂੰ ਇਹ ਗੱਲਾਂ ਜ਼ਰੂਰ ਦਸ੍ਸੇਁ। 'ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਜੇ ਕੋਈ ਇਸਰਾਏਲੀ ਕਿਸੇ ਨਬੀ ਪਾਸ ਆਉਂਦਾ ਹੈ ਅਤੇ ਮੇਰੀ ਸਲਾਹ ਮਂਗਦਾ ਹੈ, ਤਾਂ ਨਬੀ ਉਸ ਬੰਦੇ ਨੂੰ ਜਵਾਬ ਨਹੀਂ ਦੇਵੇਗਾ ਮੈਂ ਖੁਦ ਉਸ ਬੰਦੇ ਦੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਉਸਨੂੰ ਜਵਾਬ ਦੇਵਾਂਗਾ ਭਾਵੇਂ ਉਸਦੇ ਕੋਲ ਹਾਲੇ ਵੀ ਬੁੱਤ ਹੋਣ, ਭਾਵੇਂ ਉਸਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹੋਣ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਏ, ਅਤੇ ਭਾਵੇਂ ਉਹ ਹਾਲੇ ਵੀ ਉਨ੍ਹਾਂ ਮੂਰਤੀਆਂ ਦੀ ਉਪਸਨਾ ਕਰਦਾ ਹੋਵੇ। ਮੈਂ ਉਸ ਨਾਲ ਉਸਦੇ ਇਨ੍ਹਾਂ ਸਾਰੇ ਬੁੱਤਾਂ ਦੇ ਬਾਵਜੂਦ ਗੱਲ ਕਰਾਂਗਾ। 5 ਕਿਉਂ ਕਿ ਮੈਂ ਉਨ੍ਹਾਂ ਦੇ ਦਿਲਾਂ ਨੂੰ ਛੁਹਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਇਹ ਦਰਸਾਉਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਭਾਵੇਂ ਉਨ੍ਹਾਂ ਨੇ ਮੈਨੂੰ ਬੁੱਤਾਂ ਕਾਰਣ ਛੱਡ ਦਿੱਤਾ ਹੈ।' 6 "ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਇਹ ਗੱਲਾਂ ਦੱਸ। ਉਨ੍ਹਾਂ ਨੂੰ ਦੱਸ, 'ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਵਾਪਸ ਆ ਜਾਓ ਮੇਰੇ ਵੱਲ ਅਤੇ ਆਪਣੇ ਬੁੱਤਾਂ ਨੂੰ ਛੱਡ ਦਿਓ। ਉਨ੍ਹਾਂ ਭਿਆਨਕ ਝੂਠੇ ਦੇਵਤਿਆਂ ਤੋਂ ਮੂੰਹ ਮੋੜ ਲਵੋ। 7 ਜੇ ਕੋਈ ਵੀ ਇਸਰਾਏਲੀ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਵਿਦੇਸ਼ੀ ਮੇਰੇ ਕੋਲ ਸਲਾਹ ਲੈਣ ਆਵੇਗਾ ਤਾਂ ਮੈਂ ਉਸਨੂੰ ਜਵਾਬ ਦਿਆਂਗਾ। ਮੈਂ ਉਸਨੂੰ ਜਵਾਬ ਦਿਆਂਗਾ ਭਾਵੇਂ ਉਸਦੇ ਪਾਸ ਹਾਲੇ ਵੀ ਬੁੱਤ ਹੋਣ ਅਤੇ ਭਾਵੇਂ ਉਸਨੇ ਉਨ੍ਹਾਂ ਚੀਜ਼ਾਂ ਨੂੰ ਰੱਖਿਆ ਹੋਇਆ ਹੋਵੇ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਇਆ ਅਤੇ ਭਾਵੇਂ ਉਹ ਉਨ੍ਹਾਂ ਮੂਰਤੀਆਂ ਦੀ ਉਪਾਸਨਾ ਕਰਦਾ ਹੋਵੇ। ਅਤੇ ਇਹ ਜਵਾਬ ਹੈ ਜੋ ਮੈਂ ਉਨ੍ਹਾਂ ਨੂੰ ਦਿਆਂਗਾ: 8 ਮੈਂ ਉਸ ਬੰਦੇ ਦੇ ਖਿਲਾਫ਼ ਹੋ ਜਾਵਾਂਗਾ। ਮੈਂ ਉਸਨੂੰ ਬਰਬਾਦ ਕਰ ਦਿਆਂਗਾ। ਉਹ ਹੋਰਨਾਂ ਲੋਕਾਂ ਲਈ ਇੱਕ ਮਿਸਾਲ ਹੋਵੇਗਾ। ਲੋਕ ਉਸ ਉੱਤੇ ਹਸ੍ਸਣਗੇ। ਮੈਂ ਉਸਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ! 9 ਅਤੇ ਜੇ ਕੋਈ ਨਬੀ ਗੁਮਰਾਹ ਹੋਇਆ ਹੈ ਤਾਂ ਕਿ ਆਪਣਾ ਖੁਦ ਦਾ ਜਵਾਬ ਦੇ ਦੇਵੇ, ਤਾਂ ਮੈਂ ਉਸ ਨਬੀ ਨੂੰ ਗੁਮਰਾਹ ਕਰਾਂਗਾ। ਮੈਂ ਉਸਦੇ ਵਿਰੁੱਧ ਆਪਣੀ ਸ਼ਕਤੀ ਵਰਤਾਂਗਾ। ਮੈਂ ਉਸਨੂੰ ਮੇਰੇ ਲੋਕਾਂ, ਇਸਰਾਏਲ ਤਬਾਹ ਕਰ ਦਿਆਂਗਾ। 10 ਇਸ ਲਈ ਦੋਵੇਂ ਜਣੇ, ਜਿਹੜਾ ਬੰਦਾ ਸਲਾਹ ਮੰਗਣ ਆਇਆ ਅਤੇ ਉਹ ਨਬੀ ਜਿਸਨੇ ਜਵਾਬ ਦਿੱਤਾ, ਇੱਕੋ ਜਿਹੀ ਸਜ਼ਾ ਪਾਉਣਗੇ। 11 ਕਿਉਂ ਕਿ ਉਹ ਨਬੀ ਲੋਕਾਂ ਨੂੰ ਮੇਰੇ ਕੋਲੋਂ ਦੂਰ ਕਰਨ ਤੋਂ ਹਟ ਜਾਣ। ਅਤੇ ਇਸ ਲਈ ਕਿ ਮੇਰੇ ਬੰਦੇ ਆਪਣੇ ਪਾਪਾਂ ਨਾਲ ਨਾਪਾਕ ਹੋਣ ਤੋਂ ਹਟ ਜਾਣ। ਫ਼ੇਰ ਉਹ ਮੇਰੇ ਖਾਸ ਬੰਦੇ ਬਣ ਜਾਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।"' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 12 ਫਿਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ ਉਸ ਉੱਤੇ ਉਸ ਨੇ ਆਖਿਆ, 13 "ਆਦਮੀ ਦੇ ਪੁੱਤਰ, 'ਮੈਂ ਉਸ ਕਿਸੇ ਵੀ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਮੈਨੂੰ ਛੱਡ ਦੇਵੇਗੀ ਅਤੇ ਮੇਰੇ ਖਿਲਾਫ਼ ਪਾਪ ਕਰੇਗੀ ਮੈਂ ਉਨ੍ਹਾਂ ਦੇ ਭੋਜਨ ਦੀ ਪੂਰਤੀ ਰੋਕ ਦਿਆਂਗਾ। ਸ਼ਾਇਦ ਮੈਂ ਭੁੱਖਮਰੀ ਪੈਦਾ ਕਰ ਦਿਆਂ ਅਤੇ ਉਸ ਦੇਸ ਵਿੱਚੋਂ ਬੰਦਿਆਂ ਅਤੇ ਜਾਨਵਰਾਂ ਨੂੰ ਹਟਾ ਦਿਆਂ। 14 ਮੈਂ ਉਸ ਦੇਸ ਨੂੰ ਸਜ਼ਾ ਦਿਆਂਗਾ ਭਾਵੇਂ ਓਥੇ ਨੂਹ, ਦਾਨੀੇਲ ਅਤੇ ਅੱਯੂਬ ਰਹਿ ਰਹੇ ਹੁੰਦੇ। ਉਨ੍ਹਾਂ ਆਦਮੀਆਂ ਨੇ ਆਪਣੀ ਧਰਮੀਅਤਾ ਕਾਰਣ ਆਪਣੀਆਂ ਜਾਨਾਂ ਬਚਾ ਲਈਆਂ ਹੋਣੀਆਂ ਸਨ।" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 15 ਪਰਮੇਸ਼ੁਰ ਨੇ ਆਖਿਆ, "ਜਾਂ ਸ਼ਾਇਦ ਮੈਂ ਉਸ ਦੇਸ ਵਿੱਚ ਜੰਗਲੀ ਜਾਨਵਰਾਂ ਨੂੰ ਭੇਜ ਦਿਆਂ। ਅਤੇ ਹੋ ਸਕਦਾ ਹੈ ਕਿ ਉਹ ਜਾਨਵਰ ਸਭ ਲੋਕਾਂ ਨੂੰ ਮਾਰ ਦੇਣ। ਉਨ੍ਹਾਂ ਜੰਗਲੀ ਜਾਨਵਰਾਂ ਕਾਰਣ ਕੋਈ ਬੰਦਾ ਵੀ ਉਸ ਦੇਸ ਵਿੱਚੋਂ ਹੋਕੇ ਨਹੀਂ ਲੰਘੇਗਾ। 16 ਜੇ ਨੂਹ, ਦਾਨੀੇਲ ਅਤੇ ਅੱਯੂਬ ਉੱਥੇ ਰਹਿੰਦੇ ਹੁੰਦੇ, (ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਣਾ ਸੀ।) ਉਹ ਤਿੰਨ ਬੰਦੇ ਆਪਣੀਆਂ ਜਾਨਾਂ ਬਚਾ ਸਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿਂਦਗੀਆਂ ਨਹੀਂ ਬਚਾ ਸਕਦੇ ਸਨ - ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਬਦੀ ਭਰਿਆ ਦੇਸ਼ ਤਬਾਹ ਹੋ ਜਾਵੇੇਗਾ!" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 17 ਪਰਮੇਸ਼ੁਰ ਨੇ ਆਖਿਆ, "ਜਾਂ ਸ਼ਾਇਦ ਮੈਂ ਉਸ ਦੇਸ ਨਾਲ ਲੜਨ ਲਈ ਕੋਈ ਦੁਸ਼ਮਣ ਫ਼ੌਜ ਭੇਜਾਂ। ਉਹ ਫ਼ੌਜੀ ਉਸ ਦੇਸ ਨੂੰ ਤਬਾਹ ਕਰ ਦੇਣਗੇ - ਮੈਂ ਉਸ ਦੇਸ ਵਿੱਚ ਸਾਰੇ ਬੰਦਿਆਂ ਅਤੇ ਜਾਨਵਰਾਂ ਨੂੰ ਦੂਰ ਕਰ ਦਿਆਂਗਾ। 18 ਜੇ ਨੂਹ, ਦਾਨੀੇਲ ਅਤੇ ਅੱਯੂਬ ਓਥੇ ਰਹਿੰਦੇ ਹੁੰਦੇ ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਂਦਾ। ਉਹ ਤਿੰਨੇ ਬੰਦੇ ਆਪਣੀ ਜਾਨਾਂ ਬਚਾ ਸਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜਾਨਾਂ ਨਾ ਬਚਾ ਸਕਦੇ - ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਮੰਦਾ ਦੇਸ ਤਬਾਹ ਹੋ ਜਾਵੇਗਾ!" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 19 ਪਰਮੇਸ਼ੁਰ ਨੇ ਆਖਿਆ, "ਹੋ ਸਕਦਾ ਮੈਂ ਉਸ ਦੇਸ ਦੇ ਵਿਰੁੱਧ ਕੋਈ ਬੀਮਾਰੀ ਭੇਜਾਂ। ਮੈਂ ਉਨ੍ਹਾਂ ਲੋਕਾਂ ਉੱਤੇ ਆਪਣਾ ਕਹਿਰ ਵਰਸਾਵਾਂਗਾ। ਮੈਂ ਉਸ ਦੇਸ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। 20 ਜੇ ਨੂਹ, ਦਾਨੀੇਲ ਅਤੇ ਅੱਯੂਬ ਓਥੇ ਰਹਿੰਦੇ ਹੁੰਦੇ (ਤਾਂ ਮੈਂ ਉਨ੍ਹਾਂ ਤਿੰਨਾਂ ਬੰਦਿਆਂ ਨੂੰ ਬਚਾ ਲੈਂਦਾ।) ਕਿਉਂ ਕਿ ਉਹ ਨੇਕ ਬੰਦੇ ਹਨ। ਉਹ ਤਿੰਨੇ ਬੰਦੇ ਆਪਣੀਆਂ ਜਾਨਾਂ ਬਚਾ ਲੈਂਦੇ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿਂਦਗੀਆਂ ਨਹੀਂ ਬਚਾ ਸਕਦੇ - ਆਪਣੇ ਪੁੱਤਰਾਂ ਜਾਂ ਧੀਆਂ ਦੀਆਂ ਵੀ ਨਹੀਂ!" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 21 ਫ਼ੇਰ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, "ਇਸ ਲਈ ਸੋਚ ਕਿ ਯਰੂਸ਼ਲਮ ਵਿੱਚ ਇਹ ਕਿੰਨੀ ਮਾੜੀ ਗੱਲ ਹੋਵੇਗੀ: ਮੈਂ ਉਸ ਸ਼ਹਿਰ ਦੇ ਖਿਲਾਫ਼ ਉਹ ਚਾਰੇ ਸਜ਼ਾਵਾਂ ਭੇਜਾਂਗਾ! ਮੈਂ ਦੁਸ਼ਮਣ ਫ਼ੌਜੀਆਂ, ਭੁੱਖਮਰੀ, ਬੀਮਾਰੀ ਅਤੇ ਜੰਗਲੀ ਜਾਨਵਰਾਂ ਨੂੰ ਉਸ ਸ਼ਹਿਰ ਦੇ ਖਿਲਾਫ਼ ਭੇਜਾਂਗਾ। ਮੈਂ ਉਸ ਸ਼ਹਿਰ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਹਟਾ ਦਿਆਂਗਾ! 22 ਕੁਝ ਲੋਕ ਉਸ ਸ਼ਹਿਰ ਵਿੱਚੋਂ ਬਚਕੇ ਨਿਕਲ ਜਾਣਗੇ! ਉਹ ਆਪਣੇ ਧੀਆਂ ਪੁੱਤਰਾਂ ਨੂੰ ਨਾਲ ਲਿਆਉਣਗੇ ਅਤੇ ਤੇਰੇ ਪਾਸ ਸਹਾਇਤਾ ਲਈ ਆਉਣਗੇ। ਫ਼ੇਰ ਤੂੰ ਦੇਖੇਂਗਾ ਕਿ ਉਹ ਸੱਚ ਮੁੱਚ ਕਿੰਨੇ ਬੁਰੇ ਹਨ। ਅਤੇ ਤੂੰ ਉਨ੍ਹਾਂ ਸਾਰੀਆਂ ਮੁਸੀਬਤਾਂ ਬਾਰੇ ਚੰਗਾ ਮਹਿਸੂਸ ਕਰੇਂਗਾ ਜਿਹੜੀਆਂ ਮੈਂ ਯਰੂਸ਼ਲਮ ਲਈ ਲਿਆਵਾਂਗਾ। 23 ਤੂੰ ਦੇਖੇਂਗਾ ਕਿ ਉਹ ਕਿਵੇਂ ਰਹਿੰਦੇ ਹਨ ਅਤੇ ਕਿਹੜੀਆਂ ਮੰਦੀਆਂ ਗੱਲਾਂ ਕਰਦੇ ਹਨ। ਅਤੇ ਫ਼ੇਰ ਤੂੰ ਜਾਣ ਜਾਵੇਂਗਾ ਕਿ ਮੇਰੇ ਕੋਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਚੰਗਾ ਕਾਰਣ ਸੀ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

15:1 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਕੀ ਅੰਗੂਰ ਦੀਆਂ ਵੇਲਾਂ ਦੀ ਲੱਕੜੀ ਦੇ ਟੁਕੜੇ ਕਿਸੇ ਤਰ੍ਹਾਂ ਜੰਗਲ ਦੇ ਰੁੱਖਾਂ ਦੀਆਂ ਕੱਟੀਆਂ ਹੋਈਆਂ ਛੋਟੀਆਂ ਟਾਹਣੀਆਂ ਨਾਲੋਂ ਬਿਹਤਰ ਹੁੰਦੇ ਹਨ? ਨਹੀਂ! 3 ਕੀ ਤੂੰ ਉਸ ਅੰਗੂਰ ਦੀ ਵੇਲ ਦੀ ਲੱਕੜੀ ਨੂੰ ਕੋਈ ਚੀਜ਼ ਬਨਾਉਣ ਲਈ ਵਰਤ ਸਕਦਾ ਹੈਂ? ਨਹੀਂ! ਕੀ ਤੂੰ ਉਸ ਲੱਕੜੀ ਦੀਆਂ ਭਾਂਡੇ ਟੰਗਣ ਵਾਲੀਆਂ ਕੀਲੀਆਂ ਬਣਾ ਸਕਦਾ ਹੈਂ? ਨਹੀਂ! 4 ਲੋਕ ਸਿਰਫ਼ ਉਸ ਲੱਕੜੀ ਨੂੰ ਅੱਗ ਵਿੱਚ ਸੁੱਟਦੇ ਹਨ। ਕੁਝ ਸੋਟੀਆਂ ਸਿਰਿਆਂ ਤੋਂ ਬਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਿਚਕਾਰਲੇ ਹਿੱਸੇ ਅੱਗ ਨਾਲ ਕਾਲੇ ਹੋ ਜਾਂਦੇ ਹਨ, ਪਰ ਸੋਟੀਆਂ ਪੂਰੀ ਤਰ੍ਹਾਂ ਸੜਦੀਆਂ ਨਹੀਂ ਕੀ ਤੂੰ ਉਸ ਸੜੀ ਹੋਈ ਸੋਟੀ ਤੋਂ ਕੋਈ ਚੀਜ਼ ਬਣਾ ਸਕਦਾ ਹੈਂ? 5 ਜੇ ਤੂੰ ਉਸ ਲੱਕੜੀ ਦੇ ਸੜਨ ਤੋਂ ਪਹਿਲਾਂ ਕੋਈ ਚੀਜ਼ ਨਹੀਂ ਬਣਾ ਸਕਦਾ ਤਾਂ ਅਵੱਸ਼ ਹੀ ਉਸ ਸੜੀ ਹੋਈ ਸੋਟੀ ਤੋਂ ਵੀ ਕੋਈ ਚੀਜ਼ ਨਹੀਂ ਬਣਾ ਸਕੇਂਗਾ! 6 ਇਸ ਲਈ ਅੰਗੂਰ ਦੀਆਂ ਵੇਲਾਂ ਦੇ ਲੱਕੜ ਦੇ ਟੋਟੇ ਜੰਗਲ ਦੇ ਰੁੱਖਾਂ ਦੇ ਹੋਰ ਟੁਕੜਿਆਂ ਵਰਗੇ ਹੀ ਹਨ। ਲੋਕੀ ਲੱਕੜੀ ਦੇ ਟੁਕੜਿਆਂ ਨੂੰ ਅੱਗ ਵਿੱਚ ਸੁੱਟਦੇ ਹਨ। ਅਤੇ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾੜ ਦਿੰਦੀ ਹੈ। ਓਸੇ ਤਰ੍ਹਾਂ ਮੈਂ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਨੂੰ ਅੱਗ ਵਿੱਚ ਸੁੱਟ ਦਿਆਂਗਾ!" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 7 "ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਹੋ ਸਕਦਾ ਕੁਝ ਅੱਗ ਤੋਂ ਬਚ ਨਿਕਲਣ, ਪਰ ਤਾਂ ਵੀ ਅੱਗ ਉਨ੍ਹਾਂ ਨੂੰ ਨਸ਼ਟ ਕਰ ਦੇਵੇਗੀ। ਤੂੰ ਜਾਣ ਲਵੇਂਗਾ ਕਿ ਮੈਂ ਯਹੋਵਾਹ ਹਾਂ ਜਦੋਂ ਤੂੰ ਵੇਖੇਂਗਾ ਕਿ ਮੈਂ ਉਨ੍ਹਾਂ ਨੂੰ ਕਿਵੇਂ ਸਜ਼ਾ ਦਿੱਤੀ ਹੈ। 8 ਮੈਂ ਉਸ ਦੇਸ ਨੂੰ ਤਬਾਹ ਕਰ ਦਿਆਂਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਦਿੱਤਾ ਹੈ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

16:1 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਭਿਆਨਕ ਗੱਲਾਂ ਬਾਬਤ ਦੱਸ ਜਿਹੜੀਆਂ ਉਨ੍ਹਾਂ ਨੇ ਕੀਤੀਆਂ ਹਨ। 3 ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, 'ਯਹੋਵਾਹ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਯਰੂਸ਼ਲਮ ਨੂੰ ਆਖਦਾ ਹੈ: ਆਪਣੇ ਦਿਤਹਾਸ ਵੱਲ ਦੇਖ। ਤੂੰ ਕਾਨਾਨ ਵਿੱਚ ਜੰਮਿਆਂ ਸੀ। ਤੇਰਾ ਪਿਤਾ ਇੱਕ ਅਮੂਰੀ ਸੀ। ਤੇਰੀ ਮਾਤਾ ਹਿੱਤੀ ਸੀ। 4 ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਓਥੇ ਤੇਰੀ ਧੁੰਨੀ ਦੀ ਨੜ ਕੱਟਣ ਵਾਲਾ ਕੋਈ ਨਹੀਂ ਸੀ। ਕਿਸੇ ਨੇ ਤੈਨੂੰ ਨਮਨ ਨਹੀਂ ਮਲਿਆ ਅਤੇ ਨੁਹਾ ਕੇ ਸਾਫ਼ ਨਹੀਂ ਕੀਤਾ। ਕਿਸੇ ਨੇ ਤੈਨੂੰ ਕੱਪੜੇ ਵਿੱਚ ਨਹੀਂ ਲਪੇਟਿਆ। 5 ਯਰੂਸ਼ਲਮ ਤੂੰ ਬਿਲਕੁਲ ਇਕੱਲਾ ਸੀ। ਕਿਸੇ ਨੇ ਤੇਰੇ ਲਈ ਦੁੱਖ ਮਹਿਸੂਸ ਨਹੀਂ ਕੀਤਾ ਅਤੇ ਨਾ ਕਿਸੇ ਨੇ ਤੇਰੀ ਦੇਖਭਾਲ ਕੀਤੀ। ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਤੇਰੇ ਮਾਪਿਆਂ ਨੇ ਤੈਨੂੰ ਬਾਹਰ ਖੇਤਾਂ ਵਿੱਚ ਸੁੱਟ ਦਿੱਤਾ ਸੀ। ਤੂੰ ਹਾਲੇ ਵੀ ਜਨਮ ਦੇ ਲਹੂ ਨਾਲ ਢਕਿਆ ਹੋਇਆ ਸੀ। 6 'ਫ਼ੇਰ ਮੈਂ (ਪਰਮੇਸ਼ੁਰ) ਤੇਰੇ ਕੋਲੋਂ ਲੰਘਿਆ। ਮੈਂ ਤੈਨੂੰ ਓਥੇ ਪਿਆਂ ਅਤੇ ਲਹੂ ਵਿੱਚ ਲੱਤਾਂ ਮਾਰਦਿਆਂ ਦੇਖਿਆ। ਤੂੰ ਲਹੂ ਨਾਲ ਲਬਪਬ ਸੈਂ ਪਰ ਮੈਂ ਆਖਿਆ, "ਜਿਉਂ!" 7 ਮੈਂ ਤੇਰੀ ਖੇਤ ਅੰਦਰ ਪੌਦੇ ਦੇ ਵਾਂਗ ਵਧਣ ਵਿੱਚ ਸਹਾਇਤਾ ਕੀਤੀ। ਤੂੰ ਵਧਿਆ। ਤੂੰ ਇੱਕ ਮੁਟਿਆਰ ਬਣ ਗਈ: ਤੇਰੀ ਮਹਾਵਾਰੀ ਸ਼ੁਰੂ ਹੋ ਗਈ। ਤੇਰੀਆਂ ਛਾਤੀਆਂ ਭਰ ਗਈਆਂ ਅਤੇ ਵਾਲ ਉਗਣੇ ਸ਼ੁਰੂ ਹੋ ਗਏ। ਪਰ ਤੂੰ ਹਾਲੇ ਵੀ ਨੰਗੀ ਅਤੇ ਨਿਰਬਸਤਰ ਸੀ। 8 ਮੈਂ ਤੇਰੇ ਵੱਲ ਦੇਖਿਆ। ਮੈਂ ਦੇਖਿਆ ਕਿ ਤੂੰ ਪਿਆਰ ਲਈ ਤਿਆਰ ਸੈਂ। ਇਸ ਲਈ ਮੈਂ ਆਪਣੇ ਕੱਪੜੇ ਤੇਰੇ ਉੱਤੇ ਪਾ ਦਿੱਤੇ ਅਤੇ ਤੇਰਾ ਨੰਗੇਜ਼ ਢਕ ਦਿੱਤਾ। ਮੈਂ ਤੇਰੇ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ। ਅਤੇ ਤੂੰ ਮੇਰੀ ਬਣ ਗਈ।' ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ। 9 "'ਮੈਂ ਤੈਨੂੰ ਪਾਣੀ ਨਾਲ ਨੁਹਾਇਆ। ਮੈਂ ਤੇਰਾ ਖੂਨ ਸਾਫ਼ ਕੀਤਾ। ਅਤੇ ਮੈਂ ਤੇਰੇ ਪਿਂਡੇ ਉੱਤੇ ਤੇਲ ਮਲਿਆ। 10 ਮੈਂ ਤੈਨੂੰ ਸੁੰਦਰ ਪੁਸ਼ਾਕ ਦਿੱਤੀ ਅਤੇ ਨਰਮ ਚਮੜੇ ਦੀ ਜੁੱਤੀ ਦਿੱਤੀ। ਮੈਂ ਤੈਨੂੰ ਕਸੀਦੇ ਦਾ ਪਟਕਾ ਅਤੇ ਰੇਸ਼ਮੀ ਸਕਾਰਫ਼ ਦਿੱਤਾ। 11 ਫ਼ਿਰ ਮੈਂ ਤੈਨੂੰ ਕੁਝ ਗਹਿਣੇ ਦਿੱਤੇ। ਮੈਂ ਤੇਰੀਆਂ ਬਾਹਾਂ ਵਿੱਚ ਕਂਗਣ ਪਾਏ ਅਤੇ ਤੇਰੀ ਗਰਦਨ ਵਿੱਚ ਹਾਰ ਪਾਇਆ। 12 ਮੈਂ ਤੈਨੂੰ ਨਬ੍ਬ ਲੈਕੇ ਦਿੱਤੀ, ਕੁਝ ਵਾਲੀਆਂ ਅਤੇ ਪਹਿਨਣ ਲਈ ਇੱਕ ਸੁੰਦਰ ਤਾਜ ਦਿੱਤਾ। 13 ਤੂੰ ਆਪਣੇ ਸੋਨੇ ਚਾਂਦੀ ਦੇ ਗਹਿਣਿਆਂ ਵਿੱਚ ਆਪਣੇ ਲਿਨਨ ਅਤੇ ਰੇਸ਼ਮੀ ਕੱਪੜਿਆਂ ਵਿੱਚ ਅਤੇ ਕੱਢਾਈ ਵਾਲੀ ਪੋਸ਼ਾਕ ਅੰਦਰ ਬਹੁਤ ਸੁੰਦਰ ਨਜ਼ਰ ਆਉਂਦੀ ਸੀ। ਤੂੰ ਸਭ ਤੋਂ ਕੀਮਤੀ ਭੋਜਨ ਖਾਧਾ। ਤੂੰ ਬਹੁਤ ਹੀ ਸੁੰਦਰ ਸੀ। ਅਤੇ ਤੂੰ ਰਾਣੀ ਬਣ ਗਈ! 14 ਤੂੰ ਆਪਣੀ ਸੁੰਦਰਤਾ ਕਾਰਣ ਕੌਮਾਂ ਦਰਮਿਆਨ ਮਸ਼ਹੂਰ ਹੋ ਗਈ। ਜਿਹੜਾ ਗੌਰਵ ਮੈਂ ਤੈਨੂੰ ਦਿੱਤਾ ਇਸਨੇ ਤੈਨੂੰ ਇੰਨੀ ਪਿਆਰੀ ਬਣਾਇਆ।' ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 15 ਪਰਮੇਸ਼ੁਰ ਨੇ ਆਖਿਆ, "ਪਰ ਤੂੰ ਆਪਣੀ ਸੁੰਦਰਤਾ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਤੂੰ ਆਪਣੀ ਨੇਕ ਨਾਮੀ ਦੀ ਵਰਤੋਂ ਕੀਤੀ ਜਿਹੜੀ ਤੇੇਰੇ ਪਾਸ ਸੀ ਅਤੇ ਮੇਰੇ ਨਾਲ ਬੇਵਫ਼ਾ ਹੋ ਗਈ। ਤੂੰ ਹਰ ਆਉਂਦੇ ਜਾਂਦੇ ਬੰਦੇ ਨਾਲ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਨੂੰ ਦੇ ਦਿੱਤਾ! 16 ਤੂੰ ਆਪਣੇ ਸੁੰਦਰ ਕੱਪੜੇ ਉਤਾਰ ਲੇ ਅਤੇ ਉਨ੍ਹਾਂ ਨੂੰ ਆਪਣੇ ਉਪਾਸਨਾ ਸਬਾਨਾਂ ਨੂੰ ਸ਼ਿਂਗਾਰਨ ਲਈ ਵਰਤਿਆ। ਅਤੇ ਤੂੰ ਉਨ੍ਹਾਂ ਸਬਾਨਾਂ ਉੱਤੇ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਹਰ ਆਉਣ ਜਾਣ ਵਾਲੇ ਬੰਦੇ ਨੂੰ ਆਪਣਾ ਆਪ ਸੌਂਪ ਦਿੱਤਾ। 17 ਫ਼ੇਰ ਤੂੰ ਆਪਣੇ ਉਹ ਸੁੰਦਰ ਗਹਿਣੇ ਲਾਹ ਦਿੱਤੇ ਜਿਹੜੇ ਮੈਂ ਤੈਨੂੰ ਦਿੱਤੇ ਸਨ। ਅਤੇ ਤੂੰ ਉਸ ਸੋਨੇ ਚਾਂਦੀ ਨੂੰ ਆਦਮੀਆਂ ਦੀਆਂ ਮੂਰਤੀਆਂ ਬਨਾਉਣ ਲਈ ਵਰਤਿਆ। ਅਤੇ ਤੂੰ ਉਨ੍ਹਾਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ। 18 ਫ਼ੇਰ ਤੂੰ ਆਪਣੇ ਸੁੰਦਰ ਕੱਪੜੇ ਲੇ ਅਤੇ ਉਨ੍ਹਾਂ ਬੁੱਤਾਂ ਲਈ ਵਸਤਰ ਬਣਾਏ। ਤੂੰ ਉਹ ਅਤਰ ਅਤੇ ਧੂਫ਼ ਲਈ ਜੋ ਮੈਂ ਤੈਨੂੰ ਦਿੱਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਬੁੱਤਾਂ ਦੇ ਸਾਮ੍ਹਣੇ ਰੱਖ ਦਿੱਤਾ। 19 ਮੈਂ ਤੈਨੂੰ ਰੋਟੀ, ਸ਼ਹਿਦ ਅਤੇ ਤੇਲ ਦਿੱਤਾ ਸੀ। ਪਰ ਤੂੰ ਉਹ ਭੋਜਨ ਆਪਣੇ ਬੁੱਤਾਂ ਨੂੰ ਚੜਾ ਦਿੱਤਾ। ਤੂੰ ਉਨ੍ਹਾਂ ਨੂੰ ਆਪਣੇ ਝੂਠੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਿੱਠੀ ਸੁਗੰਧ ਵਜੋਂ ਪੇਸ਼ ਕਰ ਦਿੱਤਾ। ਤੂੰ ਉਨ੍ਹਾਂ ਝੂਠੇ ਦੇਵਤਿਆਂ ਨਾਲ ਵੀ ਵੇਸਵਾ ਵਾਲਾ ਵਿਹਾਰ ਕੀਤਾ!" ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ। 20 ਪਰਮੇਸ਼ੁਰ ਨੇ ਆਖਿਆ, "ਤੂੰ ਸਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਗਈ ਜਿਨ੍ਹਾਂ ਨੂੰ ਤੂੰ ਮੇਰੀ ਖਾਤਰ ਜਨਮ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਮਾਰ ਕੇ ਝੂਠੇ ਦੇਵਤਿਆਂ ਅੱਗੇ ਉਨ੍ਹਾਂ ਦੀ ਬਲੀ ਚੜਾ ਦਿੱਤੀ। ਕੀ ਤੇਰੀ ਵੇਸਵਾਈ ਦਾ ਵਜਨ ਕਾਫੀ ਨਹੀਂ ਸੀ। 21 ਤੂੰ ਮੇਰੇ ਪੁੱਤਰਾਂ ਨੂੰ ਜਿਬਹ ਕਰ ਦਿੱਤਾ ਅਤੇ ਫ਼ੇਰ ਉਨ੍ਹਾਂ ਨੂੰ ਅਗਨੀ ਰਾਹੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਬਲੀ ਚੜਾ ਦਿੱਤਾ। 22 ਤੂੰ ਮੈਨੂੰ ਛੱਡ ਦਿੱਤਾ ਅਤੇ ਇਹ ਸਾਰੀਆਂ ਭਿਆਨਕ ਗੱਲਾਂ ਕੀਤੀਆਂ। ਅਤੇ ਤੂੰ ਕਦੇ ਵੀ ਉਹ ਵੇਲਾ ਯਾਦ ਨਹੀਂ ਕੀਤਾ ਜਦੋਂ ਤੂੰ ਜਵਾਨ ਸੀ। ਤੈਨੂੰ ਚੇਤੇ ਨਹੀਂ ਰਿਹਾ ਜਦੋਂ ਮੈਂ ਤੈਨੂੰ ਲਭਿਆ ਸੀ ਤੂੰ ਨੰਗੀ ਸੈਂ ਅਤੇ ਖੂਨ ਵਿੱਚ ਲੱਤਾਂ ਮਾਰ ਰਹੀ ਸੀ। 23 "ਇਨ੍ਹਾਂ ਸਾਰੀਆਂ ਬਦੀਆਂ ਤੋਂ ਮਗਰੋਂ, ... ਹੇ ਯਰੂਸ਼ਲਮ ਤੇਰੇ ਲਈ ਇਹ ਬਹੁਤ ਬੁਰਾ ਹੋਵੇਗਾ!" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 24 "ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਤੂੰ ਝੂਠੇ ਦੇਵਤੇ ਦੀ ਉਪਾਸਨਾ ਕਰਣ ਲਈ ਉਹ ਟਿਲ੍ਲਾ ਉਸਾਰਿਆ। ਤੂੰ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਸੜਕ ਦੀ ਹਰ ਨੁਕਰ ਤੇ ਉਹ ਸਬਾਨ ਬਣਾਏ। 25 ਤੂੰ ਓਹੋ ਜਿਹੇ ਟਿਲ੍ਲੇ ਹਰ ਸੜਕ ਦੇ ਅਖੀਰ ਤੇ ਬਣਾਏ। ਫ਼ੇਰ ਤੂੰ ਆਪਣੀ ਸੁੰਦਰਤਾ ਨੂੰ ਬਦਨਾਮ ਕਰ ਲਿਆ। ਤੂੰ ਇਸ ਨੂੰ ਹਰ ਲੰਘਣ ਵਾਲੇ ਆਦਮੀ ਨੂੰ ਫ਼ਸਾਉਣ ਲਈ ਵਰਤਿਆ। ਤੂੰ ਆਪਣੀ ਘਗ੍ਗਰੀ ਚੁੱਕ ਦਿੱਤੀ ਤਾਂ ਜੋ ਉਹ ਤੇਰੀਆਂ ਲੱਤਾਂ ਦੇਖ ਸਕਣ, ਅਤੇ ਫ਼ੇਰ ਤੂੰ ਉਨ੍ਹਾਂ ਆਦਮੀਆਂ ਲਈ ਵੇਸਵਾ ਵਰਗੀ ਸੈਂ। 26 ਫ਼ੇਰ ਤੂੰ ਮਿਸਰ ਚਲੀ ਗਈ, ਆਪਣੇ ਗੁਆਂਢੀ ਕੋਲ, ਜਿਸਦਾ ਲਿਂਗ ਵੱਡਾ ਸੀ। ਤੂੰ ਉਸਦੇ ਨਾਲ ਮੈਨੂੰ ਕਹਿਰਵਾਨ ਕਰਨ ਲਈ ਅਨੇਕਾਂ ਵਾਰੀ ਭੋਗ ਕੀਤਾ। 27 ਇਸ ਲਈ ਮੈਂ ਤੈਨੂੰ ਸਜ਼ਾ ਦਿੱਤੀ! ਮੈਂ ਤੇਰੇ ਭਤ੍ਤੇ ਦਾ ਇੱਕ ਹਿੱਸਾ (ਜ਼ਮੀਨ) ਖੋਹ ਲਿਆ ਮੈਂ ਤੇਰੇ ਦੁਸ਼ਮਣਾਂ ਨੂੰ ਫ਼ਲਿਸਤੀਆਂ ਦੀਆਂ ਧੀਆਂ (ਸ਼ਹਿਰਾਂ) ਨੂੰ ਤੇਰੇ ਨਾਲ ਮਨ ਮਰਜ਼ੀ ਕਰਨ ਦਿੱਤੀ। ਉਹ ਵੀ ਤੇਰੇ ਮਂਦਿਆਂ ਕਾਰਿਆਂ ਉੱਤੇ ਹੈਰਾਨ ਸਨ। 28 ਫ਼ੇਰ ਤੂੰ ਅੱਸ਼ੂਰੀਆਂ ਨਾਲ ਜਾਕੇ ਸੰਭੋਗ ਕੀਤਾ। ਤੂੰ ਰਜ੍ਜੀ ਨਹੀਂ। ਤੂੰ ਕਦੇ ਵੀ ਸੰਤੁਸ਼ਟ ਨਹੀਂ ਹੋਈ। 29 ਇਸ ਲਈ ਤੂੰ ਕਾਨਾਨ ਵੱਲ ਪਰਤੀ ਅਤੇ ਫ਼ੇਰ ਬਾਬਲ ਵੱਲ। ਅਤੇ ਫ਼ੇਰ ਵੀ ਤੇਰੀ ਤਸੱਲੀ ਨਹੀਂ ਹੋਈ। 30 ਤੂੰ ਇੰਨੀ ਕਮਜ਼ੋਰ ਹੈਂ। ਤੂੰ ਉਨ੍ਹਾਂ ਸਾਰੇ ਆਦਮੀਆਂ (ਦੇਸਾਂ) ਨੂੰ ਪਾਪ ਕਰਨ ਦਿੱਤਾ ਤੂੰ ਕਿਸੇ ਧੌਁਸ ਜਮਾਉਣ ਵਾਲੀ ਵੇਸਵਾ ਵਰਗਾ ਵਿਹਾਰ ਕੀਤਾ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 31 ਪਰਮੇਸ਼ੁਰ ਨੇ ਆਖਿਆ, "ਪਰ ਤੂੰ ਬਿਲਕੁਲ ਵੇਸਵਾ ਵਰਗੀ ਨਹੀਂ ਸੀ। ਤੂੰ ਆਪਣੀਆਂ ਖਾਇਆਂ ਹਰ ਸੜਕ ਦੀ ਨੁਕਰ ਉੱਤੇ ਬਣਾਏ, ਅਤੇ ਹਰ ਗਲੀ ਦੇ ਮੋੜ ਉੱਤੇ ਆਪਣੇ ਉਪਾਸਨਾ ਸਬਾਨ ਉਸਾਰੇ। ਤੂੰ ਉਨ੍ਹਾਂ ਸਾਰੇ ਆਦਮੀਆਂ ਨਾਲ ਸੰਭੋਗ ਕੀਤਾ। ਪਰ ਤੂੰ ਉਨ੍ਹਾਂ ਕੋਲੋਂ ਵੇਸਵਾ ਵਾਂਗ ਪੈਸੇ ਨਹੀਂ ਮੰਗੇ। 32 ਤੂੰ ਵਿਭਚਾਰੀ ਔਰਤ। ਤੂੰ ਆਪਣੇ ਪਤੀ ਨਾਲੋਂ ਅਜਨਬੀਆਂ ਨਾਲ ਸੰਭੋਗ ਕਰਕੇ ਖੁਸ਼ ਹੈਂ। 33 ਬਹੁਤੀਆਂ ਵੇਸਵਾਵਾਂ ਆਦਮੀਆਂ ਨੂੰ ਸੰਭੋਗ ਲਈ ਪੈਸੇ ਦੇਣ ਤੇ ਮਜ਼ਬੂਰ ਕਰਦੀਆਂ ਹਨ। ਪਰ ਤੂੰ ਤਾਂ ਆਪਣੇ ਅਨੇਕਾਂ ਪ੍ਰੇਮੀਆਂ ਨੂੰ ਪੈਸੇ ਦਿੱਤੇ। ਤੂੰ ਆਲੇ-ਦੁਆਲੇ ਦੇ ਸਾਰੇ ਆਦਮੀਆਂ ਨੂੰ ਤੇਰੇ ਨਾਲ ਆਕੇ ਸੰਭੋਗ ਕਰਨ ਲਈ ਪੈਸੇ ਦਿੱਤੇ। 34 ਤੂੰ ਤਾਂ ਬਹੁਤੀਆਂ ਵੇਸਵਾਵਾਂ ਨਾਲੋਂ ਬਿਲਕੁਲ ਉਲਟ ਹੈਂ। ਵਧੇਰੇ ਵੇਸਵਾਵਾਂ ਲੋਕਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕਰਦੀਆਂ ਹਨ। ਪਰ ਤੂੰ ਆਦਮੀਆਂ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਪੈਸੇ ਦਿੰਦੀ ਹੈਂ।" 35 ਹੇ ਵੇਸਵਾ, ਯਹੋਵਾਹ ਦੇ ਸੰਦੇਸ਼ ਨੂੰ ਸੁਣ। 36 ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: "ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ। 37 ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕਠਿਆਂ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਉਨ੍ਹਾਂ ਆਦਮੀਆਂ ਨੂੰ ਵੀ, ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆਵਾਂਗਾ ਅਤੇ ਉਨ੍ਹਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ। ਉਹ ਤੈਨੂੰ ਪੂਰੀ ਤਰ੍ਹਾਂ ਨਂਗਿਆਂ ਦੇਖਣਗੇ। 38 ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ। 39 ਮੈਂ ਤੈਨੂੰ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੇ ਬੇਹਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਉਪਾਸਨਾ ਸਬਾਨਾਂ ਨੂੰ ਸਾੜ ਦੇਣਗੇ। ਉਹ ਤੇਰੇ ਕੱਪੜੇ ਪਾੜ ਦੇਣਗੇ ਅਤੇ ਤੇਰੇ ਖੂਬਸੂਰਤ ਗਹਿਣੇ ਖੋਹ ਲੈਣਗੇ। ਉਹ ਤੈਨੂੰ ਓਸੇ ਤਰ੍ਹਾਂ ਨੰਗੀ ਬੁਚ੍ਚੀ ਕਰਕੇ ਛੱਡ ਦੇਣਗੇ। ਜਿਵੇਂ ਮੈਂ ਤੈਨੂੰ ਲਭਿਆ ਸੀ। 40 ਉਹ ਲੋਕਾਂ ਦੀ ਭੀੜ ਲੈਕੇ ਆਉਣਗੇ ਅਤੇ ਤੈਨੂੰ ਮਾਰਨ ਲਈ ਪੱਥਰ ਸੁੱਟਣਗੇ। ਫ਼ੇਰ ਉਹ ਆਪਣੀਆਂ ਤਲਵਾਰਾਂ ਨਾਲ ਤੇਰੇ ਟੋਟੇ ਕਰ ਦੇਣਗੇ। 41 ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ। 42 ਫ਼ੇਰ ਮੈਂ ਕਹਿਰਵਾਨ ਅਤੇ ਈਰਖਾਲੂ ਹੋਣ ਤੋਂ ਹਟ ਜਾਵਾਂਗਾ। ਮੈਂ ਸ਼ਾਂਤ ਹੋ ਜਾਵਾਂਗਾ। ਮੈਂ ਤੇਰੇ ਉੱਤੇ ਹੋਰ ਕਹਿਰਵਾਨ ਨਹੀਂ ਹੋਵਾਂਗਾ। 43 ਇਹ ਸਾਰੀਆਂ ਗੱਲਾਂ ਕਿਉਂ ਵਾਪਰਨਗੀਆਂ? ਕਿਉਂ ਕਿ ਤੂੰ ਉਨ੍ਹਾਂ ਗੱਲਾਂ ਨੂੰ ਚੇਤੇ ਨਹੀਂ ਰੱਖਿਆ ਜਿਹੜੀਆਂ ਉਦੋਂ ਵਾਪਰੀਆਂ ਸਨ ਜਦੋਂ ਤੂੰ ਜਵਾਨ ਸੀ। ਤੂੰ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਕਹਿਰਵਾਨ ਕੀਤਾ। ਇਸ ਲਈ ਮੈਨੂੰ ਤੇਰੇ ਮੰਦੇ ਕਾਰਿਆਂ ਕਰਕੇ ਸਜ਼ਾ ਦੇਣੀ ਪਈ। ਪਰ ਤੂੰ ਤਾਂ ਹੋਰ ਵੀ ਭਿਆਨਕ ਗੱਲਾਂ ਵਿਉਂਤੀਆਂ ਸਨ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 44 "ਉਹ ਸਾਰੇ ਬੰਦੇ ਜਿਹੜੇ ਤੇਰੇ ਬਾਰੇ ਗੱਲਾਂ ਕਰਦੇ ਹਨ ਹੁਣ ਉਨ੍ਹਾਂ ਕੋਲ ਆਖਣ ਲਈ ਇੱਕ ਹੋਰ ਗੱਲ ਵੀ ਹੋਵੇਗੀ। ਉਹ ਆਖਣਗੇ, 'ਜਿਹੀ ਮਾਂ ਤੇਹੀ ਧੀ।' 45 ਤੂੰ ਆਪਣੀ ਮਾਂ ਦੀ ਧੀ ਹੈਂ। ਤੂੰ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕੋਈ ਧਿਆਨ ਨਹੀਂ ਰੱਖਦੀ। ਤੂੰ ਬਿਲਕੁਲ ਆਪਣੀ ਭੈਣ ਵਰਗੀ ਹੈਂ। ਤੁਸੀਂ ਦੋਹਾਂ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਕੀਤੀ। ਤੁਸੀਂ ਬਿਲਕੁਲ ਆਪਣੇ ਮਾਪਿਆਂ ਵਰਗੀਆਂ ਹੋਂ।) ਤੁਹਾਡੀ ਮਾਂ ਹਿੱਤੀ ਸੀ ਅਤੇ ਤੁਹਾਡਾ ਪਿਤਾ ਅਮੂਰੀ ਸੀ। 46 ਤੇਰੀ ਵੱਡੀ ਭੈਣ ਸਾਮਰਿਯਾ ਸੀ। ਉਹ ਤੇਰੇ ਉੱਤਰ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ। ਅਤੇ ਤੇਰੀ ਛੋਟੀ ਭੈਣ ਸਦੂਮ ਸੀ। ਉਹ ਤੇਰੇ ਦੱਖਣ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ। 47 ਤੂੰ ਉਨ੍ਹਾਂ ਵਰਗੀਆਂ ਹੀ ਭਿਆਨਕ ਗੱਲਾਂ ਕੀਤੀਆਂ। ਪਰ ਤੂੰ ਤਾਂ ਉਨ੍ਹਾਂ ਨਾਲੋਂ ਵੀ ਵਧੇਰੇ ਮਾੜੀਆਂ ਗੱਲਾਂ ਕੀਤੀਆਂ! 48 ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਜੀਵਿਤ ਹਾਂ। ਅਤੇ ਮੈਂ ਆਪਣੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ, ਤੇਰੀ ਭੈਣ ਸਦੂਮ ਅਤੇ ਉਸ ਦੀਆਂ ਧੀਆਂ ਨੇ ਉਨੀਆਂ ਮਾੜੀਆਂ ਗੱਲਾਂ ਨਹੀਂ ਕੀਤੀਆਂ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤੀਆਂ ਹਨ।" 49 ਪਰਮੇਸ਼ੁਰ ਨੇ ਆਖਿਆ, "ਤੇਰੀ ਭੈਣ ਸਦੂਮ ਅਤੇ ਉਸਦੀਆਂ ਧੀਆਂ ਗੁਮਾਨੀ ਸਨ, ਉਨ੍ਹਾਂ ਕੋਲ ਖਾਣ ਨੂੰ ਬਹੁਤ ਕੁਝ ਸੀ ਅਤੇ ਉਨ੍ਹਾਂ ਕੋਲ ਵਿਹਲਾ ਸਮਾਂ ਬਹੁਤ ਸੀ। ਅਤੇ ਉਨ੍ਹਾਂ ਨੇ ਗਰੀਬ ਬੇਸਹਾਰਾ ਲੋਕਾਂ ਦੀ ਸਹਾਇਤਾ ਨਹੀਂ ਕੀਤੀ। 50 ਸਦੂਮ ਅਤੇ ਉਸਦੀਆਂ ਧੀਆਂ ਇੰਨੀਆਂ ਗੁਮਾਨੀ ਹੋ ਗਈਆਂ ਸਨ ਕਿ ਮੇਰੇ ਸਾਮ੍ਹਣੇ ਹੀ ਭਿਆਨਕ ਗੱਲਾਂ ਕਰਨ ਲੱਗ ਪਈਆਂ ਸਨ। ਅਤੇ ਜਦੋਂ ਮੈਂ ਉਨ੍ਹਾਂ ਨੂੰ ਉਹ ਗੱਲਾਂ ਕਰਦਿਆਂ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ।" 51 ਪਰਮੇਸ਼ੁਰ ਨੇ ਆਖਿਆ, "ਅਤੇ ਸਾਮਰੀਆਂ ਨੇ ਤੇਰੇ ਕੀਤੇ ਮੰਦੇ ਕਾਰਿਆਂ ਨਾਲੋਂ ਸਿਰਫ਼ ਅੱਧੇ ਹੀ ਕੀਤੇ। ਤੂੰ ਸਾਮਰੀਆਂ ਨਾਲੋਂ ਬਹੁਤ ਸਾਰੇ ਵਧੇਰੇ ਭਿਆਨਕ ਕਾਰੇ ਕੀਤੇ! ਤੂੰ ਆਪਣੀਆਂ ਭੈਣਾਂ ਨਾਲੋਂ ਵਧੇਰੇ ਭਿਆਨਕ ਗੱਲਾਂ ਕੀਤੀਆਂ ਹਨ। ਤੇਰੇ ਮੁਕਾਬਲੇ ਵਿੱਚ ਸਦੂਮ ਅਤੇ ਸਾਮਰੀਆਂ ਚੰਗੀਆਂ ਦਿਖਾਈ ਦਿੰਦੀਆਂ ਹਨ। 52 ਇਸ ਲਈ ਤੈਨੂੰ ਆਪਣੀ ਸ਼ਰਮਿਂਦਗੀ ਸਹਾਰਨੀ ਪਵੇਗੀ। ਤੂੰ ਆਪਣੇ ਮੁਕਾਬਲੇ ਆਪਣੀਆਂ ਭੈਣਾਂ ਨੂੰ ਸੋਹਣੀਆਂ ਬਣਾ ਦਿੱਤਾ ਹੈ। ਤੂੰ ਭਿਆਨਕ ਗੱਲਾਂ ਕੀਤੀਆਂ ਹਨ ਇਸ ਲਈ ਤੈਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।" 53 ਪਰਮੇਸ਼ੁਰ ਨੇ ਆਖਿਆ, "ਮੈਂ ਸਦੂਮ ਅਤੇ ਉਸਦੇ ਆਲੇ-ਦੁਆਲੇ ਦੇ ਕਸਬਿਆਂ ਨੂੰ ਤਬਾਹ ਕਰ ਦਿੱਤਾ। ਅਤੇ ਮੈਂ ਇਸਦੇ ਦੁਾਅਲੇ ਦੇ ਸਮਾਰੀਆਂ ਨੂੰ ਤਬਾਹ ਕਰ ਦਿੱਤਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਤਬਾਹ ਕਰ ਦਿਆਂਗਾ। ਪਰ ਮੈਂ ਉਨ੍ਹਾਂ ਸ਼ਹਿਰਾਂ ਨੂੰ ਫ਼ੇਰ ਉਸਾਰਾਂਗਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਵੀ ਫ਼ੇਰ ਉਸਾਰਾਂਗਾ। 54 ਇਸ ਲਈ ਤੂੰ ਤੇਰੀਆਂ ਕੀਤੀਆਂ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਅਤੇ ਉਨ੍ਹਾਂ ਤੇ ਸ਼ਰਮਸਾਰ ਹੋਵੇਂਗੀ ਅਤੇ ਇਹ ਉਨ੍ਹਾਂ ਹੋਰਨਾਂ ਸ਼ਹਿਰਾਂ ਨੂੰ ਕੁਝ ਦਿਲਾਸਾ ਦੇਵੇਗੀ। 55 ਇਸ ਲਈ ਤੈਨੂੰ ਅਤੇ ਤੇਰੀਆਂ ਭੈਣਾਂ ਨੂੰ ਫ਼ੇਰ ਉਸਾਰਿਆ ਜਾਵੇਗਾ। ਸਦੂਮ ਅਤੇ ਉਸਦੇ ਦੁਆਲੇ ਦੇ ਨਗਰਾਂ, ਸਾਮਰੀਆਂ ਅਤੇ ਉਸਦੇ ਦੁਆਲੇ ਦੇ ਨਗਰਾਂ ਅਤੇ ਤੈਨੂੰ ਅਤੇ ਤੇਰੇ ਦੁਆਲੇ ਦੇ ਨਗਰਾਂ ਨੂੰ ਫ਼ੇਰ ਉਸਾਰਿਆ ਜਾਵੇਗਾ।" 56 ਪਰਮੇਸ਼ੁਰ ਨੇ ਆਖਿਆ, "ਅਤੀਤ ਵਿੱਚ ਤੂੰ ਗੁਮਾਨੀ ਸੀ ਅਤੇ ਆਪਣੀ ਭੈਣ ਸਦੂਮ ਦਾ ਮਜ਼ਾਕ ਉਡਾਉਂਦੀ ਸੀ। ਪਰ ਤੂੰ ਫੇਰ ਇਸ ਤਰ੍ਹਾਂ ਨਹੀਂ ਕਰੇਗੀ। 57 ਅਜਿਹਾ ਤੂੰ ਸਜ਼ਾ ਮਿਲਣ ਤੋਂ ਪਹਿਲਾਂ ਕੀਤਾ ਸੀ, ਇਸਤੋਂ ਪਹਿਲਾਂ ਕਿ ਤੇਰੇ ਗਵਾਂਢੀ ਤੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦੇਣ। ਅਦੋਮ ਅਤੇ ਫ਼ਿਲਿਸਤੀਆਂ ਦੇ ਨਗਰ ਹੁਣ ਤੇਰਾ ਮਜ਼ਾਕ ਉਡਾ ਰਹੇ ਹਨ। 58 ਹੁਣ ਤੈਨੂੰ ਆਪਣੇ ਭਿਆਨਕ ਕਾਰਿਆਂ ਲਈ ਅਵੱਸ਼ ਦੁੱਖ ਭੋਗਣਾ ਪਵੇਗਾ।" ਯਹੋਵਾਹ ਨੇ ਇਹ ਗੱਲਾਂ ਆਖੀਆਂ। 59 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। "ਮੈਂ ਤੇਰੇ ਨਾਲ ਓਹੋ ਜਿਹਾ ਵਿਹਾਰ ਕਰਾਂਗਾ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਸੀ! ਤੂੰ ਆਪਣੀ ਸ਼ਾਦੀ ਦੇ ਇਕਰਾਰਨਾਮੇ ਨੂੰ ਤੋੜਿਆ। ਤੂੰ ਸਾਡੇ ਇਕਰਾਰਨਾਮੇ ਦਾ ਆਦਰ ਨਹੀਂ ਕੀਤਾ। 60 ਪਰ ਮੈਂ ਓਸ ਇਕਰਾਰਨਾਮੇ ਨੂੰ ਚੇਤੇ ਰੱਖਾਂਗਾ ਜਿਹੜਾ ਅਸੀਂ ਓਸ ਵੇਲੇ ਕੀਤਾ ਸੀ ਜਦੋਂ ਤੂੰ ਜਵਾਨ ਸੈਂ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਹ ਹਮੇਸ਼ਾ ਰਹੇਗਾ! 61 ਮੈਂ ਤੇਰੀਆਂ ਭੈਣਾਂ ਨੂੰ ਤੇਰੇ ਕੋਲ ਲਿਆਵਾਂਗਾ। ਅਤੇ ਮੈਂ ਉਨ੍ਹਾਂ ਨੂੰ ਤੇਰੀਆਂ ਧੀਆਂ ਬਣਾ ਦਿਆਂਗਾ। ਇਹ ਗੱਲ ਸਾਡੇ ਇਕਰਾਰਨਾਮੇ ਵਿੱਚ ਨਹੀਂ ਸੀ ਪਰ ਮੈਂ ਤੇਰੇ ਲਈ ਅਜਿਹਾ ਕਰਾਂਗਾ। ਫ਼ੇਰ ਤੂੰ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਜੋ ਤੂੰ ਕੀਤੀਆਂ ਸਨ ਅਤੇ ਤੂੰ ਸ਼ਰਮਸਾਰ ਹੋ ਜਾਵੇਂਗੀ। 62 ਇਸ ਲਈ ਮੈਂ ਇਕਰਾਰਨਾਮਾ ਪੁਨਰ-ਸਬਾਪਤ ਕਰਾਂਗਾ ਅਤੇ ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਹਾਂ। 63 ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸਕੇਁਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!" ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।

17:1 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਇਹ ਕਹਾਣੀ ਇਸਰਾਏਲ ਦੇ ਪਰਿਵਾਰ ਨੂੰ ਸੁਣਾ। ਉਨ੍ਹਾਂ ਨੂੰ ਪੁੱਛ ਕਿ ਇਸਦਾ ਕੀ ਅਰਬ ਹੈ। 3 ਉਨ੍ਹਾਂ ਨੂੰ ਆਖ:ਇੱਕ ਵੱਡੇ ਖੰਭਾਂ ਵਾਲਾ ਇੱਕ ਵੱਡਾ ਬਾਜ਼ (ਨਬੂਕਦਨੱਸਰ) ਲਬਾਨੋਨ ਅੰਦਰ ਆਇਆ। ਬਾਜ਼ ਦਤ ਝਂਭ ਤਿਤਰੇ ਬਿਤਰੇ ਸਨ ਉਹ ਲਬਾਨੋਨ ਨੂੰ ਅਇਆ ਅਤੇ ਦਿਆਰ ਦੀ ਟੀਸੀ ਤੇ ਆ ਕੇ ਟਿਕ ਗਿਆ। 4 ਬਾਜ਼ ਨੇ ਵੱਡੇ ਦਿਆਰ ਦੇ ਰੁੱਖ (ਲਬਾਨੋਨ) ਦੀ ਸਿਖਰ ਦੀ ਟਾਹਣੀ ਤੋੜ ਦਿੱਤੀ ਅਤੇ ਇਸਨੂੰ ਕਾਨਾਨ ਅੰਦਰ ਲੈ ਆਇਆ। ਉਹ ਟਾਹਣੀ ਬਾਜ਼ ਨੇ ਵਪਾਰੀਆਂ ਦੇ ਸ਼ਹਿਰ ਅੰਦਰ ਰੱਖ ਦਿੱਤੀ। 5 ਫ਼ੇਰ ਬਾਜ਼ ਨੇ ਕਾਨਾਨ ਤੋਂ ਕੁਝ ਬੀਜ਼ (ਲੋਕ) ਲੇ। ਉਸਨੇ ਉਨ੍ਹਾਂ ਨੂੰ ਚੰਗੀ ਜ਼ਮੀਨ ਅੰਦਰ ਬੀਜ਼ ਦਿੱਤਾ ਉਸਨੇ ਉਨ੍ਹਾਂ ਨੂੰ ਚੰਗੀ ਨਦੀ ਕੰਢੇ ਬੀਜ਼ ਦਿੱਤਾ। 6 ਬੀਜ ਉਗ੍ਗੇ ਅਤੇ ਅੰਗੂਰੀ ਵੇਲ ਬਣ ਗਏ। ਇਹ ਚੰਗੀ ਵੇਲ ਸੀ। ਇਹ ਉੱਚੀ ਵੇਲ ਨਹੀਂ ਸੀ। ਪਰ ਦੂਰ ਤਾਈਂ ਫ਼ੈਲੀ ਹੋਈ ਸੀ। ਵੇਲ ਦੇ ਤਣੇ ਉਗ੍ਗੇ ਅਤੇ ਛੋਟੀਆਂ ਵੇਲਾਂ ਬਹੁਤ ਲੰਮੀਆਂ ਵਧ ਗਈਆਂ। 7 ਫ਼ੇਰ ਵਡਿਆਂ ਖ੍ਖੰਭਾਂ ਵਾਲੇ ਦੂਸਰੇ ਬਾਜ਼ ਨੇ, ਵੇਲ ਨੂੰ ਦੇਖਿਆ। ਬਾਜ਼ ਦੇ ਫ਼ਰ ਬਹੁਤ ਸਨ। ਵੇਲ ਚਾਹੁੰਦੀ ਸੀ ਕਿ ਇਹ ਨਵਾਂ ਬਾਜ਼ ਉਸਦੀ ਦੇਖ ਭਾਲ ਕਰੇ। ਇਸ ਲਈ ਉਸਨੇ ਵਧਾਈਆਂ ਆਪਣੀਆਂ ਜਢ਼ਾਂ ਇਸ ਬਾਜ਼ ਵੱਲ। ਉਸਦੀਆਂ ਟਾਹਣੀਆਂ ਇਸ ਬਾਜ਼ ਵੱਲ ਫ਼ੈਲ ਗਈਆਂ। ਟਾਹਣੀਆਂ ਉੱਗ ਕੇ ਉਸ ਖੇਤ ਤੋਂ ਬਾਹਰ ਚਲੀਆਂ ਗਈਆਂ ਜਿੱਥੇ ਇਸਨੂੰ ਬੀਜਿਆ ਗੀਆਂ ਸੀ। ਵੇਲ ਚਾਹੁੰਦੀ ਸੀ ਕਿ ਨਵਾਂ ਬਾਜ਼ ਉਸ ਨੂੰ ਪਾਣੀ ਦੇਵੇ। 8 ਵੇਲ ਚੰਗੀ ਜ਼ਮੀਨ ਅੰਦਰ ਉਗਾਈ ਗਈ ਸੀ। ਇਹ ਚੋਖੇ ਪਾਣੀ ਕੰਢੇ ਲਗਾਈ ਗਈ ਸੀ। ਇਸਨੇ ਟਾਹਣੀਆਂ ਅਤੇ ਫ਼ਲ ਪੈਦਾ ਕੀਤੇ ਹੋਣੇ ਸੀ। ਇਹ ਬਹੁਤ ਚੰਗੀ ਅੰਗੂਰੀ ਵੇਲ ਬਣ ਸਕਦੀ ਸੀ ।" 9 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। "ਕੀ ਤੁਸੀਂ ਸੋਚਦੇ ਹੋ ਕਿ ਪੌਦਾ ਸਫ਼ਲ ਹੋਵੇਗਾ? ਨਹੀਂ! ਨਵਾਂ ਬਾਜ਼ ਪੁੱਟ ਦੇਵੇਗਾ ਪੌਦੇ ਨੂੰ ਜ਼ਮੀਨ ਉੱਤੋਂ। ਅਤੇ ਪੰਛੀ ਪੌਦੇ ਦੀਆਂ ਜਢ਼ਾਂ ਪੁੱਟ ਦੇਵੇਗਾ। ਇਹ ਸਾਰੇ ਅੰਗੂਰਾਂ ਨੂੰ ਖਾ ਜਾਵੇਗਾ। ਫ਼ੇਰ ਨਵੇਂ ਪੱਤੇ ਕੁਮਲਾ ਜਾਣਗੇ। ਪੌਦਾ ਬਹੁਤ ਕਮਜ਼ੋਰ ਹੋਵੇਗਾ। ਉਸ ਪੌਦੇ ਨੂੰ ਜਢ਼ੋਁ ਪੁਟ੍ਟਣ ਲਈ ਤਕੜੇ ਹੱਥਾਂ ਦੀ ਜਾਂ ਤਾਕਤਵਰ ਕੌਮ ਦੀ ਲੋੜ ਨਹੀਂ ਪਵੇਗੀ। 10 ਕੀ ਉਗ੍ਗੇਗਾ ਪੌਦਾ ਓਥੇ ਜਿੱਥੇ ਇਸਨੂੰ ਲਾਇਆ ਗਿਆ ਹੈ? ਨਹੀਂ! ਗਰਮ ਹਵਾ ਵਗੇਗੀ ਅਤੇ ਪੌਦਾ ਸੁੱਕ ਕੇ ਮੁਰਝਾ ਜਾਵੇਗਾ। ਮਰ ਜਾਵੇਗਾ ਇਹ ਓਥੇ ਹੀ ਜਿੱਥੇ ਇਸਨੂੰ ਲਾਇਆ ਗਿਆ ਸੀ।" 11 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 12 "ਇਸ ਕਹਾਣੀ ਨੂੰ ਇਸਰਾਏਲ ਦੇ ਲੋਕਾਂ ਨੂੰ ਸਮਝਾਓ - ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਹਨ। ਉਨ੍ਹਾਂ ਨੂੰ ਇਹ ਗੱਲਾਂ ਦੱਸ: ਪਹਿਲਾ ਬਾਜ਼ (ਨਬੂਕਦਨੱਸਰ ਹੈ) ਬਾਬਲ ਦਾ ਰਾਜਾ ਹੈ। ਉਹ ਯਰੂਸ਼ਲਮ ਵਿੱਚ ਆਇਆ ਅਤੇ ਰਾਜੇ ਅਤੇ ਹੋਰਨਾਂ ਆਗੂਆਂ ਨੂੰ ਫ਼ੜ ਕੇ ਲੈ ਗਿਆ। ਉਹ ਉਨ੍ਹਾਂ ਨੂੰ ਬਾਬਲ ਲੈ ਆਇਆ। 13 ਫ਼ੇਰ ਨਬੂਕਦਨੱਸਰ ਨੇ ਰਾਜੇ ਦੇ ਘਰਾਣੇ ਦੇ ਇੱਕ ਸਦਸ਼੍ਸ਼ ਨਾਲ ਇਕਰਾਰਨਾਮਾ ਕੀਤਾ। ਨਬੂਕਦਨੱਸਰ ਨੇ ਉਸਨੂੰ ਇੱਕ ਇਕਰਾਰ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਲਈ ਉਸ ਬੰਦੇ ਨੇ ਨਬੂਕਦਨੱਸਰ ਨਾਲ ਵਫ਼ਾਦਾਰੀ ਦਾ ਇਕਰਾਰ ਕੀਤਾ। ਨਬੂਕਦਨੱਸਰ ਨੇ ਇਸਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿੱਤਾ। ਫ਼ੇਰ ਉਹ ਸਾਰੇ ਤਾਕਤਵਰ ਲੋਕਾਂ ਨੂੰ ਯਹੂਦਾਹ ਤੋਂ ਬਾਹਰ ਲੈ ਗਿਆ। 14 ਇਸ ਲਈ ਯਹੂਦਾਹ ਕਮਜ਼ੋਰ ਰਾਜ ਹੋ ਗਿਆ ਜਿਹੜਾ ਕਿ ਨਬੂਕਦਨੱਸਰ ਦੇ ਵਿਰੁੱਧ ਨਹੀਂ ਸੀ ਹੋ ਸਕਦਾ। ਲੋਕਾਂ ਨੂੰ ਉਸ ਇਕਰਾਰਨਾਮੇ ਦਾ ਪਾਲਨ ਕਰਨ ਲਈ ਮਜ਼ਬੂਰ ਕੀਤਾ ਗਿਆ। ਜਿਹੜਾ ਨਬੂਕਦਨੱਸਰ ਨੇ ਯਹੂਦਾਹ ਦੇ ਨਵੇਂ ਰਾਜੇ ਨਾਲ ਕੀਤਾ ਸੀ। 15 ਪਰ ਇਸ ਨਵੇਂ ਰਾਜੇ ਨੇ ਕਿਸੇ ਤਰ੍ਹਾਂ ਨਬੂਕਦਨੱਸਰ ਦੇ ਵਿਰੁੱਧ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਮਿਸਰ ਤੋਂ ਸਹਾਇਤਾ ਮੰਗਣ ਲਈ ਸੰਦੇਸ਼ਵਾਹਕ ਭੇਜੇ। ਨਵੇਂ ਰਾਜੇ ਨੇ ਬਹੁਤ ਸਾਰੇ ਘੋੜਿਆਂ ਅਤੇ ਫ਼ੌਜੀਆਂ ਦੀ ਮੰਗ ਕੀਤੀ। ਹੁਣ, ਕੀ ਤੁਹਾਡਾ ਖਿਆਲ ਹੈ ਕਿ ਯਹੂਦਾਹ ਦਾ ਨਵਾਂ ਰਾਜਾ ਸਫ਼ਲ ਹੋ ਜਾਵੇਗਾ? ਕੀ ਤੁਹਾਡਾ ਖਿਆਲ ਹੈ ਕਿ ਨਵੇਂ ਰਾਜੇ ਕੋਲ ਇੰਨੀ ਤਾਕਤ ਹੋਵੇਗੀ ਕਿ ਉਹ ਇਕਰਾਰਨਾਮੇ ਨੂੰ ਤੋੜ ਸਕੇ ਅਤੇ ਸਜ਼ਾ ਤੋਂ ਬਚ ਸਕੇ?" 16 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਇਹ ਨਵਾਂ ਰਾਜਾ ਬਾਬਲ ਵਿੱਚ ਮਰ ਜਾਵੇਗਾ! ਨਬੂਕਦਨੱਸਰ ਨੇ ਇਸ ਬੰਦੇ ਨੂੰ ਯਹੂਦਾਹ ਦਾ ਰਾਜਾ ਬਣਾਇਆ। ਪਰ ਇਸ ਬੰਦੇ ਨੇ ਨਬੂਕਦਨੱਸਰ ਨਾਲ ਆਪਣਾ ਇਕਰਾਰ ਤੋੜ ਦਿੱਤਾ। ਇਸ ਨਵੇਂ ਰਾਜੇ ਨੇ ਉਸ ਇਕਰਾਰਨਾਮੇ ਨੂੰ ਅਣਡਿਠ੍ਠ ਕਰ ਦਿੱਤਾ। 17 ਅਤੇ ਮਿਸਰ ਦਾ ਰਾਜਾ ਯਹੂਦਾਹ ਦੇ ਰਾਜੇ ਨੂੰ ਬਚਾ ਨਹੀਂ ਸਕੇਗਾ। ਭਾਵੇਂ ਉਹ ਬਹੁਤ ਸਾਰੇ ਫ਼ੌਜੀ ਭੇਜ ਦੇਵੇ ਪਰ ਮਿਸਰ ਦੀ ਮਹਾਂਸ਼ਕਤੀ ਵੀ ਯਹੂਦਾਹ ਨੂੰ ਬਚਾ ਨਹੀਂ ਸਕੇਗੀ। ਨਬੂਕਦਨੱਸਰ ਦੀ ਫ਼ੌਜ ਕਚ੍ਚੀਆਂ (ਮਿੱਟੀ ਦੀਆਂ) ਸੜਕਾਂ ਬਣਾਵੇਗੀ ਅਤੇ ਮਿੱਟੀ ਦੀਆਂ ਕੰਧਾਂ ਉਸਾਰੇਗੀ, ਸ਼ਹਿਰ ਉੱਤੇ ਕਬਜ਼ਾ ਕਰਨ ਲਈ। ਬਹੁਤ ਲੋਕ ਮਰਨਗੇੇ। 18 ਪਰ ਯਹੂਦਾਹ ਦਾ ਰਾਜਾ ਬਚਕੇ ਨਿਕਲ ਸਕੇਗਾ। ਕਿਉਂ? ਕਿਉਂ ਕਿ ਉਸਨੇ ਆਪਣੇ ਇਕਰਾਰਨਾਮੇ ਨੂੰ ਅੱਖੋਁ ਪਰੋਖੇ ਕੀਤਾ। ਉਸਨੇ ਨਬੂਕਦਨੱਸਰ ਨਾਲ ਕੀਤਾ ਇਕਰਾਰਨਾਮਾ ਤੋੜਿਆ।" 19 ਯਹੋਵਾਹ ਮੇਰੇ ਪ੍ਰਭੂ, ਇਹ ਇਕਰਾਰ ਕਰਦਾ ਹੈ: "ਮੈਂ ਆਪਣੇ ਜੀਵਨ ਦੀ ਸਹੁੰ ਖਾਕੇ ਆਖਦਾ ਹਾਂ ਕਿ ਮੈਂ ਯਹੂਦਾਹ ਦੇ ਰਾਜੇ ਨੂੰ ਸਜ਼ਾ ਦਿਆਂਗਾ। ਕਿਉਂ ਕਿ ਉਸਨੇ ਮੇਰੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ। ਉਸਨੇ ਸਾਡਾ ਇਕਰਾਰਨਾਮਾ ਤੋੜਿਆ। 20 ਮੈਂ ਆਪਣਾ ਜਾਲ ਵਛਾਵਾਂਗਾ, ਅਤੇ ਉਹ ਇਸ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸਨੂੰ ਬਾਬਲ ਲਿਆਵਾਂਗਾ। ਅਤੇ ਮੈਂ ਉਸਨੂੰ ਉਸ ਥਾਂ ਉੱਤੇ ਸਜ਼ਾ ਦਿਆਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਹ ਮੇਰੇ ਵਿਰੁੱਧ ਹੋ ਗਿਆ ਸੀ। 21 ਅਤੇ ਮੈਂ ਉਸਦੀ ਫ਼ੌਜ ਨੂੰ ਨਸ਼ਟ ਕਰ ਦਿਆਂਗਾ। ਮੈਂ ਉਸਦੇ ਬਿਹਤਰੀਨ ਸੈਨਿਕਾਂ ਨੂੰ ਤਬਾਹ ਕਰ ਦਿਆਂਗਾ। ਅਤੇ ਮੈਂ ਬਚੇ ਹੋਇਆਂ ਨੂੰ ਹਵਾ ਵਿੱਚ ਖਿਲਾਰ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਤੈਨੂੰ ਇਹ ਗੱਲਾਂ ਦਸੀਆਂ ਹਨ।" 22 ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ:"ਮੈਂ ਇੱਕ ਉੱਚੇ ਲੰਮੇ ਦਿਆਰ ਦੀ ਟਾਹਣੀ ਲਵਾਂਗਾ। ਮੈਂ ਰੁੱਖ ਦੀ ਚੋਟੀ ਤੋਂ ਇੱਕ ਛੋਟੀ ਟਾਹਣੀ ਲਵਾਂਗਾ। ਅਤੇ ਮੈਂ ਖੁਦ ਇਸਨੂੰ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ। 23 ਮੈਂ ਖੁਦ ਇਸਨੂੰ ਇਸਰਾਏਲ ਦੇ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ। ਉਹ ਟਾਹਣੀ ਵਧਕੇ ਰੁੱਖ ਬਣ ਜਾਵੇਗੀ। ਇਸਦੀਆਂ ਟਾਹਣੀਆਂ ਉਗ੍ਗਣਗੀਆਂ ਅਤੇ ਇਸਨੂੰ ਲੱਗੇਗਾ ਫ਼ਲ। ਇਹ ਦਿਆਰ ਦਾ ਇੱਕ ਖੂਬਸੂਰਤ ਰੁੱਖ ਬਣ ਜਾਵੇਗੀ। ਇਸ ਦੀਆਂ ਟਾਹਣੀਆਂ ਉੱਤੇ ਬਹੁਤ ਪੰਛੀ ਬੈਠਣਗੇ। ਬਹੁਤ ਪੰਛੀ ਇਸ ਦੀਆਂ ਟਾਹਣੀਆਂ ਦੀ ਛਾਂ ਅੰਦਰ ਰਹਿਣਗੇ। 24 ਫ਼ੇਰ ਪਤਾ ਲੱਗ ਜਾਵੇਗਾ ਹੋਰਨਾਂ ਰੁੱਖਾਂ ਨੂੰ ਕਿ ਮੈਂ ਲੰਮੇ ਰੁੱਖਾਂ ਨੂੰ ਧਰਤ ਉੱਤੇ ਡਿੱਗਣ ਦਿੰਦਾ ਹਾਂ ਅਤੇ ਛੋਟੇ ਰੁੱਖਾਂ ਨੂੰ ਬਹੁਤ ਵੱਡੇ ਵਧਣ ਦਿੰਦਾ ਹਾਂ। ਮੈਂ ਹਰੇ ਰੁੱਖਾਂ ਨੂੰ ਸੁੱਕਾ ਦਿੰਦਾ ਹਾਂ, ਅਤੇ ਮੈਂ ਸੁਕੇ ਰੁੱਖਾਂ ਨੂੰ ਹਰਾ ਕਰ ਦਿੰਦਾ ਹਾਂ। ਮੈਂ ਯਹੋਵਾਹ ਹਾਂ। ਜੇ ਮੈਂ ਕੁਝ ਕਰਨ ਲਈ ਜੋ ਆਖਦਾ ਹਾਂ ਤਾਂ ਅਵੱਸ਼ ਮੈਂ ਓਹੀ ਕਰਾਂਗਾ।"

18:1 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਤੁਸੀਂ ਲੋਕ ਇਹ ਮੁਹਾਵਰਾ ਦੁਹਰਾਉਂਦੇ ਰਹਿੰਦੇ ਹੋ। ਤੁਸੀਂ ਆਖਦੇ ਹੋ:ਮਾਪਿਆਂ ਨੇ ਖਾਧੇ ਖਟ੍ਟੇ ਅੰਗੂਰ, ਪਰ ਬੱਚਿਆਂ ਨੂੰ ਆਇਆ ਖਟ੍ਟਾ ਸੁਆਦ।ਤੁਸੀਂ ਸੋਚਦੇ ਹੋ ਕਿ ਤੁਸੀਂ ਪਾਪ ਕਰ ਸਕਦੇ ਹੋਂ, ਅਤੇ ਇਸ ਲਈ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨੂੰ ਸਜ਼ਾ ਮਿਲੇਗੀ। 3 ਪਰ ਯਹੋਵਾਹ ਮੇਰੇ ਪ੍ਰਭੂ ਆਖਦਾ ਹੈ, "ਮੈਂ ਆਪਣੇ ਜੀਵਨ ਨੂੰ ਸਾਮ੍ਹਣੇ ਰੱਖ ਕੇ ਇਕਰਾਰ ਕਰਦਾ ਹਾਂ ਕਿ ਇਸਰਾਏਲ ਦੇ ਲੋਕ ਹੋਰ ਵਧੇਰੇ ਇਹ ਆਖਣੀ ਨਹੀਂ ਵਰਤਣਗੇ। 4 ਮੈਂ ਹਰ ਬੰਦੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਾਂਗਾ। ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਉਹ ਬੰਦਾ ਮਾਪਾ ਹੈ ਜਾਂ ਬੱਚਾ। ਜਿਹੜਾ ਬੰਦਾ ਪਾਪ ਕਰਦਾ ਹੈ ਓਹੀ ਮਰੇਗਾ! 5 "ਜੇ ਕੋਈ ਬੰਦਾ ਨੇਕ ਹੈ ਤਾਂ ਉਹ ਜੀਵੇਗਾ! ਉਹ ਨੇਕ ਬੰਦਾ ਲੋਕਾਂ ਨਾਲ ਨਿਰਪੱਖ ਹੋਕੇ ਵਿਹਾਰ ਕਰਦਾ ਹੈ। 6 ਉਹ ਨੇਕ ਬੰਦਾ ਪਰਬਤਾਂ ਤੇ ਨਹੀਂ ਜਾਂਦਾ ਅਤੇ ਝੂਠੇ ਦੇਵਤਿਆਂ ਨੂੰ ਚੜਾੇ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਵਿਚਲੇ ਉਨ੍ਹਾਂ ਬੁੱਤਾਂ ਅੱਗੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ। ਉਹ ਮਹਾਵਾਰੀ ਸਮੇਂ ਆਪਣੀ ਪਤਨੀ ਨਾਲ ਸੰਭੋਗ ਨਹੀਂ ਕਰਦਾ। 7 ਉਹ ਨੇਕ ਬੰਦਾ ਲੋਕਾਂ ਦਾ ਫ਼ਾਇਦਾ ਨਹੀਂ ਉਠਾਂਦਾ। ਜੇ ਕੋਈ ਬੰਦਾ ਉਸ ਪਾਸੋਂ ਪੈਸਾ ਉਧਾਰ ਲੈਂਦਾ ਹੈ ਉਹ ਬੰਦਾ ਕੋਈ ਚੀਜ਼ ਗਹਿਣੇ ਰੱਖ ਕੇ ਦੂਸਰੇ ਬੰਦੇ ਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਉਧਾਰ ਚੁਕਾ ਦਿੰਦਾ ਹੈ ਤਾਂ ਉਹ ਉਹ ਗਹਿਣੇ ਧਰੀ ਚੀਜ਼ ਵਾਪਸ ਕਰ ਦਿੰਦਾ ਹੈ। ਉਹ ਨੇਕ ਬੰਦਾ ਭੁਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦਾਂ ਨੂੰ ਕੱਪੜੇ ਦਿੰਦਾ ਹੈ। 8 ਜੇ ਕੋਈ ਬੰਦਾ ਪੈਸਾ ਉਧਾਰ ਲੈਣਾ ਚਾਹੁੰਦਾ ਹੈ ਤਾਂ ਨੇਕ ਬੰਦਾ ਉਸਨੂੰ ਪੈਸਾ ਉਧਾਰ ਦੇ ਦਿੰਦਾ ਹੈ। ਅਤੇ ਉਹ ਕਰਜ਼ੇ ਉੱਤੇ ਸੂਦ ਵਸੂਲ ਨਹੀਂ ਕਰਦਾ। ਉਹ ਨੇਕ ਬੰਦਾ ਧੋਖੇਬਾਜ਼ ਹੋਣ ਤੋਂ ਇਨਕਾਰ ਕਰਦਾ ਹੈ। ਉਹ ਹਰੇਕ ਬੰਦੇ ਨਾਲ ਬੇਲਾਗ ਹੁੰਦਾ ਹੈ। ਲੋਕ ਉਸ ਉੱਤੇ ਭਰੋਸਾ ਕਰ ਸਕਦੇ ਹਨ। 9 ਉਹ ਮੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹੈ। ਉਹ ਮੇਰੇ ਨਿਰਣਿਆਂ ਬਾਰੇ ਸੋਚਦਾ ਹੈ ਅਤੇ ਨਿਰਪੱਖ ਅਤੇ ਭਰੋਸੇਯੋਗ ਹੋਣਾ ਸਿੱਖਦਾ ਹੈ। ਉਹ ਨੇਕ ਬੰਦਾ ਹੈ ਇਸ ਲਈ ਜੀਵੇਗਾ। 10 "ਪਰ ਹੋ ਸਕਦਾ ਹੈ ਕਿ ਉਸ ਨੇਕ ਬੰਦੇ ਦਾ ਕੋਈ ਪੁੱਤਰ ਅਜਿਹਾ ਹੋਵੇ ਜਿਹੜਾ ਇਹੋ ਜਿਹੀ ਕੋਈ ਵੀ ਚੰਗੀ ਗੱਲ ਨਹੀਂ ਕਰਦਾ। ਉਹ ਪੁੱਤਰ ਭਾਵੇਂ ਚੀਜ਼ਾਂ ਚੁਰਾਂਦਾ ਹੋਵੇ ਅਤੇ ਲੋਕਾਂ ਨੂੰ ਮਾਰਦਾ ਹੋਵੇ। 11 ਹੋ ਸਕਦਾ ਹੈ ਕਿ ਉਹ ਪੁੱਤਰ ਇਨ੍ਹਾਂ ਵਿੱਚੋਂ ਕੋਈ ਇੱਕ ਮਾੜੀ ਗੱਲ ਕਰਦਾ ਹੋਵੇ। ਹੋ ਸਕਦਾ ਹੈ ਉਹ ਪਰਬਤਾਂ ਉੱਤੇ ਜਾਂਦਾ ਹੋਵੇ ਅਤੇ ਝੂਠੇ ਦੇਵਤਿਆਂ ਨੂੰ ਚੜਾੇ ਭੋਜਨ ਨੂੰ ਸਾਂਝਾ ਕਰਦਾ ਹੋਵੇ। ਹੋ ਸਕਦਾ ਹੈ ਕਿ ਉਹ ਮਾੜਾ ਪੁੱਤਰ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕਰਦਾ ਹੋਵੇ। 12 ਹੋ ਸਕਦਾ ਹੈ ਕਿ ਉਹ ਗਰੀਬ ਨਿਆਸਰੇ ਲੋਕਾਂ ਨਾਲ ਬਦਸਲੂਕੀ ਕਰਦਾ ਹੋਵੇ। ਹੋ ਸਕਦਾ ਹੈ ਕਿ ਉਹ ਕਿਸੇ ਬੰਦੇ ਦੇ ਕਰਜ਼ੇ ਵਾਪਸ ਕਰਨ ਉੱਤੇ ਅਮਾਨਤੀ ਸਮਾਨ ਵਾਪਸ ਨਾ ਕਰਦਾ ਹੋਵੇ। ਹੋ ਸਕਦਾ ਹੈ ਕਿ ਉਹ ਮੰਦਾ ਪੁੱਤਰ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦਾ ਹੋਵੇ ਅਤੇ ਹੋਰ ਭਿਆਨਕ ਗੱਲਾਂ ਕਰਦਾ ਹੋਵੇ। 13 ਹੋ ਸਕਦਾ ਹੈ ਕਿ ਕਿਸੇ ਬੰਦੇ ਨੂੰ ਉਸ ਮੰਦੇ ਪੁੱਤਰ ਕੋਲੋਂ ਪੈਸਾ ਉਧਾਰ ਲੈਣ ਦੀ ਲੋੜ ਪੈ ਜਾਵੇ। ਹੋ ਸਕਦਾ ਹੈ ਕਿ ਉਹ ਪੁੱਤਰ ਉਸਨੂੰ ਪੈਸਾ ਉਧਾਰ ਦੇ ਦੇਵੇ ਪਰ ਉਹ ਉਸਨੂੰ ਉਸ ਉਧਾਰ ਉੱਤੇ ਸੂਦ ਅਦਾ ਕਰਨ ਲਈ ਮਜ਼ਬੂਰ ਕਰੇਗਾ। ਇਸ ਲਈ ਉਹ ਮੰਦਾ ਪੁੱਤਰ ਨਹੀਂ ਜੀਵੇਗਾ। ਉਸਨੇ ਭਿਆਨਕ ਗੱਲਾਂ ਕੀਤੀਆਂ ਸਨ, ਇਸ ਲਈ ਉਹ ਮਾਰ ਦਿੱਤਾ ਜਾਵੇਗਾ। ਅਤੇ ਉਹ ਆਪਣੀ ਮੌਤ ਦਾ ਖੁਦ ਹੀ ਜ਼ਿੰਮੇਵਾਰ ਹੈ। 14 "ਹੁਣ, ਹੋ ਸਕਦਾ ਹੈ ਕਿ ਉਸ ਮੰਦੇ ਪੁੱਤਰ ਦਾ ਆਪਣਾ ਪੁੱਤਰ ਵੀ ਹੋਵੇ। ਹੋ ਸਕਦਾ ਹੈ ਕਿ ਇਹ ਪੁੱਤਰ ਆਪਣੇ ਪਿਤਾ ਦੇ ਮੰਦੇ ਕੰਮਾਂ ਨੂੰ ਦੇਖੇ ਅਤੇ ਆਪਣੇ ਪਿਤਾ ਵਾਂਗ ਜੀਵਨ ਜਿਉਣ ਤੋਂ ਇਨਕਾਰ ਕਰ ਦੇਵੇ। ਉਹ ਚੰਗਾ ਪੁੱਤਰ ਲੋਕਾਂ ਨਾਲ ਬੇਲਾਗ ਹੋਕੇ ਵਿਹਾਰ ਕਰਦਾ ਹੈ। 15 ਉਹ ਚੰਗਾ ਪੁੱਤਰ ਪਰਬਤਾਂ ਵਿੱਚ ਜਾਕੇ ਝੂਠੇ ਦੇਵਤਿਆਂ ਨੂੰ ਚੜਾੇ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਦੇ ਉਨ੍ਹਾਂ ਬੁੱਤਾਂ ਸਾਮ੍ਹਣੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗਵਾਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ। 16 ਉਹ ਚੰਗਾ ਪੁੱਤਰ ਲੋਕਾਂ ਦਾ ਫ਼ਾਇਦਾ ਨਹੀਂ ਉਠਾਂਦਾ। ਜੇ ਕੋਈ ਬੰਦਾ ਉਸ ਕੋਲੋਂ ਉਧਾਰ ਲੈਂਦਾ ਹੈ ਉਹ ਚੰਗਾ ਪੁੱਤਰ ਅਮਾਨਤ ਰੱਖ ਕੇ ਉਸਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਪੈਸਾ ਵਾਪਸ ਕਰ ਦਿੰਦਾ ਹੈ ਤਾਂ ਉਹ ਅਮਾਨਤ ਵਾਪਸ ਕਰ ਦਿੰਦਾ ਹੈ। ਚੰਗਾ ਪੁੱਤਰ ਭੁਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦ ਲੋਕਾਂ ਨੂੰ ਕਪੜੇ ਦਿੰਦਾ ਹੈ। 17 ਉਹ ਗਰੀਬ ਲੋਕਾਂ ਦੀ ਸਹਾਇਤਾ ਕਰਦਾ ਹੈ। ਜੇ ਕੋਈ ਬੰਦਾ ਪੈਸਾ ਉਧਾਰ ਲੈਣਾ ਚਾਹੁੰਦਾ ਹੈ, ਉਹ ਚੰਗਾ ਪੁੱਤਰ ਉਸਨੂੰ ਪੈਸਾ ਉਧਾਰ ਦੇ ਦਿੰਦਾ ਹੈ। ਅਤੇ ਉਹ ਉਸ ਕਰਜ਼ੇ ਉੱਤੇ ਸੂਦ ਨਹੀਂ ਲੈਂਦਾ! ਉਹ ਚੰਗਾ ਪੁੱਤਰ ਮੇਰੇ ਕਨੂੰਨ ਨੂੰ ਕਬੂਲਦਾ ਹੈ ਅਤੇ ਮੇਰੇ ਕਨੂੰਨਾ ਦਾ ਪਾਲਣ ਕਰਦਾ ਹੈ। ਉਹ ਚੰਗਾ ਪੁੱਤਰ ਆਪਣੇ ਪਿਤਾ ਦੇ ਪਾਪਾਂ ਲਈ ਮਾਰਿਆ ਨਹੀਂ ਜਾਵੇਗਾ! ਉਹ ਚੰਗਾ ਪੁੱਤਰ ਜੀਵੇਗਾ। 18 ਪਿਤਾ ਭਾਵੇਂ ਲੋਕਾਂ ਨੂੰ ਦੁੱਖ ਦਿੰਦਾ ਹੋਵੇ ਅਤੇ ਚੀਜ਼ਾਂ ਚੋਰੀ ਕਰਦਾ ਹੋਵੇ। ਉਹ ਭਾਵੇਂ ਮੇਰੇ ਬੰਦਿਆਂ ਲਈ ਕੋਈ ਵੀ ਚੰਗਾ ਕੰਮ ਨਾ ਕਰਦਾ ਹੋਵੇ! ਉਹ ਪਿਤਾ ਆਪਣੇ ਪਾਪਾਂ ਕਾਰਣ ਮਰ ਜਾਵੇਗਾ। ਪਰ ਪੁੱਤਰ ਨੂੰ ਉਸਦੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ। 19 "ਤੁਸੀਂ ਪੁੱਛ ਸਕਦੇ ਹੋ, 'ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਕਿਉਂ ਨਹੀਂ ਮਿਲੇਗੀ?' ਕਾਰਣ ਇਹ ਹੈ ਕਿ ਪੁੱਤਰ ਬੇਲਾਗ ਸੀ ਅਤੇ ਉਸਨੇ ਚੰਗੀਆਂ ਗੱਲਾਂ ਕੀਤੀਆਂ ਸਨ! ਉਸਨੇ ਬੜੇ ਧਿਆਨ ਨਾਲ ਮੇਰੇ ਕਨੂੰਨਾਂ ਪਾਲਣਾ ਕੀਤੀ ਸੀ। ਇਸ ਲਈ ਉਹ ਜੀਵੇਗਾ! 20 ਜਿਹੜਾ ਬੰਦਾ ਪਾਪ ਕਰਦਾ ਹੈ ਉਹੀ ਮਾਰਿਆ ਜਾਵੇਗਾ! ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਲਈ ਸਜ਼ਾ ਨਹੀਂ ਮਿਲੇਗੀ। ਨੇਕ ਬੰਦੇ ਦੀ ਨੇਕੀ ਸਿਰਫ਼ ਓਸੇ ਦੀ ਹੀ ਹੈ। ਅਤੇ ਮਾੜੇ ਬੰਦੇ ਦੀ ਬਦੀ ਸਿਰਫ਼ ਉਸੇ ਦੀ ਹੈ। 21 "ਹੁਣ ਜੇ ਕੋਈ ਮੰਦਾ ਆਦਮੀ ਆਪਣੇ ਜੀਵਨ ਨੂੰ ਤਬਦੀਲ ਕਰ ਲੈਂਦਾ ਹੈ ਤਾਂ ਉਹ ਜੀਵੇਗਾ, ਮਰੇਗਾ ਨਹੀਂ। ਹੋ ਸਕਦਾ ਹੈ ਕਿ ਉਹ ਬੰਦਾ ਮੰਦੇ ਕਾਰਿਆਂ ਨੂੰ ਕਰਨੋ ਹਟ ਜਾਵੇ ਜੋ ਉਸਨੇ ਕੀਤੇ ਹਨ। ਹੋ ਸਕਦਾ ਹੈ ਕਿ ਉਹ ਮੇਰੇ ਸਾਰੇ ਕਨੂੰਨਾਂ ਨੂੰ ਧਿਆਨ ਨਾਲ ਮੰਨਣਾ ਸ਼ੁਰੂ ਕਰ ਦੇਵੇ। ਹੋ ਸਕਦਾ ਹੈ ਕਿ ਉਹ ਨਿਰਪੱਖ ਅਤੇ ਚੰਗਾ ਬਣ ਜਾਵੇ। 22 ਪਰਮੇਸ਼ੁਰ ਉਸਦੇ ਕੀਤੇ ਮਾੜੇ ਸਾਰੇ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਸਿਰਫ਼ ਉਸਦੀ ਨੇਕੀ ਨੂੰ ਚੇਤੇ ਰੱਖੇਗਾ! ਇਸ ਲਈ ਉਹ ਬੰਦਾ ਜੀਵੇਗਾ!" 23 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਮੈਂ ਨਹੀਂ ਚਾਹੁੰਦਾ ਕਿ ਮੰਦੇ ਲੋਕ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਆਪਣੀਆਂ ਜ਼ਿਂਦਗੀਆਂ ਤਬਦੀਲ ਕਰਨ ਤਾਂ ਜੋ ਉਹ ਜਿਉਂ ਸਕਣ! 24 "ਹੁਣ, ਹੋ ਸਕਦਾ ਹੈ ਕਿ ਕੋਈ ਚੰਗਾ ਬੰਦਾ ਨੇਕੀ ਛੱਡ ਦੇਵੇ। ਹੋ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲੇ ਅਤੇ ਉਹ ਸਾਰੀਆਂ ਭਿਆਨਕ ਗੱਲਾਂ ਕਰਨ ਲੱਗ ਜਾਵੇ ਜਿਹੜੀਆਂ ਮੰਦੇ ਬੰਦੇ ਨੇ ਅਤੀਤ ਵਿੱਚ ਕੀਤੀਆਂ ਸਨ, (ਉਹ ਮੰਦਾ ਬੰਦਾ ਤਾਂ ਤਬਦੀਲ ਹੋ ਗਿਆ ਸੀ ਇਸ ਲਈ ਉਹ ਜਿਉਂ ਸਕਦਾ ਹੈ!) ਇਸ ਲਈ ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬਦ ਬਣ ਜਾਂਦਾ ਹੈ, ਤਾਂ ਪਰਮੇਸ਼ੁਰ ਉਸਦੇ ਕੀਤੇ ਨੇਕ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਇਹ ਗੱਲ ਚੇਤੇ ਰੱਖੇਗਾ ਕਿ ਉਹ ਉਸਦੇ ਵਿਰੁੱਧ ਹੋ ਗਿਆ ਸੀ ਅਤੇ ਪਾਪ ਕਰਨ ਲੱਗ ਪਿਆ ਸੀ। ਇਸ ਲਈ ਉਹ ਬੰਦਾ ਅਪਣੇ ਪਾਪਾਂ ਕਾਰਣ ਮਰੇਗਾ।" 25 ਪਰਮੇਸ਼ੁਰ ਨੇ ਆਖਿਆ, "ਤੁਸੀਂ ਲੋਕ ਭਾਵੇਂ ਇਹ ਆਖੋ, 'ਪਰਮੇਸ਼ੁਰ ਮੇਰਾ ਪ੍ਰਭੂ ਨਿਆਂਈ ਨਹੀਂ ਹੈ!' ਪਰ ਇਸਰਾਏਲ ਦੇ ਪਰਿਵਾਰ, ਸੁਣ। ਮੈਂ ਨਿਆਈ ਹਾਂ। ਤੁਸੀਂ ਹੀ ਹੋ ਜਿਹੜੇ ਨਿਆਂਈ ਨਹੀਂ ਹੋ! 26 ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬੁਰਾ ਬਣ ਜਾਂਦਾ ਹੈ, ਤਾਂ ਉਹ ਆਪਣੇ ਕੀਤੇ ਮੰਦੇ ਕੰਮਾਂ ਕਰਕੇ ਅਵੱਸ਼ ਮਰੇਗਾ। 27 ਅਤੇ ਜੇ ਕੋਈ ਬੁਰਾ ਆਦਮੀ ਬਦਲ ਜਾਂਦਾ ਹੈ ਅਤੇ ਨੇਕ ਅਤੇ ਨਿਰਪੱਖ ਬਣ ਜਾਂਦਾ ਹੈ, ਤਾਂ ਉਹ ਆਪਣੀ ਜ਼ਿੰਦਗੀ ਬਚਾ ਲਵੇਗਾ। ਉਹ ਜੀਵੇਗਾ! 28 ਉਸ ਬੰਦੇ ਨੇ ਇਹ ਦੇਖ ਲਿਆ ਕਿ ਉਹ ਕਿੰਨਾ ਬੁਰਾ ਸੀ ਅਤੇ ਮੇਰੇ ਵੱਲ ਵਾਪਸ ਪਰਤ ਆਇਆ। ਉਸਨੇ ਉਹ ਮਾੜੇ ਕੰਮ ਕਰਨੇ ਛੱਡ ਦਿੱਤੇ ਜਿਹੜੇ ਉਹ ਅਤੀਤ ਵਿੱਚ ਕਰਦਾ ਸੀ। ਇਸ ਲਈ ਉਹ ਜੀਵੇਗਾ! ਉਹ ਮਰੇਗਾ ਨਹੀਂ!" 29 ਇਸਰਾਏਲ ਦੇ ਲੋਕਾਂ ਨੇ ਆਖਿਆ, "ਇਹ ਇਨਸਾਫ਼ ਵਾਲੀ ਗੱਲ ਨਹੀਂ ਹੈ! ਯਹੋਵਾਹ ਮੇਰਾ ਪ੍ਰਭੂ ਨਿਰਪੱਖ ਨਹੀਂ ਹੈ!"ਪਰਮੇਸ਼ੁਰ ਨੇ ਆਖਿਆ, "ਮੈਂ ਨਿਰਪੱਖ ਹਾਂ! ਤੁਸੀਂ ਹੀ ਹੋ ਜਿਹੜੇ ਨਿਰਪੱਖ ਨਹੀਂ ਹੋ! 30 ਕਿਉਂ ਕਿ ਇਸਰਾਏਲ ਦੇ ਪਰਿਵਾਰ, ਮੈਂ ਹਰ ਬੰਦੇ ਦਾ ਨਿਰਣਾ ਉਸਦੇ ਕੀਤੇ ਅਮਲਾਂ ਦੇ ਅਧਾਰ ਤੇ ਹੀ ਕਰਗਾ!" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। "ਇਸ ਲਈ ਮੇਰੇ ਵੱਲ ਵਾਪਸ ਪਰਤ ਆਓ! ਬੁਰੇ ਕੰਮ ਕਰਨੇ ਛੱਡ ਦਿਓ! ਤੁਹਾਡੇ ਪਾਧਾਂ ਨੂੰ ਤੁਹਾਨੂੰ ਬਰਬਾਦ ਨਾ ਕਰਨ ਦਿਓ। 31 ਉਨ੍ਹਾਂ ਸਾਰੀਆਂ ਭਿਆਨਕ ਚੀਜ਼ਾਂ ਤੋਂ ਖਹਿੜਾ ਛੁਡਾ ਲਵੋ ਜੋ ਤੁਸੀਂ ਕਰਦੇ ਰਹੇ ਹੋਂ। ਆਪਣੇ ਦਿਲ ਅਤੇ ਆਪਣੇ ਆਤਮੇ ਨੂੰ ਬਦਲ ਦਿਓ! ਇਸਰਾਏਲ ਦੇ ਲੋਕੋ, ਤੁਸੀਂ ਆਪਣੇ ਆਪ ਲਈ ਮੌਤ ਕਿਉਂ ਲਿਆਉਂਦੇ ਹੋਂ? 32 ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ! ਮੇਰੇ ਵੱਲ ਵਾਪਸ ਪਰਤ ਆਵੋ ਅਤੇ ਜੀਵੋ!" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

19:1 ਪਰਮੇਸ਼ੁਰ ਨੇ ਮੈਨੂੰ ਆਖਿਆ, "ਤੈਨੂੰ ਇਸਰਾਏਲ ਦੇ ਆਗੂਆਂ ਬਾਰੇ ਇਹ ਸੋਗੀ ਗੀਤ ਅਵੱਸ਼ ਗਾਉਣਾ ਚਾਹੀਦਾ ਹੈ। 2 "'ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ। ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ ਅਤੇ ਉਸਨੇ ਅਨੇਕਾਂ ਬੱਚੇ ਪੈਦਾ ਕੀਤੇ। 3 ਉਸਦਾ ਇੱਕ ਬੱਚਾ ਉਠਦਾ ਹੈ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ ਹੈ। ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ ਹੈ ਉਸਨੇ ਇੱਕ ਆਦਮੀ ਨੂੰ ਮਾਰ ਦਿੱਤਾ ਅਤੇ ਖਾ ਲਿਆ। 4 ਲੋਕਾਂ ਨੇ ਉਸਦੀ ਦਹਾੜ ਸੁਣੀ। ਅਤੇ ਉਸਨੂੰ ਉਨ੍ਹਾਂ ਆਪਣੇ ਜਾਲ ਵਿੱਚ ਫ਼ੜ ਲਿਅ! ਉਨ੍ਹਾਂ ਉਸਦੇ ਮੂੰਹ ਅੰਦਰ ਲਗਾਮਾਂ ਪਾ ਦਿੱਤੀਆਂ, ਅਤੇ ਉਸ ਜਵਾਨ ਸ਼ੇਰ ਨੂੰ ਮਿਸਰ ਅੰਦਰ ਲੈ ਗਏ। 5 "'ਮਾਂ ਸ਼ੇਰਨੀਨੇ ਆਸ ਲਈ ਕਿ ਉਸਦਾ ਬੱਚਾ ਆਗੂ ਬਣ ਜਾਵੇਗਾ। ਪਰ ਹੁਣ ਉਸਦੀ ਸਾਰੀ ਆਸ ਟੁੱਟ ਗਈ ਹੈ। ਇਸ ਲਈ ਉਸਨੇ ਆਪਣੇ ਇੱਕ ਹੋਰ ਬੱਚੇ ਨੂੰ ਲਿਆਂਦਾ। ਉਸਨੇ ਉਸਨੂੰ ਸ਼ੇਰ ਬਣਨ ਦੀ ਸਿਖਲਾਈ ਦਿੱਤੀ। 6 ਉਹ ਜਵਾਨ ਸ਼ੇਰ ਆਪਣਾ ਸ਼ਿਕਾਰ ਫ਼ੜਨ ਲਈ ਸ਼ੇਰਾਂ ਨਾਲ ਗਿਆ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ! ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ। ਉਸਨੇ ਇੱਕ ਆਦਮੀ ਨੂੰ ਮਾਰਕੇ ਖਾ ਲਿਆ। 7 ਉਸਨੇ ਮਹਿਲਾਂ ਉੱਤੇ ਹਮਲਾ ਕੀਤਾ। ਉਸਨੇ ਸ਼ਹਿਰ ਤਬਾਹ ਕਰ ਦਿੱਤੇ। ਉਸ ਦੇਸ ਦਾ ਹਰ ਬੰਦਾ ਇੰਨਾ ਭੈਭੀਤ ਸੀ ਕਿ ਉਹ ਉਸਦੀ ਦਹਾੜ ਸੁਣ ਕੇੇ ਬੋਲ ਨਹੀਂ ਸਕਦਾ ਸੀ। 8 ਫ਼ੇਰ ਉਸਦੇ ਦੁਆਲੇ ਰਹਿੰਦੇ ਲੋਕਾਂ ਨੇ ਉਸਦੇ ਲਈ ਇੱਕ ਜਾਲ ਵਿਛਾਇਆ ਅਤੇ ਉਨ੍ਹਾਂ ਉਸਨੂੰ ਆਪਣੇ ਜਾਲ ਵਿੱਚ ਫ਼ਸਾ ਲਿਆ। 9 ਉਨ੍ਹਾਂ ਉਸਨੂੰ ਲਗਾਮਾਂ ਪਾ ਦਿੱਤੀਆਂ ਅਤੇ ਉਸਨੂੰ ਬੰਦ ਕਰ ਦਿੱਤਾ। ਉਨ੍ਹਾਂ ਉਸਨੂੰ ਆਪਣੇ ਜਾਲ ਅੰਦਰ ਫ਼ਸਾ ਲਿਆ। ਇਸ ਲਈ ਉਹ ਉਸਨੂੰ ਬਾਬਲ ਦੇ ਰਾਜੇ ਕੋਲ ਲੈ ਗਏ। ਅਤੇ ਹੁਣ ਤੁਸੀਂ ਇਸਰਾਏਲ ਦੇ ਪਰਬਤਾਂ ਉੱਤੇ ਉਸਦੀ ਦਹਾੜ ਨਹੀਂ ਸੁਣ ਸਕਦੇ। 10 'ਮਾਂ ਤੁਹਾਡੀ ਪਾਣੀ ਨੇੜੇ ਲਾਈ ਹੋਈ ਇੱਕ ਅੰਗੂਰੀ ਵੇਲ ਵਰਗੀ ਹੈ। ਉਸਨੂੰ ਬਹੁਤ ਪਾਣੀ ਮਿਲਿਆ, ਇਸ ਲਈ ਉਸ ਨੇ ਮਜ਼ਬੂਤ ਵੇਲਾਂ ਉਗਾ ਲਈਆਂ। 11 ਫ਼ੇਰ ਉਗਾ ਲਈਆਂ ਉਸੇ ਲੰਮੀਆਂ ਟਾਹਣੀਆਂ ਮਜ਼ਬੂਤ ਸਨ ਉਹ ਇੱਕ ਚੱਲਣ ਵਾਲੀ ਸੋਟੀ ਵਾਂਗ। ਮਜ਼ਬੂਤ ਸਨ ਉਹ ਰਾਜੇ ਦੇ ਰਾਜ-ਦੰਡ ਵਾਂਗ। ਵਧ੍ਧਦੀ ਗਈ, ਵਧ੍ਧਦੀ ਗਈ ਵੇਲ ਉਹ ਬਹੁਤ ਸਨ ਟਾਹਣੀਆਂ ਉਸਦੀਆਂ ਆਕਾਸ਼ ਵੱਲ ਨੂੰ ਫ਼ੈਲਦੀਆਂ ਹੋਈਆਂ। 12 ਪਰ ਪੁੱਟ ਦਿੱਤੀ ਗਈ ਵੇਲ ਉਹ ਜਢ਼ਾਂ ਤੋਂ, ਅਤੇ ਸੁੱਟ ਦਿੱਤੀ ਗਈ ਸੀ ਧਰਤ ਉੱਤੇ। ਗਰਮ ਹਵਾ ਵਗੀ ਪੁਰੇ ਦੀ, ਅਤੇ ਸੁਕਾ ਦਿੱਤੇ ਫ਼ਲ ਉਸਦੇ। ਟੁੱਟ ਗਈਆਂ ਮਜ਼ਬੂਤ ਟਾਹਣੀਆਂ। ਅਤੇ ਸੁੱਟ ਦਿੱਤੀਆਂ ਗਈਆਂ ਉਹ ਅੱਗ ਅੰਦਰ। 13 ਹੁਣ ਲਗਾਈ ਗਈ ਹੈ ਵੇਲ ਉਹ ਮਾਰੂਬਲ ਅੰਦਰ। ਬਹੁਤ ਸੁੱਕੀ ਅਤੇ ਪਿਆਸੀ ਧਰਤੀ ਹੈ ਇਹ। 14 ਅਗ੍ਗ ਲਗੀ ਵੱਡੀ ਟਾਹਣੀ ਨੂੰ ਅਤੇ ਫ਼ੈਲ ਗਈ ਸਾੜਦੀ ਹੋਈ ਉਸਦੀਆਂ ਵੇਲਾਂ ਅਤੇ ਉਸਦੇ ਫ਼ਲਾਂ ਨੂੰ। ਇਸ ਲਈ ਨਹੀਂ ਸੀ ਓਥੇ ਚੱਲਣ ਵਾਲੀ ਮਜ਼ਬੂਤ ਸੋਟੀ ਕੋਈ ਅਤੇ ਨਾ ਹੀ ਓਥੇ ਸੀ ਰਾਜੇ ਦਾ ਰਾਜ-ਦੰਡ ਕੋਈ।'ਇਹ ਸੋਗੀ ਗੀਤ ਮੌਤ ਬਾਰੇ ਸੀ, ਅਤੇ ਇਸਨੂੰ ਮੌਤ ਦੇ ਸੋਗੀ ਗੀਤ ਵਾਂਗ ਹੀ ਗਾਇਆ ਗਿਆ।"

20:1 ਇੱਕ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਮੇਰੇ ਪਾਸ ਯਹੋਵਾਹ ਕੋਲੋ ਸਲਾਹ ਪੁੱਛਣ ਲਈ ਆਏ। ਇਹ ਦੇਸ ਨਿਕਾਲੇ ਦੇ 7ਵੇਂ ਵਰ੍ਹੇ ਦੇ 5ਵੇਂ ਮਹੀਨੇ (ਅਗਸਤ) ਦਾ 10ਵਾਂ ਦਿਨ ਸੀ। ਬਜ਼ੁਰਗ ਮੇਰੇ ਸਾਮ੍ਹਣੇ ਬੈਠ ਗਏ। 2 ਤਾਂ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 3 "ਆਦਮੀ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ 'ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਕੀ ਤੁਸੀਂ ਲੋਕ ਮੇਰੀ ਸਲਾਹ ਮੰਗਣ ਆਏ ਹੋ? ਜੇ ਤੁਸੀਂ ਅਜਿਹਾ ਕਰਨ ਲਈ ਆਏ ਹੋ, ਤਾਂ ਮੈਂ ਤੁਹਾਨੂੰ ਇਹ ਨਹੀਂ ਦੇਵਾਂਗਾ। ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।' 4 ਕੀ ਤੁਹਾਨੂੰ ਉਨ੍ਹਾਂ ਬਾਰੇ ਨਿਰਣਾ ਕਰਨਾ ਚਾਹੀਦਾ ਹੈ? ਕੀ ਤੁਸੀਂ ਉਨ੍ਹਾਂ ਦਾ ਨਿਰਣਾ ਕਰੋਂਗੇ, ਆਦਮੀ ਦੇ ਪੁੱਤਰ? ਤੁਹਾਨੂੰ ਉਨ੍ਹਾਂ ਨੂੰ ਉਹ ਭਿਆਨਕ ਗੱਲਾਂ ਜ਼ਰੂਰ ਦਸ੍ਸਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਦੇ ਪੁਰਖਿਆਂ ਨੇ ਕੀਤੀਆਂ ਹਨ। 5 ਤੁਹਾਨੂੰ ਉਨ੍ਹਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ, 'ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ: ਜਿਸ ਦਿਨ ਮੈ ਇਸਰਾਏਲ ਨੂੰ ਚੁਣਿਆ ਸੀ, ਮੈਂ ਯਕ੍ਕੂਬ ਦੇ ਪਰਿਵਾਰ ਲਈ ਹੱਥ ਖੜਾ ਕੀਤਾ ਸੀ ਅਤੇ ਉਨ੍ਹਾਂ ਨਾਲ ਮਿਸਰ ਵਿੱਚ ਇੱਕ ਇਕਰਾਰ ਕੀਤਾ ਸੀ। ਮੈਂ ਆਪਣਾ ਹੱਥ ਖੜਾ ਕੀਤਾ ਸੀ ਅਤੇ ਆਖਿਆ ਸੀ, "ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ। 6 ਉਸ ਦਿਨ, ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਜਾਣ ਦਾ ਇਕਰਾਰ ਕੀਤਾ ਸੀ ਉਸ ਧਰਤੀ ਵੱਲ ਤੁਹਾਡੀ ਅਗਵਾਈ ਕੀਤੀ ਸੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਸਾਂ। ਉਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਚੰਗੀ ਧਰਤੀ ਸੀ। ਇਹ ਸਾਰੇ ਦੇਸਾਂ ਵਿੱਚੋਂ ਸਭ ਤੋਂ ਸੁੰਦਰ ਸੀ! 7 "ਮੈਂ ਇਸਰਾਏਲ ਦੇ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣੇ ਭਿਆਨਕ ਬੁੱਤਾਂ ਨੂੰ ਪਰ੍ਹਾਂ ਸੁੱਟ ਦੇਣ। ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਮਿਸਰ ਦੀਆਂ ਮੂਰਤੀਆਂ ਨਾਲ ਨਾਪਾਕ ਨਾ ਹੋਣ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।" 8 ਪਰ ਉਹ ਮੇਰੇ ਵਿਰੁੱਧ ਹੋ ਗਏ ਅਤੇ ਮੈਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨੂੰ ਨਹੀਂ ਸੁਟਿਆ। ਉਨ੍ਹ੍ਹਾਂ ਨੇ ਆਪਣੀਆਂ ਮੂਰਤੀਆਂ ਨੂੰ ਮਿਸਰ ਵਿੱਚ ਨਹੀਂ ਛੱਡਿਆ। ਇਸ੍ਸ ਲਈ ਮੈਂ (ਪਰਮੇਸ਼ੁਰ ਨੇ) ਉਨ੍ਹਾਂ ਨੂੰ ਮਿਸਰ ਵਿੱਚ ਤਬਾਹ ਕਰਨ ਦਾ ਨਿਰਣਾ ਕੀਤਾ - ਮੈਂ ਉਨ੍ਹਾਂ ਨੂੰ ਆਪਣੇ ਕਹਿਰ ਦੀ ਪੂਰੀ ਤਾਕਤ ਮਹਿਸੂਸ ਕਰਨ ਦਿੱਤੀ। 9 ਪਰ ਮੈਂ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਮੈਂ ਆਪਣੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਜਾਵਾਂਗਾ। ਮੈਂ ਆਪਣੀ ਨੇਕ-ਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਮ੍ਹਣੇ ਬਰਬਾਦ ਨਹੀਂ ਕੀਤਾ, ਜਿਨ੍ਹਾਂ ਦਰਮਿਆਨ ਇਸਰਾਏਲੀ ਰਹਿੰਦੇ ਸਨ। 10 ਮੈਂ ਇਸਰਾਏਲ ਦੇ ਪਰਿਵਾਰ ਨੂੰ ਮਿਸਰ ਤੋਂ ਬਾਹਰ ਲੈ ਆਇਆ। ਮੈਂ ਉਨ੍ਹਾਂ ਦੀ ਮਾਰੂਬਲ ਵਿੱਚ ਅਗਵਾਈ ਕੀਤੀ। 11 ਫ਼ੇਰ ਮੈਂ ਉਨ੍ਹਾਂ ਨੂੰ ਅਪਣੇ ਕਨੂੰਨ ਦਿੱਤੇ। ਮੈਂ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਬਿਧੀਆਂ ਦੱਸ ਦਿੱਤੀਆਂ। ਜੇ ਕੋਈ ਬੰਦਾ ਉਨ੍ਹਾਂ ਬਿਧੀਆਂ ਤੇ ਚੱਲੇਗਾ ਤਾਂ ਉਹ ਜੀਵੇਗਾ। 12 ਮੈਂ ਉਨ੍ਹਾਂ ਨੂੰ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਵੀ ਦੱਸ ਦਿੱਤਾ ਸੀ। ਉਹ ਖਾਸ ਦਿਨ ਮੇਰੇ ਅਤੇ ਉਨ੍ਹਾਂ ਦੇ ਦਰਮਿਆਨ ਖਾਸ ਨਿਸ਼ਾਨ ਸਨ। ਉਨ੍ਹਾਂ ਨੇ ਦਰਸਾਇਆ ਕਿ ਮੈਂ ਯਹੋਵਾਹ ਹਾਂ ਅਤੇ ਉਨ੍ਹਾਂ ਨੂੰ ਆਪਣੇ ਲਈ ਖਾਸ ਬਣਾ ਰਿਹਾ ਸਾਂ। 13 "'ਪਰ ਇਸਰਾਏਲ ਦਾ ਪਰਿਵਾਰ ਮਾਰੂਬਲ ਵਿੱਚ ਮੇਰੇ ਵਿਰੁੱਧ ਹੋ ਗਿਆ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜੇ ਕੋਈ ਬੰਦਾ ਉਨ੍ਹਾਂ ਕਨੂੰਨ ਨੂੰ ਮਂਨੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹਤ੍ਤਵਪੂਰਨ ਨਾ ਹੋਣ। ਉਨ੍ਹਾਂ ਨੇ ਉਨ੍ਹਾਂ ਦਿਨਾਂ ਵਿੱਚ ਕਈ ਵਾਰੀ ਕੰਮ ਕੀਤਾ। ਮੈਂ ਉਨ੍ਹਾਂ ਨੂੰ ਮਾਰੂਬਲ ਵਿੱਚ ਬਰਬਾਦ ਕਰਨ ਦਾ ਨਿਰਣਾ ਕੀਤਾ - ਆਪਣੇ ਕਹਿਰ ਦੀ ਪੂਰੀ ਤਾਕਤ ਉਨ੍ਹਾਂ ਨੂੰ ਮਹਿਸੂਸ ਕਰਨ ਦਿੱਤੀ। 14 ਪਰ ਮੈਂ ਉਨ੍ਹਾਂ ਨੂੰ ਬਰਬਾਦ ਨਹੀਂ ਕੀਤਾ। ਹੋਰਨਾਂ ਕੌਮਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਮ੍ਹਣੇ ਤਬਾਹ ਨਹੀਂ ਕੀਤਾ। 15 ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਵਿੱਚ ਇੱਕ ਹੋਰ ਇਕਰਾਰ ਕੀਤਾ। ਮੈਂ ਇਕਰਾਰ ਕੀਤਾ ਕਿ ਮੈਂ ਉਨ੍ਹਾਂ ਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਮੈਂ ਉਨ੍ਹਾਂ ਨੂੰ ਦੇ ਰਿਹਾ ਸਾਂ। ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਭਰੀ ਹੋਈ ਚੰਗੀ ਧਰਤੀ ਸੀ। ਉਹ ਸਾਰੇ ਦੇਸਾਂ ਨਾਲੋਂ ਸੁੰਦਰ ਸੀ! 16 'ਇਸਰਾਏਲ ਦੇ ਲੋਕਾਂ ਨੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹਤ੍ਤਵਪੂਰਨ ਨਾ ਹੋਣ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਇਸ ਲਈ ਕੀਤੀਆਂ ਕਿਉਂ ਕਿ ਉਨ੍ਹਾਂ ਦੇ ਦਿਲ ਬੁੱਤਾਂ ਨਾਲ ਜੁੜੇ ਹੋਏ ਸਨ। 17 ਪਰ ਮੈਂ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ, ਇਸ ਲਈ ਮੈਂ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਮਾਰੂਬਲ ਅੰਦਰ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ। 18 ਮੈਂ ਉਨ੍ਹਾਂ ਦੇ ਬੱਚਿਆਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਆਖਿਆ, "ਆਪਣੇ ਮਾਪਿਆਂ ਵਰਗੇ ਨਾ ਬਣੋ। ਆਪਣੇ ਆਪਨੂੰ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਨਾ ਹੋਣ ਦੇਣਾ। ਉਨ੍ਹਾਂ ਦੇ ਕਨੂੰਨਾਂ ਤੇ ਨਾ ਚੱਲਣਾ। ਉਨ੍ਹਾਂ ਦੇ ਹੁਕਮ ਨਾ ਮੰਨਣਾ, 19 ਮੈਂ ਯਹੋਵਾਹ ਹਾਂ। ਮੈਂ ਤੁਹਾਡਾ ਪਰਮੇਸ਼ੁਰ ਹਾਂ। ਮੇਰੇ ਕਨੂੰਨ ਨੂੰ ਮੰਨਣਾ। ਮੇਰੇ ਹੁਕਮ ਦਾ ਪਾਲਣ ਕਰਣਾ। ਉਹੀ ਗੱਲਾਂ ਕਰਨੀਆਂ ਜਿਹੜੀ ਮੈਂ ਤੁਹਾਨੂੰ ਆਖਦਾ ਹਾਂ। 20 ਇਹ ਦਰਸਾਉਣਾ ਕਿ ਮੇਰੇ ਆਰਾਮ ਦੇ ਦਿਨ ਤੁਹਾਡੇ ਲਈ ਮਹੱਤਵਪੂਰਣ ਹਨ। ਯਾਦ ਰੱਖਣਾ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਖਾਸ ਨਿਸ਼ਾਨ ਹਨ। ਮੈਂ ਯਹੋਵਾਹ ਹਾਂ। ਅਤੇ ਉਹ ਛੁੱਟੀਆਂ ਦੇ ਦਿਨ ਤੁਹਾਨੂੰ ਦਰਸਾਉਂਦੇ ਹਨ ਕਿ ਮੈਂ ਤੁਹਾਡਾ ਪਰਮੇਸ਼ੁਰ ਹਾਂ।" 21 "'ਪਰ ਉਹ ਬੱਚੇ ਵੀ ਮੇਰੇ ਵਿਰੁੱਧ ਹੋ ਗਏ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੈਂ ਉਨ੍ਹਾਂ ਨੂੰ ਆਖੀਆਂ ਸਨ। ਅਤੇ ਉਹ ਚੰਗੇ ਕਨੂੰਨ ਹਨ। ਜੇ ਕੋਈ ਬੰਦਾ ਉਨ੍ਹਾਂ ਦੀ ਪਾਲਣਾ ਕਰੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਦਿਨਾਂ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਉਹ ਮਹੱਤਵਪੂਰਣ ਨਹੀਂ ਸਨ। ਇਸ ਲਈ ਮੈਂ ਉਨ੍ਹਾਂ ਨੂੰ ਮਾਰੂਬਲ ਅੰਦਰ ਪੂਰੀ ਤਰ੍ਹਾਂ ਤਬਾਹ ਕਰਨ ਦਾ ਨਿਰਣਾ ਕੀਤਾ ਅਤੇ ਆਪਣੇ ਕਹਿਰ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਵਾਇਆ। 22 ਪਰ ਮੈਂ ਆਪਣੇ ਆਪਨੂੰ ਰੋਕ ਲਿਆ। ਹੋਰਨਾਂ ਲੋਕਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕ ਨਾਮੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸਾਂ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਸਾਮ੍ਹਣੇ ਬਰਬਾਦ ਨਹੀਂ ਕੀਤਾ। 23 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਅੰਦਰ ਇੱਕ ਹੋਰ ਇਕਰਾਰ ਕੀਤਾ, ਮੈਂ ਉਨ੍ਹਾਂ ਨੂੰ ਹੋਰਾਂ ਕੌਮਾਂ ਅੰਦਰ ਖਿਡਾਉਣ ਦਾ ਇਕਰਾਰ ਕੀਤਾ, ਉਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਨਿਰਣਾ ਕੀਤਾ। 24 "'ਇਸਰਾਏਲ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਨਹੀਂ ਕਬੂਲਿਆ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹਤ੍ਤਵਪੂਰਨ ਨਾ ਹੋਣ। ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਬੁੱਤਾਂ ਦੀ ਉਪਾਸਨਾ ਕੀਤੀ। 25 ਇਸ ਲਈ ਮੈਂ ਉਨ੍ਹਾਂ ਨੂੰ ਅਜਿਹੇ ਕਨੂੰਨ ਦਿੱਤੇ ਜਿਹੜੇ ਚੰਗੇ ਨਹੀਂ ਸਨ। ਮੈਂ ਉਨ੍ਹਾਂ ਨੂੰ ਅਜਿਹੇ ਆਦੇਸ ਦਿੱਤੇ ਜਿਹੜੇ ਜ਼ਿੰਦਗੀ ਨਹੀਂ ਦਿੰਦੇ ਸਨ। 26 ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੁਗਾਤਾਂ ਨਾਲ ਨਾਪਾਕ ਹੋਣ ਦਿੱਤਾ। ਉਨ੍ਹਾਂ ਨੇ ਆਪਣੇ ਜੇਠੇ ਪੁੱਤਰਾਂ ਦੀ ਬਲੀ ਚੜਾਉਣੀ ਵੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਮੈਂ ਹੀ ਯਹੋਵਾਹ ਹਾਂ।' 27 ਇਸ ਲਈ ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, 'ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਲੋਕਾਂ ਨੇ ਮੇਰੇ ਬਾਰੇ ਮੰਦਾ ਬੋਲਿਆ ਅਤੇ ਮੈਨੂੰ ਧੋਖਾ ਦੇਣ ਦੀਆਂ ਵਿਉਂਤਾ ਬਣਾਈਆਂ। 28 ਪਰ ਮੈਂ ਫ਼ੇਰ ਵੀ ਉਨ੍ਹਾਂ ਨੂੰ ਉਸ ਧਰਤੀ ਤੇ ਲਿਆਂਦਾ ਜਿਸਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਪਹਾੜੀਆਂ ਅਤੇ ਹਰੇ ਰੁੱਖਾਂ ਨੂੰ ਦੇਖਿਆ, ਇਸ ਲਈ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਉਪਾਸਨਾ ਕਰਨ ਲਈ ਗਏ। ਅਤੇ ਉਹ ਉਨ੍ਹਾਂ ਥਾਵਾਂ ਉੱਤੇ ਆਪਣੀਆਂ ਬਲੀਆਂ ਅਤੇ ਕ੍ਰੋਧ ਦਿਵਾਉਣ ਦੇ ਚੜਾਵੇ ਲੈ ਗਏ। ਉਨ੍ਹਾਂ ਨੇ ਅਜਿਹੀਆਂ ਬਲੀਆਂ ਚੜਾਈਆਂ ਜਿਹੜੀਆਂ ਮਿੱਠੀ ਸੁਗੰਧ ਵਾਲੀਆਂ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਪੀਣ ਦੀਆਂ ਭੇਟਾਂ ਵੀ ਦਿੱਤੀਆਂ। 29 ਮੈਂ ਇਸਰਾਏਲ ਦੇ ਲੋਕਾਂ ਨੂੰ ਪੁਛਿਆ ਕਿ ਉਹ ਇਨ੍ਹਾਂ ਉੱਚੀਆਂ ਥਾਵਾਂ ਉੱਤੇ ਕਿਉਂ ਜਾ ਰਹੇ ਸਨ। ਪਰ ਉਹ ਉੱਚੀ ਥਾਂ ਹਾਲੇ ਵੀ ਓਥੇ ਹੀ ਹੈ।"' 30 ਪਰਮੇਸ਼ੁਰ ਨੇ ਆਖਿਆ, "ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, 'ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਤੁਸੀਂ ਲੋਕਾਂ ਨੇ ਆਪਣੇ-ਆਪ ਨੂੰ ਉਹ ਗੱਲਾਂ ਕਰਕੇ ਨਾਪਾਕ ਕਰ ਲਿਆ ਹੈ ਜੋ ਤੁਹਾਡੇ ਪੁਰਖੇ ਕਰਦੇ ਸਨ। ਤੁਸੀਂ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ। ਤੁਸੀਂ ਮੈਨੂੰ ਛੱਡਕੇ ਉਨ੍ਹਾਂ ਭਿਆਨਕ ਦੇਵਤਿਆਂ ਵੱਲ ਹੋ ਗਏ ਜਿਨ੍ਹਾਂ ਦੀ ਤੁਹਾਡੇ ਪੁਰਖੇ ਉਪਾਸਨਾ ਕਰਦੇ ਸਨ। 31 ਤੁਸੀਂ ਉਸੇ ਤਰ੍ਹਾਂ ਦੀਆਂ ਸੁਗਾਤਾਂ ਦੇ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਅੱਗ ਵਿੱਚ ਸੁੱਟ ਰਹੇ ਹੋ। ਆਪਣੇ ਝੂਠੇ ਦੇਵਤਿਆਂ ਨੂੰ ਦਿੱਤੇ ਦਾਨ ਵਜੋਂ ਤੁਸੀਂ ਅੱਜ ਤੱਕ ਵੀ ਆਪਣੇ ਆਪ ਨੂੰ ਉਨ੍ਹਾਂ ਬੁੱਤਾਂ ਨਾਲ ਨਾਪਾਕ ਬਣਾ ਰਹੇ ਹੋ! ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਮੈਨੂੰ ਇਹ ਚਾਹੀਦਾ ਹੈ ਕਿ ਮੈਂ ਤੁਹਾਨੂੰ ਆਪਣੇ ਵੱਲ ਆਉਣ ਦਿਆਂ ਅਤੇ ਸਲਾਹ ਮੰਗਣ ਦੇਵਾਂ? ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿਆਂਗਾ ਅਤੇ ਤੁਹਾਨੂੰ ਸਲਾਹ ਨਹੀਂ ਦਿਆਂਗਾ! 32 ਤੁਸੀਂ ਆਖੀ ਜਾ ਰਹੇ ਹੋ ਕਿ ਤੁਸੀਂ ਹੋਰਨਾਂ ਕੌਮਾਂ ਵਾਂਗ ਹੋਣਾ ਚਾਹੁੰਦੇ ਹੋ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਵਾਂਗ ਜਿਉਂਦੇ ਹੋ। ਤੁਸੀਂ ਲੱਕੜੀ ਅਤੇ ਪੱਥਰ ਦੇ ਟੁਕੜਿਆਂ ਦੀ ਸੇਵਾ ਕਰਦੇ ਹੋ!"' 33 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਆਪਣੇ ਜੀਵਨ ਨੂੰ ਸਾਖੀ ਕਰਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਉੱਤੇ ਇੱਕ ਰਾਜੇ ਵਾਂਗ ਰਾਜ ਕਰਾਂਗਾ। ਪਰ ਮੈਂ ਆਪਣੇ ਤਾਕਤਵਰ ਹੱਥਾਂ ਨੂੰ ਚੁਕ੍ਕਾਂਗਾ ਅਤੇ ਤੁਹਾਨੂੰ ਸਜ਼ਾ ਦੇਵਾਂਗਾ। ਮੈਂ ਆਪਣੇ ਕਹਿਰ ਤੁਹਾਡੇ ਲਈ ਦਰਸਾਵਾਂਗਾ! 34 ਮੈਂ ਤੁਹਾਨੂੰ ਉਨ੍ਹਾਂ ਹੋਰਨਾਂ ਕੌਮਾਂ ਤੋਂ ਬਾਹਰ ਲੈ ਆਵਾਂਗਾ। ਮੈਂ ਤੁਹਾਨੂੰ ਉਨ੍ਹਾਂ ਕੌਮਾਂ ਵਿਚਕਾਰ ਖਿੰਡਾਇਆ ਸੀ। ਪਰ ਮੈਂ ਤੁਹਾਨੂੰ ਇਕਠਿਆਂ ਕਰਾਂਗਾ ਅਤੇ ਤੁਹਾਨੂੰ ਉਨ੍ਹਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਪਰ ਮੈਂ ਆਪਣਾ ਤਾਕਤਵਰ ਹੱਥ ਉਠਾਵਾਂਗਾ ਅਤੇ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ। 35 ਮੈਂ ਤੁਹਾਨੂੰ ਇੱਕ ਮਾਰੂਬਲ ਵਿੱਚ ਲੈ ਜਾਵਾਂਗਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਪਰ ਇਹ ਥਾਂ ਅਜਿਹੀ ਹੋਵੇਗੀ ਜਿੱਥੇ ਹੋਰ ਕੌਮਾਂ ਰਹਿੰਦੀਆਂ ਹੋਣਗੀਆਂ। ਅਸੀਂ ਆਮ੍ਹੋ ਸਾਮ੍ਹਣੇ ਖੜੇ ਹੋਵਾਂਗੇ ਅਤੇ ਮੈਂ ਤੁਹਾਡੇ ਬਾਰੇ ਨਿਰਣਾ ਕਰਾਂਗ। 36 ਮੈਂ ਤੁਹਾਡੇ ਬਾਰੇ ਓਸੇ ਤਰ੍ਹਾਂ ਨਿਰਣਾ ਕਰਾਂਗਾ ਜਿਵੇਂ ਮੈਂ ਤੁਹਾਡੇ ਪੁਰਖਿਆਂ ਬਾਰੇ ਮਿਸਰ ਦੇ ਨਜ਼ਦੀਕ ਮਾਰੂਬਲ ਅੰਦਰ ਕੀਤਾ ਸੀ।" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 37 "ਮੈਂ ਤੁਹਾਡਾ ਦੋਸ਼ੀਆਂ ਵਜੋਂ ਨਿਰਣਾ ਕਰਾਂਗਾ ਅਤੇ ਇਕਰਾਰਨਾਮੇ ਅਨੁਸਾਰ ਤੁਹਾਨੂੰ ਸਜ਼ਾ ਦੇਵਾਂਗਾ। 38 ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕੱਢ ਦਿਆਂਗਾ ਜਿਹੜੇ ਮੇਰੇ ਵਿਰੁੱਧ ਹੋ ਗਏ ਸਨ ਅਤੇ ਜਿਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੀ ਮਾਤਭੂਮੀ ਵਿੱਚੋਂ ਕੱਢ ਦਿਆਂਗਾ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 39 ਹੁਣ, ਇਸਰਾਏਲ ਦੇ ਪਰਿਵਾਰ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਜੇ ਕੋਈ ਬੰਦਾ ਆਪਣੇ ਬੁੱਤਾਂ ਦੀ ਉਪਾਸਨਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਜਾਣ ਦਿਓ ਅਤੇ ਕਰਨ ਦਿਓ ਉਪਾਸਨਾ ਉਨ੍ਹਾਂ ਦੀ। ਪਰ ਬਾਦ ਵਿੱਚ, ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਮੇਰੇ ਕੋਲੋਂ ਸਲਾਹ ਪ੍ਰਾਪਤ ਕਰੋਂਗੇ! ਤੁਸੀਂ ਮੇਰੇ ਨਾਮ ਨੂੰ ਹੋਰ ਵਧੇਰੇ ਬਰਬਾਦ ਨਹੀਂ ਕਰੋਂਗੇ! ਜਦੋਂ ਤੀਕ ਤੁਸੀਂ ਆਪਣੇ ਬੁੱਤਾਂ ਨੂੰ ਚੜਾਵੇ ਚੜਾਉਂਦੇ ਰਹੋਁਗੇ।" 40 ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, "ਲੋਕਾਂ ਨੂੰ ਮੇਰੇ ਪਵਿੱਤਰ ਪਰਬਤ ਵੱਲ ਜ਼ਰੂਰ ਆਉਣਾ ਚਾਹੀਦਾ ਹੈ - ਇਸਰਾਏਲ ਦੇ ਉੱਚੇ ਪਰਬਤ ਵੱਲ-ਮੇਰੀ ਸੇਵਾ ਕਰਨ ਲਈ। ਇਸਰਾਏਲ ਦਾ ਪੂਰਾ ਪਰਿਵਾਰ ਆਪਣੀ ਧਰਤੀ ਉੱਤੇ ਹੋਵੇਗਾ। ਉਹ ਉੱਥੇ ਆਪਣੇ ਦੇਸ ਅੰਦਰ ਹੋਣਗੇ। ਉਹੀ ਉਹ ਥਾਂ ਹੈ ਜਿੱਥੇ ਤੁਸੀਂ ਮੇਰੇ ਕੋਲ ਸਲਾਹ ਲੈਣ ਲਈ ਆ ਸਕਦੇ ਹੋ। ਅਤੇ ਤੁਹਾਨੂੰ ਮੇਰੇ ਕੋਲ ਉਸੇ ਥਾਂ ਉੱਤੇ ਆਪਣੀਆਂ ਭੇਟਾਂ ਲੈਕੇ ਆਉਣਾ ਚਾਹੀਦਾ ਹੈ। ਤੁਹਾਨੂੰ ਉਸੇ ਥਾਂ ਉੱਤੇ ਮੇਰੇ ਲਈ ਆਪਣੀਆਂ ਫ਼ਸਲਾਂ ਦਾ ਪਹਿਲਾ ਹਿੱਸਾ ਲੈਕੇ ਆਉਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਸਾਰੀਆਂ ਪਵਿੱਤਰ ਸੁਗ਼ਾਤਾਂ ਮੇਰੇ ਲਈ ਓਸੇ ਥਾਂ ਲੈਕੇ ਆਉਣੀਆਂ ਚਾਹੀਦੀਆਂ ਹਨ। 41 ਫ਼ੇਰ ਮੈਂ ਤੁਹਾਡੀਆਂ ਬਲੀਆਂ ਦੀ ਮਿੱਠੀ ਸੁਗੰਧ ਤੋਂ ਪ੍ਰਸੰਨ ਹੋਵਾਂਗਾ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮੈਂ ਤੁਹਾਨੂੰ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਪਰ ਮੈਂ ਤੁਹਾਨੂੰ ਇਕਠਿਆਂ ਕਰਾਂਗਾ ਅਤੇ ਤੁਹਾਨੂੰ ਮੁੜਕੇ ਆਪਣੇ ਖਾਸ ਬੰਦੇ ਬਣਾ ਲਵਾਂਗਾ। ਅਤੇ ਉਹ ਸਾਰੀਆਂ ਕੌਮਾਂ ਇਸਨੂੰ ਦੇਖਣਗੀਆਂ। 42 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਓਦੋਁ ਜਾਣੋਗੇ ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਇਹ ਓਹੀ ਥਾਂ ਹੈ ਜਿਸਨੂੰ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। 43 ਉਸ ਦੇਸ਼ ਵਿੱਚ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਨੂੰ ਚੇਤੇ ਕਰੋਂਗੇ ਜਿਹੜੀਆਂ ਤੁਸੀਂ ਕੀਤੀਆਂ ਸਨ ਅਤੇ ਜਿਨ੍ਹਾਂ ਨੇ ਤੁਹਾਨੂੰ ਨਾਪਾਕ ਬਣਾਇਆ ਸੀ। ਅਤੇ ਤੁਸੀਂ ਆਪਣੀਆਂ ਕੀਤੀਆਂ ਬਦ-ਗੱਲਾਂ ਕਾਰਣ ਆਪਣੇ-ਆਪ ਨਾਲ ਨਫ਼ਰਤ ਕਰੋਂਗੇ। 44 ਇਸਰਾਏਲ ਦੇ ਪਰਿਵਾਰ, ਤੂੰ ਬਹੁਤ ਮੰਦੀਆਂ ਗੱਲਾਂ ਕੀਤੀਆਂ। ਅਤੇ ਤੈਨੂੰ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਹੈ। ਪਰ ਆਪਣੇ ਚੰਗੇ ਨਾਮ ਦਾ ਬਚਾਉ ਕਰਨ ਖਾਤਰ, ਮੈਂ ਤੁਹਾਨੂੰ ਉਹ ਸਜ਼ਾ ਨਹੀਂ ਦੇਵਾਂਗਾ ਜਿਸਦੇ ਤੁਸੀਂ ਸੱਚਮੁੱਚ ਅਧਿਕਾਰੀ ਹੋ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। 45 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 46 "ਆਦਮੀ ਦੇ ਪੁੱਤਰ, ਦੱਖਣ ਵੱਲ ਵੇਖ, ਯਹੂਦਾਹ ਦੇ ਦੱਖਣੀ ਭਾਗ ਵੱਲ। ਦੱਖਣ ਦੇ ਜੰਗਲ ਦੇ ਵਿਰੁੱਧ ਬੋਲ। 47 ਦੱਖਣ ਦੇ ਜੰਗਲ ਨੂੰ ਆਖ, 'ਯਹੋਵਾਹ ਦੇ ਸ਼ਬਦ ਨੂੰ ਸੁਣੋ। ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ: ਦੇਖੋ, ਮੈਂ ਤੁਹਾਡੇ ਜੰਗਲ ਵਿੱਚ ਅੱਗ ਲਾਉਣ ਲਈ ਤਿਆਰ ਹਾਂ। ਅੱਗ ਹਰ ਹਰੇ ਤੇ ਸੁੱਕੇ ਰੁੱਖ ਨੂੰ ਬਰਬਾਦ ਕਰ ਦੇਵੇਗੀ। ਬਲਦੀ ਲਾਟ ਬੁਝੇਗੀ ਨਹੀਂ। ਦੱਖਣ ਤੋਂ ਉੱਤਰ ਤੀਕ ਦੀ ਸਾਰੀ ਧਰਤੀ ਅੱਗ ਵਿੱਚ ਸੜ ਜਾਵੇਗੀ। 48 ਫ਼ੇਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਨੇ ਅੱਗ ਲਾਈ ਹੈ। ਅੱਗ ਬੁਝੇਗੀ ਨਹੀਂ।"' 49 ਫ਼ੇਰ ਮੈਂ ਹਿਜ਼ਕੀਏਲ ਨੇ ਆਖਿਆ, "ਹੇ, ਯਹੋਵਾਹ ਮੇਰਾ ਪ੍ਰਭੂ! ਜੇ ਮੈਂ ਇਹ ਗੱਲਾਂ ਆਖਾਂ,)ਤਾਂ ਲੋਕ ਇਹ ਆਖਣਗੇ ਕਿ ਮੈਂ ਉਨ੍ਹਾਂ ਨੂੰ ਸਿਰਫ਼ ਕਹਾਣੀਆਂ ਸੁਣਾ ਰਿਹਾ ਹਾਂ। ਉਹ ਇਹ ਨਹੀਂ ਸੋਚਣਗੇ ਕਿ ਇਹ ਗੱਲ ਸੱਚਮੁੱਚ ਵਾਪਰੇਗੀ!"

21:1 ਇਸ ਲਈ ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਯਰੂਸ਼ਲਮ ਵੱਲ ਦੇਖ, ਅਤੇ ਉਸਦੇ ਪਵਿੱਤਰ ਸਬਾਨਾਂ ਦੇ ਵਿਰੁੱਧ ਬੋਲ। ਮੇਰੇ ਲਈ, ਇਸਰਾਏਲ ਦੀ ਧਰਤੀ ਦੇ ਵਿਰੁੱਧ ਬੋਲ। 3 ਇਸਰਾਏਲ ਦੀ ਧਰਤੀ ਨੂੰ ਆਖ, 'ਯਹੋਵਾਹ ਨੇ ਇਹ ਗੱਲਾਂ ਆਖੀਆਂ: ਮੈਂ ਤੇਰੇ ਵਿਰੁੱਧ ਹਾਂ! ਮੈਂ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ! ਮੈਂ ਤੇਰੇ ਵਿਚਲੇਁ ਸਾਰੇ ਲੋਕਾਂ ਨੂੰ ਹਟਾ ਦਿਆਂਗਾ - ਚੰਗੇ ਬੰਦਿਆਂ ਨੂੰ ਵੀ ਅਤੇ ਮੰਦੇ ਬੰਦਿਆਂ ਨੂੰ ਵੀ! 4 ਮੈਂ ਚੰਗੇ ਲੋਕਾਂ ਅਤੇ ਬੁਰੇ ਲੋਕਾਂ ਦੋਹਾਂ ਨੂੰ ਹਟਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਇਸਨੂੰ ਦੱਖਣ ਤੋਂ ਉੱਤਰ ਤੱਕ ਸਾਰੇ ਲੋਕਾਂ ਦੇ ਵਿਰੁੱਧ ਵਰਤਾਂਗਾ। 5 ਫ਼ੇਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਿਆ ਹੈ। ਮੇਰੀ ਤਲਵਾਰ ਸਾਰਾ ਕੁਝ ਖਤਮ ਕਰਨ ਤੋਂ ਪਹਿਲਾਂ ਫ਼ੇਰ ਮਿਆਨ ਵਿੱਚ ਨਹੀਂ ਜਾਵੇਗੀ।' 6 ਮੈਨੂੰ ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਟੁੱਟੇ ਹੋਏ ਦਿਲ ਵਾਲੇ ਅਤੇ ਉਦਾਸ ਬੰਦੇ ਵਾਂਗ ਆਵਾਜ਼ਾਂ ਕੱਢ। ਇਹ ਆਵਾਜ਼ਾਂ ਲੋਕਾਂ ਦੇ ਸਾਮ੍ਹਣੇ ਕੱਢ। 7 ਫ਼ੇਰ ਉਹ ਤੈਨੂੰ ਪੁੱਛਣਗੇ, 'ਤੂੰ ਇਹ ਸੋਗੀ ਆਵਾਜ਼ਾਂ ਕਿਉਂ ਕੱਢ ਰਿਹਾ ਹੈਂ?' ਤਾਂ ਤੈਨੂੰ ਇਹ ਜ਼ਰੂਰ ਆਖਣਾ ਚਾਹੀਦਾ ਹੈ, 'ਉਸ ਉਦਾਸ ਖਬਰ ਦੇ ਕਾਰਣ ਜਿਹੜੀ ਆਉਣ ਵਾਲੀ ਹੈ। ਹਰ ਹਿਰਦਾ ਡਰ ਨਾਲ ਪਿਘਲ ਜਾਵੇਗਾ। ਸਾਰੇ ਹੱਥ ਕਮਜ਼ੋਰ ਹੋ ਜਾਣਗੇ। ਹਰ ਆਤਮਾ ਕਮਜ਼ੋਰ ਹੋ ਜਾਵੇਗਾ। ਸਾਰੇ ਗੋਡੇ ਪਾਣੀ ਵਾਂਗ ਹੋ ਜਾਣਗੇ।' ਦੇਖੋ, ਉਹ ਮਾੜੀ ਖਬਰ ਆ ਰਹੀ ਹੈ। ਇਹ ਗੱਲਾਂ ਵਾਪਰਨਗੀਆਂ!" ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। 8 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 9 "ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ ਇਹ ਗੱਲਾਂ ਆਖ, 'ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ: "ਦੇਖੋ, ਇੱਕ ਤਲਵਾਰ ਇੱਕ ਤਿੱਖੀ ਤਲਵਾਰ। ਅਤੇ ਚਮਕਾਈ ਗਈ ਹੈ ਤਲਵਾਰ। 10 ਤਿੱਖੀ ਕੀਤੀ ਗਈ ਸੀ ਤਲਵਾਰ ਕਤਲ ਕਰਨ ਲਈ। ਚਮਕਾਈ ਗਈ ਸੀ ਇਹ ਬਿਜਲੀ ਦੀ ਲਿਸ਼ਕ ਵਾਂਗ। "'ਮੇਰੇ ਪੁੱਤਰ, ਭੱਜ ਗਿਆ ਸੀ ਤੂੰ ਉਸ ਸੋਟੀ ਕੋਲੋਂ ਜਿਹੜੀ ਵਰਤੀ ਸੀ ਮੈਂ ਤੈਨੂੰ ਸਜ਼ਾ ਦੇਣ ਲਈ। ਇਨਕਾਰ ਕੀਤਾ ਸੀ ਤੂੰ ਉਸ ਲੱਕੜੀ ਦੀ ਸੋਟੀ ਤੋਂ ਸਜ਼ਾ ਲੈਣ ਤੋਂ। 11 ਇਸ ਲਈ ਲਿਸ਼ਕਾਈ ਗਈ ਹੈ ਤਲਵਾਰ। ਵਰਤੀ ਜਾ ਸਕਦੀ ਹੈ ਇਹ ਹੁਣ। ਤਿੱਖੀ ਕੀਤੀ ਗਈ ਸੀ ਅਤੇ ਲਿਸ਼ਕਾਈ ਗਈ ਸੀ ਤਲਵਾਰ। ਦਿੱਤੀ ਜਾ ਸਕਦੀ ਹੈ ਇਹ ਹੁਣ ਕਾਤਲ ਦੇ ਹੱਥਾਂ ਵਿੱਚ। 12 "'ਉੱਚੀ ਪੁਕਾਰੀ ਅਤੇ ਚੀਕਾਂ ਮਾਰ, ਆਦਮੀ ਦੇ ਪੁੱਤਰ! ਕਿਉਂ ਕਿ ਮੇਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਹਾਕਮਾਂ ਦੇ ਵਿਰੁੱਧ ਤਲਵਾਰ ਵਰਤੀ ਜਾਵੇਗੀ! ਉਨ੍ਹਾਂ ਹਾਕਮਾਂ ਨੇ ਜੰਗ ਚਾਹੀ ਸੀ - ਇਸ ਲਈ ਉਹ ਮੇਰੇ ਲੋਕਾਂ ਦੇ ਨਾਲ ਹੋਣਗੇ ਜਦੋਂ ਤਲਵਾਰ ਆਵੇਗੀ! ਇਸ ਲਈ ਆਪਣੇ ਦੋਵੇ ਹੱਥ ਪੱਟਾਂ ਉੱਤੇ ਮਾਰ ਅਤੇ ਆਪਣੇ ਸੋਗ ਨੂੰ ਦਰਸਾਉਣ ਲਈ ਉੱਚੀਆਂ ਆਵਾਜ਼ਾਂ ਕੱਢ! 13 ਕਿਉਂ ਕਿ ਇਹ ਸਿਰਫ਼ ਇਮਤਿਹਾਨ ਨਹੀਂ ਹੈ! ਤੁਸੀਂ ਲੱਕੜੀ ਦੀ ਸੋਟੀ ਦੀ ਸਜ਼ਾ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕੀ ਹੋਇਆ ਮੈਨੂੰ ਤੁਹਾਨੂੰ ਸਜ਼ਾ ਦੇਣ ਲਈ ਕਿਸੇ ਹੋਰ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ? ਹਾਂ, ਤਲਵਾਰ ਦੀ।"' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 14 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਹੱਥਾਂ ਨਾਲ ਤਾੜੀ ਮਾਰ ਅਤੇ ਲੋਕਾਂ ਨਾਲ ਮੇਰੇ ਲਈ ਗੱਲ ਕਰ। ਦੋ ਵਾਰੀ ਤਲਵਾਰ ਨੂੰ ਹੇਠਾਂ ਆਉਣ ਦਿਓ, ਹਾਂ ਤਿੰਨ ਵਾਰੀ! ਇਹ ਤਲਵਾਰ ਮਾਰਨ ਲਈ ਹੈ ਲੋਕਾਂ ਨੂੰ। ਇਹ ਤਲਵਾਰ ਭਿਆਨਕ ਕਤਲ ਕਰਨ ਲਈ ਹੈ! ਇਹ ਤਲਵਾਰ ਉਨ੍ਹਾਂ ਨੂੰ ਅੰਦਰੋਂ ਚੀਰ ਦੇਵੇਗੀ। 15 ਪਿਘਲ ਜਾਣਗੇ ਦਿਲ ਉਨ੍ਹਾਂ ਦੇ ਡਰ ਨਾਲ। ਅਤੇ ਡਿੱਗ ਪੈਣਗੇ ਬਹੁਤ ਲੋਕੀ। ਮਾਰ ਦੇਵੇਗੀ ਬਹੁਤ ਲੋਕਾਂ ਨੂੰ ਤਲਵਾਰ, ਸ਼ਹਿਰ ਦੇ ਫ਼ਾਟਕ ਉੱਤੇ। ਹਾਂ, ਲਿਸ਼ਕੇਗੀ ਤਲਵਾਰ ਬਿਜਲੀ ਵਾਂਗੂ। ਲਿਸ਼ਕਾਈ ਗਈ ਸੀ ਇਹ ਲੋਕਾਂ ਨੂੰ ਕਤਲ ਕਰਨ ਲਈ! 16 ਹੇ ਤਲਵਾਰ, ਤਿੱਖੀ ਹੋ ਜਾ! ਚੀਰ ਸੱਜੇ ਪਾਸੇ ਵੱਲ। ਚੀਰ ਸ਼ਾਹਮਣੇ ਵੱਲ, ਚੀਰ ਖੱਬੇ ਪਾਸੇ ਵੱਲ। ਹਰ ਓਸ ਥਾਂ ਪਹੁੰਚ ਜਿੱਥੇ ਧਾਰ ਤੇਰੀ ਨੂੰ ਪਹੁੰਚਣ ਲਈ ਚੁਣਿਆ ਗਿਆ ਸੀ! 17 "ਫ਼ੇਰ ਮੈਂ ਵੀ ਮਾਰਾਂਗਾ ਤਾੜੀ। ਅਤੇ ਹਟ ਜਾਵਾਂਗਾ ਆਪਣਾ ਕਹਿਰ ਦਰਸਾਉਣੋ। ਮੈਂ, ਯਹੋਵਾਹ, ਬੋਲਿਆ ਹਾਂ!" 18 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 19 "ਆਦਮੀ ਦੇ ਪੁੱਤਰ, ਦੋ ਰਸਤੇ ਉਲੀਕੋ ਜਿਸਦੀ ਵਰਤੋਂ ਬਾਬਲ ਦੇ ਪਾਤਸ਼ਾਹ ਦੀ ਤਲਵਾਰ ਇਸਰਾਏਲ ਨੂੰ ਆਉਣ ਲਈ ਕਰ ਸਕੇ। ਦੋਵੇਂ ਰਸਤੇ ਇੱਕੋ ਦੇਸ਼ (ਬਾਬਲ) ਵੱਲੋਂ ਆਉਣਗੇ। ਫ਼ੇਰ ਸ਼ਹਿਰ ਵੱਲ ਜਾਣ ਵਾਲੀ ਸੜਕ ਦੇ ਅਖੀਰ ਉੱਤੇ ਇੱਕ ਨਿਸ਼ਾਨ ਲਾਓ। 20 ਨਿਸ਼ਾਨ ਦੀ ਵਰਤੋਂ ਇਹ ਦਰਸਾਉਣ ਲਈ ਕਰੋ ਕਿ ਤਲਵਾਰ ਕਿਸ ਰਸਤੇ ਦੀ ਵਰਤੋਂ ਕਰੇਗੀ। ਇਹ ਸੜਕ ਅੰਮੋਨੀਆਂ ਸ਼ਹਿਰ ਰਬ੍ਬਾਹ ਨੂੰ ਜਾਂਦੀ ਹੈ। ਦੂਸਰੀ ਸੜਕ ਯਹੂਦਾਹ ਨੂੰ ਜਾਂਦੀ ਹੈ, ਯਰੂਸ਼ਲਮ ਦੇ ਕਿਲ੍ਹੇ ਬੰਦ ਸ਼ਹਿਰ ਨੂੰ! 21 ਇਹ ਦਰਸਾਉਂਦੀ ਹੈ ਕਿ ਬਾਬਲ ਦਾ ਰਾਜਾ ਉਸ ਰਸਤੇ ਦੀ ਵਿਉਂਤ ਬਣਾ ਰਿਹਾ ਹੈ ਜਿਸ ਰਾਹੀ ਉਸ ਇਲਾਕੇ ਉੱਤੇ ਹਮਲਾ ਕਰੇਗਾ। ਬਾਬਲ ਦਾ ਰਾਜਾ ਉਸ ਥਾਂ ਉੱਤੇ ਆ ਚੁਕਿਆ ਹੈ ਜਿੱਥੋਂ ਦੋ ਸੜਕਾਂ ਪਾਟਦੀਆਂ ਨੇ। ਬਾਬਲ ਦੇ ਰਾਜੇ ਨੇ ਭਵਿੱਖ ਦੀ ਤਲਾਸ਼ ਲਈ ਸਂਕੇਤਾਂ (ਜਾਦੂ) ਦੀ ਵਰਤੋਂ ਕੀਤੀ ਹੈ। ਉਸਨੇ ਕੁਝ ਤੀਰ ਮਾਰੇ। ਉਸਨੇ ਪਰਿਵਾਰਕ ਬੁੱਤਾਂ ਕੋਲੋਂ ਕੁਝ ਸਵਾਲ ਪੁੱਛੇ। ਉਸ ਨੇ ਇੱਕ ਮਰੇ ਹੋਏ ਜਾਨਵਰ ਦੇ ਜਿਗਰ ਵੱਲ ਦੇਖਿਆ। 22 "ਸੰਕੇਤ ਉਸਨੂੰ ਆਪਣੇ ਸੱਜੇ ਹੱਥ ਵੱਲ ਦੀ ਸੜਕ ਫ਼ੜਨ ਦਾ ਰਾਹ ਦਸਦੇ ਹਨ, ਯਰੂਸ਼ਲਮ ਵੱਲ ਜਾਂਦੀ ਸੜਕ ਨੂੰ! ਉਹ ਲੱਕੜ ਦੀਆਂ ਭਾਰੀਆਂ ਸ਼ਤੀਰੀਆਂ ਨੂੰ ਲਿਆਉਣ ਦੀ ਵਿਉਂਤ ਬਣਾਉਂਦਾ ਹੈ। ਉਹ ਆਦੇਸ਼ ਦੇਵੇਗਾ। ਅਤੇ ਉਸਦੇ ਫ਼ੌਜੀ ਕਤਲ ਕਰਨਾ ਸ਼ੁਰੂ ਕਰ ਦੇਣਗੇ। ਉਹ ਜੰਗ ਦੇ ਨਾਹਰੇ ਮਾਰਨਗੇ। ਫ਼ੇਰ ਉਹ ਸ਼ਹਿਰ ਦੇ ਦੁਆਲੇ ਮਿੱਟੀ ਦੀ ਕੰਧ ਉਸਾਰਨਗੇ। ਉਹ ਕੰਧਾਂ ਤੱਕ ਜਾਣ ਵਾਲੀ ਮਿੱਟੀ ਦੀ ਢਲਵਾਨ ਬਨਾਉਣਗੇ। ਉਹ ਸ਼ਹਿਰ ਉੱਤੇ ਹਮਲਾ ਕਰਨ ਲਈ ਲੱਕੜੀ ਦੇ ਮੁਨਾਰੇ ਬਨਾਉਣਗੇ। 23 ਉਹ ਸੰਕੇਤ ਇਸਰਾਏਲ ਦੇ ਲੋਕਾਂ ਲਈ ਕੋਈ ਅਰਬ ਨਹੀਂ ਰੱਖਦੇ। ਉਨ੍ਹਾਂ ਕੋਲ ਉਹ ਇਕਰਾਰ ਹਨ ਜਿਹੜੇ ਉਨ੍ਹਾਂ ਨੇ ਕੀਤੇ ਸਨ। ਪਰ ਯਹੋਵਾਹ ਉਨ੍ਹਾਂ ਦੇ ਪਾਪ ਯਾਦ ਰੱਖੇਗਾ! ਫ਼ੇਰ ਇਸਰਾਏਲੀਆਂ ਤੇ ਕਬਜਾ ਕਰ ਲਿਆ ਜਾਵੇਗਾ।" 24 ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ, "ਤੁਸੀਂ ਬਹੁਤ ਮੰਦੇ ਕੰਮ ਕੀਤੇ ਹਨ। ਤੁਹਾਡੇ ਪਾਪ ਬਹੁਤ ਸਪਸ਼ਟ ਹਨ। ਤੁਸੀਂ ਮੈਨੂੰ ਇਹ ਯਾਦ ਕਰਨ ਲਈ ਮਜਬੂਤ ਕੀਤਾ ਕਿ ਤੁਸੀਂ ਦੋਸ਼ੀ ਹੋ। ਇਸ ਲਈ ਦੁਸ਼ਮਣ ਤੁਹਾਨੂੰ ਆਪਣੇ ਹੱਥ ਵਿੱਚ ਫ਼ੜ ਲਵੇਗਾ। 25 ਅਤੇ ਤੁਸੀਂ, ਇਸਰਾਏਲ ਦੇ ਬਦ ਆਗੂਓ, ਤੁਸੀਂ ਮਾਰੇ ਜਾਵੋਂਗੇ। ਤੁਹਾਡੀ ਸਜ਼ਾ ਦਾ ਵਕਤ ਆ ਗਿਆ ਹੈ! ਅੰਤ ਆ ਗਿਆ ਹੈ!" 26 ਯਹੋਵਾਹ ਮੇਰਾ ਪ੍ਰਭੂ ਗੱਲਾਂ ਆਖਦਾ ਹੈ, "ਪਗੜੀ ਉਤਾਰ ਦਿਓ! ਤਾਜ ਉਤਾਰ ਦਿਓ! ਬਦਲਣ ਦਾ ਸਮਾਂ ਆ ਗਿਆ ਹੈ। ਮਹੱਤਵਪੂਰਣ ਆਗੂ ਨਿਮਾਣੇ ਬਣਾ ਦਿੱਤੇ ਜਾਣਗੇ। ਅਤੇ ਉਹ ਲੋਕ ਜਿਹੜੇ ਹੁਣ ਮਹੱਤਵਪੂਰਣ ਨਹੀਂ ਹਨ ਉਹ ਮਹੱਤਵਪੂਰਣ ਆਗੂ ਬਣ ਜਾਣਗੇ। 27 ਮੈਂ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ! ਪਰ ਇਹ ਗੱਲ ਕਿਸੇ ਧਰਮੀ ਆਦਮੀ ਦੇ ਨਵਾਂ ਰਾਜਾ ਬਣਨ ਤੀਕ ਵਾਪਰੇਗੀ। ਫ਼ੇਰ ਮੈਂ ਉਸਦੇ (ਬਾਬਲ ਦੇ ਰਾਜੇ ਦੇ) ਇਹ ਸ਼ਹਿਰ ਹਵਾਲੇ ਕਰ ਦੇਵਾਂਗਾ।" 28 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ। ਇਹ ਗੱਲਾਂ ਆਖ, 'ਯਹੋਵਾਹ, ਮੇਰਾ ਪ੍ਰਭੂ ਅੰਮੋਨੀਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਰਮਨਾਕ ਦੇਵਤੇ ਨੂੰ ਇਹ ਗੱਲਾਂ ਆਖਦਾ ਹੈ: 'ਦੇਖੋ, ਇੱਕ ਤਲਵਾਰ! ਮਿਆਨ ਵਿੱਚੋਂ ਨਿਕਲੀ ਹੋਈ ਹੈ ਤਲਵਾਰ। ਲਿਸ਼ਕਾਈ ਹੋਈ ਹੈ ਤਲਵਾਰ! ਤਿਆਰ ਹੈ ਕਤਲ ਕਰਨ ਲਈ ਤਲਵਾਰ! ਲਿਸ਼ਕਾਈ ਗਈ ਸੀ ਇਹ ਬਿਜਲੀ ਵਾਂਗਰਾਂ! 29 ਤੁਹਾਡੇ ਦਰਸ਼ਨ ਫ਼ਿਜ਼ੂਲ ਹਨ। ਜਾਦੂ ਤੁਹਾਡਾ ਕਰੇਗਾ ਨਹੀਂ ਸਹਾਇਤਾ ਤੁਹਾਡੀ। ਝੂਠ ਦਾ ਪੁਲਂਦਾ ਹੀ ਹੈ ਇਹ। ਬਦ ਲੋਕਾਂ ਦੀ ਗਰਦਨ ਉੱਤੇ ਹੈ ਹੁਣ ਤਲਵਾਰ। ਬਣ ਜਾਵਣਗੇ ਛੇਤੀ ਹੀ ਉਹ ਮੁਰਦਾ ਸ਼ਰੀਰ। ਵਕਤ ਉਨ੍ਹਾਂ ਦਾ ਹੈ ਆ ਗਿਆ। ਵਕਤ ਆ ਗਿਆ ਹੈ ਉਨ੍ਹਾਂ ਦੀ ਬਦੀ ਦੇ ਮੁਕਣ ਦਾ। 30 "'ਪਾ ਲਵੋ ਵਾਪਸ ਤਲਵਾਰ (ਬਾਬਲ) ਨੂੰ ਮਿਆਨ ਅੰਦਰ। ਬਾਬਲ ਮੈਂ ਤੇਰਾ ਨਿਰਣਾ ਓਥੇ ਹੀ ਕਰਾਂਗਾ ਜਿੱਥੇ ਤੂੰ ਸਾਜਿਆ ਗਿਆ ਸੀ, ਜਿਸ ਧਰਤੀ ਉੱਤੇ ਤੂੰ ਜੰਮਿਆ ਸੀ। 31 ਮੈਂ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ। ਮੇਰਾ ਕਹਿਰ ਤੈਨੂੰ ਗਰਮ ਹਵਾ ਵਾਂਗ ਸਾੜ ਦੇਵੇਗਾ। ਮੈਂ ਤੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਲੋਕ ਲੋਕਾਂ ਨੂੰ ਕਤਲ ਕਰਨ ਵਿੱਚ ਮਾਹਰ ਹਨ। 32 ਤੂੰ ਅੱਗ ਲਈ ਬਾਲਣ ਵਾਂਗ ਹੋਵੇਂਗਾ। ਤੇਰਾ ਖੂਨ ਧਰਤੀ ਅੰਦਰ ਡੂੰਘਾ ਵਗ ਜਾਵੇਗਾ - ਲੋਕ ਤੈਨੂੰ ਫ਼ੇਰ ਕਦੇ ਵੀ ਯਾਦ ਨਹੀਂ ਕਰਨਗੇ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ!"'

22:1 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਕੀ ਤੂੰ ਕਾਤਲਾਂ ਦੇ ਸ਼ਹਿਰ ਬਾਰੇ ਨਿਰਣਾ ਕਰੇਂਗਾ? ਕੀ ਤੂੰ ਉਸਨੂੰ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਬਾਰੇ ਦਸ੍ਸੇਁਗਾ ਜਿਹੜੀਆਂ ਉਸਨੇ ਕੀਤੀਆਂ ਸਨ? 3 ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, 'ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਸ਼ਹਿਰ ਕਾਤਲਾਂ ਨਾਲ ਭਰਿਆ ਹੋਇਆ ਹੈ। ਇਸ ਲਈ ਇਸਦੀ ਸਜ਼ਾ ਦਾ ਸਮਾਂ ਆ ਗਿਆ ਹੈ! ਇਸਨੇ ਆਪਣੇ ਲਈ ਬੁੱਤ ਬਣਾਏ। ਅਤੇ ਉਨ੍ਹਾਂ ਬੁੱਤਾਂ ਨੇ ਉਸ ਨੂੰ ਕਰ ਦਿੱਤਾ! 4 "'ਯਰੂਸ਼ਲਮ ਦੇ ਲੋਕੋ, ਤੁਸੀਂ ਬਹੁਤ ਬੰਦਿਆਂ ਨੂੰ ਮਾਰਿਆ। ਤੁਸੀਂ ਬੁੱਤ ਬਣਾਏ। ਤੁਸੀਂ ਦੋਸ਼ੀ ਹੋ, ਅਤੇ ਤੁਹਾਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਤੁਹਾਡਾ ਅੰਤ ਆ ਗਿਆ ਹੈ। ਦੂਸਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਣਗੀਆਂ। ਉਹ ਦੇਸ ਤੁਹਾਡੇ ਉੱਤੇ ਹਸ੍ਸਣਗੇ। 5 ਦੂਰ ਨੇੜੇ ਦੇ ਲੋਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਆਪਣਾ ਨਾਮ ਬਦਨਾਮ ਕਰ ਲਿਆ ਹੈ। ਤੁਸੀਂ ਉੱਚਾ ਹਾਸਾ ਸੁਣ ਸਕਦੇ ਹੋ। 6 "'ਦੇਖੋ, ਯਰੂਸ਼ਲਮ ਵਿੱਚ, ਇਸਰਾਏਲ ਦੇ ਹਰ ਹਾਕਮ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਸੀ ਕਿ ਉਹ ਹੋਰਨਾਂ ਲੋਕਾਂ ਨੂੰ ਮਾਰ ਸਕਦਾ ਸੀ। 7 ਯਰੂਸ਼ਲਮ ਦੇ ਲੋਕ ਆਪਣੇ ਮਾਪਿਆਂ ਦਾ ਆਦਰ ਨਹੀਂ ਕਰਦੇ। ਉਹ ਅਜਨਬੀਆਂ ਨੂੰ ਇਸ ਸ਼ਹਿਰ ਵਿੱਚ ਦੁੱਖ ਦਿੰਦੇ ਹਨ। ਉਹ ਉਸ ਬਾਵੇਂ ਯਤੀਮਾਂ ਅਤੇ ਵਿਧਵਾਵਾਂ ਨੂੰ ਧੋਖਾ ਦਿੰਦੇ ਹਨ। 8 ਤੁਸੀਂ ਲੋਕ ਮੇਰੀਆਂ ਪਵਿੱਤਰ ਵਸਤੂਆਂ ਨੂੰ ਨਫ਼ਰਤ ਕਰਦੇ ਹੋ। ਤੁਸੀਂ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਇਸ ਤਰ੍ਹਾਂ ਵਿਹਾਰ ਕਰਦੇ ਹੋ ਜਿਵੇਂ ਉਹ ਮਹਤ੍ਤਵਪੂਣ ਨਾ ਹੋਣ। 9 ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ।"ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ। 10 ਯਰੂਸ਼ਲਮ ਵਿੱਚ ਲੋਕ ਆਪਣੇ ਪਿਤਾ ਦੀ ਪਤਨੀ ਨਾਲ ਵੀ ਬਦਕਾਰੀ ਕਰਦੇ ਹਨ। ਯਰੂਸ਼ਲਮ ਵਿੱਚ ਆਦਮੀ ਔਰਤਾਂ ਨਾਲ ਬਲਾਤਕਾਰ ਕਰਦੇ ਹਨ - ਉਨ੍ਹਾਂ ਦੇ ਮਾਹਵਾਰੀ ਦੇ ਦਿਨਾਂ ਵਿੱਚ ਵੀ। 11 ਕੋਈ ਇੱਕ ਬੰਦਾ ਆਪਣੇ ਹੀ ਗਵਾਂਢੀ ਦੀ ਪਤਨੀ ਨਾਲ ਅਜਿਹਾ ਭਿਆਨਕ ਪਾਪ ਕਰਦਾ ਹੈ। ਕੋਈ ਦੂਸਰਾ ਬੰਦਾ ਆਪਣੀ ਹੀ ਨੂੰਹ ਨਾਲ ਬਦਕਾਰੀ ਕਰਦਾ ਹੈ ਅਤੇ ਉਸਨੂੰ ਨਾਪਾਕ ਬਣਾ ਦਿੰਦਾ ਹੈ। ਅਤੇ ਕੋਈ ਹੋਰ ਬੰਦਾ ਆਪਣੇ ਪਿਤਾ ਦੀ ਧੀ - ਆਪਣੀ ਹੀ ਭੈਣ ਨਾਲ - ਬਲਾਤਕਾਰ ਕਰਦਾ ਹੈ। 12 'ਯਰੂਸ਼ਲਮ ਵਿੱਚ, ਤੁਸੀਂ ਲੋਕ ਲੋਕਾਂ ਨੂੰ ਮਾਰਨ ਲਈ ਪੈਸਾ ਲੈਂਦੇ ਹੋ। ਤੁਸੀਂ ਲੋਕ ਪੈਸਾ ਉਧਾਰ ਦਿੰਦੇ ਹੋ ਅਤੇ ਉਨ੍ਹਾਂ ਕਰਜ਼ਿਆਂ ਉੱਤੇ ਸੂਦ ਵਸੂਲ ਕਰਦੇ ਹੋ। ਤੁਸੀਂ ਲੋਕ ਬੋੜੇ ਜਿੰਨੇ ਪੈਸੇ ਲਈ ਆਪਣੇ ਗੁਵਾਂਢੀਆਂ ਨੂੰ ਧੋਖਾ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 13 'ਪਰਮੇਸ਼ੁਰ ਨੇ ਆਖਿਆ, 'ਹੁਣ ਦੇਖ! ਅਵੱਸ਼ ਹੀ ਮੈਂ ਆਪਣਾ ਹੱਥ ਹੇਠਾਂ ਮਾਰਾਂਗਾ ਅਤੇ ਤੁਹਾਨੂੰ ਰੋਕ ਦੇਵਾਂਗਾ! ਮੈਂ ਤੁਹਾਨੂੰ ਲੋਕਾਂ ਨੂੰ ਧੋਖਾ ਦੇਣ ਲਈ ਅਤੇ ਮਾਰਨ ਲਈ ਸਜ਼ਾ ਦੇਵਾਂਗਾ। 14 ਕੀ ਤੁਸੀਂ ਉਦੋਂ ਬਹਾਦਰ ਬਣੋਁਗੇ? ਕੀ ਤੁਸੀਂ ਉਦੋਂ ਮਜ਼ਬੂਤ ਬਣੋਁਗੇ ਜਿਸ ਵੇਲੇ ਮੈਂ ਤੁਹਾਨੂੰ ਸਜ਼ਾ ਦੇਣ ਲਈ ਆਵਾਂਗਾ! ਨਹੀਂ! ਮੈਂ ਯਹੋਵਾਹ ਹਾਂ। ਮੈਂ ਬੋਲ ਦਿੱਤਾ ਹੈ। ਅਤੇ ਮੈਂ ਉਹੋ ਗੱਲਾਂ ਕਰਾਂਗਾ ਜੋ ਮੈਂ ਆਖੀਆਂ ਸੀ! 15 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦੇਵਾਂਗਾ। ਮੈਂ ਤੁਹਾਨੂੰ ਬਹੁਤ ਸਾਰੇ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਇਸ ਸ਼ਹਿਰ ਦੀਆਂ ਅਸ਼ੁਧਤਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ। 16 ਪਰ ਯਰੂਸ਼ਲਮ, ਤੂੰ ਅਪਵਿੱਤਰ ਹੋ ਜਾਵੇਂਗਾ। ਅਤੇ ਹੋਰ ਕੌਮਾਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਣਗੀਆਂ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"' 17 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 18 "ਆਦਮੀ ਦੇ ਪੁੱਤਰ, ਚਾਂਦੀ ਦੇ ਮੁਕਾਬਲੇ ਤੇ ਕਾਂਸੀ, ਲੋਹਾ, ਸਿਕ੍ਕਾ ਅਤੇ ਟੀਨ ਨਿਕੰਮੇ ਹਨ। ਕਾਰੀਗਰ ਚਾਂਦੀ ਨੂੰ ਸ਼ੁਧ੍ਧ ਕਰਨ ਲਈ ਉਸਨੂੰ ਅੱਗ ਵਿੱਚ ਸੁੱਟ ਦਿੰਦੇ ਹਨ। ਚਾਂਦੀ ਪਿਘਲ ਜਾਂਦੀ ਹੈ ਅਤੇ ਕਾਰੀਗਰ ਉਸਨੂੰ ਕੂੜੇ ਤੋਂ ਵੱਖ ਕਰ ਲੈਂਦੇ ਹਨ। ਇਸਰਾਏਲ ਦੀ ਕੌਮ ਉਸ ਨਿਕੰਮੇ ਕੂੜੇ ਵਰਗੀ ਬਣ ਗਈ ਹੈ। 19 ਇਸ ਲਈ ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, 'ਤੁਸੀਂ ਸਾਰੇ ਲੋਕ ਨਿਕੰਮੇ ਕੂੜੇ ਵਰਗੇ ਬਣ ਗਏ ਹੋ। ਇਸ ਲਈ ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕਠਿਆਂ ਕਰਾਂਗਾ। 20 ਕਾਰੀਗਰ ਚਾਂਦੀ, ਕਾਂਸੀ, ਲੋਹੇ, ਸਿੱਕੇ ਅਤੇ ਟੀਨ ਨੂੰ ਅੱਗ ਵਿੱਚ ਸੁੱਟਦੇ ਹਨ। ਉਹ ਅੱਗ ਨੂੰ ਹੋਰ ਤੇਜ਼ ਕਰਨ ਲਈ ਫ਼ੂਕਾਂ ਮਾਰਦੇ ਹਨ। ਫ਼ੇਰ ਧਾਤਾਂ ਪਿਘਲਣ ਲਗਦੀਆਂ ਹਨ। ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਆਪਣੀ ਅੱਗ ਵਿੱਚ ਸੁੱਟਾਂਗਾ ਅਤੇ ਪਿਘਲਾ ਦੇਵਾਂਗਾ। ਉਹ ਅੱਗ ਮੇਰਾ ਭਖਦਾ ਕਹਿਰ ਹੈ। 21 ਮੈਂ ਤੁਹਾਨੂੰ ਉਸ ਅੱਗ ਵਿੱਚ ਸੁੱਟਾਂਗਾ। ਮੈਂ ਆਪਣੇ ਕਹਿਰ ਦੀ ਅੱਗ ਨੂੰ ਫ਼ੂਕਾਂ ਮਾਰਾਂਗਾ। ਅਤੇ ਤੁਸੀਂ ਪਿਘਲਣ ਲੱਗ ਪਵੋਁਗੇ। 22 ਚਾਂਦੀ ਅੱਗ ਵਿੱਚ ਪਿਘਲ ਜਾਂਦੀ ਹੈ (ਅਤੇ ਕਾਰੀਗਰ ਚਾਂਦੀ ਨੂੰ ਨਿਤਾਰ ਲੈਂਦੇ ਹਨ ਅਤੇ ਉਸਨੂੰ ਬਚਾ ਲੈਂਦੇ ਨੇ।) ਓਸੇ ਤਰ੍ਹਾਂ ਤੁਸੀਂ ਸ਼ਹਿਰ ਵਿੱਚ ਪਿਘਲ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਆਪਣਾ ਕਹਿਰ ਤੁਹਾਡੇ ਵਿਰੁੱਧ ਢਾਲ ਦਿੱਤਾ ਹੈ।"' 23 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 24 "ਆਦਮੀ ਦੇ ਪੁੱਤਰ, ਇਸਰਾਏਲ ਨਾਲ ਗੱਲ ਕਰ। ਉਸਨੂੰ ਆਖ ਕਿ ਉਹ ਪਵਿੱਤਰ ਨਹੀਂ ਹੈ। ਮੈਂ ਉਸ ਦੇਸ ਨਾਲ ਨਾਰਾਜ਼ ਹਾਂ, ਇਸੇ ਲਈ ਉਸ ਦੇਸ ਵਿੱਚ ਬਾਰਿਸ਼ ਨਹੀਂ ਹੋਈ। 25 ਯਰੂਸ਼ਲਮ ਦੇ ਨਬੀ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਸ਼ੇਰ ਵਾਂਗ ਹਨ - ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾਣ ਲਗਿਆਂ ਦ੍ਦਹਾੜਦਾ ਹੈ। ਉਨ੍ਹਾਂ ਨਬੀਆਂ ਨੇ ਬਹੁਤ ਜ਼ਿਂਦਗੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਆਂ ਹਨ। ਉਨ੍ਹਾਂ ਕਾਰਣ ਯਰੂਸ਼ਲਮ ਦੀਆਂ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਹਨ। 26 "ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ - ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿਖਿਆ ਨ੍ਨਹੀਁ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ। 27 "ਯਰੂਸ਼ਲਮ ਦੇ ਆਗੂ ਉਸ ਬਘਿਆੜ ਵਰਗੇ ਹਨ ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾ ਰਿਹਾ ਹੋਵੇ। ਉਹ ਆਗੂ ਸਿਰਫ਼ ਅਮੀਰ ਹੋਣ ਲਈ ਲੋਕਾਂ ਉੱਤੇ ਹਮਲਾ ਕਰਦੇ ਅਤੇ ਮਾਰਦੇ ਹਨ। 28 "ਨਬੀ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ-ਉਹ ਸੱਚ ਉੱਤੇ ਪਰਦਾ ਪਾਉਂਦੇ ਹਨ। ਉਹ ਉਨ੍ਹਾਂ ਕਾਰੀਗਰਾਂ ਵਰਗੇ ਹਨ ਜਿਹੜੇ ਸੱਚਮੁੱਚ ਦੀਵਾਰ ਨੂੰ ਠੀਕ ਨਹੀਂ ਕਰਦੇ। - ਉਹ ਸਿਰਫ਼ ਸੁਰਾਖਾਂ ਉੱਤੇ ਪਲਸਤਰ ਫ਼ੇਰਦੇ ਹਨ। ਉਹ ਸਿਰਫ਼ ਝੂਠ ਹੀ ਦੇਖਦੇ ਹਨ। ਉਹ ਆਪਣਾ ਜਾਦੂ ਕਰਕੇ ਭਵਿੱਖ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਿਰਫ਼ ਝੂਠ ਬੋਲਦੇ ਹਨ। ਉਹ ਆਖਦੇ ਹਨ, 'ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।' ਪਰ ਉਹ ਸਿਰਫ਼ ਝੂਠ ਬੋਲ ਰਹੇ ਹਨ - ਯਹੋਵਾਹ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ! 29 "ਆਮ ਆਦਮੀ ਇੱਕ ਦੂਸਰੇ ਦਾ ਲਾਭ ਉਠਾਂਦੇ ਹਨ। ਉਹ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ਅਤੇ ਚੋਰੀ ਕਰਦੇ ਹਨ। ਉਹ ਗਰੀਬ ਬੇਸਹਾਰਾ ਮਂਗਤਿਆਂ ਦਾ ਲਾਭ ਉਠਾਂਦੇ ਹੋਏ ਅਮੀਰ ਹੁੰਦੇ ਹਨ। ਅਤੇ ਉਹ ਸੱਚਮੁੱਚ ਵਿਦੇਸ਼ੀ ਨਿਵਾਸੀਆਂ ਨੂੰ ਧੋਖਾ ਦਿੰਦੇ ਹਨ - ਉਹ ਬਿਲਕੁਲ ਵੀ ਉਨ੍ਹਾਂ ਨਾਲ ਨਿਆਂਈ ਹਨ! 30 "ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿਂਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ! 31 ਇਸ ਲਈ ਮੈਂ ਉਨ੍ਹਾਂ ਉੱਤੇ ਆਪਣਾ ਕਹਿਰ ਦਰਸਾਵਾਂਗਾ - ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ! ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦੀ ਸਜ਼ਾ ਦਿਆਂਗਾ। ਇਹ ਸਾਰਾ ਉਨ੍ਹਾਂ ਦਾ ਕਸੂਰ ਹੈ!" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

23:1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਸਮਾਰੀਆਂ ਅਤੇ ਯਰੂਸ਼ਲਮ ਬਾਰੇ ਇਹ ਕਹਾਣੀ ਸੁਣ। ਦੋ ਭੈਣਾਂ ਸਨ। ਉਹ ਇੱਕੋ ਮਾਂ ਦੀਆਂ ਧੀਆਂ ਸਨ। 3 ਜਦੋਂ ਉਹ ਹਾਲੀ ਜਵਾਨ ਸਨ ਉਹ ਮਿਸਰ ਵਿੱਚ ਵੇਸਵਾਵਾਂ ਬਣ ਗਈਆਂ। ਮਿਸਰ ਵਿੱਚ, ਪਹਿਲਾਂ ਉਨ੍ਹਾਂ ਨੇ ਪਿਆਰ ਕੀਤਾ ਅਤੇ ਆਦਮੀਆਂ ਨੂੰ ਆਪਣੇ ਨਿਪਲ ਛੂਹਣ ਦਿੱਤੇ ਅਤੇ ਆਪਣੀਆਂ ਜਵਾਨ ਛਾਤੀਆਂ ਨੂੰ ਹੱਥ ਪਾਉਣ ਦਿੱਤਾ। 4 ਵੱਡੀ ਧੀ ਦਾ ਨਾਂ ਸੀ ਆਹਾਲਾਹ। ਅਤੇ ਉਸਦੀ ਭੈਣ ਦਾ ਨਾਂ ਵੀ ਆਹਾਲੀਬਾਹ। ਉਹ ਭੈਣਾਂ ਮੇਰੀਆਂ ਪਤਨੀਆਂ ਬਣ ਗਈਆਂ। ਅਤੇ ਸਾਡੇ ਬੱਚੇ ਹੋਏ। ਆਹਾਲਾਹ ਅਸਲ ਵਿੱਚ ਸਮਰਿਯਾ ਹੈ। ਅਤੇ ਆਹਾਲੀਬਾਹ ਅਸਲ ਵਿੱਚ ਯਰੂਸ਼ਲਮ ਹੈ। 5 "ਫ਼ੇਰ ਆਹਾਲਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ - ਉਹ ਵੇਸਵਾ ਵਾਂਗ ਰਹਿਣ ਲਗੀ। ਉਹ ਆਪਣੇ ਪ੍ਰੇਮੀਆਂ ਨੂੰ ਚਾਹੁਣ ਲਗੀ। ਉਸਨੇ ਅਸ਼ੂਰ੍ਰੀਆਂ ਦੇ ਸਿਪਾਹੀਆਂ ਨੂੰ 6 ਉਨ੍ਹਾਂ ਦੀਆਂ ਨੀਲੀਆਂ ਵਰਦੀਆਂ ਵਿੱਚ ਦੇਖਿਆ। ਉਹ ਸੋਹਣੇ ਗਭ੍ਭਰੂ ਜਵਾਨ ਅਤੇ ਘੋੜ-ਸਵਾਰ ਸਨ। ਉਹ ਆਗੂ ਅਤੇ ਅਫ਼ਸਰ ਸਨ। 7 ਆਹਾਲਾਹ ਨੇ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਆਦਮੀਆਂ ਨੂੰ ਸੌਂਪ ਦਿੱਤਾ। ਉਹ ਸਾਰੇ ਹੀ ਅੱਸ਼ੂਰੀਆਂ ਦੀ ਫ਼ੌਜ ਦੇ ਚੁਣੇ ਹੋਏ ਸਿਪਾਹੀ ਸਨ ਅਤੇ ਉਸਨੂੰ ਉਹ ਸਾਰੇ ਚਾਹੀਦੇ ਸਨ। ਉਹ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਹੋ ਗਈ। 8 ਇਸਤੋਂ ਇਲਾਵਾ, ਉਸਨੇ ਕਦੇ ਵੀ ਮਿਸਰ ਨਾਲ ਆਪਣੀ ਆਸ਼ਕੀ ਨਹੀਂ ਛੱਡੀ। ਮਿਸਰ ਦਾ ਉਸ ਨਾਲ ਪਿਆਰ ਦਾ ਮਾਮਲਾ ਸੀ ਜਦੋਂ ਉਹ ਜਵਾਨ ਕੁੜੀ ਸੀ। ਮਿਸਰ ਉਸਦੀਆਂ ਜਵਾਨ ਛਾਤੀਆਂ ਨੂੰ ਛੂਹਣ ਵਾਲਾ ਪਹਿਲਾ ਪ੍ਰੇਮੀ ਸੀ। ਮਿਸਰ ਨੇ ਆਪਣਾ ਝੂਠਾ ਪਿਆਰ ਉਸ ਉੱਤੇ ਡੋਲ੍ਹ ਦਿੱਤਾ। 9 ਇਸ ਲਈ ਮੈਂ ਉਸਦੇ ਪ੍ਰੇਮੀਆਂ ਨੂੰ ਉਸਨੂੰ ਹਾਸਿਲ ਕਰ ਦਿੱਤਾ। ਉਹ ਅੱਸ਼ੂਰੀਆਂ ਨੂੰ ਚਾਹੁੰਦੀ ਸੀ, ਇਸ ਲਈ ਮੈਂ ਉਸਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ! 10 ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਉਸਦੇ ਬੱਚੇ ਖੋਹ ਲੇ। ਅਤੇ ਉਨ੍ਹਾਂ ਨੇ ਆਪਣੀ ਤਲਵਾਰ ਵਰਤੀ ਅਤੇ ਉਸਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਉਸਨੂੰ ਸਜ਼ਾ ਦਿੱਤੀ। ਅਤੇ ਔਰਤਾਂ ਹਾਲੇ ਵੀ ਉਸ ਬਾਰੇ ਗੱਲਾਂ ਕਰਦੀਆਂ ਹਨ। 11 "ਉਸਦੀ ਛੋਟੀ ਭੈਣ, ਆਹਾਲੀਬਾਹ ਨੇ ਇਹ ਸਾਰੀਆਂ ਗੱਲਾਂ ਵਾਪਰਦੀਆਂ ਦੇਖੀਆਂ। ਪਰ ਆਹਾਲੀਬਾਹ ਨੇ ਆਪਣੀ ਭੈਣ ਨਾਲੋਂ ਵੀ ਵਧੇਰੇ ਪਾਪ ਕੀਤੇ! ਉਹ ਆਹਾਲਾਹ ਨਾਲੋਂ ਵੀ ਵਧੇਰੇ ਬੇਵਫ਼ਾ ਸੀ। 12 ਉਸਨੂੰ ਅੱਸ਼ੂਰੀਆਂ ਦੇ ਆਗੂ ਅਤੇ ਅਫ਼ਸਰ ਚਾਹੀਦੇ ਸਨ। ਉਸਨੂੰ ਉਹ ਨੀਲੀ ਵਰਦੀ ਵਾਲੇ ਘੋੜ-ਸਵਾਰ ਸਿਪਾਹੀ ਚਾਹੀਦੇ ਸਨ। ਉਹ ਸਾਰੇ ਹੀ ਸੋਹਣੇ ਗਭ੍ਭਰੂ ਜਵਾਨ ਸਨ। 13 ਮੈਂ ਦੇਖਿਆ ਕਿ ਦੋਵੇ ਔਰਤਾਂ ਆਪਣੀਆਂ ਜ਼ਿਂਦਗੀਆਂ ਨੂੰ ਇੱਕੋ ਜਿਹੀਆਂ ਗਲਤੀਆਂ ਨਾਲ ਬਰਬਾਦ ਕਰਨ ਜਾ ਰਹੀਆਂ ਸਨ। 14 "ਆਹਾਲੀਬਾਹ ਮੇਰੇ ਨਾਲ ਬੇਵਫ਼ਾਈ ਕਰਦੀ ਰਹੀ। ਬਾਬਲ ਵਿੱਚ ਉਸਨੇ ਕੰਧਾਂ ਉੱਤੇ ਉਕਰੀਆਂ ਆਦਮੀਆਂ ਦੀਆਂ ਤਸਵੀਰਾਂ ਦੇਖੀਆਂ। ਉਹ ਤਸਵੀਰਾਂ ਆਪਣੀਆਂ ਲਾਲ ਵਰਦੀਆਂ ਪਾਈ ਹੋਏ ਚਾਲਦੀ ਆਦਮੀਆਂ ਦੀਆਂ ਸਨ। 15 ਉਨ੍ਹਾਂ ਨੇ ਆਪਣੀਆਂ ਕਮਰਾਂ ਦੁਆਲੇ ਪੇਟੀਆਂ ਬਧ੍ਧੀਆਂ ਹੋਈਆਂ ਸਨ ਅਤੇ ਆਪਣੇ ਸਿਰਾਂ ਉੱਤੇ ਲੰਮੀਆਂ ਪਗੜੀਆਂ ਪਹਿਨੀਆਂ ਹੋਈਆਂ ਸਨ। ਉਹ ਸਾਰੇ ਆਦਮੀ ਰਬਵਾਨ ਅਫ਼ਸਰਾਂ ਵਰਗੇ ਨਜ਼ਰ ਆਉਂਦੇ ਸਨ। ਉਹ ਸਾਰੇ ਹੀ ਬਾਬਲ ਦੇ ਵਸਨੀਕਾਂ ਵਰਗੇ ਜਾਪਦੇ ਸਨ। 16 ਜਿਉਂ ਹੀ ਆਹਾਲੀਬਾਹ ਨੇ ਉਨ੍ਹਾਂ ਨੂੰ ਵੇਖਿਆ, ਉਸਨੂੰ ਉਹ ਚਾਹੀਦੇ ਸਨ, ਅਤੇ ਚਾਲਡੀਨਾਂ ਕੋਲ ਹਲਕਾਰੇ ਭੇਜੇ। 17 ਇਸ ਲਈ ਬਾਬਲ ਦੇ ਉਹ ਆਦਮੀ ਉਸਦੀ ਸੇਜ਼ ਉੱਤੇ ਉਸ ਨਾਲ ਸੰਭੋਗ ਕਰਨ ਲਈ ਆਏ। ਉਸਨੂੰ ਨੇ ਉਸਨੂੰ ਵਰਤਿਆ ਅਤੇ ਉਸਨੂੰ ਇੰਨਾ ਨਾਪਾਕ ਬਣਾ ਦਿੱਤਾ ਕਿ ਉਹ ਉਨ੍ਹਾਂ ਤੋਂ ਸਖਤ ਨਫ਼ਰਤ ਕਰਨ ਲੱਗ ਪਈ! 18 "ਆਹਾਲੀਬਾਹ ਨੇ ਹਰ ਕਿਸੇ ਨੂੰ ਦਰਸਾ ਦਿੱਤਾ ਕਿ ਉਹ ਬੇਵਫ਼ਾ ਸੀ। ਇਸ ਲਈ ਉਸਨੇ ਇੰਨੇ ਸਾਰੇ ਬੰਦਿਆਂ ਨੂੰ ਆਪਣਾ ਨਗਨ ਸ਼ਰੀਰ ਵੇਖਣ ਦਿੱਤਾ, ਕਿ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਗਈ - ਓਸੇ ਤਰ੍ਹਾਂ ਜਿਵੇਂ ਮੈਨੂੰ ਉਸਦੀ ਭੈਣ ਨਾਲ ਸਖਤ ਨਫ਼ਰਤ ਕੀਤੀ ਸੀ। 19 ਬਾਰ-ਬਾਰ ਆਹਾਲੀਬਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ। ਅਤੇ ਫ਼ੇਰ ਉਸਨੂੰ ਉਹ ਆਸ਼ਕੀ ਚੇਤੇ ਆਈ ਜਿਹੜੀ ਉਸਨੇ ਮਿਸਰ ਵਿੱਚ ਆਪਣੀ ਜਵਾਨੀ ਵੇਲੇ ਕੀਤੀ ਸੀ। 20 ਉਸ ਨੂੰ ਆਪਣਾ ਪ੍ਰੇਮੀ ਯਾਦ ਆਇਆ ਜਿਸਦਾ ਲਿਂਗ ਖੋਤੇ ਵਰਗਾ ਅਤੇ ਘੋੜੇ ਵਾਂਗ ਵੀਰਜ ਦਾ ਹੜ ਸੀ। 21 "ਆਹਾਲੀਬਾਹ, ਤੂੰ ਉਨ੍ਹਾਂ ਦਿਨਾਂ ਲਈ ਤਰਸ ਗਈ ਜਦੋਂ ਤੂੰ ਸੀ; ਜਦੋਂ ਤੇਰੇ ਪ੍ਰੇਮੀ ਨੇ ਤੇਰੇ ਨਿਪਲ ਛੂਹੇ ਅਤੇ ਤੇਰੀਆਂ ਛਾਤੀਆਂ ਫ਼ੜੀਆਂ ਸਨ। 22 ਇਸ ਲਈ ਆਹਾਲੀਬਾਹ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, 'ਤੈਨੂੰ ਆਪਣੇ ਪ੍ਰੇਮੀਆਂ ਨਾਲ ਸਖਤ ਨਫ਼ਰਤ ਹੋ ਗਈ। ਪਰ ਮੈਂ ਤੇਰੇ ਪ੍ਰੇਮੀਆਂ ਨੂੰ ਇੱਥੇ ਲਿਆਵਾਂਗਾ। ਉਹ ਤੈਨੂੰ ਘੇਰ ਲੈਣਗੇ। 23 ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਬਾਬਲ ਤੋਂ ਲਿਆਵਾਂਗਾ। ਖਾਸ ਤੌਰ ਤੇ ਕਸਦੀਆਂ ਨੂੰ। ਮੈਂ ਫਿਕੋਦ, ਸ਼ੋਆ ਅਤੇ ਕੋਅ ਦੇ ਆਦਮੀਆਂ ਨੂੰ ਲਿਆਵਾਂਗਾ। ਅਤੇ ਮੈਂ ਅਸ਼ੂਰ੍ਰੀਆਂ ਦੇ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਆਗੂਆਂ ਅਤੇ ਅਫ਼ਸਰਾਂ ਨੂੰ ਲਿਆਵਾਂਗਾ। ਉਹ ਸਾਰੇ ਹੀ ਸੋਹਣੇ ਗਭ੍ਭਰੂ ਜਵਾਨ, ਰਬਵਾਨ ਅਫ਼ਸਰ ਅਤੇ ਉੱਚ ਪਦ ਤੇ ਆਪਣੇ ਘੋੜਿਆਂ ਤੇ ਸਵਾਰੀ ਕਰਦੇ ਹੋਏ ਘੋੜਸਵਾਰ ਸਨ। 24 ਉਨ੍ਹਾਂ ਆਦਮੀਆਂ ਦੀ ਭੀੜ ਤੇਰੇ ਕੋਲ ਆਵੇਗੀ। ਉਹ ਆਪਣੇ ਘੋੜਿਆਂ ਅਤੇ ਰਬਾਂ ਉੱਤੇ ਸਵਾਰ ਹੋਕੇ ਆਉਣਗੇ। ਉਹ ਬਹੁਤ-ਬਹੁਤ ਸਾਰੇ ਆਦਮੀ ਹੋਣਗੇ। ਉਨ੍ਹਾਂ ਕੋਲ ਆਪਣੇ ਨੇਜ਼ੇ, ਢਾਲਾਂ ਅਤੇ ਟੋਪ ਹੋਣਗੇ। ਉਹ ਸਾਰੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ। ਮੈਂ ਉਨ੍ਹਾਂ ਨੂੰ ਓਹੋ ਕੁਝ ਦੱਸਾਂਗਾ ਜੋ ਤੂੰ ਮੇਰੇ ਨਾਲ ਕੀਤਾ ਹੈ ਅਤੇ ਉਹ ਆਪਣੇ ਤਰੀਕੇ ਨਾਲ ਤੈਨੂੰ ਸਜ਼ਾ ਦੇਣਗੇ। 25 "'ਮੈਂ ਤੈਨੂੰ ਦਿਖਾ ਦਿਆਂਗਾ ਕਿ ਕਿੰਨਾ ਈਰਖਾਲੂ ਹਾਂ ਮੈਂ। ਉਹ ਬਹੁਤ ਗੁੱਸੇ ਵਿੱਚ ਹੋਣਗੇ ਅਤੇ ਤੈਨੂੰ ਦੁੱਖ ਪਹੁੰਚਾਉਣਗੇ। ਉਹ ਤੇਰਾ ਨੱਕ ਅਤੇ ਕੰਨ ਕੱਟ ਦੇਣਗੇ। ਉਹ ਤਲਵਾਰ ਲੈਕੇ ਤੈਨੂੰ ਕਤਲ ਕਰ ਦੇਣਗੇ। ਫ਼ੇਰ ਉਹ ਤੇਰੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਜੋ ਕੁਝ ਵੀ ਤੇਰਾ ਬਚਿਆ ਹੋਇਆ ਹੋਵੇਗਾ ਉਸਨੂੰ ਸਾੜ ਦੇਣਗੇ। 26 "'ਉਹ ਤੇਰੇ ਸੁੰਦਰ ਕੱਪੜੇ ਅਤੇ ਗਹਿਣੇ ਖੋਹ ਲੈਣਗੇ। 27 ਮੈਂ ਤੇਰੇ ਮਿਸਰ ਨਾਲਜ਼ਆਸ਼ਕੀ ਦੇ ਸੁਪਨਿਆਂ ਨੂੰ ਭਂਗ ਕਰ ਦਿਆਂਗਾ। ਤੂੰ ਫ਼ੇਰ ਕਦੇ ਵੀ ਉਨ੍ਹਾਂ ਨੂੰ ਨਹੀਂ ਭਾਲੇਁਗੀ। ਤੂੰ ਹੋਰ ਵਧੇਰੇ ਮਿਸਰ ਨੂੰ ਯਾਦ ਨਹੀਂ ਕਰੇਗੀ।"' 28 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਹੈਂ। ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਸਖਤ ਨਫ਼ਰਤ ਕਰਦੀ ਸੀ। 29 ਉਹ ਤੈਨੂੰ ਦਿਖਾ ਦੇਣਗੇ ਕਿ ਉਹ ਤੈਨੂੰ ਕਿੰਨੀ ਨਫ਼ਰਤ ਕਰਦੇ ਹਨ! ਉਹ ਤੇਰੇ ਪਾਸੋਂ ਹਰ ਉਹ ਚੀਜ਼ ਖੋਹ ਲੈਣਗੇ ਜਿਸ ਲਈ ਤੂੰ ਕੰਮ ਕੀਤਾ ਸੀ। ਅਤੇ ਉਹ ਤੈਨੂੰ ਨਿਰਬਸਤਰ ਅਤੇ ਨਂਗਿਆਂ ਕਰ ਛੱਡਣਗੇ! ਲੋਕੀ ਤੇਰੇ ਪਾਪਾਂ ਨੂੰ ਚੰਗੀ ਤਰ੍ਹਾਂ ਦੇਖ ਲੈਣਗੇ। ਉਹ ਦੇਖ ਲੈਣਗੇ ਕਿ ਤੂੰ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ ਸੀ ਅਤੇ ਬਦ ਸੁਪਨੇ ਲੇ ਸਨ। 30 ਇਹ ਮੰਦੇ ਕੰਮ ਤੂੰ ਉਦੋਂ ਕੀਤੇ ਜਦੋਂ ਤੂੰ ਮੈਨੂੰ ਛੱਡ ਦਿੱਤਾ ਸੀ ਅਤੇ ਉਨ੍ਹਾਂ ਹੋਰਨਾਂ ਕੌਮਾਂ ਦੇ ਪਿੱਛੇ ਭੱਜੀ ਸੀ। ਤੂੰ ਉਹ ਮੰਦੇ ਕੰਮ ਕੀਤੇ ਸਨ ਜਦੋਂ ਤੂੰ ਉਨ੍ਹਾਂ ਦੇ ਬੁੱਤਾਂ ਨਾਲ ਆਪਣੇ-ਆਪ ਨੂੰ ਕਲੰਕਤ ਕੀਤਾ ਸੀ। 31 ਤੂੰ ਆਪਣੀ ਭੈਣ ਦੇ ਪਿੱਛੇ ਲਗੀ ਅਤੇ ਉਸੇ ਤਰ੍ਹਾਂ ਦਾ ਜੀਵਨ ਜੀਵਿਆ। ਤੂੰ ਖੁਦ, ਉਸਦਾ ਜ਼ਹਿਰ ਨਾਲ ਭਰਿਆ ਪਿਆਲਾ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਤੂੰ ਆਪਣੀ ਸਜ਼ਾ ਦਾ ਕਾਰਣ ਖੁਦ ਬਣੀ।" 32 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ:"ਤੂੰ ਪੀਵੇਂਗੀ ਭੈਣ ਆਪਣੀ ਦਾ ਜ਼ਹਿਰ ਦਾ ਪਿਆਲਾ। ਇਹ ਹੈ ਇੱਕ ਉੱਚਾ ਅਤੇ ਚੌੜਾ ਪਿਆਲਾ ਜ਼ਹਿਰ ਦਾ। ਪਿਆਲੇ ਵਿੱਚ ਹੈ ਜ਼ਹਿਰ ਬਹੁਤ। ਹਸ੍ਸਣਗੇ ਲੋਕ ਤੇਰੇ ਉੱਤੇ ਅਤੇ ਉਡਾਉਣਗੇ ਮਜ਼ਾਕ ਤੇਰਾ। 33 ਲੜਖੜਾਵੇਂਗੀ ਤੂੰ ਸ਼ਰਾਬੀ ਬੰਦੇ ਵਾਂਗ। ਚਕਰਾਵੇਗਾ ਬਹੁਤ ਸਿਰ ਤੇਰਾ। ਇਹ ਹੈ ਪਿਆਲਾ ਤਬਾਹੀ ਅਤੇ ਬਰਬਾਦੀ ਦਾ। ਇਹ ਹੈ ਉਸ ਪਿਆਲੇ ਵਰਗਾ ਪੀਤਾ ਸੀ ਜਿਹੜਾ ਤੇਰੀ ਭੈਣ ਨੇ। 34 ਪੀਵੇਂਗੀ ਤੂੰ ਜ਼ਹਿਰ ਉਸ ਪਿਆਲੇ ਵਿਚੋਂ। ਪੀਵੇਂਗੀ ਤੂੰ ਇਸ ਨੂੰ ਆਖਰੀ ਬੂਂਦ ਤੀਕ। ਸੁੱਟ ਦੇਵੇਂਗੀ ਤੂੰ ਪਿਆਲੇ ਨੂੰ ਅਤੇ ਕਰ ਦੇਵੇਂਗੀ ਇਸਨੂੰ ਚੂਰ-ਚੂਰ! ਅਤੇ ਨੋਚੇਁਗੀ ਤੂੰ ਛਾਤੀਆਂ ਆਪਣੀਆਂ ਦਰਦ ਵਿੱਚ। ਵਾਪਰੇਗਾ ਇਵੇਂ ਹੀ ਕਿਉਂ ਕਿ ਮੈਂ ਹਾਂ ਯਹੋਵਾਹ ਅਤੇ ਪ੍ਰਭੂ। ਅਤੇ ਆਖੀਆਂ ਸਨ ਮੈਂ ਇਹ ਗੱਲਾਂ। 35 "ਇਸਲਈ ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, 'ਯਰੂਸ਼ਲਮ ਭੁੱਲ ਗਈ ਤੂੰ ਮੈਨੂੰ। ਸੁੱਟ ਦਿੱਤਾ ਤੂੰ ਮੈਨੂੰ ਪਰਾਂ ਅਤੇ ਛੱਡ ਦਿੱਤਾ ਪਿਛਾਂਹ। ਇਸ ਲਈ ਹੁਣ ਤੈਨੂੰ ਦੁੱਖ ਭੋਗਣਾ ਪਵੇਗਾ, ਮੈਨੂੰ ਛੱਡਣ ਅਤੇ ਵੇਸਵਾ ਵਾਂਗ ਰਹਿਣ ਦਾ। ਤੈਨੂੰ ਤੇਰੇ ਦੁਸ਼ਟ ਸੁਪਨਿਆਂ ਲਈ ਤਸੀਹੇ ਝਲ੍ਲਣੇ ਪੈਣਗੇ।"' 36 ਯਹੋਵਾਹ ਮੇਰੇ ਪ੍ਰਭੂ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਰਣਾ ਕਰੇਂਗਾ? ਤਾਂ ਫ਼ੇਰ ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੇ ਕਿਹੋ ਜਿਹੀਆਂ ਭਿਆਨਕ ਗੱਲਾਂ ਕੀਤੀਆਂ ਹਨ। 37 ਉਨ੍ਹਾਂ ਨੇ ਵਿਭਚਾਰ ਕੀਤਾ ਹੈ। ਉਹ ਕਤਲ ਦੇ ਦੋਸ਼ੀ ਹਨ। ਉਨ੍ਹਾਂ ਨੇ ਬਦਕਾਰਾਂ ਵਾਂਗ ਵਿਹਾਰ ਕੀਤਾ - ਉਹ ਮੈਨੂੰ ਛੱਡਕੇ ਆਪਣੇ ਬੁੱਤਾਂ ਨਾਲ ਹੋ ਗਏ। ਉਨ੍ਹਾਂ ਨੇ ਮੇਰੇ ਬੱਚੇ ਪੈਦਾ ਕੀਤੇ ਸਨ। ਪਰ ਉਨ੍ਹਾਂ ਨੇ ਉਨ੍ਹਾਂ ਨੂੰ ਅੱਗ ਵਿੱਚੋਂ ਗੁਜ਼ਰਨ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਆਪਣੇ ਬੁੱਤਾਂ ਨੂੰ ਭੋਜਨ ਦੇਣ ਲਈ ਕੀਤਾ। 38 ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਅਤੇ ਮੇਰੇ ਪਵਿੱਤਰ ਸਬਾਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਣ ਨਾ ਹੋਣ। 39 ਉਨ੍ਹਾਂ ਨੇ ਆਪਣੇ ਬੁੱਤਾਂ ਲਈ ਆਪਣੇ ਬੱਚਿਆਂ ਨੂੰ ਕਤਲ ਕਰ ਦਿੱਤਾ, ਅਤੇ ਫ਼ੇਰ ਉਹ ਮੇਰੇ ਪਵਿੱਤਰ ਸਬਾਨ ਵਿੱਚ ਗਏ ਅਤੇ ਉਸ ਨੂੰ ਵੀ ਕਲੰਕਤ ਕਰ ਦਿੱਤਾ! ਉਨ੍ਹਾਂ ਨੇ ਅਜਿਹਾ ਮੇਰੇ ਮੰਦਰ ਦੇ ਅੰਦਰ ਕੀਤਾ। 40 "ਉਨ੍ਹਾਂ ਨੇ ਦੂਰਾਡੀਆਂ ਥਾਵਾਂ ਤੋਂ ਆਦਮੀਆਂ ਨੂੰ ਸੱਦਾ ਦਿੱਤਾ। ਤੁਸੀਂ ਉਨ੍ਹਾਂ ਲਈ ਇੱਕ ਸੰਦੇਸਵਾਹਕ ਭੇਜਿਆ ਸੀ ਅਤੇ ਉਹ ਆਦਮੀ ਤੁਹਾਨੂੰ ਮਿਲਣ ਲਈ ਆ ਗਏ। ਤੁਸੀਂ ਉਨ੍ਹਾਂ ਲਈ ਇਸ਼ਨਾਨ ਕੀਤਾ, ਆਪਣੀਆਂ ਅੱਖਾਂ ਰੰਗੀਆਂ, ਅਤੇ ਆਪਣੇ ਗਹਿਣੇ ਪਾ ਲੇ। 41 ਤੁਸੀਂ ਇੱਕ ਸੁੰਦਰ ਪਲਂਗ ਉੱਤੇ ਬੈਠ ਗਈਆਂ ਜਿਸਦੇ ਸਾਮ੍ਹਣੇ ਇੱਕ ਮੇਜ਼ ਲਗਿਆ ਹੋਇਆ ਸੀ। ਤੁਸੀਂ ਇਸ ਮੇਜ਼ ਉੱਤੇ ਮੇਰੀ ਧੂਫ਼ ਅਤੇ ਮੇਰਾ ਤੇਲ ਰੱਖ ਦਿੱਤਾ। 42 "ਯਰੂਸਲਮ ਦਾ ਸ਼ੋਰ ਇਸ ਤਰ੍ਹਾਂ ਲਗਦਾ ਸੀ ਜਿਵੇਂ ਲੋਕ ਜਸ਼ਨ ਮਨਾ ਰਹੇ ਹੋਣ। ਬਹੁਤ ਸਾਰੇ ਲੋਕ ਜਸ਼ਨ ਵਿੱਚ ਆਏ। ਬਹੁਤ ਸਾਰੇ ਬੰਦੇ ਮਾਰੂਬਲ ਵਿੱਚੋਂ ਆਉਂਦੇ ਹੋਏ ਪਹਿਲਾਂ ਹੀ ਪੀ ਰਹੇ ਸਨ। ਉਨ੍ਹਾਂ ਨੇ ਔਰਤਾਂ ਨੂੰ ਖੂਬਸੂਰਤ ਕਂਗਣ ਅਤੇ ਤਾਜ ਦਿੱਤੇ। 43 ਫ਼ੇਰ ਮੈਂ ਇੱਕ ਔਰਤ ਨਾਲ ਗੱਲ ਕੀਤੀ ਜਿਹੜੀ ਕਿ ਆਪਣੀ ਬਦਕਾਰੀ ਕਾਰਣ ਬਰਬਾਦ ਹੋਈ ਪਈ ਸੀ। ਮੈਂ ਉਸਨੂੰ ਆਖਿਆ, 'ਕੀ ਉਹ ਉਸ ਨਾਲ ਬਦਕਾਰੀ ਕਰਦੇ ਰਹਿਣਗੇ, ਅਤੇ ਉਹ ਉਨ੍ਹਾਂ ਨਾਲ?' 44 ਪਰ ਉਹ ਉਸ ਕੋਲ ਉਸੇ ਤਰ੍ਹਾਂ ਜਾਂਦੇ ਰਹੇ ਜਿਵੇਂ ਕਿਸੇ ਵੇਸਵਾ ਕੋਲ ਜਾਂਦੇ ਹੋਣ। ਹਾਂ, ਉਹ ਉਨ੍ਹਾਂ ਬਦ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਕੋਲ ਬਾਰ-ਬਾਰ ਜਾਂਦੇ ਰਹੇ। 45 "ਪਰ ਨੇਕ ਆਦਮੀ ਉਨ੍ਹਾਂ ਦਾ ਦੋਸ਼ੀਆਂ ਵਜੋਂ ਨਿਰਣਾ ਕਰਨਗੇ। ਉਹ ਲੋਕ ਉਨ੍ਹਾਂ ਔਰਤਾਂ ਬਾਰੇ ਵਿਭਚਾਰ ਅਤੇ ਕਤਲ ਦੀਆਂ ਦੋਸ਼ੀ ਹੋਣ ਦਾ ਨਿਰਣਾ ਕਰਨਗੇ। ਕਿਉਂ? ਕਿਉਂ ਕਿ ਆਹਾਲਾਹ ਅਤੇ ਆਹਾਲੀਬਾਹ ਨੇ ਵਿਭਚਾਰ ਦਾ ਪਾਪ ਕੀਤਾ ਹੈ ਅਤੇ ਉਨ੍ਹਾਂ ਦੇ ਹੱਥ ਹਾਲੇ ਵੀ ਲੋਕਾਂ ਦੇ ਖੂਨ ਨਾਲ ਰਂਗੇ ਹੋਏ ਹਨ!" 46 ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ, "ਲੋਕਾਂ ਨੂੰ ਇਕਠਿਆਂ ਕਰੋ। ਅਤੇ ਫ਼ੇਰ ਉਨ੍ਹਾਂ ਲੋਕਾਂ ਨੂੰ ਆਹਾਲਾਹ ਅਤੇ ਆਹਾਲੀਬਾਹ ਨੂੰ ਸਜ਼ਾ ਦੇਣ ਦਿਓ। ਲੋਕਾਂ ਦੀ ਇਹ ਭੀੜ ਇਨ੍ਹਾਂ ਦੋਹਾਂ ਔਰਤਾਂ ਨੂੰ ਸਜ਼ਾ ਦੇਵੇਗੀ ਅਤੇ ਇਨ੍ਹਾਂ ਦਾ ਮਜ਼ਾਕ ਉਡਾਵੇਗੀ। 47 ਫ਼ੇਰ ਉਹ ਭੀੜ ਇਨ੍ਹਾਂ ਉੱਤੇ ਪੱਥਰ ਸੁੱਟੇਗੀ ਅਤੇ ਇਨ੍ਹਾਂ ਨੂੰ ਮਾਰ ਦੇਵੇਗੀ। ਫ਼ੇਰ ਉਹ ਭੀੜ ਆਪਣੀਆਂ ਤਲਵਾਰਾਂ ਨਾਲ ਔਰਤਾਂ ਦੇ ਟੋਟੇ ਕਰ ਦੇਵੇਗੀ। ਉਹ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਘਰਾਂ ਨੂੰ ਜਲਾ ਦੇਵੇਗੀ। 48 ਇਸ ਤਰ੍ਹਾਂ, ਮੈਂ ਇਸ ਦੇਸ ਵਿੱਚੋਂ ਸ਼ਰਮਿਂਦਗੀ ਨੂੰ ਦੂਰ ਕਰ ਦਿਆਂਗਾ। ਅਤੇ ਹੋਰ ਸਾਰੀਆਂ ਔਰਤਾਂ ਨੂੰ ਚੇਤਾਵਨੀ ਮਿਲ ਜਾਵੇਗੀ ਕਿ ਉਹ ਓਹੋ ਜਿਹੀਆਂ ਸ਼ਰਮਸਾਰੀ ਵਾਲੀਆਂ ਗੱਲਾਂ ਨਾ ਕਰਨ ਜੋ ਤੁਸੀਂ ਕੀਤੀਆਂ ਹਨ। 49 ਉਹ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦੇਣਗੇ। ਅਤੇ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਕਰਨ ਕਾਰਣ ਸਜ਼ਾ ਪਾਵੋਁਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।"

24:1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਇਹ ਜਲਾਵਤਨੀ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦਾ 10ਵਾਂ ਦਿਨ ਸੀ। 2 "ਆਦਮੀ ਦੇ ਪੁੱਤਰ, ਅੱਜ ਦੀ ਤਾਰੀਖ ਅਤੇ ਇਹ ਨੋਟ ਲਿਖ ਲੈ: 'ਇਸ ਤਾਰੀਖ ਨੂੰ ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਾ ਪਾਇਆ।' 3 ਇਹ ਕਹਾਣੀ ਉਸ ਪਰਿਵਾਰ (ਇਸਰਾਏਲ) ਨੂੰ ਸੁਣਾ ਜਿਹੜਾ ਮੰਨਣ ਤੋਂ ਇਨਕਾਰੀ ਹੈ। ਉਨ੍ਹਾਂ ਨੂੰ ਇਹ ਗੱਲਾਂ ਦੱਸ, 'ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: "'ਹਾਂਡੀ ਨੂੰ ਅੱਗ ਤੇ ਰੱਖ ਦਿਓ। ਹਾਂਡੀ ਨੂੰ ਉੱਤੇ ਰੱਖੋ ਅਤੇ ਪਾਣੀ ਪਾਓ। 4 ਇਸ ਵਿੱਚ ਪਾਓ ਮਾਸ ਦੇ ਟੁਕੜੇ ਹਰ ਚੰਗੇ ਟੁਕੜੇ ਨੂੰ ਵਿੱਚ ਪਾਓ, ਪੱਟਾਂ ਅਤੇ ਮੋਢਿਆਂ ਨੂੰ। ਸਭ ਤੋਂ ਵਧ੍ਧੀਆਂ ਹੱਡੀਆਂ ਨਾਲ ਭਰ ਦਿਓ ਹਾਂਡੀ ਨੂੰ। 5 ਇਜ੍ਜੜ ਦੀ ਸਭ ਤੋਂ ਚੰਗੀ ਭੇਡ ਨੂੰ ਵਰਤੋਂ। ਲੱਕੜਾਂ ਰੱਖੋ ਹਾਂਡੀ ਹੇਠਾਂ ਅਤੇ ਮਾਸ ਦੇ ਟੁਕੜਿਆਂ ਨੂੰ ਉਬਾਲੋ। ਉਬਾਲੋ ਤਰੀ ਨੂੰ ਹਡ੍ਡੀਆ ਦੇ ਰਿਝ੍ਝ ਜਾਣ ਤੀਕ!' 6 "ਇਸ ਲਈ ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ: 'ਬੁਰਾ ਹੋਵੇਗਾ ਇਹ ਯਰੂਸ਼ਲਮ ਲਈ ਬੁਰਾ ਹੋਵੇਗਾ ਕਾਤਲਾਂ ਦੇ ਉਸ ਸ਼ਹਿਰ ਲਈ। ਯਰੂਸ਼ਲਮ ਹੈ ਜੰਗਾਲੀ ਹਾਂਡੀ ਵਰਗਾ ਅਤੇ ਮਿਟਾੇ ਨਹੀਂ ਜਾ ਸਕਦੇ ਜੰਗ ਦੇ ਉਹ ਧੱਬੇ। ਸਾਫ਼ ਨਹੀਂ ਹੈ ਹਾਂਡੀ, ਇਸ ਲਈ ਚਾਹੀਦਾ ਹੈ ਤੁਹਾਨੂੰ ਕਿ ਕੱਢ ਲਵੋ ਮਾਸ ਦੀ ਬੋਟੀ ਉਸ ਹਾਂਡੀ ਵਿੱਚੋਂ! ਖਾਵੋ ਨਾ ਉਸ ਮਾਸ ਨੂੰ! ਅਤੇ ਜਾਜਕਾਂ ਨੂੰ ਚੁਨਣ ਨਾ ਦਿਓ ਕੁਝ ਵੀ ਉਸ ਉਜੜੇ ਹੋਏ ਮਾਸ ਵਿੱਚੋਂ। 7 ਯਰੂਸ਼ਲਮ ਹੈ ਜੰਗਾਲੀ ਹਾਂਡੀ ਵਰਗਾ। ਕਿਉਂ ਕਿ ਕਤਲਾਂ ਦਾ ਖੂਨ ਹਾਲੇ ਤੀਕ ਹੈ ਓਥੇ! ਪਾਇਆ ਸੀ ਉਸਨੇ ਖੂਨ ਨੰਗੀ ਚੱਟਾਨ ਉੱਤੇ! ਡੋਲ੍ਹਿਆ ਨਹੀਂ ਸੀ ਖੂਨ ਉਸਨੇ ਧਰਤ ਉੱਤੇ ਅਤੇ ਢਕਿਆ ਨਹੀਂ ਸੀ ਇਸਨੂੰ ਗੰਦਗੀ ਨਾਲ। 8 ਰੱਖ ਦਿੱਤਾ ਮੈਂ ਉਸਦਾ ਖੂਨ ਨੰਗੀ ਚੱਟਾਨ ਉੱਤੇ ਤਾਂ ਜੋ ਢਕਿਆ ਨਾ ਜਾ ਸਕੇ ਇਹ। ਕੀਤਾ ਸੀ ਮੈਂ ਇਹ ਇਸ ਲਈ ਤਾਂ ਜੋ ਗੁੱਸੇ ਵਿੱਚ ਆ ਜਾਣ ਲੋਕ। ਅਤੇ ਸਜ਼ਾ ਦੇਣ ਉਸਨੂੰ ਮਾਸੂਮ ਲੋਕਾਂ ਨੂੰ ਕਤਲ ਕਰਨ ਲਈ।' 9 "ਇਸਲਈ ਯਹੋਵਾਹ ਮੇਰਾ ਪ੍ਰਭੂ ਆਖਦਾ ਹੈ ਇਹ ਗੱਲਾਂ: 'ਬੁਰਾ ਹੋਵੇਗਾ ਕਾਤਲਾਂ ਦੇ ਉਸ ਸ਼ਹਿਰ ਨਾਲ! ਇਕੱਠੀਆਂ ਕਰਾਂਗਾ ਮੈਂ ਕਾਫ਼ੀ ਲੱਕੜਾਂ ਅੱਗ ਲਈ। 10 ਹਾਂਡੀ ਦੇ ਹੇਠਾਂ ਰੱਖੋ ਕਾਫ਼ੀ ਲੱਕੜੀ। ਅੱਗ ਬਾਲੋ ਚੰਗੀ ਤਰ੍ਹਾਂ ਰਿਂਨ੍ਹੋ ਮਾਸ ਨੂੰ! ਮਸਾਲੇ ਪਾਵੋ ਉਸ ਵਿੱਚ। ਅਤੇ ਹੱਡੀਆਂ ਨੂੰ ਸੜ ਜਾਣ ਦਿਓ। 11 ਅਤੇ ਫ਼ੇਰ ਰੱਖਿਆ ਰ੍ਰਹਿਣ ਦਿਓ ਖਾਲੀ ਹਾਂਡੀ ਨੂੰ, ਕੋਲਿਆਂ ਉੱਤੇ। ਇਸਨੂੰ ਇੰਨੀ ਗਰਮ ਹੋ ਜਾਣ ਦਿਓ ਕਿ ਇਸਦੇ ਦਾਗ ਚਮਕਣ ਲੱਗ ਪੈਣ। ਪਿਘਲ ਜਾਣਗੇ ਉਹ ਦਾਗ਼। ਖਤਮ ਹੋ ਜਾਵੇਗਾ ਜੰਗਾਲ। 12 "'ਯਰੂਸ਼ਲਮ ਭਾਵੇਂ ਮਿਹਨਤ ਕਰੇ ਸਖਤ ਆਪਣੇ ਦਾਗ਼ਾਂ ਨੂੰ ਦੂਰ ਕਰਨ ਲਈ। ਪਰ ਉਤਰੇਗਾ ਨਹੀਂ ਜੰਗਾਲ ਉਹ! ਸਿਰਫ਼ ਅੱਗ ਹੀ ਦੂਰ ਕਰੇਗੀ ਉਸ ਜੰਗਾਲ ਨੂੰ। 13 "'ਪਾਪ ਕੀਤਾ ਸੀ ਤੁਸੀਂ ਮੇਰੇ ਵਿਰੁੱਧ ਅਤੇ ਹੋ ਗਏ ਸੀ ਦਾਗ਼ੀ ਪਾਪ ਨਾਲ। ਚਾਹੁੰਦਾ ਸੀ ਮੈਂ ਧੋਕੇ ਸਾਫ਼ ਕਰਨਾ ਤੁਹਾਨੂੰ। ਪਰ ਨਿਕਲਦੇ ਨਹੀਂ ਸਨ ਦਾਗ਼। ਹੁਣ ਮੇਰਾ ਪੂਰਾ ਗੁੱਸਾ ਤੁਹਾਡੇ ਉੱਤੇ ਡੋਲ੍ਹਣ ਤੀਕ ਤੁਸੀਂ ਪਾਕ ਨਹੀਂ ਹੋਵੋਂਗੇ! 14 "'ਮੈਂ ਯਹੋਵਾਹ ਹਾਂ। ਮੈਂ ਆਖਿਆ ਸੀ ਕਿ ਤੁਹਾਡੀ ਸਜ਼ਾ ਆਵੇਗੀ, ਅਤੇ ਮੈਂ ਇਸਨੂੰ ਵਾਪਰਨ ਦੇਵਾਂਗਾ। ਰੋਕਾਂਗਾ ਨਹੀਂ ਮੈਂ ਸਜ਼ਾ ਨੂੰ। ਅਫ਼ਸੋਸ ਨਹੀਂ ਕਰਾਂਗਾ ਮੈਂ ਤੁਹਾਡੇ ਲਈ। ਮੈਂ ਤੁਹਾਡੇ ਮੰਦੇ ਕੰਮਾਂ ਦੀ ਤੁਹਾਨੂੰ ਸਜ਼ਾ ਦੇਵਾਂਗਾ।' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।" 15 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 16 "ਆਦਮੀ ਦੇ ਪੁੱਤਰ, ਤੂੰ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈਂ, ਪਰ ਮੈਂ ਉਸਨੂੰ ਤੇਰੇ ਕੋਲੋਂ ਖੋਹਣ ਜਾ ਰਿਹਾ ਹਾਂ। ਤੇਰੀ ਪਤਨੀ ਅਚਾਨਕ ਮਰ ਜਾਵੇਗੀ। ਪਰ ਤੈਨੂੰ ਆਪਣੀ ਗ਼ਮੀ ਜ਼ਾਹਰ ਨਹੀਂ ਕਰਨੀ ਚਾਹੀਦੀ। ਤੈਨੂੰ ਉੱਚੀ ਰੋਣਾ ਨਹੀਂ ਚਾਹੀਦਾ। ਤੂੰ ਰੋਵੇਂਗਾ ਅਤੇ ਤੇਰੇ ਹੰਝੂ ਨਹੀਂ ਡਿਗਣਗੇ, 17 ਪਰ ਤੈਨੂੰ ਆਪਣੀਆਂ ਸੋਗੀ ਆਵਾਜ਼ਾਂ ਚੁੱਪ-ਚਾਪ ਕੱਢਣੀਆਂ ਚਾਹੀਦੀਆਂ ਹਨ। ਆਪਣੀ ਮਰੀ ਹੋਈ ਪਤਨੀ ਲਈ ਉੱਚੀ ਨਾ ਰੋਵੀ। ਤੈਨੂੰ ਉਹੀ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਤੂੰ ਆਮ ਤੌਰ ਤੇ ਪਹਿਨਦਾ ਹੈਂ। ਆਪਣੀ ਪਗੜੀ ਬਂਨ੍ਹੀਁ ਅਤੇ ਜੁੱਤੀ ਪਾਵੀਁ। ਆਪਣੀਆਂ ਮੁਛ੍ਛਾਂ ਨੂੰ ਇਹ ਦਰਸਾਉਣ ਲਈ ਨਾ ਢਕੀ ਕਿ ਤੂੰ ਉਦਾਸ ਹੈਂ। ਅਤੇ ਉਹ ਭੋਜਨ ਨਾ ਖਾਵੀਁ ਜਿਹੜਾ ਲੋਕ ਉਦੋਂ ਖਾਂਦੇ ਹਨ ਜਦੋਂ ਕੋਈ ਮਰ ਜਾਂਦਾ ਹੈ।" 18 ਅਗਲੀ ਸਵੇਰ ਮੈਂ ਲੋਕਾਂ ਨੂੰ ਓਹੋ ਕੁਝ ਦੱਸ ਦਿੱਤਾ ਜੋ ਪਰਮੇਸ਼ੁਰ ਨੇ ਆਖਿਆ ਸੀ। ਉਸ ਸ਼ਾਮ ਮੇਰੀ ਪਤਨੀ ਮਰ ਗਈ। ਅਗਲੀ ਸਵੇਰ ਮੈਂ ਓਹੀ ਗੱਲਾਂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। 19 ਫ਼ੇਰ ਲੋਕਾਂ ਨੇ ਮੈਨੂੰ ਆਖਿਆ, "ਤੂੰ ਇਹ ਗੱਲਾਂ ਕਿਉਂ ਕਰ ਰਿਹਾ ਹੈਂ? ਇਸਦਾ ਕੀ ਮਤਲਬ ਹੈ?" 20 ਤਾਂ ਮੈਂ ਉਨ੍ਹਾਂ ਨੂੰ ਆਖਿਆ, "ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ ਸੀ। ਉਸਨੇ ਮੈਨੂੰ ਇਸਰਾਏਲ ਦੇ ਪਰਿਵਾਰ 21 ਨਾਲ ਗੱਲ ਕਰਨ ਲਈ ਆਖਿਆ ਸੀ। ਯਹੋਵਾਹ ਮੇਰਾ ਪ੍ਰਭੂ ਨੇ ਆਖਿਆ, 'ਦੇਖੋ, ਮੈਂ ਆਪਣੇ ਪਵਿੱਤਰ ਸਬਾਨ ਨੂੰ ਤਬਾਹ ਕਰ ਦਿਆਂਗਾ। ਅਤੇ ਤੁਸੀਂ ਇਸ ਸਬਾਨ ਉੱਤੇ ਮਾਣ ਕਰਦੇ ਹੋ ਅਤੇ ਇਸਦੀ ਉਸਤਤਿ ਦੇ ਗੀਤ ਗਾਉਂਦੇ ਹੋ। ਤੁਸੀਂ ਇਸ ਸਬਾਨ ਨੂੰ ਵੇਖਣ ਨੂੰ ਪਿਆਰ ਕਰਦੇ ਹੋ। ਤੁਸੀਂ ਇਸ ਥਾਂ ਨੂੰ ਸੱਚਮੁੱਚ ਪਿਆਰ ਕਰਦੇ ਹੋ। ਪਰ ਮੈਂ ਇਸ ਸਬਾਨ ਨੂੰ ਤਬਾਹ ਕਰ ਦੇਵਾਂਗਾ। ਅਤੇ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਦਿੱਤਾ ਸੀ, ਜੰਗ ਵਿੱਚ ਮਾਰੇ ਜਾਣਗੇ। 22 ਪਰ ਤੁਸੀਂ ਵੀ ਓਹੀ ਗੱਲਾਂ ਕਰੋਂਗੇ ਜਿਹੜੀਆਂ ਮੈਂ ਕੀਤੀਆਂ ਨੇ ਆਪਣੀ ਮਿਰਤ ਪਤਨੀ ਬਾਰੇ। ਤੁਸੀਂ ਆਪਣੀਆਂ ਮੁਛ੍ਛਾਂ ਨਹੀਂ ਢਕੋਁਗੇ ਆਪਣੀ ਗ਼ਮੀ ਦਰਸਾਉਣ ਲਈ ਤੁਸੀਂ ਉਹ ਭੋਜਨ ਨਹੀਂ ਖਾਵੋਁਗੇ ਜਿਹੜਾ ਲੋਕ ਕਿਸੇ ਦੇ ਮਰਨ ਤੇ ਖਾਂਦੇ ਹਨ। 23 ਤੁਸੀਂ ਆਪਣੀਆਂ ਪਗੜੀਆਂ ਅਤੇ ਜੁੱਤੀਆਂ ਪਹਿਨੋਗੇ। ਤੁਸੀਂ ਆਪਣਾ ਗਮ ਨਹੀਂ ਦਰਸਾਓਗੇ। ਤੁਸੀਂ ਰੋਵੋਁਗੇ ਨਹੀਂ। ਪਰ ਤੁਸੀਂ ਆਪਣੇ ਪਾਪਾਂ ਕਾਰਣ ਖਰਾਬ ਹੁੰਦੇ ਜਾਵੋਂਗੇ। ਤੁਸੀਂ ਆਪਣੀਆਂ ਉਦਾਸ ਆਵਾਜ਼ਾਂ ਇੱਕ ਦੂਸਰੇ ਨੂੰ ਚੁੱਪ-ਚਪੀਤੇ ਕਰੋਂਗੇ। 24 ਇਸ ਲਈ ਹਿਜ਼ਕੀਏਲ ਤੁਹਾਡੇ ਵਾਸਤੇ ਇੱਕ ਮਿਸਾਲ ਹੈ। ਤੁਸੀਂ ਉਹ ਸਾਰੀਆਂ ਗੱਲਾਂ ਕਰੋਂਗੇ ਜਿਹੜੀਆਂ ਉਸਨੇ ਕੀਤੀਆਂ ਸਨ। ਸਜ਼ਾ ਦਾ ਉਹ ਸਮਾਂ ਆਵੇਗਾ। ਅਤੇ ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"' 25 "ਆਦਮੀ ਦੇ ਪੁੱਤਰ, ਮੈਂ ਲੋਕਾਂ ਕੋਲੋਂ ਉਹ ਸੁਰਖਿਅਤ ਥਾਂ (ਯਰੂਸ਼ਲਮ) ਖੋਹ ਲਵਾਂਗਾ। ਉਹ ਖੂਬਸੂਰਤ ਥਾਂ ਉਨ੍ਹਾਂ ਨੂੰ ਖੁਸ਼ੀ ਦਿੰਦੀ ਹੈ। ਉਹ ਉਸ ਥਾਂ ਨੂੰ ਦੇਖਣਾ ਪਸੰਦ ਕਰਦੇ ਹਨ ਉਹ ਸੱਚਮੁੱਚ ਉਸ ਥਾਂ ਨੂੰ ਪਿਆਰ ਕਰਦੇ ਹਨ। ਪਰ ਉਸ ਵੇਲੇ, ਮੈਂ ਉਨ੍ਹਾਂ ਲੋਕਾਂ ਕੋਲੋਂ ਉਹ ਸ਼ਹਿਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਖੋਹ ਲਵਾਂਗਾ। ਬੱਚਿਆਂ ਹੋਇਆਂ ਵਿੱਚੋਂ ਕੋਈ ਇੱਕ ਤੇਰੇ ਪਾਸ ਯਰੂਸ਼ਲਮ ਬਾਰੇ ਮੰਦੀ ਖਬਰ ਲੈਕੇ ਆਵੇਗਾ। 26 27 ਉਸ ਸਮੇਂ, ਤੂੰ ਉਸ ਬੰਦੇ ਨਾਲ ਗੱਲ ਕਰ ਸਕੇਂਗਾ। ਤੂੰ ਹੋਰ ਖਾਮੋਸ਼ ਨਹੀਂ ਹੋਵੇਂਗਾ। ਇਸ ਤਰ੍ਹਾਂ, ਤੂੰ ਉਨ੍ਹਾਂ ਲਈ ਇੱਕ ਮਿਸਾਲ ਹੋਵੇਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"

25:1 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਅੰਮੋਨੀਆਂ ਦੇ ਲੋਕਾਂ ਵੱਲ ਵੇਖ ਅਤੇ ਮੇਰੇ ਲਈ ਉਨ੍ਹਾਂ ਦੇ ਖਿਲਾਫ਼ ਬੋਲ। 3 ਅੰਮੋਨੀਆਂ ਦੇ ਲੋਕਾਂ ਨੂੰ ਆਖ: 'ਯਹੋਵਾਹ ਮੇਰਾ ਪ੍ਰਭੂ ਦੇ ਸ਼ਬਦ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਜਦੋਂ ਮੇਰਾ ਪਵਿੱਤਰ ਸਬਾਨ ਬਰਬਾਦ ਹੋਇਆ ਤਾਂ ਤੁਸੀਂ ਖੁਸ਼ ਸੀ। ਤੁਸੀਂ ਇਸਰਾਏਲ ਦੀ ਧਰਤੀ ਦੇ ਖਿਲਾਫ਼ ਸੀ ਜਦੋਂ ਇਹ ਪ੍ਰਦੂਸ਼ਿਤ ਸੀ। ਤੁਸੀਂ ਯਹੂਦਾਹ ਦੇ ਪਰਿਵਾਰ ਦੇ ਖਿਲਾਫ਼ ਸੀ, ਜਦੋਂ ਲੋਕਾਂ ਨੂੰ ਬੰਦੀ ਬਣਾਕੇ ਦੂਰ ਲਿਜਾਇਆ ਗਿਆ। 4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੀ ਧਰਤੀ ਖੋਹ ਲੈਣਗੇ। ਉਨ੍ਹਾਂ ਦੀਆਂ ਫ਼ੌਜਾਂ ਤੇਰੇ ਦੇਸ਼ ਵਿੱਚ ਡੇਰਾ ਲਾ ਲੈਣਗੀਆਂ। ਉਹ ਤੁਹਾਡੇ ਦਰਮਿਆਨ ਰਹਿਣਗੀਆਂ। ਉਹ ਤੁਹਾਡੇ ਫ਼ਲ ਖਾਣਗੀਆਂ ਅਤੇ ਤੁਹਾਡਾ ਦੁੱਧ ਪੀਣਗੀਆਂ। 5 "'ਮੈਂ ਰਬ੍ਬਾਹ ਸ਼ਹਿਰ ਨੂੰ ਊਠਾਂ ਦੀ ਚਰਾਂਦ ਬਣਾ ਦਿਆਂਗਾ। ਅਤੇ ਅੰਮੋਨੀਆਂ ਦੇ ਦੇਸ਼ ਨੂੰ ਭੇਡਾਂ ਦਾ ਵਾੜਾ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 6 ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਖੁਸ਼ ਸੀ ਕਿ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ ਗਿਆ। ਤੁਸੀਂ ਤਾੜੀਆਂ ਮਾਰੀਆਂ ਅਤੇ ਪੈਰ ਪਟਕਾੇ। ਤੁਹਾਨੂੰ ਇਸਰਾਏਲ ਦੀ ਧਰਤੀ ਦੀ ਬੇਇੱਜ਼ਤੀ ਕਰਦਿਆਂ ਖੁਸ਼ੀ ਮਿਲੀ। 7 ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਤੁਸੀਂ ਉਨ੍ਹਾਂ ਕੀਮਤੀ ਚੀਜ਼ਾਂ ਵਰਗੇ ਹੋਵੋਂਗੇ, ਜਿਨ੍ਹਾਂ ਨੂੰ ਫ਼ੌਜੀ ਜੰਗ ਵਿੱਚ ਹਾਸਿਲ ਕਰਦੇ ਹਨ। ਤੁਸੀਂ ਆਪਣੀ ਵਿਰਾਸਤ ਗੁਆ ਲਵੋਂਗੇ। ਤੁਸੀਂ ਦੂਰ ਦੁਰਾਡੀਆਂ ਧਰਤੀਆਂ ਵਿੱਚ ਮਰੋਗੇ। ਮੈਂ ਤੁਹਾਡੇ ਦੇਸ ਨੂੰ ਤਬਾਹ ਕਰ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"' 8 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਮੋਆਬ ਅਤੇ ਸ਼ੇਈਰ ਆਖਦੇ ਹਨ, 'ਯਹੂਦਾਹ ਦਾ ਪਰਿਵਾਰ ਬਸ ਕਿਸੇ ਹੋਰ ਕੌਮ ਵਰਗਾ ਹੀ ਹੈ।' 9 ਮੈਂ ਮੋਆਬ ਦਾ ਮੋਢਾ ਵੱਢ ਸੁੱਟਾਂਗਾ - ਮੈਂ ਇਸਦੇ ਉਨ੍ਹਾਂ ਸ਼ਹਿਰਾਂ ਨੂੰ ਲੈ ਲਵਾਂਗਾ ਜਿਹੜੇ ਸਰਹੱਦ ਉੱਤੇ ਹਨ, ਧਰਤੀ ਦਾ ਪਰਤਾਪ, ਬੈਤ-ਯਸ਼ੀਮੋਬ, ਬਅਲ ਮਅੋਨ ਅਤੇ ਕਿਰਿਯਾਬਇਮ। 10 ਫ਼ੇਰ ਮੈਂ ਇਨ੍ਹਾਂ ਸ਼ਹਿਰਾਂ ਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਤੁਹਾਡੀ ਧਰਤੀ ਲੈ ਲੈਣਗੇ। ਅਤੇ ਮੈਂ ਉਨ੍ਹਾਂ ਪੂਰਬ ਦੇ ਲੋਕਾਂ ਤੋਂ ਅੰਮੋਨੀ ਦੇ ਲੋਕਾਂ ਨੂੰ ਤਬਾਹ ਕਰਵਾਵਾਂਗਾ। ਫ਼ੇਰ ਹਰ ਕੋਈ ਇਹ ਭੁੱਲ ਜਾਵੇਗਾ ਕਿ ਅੰਮੋਨੀਆਂ ਦੇ ਲੋਕ ਕਦੇ ਇੱਕ ਕੌਮ ਹੁੰਦੇ ਸਨ। 11 ਇਸ ਲਈ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 12 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, "ਅਦੋਮ ਦੇ ਲੋਕ ਯਹੂਦਾਹ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਅਤੇ ਉਨ੍ਹਾਂ ਤੋਂੋਁ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਦੋਮ ਦੇ ਲੋਕੀ ਦੋਸ਼ੀ ਸਨ।" 13 ਇਸ ਲਈ ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: "ਮੈਂ ਅਦੋਮ ਨੂੰ ਸਜ਼ਾ ਦੇਵਾਂਗਾ। ਮੈਂ ਅਦੋਮ ਦੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। ਮੈਂ ਅਦੋਮ ਦੇ ਸਾਰੇ ਦੇਸ ਨੂੰ ਤਬਾਹ ਕਰ ਦਿਆਂਗਾ, ਤੀਮਾਨ ਤੋਂ ਲੈਕੇ ਦਦਾਨ ਤੀਕਰ। ਅਦੋਮੀ ਲੋਕ ਜੰਗ ਵਿੱਚ ਮਾਰੇ ਜਾਣਗੇ। 14 ਮੈਂ ਇਸਰਾਏਲ ਦੇ ਆਪਣੇ ਲੋਕਾਂ ਦੀ ਵਰਤੋਂ ਕਰਾਂਗਾ ਅਤੇ ਅਦੋਮ ਨਾਲ ਹਿਸਾਬ ਬਰਾਬਰ ਕਰਾਂਗਾ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਅਦੋਮ ਦੇ ਖਿਲਾਫ਼ ਮੇਰਾ ਕਹਿਰ ਦਰਸਾਉਣਗੇ। ਫ਼ੇਰ ਉਹ ਅਦੋਮ ਦੇ ਲੋਕ ਜਾਣ ਲੈਣਗੇ ਕਿ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।" ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 15 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਫ਼ਿਲਿਸਤੀਆਂ ਨੇ ਬਦਲਾ ਚੁਕਾਣ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਜ਼ਾਲਿਮ ਸਨ। ਉਨ੍ਹਾਂ ਨੇ ਆਪਣੇ ਅੰਦਰ ਬਹੁਤ ਦੇਰ ਤੀਕ ਗੁੱਸੇ ਦੀ ਅੱਗ ਮਘਦੀ ਰੱਖੀ!" 16 ਇਸ ਲਈ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, "ਮੈਂ ਫਿਲਿਸਤੀਆਂ ਨੂੰ ਸਜ਼ਾ ਦੇਵਾਂਗਾ। ਹਾਂ, ਮੈਂ ਕਰੇਤੀਆਂ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। 17 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ - ਮੈਂ ਹਿਸਾਬ ਬਰਾਬਰ ਕਰਾਂਗਾ। ਮੈਂ ਆਪਣੇ ਕਹਿਰ ਰਾਹੀਂ ਉਨ੍ਹਾਂ ਨੂੰ ਸਬਕ ਸਿਖਾਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!"

26:1 ਜਲਾਵਤਨੀ ਦੇ 11ਵੇਂ ਵਰ੍ਹੇ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਸੂਰ ਨੇ ਯਰੂਸ਼ਲਮ ਦੇ ਵਿਰੁੱਧ ਮੰਦਾ ਬੋਲਿਆ ਸੀ: 'ਆਹਾ! ਲੋਕਾਂ ਦੀ ਰੱਖਿਆ ਕਰਨ ਵਾਲਾ ਫ਼ਾਟਕ ਤਬਾਹ ਹੋ ਗਿਆ ਹੈ! ਸ਼ਹਿਰ ਦਾ ਦਰਵਾਜ਼ਾ ਮੇਰੇ ਲਈ ਖੁਲ੍ਹ ਗਿਆ ਹੈ। ਸ਼ਹਿਰ ਬਰਬਾਦ ਹੋ ਗਿਆ ਹੈ, ਤਾਂ ਜੋ ਮੈਂ ਉਥੋਂ ਜੋ ਚਾਹਵਾਂ ਲੈ ਸਕਾਂ!"' 3 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ: "ਮੈਂ ਤੇਰੇ ਵਿਰੁੱਧ ਹਾਂ, ਸੂਰ! ਮੈਂ ਤੇਰੇ ਖਿਲਾਫ਼ ਜੰਗ ਕਰਨ ਲਈ ਬਹੁਤ ਸਾਰੀਆਂ ਕੌਮਾਂ ਨੂੰ ਲਿਆਵਾਂਗਾ। ਉਹ ਬਾਰ-ਬਾਰ ਆਉਣਗੀਆਂ, ਜਿਵੇਂ ਕੰਢੇ ਉੱਤੇ ਲਹਿਰਾਂ ਆਉਂਦੀਆਂ ਹਨ।" 4 ਪਰਮੇਸ਼ੁਰ ਨੇ ਆਖਿਆ, "ਉਹ ਦੁਸ਼ਮਣ ਦੇ ਸਿਪਾਹੀ ਸੂਰ ਦੀਆਂ ਕੰਧਾਂ ਢਾਹ ਦੇਣਗੇ ਅਤੇ ਮੁਨਾਰੇ ਢਾਹ ਦੇਣਗੇ। ਮੈਂ ਵੀ ਉਸਦੀ ਧਰਤੀ ਦੀ ਉੱਪਰਲੀ ਮਿੱਟੀ ਖੁਰਚ ਦਿਆਂਗਾ। ਮੈਂ ਸੂਰ ਨੂੰ ਨੰਗੀ ਚੱਟਾਨ ਬਣਾ ਦਿਆਂਗਾ। 5 ਸੂਰ ਮੱਛੀਆਂ ਦੇ ਜਾਲਾਂ ਨੂੰ ਠੀਕ ਕਰਨ ਵਾਲੀ ਜਗ੍ਹਾ ਬਣ ਜਾਵੇਗਾ। ਮੈਂ ਬੋਲ ਦਿੱਤਾ ਹੈ!" ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਸੂਰ ਹੋਰਨਾਂ ਕੌਮਾਂ ਦੀ ਲੁੱਟ ਹੋਵੇਗਾ। 6 ਉਸ ਦੇ ਨਗਰ ਖੇਤਾਂ ਵਿੱਚ, ਜੰਗ ਵਿੱਚ ਮਾਰੇ ਜਾਣਗੇ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 7 ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ, "ਮੈਂ ਸੂਰ ਦੇ ਵਿਰੁੱਧ ਉੱਤਰ ਵੱਲੋਂ ਇੱਕ ਦੁਸ਼ਮਣ ਨੂੰ ਲਿਆਵਾਂਗਾ। ਦੁਸ਼ਮਣ ਬਾਬਲ ਦਾ ਮਹਾਨ ਰਾਜਾ, ਨਬੂਕਦਨੱਸਰ ਹੈ! ਉਹ ਬਹੁਤ ਵੱਡੀ ਫ਼ੌਜ ਲੈਕੇ ਆਵੇਗਾ। ਇੱਥੇ ਬਹੁਤ ਸਾਰੇ ਘੋੜੇ, ਰੱਥ, ਘੋੜਸਵਾਰ, ਅਤੇ ਵਿਸ਼ਾਲ ਅਤੇ ਸ਼ਕਤੀਸਾਲੀ ਫ਼ੌਜ ਹੋਵੇਗੀ। 8 ਨਬੂਕਦਨੱਸਰ, ਤੁਹਾਡੇ ਨਗਰਾਂ ਨੂੰ ਖੇਤਾਂ ਵਿੱਚ ਮਾਰ ਦੇਵੇਗਾ। ਉਹ ਤੁਹਾਡੇ ਸ਼ਹਿਰ ਉੱਤੇ ਹਮਲਾ ਕਰਨ ਲਈ ਮੁਨਾਰੇ ਉਸਾਰੇਗਾ। ਉਹ ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਕਿਲੇ੍ਹ ਬੰਦ ਦੀਵਾਰ ਬਣਾਵੇਗਾ। ਉਹ ਕੰਧਾਂ ਤੱਕ ਪਹੁੰਚਣ ਵਾਲੀ ਢਲਵਾਨ ਬਣਾਵੇਗਾ। 9 ਉਹ ਤੁਹਾਡੀਆਂ ਕੰਧਾਂ ਨੂੰ ਢਾਹੁਣ ਲਈ ਲੱਕੜੀ ਦੀਆਂ ਭਾਰੀਆਂ ਸ਼ਤੀਰੀਆਂ ਲਿਆਵੇਗਾ। ਉਹ ਤੁਹਾਡੇ ਮੁਨਾਰਿਆਂ ਨੂੰ ਢਾਹੁਣ ਲਈ ਛੜਾਂ ਦੀ ਵਰਤੋਂ ਕਰੇਗਾ। 10 ਉਸਦੇ ਘੋੜੇ ਇੰਨੇ ਜ਼ਿਆਦਾ ਹੋਣਗੇ ਕਿ ਉਨ੍ਹਾਂ ਤੋਂ ਉੱਡਦੀ ਧੂੜ ਤੁਹਾਨੂੰ ਢਕ੍ਕ ਲਵੇਗੀ। ਤੁਹਾਡੀਆਂ ਕੰਧਾਂ ਘੋੜਸਵਾਰ ਸਿਪਾਹੀਆਂ, ਰੱਥਾਂ ਅਤੇ ਗੱਡੀਆਂ ਦੇ ਸ਼ੋਰ ਨਾਲ ਕੰਬ ਉੱਠਣਗੀਆਂ ਜਦੋਂ ਬਾਬਲ ਦਾ ਰਾਜਾ ਤੁਹਾਡੇ ਸ਼ਹਿਰ ਦੇ ਫ਼ਾਟਕਾਂ ਰਾਹੀਂ ਆਦਮੀਆਂ ਦੇ ਕਿਸੇ ਢਠ੍ਠੀਆਂ ਕੰਧਾਂ ਵਾਲੇ ਸ਼ਹਿਰ ਵਿੱਚ ਦਾਖਿਲ ਹੋਣ ਵਾਂਗ ਦਾਖਲ ਹੋਵੇਗਾ। 11 ਬਾਬਲ ਦਾ ਰਾਜਾ ਤੁਹਾਡੇ ਸ਼ਹਿਰ ਰਾਹੀਂ ਸਵਾਰ ਹੋਕੇ ਆਵੇਗਾ। ਉਸਦੇ ਘੋੜਿਆਂ ਦੇ ਸੁਂਮ ਤੁਹਾਡੀਆਂ ਗਲੀਆਂ ਵਿੱਚ ਠਕ-ਠਕ ਕਰਦੇ ਆਉਣਗੇ। ਉਹ ਤੁਹਾਡੇ ਲੋਕਾਂ ਨੂੰ ਤਲਵਾਰ ਨਾਲ ਮਾਰ ਦੇਵੇਗਾ। ਤੁਹਾਡੇ ਸ਼ਹਿਰ ਦੇ ਮਜ਼ਬੂਤ ਥੰਮ ਧਰਤੀ ਉੱਤੇ ਢਹਿ ਢੇਰੀ ਹੋ ਜਾਣਗੇ। 12 ਨਬੂਕਦਨੱਸਰ ਦੇ ਆਦਮੀ ਤੁਹਾਡੀਆਂ ਦੌਲਤਾਂ ਲੁੱਟ ਕੇ ਲੈ ਜਾਣਗੇ। ਜਿਹੜੀਆਂ ਚੀਜ਼ਾਂ ਤੁਸੀਂ ਵੇਚਣੀਆਂ ਚਾਹੁੰਦੇ ਸੀ, ਉਹ ਉਨ੍ਹਾਂ ਨੂੰ ਲੁੱਟ ਕੇ ਲੈ ਜਾਣਗੇ। ਉਹ ਤੁਹਾਡੀਆਂ ਕੰਧਾਂ ਢਾਹ ਦੇਣਗੇ ਅਤੇ ਤੁਹਾਡੇ ਸੁੰਦਰ ਘਰਾਂ ਨੂੰ ਤਬਾਹ ਕਰ ਦੇਣਗੇ। ਉਹ ਤੁਹਾਡੇ ਲੱਕੜੀ ਅਤੇ ਪੱਥਰ ਦੇ ਘਰਾਂ ਨੂੰ ਕੂੜੇ ਵਾਂਗ ਸਮੁੰਦਰ ਵਿੱਚ ਸੁੱਟ ਦੇਣਗੇ। 13 ਇਸ ਲਈ ਮੈਂ ਤੁਹਾਡੀ ਖੁਸ਼ੀ ਦੇ ਗੀਤਾਂ ਦੀ ਆਵਾਜ਼ ਬੰਦ ਕਰ ਦਿਆਂਗਾ। ਲੋਕ ਫ਼ੇਰ ਕਦੇ ਵੀ ਤੁਹਾਡੀਆਂ ਰਬਾਬਾਂ ਦੀ ਆਵਾਜ਼ ਨਹੀਂ ਸੁਨਣਗੇ। 14 ਮੈਂ ਤੁਹਾਨੂੰ ਨੰਗੀ ਚਟਾਨ ਬਣਾ ਦਿਆਂਗਾ। ਮੈਂ ਸਮੁੰਦਰ ਕੰਢੇ ਅਜਿਹੀ ਥਾਂ ਬਣਾਵਾਂਗਾ ਜਿੱਥੇ ਮੱਛੀਆਂ ਫ਼ੜਨ ਵਾਲੇ ਜਾਲ ਵਿਛਾੇ ਜਾਂਦੇ ਹਨ! ਤੁਹਾਨੂੰ ਫ਼ੇਰ ਨਹੀਂ ਉਸਾਰਿਆ ਜਾਵੇਗਾ। ਕਿਉਂ? ਕਿਉਂ ਕਿ ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 15 ਮੇਰਾ ਪ੍ਰਭੂ, ਯਹੋਵਾਹ ਸੂਰ ਨੂੰ ਇਹ ਆਖਦਾ ਹੈ: "ਮੈਡੀਟੇਰੇਨੀਅਨ ਸਮੁੰਦਰ ਕੰਢੇ ਦੇ ਦੇਸ ਤੁਹਾਡੇ ਪਤਨ ਦੀ ਆਵਾਜ਼ ਨਾਲ ਕੰਬ ਉੱਠਣਗੇ। ਅਜਿਹਾ ਉਦੋਂ ਵਾਪਰੇਗਾ ਜਦੋਂ ਤੁਹਾਡੇ ਲੋਕ ਜ਼ਖਮੀ ਹੋਣਗੇ ਅਤੇ ਮਾਰੇ ਜਾਣਗੇ। 16 ਫ਼ੇਰ ਸਮੁੰਦਰ ਕੰਢੇ ਦੇ ਸਾਰੇ ਦੇਸਾਂ ਦੇ ਸਾਰੇ ਆਗੂ ਆਪਣੇ ਤਖਤਾਂ ਤੋਂ ਹੇਠਾਂ ਉਤਰ ਆਉਣਗੇ ਅਤੇ ਆਪਣਾ ਗ਼ਮ ਪ੍ਰਗਟ ਕਰਨਗੇ। ਉਹ ਆਪਣੇ ਖੂਬਸੂਰਤ ਚੋਲੇ ਉਤਾਰ ਦੇਣਗੇ। ਉਹ ਆਪਣੇ ਖੂਬਸੂਰਤ ਬਸਤਰ ਉਤਾਰ ਦੇਣਗੇ। ਫ਼ੇਰ ਉਹ ਆਪਣੇ ਡਰ ਵਾਲੇ ਬਸਤਰ ਪਾ ਲੈਣਗੇ। ਉਹ ਧਰਤੀ ਉੱਤੇ ਬੈਠ ਜਾਣਗੇ ਅਤੇ ਡਰ ਨਾਲ ਕੰਬਣਗੇ। ਉਹ ਇਸ ਤਬ੍ਬ ਤੋਂ ਹੈਰਾਨ ਹੋ ਜਾਣਗੇ ਕਿ ਤੁਸੀਂ ਕਿੰਨੀ ਛੇਤੀ ਨਾਲ ਤਬਾਹ ਹੋ ਗਏ ਸੀ। 17 ਉਹ ਤੁਹਾਡੇ ਬਾਰੇ ਇਹ ਸੋਗੀ ਗੀਤ ਗਾਉਣਗੇ:"'ਸੂਰ, ਤੂੰ ਸੀ ਇੱਕ ਮਸ਼ਹੂਰ ਸ਼ਹਿਰ। ਸਮੁੰਦਰ ਪਾਰੋ ਲੋਕ ਆਉਂਦੇ ਸਨ ਤੇਰੇ ਅੰਦਰ ਰਹਿਣ ਲਈ। ਮਸ਼ਹੂਰ ਸੈਂ ਤੂੰ, ਪਰ ਹੁਣ ਹੋਰ ਨਹੀਂ ਰਿਹਾ ਤੂੰ! ਤੂੰ ਸੀ ਮਜ਼ਬੂਤ ਸਮੁੰਦਰ ਉੱਤੇ, ਅਤੇ ਇਸੇ ਤਰ੍ਹਾਂ ਦੇ ਸਨ ਲੋਕ ਤੇਰੇ ਅੰਦਰ ਰਹਿਣ ਵਾਲੇ। ਭੈਭੀਤ ਕੀਤਾ ਸੀ ਤੂੰ ਸਮੁੰਦਰ ਕੰਢੇ ਦੀ ਜ਼ਮੀਨ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ। 18 ਹੁਣ, ਜਿਸ ਦਿਨ ਤੇਰਾ ਪਤਨ ਹੋਵੇਗਾ, ਸਮੁੰਦਰ ਕਂਢੇੇ ਦੇ, ਲੋਕ ਕੰਬਣਗੇ ਡਰ ਨਾਲ। ਬਹੁਤ ਬਸਤੀਆਂ ਸ਼ੁਰੂ ਕੀਤੀਆਂ ਤੂੰ ਸਮੁੰਦਰ ਕੰਢੇ। ਹੁਣ ਲੋਕ ਭੈਭੀਤ ਹੋ ਜਾਣਗੇ, ਜਦੋਂ ਤੂੰ ਹੋਰ ਵਧੇਰੇ ਨਹੀਂ ਰਹੇਁਗਾ!"' 19 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਸੂਰ, ਮੈਂ ਤੈਨੂੰ ਤਬਾਹ ਕਰ ਦਿਆਂਗਾ। ਅਤੇ ਤੂੰ ਇੱਕ ਪੁਰਾਣਾ ਸੱਖਣਾ ਸ਼ਹਿਰ ਬਣ ਜਾਵੇਂਗਾ। ਕੋਈ ਵੀ ਓਥੇ ਨਹੀਂ ਰਹੇਗਾ। ਮੈਂ ਸਮੁੰਦਰ ਨੂੰ ਤੇਰੇ ਉੱਪਰੋਂ ਵਗਾ ਦਿਆਂਗਾ। ਉਹ ਮਹਾਨ ਸਮੁੰਦਰ ਤੈਨੂੰ ਢਕ੍ਕ ਲਵੇਗਾ। 20 "ਮੈਂ ਤੈਨੂੰ ਹੇਠਾਂ ਉਸ ਡੂੰਘੀ ਖੱਡ ਵਿੱਚ ਸੁੱਟ ਦਿਆਂਗਾ - ਉਸ ਥਾਂ ਉੱਤੇ, ਜਿੱਥੇ ਮੁਰਦਾ ਲੋਕ ਹਨ। ਤੂੰ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ ਜਿਹੜੇ ਬਹੁਤ ਪਹਿਲਾਂ ਮਰ ਗਏ ਸਨ। ਮੈਂ ਤੈਨੂੰ ਹੋਰਨਾਂ ਪੁਰਾਣੇ ਖਾਲੀ ਸ਼ਹਿਰਾਂ ਵਾਂਗ ਹੇਠਲੀ ਦੁਨੀਆਂ ਵਿੱਚ ਭੇਜ ਦਿਆਂਗਾ। ਤੂੰ ਉਨ੍ਹਾਂ ਹੋਰ ਸਾਰਿਆਂ ਨਾਲ ਹੋਵੇਂਗਾ ਜਿਹੜੇ ਕਬਰ ਵਿੱਚ ਹੇਠਾਂ ਚਲੇ ਜਾਂਦੇ ਹਨ। ਫ਼ੇਰ ਕੋਈ ਵੀ ਤੇਰੇ ਅੰਦਰ ਨਹੀਂ ਰਹੇਗਾ। ਤੂੰ ਫ਼ੇਰ ਕਦੇ ਵੀ ਜਿਉਂਦੇ ਲੋਕਾਂ ਦੀ ਧਰਤੀ ਵਿੱਚ ਨਹੀਂ ਹੋਵੇਂਗਾ! 21 ਹੋਰ ਲੋਕ ਇਸ ਗੱਲੋ ਭੈਭੀਤ ਹੋਣਗੇ ਕਿ ਤੁਹਾਡੇ ਨਾਲ ਕੀ ਵਾਪਰਿਆ। ਤੂੰ ਖਤਮ ਹੋ ਜਾਵੇਂਗਾ! ਲੋਕ ਤੇਰੀ ਤਲਾਸ਼ ਕਰਨਗੇ ਪਰ ਉਹ ਤੈਨੂੰ ਫ਼ੇਰ ਕਦੇ ਵੀ ਨਹੀਂ ਲੱਭ ਸਕਣਗੇ!" ਇਹੀ ਹੈ ਜੋ ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ।

27:1 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਸੂਰ ਬਾਰੇ ਇਹ ਸੋਗੀ ਗੀਤ ਗਾ। 3 ਸੂਰ ਬਾਰੇ ਇਹ ਗੱਲਾਂ ਆਖ: "'ਸੂਰ, ਤੂੰ ਦਰਵਾਜ਼ਾ ਹੈਂ ਸਮੁੰਦਰ ਦਾ। ਤੂੰ ਵਪਾਰੀ ਹੈ ਬਹੁਤ ਸਾਰੀਆਂ ਕੌਮਾਂ ਲਈ। ਤੂੰ ਸਫ਼ਰ ਕਰਦਾ ਹੈਂ ਸਮੁੰਦਰ ਕੰਢੇ ਦੇ ਬਹੁਤ ਸਾਰੇ ਦੇਸਾਂ ਵੱਲ।' ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: "'ਸੂਰ, ਤੂੰ ਸੋਚਦਾ ਹੈਂ ਕਿ ਤੂੰ ਬਹੁਤ ਸੁਹਣਾ ਹੈਂ। ਤੂੰ ਸੋਚਦਾ ਹੈਂ ਕਿ ਤੂੰ ਪੂਰੀ ਤਰ੍ਹਾਂ ਖੂਬਸੂਰਤ ਹੈਂ! 4 ਮੈਡੀਟੇਰੇਨੀਅਨ ਸਮੁੰਦਰ ਤੇਰੇ ਸ਼ਹਿਰ ਦੀ ਸੀਮਾ ਹੈ। ਤੇਰੇ ਇਮਾਰਤਕਾਰਾਂ ਨੇ ਬਣਾਇਆ ਸੀ ਤੈਨੂੰ ਪੂਰਨ ਤੌਰ ਤੇ ਖੂਬਸੂਰਤ।" ਜਿਵੇਂ ਉਹ ਜਹਾਜ਼ ਜਿਹੜੇ ਤੇਰੇ ਵੱਲੋਂ ਸਫ਼ਰ ਕਰਦੇ ਹਨ। 5 ਤੇਰੇ ਇਮਾਰਤਕਾਰਾਂ ਨੇ ਸਨੀਰ ਪਰਬਤਾਂ ਦੇ ਚੀਲ ਦੇ ਰੁੱਖਾਂ ਨੂੰ ਵਰਤਿਆ ਸੀ ਤੇਰੀਆਂ ਤਖਤੀਆਂ ਬਨਾਉਣ ਲਈ। ਉਨ੍ਹਾਂ ਨੇ ਲਬਾਨੋਨ ਤੋਂ ਦਿਆਰ ਦੇ ਰੁੱਖਾਂ ਨੂੰ ਵਰਤਿਆ ਸੀ ਤੇਰੇ ਮਸਤੂਲ ਨੂੰ ਬਣਾਉਣ ਲਈ। 6 ਉਨ੍ਹਾਂ ਨੇ ਬਾਸ਼ਾਨ ਦੇ ਓਕ ਦੇ ਰੁੱਖਾਂ ਦੀ ਵਰਤੋਂ ਕੀਤੀ ਸੀ ਤੁਹਾਡੇ ਪਤਵਾਰ ਬਨਾਉਣ ਲਈ। ਉਨ੍ਹਾਂ ਨੇ ਕਿਤ੍ਤੀਮ ਦੇ ਟਾਪੂਆਂ ਦੇ ਰੁੱਖਾਂ ਨੂੰ ਵਰਤਿਆ ਸੀ ਤੁਹਾਡੇ ਡੈਕ ਉਤਲੇ ਸਨਬੋਰ ਲਈ। ਸ਼ਿਂਗਾਰਿਆ ਸੀ ਉਨ੍ਹਾਂ ਨੇ ਉਸਨੂੰ ਹਾਬੀ ਦੰਦ ਨਾਲ। 7 ਤੇਰੀ ਪਾਲ ਲਈ ਵਰਤੀ ਸੀ ਉਨ੍ਹਾਂ ਨੇ ਮਿਸਰ ਵਿੱਚ ਬਣੀ ਰਂਗਦਾਰ ਕਤਾਨੀ। ਤੁਹਾਡੀ ਪਾਲ ਸੀ ਝੰਡਾ ਤੁਹਾਡਾ। ਤੁਹਾਡੇ ਕੇਬਿਨ ਦੇ ਕੱਜਣ ਸਨ ਨੀਲੇ ਅਤੇ ਬੈਁਗਨੀ। ਲਿਆਂਦੇ ਸਨ ਓਹ ਕਿਰਮਤੀ ਦੇ ਕੰਢੇ ਤੋਂ। 8 ਸੀਦੋਨ ਅਤੇ ਅਰਵਦ ਦੇ ਲੋਕਾਂ ਨੇ ਤੁਹਾਡੀਆਂ ਕਿਸ਼ਤੀਆਂ ਦੇ ਚਪ੍ਪੂ ਚਲਾਏ। ਸੂਰ, ਤੁਹਾਡੇ ਸਿਆਣੇ ਬੰਦੇ ਸਨ ਕਪਤਾਨ ਤੁਹਾਡੇ ਜਹਾਜ਼ਾਂ ਦੇ। 9 ਰਾਬਲ ਦੇ ਸਿਆਣੇ ਅਤੇ ਬਜ਼ੁਰਗ ਸਨ ਤੁਹਾਡੇ ਜਹਾਜ਼ ਉੱਤੇ, ਤੁਹਾਡੇ ਜਹਾਜ਼ ਦੇ ਫ਼ਟਿਆਂ ਵਿਚਲੀਆਂ ਦਰਾੜਾਂ ਬੰਦ ਕਰਨ 'ਚ ਮਦਦ ਕਰਨ ਲਈ। ਸਮੁੰਦਰ ਦੇ ਸਾਰੇ ਜ਼ਹਾਜ਼ ਅਤੇ ਉਨ੍ਹਾਂ ਦੇ ਜਹਾਜ਼ੀ ਆਏ ਸਨ ਤੁਹਾਡੇ ਨਾਲ ਕਾਰੋਬਾਰ ਅਤੇ ਵਪਾਰ ਕਰਨ ਲਈ।' 10 'ਫ਼ਾਰਸ, ਲੂਦ ਅਤੇ ਫੂਟ ਦੇ ਬੰਦੇ ਸਨ ਤੁਹਾਡੀ ਫ਼ੌਜ ਵਿੱਚ। ਉਹ ਸਨ ਤੁਹਾਡੇ ਜੰਗੀ ਲੜਾਕੇ। ਟਂਗੀਆਂ ਹੋਈਆਂ ਸਨ ਉਨ੍ਹਾਂ ਨੇ ਆਪਣੀਆਂ ਢਾਲਾਂ ਅਤੇ ਆਪਣੇ ਟੋਪ ਤੁਹਾਡੀਆਂ ਕੰਧਾਂ ਉੱਤੇ। ਉਨ੍ਹਾਂ ਨੇ ਤੁਹਾਡੇ ਸ਼ਹਿਰ ਲਈ ਸਤਿਕਾਰ ਅਤੇ ਪਰਤਾਪ ਲਿਆਂਦਾ। 11 ਅਰਵਦ ਅਤੇ ਸਿਸਰੀਆ ਦੇ ਬੰਦੇ ਤੁਹਾਡੇ ਸੁਰਖਿਅਤ ਸੈਨਿਕ ਸਨ, ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਦੀ ਦੀਵਾਰ ਉੱਤੇ ਖਲੋਤੇ ਹੋਏ। ਤੁਹਾਡੇ ਮੁਨਾਰਿਆਂ ਵਿੱਚ ਗਾਮਾਦ ਦੇ ਲੋਕ ਸਨ। ਉਨ੍ਹਾਂ ਨੇ ਆਪਣੀਆਂ ਢਾਲਾਂ ਤੁਹਾਡੇ ਸ਼ਹਿਰ ਦੁਆਲੇ ਕੰਧਾਂ ਉੱਤੇ ਟਂਗੀਆਂ ਹੋਈਆਂ ਸਨ। ਉਨ੍ਹਾਂ ਨੇ ਤੁਹਾਡੀ ਸੁੰਦਰਤਾ ਨੂੰ ਪੂਰਨ ਬਣਾ ਦਿੱਤਾ ਸੀ। 12 "ਤਰਸ਼ੀਸ਼ ਤੁਹਾਡੇ ਸਭ ਤੋਂ ਚੰਗੇ ਗਾਹਕਾਂ ਵਿਚੋਂ ਸੀ। ਉਨ੍ਹਾਂ ਨੇ ਚਾਂਦੀ, ਲੋਹੇ, ਟੀਨ ਅਤੇ ਸਿੱਕੇ ਦਾ ਤੁਹਾਡੀ ਵੇਚਣ ਵਾਲੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। 13 ਯਾਵਾਨ, ਤੂਬਲ, ਅਤੇ ਮਸ਼ਕ ਸਾਗਰ ਦੇ ਦੁਆਲੇ ਦਾ ਖੇਤਰ ਤੁਹਾਡੇ ਨਾਲ ਵਪਾਰ ਕਰਦਾ ਸੀ। ਉਹ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਬਦਲੇ ਗੁਲਾਮਾਂ ਅਤੇ ਕਾਂਸੀ ਦਾ ਵਪਾਰ ਕਰਦੇ ਸਨ। 14 ਤੋਂਗਰਮਾਹ ਕੌਮ ਦੇ ਲੋਕ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਘੋੜਿਆਂ, ਜੰਗੀ ਘੋੜਿਆਂ ਅਤੇ ਖਚ੍ਚਰਾਂ ਦਾ ਵਪਾਰ ਕਰਦੇ ਸਨ। 15 ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਤੁਸੀਂ ਆਪਣੀਆਂ ਚੀਜ਼ਾਂ ਬਹੁਤ ਬਾਈਁ ਵੇਚੀਆਂ। ਲੋਕੀਂ ਤੁਹਾਨੂੰ ਮੁੱਲ ਅਦਾ ਕਰਨ ਲਈ ਹਾਬੀ ਦੰਦ ਅਤੇ ਆਬਨੂਸ ਦੀ ਲੱਕੜੀ ਲੈਕੇ ਆਏ। 16 ਅਰਾਮੀ ਦਾ ਤੁਹਾਡੇ ਨਾਲ ਵਪਾਰ ਸੀ ਕਿਉਂ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਉਨ੍ਹਾਂ ਪਂਨ, ਅਰਗਵਾਨੀ ਕੱਪੜੇ, ਕਢਾਈ ਦੇ ਕੰਮ, ਮਹੀਨ ਕਸੀਦੇ, ਕਤਾਨ ਅਤੇ ਮਂਗਾ ਦਾ ਵਪਾਰ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਕੀਤਾ। 17 "ਯਹੂਦਾਹ ਅਤੇ ਇਸਰਾਏਲ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਉਨ੍ਹਾਂ ਨੇ ਤੁਹਾਡੀਆਂ ਵੇਚੀਆਂ ਹੋਈਆਂ ਚੀਜ਼ਾਂ ਦਾ ਮੁੱਲ ਕਣਕ, ਜ਼ੈਤੂਨ, ਅਗੇਤੇ ਅੰਜੀਰਾਂ, ਸ਼ਹਿਦ, ਤੇਲ ਅਤੇ ਮਲਹਮ ਨਾਲ ਤਾਰਿਆ। 18 ਦਂਮਿਸ਼ਕ ਇੱਕ ਚੰਗਾ ਗਾਹਕ ਸੀ। ਉਸਨੇ ਤੁਹਾਡੀਆਂ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਹਲਬੋਨ ਦੀ ਸ਼ਰਾਬ ਅਤੇ ਚਿੱਟੀ ਉਨ ਦਾ ਉਨ੍ਹਾਂ ਚੀਜ਼ਾਂ ਨਾਲ ਵਪਾਰ ਕੀਤਾ। 19 ਊਜ਼ਲ ਤੋਂ ਵਾਦਾਨ ਅਤੇ ਯਾਵਾਨ ਨੇ ਤੁਹਾਡੀਆਂ ਵਸਤਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਕਮਾਇਆ ਹੋਇਆ ਲੋਹਾ, ਅਤਰ ਅਤੇ ਗੰਨੇ ਦਾ ਵਪਾਰ ਉਨ੍ਹਾਂ ਚੀਜ਼ਾਂ ਨਾਲ ਕੀਤਾ। 20 ਦਦਾਨ ਨੇ ਚੰਗਾ ਵਪਾਰ ਦਿੱਤਾ। ਉਨ੍ਹਾਂ ਨੇ ਤੁਹਾਡੇ ਨਾਲ ਕਾਠੀ ਦੇ ਕੱਪੜੇ ਅਤੇ ਘੋੜ-ਸਵਾਰੀ ਦਾ ਵਪਾਰ ਕੀਤਾ। 21 ਅਰਬ ਅਤੇ ਕੇਦਾਰ ਦੇ ਸਾਰੇ ਆਗੂਆਂ ਨੇ ਤੁਹਾਡੀਆਂ ਚੀਜ਼ਾਂ ਨਾਲ ਲੇਲਿਆਂ, ਭੇਡੂਆਂ, ਬੱਕਰੀਆਂ ਦਾ ਵਪਾਰ ਕੀਤਾ। 22 ਸ਼ਬਾ ਅਤੇ ਰਅਮਾਹ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। ਉਨ੍ਹਾਂ ਨੇ ਸਭ ਤੋਂ ਚੰਗੇ ਮਸਾਲਿਆਂ ਅਤੇ ਹਰ ਤਰ੍ਹਾਂ ਦੇ ਬਹੁਮੁੱਲੇ ਪੱਥਰ ਅਤੇ ਸੋਨੇ ਨਾਲ ਤੁਹਾਡੀਆਂ ਚੀਜ਼ਾਂ ਦਾ ਵਪਾਰ ਕੀਤਾ। 23 ਹਾਰਾਨ, ਕੰਨੇਹ, ਅਦਨ, ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। 24 ਉਨ੍ਹਾਂ ਨੇ ਸਭ ਤੋਂ ਚੰਗੇ ਕੱਪੜਿਆਂ, ਨੀਲੇ ਅਤੇ ਸੁੰਦਰ ਕਢਾਈ ਦੇ ਕੰਮ ਵਾਲੇ ਕੱਪੜਿਆਂ, ਅਨੇਕਾਂ ਰਂਗਾਂ ਦੇ ਗਲੀਚਿਆਂ, ਕਸ ਕੇ ਬਂਨ੍ਹੇ ਹੋਏ ਰੱਸਿਆਂ ਅਤੇ ਦਿਆਰ ਦੀ ਲੱਕੜੀ ਤੋਂ ਬਣੀਆਂ ਚੀਜ਼ਾਂ ਨਾਲ ਅਦਾਇਗੀ ਕੀਤੀ। ਇਹੀ ਚੀਜ਼ਾਂ ਸਨ ਜਿਨ੍ਹਾਂ ਨਾਲ ਉਹ ਤੁਹਾਡੇ ਨਾਲ ਵਪਾਰ ਕਰਦੇ ਸਨ। 25 ਤਰਸ਼ੀਸ਼ ਦੇ ਜਹਾਜ਼ ਤੁਹਾਡੀਆਂ ਵੇਚੀਆਂ ਚੀਜ਼ਾਂ ਨੂੰ ਲੈ ਜਾਂਦੇ ਸਨ। "ਸੂਰ, ਤੂੰ ਹੈ ਉਨ੍ਹਾਂ ਮਾਲਵਾਹਕ ਜਹਾਜ਼ਾਂ ਵਿੱਚੋਂ ਕਿਸੇ ਇੱਕ ਵਰਗਾ। ਤੂੰ ਸਮੁੰਦਰ ਉੱਤੇ ਹੈਂ, ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾਮਾਲ। 26 ਤੇਰੇ ਪਤਵਾਰ ਚਲਾਉਣ ਵਾਲੇ ਤੈਨੂੰ ਸਮੁੰਦਰ ਵਿੱਚ ਦੂਰ-ਵਗਾ ਕੇ ਲੈ ਗਏ। ਪਰ ਪੂਰਬ ਦੀ ਇੱਕ ਤਾਕਤਵਰ ਹਵਾ ਤਬਾਹ ਕਰ ਦੇਵੇਗੀ ਤੇਰੇ ਸਮੁੰਦਰ ਵਿਚਲੇ ਜਹਾਜ਼ਾਂ ਨੂੰ। 27 ਅਤੇ ਡੁਲ੍ਹ ਜਾਵੇਗੀ ਤੇਰੀ ਸਾਰੀ ਦੌਲਤ ਸਮੁੰਦਰ ਵਿੱਚ। ਤੇਰੀ ਦੌਲਤ - ਉਹ ਚੀਜ਼ਾਂ ਜਿਹੜੀਆਂ ਨੂੰ ਖਰੀਦਦਾ ਤੇ ਵੇਚਦਾ ਹੈਂ - ਡੁਲ੍ਹ ਜਾਵੇਗੀ ਸਮੁੰਦਰ ਵਿੱਚ। ਤੇਰੇ ਸਾਰੇ ਮਾਝੀ-ਜਹਾਜਰਾਨਾਂ, ਕਪਤਾਨਾਂ ਅਤੇ ਉਹ ਆਦਮੀ ਜਿਹੜੇ ਬੰਦ ਕਰਦੇ ਨੇ ਦਰਾੜਾਂ ਤੇਰੇ ਜਹਾਜ਼ਾਂ ਦੇ ਫ਼ਟਿਆਂ ਵਿਚਲੀਆਂ - ਡੁਲ੍ਹ ਜਾਵੇਗਾ ਸਮੁੰਦਰ ਅੰਦਰ। ਤੇਰੇ ਸ਼ਹਿਰ ਦੇ ਵਪਾਰੀ ਸਿਪਾਹੀ ਸਾਰੇ ਹੀ ਡੁੱਬ ਜਾਣਗੇ ਸਮੁੰਦਰ ਵਿੱਚ। ਇਹੀ ਵਾਪਰੇਗਾ ਜਿਸ ਦਿਨ ਤੂੰ ਤਬਾਹ ਹੋਵੇਂਗਾ! 28 ਪਿਂਡ ਡਰ ਨਾਲ ਕੰਬ ਜਾਣਗੇ ਜਦੋਂ ਉਹ ਤੁਹਾਡੇ ਕਪਤਾਨਾਂ ਦੀਆਂ ਚੀਕਾਂ ਸੁਣਨਗੇ! 29 ਤੁਹਾਡਾ ਪੂਰਾ ਮਲਾਹ ਛਾਲ ਮਾਰ ਦੇਵੇਗਾ ਜਹਾਜ਼ ਵਿੱਚੋਂ। ਜਹਾਜ਼ਰਾਨ ਅਤੇ ਕਪਤਾਨ ਛਾਲ ਮਾਰ ਦੇਣਗੇ ਜਹਾਜ਼ ਵਿੱਚੋਂ ਅਤੇ ਤਰ ਜਾਣਗੇ ਕੰਢੇ ਤਾਈਂ। 30 ਬਹੁਤ ਉਦਾਸ ਹੋਵਣਗੇ ਉਹ ਤੇਰੇ ਬਾਰੇ। ਰੋਵਣਗੇ ਉਹ, ਘਟ੍ਟਾ ਪਾਉਣਗੇ ਆਪਣੇ ਸਿਰਾਂ ਵਿੱਚ ਅਤੇ ਲੇਟਣਗੇ ਰਾਖ ਵਿੱਚ। 31 ਸਿਰ ਮੁਨਾਵਣਗੇ ਉਹ ਤੇਰੇ ਲਈ। ਪਹਿਨਣਗੇ ਉਹ ਸੋਗੀ ਵਸਤਰ। ਰੋਵਣਗੇ ਉਹ ਜਿਵੇਂ ਰੋਦਾ ਹੈ ਕੋਈ ਕਿਸੇ ਮਰ ਗਏ ਬੰਦੇ ਲਈ। 32 "ਉਨ੍ਹਾਂ ਦੇ ਭਾਰੀ ਰੋਣੇ ਅੰਦਰ ਉਹ ਤੇਰੇ ਲਈ ਇਹ ਉਦਾਸ ਗੀਤ ਗਾਉਣਗੇ, ਅਤੇ ਤੇਰੇ ਲਈ ਰੋਣਗੇ।"ਕੋਈ ਨਹੀਂ ਹੈ ਸੂਰ ਵਰਗਾ! ਬਰਬਾਦ ਹੋ ਗਿਆ ਹੈ ਸੂਰ ਅਧ੍ਧ ਵਿਚਕਾਰ ਸਮੁੰਦਰ ਦੇ! 33 ਤੁਹਾਡੇ ਵਪਾਰੀਆਂ ਨੇ ਸਫ਼ਰ ਕੀਤਾ ਸਮੁੰਦਰੋ ਪਾਰ! ਸੰਤੁਸ਼ਟ ਕੀਤਾ ਤੁਸੀਂ ਬਹੁਤ ਲੋਕਾਂ ਨੂੰ ਆਪਣੀ ਵੱਡੀ ਦੌਲਤ ਨਾਲ ਅਤੇ ਆਪਣੀਆਂ ਵੇਚੀਆਂ ਚੀਜ਼ਾਂ ਨਾਲ। ਬਣਾ ਦਿੱਤਾ ਤੁਸੀਂ ਧਰਤੀ ਦੇ ਰਾਜਿਆਂ ਨੂੰ ਅਮੀਰ! 34 ਪਰ ਤੁਸੀਂ ਭਂਨੇ ਪਏ ਹੋ ਸਮੁੰਦਰਾਂ ਦੇ ਅਤੇ ਡੂੰਘਿਆਂ ਪਾਣੀਆਂ ਦੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੇਚਦੇ ਹੋ, ਅਤੇ ਤੁਹਾਡੇ ਸਾਰੇ ਲੋਕ ਡਿੱਗ ਪਏ ਹਨ! 35 ਸਮੁੰਦਰੀ ਕੰਢੇ ਰਹਿੰਦੇ ਸਾਰੇ ਹੀ ਲੋਕ ਹਨ ਭੈਭੀਤ ਤੁਹਾਡੇ ਬਾਰੇ। ਰਾਜੇ ਉਨ੍ਹਾਂ ਦੇ ਨੇ ਅੱਤ ਭੈਭੀਤ। ਚਿਹਰੇ ਉਨ੍ਹਾਂ ਦੇ ਦਰਸਾਉਂਦੇ ਨੇ ਭੈ ਉਨ੍ਹਾਂ ਦਾ। 36 ਹੋਰਨਾਂ ਕੌਮਾਂ ਦੇ ਵਪਾਰੀ ਸੀਟੀਆਂ ਮਾਰਦੇ ਨੇ ਤੁਹਾਡੇ ਉੱਤੇ। ਵਪਾਰੀਆਂ ਨੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਭੈਭੀਤ ਕਰਨਗੀਆਂ ਉਹ ਲੋਕਾਂ ਨੂੰ। ਕਿਉਂ? ਕਿਉਂਕਿ ਖਤਮ ਹੋ ਗਏ ਹੋ ਤੁਸੀਂ ਰੋਵੋਁਗੇ ਨਹੀਂ ਤੁਸੀਂ ਫ਼ੇਰ ਹੁਣ।"'

28:1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "ਬਹੁਤ ਗੁਮਾਨੀ ਹੈਂ ਤੂੰ! ਅਤੇ ਤੂੰ ਆਖਦਾ ਹੈਂ। "ਮੈਂ ਹਾਂ ਇੱਕ ਦੇਵਤਾ! ਬੈਠਾ ਹਾਂ ਮੈਂ ਦੇਵਤਿਆਂ ਦੇ ਆਸਨ ਉੱਤੇ ਸਮੁੰਦਰਾਂ ਦੇ ਵਿਚਕਾਰ।" "ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ! ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।" 3 "'ਤੂੰ ਸੋਚਦਾ ਹੈਂ ਕਿ ਤੂੰ ਸਿਆਣਾ ਹੈ ਦਾਨੀੇਲ ਨਾਲੋਂ! ਸੋਚਦਾ ਹੈਂ ਤੂੰ ਕਿ ਭੇਤ ਲੱਭ ਲਵੇਂਗਾ ਤੂੰ ਸਾਰੇ। 4 ਆਪਣੀ ਸਿਆਣਪ ਅਤੇ ਸਮਝ ਰਾਹੀਂ ਤੂੰ ਪ੍ਰਾਪਤ ਕੀਤੀਆਂ ਨੇ ਤੂੰ ਦੌਲਤਾਂ ਆਪਣੇ ਲਈ। ਅਤੇ ਪਾਏ ਨੇ ਤੂੰ ਸੋਨਾ ਚਾਂਦੀ ਆਪਣੇ ਖਜ਼ਾਨਿਆਂ ਵਿੱਚ। 5 ਆਪਣੀ ਮਹਾਨ ਸਿਆਣਪ ਅਤੇ ਕਾਰੋਬਾਰ ਨਾਲ ਤੂੰ ਵਧਾ ਲਈ ਹੈ ਦੌਲਤ ਆਪਣੀ। ਅਤੇ ਹੁਣ ਤੂੰ ਗੁਮਾਨੀ ਹੈਂ ਉਨ੍ਹਾਂ ਦੌਲਤਾਂ ਕਾਰਣ। 6 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: ਸੂਰ, ਸੋਚਿਆ ਸੀ ਤੂੰ ਕਿ ਤੂੰ ਹੈਂ ਇੱਕ ਦੇਵਤੇ ਵਰਗਾ। 7 ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ। ਉਹ ਕੌਮਾਂ ਅੱਤ ਭਿਆਨਕ ਨੇ! ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ। ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ । 8 ਉਹ ਤੈਨੂੰ ਹੇਠਾਂ ਕਬਰ ਅੰਦਰਲੈ ਜਾਣਗੀਆਂ। ਤੂੰ ਉਸ ਜਹਾਜ਼ੀ ਵਰਗਾ ਹੋਵੇਂਗਾ ਜੋ ਸਮੁੰਦਰ ਵਿੱਚ ਡੁੱਬ ਮੋਇਆ ਸੀ। 9 ਮਾਰ ਦੇਵੇਗਾ ਉਹ ਬੰਦਾ ਤੈਨੂੰ। ਕੀ ਤੂੰ ਤਾਂ ਵੀ ਆਖੇਂਗਾ, "ਮੈਂ ਹਾਂ ਦੇਵਤਾ!" ਨਹੀਂ! ਵਸ ਵਿੱਚ ਕਰ ਲਵੇਗਾ ਉਹ ਤੈਨੂੰ ਆਪਣੀ ਤਾਕਤ ਦੇ। ਦੇਖ ਲਵੇਂਗਾ ਤੂੰ ਕਿ ਤੂੰ ਹੈਂ ਇੱਕ ਆਦਮੀ, ਪਰਮੇਸ਼ੁਰ ਨਹੀਂ! 10 ਤੂੰ ਇੱਕ ਅਸੁੰਨਤੀੇ ਵਿਦੇਸ਼ੀ ਵਾਂਗ ਮਰ ਜਾਵੇਂਗਾ। ਅਜਨਬੀ ਤੈਨੂੰ ਮਾਰ ਦੇਣਗੇ। ਵਾਪਰਨਗੀਆਂ ਇਹ ਗੱਲਾਂ ਕਿਉਂ ਕਿ ਆਦੇਸ਼ ਦਿੱਤਾ ਸੀ ਮੈਂ!"' ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ। 11 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 12 "ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸਨੂੰ ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਤੂੰ ਸੀ ਇੱਕ ਪ੍ਰਾਰਥਨਾ ਬੰਦਾ। ਭਰਪੂਰ ਸੀ ਤੂੰ ਸਿਆਣਪ ਨਾਲ। ਪੂਰਨ ਤੌਰ ਤੇ ਖੂਬਸੂਰਤ ਸੀ ਤੂੰ। 13 ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ। ਤੇਰੇ ਕੋਲ ਸੀ ਹਰ ਬਹੁਮੁੱਲਾ ਪਬ੍ਬ -ਲਾਲ ਅਕੀਕ-ਸ਼ੁਨਹਿਲਾ, ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ, ਸ਼ਲੇਮਾਨੀ, ਨੀਲਮ ਅਤੇ ਜਬਰਜਦ। ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ। ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ। ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ। ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ। 14 ਤੂੰ ਸੀ ਚੁਣੇ ਹੋਏ ਕਰੂਬੀਆਂ ਵਿੱਚੋਂ ਪਂਖ ਤੇਰੇ, ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ ਅਤੇ ਰੱਖਿਆ ਸੀ ਤੈਨੂੰ ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ। ਤੁਰਦਾ ਸੀ ਤੂੰ ਹੀਰਿਆਂ ਵਿਚਕਾਰ ਚਮਕਦੇ ਸਨ ਜਿਹੜੇ ਅਗਨੀ ਵਾਂਗ। 15 ਈਮਾਨਦਾਰ ਅਤੇ ਨੇਕ ਸੀ ਤੂੰ ਜਦੋਂ ਮੈਂ ਤੈਨੂੰ ਸਾਜਿਆ ਸੀ। ਪਰ ਫ਼ੇਰ ਤੂੰ ਬਣ ਗਿਆ ਬਦ। 16 ਵਪਾਰ ਤੇਰੇ ਨੇ ਲਿਆਂਦੀਆਂ ਬਹੁਤ ਦੌਲਤਾਂ ਤੇਰੇ ਲਈ। ਪਰ ਰੱਖ ਦਿੱਤਾ ਸੀ ਜ਼ੁਲਮ ਵੀ ਉਨ੍ਹਾਂ ਤੇਰੇ ਅੰਦਰ। ਅਤੇ ਪਾਪ ਕੀਤਾ ਤੂੰ। ਇਸ ਲਈ ਵਰਤਾਉ ਕੀਤਾ ਮੈਂ ਤੇਰੇ ਨਾਲ ਜਿਵੇਂ ਤੂੰ ਹੋਵੇਂ ਕੋਈ ਅਪਵਿੱਤਰ ਚੀਜ਼। ਸੁੱਟ ਦਿੱਤਾ ਸੀ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਤੋਂ ਬਾਹਰ। ਤੂੰ ਖਾਸ ਕਰੂਬੀ ਫ਼ਰਿਸ਼ਤਿਆਂ ਵਿੱਚ ਇੱਕ ਸੀ-ਪਂਖ ਤੇਰੇ ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ! ਪਰ ਮਜ਼ਬੂਰ ਕਰ ਦਿੱਤਾ ਤੈਨੂੰ ਮੈਂ ਉਨ੍ਹਾਂ ਹੀਰਿਆਂ ਨੂੰ ਛੱਡ ਦੇਣ ਲਈ ਚਮਕਦੇ ਸਨ ਜੋ ਅਗਨੀ ਵਾਂਗ। 17 ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ। ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ। ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ। ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ। 18 ਕੀਤੀਆਂ ਤੂੰ ਬਹੁਤ ਖਰਾਬ ਗੱਲਾਂ। ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ। ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ। ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ। ਇਸਨੇ ਸਾੜ ਦਿੱਤਾ ਤੈਨੂੰ! ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ। ਦੇਖ ਸਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿਂਦਗੀ ਨੂੰ। 19 ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ। ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ। ਖਤਮ ਹੋ ਗਿਆ ਹੈਂ ਤੂੰ!"' 20 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 21 "ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ। 22 ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "'ਮੈਂ ਹਾਂ ਤੇਰੇ ਵਿਰੁੱਧ, ਸੈਦਾ! ਤੇਰੇ ਲੋਕ ਸਿਖ੍ਖ ਲੈਣਗੇ ਮੇਰਾ ਆਦਰ ਕਰਨਾ! ਸਜ਼ਾ ਦੇਵਾਂਗਾ ਮੈਂ ਸੈਦਾ ਨੂੰ। ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ, ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ। 23 ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ। ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।"' 24 "'ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।"' 25 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, "ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ। 26 ਉਹ ਉਸ ਧਰਤੀ ਉੱਤੇ ਸੁਰਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।"

29:1 ਜਲਾਵਤਨੀ ਦੇ 10ਵੇਂ ਵਰ੍ਹੇ ਦੇ 10ਵੇਂ ਮਹੀਨੇ ਦੇ 12 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ ਫਿਰਊਨ ਵੱਲ ਵੇਖ। ਮੇਰੇ ਲਈ ਉਸਦੇ ਅਤੇ ਮਿਸਰ ਦੇ ਖਿਲਾਫ਼ ਬੋਲ। 3 ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਮਿਸਰ ਦੇ ਰਾਜੇ ਫਿਰਊਨ, ਮੈਂ ਹਾਂ ਤੇਰੇ ਵਿਰੁੱਧ। ਤੂੰ ਹੈਂ ਇੱਕ ਵਿਕਰਾਲ ਜੀਵ ਨੀਲ ਨਦੀ ਕੰਢੇ ਲੇਟਿਆ ਹੋਇਆ। ਆਖਦਾ ਹੈਂ ਤੂੰ, "ਇਹ ਮੇਰੀ ਨਦੀ ਹੈ! ਮੈਂ ਬਣਾਈ ਸੀ ਇਹ ਨਦੀ!" 4 "'ਪਰ ਮੈਂ ਤੇਰੇ ਜਬੜਿਆਂ ਵਿੱਚ ਕੁੰਡੀਆਂ ਪਾ ਦਿਆਂਗਾ। ਨੀਲ ਨਦੀ ਦੀਆਂ ਮੱਛੀਆਂ ਚਿਪਕ ਜਾਣਗੀਆਂ ਤੇਰੇ ਕੰਡਿਆਂ ਨਾਲ। ਮੈਂ ਤੈਨੂੰ ਅਤੇ ਤੇਰੀਆਂ ਮੱਛੀਆਂ ਨੂੰ ਤੇਰੀਆਂ ਨਦੀਆਂ ਵਿੱਚੋਂ ਕੱਢਕੇ ਸੁੱਕੀ ਧਰਤੀ ਤੇ ਸੁੱਟ ਦਿਆਂਗਾ। ਡਿੱਗ ਪਵੇਂਗਾ ਤੂੰ ਧਰਤੀ ਉੱਤੇ, ਅਤੇ ਕੋਈ ਵੀ ਨਹੀਂ ਚੁੱਕੇਗਾ ਤੈਨੂੰ ਜਾ ਦਫ਼ਨਾੇਗਾ। ਮੈਂ ਤੈਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਹਵਾਲੇ ਕਰ ਦਿਆਂਗਾ। ਤੂੰ ਉਨ੍ਹਾਂ ਦਾ ਭੋਜਨ ਬਣੇਁਗਾ। 5 6 ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ! ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ। ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ। 7 ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਵੱਲ, ਸਹਾਇਤਾ ਲਈ। ਪਰ ਮਿਸਰ ਨੇ ਸਿਰਫ਼ ਉਨ੍ਹਾਂ ਦੇ ਹੱਥਾਂ ਅਤੇ ਮੋਢਿਆਂ ਨੂੰ ਸੀ ਵਿਂਨ੍ਹਿਆ। ਝੁਕੇ ਸਨ ਉਹ ਮਿਸਰ ਉੱਤੇ, ਸਹਾਰੇ ਲਈ, ਪਰ ਤੂੰ ਤੋੜ ਕੇ ਮਰੋੜ ਦਿੱਤੀ ਪਿੱਠ ਉਨ੍ਹਾਂ ਦੀ।"' 8 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: "ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ। ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ। 9 ਵੀਰਾਨ ਅਤੇ ਤਬਾਹ ਹੋ ਜਾਵੇਗਾ ਮਿਸਰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ।"ਪਰਮੇਸ਼ੁਰ ਨੇ ਆਖਿਆ, "ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਤੂੰ ਆਖਿਆ ਸੀ, 'ਇਹ ਮੇਰੀ ਨਦੀ ਹੈ। ਮੈਂ ਇਸ ਨਦੀ ਨੂੰ ਬਣਾਇਆ ਸੀ।' 10 ਇਸ ਲਈ, ਮੈਂ (ਪਰਮੇਸ਼ੁਰ) ਤੇਰੇ ਵਿਰੁੱਧ ਹਾਂ। ਮੈਂ ਤੇਰੇ ਨੀਲ ਨਦੀ ਦੀਆਂ ਅਨੇਕਾਂ ਸ਼ਾਖਾਵਾਂ ਦੇ ਵਿਰੁੱਧ ਹਾਂ। ਮੈਂ ਮਿਸਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਮਿਗਦੋਲ ਤੋਂ ਲੈਕੇ ਸਵੇਨੇਹ ਤੀਕ ਅਤੇ ਕੂਸ਼ ਦੀ ਸਰਹੱਦ ਤੀਕ ਸ਼ਹਿਰ ਵੀਰਾਨ ਹੋ ਜਾਣਗੇ। 11 ਕੋਈ ਵੀ ਬੰਦਾ ਜਾਂ ਜਾਨਵਰ ਮਿਸਰ ਵਿੱਚੋਂ ਨਹੀਂ ਲੰਘੇਗਾ। ਚਾਲੀ ਸਾਲਾਂ ਤੀਕ ਕੁਝ ਵੀ ਓਬੋਁ ਨਹੀਂ ਲੰਘੇਗਾ ਜਾਂ ਟਿਕੇਗਾ। 12 ਮੈਂ ਮਿਸਰ ਨੂੰ ਬਰਬਾਦ ਕਰ ਦਿਆਂਗਾ। ਚਾਲੀ ਸਾਲਾਂ ਤੀਕ ਸ਼ਹਿਰ ਵੀਰਾਨ ਰਹਿਣਗੇ! ਮੈਂ ਮਿਸਰ ਦੇ ਲੋਕਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਉਨ੍ਹਾਂ ਨੂੰ ਵਿਦੇਸ਼ੀ ਧਰਤੀਆਂ ਉੱਤੇ ਅਜਨਬੀ ਬਣਾ ਦਿਆਂਗਾ।" 13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਮਿਸਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਪਰ ਚਾਲੀ ਸਾਲਾਂ ਮਗਰੋਂ ਮੈ ਉਨ੍ਹਾਂ ਲੋਕਾਂ ਨੂੰ ਫ਼ੇਰ ਇਕਠਿਆਂ ਕਰ ਦਿਆਂਗਾ। 14 ਮੈਂ ਮਿਸਰੀ ਬੰਦਿਆਂ ਨੂੰ ਵਾਪਸ ਲਿਅਵਾਂਗਾ। ਮੈਂ ਮਿਸਰੀਆਂ ਨੂੰ ਫਤਰੋਸ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ ਜਿੱਥੇ ਉਹ ਜੰਮੇ ਸੀ। ਪਰ ਉਨ੍ਹਾਂ ਦਾ ਰਾਜ ਮਹੱਤਵਪੂਰਣ ਨਹੀਂ ਹੋਵੇਗਾ। 15 ਇਹ ਸਭ ਤੋਂ ਘੱਟ ਮਹੱਤਵਪੂਰਣ ਰਾਜ ਹੋਵੇਗਾ। ਇਹ ਫ਼ੇਰ ਕਦੇ ਵੀ ਆਪਣੇ-ਆਪ ਨੂੰ ਹੋਰਨਾਂ ਕੌਮਾਂ ਤੋਂ ਉੱਚਾ ਨਹੀਂ ਚੁੱਕ ਸਕੇਗਾ। ਮੈਂ ਉਨ੍ਹਾਂ ਨੂੰ ਇੰਨਾ ਛੋਟਾ ਬਣਾ ਦਿਆਂਗਾ ਕਿ ਉਹ ਕੌਮਾਂ ਉੱਤੇ ਰਾਜ ਨਹੀਂ ਕਰ ਸਕਣਗੇ। 16 ਅਤੇ ਇਸਰਾਏਲ ਦਾ ਪਰਿਵਾਰ ਫ਼ੇਰ ਮਿਸਰ ਉੱਤੇ ਨਿਰਭਰ ਨਹੀਂ ਕਰੇਗਾ। ਇਸਰਾਏਲੀ ਆਪਣਾ ਪਾਪ ਚੇਤੇ ਕਰਨਗੇ - ਉਹ ਯਾਦ ਕਰਨਗੇ ਕਿ ਉਹ ਮਿਸਰ ਵੱਲ ਪਰਤੇ ਸਨ ਸਹਾਇਤਾ ਲਈ, ਪਰਮੇਸ਼ੁਰ ਵੱਲ ਨਹੀਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪ੍ਰਭੂ ਅਤੇ ਯਹੋਵਾਹ ਹਾਂ।" 17 ਜਲਾਵਤਨੀ ਦੇ 27 ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 18 "ਆਦਮੀ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਖਿਲਾਫ਼ ਆਪਣੀ ਫ਼ੌਜ ਤੋਂ ਸਖਤ ਜੰਗ ਕਰਾਈ। ਉਨ੍ਹਾਂ ਨੇ ਹਰ ਸਿਪਾਹੀ ਦਾ ਸਿਰ ਮੁਂਨ ਦਿੱਤਾ। ਹਰ ਮੋਢਾ ਭਾਰੀ ਬੋਝ ਚੁੱਕਣ ਕਾਰਣ ਰਗੜ ਕੇ ਨੰਗਾ ਕਰ ਦਿੱਤਾ ਗਿਆ ਨਬੂਕਦਨੱਸਰ ਅਤੇ ਉਸਦੀ ਫ਼ੌਜ ਨੇ ਸੂਰ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਉਸ ਸਖਤ ਮਿਹਨਤ ਤੋਂ ਕੁਝ ਵੀ ਨਹੀਂ ਮਿਲਿਆ।" 19 ਇਸ ਲਈ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਬਾਬਲ ਦੇ ਰਾਜੇ, ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਦੇ ਦਿਆਂਗਾ। ਅਤੇ ਨਬੂਕਦਨੱਸਰ ਮਿਸਰ ਦੇ ਲੋਕਾਂ ਨੂੰ ਦੂਰ ਲੈ ਜਾਵੇਗਾ। ਨਬੂਕਦਨੱਸਰ ਮਿਸਰ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਵੇਗਾ। ਇਹ ਨਬੂਕਦਨੱਸਰ ਦੀ ਫ਼ੌਜ ਲਈ ਤਨਖਾਹ ਹੋਵੇਗੀ। 20 ਮੈਂ ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਉਸਦੀ ਸਖਤ ਮਿਹਨਤ ਦੇ ਇਨਾਮ ਵਜੋਂ ਦਿੱਤੀ ਹੈ। ਕਿਉਂ ਕਿ ਉਨ੍ਹਾਂ ਨੇ ਮੇਰੇ ਲਈ ਕੰਮ ਕੀਤਾ ਸੀ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 21 "ਉਸ ਦਿਨ ਮੈਂ ਇਸਰਾਏਲ ਦੇ ਪਰਿਵਾਰ ਨੂੰ ਮਜ਼ਬੂਤ ਬਣਾ ਦਿਆਂਗਾ। ਫ਼ੇਰ (ਇਸਰਾਏਲ,) ਮੈਂ ਤੈਨੂੰ ਉਨ੍ਹਾਂ ਨਾਲ ਬੋਲਣ ਦੇਵਾਂਗਾ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਯਹੋਵਾਹ ਹਾਂ।"

30:1 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਮੇਰੇ ਲਈ ਬੋਲ। ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਰੋਵੋ ਅਤੇ ਆਖੋ, "ਆ ਰਿਹਾ ਹੈ ਉਹ ਭਿਆਨਕ ਦਿਨ।" 3 ਨੇੜੇ ਹੈ ਉਹ ਦਿਨ! ਹਾਂ, ਯਹੋਵਾਹ ਦੇ ਨਿਰਣੇ ਦਾ ਦਿਨ ਨੇੜੇ ਹੈ। ਇਹ ਬਦਲਵਾਈ ਦਾ ਦਿਨ ਹੋਵੇਗਾ। ਵਕਤ ਹੋਵੇਗਾ ਇਹ ਕੌਮਾਂ ਦਾ ਨਿਰਣਾ ਕਰਨ ਦਾ! 4 ਮਿਸਰ ਦੇ ਵਿਰੁੱਧ ਉੱਠੇਗੀ ਤਲਵਾਰ ਇੱਕ! ਕੂਸ਼ ਦੇ ਲੋਕ ਕੰਬਣਗੇ ਡਰ ਨਾਲ, ਉਸ ਵੇਲੇ, ਜਦੋਂ ਮਿਸਰ ਦਾ ਪਤਨ ਹੋਵੇਗਾ। ਬਾਬਲ ਦੀ ਫ਼ੌਜ ਲੈ ਜਾਵੇਗੀ ਮਿਸਰ ਦੇ ਲੋਕਾਂ ਨੂੰ ਬੰਦੀ ਬਣਾਕੇ। ਢਾਹ ਦਿੱਤੀਆਂ ਜਾਣਗੀਆਂ ਬੁਨਿਆਦਾਂ ਮਿਸਰ ਦੀਆਂ! 5 "'ਬਹੁਤ ਸਾਰੇ ਲੋਕਾਂ ਨੇ ਮਿਸਰ ਨਾਲ ਅਮਨ ਦੇ ਇਕਰਾਰਨਾਮੇ ਕੀਤੇ। ਪਰ ਇਬੋਪੀਆ, ਫੂਟ, ਲੂਦ, ਸਂਪੂਰਣ ਅਰਬ ਅਤੇ ਲਿਬਿਆ ਅਤੇ ਇਸਰਾਏਲ ਦੇ ਲੋਕ, ਬਰਬਾਦ ਕੀਤੇ ਜਾਣਗੇ! 6 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: "ਉਨ੍ਹਾਂ ਲੋਕਾਂ ਦਾ ਪਤਨ ਹੋ ਜਾਵੇਗਾ ਜਿਹੜੇ ਮਿਸਰ ਨੂੰ ਆਸਰਾ ਦਿੰਦੇ ਹਨ, ਉਸਦਾ ਤਾਕਤ ਦਾ ਗੁਮਾਨ ਖਤਮ ਹੋ ਜਾਵੇਗਾ। ਮਿਗਦੋਲ ਤੋਂ ਲੈਕੇ ਅਸਵਾਨ ਤੀਕ ਮਿਸਰ ਦੇ ਲੋਕ ਮਾਰੇ ਜਾਣਗੇ ਜੰਗ ਵਿੱਚ।" ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ! 7 ਮਿਸਰ ਉਨ੍ਹਾਂ ਦੇਸਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿਹੜੇ ਤਬਾਹ ਹੋ ਗਏ ਸਨ। ਮਿਸਰ ਉਨ੍ਹਾਂ ਵੀਰਾਨ ਧਰਤੀਆਂ ਵਿੱਚੋਂ ਇੱਕ ਹੋਵੇਗਾ। 8 ਮੈਂ ਮਿਸਰ ਵਿੱਚ ਇੱਕ ਅੱਗ ਲਾਵਾਂਗਾ, ਅਤੇ ਉਸਦੇ ਸਾਰੇ ਸਹਾਇਕ ਤਬਾਹ ਹੋ ਜਾਣਗੇ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ! 9 "'ਉਸ ਸਮੇਂ, ਮੈਂ ਸੰਦੇਸ਼ਵਾਹਕ ਭੇਜਾਂਗਾ। ਉਹ ਕੂਸ਼ ਨੂੰ ਬੁਰੀ ਖਬਰ ਦੇਣ ਲਈ ਜਹਾਜ਼ਾਂ ਵਿੱਚ ਜਾਣਗੇ। ਕੂਸ਼ੀਆਂ ਹੁਣ ਸੁਰਖਿਅਤ ਮਹਿਸੂਸ ਕਰਦਾ ਹੈ। ਪਰ ਜਦੋਂ ਮਿਸਰ ਖਤਮ ਹੋ ਜਾਵੇੇਗਾ ਤਾਂ ਕੂਸ਼ ਦੇ ਲੋਕ ਡਰ ਨਾਲ ਕੰਬਣਗੇ। ਉਹ ਸਮਾਂ ਆ ਰਿਹਾ ਹੈ। 10 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: "ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ। ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ। 11 ਨਬੂਕਦਨੱਸਰ ਅਤੇ ਉਸਦੇ ਲੋਕ ਸਭ ਤੋਂ ਭਿਆਨਕ, ਕੌਮਾਂ ਵਿੱਚੋਂ ਹਨ। ਅਤੇ ਮੈਂ ਉਨ੍ਹਾਂ ਨੂੰ ਲਿਆਵਾਂਗਾ ਮਿਸਰ ਨੂੰ ਤਬਾਹ ਕਰਨ ਲਈ। ਸੂਤ ਲੈਣਗੇ ਉਹ ਤਲਵਾਰਾਂ ਆਪਣੀਆਂ ਮਿਸਰ ਦੇ ਖਿਲਾਫ਼। ਭਰ ਦੇਣਗੇ ਉਹ ਧਰਤੀ ਨੂੰ ਲਾਸ਼ਾਂ ਨਾਲ। 12 ਸੁੱਕੀ ਧਰਤੀ ਬਣਾ ਦਿਆਂਗਾ ਮੈਂ ਨੀਲ ਨਦੀ ਨੂੰ। ਫ਼ੇਰ ਵੇਚ ਦਿਆਂਗਾ ਮੈਂ ਉਹ ਸੁੱਕੀ ਧਰਤੀ ਬਦ ਲੋਕਾਂ ਨੂੰ। ਇਸਤੇਮਾਲ ਕਰਾਂਗਾ ਮੈਂ ਅਜਨਬੀਆਂ ਦਾ ਉਸ ਧਰਤੀ ਨੂੰ ਖਾਲੀ ਕਰਨ ਲਈ। ਮੈਂ, ਯਹੋਵਾਹ ਨੇ ਬੋਲ ਦਿੱਤਾ ਹੈ!" 13 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: "ਤਬਾਹ ਕਰ ਦਿਆਂਗਾ ਮੈਂ ਮਿਸਰ ਦੇ ਬੁੱਤਾਂ ਨੂੰ ਵੀ। ਦੂਰ ਕਰ ਦਿਆਂਗਾ ਮੈਂ ਬੁੱਤਾਂ ਨੂੰ ਨੋਫ ਤੋਂ। ਹੋਵੇਗਾ ਨਹੀਂ ਕੋਈ ਵੀ ਆਗੂ ਫ਼ੇਰ ਕਦੇ ਮਿਸਰ ਦੀ ਧਰਤੀ ਉੱਤੇ। ਅਤੇ ਪਾ ਦਿਆਂਗਾ ਡਰ ਮੈਂ, ਮਿਸਰ ਦੀ ਧਰਤੀ ਅੰਦਰ। 14 ਕਰ ਦਿਆਂਗਾ ਵੀਰਾਨ ਮੈਂ ਫਤਰੋਸ ਨੂੰ ਸੋਆਨ ਵਿੱਚ ਲਾ ਦਿਆਂਗਾ ਅੱਗ ਮੈਂ। ਦੇਵਾਂਗਾ ਸਜ਼ਾ ਮੈਂ ਨੋ ਨੂੰ। 15 ਅਤੇ ਵਰ੍ਹਾਵਾਂਗਾ ਮੈਂ ਕਹਿਰ ਆਪਣਾ, ਸੀਨ ਦੇ ਖਿਲਾਫ਼ ਕਿਲਾ ਹੈ ਜਿਹੜਾ ਮਿਸਰ ਦਾ! ਨੋ ਦੇ ਲੋਕਾਂ ਨੂੰ ਕਰ ਦੇਵਾਂਗਾ ਤਬਾਹ ਮੈਂ। 16 ਮਿਸਰ ਵਿੱਚ ਅੱਗ ਮੈਂ ਲਾ ਦਿਆਂਗਾ, ਡਰ ਨਾਲ ਦੁੱਖੀ ਹੋਵੇਗਾ ਸ਼ਹਿਰ, ਸੀਨ ਜਿਸਦਾ ਨਾਮ ਹੈ। ਜਾ ਧਮਕਾਣਗੇ ਸਿਪਾਹੀ ਨੋ ਸ਼ਹਿਰ ਅੰਦਰ, ਅਤੇ ਨੋਫ ਨੂੰ ਪੈਣਗੀਆਂ ਨਿਤ ਨਵੀਆਂ ਮੁਸੀਬਤਾਂ। 17 ਆਵਨ ਅਤੇ ਚੀ-ਬਸਖ ਦੇ ਗਭ੍ਭਰੂ ਮਾਰੇ ਜਾਣਗੇ ਜੰਗ ਅੰਦਰ। ਅਤੇ ਔਰਤਾਂ ਨੂੰ ਕਰ ਲਿਆ ਜਾਵੇਗਾ ਅਗਵਾ। 18 ਮਿਸਰ ਦਾ ਕਾਬੂ ਜਦੋਂ ਮੈਂ ਤੋੜਾਂਗਾ ਪੈ ਜਾਵੇਗਾ ਹਨੇਰ ਤਹਫਨਹੇਸ ਅੰਦਰ। ਖਤਮ ਹੋ ਜਾਵੇਗੀ ਗੁਮਾਨੀ ਤਾਕਤ ਮਿਸਰ ਦੀ! ਬਦਲ ਛਾ ਜਾਵੇਗਾ ਮਿਸਰ ਉੱਤੇ, ਅਤੇ ਧੀਆਂ ਓਸਦੀਆਂ ਫ਼ੜਕੇ ਅਗਵਾ ਕਰ ਲਈਆਂ ਜਾਣਗੀਆਂ। 19 ਇਸ ਲਈ ਮੈਂ ਸਜ਼ਾ ਦੇਵਾਂਗਾ ਮਿਸਰ ਨੂੰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ!"' 20 ਜਲਾਵਤਨੀ ਦੇ 11ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ 7 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 21 "ਆਦਮੀ ਦੇ ਪੁੱਤਰ, ਮੈਂ ਮਿਸਰ ਦੇ ਰਾਜੇ, ਫਿਰਊਨ ਦੀ ਬਾਂਹ ਤੋੜ ਦਿੱਤੀ ਹੈ। ਕੋਈ ਵੀ ਉਸਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ। ਇਹ ਤਂਦਰੁਸ਼ਤ ਨਹੀਂ ਹੋਵੇਗੀ। ਇਸ ਲਈ ਉਸਦੀ ਬਾਂਹ ਇੰਨੀ ਮਜ਼ਬੂਤ ਨਹੀਂ ਹੋਵੇਗੀ ਕਿ ਤਲਵਾਰ ਚੁੱਕ ਸਕੇ।" 22 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਮਿਸਰ ਦੇ ਰਾਜੇ, ਫਿਰਊਨ ਦੇ ਖਿਲਾਫ਼ ਹਾਂ। ਮੈਂ ਉਸਦੀਆਂ ਦੋਵੇਂ ਬਾਹਾਂ ਭੰਨ ਦਿਆਂਗਾ, ਮਜ਼ਬੂਤ ਬਾਂਹ ਅਤੇ ਉਹ ਬਾਂਹ ਵੀ ਜਿਹੜੀ ਪਹਿਲਾਂ ਹੀ ਟੁੱਟੀ ਹੋਈ ਹੈ। ਮੈਂ ਉਸਦੀ ਤਲਵਾਰ ਉਸਦੇ ਹੱਥ ਵਿੱਚੋਂ ਡੇਗ ਦਿਆਂਗਾ। 23 ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ। 24 ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਬਣਾ ਦਿਆਂਗਾ। ਮੈਂ ਆਪਣੀ ਤਲਵਾਰ ਉਸਦੇ ਹੱਥ ਵਿੱਚ ਦੇ ਦਿਆਂਗਾ। ਪਰ ਮੈਂ ਫਿਰਊਨ ਦੀਆਂ ਬਾਹਾਂ ਭੰਨ ਦਿਆਂਗਾ। ਫ਼ੇਰ ਫਿਰਊਨ ਦਰਦ ਨਾਲ ਚੀਕਾਂ ਮਾਰੇਗਾ, ਅਜਿਹੀਆਂ ਚੀਕਾਂ ਜਿਹੜੀਆਂ ਮਰਨ ਵਾਲਾ ਬੰਦਾ ਮਾਰਦਾ ਹੈ। 25 ਇਸ ਲਈ ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਬਣਾ ਦਿਆਂਗਾ, ਪਰ ਫਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।'"ਮੈਂ ਆਪਣੀ ਤਲਵਾਰ ਬਾਬਲ ਦੇ ਰਾਜੇ ਦੇ ਹੱਥ ਫ਼ੜਾ ਦਿਆਂਗਾ। ਫ਼ੇਰ ਉਹ ਤਲਵਾਰ ਨੂੰ ਮਿਸਰ ਦੀ ਧਰਤੀ ਦੇ ਖਿਲਾਫ਼ ਫ਼ੈਲਾਏਗਾ। 26 ਮੈਂ ਮਿਸਰੀਆਂ ਨੂੰ ਕੌਮਾਂ ਦੇ ਦਰਮਿਆਨ ਖਿੰਡਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!"

31:1 ਜਲਾਵਤਨੀ ਦੇ 11 ਵੇਂ ਵਰ੍ਹੇ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਇਹ ਗੱਲਾਂ ਮਿਸਰ ਦੇ ਰਾਜੇ ਫਿਰਊਨ ਨੂੰ ਅਤੇ ਉਸਦੇ ਲੋਕਾਂ ਨੂੰ ਆਖ:"ਤੁਸੀਂ ਮਹਾਨ ਹੋ ਇੰਨੇ! ਕਿਸ ਨਾਲ ਕਰਾਂ ਮੈਂ ਤੁਲਨਾ ਤੁਹਾਡੀ? 3 ਅੱਸ਼ੂਰ ਸੀ ਇੱਕ ਰੁੱਖ ਦਿਆਰ ਦਾ ਲਬਾਨੋਨ ਅੰਦਰ ਖੂਬਸੂਰਤ ਟਹਿਣੀਆਂ ਵਾਲਾ ਜੰਗਲੀ ਛਾਂ ਵਾਲਾ ਅਤੇ ਬਹੁਤ ਲੰਮਾ। ਟੀਸੀ ਇਸਦੀ ਸੀ ਬੱਦਲਾਂ ਅੰਦਰ! 4 ਪਾਣੀ ਨੇ ਉਗਾਇਆ ਰੁੱਖ ਨੂੰ। ਲੰਮਾ ਕੀਤਾ ਰੁੱਖ ਨੂੰ ਡੂਂਗੀ ਨਦੀ ਨੇ। ਜਿੱਥੇ ਰੁੱਖ ਬੀਜਿਆ ਗਿਆ ਸੀ ਇਸਦੇ ਥਾਂ ਦੁਆਲੇ ਨਦੀਆਂ ਵਗਦੀਆਂ ਸਨ। ਉਸੇ ਰੁੱਖ ਤੋਂ ਹੀ ਛੋਟੀਆਂ ਨਦੀਆਂ ਖੇਤ ਵਿੱਚ ਹੋਰਨਾਂ ਰੁੱਖਾਂ ਵੱਲ ਵਗਦੀਆਂ ਸਨ। 5 ਇਸ ਲਈ ਲਂਮੇਰਾ ਸੀ ਉਹ ਰੁੱਖ ਖੇਤ ਦੇ ਹੋਰ ਸਾਰੇ ਰੁੱਖਾਂ ਨਾਲੋਂ। ਅਤੇ ਉਗੀਆਂ ਇਸਦੀਆਂ ਅਨੇਕਾਂ ਟਾਹਣੀਆਂ। ਕਾਫ਼ੀ ਪਾਣੀ ਸੀ ਓਥੇ ਇਸ ਲਈ ਫ਼ੈਲ ਗਈਆਂ ਸਨ ਟਾਹਣੀਆਂ ਰੁੱਖ ਦੀਆਂ। 6 ਆਕਾਸ਼ ਦੇ ਸਾਰੇ ਪੰਛੀਆਂ ਨੇ ਬਣਾਏ ਸਨ ਆਲ੍ਹਣੇ ਉਸ ਰੁੱਖ ਦੀਆਂ ਟਾਹਣੀਆਂ ਅੰਦਰ। ਅਤੇ ਖੇਤ ਦੇ ਸਾਰੇ ਜਾਨਵਰਾਂ ਨੇ ਜਨਮ ਦਿੱਤਾ ਬੱਚਿਆਂ ਨੂੰ, ਉਸ ਰੁੱਖ ਦੀਆਂ ਟਾਹਣੀਆਂ ਹੇਠਾਂ। ਸਾਰੀਆਂ ਮਹਾਨ ਕੌਮਾਂ ਸਨ ਰਹਿੰਦੀਆਂ ਉਸ ਰੁੱਖ ਦੀ ਛਾਂ ਹੇਠਾਂ। 7 ਸੁੰਦਰ ਸੀ ਬਹੁਤ ਉਹ ਰੁੱਖ। ਕਿੰਨਾ ਵੱਡਾ ਸੀ ਉਹ! ਕਿੰਨੀਆਂ ਲੰਮੀਆਂ ਸਨ ਟਾਹਣੀਆਂ ਇਸ ਦੀਆਂ; ਜਢ਼ਾਂ ਇਸ ਦੀਆਂ ਨੂੰ ਮਿਲਦਾ ਸੀ ਕਾਫ਼ੀ ਪਾਣੀ। 8 ਪਰਮੇਸ਼ੁਰ ਦੇ ਬਾਗ਼ ਦੇ ਦਿਉਦਾਰ ਦੇ ਰੁੱਖ ਵੀ ਨਹੀਂ ਸਨ ਇਸ ਰੁੱਖ ਨਾਲੋਂ ਵਡੇਰੇ। ਅਰਮੋਨ ਦੇ ਰੁੱਖਾਂ ਦੀਆਂ ਨਹੀਂ ਸਨ ਟਾਹਣੀਆਂ ਇੰਨੀਆਂ। ਪਰਮੇਸ਼ੁਰ ਦੇ ਬਾਗ਼ ਦਾ ਕੋਈ ਵੀ ਰੁੱਖ ਨਹੀਂ ਸੀ ਇਸ ਰੁੱਖ ਨਾਲੋਂ ਸੁਹਣਾ। 9 ਦਿੱਤੀਆਂ ਸਨ ਮੈਂ ਇਸਨੂੰ ਬਹੁਤ ਸਾਰੀਆਂ ਟਾਹਣੀਆਂ ਅਤੇ ਬਣਾਇਆ ਸੀ ਸੁੰਦਰ ਇਸਨੂੰ। ਅਤੇ ਸਾਰੇ ਹੀ ਰੁੱਖ ਪਰਮੇਸ਼ੁਰ ਦੇ ਬਾਗ਼, ਅਦਨ ਦੇ ਕਰਦੇ ਸਨ ਈਰਖਾ ਇਸ ਨਾਲ!"' 10 ਇਸ ਲਈ ਮੇਰਾ ਪ੍ਰਭੂ ਯਹੋਵਹ ਇਹ ਗੱਲਾਂ ਆਖਦਾ ਹੈ: "ਉਹ ਰੁੱਖ ਵਧਕੇ ਲੰਮਾ ਹੋ ਗਿਆ। ਇਸਦੀ ਚੋਟੀ ਬੱਦਲਾਂ ਨੂੰ ਛੂਹਣ ਲਗੀ। ਇਹ ਇੰਨਾ ਵੱਡਾ ਹੋ ਗਿਆ ਕਿ ਗੁਮਾਨੀ ਬਣ ਗਿਆ! 11 ਇਸ ਲਈ ਮੈਂ ਇੱਕ ਤਾਕਤਵਰ ਰਾਜੇ ਨੂੰ ਇਹ ਰੁੱਖ ਲੈਣ ਦਿੱਤਾ। ਉਸ ਹਾਕਮ ਨੇ ਰੁੱਖ ਨੂੰ ਉਸਦੇ ਮੰਦੇ ਕਾਰਿਆਂ ਲਈ ਸਜ਼ਾ ਦਿੱਤੀ। ਮੈਂ ਉਸ ਰੁੱਖ ਨੂੰ ਆਪਣੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। 12 ਅਜਨਬੀਆਂ - ਦੁਨੀਆਂ ਦੇ ਸਭ ਤੋਂ ਜ਼ੁਲਮੀ ਲੋਕਾਂ ਨੇ ਇਸਨੂੰ ਵੱਢ ਕੇ ਇਸਦੀਆਂ ਟਾਹਣੀਆਂ ਨੂੰ ਪਰਬਤਾਂ ਉੱਤੇ ਅਤੇ ਵਾਦੀਆਂ ਵਿੱਚ ਖਿੰਡਾ ਦਿੱਤਾ। ਇਸਦੇ ਟੁੱਟੇ ਅੰਗ ਉਸ ਧਰਤੀ ਰਾਹੀਂ ਵਗਦੀਆਂ ਨਦੀਆਂ ਦੁਆਰਾ ਹੇਠਾਂ ਨੂੰ ਰੁਢ਼ ਗਏ। ਹੁਣ ਰੁੱਖ ਹੇਠਾਂ ਕੋਈ ਛਾਂ ਨਹੀਂ ਸੀ ਇਸ ਲਈ ਸਾਰੇ ਲੋਕ ਚਲੇ ਗਏ। 13 ਹੁਣ ਉਸ ਡਿੱਗੇ ਹੋਏ ਰੁੱਖ ਤੇ ਪੰਛੀ ਰਹਿੰਦੇ ਨੇ। ਜੰਗਲੀ ਜਾਨਵਰ ਇਸ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ ਉੱਤੇ ਚੱਲਦੇ ਹਨ। 14 "ਹੁਣ ਉਸ ਪਾਣੀ ਦੇ ਕੰਢੇ ਦਾ ਕੋਈ ਵੀ ਰੁੱਖ ਗੁਮਾਨੀ ਨਹੀਂ ਹੋਵੇਗਾ। ਉਹ ਬੱਦਲਾਂ ਨੂੰ ਛੂਹਣ ਦਾ ਜਤਨ ਨਹੀਂ ਕਰਨਗੇ। ਉਨ੍ਹਾਂ ਮਜ਼ਬੂਤ ਰੁੱਖਾਂ ਵਿੱਚੋਂ ਜਿਹੜੇ ਪਾਣੀ ਪੀਁਦੇ ਹਨ, ਕੋਈ ਵੀ ਆਪਣੇ ਲੰਮੇ ਹੋਣ ਦੀਆਂ ਫ਼ਢ਼ਾਂ ਨਹੀਂ ਮਾਰੇਗਾ, ਕਿਉਂ ਕਿ ਉਨ੍ਹਾਂ ਸਾਰਿਆਂ ਨੂੰ ਮਾਰਨ ਲਈ ਨਿਯੁਕਤ ਕੀਤਾ ਗਿਆ ਹੈ। ਉਹ ਸਾਰੇ ਹੀ ਹੇਠਲੀ ਦੁਨੀਆਂ ਵਿੱਚ ਚਲੇ ਜਾਣਗੇ - ਮੌਤ ਦੇ ਸਬਾਨ, ਸ਼ਿਓਲ ਨੂੰ। ਉਹ ਉਨ੍ਹਾਂ ਹੋਰਨਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਣਗੇ ਜਿਹੜੇ ਮਰ ਗਏ ਸਨ ਅਤੇ ਹੇਠਾਂ ਡੂੰਘੀ ਮੋਰੀ ਵਿੱਚ ਚਲੇ ਗਏ ਹਨ।" 15 ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਲੋਕਾਂ ਨੂੰ ਉਸ ਦਿਨ ਰੁਆਇਆ ਸੀ ਜਦੋਂ ਰੁੱਖ ਹੇਠਾਂ ਸ਼ਿਓਲ ਨੂੰ ਚਲਾ ਗਿਆ ਸੀ। ਮੈਂ ਉਸਨੂੰ ਡੂੰਘੇ ਸਮੁੰਦਰ ਨਾਲ ਕੱਜ ਦਿੱਤਾ ਸੀ, ਮੈਂ ਇਸਦੀਆਂ ਨਦੀਆਂ ਨੂੰ ਰੋਕ ਦਿੱਤਾ ਸੀ ਅਤੇ ਸਾਰਾ ਪਾਣੀ ਵਗਣ ਤੋਂ ਰੁਕ ਗਿਆ। ਮੈਂ ਲਬਾਨੋਨ ਨੂੰ ਇਸਦਾ ਸੋਗ ਮਨਾਉਣ ਦਿੱਤਾ। ਖੇਤ ਦੇ ਸਾਰੇ ਰੁੱਖ ਉਸ ਵੱਡੇ ਰੁੱਖ ਦੇ ਸੋਗ ਵਿੱਚ ਬੀਮਾਰ ਪੈ ਗਏ। 16 ਮੈਂ ਰੁੱਖ ਨੂੰ ਡੇਗ ਦਿੱਤਾ - ਅਤੇ ਕੌਮਾਂ ਉਸ ਰੁੱਖ ਦੇ ਡਿੱਗਣ ਦੀ ਆਵਾਜ਼ ਸੁਣਕੇ ਡਰ ਨਾਲ ਕੰਬ ਉੱਠੀਆਂ। ਮੈਂ ਰੁੱਖ ਨੂੰ ਹੇਠਾਂ ਮੌਤ ਦੇ ਸਬਾਨ ਭੇਜ ਦਿੱਤਾ, ਉਨ੍ਹਾਂ ਸਾਰੇ ਹੋਰਾਂ ਲੋਕਾਂ ਵਿੱਚ ਸ਼ਾਮਿਲ ਹੋਣ ਲਈ ਜਿਹੜੇ ਉਸ ਡੂੰਘੀ ਮੋਰੀ ਵਿੱਚ ਹੇਠਾਂ ਚਲੇ ਗਏ ਸਨ। ਅਤੀਤ ਵਿੱਚ, ਲਬਾਨੋਨ ਸਭ ਤੋਂ ਚੰਗੇ, ਰੁੱਖਾਂ, ਅਦਨ ਦੇ ਸਾਰੇ ਰੁੱਖਾਂ ਨੇ ਉਹ ਪਾਣੀ ਪੀਤਾ। ਉਹ ਰੁੱਖ ਹੇਠਲੀ ਦੁਨੀਆਂ ਵਿੱਚ ਸੁਖੀ ਸਨ। 17 ਹਾਂ, ਉਹ ਰੁੱਖ ਵੀ ਉਸ ਵੱਡੇ ਰੁੱਖ ਦੇ ਨਾਲ ਹੀ ਹੇਠਾਂ ਮੌਤ ਦੀ ਥਾਂ ਤੇ ਚਲੇ ਗਏ ਸਨ। ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਏ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਸ ਵੱਡੇ ਰੁੱਖ ਨੇ ਹੋਰਨਾਂ ਰੁੱਖਾਂ ਨੂੰ ਮਜ਼ਬੂਤ ਬਣਾਇਆ। ਉਹ ਰੁੱਖ ਕੌਮਾਂ ਦਰਮਿਆਨ ਉਸ ਵੱਡੇ ਰੁੱਖ ਦੀ ਛਾਂ ਹੇਠਾਂ ਰਹੇ ਸਨ। 18 "ਮਿਸਰ, ਉਬੇ ਅਦਨ ਵਿੱਚ ਬਹੁਤ ਸਾਰੇ ਵੱਡੇ ਅਤੇ ਤਾਕਤਵਰ ਰੁੱਖ ਸਨ। ਮੈਂ ਉਨ੍ਹਾਂ ਵਿੱਚੋਂ ਕਿਹੜੇ ਰੁੱਖ ਨਾਲ ਤੇਰਾ ਮੁਕਾਬਲਾ ਕਰਾਂ! ਉਹ ਸਾਰੇ ਹੀ ਹੇਠਾਂ ਹੇਠਲੀ ਧਰਤੀ ਵਿੱਚ ਚਲੇ ਗਏ ਅਤੇ ਤੂੰ ਵੀ ਜਾਕੇ ਉਨ੍ਹਾਂ ਵਿਦੇਸ਼ੀਆਂ ਨਾਲ ਮੌਤ ਦੀ ਥਾਂ ਤੇ ਸ਼ਾਮਿਲ ਹੋ ਜਾਵੇਂਗਾ। ਤੂੰ ਓਥੇ ਉਨ੍ਹਾਂ ਲੋਕਾਂ ਦਰਮਿਆਨ ਲੇਟਿਆ ਹੋਵੇਂਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।"ਹਾਂ, ਇਹ ਕੁਝ ਫਿਰਊਨ ਅਤੇ ਉਸਦੇ ਨਾਲ ਦੀ ਲੋਕਾਂ ਦੀ ਭੀੜ ਨਾਲ ਵਾਪਰੇਗਾ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

32:1 ਜਲਾਵਤਨੀ ਦੇ 12ਵੇਂ ਵਰ੍ਹੇ ਦੇ 12ਵੇਂ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸਨੂੰ ਆਖ:"'ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ। ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ। ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ। ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ। ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।"' 3 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ: "ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ। ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ। ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ। 4 ਸੁੱਟ ਦਿਆਂਗਾ ਮੈਂ ਫ਼ੇਰ ਤੈਨੂੰ ਸੁੱਕੀ ਧਰਤ ਉੱਤੇ। ਸੁੱਟ ਦਿਆਂਗਾ ਮੈਂ ਤੈਨੂੰ ਖੇਤਾਂ ਅੰਦਰ। ਆਉਣ ਦਿਆਂਗਾ ਮੈਂ ਸਾਰੇ ਪੰਛੀਆਂ ਨੂੰ ਤੈਨੂੰ ਖਾਣ ਲਈ। ਜੰਗਲੀ ਜਾਨਵਰਾਂ ਨੂੰ ਮੈਂ ਆਉਣ ਦੇਵਾਂਗਾ ਹਰ ਥਾਂ ਤੋਂ ਅਤੇ ਰਜ੍ਜਕੇ ਖਾਣ ਦੇਵਾਂਗਾ ਤੈਨੂੰ। 5 ਖਿੰਡਾ ਦਿਆਂਗਾ ਤੇਰੇ ਮਾਸ ਤੇਰੇ ਨੂੰ ਪਰਬਤਾਂ ਉੱਤੇ ਭਰ ਦੇਵਾਂਗਾ ਮੈਂ ਵਾਦੀਆਂ ਨੂੰ ਤੇਰੇ ਮੁਰਦਾ ਸਰੀਰ ਨਾਲ। 6 ਛਿੜਕ ਦਿਆਂਗਾ ਮੈਂ ਖੂਨ ਤੇਰਾ ਪਰਬਤਾਂ ਉੱਤੇ, ਅਤੇ ਇਹ ਹੇਠ ਧਰਤੀ ਵਿੱਚ ਸਿਂਮ ਜਾਵੇਗਾ। ਭਰ ਜਾਣਗੀਆਂ ਨਦੀਆਂ ਤੇਰੇ ਨਾਲ। 7 ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ। 8 ਹਨੇਰਾ ਕਰ ਦਿਆਂਗਾ ਮੈਂ ਤੇਰੇ ਲਈ ਆਕਾਸ਼ ਦੀਆਂ ਸਾਰੀਆਂ ਚਮਕਦੀਆਂ ਰੋਸ਼ਨੀਆਂ ਨੂੰ ਬੁਝਾ ਕੇ। ਹਨੇਰ ਪਾ ਦਿਆਂਗਾ ਮੈਂ ਤੇਰੇ ਸਾਰੇ ਦੇਸ ਅੰਦਰ।" ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ। 9 "ਮੈਂ ਬਹੁਤ ਸਾਰੇ ਲੋਕਾਂ ਨੂੰ ਉਦਾਸ ਅਤੇ ਗੁੱਸੇ ਕਰ ਦਿਆਂਗਾ, ਜਦੋਂ ਮੈਂ ਤੇਰੀ ਤਬਾਹੀ ਲਈ ਦੁਸ਼ਮਣ ਨੂੰ ਲੈਕੇ ਆਵਾਂਗਾ। ਉਹ ਕੌਮਾਂ, ਜਿਨ੍ਹਾਂ ਨੂੰ ਜਾਣਦਾ ਵੀ ਨਹੀਂ, ਉਹ ਵੀ ਗੁੱਸੇ ਹੋ ਜਾਣਗੀਆਂ। 10 ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਮ੍ਹਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।" 11 ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ। 12 ਮੈਂ ਉਨ੍ਹਾਂ ਸਿਪਾਹੀਆਂ ਦੀ ਵਰਤੋਂ ਜੰਗ ਵਿੱਚ ਤੇਰੇ ਲੋਕਾਂ ਨੂੰ ਮਾਰਨ ਲਈ ਕਰਾਂਗਾ। ਉਹ ਸਿਪਾਹੀ ਸਭ ਤੋਂ ਭਿਆਨਕ ਕੌਮਾਂ ਵਿੱਚੋਂ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦੇਣਗੇ ਜਿਨ੍ਹਾਂ ਉੱਤੇ ਮਿਸਰ ਮਾਣ ਕਰਦਾ ਹੈ। ਮਿਸਰ ਦੇ ਲੋਕ ਤਬਾਹ ਹੋ ਜਾਣਗੇ। 13 "ਮਿਸਰ ਦੀਆਂ ਨਦੀਆਂ ਕੰਢੇ ਬਹੁਤ ਸਾਰੇ ਜਾਨਵਰ ਹਨ। ਮੈਂ ਉਨ੍ਹਾਂ ਸਾਰੇ ਜਾਨਵਰਾਂ ਨੂੰ ਵੀ ਤਬਾਹ ਕਰ ਦਿਆਂਗਾ! ਹੁਣ ਲੋਕ ਫ਼ੇਰ ਕਦੇ ਵੀ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਧਲਾ ਨਹੀਂ ਕਰਨਗੇ। ਗਾਵਾਂ ਦੇ ਖੁਰ ਪਾਣੀ ਨੂੰ ਫ਼ੇਰ ਗੰਧਲਾ ਨਹੀਂ ਕਰਨਗੇ। 14 ਇਸ ਲਈ ਮੈਂ ਮਿਸਰ ਦੇ ਪਾਣੀ ਨੂੰ ਸ਼ਾਂਤ ਕਰ ਦਿਆਂਗਾ। ਮੈਂ ਉਨ੍ਹਾਂ ਦੀਆਂ ਨਦੀਆਂ ਨੂੰ ਹੌਲੀ ਚਾਲ ਵਗਣ ਦਿਆਂਗਾ - ਉਹ ਤੇਲ ਵਾਂਗ ਕੂਲੇ ਹੋਣਗੇ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 15 ਮੈਂ ਮਿਸਰ ਦੀ ਧਰਤੀ ਨੂੰ ਵੀਰਾਨ ਕਰ ਦਿਆਂਗਾ। ਉਹ ਧਰਤੀ ਹਰ ਸ਼ੈਅ ਗਵਾ ਲਵੇਗੀ। ਮੈਂ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ! 16 "ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸਨੂੰ ਮਿਸਰ ਅਤੇ ਉਸਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 17 ਜਲਾਵਤਨੀ ਦੇ 12ਵੇਂ ਵਰ੍ਹੇ ਵਿੱਚ ਉਸ ਮਹੀਨੇ ਦੇ 15ਵੇਂ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 18 "ਆਦਮੀ ਦੇ ਪੁੱਤਰ, ਮਿਸਰ ਦੇ ਲੋਕਾਂ ਲਈ ਰੋ। ਮਿਸਰ ਅਤੇ ਤਾਕਤਵਰ ਕੌਮਾਂ ਦੀਆਂ ਉਨ੍ਹਾਂ ਧੀਆਂ ਦੀ ਕਬਰ ਵੱਲ ਅਗਵਾਈ ਕਰ। ਉਨ੍ਹਾਂ ਦੀ ਹੇਠਲੀ ਦੁਨੀਆਂ ਵੱਲ ਅਗਵਾਈ ਕਰ ਜਿੱਥੇ ਉਹ ਉਨ੍ਹਾਂ ਹੋਰਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ ਸਨ। 19 "ਮਿਸਰ, ਤੂੰ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਮੌਤ ਦੇ ਸਬਾਨ ਵਿੱਚ ਜਾ। ਜਾਕੇ ਉਨ੍ਹਾਂ ਅਸੁੰਨਤੀਆਂ ਸੰਗ ਲੇਟ। 20 "ਮਿਸਰ ਉਨ੍ਹਾਂ ਹੋਰ ਸਾਰੇ ਲੋਕਾਂ ਨਾਲ ਰਲ ਜਾਵੇਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਦੁਸ਼ਮਣ ਨੇ ਉਸਨੂੰ ਅਤੇ ਉਸਦੇ ਸਾਰੇ ਲੋਕਾਂ ਨੂੰ ਧੂ ਲਿਆ ਹੈ। 21 "ਮਜ਼ਬੂਤ ਅਤੇ ਤਾਕਤਵਰ ਲੋਕ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਹੇਠਾਂ ਮੌਤ ਦੇ ਸਬਾਨ ਨੂੰ ਚਲੇ ਗਏ। ਅਤੇ ਉਸ ਥਾਂ ਤੋਂ ਉਹ ਲੋਕ, ਜਿਹੜੇ ਮਾਰੇ ਗਏ ਸਨ, ਮਿਸਰ ਅਤੇ ਉਸਦੇ ਹਿਮਾਇਤੀਆਂ ਨਾਲ ਗੱਲ ਕਰਨਗੇ। 22 "ਅੱਸ਼ੂਰ ਅਤੇ ਉਸਦੀ ਸਾਰੀ ਫ਼ੌਜ ਓਥੇ ਮੌਤ ਦੇ ਸਬਾਨ ਵਿੱਚ ਹਨ। ਉਨ੍ਹਾਂ ਦੀਆਂ ਕਬਰਾਂ ਉਸ ਡੂੰਘੀ ਖੱਡ ਵਿੱਚ ਹੇਠਾਂ ਹਨ। ਉਹ ਸਾਰੇ ਅੱਸ਼ੂਰੀ ਸਿਪਾਹੀ ਜੰਗ ਵਿੱਚ ਮਾਰੇ ਗਏ ਸਨ। ਉਨ੍ਹਾਂ ਦੀਆਂ ਕਬਰਾਂ ਉਸਦੀ ਕਬਰ ਦੇ ਆਲੇ-ਦੁਆਲੇ ਹਨ। ਜਦੋਂ ਉਹ ਜਿਉਂਦੇ ਸਨ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਹੁਣ ਉਹ ਸਾਰੇ ਹੀ ਖਾਮੋਸ਼ ਹਨ - ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। 23 24 "ੇਲਾਮ ਵੀ ਓਥੇ ਹੀ ਹੈ ਅਤੇ ਉਸਦੀ ਸਾਰੀ ਫ਼ੌਜ ਉਸਦੀ ਕਬਰ ਦੁਆਲੇ ਹੈ। ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਧਰਤੀ ਹੇਠਾਂ ਡੂੰਘੇ ਚਲੇ ਗਏ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਉਹ ਆਪਣੀ ਸ਼ਰਮ ਲੈਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ। 25 "ਉਨ੍ਹਾਂ ਨੇ ਏਲਾਮ ਅਤੇ ਉਸਦੇ ਉਨ੍ਹਾਂ ਸਾਰੇ ਸਿਪਾਹੀਆਂ ਲਈ ਜਿਹੜੇ ਜੰਗ ਵਿਚ ਮਾਰੇ ਗਏ ਸਨ, ਇੱਕ ਬਿਸਤਰ ਵਿਛਾ ਦਿੱਤਾ ਹੈ। ਏਲਾਮ ਦੀ ਫ਼ੌਜ ਉਸਦੀ ਕਬਰ ਦੇ ਸਾਰੇ ਪਾਸੇ ਹੈ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਭੈਭੀਤ ਕਰਦੇ ਸਨ। ਪਰ ਉਹ ਆਪਣੀ ਸ਼ਰਮ ਲੈਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ। ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਪਾਇਆ ਗਿਆ ਸੀ ਜਿਹੜੇ ਮਾਰੇ ਗਏ ਹਨ। 26 "ਮਸ਼ਕ ਤੂਬਲ ਅਤੇ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਓਥੇ ਹਨ। ਉਨ੍ਹਾਂ ਦੀਆਂ ਕਬਰਾਂ ਇਸਦੇ ਆਲੇ-ਦੁਆਲੇ ਹਨ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ। 27 ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ। 28 "ਮਿਸਰ, ਤੂੰ ਵੀ ਤਬਾਹ ਹੋ ਜਾਵੇਂਗਾ। ਅਤੇ ਤੂੰ ਵੀ ਹੇਠਾਂ ਉਨ੍ਹਾਂ ਅਸੁੰਨਤੀਆਂ ਨਾਲ ਲੇਟੇਁਗਾ। ਤੂੰ ਉਨ੍ਹਾਂ ਹੋਰਨਾਂ ਸਿਪਾਹੀਆਂ ਨਾਲ ਲੇਟੇਁਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। 29 "ਅਦੋਮ ਵੀ ਓਥੇ ਹੈ। ਉਸਦੇ ਰਾਜੇ ਅਤੇ ਬਾਕੀ ਆਗੂ ਵੀ ਓਥੇ ਉਸਦੇ ਨਾਲ ਹਨ। ਉਹ ਵੀ ਤਾਕਤਵਰ ਸਿਪਾਹੀ ਸਨ। ਪਰ ਹੁਣ ਉਹ ਓਥੇ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜੋ ਜੰਗ ਵਿੱਚ ਮਾਰੇ ਗਏ ਸਨ। ਉਹ ਓਥੇ ਉਨ੍ਹਾਂ ਅਸੁੰਨਤੀਆਂ ਨਾਲ ਲੇਟੇ ਹੋਏ ਹਨ। ਉਹ ਓਥੇ ਹੋਰਨਾਂ ਲੋਕਾਂ ਨਾਲ ਹਨ ਜਿਹੜੇ ਉਸ ਡੂੰਘੀ ਖੱਡ ਅੰਦਰ ਚਲੇ ਗਏ ਸਨ। 30 "ਉੱਤਰ ਦੇ ਹਾਕਮ ਓਥੇ ਹਨ, ਸਾਰੇ ਦੇ ਸਾਰੇ! ਅਤੇ ਓਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇੇ ਹਨ। ਉਹ ਅਸੁੰਨਤੀੇ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ। 31 "ਫਿਰਊਨ ਉਨ੍ਹਾਂ ਲੋਕਾਂ ਨੂੰ ਦੇਖੇਗਾ ਜਿਹੜੇ ਹੇਠਾਂ ਮੌਤ ਦੇ ਸਬਾਨ ਗਏ ਸਨ। ਉਸਨੂੰ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਸਕੂਨ ਮਿਲੇਗਾ। ਹਾਂ, ਫਿਰਊਨ ਅਤੇ ਉਸਦੀ ਸਾਰੀ ਫ਼ੌਜ ਜੰਗ ਵਿੱਚ ਮਾਰੀ ਜਾਵੇਗੀ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 32 "ਜਦੋਂ ਫਿਰਊਨ ਜਿਉਂਦਾ ਸੀ ਮੈਂ ਲੋਕਾਂ ਨੂੰ ਉਸਤੋਂ ਭੈਭੀਤ ਕੀਤਾ। ਪਰ ਹੁਣ, ਉਹ ਉਨ੍ਹਾਂ ਵਿਦੇਸ਼ੀਆਂ ਨਾਲ ਲੇਟੇਗਾ। ਫਿਰਊਨ ਅਤੇ ਉਸਦੀ ਫ਼ੌਜ ਉਨ੍ਹਾਂ ਹੋਰ ਸਾਰੇ ਸਿਪਾਹੀਆਂ ਨਾਲ ਲੇਟੇਗੀ ਜਿਹੜੇ ਜੰਗ ਵਿੱਚ ਮਾਰੇ ਗਏ ਸਨ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

33:1 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, 'ਹੋ ਸਕਦਾ ਹੈ ਕਿ ਮੈਂ ਇਸ ਦੇਸ ਨਾਲ ਲੜਨ ਲਈ ਦੁਸ਼ਮਣ ਸਿਪਾਹੀ ਲਿਆਵਾਂ। ਜਦੋਂ ਅਜਿਹਾ ਹੁੰਦਾ ਹੈ ਲੋਕ ਕਿਸੇ ਬੰਦੇ ਨੂੰ ਚੌਕੀਚਾਰ ਵਜੋਂ ਚੁਣਦੇ ਹਨ। 3 ਜਦੋਂ ਇਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ ਤਾਂ ਉਹ ਤੂਰ੍ਹੀ ਵਜਾ ਦਿੰਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ। 4 ਜੇ ਲੋਕ ਚੇਤਾਵਨੀ ਨੂੰ ਸੁਣ ਲੈਂਦੇ ਹਨ ਪਰ ਉਸਨੂੰ ਅਣਸੁਣਿਆਂ ਕਰ ਦਿੰਦੇ ਹਨ ਤਾਂ ਦੁਸ਼ਮਣ ਉਨ੍ਹਾਂ ਨੂੰ ਫ਼ੜ ਲੈਂਦਾ ਹੈ ਅਤੇ ਬੰਦੀ ਬਣਾਕੇ ਦੂਰ ਲੈ ਜਾਂਦਾ ਹੈ। ਉਹ ਬੰਦਾ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। 5 ਉਸਨੇ ਤੂਰ੍ਹੀ ਦੀ ਆਵਾਜ਼ ਸੁਣੀ, ਪਰ ਉਸਨੇ ਚੇਤਾਵਨੀ ਨੂੰ ਅਣਸੁਣਿਆਂ ਕਰ ਦਿੱਤਾ। ਇਸ ਲਈ ਆਪਣੀ ਮੌਤ ਦਾ ਓਹੀ ਕਸੂਰਵਾਰ ਹੈ। ਜੇ ਉਸਨੇ ਚੇਤਾਨਵੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਆਪਣੀ ਜਾਨ ਬਚਾ ਸਕਦਾ ਸੀ। 6 "'ਪਰ ਸ਼ਾਇਦ ਉਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ, ਪਰ ਤੂਰ੍ਹੀ ਨਹੀਂ ਵਜਾਉਂਦਾ। ਉਸ ਚੌਕੀਚਾਰ ਨੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ। ਦੁਸ਼ਮਣ ਉਨ੍ਹਾਂ ਨੂੰ ਫ਼ੜ ਲਵੇਗਾ ਅਤੇ ਬੰਦੀ ਬਣਾਕੇ ਲੈ ਜਾਵੇਗਾ। ਉਹ ਬੰਦਾ ਪਰ੍ਹਾਂ ਲੈ ਲਿਆ ਜਾਵੇਗਾ ਕਿਉਂ ਕਿ ਉਸਨੇ ਪਾਪ ਕੀਤਾ ਸੀ। ਪਰ ਚੌਕੀਦਾਰ ਉਸ ਬੰਦੇ ਦੀ ਮੌਤ ਲਈ ਵੀ ਜ਼ਿੰਮੇਵਾਰ ਹੋਵੇਗਾ।' 7 "ਹੁਣ, ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵਾਸਤੇ ਚੌਕੀਦਾਰ ਵਜੋਂ ਚੁਣ ਰਿਹਾ ਹਾਂ। ਜੇ ਤੂੰ ਮੇਰੇ ਮੂੰਹੋਁ ਸੰਦੇਸ਼ ਸੁਣੇ ਤਾਂ ਤੈਨੂੰ ਲੋਕਾਂ ਨੂੰ ਮੇਰੇ ਲਈ ਅਵੱਸ਼ ਚੇਤਾਵਨੀ ਦੇਣੀ ਚਾਹੀਦੀ ਹੈ। 8 ਮੈਂ ਸ਼ਾਇਦ ਤੈਨੂੰ ਇਹ ਆਖਾਂ, 'ਇਹ ਬਦ ਬੰਦਾ ਮਰੇਗਾ।' ਤਾਂ ਤੈਨੂੰ ਮੇਰੇ ਲਈ ਉਸ ਬੰਦੇ ਕੋਲ ਜਾਕੇ ਚੇਤਾਵਨੀ ਅਵੱਸ਼ ਦੇਣੀ ਚਾਹੀਦੀ ਹੈ। ਜੇ ਤੂੰ ਉਸ ਬਦ ਬੰਦੇ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਉਸਨੂੰ ਬਦਲਣ ਲਈ ਨਹੀਂ ਆਖਦਾ, ਤਾਂ ਉਹ ਬੰਦਾ ਮਰੇਗਾ ਕਿਉਂ ਕਿ ਉਸਨੇ ਪਾਪ ਕੀਤਾ ਸੀ। ਪਰ ਮੈਂ ਉਸਦੀ ਮੌਤ ਲਈ ਤੈਨੂੰ ਜ਼ਿੰਮੇਵਾਰ ਠਹਿਰਾਵਾਂਗਾ। 9 ਜੇਕਰ ਤੂੰ ਉਸ ਬੰਦੇ ਨੂੰ ਆਪਣਾ ਜੀਵਨ ਬਦਲਣ ਅਤੇ ਪਾਪ ਤੋਂ ਦੂਰ ਰਹਿਣ ਲਈ ਚੇਤਾਵਨੀ ਦੇ ਦਿੰਦਾ ਹੈ, ਪਰ ਉਹ ਪਾਪ ਕਰਨੋ ਹਟਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਮਰੇਗਾ ਕਿਉਂ ਕਿ ਉਸਨੇ ਪਾਪ ਕੀਤਾ ਸੀ। ਪਰ ਤੂੰ ਆਪਣੀ ਜਾਨ ਬਚਾ ਲਈ ਹੈ। 10 "ਇਸ ਲਈ, ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਸ਼ਾਇਦ ਉਹ ਲੋਕ ਆਖਣ, 'ਅਸੀਂ ਪਾਪ ਕੀਤਾ ਹੈ ਅਤੇ ਕਨੂੰਨ ਤੋੜਿਆ ਹੈ। ਸਾਡੇ ਪਾਪ ਬਤਦਾਸ਼ਤ ਕਰਨ ਨਾਲੋਂ ਜ਼ਿਆਦਾ ਭਾਰੇ ਹਨ। ਅਸੀਂ ਉਨ੍ਹਾਂ ਪਾਪਾਂ ਕਾਰਣ ਸੜਦੇ ਹਾਂ। ਅਸੀਂ ਜਿਉਣ ਲਈ ਕੀ ਕਰ ਸਕਦੇ ਹਾਂ?' 11 "ਤੈਨੂੰ ਉਨ੍ਹਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ, 'ਮੇਰਾ ਪ੍ਰਭੂ ਯਹੋਵਾਹ ਇਹ ਆਖਦਾ ਹੈ: ਆਪਣੇ ਜੀਵਨ ਨੂੰ ਸਾਖੀ ਰੱਖਕੇ, ਮੈਂ ਇਕਰਾਰ ਕਰਦਾ ਹਾਂ, ਕਿ ਮੈਨੂੰ ਲੋਕਾਂ ਨੂੰ ਮਰਦਿਆਂ ਦੇਖਕੇ ਖੁਸ਼ੀ ਨਹੀਂ ਹੁੰਦੀ - ਬਦ ਲੋਕਾਂ ਨੂੰ ਦੇਖਕੇ ਵੀ! ਮੈਂ ਨਹੀਂ ਚਾਹੁੰਦਾ ਕਿ ਉਹ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਮੰਦੇ ਲੋਕ ਮੇਰੇ ਵੱਲ ਵਾਪਸ ਪਰਤ ਆਉਣ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਜੀਵਨ ਤਬਦੀਲ ਕਰ ਲੈਣ ਤਾਂ ਜੋ ਉਹ ਸੱਚਮੁੱਚ ਜਿਉਂ ਸਕਣ! ਇਸ ਲਈ ਪਰਤ ਆਓ ਮੇਰੇ ਵੱਲ! ਮੰਦੇ ਕੰਮ ਕਰਨੋ ਹਟ ਜਾਵੋ! ਇਸਰਾਏਲ ਦੇ ਪਰਿਵਾਰ, ਤੈਨੂੰ ਮਰਨਾ ਕਿਉਂ ਪਵੇ?' 12 "ਅਤੇ ਆਦਮੀ ਦੇ ਪੁੱਤਰ, ਆਪਣੇ ਲੋਕਾਂ ਨੂੰ ਆਖ: 'ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸਨੂੰ ਨਹੀਂ ਬਚਾਉਣਗੇ, ਜੇ ਉਹ ਬੁਰਾ ਬਣ ਜਾਂਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ। ਅਤੇ ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਮੰਦੇ ਕੰਮ ਉਸਨੂੰ ਤਬਾਹ ਨਹੀਂ ਕਰਨਗੇ, ਜੇ ਉਹ ਆਪਣੀ ਬਦੀ ਤੋਂ ਪਰਤ ਜਾਂਦਾ ਹੈ। ਇਸ ਲਈ ਚੇਤੇ ਰੱਖ, ਕਿਸੇ ਬੰਦੇ ਨੇ ਅਤੀਤ ਵਿੱਚ ਕੀਤੇ ਨੇਕ ਕੰਮ ਉਸਨੂੰ ਨਹੀਂ ਬਚਾਉਣਗੇ ਜੇ ਉਹ ਪਾਪ ਕਰਨ ਲੱਗ ਪੈਂਦਾ ਹੈ।' 13 "ਸ਼ਾਇਦ ਮੈਂ ਕਿਸੇ ਨੇਕ ਬੰਦੇ ਨੂੰ ਆਖਾਂ ਕਿ ਉਹ ਜੀਵੇਗਾ। ਪਰ ਸ਼ਾਇਦ ਉਹ ਨੇਕ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਉਸਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸਨੂੰ ਬਚਾ ਲੈਣਗੇ। ਇਸ ਲਈ, ਸ਼ਾਇਦ ਉਹ ਮੰਦੀਆਂ ਗੱਲਾਂ ਕਰਨ ਲੱਗ ਪਵੇ। ਪਰ ਮੈਂ ਉਸ ਦੀਆਂ ਅਤੀਤ ਵਿੱਚ ਕੀਤੀਆਂ ਨੇਕ ਗੱਲਾਂ ਨੂੰ ਚੇਤੇ ਨਹੀਂ ਕਰਾਂਗਾ! ਨਹੀਂ, ਉਹ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਮਰੇਗਾ ਜਿਹੜੀਆਂ ਉਹ ਸ਼ੁਰੂ ਕਰਨ ਲੱਗ ਪੈਂਦਾ ਹੈ। 14 "ਜਾਂ ਸ਼ਾਇਦ, ਮੈਂ ਕਿਸੇ ਬੁਰੇ ਬੰਦੇ ਨੂੰ ਆਖਾਂ ਕਿ ਉਹ ਮਰੇਗਾ। ਪਰ ਸ਼ਾਇਦ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲਵੇ। ਸ਼ਾਇਦ ਉਹ ਪਾਪ ਕਰਨ ਤੋਂ ਹਟ ਜਾਵੇ ਅਤੇ ਸਹੀ ਢੰਗ ਨਾਲ ਜਿਉਣਾ ਸ਼ੁਰੂ ਕਰ ਦੇਵੇ। ਸ਼ਾਇਦ ਉਹ ਨੇਕ ਅਤੇ ਨਿਰਪੱਖ ਬਣ ਜਾਵੇ। 15 ਸ਼ਾਇਦ ਉਹ ਉਨ੍ਹਾਂ ਚੀਜ਼ਾਂ ਨੂੰ ਵਾਪਸ ਕਰ ਦੇਵੇ ਜਿਹੜੀਆਂ ਉਸਨੂੰ ਪੈਸਾ ਉਧਾਰ ਦੇਣ ਵੇਲੇ ਲਈਆਂ ਸਨ। ਸ਼ਾਇਦ ਉਹ ਆਪਣੀਆਂ ਚੋਰੀ ਕੀਤੀਆਂ ਚੀਜ਼ਾਂ ਦਾ ਮੁੱਲ ਤਾਰ ਦੇਵੇ। ਸ਼ਾਇਦ ਉਹ ਉਨ੍ਹਾਂ ਨੇਮਾਂ ਉੱਤੇ ਚੱਲਣਾ ਸੁਰੂ ਕਰ ਦੇਵੇ ਜਿਹੜੇ ਜੀਵਨ ਦਿੰਦੇ ਹਨ। ਉਹ ਮੰਦੇ ਕੰਮ ਕਰਨ ਤੋਂ ਹਟ ਜਾਂਦਾ ਹੈ। ਤਾਂ ਉਹ ਬੰਦਾ ਅਵੱਸ਼ ਜੀਵੇਗਾ। ਉਹ ਮਰੇਗਾ ਨਹੀਂ। 16 ਮੈਂ ਉਸਦੀਆਂ ਅਤੀਤ ਵਿੱਚ ਕੀਤੀਆਂ ਬਦ ਕਰਨੀਆਂ ਨੂੰ ਚੇਤੇ ਨਹੀਂ ਕਰਾਂਗਾ। ਕਿਉਂ? ਕਿਉਂ ਕਿ ਹੁਣ ਉਹ ਸਹੀ ਢੰਗ ਨਾਲ ਜਿਉਂ ਰਿਹਾ ਹੈ ਅਤੇ ਨਿਰਪੱਖ ਹੈ। ਇਸ ਲਈ ਉਹ ਜੀਵੇਗਾ! 17 "ਪਰ ਤੇਰੇ ਲੋਕ ਆਖਦੇ ਹਨ, 'ਇਹ ਗੱਲ ਠੀਕ ਨਹੀਂ! ਯਹੋਵਾਹ ਮੇਰਾ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ!'"ਪਰ ਉਹ ਅਜਿਹੇ ਲੋਕ ਹਨ ਜਿਹੜੇ ਨਿਰਪੱਖ ਨਹੀਂ ਹਨ! ਉਹ ਅਜਿਹੇ ਲੋਕ ਹਨ ਜਿਨ੍ਹਾਂ ਜ਼ਰੂਰ ਬਦਲਣਾ ਚਾਹੀਦਾ ਹੈ! 18 ਜੇ ਕੋਈ ਨੇਕ ਬੰਦਾ ਨੇਕੀ ਕਰਨਾ ਛੱਡ ਦਿੰਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ, ਤਾਂ ਉਹ ਆਪਣੇ ਪਾਪਾਂ ਕਾਰਣ ਮਰੇਗਾ। 19 ਅਤੇ ਜੇ ਕੋਈ ਬੁਰਾ ਬੰਦਾ ਬਦੀ ਕਰਨੀ ਛੱਡ ਦਿੰਦਾ ਹੈ ਅਤੇ ਸਹੀ ਢੰਗ ਨਾਲ ਜਿਉਂਣਾ ਅਤੇ ਨਿਰਪੱਖ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਜੀਵੇਗਾ! 20 ਪਰ ਤੁਸੀਂ ਲੋਕ ਫ਼ੇਰ ਵੀ ਆਖਦੇ ਹੋ ਕਿ ਮੈਂ ਨਿਰਪੱਖ ਨਹੀਂ ਹਾਂ। ਪਰ ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ। ਇਸਰਾਏਲ ਦੇ ਪਰਿਵਾਰ, ਹਰ ਬੰਦੇ ਦਾ ਨਿਰਣਾ ਉਸਦੇ ਅਮਲਾਂ ਅਨੁਸਾਰ ਹੋਵੇਗਾ!" 21 ਜਲਾਵਤਨੀ ਦੇ 12 ਵੇਂ ਵਰ੍ਹੇ ਦੇ 10 ਵੇਂ ਮਹੀਨੇ 5 ਵੇਂ ਦਿਨ, ਯਰੂਸ਼ਲਮ ਤੋਂ ਮੇਰੇ ਕੋਲ ਇੱਕ ਬੰਦਾ ਆਇਆ। ਉਹ ਉਥੋਂ ਲੜਾਈ ਵਿੱਚੋਂ ਬਚਕੇ ਆਇਆ ਸੀ। ਉਸਨੇ ਆਖਿਆ, "ਯਰੂਸ਼ਲਮ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ!" 22 ਹੁਣ ਮੇਰੇ ਪ੍ਰਭੂ ਯਹੋਵਾਹ ਦੀ ਸ਼ਕਤੀ ਉਸ ਬੰਦੇ ਦੇ ਆਉਣ ਤੋਂ ਪਹਿਲਾਂ ਦੀ ਸ਼ਾਮ ਨੂੰ ਆਈ ਸੀ। ਪਰਮੇਸ਼ੁਰ ਨੇ ਮੈਨੂੰ ਨਾ ਬੋਲ ਸਕਣ ਦੇ ਕਾਬਿਲ ਬਣਾ ਦਿੱਤਾ ਸੀ। ਉਸ ਸਮੇਂ ਜਦੋਂ ਉਹ ਬੰਦਾ ਆਇਆ, ਯਹੋਵਾਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਅਤੇ ਮੈਨੂੰ ਫ਼ੇਰ ਬੋਲਣ ਦਿੱਤਾ। 23 ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸਨੇ ਆਖਿਆ, 24 "ਆਦਮੀ ਦੇ ਪੁੱਤਰ, ਇਸਰਾਏਲ ਦੇ ਬਰਬਾਦ ਹੋਏ ਸ਼ਹਿਰਾਂ ਵਿੱਚ ਕੁਝ ਇਸਰਾਏਲੀ ਲੋਕ ਰਹਿੰਦੇ ਹਨ। ਉਹ ਲੋਕ ਆਖ ਰਹੇ ਹਨ, 'ਸਿਰਫ਼ ਅਬਰਾਹਾਮ ਇੱਕ ਹੀ ਆਦਮੀ ਸੀ, ਅਤੇ ਪਰਮੇਸ਼ੁਰ ਨੇ ਉਸਨੂੰ ਇਹ ਸਾਰੀ ਧਰਤੀ ਦੇ ਦਿੱਤੀ ਸੀ। ਹੁਣ ਅਸੀਂ ਬਹੁਤ ਲੋਕ ਹਾਂ, ਇਸ ਲਈ ਇਹ ਧਰਤੀ ਅਵੱਸ਼ ਹੀ ਸਾਡੀ ਹੈ! ਇਹ ਸਾਡੀ ਧਰਤੀ ਹੈ!' 25 "ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, 'ਤੁਸੀਂ ਖੂਨ ਨਾਲ ਭਰਿਆ ਹੋਇਆ ਮਾਸ ਖਾਂਦੇ ਹੋ। ਤੁਸੀਂ ਸਹਾਇਤਾ ਲਈ ਆਪਣੇ ਬੁੱਤਾਂ ਵੱਲ ਦੇਖਦੇ ਹੋ। ਤੁਸੀਂ ਲੋਕਾਂ ਨੂੰ ਕਤਲ ਕਰਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਧਰਤੀ ਕਿਉਂ ਦੇਵਾਂ? 26 ਤੁਸੀਂ ਆਪਣੀ ਹੀ ਤਲਵਾਰ ਉੱਤੇ ਨਿਰਭਰ ਕਰਦੇ ਹੋ। ਤੁਹਾਡੇ ਵਿੱਚ ਹਰ ਕੋਈ ਭਿਆਨਕ ਗੱਲਾਂ ਕਰਦਾ ਹੈ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਵਾਂਢੀ ਦੀ ਪਤਨੀ ਨਾਲ ਬਦਕਾਰੀ ਕਰਦਾ ਹੈ। ਤੁਹਾਨੂੰ ਧਰਤੀ ਨਹੀਂ ਮਿਲ ਸਕਦੀ!' 27 "ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, "ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ, ਕਿ ਉਨ੍ਹਾਂ ਬਰਬਾਦ ਹੋਏ ਸ਼ਹਿਰਾਂ ਵਿੱਚ ਰਹਿਣ ਵਾਲੇ ਉਹ ਲੋਕ ਤਲਵਾਰ ਨਾਲ ਮਾਰੇ ਜਾਣਗੇ! ਜੇ ਕੋਈ ਸ਼ਹਿਰ ਤੋਂ ਬਾਹਰ ਹੈ ਤਾਂ ਮੈਂ ਉਸਨੂੰ ਜਾਨਵਰਾਂ ਤੋਂ ਮਰਵਾਵਾਂਗਾ ਅਤੇ ਉਸਨੂੰ ਉਨ੍ਹਾਂ ਦਾ ਭੋਜਨ ਬਣਾਵਾਂਗਾ। ਜੇ ਲੋਕ ਕਿਲਿਆਂ ਅਤੇ ਗੁਫ਼ਾਵਾਂ ਵਿੱਚ ਲੁਕੇ ਹੋਣਗੇ ਤਾਂ ਉਹ ਬੀਮਾਰੀ ਨਾਲ ਮਰਨਗੇ। 28 ਮੈਂ ਧਰਤੀ ਨੂੰ ਵੀਰਾਨ ਅਤੇ ਬਂਜਰ ਬਣਾ ਦਿਆਂਗਾ। ਉਹ ਦੇਸ਼ ਸਾਰੀਆਂ ਚੀਜ਼ਾਂ ਗਵਾ ਲਵੇਗਾ ਜਿਨ੍ਹਾਂ ਉੱਤੇ ਉਸਨੂੰ ਮਾਣ ਸੀ। ਇਸਰਾਏਲ ਦੇ ਪਰਬਤ ਵੀਰਾਨ ਹੋ ਜਾਣਗੇ। ਕੋਈ ਵੀ ਉਸ ਥਾਂ ਤੋਂ ਨਹੀਂ ਲੰਘੇਗਾ। 29 ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਭਿਆਨਕ ਕਾਰੇ ਕੀਤੇ ਹਨ। ਇਸ ਲਈ ਮੈਂ ਉਸ ਧਰਤੀ ਨੂੰ ਵੀਰਾਨ ਅਤੇ ਬਂਜਰ ਬਣਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 30 "'ਅਤੇ ਹੁਣ, ਤੇਰੇ ਬਾਰੇ, ਆਦਮੀ ਦੇ ਪੁੱਤਰ। ਤੇਰੇ ਲੋਕ ਕੰਧਾਂ ਨਾਲ ਝੁਕੇ ਹੋਏ ਅਤੇ ਆਪਣੇ ਦਰਵਾਜ਼ਿਆਂ ਤੇ ਖਲੋਤੇ ਹੋਏ ਤੇਰੇ ਬਾਰੇ ਗੱਲਾਂ ਕਰ ਰਹੇ ਹਨ। ਉਹ ਇੱਕ ਦੂਸਰੇ ਨੂੰ ਆਖਦੇ ਹਨ, "ਆਓ, ਆਓ ਅਸੀਂ ਜਾਕੇ ਸੁਣੀੇਁ ਯਹੋਵਾਹ ਕੀ ਆਖਦਾ ਹੈ।" 31 ਇਸ ਲਈ ਉਹ ਤੇਰੇ ਕੋਲ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸਾਮ੍ਹਣੇ ਇਸ ਤਰ੍ਹਾਂ ਬੈਠਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸ਼ਬਦ ਸੁਣਦੇ ਹਨ। ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜਿਹੜੀਆਂ ਤੂੰ ਆਖਦਾ ਹੈਂ। ਉਹ ਸਿਰਫ਼ ਓਹੀ ਕਰਨਾ ਚਾਹੁੰਦੇ ਹਨ ਜੋ ਚੰਗਾ ਮਹਿਸੂਸ ਹੁੰਦਾ ਹੈ। ਉਹ ਸਿਰਫ਼ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਅਤੇ ਹੋਰ ਪੈਸਾ ਬਨਾਉਣਾ ਚਾਹੁੰਦੇ ਹਨ। 32 "'ਤੂੰ ਉਨ੍ਹਾਂ ਲੋਕਾਂ ਲਈ ਪਿਆਰ ਦੇ ਗੀਤ ਗਾਉਣ ਵਾਲੇ ਗਾਇਕ ਤੋਂ ਇਲਾਵਾ ਕੁਝ ਵੀ ਨਹੀਂ। ਤੇਰੀ ਆਵਾਜ਼ ਚੰਗੀ ਹੈ। ਤੂੰ ਆਪਣਾ ਸਾਜ਼ਾ ਚੰਗੀ ਤਰ੍ਹਾਂ ਵਜਾਉਂਦਾ ਹੈਂ। ਉਹ ਤੇਰੇ ਸ਼ਬਦ ਸੁਣਦੇ ਹਨ, ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜੋ ਤੂੰ ਆਖਦਾ ਹੈਂ। 33 ਪਰ ਜਿਹੜੀਆਂ ਗੱਲਾਂ ਬਾਰੇ ਤੂੰ ਗੀਤ ਗਾਉਂਦਾ ਹੈਂ ਉਹ ਸੱਚਮੁੱਚ ਵਾਪਰਨਗੀਆਂ। ਫ਼ੇਰ ਲੋਕਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਵਿਚਕਾਰ ਸੱਚਮੁੱਚ ਇੱਕ ਨਬੀ ਰਹਿੰਦਾ ਸੀ।"'

34:1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਆਜੜੀਆਂ ਦੇ ਵਿਰੁੱਧ ਬੋਲ। ਉਨ੍ਹਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਇਸਰਾਏਲ ਦੇ ਆਜੜੀਆਂ ਤੇ ਲਾਹਨਤ ਜੋ ਸਿਰਫ਼ ਆਪਣਾ ਹੀ ਧਿਆਨ ਰੱਖਦੇ ਹਨ। ਕੀ ਆਜੜੀਆਂ ਨੂੰ ਇੱਜੜ ਦਾ ਧਿਆਨ ਨਹੀਂ ਰੱਖਣਾ ਚਾਹੀਦਾ? 3 ਤੁਸੀਂ ਮੋਟੀਆਂ ਭੇਡਾਂ ਨੂੰ ਖਾ ਜਾਂਦੇ ਹੋ ਅਤੇ ਉਨ੍ਹਾਂ ਦੀ ਉਨ ਦਾ ਆਪਣੇ ਕੱਪੜੇ ਬਨਾਉਣ ਲਈ ਇਸਤੇਮਾਲ ਕਰਦੇ ਹੋ। ਤੁਸੀਂ ਮੋਟੀਆਂ ਭੇਡਾਂ ਨੂੰ ਮਾਰ ਦਿੰਦੇ ਹੋ ਪਰ ਤੁਸੀਂ ਇੱਜੜ ਦਾ ਪੋਸ਼ਣ ਨਹੀਂ ਕਰਦੇ। 4 ਤੁਸੀਂ ਕਮਜ਼ੋਰਾਂ ਨੂੰ ਮਜ਼ਬੂਤ ਨਹੀਂ ਕੀਤਾ। ਤੁਸੀਂ ਬੀਮਾਰ ਭੇਡਾਂ ਦੀ ਦੇਖਭਾਲ ਨਹੀਂ ਕੀਤੀ। ਤੁਸੀਂ ਜ਼ਖਮੀ ਭੇਡਾਂ ਤੇ ਪਟ੍ਟੀਆਂ ਨਹੀਂ ਬਂਨ੍ਹੀਆਂ। ਕੁਝ ਭੇਡਾਂ ਦੂਰ ਭਟਕ ਗਈਆਂ ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਨਹੀਂ ਗਏ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ। ਤੁਸੀਂ ਉਨ੍ਹਾਂ ਗੁਆਚੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਨਹੀਂ ਤੁਸੀਂ ਜ਼ਾਲਮ ਅਤੇ ਗੰਭੀਰ ਸੀ - ਇਸੇ ਢੰਗ ਨਾਲ ਹੀ ਤੁਸੀਂ ਭੇਡਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ! 5 "'ਅਤੇ ਹੁਣ ਭੇਡਾਂ ਖਿਲਰ ਗਈਆਂ ਹਨ ਕਿਉਂ ਕਿ ਇੱਥੇ ਕੋਈ ਵੀ ਆਜੜੀ ਨਹੀਂ ਸੀ। ਉਹ ਹਰ ਜੰਗਲੀ ਜਾਨਵਰ ਦੀ ਖੁਰਾਕ ਬਣ ਗਈਆਂ। ਇਸ ਲਈ ਉਹ ਖਿਂਡ ਗਈਆਂ। 6 ਮੇਰਾ ਇੱਜੜ ਸਾਰੇ ਪਰਬਤਾਂ ਅਤੇ ਹਰ ਉੱਚੀ ਪਹਾੜੀ ਉੱਤੇ ਭਟਕਿਆ। ਮੇਰਾ ਇੱਜੜ ਧਰਤੀ ਤੇ ਹਰ ਪਾਸੇ ਖਿਂਡ ਗਿਆ। ਓਥੇ ਕੋਈ ਵੀ ਉਨ੍ਹਾਂ ਦੇਖਣ ਵਾਲਾ ਅਤੇ ਉਨ੍ਹਾਂ ਨੂੰ ਲੱਭਣ ਵਾਲਾ ਨਹੀਂ ਸੀ।"' 7 ਇਸ ਲਈ ਤੁਸੀਂ, ਆਜੜੀਓ, ਯਹੋਵਾਹ ਦਾ ਸ਼ਬਦ ਸੁਣੋ। ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, 8 "ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ। ਜੰਗਲੀ ਜਾਨਵਰਾਂ ਨੇ ਮੇਰੀਆਂ ਭੇਡਾਂ ਫ਼ੜ ਲਈਆਂ। ਹਾਂ, ਮੇਰਾ ਇੱਜੜ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਿਆ ਹੈ। ਕਿਉਂ ਕਿ ਉਨ੍ਹਾਂ ਦਾ ਕੋਈ ਅਸਲੀ ਆਜੜੀ ਨਹੀਂ ਸੀ। ਮੇਰੇ ਆਜੜੀਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ। ਨਹੀਂ, ਇਨ੍ਹਾਂ ਆਜੜੀਆਂ ਨੇ ਸਿਰਫ਼ ਭੇਡਾਂ ਨੂੰ ਮਾਰਿਆ ਅਤੇ ਆਪਣਾ ਪੋਸ਼ਣ ਕੀਤਾ। ਉਨ੍ਹਾਂ ਨੇ ਮੇਰੇ ਇੱਜੜ ਦਾ ਪੋਸ਼ਣ ਨਹੀਂ ਕੀਤਾ।" 9 ਇਸ ਲਈ, ਆਜੜੀਓ, ਤੁਸੀਂ ਯਹੋਵਾਹ ਦੇ ਸ਼ਬਦ ਨੂੰ ਸੁਣੋ! 10 ਯਹੋਵਾਹ ਆਖਦਾ ਹੈ, "ਮੈਂ ਉਨ੍ਹਾਂ ਆਜੜੀਆਂ ਦੇ ਵਿਰੁੱਧ ਹਾਂ! ਮੈਂ ਉਨ੍ਹਾਂ ਪਾਸੋਂ ਆਪਣੀਆਂ ਭੇਡਾਂ ਦੀ ਮੰਗ ਕਰਾਂਗਾ। ਮੈਂ ਉਨ੍ਹਾਂ ਦੀ ਛੁੱਟੀ ਕਰ ਦਿਆਂਗਾ! ਉਹ ਹੋਰ ਵਧੇਰੇ ਮੇਰੇ ਆਜੜੀ ਨਹੀਂ ਰਹਿਣਗੇ! ਫ਼ੇਰ ਆਜੜੀ ਆਪਣਾ ਪੋਸ਼ਣ ਨਹੀਂ ਕਰ ਸਕਣਗੇ। ਅਤੇ ਮੈਂ ਆਪਣੇ ਇੱਜੜ ਨੂੰ ਉਨ੍ਹਾਂ ਦੇ ਮੂੰਹਾਂ ਤੋਂ ਬਚਾ ਲਵਾਂਗਾ। ਫ਼ੇਰ ਮੇਰੀਆਂ ਭੇਡਾਂ ਉਨ੍ਹਾਂ ਦਾ ਭੋਜਨ ਨਹੀਂ ਹੋਣਗੀਆਂ।" 11 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ, ਖੁਦ, ਉਨ੍ਹਾਂ ਦਾ ਆਜੜੀ ਹੋਵਾਂਗਾ। ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ, ਮੈਂ ਉਨ੍ਹਾਂ ਨੂੰ ਲੱਭਾਂਗਾ। 12 ਜੇਕਰ ਕੋਈ ਆਜੜੀ ਆਪਣੀਆਂ ਭੇਡਾਂ ਦੇ ਨਾਲ ਹੁੰਦਾ ਹੈ ਜਦੋਂ ਉਹ ਦੂਰ ਭਟਕਣ ਲਗਦੀਆਂ ਹਨ, ਤਾਂ ਉਹ ਉਨ੍ਹਾਂ ਦੀ ਖੋਜ ਕਰਨ ਜਾਵੇਗਾ। ਇਸੇ ਤਰ੍ਹਾਂ, ਮੈਂ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਆਪਣੀਆਂ ਭੇਡਾਂ ਨੂੰ ਬਚਾ ਲਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਲਿਆਵਾਂਗਾ ਜਿਧ੍ਧਰ ਉਹ ਉਸ ਹਨੇਰੇ ਅਤੇ ਬਦਲਵਾਈ ਵਾਲੇ ਦਿਨ ਖਿਂਡ ਗਈਆਂ ਸਨ। 13 ਮੈਂ ਉਨ੍ਹਾਂ ਨੂੰ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਇਕਠਿਆਂ ਕਰਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਤੇ ਲਿਆਵਾਂਗਾ। ਅਤੇ ਮੈਂ ਉਨ੍ਹਾਂ ਦਾ, ਇਸਰਾਏਲ ਦੇ ਪਰਬਤਾਂ ਉੱਤੇ, ਨਦੀਆਂ ਕੰਢੇ, ਉਨ੍ਹਾਂ ਸਾਰੀਆਂ ਥਾਵਾਂ ਉੱਤੇ ਜਿੱਥੇ ਲੋਕ ਰਹਿੰਦੇ ਹਨ, ਪੋਸ਼ਣ ਕਰਾਂਗਾ। 14 ਮੈਂ ਉਨ੍ਹਾਂ ਦੀ ਘਾਹ ਦੇ ਮੈਦਾਨਾਂ ਵੱਲ ਅਗਵਾਈ ਕਰਾਂਗਾ। ਉਹ ਇਸਰਾਏਲ ਦੇ ਪਰਬਤਾਂ ਦੀ ਉੱਚੀ ਥਾਂ ਉੱਤੇ ਜਾਣਗੀਆਂ। ਓਥੇ ਉਹ ਚੰਗੀ ਧਰਤੀ ਉੱਤੇ ਲੇਟਣਗੀਆਂ ਅਤੇ ਘਾਹ ਖਾਣਗੀਆਂ। ਉਹ ਇਸਰਾਏਲ ਦੇ ਪਰਬਤਾਂ ਉੱਤੇ ਵਧ੍ਧੀਆ ਘਾਹ ਦੇ ਮੈਦਾਨ ਵਿੱਚ ਚਰਨਗੀਆਂ। 15 ਹਾਂ, ਮੈਂ ਆਪਣੇ ਇੱਜੜ ਦਾ ਪੋਸ਼ਣ ਕਰਾਂਗਾ ਅਤੇ ਮੈਂ ਉਨ੍ਹਾਂ ਦੀ ਆਰਾਮ ਵਾਲੀ ਥਾਂ ਵੱਲ ਅਗਵਾਈ ਕਰਾਂਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 16 "ਮੈਂ ਆਪਣੀਆਂ ਗੁਆਚੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਉਨ੍ਹਾਂ ਭੇਡਾਂ ਨੂੰ ਵਾਪਸ ਲਿਆਵਾਂਗਾ ਜਿਹੜੀਆਂ ਖਿਂਡ ਗਈਆਂ ਸਨ। ਮੈਂ ਜ਼ਖਮੀ ਹੋਈਆਂ ਭੇਡਾਂ ਦੇ ਪਟ੍ਟੀਆਂ ਬਂਨ੍ਹਾਂਗਾ। ਮੈਂ ਕਮਜ਼ੋਰ ਭੇਡਾਂ ਨੂੰ ਤਕੜੀਆਂ ਕਰਾਂਗਾ। ਪਰ ਮੈਂ ਉਨ੍ਹਾਂ ਮੋਟੇ ਅਤੇ ਤਾਕਤਵਰ ਆਜੜੀਆਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਓਸੇ ਤਰ੍ਹਾਂ ਦੀ ਸਜ਼ਾ ਦੀ ਖੁਰਾਕ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।" 17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਤੂੰ, ਮੇਰੇ ਇੱਜੜ, ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿਚਕਾਰ ਨਿਰਣਾ ਕਰਾਂਗਾ। ਮੈਂ ਭੇਡੂਆਂ ਅਤੇ ਬਕਰਿਆਂ ਵਿਚਕਾਰ ਨਿਰਣਾ ਕਰਾਂਗਾ। 18 ਤੁਸੀਂ ਚੰਗੀ ਧਰਤੀ ਉੱਤੇ ਉੱਗਣ ਵਾਲੀ ਘਾਹ ਚਰ ਸਕਦੇ ਹੋ। ਇਸ ਲਈ ਤੁਸੀਂ ਉਸ ਘਾਹ ਨੂੰ ਕਿਉਂ ਲਿਤਾੜਦੇ ਹੋ ਜਿਸਨੂੰ ਹੋਰ ਭੇਡਾਂ ਖਾਣਾ ਚਾਹੁੰਦੀਆਂ ਹਨ? ਤੁਸੀਂ ਬਹੁਤ ਸਾਰਾ ਸਾਫ਼ ਪਾਣੀ ਪੀ ਸਕਦੇ ਹੋ। ਇਸ ਲਈ ਤੁਸੀ ਉਸ ਪਾਣੀ ਨੂੰ ਕਿਉਂ ਗੰਧਲਾ ਕਰਦੇ ਹੋ ਜਿਸਨੂੰ ਹੋਰ ਭੇਡਾਂ ਪੀਣਾ ਚਾਹੁੰਦੀਆਂ ਹਨ? 19 ਮੇਰੇ ਇੱਜੜ ਨੂੰ ਉਹੀ ਘਾਹ ਖਾਣਾ ਪੈਣਾ ਹੈ ਜੋ ਤੁਸੀਂ ਆਪਣੇ ਪੈਰਾਂ ਹੇਠਾਂ ਮਿਧਿਆ ਅਤੇ ਉਨ੍ਹਾਂ ਨੂੰ ਓਹੀ ਪਾਣੀ ਪੀਣਾ ਪਿਆ ਜਿਹੜਾ ਤੁਸੀਂ ਆਪਣੇ ਪੈਰਾਂ ਨਾਲ ਗੰਧਲਾ ਕੀਤਾ!" 20 ਇਸ ਲਈ ਮੇਰਾ ਪ੍ਰਭੂ ਯਹੋਵਾਹ ਉਨ੍ਹਾਂ ਨੂੰ ਆਖਦਾ ਹੈ: "ਮੈਂ, ਖੁਦ, ਮੋਟੀਆਂ ਅਤੇ ਪਤਲੀਆਂ ਭੇਡਾਂ ਵਿਚਕਾਰ ਨਿਰਣਾ ਕਰਾਂਗਾ। 21 ਤੁਸੀਂ ਆਪਣੇ ਪਾਸਿਆਂ ਅਤੇ ਮੋਢੇ ਨਾਲ ਧੱਕਾ ਦਿੰਦੇ ਹੋ। ਤੁਸੀਂ ਸਾਰੀਆਂ ਕਮਜ਼ੋਰ ਭੇਡਾਂ ਨੂੰ ਆਪਣੇ ਸਿੰਗਾਂ ਨਾਲ ਹੇਠਾਂ ਡੇਗ ਦਿੰਦੇ ਹੋ। ਤੁਸੀਂ ਉਨ੍ਹਾਂ ਨੂੰ ਬਾਹਰ ਕੱਢਣ ਤੀਕ ਧੱਕਦੇ ਰਹਿੰਦੇ ਹੋ। 22 ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ। ਉਹ ਹੁਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਨਹੀਂ ਹੋਵੇਗਾ। ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿਚਕਾਰ ਨਿਰਣਾ ਕਰਾਂਗਾ। 23 ਫ਼ੇਰ ਮੈਂ ਉਨ੍ਹਾਂ ਉੱਤੇ ਇੱਕ ਆਜੜੀ, ਆਪਣੇ ਸੇਵਕ ਦਾਊਦ, ਨੂੰ ਲਵਾਂਗਾ। ਉਹ ਉਨ੍ਹਾਂ ਦਾ ਪੋਸ਼ਣ ਕਰੇਗਾ ਅਤੇ ਉਨ੍ਹਾਂ ਦਾ ਆਜੜੀ ਬਣੇਗਾ। 24 ਫ਼ੇਰ ਮੈਂ, ਪ੍ਰਭੂ ਅਤੇ ਯਹੋਵਾਹ, ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਹਾਕਮ ਹੋਵੇਗਾ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ। 25 "ਅਤੇ ਫ਼ੇਰ ਮੈਂ ਆਪਣੀਆਂ ਭੇਡਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਮੈਂ ਨੁਕਸਾਨਦਾਇਕ ਜਾਨਵਰਾਂ ਨੂੰ ਇਸਰਾਏਲ ਦੀ ਧਰਤੀ ਤੋਂ ਦੂਰ ਕਰ ਦਿਆਂਗਾ। ਫ਼ੇਰ ਭੇਡਾਂ ਮਾਰੂਬਲ ਵਿੱਚ ਸੁਰਖਿਅਤ ਹੋ ਸਕਦੀਆਂ ਹਨ ਅਤੇ ਜੰਗਲ ਵਿੱਚ ਸੌਂ ਸਕਦੀਆਂ ਹਨ। 26 ਮੈਂ ਆਪਣੀ ਪਹਾੜੀ ਦੇ ਇਰਦ-ਗਿਰਦ ਦੀਆਂ ਭੇਡਾਂ ਅਤੇ ਥਾਵਾਂ ਨੂੰ ਅਸੀਸ ਦੇਵਾਂਗਾ। ਮੈਂ ਸਹੀ ਸਮੇਂ ਬਾਰਸ਼ਾਂ ਹੋਣ ਦੇਵਾਂਗਾ। ਉਹ ਉਨ੍ਹਾਂ ਉੱਤੇ ਅਸੀਸਾਂ ਵਰ੍ਹਾਉਣਗੀਆਂ। 27 ਖੇਤਾਂ ਵਿੱਚ ਉੱਗਣ ਵਾਲੇ ਰੁੱਖ ਫ਼ਲ ਪੈਦਾ ਕਰਨਗੇ। ਧਰਤੀ ਆਪਣੀ ਫ਼ਸਲ ਦੇਵੇਗੀ। ਇਸ ਲਈ ਭੇਡਾਂ ਆਪਣੀ ਧਰਤੀ ਉੱਤੇ ਸੁਰਖਿਅਤ ਹੋਣਗੀਆਂ। ਮੈਂ ਉਨ੍ਹਾਂ ਉਤਲੇ ਜੂਲੇ ਤੋੜ ਦਿਆਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਸ਼ਕਤੀ ਤੋਂ ਬਚਾਵਾਂਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਸੀ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 28 ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਜਾਨਵਰਾਂ ਵਾਂਗ ਨਹੀਂ ਫ਼ੜੇ ਜਾਣਗੇ। ਉਹ ਜਾਨਵਰ ਉਨ੍ਹਾਂ ਨੂੰ ਫ਼ੇਰ ਨਹੀਂ ਖਾਣਗੇ। ਪਰ ਉਹ ਸੁਰਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ। 29 ਮੈਂ ਉਨ੍ਹਾਂ ਨੂੰ ਕੁਝ ਜ਼ਮੀਨ ਦਿਆਂਗਾ ਜਿਹੜਾ ਚੰਗਾ ਬਗੀਚਾ ਬਣ ਸਕੇਗੀ। ਫ਼ੇਰ ਉਨ੍ਹਾਂ ਨੂੰ ਉਸ ਧਰਤੀ ਤੇ ਭੁੱਖ ਨਹੀਂ ਝਲ੍ਲਣੀ ਪਵੇਗੀ। ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਬੇਇੱਜ਼ਤ ਨਹੀਂ ਹੋਣਗੇ। 30 ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। ਅਤੇ ਉਨ੍ਹਾਂ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। ਅਤੇ ਇਸਰਾਏਲ ਦਾ ਪਰਿਵਾਰ ਜਾਣ ਜਾਵੇਗਾ ਕਿ ਉਹ ਮੇਰੇ ਬੰਦੇ ਹਨ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 31 "ਤੁਸੀਂ ਮੇਰੀਆਂ ਭੇਡਾਂ ਹੋ, ਮੇਰੇ ਘਾਹ ਦੇ ਮੈਦਾਨ ਦੀਆਂ ਭੇਡਾਂ। ਤੁਸੀਂ ਸਿਰਫ਼ ਮਨੁੱਖ ਹੋ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

35:1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਸ਼ਈਰ ਪਰਬਤ ਵੱਲ ਵੇਖ, ਅਤੇ ਮੇਰੇ ਲਈ ਇਸਦੇ ਵਿਰੁੱਧ ਬੋਲ। 3 ਇਸਨੂੰ ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਸ਼ਈਰ ਪਰਬਤ, ਮੈਂ ਹਾਂ ਤੇਰੇ ਵਿਰੁੱਧ! ਸਜ਼ਾ ਦੇਵਾਂਗਾ ਤੈਨੂੰ ਮੈਂ। ਬਣਾ ਦਿਆਂਗਾ ਮੈਂ ਤੈਨੂੰ ਵੀਰਾਨ ਬਂਜਰ ਧਰਤੀ। 4 ਤਬਾਹ ਕਰ ਦਿਆਂਗਾ ਮੈਂ ਤੇਰੇ ਸ਼ਹਿਰਾਂ ਨੂੰ। ਅਤੇ ਹੋ ਜਾਵੇਗਾ ਵੀਰਾਨ ਤੂੰ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 5 ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।"' 6 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਮੌਤ ਦੇ ਹਵਾਲੇ ਕਰ ਦਿਆਂਗਾ। ਮੌਤ ਤੈਨੂੰ ਭਜਾਵੇਗੀ। ਤੂੰ ਲੋਕਾਂ ਨੂੰ ਮਾਰਨ ਤੋਂ ਨਫ਼ਰਤ ਨਹੀਂ ਕੀਤੀ। ਇਸ ਲਈ ਮੌਤ ਤੈਨੂੰ ਭਜਾਵੇਗੀ। 7 ਅਤੇ ਮੈਂ ਸ਼ਈਰ ਪਰਬਤ ਨੂੰ ਇੱਕ ਵੀਰਾਨ ਖੰਡਰ ਬਣਾ ਦਿਆਂਗਾ। ਮੈਂ ਉਸ ਸ਼ਹਿਰ ਵਿੱਚੋਂ ਆਉਣ ਵਾਲੇ ਹਰ ਬੰਦੇ ਨੂੰ ਮਾਰ ਦਿਆਂਗਾ। ਅਤੇ ਮੈਂ ਹਰ ਓਸ ਬੰਦੇ ਨੂੰ ਮਾਰ ਦਿਆਂਗਾ ਜਿਹੜਾ ਉਸ ਸ਼ਹਿਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ। 8 ਮੈਂ ਇਸਦੇ ਪਰਬਤਾਂ ਨੂੰ ਲਾਸ਼ਾਂ ਨਾਲ ਢਕ੍ਕ ਦਿਆਂਗਾ। ਉਹ ਲਾਸ਼ਾਂ ਤੇਰੀਆਂ ਸਾਰੀਆਂ ਪਹਾੜੀਆਂ, ਵਾਦੀਆਂ ਤੇ ਤੇਰੀਆਂ ਸਾਰੀਆਂ ਘਾਟੀਆਂ ਵਿੱਚ ਹੋਣਗੀਆਂ। 9 ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।" 10 ਤੂੰ ਆਖਿਆ ਸੀ, "ਇਹ ਦੋ ਕੌਮਾਂ ਅਤੇ ਦੇਸ਼ ਮੇਰੇ ਹੋਣਗੇ। ਅਸੀਂ ਉਨ੍ਹਾਂ ਨੂੰ ਆਪਣੀ ਖਾਤਰ ਲਵਾਂਗੇ।"ਪਰ ਯਹੋਵਾਹ ਇੱਥੇ ਹੈ! 11 ਅਤੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਤੁਸੀਂ ਮੇਰੇ ਲੋਕਾਂ ਨਾਲ ਈਰਖਾ ਕੀਤੀ। ਤੁਸੀਂ ਉਨ੍ਹਾਂ ਉੱਤੇ ਗੁੱਸਾ ਕੀਤਾ ਅਤੇ ਕਿਉਂ ਕਿ ਤੁਸੀਂ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ ਓਸੇ ਤਰ੍ਹਾਂ ਸਜ਼ਾ ਦੇਵਾਂਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਨੁਕਸਾਨ ਪੁਚਾਇਆ ਸੀ! ਮੈਂ ਤੁਹਾਨੂੰ ਸਜ਼ਾ ਦੇਵਾਂਗਾ ਅਤੇ ਆਪਣੇ ਲੋਕਾਂ ਨੂੰ ਇਹ ਜਾਣ ਲੈਣ ਦਿਆਂਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। 12 ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ। ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, 'ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!' 13 ਅਤੇ ਤੁਸੀਂ ਗੁਮਾਨੀ ਸੀ ਅਤੇ ਮੇਰੇ ਖਿਲਾਫ਼ ਗੱਲਾਂ ਕੀਤੀਆਂ ਸਨ। ਤੁਸੀਂ ਬਹੁਤ ਜ਼ਿਆਦਾ ਵਾਰੀ ਬੋਲੇ ਸੀ ਅਤੇ ਮੈਂ ਤੁਹਾਡਾ ਆਖਿਆ ਹਰ ਸ਼ਬਦ ਸੁਣ ਲਿਆ ਹੈ! ਹਾਂ, ਮੈਂ ਤੁਹਾਨੂੰ ਸੁਣ ਲਿਆ ਸੀ।" 14 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਸਾਰੀ ਧਰਤੀ ਉਦੋਂ ਪ੍ਰਸੰਨ ਹੋਵੇਗੀ ਜਦੋਂ ਮੈਂ ਤੁਹਾਨੂੰ ਤਬਾਹ ਕਰਾਂਗਾ। 15 ਤੁਸੀਂ ਖੁਸ਼ ਹੋਏ ਸੀ ਜਦੋਂ ਇਸਰਾਏਲ ਦਾ ਦੇਸ਼ ਤਬਾਹ ਹੋਇਆ ਸੀ। ਮੈਂ ਤੁਹਾਡੇ ਨਾਲ ਵੀ ਓਸੇ ਤਰ੍ਹਾਂ ਦਾ ਸਲੂਕ ਕਰਾਂਗਾ। ਸ਼ਈਰ ਪਰਬਤ ਅਤੇ ਅਦੋਮ ਦਾ ਪੂਰਾ ਦੇਸ ਤਬਾਹ ਹੋ ਜਾਵੇਗਾ। ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"

36:1 "ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਇਸਰਾਏਲ ਦੇ ਪਰਬਤਾਂ ਨੂੰ ਯਹੋਵਾਹ ਦਾ ਸ਼ਬਦ ਸੁਣਨ ਲਈ ਆਖ! 2 ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, 'ਦੁਸ਼ਮਣ ਨੇ ਤੁਹਾਡੇ ਵਿਰੁੱਧ ਮੰਦੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਆਖਿਆ! ਆਹਾ! ਹੁਣ ਪ੍ਰਾਚੀਨ ਪਰਬਤ ਸਾਡੇ ਹੋ ਜਾਣਗੇ।' 3 "ਇਸ ਲਈ ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ। 'ਦੁਸ਼ਮਣ ਨੇ ਤੁਹਾਡੇ ਸ਼ਹਿਰਾਂ ਨੂੰ ਤਬਾਹ ਕੀਤਾ ਅਤੇ ਤੁਹਾਡੇ ਉੱਤੇ ਹਰ ਪਾਸਿਓ ਹਮਲਾ ਕੀਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਤੁਸੀਂ ਹੋਰਨਾਂ ਕੌਮਾਂ ਦੇ ਹੋ ਜਾਓ। ਫ਼ੇਰ ਲੋਕਾਂ ਨੇ ਕਾਨਾਫੂਸੀ ਕੀਤੀ ਅਤੇ ਤੁਹਾਡੇ ਬਾਰੇ ਮੰਦੀਆਂ ਗੱਲਾਂ ਆਖੀਆਂ।"' 4 ਇਸ ਲਈ, ਇਸਰਾਏਲ ਦੇ ਪਰਬਤੋਂ, ਮੇਰੇ ਪ੍ਰਭੂ ਯਹੋਵਾਹ ਦੇ ਸ਼ਬਦ ਨੂੰ ਸੁਣੋ! ਮੇਰਾ ਪ੍ਰਭੂ ਯਹੋਵਾਹ ਪਰਬਤਾਂ, ਪਹਾੜੀਆਂ,ਨਹਿਰਾਂ, ਵਾਦੀਆਂ, ਵੀਰਾਨ ਉਜਾੜਾਂ ਅਤੇ ਉਨ੍ਹਾਂ ਛੱਡੇ ਹੋਏ ਸ਼ਹਿਰਾਂ ਬਾਰੇ ਇਹ ਆਖਦਾ ਹੈ, ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਵੱਲੋਂ ਲੁਟਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਹਸਿਆ ਗਿਆ ਹੈ। 5 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ ਸਹੁੰ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸਨੂੰ ਤਬਾਹ ਕਰ ਸਕਣ!" 6 "ਇਸ ਲਈ, ਇਸਰਾਏਲ ਦੀ ਧਰਤੀ ਬਾਰੇ ਇਹ ਗੱਲਾਂ ਆਖ। ਪਰਬਤਾਂ, ਪਹਾੜੀਆਂ, ਨਹਿਰਾਂ ਅਤੇ ਵਾਦੀਆਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਮੈਂ ਆਪਣੀਆਂ ਬਲਵਾਨ ਭਾਵਨਾਵਾਂ ਅਤੇ ਕਹਿਰ ਨੂੰ ਜ਼ੁਬਾਨ ਦਿਆਂਗਾ। ਕਿਉਂ? ਕਿਉਂ ਕਿ ਤੁਹਾਨੂੰ ਹੋਰਨਾਂ ਕੌਮਾਂ ਵੱਲੋਂ ਬੇਇੱਜ਼ਤੀ ਝਲ੍ਲਣੀ ਪਈ।"' 7 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਹੀ ਹਾਂ ਜਿਹੜਾ ਇਹ ਇਕਰਾਰ ਕਰ ਰਿਹਾ ਹੈ! ਮੈਂ ਸੌਂਹ ਖਾਂਦਾ ਹਾਂ ਕਿ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਉਨ੍ਹਾਂ ਬੇਇੱਜ਼ਤੀਆਂ ਲਈ ਦੁੱਖ ਭੋਗਣਾ ਪਵੇਗਾ। 8 "ਪਰ ਇਸਰਾਏਲ ਦੇ ਪਰਬਤੋਂ, ਤੁਸੀਂ ਇਸਰਾਏਲ ਦੇ ਮੇਰੇ ਲੋਕਾਂ ਲਈ ਨਵੇਂ ਰੁੱਖ ਉਗਾਵੋਁਗੇ ਅਤੇ ਫ਼ਲ ਪੈਦਾ ਕਰੋਗੇ। ਮੇਰੇ ਲੋਕ ਛੇਤੀ ਹੀ ਵਾਪਸ ਆਉਣਗੇ। 9 ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੀ ਸਹਾਇਤਾ ਕਰਾਂਗਾ ਲੋਕ ਤੇਰੀ ਜ਼ਮੀਨ ਵਾਹੁਣਗੇ। ਲੋਕ ਤੇਰੇ ਅੰਦਰ ਬੀਜ ਪਾਉਣਗੇ। 10 ਤੇਰੇ ਉੱਤੇ ਰਹਿਣ ਵਾਲੇ ਬਹੁਤ-ਬਹੁਤ ਸਾਰੇ ਲੋਕ ਹੋਣਗੇ। ਇਸਰਾਏਲ ਦਾ ਪੂਰਾ ਪਰਿਵਾਰ - ਉਹ ਸਾਰੇ ਦਾ ਸਾਰਾ ਇੱਥੇ ਰਹੇਗਾ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਹੋਣਗੇ। ਬਰਬਾਦ ਹੋਈਆਂ ਥਾਵਾਂ ਨਵੀਆਂ ਵਾਂਗ ਫ਼ੇਰ ਉਸਾਰੀਆਂ ਜਾਣਗੀਆਂ। 11 "ਮੈਂ ਤੈਨੂੰ ਬਹੁਤ ਸਾਰੇ ਬੰਦੇ ਅਤੇ ਜਾਨਵਰ ਦੇਵਾਂਗਾ। ਅਤੇ ਉਹ ਵਧ੍ਧਣ ਫੁੱਲਣਗੇ ਅਤੇ ਉਨ੍ਹਾਂ ਦੇ ਬਹੁਤ ਔਲਾਦ ਹੋਵੇਗੀ। ਮੈਂ ਅਤੀਤ ਵਾਂਗ ਤੇਰੇ ਉੱਤੇ ਰਹਿਣ ਲਈ ਲੋਕਾਂ ਨੂੰ ਲਿਆਵਾਂਗਾ। ਮੈਂ ਤੇਰੇ ਲਈ ਇਸਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 12 "ਹਾਂ, ਮੈਂ ਬਹੁਤ ਸਾਰੇ ਲੋਕਾਂ, ਇਸਰਾਏਲ ਦੇ ਲੋਕਾਂ ਦੀ ਅਗਵਾਈ ਤੇਰੀ ਧਰਤੀ ਵੱਲ ਕਰਾਂਗਾ। ਤੂੰ ਉਨ੍ਹਾਂ ਦੀ ਜਾਇਦਾਦ ਹੋਵੇਂਗਾ। ਅਤੇ ਤੂੰ ਫ਼ੇਰ ਕਦੇ ਵੀ ਉਨ੍ਹਾਂ ਕੋਲੋਂ ਬੱਚੇ ਨਹੀਂ ਖੋਹੇਁਗਾ।" 13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਇਸਰਾਏਲ ਦੀ ਧਰਤੀ, ਲੋਕੀ ਤੈਨੂੰ ਮੰਦੀਆਂ ਗੱਲਾਂ ਆਖਦੇ ਹਨ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਨੂੰ ਤਬਾਹ ਕਰ ਦਿੱਤਾ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਕੋਲੋਂ ਬੱਚੇ ਖੋਹ ਲੇ। 14 ਪਰ ਤੂੰ ਲੋਕਾਂ ਨੂੰ ਹੁਣ ਫ਼ੇਰ ਨਹੀਂ ਤਬਾਹ ਕਰੇਂਗਾ। ਤੂੰ ਉਨ੍ਹਾਂ ਦੇ ਬੱਚਿਆਂ ਨੂੰ ਫੇਰ ਨਹੀਂ ਖੋਹੇਁਗਾ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 15 "ਮੈਂ ਉਨ੍ਹਾਂ ਹੋਰਨਾਂ ਕੌਮਾਂ ਨੂੰ ਹੋਰ ਵਧੇਰੇ ਤੈਨੂੰ ਬੇਇੱਜ਼ਤ ਨਹੀਂ ਕਰਨ ਦਿਆਂਗਾ। ਤੂੰ ਉਨ੍ਹਾਂ ਲੋਕਾਂ ਦੁਆਰਾ ਹੋਰ ਵਧੇਰੇ ਨਹੀਂ ਸਤਾਇਆ ਜਾਵੇਂਗਾ। ਤੁਸੀਂ ਫ਼ੇਰ ਤੋਂ ਆਪਣੇ ਲੋਕਾਂ ਪਾਸੋਂ ਬੱਚੇ ਨਹੀਂ ਲਵੋਂਗੇ।" ਯਹੋਵਾਹ ਮੇਰੇ ਪ੍ਰਭੂ ਨੇ ਉਹ ਗੱਲਾਂ ਆਖੀਆਂ। 16 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ, 17 "ਆਦਮੀ ਦੇ ਪੁੱਤਰ ਇਸਰਾਏਲ ਦਾ ਪਰਿਵਾਰ ਆਪਣੇ ਦੇਸ਼ ਵਿੱਚ ਰਹਿੰਦਾ ਸੀ। ਪਰ ਉਨ੍ਹਾਂ ਨੇ ਆਪਣੇ ਮੰਦੇ ਅਮਲਾਂ ਨਾਲ ਉਸ ਧਰਤੀ ਨੂੰ ਨਾਪਾਕ ਕਰ ਦਿੱਤਾ। ਮੇਰੇ ਲਈ ਉਹ ਉਸ ਔਰਤ ਵਰਗੇ ਸਨ ਜਿਹੜੀ ਆਪਣੀ ਮਾਹਵਾਰੀ ਆਉਣ ਤੇ ਪਲੀਤ ਹੋ ਜਾਂਦੀ ਹੈ। 18 ਉਨ੍ਹਾਂ ਨੇ ਧਰਤੀ ਉੱਤੇ ਖੂਨ ਡੋਲ੍ਹਿਆ ਜਦੋਂ ਉਨ੍ਹਾਂ ਨੇ ਉਸ ਧਰਤੀ ਉੱਤੇ ਲੋਕਾਂ ਨੂੰ ਕਤਲ ਕੀਤਾ। ਉਨ੍ਹਾਂ ਨੇ ਆਪਣੇ ਬੁੱਤਾਂ ਰਾਹੀਂ ਧਰਤੀ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਦਰਸਾਇਆ ਕਿ ਮੈਂ ਕਿੰਨਾ ਕਹਿਰਵਾਨ ਸਾਂ। 19 ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿੱਤਾ ਅਤੇ ਸਾਰੀਆਂ ਧਰਤੀਆਂ ਉੱਤੇ ਫ਼ੈਲਾ ਦਿੱਤਾ। ਮੈਂ ਉਨ੍ਹਾਂ ਨੂੰ ਉਹ ਸਜ਼ਾ ਦਿੱਤੀ ਜਿਹੜੀ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਕਰਕੇ ਮਿਲਣੀ ਚਾਹੀਦੀ ਸੀ। 20 ਪਰ ਉਨ੍ਹਾਂ ਨੇ ਉਨ੍ਹਾਂ ਹੋਰਨਾਂ ਕੌਮਾਂ ਅੰਦਰ ਵੀ ਮੇਰੀ ਨੇਕਨਾਮੀ ਨੂੰ ਬਰਬਾਦ ਕਰ ਦਿੱਤਾ। ਕਿਵੇਂ? ਉਨ੍ਹਾਂ ਕੌਮਾਂ ਨੇ ਆਖਿਆ, 'ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੇ ਉਸਦੀ ਧਰਤੀ ਛੱਡ ਦਿੱਤੀ। ਇਸ ਲਈ ਅਵੱਸ਼ ਹੀ ਯਹੋਵਾਹ ਵਿੱਚ ਕੁਝ ਦੋਸ਼ ਹੋਵੇਗਾ!' 21 "ਇਸਰਾਏਲ ਦੇ ਲੋਕਾਂ ਨੇ, ਜਿਹੜੀਆਂ ਥਾਵਾਂ ਉੱਤੇ ਵੀ ਉਹ ਗਏ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਅਤੇ ਮੈਨੂੰ ਆਪਣੇ ਨਾਮ ਉੱਤੇ ਅਫ਼ਸੋਸ ਹੋਇਆ। 22 ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ। 23 ਮੈਂ ਉਨ੍ਹਾਂ ਕੌਮਾਂ ਨੂੰ ਦਰਸਾ ਦਿਆਂਗਾ ਕਿ ਮੇਰਾ ਮਹਾਨ ਨਾਮ ਸੱਚਮੁੱਚ ਪਵਿੱਤਰ ਹੈ। ਤੂੰ ਉਨ੍ਹਾਂ ਕੌਮਾਂ ਵਿੱਚ ਮੇਰੀ ਨੇਕਨਾਮੀ ਬਰਬਾਦ ਕਰ ਦਿੱਤੀ! ਪਰ ਮੈਂ ਤੈਨੂੰ ਦਰਸਾ ਦਿਆਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੈਨੂੰ ਮੇਰੇ ਨਾਮ ਦਾ ਆਦਰ ਕਰਨ ਲਈ ਮਜ਼ਬੂਰ ਕਰਾਂਗਾ। ਅਤੇ ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"' ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 24 ਪਰਮੇਸ਼ੁਰ ਨੇ ਆਖਿਆ, "ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ। 25 ਫ਼ੇਰ ਮੈਂ ਤੁਹਾਡੇ ਉੱਤੇ ਸ਼ੁਧ੍ਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁਧ੍ਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।" 26 ਪਰਮੇਸ਼ੁਰ ਨੇ ਆਖਿਆ, "ਮੈਂ ਤੁਹਾਡੇ ਅੰਦਰ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ। ਮੈਂ ਤੁਹਾਡੇ ਸ਼ਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇਵਾਂਗਾ। 27 ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਨੂੰਨਾ ਨੂੰ ਮੰਨੋਗੇ। ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਂਗੇ। 28 ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਁਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਬੰਦੇ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।" 29 ਪਰਮੇਸ਼ੁਰ ਨੇ ਆਖਿਆ, "ਇਸਤੋਂ ਇਲਾਵਾ, ਮੈਂ ਤੁਹਾਨੂੰ ਬਚਾਵਾਂਗਾ ਵੀ ਅਤੇ ਨਾਪਾਕ ਹੋ ਜਾਣ ਤੋਂ ਦੂਰ ਰੱਖਾਂਗਾ। ਮੈਂ ਅਨਾਜ਼ ਨੂੰ ਉੱਗਣ ਦਾ ਆਦੇਸ਼ ਦੇਵਾਂਗਾ ਮੈਂ ਤੁਹਾਡੇ ਵਿਰੁੱਧ ਭੁੱਖਮਾਰੀ ਦਾ ਸਮਾਂ ਨਹੀਂ ਲਿਆਵਾਂਗਾ। 30 ਮੈਂ ਤੁਹਾਨੂੰ ਤੁਹਾਡੇ ਰੁੱਖਾਂ ਤੇੇ ਫ਼ਲਾਂ ਦੀਆਂ ਵੱਡੀਆਂ ਫ਼ਸਲਾਂ ਅਤੇ ਤੁਹਾਡੇ ਖੇਤਾਂ ਵਿੱਚੋਂ ਵਾਢੀਆਂ ਦੇਵਾਂਗਾ ਤਾਂ ਜੋ ਫ਼ੇਰ ਕਦੇ ਵੀ ਤੁਸੀਂ ਬਿਗਾਨੇ ਦੇਸ ਵਿੱਚ ਭੁੱਖੇ ਹੋਣ ਦੀ ਸ਼ਰਮ ਮਹਿਸੂਸ ਨਾ ਕਰੋ। 31 ਤੁਸੀਂ ਆਪਣੇ ਮੰਦੇ ਕੰਮਾਂ ਨੂੰ ਯਾਦ ਕਰੋਂਗੇ। ਤੁਸੀਂ ਯਾਦ ਕਰੋਗੇ ਕਿ ਉਹ ਗੱਲਾਂ ਚੰਗੀਆਂ ਨਹੀਂ ਸਨ। ਫ਼ੇਰ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਭਿਆਨਕ ਕਾਰਿਆਂ ਕਾਰਣ ਆਪਣੇ ਆਪਨੂੰ ਨਫ਼ਰਤ ਕਰੋਂਗੇ।" 32 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲਾਂ ਚੇਤੇ ਰੱਖੋ: ਮੈਂ ਇਹ ਗੱਲਾਂ ਤੁਹਾਡੇ ਭਲੇ ਵਾਸਤੇ ਨਹੀਂ ਕਰ ਰਿਹਾ! ਮੈਂ ਇਹ ਆਪਣੀ ਨੇਕ ਨਾਮੀ ਲਈ ਕਰ ਰਿਹਾ ਹਾਂ! ਇਸਰਾਏਲ ਦੇ ਪਰਿਵਾਰ, ਤੈਨੂੰ ਆਪਣੇ ਜੀਵਨ ਢੰਗ ਬਾਰੇ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹੋਣਾ ਚਾਹੀਦਾ ਹੈ!" 33 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਉਸ ਦਿਨ, ਜਦੋਂ ਮੈਂ ਤੁਹਾਡੇ ਪਾਪ ਧੋਵਾਂਗਾ। ਮੈਂ ਲੋਕਾਂ ਨੂੰ ਤੁਹਾਡੇ ਸ਼ਹਿਰ ਵਿੱਚ ਵਾਪਸ ਲੈ ਆਵਾਂਗਾ। ਉਹ ਵੀਰਾਨ ਹੋਏ ਸ਼ਹਿਰ ਫ਼ੇਰ ਆਬਾਦ ਹੋ ਜਾਣਗੇ। 34 "ਲੋਕ ਫ਼ੇਰ ਜ਼ਮੀਨ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਜੋ ਜਦੋਂ ਹੋਰ ਲੋਕ ਕੋਲੋਂ ਲੰਘਣ ਤਾਂ ਉਨ੍ਹਾਂ ਨੂੰ ਬਰਬਾਦੀ ਫ਼ੇਰ ਨਜ਼ਰ ਨਾ ਆਵੇ। 35 ਉਹ ਆਖਣਗੇ, 'ਅਤੀਤ ਵਿੱਚ ਇਹ ਧਰਤੀ ਵੀਰਾਨ ਹੋ ਗਈ ਸੀ। ਪਰ ਹੁਣ ਇਹ ਬਾਗ਼ੇ ਅਦਨ ਵਾਂਗ ਹੈ। ਸ਼ਹਿਰ ਤਬਾਹ ਹੋ ਗਏ ਸਨ। ਉਹ ਵੀਰਾਨ ਅਤੇ ਉਜਾੜ ਹੋ ਗਏ ਸਨ। ਪਰ ਹੁਣ ਉਹ ਸੁਰਖਿਅਤ ਹਨ ਅਤੇ ਉਨ੍ਹਾਂ ਅੰਦਰ ਲੋਕ ਬਚਾਉ ਕਰਦੇ ਹਨ।"' 36 ਪਰਮੇਸ਼ੁਰ ਨੇ ਆਖਿਆ, "ਫ਼ੇਰ ਉਹ ਕੌਮਾਂ ਜਿਹੜੀਆਂ ਹਾਲੇ ਵੀ ਤੁਹਾਡੇ ਆਲੇ-ਦੁਆਲੇ ਹਨ, ਜਾਣ ਲੈਣਗੀਆਂ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਉਜੜੀਆਂ ਥਾਵਾਂ ਨੂੰ ਫ਼ੇਰ ਵਸਾ ਦਿੱਤਾ ਹੈ। ਮੈਂ ਇਸ ਉਜਾੜ ਜ਼ਮੀਨ ਵਿੱਚ ਚੀਜ਼ਾਂ ਬੀਜੀਆਂ। ਮੈਂ ਯਹੋਵਾਹ ਹਾਂ। ਮੈਂ ਇਹ ਗੱਲਾਂ ਆਖੀਆਂ ਅਤੇ ਮੈਂ ਇਨ੍ਹਾਂ ਨੂੰ ਵਾਪਰਨ ਦੇਵਾਂਗਾ!" 37 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, "ਮੈਂ ਇਸਰਾਏਲ ਦੇ ਪਰਿਵਾਰ ਨੂੰ ਵੀ ਆਪਣੇ ਕੋਲ ਆਉਣ ਦੇਵਾਂਗਾ ਅਤੇ ਉਨ੍ਹਾਂ ਖਾਤਰ ਇਹ ਗੱਲਾਂ ਕਰਨ ਲਈ ਮੈਥੋਂ ਮੰਗ ਕਰਨ ਦੇਵਾਂਗਾ। ਮੈਂ ਉਨ੍ਹਾਂ ਨੂੰ ਵਧ੍ਧਣ ਦੇਵਾਂਗਾ ਅਤੇ ਬਹੁਤ-ਬਹੁਤ ਸਾਰੇ ਲੋਕ ਬਨਣ ਦਿਆਂਗਾ। ਉਹ ਭੇਡਾਂ ਦੇ ਇੱਜੜ ਵਾਂਗ ਹੋਣਗੇ। 38 ਖਾਸ ਤਿਉਹਾਰਾਂ ਦੇ ਮੌਕੇ ਤੇ ਯਰੂਸ਼ਲਮ ਉਨ੍ਹਾਂ ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਬਣਾਇਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਹੀ, ਸ਼ਹਿਰ ਅਤੇ ਉਜਾੜ ਥਾਵਾਂ ਲੋਕਾਂ ਦੇ ਇੱਜੜਾਂ ਨਾਲ ਭਰ ਜਾਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"

37:1 ਯਹੋਵਾਹ ਦੀ ਸ਼ਕਤੀ ਮੇਰੇ ਉੱਪਰ ਆਈ। ਯਹੋਵਾਹ ਦਾ ਆਤਮਾ ਮੈਨੂੰ ਚੁੱਕ ਕੇ (ਸ਼ਹਿਰ ਤੋਂ ਬਾਹਰ) ਲੈ ਗਿਆ ਅਤੇ ਮੈਨੂੰ ਵਾਦੀ ਦੇ ਵਿਚਕਾਰ ਛੱਡ ਦਿੱਤਾ। ਵਾਦੀ ਮਰੇ ਹੋਏ ਬੰਦਿਆਂ ਦੀਆਂ ਹੱਡੀਆਂ ਨਾਲ ਭਰੀ ਹੋਈ ਸੀ। 2 ਵਾਦੀ ਵਿੱਚ ਧਰਤੀ ਉੱਤੇ ਬਹੁਤ-ਬਹੁਤ ਸਾਰੀਆਂ ਹੱਡੀਆਂ ਪਈਆਂ ਹੋਈਆਂ ਸਨ। ਯਹੋਵਾਹ ਨੇ ਮੈਨੂੰ ਉਨ੍ਹਾਂ ਹੱਡੀਆਂ ਦੇ ਆਲੇ-ਦੁਆਲੇ ਤੁਰਨ ਲਈ ਮਜ਼ਬੂਰ ਕੀਤਾ। ਮੈਂ ਦੇਖਿਆ ਕਿ ਹੱਡੀਆਂ ਬਹੁਤ ਖੁਸ਼ਕ ਸਨ। 3 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਇਹ ਹੱਡੀਆਂ ਮੁੜਕੇ ਜਿਉਂਦੀਆਂ ਹੋ ਸਕਦੀਆਂ ਹਨ?"ਮੈਂ ਜਵਾਬ ਦਿੱਤਾ, "ਯਹੋਵਾਹ ਮੇਰੇ ਪ੍ਰਭੂ, ਸਿਰਫ਼ ਤੁਸੀਂ ਹੀ ਇਹ ਸਵਾਲ ਦਾ ਜਵਾਬ ਜਾਣਦੇ ਹੋ।" 4 ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, "ਮੇਰੇ ਲਈ ਉਨ੍ਹਾਂ ਹੱਡੀਆਂ ਨਾਲ ਗੱਲ ਕਰ। ਉਨ੍ਹਾਂ ਹੱਡੀਆਂ ਨੂੰ ਆਖ, 'ਖੁਸ਼ਕ ਹਡ੍ਡੀਓ, ਯਹੋਵਾਹ ਦੇ ਸ਼ਬਦ ਨੂੰ ਸੁਣੋ! 5 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਇਨ੍ਹਾਂ ਹੱਡੀਆਂ ਨੂੰ ਆਖਦਾ ਹੈ; ਮੈਂ ਤੁਹਾਡੇ ਅੰਦਰ ਸਾਹ ਨੂੰ ਆਉਣ ਦੇਵਾਂਗਾ, ਅਤੇ ਤੁਸੀਂ ਜਿਉਂਦੀਆਂ ਹੋ ਜਾਵੋਁਗੀਆਂ! 6 ਮੈਂ ਤੁਹਾਡੇ ਉੱਤੇ ਮਾਸ ਪੇਸ਼ੀਆਂ ਅਤੇ ਡੌਲਿਆਂ ਨੂੰ ਪਾਵਾਂਗਾ। ਅਤੇ ਮੈਂ ਤੁਹਾਨੂੰ ਚਮੜੀ ਨਾਲ ਢਕ੍ਕ ਦਿਆਂਗਾ। ਫ਼ੇਰ ਮੈਂ ਤੁਹਾਡੇ ਅੰਦਰ ਸਾਹ ਭਰ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦਿਆਂ ਹੋ ਜਾਵੋਁਗੀਆਂ! ਫ਼ੇਰ ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।"' 7 ਇਸ ਲਈ ਮੈਂ ਹੱਡੀਆਂ ਨਾਲ ਯਹੋਵਾਹ ਦੇ ਹੁਕਮ ਅਨੁਸਾਰ ਗੱਲ ਕੀਤੀ ਜਿਵੇਂ ਕਿ ਉਸਨੇ ਆਖਿਆ ਸੀ। ਮੈਂ ਹਾਲੇ ਗੱਲ ਹੀ ਕਰ ਰਿਹਾ ਸੀ ਕਿ ਮੈਂ ਉੱਚਾ ਸ਼ੋਰ ਸੁਣਿਆ। ਹੱਡੀਆਂ ਕੜਕਣ ਲੱਗੀਆਂ ਅਤੇ ਇੱਕ ਹੱਡੀ ਦੂਜੀ ਹੱਡੀ ਨਾਲ ਜੁੜਨ ਲਗੀ। 8 ਓਥੇ ਮੇਰੀਆਂ ਅੱਖਾਂ ਸਾਮ੍ਹਣੇ ਮੈਂ ਦੇਖਿਆ ਕਿ ਮਾਸਪੇਸ਼ੀਆਂ ਅਤੇ ਪੱਠੇ ਹੱਡੀਆਂ ਨੂੰ ਢਕਣ ਲੱਗੇ। ਅਤੇ ਚਮੜੀ ਉਨ੍ਹਾਂ ਨੂੰ ਢਕਣ ਲੱਗ ਪਈ। ਪਰ ਉਨ੍ਹਾਂ ਵਿੱਚ ਸਾਹ ਨਹੀਂ ਸਨ। 9 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, "ਹਵਾ ਨਾਲ ਗੱਲ ਕਰ, ਮੇਰੇ ਲਈ। ਆਦਮੀ ਦੇ ਪੁੱਤਰ ਮੇਰੇ ਲਈ ਹਵਾ ਨਾਲ ਗੱਲ ਕਰ। ਹਵਾ ਨੂੰ ਆਖ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: 'ਹਵਾਏ, ਹਰ ਦਿਸ਼ਾ ਵਿੱਚੋਂ ਆ ਅਤੇ ਇਨ੍ਹਾਂ ਮੁਰਦਾ ਸ਼ਰੀਰਾਂ ਵਿੱਚ ਸਾਹ ਫ਼ੂਕ ਦੇ! ਉਨ੍ਹਾਂ ਵਿੱਚ ਸਾਹ ਫ਼ੂਕ ਅਤੇ ਉਹ ਫ਼ੇਰ ਜਿਉਂਦੀਆਂ ਹੋ ਜਾਣਗੀਆਂ!"' 10 ਇਸ ਲਈ ਮੈਂ ਹਵਾ ਨਾਲ ਯਹੋਵਾਹ ਲਈ ਗੱਲ ਕੀਤੀ ਜਿਵੇਂ ਕਿ ਉਸਨੇ ਆਖਿਆ ਸੀ। ਅਤੇ ਸਾਹ ਮੁਰਦਾ ਸ਼ਰੀਰਾਂ ਵਿੱਚ ਆ ਗਿਆ। ਉਹ ਜਿਉਂ ਪਏ ਅਤੇ ਖੜੇ ਹੋ ਗਏ। ਓਥੇ ਬਹੁਤ, ਬਹੁਤ ਸਾਰੇ ਆਦਮੀ ਸਨ - ਉਹ ਇੱਕ ਬਹੁਤ ਵੱਡੀ ਫ਼ੌਜ ਸੀ। 11 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਸਾਰੇ ਪਰਿਵਾਰ ਵਾਂਗ ਹਨ। ਇਸਰਾਏਲ ਦੇ ਲੋਕ ਆਖਦੇ ਹਨ, 'ਸਾਡੀਆਂ ਹੱਡੀਆਂ ਖੁਸ਼ਕ ਹੋ ਗਈਆਂ ਹਨ, ਸਾਡੀ ਉਮੀਦ ਚਲੀ ਗਈ ਹੈ। ਅਸੀਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਾਂ!' 12 ਇਸ ਲਈ ਉਨ੍ਹਾਂ ਨਾਲ ਮੇਰੇ ਲਈ ਗੱਲ ਕਰੀਂ। ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, 'ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹ ਲਵਾਂਗਾ! ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਵਾਂਗਾ। ਫ਼ੇਰ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਲਿਆਵਾਂਗਾ। 13 ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਖੋਲ੍ਹ ਦਿਆਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਿਆਵਾਂਗਾ। ਅਤੇ ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 14 ਮੈਂ ਆਪਣਾ ਆਤਮਾ ਤੁਹਾਡੇ ਅੰਦਰ ਪਾ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦੇ ਹੋ ਜਾਵੋਂਗੇ। ਫੇਰ ਮੈਂ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲੈ ਜਾਵਾਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਤੁਸੀਂ ਜਾਣ ਜਾਵੋਂਗੇ ਕਿ ਮੈਂ ਇਹ ਗੱਲਾਂ ਆਖੀਆਂ ਅਤੇ ਇਨ੍ਹਾਂ ਨੂੰ ਵਾਪਰਨ ਦਿੱਤਾ ਸੀ।"' ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ। 15 ਯਹੋਵਾਹ ਦਾ ਸ਼ਬਦ ਫ਼ੇਰ ਮੇਰੇ ਕੋਲ ਆਇਆ। ਉਸਨੇ ਆਖਿਆ, 16 "ਆਦਮੀ ਦੇ ਪੁੱਤਰ, ਇੱਕ ਸੋਟੀ ਲੈ ਲੈ ਅਤੇ ਇਸ ਉੱਤੇ ਇਹ ਸੰਦੇਸ਼ ਲਿਖ ਲੈ: 'ਇਹ ਸੋਟੀ ਯਹੂਦਾਹ ਅਤੇ ਉਸਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੀ ਹੈ।' ਫ਼ੇਰ ਇੱਕ ਹੋਰ ਸੋਟੀ ਲੈ ਅਤੇ ਇਸ ਉੱਤੇ ਲਿਖ, 'ਇਹ ਅਫ਼ਰਾਈਮ ਦੀ ਸੋਟੀ ਯੂਸੁਫ਼ ਅਤੇ ਉਸਦੇ ਦੋਸਤਾਂ, ਇਸਰਾਏਲ ਦੇ ਲੋਕਾਂ, ਦੀ ਹੈ' 17 ਫ਼ੇਰ ਇਨ੍ਹਾਂ ਦੋਹਾਂ ਸੋਟੀਆਂ ਨੂੰ ਜੋੜ ਦੇਵੀਂ। ਤੇਰੇ ਹੱਥ ਵਿੱਚ, ਉਹ ਇੱਕ ਸੋਟੀਆਂ ਹੋਣਗੀਆਂ। 18 "ਤੇਰੇ ਲੋਕ ਤੈਨੂੰ ਇਹ ਸਮਝਾਉਣ ਲਈ ਆਖਣਗੇ ਕਿ ਇਸਦਾ ਕੀ ਅਰਬ ਹੈ। 19 ਉਨ੍ਹਾਂ ਨੂੰ ਆਖ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, 'ਮੈਂ ਯੂਸੁਫ਼ ਦੀ ਸੋਟੀ ਲਵਾਂਗਾ ਜਿਹੜੀ ਅਫ਼ਰਾਈਮ ਅਤੇ ਉਸਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੇ ਹੱਥ ਵਿੱਚ ਹੈ। ਫ਼ੇਰ ਮੈਂ ਉਸ ਸੋਟੀ ਨੂੰ ਯਹੂਦਾਹ ਦੀ ਸੋਟੀ ਦੇ ਨਾਲ ਰੱਖ ਦਿਆਂਗਾ। ਅਤੇ ਉਨ੍ਹਾਂ ਨੂੰ ਇੱਕ ਸੋਟੀ ਬਣਾ ਦਿਆਂਗਾ। ਮੇਰੇ ਹੱਥ ਵਿੱਚ ਉਹ ਇੱਕ ਸੋਟੀ ਬਣ ਜਾਣਗੇ!' 20 "ਉਨ੍ਹਾਂ ਸੋਟੀਆਂ ਨੂੰ ਆਪਣੇ ਸਾਮ੍ਹਣੇ ਕਰਕੇ ਆਪਣੇ ਹੱਥਾਂ ਵਿੱਚ ਫ਼ੜ। ਤੂੰ ਉਨ੍ਹਾਂ ਸੋਟੀਆਂ ਉੱਤੇ ਉਹ ਨਾਮ ਲਿਖੇ ਸਨ। 21 ਲੋਕਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ: 'ਮੈਂ ਕੌਮਾਂ ਵਿੱਚੋਂ ਇਸਰਾਏਲ ਦੇ ਲੋਕਾਂ ਨੂੰ ਲਵਾਂਗਾ ਜਿੱਥੇ ਉਹ ਚਲੇ ਗਏ ਹਨ। ਮੈਂ ਉਨ੍ਹਾਂ ਨੂੰ ਹਰ ਪਾਸਿਓ ਇਕਠਿਆਂ ਕਰਾਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਲਿਆਵਾਂਗਾ। 22 ਮੈਂ ਉਨ੍ਹਾਂ ਨੂੰ ਇਸਰਾਏਲ ਦੇ ਪਰਬਤਾਂ ਉਤਲੀ ਧਰਤੀ ਉੱਤੇ ਇੱਕ ਕੌਮ ਬਣਾ ਦਿਆਂਗਾ। ਇੱਕ ਰਾਜਾ ਉਨ੍ਹਾਂ ਸਾਰਿਆਂ ਦਾ ਰਾਜਾ ਹੋਵੇਗਾ। ਉਹ ਦੋ ਕੌਮਾਂ ਨਹੀਂ ਬਣੀਆਂ ਰਹਿਣਗੀਆਂ ਉਹ ਫ਼ੇਰ ਹੋਰ ਵਧੇਰੇ ਦੋ ਰਾਜਾਂ ਵਿੱਚ ਨਹੀਂ ਵੰਡੀਆਂ ਰਹਿਣਗੀਆਂ। 23 ਅਤੇ ਉਹ ਆਪਣੇ ਆਪਨੂੰ ਆਪਣੇ ਬੁੱਤਾਂ ਅਤੇ ਭਿਆਨਕ ਮੂਰਤੀਆਂ ਜਾਂ ਆਪਣੇ ਹੋਰਨਾਂ ਪਾਪਾਂ ਨਾਲ ਨਾਪਾਕ ਬਨਾਉਣਾ ਜਾਰੀ ਨਹੀਂ ਰੱਖਣਗੇ। ਪਰ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਨ੍ਹਾਂ ਨੇ ਪਾਪ ਕੀਤੇ ਸਨ। ਅਤੇ ਮੈਂ ਉਨ੍ਹਾਂ ਨੂੰ ਸ਼ੁਧ ਬਣਾ ਦਿਆਂਗਾ। ਅਤੇ ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 24 "'ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ। ਉਨ੍ਹਾਂ ਸਾਰਿਆਂ ਦਾ ਓਥੇ ਸਿਰਫ਼ ਇੱਕ ਹੀ ਆਜੜੀ ਹੋਵੇਗਾ। ਉਹ ਮੇਰੇ ਕਨੂੰਨਾਂ ਅਨੁਸਾਰ ਜਿਉਣਗੇ ਅਤੇ ਮੇਰੇ ਕਨੂੰਨਾਂ ਨੂੰ ਮੰਨਣਗੇ। ਉਹ ਓਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। 25 ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ ਤੁਹਾਡੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਮੇਰੇ ਲੋਕ ਓਥੇ ਰਹਿਣਗੇ। ਉਹ ਅਤੇ ਉਨ੍ਹਾਂ ਦੇ ਪੁੱਤ ਪੋਤੇ ਹਮੇਸ਼ਾ ਲਈ ਓਥੇ ਰਹਿਣਗੇ। ਅਤੇ ਮੇਰਾ ਸੇਵਕ ਦਾਊਦ ਸਦਾ ਲਈ ਉਨ੍ਹਾਂ ਦਾ ਆਗੂ ਹੋਵੇਗਾ। 26 ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਸਦਾ ਜਾਰੀ ਰਹੇਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇਣ ਲਈ ਸਹਿਮਤ ਹਾਂ। ਮੈਂ ਉਨ੍ਹਾਂ ਨੂੰ ਬਹੁਤ, ਬਹੁਤ ਲੋਕ ਬਣ ਜਾਣ ਵਿੱਚ ਸਹਿਮਤ ਹਾਂ। ਅਤੇ ਮੈਂ ਆਪਣਾ ਪਵਿੱਤਰ ਸਬਾਨ ਹਮੇਸ਼ਾ ਲਈ ਉਨ੍ਹਾਂ ਦਰਮਿਆਨ ਰੱਖਣ ਲਈ ਸਹਿਮਤ ਹਾਂ। 27 ਮੇਰਾ ਪਵਿੱਤਰ ਤੰਬੂ ਉਨ੍ਹਾਂ ਕੋਲ ਹੋਵੇਗਾ। ਹਾਂ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 28 ਅਤੇ ਹੋਰਨਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ ਅਤੇ ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਨੂੰ, ਉਨ੍ਹਾਂ ਦਰਮਿਆਨ ਸਦਾ ਲਈ ਆਪਣਾ ਪਵਿੱਤਰ ਸਬਾਨ ਰੱਖਕੇ, ਆਪਣੇ ਖਾਸ ਬੰਦੇ ਬਣਾਉਂਦਾ ਹਾਂ।"'

38:1 ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। ਉਸਨੇ ਆਖਿਆ, 2 "ਆਦਮੀ ਦੇ ਪੁੱਤਰ, ਗੋਗ ਦੀ ਧਰਤੀ ਉੱਤੇ ਗੋਗ ਵੱਲ ਵੇਖ। ਉਹ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈ। ਮੇਰੇ ਲਈ ਗੋਗ ਦੇ ਵਿਰੁੱਧ ਬੋਲ। 3 ਉਸਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਗੋਗ ਤੂੰ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ। 4 ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੇਰੀ ਫ਼ੌਜ ਦੇ ਸਾਰੇ ਆਦਮੀਆਂ ਨੂੰ ਵਾਪਸ ਲਿਆਵਾਂਗਾ। ਮੈਂ ਸਾਰੇ ਘੋੜਿਆਂ ਅਤੇ ਘੋੜਸਵਾਰ ਸਿਪਾਹੀਆਂ ਨੂੰ ਵਾਪਸ ਲਿਆਵਾਂਗਾ। ਮੈਂ ਤੁਹਾਡੇ ਮੂੰਹਾਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੁਹਾਨੂੰ ਸਾਰਿਆਂ ਨੂੰ ਵਾਪਸ ਲਿਆਵਾਂਗਾ। ਸਾਰੇ ਸਿਪਾਹੀ, ਆਪਣੀਆਂ ਢਾਲਾਂ ਅਤੇ ਤਲਵਾਰਾਂ ਸਮੇਤ, ਆਪਣੀਆਂ ਵਰਦੀਆਂ ਪਹਿਨੇ ਹੋਣਗੇ। 5 ਫ਼ਾਰਸ, ਕੂਸ਼ ਅਤੇ ਪੁੱਟ ਦੇ ਸਿਪਾਹੀ ਵੀ ਉਨ੍ਹਾਂ ਦੇ ਨਾਲ ਹੋਣਗੇ। ਉਨ੍ਹਾਂ ਸਭ ਨੇ ਆਪਣੀਆਂ ਢਾਲਾਂ ਅਤੇ ਟੋਪ ਪਹਿਨੇ ਹੋਣਗੇ। 6 ਉਨ੍ਹਾਂ ਵਿੱਚ ਗੋਮਰ ਵੀ ਆਪਣੇ ਸਿਪਾਹੀਆਂ ਦੇ ਜਬਿਆਂ ਨਾਲ ਹੋਵੇਗਾ। ਉਨ੍ਹਾਂ ਦਰਮਿਆਨ ਦੂਰ-ਦੁਰਾਡੇ ਉੱਤਰ ਵੱਲੋਂ ਆਪਣੇ ਸਿਪਾਹੀਆਂ ਦੇ ਸਾਰੇ ਸਮੂਹਾਂ ਸਮੇਤ ਤੋਂਗਰਮਾ ਦੀ ਕੌਮ ਵੀ ਹੋਵੇਗੀ। ਬੰਦੀਵਾਨਾਂ ਦੀ ਉਸ ਪਰੇਡ ਵਿੱਚ ਬਹੁਤ ਸਾਰੇ ਲੋਕ ਹੋਣਗੇ।' 7 "'ਤਿਆਰ ਰਹੀਁ। ਹਾਂ, ਆਪਣੇ ਆਪ ਨੂੰ ਅਤੇ ਉਨ੍ਹਾਂ ਫ਼ੌਜਾਂ ਨੂੰ ਤਿਆਰ ਕਰ, ਜਿਹੜੀਆਂ ਤੇਰੇ ਨਾਲ ਮਿਲ ਗਈਆਂ ਹਨ। ਤੈਨੂੰ ਅਵੱਸ਼ ਹੀ ਦੇਖਣਾ ਅਤੇ ਤਿਆਰ ਰਹਿਣਾ ਚਾਹੀਦਾ ਹੈ। 8 ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰਖਿਆ ਵਿੱਚ ਰਹਿ ਚੁੱਕੇ ਹੋਣਗੇ। 9 ਪਰ ਤੂੰ ਉਨ੍ਹਾਂ ਉੱਤੇ ਹਮਲਾ ਕਰਨ ਆਵੇਂਗਾ। ਤੂੰ ਇੱਕ ਤੂਫ਼ਾਨ ਵਾਂਗ ਆਵੇਂਗਾ। ਤੂੰ ਧਰਤੀ ਨੂੰ ਕੱਜਣ ਵਾਲੇ ਗਰਜਦਾਰ ਬੱਦਲ ਵਾਂਗ ਆਵੇਂਗਾ। ਤੂੰ ਅਤੇ ਬਹੁਤ ਸਾਰੀਆਂ ਕੌਮਾਂ ਦੇ ਤੇਰੇ ਸਿਪਾਹੀਆਂ ਦੇ ਸਾਰੇ ਜੱਥੇ ਇਨ੍ਹਾਂ ਲੋਕਾਂ ਉੱਤੇ ਹਮਲਾ ਕਰਨ ਆਉਣਗੇ।"' 10 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "ਉਸ ਸਮੇਂ, ਤੇਰੇ ਮਨ ਵਿੱਚ ਇੱਕ ਫ਼ੁਰਨਾ ਫ਼ੁਰੇਗਾ। ਤੂੰ ਇੱਕ ਮੰਦੀ ਯੋਜਨਾ ਬਨਾਉਣ ਲੱਗ ਪਵੇਂਗਾ। 11 ਤੂੰ ਆਖੇਂਗਾ, 'ਮੈਂ ਉਸ ਦੇਸ ਉੱਤੇ ਜਾਕੇ ਹਮਲਾ ਕਰਾਂਗਾ ਜਿਸਦੇ ਸ਼ਹਿਰ ਕੰਧਾਂ ਤੋਂ ਸੱਖਣੇ ਹਨ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਹਨ। ਉਹ ਸੋਚਦੇ ਹਨ ਕਿ ਉਹ ਸੁਰਖਿਅਤ ਹਨ। ਉਨ੍ਹਾਂ ਦੀ ਰਾਖੀ ਕਰਨ ਲਈ ਉੱਥੇ ਸ਼ਹਿਰਾਂ ਦੇ ਆਲੇ-ਦੁਆਲੇ ਦੀਵਾਰਾਂ ਨਹੀਂ ਹਨ। ਉਨ੍ਹਾਂ ਕੋਲ ਆਪਣੇ ਫ਼ਾਟਕਾਂ ਨੂੰ ਬੰਦ ਕਰਨ ਲਈ ਤਾਲੇ ਨਹੀਂ ਹਨ - ਉਨ੍ਹਾਂ ਦੇ ਤਾਂ ਫ਼ਾਟਕ ਹੀ ਨਹੀਂ ਹਨ! 12 ਮੈਂ ਉਨ੍ਹਾਂ ਨੂੰ ਹਰਾ ਦਿਆਂਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਉਨ੍ਹਾਂ ਪਾਸੋਂ ਖੋਹ ਲਵਾਂਗਾ। ਮੈਂ ਉਨ੍ਹਾਂ ਥਾਵਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਅੰਦਰ ਲੋਕ ਰਹਿੰਦੇ ਹਨ। ਮੈਂ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਹੋਰਨਾਂ ਕੌਮਾਂ ਤੋਂ ਇਕਠਿਆਂ ਕੀਤਾ ਗਿਆ ਸੀ। ਹੁਣ ਉਨ੍ਹਾਂ ਲੋਕਾਂ ਕੋਲ ਪਸ਼ੂ ਅਤੇ ਜਾਇਦਾਦ ਹੈ। ਉਹ ਦੁਨੀਆਂ ਦੇ ਚੌਰਾਹੇ ਉੱਤੇ ਰਹਿੰਦੇ ਹਨ - ਸ਼ਕਤੀਸ਼ਾਲੀ ਮੁਲਕਾਂ ਨੂੰ ਹੋਰਨਾਂ ਸ਼ਕਤੀਸ਼ਾਲੀ ਮੁਲਕ ਉੱਤੇ ਕਬਜ਼ਾ ਕਰਨ ਲਈ ਉਸ ਥਾਂ ਤੋਂ ਲੰਘਣਾ ਪੈਂਦਾ ਹੈ।' 13 "ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹ ਸਾਰੇ ਸ਼ਹਿਰ ਜਿਹੜੇ ਤੇਰੇ ਨਾਲ ਵਪਾਰ ਕਰਦੇ ਹਨ, ਤੈਨੂੰ ਪੁੱਛਣਗੇ, 'ਕੀ ਤੂੰ ਮੁੱਲਵਾਨ ਚੀਜ਼ਾਂ ਲੁੱਟਣ ਆਇਆ ਹੈਂ? ਕੀ ਤੂੰ ਆਪਣੇ ਸਿਪਾਹੀਆਂ ਦੇ ਜੱਥੇ ਇਸੇ ਕਰਕੇ ਲਿਆਇਆ ਸੀ ਤਾਂ ਜੋ ਤੂੰ ਉਨ੍ਹਾਂ ਚੰਗੀਆਂ ਚੀਜ਼ਾਂ ਨੂੰ ਹੜਪ ਸਕੇਁ ਅਤੇ ਚਾਂਦੀ, ਸੋਨੇ, ਪਸ਼ੂ ਅਤੇ ਦੌਲਤ ਨੂੰ ਲਿਜਾ ਸਕੇਁ। ਕੀ ਤੂੰ ਇਨ੍ਹਾਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਲੁੱਟਣ ਆਇਆ ਸੀ?"' 14 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਨਾਲ ਗੱਲ ਕਰ। ਉਸ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ! 'ਤੂੰ ਮੇਰੇ ਲੋਕਾਂ ਉੱਤੇ ਉਦੋਂ ਹਮਲਾ ਕਰਨ ਲਈ ਆਵੇਂਗਾ ਜਦੋਂ ਉਹ ਸ਼ਾਂਤੀ ਅਤੇ ਸੁਰਖਿਆ ਨਾਲ ਰਹਿ ਰਹੇ ਹਨ। 15 ਤੂੰ ਆਪਣੀ ਥਾਂ ਤੋਂ ਦੂਰ ਉੱਤਰ ਵੱਲੋਂ ਆਵੇਂਗਾ। ਅਤੇ ਤੂੰ ਆਪਣੇ ਨਾਲ ਬਹੁਤ ਸਾਰੇ ਲੋਕ ਲੈਕੇ ਆਵੇਂਗਾ। ਉਹ ਸਾਰੇ ਹੀ ਘੋੜਿਆਂ ਤੇ ਸਵਾਰ ਹੋਣਗੇ। ਤੂੰ ਇੱਕ ਵੱਡੀ ਅਤੇ ਤਾਕਤਵਰ ਫ਼ੌਜ ਹੋਵੇਂਗਾ। 16 ਤੂੰ ਇਸਰਾਏਲ ਦੇ ਮੇਰੇ ਬੰਦਿਆਂ ਦੇ ਵਿਰੁੱਧ ਲੜਨ ਲਈ ਆਵੇਂਗਾ। ਤੂੰ ਜ਼ਮੀਨ ਨੂੰ ਕੱਜਣ ਵਾਲੇ ਤੂਫ਼ਾਨੀ ਬੱਦਲ ਵਾਂਗ ਹੋਵੇਂਗਾ। ਜਦੋਂ ਉਹ ਸਮਾਂ ਆਵੇਗਾ, ਮੈਂ ਤੈਨੂੰ ਆਪਣੀ ਧਰਤੀ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। ਫੇਰ, ਗੋਗ ਕੌਮਾਂ ਇਹ ਜਾਣ ਲੈਣਗੀਆਂ ਕਿ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ! ਉਹ ਮੇਰਾ ਆਦਰ ਕਰਨਾ ਸਿਖ੍ਖ ਲੈਣਗੇ ਅਤੇ ਜਾਣ ਲੈਣਗੇ ਕਿ ਮੈਂ ਪਵਿੱਤਰ ਹਾਂ। ਉਹ ਜਾਣ ਲੈਣਗੇ ਕਿ ਮੈਂ ਤੇਰੇ ਨਾਲ ਕੀ ਕਰਾਂਗਾ।"' 17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਉਸ ਸਮੇਂ ਲੋਕ ਯਾਦ ਕਰਨਗੇ ਕਿ ਮੈਂ ਅਤੀਤ ਵਿੱਚ ਤੇਰੇ ਬਾਰੇ ਗੱਲ ਕੀਤੀ ਸੀ। ਉਹ ਯਾਦ ਕਰਨਗੇ ਕਿ ਮੈਂ ਆਪਣੇ ਸੇਵਕਾਂ ਇਸਰਾਏਲ ਦੇ ਨਬੀਆਂ ਦੀ ਵਰਤੋਂ ਕੀਤੀ ਸੀ। ਉਹ ਜਾਣ ਲੈਣਗੇ ਕਿ ਇਸਰਾਏਲ ਦੇ ਨਬੀਆਂ ਨੇ ਅਤੀਤ ਵਿੱਚ ਮੇਰੇ ਲਈ ਗੱਲ ਕੀਤੀ ਸੀ ਅਤੇ ਆਖਿਆ ਸੀ ਕਿ ਮੈਂ ਤੈਨੂੰ ਉਨ੍ਹਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ।" 18 ਮੇਰੇ ਪ੍ਰਭੂ ਯਹੋਵਾਹ ਨੇ ਆਖਿਆ, "ਉਸ ਸਮੇਂ, ਗੋਗ ਇਸਰਾਏਲ ਦੀ ਧਰਤੀ ਦੇ ਖਿਲਾਫ਼ ਲੜਨ ਲਈ ਆਵੇਗਾ। ਮੈਂ ਆਪਣਾ ਕਹਿਰ ਦਰਸਾਵਾਂਗਾ। 19 ਮੈਂ ਆਪਣੇ ਗੁੱਸੇ ਵਿੱਚ ਅਤੇ ਜੋਸ਼ ਵਿੱਚ ਸਹੁੰ ਖਾਂਦਾ ਹਾਂ: ਮੈਂ ਸਹੁੰ ਖਾਂਦਾ ਹਾਂ ਕਿ ਇਸਰਾਏਲ ਦੀ ਧਰਤੀ ਉੱਤੇ ਇੱਕ ਸਖਤ ਭੁਚਾਲ ਆਵੇਗਾ। 20 ਉਸ ਸਮੇਂ, ਸਾਰੀਆਂ ਜਾਨਦਾਰ ਚੀਜ਼ਾਂ ਡਰ ਨਾਲ ਕੰਬ ਜਾਣਗੀਆਂ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀ, ਖੇਤਾਂ ਦੇ ਜੰਗਲੀ ਜਾਨਵਰ ਅਤੇ ਧਰਤੀ ਉੱਤੇ ਰੀਁਗਣ ਵਾਲੇ ਸਾਰੇ ਛੋਟੇ ਪ੍ਰਾਣੀ, ਸਾਰੇ ਡਰ ਨਾਲ ਕੰਬ ਜਾਣਗੇ। ਪਰਬਤ ਡਿੱਗਣਗੇ ਅਤੇ ਚੱਟਾਨਾਂ ਢਹਿ ਪੈਣਗੀਆਂ। ਹਰ ਕੰਧ ਧਰਤੀ ਤੇ ਡਿੱਗ ਪਵੇਗੀ!" 21 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਅਤੇ ਇਸਰਾਏਲ ਦੇ ਪਰਬਤਾਂ ਉੱਤੇ ਮੈਂ ਗੋਗ ਦੇ ਖਿਲਾਫ਼ ਹਰ ਤਰ੍ਹਾਂ ਦੇ ਆਤਂਕ ਨੂੰ ਸੱਦਾ ਦਿਆਂਗਾ। ਉਸਦੇ ਸਿਪਾਹੀ ਇਨ੍ਨੇ ਭੈਭੀਤ ਹੋਣਗੇ ਕਿ ਉਹ ਇਕ ਦੂਸਰੇ ਉੱਤੇ ਹਮਲਾ ਕਰ ਦੇਣਗੇ ਅਤੇ ਇੱਕ ਦੂਸਰੇ ਨੂੰ ਆਪਣੀਆਂ ਤਲਾਵਾਰਾਂ ਨਾਲ ਮਾਰ ਦੇਣਗੇ। 22 ਮੈਂ ਗੋਗ ਨੂੰ ਬੀਮਾਰੀ ਅਤੇ ਮੌਤ ਦੀ ਸਜ਼ਾ ਦਿਆਂਗਾ। ਮੈਂ ਗੋਗ ਅਤੇ ਉਸਦੇ ਬਹੁਤ ਸਾਰੀਆਂ ਕੌਮਾਂ ਤੋਂ ਉਸਦੇ ਸਿਪਾਹੀਆਂ ਦੇ ਜਬਿਆਂ ਉੱਤੇ ਗੜਿਆਂ, ਅੱਗ ਅਤੇ ਗੰਧਕ ਦੀ ਵਰਖਾ ਕਰ ਦਿਆਂਗਾ। 23 ਫ਼ੇਰ ਮੈਂ ਦਿਖਾ ਦਿਆਂਗਾ ਕਿ ਮੈਂ ਕਿੰਨਾ ਮਹਾਨ ਹਾਂ। ਮੈਂ ਸਾਬਤ ਕਰ ਦਿਆਂਗਾ ਕਿ ਮੈਂ ਪਵਿੱਤਰ ਹਾਂ। ਬਹੁਤ ਸਾਰੀਆਂ ਕੌਮਾਂ ਮੈਨੂੰ ਅਜਿਹਾ ਕਰਦਿਆਂ ਦੇਖਣਗੀਆਂ ਉਹ ਸਿਖ੍ਖ ਲੈਣਗੇ ਕਿ ਮੈਂ ਕੌਣ ਹਾਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"

39:1 "ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਦੇ ਵਿਰੁੱਧ ਬੋਲ। ਉਸਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, 'ਗੋਗ, ਤੂੰ ਮਸ਼ਕ ਅਤੇ ਤੂਬਲ ਦੇ ਦੇਸਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ। 2 ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੈਨੂੰ ਦੂਰ ਉੱਤਰ ਵੱਲੋਂ ਵਾਪਸ ਲਿਆਵਾਂਗਾ। ਮੈਂ ਤੈਨੂੰ ਇਸਰਾਏਲ ਦੇ ਪਰਬਤਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। 3 ਪਰ ਮੈਂ ਤੇਰੇ ਖੱਬੇ ਹੱਥ ਵਿੱਚੋਂ ਤੇਰੀ ਕਮਾਨ ਸੁੱਟਵਾ ਦਿਆਂਗਾ। ਮੈਂ ਤੇਰੇ ਸੱਜੇ ਹੱਥ ਵਿੱਚੋਂ ਤੇਰੇ ਤੀਰਾਂ ਨੂੰ ਪਰ੍ਹਾਂ ਸੁਟਵਾ ਦਿਆਂਗਾ। 4 ਤੂੰ ਇਸਰਾਏਲ ਦੇ ਪਰਬਤਾਂ ਉੱਤੇ ਮਾਰਿਆ ਜਾਵੇਂਗਾ। ਤੂੰ ਅਤੇ ਤੇਰੇ ਸਿਪਾਹੀਆਂ ਦੇ ਸਮੂਹ, ਅਤੇ ਤੇਰੇ ਨਾਲ ਦੀਆਂ ਹੋਰ ਸਾਰੀਆਂ ਕੌਮਾਂ ਜੰਗ ਵਿੱਚ ਮਾਰੀਆਂ ਜਾਣਗੀਆਂ। ਮੈਂ ਤੈਨੂੰ ਮਾਸ ਖਾਣ ਵਾਲੇ ਹਰ ਤਰ੍ਹਾਂ ਦੇ ਪੰਛੀ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਭੋਜਨ ਵਜੋਂ ਉਨ੍ਹਾਂ ਨੂੰ ਦੇ ਦਿਆਂਗਾ। 5 ਤੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਂਗਾ। ਤੂੰ ਬਾਹਰ ਖੇਤਾਂ ਵਿੱਚ ਮਾਰਿਆ ਜਾਵੇਂਗਾ। ਮੈਂ ਬੋਲ ਦਿੱਤਾ ਹੈ!"' ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 6 ਪਰਮੇਸ਼ੁਰ ਨੇ ਆਖਿਆ, "ਮੈਂ ਮਾਗੋਗ ਅਤੇ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਦੇ ਵਿਰੁੱਧ ਅੱਗ ਭੇਜਾਂਗਾ। ਉਹ ਸੋਚਦੇ ਹਨ ਕਿ ਉਹ ਸੁਰਖਿਅਤ ਹਨ, ਪਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 7 ਮੈਂ ਇਸਰਾਏਲ ਦੇ ਆਪਣੇ ਲੋਕਾਂ ਨੂੰ ਆਪਣੇ ਪਵਿੱਤਰ ਨਾਮ ਤੋਂ ਜਾਣੂ ਕਰਵਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਨੂੰ ਲੋਕਾਂ ਵੱਲੋਂ ਹੋਰ ਬਰਬਾਦ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਦੀ ਪਵਿੱਤਰ ਹਸਤੀ ਹਾਂ। 8 ਉਹ ਸਮਾਂ ਆ ਰਿਹਾ ਹੈ। ਇਹ ਵਾਪਰੇਗਾ!" ਯਹੋਵਾਹ ਨੇ ਇਹ ਗੱਲਾਂ ਆਖੀਆਂ। "ਇਹੀ ਉਹ ਦਿਨ ਹੈ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ। 9 "ਉਸ ਸਮੇਂ, ਇਸਰਾਏਲ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਖੇਤਾਂ ਨੂੰ ਬਾਹਰ ਜਾਣਗੇ। ਉਹ ਦੁਸ਼ਮਣ ਦੇ ਹਬਿਆਰ ਜਮ੍ਹਾਂ ਕਰਨਗੇ ਅਤੇ ਉਨ੍ਹਾਂ ਨੂੰ ਸਾੜ ਦੇਣਗੇ। ਉਹ ਸਾਰੀਆਂ ਢਾਲਾਂ ਕਮਾਨਾਂ ਅਤੇ ਤੀਰਾਂ, ਗੁਰਜਾਂ ਅਤੇ ਬਰਛਿਆਂ ਨੂੰ ਸਾੜ ਦੇਣਗੇ। ਉਹ ਉਨ੍ਹਾਂ ਹਬਿਆਰਾਂ ਦੀ ਸੱਤਾਂ ਸਾਲਾਂ ਤੀਕ ਬਾਲਣ ਵਜੋਂ ਵਰਤੋਂ ਕਰਨਗੇ। 10 ਉਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜੀ ਲਿਆਉਣ ਦੀ ਜਾਂ ਜੰਗਲਾਂ ਵਿੱਚੋਂ ਲੱਕੜ ਕੱਟਣ ਦੀ ਲੋੜ ਨਹੀਂ ਹੋਵੇਗੀ ਕਿਉਂ ਕਿ ਉਹ ਹਬਿਆਰਾਂ ਨੂੰ ਬਾਲਣ ਵਜੋਂ ਵਰਤਣਗੇ। ਉਹ ਉਨ੍ਹਾਂ ਸਿਪਾਹੀਆਂ ਕੋਲੋਂ ਕੀਮਤੀ ਚੀਜ਼ਾਂ ਲੈ ਲੈਣਗੇ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਪਾਸੋਂ ਚੁਗਣਾ ਚਾਹੁੰਦੇ ਸਨ। ਉਹ ਸਿਪਾਹੀਆਂ ਕੋਲੋਂ ਉਹ ਚੰਗੀਆਂ ਚੀਜ਼ਾਂ ਖੋਹ ਲੈਣਗੇ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਚੰਗੀਆਂ ਚੀਜ਼ਾਂ ਖੋਹੀਆਂ ਸਨ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 11 ਪਰਮੇਸ਼ੁਰ ਨੇ ਆਖਿਆ, "ਉਸ ਸਮੇਂ, ਮੈਂ ਗੋਗ ਨੂੰ ਦਫ਼ਨ ਕਰਨ ਲਈ ਇਸਰਾਏਲ ਵਿੱਚ ਕੋਈ ਜਗ੍ਹਾ ਚੁਣਾਂਗਾ। ਉਹ ਡੈਡ ਸੀ ਦੇ ਉੱਤਰ ਵੱਲ ਮੁਸਾਫ਼ਿਰਾਂ ਦੀ ਵਾਦੀ ਵਿੱਚ ਦਫ਼ਨਾਇਆ ਜਾਵੇਗਾ। ਇਸ ਨਾਲ ਮੁਸਾਫ਼ਰਾਂ ਦਾ ਰਸਤਾ ਰੁਕ ਜਾਵੇਗਾ। ਕਿਉਂ? ਕਿਉਂ ਕਿ ਗੋਗ ਅਤੇ ਉਸਦੀ ਸਾਰੀ ਫੌਜ ਉਸ ਥਾਂ ਦਫ਼ਨ ਹੋਵੇਗੀ। ਲੋਕ ਇਸਨੂੰ ਗੋਗ ਦੀ ਫ਼ੌਜ ਦੀ ਵਾਦੀ ਆਖਣਗੇ। 12 ਇਸਰਾਏਲ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਦਫਨਾਉਣ ਲਈ ਸੱਤ ਮਹੀਨੇ ਲੱਗ ਜਾਣਗੇ। ਉਨ੍ਹਾਂ ਨੂੰ ਅਜਿਹਾ ਜ਼ਮੀਨ ਨੂੰ ਸ਼ੁਧ ਬਨਾਉਣ ਲਈ ਜ਼ਰੂਰ ਕਰਨਾ ਪਵੇਗਾ। 13 ਆਮ ਆਦਮੀ ਦੁਸ਼ਮਣ ਦੇ ਉਨ੍ਹਾਂ ਸਿਪਾਹੀਆਂ ਨੂੰ ਦਫ਼ਨ ਕਰਨਗੇ। ਅਤੇ ਉਹ ਲੋਕ ਮਸ਼ਹੂਰ ਹੋ ਜਾਣਗੇ ਜਦੋਂ ਮੈਂ ਖੁਦ ਲਈ ਸਤਿਕਾਰ ਲਿਆਵਾਂਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 14 ਪਰਮੇਸ਼ੁਰ ਨੇ ਆਖਿਆ, "ਉਨ੍ਹਾਂ ਮੁਰਦਾ ਸਿਪਾਹੀਆਂ ਨੂੰ ਦਫ਼ਨਾਉਣ ਅਤੇ ਜ਼ਮੀਨ ਨੂੰ ਸ਼ੁਧ ਬਨਾਉਣ ਲਈ ਕਾਮਿਆਂ ਨੂੰ ਪੂਰਾ ਸਮਾਂ ਕੰਮ ਮਿਲੇਗਾ। ਉਹ ਕਾਮੇ ਸੱਤ ਮਹੀਨੇ ਤੀਕ ਕੰਮ ਕਰਨਗੇ। ਉਹ ਆਲੇ-ਦੁਆਲੇ ਮੁਰਦਾ ਲਾਸ਼ਾਂ ਦੀ ਤਲਾਸ਼ ਕਰਨਗੇ। 15 ਉਹ ਕਾਮੇ ਆਲੇ-ਦੁਆਲੇ ਦੇਖਣ ਜਾਣਗੇ। ਜੇ ਉਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਹੱਡੀ ਦਿਸ ਪੈਂਦੀ ਹੈ ਤਾਂ ਉਹ ਇਸਦੇ ਕੋਲ ਨਿਸ਼ਾਨ ਲਗਾ ਦੇਵੇਗਾ। ਉਹ ਨਿਸ਼ਾਨ ਉਨਾ ਚਿਰ ਤੀਕ ਰਹੇਗਾ ਜਦੋਂ ਤੀਕ ਕਿ ਕਬਰ ਖੋਦਣ ਵਾਲੇ ਉਸ ਹੱਡੀ ਨੂੰ 'ਗੋਗ ਦੀ ਫ਼ੌਦ ਦੀ ਵਾਦੀ' ਵਿੱਚ ਦਫ਼ਨ ਨਹੀਂ ਕਰ ਦਿੰਦੇ। 16 ਮੁਰਦਾ ਲੋਕਾਂ ਦਾ ਉਹ ਸ਼ਹਿਰ (ਕਬਰਿਸਤਾਨ) ਹਮੋਨ ਅਖਵਾੇਗਾ। ਇਸ ਤਰ੍ਹਾਂ, ਉਹ ਦੇਸ਼ ਨੂੰ ਪਵਿੱਤਰ ਬਨਾਉਣਗੇ।" 17 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, "ਆਦਮੀ ਦੇ ਪੁੱਤਰ, ਮੇਰੇ ਲਈ ਸਾਰੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਗੱਲ ਕਰ। ਉਨ੍ਹਾਂ ਨੂੰ ਆਖ, 'ਇੱਥੇ ਆਓ! ਇੱਥੇ ਆਓ! ਇਕੱਠੇ ਹੋ ਜਾਵੋ। ਇਸ ਬਲੀ ਨੂੰ ਖਾਵੋ ਜਿਹੜੀ ਮੈਂ ਤੁਹਾਡੇ ਵਾਸਤੇ ਤਿਆਰ ਕਰ ਰਿਹਾ ਹਾਂ। ਇਸਰਾਏਲ ਦੇ ਪਰਬਤਾਂ ਉੱਤੇ ਬਹੁਤ ਵੱਡੀ ਬਲੀ ਹੋਵੇਗੀ। ਆਓ, ਮਾਸ ਖਾਵੋ ਅਤੇ ਖੂਨ ਪੀਵੋ। 18 ਤੁਸੀਂ ਤਾਕਤਵਰ ਸਿਪਾਹੀਆਂ ਦੇ ਸ਼ਰੀਰਾਂ ਦਾ ਮਾਸ ਖਾਵੋਁਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ। 19 ਕਿੰਨੀ ਵੀ ਚਰਬੀ ਤੁਸੀਂ ਚਾਹੋ, ਖਾ ਸਕਦੇ ਹੋ। ਤੁਸੀਂ ਰਜ੍ਜ ਕੇ ਖੂਨ ਪੀ ਸਕਦੇ ਹੋ। ਤੁਸੀਂ ਮੇਰੀ ਚੜਾਈ ਹੋਈ ਬਲੀ ਨੂੰ ਖਾਵੋ ਪੀਵੋਂਗੇ ਜਿਹੜੀ ਮੈਂ ਤੁਹਾਡੇ ਲਈ ਜਿਬਾਹ ਕਰਾਂਗਾ। 20 ਤੁਹਾਡੇ ਪਾਸ ਮੇਰੀ ਮੇਜ਼ ਉੱਤੇ ਖਾਣ ਲਈ ਕਾਫ਼ੀ ਮਾਸ ਹੋਵੇਗਾ। ਓਥੇ ਘੋੜੇ ਅਤੇ ਰਬਵਾਨ, ਤਾਤਕਵਰ ਸਿਪਾਹੀ ਅਤੇ ਹੋਰ ਦੂਸਰੇ ਸਾਰੇ ਲੜਾਕੂ ਆਦਮੀ ਹੋਣਗੇ।"' ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 21 ਪਰਮੇਸ਼ੁਰ ਨੇ ਆਖਿਆ, "ਮੈਂ ਹੋਰਨਾਂ ਕੌਮਾਂ ਨੂੰ ਦਿਖਾ ਦਿਆਂਗਾ ਕਿ ਮੈਂ ਕੀ ਕੀਤਾ ਹੈ। ਅਤੇ ਉਹ ਕੌਮਾਂ ਮੇਰੀ ਇੱਜ਼ਤ ਕਰਨੀ ਸ਼ੁਰੂ ਕਰ ਦੇਣਗੀਆਂ! ਉਹ ਮੇਰੀ ਉਸ ਤਾਕਤ ਨੂੰ ਦੇਖ ਲੈਣਗੇ ਜਿਹੜੀ ਮੈਂ ਉਸ ਦੁਸ਼ਮਣ ਦੇ ਵਿਰੁੱਧ ਵਰਤੀ ਸੀ। 22 ਫ਼ੇਰ ਉਸ ਦਿਨ ਤੋਂ, ਇਸਰਾਏਲ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ। 23 ਅਤੇ ਕੌਮਾਂ ਨੂੰ ਪਤਾ ਲੱਗ ਜਾਵੇਗਾ ਕੀ ਇਸਰਾਏਲ ਦੇ ਪਰਿਵਾਰ ਨੂੰ ਹੋਰਨਾਂ ਦੇਸਾਂ ਵਿੱਚ ਬੰਦੀ ਬਣਾਕੇ ਕਿਉਂ ਲਿਜਾਂਦਾ ਗਿਆ ਸੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੰਦੇ ਮੇਰੇ ਵਿਰੁੱਧ ਹੋ ਗਏ ਸਨ। ਇਸ ਲਈ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਸਾਂ। ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਹਰਾਉਣ ਦਿੱਤਾ। ਇਸ ਲਈ ਮੇਰੇ ਬੰਦੇ ਜੰਗ ਵਿੱਚ ਮਾਰੇ ਗਏ ਸਨ। 24 ਉਨ੍ਹਾਂ ਨੇ ਪਾਪ ਕੀਤਾ ਅਤੇ ਆਪਣੇ-ਆਪ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਸਜ਼ਾ ਦਿੱਤੀ। ਮੈਂ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ।" 25 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ। 26 ਲੋਕ ਆਪਣੀ ਸ਼ਰਮਸਾਰੀ ਨੂੰ ਭੁੱਲ ਜਾਣਗੇ ਅਤੇ ਉਨ੍ਹਾਂ ਸਾਰੇ ਸਮਿਆਂ ਨੂੰ ਵੀ, ਜਦੋਂ ਉਹ ਮੇਰੇ ਵਿਰੁੱਧ ਹੋ ਗਏ ਸਨ। ਉਹ ਆਪਣੀ ਧਰਤੀ ਉੱਤੇ ਸੁਰਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ। 27 ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀਆਂ ਧਰਤੀਆਂ ਤੋਂ ਇਕਠਿਆਂ ਕਰਾਂਗਾ। ਫ਼ੇਰ ਬਹੁਤ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਪਵਿੱਤਰ ਹਾਂ। 28 ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਰਮੇਸ਼ੁਰ ਉਨ੍ਹਾਂ ਦਾ ਯਹੋਵਾਹ ਹਾਂ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਅਤੇ ਹੋਰਨਾਂ ਦੇਸਾਂ ਵਿੱਚ ਬੰਦੀ ਬਣਕੇ ਜਾਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਮੈਂ ਉਨ੍ਹਾਂ ਨੂੰ ਇਕਠਿਆਂ ਕੀਤਾ ਅਤੇ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਉਨ੍ਹਾਂ ਨੂੰ ਵਾਪਸ ਲਿਆਂਦਾ। 29 ਮੈਂ ਆਪਣਾ ਆਤਮਾ ਇਸਰਾਏਲ ਦੇ ਪਰਿਵਾਰ ਵਿੱਚ ਪਾ ਦਿਆਂਗਾ। ਅਤੇ ਉਸ ਸਮੇਂ ਤੋਂ ਮਗਰੋਂ, ਮੈਂ ਫ਼ੇਰ ਕਦੇ ਵੀ ਆਪਣੇ ਬੰਦਿਆਂ ਤੋਂ ਮੂੰਹ ਨਹੀਂ ਮੋੜਾਂਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

40:1 ਸਾਨੂੰ ਬੰਦੀਵਾਨਾਂ ਵਜੋਂ ਲਿਜਾਏ ਜਾਣ ਤੋਂ ਬਾਅਦ 25 ਵੇਂ ਵਰ੍ਹੇ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੇ 10ਵੇਂ ਦਿਨ, ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ। ਇਹ ਗੱਲ ਬਾਬਲ ਦੇ ਯਰੂਸ਼ਲਮ ਉੱਤੇ ਕਬਜ਼ੇ ਦੇ 14ਸਾਲ ਬਾਦ ਦੀ ਹੈ। ਉਸ ਦਿਨ, ਯਹੋਵਾਹ ਮੈਨੂੰ ਨਜ਼ਾਰੇ ਵਿੱਚ ਓਥੇ ਲੈ ਗਿਆ। 2 ਦਰਸ਼ਨ ਵਿੱਚ, ਮੈਨੂੰ ਪਰਮੇਸ਼ੁਰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ। ਉਸਨੇ ਮੈਨੂੰ ਇੱਕ ਬਹੁਤ ਉੱਚੇ ਪਰਬਤ ਦੇ ਨੇੜੇ ਹੇਠਾਂ ਉਤਾਰ ਦਿੱਤਾ। ਉਸ ਪਰਬਤ ਉੱਤੇ ਮੇਰੇ ਸਾਮ੍ਹਣੇ ਇੱਕ ਇਮਾਰਤ ਸੀ ਜਿਹੜੀ ਸ਼ਹਿਰ ਵਾਂਗ ਦਿਖਾਈ ਦਿੰਦੀ ਸੀ। 3 ਯਹੋਵਾਹ ਮੈਨੂੰ ਓਥੇ ਲੈ ਗਿਆ। ਓਥੇ ਇੱਕ ਆਦਮੀ ਸੀ ਜਿਹੜਾ ਲਿਸ਼ਕਾਈ ਹੋਈ ਕਾਂਸੀ ਵਾਂਗ ਚਮਕੀਲਾ ਦਿਖਾਈ ਦਿੰਦਾ ਸੀ। ਉਸ ਆਦਮੀ ਕੋਲ ਕੱਪੜੇ ਦਾ ਇੱਕ ਫ਼ੀਤਾ ਅਤੇ ਇੱਕ ਪੈਮਾਨਾ ਹੱਥ ਵਿੱਚ ਫ਼ੜਿਆ ਹੋਇਆ ਸੀ। ਉਹ ਫ਼ਾਟਕ ਦੇ ਨੇੜੇ ਖਲੋਤਾ ਸੀ। 4 ਆਦਮੀ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।" 5 ਮੈਂ ਇੱਕ ਅਜਿਹੀ ਕੰਧ ਦੇਖੀ ਜਿਹੜੀ ਮੰਦਰ ਦੇ ਬਾਹਰ ਚਹੁਂਆਂ ਪਾਸਿਆਂ ਵੱਲ ਜਾਂਦੀ ਸੀ। ਆਦਮੀ ਦੇ ਹੱਥ ਵਿੱਚ ਚੀਜ਼ਾਂ ਨਾਪਣ ਵਾਲਾ ਫੁੱਟਾ ਸੀ। ਉਸਦੇ ਹੱਥ ਵਿੱਚ 6 ਹੱਥ ਲੰਮਾ ਇੱਕ ਪੈਮਾਨਾ ਸੀ। ਇਸ ਤਰ੍ਹਾਂ ਆਦਮੀ ਨੇ ਕੰਧ ਦੀ ਮੋਟਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਮੋਟੀ ਸੀ। ਆਦਮੀ ਨੇ ਕੰਧ ਦੀ ਉਚਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਲੰਮੀ ਸੀ। 6 ਫ਼ੇਰ ਉਹ ਆਦਮੀ ਪੂਰਬੀ ਫ਼ਾਟਕ ਕੋਲ ਗਿਆ। ਆਦਮੀ ਇਸਦੀਆਂ ਪੌੜੀਆਂ ਚੜ ਗਿਆ ਅਤੇ ਫ਼ਾਟਕ ਦੀ ਖੁਲ੍ਹੀ ਥਾਂ ਨੂੰ ਨਾਪਿਆ। ਇਹ ਇੱਕ ਪੈਮਾਨਾ ਚੌੜੀ ਸੀ। 7 ਪਹਿਰੇਦਾਰਾਂ ਦੇ ਕਮਰੇ ਇੱਕ ਪੈਮਾਨਾ ਲੰਮੇ ਅਤੇ ਇੱਕ ਪੈਮਾਨਾ ਚੌੜੇ ਸਨ। ਕਮਰਿਆਂ ਦੀਆਂ ਕੰਧਾਂ 5 ਹੱਥ ਮੋਟੀਆਂ ਸਨ। ਮੰਦਰ ਦੇ ਸਾਮ੍ਹਣੇ ਰਸਤੇ ਦੇ ਅਖੀਰ ਉੱਤੇ ਵਰਾਂਡੇ ਦਾ ਖੁਲ੍ਹਾ ਹਿੱਸਾ ਵੀ ਇੱਕ ਪੈਮਾਨਾ ਚੌੜਾ ਸੀ। 8 ਫ਼ੇਰ ਆਦਮੀ ਨੇ ਵਰਾਂਡੇ ਨੂੰ ਨਾਪਿਆ। 9 ਇਹ 8 ਹੱਥ ਚੌੜਾ ਸੀ। ਆਦਮੀ ਨੇ ਫ਼ਾਟਕ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਪਾਸੇ ਦੀ ਕੰਧ 2 ਹੱਥ ਚੌੜੀ ਸੀ। ਵਰਾਂਡਾ ਮੰਦਰ ਦੇ ਸਾਹਮਣੇ, ਵਾਲੇ ਰਸਤੇ ਦੇ ਅਖੀਰ ਉੱਤੇ ਸੀ। 10 ਰਸਤੇ ਦੇ ਦੋਹੀਁ ਪਾਸੀਁ ਤਿੰਨ ਛੋਟੇ ਕਮਰੇ ਸਨ। ਇਨ੍ਹਾਂ ਸਾਰੇ ਕਮਰਿਆਂ ਦਾ ਨਾਪ ਇੱਕੋ ਜਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਕੰਧਾਂ ਇੱਕੋ ਨਾਪ ਦੀਆਂ ਸਨ। 11 ਆਦਮੀ ਨੇ ਰਸਤੇ ਦੇ ਪ੍ਰਵੇਸ਼ ਦੁਆਰ ਨੂੰ ਨਾਪਿਆ। ਇਹ 10 ਹੱਥ ਚੌੜਾ ਅਤੇ 13ਹਬ੍ਬ ਲੰਬਾ ਸੀ। 12 ਹਰ ਕਮਰੇ ਦੇ ਸਾਮ੍ਹਣੇ ਇੱਕ ਨੀਵੀਁ ਕੰਧ ਸੀ। ਇਹ ਕੰਧ ਇੱਕ ਹੱਥ ਉੱਚੀ ਅਤੇ ਇੱਕ ਹੱਥ ਮੋਟੀ ਸੀ। ਕਮਰੇ ਵਰਗਾਕਾਰ ਸਨ ਅਤੇ ਹਰ ਕਧ੍ਧ 6 ਹੱਥ ਲੰਬੀ ਸੀ। 13 ਆਦਮੀ ਨੇ ਇੱਕ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੋਂ ਸਾਮ੍ਹਣੇ ਵਾਲੇ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੀਕ ਦੇ ਰਸਤੇ ਨੂੰ ਨਾਪਿਆ। ਇਹ 25 ਹੱਥ ਸੀ। ਹਰ ਦਰਵਾਜੇ ਦੂਸਰੇ ਫ਼ਾਟਕ ਦੇ ਬਿਲਕੁਲ ਸਾਮ੍ਹਣੇ ਸੀ। 14 ਆਦਮੀ ਨੇ ਵਿਹੜੇ ਦੇ ਵਰਾਂਡੇ ਦੇ ਹਰ ਪਾਸੇ ਦੀਆਂ ਦੀਵਾਰਾਂ ਸਮੇਤ ਪਾਸਿਆਂ ਦੀਆਂ ਸਾਰੀਆਂ ਕੰਧਾਂ ਦੇ ਮਬਿਆਂ ਨੂੰ ਨਾਪਿਆ। ਕੁਲ ਜੋੜ 60 ਹੱਥ ਸੀ। 15 ਬਾਹਰਲੇ ਫ਼ਾਟਕ ਦੇ ਅੰਦਰਲੇ ਸਿਰੇ ਤੋਂ ਲੈਕੇ ਵਰਾਂਡੇ ਦੇ ਅਖੀਰ ਤੱਕ ਦਾ ਨਾਪ 50 ਹੱਥ ਸੀ। 16 ਪਹਿਰੇਦਾਰ ਗਾਰਡਾਂ ਦੇ ਸਾਰੇ ਕਮਰਿਆਂ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡੇ ਦੇ ਉੱਪਰ ਛੋਟੀਆਂ ਖਿੜਕੀਆਂ ਸਨ। ਖਿੜਕੀਆਂ ਦਾ ਚੌੜਾਈ ਵਾਲਾ ਹਿੱਸਾ ਰਸਤੇ ਦੇ ਸਾਮ੍ਹਣੇ ਵੱਲ ਸੀ। ਰਸਤੇ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਉੱਤੇ ਖਜੂਰ ਦੇ ਰੁੱਖ ਉਕਰੇ ਹੋਏ ਸਨ। 17 ਆਦਮੀ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ। ਮੈਂ ਓਥੇ ਤੀਹ ਕਮਰੇ ਅਤੇ ਇੱਕ ਪਟੜੀ ਦੇਖੀ ਜਿਹੜੀ ਵਿਹੜੇ ਦੇ ਆਲੇ-ਦੁਆਲੇ ਫ਼ੈਲੀ ਹੋਈ ਸੀ। ਕਮਰੇ ਕੰਧ ਦੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਰੁੱਖ ਪਟੜੀ ਵੱਲ ਸੀ। 18 ਪਟੜੀ ਫ਼ਾਟਕਾਂ ਦੀ ਲੰਬਾਈ ਜਿੰਨੀ ਹੀ ਚੌੜੀ ਸੀ। ਪਟੜੀ ਫ਼ਾਟਕ ਦੇ ਅੰਦਰਲੇ ਸਿਰੇ ਤੱਕ ਜਾਂਦੀ ਸੀ। ਇਹ ਨੀਵੀਁ ਪਟੜੀ ਸੀ। 19 ਆਦਮੀ ਨੇ ਹੇਠਲੇ ਰਸਤੇ ਦੇ ਅੰਦਰਲੇ ਸਿਰੇ ਤੋਂ ਅੰਦਰਲੇ ਵਿਹੜੇ ਦੇ ਬਾਹਰਲੇ ਪਾਸੇ ਤਾਈਂ ਨਾਪ ਲਿਆ। ਇਹ ਪੂਰਬ ਦੇ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਸੀ। 20 ਫ਼ੇਰ ਉਸਨੇ ਬਾਹਰਲੇ ਵਿਹੜੇ ਦੀ ਉੱਤਰ ਵਾਲੇ ਪਾਸੇ ਦੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਮਿਣੀ। 21 ਇਹ ਦਰਵਾਜ਼ੇ ਅਤੇ ਉਸਦੀਆਂ ਕੋਠੜੀਆਂ, ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਸਦੇ ਥੰਮ ਤੇ ਡਾਟਾਂ ਪਹਿਲੇ ਦਰਵਾਜ਼ੇ ਦੇ ਮੇਚੇ ਦੇ ਅਨੁਸਾਰ ਸਨ। ਉਸਦੀ ਲੰਬਾਈ 50 ਹੱਥ ਅਤੇ ਦਰਵਾਜ਼ਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 22 ਇਸ ਦੀਆਂ ਖਿੜਕੀਆਂ ਅਤੇ ਵਰਾਂਡਾ ਅਤੇ ਇਸ ਉੱਤੇ ਉਕਰੇ ਹੋਏ ਪਾਮ ਦੇ ਰੁੱਖ ਪੂਰਬ ਵਾਲੇ ਫ਼ਾਟਕ ਦੇ ਨਾਪ ਦੇ ਸਨ। ਬਾਹਰ ਵਾਲੇ ਪਾਸੇ ਫ਼ਾਟਕ ਤੀਕ ਜਾਂਦੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਅੰਦਰਲੇ ਸਿਰੇ ਤੇ ਸੀ। 23 ਵਿਹੜੇ ਦੇ ਪਾਰ ਉਤਰੀ ਫ਼ਾਟਕ ਵੱਲੋਂ ਅੰਦਰਲੇ ਵਿਹੜੇ ਦਾ ਦਰਵਾਜ਼ਾ ਸੀ। ਇਹ ਪੂਰਬ ਵਾਲੇ ਫ਼ਾਟਕ ਵਰਗਾ ਸੀ। ਆਦਮੀ ਨੇ ਅੰਦਰਲੀ ਕੰਧ ਵਾਲੇ ਫ਼ਾਟਕ ਤੋਂ ਬਾਹਰਲੀ ਕੰਧ ਵਾਲੇ ਫ਼ਾਟਕ ਤਾਈ ਨਾਪ ਲਿਆ। ਇਹ ਫ਼ਾਟਕ ਤੋਂ ਫ਼ਾਟਕ ਤੱਕ 100 ਹੱਥ ਸੀ। 24 ਫ਼ੇਰ ਆਦਮੀ ਮੈਨੂੰ ਦੱਖਣੀ ਕੰਧ ਵੱਲ ਲੈ ਗਿਆ। ਮੈਂ ਦੱਖਣੀ ਕੰਧ ਵਿੱਚ ਇੱਕ ਫ਼ਾਟਕ ਦੇਖਿਆ। ਆਦਮੀ ਨੇ ਇਸ ਦੀਆਂ ਪਾਸੇ ਦੀਆਂ ਕੰਧਾਂ ਅਤੇ ਵਰਾਂਡੇ ਨੂੰ ਨਾਪਿਆ। ਉਨ੍ਹਾਂ ਦੀ ਮਿਣਤੀ ਹੋਰਨਾਂ ਫਾਟਕਾਂ ਦੇ ਬਰਾਬਰ ਦੀ ਸੀ। 25 ਦਰਵਾਜ਼ੇ ਦੇ ਰਸਤੇ ਅਤੇ ਵਰਾਂਡੇ ਦੇ ਸਾਰੀ ਪਾਸੀਁ ਹੋਰਨਾਂ ਫਾਟਕਾਂ ਵਾਂਗ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 26 ਇਸ ਫਾਟਕ ਤਾਈਂ ਜਾਣ ਵਾਲੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਰਸਤੇ ਦੇ ਅੰਦਰਲੇ ਸਿਰੇ ਤੇ ਸੀ। ਇਸ ਦੀਆਂ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ ਜਿਹੜੀਆਂ ਕਿ ਦਰਵਾਜ਼ੇ ਦੇ ਰਸਤੇ ਦੇ ਦੋਹੀਁ ਪਾਸੀਁ ਸਨ। 27 ਅੰਦਰਲੇ ਵਿਹੜੇ ਦੇ ਦੱਖਣੀ ਸਿਰੇ ਤੇ ਇੱਕ ਫਾਟਕ ਸੀ। ਆਦਮੀ ਨੇ ਅੰਦਰਲੀ ਕੰਧ ਦੇ ਫਾਟਕ ਤੋਂ ਬਾਹਰਲੀ ਕੰਧ ਦੇ ਫਾਟਕ ਤੀਕ ਨਾਪ ਲਿਆ। ਇਹ ਫਾਟਕ ਤੋਂ ਫਾਟਕ ਤੀਕ 100 ਹੱਥ ਸੀ। 28 ਫ਼ੇਰ ਉਹ ਆਦਮੀ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਤੀਕ ਲੈ ਗਿਆ। ਉਸਨੇ ਇਸ ਦਰਵਾਜ਼ੇ ਦਾ ਨਾਪ ਲਿਆ। ਦਰਵਾਜ਼ੇ ਦਾ ਰਸਤਾ ਵੀ ਅੰਦਰਲੇ ਵਿਹੜੇ ਦੇ ਹੋਰਨਾਂ ਫਾਟਕਾਂ ਦੇ ਨਾਪ ਜਿੰਨਾ ਹੀ ਸੀ। 29 ਇਸਦੇ ਦਰਵਾਜ਼ਿਆਂ, ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਬਾਕੀ ਦੇ ਫਾਟਕਾਂ ਜਿੰਨਾ ਹੀ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੀਁ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 30 ਵਰਾਂਡਾ 25 ਹੱਥ ਚੌੜਾ ਅਤੇ 5 ਹੱਥ ਲੰਮਾ ਸੀ। 31 ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਪਾਮ ਦੇ ਰੁੱਖਾਂ ਦੀ ਸ਼ਿਲਪਕਾਰੀ ਫਾਟਕਾਂ ਵੱਲ ਜਾਂਦੇ ਰਸਤੇ ਦੇ ਦੋਹੀਁ ਪਾਸੀਁ ਕੰਧਾਂ ਉੱਤੇ ਕੀਤੀ ਹੋਈ ਸੀ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ। 32 ਫ਼ੇਰ ਮੈਨੂੰ ਉਹ ਆਦਮੀ ਪੂਰਬ ਦੀ ਵੱਖੀ ਦੇ ਅੰਦਰਲੇ ਵਿਹੜੇ ਵਿੱਚ ਲੈ ਗਿਆ। ਉਸਨੇ ਫਾਟਕ ਦਾ ਨਾਪ ਲਿਆ। ਇਹ ਨਾਪ ਵੀ ਹੋਰਨਾਂ ਦਰਵਾਜ਼ਿਆਂ ਜਿੰਨਾ ਹੀ ਸੀ। 33 ਇਸਦੇ ਕਮਰੇ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡਾ ਵੀ ਬਾਕੀ ਦੇ ਦਰਵਾਜ਼ਿਆਂ ਦੇ ਨਾਪ ਦੇ ਸਨ। ਦਰਵਾਜ਼ੇ ਦੇ ਰਸਤੇ ਅਤੇ ਉਸਦੇ ਵਰਾਂਡੇ ਦੇ ਸਾਰੀ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਵੱਲ ਦਾ ਰਸਤਾ 50 ਹੱਥ ਲੰਮਾ ਅਤੇ 25ਹਬ੍ਬ ਚੌੜਾ ਸੀ। 34 ਅਤੇ ਇਸਦੀ ਡਿਉੜੀ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਉੱਤੇ ਸੀ। ਫਾਟਕ ਦੇ ਰਸਤੇ ਦੇ ਹਰ ਪਾਸੇ ਦੀਆਂ ਦੀਵਾਂਰਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ। 35 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਵੱਲ ਲੈ ਗਿਆ। ਉਸਨੇ ਇਸਦਾ ਨਾਪ ਲਿਆ। ਇਸਦਾ ਨਾਪ ਵੀ ਹੋਰਨਾਂ ਦਰਵਾਜ਼ਿਆਂ ਦੇ ਨਾਪ ਜਿੰਨਾ ਹੀ ਸੀ। 36 ਇਸ ਦੇ ਕਮਰੇ, ਆਸੇ-ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਵੀ ਉਸੇ ਨਾਪ ਦਾ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੇ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50ਹਬ੍ਬ ਲੰਮਾ ਅਤੇ 25ਹਬ੍ਬ ਚੌੜਾ ਸੀ। 37 ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਦਰਵਾਜ਼ੇ ਵਾਲੇ ਰਸਤੇ ਦੇ ਹਰ ਪਾਸੇ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ। 38 ਉਬੇ ਇੱਕ ਕਮਰਾ ਸੀ ਜਿਸਦਾ ਦਰਵਾਜ਼ਾ ਇਸ ਫਾਟਕ ਦੇ ਵਰਾਂਡੇ ਵੱਲ ਖੁਲ੍ਹਦਾ ਸੀ। ਇਹ ਓਹੀ ਥਾਂ ਸੀ ਜਿੱਥੇ ਜਾਜਕ ਹੋਮ ਦੀਆਂ ਭੇਟਾਂ ਲਈ ਜਾਨਵਰਾਂ ਨੂੰ ਧੋਁਦੇ ਹਨ। 39 ਇਸ ਵਰਾਂਡੇ ਦੇ ਫਾਟਕ ਦੇ ਹਰ ਪਾਸੀ ਦੋ ਮੇਜ਼ ਲੱਗੇ ਹੋਏ ਸਨ। ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਵਜੋਂ ਚੜਾੇ ਜਾਣ ਵਾਲੇ ਜਾਨਵਰ ਇਸੇ ਮੇਜ਼ ਉੱਤੇ ਮਾਰੇ ਜਾਂਦੇ ਸਨ। 40 ਇਸ ਵਰਾਂਡੇ ਦੀ ਬਾਹਰਲੀ ਕੰਧ ਦੇ ਦਰਵਾਜ਼ੇ ਦੇ ਹਰ ਪਾਸੇ ਵੀ, ਦੋ ਮੇਜ਼ ਲੱਗੇ ਹੋਏ ਸਨ। 41 ਇਸ ਤਰ੍ਹਾਂ ਅੰਦਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ ਅਤੇ ਬਾਹਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ - ਅੱਠ ਮੇਜ਼, ਜਿਨ੍ਹਾਂ ਦੀ ਵਰਤੋਂ ਜਾਜਕ ਜਾਨਵਰਾਂ ਦੀ ਬਲੀ ਚੜਾਉਣ ਵੇਲੇ ਕਰਦੇ ਸਨ। 42 ਹੋਮ ਦੀ ਭੇਟ ਚੜਾਉਣ ਲਈ ਵੀ ਉਬੇ ਪੱਥਰ ਦੇ ਬਣੇ ਹੋਏ ਚਾਰ ਮੇਜ਼ ਸਨ। ਇਹ ਮੇਜ਼ 1-1ੜ2ਹਬ੍ਬ ਲੰਮੇ 1-1/2ਹਬ੍ਬ ਚੌੜੇ ਅਤੇ। 1-1ੜ2 ਹੱਥ ਉੱਚੇ ਸਨ। ਇਨ੍ਹਾਂ ਮੇਜ਼ਾਂ ਉੱਤੇ ਜਾਜਕ ਆਪਣੇ ਉਹ ਔਜ਼ਾਰ ਰੱਖਦੇ ਸਨ ਜਿਨ੍ਹਾਂ ਦੀ ਵਰਤੋਂ ਉਹ ਹੋਮ ਦੀਆਂ ਭੇਟਾਂ ਅਤੇ ਹੋਰਨਾਂ ਬਲੀਆਂ ਲਈਁ ਜਾਨਵਰਾਂ ਨੂੰ ਮਾਰਨ ਲਈ ਕਰਦੇ ਸਨ। 43 ਇਸ ਥਾਂ ਦੀਆਂ ਸਾਰੀਆਂ ਕੰਧਾਂ ਉੱਤੇ, ਤਿੰਨ ਇੰਚ ਲੰਮੀਆਂ ਮਾਸ ਲਟਕਾਉਣ ਵਾਲੀਆਂ ਹੁੱਕਾਂ ਸਨ। ਭੇਟਾਂ ਦਾ ਮਾਸ ਮੇਜ਼ਾਂ ਉੱਤੇ ਰੱਖ ਦਿੱਤਾ ਜਾਂਦਾ ਸੀ। 44 ਅੰਦਰਲੇ ਵਿਹੜੇ ਵਿੱਚ ਦੋ ਕਮਰੇ ਸਨ। ਇੱਕ ਉੱਤਰ ਵਾਲੇ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਦੱਖਣ ਵੱਲ ਸੀ। ਦੂਸਰਾ ਕਮਰਾ ਦੱਖਣੀ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਉੱਤਰ ਵੱਲ ਸੀ। 45 ਆਦਮੀ ਨੇ ਮੈਨੂੰ ਆਖਿਆ, "ਉਹ ਕਮਰਾ ਜਿਸਦਾ ਮੂੰਹ ਦੱਖਣ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਮੰਦਰ ਦੇ ਖੇਤਰ ਵਿੱਚ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। 46 "ਪਰ ਉਹ ਕਮਰਾ ਜਿਸਦਾ ਮੂੰਹ ਉੱਤਰ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜੋ ਜਗਵੇਦੀ ਉੱਤੇ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। ਜਾਜਕ ਲੇਵੀ ਦੇ ਪਰਿਵਾਰ ਸਮੂਹ ਵਿੱਚੋਂ ਹਨ। ਪਰ ਜਾਜਕਾਂ ਦਾ ਇਹ ਦੂਸਰਾ ਸਮੂਹ ਸਦੋਕ ਦੇ ਉਤਰਾਧਿਕਾਰੀਆਂ ਵਿੱਚੋਂ ਹੈ। ਸਿਰਫ਼ ਉਹੀ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਨ ਲਈ ਜਗਵੇਦੀ ਬਲੀਆਂ ਚੜਾ ਸਕਦੇ ਹਨ।" 47 ਆਦਮੀ ਨੇ ਅੰਦਰਲੇ ਵਿਹੜੇ ਦਾ ਨਾਪ ਲਿਆ। ਵਿਹੜਾ ਪੂਰਨ ਚੌਕੋਰ ਸੀ। ਇਹ 100ਹਬ੍ਬ ਲੰਮਾ ਅਤੇ 100ਹਬ੍ਬ ਚੌੜਾ ਸੀ। ਜਗਵੇਦੀ ਮੰਦਰ ਦੇ ਸਾਮ੍ਹਣੇ ਸੀ। 48 ਫ਼ੇਰ ਆਦਮੀ ਮੈਨੂੰ ਮੰਦਰ ਦੇ ਵਰਾਂਡਾ ਵਿੱਚ ਲੈ ਗਿਆ ਅਤੇ ਵਰਾਂਡਾ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਕੰਧ 5ਹਬ੍ਬ ਮੋਟੀ ਅਤੇ 3ਹਬ੍ਬ ਚੌੜੀ ਸੀ। ਅਤੇ ਉਨ੍ਹਾਂ ਦੇ (ਵਿਚਕਾਰਲੀ) ਖੁਲ੍ਹੀ ਥਾਂ 14ਹਬ੍ਬ ਸੀ। 49 ਵਰਾਂਡਾ 20ਹਬ੍ਬ ਚੌੜਾ ਅਤੇ 12ਹਬ੍ਬ ਲੰਮਾ ਸੀ। ਵਰਾਂਡਾ ਤੱਕ ਦਸ ਪੌੜੀਆਂ ਜਾਂਦੀਆਂ ਸਨ। ਵਰਾਂਡਾ ਦੇ ਹਰ ਪਾਸੇ ਦੀਆਂ ਕੰਧਾਂ ਦੇ ਦੋ ਬਮਲੇ ਸਨ - ਹਰ ਕੰਧ ਲਈ ਇੱਕ।

41:1 ਫ਼ੇਰ ਆਦਮੀ ਮੈਨੂੰ ਪਵਿੱਤਰ ਸਬਾਨ ਅੰਦਰ ਲੈ ਗਿਆ। ਉਸਨੇ ਕਮਰੇ ਦੇ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਪਾਸਿਆਂ ਦੀਆਂ ਉਹ ਕੰਧਾਂ ਹਰ ਪਾਸਿਓ 6 ਹੱਥ ਮੋਟੀਆਂ ਸਨ। 2 ਦਰਵਾਜ਼ਾ 10 ਹੱਥ ਚੌੜਾ ਸੀ। ਦਰਵਾਜ਼ੇ ਵਾਲੇ ਰਸਤੇ ਦੇ ਪਾਸੇ ਹਰ ਪਾਸਿਓ 5 ਹੱਥ ਸਨ। ਆਦਮੀ ਨੇ ਉਸ ਕਮਰੇ ਨੂੰ ਨਾਪਿਆ। ਇਹ 40 ਹੱਥ ਲੰਮਾ ਅਤੇ 20 ਹੱਥ ਚੌੜਾ ਸੀ। 3 ਫ਼ੇਰ ਆਦਮੀ ਅੰਤਲੇ ਕਮਰੇ ਅੰਦਰ ਗਿਆ। ਉਸਨੇ ਦਰਵਾਜ਼ੇ ਦੇ ਰਸਤੇ ਦੀਆਂ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਹਰ ਵੱਖੀ ਦੀ ਕੰਧ 2 ਹੱਥ ਮੋਟੀ ਅਤੇ 7 ਹੱਥ ਚੌੜੀ ਸੀ। ਦਰਵਾਜ਼ੇ ਦਾ ਰਸਤਾ 6ਹਬ੍ਬ ਚੌੜਾ ਸੀ। 4 ਫ਼ੇਰ ਆਦਮੀ ਨੇ ਕਮਰੇ ਦੀ ਲੰਬਾਈ ਨਾਪੀ। ਇਹ 20 ਹੱਥ ਲੰਮੀ ਅਤੇ 20ਹਬ੍ਬ ਚੌੜੀ ਸੀ। ਆਦਮੀ ਨੇ ਮੈਨੂੰ ਆਖਿਆ, "ਇਹ ਅੱਤ ਪਵਿੱਤਰ ਸਬਾਨ ਹੈ।" 5 ਫ਼ੇਰ ਆਦਮੀ ਨੇ ਮੰਦਰ ਦੀ ਕੰਧ ਨੂੰ ਨਾਪਿਆ। ਇਹ 6 ਹੱਥ ਮੋਟੀ ਸੀ। ਮੰਦਰ ਦੇ ਆਲੇ-ਦੁਆਲੇ ਵੱਖੀ ਦੇ ਕਮਰੇ ਸਨ। ਇਹ 4 ਹੱਥ ਚੌੜੇ ਸਨ। 6 ਪਾਸਿਆਂ ਦੇ ਕਮਰੇ ਇੱਕ ਦੇ ਉੱਪਰ ਇੱਕ, ਤਿੰਨ ਵੱਖੋ-ਵੱਖ ਮਂਜ਼ਿਲਾਂ ਉੱਤੇ ਸਨ। ਹਰ ਮੰਜ਼ਿਲ ਉੱਤੇ 30 ਕਮਰੇ ਸਨ। ਮੰਦਰ ਦੀ ਕੰਧ ਛਜਿਆਂ ਨਾਲ ਬਣਾਈ ਗਈ ਸੀ। ਪਾਸਿਆਂ ਦੇ ਕਮਰੇ ਇਨ੍ਹਾਂ ਛਜਿਆਂ ਉੱਤੇ ਟਿਕੇ ਹੋਏ ਸਨ ਪਰ ਮੰਦਰ ਦੀ ਕੰਧ ਨਾਲ ਜੁੜੇ ਹੋਏ ਨਹੀਂ ਸਨ। 7 ਵੱਖੀ ਦੇ ਕਮਰਿਆਂ ਦੀ ਹਰ ਮੰਜ਼ਿਲ ਜਿਹੜੀ ਮੰਦਰ ਦੇ ਆਲੇ-ਦੁਆਲੇ ਸੀ, ਹੇਠਲੀ ਮੰਜ਼ਿਲ ਨਾਲੋਂ ਚੌੜੀ ਸੀ। ਮੰਦਰ ਦੁਆਲੇ ਦੇ ਕਮਰਿਆਂ ਦੀਆਂ ਕੰਧਾਂ ਜਿਵੇਂ ਜਿਵੇਂ ਉੱਚੀਆਂ ਜਾਂਦੀਆਂ ਸਨ ਤੰਗ ਹੁੰਦੀਆਂ ਜਾਂਦੀਆਂ ਸਨ। ਇਸ ਲਈ ਉਪਰਲੀਆਂ ਮੰਜ਼ਲਾਂ ਦੇ ਕਮਰੇ ਚੌਰੇੜੇ ਸਨ। ਹੇਠਲੀ ਮੰਜ਼ਿਲ ਤੋਂ ਸਭ ਤੋਂ ਉੱਚੀ ਮੰਜ਼ਿਲ ਤੱਕ ਵਿਚਕਾਰਲੀ ਮੰਜ਼ਿਲ ਤੋਂ ਹੋਕੇ ਪੌੜੀਆਂ ਜਾਂਦੀਆਂ ਸਨ। 8 ਮੈਂ ਇਹ ਵੀ ਦੇਖਿਆ ਕਿ ਮੰਦਰ ਦਾ ਆਧਾਰ ਇਸਦੇ ਸਾਰਿਆਂ ਪਾਸਿਆਂ ਤੋਂ ਉੱਚਾ ਉਠਿਆ ਹੋਇਆ ਸੀ। ਇਹ ਪਾਸਿਆਂ ਦੇ ਕਮਰਿਆਂ ਦੀ ਬੁਨਿਆਦ ਸੀ ਅਤੇ ਇਹ ਬਿਲਕੁਲ ਛੇ ਹੱਥ ਉੱਚਾ ਸੀ। 9 ਪਾਸਿਆਂ ਦੇ ਕਮਰਿਆਂ ਦੀ ਬਾਹਰਲੀ ਕੰਧ 5 ਹੱਥ ਮੋਟੀ ਸੀ। ਮੰਦਰ ਦੀ ਪਾਸਿਆਂ ਦੇ ਕਮਰਿਆਂ 10 ਅਤੇ ਜਾਜਕਾਂ ਦੇ ਕਮਰਿਆਂ ਵਿਚਕਾਰ ਇੱਕ ਖੁਲ੍ਹੀ ਜਗ੍ਹਾ ਸੀ। ਇਹ 20 ਹੱਥ ਚੌੜੀ ਸੀ ਅਤੇ ਮੰਦਰ ਦੇ ਆਲੇ-ਦੁਆਲੇ ਹਰ ਪਾਸੇ ਸੀ। 11 ਪਾਸਿਆਂ ਦੇ ਕਮਰਿਆਂ ਦੇ ਦਰਵਾਜ਼ੇ ਉੱਚੇ ਹੋਏ ਆਧਾਰ ਵੱਲ ਖੁਲ੍ਹਦੇ ਸਨ। ਇੱਕ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ ਅਤੇ ਇੱਕ ਪ੍ਰਵੇਸ਼ ਦੁਆਰ ਦੱਖਣ ਵਾਲੇ ਪਾਸੇ। ਉਠਿਆ ਹੋਇਆ ਆਧਾਰ ਸਾਰੇ ਪਾਸਿਓ 5ਹਬ੍ਬ ਚੌੜਾ ਸੀ। 12 ਸੀਮਾ ਬਧ੍ਧ ਖੇਤਰ ਦੇ ਪੱਛਮ ਵਾਲੇ ਪਾਸੇ ਤੇ ਇੱਕ ਇਮਾਰਤ ਸੀ। ਇਹ ਇਮਾਰਤ 70 ਹੱਥ ਚੌੜੀ ਅਤੇ 90 ਹੱਥ ਲੰਮੀ ਸੀ। ਇਮਾਰਤ ਦੀ ਕੰਧ ਹਰ ਪਾਸਿਓ 5 ਹੱਥ ਮੋਟੀ ਸੀ। 13 ਫ਼ੇਰ ਆਦਮੀ ਨੇ ਮੰਦਰ ਨੂੰ ਨਾਪਿਆ। ਮੰਦਰ 100 ਹੱਥ ਲੰਮਾ ਸੀ। ਇਮਾਰਤ ਅਤੇ ਇਸ ਦੀਆਂ ਕੰਧਾਂ ਸਣੇ ਸੀਮਾਬਧ੍ਧ ਖੇਤਰ 100 ਹੱਥ ਲੰਮਾ ਸੀ। 14 ਪੂਰਬ ਵਾਲੇ ਪਾਸੇ ਦਾ ਸੀਮਾ ਬਧ੍ਧ ਖੇਤਰ, ਜਿਹੜਾ ਮੰਦਰ ਦੇ ਸਾਮ੍ਹਣੇ ਸੀ, ਉਹ ਵੀ 100 ਹੱਥ ਲੰਮਾ ਸੀ। 15 ਆਦਮੀ ਨੇ ਮੰਦਰ ਦੇ ਪਿਛਵਾੜੇ ਦੇ ਸੀਮਾਬਧ੍ਧ ਖੇਤਰ ਵਿਚਲੀ ਇਮਾਰਤ ਦੀ ਲੰਬਾਈ ਨਾਪੀ। ਇਹ ਇੱਕ ਕੰਧ ਤੋਂ ਲੈਕੇ ਦੂਸਰੀ ਕੰਧ ਤੀਕ 100 ਹੱਥ ਸੀ।ਅੱਤ ਪਵਿੱਤਰ ਸਬਾਨ, ਪਵਿੱਤਰ ਸਬਾਨ ਅਤੇ ਵਰਾਂਡਾ ਜਿਸਦਾ ਮੂੰਹ ਅੰਦਰਲੇ ਵਿਹੜੇ ਵੱਲ ਸੀ, 16 ਉਸ ਦੀਆਂ ਸਾਰੀਆਂ ਕੰਧਾਂ ਉੱਤੇ ਲੱਕੜੀ ਦੇ ਫ਼ੱਟੇ ਲੱਗੇ ਹੋਏ ਸਨ। ਸਾਰੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਲੱਕੜੀ ਦੀ ਝਾਲਰ ਲਗੀ ਹੋਈ ਸੀ। ਮੰਦਰ ਵਿੱਚ, ਦਰਵਾਜ਼ੇ ਵਾਲੇ ਰਸਤੇ ਕੋਲ ਫ਼ਰਸ਼ ਤੋਂ ਉੱਪਰ ਖਿੜਕੀਆਂ ਤੀਕ ਲੱਕੜੀ ਦੇ ਫ਼ੱਟੇ ਲੱਗੇ ਸਨ ਜਿਹੜੇ ਦਰਵਾਜ਼ੇ ਉੱਪਰਲੀ 17 ਕਂਧ ਦੇ ਇੱਕ ਹਿੱਸੇ ਤੱਕ ਜਾਂਦੇ ਸਨ।ਮੰਦਰ ਦੇ ਅੰਦਰਲੇ ਕਮਰੇ ਅਤੇ ਬਾਹਰਲੇ ਕਮਰੇ ਦੀਆਂ ਕੰਧਾਂ ਉੱਤੇ 18 ਕਰੂਬੀ ਦੇ ਫ਼ਰਿਸ਼ਤਿਆਂ ਅਤੇ ਖਜ਼ੂਰ ਦੇ ਰੁੱਖਾਂ ਦੀ ਨਕਾਸ਼ੀ ਕੀਤੀ ਗਈ ਸੀ। ਕਰੂਬੀ ਦੇ ਫਰਿਸ਼ਤਿਆਂ ਦੇ ਵਿਚਕਾਰ ਖਜ਼ੂਰ ਦਾ ਰੁੱਖ ਸੀ। ਹਰ ਕਰੂਬੀ ਦੇ ਫ਼ਰਿਸ਼ਤੇ ਦੇ ਦੋ ਚਿਹਰੇ ਸਨ। 19 ਇੱਕ ਚਿਹਰਾ ਆਦਮੀ ਦਾ ਚਿਹਰਾ ਸੀ ਜਿਹੜਾ ਇੱਕ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਦੂਸਰਾ ਚਿਹਰਾ ਸ਼ੇਰ ਦਾ ਚਿਹਰਾ ਸੀ ਜਿਹੜਾ ਦੂਸਰੇ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਉਹ ਮੰਦਰ ਦੇ ਹਰ ਪਾਸੇ ਉਕਰੇ ਹੋਏ ਸਨ। 20 ਫ਼ਰਸ਼ ਤੋਂ ਲੈਕੇ ਦਰਵਾਜ਼ੇ ਦੇ ਉਤਲੇ ਹਿੱਸੇ ਤੀਕ, ਪਵਿੱਤਰ ਸਬਾਨ ਦੀਆਂ ਸਾਰੀਆਂ ਕੰਧਾਂ ਉੱਤੇ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ। 21 ਪਵਿੱਤਰ ਸਬਾਨ ਦੇ ਹਰ ਪਾਸੇ ਦੀਆਂ ਕੰਧਾਂ ਚੌਕੋਰ ਸਨ। ਅੱਤ ਪਵਿੱਤਰ ਸਬਾਨ ਦੇ ਸਾਮ੍ਹਣੇ ਕੋਈ ਚੀਜ਼ ਸੀ ਜਿਹੜੀ 22 ਲੱਕੜੀ ਦੀ ਬਣੀ ਜਗਵੇਦੀ ਵਰਗੀ ਨਜ਼ਰ ਆਉਂਦੀ ਸੀ। ਇਹ 3 ਹੱਥ ਉੱਚੀ ਅਤੇ 2 ਹੱਥ ਲੰਮੀ ਸੀ। ਇਸਦੇ ਕੋਨੇ ਇਸਦਾ ਆਧਾਰ ਅਤੇ ਇਸਦੇ ਪਾਸੇ ਲਕੜੀ ਦੇ ਸਨ। ਆਦਮੀ ਨੇ ਮੈਨੂੰ ਆਖਿਆ, "ਇਹੀ ਉਹ ਮੇਜ਼ ਹੈ ਜਿਹੜਾ ਯਹੋਵਾਹ ਦੇ ਸਾਮ੍ਹਣੇ ਹੈ।" 23 ਪਵਿੱਤਰ ਸਬਾਨ ਅਤੇ ਅੱਤ ਪਵਿੱਤਰ ਸਬਾਨ, ਦੋਹਾਂ ਦਾ ਇੱਕ ਦੂਸਰਾ ਦਰਵਾਜ਼ਾ ਸੀ 24 ਹਰ ਦਰਵਾਜ਼ਾ ਦੋ ਛੋਟੇ ਦਰਵਾਜ਼ਿਆਂ ਦਾ ਬਣਿਆ ਹੋਇਆ ਸੀ। ਹਰ ਦਰਵਾਜ਼ਾ ਅਸਲ ਵਿੱਚ ਦੋ ਝੂਲਦੇ ਦਰਵਾਜ਼ੇ ਸਨ। 25 ਅਤੇ ਪਵਿੱਤਰ ਸਬਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ। ਉਹ ਉਨ੍ਹਾਂ ਵਰਗੇ ਹੀ ਸਨ ਜਿਹੜੇ ਕੰਧਾਂ ਉੱਤੇ ਉਕਰੇ ਹੋਏ ਸਨ। ਵਰਾਂਡਾ ਦੇ ਸਾਮ੍ਹਣੇ ਵਾਲੇ ਪਾਸੇ ਉੱਪਰ ਲੱਕੜੀ ਦੀ ਛੱਤ ਸੀ। 26 ਵਰਾਂਡਾ ਦੀਆਂ ਦੋਹਾਂ ਪਾਸਿਆਂ ਦੀਆਂ ਕੰਧਾਂ, ਵਰਾਂਡਾ ਉਤਲੀ ਛੱਤ ਉੱਤੇ, ਅਤੇ ਮੰਦਰ ਦੇ ਦੁਆਲੇ ਦੇ ਕਮਰਿਆਂ ਉੱਤੇ ਫ਼ਰੇਮ ਵਾਲੀਆਂ ਖਿੜਕੀਆਂ ਅਤੇ ਖਜ਼ੂਰ ਦੇ ਰੁੱਖ ਸਨ।

42:1 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫਾਟਕ ਰਾਹੀਂ ਬਾਹਰਲੇ ਵਿਹੜੇ ਵਿੱਚ ਲੈ ਗਿਆ। ਉਸਨੇ ਪੱਛਮ ਵੱਲ ਦੀ ਉਸ ਇਮਾਰਤ ਵੱਲ ਮੇਰੀ ਅਗਵਾਈ ਕੀਤੀ ਜਿਸਦੇ ਕਈ ਕਮਰੇ ਸਨ ਜਿਹੜੀ ਉੱਤਰ ਵਾਲੇ ਪਾਸੇ ਦੀ ਇਮਾਰਤ ਅਤੇ ਸੀਮਾਬਧ੍ਧ ਖੇਤਰ ਦੇ ਪੱਛਮ ਵੱਲ ਸੀ। 2 ਇਹ ਇਮਾਰਤ 100 ਹੱਥ ਲੰਮੀ ਅਤੇ 50 ਹੱਥ ਚੌੜੀ ਸੀ। ਲੋਕੀ ਇਸ ਵਿੱਚ ਉੱਤਰ ਵਾਲੇ ਪਾਸਿਓ ਵਿਹੜੇ ਵਿੱਚੋਂ ਦਾਖਲ ਹੁੰਦੇ ਸਨ। 3 ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਮ੍ਹਣੇ ਸਨ। 4 ਇਮਾਰਤ ਦੀ ਦੱਖਣੀ ਵੱਖੀ ਦੇ ਨਾਲ-ਨਾਲ ਇੱਕ 10 ਹੱਥ ਚੌੜਾ ਅਤੇ 100 ਹੱਥ ਲੰਮਾ ਰਸਤਾ ਜਾਂਦਾ ਸੀ, ਅਤੇ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ। 5 ਕਿਉਂਕਿ ਇਹ ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਬਾਹਰਲੇ ਵਿਹੜੇ ਦੇ ਬਮਲਿਆਂ ਵਰਗੇ ਬਮਲੇ ਨਹੀਂ ਸਨ, ਇਸਦੇ ਉੱਪਰ ਕਮਰੇ ਵਿਚਕਾਰਲੀ ਅਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਨਾਲੋਂ ਵਧੇਰੇ ਪਿੱਛੇ ਹਟਵੇਂ ਸਨ। ਉਪਰਲੀ ਮੰਜ਼ਿਲ ਵਿਚਕਾਰਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ, ਜਿਹੜੀ ਕਿ ਹੇਠਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ। ਕਿਉਂ ਕਿ ਇਸ ਥਾਂ ਦੀ ਵਰਤੋਂ ਛਜਿਆਂ ਰ੍ਰਾਹੀਂ ਕੀਤੀ ਗਈ ਸੀ। 6 7 ਬਾਹਰਵਾਰ ਇੱਕ ਕੰਧ ਸੀ ਜਿਹੜੀ ਬਾਹਰਲੇ ਵਿਹੜੇ ਦੇ ਨਾਲ-ਨਾਲ ਕਮਰਿਆਂ ਦੇ ਸਮਾਨਂਤਰ ਜਾਂਦੀ ਸੀ। ਇਹ ਕਮਰਿਆਂ ਦੇ ਸਾਮ੍ਹਣੇ ਵੱਲ 50 ਹੱਥ ਤੱਕ ਵਧੀ ਹੋਈ ਸੀ। 8 ਉਨ੍ਹਾਂ ਕਮਰਿਆਂ ਦੀ ਕਤਾਰ ਜਿਹੜੇ ਬਾਹਰਲੇ ਵਿਹੜੇ ਦੇ ਨਾਲ-ਨਾਲ ਜਾਂਦੀ ਸੀ, 50 ਹੱਥ ਲੰਮੀ ਸੀ, ਭਾਵੇਂ ਮੰਦਰ ਵਾਲੇ ਪਾਸੇ ਵੱਲ ਇਮਾਰਤ ਦੀ ਕੁੱਲ ਲੰਬਾਈ 100 ਹੱਥ ਸੀ। 9 ਇਨ੍ਹਾਂ ਕਮਰਿਆਂ ਦੇ ਹੇਠਾਂ ਇਮਾਰਤ ਦੇ ਪੂਰਬੀ ਸਿਰੇ ਉੱਤੇ ਪ੍ਰਵੇਸ਼ ਦੁਆਰ ਸੀ ਤਾਂ ਜੋ ਲੋਕੀ ਬਾਹਰਲੇ ਵਿਹੜੇ ਵਿੱਚੋਂ ਇਸ ਵਿੱਚ ਦਾਖਲ ਹੋ ਸਕਣ। 10 ਪ੍ਰਵੇਸ਼ ਦੁਆਰ ਵਿਹੜੇ ਨਾਲ ਲਗਦੀ ਕੰਧ ਦੇ ਸ਼ੁਰੂ ਵਿੱਚ ਸੀ। ਸੀਮਾ ਬਧ੍ਧ ਖੇਤਰ ਅਤੇ ਦੂਸਰੀ ਇਮਾਰਤ ਤੋਂ ਅਗਾਂਹ।ਓਥੇ ਦੱਖਣੀ ਪਾਸੇ ਤੇ ਕਮਰੇ ਸਨ। ਓਥੇ ਇੱਕ ਰਸਤਾ ਸੀ। 11 ਇਨ੍ਹਾਂ ਕਮਰਿਆਂ ਦੇ ਸਾਹਮਣੇ। ਇਹ ਉੱਤਰ ਵਾਲੇ ਪਾਸੇ ਦੇ ਕਮਰਿਆਂ ਵਰਗੇ ਸਨ। ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਉਨੀ ਹੀ ਸੀ ਅਤੇ ਓਹੋ ਜਿਹੇ ਹੀ ਦਰਵਾਜ਼ੇ ਸਨ। 12 ਦੱਖਣੀ ਕਮਰਿਆਂ ਦਾ ਦਾਖਲਾ ਇਮਾਰਤ ਦੇ ਪੂਰਬੀ ਸਿਰੇ ਉੱਤੇ ਸੀ ਤਾਂ ਜੋ ਲੋਕ ਕੰਧ ਦੇ ਨਾਲ ਲਗਦੇ ਰਸਤੇ ਦੇ ਖੁਲ੍ਹੇ ਸਿਰੇ ਵੱਲੋਂ ਦਾਖਲ ਹੋ ਸਕਣ। 13 ਆਦਮੀ ਨੇ ਮੈਨੂੰ ਆਖਿਆ, "ਸੀਮਾ ਬਧ੍ਧ ਖੇਤਰ ਦੇ ਸਾਮ੍ਹਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ। 14 "ਜਿਹੜੇ ਜਾਜਕ ਉਸ ਪਵਿੱਤਰ ਖੇਤਰ ਵਿੱਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਬਾਹਰਲੇ ਵਿਹੜੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਸੇਵਾ ਵਾਲੇ ਕੱਪੜੇ ਉਸ ਪਵਿੱਤਰ ਸਬਾਨ ਵਿੱਚ ਹੀ ਛੱਡ ਦੇਣੇ ਚਾਹੀਦੇ ਹਨ। ਕਿਉਂ ਕਿ ਇਹ ਕੱਪੜਾ ਪਵਿੱਤਰ ਹੈ। ਜੇ ਕੋਈ ਜਾਜਕ ਮੰਦਰ ਦੇ ਉਸ ਹਿੱਸੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ ਹੋਰ ਲੋਕ ਹਨ, ਤਾਂ ਉਸਨੂੰ ਇਨ੍ਹਾਂ ਕਮਰਿਆਂ ਵਿੱਚ ਜਾਕੇ ਹੋਰ ਕੱਪੜੇ ਪਹਿਨਣੇ ਚਾਹੀਦੇ ਹਨ। 15 ਆਦਮੀ ਨੇ ਮੰਦਰ ਦੇ ਅੰਦਰਲੇ ਖੇਤਰ ਨੂੰ ਨਾਪਣ ਦਾ ਕੰਮ ਮੁਕਾ ਲਿਆ ਸੀ। ਫ਼ੇਰ ਉਹ ਮੈਨੂੰ ਪੂਰਬੀ ਫਾਟਕ ਤੋਂ ਬਾਹਰ ਲੈ ਆਇਆ ਅਤੇ ਉਸ ਖੇਤਰ ਦਾ ਆਲਾ-ਦੁਆਲਾ ਨਾਪਿਆ। 16 ਆਦਮੀ ਨੇ ਪੈਮਾਨੇ ਨਾਲ ਪੂਰਬ ਵਾਲੇ ਪਾਸੇ ਨੂੰ ਨਾਪਿਆ ਇਹ 500 ਹੱਥ ਲੰਮਾ ਸੀ। 17 ਉਸਨੇ ਉੱਤਰ ਵਾਲੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 18 ਉਸਨੇ ਦੱਖਣ ਵੱਲ ਦੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 19 ਉਹ ਪੱਛਮ ਵਾਲੇ ਪਾਸੇ ਵੱਲ ਗਿਆ ਅਤੇ ਉਸਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 20 ਉਸਨੇ ਉਨ੍ਹਾਂ ਚਹੁਂਆਂ ਕੰਧਾਂ ਨੂੰ ਨਾਪਿਆ ਜਿਹੜੀਆਂ ਮੰਦਰ ਦੇ ਚਾਰੇ ਪਾਸੇ ਜਾਂਦੀਆਂ ਸਨ। ਕੰਧ 500 ਹੱਥ ਲੰਮੀ ਅਤੇ 500 ਹੱਥ ਚੌੜੀ ਸੀ। ਇਹ ਪਵਿੱਤਰ ਖੇਤਰ ਨੂੰ ਉਸ ਖੇਤਰ ਨਾਲੋਂ ਵੱਖ ਕਰਦੀ ਸੀ ਜਿਹੜਾ ਪਵਿੱਤਰ ਨਹੀਂ ਹੈ।

43:1 ਆਦਮੀ ਮੈਨੂੰ ਪੂਰਬੀ ਫਾਟਕ ਵੱਲ ਲੈ ਗਿਆ। 2 ਓਥੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਵੱਲੋਂ ਆਇਆ। ਪਰਮੇਸ਼ੁਰ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਰਗੀ ਉੱਚੀ ਸੀ। ਪਰਮੇਸ਼ੁਰ ਦੇ ਪਰਤਾਪ ਦੀ ਰੋਸ਼ਨੀ ਨਾਲ ਧਰਤੀ ਚਮਕ ਰਹੀ ਸੀ। 3 ਜੋ ਦਰਸ਼ਨ ਮੈਂ ਦੇਖਿਆ ਉਹ ਉਸੇ ਦਰਸ਼ਨ ਵਰਗਾ ਸੀ ਜਿਹੜਾ ਕਬਾਰ ਨਹਿਰ ਦੇ ਕੰਢੇ ਦੇਖਿਆ ਸੀ। ਮੈਂ ਧਰਤੀ ਉੱਤੇ ਝੁਕ ਕੇ ਸਿਜਦਾ ਕੀਤਾ। 4 ਯਹੋਰਵਾਹ ਦਾ ਪਰਤਾਪ ਪੂਰਬ ਵਾਲੇ ਫਾਟਕ ਰਾਹੀਂ ਮੰਦਰ ਦੇ ਅੰਦਰ ਆਇਆ। 5 ਫ਼ੇਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਨੂੰ ਅੰਦਰਲੇ ਵਿਹੜੇ ਵਿੱਚ ਲੈ ਆਂਦਾ। ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ। 6 ਮੈਂ ਸੁਣਿਆ ਕਿ ਮੰਦਰ ਵਿੱਚੋਂ ਕੋਈ ਮੈਨੂੰ ਬੁਲਾ ਰਿਹਾ ਸੀ। ਆਦਮੀ ਹਾਲੇ ਵੀ ਮੇਰੇ ਕੋਲ ਖੜਾ ਸੀ। 7 ਮੰਦਰ ਵਿੱਚੋਂ ਆਉਂਦੀ ਆਵਾਜ਼ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਇਹ ਮੇਰੇ ਤਖਤ ਅਤੇ ਪੈਰ ਚੌਂਕੀ ਦੀ ਥਾਂ ਹੈ। ਮੈਂ ਇੱਥੇ ਇਸਰਾਏਲ ਦੇ ਲੋਕਾਂ ਵਿਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦਾ ਪਰਿਵਾਰ ਫ਼ੇਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਨਹੀਂ ਕਰੇਗਾ। ਰਾਜੇ ਅਤੇ ਉਨ੍ਹਾਂ ਦੀ ਪਰਜਾ, ਜਿਨਸੀ ਪਾਪਾਂ ਰਾਹੀਂ ਜਾਂ ਆਪਣੇ ਮਰੇ ਹੋਏ ਰਾਜਿਆਂ ਨੂੰ ਇਸ ਥਾਂ ਦਫ਼ਨ ਕਰਕੇ, ਮੇਰੇ ਨਾਮ ਨੂੰ ਸ਼ਰਮਿਂਦਿਆਂ ਨਹੀਂ ਕਰਨਗੇ। 8 ਉਹ ਮੇਰੀ ਸਰਦਲ ਤੋਂ ਅਗਾਂਹ ਆਪਣੀ ਸਰਦਲ ਬਣਾਕੇ ਅਤੇ ਮੇਰੀ ਚੁਗਾਠ ਤੋਂ ਅਗਾਂਹ ਆਪਣੀ ਚੁਗਾਠ ਬਣਾਕੇ ਮੇਰੇ ਨਾਮ ਨੂੰ ਸ਼ਰਮਸਾਰ ਨਹੀਂ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੂੰ ਮੇਰੇ ਕੋਲੋਂ ਸਿਰਫ਼ ਇੱਕ ਕੰਧ ਹੀ ਵੱਖਰਿਆਂ ਕਰਦੀ ਸੀ। ਇਸ ਲਈ ਹਰ ਵਾਰ, ਜਦੋਂ ਉਹ ਪਾਪ ਕਰਦੇ ਜਾਂ ਉਹ ਭਿਆਨਕ ਗੱਲਾਂ ਕਰਦੇ ਉਨ੍ਹਾਂ ਨੇ ਮੇਰੇ ਨਾਮ ਨੂੰ ਕਲੰਕਤ ਕੀਤਾ। ਇਸੇ ਲਈ ਮੈਂ ਕਹਿਰਵਾਨ ਹੋਇਆ ਅਤੇ ਉਨ੍ਹਾਂ ਨੂੰ ਤਬਾਹ ਕੀਤਾ। 9 ਮੈਂ ਉਨ੍ਹਾਂ ਨੂੰ ਆਪਣੀ ਬਦਕਾਰੀ ਅਤੇ ਉਨ੍ਹਾਂ ਦੇ ਮਰੇ ਹੋਏ ਰਾਜਿਆਂ ਦੀਆਂ ਦੇਹਾਂ ਨੂੰ ਆਪਣੇ ਕੋਲੋਂ ਦੂਰ ਲਿਜਾਣ ਦਿੱਤਾ ਹੈ। ਫ਼ੇਰ ਮੈਂ ਉਨ੍ਹਾਂ ਵਿਚਕਾਰ ਸਦਾ ਲਈ ਰਹਾਂਗਾ। 10 "ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨੂੰ ਮੰਦਰ ਬਾਰੇ ਦੱਸ। ਫ਼ੇਰ ਜਦੋਂ ਉਹ ਮੰਦਰ ਦੇ ਨਕਸ਼ਿਆਂ ਨੂੰ ਮਾਪਣਾ ਸ਼ੁਰੂ ਕਰਨਗੇ ਤਾਂ ਉਹ ਆਪਣੇ ਪਾਪਾਂ ਤੋਂ ਸ਼ਰਮਸਾਰ ਹੋ ਜਾਣਗੇ। 11 "ਫ਼ੇਰ ਜਦੋਂ ਉਹ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਤੋਂ ਸ਼ਰਮਿਂਦੇ ਹੋਣਗੇ ਜੋ ਉਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਮੰਦਰ ਦੇ ਨਕਸ਼ੇ ਦੀ ਜਾਣਕਾਰੀ ਹਾਸਿਲ ਕਰਨ ਦਿਓ। ਉਨ੍ਹਾਂ ਨੂੰ ਜਾਣ ਲੈਣ ਦਿਓ ਕਿ ਇਸਦੀ ਉਸਾਰੀ ਕਿਵੇਂ ਕਰਨੀ ਹੈ, ਇਸਦੇ ਪ੍ਰਵੇਸ਼ ਅਤੇ ਨਿਕਾਸ ਕਿੱਥੋ ਹਨ ਅਤੇ ਇਸ ਉਤਲੀ ਸਾਰੀ ਨਕਾਸ਼ੀ ਬਾਰੇ ਵੀ ਜਾਣ ਲੈਣ ਦਿਓ। ਉਨ੍ਹਾਂ ਨੂੰ ਇਸਦੇ ਸਾਰੇ ਕਨੂੰਨਾਂ ਅਤੇ ਬਿਧੀਆ ਬਾਰੇ ਸਿਖਿਆ ਦਿਓ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਵੀ ਤਾਂ ਜੋ ਹਰ ਕੋਈ ਦੇਖ ਸਕੇ। ਇਸ ਤਰ੍ਹਾਂ ਉਹ ਮੰਦਰ ਦੇ ਸਾਰੇ ਕਨੂੰਨਾਂ ਅਤੇ ਬਿਧੀਆਂ ਦੀ ਪਾਲਨਾ ਕਰ ਸਕਦੇ ਹਨ। 12 ਮੰਦਰ ਦਾ ਕਨੂੰਨ ਇਹ ਹੈ: ਇਨ੍ਹਾਂ ਹੱਦਾਂ ਦੇ ਵਿਚਕਾਰ ਪਰਬਤ ਦੇ ਉੱਪਰ ਵਾਲਾ ਸਾਰਾ ਖੇਤਰ ਅੱਤ ਪਵਿੱਤਰ ਹੈ। ਮੰਦਰ ਦਾ ਕਨੂੰਨ ਇਹੀ ਹੈ। 13 "ਅਤੇ ਲੰਮੇ ਪੈਮਾਨੇ ਨੂੰ ਇਸਤੇਮਾਲ ਕਰਦਿਆਂ ਜਗਵੇਦੀ ਦਾ ਹੱਥਾਂ ਵਿੱਚ ਨਾਪ ਇਸ ਤਰ੍ਹਾਂ ਹੈ। ਜਗਵੇਦੀ ਦੇ ਆਧਾਰ ਦੇ ਆਲੇ-ਦੁਆਲੇ ਇੱਕ ਗੰਦੀ ਨਾਲੀ ਸੀ। ਇਹ ਇੱਕ ਹੱਥ ਡੂੰਘੀ ਅਤੇ ਦੋਹਾਂ ਪਾਸਿਓ ਇੱਕ ਹੱਥ ਚੌੜੀ ਸੀ ਕਿਨਾਰੇ ਦੇ ਦੁਆਲੇ ਇੱਕ ਕਿਂਗਰੀ ਸੀ ਜਿਹੜੀ ਇੱਕ ਗਿਠ੍ਠ ਉੱਚੀ ਸੀ। ਅਤੇ ਜਗਵੇਦੀ ਇੰਨੀ ਉੱਚੀ ਸੀ: 14 "ਧਰਤੀ ਤੋਂ ਲੈਕੇ ਹੇਠਲੀ ਨੁਕਰ ਤੀਕ, ਆਧਾਰ ਦਾ ਨਾਪ 2 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। ਇਸਦਾ ਨਾਪ, ਛੋਟੇ ਕਿਂਗਰੇ ਤੋਂ ਵੱਡੇ ਕਿਂਗਰੇ ਤੀਕ, 4 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। 15 ਜਗਵੇਦੀ ਉੱਪਰ ਅੱਗ ਲਈ ਸਬਾਨ 4ਹਬ੍ਬ ਉੱਚਾ ਸੀ। ਚਾਰੇ ਕਿਨਾਰੇ ਸਿੰਗਾਂ ਦੀ ਸ਼ਕਲ ਦੇ ਸਨ। 16 ਜਗਵੇਦੀ ਉੱਪਰ ਅੱਗ ਲਈ ਸਬਾਨ 12ਹਬ੍ਬ ਲੰਮਾ ਅਤੇ 12ਹਬ੍ਬ ਚੌੜਾ ਸੀ। ਇਹ ਪੂਰਨ ਚੌਕੋਰ ਸੀ। 17 ਕਿਂਗਰਾ ਵੀ ਚੌਕੋਰ ਸੀ, 14 ਹੱਥ ਲੰਮਾ ਅਤੇ 14 ਹੱਥ ਸਿਰਾ। ਇਸਦੇ ਆਲੇ-ਦੁਆਲੇ ਦਾ ਚਕ੍ਕਾ 1/2 ਹੱਥ ਚੌੜੀ ਸੀ। ਆਧਾਰ ਦੇ ਦੁਆਲੇ ਦਾ ਗਟਰ ਇੱਕ ਹੱਥ ਚੌੜਾ ਸੀ। ਜਗਵੇਦੀ ਵੱਲ ਜਾਣ ਵਾਲੀਆਂ ਪੌੜੀਆਂ ਪੂਰਬ ਵਾਲੇ ਪਾਸੇ ਸਨ।" 18 ਫ਼ੇਰ ਆਦਮੀ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ: 'ਜਗਵੇਦੀ ਲਈ ਨੇਮ ਇਹ ਹਨ: ਜਦੋਂ ਤੁਸੀਂ ਜਗਵੇਦੀ ਬਣਾਓ ਤਾਂ ਹੋਮ ਦੀਆਂ ਭੇਟਾਂ ਚੜਾਉਣ ਲਈ ਅਤੇ ਇਸ ਉੱਤੇ ਖੂਨ ਛਿੜਕਣ ਲਈ ਇਨ੍ਹਾਂ ਵਿਧੀਆਂ ਦੀ ਵਰਤੋਂ ਕਰੋ। 19 ਤੁਸੀਂ ਸਦੋਕ ਦੇ ਪਰਿਵਾਰ ਦੇ ਬੰਦਿਆਂ ਨੂੰ ਇੱਕ ਵਹਿੜਕੇ ਨੂੰ ਪਾਪ ਦੀਆਂ ਭੇਟਾਂ ਵਜੋਂ ਦੇਵੋਂਗੇ। ਇਹ ਬੰਦੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਨ। ਇਹ ਓਹੀ ਬੰਦੇ ਹਨ ਜਿਹੜੇ ਮੇਰੇ ਲਈ ਭੇਟਾਂ ਲਿਆਕੇ ਮੇਰੀ ਸੇਵਾ ਕਰਦੇ ਹਨ।"' ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 20 "ਤੁਸੀਂ ਵਹਿੜਕੇ ਦਾ ਕੁਝ ਖੂਨ ਲੈਕੇ ਇਸਨੂੰ ਜਗਵੇਦੀ ਦੇ ਚਹੁਂਆਂ ਸਿੰਗਾਂ ਉੱਤੇ, ਕਿਂਗਰੇ ਦੇ ਚਹੁਂਆਂ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਰਿਮ ਉੱਤੇ ਛਿੜਕੋਁਗੇ। ਇਸ ਤਰ੍ਹਾਂ ਤੁਸੀਂ ਜਗਵੇਦੀ ਲਈ ਪ੍ਰਾਸ਼ਚਿਤ ਕਰਕੇ ਇਸਨੂੰ ਪਾਪ ਦੀ ਭੇਟ ਪ੍ਰਾਪਤ ਕਰਨ ਲਈ ਤਿਆਰ ਕਰ ਦੇਵੋਂਗੇ। 21 ਫ਼ੇਰ ਵਹਿੜਕੇ ਨੂੰ ਪਾਪ ਦੇ ਚੜਾਵੇੇ ਵਜੋਂ ਲਵੋ ਅਤੇ ਇਸਨੂੰ ਮੰਦਰ ਦੀ ਇਮਾਰਤ ਤੋਂ ਬਾਹਰ, ਮੰਦਰ ਦੇ ਖੇਤਰ ਵਿਚਲੇ ਖਾਸ ਸਬਾਨ ਉੱਤੇ ਸਾੜੋ। 22 "ਅਗਲੇ ਦਿਨ ਤੁਸੀਂ ਇੱਕ ਨਿਰਦੋਸ਼ ਰਹਿਤ ਬਕਰਾ ਭੇਟ ਚੜਾਵੋਂਗੇ। ਇਹ ਪਾਪ ਦੀ ਭੇਟੇ ਵਜੋਂ ਹੋਵੇਗਾ। ਜਾਜਕ ਜਗਵੇਦੀ ਨੂੰ ਓਸੇ ਤਰ੍ਹਾਂ ਤਿਆਰ ਕਰੋਂਗੇ ਜਿਵੇਂ ਉਨ੍ਹਾਂ ਨੇ ਇਸਨੂੰ ਵਹਿੜਕੇ ਨਾਲ ਬਣਾਇਆ ਸੀ। 23 ਜਦੋਂ ਤੁਸੀਂ ਜਗਵੇਦੀ ਨੂੰ ਪਵਿੱਤਰ ਕਰ ਚੁੱਕੋਁਗੇ ਤਾਂ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਅਤੇ ਇੱਜੜ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਚੜਾਵੋਂਗੇ। 24 ਫ਼ੇਰ ਤੁਸੀਂ ਇਨ੍ਹਾਂ ਨੂੰ ਯਹੋਵਾਹ ਅੱਗੇ ਪੇਸ਼ ਕਰੋਂਗੇ। ਜਾਜਕ ਇਨ੍ਹਾਂ ਉੱਪਰ ਨਮਕ ਛਿੜਕਣਗੇ। ਫ਼ੇਰ ਜਾਜਕ ਵਹਿੜਕੇ ਅਤੇ ਭੇਡੂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜਾਉਣਗੇ। 25 ਤੁਸੀਂ ਸੱਤ ਦਿਨਾਂ ਤੱਕ ਹਰ ਰੋਜ਼ ਪਾਪ ਦੀ ਭੇਟ ਵਜੋਂ ਇੱਕ ਬਕਰਾ ਤਿਆਰ ਕਰੋਗੇ। ਅਤੇ ਤੁਸੀਂ ਇੱਕ ਵਹਿੜਾ ਅਤੇ ਇੱਜੜ ਵਿੱਚੋਂ ਇੱਕ ਭੇਡੂ ਵੀ ਤਿਆਰ ਕਰੋਂਗੇ। ਇਹ ਸਾਰੇ ਜਾਨਵਰ ਦੋਸ਼-ਰਹਿਤ ਹੋਣੇ ਚਾਹੀਦੇ ਹਨ। 26 "ਸੱਤ ਦਿਨ ਜਾਜਕ ਜਗਵੇਦੀ ਲਈ ਪ੍ਰਾਸ਼ਚਿਤ ਕਰਨਗੇ ਅਤੇ ਇਸਨੂੰ ਸ਼ੁਧ ਕਰਨਗੇ ਅਤੇ ਇਸਨੂੰ ਉਪਾਸਨਾ ਲਈ ਇਸਤੇਮਾਲ ਕਰਨ ਲਈ ਤਿਆਰ ਕਰਨਗੇ। 27 ਸੱਤਾਂ ਦਿਨਾਂ ਬਾਦ, ਅੱਠਵੇਂ ਦਿਨ ਜਾਜਕਾਂ ਨੂੰ ਤੁਹਾਡੀਆਂ ਹੋਮਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਜਗਵੇਦੀ ਉੱਤੇ ਅਵੱਸ਼ ਚੜਾਉਣੀਆਂ ਚਾਹੀਦੀਆਂ ਹਨ। ਫ਼ੇਰ ਮੈਂ ਤੁਹਾਨੂੰ ਪ੍ਰਵਾਨ ਕਰ ਲਵਾਂਗਾ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

44:1 ਫ਼ੇਰ ਆਦਮੀ ਮੈਨੂੰ ਮੰਦਰ ਦੇ ਖੇਤਰ ਵਿਚਲੇ ਪੂਰਬੀ ਫ਼ਾਟਕ ਕੋਲ ਵਾਪਿਸ ਲੈ ਆਇਆ। ਅਸੀਂ ਫ਼ਾਟਕ ਤੋਂ ਬਾਹਰ ਸਾਂ ਅਤੇ ਫ਼ਾਟਕ ਬੰਦ ਸੀ। 2 ਯਹੋਵਾਹ ਨੇ ਮੈਨੂੰ ਆਖਿਆ, "ਇਹ ਫ਼ਾਟਕ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ। ਕੋਈ ਵੀ ਇਸ ਵਿੱਚੋਂ ਹੋਕੇ ਨਹੀਂ ਲੰਘੇਗਾ। ਕਿਉਂ ਕਿ ਇਸਰਾਏਲ ਦਾ ਯਹੋਵਾਹ ਇਸ ਵਿੱਚੋਂ ਲੰਘ ਚੁਕਿਆ ਹੈ। ਇਸ ਲਈ ਇਹ ਅਵੱਸ਼ ਹੀ ਬੰਦ ਰਹਿਣਾ ਚਾਹੀਦਾ। 3 ਸਿਰਫ਼ ਲੋਕਾਂ ਦਾ ਹਾਕਮ ਹੀ ਇੱਥੇ ਬੈਠੇਗਾ ਜਦੋਂ ਉਹ ਯਹੋਵਾਹ ਦੇ ਅੱਗੇ ਇੱਥੇ ਭੋਜਨ ਛਕੇਗਾ। ਉਸਨੂੰ ਦਰਵਾਜ਼ੇ ਦੇ ਰਸਤੇ ਦੇ ਵਰਾਂਡਾ ਵੱਲੋਂ ਹੀ ਦਾਖਲ ਹੋਣਾ ਚਾਹੀਦਾ ਹੈ ਅਤੇ ਉਸੇ ਰਸਤੇ ਹੀ ਬਾਹਰ ਜਾਣਾ ਚਾਹੀਦਾ ਹੈ।" 4 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫ਼ਾਟਕ ਵਿੱਚੋਂ ਮੰਦਰ ਦੇ ਸਾਮ੍ਹਣੇ ਲੈ ਗਿਆ। ਮੈਂ ਤਕਿਆ ਅਤੇ ਯਹੋਵਾਹ ਦੇ ਮੰਦਰ ਨੂੰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਵੇਖਿਆ। ਮੈਂ ਆਪਣਾ ਸਿਰ ਧਰਤੀ ਵੱਲ ਕਰਕੇ ਝੁਕ ਗਿਆ। 5 ਯਹੋਵਾਹ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ! ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਦੇਖ। ਅਤੇ ਹਰ ਓਸ ਗੱਲ ਨੂੰ ਧਿਆਨ ਨਾਲ ਸੁਣ ਜਿਹੜੀ ਮੈਂ ਯਹੋਵਾਹ ਦੇ ਮੰਦਰ ਦੇ ਕਨੂੰਨਾਂ ਅਤੇ ਬਿਧੀਆਂ ਬਾਰੇ ਦੱਸਦਾ ਹਾਂ। ਮੰਦਰ ਦੇ ਸਾਰੇ ਪ੍ਰਵੇਸ਼ਾਂ ਅਤੇ ਪਵਿੱਤਰ ਸਬਾਨ ਦੇ ਸਾਰੇ ਨਿਕਾਸਾਂ ਵੱਲ ਧਿਆਨ ਨਾਲ ਦੇਖ। 6 ਫ਼ੇਰ ਇਸਰਾਏਲ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਹ ਜਿਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਆਖ, "ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਪਰਿਵਾਰ, ਮੈਂ ਤੁਹਾਡੀਆਂ ਕੀਤੀਆਂ ਬਹੁਤ ਸਾਰੀਆਂ ਭਿਆਨਕ ਗੱਲਾਂ ਨੂੰ ਬਹੁਤ ਜਰ ਲਿਆ ਹੈ! 7 ਤੁਸੀਂ ਮੇਰੇ ਮੰਦਰ ਵਿੱਚ ਅਜਨਬੀਆਂ ਨੂੰ ਲਿਆਂਦਾ ਜੋ ਆਪਣੇ ਮਾਸ ਵਿੱਚ ਸੁੰਨਤੀੇ ਨਹੀਂ ਸਨ ਅਤੇ ਆਪਣੇ ਦਿਲ ਵਿੱਚ ਸੁੰਨਤੀੇ ਨਹੀਂ ਸਨ। ਇਸ ਤਰ੍ਹਾਂ ਤੁਸੀਂ ਮੇਰੇ ਮੰਦਰ ਨੂੰ ਕਲੰਕਤ ਕਰ ਦਿੱਤਾ। ਤੁਸੀਂ ਸਾਡੇ ਇਕਰਾਰਨਾਮੇ ਨੂੰ ਤੋੜਿਆ ਅਤੇ ਭਿਆਨਕ ਗੱਲਾਂ ਕੀਤੀਆਂ, ਅਤੇ ਫ਼ੇਰ ਤੁਸੀਂ ਮੇਰੇ ਅੱਗੇ ਰੋਟੀ, ਘਿਉ ਅਤੇ ਖੂਨ ਦੀਆਂ ਭੇਟਾਂ ਪੇਸ਼ ਕੀਤੀਆਂ। 8 ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ। ਨ੍ਨਹੀਁ, ਤੁਸੀਂ ਉਨ੍ਹਾਂ ਅਸੁੰਨਤੀਆਂ ਨੂੰ ਮੇਰੇ ਪਵਿੱਤਰ ਸਬਾਨ ਦੀ ਜ਼ਿੰਮੇਵਾਰੀ ਸੌਂਪੀ!"' 9 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਉਹ ਵਿਦੇਸ਼ੀ ਜਿਸਦੀ ਉਸ ਦੇ ਮਾਸ ਵਿੱਚ ਅਤੇ ਉਸ ਦੇ ਦਿਲ ਵਿੱਚ ਸੁੰਨਤ ਨਹੀਂ ਹੋਈ, ਉਸ ਨੂੰ ਮੇਰੇ ਮੰਦਰ ਵਿੱਚ ਨਹੀਂ ਦਾਖਲ ਹੋਣਾ ਚਾਹੀਦਾ - ਉਸ ਵਿਦੇਸ਼ੀ ਨੂੰ ਵੀ ਨਹੀਂ ਜਿਹੜਾ ਇਸਰਾਏਲ ਦੇ ਲੋਕਾਂ ਵਿਚਕਾਰ ਪੱਕੇ ਤੌਰ ਤੇ ਰਹਿ ਰਿਹਾ ਹੈ। 10 ਅਤੀਤ ਵਿੱਚ, ਜਦੋਂ ਇਸਰਾਏਲ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ, ਲੇਵੀਆਂ ਨੇ ਮੈਨੂੰ ਛੱਡ ਦਿੱਤਾ ਸੀ। ਇਸਰਾਏਲ ਨੇ ਆਪਣੇ ਬੁੱਤਾਂ ਪਿੱਛੇ ਲੱਗਣ ਲਈ ਮੈਨੂੰ ਛੱਡ ਦਿੱਤਾ ਸੀ। ਲੇਵੀਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਮਿਲੇਗੀ। 11 ਲੇਵੀਆਂ ਦੀ ਚੋਣ ਮੇਰੇ ਪਵਿੱਤਰ ਸਬਾਨ ਵਿੱਚ ਸੇਵਾ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਨੇ ਮੰਦਰ ਦੇ ਫ਼ਾਟਕਾਂ ਦੀ ਰੱਖਿਆ ਕ੍ਕੀਤੀ ਸੀ। ਉਨ੍ਹਾਂ ਨੇ ਮੰਦਰ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਨੇ ਲੋਕਾਂ ਲਈ ਜਾਨਵਰਾਂ ਨੂੰ ਬਲੀਆਂ ਅਤੇ ਹੋਮ ਦੀਆਂ ਭੇਟਾਂ ਲਈ ਮਾਰਿਆ। ਉਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਅਤੇ ਸੇਵਾ ਕਰਨ ਲਈ ਚੁਣਿਆ ਗਿਆ ਸੀ। 12 ਪਰ ਇਨ੍ਹਾਂ ਲੇਵੀਆਂ ਨੇ ਲੋਕਾਂ ਨੂੰ ਮੇਰੇ ਵਿਰੁੱਧ ਪਾਪ ਕਰਨ ਵਿੱਚ ਸਹਾਇਤਾ ਕੀਤੀ! ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਬੁੱਤਾਂ ਦੀ ਉਪਾਸਨਾ ਕਰਨ ਵਿੱਚ ਸਹਾਇਤਾ ਦਿੱਤੀ! ਇਸ ਲਈ ਮੈਂ ਉਨ੍ਹਾਂ ਦੇ ਵਿਰੁੱਧ ਇਹ ਇਕਰਾਰ ਕਰ ਰਿਹਾ ਹਾਂ: 'ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ।"' ਮੇਰੇ ਪ੍ਰਭੂ ਯਹੋਵਾਹ ਨੇ ਇਹ ਆਖਿਆ। 13 "ਇਸ ਲਈ ਲੇਵੀਆਂ ਜਾਜਕਾਂ ਵਾਂਗ ਮੇਰੇ ਲਈ ਭੇਟਾਂ ਲੈਕੇ ਨਹੀਂ ਆਉਣਗੇ। ਉਹ ਮੇਰੀਆਂ ਪਵਿੱਤਰ ਵਸਤਾਂ ਜਾਂ ਉਨ੍ਹਾਂ ਚੀਜ਼ਾਂ ਦੇ ਨੇੜੇ ਨਹੀਂ ਆਉਣਗੇ ਜਿਹੜੀਆਂ ਅੱਤ ਪਵਿੱਤਰ ਹਨ। ਉਨ੍ਹਾਂ ਨੂੰ ਆਪਣੀਆਂ ਕੀਤੀਆਂ ਭਿਆਨਕ ਗੱਲਾਂ ਦੇ ਕਾਰਣ ਸ਼ਰਮਿਂਦਗੀ ਦਾ ਭਾਰ ਚੁੱਕਣਾ ਪਵੇਗਾ। 14 ਪਰ ਮੈਂ ਉਨ੍ਹਾਂ ਨੂੰ ਮੰਦਰ ਦੀ ਦੇਖਭਾਲ ਕਰਨ ਦੇਵਾਂਗਾ। ਉਹ ਮੰਦਰ ਵਿੱਚ ਉਹ ਕੰਮ ਕਰਨਗੇ ਅਜਿਹੀਆਂ ਗੱਲਾਂ ਕਰਨਗੇ ਜੋ ਇਸ ਅੰਦਰ ਕਰਨੀਆਂ ਜ਼ਰੂਰੀ ਹਨ। 15 "ਜਾਜਕ ਸਾਰੇ ਹੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ। ਪਰ ਸਿਰਫ਼ ਸਦੋਕ ਦੇ ਪਰਿਵਾਰ ਦੇ ਜਾਜਕਾਂ ਨੇ ਹੀ ਮੇਰੇ ਪਵਿੱਤਰ ਸਬਾਨ ਦੀ ਦੇਖਭਾਲ ਕੀਤੀ ਜਦੋਂ ਕਿ ਇਸਰਾਏਲ ਦੇ ਲੋਕ ਮੇਰੇ ਵੱਲੋਂ ਮੂੰਹ ਮੋੜ ਗਏ ਸਨ। ਇਸ ਲਈ ਸਿਰਫ਼ ਸਦੋਕ ਦੇ ਉੱਤਰਾਧਿਕਾਰੀ ਹੀ ਮੇਰੇ ਲਈ ਭੇਟਾਂ ਲਿਆਉਣਗੇ। ਉਹ ਮੇਰੇ ਸਾਮ੍ਹਣੇ ਖਲ੍ਹੋ ਕੇ ਮੈਨੂੰ ਉਨ੍ਹਾਂ ਜਾਨਵਰਾਂ ਦੀ ਚਰਬੀ ਅਤੇ ਖੂਨ ਚੜਾਉਣਗੇ ਜਿਨ੍ਹਾਂ ਦੀ ਉਹ ਬਲੀ ਦੇਣਗੇ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!" 16 "ਉਹ ਮੇਰੇ ਪਵਿੱਤਰ ਸਬਾਨ ਵਿੱਚ ਦਾਖਲ ਹੋਣਗੇ। ਉਹ ਮੇਰੇ ਮੇਜ਼ ਦੇ ਨਜ਼ਦੀਕ ਮੇਰੀ ਸੇਵਾ ਕਰਨ ਲਈ ਆਉਣਗੇ। ਉਹ ਉਨ੍ਹਾਂ ਚੀਜ਼ਾਂ ਦੀ ਦੇਖਭਾਲ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਦਿੱਤੀਆਂ ਸਨ। 17 ਜਦੋਂ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿੱਚ ਦਾਖਲ ਹੋਣਗੇ, ਤਾਂ ਉਹ ਕਤਾਨੀ ਦੇ ਕੱਪੜੇ ਪਹਿਨਣਗੇ। ਜਦੋਂ ਉਹ ਅੰਦਰਲੇ ਵਿਹੜੇ ਦੇ ਫ਼ਾਟਕ ਤੇ ਸੇਵਾ ਕਰ ਰਹੇ ਹੋਣਗੇ, ਤਾਂ ਉਨ੍ਹਾਂ ਕੋਲ ਉਨ ਦੇ ਵਸਤਰ ਨਹੀਂ ਹੋਣਗੇ। 18 ਉਹ ਆਪਣੇ ਸਿਰਾਂ ਉੱਤੇ ਕਤਾਨੀ ਦੀਆਂ ਪਗੜੀਆਂ ਪਹਿਨਣਗੇ। ਅਤੇ ਉਹ ਕਤਾਨੀ ਦੇ ਕਛ੍ਛੇ ਪਹਿਨਣਗੇ। ਉਹ ਕੋਈ ਵੀ ਅਜਿਹੀ ਚੀਜ਼ ਨਹੀਂ ਪਹਿਨਣਗੇ ਜਿਸ ਨਾਲ ਉਨ੍ਹਾਂ ਨੂੰ ਪਸੀਨਾ ਆਵੇ। 19 ਇਸ ਤੋਂ ਪਹਿਲਾਂ ਕਿ ਉਹ ਲੋਕਾਂ ਕੋਲ ਬਾਹਰਲੇ ਵਿਹੜੇ ਅੰਦਰ ਜਾਣ, ਤਾਂ ਉਹ ਆਪਣੇ ਕਪੜਿਆਂ ਨੂੰ ਉਤਾਰ ਦੇਣਗੇ ਜਿਹੜੇ ਉਨ੍ਹਾਂ ਨੇ ਮੇਰੀ ਸੇਵਾ ਕਰਨ ਵੇਲੇ ਪਹਿਨੇ ਸਨ। ਉਹ ਇਨ੍ਹਾਂ ਕੱਪੜਿਆਂ ਨੂੰ ਪਵਿੱਤਰ ਕਮਰਿਆਂ ਵਿੱਚ ਰੱਖ ਦੇਣਗੇ। ਫ਼ੇਰ ਉਹ ਦੂਸਰੇ ਕੱਪੜੇ ਪਹਿਨ ਲੈਣਗੇ। ਇਸ ਤਰ੍ਹਾਂ ਉਹ ਲੋਕਾਂ ਨੂੰ ਉਨ੍ਹਾਂ ਪਵਿੱਤਰ ਕੱਪੜਿਆਂ ਨੂੰ ਨਹੀਂ ਛੂਹਣ ਦੇਣਗੇ। 20 "ਇਹ ਜਾਜਕ ਆਪਣੇ ਸਿਰ ਨਹੀਂ ਮੁਨਾਉਣਗੇ ਅਤੇ ਨਾ ਹੀ ਲੰਮੇ ਵਾਲ ਉਗਾਣਗੇ। ਜਾਜਕਾਂ ਨੂੰ ਆਪਣੇ ਸਿਰਾਂ ਦੇ ਵਾਲਾਂ ਨੂੰ ਸਿਰਫ਼ ਕਤਰਨਾ ਹੀ ਚਾਹੀਦਾ ਹੈ। 21 ਅੰਦਰਲੇ ਵਿਹੜੇ ਵਿੱਚ ਜਾਣ ਵੇਲੇ ਕੋਈ ਵੀ ਜਾਜਕ ਮੈਅ ਨਾ ਪੀਵੇ। 22 ਜਾਜਕਾਂ ਨੂੰ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਨਹੀਂ, ਉਨ੍ਹਾਂ ਨੂੰ ਸਿਰਫ਼ ਇਸਰਾਏਲ ਦੇ ਪਰਿਵਾਰ ਦੀ ਕਿਸੇ ਕੁਆਰੀ ਕੁੜੀ ਨਾਲ ਜਾਂ ਕਿਸੇ ਜਾਜਕ ਦੀ ਵਿਧਵਾ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ। 23 "ਇਸਤੋਂ ਇਲਾਵਾ, ਜਾਜਕਾਂ ਨੂੰ ਮੇਰੇ ਲੋਕਾਂ ਨੂੰ ਪਵਿੱਤਰ ਚੀਜ਼ਾਂ ਅਤੇ ਅਪਵਿੱਤਰ ਚੀਜ਼ਾਂ ਵਿਚਲੇ ਫ਼ਰਕ ਬਾਰੇ ਵੀ ਸਿਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮੇਰੇ ਲੋਕਾਂ ਦੀ ਇਹ ਜਾਨਣ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਪਾਕ ਕੀ ਹੈ ਅਤੇ ਨਾਪਾਕ ਕੀ ਹੈ। 24 "ਜਾਜਕ ਕਚਿਹਰੀ ਵਿੱਚ ਨਿਆਂਕਾਰ ਹੋਣਗੇ। ਉਹ ਲੋਕਾਂ ਬਾਰੇ ਨਿਰਣਾ ਕਰਨ ਲਗਿਆਂ ਮ੍ਮੇਰੇ ਕਨੂੰਨਾਂ ਉੱਤੇ ਚੱਲਣਗੇ। ਉਹ ਮੇਰੀਆਂ ਸਾਰੀਆਂ ਖਾਸ ਦਾਵਤਾਂ ਦੇ ਮੌਕਿਆਂ ਉੱਤੇ ਮੇਰੇ ਸਾਰੇ ਕਨੂੰਨਾਂ ਦਾ ਪਾਲਣ ਕਰਨਗੇ ਅਤੇ ਬਿਧੀਆਂ ਉੱਤੇ ਚੱਲਣਗੇ। ਉਹ ਮੇਰੇ ਆਰਾਮ ਦੇ ਖਾਸ ਦਿਨਾਂ ਦਾ ਆਦਰ ਕਰਨਗੇ ਅਤੇ ਉਨ੍ਹਾਂ ਦੀ ਪਵਿੱਤਰਤਾ ਬਣਾਈ ਰਖਣਗੇ। 25 ਉਹ ਕਿਸੇ ਵੀ ਮੰਦੇ ਮੁਰਦਾ ਬੰਦੇ ਨੇੜੇ ਜਾਕੇ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਗੇ। ਪਰ ਉਹ ਆਪਣੇ-ਆਪ ਨੂੰ ਨਾਪਾਕ ਬਣਾ ਸਕਦੇ ਹਨ ਜੇ ਮੁਰਦਾ ਵਿਅਕਤੀ ਉਨ੍ਹਾਂ ਦਾ ਪਿਤਾ, ਉਨ੍ਹਾਂ ਦੀ ਮਾਤਾ, ਪੁੱਤਰ, ਧੀ ਭਰਾ ਜਾਂ ਅਣਵਿਆਹੀ ਭੈਣ ਹੈ। 26 ਇਹ ਗੱਲ ਜਾਜਕ ਨੂੰ ਨਾਪਾਕ ਬਣਾ ਦੇਵੇਗੀ ਜਦੋਂ ਜਾਜਕ ਨੂੰ ਪਾਕ ਬਣਾ ਦਿੱਤਾ ਗਿਆ ਹੋਵੇ, ਤਾਂ ਉਸਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ। 27 ਫ਼ੇਰ ਉਹ ਪਵਿੱਤਰ ਸਬਾਨ ਉੱਤੇ ਵਾਪਸ ਜਾ ਸਕਦਾ ਹੈ। ਪਰ ਜਿਸ ਦਿਨ ਉਹ ਪਵਿੱਤਰ ਸਬਾਨ ਦੀ ਸੇਵਾ ਕਰਨ ਲਈ ਅੰਦਰਲੇ ਵਿਹੜੇ ਵਿੱਚ ਜਾਵੇ ਤਾਂ ਉਸਨੂੰ ਆਪਣੇ ਲਈ ਪਾਪ ਦੀ ਭੇਟਾਂ ਜ਼ਰੂਰ ਭੇੇਟ ਕਰਨਾ ਚਾਹੀਦਾ ਹੈ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 28 "ਉਸ ਧਰਤੀ ਬਾਰੇ ਜਿਹੜੀ ਲੇਵੀਆਂ ਦੀ ਜੈਦਾਦ ਹੋਵੇਗੀ: ਮੈਂ ਹੀ ਉਨ੍ਹਾਂ ਦੀ ਦੌਲਤ ਹਾਂ। ਤੁਸੀਂ ਇਸਰਾਏਲ ਵਿੱਚ ਲੇਵੀਆਂ ਨੂੰ ਕੋਈ ਜੈਦਾਦ ਨਹੀਂ ਦੇਵੋਂਗੇ। ਮੈਂ ਹੀ ਉਨ੍ਹਾਂ ਦਾ ਇਸਰਾਏਲ ਵਿੱਚ ਹਿੱਸਾ ਹਾਂ! 29 ਉਹ ਆਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ ਭੋਜਨ ਕਰਨਗੇ। ਹਰ ਉਹ ਚੀਜ਼ ਜਿਹੜੀ ਇਸਰਾਏਲ ਦੇ ਲੋਕ ਯਹੋਵਾਹ ਨੂੰ ਭੇਟ ਕਰਨਗੇ ਉਨ੍ਹਾਂ ਦੀ ਹੋਵੇਗੀ। 30 "ਹਰ ਤਰ੍ਹਾਂ ਦੀ ਫ਼ਸਲ ਦੀ ਵਾਢੀ ਦਾ ਪਹਿਲਾ ਹਿੱਸਾ ਇਨ੍ਹਾਂ ਜਾਜਕਾਂ ਲਈ ਹੋਵੇਗਾ। ਤੁਸੀਂ ਆਪਣੀ ਤੌਣ ਦਾ ਪਹਿਲਾ ਹਿੱਸਾ ਵੀ ਜਾਜਕਾਂ ਨੂੰ ਦੇਵੋਂਗੇ। ਇਸ ਨਾਲ ਤੁਹਾਡੇ ਘਰ ਨੂੰ ਅਸੀਸ ਮਿਲੇਗੀ। 31 ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਉਸ ਪੰਛੀ ਜਾਂ ਜਾਨਵਰ ਨੂੰ ਨਾ ਖਾਣ ਜਿਹੜਾ ਕੁਦਰਤੀ ਮੌਤ ਮਰਿਆ ਹੈ ਜਾਂ ਜਿਸਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਕੇ ਟੁਕੜੇ ਕਰ ਦਿੱਤਾ ਹੈ।

45:1 "ਤੁਸੀਂ ਗੁਣੇ ਪਾਕੇ ਇਸਰਾਏਲੀ ਪਰਿਵਾਰ-ਸਮੂਹਾਂ ਵਿਚਕਾਰ ਜ਼ਮੀਨ ਦੀ ਵੰਡ ਕਰੋਂਗੇ। ਉਸ ਸਮੇਂ ਤੁਸੀਂ ਜ਼ਮੀਨ ਦੇ ਇੱਕ ਹਿੱਸੇ ਨੂੰ ਵੱਖ ਕਰ ਲਵੌਗੇ। ਇਹ ਯਹੋਵਾਹ ਲਈ ਜ਼ਮੀਨ ਦਾ ਪਵਿੱਤਰ ਹਿੱਸਾ ਹੋਵੇਗਾ। ਜ਼ਮੀਨ 25,000 ਹੱਥ ਲੰਮੀ ਅਤੇ 20,000 ਹੱਥ ਚੌੜੀ ਹੋਵੇਗੀ। ਇਹ ਸਾਰੀ ਜ਼ਮੀਨ ਪਵਿੱਤਰ ਹੋਵੇਗੀ। 2 ਇੱਕ ਚੌਕੋਰ ਖੇਤਰ ਜਿਹੜਾ ਦੋਹਾਂ ਪਾਸਿਆਂ ਤੋਂ 500 ਹੱਥ ਲੰਮਾ ਹੋਵੇਗਾ ਉਹ ਮੰਦਰ ਲਈ ਹੋਵੇਗਾ। ਮੰਦਰ ਦੇ ਆਲੇ-ਦੁਆਲੇ ਇੱਕ ਖੁਲ੍ਹੀ ਥਾਂ ਹੋਵੇਗੀ ਜਿਹੜੀ 50 ਹੱਥ ਚੌੜੀ ਹੋਵੇਗੀ। 3 ਪਵਿੱਤਰ ਖੇਤਰ ਵਿੱਚ ਤੁਸੀਂ 25,000 ਹੱਥ ਲੰਮੀ ਅਤੇ 10,000 ਹੱਥ ਚੌੜੀ ਥਾਂ ਨਾਪੋਗੇ: ਮੰਦਰ ਇਸ ਖੇਤਰ ਵਿੱਚ ਹੋਵੇਗਾ। ਮੰਦਰ ਦਾ ਖੇਤਰ ਅੱਤ ਪਵਿੱਤਰ ਸਬਾਨ ਹੋਵੇਗਾ। 4 ਜ਼ਮੀਨ ਦਾ ਇਹ ਪਵਿੱਤਰ ਹਿੱਸਾ, ਜਾਜਕਾਂ, ਮੰਦਰ ਦੇ ਸੇਵਾਦਾਰਾਂ ਲਈ ਹੋਵੇਗਾ, ਜਿੱਥੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਨੇੜੇ ਆਉਣਗੇ। ਇਹ ਜਾਜਕਾਂ ਦੇ ਮਕਾਨਾਂ ਦੀ ਥਾਂ ਅਤੇ ਮੰਦਰ ਦਾ ਸਬਾਨ ਹੋਵੇਗਾ। 5 ਇੱਕ ਹੋਰ 25,000 ਹੱਥ ਲੰਮਾ ਅਤੇ 10,000 ਹੱਥ ਚੌੜਾ ਸਬਾਨ ਲੇਵੀਆਂ ਲਈ ਹੋਵੇਗਾ ਜਿਹੜੇ ਮੰਦਰ ਵਿੱਚ ਆਪਣੇ ਅਧਿਕਾਰ ਕਾਰਣ ਸੇਵਾ ਕਰਦੇ ਹਨ। ਇਸ ਵਿੱਚ ਵੀਹ ਚੈਁਬਰ ਸ਼ਾਮਲ ਹੋਣੇ ਚਾਹੀਦੇ ਹਨ। 6 "ਅਤੇ ਤੁਸੀਂ ਸ਼ਹਿਰ ਨੂੰ ਇੱਕ 5,000 ਹੱਥ ਚੌੜਾ ਅਤੇ 25,000 ਹੱਥ ਲੰਮਾ ਖੇਤਰ ਦਿਓਗੇ। ਇਹ ਪਵਿੱਤਰ ਖੇਤਰ ਦੀ ਵੱਖੀ ਨਾਲ ਲਗਦਾ ਹੋਵੇਗਾ। ਇਹ ਇਸਰਾਏਲ ਦੇ ਸਾਰੇ ਪਰਿਵਾਰ ਲਈ ਹੋਵੇਗਾ। 7 "ਹਾਕਮ ਕੋਲ ਪਵਿੱਤਰ ਖੇਤਰ ਦੇ ਦੋਹੀਁ ਪਾਸੀਁ ਅਤੇ ਸ਼ਹਿਰ ਵਾਲੀ ਜ਼ਮੀਨ ਦੀ ਜਗ੍ਹਾ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਵਿਚਕਾਰ ਹੋਵੇਗੀ। ਇਹ ਉਨੀ ਹੀ ਚੌੜਾਈ ਵਾਲੀ ਹੋਵੇਗੀ ਜਿਹੜੀ ਕਿ ਕਿਸੇ ਪਰਿਵਾਰ-ਸਮੂਹ ਦੀ ਮਲਕੀਅਤ ਹੇਠਲੀ ਜ਼ਮੀਨ ਦੇ ਬਰਾਬਰ ਹੋਵੇਗੀ। ਇਹ ਧੁਰ ਪੱਛਮੀ ਸਰਹੱਦ ਤੋਂ ਲੈਕੇ ਪੂਰਬੀ ਸਰਹੱਦ ਤੀਕ ਜਾਵੇਗੀ। 8 ਇਹ ਜ਼ਮੀਨ ਇਸਰਾਏਲ ਦੇ ਹਾਕਮ ਦੀ ਜੈਦਾਦ ਹੋਵੇਗੀ। ਇਸ ਲਈ ਹਾਕਮ ਨੂੰ ਮੇਰੇ ਬੰਦਿਆਂ ਦੀ ਜ਼ਿੰਦਗੀ ਨੂੰ ਹੋਰ ਵਧੇਰੇ ਕਠਿਨ ਨਹੀਂ ਬਣਾਵੇਗੀ। ਪਰ ਉਹ ਇਹ ਧਰਤੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਲਈ ਦੇਣਗੇ।" 9 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, "ਬਸ ਬਹੁਤ ਹੋ ਚੁਕਿਆ, ਇਸਰਾਏਲ ਦੇ ਹਾਕਮੋ! ਜ਼ਾਲਮ ਬਨਣਾ ਅਤੇ ਲੋਕਾਂ ਤੋਂ ਚੀਜ਼ਾਂ ਚੁਰਾਉਣੀਆਂ ਛੱਡ ਦਿਓ! ਬੇਲਾਗ ਹੋਵੋ ਅਤੇ ਚੰਗੀਆਂ ਗੱਲਾਂ ਕਰੋ! ਮੇਰੇ ਬੰਦਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢਣਾ ਛੱਡ ਦਿਓ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ: 10 "ਲੋਕਾਂ ਨਾਲ ਧੋਖਾ ਕਰਨਾ ਛੱਡ ਦਿਓ। ਸਹੀ ਤੱਕੜੀਆਂ ਅਤੇ ਵਟਿਆਂ ਦੀ ਵਰਤੋਂ ਕਰੋ! 11 ੇਫ਼ਾਹ (ਸੁੱਕਾ ਮਾਪ) ਅਤੇ ਬਬ (ਤਰਲ ਮਾਪ) ਇੱਕੋ ਨਾਪ ਦਾ ਹੋਣਾ ਚਾਹੀਦਾ ਹੈ। ਇੱਕ ਬਾਬ ਅਤੇ ਇੱਕ ੇਫਾ ਨੂੰ 1/10 ਹੋਮਰ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਮਾਪ ਹੋਮਰ ਉੱਤੇ ਆਧਾਰਿਤ ਹੋਣਗੇ। 12 ਇੱਕ ਸ਼ੈਕਲ 20 ਗੇਰਾਹਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਕ ਮੀਨਾ 60 ਸ਼ੈਕਲਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਨੂੰ 20 ਸ਼ੈਕਲ ਜਮ੍ਹਾਂ 25 ਸ਼ੈਕਲ ਜਮ੍ਹਾਂ 15 ਸ਼ੈਕਲ ਹੋਣਾ ਚਾਹੀਦਾ ਹੈ। 13 "ਇਹ ਵਿਸ਼ੇਸ਼ ਭੇਟ ਹੈ ਜੋ ਤੁਹਾਨੂੰ ਅਵੱਸ਼ ਦੇਣੀ ਚਾਹੀਦੀ ਹੈ: 1/6 ੇਫਾ ਕਣਕ, ਹਰ ਹੋਮਰ ਕਣਕ ਲਈ; 1/6 ੇਫਾ ਜੌਁ, ਹਰ ਹੋਮਰ ਜੌਁ ਲਈ; 14 1/10 ਬਾਬ ਜੈਤੂਨ ਦਾ ਤੇਲ, ਜੈਤੂਨ ਦੇ ਤੇਲ ਦੇ ਹਰ ਕੋਰ ਲਈ ਯਾਦ ਰਖੋ। ਦਸ ਬਾਬ ਦਾ ਇੱਕ ਹੋਮਰ ਬਣਦਾ ਹੈ। ਯਾਦ ਰੱਖੋ: ਦਸ ਬਾਬ ਦਾ ਇੱਕ ਕੋਰ ਬਣਦਾ ਹੈ। 15 ਅਤੇ ਇੱਕ ਭੇਡ ਹਰ 200 ਭੇਡਾਂ ਬਦਲੇ, ਇਸਰਾਏਲ ਦੇ ਹਰ ਪਾਣੀ ਸੋਮਿਆਂ ਤੋਂ।"ਇਹ ਖਾਸ ਭੇਟਾਂ, ਅਨਾਜ਼ ਦੀਆਂ ਭੇਟਾਂ ਲਈ, ਹੋਮ ਦੀਆਂ ਭੇਟਾਂ ਲਈ ਅਤੇ ਸੁਖ-ਸਾਂਦ ਦੀਆਂ ਭੇਟਾਂ ਲਈ ਹਨ। ਇਹ ਭੇਟਾਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਹਨ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 16 "ਦੇਸ ਦਾ ਹਰ ਵਿਅਕਤੀ ਇਸਰਾਏਲ ਦੇ ਹਾਕਮ ਨੂੰ ਇਹ ਭੇਟਾਂ ਦੇਵੇਗਾ। 17 ਪਰ ਹਾਕਮ ਨੂੰ ਖਾਸ ਪਵਿੱਤਰ ਦਿਨਾਂ ਲਈ ਲੋੜੀਁਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਹਾਕਮ ਨੂੰ ਚਾਹੀਦਾ ਹੈ ਕਿ ਉਹ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਦਾਵਤ ਦੇ ਦਿਨਾਂ ਲਈ ਪੀਣ ਦੀਆਂ ਭੇਟਾਂ, ਨਵੇਂ ਚਂਦ ਲਈ, ਸਬਤ ਲਈ ਅਤੇ ਇਸਰਾਏਲ ਦੇ ਪਰਿਵਾਰ ਦੀਆਂ ਸਾਰੀਆਂ ਖਾਸ ਦਾਵਤਾਂ ਲਈ, ਦੇਵੇ। ਹਾਕਮ ਨੂੰ ਚਾਹੀਦਾ ਹੈ ਕਿ ਉਹ ਸਾਰੇ ਪਾਪ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਵੇ। ਜਿਨ੍ਹਾਂ ਦੀ ਵਰਤੋਂ ਇਸਰਾਏਲ ਦੇ ਪਰਿਵਾਰ ਖਾਤਰ ਪ੍ਰਾਸਚਿਤ ਕਰਨ ਲਈ ਕੀਤੀ ਜਾਂਦੀ ਹੈ।" 18 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਪਹਿਲੇ ਮਹੀਨੇ ਵਿਚ, ਮਹੀਨੇ ਦੀ ਪਹਿਲੀ ਤਾਰੀਖ ਨੂੰ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਲਵੋਗੇ। ਤੁਹਾਨੂੰ ਉਸ ਵਹਿੜਕੇ ਦੀ ਵਰਤੋਂ ਮੰਦਰ ਤੋਂ ਪਾਪ ਦਾ ਪ੍ਰਭਾਵ ਹਟਾਉਣ ਲਈ ਕਰਨੀ ਚਾਹੀਦੀ ਹੈ। 19 ਜਾਜਕ ਪਾਪ ਦੀਆਂ ਭੇਟਾਂ ਤੋਂ ਕੁਝ ਖੂਨ ਲਵੇਗਾ ਅਤੇ ਇਸਨੂੰ ਮੰਦਰ ਦੀਆਂ ਦਹਿਲੀਜ਼ਾਂ ਅਤੇ ਜਗਵੇਦੀ ਦੇ ਕਿਂਗਰੇ ਦੇ ਚਹੁਂਆਂ ਕਿਨਾਰਿਆਂ, ਅਤੇ ਅੰਦਰਲੇ ਵਿਹੜੇ ਦੇ ਦਰਾਂ ਉੱਤੇ ਛਿੜਕੇਗਾ। 20 ਉਸ ਮਹੀਨੇ ਦੇ 7ਵੇਂ ਦਿਨ ਤੁਸੀਂ ਇਹੀ ਗੱਲ ਕਿਸੇ ਉਸ ਬੰਦੇ ਲਈ ਕਰੋਂਗੇ ਜਿਸ ਨੇ ਗ਼ਲਤੀ ਨਾਲ ਜਾਂ ਅਣਜਾਣਿਆਂ ਪਾਪ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੰਦਰ ਨੂੰ ਲਈ ਪ੍ਰਾਸਚਿਤ ਕਰ ਦੇਵੋਂਗੇ। 21 "ਪਹਿਲੇ ਮਹੀਨੇ ਦੇ 14ਵੇਂ ਦਿਨ ਤੁਹਾਨੂੰ ਪਸਹ ਦਾ ਜਸ਼ਨ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਸਮੇਂ ਪਤੀਰੀ ਰੋਟੀ ਦਾ ਪਰਬ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਸੱਤ ਦਿਨ ਜਾਰੀ ਰਹਿੰਦਾ ਹੈ। 22 ਉਸ ਸਮੇਂ ਹਾਕਮ ਆਪਣੇ ਲਈ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਵੱਛਾ ਭੇਟ ਕਰੇਗਾ। ਵੱਛਾ ਪਾਪ ਦੀਆਂ ਭੇਟਾਂ ਵਜੋਂ ਹੋਵੇਗਾ। 23 "ਦਾਵਤ ਦੇ ਸੱਤਾਂ ਦਿਨਾਂ ਦੌਰਾਨ, ਹਾਕਮ ਸੱਤ ਦੋਸ਼ ਰਹਿਤ ਬਲਦ ਅਤੇ ਸੱਤ ਦੋਸ਼ ਰਹਿਤ ਭੇਡੂ ਭੇਟ ਕਰੇਗੀਆਂ। ਇਹ ਯਹੋਵਾਹ ਲਈ ਹੋਮ ਦੀਆਂ ਭੇਟਾਂ ਹੋਣਗੀਆਂ। ਹਾਕਮ, ਸੱਤਾਂ ਦਿਨਾਂ ਦੇ ਪਰਬ ਦੇ ਹਰ ਦਿਨ ਇੱਕ ਬਲਦ ਦੇਵੇਗਾ। ਅਤੇ ਉਹ ਹਰ ਰੋਜ਼ ਪਾਪ ਦੀਆਂ ਭੇਟਾਂ ਵਜੋਂ ਇੱਕ ਬਕਰਾ ਭੇਟ ਕਰੇਗਾ। 24 ਹਾਕਮ ਜੌਆਂ ਦਾ ਇੱਕ ੇਫਾ ਹਰ ਬਲਦ ਦੇ ਨਾਲ ਅਨਾਜ਼ ਦੀ ਭੇਟ ਵਜੋਂ, ਅਤੇ ਜੌਆਂ ਦਾ ਇੱਕ ਇਫ਼ਾਹ ਹਰ ਭੇਡੂ ਦੇ ਨਾਲ ਭੇਟ ਕਰੇਗਾ। ਅਤੇ ਹਾਕਮ ਨੂੰ ਅਨਾਜ਼ ਦੇ ਹਰੇਕ ਇਫ਼ਾਹ ਨਾਲ ਤੇਲ ਦਾ ਇੱਕ ਹੀਨ ਵੀ ਜ਼ਰੂਰ ਦੇਣਾ ਚਾਹੀਦਾ ਹੈ। 25 "ਹਾਕਮ ਨੂੰ ਡੇਰਿਆਂ ਦੇ ਪਰਬ ਦੇ ਸੱਤਾਂ ਦਿਨਾਂ ਦੌਰਾਨ ਇਹੋ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਤਿਉਹਾਰ 7 ਵੇਂ ਮਹੀਨੇ ਦੀ 15 ਵੇਂ ਦਿਨ ਨੂੰ ਸ਼ੁਰੂ ਹੁੰਦਾ ਹੈ। ਇਹ ਭੇਟਾਂ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਤੇਲ ਦੀਆਂ ਭੇਟਾਂ ਹੋਣਗੀਆਂ।"

46:1 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਅੰਦਰਲੇ ਵਿਹੜੇ ਦਾ ਪੂਰਬੀ ਦਰਵਾਜ਼ਾ ਕੰਮ ਦੇ ਛੇ ਦਿਨਾਂ ਦੌਰਾਨ ਬੰਦ ਰਹੇਗਾ। ਪਰ ਇਸਨੂੰ ਸਬਤ ਦੇ ਦਿਨ ਅਤੇ ਨਵੇਂ ਚਂਦ ਦੇ ਦਿਨ ਖੋਲ੍ਹਿਆ ਜਾਵੇਗਾ। 2 ਹਾਕਮ ਇਸ ਫ਼ਾਟਕ ਦੇ ਵਰਾਂਡਾ ਵਿੱਚ ਜਾਵੇਗਾ ਅਤੇ ਫ਼ਾਟਕ ਦੀ ਚੌਖਟ ਕੋਲ ਖਲੋਵੇਗਾ। ਫ਼ੇਰ ਜਾਜਕ ਹਾਕਮ ਦੇ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਉਣਗੇ। ਹਾਕਮ ਫ਼ਾਟਕ ਦੀ ਸਰਦਲ ਉੱਤੇ ਉਪਾਸਨਾ ਕਰੇਗਾ। ਫ਼ੇਰ ਉਹ ਬਾਹਰ ਜਾਵੇਗਾ। ਪਰ ਦਰਵਾਜ਼ਾ ਸ਼ਾਮ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾਵੇਗਾ। 3 ਸਬਤ ਦੇ ਦਿਨ ਅਤੇ ਨਵੇਂ ਚੰਨ ਦੇ ਦਿਨ, ਜ਼ਮੀਨ ਦੇ ਲੋਕ ਵੀ ਦਰਵਾਜ਼ੇ ਉੱਤੇ ਯਹੋਵਾਹ ਦੀ ਉਪਾਸਨਾ ਕਰਨਗੇ। 4 "ਸਬਤ ਦੇ ਦਿਨ, ਹਾਕਮ ਯਹੋਵਾਹ ਅੱਗੇ ਹੋਮ ਦੀ ਭੇਟ ਚਢ਼ਵੇਗਾ। ਉਸਨੂੰ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਜ਼ਰੂਰ ਭਁੇਟ ਕਰਨਾ ਚਾਹੀਦਾ ਹੈ। 5 ਉਸ ਨੂੰ ਭੇਡੂ ਦੇ ਨਾਲ ਅਨਾਜ਼ ਦੀ ਭੇਟ ਦਾ ਇੱਕ ਇਫ਼ਾਹ ਜ਼ਰੂਰ ਦੇਣਾ ਚਾਹੀਦਾ ਹੈ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀਆਂ ਭੇਟਾਂ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸਕਦਾ ਹੈ। ਪਰ ਉਸਨੂੰ ਅਨਾਜ਼ ਦੇ ਇੱਕ ਇਫ਼ਾਹ ਦੇ ਨਾਲ ਇੱਕ ਹੀਨ ਜੈਤੂਨ ਦਾ ਤੇਲ ਜ਼ਰੂਰ ਦੇਣਾ ਚਾਹੀਦਾ ਹੈ। 6 "ਨਵੇਂ ਚਂਦ ਦੇ ਦਿਨ ਉਸ ਨੂੰ ਇੱਕ ਦੋਸ਼ ਰਹਿਤ ਬਲਦ ਜ਼ਰੂਰ ਭੇਟ ਕਰਨਾ ਚਾਹੀਦਾ ਹੈ। ਉਹ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਵੀ ਭੇਟ ਕਰੇਗਾ। 7 ਹਾਕਮ ਨੂੰ ਬਲਦ ਦੇ ਨਾਲ ਇੱਕ ੇਫ਼ਾ ਅਨਾਜ਼ ਦੀ ਭੇਟ, ਅਤੇ ਦੁਂਬੇ ਦੇ ਨਾਲ ਇੱਕ ੇਫ਼ਾ ਦੀ ਭੇਟ ਜ਼ਰੂਰ ਚੜਾਉਣੀ ਚਾਹੀਦੀ ਹੈ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸਕਦਾ ਹੈ। ਪਰ ਉਸਨੂੰ ਹਰ ੇਫ਼ਾ ਅਨਾਜ਼ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ। 8 "ਜਦੋਂ ਹਾਕਮ ਅੰਦਰ ਜਾਵੇ, ਉਸਨੂੰ ਪੂਰਬੀ ਫਾਟਕ ਦੇ ਵਰਾਂਡਾ ਵੱਲੋਂ ਦਾਖਲ ਹੋਣਾ ਚਾਹੀਦਾ, ਅਤੇ ਉਸ ਨੂੰ ਇਸ ਨੂੰ ਉਵੇਂ ਹੀ ਛੱਡ ਦੇਣਾ ਚਾਹੀਦਾ ਹੈ। 9 "ਜਦੋਂ ਧਰਤੀ ਦੇ ਲੋਕ ਖਾਸ ਦਾਵਤਾਂ ਸਮੇਂ ਯਹੋਵਾਹ ਦਾ ਦੀਦਾਰ ਕਰਨ ਆਉਣ, ਤਾਂ ਜਿਹੜਾ ਬੰਦਾ ਉਪਾਸਨਾ ਲਈ ਉੱਤਰੀ ਫ਼ਾਟਕ ਵੱਲੋਂ ਦਾਖਲ ਹੁੰਦਾ ਉਹ ਦੱਖਣੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਜਿਹੜਾ ਬੰਦਾ ਦੱਖਣੀ ਫ਼ਾਟਕ ਰਾਹੀਂ ਦਾਖਲ ਹੁੰਦਾ ਹੈ ਉਹ ਉੱਤਰੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਕੋਈ ਵੀ ਉਸੇ ਰਸਤੇ ਤੋਂ ਵਾਪਸ ਨਹੀਂ ਆਵੇਗਾ ਜਿਧਰੋ ਉਹ ਦਾਖਲ ਹੋਇਆ ਸੀ। ਹਰ ਬੰਦੇ ਨੂੰ ਸਿਧ੍ਧਾ ਬਾਹਰ ਜਾਣਾ ਚਾਹੀਦਾ ਹੈ। 10 "ਹਾਕਮ ਨੂੰ ਲੋਕਾਂ ਦੇ ਨਾਲ ਓਥੇ ਹੋਣਾ ਚਾਹੀਦਾ ਹੈ। ਜਦੋਂ ਲੋਕ ਅੰਦਰ ਜਾਣ ਤਾਂ ਹਾਕਮ ਉਨ੍ਹਾਂ ਦੇ ਨਾਲ ਜਾਵੇਗਾ। ਜਦੋਂ ਉਹ ਬਾਹਰ ਆਉਣ ਤਾਂ ਹਾਕਮ ਵੀ ਬਾਹਰ ਆਵੇਗਾ। 11 "ਦਾਵਤਾਂ ਦੇ ਮੌਕੇ ਅਤੇ ਹੋਰ ਖਾਸ ਸਮਾਗਮਾਂ ਸਮੇਂ ਹਰ ਜਵਾਨ ਬਲਦ ਦੇ ਨਾਲ ਅਨਾਜ਼ ਚੜਾਵੇ ਦਾ ਇਕ ਇਫ਼ਾਹ ਜ਼ਰੂਰ ਭੇਟ ਕੀਤਾ ਜਾਵੇ। ਅਤੇ ਹਰ ਦੁਂਬੇ ਦੇ ਨਾਲ ਇੱਕ ੇਫ਼ਾ ਅਨਾਜ਼ ਦੀ ਭੇਟ ਜ਼ਰੂਰ ਚੜਾਈ ਜਾਵੇ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਭੇਂਟ ਕਰ ਸਕਦਾ ਹੈ। ਪਰ ਉਸ ਨੂੰ ਹਰ ੇਫ਼ਾ ਅਨਾਜ਼ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ। 12 "ਜਦੋਂ ਸ਼ਾਸਕ ਯਹੋਵਾਹ ਅੱਗੇ ਮਨਮਰਜ਼ੀ ਦੀ ਭੇਟ ਚੜਾਵੇ ਇਹ ਹੋਮ ਦੀ ਭੇਟ ਵੀ ਹੋ ਸਕਦੀ ਹੈ ਅਤੇ ਸੁਖ ਸਾਂਦ ਦੀ ਭੇਟ ਜਾਂ ਮਨਮਰਜ਼ੀ ਦੀ ਭੇਂਟ ਵੀ ਹੋ ਸਕਦੀ ਹੈ। ਉਸ ਲਈ ਪੂਰਬੀ ਦਰਵਾਜ਼ਾ ਖੋਲ੍ਹਿਆ ਜਾਵੇਗਾ। ਫ਼ੇਰ ਉਹ ਉਸੇ ਤਰ੍ਹਾਂ ਆਪਣੇ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਵੇਗਾ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਜਦੋਂ ਉਹ ਜਾਵੇਗਾ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ। 13 "ਤੁਸੀਂ ਹਰ ਰੋਜ਼ ਇੱਕ ਸਾਲ ਦਾ ਦੋਸ਼ ਰਹਿਤ ਲੇਲਾ ਭੇਟ ਕਰੋਗੇ। ਇਹ ਯਹੋਵਾਹ ਲਈ ਹੋਮ ਦੀ ਭੇਟ ਚੜਾਬੇਗੀ। ਤੁਸੀਂ ਅਜਿਹਾ ਹਰ ਸਵੇਰ ਨੂੰ ਕਰੋਂਗੇ। 14 ਇਸਦੇ ਨਾਲ ਹੀ ਤੁਸੀਂ ਹਰ ਸਵੇਰ, ਲੇਲੇ ਦੇ ਨਾਲ ਅਨਾਜ਼ ਦੀਆਂ ਭੇਟਾਂ ਚੜਾਉਂਗੀ। ਤੁਸੀਂ ਆਟੇ ਦਾ 1/6 ੇਫ਼ਾ ਅਤੇ ਮੈਦੇ ਨੂੰ ਬਿਂਦਾ ਕਰਨ ਲਈ 1/3 ਹੀਨ ਤੇਲ ਭੇਟ ਕਰੋਗੇ। ਇਹ ਯਹੋਵਾਹ ਲਈ ਹਰ ਰੋਜ਼ ਦਾ ਅਨਾਜ਼ ਦੀਆਂ ਭੇਟਾਂ ਹੋਵੇਗੀ। 15 ਇਸ ਲਈ ਉਹ ਹਮੇਸ਼ਾ ਲਈ ਹਰ ਸਵੇਰ ਹੋਮ ਦੀ ਭੇਟ ਵਜੋਂ ਇੱਕ ਲੇਲਾ, ਅਨਾਜ਼ ਦੀ ਭੇਟ ਅਤੇ ਤੇਲ ਚੜਾਉਣਗੇ।" 16 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਜੇ ਕੋਈ ਹਾਕਮ ਆਪਣੀ ਜ਼ਮੀਨ ਦੇ ਹਿੱਸੇ ਵਿੱਚ ਆਪਣੇ ਪੁੱਤਰਾਂ ਨੂੰ ਕੋਈ ਸੁਗਾਤ ਦਿੰਦਾ ਹੈ, ਤਾਂ ਇਹ ਉਸਦੇ ਪੁੱਤਰਾਂ ਦੀ ਹੋਵੇਗੀ। ਇਹ ਉਨ੍ਹਾਂ ਦੀ ਮਲਕੀਅਤ ਹੈ। 17 "ਪਰ ਜੇ ਕੋਈ ਹਾਕਮ ਆਪਣੀ ਜ਼ਮੀਨ ਦਾ ਕੋਈ ਹਿੱਸਾ ਆਪਣੇ ਕਿਸੇ ਗੁਲਾਮ ਨੂੰ ਸੁਗਾਤ ਵਜੋਂ ਦਿੰਦਾ ਹੈ, ਤਾਂ ਉਹ ਜ਼ਮੀਨ ਆਜ਼ਾਦੀ ਦੇ ਵਰ੍ਹੇ ਤੀਕ ਉਸ ਗੁਲਾਮ ਦੀ ਮਲਕੀਅਤ ਰਹੇਗੀ। ਫ਼ੇਰ ਇਹ ਸੁਗਾਤ ਹਾਕਮ ਕੋਲ ਵਾਪਸ ਚਲੀ ਜਾਵੇਗੀ। ਸਿਰਫ਼ ਹਾਕਮ ਦੇ ਪੁੱਤਰ ਹੀ ਹਾਕਮ ਵੱਲੋਂ ਦਿੱਤੀ ਜ਼ਮੀਨ ਦੀ ਸੁਗਾਤ ਨੂੰ ਰੱਖਣਗੇ! 18 "ਅਤੇ ਹਾਕਮ ਆਪਣੇ ਲੋਕਾਂ ਵਿੱਚੋਂ ਕਿਸੇ ਦੀ ਜ਼ਮੀਨ ਨਹੀਂ ਖੋਹੇਗਾ ਅਤੇ ਨਾ ਉਨ੍ਹਾਂ ਨੂੰ ਆਪਣੀ ਜ਼ਮੀਨ ਛੱਡਣ ਲਈ ਮਜ਼ਬੂਰ ਕਰੇਗਾ। ਉਸਨੂੰ ਆਪਣੇ ਪੁੱਤਰਾਂ ਨੂੰ ਆਪਣੀ ਹੀ ਜ਼ਮੀਨ ਦੇਣੀ ਚਾਹੀਦੀ ਹੈ। ਇੰਝ ਮੇਰੇ ਲੋਕਾਂ ਨੂੰ ਆਪਣੀ ਜ਼ਮੀਨ ਗੁਆਉਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।" 19 ਉਹ ਆਦਮੀ ਮੈਨੂੰ ਫ਼ਾਟਕ ਦੇ ਨਾਲ ਲੱਗਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਲੈ ਗਿਆ। ਉਹ ਮੈਨੂੰ ਉੱਤਰ ਵਾਲੇ ਪਾਸੇ ਬਣੇ ਹੋਏ ਜਾਜਕਾਂ ਦੇ ਪਵਿੱਤਰ ਕਮਰਿਆਂ ਤੱਕ ਲੈ ਗਿਆ ਓਥੇ ਮੈਂ ਰਸਤੇ ਦੇ ਪੱਛਮੀ ਕਿਨਾਰੇ ਤੇ ਇੱਕ ਸਬਾਨ ਦੇਖਿਆ। 20 ਆਦਮੀ ਨੇ ਮੈਨੂੰ ਆਖਿਆ, "ਇਹੀ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨੂੰ ਪਕਾਉਣਗੇ। ਇੱਥੇ ਹੀ ਜਾਜਕ ਅਨਾਜ਼ ਦੀਆਂ ਭੇਟਾਂ ਨੂੰ ਸੇਕਣਗੇ। ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਭੇਟਾਂ ਨੂੰ ਬਾਹਰਲੇ ਵਿਹੜੇ ਵਿੱਚ ਲਿਜਾਣ ਦੀ ਜ਼ਰੂਰਤ ਨਾ ਪਵੇ। ਇਸ ਤਰ੍ਹਾਂ ਉਹ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਆਮ ਲੋਕਾਂ ਦੇ ਸਾਮ੍ਹਣੇ ਬਾਹਰ ਨਹੀਂ ਲਿਆਉਣਗੇ।" 21 ਫ਼ੇਰ ਉਹ ਆਦਮੀ ਮੈਨੂੰ ਬਾਹਰਲੇ ਵਿਹੜੇ ਵੱਲ ਬਾਹਰ ਲੈ ਗਿਆ। ਉਹ ਮੈਨੂੰ ਵਿਹੜੇ ਦੇ ਚਾਰ ਕੋਨਿਆਂ ਕੋਲ ਲੈ ਗਿਆ। ਮੈਂ ਵੱਡੇ ਵਿਹੜੇ ਦੇ ਹਰ ਕੋਨੇ ਵਿੱਚ ਛੋਟੇ ਵਿਹੜੇ ਦੇਖੇ। 22 ਵਿਹੜੇ ਦੇ ਹਰੇਕ ਕੋਨੇ ਵਿੱਚ ਇੱਕ ਛੋਟਾ ਬੰਦ ਖੇਤਰ ਸੀ। ਹਰੇਕ ਛੋਟਾ ਵਿਹੜਾ 40 ਹੱਥ ਲੰਮਾ ਅਤੇ 30 ਹੱਥ ਚੌੜਾ ਸੀ। ਚਾਰੇ ਖੇਤਰਾਂ ਦਾ ਨਾਪ ਵੀ ਇਹੀ ਸੀ। 23 ਹਰੇਕ ਛੋਟੇ ਵਿਹੜੇ ਦੇ ਆਲੇ-ਦੁਆਲੇ ਇੱਟਾਂ ਦੀ ਕੰਧ ਸੀ। ਅਤੇ ਇੱਟਾਂ ਦੀ ਕੰਧ ਅੰਦਰ ਭੋਜਨ ਪਕਾਉਣ ਲਈ ਥਾਵਾਂ ਬਣੀਆਂ ਹੋਈਆਂ ਸਨ। 24ਆਦਮੀ ਨੇ ਮੈਨੂੰ ਆਖਿਆ, "ਇਹ ਉਹ ਰਸੋਈਆਂ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕ ਲੋਕਾਂ ਲਈ ਬਲੀ ਚੜਾਵਿਆਂ ਨੂੰ ਪਕਾਉਂਦੇ ਹਨ।" 24

47:1 ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਵੱਲ ਵਾਪਸ ਲੈ ਗਿਆ ਮੈਂ ਮੰਦਰ ਦੇ ਪੂਰਬੀ ਦਰਵਾਜ਼ੇ ਦੇ ਹੇਠੋਁ ਪਾਣੀ ਨਿਕਲਦਿਆਂ ਦੇਖਿਆ। ਮੰਦਰ ਦਾ ਮੱਥਾ ਪੂਰਬ ਵਾਲੇ ਪਾਸੇ ਹੈ। ਪਾਣੀ ਮੰਦਰ ਦੇ ਦੱਖਣੀ ਸਿਰੇ ਦੇ ਹੇਠੋਁ ਵਗਦਾ ਸੀ ਅਤੇ ਜਗਵੇਦੀ ਦੇ ਦੱਖਣ ਵੱਲ ਜਾਂਦਾ ਸੀ। 2 ਆਦਮੀ ਮੈਨੂੰ ਉੱਤਰੀ ਫ਼ਾਟਕ ਬਾਣੀਁ ਬਾਹਰ ਲੈ ਗਿਆ ਅਤੇ ਫ਼ੇਰ ਪੂਰਬ ਵਾਲੇ ਪਾਸੇ ਬਾਹਰਲੇ ਫ਼ਾਟਕ ਵੱਲ ਬਾਹਰਵਾਰ ਲੈ ਗਿਆ। ਪਾਣੀ ਦਰਵਾਜ਼ੇ ਦੇ ਦੱਖਣ ਵਾਲੇ ਪਾਸੇ ਤੇ ਬਾਹਰ ਵੱਲ ਵਗ ਰਿਹਾ ਸੀ। 3 ਆਦਮੀ ਆਪਣੇ ਹੱਥ ਵਿੱਚ ਨਾਪਣ ਵਾਲਾ ਫ਼ੀਤਾ ਲੈਕੇ ਪੂਰਬ ਵੱਲ ਚਲਾ ਗਿਆ। ਉਸਨੇ 1,000 ਹੱਥ ਨਾਪਿਆ। ਫ਼ੇਰ ਉਸਨੇ ਮੈਨੂੰ ਉਸ ਸਬਾਨ ਉੱਤੇ ਪਾਣੀ ਵਿੱਚ ਚਲਣ ਲਈ ਆਖਿਆ। ਪਾਣੀ ਗਿਟ੍ਟੇ ਜਿੰਨਾ ਡੂੰਘਾ ਸੀ। 4 ਆਦਮੀ ਨੇ 1,000 ਹੱਥ ਹੋਰ ਨਾਪਿਆ। ਫ਼ੇਰ ਉਸਨੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓਥੇ ਪਾਣੀ ਮੇਰੇ ਗੋਡਿਆਂ ਤੀਕ ਆ ਗਿਆ। ਉਸਨੇ ਫ਼ੇਰ 1,000 ਹੱਥ ਨਾਪਿਆ ਅਤੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓਥੇ ਪਾਣੀ ਕਮਰ ਤੱਕ ਡੂੰਘਾ ਸੀ। 5 ਆਦਮੀ ਨੇ ਇੱਕ ਹਜ਼ਾਰ ਹੱਥ ਹੋਰ ਨਾਪਿਆ। ਪਰ ਓਥੇ ਪਾਣੀ ਇੰਨਾ ਡੂੰਘਾ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸਕਦਾ। ਇਹ ਦਰਿਆ ਬਣ ਗਿਆ ਸੀ। ਪਾਣੀ ਇੰਨਾ ਡੂੰਘਾ ਸੀ ਕਿ ਇਸ ਵਿੱਚ ਤੈਰਿਆ ਜਾ ਸਕਦਾ ਸੀ। ਇਹ ਇੰਨਾ ਡੂੰਘਾ ਦਰਿਆ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸਕਦਾ। 6 ਫ਼ੇਰ ਆਦਮੀ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੂੰ ਤੂੰ ਦੇਖਿਆ?"ਫ਼ੇਰ ਆਦਮੀ ਮੈਨੂੰ ਨਦੀ ਦੇ ਕੰਢੇ-ਕੰਢੇ ਵਾਪਸ ਲੈ ਗਿਆ। 7 ਜਦੋਂ ਮੈਂ ਦਰਿਆ ਦੇ ਕੰਢੇ-ਕੰਢੇ ਵਾਪਸ ਤੁਰਿਆ, ਤਾਂ ਮੈਂ ਪਾਣੀ ਦੇ ਦੋਹੀਁ ਪਾਸੀਁ ਬਹੁਤ ਸਾਰੇ ਰੁੱਖ ਦੇਖੇ। 8 ਆਦਮੀ ਨੇ ਮੈਨੂੰ ਆਖਿਆ, "ਇਹ ਪਾਣੀ ਪੂਰਬ ਵੱਲ ਹੇਠਾਂ ਅਰਾਬਾਹ ਵਾਦੀ ਵੱਲ ਵਗਦਾ ਹੈ। 9 ਇਹ ਪਾਣੀ ਮਿਰਤ ਸਾਗਰ ਵਿੱਚ ਜਾ ਡਿਗਦਾ ਹੈ ਜਿਸ ਲਈ ਉਸ ਸਾਗਰ ਦਾ ਪਾਣੀ ਤਾਜ਼ਾ ਅਤੇ ਸਾਫ਼ ਹੋ ਜਾਂਦਾ ਹੈ। ਇਸ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਹਨ। ਅਤੇ ਜਿਧ੍ਧਰ ਇਹ ਦਰਿਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ। 10 ਤੁਸੀਂ ੇਨ ਗਦੀ ਤੋਂ ਲੈਕੇ ੇਨ-ਅਗਲਇਮ ਤੀਕ ਦਰਿਆ ਦੇ ਨਾਲ-ਨਾਲ ਖਲੋਤੇ ਮਛੇਰਿਆਂ ਨੂੰ ਦੇਖ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੇ ਜਾਲ ਸੁੱਟਦਿਆਂ ਅਤੇ ਬਹੁਤ ਤਰ੍ਹਾਂ ਦੀਆਂ ਮੱਛੀਆਂ ਫ਼ੜਦਿਆਂ ਦੇਖ ਸਕਦੇ ਹੋ। ਮਿਰਤ ਸਾਗਰ ਵਿੱਚ ਵੀ ਉਤਨੀ ਹੀ ਕਿਸਮ ਦੀਆਂ ਮੱਛੀਆਂ ਹਨ ਜਿੰਨੀ ਕਿਸਮ ਦੀਆਂ ਮੈਡੀਟੇਰੇਨੀਅਨ ਸਾਗਰ ਵਿੱਚ ਹਨ। 11 "ਪਰ ਧਰਤੀ ਦੇ ਦਲਦਲੀ ਅਤੇ ਛੋਟੇ-ਛੋਟੇ ਗਿਲ੍ਲੇ ਇਲਾਕੇ ਤਾਜ਼ਾ ਨਹੀਂ ਬਣਨਗੇ। ਉਹ ਨਮਕ ਲਈ ਛੱਡ ਦਿੱਤੇ ਜਾਣਗੇ। 12 ਦਰਿਆ ਦੇ ਦੋਹੀਁ ਪਾਸੀਁ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉੱਗਣਗੇ। ਉਨ੍ਹਾਂ ਦੇ ਪੱਤੇ ਕਦੇ ਵੀ ਸੁੱਕ ਕੇ ਨਹੀਂ ਡਿਗਣਗੇ। ਇਨ੍ਹਾਂ ਰੁੱਖਾਂ ਉੱਤੇ ਸਦਾ ਹੀ ਫ਼ਲ ਉਗਦੇ ਰਹਿਣਗੇ। ਰੁੱਖ ਹਰ ਮਹੀਨੇ ਫ਼ਲ ਦੇਣਗੇ। ਕਿਉਂ ਕਿ ਰੁੱਖਾਂ ਲਈ ਪਾਣੀ ਮੰਦਰ ਵਿੱਚੋਂ ਆਉਂਦਾ ਹੈ। ਰੁੱਖਾਂ ਦੇ ਫ਼ਲ ਭੋਜਨ ਲਈ ਹੋਣਗੇ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।" 13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਜ਼ਮੀਨ ਵੰਡਣ ਲਈ ਇਹ ਹੱਦਾਂ ਹਨ। ਯੂਸੁਫ਼ ਕੋਲ ਦੋ ਹਿੱਸੇ ਹੋਣਗੇ। 14 ਤੁਸੀਂ ਜ਼ਮੀਨ ਨੂੰ ਬਰਾਬਰ-ਬਰਾਬਰ ਵੰਡੋਗੇ। ਮੈਂ ਇਹ ਜ਼ਮੀਨ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ। 15 "ਜ਼ਮੀਨ ਦੀਆਂ ਹੱਦਾਂ ਇਹ ਹਨ: ਉੱਤਰ ਵਾਲੇ ਪਾਸੇ, ਇਹ ਮੈਡੀਟੇਰੇਨੀਅਨ ਸਾਗਰ ਤੋਂ ਲੈਕੇ ਹਬਲੋਨ ਦੇ ਰਸਤੇ, ਜਿੱਥੇ ਹਮਾਬ ਨੂੰ ਰਾਹ ਮੁੜਦਾ ਹੈ, ਅਤੇ ਅੱਗੇ ਸਦਾਦ ਵੱਲ, 16 ਬੇਰੋਬਾਹ, ਸਿਬਰਈਮ ਨੂੰ ਜਾਂਦੀ ਹੈ (ਜਿਹੜਾ ਦਂਮਿਸ਼ਕ ਅਤੇ ਹਮਾਬ ਦੀ ਹਦ੍ਦ ਉੱਤੇ ਹੈ) ਅਤੇ ਹਸ਼ੇਰ-ਹਤ੍ਤੀਕੋਨ ਨੂੰ ਜਾਂਦੀ ਹੈ ਜਿਹੜਾ ਕਿ ਹੌਰਾਨ ਦੀ ਹਦ੍ਦ ਉੱਤੇ ਹੈ। 17 "ਇਸ ਲਈ ਹਦ੍ਦ ਸਾਗਰ ਤੋਂ ਲੈਕੇ ਦਂਮਿਸ਼ਕ ਅਤੇ ਹਮਾਬ ਦੀ ਉੱਤਰੀ ਸਰਹੱਦ ਉੱਤੇ ਹਸਰ-ੇਨੋਨ ਤੱਕ ਜਾਂਦੀ ਹੈ। ਇਹ ਉੱਤਰ ਵਾਲੇ ਪਾਸੇ ਹੋਵੇਗੀ। 18 "ਪੂਰਬ ਵਾਲੇ ਪਾਸੇ, ਹਦ੍ਦ ਹੌਗਨ ਅਤੇ ਦਂਮਿਸ਼ਕ ਵਿਚਕਾਰ ਹਸਰ-ੇਨੋਨ ਤੋਂ ਸ਼ੁਰੂ ਹੋਵੇਗੀ ਅਤੇ ਗਿਲਆਦ ਅਤੇ ਇਸਰਾਏਲ ਦੀ ਧਰਤੀ ਵਿਚਕਾਰ ਯਰਦਨ ਨਦੀ ਦੇ ਨਾਲ-ਨਾਲ ਜਾਂਦੀ ਹੋਈ ਪੂਰਬੀ ਸਾਗਰ ਵੱਲ ਅਤੇ ਧੁਰ ਤਮਾਰ ਤੀਕ ਜਾਵੇਗੀ। ਇਹ ਪੂਰਬੀ ਸਰਹੱਦ ਹੋਵੇਗੀ। 19 "ਦੱਖਣ ਵਾਲੇ ਪਾਸੇ, ਹਦ੍ਦ ਤਮਾਰ ਤੋਂ ਲੈਕੇ ਮਰੀਬੋਬ-ਕਾਦੇਸ਼ ਉੱਤੇ ਧੁਰ ਨਖਲਿਸਤਾਨ ਤੱਕ ਜਾਵੇਗੀ। ਫ਼ੇਰ ਇਹ ਮਿਸਰ ਦੇ ਚਸ਼ਮੇ ਦੇ ਨਾਲ-ਨਾਲ ਹੁੰਦੀ ਹੋਈ ਮੈਡੀਟੇਰੇਨੀਅਨ ਸਾਗਰ ਤੱਕ ਜਾਵੇਗੀ। ਇਹ ਦੱਖਣੀ ਸਰਹੱਦ ਹੋਵੇੇਗੀ। 20 "ਪੱਛਮ ਵਾਲੇ ਪਾਸੇ, ਮੈਡੀਟੇਰੇਨੀਅਨ ਸਾਗਰ ਧੁਰ ਲੇਬੋ ਹਮਾਬ ਦੇ ਸਾਮ੍ਹਣੇ ਦੇ ਖੇਤਰ ਤੱਕ ਸਰਹੱਦ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਹੋਵੇਗੀ। 21 "ਇਸ ਲਈ ਤੁਸੀਂ ਇਸ ਜ਼ਮੀਨ ਨੂੰ ਆਪਣੇ ਵਿਚਕਾਰ ਇਸਰਾਏਲ ਦੇ ਪਰਿਵਾਰ-ਸਮੂਹਾਂ ਲਈ ਵੰਡ ਲਵੋਂਗੇ। 22 ਤੁਸੀਂ ਇਸ ਨੂੰ ਓਸੇ ਤਰ੍ਹਾਂ ਆਪਣੇ ਵਿਚਕਾਰ ਵੰਡ ਲਵੋਂਗੇ ਜਿਵੇਂ ਇਹ ਤੁਹਾਡੇ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀਆਂ ਲਈ, ਵਿਰਸਾ ਹੋਵੇ, ਜਿਨ੍ਹਾਂ ਦੇ ਤੁਹਾਡੇ ਵਿਚਕਾਰ ਬੱਚੇ ਹਨ। ਇਹ ਵਿਦੇਸ਼ੀ ਵੀ ਵਾਸੀ ਹੋਣਗੇ - ਇਹ ਇਸਰਾਏਲ ਦੇ ਜੰਮੇ ਕੁਦਰਤੀ ਵਾਸੀ ਹੋਣਗੇ। ਤੁਸੀਂ ਉਨ੍ਹਾਂ ਲਈ ਕੁਝ ਜ਼ਮੀਨ ਵੰਡ ਲਵੋਗੇ ਜਿਹੜੇ ਇਸਰਾਏਲ ਦੇ ਪਰਿਵਾਰ ਸਮੂਹਾਂ ਵਿਚਕਾਰ ਰਹਿੰਦੇ ਹਨ। 23 ਪਰਿਵਾਰ-ਸਮੂਹ ਉੱਥੇ ਰਹਿਣ ਵਾਲੇ ਵਾਸੀ ਨੂੰ ਕੁਝ ਜ਼ਮੀਨ ਜ਼ਰੂਰ ਦੇਵੇਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!

48:1 "ਉੱਤਰੀ ਸਰਹੱਦ ਪੂਰਬ ਵੱਲੋਂ ਮੈਡੀਟੇਰੇਨੀਅਨ ਸਾਗਰ ਤੋਂ ਹਬਲੋਨ ਨੂੰ ਹਮਾਬ ਦਰੇ ਤੱਕ ਅਤੇ ਫ਼ੇਰ ਧੁਰ ਹਸਰ-ੇਨਾਨ ਤੀਕ ਜਾਂਦੀ ਹੈ। ਇਹ ਦਂਮਿਸ਼ਕ ਅਤੇ ਹਮਾਬ ਦੀ ਸਰਹੱਦ ਉੱਤੇ ਹੈ। ਇਸ ਸਮੂਹ ਦੇ ਪਰਿਵਾਰ-ਸਮੂਹਾਂ ਦੀ ਜ਼ਮੀਨ ਇਨ੍ਹਾਂ ਸਰਹੱਦਾਂ ਦੇ ਪੂਰਬ ਵਾਲੇ ਪਾਸੇ ਤੋਂ ਪੱਛਮ ਨੂੰ ਜਾਵੇਗੀ। ਉੱਤਰ ਤੋਂ ਦੱਖਣ ਤੀਕ ਇਸ ਖੇਤਰ ਦੇ ਪਰਿਵਾਰ-ਸਮੂਹ ਹਨ: ਦਾਨ, ਆਸ਼ੇਰ, ਨਫ਼ਤਾਲੀ, ਮਨਸ਼੍ਸ਼ਹ, ਅਫ਼ਰਾਈਮ, ਰਊਬੇਨ, ਯਹੂਦਾਹ। 2 3 4 5 6 7 8 "ਜ਼ਮੀਨ ਦਾ ਅਗਲਾ ਖੇਤਰ ਖਾਸ ਵਰਤੋਂ ਲਈ ਹੋਵੇਗਾ। ਇਹ ਜ਼ਮੀਨ ਯਹੂਦਾਹ ਦੀ ਧਰਤੀ ਦੇ ਦੱਖਣ ਵੱਲ ਹੈ। ਇਹ ਖੇਤਰ ਉੱਤਰ ਤੋਂ ਦੱਖਣ ਤੱਕ 25,000 ਹੱਥ ਲੰਮਾ ਹੈ। ਅਤੇ ਪੂਰਬ ਤੋਂ ਪੱਛਮ ਤੱਕ ਇਹ ਉਨਾ ਹੀ ਚੌੜਾ ਹੋਵੇਗਾ ਜਿੰਨੀ ਹੋਰਨਾਂ ਪਰਿਵਾਰ-ਸਮੂਹਾਂ ਦੀ ਜ਼ਮੀਨ ਹੈ। ਮੰਦਰ ਜ਼ਮੀਨ ਦੇ ਇਸ ਹਿੱਸੇ ਦੇ ਵਿਚਕਾਰ ਹੋਵੇਗਾ। 9 ਤੁਸੀਂ ਇਹ ਜ਼ਮੀਨ ਯਹੋਵਾਹ ਨੂੰ ਅਰਪਨ ਕਰ ਦਿਓਗੇ। ਇਹ 25,000 ਹੱਥ ਲੰਮੀ ਅਤੇ 20,000 ਹੱਥ ਚੌੜੀ ਹੋਵੇਗੀ। 10 ਜ਼ਮੀਨ ਦਾ ਇਹ ਖਾਸ ਖੇਤਰ ਜਾਜਕਾਂ ਅਤੇ ਲੇਵੀਆਂ ਦਰਮਿਆਨ ਵੰਡਿਆ ਜਾਵੇਗਾ।"ਜਾਜਕ ਇਸ ਖੇਤਰ ਦਾ ਇੱਕ ਹਿੱਸਾ ਪ੍ਰਾਪਤ ਕਰਨਗੇ। ਜ਼ਮੀਨ ਉੱਤਰ ਵਾਲੇ ਪਾਸੇ ਵੱਲ 25,000 ਹੱਥ ਲੰਮੀ, ਪੱਛਮ ਵਾਲੇ ਪਾਸੇ ਵੱਲ 10,000 ਹੱਥ ਚੌੜੀ, ਪੂਰਬ ਵਾਲੇ ਪਾਸੇ ਵੱਲ ਦਸ ਹਜ਼ਾਰ ਹੱਥ ਚੌੜੀ ਅਤੇ ਦੱਖਣ ਵਾਲੇ ਪਾਸੇ ਵੱਲ ਪਚ੍ਚੀ ਹਜ਼ਾਰ ਹੱਥ ਲੰਮੀ ਹੋਵੇਗੀ। ਯਹੋਵਾਹ ਦਾ ਮੰਦਰ ਜ਼ਮੀਨ ਦੇ ਇਸ ਖੇਤਰ ਦੇ ਵਿਚਕਾਰ ਹੋਵੇਗਾ। 11 ਇਹ ਜ਼ਮੀਨ ਸਦੋਕ ਦੇ ਉਤਰਾਧਿਕਾਰੀਆਂ ਦੀ ਹੈ। ਇਨ੍ਹਾਂ ਆਦਮੀਆਂ ਨੂੰ ਮੇਰੇ ਪਵਿੱਤਰ ਜਾਜਕਾਂ ਵਜੋਂ ਚੁਣਿਆ ਗਿਆ ਸੀ। ਕਿਉਂ ਕਿ ਉਨ੍ਹਾਂ ਨੇ ਮੇਰੀ ਸੇਵਾ ਜਾਰੀ ਰੱਖੀ ਸੀ ਜਦੋਂ ਕਿ ਇਸਰਾਏਲ ਦੇ ਹੋਰ ਲੋਕੀ ਛੱਡ ਗਏ ਸਨ। ਸਦੋੋਕ ਦੇ ਪਰਿਵਾਰ ਦੇ ਲੋਕਾਂ ਨੇ ਮੈਨੂੰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਵਾਂਗ ਛੱਡਿਆ ਨ੍ਨਹੀਁ ਸੀ। 12 ਜ਼ਮੀਨ ਦੇ ਇਸ ਪਵਿੱਤਰ ਹਿੱਸੇ ਵਿੱਚੋਂ ਖਾਸ ਹਿੱਸਾ ਖਾਸ ਤੌਰ ਤੇ ਇਨ੍ਹਾਂ ਜਾਜਕਾਂ ਲਈ ਹੋਵੇਗਾ। ਇਹ ਲੇਵੀਆਂ ਦੀ ਜ਼ਮੀਨ ਦੇ ਨਾਲ ਲਗਦੀ ਜ਼ਮੀਨ ਹੋਵੇਗੀ। 13 "ਜਾਜਕਾਂ ਲਈ ਜ਼ਮੀਨ ਤੋਂ ਅੱਗੇ, ਲੇਵੀਆਂ ਦਾ ਜ਼ਮੀਨ ਦਾ ਹਿੱਸਾ ਹੋਵੇਗਾ। ਇਹ 25,000 ਹੱਥ ਲੰਮਾ ਅਤੇ 10,000ਹਬ੍ਬ ਚੌੜਾ ਹੋਵੇਗਾ। ਉਹ ਇਸ ਜ਼ਮੀਨ ਦੀ ਪੂਰੀ ਲੰਬਾਈ ਚੌੜਾਈ ਪ੍ਰਾਪਤ ਕਰਨਗੇ - 25,000 ਹੱਥ ਲੰਮੀ ਅਤੇ 20,000ਹਬ੍ਬ ਚੌੜੀ। 14 ਲੇਵੀ ਇਸ ਜ਼ਮੀਨ ਦਾ ਕੋਈ ਵੀ ਹਿੱਸਾ ਵੇਚਣਗੇ ਨਹੀਂ ਜਾਂ ਉਸਦਾ ਵਪਾਰ ਨਹੀਂ ਕਰਨਗੇ। ਉਹ ਇਸ ਜ਼ਮੀਨ ਦਾ ਕੋਈ ਵੀ ਹਿੱਸਾ ਵੇਚ ਨਹੀਂ ਸਕਣਗੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੇਸ ਦੇ ਇਸ ਹਿੱਸੇ ਦੇ ਟੁਕੜੇ ਬਿਲਕੁਲ ਨਾ ਕਰਨ! ਕਿਉਂ ਕਿ ਇਹ ਜ਼ਮੀਨ ਯਹੋਵਾਹ ਦੀ ਹੈ - ਇਹ ਬਹੁਤ ਖਾਸ ਹੈ। ਇਹ ਜ਼ਮੀਨ ਦਾ ਬਿਹਤਰੀਨ ਹਿੱਸਾ ਹੈ। 15 "ਓਥੇ ਜ਼ਮੀਨ ਦਾ ਇੱਕ ਹਿੱਸਾ, 5,000 ਹੱਥ ਚੌੜਾ ਅਤੇ 25,000 ਹੱਥ ਲੰਮਾ ਹੋਵੇਗਾ, ਜਿਹੜਾ ਜਾਜਕਾਂ ਅਤੇ ਲੇਵੀਆਂ ਨੂੰ ਦਿੱਤੀ ਜਾਣ ਵਾਲੀ ਜ਼ਮੀਨ ਤੋਂ ਬਚ ਜਾਵੇਗਾ। ਇਹ ਜ਼ਮੀਨ ਸ਼ਹਿਰ ਲਈ, ਜਾਨਵਰਾਂ ਦੀਆਂ ਚਰਾਂਦਾ ਲਈ ਅਤੇ ਮਕਾਨ ਬਨਾਉਣ ਲਈ ਹੋ ਸਕਦੀ ਹੈ। ਆਮ ਆਦਮੀ ਇਸ ਜ਼ਮੀਨ ਦੀ ਵਰਤੋਂ ਕਰ ਸਕਦੇ ਹਨ। ਸ਼ਹਿਰ ਇਸਦੇ ਵਿਚਕਾਰ ਹੋਵੇਗਾ। 16 ਸ਼ਹਿਰ ਦਾ ਨਾਪ ਇਹ ਹੈ: ਉੱਤਰੀ ਪਾਸਾ 4,500 ਹੱਥ ਹੋਵੇਗਾ। ਦੱਖਣੀ ਪਾਸਾ 4,500 ਹੱਥ ਹੋਵੇਗਾ। ਪੂਰਬੀ ਪਾਸਾ ਚਾਰ ਹਜ਼ਾਰ ਪੰਜ ਸੌ ਹੱਥ ਹੋਵੇਗਾ। ਪੱਛਮੀ ਪਾਸਾ 4,500 ਹੱਥ ਹੋਵੇਗਾ। 17 "ਸ਼ਹਿਰ ਵਿੱਚ ਘਾਹ ਦੇ ਮੈਦਾਨ ਹੋਣਗੇ। ਇਹ ਘਾਹ ਦੇ ਮੈਦਾਨ ਉੱਤਰ ਵੱਲ 250 ਹੱਥ ਅਤੇ ਪੱਛਮ ਵੱਲ ਦੋ ਸੌ ਪੰਜਾਹ ਹੱਥ ਹੋਣਗੇ। ਇਹ ਪੂਰਬ ਵੱਲ ਦੋ ਸੌ ਪੰਜਾਹ ਹੱਥ ਅਤੇ ਦੱਖਣ ਵੱਲ 250 ਹੱਥ ਹੋਣਗੇ। 18 "ਪਵਿੱਤਰ ਖੇਤਰ ਦੀ ਵੱਖੀ ਵੱਲ ਜਿਹੜੀ ਲੰਬਾਈ ਬਚ ਜਾਵੇਗੀ ਉਹ ਪੂਰਬ ਵੱਲ 10,000 ਹੱਥ ਅਤੇ ਪੱਛਮ ਵੱਲ ਦਸ ਹਜ਼ਾਰ ਹੱਥ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਦੀ ਵੱਖੀ ਦੇ ਨਾਲ ਹੋਵੇਗੀ। ਇਹ ਜ਼ਮੀਨ ਸ਼ਹਿਰੀ ਕਾਮਿਆਂ ਲਈ ਅਨਾਜ਼ ਉਗਾਵੇਗੀ। 19 ਸ਼ਹਿਰੀ ਕਾਮੇ ਇਸ ਜ਼ਮੀਨ ਨੂੰ ਵਾਹੁਣਗੇ। ਇਹ ਕਾਮੇ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਣਗੇ। 20 "ਇਹ ਖਾਸ ਖੇਤਰ ਚੌਕੋਰ ਹੋਵੇਗਾ। ਇਹ ਪਚ੍ਚੀ ਹਜ਼ਾਰ ਹੱਥ ਲੰਮਾ ਅਤੇ 25,000 ਹੱਥ ਚੌੜਾ ਹੋਵੇਗਾ। ਤੁਹਾਨੂੰ ਇਸ ਖੇਤਰ ਨੂੰ ਖਾਸ ਮਂਤਵਾਂ ਲਈ ਜ਼ਰੂਰ ਛੱਡ ਦੇਣਾ ਚਾਹੀਦਾ ਹੈ। ਇੱਕ ਹਿੱਸਾ ਜਾਜਕਾਂ ਲਈ ਹੈ। ਇੱਕ ਹਿੱਸਾ ਲੇਵੀਆਂ ਲਈ ਹੈ। ਅਤੇ ਇੱਕ ਹਿੱਸਾ ਸ਼ਹਿਰ ਲਈ ਹੈ। 21 "ਉਸ ਖਾਸ ਜ਼ਮੀਨ ਦਾ ਇੱਕ ਹਿੱਸਾ ਦੇਸ਼ ਦੇ ਹਾਕਮ ਲਈ ਹੋਵੇਗਾ। ਜ਼ਮੀਨ ਦਾ ਉਹ ਖਾਸ ਖੇਤਰ ਚੌਕੋਰ ਹੈ। ਇਹ 25,000 ਹੱਥ ਲੰਬਾ ਅਤੇ 25,000 ਹੱਥ ਚੌੜਾ ਹੈ। ਇਸ ਖਾਸ ਜ਼ਮੀਨ ਦਾ ਇੱਕ ਹਿੱਸਾ ਜਾਜਕਾਂ ਲਈ ਹੈ ਅਤੇ ਇਸਦਾ ਇੱਕ ਹਿੱਸਾ ਲੇਵੀਆਂ ਲਈ ਹੈ ਅਤੇ ਇਸ ਦਾ ਇੱਕ ਹਿੱਸਾ ਮੰਦਰ ਲਈ ਹੈ। ਮੰਦਰ ਜ਼ਮੀਨ ਦੇ ਇਸ ਹਿੱਸੇ ਵਿਚਕਾਰ ਹੈ। ਬਾਕੀ ਜ਼ਮੀਨ ਦੇਸ ਦੇ ਹਾਕਮ ਦੀ ਹੈ। ਹਾਕਮ ਨੂੰ ਬਿਨਯਾਮੀਨ ਦੀ ਜ਼ਮੀਨ ਅਤੇ ਯਹੂਦਾਹ ਦੀ ਜ਼ਮੀਨ ਦੇ ਵਿਚਕਾਰ ਦਾ ਖੇਤਰ ਮਿਲੇਗਾ। 22 23 "ਇਸ ਖਾਸ ਖੇਤਰ ਦੇ ਦੱਖਣ ਵੱਲ ਉਹ ਜ਼ਮੀਨ ਹੋਵੇਗੀ ਜਿਹੜੀ ਉਨ੍ਹਾਂ ਪਰਿਵਾਰ-ਸਮੂਹਾਂ ਦੀ ਹੋਵੇਗੀ ਜਿਹੜੇ ਯਰਦਨ ਨਦੀ ਦੇ ਪੂਰਬ ਵੱਲ ਰਹਿੰਦੇ ਸਨ। ਹਰੇਕ ਪਰਿਵਾਰ-ਸਮੂਹਾਂ ਜ਼ਮੀਨ ਦਾ ਉਹ ਹਿੱਸਾ ਲਵੇਗਾ ਜਿਹੜਾ ਪੂਰਬੀ ਸਰਹੱਦ ਤੋਂ ਲੈਕੇ ਮੈਡੀਟੇਰੇਨੀਅਨ ਸਾਗਰ ਤੱਕ ਜਾਂਦਾ ਹੈ। ਉੱਤਰ ਤੋਂ ਦੱਖਣ ਤੱਕ, ਇਹ ਪਰਿਵਾਰ-ਸਮੂਹ ਹਨ: ਬਿਨਯਾਮੀਨ, ਸ਼ਿਮਓਨ, ਯਿੱਸਾਕਾਰ, ਜ਼ਬੂਲੁਨ ਅਤੇ ਗਾਦ। 24 25 26 27 28 "ਗਾਦ ਦੀ ਜ਼ਮੀਨ ਦੀ ਦੱਖਣੀ ਸਰਹੱਦ ਤਮਾਰ ਤੋਂ ਮਰੀਬੋਬ-ਕਾਦੇਸ਼ ਦੇ ਨਖਲਿਸਤਾਨ ਤੱਕ ਅਤੇ ਫ਼ੇਰ ਮਿਸਰ ਦੇ ਚਸ਼ਮੇ ਤੋਂ ਲੈਕੇ ਮੇਡੀਟੇਰੇਨੀਅਨ ਸਾਗਰ ਤੱਕ ਜਾਵੇਗੀ। 29 ਅਤੇ ਉਹ ਜ਼ਮੀਨ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚ ਵੰਡੋਗੇ। ਇਹੀ ਹੈ ਜੋ ਹਰੇਕ ਪਰਿਵਾਰ-ਸਮੂਹ ਪ੍ਰਾਪਤ ਕਰੇਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 30 "ਸ਼ਹਿਰ ਦੇ ਫ਼ਾਟਕ ਇਹ ਹਨ। ਫ਼ਾਟਕ ਦੇ ਨਾਮ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਨਾਮ ਉੱਤੇ ਰੱਖੇ ਜਾਣਗੇ।"ਸ਼ਹਿਰ ਦਾ ਉੱਤਰੀ ਪਾਸਾ 4,500 ਹੱਥ ਲੰਮਾ ਹੋਵੇਗਾ। 31 ਓਥੇ ਤਿੰਨ ਫ਼ਾਟਕ ਹੋਣਗੇ: ਰਊਬੇਨ ਦਾ ਫ਼ਾਟਕ, ਯਹੂਦਾਹ ਦਾ ਫ਼ਾਟਕ ਅਤੇ ਲੇਵੀ ਦਾ ਫ਼ਾਟਕ। 32 ਸ਼ਹਿਰ ਦਾ ਪੂਰਬੀ ਪਾਸਾ ਚਾਰ 4,500 ਹੱਥ ਲੰਮਾ ਹੋਵੇਗਾ। ਓਥੇ ਤਿੰਨ ਫ਼ਾਟਕ ਹੋਣਗੇ: ਯੂਸਫ਼ ਦਾ ਫ਼ਾਟਕ, ਬਿਨਯਾਮੀਨ ਦਾ ਫ਼ਾਟਕ ਅਤੇ ਦਾਨ ਦਾ ਫ਼ਾਟਕ।7 33 "ਸ਼ਹਿਰ ਦਾ ਦੱਖਣੀ ਪਾਸਾ 4,500 ਹੱਥ ਲੰਮਾ ਹੋਵੇਗਾ। ਓਥੇ ਤਿੰਨ ਫ਼ਾਟਕ ਹੋਣਗੇ: ਸ਼ਿਮਓਨ ਦਾ ਫ਼ਾਟਕ, ਯਿੱਸਾਕਾਰ ਦਾ ਫ਼ਾਟਕ ਅਤੇ ਜ਼ਬੂਲੁਨ ਦਾ ਫ਼ਾਟਕ, 34 ਸ਼ਹਿਰ ਦਾ ਪੱਛਮੀ ਪਾਸਾ 4,500 ਹੱਥ ਲੰਮਾ ਹੋਵੇਗਾ। ਓਥੇ ਤਿੰਨ ਫ਼ਾਟਕ ਹੋਣਗੇ: ਗਾਦ ਦਾ ਫ਼ਾਟਕ, ਆਸ਼ੇਰ ਦਾ ਫ਼ਾਟਕ ਅਤੇ ਨਫ਼ਤਾਲੀ ਦਾ ਫ਼ਾਟਕ। 35 "ਸ਼ਹਿਰ ਦਾ ਘੇਰਾ 18,000 ਹੱਥ ਹੋਵੇਗਾ। ਹੁਣ ਤੋਂ ਬਾਦ ਸ਼ਹਿਰ ਦਾ ਨਾਮ ਹੋਵੇਗਾ: ਯਹੋਵਾਹ ਓਥੇ ਹੈ।"