Job

Punjabi Bible - Job 1:1 ਉਜ਼ ਦੇਸ਼ ਵਿੱਚ ਅੱਯੂਬ ਨਾਮ ਦਾ ਇੱਕ ਆਦਮੀ ਰਹਿੰਦਾ ਸੀ। ਅੱਯੂਬ ਨਿਰਦੋਸ਼ ਅਤੇ ਇਮਾਨਦਾਰ ਸੀ। ਉਹ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਉਸਨੇ ਮੰਦੇ ਅਮਲ ਕਰਨ ਤੋਂ ਇਨਕਾਰ ਕੀਤਾ। 2 ਅੱਯੂਬ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ। 3 ਅੱਯੂਬ 7,000 ਭੇਡਾਂ, 3,000 ਊਠਾਂ, 1,000 ਬਲਦਾਂ ਅਤੇ 500 ਗਧਿਆਂ ਦਾ ਮਾਲਕ ਸੀ। ਉਸਦੇ ਬਹੁਤ ਸਾਰੇ ਨੌਕਰ ਸਨ ਅਤੇ ਉਹ ਪੂਰਬ ਦਾ ਸਭ ਤੋਂ ਅਮੀਰ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਆਦਮੀ ਸੀ। 4 "ਅੱਯੂਬ ਦੇ ਪੁੱਤਰ ਆਪਣੇ ਘਰ ਵਿੱਚ ਵਾਰੀ ਨਾਲ ਦਾਅਵਤਾਂ ਦਿੰਦੇ ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਵੀ ਸੱਦਾ ਦਿੰਦਾ। 5 ਅੱਯੂਬ ਆਪਣੇ ਬੱਚਿਆਂ ਦੀ ਦਾਅਵਤ ਤੋਂ ਮਗਰੋਂ ਸਵੇਰੇ ਜਲਦੀ ਉੱਠ ਪੈਂਦਾ ਸੀ। ਉਹ ਆਪਣੇ ਹਰ ਬੱਚੇ ਸਦਕਾ ਹੋਮ ਦੀ ਭੇਟ ਚੜਾਉਂਦਾ ਸੀ। ਉਹ ਸੋਚਦਾ ਸੀ, "ਹੋ ਸਕਦਾ ਹੈ ਮੇਰੇ ਬੱਚੇ ਬਁੇਧਿਆਨੇ ਹੋ ਗਏ ਹੋਣ ਅਤੇ ਆਪਣੀ ਦਾਅਵਤ ਸਮੇਂ ਪਰਮੇਸ਼ੁਰ ਦੇ ਖਿਲਾਫ ਕੋਈ ਪਾਪ ਕਰ ਬੈਠੇ ਹੋਣ।" ਅੱਯੂਬ ਹਮੇਸ਼ਾ ਇਵੇਂ ਹੀ ਕਰਦਾ ਸੀ ਤਾਂ ਜੋ ਉਸਦੇ ਬੱਚਿਆਂ ਦੇ ਪਾਪ ਬਖਸ਼ੇ ਜਾਣ। 6 ਫੇਰ ਦੂਤਾਂ ਦਾ, ਯਹੋਵਾਹ ਨੂੰ ਮਿਲਣ ਦਾ ਦਿਨ ਆ ਗਿਆ। ਸ਼ਤਾਨ ਵੀ ਉਨ੍ਹਾਂ ਦੂਤਾਂ ਨਾਲ ਉਬੇ ਸੀ। 7 ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਤੂੰ ਕਿਬੇ ਰਿਹਾ ਹੈ?"ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦਿੱਤਾ, "ਮੈਂ ਧਰਤੀ ਉੱਤੇ ਇਧਰ-ਉਧਰ ਘੁੰਮਦਾ ਰਿਹਾ ਸੀ।" 8 ਫੇਰ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਵਰਗਾ ਹੋਰ ਕੋਈ ਬੰਦਾ ਨਹੀਂ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ।" 9 ਸ਼ਤਾਨ ਨੇ ਜਵਾਬ ਦਿੱਤਾ, "ਠੀਕ! ਪਰ ਅੱਯੂਬ ਕੋਲ ਪਰਮੇਸ਼ੁਰ ਦੀ ਇੱਜ਼ਤ ਕਰਨ ਦਾ ਕਾਰਣ ਹੈ। 10 ਤੁਸੀਂ ਹਮੇਸ਼ਾ ਉਸ ਦੀ ਉਸ ਦੇ ਪਰਿਵਾਰ ਦੀ ਅਤੇ ਉਸ ਦੀ ਹਰ ਚੀਜ਼ ਦੀ ਰਾਖੀ ਕਰਦੇ ਹੋ। ਤੁਸੀਂ ਉਸਨੂੰ ਉਸਦੇ ਹਰ ਕੰਮ ਵਿੱਚ ਸਫਲਤਾ ਦਿੱਤੀ ਹੈ। ਹਾਂ, ਤੁਸੀਂ ਉਸਨੂੰ ਆਸ਼ੀਰਵਾਦ ਦਿੱਤਾ ਹੈ। ਉਹ ਇੰਨਾ ਅਮੀਰ ਹੈ ਕਿ ਉਸਦੇ ਇਜੜ ਤ੍ਤੇ ਝੁਂਡ ਸਾਰੇ ਇਲਾਕੇ ਵਿੱਚ ਫੈਲੇ ਹੋਏ ਨੇ। 11 ਪਰ ਜੇ ਤੁਸੀਂ ਉਸਦੀ ਹਰ ਸ਼ੈਅ ਨੂੰ ਤਬਾਹ ਕਰ ਦੇਵੋ ਤਾਂ ਮੈਂ ਤੁਹਾਡੇ ਨਾਲ ਇਕਰਾਰ ਕਰਦਾ ਹਾਂ ਕਿ ਉਹ ਤੁਹਾਡੇ ਮੂੰਹ ਉੱਤੇ ਤੁਹਾਨੂੰ ਸਰਾਪੇਗਾ।" 12 ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਠੀਕ ਹੈ। ਅੱਯੂਬ ਦੇ ਪਾਸ ਜੋ ਕੁਝ ਵੀ ਹੈ, ਤੂੰ ਉਸ ਨਾਲ ਜੋ ਚਾਹੇ ਕਰ ਸਕਦਾ ਹੈ। ਪਰ ਉਸਦੇ ਸਰੀਰ ਨੂੰ ਨੁਕਸਾਨ ਨਾ ਪਹੁੰਚਾਈ।" ਫੇਰ ਸ਼ਤਾਨ ਯਹੋਵਾਹ ਤੋਂ ਦੂਰ ਚਲਾ ਗਿਆ। 13 ਇੱਕ ਦਿਨ ਅੱਯੂਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਮੈਅ ਪੀ ਰਹੇ ਸਨ। 14 ਤਾਂ ਅੱਯੂਬ ਦੇ ਕੋਲ ਇੱਕ ਬੰਦਾ ਸੁਨੇਹਾ ਲੈਕੇ ਆਇਆ ਤੇ ਆਖਿਆ, "ਨੇੜੇ ਹੀ ਬਲਦ ਹਲ ਖਿੱਚ ਰਹੇ ਸਨ ਤੇ ਗਧ੍ਧੇ ਘਾਹ ਚਰ ਰਹੇ ਸਨ। 15 ਸਬੀਨ ਲੋਕਾਂ ਨੇ ਲੋਕ ਸਾਡੇ ਉੱਤੇ ਹਮਲਾ ਕਰ ਦਿੱਤਾ ਤੇ ਤੇਰੇ ਸਾਰੇ ਪਸ਼ੂਆਂ ਨੂੰ ਲੈ ਗਏ। ਉਨ੍ਹਾਂ ਲੋਕਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਕੇ ਆ ਗਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਆਇਆ ਹਾਂ।" 16 ਜਦੋਂ ਹਾਲੇ ਸੁਨੇਹਾ ਦੇਣ ਵਾਲਾ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਅੱਯੂਬ ਕੋਲ ਆਇਆ। ਦੂਸਰੇ ਸੰਦੇਸ਼ਵਾਹਕ ਨੇ ਆਖਿਆ, "ਅਕਾਸ਼ ਤੋਂ ਬਿਜਲੀ ਡਿੱਗੀ ਤੇ ਉਸਨੇ ਤੇਰੀਆਂ ਭੇਡਾਂ ਤੇ ਤੇਰੇ ਨੌਕਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਕੱਲਾ ਮੈਂ ਹੀ ਬਚਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।" 17 ਹਾਲੇ ਉਹ ਸੰਦੇਸ਼ਵਾਹਕ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਇਸ ਤੀਸਰੇ ਸੰਦੇਸ਼ਵਾਹਕ ਨੇ ਆਖਿਆ, "ਕਸਦੀਆਂ ਨੇ ਫ਼ੌਜੀਆਂ ਦੇ ਤਿੰਨ ਦਸਤੇ ਭੇਜੇ। ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਤੇ ਸਾਡੇ ਊਠ ਲੈ ਗਏ! ਉਨ੍ਹਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਸਕਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।" 18 ਜਦੋਂ ਉਹ ਤੀਸਰਾ ਸੰਦੇਸ਼ਵਾਹਕ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਚੌਬੇ ਸੰਦੇਸ਼ਵਾਹਕ ਨੇ ਆਖਿਆ, "ਤੇਰੇੇ ਪੁੱਤਰ ਅਤੇ ਧੀਆਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਮੈਅ ਪੀ ਰਹੇ ਸਨ। 19 ਤਾਂ ਮਾਰੂਬਲ ਵੱਲੋਂ ਅਚਾਨਕ ਤੇਜ਼ ਹਵਾ ਵਗੀ ਤੇ ਘਰ ਨੂੰ ਉਡਾ ਕੇ ਹੇਠਾਂ ਸੁੱਟ ਦਿੱਤਾ। ਘਰ ਤੇਰੇ ਪੁੱਤਰਾਂ ਤੇ ਧੀਆਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਹਨ। ਸਿਰਫ ਮੈਂ ਹੀ ਬਚਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ!" 20 ਜਦੋਂ ਅੱਯੂਬ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਮੁਨਾ ਲਿਆ ਇਹ ਦੱਸਣ ਲਈ ਕਿ ਉਹ ਕਿੰਨਾ ਉਦਾਸ ਤੇ ਬੇਚੈਨ ਸੀ ਫੇਰ ਅੱਯੂਬ ਧਰਤੀ ਉੱਤੇ ਡਿੱਗ ਪਿਆ ਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਗਿਆ। 21 ਉਸ ਨੇ ਆਖਿਆ:"ਜਦੋਂ ਮੈਂ ਇਸ ਦੁਨੀਆਂ ਵਿੱਚ ਜੰਮਿਆ ਸਾਂ, ਤਾਂ ਮੈਂ ਨੰਗਾ ਸਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ। ਜਦੋਂ ਮੈਂ ਮਰਾਂਗਾ ਤੇ ਇਸ ਦੁਨੀਆਂ ਨੂੰ ਛੱਡਾਂਗਾ, ਮੈਂ ਨੰਗਾ ਹੋਵਾਂਗਾ ਤੇ ਮੇਰੇ ਕੋਲ ਕੁਝ ਵੀ ਨਹੀਂ ਹੋਵੇਗਾ। ਯਹੋਵਾਹ ਦਿੰਦਾ ਹੈ, ਯਹੋਵਾਹ ਹੀ ਲੈ ਲੈਂਦਾ ਹੈ। ਯਹੋਵਾਹ ਦੇ ਨਾਮ ਦੀ ਉਸਤਤ ਕਰੋ!" 22 ਇਹ ਸਾਰੀਆਂ ਗੱਲਾਂ ਵਾਪਰੀਆਂ ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਅੱਯੂਬ ਨੇ ਇਹ ਨਹੀਂ ਆਖਿਆ ਕਿ ਪਰਮੇਸ਼ੁਰ ਨੇ ਕੁਝ ਗ਼ਲਤ ਕੀਤਾ ਹੈ।

2:1 ਕਿਸੇ ਹੋਰ ਦਿਨ ਦੂਤ ਯਹੋਵਾਹ ਨੂੰ ਮਿਲਣ ਆਏ। ਸ਼ਤਾਨ ਵੀ ਯਹੋਵਾਹ ਨੂੰ ਮਿਲਣ ਲਈ ਆਇਆ। 2 ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਤੂੰ ਕਿਬੇ ਰਿਹਾ ਹੈ?"ਸ਼ਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ, "ਮੈਂ ਧਰਤੀ ਤੇ ਘੁੰਮਦਾ ਰਿਹਾ ਹਾਂ। 3 ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਕੋਈ ਵੀ ਬੰਦਾ ਅੱਯੂਬ ਜਿਹਾ ਨਹੀਂ ਹੈ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ। ਉਹ ਹਾਲੇ ਵੀ ਵਫਾਦਾਰ ਹੈ, ਹਾਲਾਂ ਕਿ ਤੂੰ ਬੇਵਜ੍ਹਾ ਉਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਕਰਨ ਲਈ ਮੈਨੂੰ ਉਸ ਦੇ ਖਿਲਾਫ਼ ਉਕਸਾਇਆ।" 4 ਸ਼ਤਾਨ ਨੇ ਜਵਾਬ ਦਿੱਤਾ, "ਹਰ ਕਾਸੇ ਦਾ ਆਪਣਾ ਮੁੱਲ ਹੈ। ਪਰ ਆਦਮੀ ਆਪਣੀ ਜ਼ਿੰਦਗੀ ਦੇ ਬਦਲੇ ਸਭ ਕੁਝ ਦੇਵੇਗਾ ਜਿਸਦਾ ਉਹ ਦੇਣਦਾਰ ਹੈ। 5 ਜੇ ਤੁਸੀਂ ਆਪਣੀ ਤਾਕਤ ਦੀ ਵਰਤੋਂ ਉਸਦੇ ਸਰੀਰ ਨੂੰ ਨੁਕਸਾਨ ਪਹੁੰਚਾਣ ਲਈ ਵਰਤੋਂਗੇ ਤਾਂ ਉਹ ਤੁਹਾਡੇ ਮੂੰਹ ਤੇ ਹੀ ਤੁਹਾਨੂੰ ਸਰਾਪੇਗਾ।" 6 ਇਸਲਈ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਠੀਕ ਹੈ, ਅੱਯੂਬ ਤੇਰੇ ਅਧਿਕਾਰ ਹੇਠਾਂ ਹੈ। ਪਰ ਤੈਨੂੰ ਉਸਨੂੰ ਮਾਰ ਮੁਕਾਉਣ ਦੀ ਇਜਾਜ਼ਤ ਨਹੀਂ।" 7 ਤਾਂ ਸ਼ਤਾਨ ਯਹੋਵਾਹ ਕੋਲੋਂ ਚਲਾ ਗਿਆ। ਸ਼ਤਾਨ ਨੇ ਅੱਯੂਬ ਨੂੰ ਦਰਦਮਈ ਫੋੜਿਆਂ ਨਾਲ ਸਜ਼ਾ ਦਿੱਤੀ। ਇਹ ਫੋੜੇ ਅੱਯੂਬ ਦੇ ਸਰੀਰ ਉੱਤੇ ਸਿਰ ਤੋਂ ਲੈਕੇ ਪੈਰਾਂ ਤੱਕ ਫੈਲੇ ਹੋਏ ਸਨ। 8 ਇਸ ਲਈ ਅੱਯੂਬ ਰੂੜੀ ਦੇ ਨਜ਼ਦੀਕ ਬੈਠ ਗਿਆ। ਉਸਨੇ ਇੱਕ ਟੁੱਟੇ ਹੋਏ ਬਰਤਨ ਦੇ ਟੁਕੜੇ ਨੂੰ ਆਪਣੇ ਜ਼ਖਮਾਂ ਨੂੰ ਖੁਰਚਨ ਲਈ ਵਰਤਿਆ। 9 ਅੱਯੂਬ ਦੀ ਪਤਨੀ ਨੇ ਉਸਨੂੰ ਆਖਿਆ, "ਕੀ ਤੂੰ ਹਾਲੇਁ ਵੀ ਪਰਮੇਸ਼ੁਰ ਦਾ ਵਫਾਦਾਰ ਹੈ? ਤੂੰ ਪਰਮੇਸ਼ੁਰ ਨੂੰ ਸਰਾਪਕੇ ਮਰਦਾ ਕਿਉਂ ਨਹੀਂ।" 10 ਅੱਯੂਬ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ, "ਤੂੰ ਤਾਂ ਮੂਰਖ ਔਰਤ ਵਾਂਗ ਗੱਲ ਕਰ ਰਹੀਁ ਹੈ। ਪਰਮੇਸ਼ੁਰ ਸਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ ਤੇ ਅਸੀਂ ਉਨ੍ਹਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ। ਇਸ ਲਈ ਸਾਨੂੰ ਮੁਸੀਬਤ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ।" ਇਹ ਸਾਰੀਆਂ ਗੱਲਾਂ ਵਾਪਰੀਆਂ। ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਉਹ ਪਰਮੇਸ਼ੁਰ ਦੇ ਖਿਲਾਫ ਨਹੀਂ ਬੋਲਿਆ। 11 ਅੱਯੂਬ ਦੇ ਤਿੰਨ ਦੋਸਤ ਸਨ ਤੇਮਾਨੀ ਤੋਂ ਅਲੀਫ਼ਜ, ਸੂਹੀ ਤੋਂ ਬਿਲਦਦ, ਅਤੇ ਨਅਮਾਤੀ ਤੋਂ ਸੋਫ਼ਰ। ਇਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨਾਲ ਵਾਪਰੀਆਂ ਮੰਦੀਆਂ ਘਟਨਾਵਾਂ ਬਾਰੇ ਸੁਣਿਆ। ਇਹ ਤਿੰਨੇ ਦੋਸਤ ਘਰੋ ਨਿਕਲ ਕੇ ਇਕੱਠੇ ਹੋਏ। ਉਨ੍ਹਾਂ ਨੇ ਨਿਰਣਾ ਕੀਤਾ ਕਿ ਅੱਯੂਬ ਕੋਲ ਜਾਕੇ ਉਸ ਨਾਲ ਹਮਦਰਦੀ ਜਤਾਉਣ ਤੇ ਉਸਨੂੰ ਹੌਸਲਾ ਦੇਣ। 12 ਪਰ ਜਦੋਂ ਉਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਦੂਰੋ ਦੇਖਿਆ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਅੱਯੂਬ ਹੀ ਸੀ, ਉਹ ਇੰਨਾ ਵੱਖਰਾ ਦਿਖਾਈ ਦਿੰਦਾ ਸੀ! ਉਹ ਉੱਚੀ-ਉੱਚੀ ਰੋਣ ਲੱਗ ਪਏ। ਉਨ੍ਹਾਂ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਉੱਤੇ ਘਟ੍ਟਾ ਪਾਉਣ ਲੱਗ ਪਏ ਇਹ ਦਰਸਾਉਣ ਲਈ ਕਿ ਉਹ ਦੁੱਖ੍ਖੀ ਤੇ ਉਦਾਸ ਸਨ। 13 ਫੇਰ ਤਿੰਨੇ ਦੋਸਤ ਅੱਯੂਬ ਦੇ ਕੋਲ ਸੱਤ ਦਿਨ ਤੇ ਸੱਤ ਰਾਤਾਂ ਧਰਤੀ ਤੇ ਬੈਠੇ ਰਹੇ। ਕੋਈ ਵੀ ਅੱਯੂਬ ਨਾਲ ਇੱਕ ਵੀ ਸ਼ਬਦ ਨਾ ਬੋਲਿਆ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਸੀ ਕਿ ਉਹ ਕਿੰਨਾ ਕਸ਼ਟ ਝਲ੍ਲ ਰਿਹਾ ਸੀ।

3:1 ਫੇਰ ਅੱਯੂਬ ਨੇ ਆਪਣਾ ਮੂੰਹ ਖੋਲ੍ਹਿਆ ਤੇ ਉਸ ਦਿਨ ਨੂੰ ਸਰਾਪ ਦਿੱਤਾ ਜਿਸ ਦਿਨ ਉਹ ਜੰਮਿਆ ਸੀ। 2 ਉਸਨੇ ਆਖਿਆ:"ਕਾਸ਼ ਕਿ ਉਹ ਦਿਨ, ਜਿਸ ਦਿਨ ਮੈਂ ਜੰਮਿਆ ਸਾਂ ਸਦਾ ਵਾਸਤੇ ਗੁੰਮ ਜਾਵੇ। ਕਾਸ਼ ਕਿ ਉਹ ਰਾਤ ਜਦੋਂ ਉਨ੍ਹਾਂ ਆਖਿਆ ਮੁੰਡਾ ਹੋਇਆ ਹੈ, ਕਦੇ ਵੀ ਨਾ ਹੁੰਦੀ। 3 4 ਕਾਸ਼ ਕਿ ਇਹ ਹਨੇਰੇ ਵਿੱਚ ਲੁਕਿਆ ਰਹਿੰਦਾ। ਕਾਸ਼ ਕਿ ਪਰਮੇਸ਼ੁਰ ਉਸ ਦਿਨ ਨੂੰ ਭੁਲਾ ਦੇਵੇ। ਕਾਸ਼ ਕਿ ਉਸ ਦਿਨ ਤੇ ਰੋਸ਼ਨੀ ਨਾ ਹੋਈ ਹੁੰਦੀ। 5 ਕਾਸ਼ ਕਿ ਉਹ ਦਿਨ ਹਨੇਰਾ ਰਹਿੰਦਾ, ਮੌਤ ਵਰਗਾ ਹਨੇਰਾ। ਕਾਸ਼ ਕਿ ਬੱਦਲ ਉਸ ਦਿਨ ਨੂੰ ਢਕ ਲੈਂਦੇ। ਕਾਸ਼ ਕਿ ਕਾਲੇ ਬੱਦਲ ਰੋਸ਼ਨੀ ਨੂੰ ਉਸ ਦਿਨ ਕੋਲੋਂ ਭਜਾ ਦਿੰਦੇ, ਜਦੋਂ ਮੈਂ ਜੰਮਿਆ ਸਾਂ। 6 ਉਹ ਰਾਤ ਹਨੇਰੇ ਵਿੱਚ ਛੁਪੀ ਰਹੇ। ਉਸ ਰਾਤ ਨੂੰ ਯਂਤਰੀ ਤੋਂ ਮਿਟਾ ਦੇਵੋ। ਉਸ ਰਾਤ ਨੂੰ ਕਿਸੇ ਵੀ ਮਹੀਨੇ ਅੰਦਰ ਨਾ ਰੱਖੋ। 7 ਉਸ ਰਾਤ ਨੂੰ ਕੁਝ ਵੀ ਪੈਦਾ ਨਾ ਕਰਨ ਦਿਉ ਉਸ ਰਾਤ ਨੂੰ ਕੋਈ ਵੀ ਖੁਸ਼ੀ ਦੀ ਕਿਲਕਾਰੀ ਨਾ ਸੁਣੇ। 8 ਕਈ ਜਾਦੂਗਰ ਹਮੇਸ਼ਾ ਲਿਵਯਾਬਾਨ ਨੂੰ ਜਾਗਉਣਾ ਲੋਚਦੇ ਨੇ। ਇਸ ਲਈ ਉਨ੍ਹਾਂ ਨੂੰ ਆਪਣੇ ਸਰਾਪ ਦੇਣ ਦੇਵੋ ਅਤੇ ਉਸ ਦਿਨ ਨੂੰ ਸਰਾਪ ਦੇਣ ਦਿਉ ਜਦੋਂ ਮੈਂ ਜੰਮਿਆ ਸਾਂ। 9 ਉਸ ਦਿਨ ਦੇ ਪ੍ਰਭਾਤ ਦੇ ਤਾਰੇ ਨੂੰ ਹਨੇਰਾ ਹੋਣ ਦਿਉ, ਉਸ ਰਾਤ ਨੂੰ ਸਵੇਰ ਦਾ ਇੰਤਜ਼ਾਰ ਕਰਨ ਦਿਉ, ਪਰ ਉਹ ਰੋਸ਼ਨੀ ਕਦੇ ਨਾ ਆਵੇ। ਇਸਨੂੰ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾ ਦੇਖਣ ਦੇਵੋ। 10 ਕਿਉਂਕਿ ਉਸ ਰਾਤ ਨੇ ਮੈਨੂੰ ਜਨਮ ਲੈਣ ਤੋਂ ਨਹੀਂ ਰੋਕਿਆ। ਉਸ ਰਾਤ ਨੇ ਮੈਨੂੰ ਇਨ੍ਹਾਂ ਮੁਸੀਬਤਾਂ ਨੂੰ ਦੇਖਣ ਤੋਂ ਨਹੀਂ ਰੋਕਿਆ। 11 ਮੈਂ ਉਦੋਂ ਹੀ ਕਿਉਂ ਨਾ ਮਰ ਗਿਆ, ਜਦੋਂ ਮੈਂ ਜੰਮਿਆ ਸਾਂ? ਮੈਂ ਜਨਮ ਸਮੇਂ ਹੀ ਕਿਉਂ ਨਾ ਮਰਿਆ? 12 ਮੈਨੂੰ ਮੇਰੀ ਮਾਂ ਨੇ ਆਪਣੀ ਗੋਦੀ ਵਿੱਚ ਕਿਉਂ ਚੁਕਿਆ? ਮ੍ਮੈਨੂੰ ਮੇਰੀ ਮਾਂ ਦੀਆਂ ਦੁੱਧੀਆਂ ਨੇ ਦੁੱਧ ਕਿਉਂ ਚਂੁਘਾਇਆ? 13 ਜੇ ਮੈਂ ਮਰ ਗਿਆ ਹੁੰਦਾ, ਜਦੋਂ ਮੈਂ ਜੰਮਿਆ ਸਾਂ, ਮੈਂ ਹੁਣ ਸ਼ਾਂਤ ਹੁੰਦਾ। ਕਾਸ਼ ਕਿ ਮੈਂ ਆਰਾਮ ਨਾਲ ਸੁੱਤਾ ਪਿਆ ਹੁੰਦਾ। 14 ਉਨ੍ਹਾਂ ਰਾਜਿਆਂ ਤੇ ਸਿਆਣੇ ਲੋਕਾਂ ਨਾਲ ਜਿਹੜੇ ਬੀਤੇ ਸਮੇਂ ਵਿੱਚ ਧਰਤੀ ਉੱਤੇ ਰਹਿੰਦੇ ਸਨ। ਉਨ੍ਹਾਂ ਲੋਕਾਂ ਨੇ ਆਪਣੇ ਲਈ ਮਹਿਲ ਬਣਾਏ ਜੋ ਹੁਣ ਖੰਡਰ ਬਣ ਗਏ ਹਨ। 15 ਕਾਸ਼ ਕਿ ਮੈਂ ਉਨ੍ਹਾਂ ਨਾਲ ਦਫਨ ਹੁੰਦਾ ਜਿਨ੍ਹਾਂ ਹਾਕਮਾਂ ਨੇ ਸੋਨੇ ਚਾਂਦੀ ਨਾਲ ਆਪਣੀਆਂ ਕਬਰਾਂ ਭਰੀਆਂ ਹੋਈਆਂ। 16 ਮੈਂ ਉਹ ਬੱਚਾ ਕਿਉਂ ਨਹੀਂ ਸਾਂ ਜਿਹੜਾ ਜਨਮ ਵੇਲੇ ਮਰ ਗਿਆ ਤੇ ਜਿਸਨੂੰ ਧਰਤੀ ਅੰਦਰ ਦਫਨਾਇਆ ਗਿਆ ਸੀ? ਕਾਸ਼ ਕਿ ਮੈਂ ਉਸ ਬੱਚੇ ਵਰਗਾ ਹੁੰਦਾ ਜਿਸਨੇ ਕਦੇ ਵੀ ਦਿਨ ਦਾ ਚਾਨਣ ਨਹੀਂ ਦੇਖਿਆ। 17 ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ। ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕ੍ਕ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ। 18 ਕੈਦੀਆਂ ਨੂੰ ਕਬਰ ਵਿੱਚ ਆਰਾਮ ਮਿਲ ਜਾਂਦਾ ਹੈ; ਉਹ ਆਪਣੇ ਗਾਰਦਾਂ ਨੂੰ ਆਪਣੇ ਉੱਤੇ ਚੀਕਦਿਆਂ ਨਹੀਂ ਸੁਣਦੇ। 19 ਸਭ ਤਰ੍ਹਾਂ ਦੇ ਲੋਕ ਕਬਰ ਵਿੱਚ ਹਨ, ਮਹੱਤਵਪੂਰਣ ਲੋਕ ਵੀ ਅਤੇ ਉਹ ਲੋਕ ਵੀ ਜਿਹੜੇ ਇੰਨੇ ਮਹੱਤਵਪੂਰਣ ਨਹੀਂ ਹੁੰਦੇ। ਗੁਲਾਮ ਵੀ ਆਪਣੇ ਮਾਲਕ ਤੋਂ ਮੁਕਤ ਹੋ ਜਾਂਦਾ ਹੈ। 20 ਕਿਉਂ ਜ਼ਰੂਰ ਹੀ ਇੱਕ ਦੁੱਖੀ ਬੰਦਾ ਜਿਉਂਦਾ ਜਾਵੇ? ਉਸ ਬੰਦੇ ਨੂੰ ਜੀਵਨ ਕਿਉਂ ਦੇਵੋਁ ਜਿਸਦਾ ਆਤਮਾ ਦੁੱਖ੍ਖੀ ਹੈ? 21 ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ। ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁਪੇ ਹੋਏ ਖਜ਼ਾਨੇ ਨਾਲੋਂ ਵੀ ਵਧੇਰੇ ਕਰਦਾ ਹੈ। 22 ਉਹ ਲੋਕ ਆਪਣੀ ਕਬਰ ਲੱਭ ਕੇ ਖੁਸ਼ ਹੋਵਣਗੇ। ਉਹ ਆਪਣੇ ਮਕਬਰੇ ਨੂੰ ਲੱਭ ਕੇ ਖੁਸ਼ੀ ਮਨਾਉਣਗੇ। 23 ਪਰ ਪਰਮੇਸ਼ੁਰ ਉਨ੍ਹਾਂ ਦੇ ਭਵਿੱਖ ਨੂੰ ਗੁਪਤ ਰੱਖਦਾ ਹੈ ਤੇ ਉਨ੍ਹਾਂ ਦੀ ਰਾਖੀ ਲਈ ਉਨ੍ਹਾਂ ਦੁਆਲੇ ਕੰਧ ਉਸਾਰ ਦਿੰਦਾ ਹੈ। 24 ਜਦੋਂ ਭੋਜਨ ਦਾ ਸਮਾਂ ਹੁੰਦਾ ਹੈ, ਮੈਂ ਸਿਰਫ ਗਮ ਦੇ ਹੌਁਕੇ ਭਰਦਾ ਹਾਂ, ਖੁਸ਼ੀ ਦੇ ਨਹੀਂ। ਮੇਰੇ ਸ਼ਿਕਵੇ ਪਾਣੀ ਵਾਂਗਰਾਂ ਫੁੱਟ ਨਿਕਲਦੇ ਨੇ। 25 ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ। ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ। 26 ਮੈਂ ਸ਼ਾਂਤ ਨਹੀਂ ਹੋ ਸਕਦਾ। ਮੈਂ ਸਹਿਜ ਨਹੀਂ ਹੋ ਸਕਦਾ। ਮੈਂ ਆਰਾਮ ਨਹੀਂ ਕਰ ਸਕਦਾ, ਮੈਂ ਬਹੁਤ ਹੀ ਉਪਰਾਮ ਹਾਂ।"

4:1 ਤੇਮਾਨ ਦੇ ਅਲੀਫਜ਼ ਨੇ ਜਵਾਬ ਦਿੱਤਾ: "ਮੈਂ ਹੋਰ ਵਧੇਰੇ ਚੁੱਪ ਨਹੀਂ ਰਹਿ ਸਕਦਾ। ਜੇ ਮੈਂ ਬੋਲਣ ਦੀ ਕੋਸ਼ਿਸ਼ ਕਰਾਂ ਤਾਂ ਕੀ ਇਹ ਤੈਨੂੰ ਦੁੱਖ ਪਹੁੰਚਾਵੇਗਾ? 2 3 ਅੱਯੂਬ, ਤੂੰ ਬਹੁਤ ਲੋਕਾਂ ਨੂੰ ਸਿਖਿਆ ਦਿੱਤੀ ਹੈ। ਤੂੰ ਬਹੁਤ ਸਾਰੇ ਕਮਜੋਰ ਹੱਥਾਂ ਨੂੰ ਤਾਕਤ ਦਿੱਤੀ ਹੈ। 4 ਤੇਰੇ ਸ਼ਬਦਾਂ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਿਹੜੇ ਡਿੱਗਣ ਹੀ ਵਾਲੇ ਸਨ। ਤੂੰ ਬਹੁਤ ਸਾਰੇ ਕਮਜ਼ੋਰ ਹੱਥਾਂ ਨੂੰ ਤਾਕਤ ਦਿੱਤੀ ਹੈ। 5 ਪਰ ਹੁਣ ਜਦੋਂ ਤੇਰੇ ਉੱਤੇ ਮੁਸੀਬਤ ਆਈ ਹੈ ਤਾਂ ਤੂੰ ਹੌਸਲਾ ਛੱਡ ਗਿਆ ਹੈਂ। ਮੁਸੀਬਤ ਤੇਰੇ ਉੱਤੇ ਅਤੇ ਟੁੱਟ ਪਈ ਹੈ ਤੂੰ ਚਕਰਾਂ 'ਚ ਪੈ ਗਿਆ ਹੈਂ। 6 ਕੀ ਤੈਨੂੰ ਹੌਂਸਲਾ ਨਹੀਂ ਰੱਖਣਾ ਚਾਹੀਦਾ ਕਿਉਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ, ਕੀ ਤੈਨੂੰ ਆਸ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਤੇਰਾ ਜੀਵਨ ਨਿਰਦੋਸ਼ ਹੈ? 7 ਅੱਯੂਬ ਜ਼ਰਾ ਇਸ ਬਾਰੇ ਸੋਚ: ਕੋਈ ਵੀ ਇਮਾਨਦਾਰ ਬੰਦਾ ਕਦੇ ਵੀ ਤਬਾਹ ਨਹੀਂ ਹੋਇਆ। ਨੇਕ ਬੰਦੇ ਕਦੇ ਵੀ ਬਰਬਾਦ ਨਹੀਂ ਹੁੰਦੇ। 8 ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ। 9 ਪਰਮੇਸ਼ੁਰ ਸਿਰਫ਼ ਸਾਹ ਨਾਲ ਹੀ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਗੁੱਸੇ ਵਿੱਚ, ਤੇ ਉਸਦੇ ਨੱਕ ਵਿਚਲੀ ਹਵਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ। 10 ਮੰਦੇ ਲੋਕ ਸ਼ੇਰਾਂ ਵਾਂਗ ਗਜ੍ਜਦੇ ਨੇ। ਪਰ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ, ਪਰਮੇਸ਼ੁਰ ਤੇ ਉਨ੍ਹਾਂ ਲੋਕਾਂ ਦੇ ਦੰਦ ਭੰਨ ਦਿੰਦਾ ਹੈ। 11 ਬਿਲਕੁਲ ਸ਼ੇਰਾਂ ਵਾਂਗ, ਜਦੋਂ ਉਨ੍ਹਾਂ ਨੂੰ ਸ਼ਿਕਾਰ ਨਹੀਂ ਮਿਲਦਾ, ਜਿਵੇਂ ਉਹ ਨਸ਼ਟ ਹੋ ਜਾਂਦੇ ਹਨ, ਅਤੇ ਉਨ੍ਹਾਂ ਦੇ ਬੱਚੇ ਖਿਂਡ ਜਾਂਦੇ ਹਨ। 12 ਮੈਨੂੰ ਇੱਕ ਗੁਪਤ ਸੰਦੇਸ਼ ਮਿਲਿਆ ਹੈ। ਮੈਨੂੰ ਇਸਦੀ ਕਨਸੋ ਮਿਲੀ ਹੈ। 13 ਰਾਤ ਦੇ ਭੈੜੇ ਸੁਪਨੇ ਵਾਂਗਰਾਂ ਮੇਰੀ ਨੀਂਦ ਹਰਾਮ ਕਰ ਦਿੱਤੀ ਹੈ। 14 ਮੈਂ ਡਰ ਗਿਆ ਸਾਂ ਤੇ ਮੈਂ ਕੰਬ ਗਿਆ ਸਾਂ। ਡਰ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ। 15 ਮੇਰੇ ਸਾਮ੍ਹਣਿਓ ਇੱਕ ਭੂਤ ਲੰਘ ਗਿਆ। ਮੇਰੇ ਜਿਸਮ ਦੇ ਲੂਂ-ਕੰਡੇ ਖੜੇ੍ਹ ਹੋ ਗਏ। 16 ਰੂਹ ਚੁੱਪ-ਚਾਪ ਖਲੋਤੀ ਸੀ ਪਰ ਮੈਂ ਜਾਣ ਨਹੀਂ ਸਕਿਆ ਕਿ ਇਹ ਕੀ ਸੀ। ਮੇਰੀਆਂ ਅੱਖਾਂ ਸਾਮ੍ਹਣੇ ਇੱਕ ਸ਼ਕਲ ਸੀ ਤੇ ਓਥੇ ਚੁੱਪ ਸੀ। ਫੇਰ ਮੈਂ ਇੱਕ ਬਹੁਤ ਹੀ ਸ਼ਾਂਤ ਆਵਾਜ਼ ਸੁਣੀ: 17 'ਕੋਈ ਵੀ ਬੰਦਾ ਪਰਮੇਸ਼ੁਰ ਨਾਲੋਂ ਵਧ ਠੀਕ ਨਹੀਂ ਹੋ ਸਕਦਾ। ਬੰਦਾ ਆਪਣੇ ਸਿਰਜਨਹਾਰੇ ਤੋਂ ਵਧੇਰੇ ਸ਼ੁਧ੍ਧ ਨਹੀਂ ਹੋ ਸਕਦਾ। 18 ਦੇਖੋ, ਪਰਮੇਸ਼ੁਰ ਆਪਣੇ ਅਕਾਸ਼ ਦੇ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਕਰ ਸਕਦਾ। ਉਹ ਆਪਣੇ ਦੂਤਾਂ ਅੰਦਰ ਵੀ ਸਮਸਿਆਵਾਂ ਵੇਖ ਸਕਦਾ ਹੈ। 19 ਇਸ ਲਈ ਅਵੱਸ਼ ਹੀ ਲੋਕ ਬਦਤਰ ਹਨ। ਉਹ ਮਿੱਟੀ ਦੇ ਘਰਾਂ ਅੰਦਰ ਰਹਿੰਦੇ ਹਨ ਅਤੇ ਇਨ੍ਹਾਂ ਘਰਾਂ ਦੀਆਂ ਨੀਹਾਂ ਧੂੜ ਅੰਦਰ ਹਨ। ਉਹ ਭਮਕ੍ਕੜ ਨਾਲੋਂ ਵੀ ਵਧੇਰੇ ਆਸਾਨੀ ਨਾਲ ਕੁਚਲ ਕੇ ਮਰਦੇ ਨੇ। 20 ਲੋਕੀਂ ਸਵੇਰ ਤੋਂ ਸ਼ਾਮ ਤੱਕ ਮਰਦੇ ਨੇ ਤੇ ਕੋਈ ਇਸ ਵੱਲ ਧਿਆਨ ਵੀ ਨਹੀਂ ਦਿੰਦਾ। ਉਹ ਮਰ ਜਾਂਦੇ ਨੇ ਤੇ ਸਦਾ ਲਈ ਤੁਰ ਜਾਂਦੇ ਨੇ। 21 ਉਨ੍ਹਾਂ ਦੇ ਤੰਬੂ ਦੇ ਰੱਸੇ ਖਿੱਚੇ ਜਾਂਦੇ ਨੇ ਤੇ ਇਹ ਲੋਕ ਬਿਨਾ ਸਿਆਣਪ ਮਰ ਜਾਂਦੇ ਨੇ।'

5:1 "ਅੱਯੂਬ ਆਵਾਜ਼ ਦੇ ਜੇ ਤੂੰ ਚਾਹੁੰਦਾ ਹੈਂ, ਪਰ ਕੋਈ ਵੀ ਤੈਨੂੰ ਜਵਾਬ ਨਹੀਂ ਦੇਵੇਗਾ। ਕਿਸੇ ਦੂਤ ਦੀ ਓਟ ਵੀ ਤੂੰ ਨਹੀਂ ਲੈ ਸਕਦਾ। 2 ਇੱਕ ਮੂਰਖ ਬੰਦੇ ਦਾ ਗੁੱਸਾ ਉਸਨੂੰ ਮਾਰ ਦੇਵੇਗਾ। ਇੱਕ ਖੁਦਗਰਜ਼ ਆਦਮੀ ਦੇ ਮਨੋਭਾਵ ਉਸਨੂੰ ਮਾਰ ਦੇਣਗੇ। 3 ਮੈਂ ਇੱਕ ਮੂਰਖ ਬੰਦੇ ਨੂੰ ਦੇਖਿਆ ਹੈ ਜਿਹੜਾ ਸੋਚਦਾ ਸੀ ਕਿ ਮੈਂ ਸੁਰਖਿਅਤ ਹਾਂ। ਪਰ ਉਹ ਅਚਾਨਕ ਹੀ ਮਰ ਗਿਆ। 4 ਉਸ ਦੇ ਬੱਚਿਆਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ। ਉਨ੍ਹਾਂ ਦਾ ਬਚਾਉ ਕੋਈ ਨਹੀਂ ਕਰਦਾ, ਜਦੋਂ ਉਹ ਅਦਾਲਤ ਵਿੱਚ ਸਤਾਏ ਜਾਂਦੇ ਹਨ।। 5 ਭੁੱਖੇ ਲੋਕਾਂ ਨੇ ਉਸ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ। ਇਨ੍ਹਾਂ ਭੁਖਿਆਂ ਲੋਕਾਂ ਨੇ ਉਹ ਵੀ ਲੈ ਲਿਆ ਜੋ ਕੰਡਿਆਂ ਦਰਮਿਆਨ ਉੱਗ ਰਿਹਾ ਸੀ। ਲਾਲਚੀ ਲੋਕਾਂ ਨੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ। 6 ਬੁਰੇ ਵਕਤ ਮਿੱਟੀ ਘੱਟੇ ਵਿੱਚੋਂ ਨਹੀਂ ਆਉਂਦੇ ਮੁਸੀਬਤਾਂ ਧਰਤੀ ਵਿੱਚੋਂ ਨਹੀਂ ਉੱਗਦੀਆਂ। 7 ਪਰ ਆਦਮੀ ਸਿਰਫ਼ ਮੁਸੀਬਤਾਂ ਝਲ੍ਲਣ ਲਈ ਹੀ ਜਨਮਿਆ ਸੀ। ਇਹ ਇੰਨਾ ਹੀ ਪ੍ਰਪੱਕ ਹੈਂ ਜਿਵੇਂ ਅੱਗ ਵਿੱਚੋਂ ਚੰਗਿਆੜੇ ਉਠਦੇ ਹਨ। 8 ਪਰ ਅੱਯੂਬ ਜੇ ਮੈਂ ਤੇਰੀ ਬਾਵੇਂ ਹੁੰਦਾ ਮੈਂ ਪਰਮੇਸ਼ੁਰ ਵੱਲ ਮੁੜ ਪੈਂਦਾ ਤੇ ਉਸਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਦਿੰਦਾ। 9 ਲੋਕੀਂ ਮਹਾਨ ਗੱਲਾਂ ਨੂੰ ਨਹੀਂ ਸਮਝ ਸਕਦੇ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਪਰਮੇਸ਼ੁਰ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ। 10 ਪਰਮੇਸ਼ੁਰ ਧਰਤੀ ਉੱਤੇ ਬਾਰਿਸ਼ ਭੇਜਦਾ ਹੈ ਉਹ ਖੇਤਾਂ ਨੂੰ ਪਾਣੀ ਭੇਜਦਾ ਹੈ। 11 ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉਠਾਉਂਦਾ ਹੈ ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ। 12 ਪਰਮੇਸ਼ੁਰ ਚਾਲਾਕ ਤੇ ਬਦ ਬੰਦਿਆਂ ਦੀਆਂ ਯੋਜਨਾਵਾਂ ਰੋਕ ਦਿੰਦਾ ਹੈ ਇਸ ਲਈ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। 13 ਪਰਮੇਸ਼ੁਰ ਸਿਆਣੇ ਬੰਦਿਆਂ ਨੂੰ ਵੀ ਉਨ੍ਹਾਂ ਦੀ ਚਤੁਰਾਈ ਵਿੱਚ ਫ਼ਾਹ ਲੈਂਦਾ ਹੈ। ਇਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਹੀਂ ਹੁੰਦੀਆਂ। 14 ਉਹ ਚੁਸਤ ਬੰਦੇ ਦਿਨ ਵੇਲੇ ਵੀ ਠੇਡੇ ਖਾਂਦੇ ਨੇ। ਦੁਪਹਿਰ ਵੇਲੇ ਵੀ ਉਹ ਉਸ ਬੰਦੇ ਵਾਂਗਰ ਹੁੰਦੇ ਨੇ ਜਿਹੜਾ ਹਨੇਰੇ ਵਿੱਚ ਆਪਣਾ ਰਾਹ ਲੱਭਦਾ ਹੈ। 15 ਪਰਮੇਸ਼ੁਰ ਗਰੀਬ ਲੋਕਾਂ ਨੂੰ ਮੌਤ ਕੋਲੋਂ ਬਚਾਉਂਦਾ ਹੈ। ਉਹ ਗਰੀਬ ਲੋਕਾਂ ਨੂੰ ਚਲਾਕ ਲੋਕਾਂ ਦੀ ਸ਼ਕਤੀ ਤੋਂ ਬਚਾਉਂਦਾ ਹੈ। 16 ਇਸ ਲਈ ਗਰੀਬ ਲੋਕ ਆਸ ਰੱਖਦੇ ਨੇ। ਪਰਮੇਸ਼ੁਰ ਬਦ ਲੋਕਾਂ ਦਾ ਨਾਸ ਕਰਦਾ ਹੈ ਜਿਹੜੇ ਬੇਲਾਗ ਨਹੀਂ ਹਨ। 17 ਉਹ ਬੰਦਾ ਧੰਨ ਹੈ ਜਿਸਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ। ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ। 18 ਪਰਮੇਸ਼ੁਰ ਉਨ੍ਹਾਂ ਜ਼ਖਮਾਂ ਉੱਤੇ ਪਟ੍ਟੀਆਂ ਬਂਨ੍ਹਦਾ ਹੈ ਜਿਹੜੇ ਉਹ ਦਿੰਦਾ ਹੈ। ਉਹ ਭਾਵੇਂ ਕਿਸੇ ਨੂੰ ਜ਼ਖਮੀ ਵੀ ਕਰੇ ਪਰ ਉਹ ਤਂਦਰੁਸਤ ਵੀ ਕਰਦਾ ਹੈ। 19 ਉਹ ਤੈਨੂੰ ਛੇ ਮੁਸੀਬਤਾਂ ਤੋਂ ਬਚਾਵੇਗਾ ਅਤੇ ਸੱਤਵੀਁ ਵਿੱਚ ਵੀ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 20 ਪਰਮੇਸ਼ੁਰ ਤੈਨੂੰ ਮੌਤ ਕੋਲੋਂ ਬਚਾਵੇਗਾ ਜਦੋਂ ਅਕਾਲ ਪਵੇਗਾ, ਤੇ ਪਰਮੇਸ਼ੁਰ ਮੌਤ ਕੋਲੋਂ ਤੇਰੀ ਰੱਖਿਆ ਕਰੇਗਾ ਜਦੋਂ ਯੁੱਧ ਛਿੜੇਗਾ। 21 ਲੋਕੀਂ ਆਪਣੀਆਂ ਕਾਲੀਆਂ ਜੀਭਾਂ ਨਾਲ ਤੇਰੇ ਬਾਰੇ ਮੰਦੀਆਂ ਗੱਲਾਂ ਕਰਨ ਲੱਗ ਪਏ। ਪਰ ਪਰਮੇਸ਼ੁਰ ਤੈਨੂੰ ਬਚਾਵੇਗਾ। ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਮਾੜਾ ਸਮਾਂ ਆਵੇ। 22 ਤੂੰ ਤਬਾਹੀ ਅਤੇ ਅਕਾਲ ਉੱਤੇ ਹਸ੍ਸੇਁਗਾ। ਤੈਨੂੰ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗੇਗਾ। 23 ਤੇਰਾ ਇਕਰਾਰਨਾਮਾ ਪਰਮੇਸ਼ੁਰ ਨਾਲ ਹੈ ਇਸ ਲਈ ਖੇਤ ਵਿਚਲੇ ਪੱਥਰ ਦੀ ਵੀ ਤੇਰੇ ਇਕਰਾਰਨਾਮੇ ਨਾਲ ਸਾਂਝ ਹੈ। ਜੰਗਲੀ ਜਾਨਵਰ ਵੀ ਤੇਰੇ ਨਾਲ ਸ਼ਾਂਤੀ ਰੱਖਦੇ ਨੇ। 24 ਤੂੰ ਜਾਣੇਁਗਾ ਕਿ ਤੇਰਾ ਤੰਬੂ ਸੁਰਖਿਅਤ ਹੈ। ਤੂੰ ਆਪਣੀ ਜਾਇਦਾਦ ਦਾ ਲੇਖਾ ਕਰੇਗਾ ਤੈਨੂੰ ਕੋਈ ਵੀ ਹਾਨੀ ਨਹੀਂ ਹੋਵੇਗੀ। 25 ਤੈਨੂੰ ਪਤਾ ਹੋਵੇਗਾ ਕਿ ਤੇਰੇ ਬਹੁਤ ਸਾਰੇ ਬੱਚੇ ਹੋਣਗੇ। ਉਹ ਇੰਨੇ ਹੋਣਗੇੇ ਜਿੰਨਾ ਕਿ ਸਾਰੀ ਧਰਤੀ ਉੱਤੇ ਘਾਹ ਹੈ। 26 ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ। 27 ਅੱਯੂਬ, ਅਸੀਂ ਇਨ੍ਹਾਂ ਗੱਲਾਂ ਦਾ ਅਧਿਐਨ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹਨ। ਇਸ ਲਈ ਸਾਡੀ ਗੱਲ ਸੁਣ ਅਤੇ ਇਸਤੋਂ ਸਿਖ੍ਖ।"

6:1 ਫੇਰ ਅੱਯੂਬ ਨੇ ਜਵਾਬ ਦਿੱਤਾ: "ਜੇ ਮੇਰੇ ਦੁੱਖ ਨੂੰ ਤੋਂਲਿਆ ਜਾ ਸਕੇ ਅਤੇ ਜੇਕਰ ਮੇਰੀਆਂ ਸਾਰੀਆਂ ਮੁਸੀਬਤਾਂ ਧਰਮ ਕੰਡੇ ਉੱਤੇ ਪਾਈਆਂ ਜਾ ਸਕਣ। 2 3 ਤੁਸੀਂ ਮੇਰੀ ਉਦਾਸੀ ਨੂੰ ਸਮਝ ਸਕੋਁਗੇ। ਮੇਰੀ ਉਦਾਸੀ ਸਮੁੰਦਰਾਂ ਦੀ ਰੇਤ ਨਾਲੋਂ ਵੀ ਭਾਰੀ ਹੋਵੇਗੀ। ਇਸ ਲਈ ਮੇਰੇ ਸ਼ਬਦ ਮੂਰਖਾਂ ਵਰਗੇ ਲੱਗਦੇ ਨੇ। 4 ਮੈਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਤੀਰ ਚੁਭੇ ਨੇ ਮੇਰਾ ਆਤਮਾ ਉਨ੍ਹਾਂ ਤੀਰਾਂ ਦੀ ਜ਼ਹਿਰ ਮਹਿਸੂਸ ਕਰਦਾ ਹੈ। ਪਰਮੇਸ਼ੁਰ ਦੇ ਖੌਫਨਾਕ ਹਬਿਆਰ ਮੇਰੇ ਖਿਲਾਫ ਕਤਾਰ ਬੰਨ੍ਹੀ ਖਲੋਤੇ ਨੇ। 5 ਤੇਰੇ ਸ਼ਬਦ ਆਖਣ ਵਿੱਚ ਆਸਾਨ ਨੇ ਪਰ ਜਦੋਂ ਕੁਝ ਵੀ ਮਾੜਾ ਨਾ ਵਾਪਰਿਆ ਹੋਵੇ। ਜੰਗਲੀ ਖੋਤਾ ਵੀ ਕੋਈ ਸ਼ਿਕਾਇਤਾ ਨਹੀਂ ਕਰਦਾ ਜੇ ਉਸ ਕੋਲ ਖਾਣ ਲਈ ਘਾਹ ਹੋਵੇ। ਇੱਕ ਗਾਂ ਕਦੇ ਸ਼ਿਕਾਇਤ ਨਹੀਂ ਕਰਦੀ ਜਦੋਂ ਉਸ ਕੋਲ ਉਸ ਦਾ ਭੋਜਨ ਹੁੰਦਾ ਹੈ। 6 ਲੂਣ ਬਿਨਾ ਭੋਜਨ ਸਵਾਦ ਨਹੀਂ ਲੱਗਦਾ। ਤੇ ਆਂਡੇ ਦੀ ਸਫ਼ੇਦੀ ਦਾ ਕੋਈ ਸਵਾਦ ਨਹੀਂ ਹੁੰਦਾ। 7 ਮੈਂ ਇਸ ਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ ਮੈਨੂੰ ਇਸ ਕਿਸਮ ਦਾ ਭੋਜਨ ਬਿਮਾਰ ਕਰਦਾ ਹੈ। ਅਤੇ ਤੇਰੇ ਸ਼ਬਦ ਹੁਣ ਮੇਰੇ ਲਈ ਇਹੋ ਜਿਹੇ ਹੀ ਹਨ। 8 ਕਾਸ਼ ਕਿ ਮੇਰੇ ਕੋਲ ਹੁੰਦਾ ਜੋ ਮੈਂ ਮਂਗਦਾ ਹਾਂ। ਮੇਰੀ ਇੱਛਾ ਕਿ ਜਿਸਦੀ ਵੀ ਮੈਂ ਇੱਛਾ ਕਰਾਂ ਪਰਮੇਸ਼ੁਰ ਮੈਨੂੰ ਦੇ ਦੇਵੇ। 9 ਕਾਸ਼ ਕਿ ਪਰਮੇਸ਼ੁਰ ਮੈਨੂੰ ਕੁਚਲ ਦਿੰਦਾ ਆ ਤੇ ਮੈਨੂੰ ਮਾਰ ਮੁਕਾ। 10 ਤੇ ਜੇ ਉਹ ਮੈਨੂੰ ਨਹੀਂ ਮਾਰਦਾ, ਮੈਂ ਇਸ ਗੱਲੋ ਸੁਖੀ ਹੋਵਾਂਗਾ, ਮੈਂ ਇਸ ਗੱਲੋ ਖੁਸ਼ ਹੋਵਾਂਗਾ: ਇਸ ਸਾਰੇ ਗੰਭੀਰ ਦਰਦ ਵਿੱਚ, ਮੈਂ ਕਦੇ ਵੀ ਇਨਕਾਰ ਨਹੀਂ ਕੀਤਾ ਉਸ ਪਵਿੱਤਰ ਪੁਰਖ ਦੇ ਆਦੇਸ਼ ਮੰਨ ਲਵੋ। 11 ਮੇਰੀ ਤਾਕਤ ਮੁੱਕ ਗਈ ਹੈ ਇਸ ਲਈ ਮੇਰੇ ਜਿਉਂਦੇ ਰਹਿਣ ਦੀ ਕੋਈ ਆਸ ਨਹੀਂ। ਮੈਂ ਨਹੀਂ ਜਾਣਦਾ ਮੇਰੇ ਨਾਲ ਕੀ ਹੋਵੇਗਾ। ਇਸ ਲਈ ਮੇਰੇ ਧੀਰਜਵਾਨ ਹੋਣ ਦਾ ਕੋਈ ਕਾਰਣ ਨਹੀਂ। 12 ਮੈਂ ਚੱਟਾਨ ਦੀ ਤਰ੍ਹਾਂ ਮਜ਼ਬੂਤ ਨਹੀਂ ਹਾਂ। ਮੇਰਾ ਸਰੀਰ ਕਾਂਸੇ ਦਾ ਨਹੀਂ ਬਣਿਆ ਹੋਇਆ। 13 ਮੇਰੇ ਕੋਲ ਹੁਣ ਆਪਣੇ-ਆਪ ਦੀ ਸਹਾਇਤਾ ਕਰਨ ਲਈ ਤਾਕਤ ਨਹੀਂ। ਕਿਉਂਕਿ ਕਾਮਯਾਬੀ ਮੇਰੇ ਕੋਲੋਂ ਖੋਹ ਲਈ ਗਈ ਹੈ। 14 ਕਿਸੇ ਵੀ ਬੰਦੇ ਦੇ ਮਿੱਤਰਾਂ ਨੂੰ ਉਸ ਉੱਤੇ ਮਿਹਰਬਾਨ ਹੋਣਾ ਚਾਹੀਦਾ ਹੈ ਜੇ ਉਹ ਮੁਸੀਬਤਾਂ ਵਿੱਚ ਘਿਰਿਆ ਹੋਵੇ। ਬੰਦੇ ਨੂੰ ਆਪਣੇ ਮਿੱਤਰ ਦਾ ਵਫਾਦਾਰ ਹੋਣਾ ਚਾਹੀਦਾ ਹੈ ਭਾਵੇਂ ਉਹ ਮਿੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਮੂੰਹ ਵੀ ਫੇਰ ਲਵੇ। 15 ਮੇਰੇ ਭਰਾ ਉਨ੍ਹਾਂ ਨਦੀਆਂ ਵਾਂਗ ਕਪਟੀ ਹਨ ਜਿਹੜੀਆਂ ਕਦੇ ਵਗਦੀਆਂ ਨੇ ਤੇ ਕਦੇ ਸੁੱਕ ਜਾਂਦੀਆਂ ਨੇ। 16 ਜਦੋਂ ਵੀ ਉਹ ਬਰਫ਼ ਜਾਂ ਪਿਘਲਦੀ ਹਿਮ ਨਾਲ ਦਬਾੇ ਜਾਂਦੇ ਹਨ। 17 ਅਤੇ ਜਦੋਂ ਮੌਸਮ ਗਰਮ ਤੇ ਖੁਸ਼ਕ ਹੁੰਦਾ ਹੈ। ਪਾਣੀ ਵਗਣ ਤੋਂ ਰੁਕ ਜਾਂਦਾ ਹੈ ਤੇ ਨਦੀਆਂ ਅਲੋਪ ਹੋ ਜਾਂਦੀਆਂ ਨੇ। 18 ਵਪਾਰੀ ਨਦੀ-ਤਲ ਤੇ ਜਾਂਦੇ ਹਨ, ਮਾਰੂਬਲ ਅੰਦਰ ਪ੍ਰਵੇਸ਼ ਕਰਦੇ ਹਨ, ਅਤੇ ਗੁਆਚ ਜਾਂਦੇ ਹਨ। 19 ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਨੇ ਸ਼ੇਬਾ ਦੇ ਮੁਸਾਫਰ ਆਸ ਨਾਲ ਤੱਕਦੇ ਨੇ। 20 ਉਹ ਕਿੰਨੇ ਪ੍ਰਪੱਕ ਸਨ ਕਿ ਉਹ ਓਥੇ ਪਾਣੀ ਲੱਭ ਲੈਣਗੇ, ਪਰ ਉਹ ਆਏ ਅਤੇ ਸ਼ਰਮਸ਼ਾਰ ਕੀਤੇ ਗਏ। 21 ਹੁਣ, ਤੁਸੀਂ ਉਨ੍ਹਾਂ ਨਦੀਆਂ ਵਰਗੇ ਹੀ ਹੋ। ਤੁਸੀਂ ਮੇਰੀਆਂ ਮੁਸੀਬਤਾਂ ਦੇਖਦੇ ਹੋ ਤੇ ਭੈਭੀਤ ਹੋ। 22 ਕੀ ਮੈਂ ਤੁਹਾਡੇ ਪਾਸੋਂ ਸਹਾਇਤਾ ਮਂਗੀ ਸੀ? ਨਹੀਂ! ਪਰ ਤੁਸੀਂ ਮੁਫਤ ਵਿੱਚ ਆਪਣਾ ਮਸ਼ਵਰਾ ਦੇ ਦਿੱਤਾ। 23 ਕੀ ਮੈਂ ਤੁਹਾਨੂੰ ਆਖਿਆ ਸੀ 'ਮੈਨੂੰ ਮੇਰੇ ਦੁਸ਼ਮਣ ਕੋਲੋਂ ਬਚਾਉ। ਮੈਨੂੰ ਜ਼ਾਲਮ ਲੋਕਾਂ ਕੋਲੋਂ ਬਚਾਉ।' 24 ਇਸ ਲਈ ਹੁਣ, ਮੈਨੂੰ ਸਿਖਾਓ, ਤੇ ਮੈਂ ਚੁੱਪ ਰਹਾਂਗਾ। ਮੈਨੂੰ ਦਰਸਾਉ ਮੈਂ ਕਿਹੜਾ ਕਸੂਰ ਕੀਤਾ ਹੈ। 25 ਇਮਾਨਦਾਰ ਸ਼ਬਦ ਜੋਰਦਾਰ ਹੁੰਦੇ ਹਨ, ਪਰ ਅਸਲ 'ਚ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ। 26 ਕੀ ਤੁਸੀਂ ਸੋਚਦੇ ਹੋ ਕਿ ਉਕ੍ਕੇ ਸ਼ਬਦ ਕੀ ਕੁਝ ਸਾਬਤ ਕਰਦੇ ਹਨ ਜਾਂ ਕਿਸੇ ਦੁੱਖੀ ਆਦਮੀ ਦੇ ਸ਼ਬਦਾਂ ਦਾ ਕੋਈ ਤਬ੍ਬ ਨਹੀਂ। 27 ਤੁਸੀਂ ਤਾਂ ਜੂੇ ਵਿੱਚ ਉਹ ਚੀਜ਼ਾਂ ਵੀ ਜਿੱਤਣ ਦੀ ਕੋਸ਼ਿਸ਼ ਕਰੋ ਜਿਹੜੀਆਂ ਯਤੀਮ ਬੱਚਿਆਂ ਕ੍ਕੋਲ ਹਨ। ਤੁਸੀਂ ਤਾਂ ਆਪਣੇ ਹੀ ਦੋਸਤ ਨੂੰਵੇ ਦੇਵੇਂਗੇ। 28 ਪਰ ਹੁਣ, ਕਿਰਪਾ ਕਰਕੇ ਮੇਰੇ ਚਿਹਰੇ ਵੱਲ ਤੱਕੋ। ਕੀ ਮੈਂ ਤੁਹਾਡੇ ਮੂੰਹ ਤੇ ਝੂਠ ਬੋਲਾਂਗਾ । 29 ਇਸ ਲਈ ਹੁਣ, ਆਪਣਾ ਮਨ ਬਦਲ ਲਵੋ। ਨਿਰਪੱਖ ਹੋਵੋ ਦੁਬਾਰਾ ਸੋਚੋ। ਮੈਂ ਕੋਈ ਕਸੂਰ ਕੀਤਾ ਨਹੀਂ। 30 ਮੈਂ ਝੂਠ ਨਹੀਂ ਬੋਲ ਰਿਹਾ। ਤੇ ਮੈਂ ਠੀਕ ਤੇ ਗ਼ਲਤ ਵਿਚਲਾ ਫਰਕ ਜਾਣਦਾ ਹਾਂ।"

7:1 ਅੱਯੂਬ ਨੇ ਆਖਿਆ, "ਬੰਦੇ ਨੂੰ ਧਰਤੀ ਉੱਤੇ ਸਖਤ ਸੰਘਰਸ਼ ਕਰਨਾ ਪੈਂਦਾ ਹੈ। ਉਸਦਾ ਜੀਵਨ ਭਾੜੇ ਦੇ ਮਜ਼ਦੂਰ ਵਰਗਾ ਹੁੰਦਾ ਹੈ। 2 ਮਨੁੱਖ ਗਰਮੀਆਂ ਦੇ ਦਿਨ ਸਖਤ ਮਿਹਨਤ ਮਗਰੋਂ ਉਸ ਗੁਲਾਮ ਵਰਗਾ ਹੁੰਦਾ ਹੈ ਜਿਹੜਾ ਠਂਢੀ ਛਾਂ ਲੋਚਦਾ ਹੈ। ਮਨੁੱਖ ਭਾੜੇ ਦੇ ਉਸ ਮਜ਼ਦੂਰ ਵਰਗਾ ਹੈ ਜੋ ਤਨਖਾਹ ਵਾਲੇ ਦਿਨ ਨੂੰ ਉਡੀਕਦਾ ਹੈ। 3 ਮਹੀਨੇ ਤੇ ਉਪਰਾਮਤਾ ਵਾਲੇ ਮੀਹਨੇ ਬੀਤ ਗਏ। ਮੈਂ ਰਾਤਾਂ ਮਗਰੋਂ ਰਾਤਾਂ ਦੁੱਖਾਂ ਦੀਆਂ ਦੇਖੀਆਂ ਨੇ। 4 ਮੈਂ ਜਦੋਂ ਵੀ ਲੇਟਦਾ ਹਾਂ, ਮੈਂ ਸੋਚਦਾ ਹਾਂ, 'ਉੱਠਣ ਤੋਂ ਪਹਿਲਾਂ ਦਾ ਕਿੰਨਾ ਸਮਾਂ ਹੋਰ ਹੈ?' ਰਾਤ ਚਮਕਦੀ ਜਾਂਦੀ ਹੈ। ਸੂਰਜ ਚਢ਼ਨ ਤੀਕ ਮੈਂ ਉਸਲ ਵੱਟੇ ਲੈਂਦਾ ਹਾਂ। 5 ਸਰੀਰ ਮੇਰੇ ਨੂੰ ਮਿੱਟੀ ਅਤੇ ਕੀੜਿਆਂ ਨੇ ਢਕਿਆ ਹੈ ਮੇਰੀ ਚਮੜੀ ਫਟੀ ਹੋਈ ਹੈ ਤੇ ਰਿਸਦੇ ਜ਼ਖਮਾਂ ਨਾਲ ਭਰੀ ਹੋਈ ਹੈ। 6 ਮੇਰੇ ਦਿਨ ਜੁਲਾਹੇ ਦੀ ਫਿਰਕੀ ਤੋਂ ਵੀ ਤੇਜ਼ੀ ਨਾਲ ਬੀਤਦੇ ਨੇ। ਤੇ ਮੇਰਾ ਜੀਵਨ ਨਾ ਉਮੀਦ ਹੀ ਖਤਮ ਹੋ ਜਾਵੇਗਾ। 7 ਹੇ ਪਰਮੇਸ਼ੁਰ ਯਾਦ ਰੱਖਣਾ ਮੇਰਾ ਜੀਵਨ ਸਿਰ ਇੱਕ ਸਾਹ ਹੈ। ਮੈਂ ਫ਼ੇਰ ਕਦੇ ਵੀ ਕੋਈ ਚੰਗੀ ਚੀਜ਼ ਨਹੀਂ ਦੇਖਾਂਗਾ। 8 ਅਤੇ ਤੁਸੀਂ ਮੈਨੂੰ ਫੇਰ ਕਦੇ ਵੀ ਨਹੀਂ ਦੇਖੋਂਗੇ। ਤੁਸੀਂ ਮੈਨੂੰ ਲੱਭੋਗੇ ਪਰ ਮੈਂ ਜਾ ਚੁਕਿਆ ਹ੍ਹੋਵਾਂਗਾ। 9 ਬਦ੍ਦਲ ਛਟ ਜਾਂਦਾ ਹੈ ਤੇ ਚਲਾ ਜਾਂਦਾ ਹੈ। ਬੰਦਾ ਇਸੇ ਤਰ੍ਹਾਂ ਮਰ ਜਾਂਦਾ ਹੈ ਤੇ ਕਬਰ ਵਿੱਚ ਦਫਨਾ ਦਿੱਤਾ ਜਾਂਦਾ ਹੈ ਅਤੇ ਉਹ ਮੁੜਕੇ ਕਦੇ ਵੀ ਨਹੀਂ ਆਉਂਦਾ। 10 ਉਹ ਆਪਣੇ ਪੁਰਾਣੇ ਘਰ ਵਿੱਚ ਫੇਰ ਕਦੇ ਨਹੀਂ ਆਵੇਗਾ। ਉਸਦਾ ਥਾਂ ਫ਼ੇਰ ਉਸਨੂੰ ਕਦੇ ਨਹੀਂ ਜਾਣੇਗਾ। 11 ਇਸ ਲਈ ਮੈਂ ਚੁੱਪ ਨਹੀਂ ਹੋਵਾਂਗਾ! ਮੈਂ ਬੋਲਾਂਗਾ! ਮੇਰਾ ਆਤਮਾ ਦੁੱਖੀ ਹੈ! ਮੈਂ ਸ਼ਿਕਵਾ ਕਰਾਂਗਾ ਕਿਉਂਕਿ ਮੇਰੀ ਰੂਹ ਵਿੱਚ ਕੁੜਿਤਨ ਹੈ। 12 ਹੇ ਪਰਮੇਸ਼ੁਰ, ਕੀ ਮੈਂ ਸਮੁੰਦਰ ਹਾਂ ਜਾਂ ਕੋਈ ਸਮੁੰਦਰੀ ਅਜਗਰ, ਕਿ ਤੂੰ ਮੇਰੀ ਪਹਿਰੇਦਾਰੀ ਕਰਦਾ ਹੈਂ। 13 ਮੇਰੇ ਪਲੰਘ ਨੂੰ ਮੈਨੂੰ ਆਰਾਮ ਦੇਣਾ ਚਾਹੀਦਾ ਹੈ। ਮੇਰੀ ਚੌਂਕੀ ਨੂੰ ਚਾਹੀਦਾ ਹੈ ਕਿ ਮੈਨੂੰ ਆਰਾਮ ਅਤੇ ਸਹਾਰਾ ਦੇਵੇ। 14 ਪਰ ਹੇ ਪਰਮੇਸ਼ੁਰ ਜਦੋਂ ਮੈਂ ਲੇਟਦਾ ਹਾਂ ਤੂੰਂ ਮੈਨੂੰ ਸੁਪਨਿਆਂ ਨਾਲ ਭੈਭੀਤ ਕਰਦਾ ਹੈ, ਤੂੰ ਮੈਨੂੰ ਦਰਸ਼ਨਾਂ ਨਾਲ ਡਰਾਉਂਦਾ ਹੈ। 15 ਇਸ ਲਈ ਮੈਂ ਜਿਉਂਦੇ ਰਹਿਣ ਨਾਲੋਂ ਗਲ ਘੁਟ ਕੇ ਮਰ ਜਾਣ ਨੂੰ ਤਰਜੀਹ ਦਿੰਦਾ ਹਾਂ। 16 ਮੈਂ ਆਪਣੀ ਜਿਂਦਗੀ ਨੂੰ ਨਫਰਤ ਕਰਦਾ ਹਾਂ ਮੈਂ ਇਸਦਾ ਖਹਿੜਾ ਛੱਡਿਆ। ਮੈਂ ਸਦਾ ਲਈ ਨਹੀਂ ਜਿਉਣਾ ਚਾਹੁੰਦਾ। ਮੈਨੂੰ ਇਕਲਿਆਂ ਛ੍ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਕੁਝ ਵੀ ਅਰਬ ਨਹੀਂ। 17 ਹੇ ਪਰਮੇਸ਼ੁਰ, ਆਦਮੀ ਤੇਰੇ ਲਈ ਇੰਨਾ ਮਹ੍ਹਤਵਪੂਰਣ ਕਿਉਂ ਹੈ। ਤੂੰ ਉਸ ਵੱਲ ਧਿਆਨ ਵੀ ਕਿਉਂ ਕਰਦਾ ਹੈਂ! 18 ਤੁਸੀਂ ਹਰ ਸਵੇਰ ਉਸਦੀ ਪ੍ਰੀਖਿਆ ਕਿਉਂ ਲੈਂਦੇ ਹੋ ਅਤੇ ਹਰ ਪਲ ਉਸਨੂੰ ਕਿਉਂ ਪਰਖਦੇ ਹੋ? 19 ਹੇ ਪਰਮੇਸ਼ੁਰ ਤੁਸੀਂ ਕਦੇ ਵੀ ਮੈਨੂੰ ਅੱਖੋ ਉਹਲੇ ਨਹੀਂ ਕਰਦੇ। ਮੈਨੂੰ ਕਦੇ ਇੱਕ ਪਲ ਇਕਲਿਆਂ ਨਹੀਂ ਛੱਡਦੇ। 20 ਹੇ ਪਰਮੇਸ਼ੁਰ ਤੁਸੀਂ ਲੋਕਾਂ ਉੱਤੇ ਨਜ਼ਰ ਰੱਖਦੇ ਹੋ। ਜੇ ਮੈਂ ਪਾਪ ਕੀਤਾ ਹੈ, ਠੀਕ ਹੈ, ਮੈਂ ਕੀ ਕਰ ਸਕਦਾ ਹਾਂ? ਤੁਸੀਂ ਮੇਰਾ ਇਸਤੇਮਾਲ ਨਿਸ਼ਾਨੇਬਾਜ਼ੀ ਲਈ ਕਿਉਂ ਕੀਤਾ? ਕੀ ਮੈਂ ਤੁਹਾਡੇ ਲਈ ਇੱਕ ਸਮਸਿਆ ਸ੍ਸਾਂ? 21 ਗ਼ਲਤੀਆਂ ਕਰਨ ਬਦਲੇ ਤੁਸੀਂ ਸਿਰਫ਼ ਮੈਨੂੰ ਮਾਫ਼ ਕਿਉਂ ਨਹੀਂ ਕਰ ਦਿੰਦੇ? ਤੁਸੀਂ ਮੈਨੂੰ ਮੇਰੇ ਪਾਪ ਲਈ ਬਖਸ਼ ਕਿਉਂ ਨਹੀਂ ਦਿੰਦੇ? ਮੈਂ ਛੇਤੀ ਹੀ ਮਰ ਜਾਵਾਂਗਾ ਤੇ ਧੂੜ ਵਿੱਚ ਵਾਪਸ ਚਲਾ ਜਾਵਾਂਗਾ। ਫੇਰ ਤੁਸੀਂ ਮੈਨੂੰ ਲੱਭੋਗੇ ਪਰ ਮੈਂ ਜਾ ਚੁਕਿਆ ਹ੍ਹੋਵਾਂਗਾ।"

8:1 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ, 2 "ਕਿੰਨਾ ਕੁ ਚਿਰ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਰਹੇਁਗਾ? ਤੇਰੇ ਬੋਲ ਹਨੇਰੀ ਵਰਗੇ ਨੇ। 3 ਕੀ ਪਰਮੇਸ਼ੁਰ ਨਿਆਂ ਨੂੰ ਭ੍ਰਸ਼ਟ ਕਰਦਾ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਹਮੇਸ਼ਾ ਉਹੀ ਕਰਦਾ ਜੋ ਧਰਮੀ ਹੈ? 4 ਜੇ ਤੇਰੇ ਬੱਚਿਆਂ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਤਾਂ ਉਸਨੇ ਉਨ੍ਹਾਂ ਨੂੰ ਦੰਡ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਾਪਾਂ ਦੀ ਕੀਮਤ ਦਿੱਤੀ ਹੈ। 5 ਪਰ ਹੁਣ ਅੱਯੂਬ ਪਰਮੇਸ਼ੁਰ ਵੱਲ ਵੇਖ ਤੇ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕਰ। 6 ਜੇ ਤੂੰ ਸ਼ੁਧ ਤੇ ਨੇਕ ਹੈਂ, ਉਹ ਛੇਤੀ ਹੀ ਤੇਰੀ ਸਹਾਇਤਾ ਨੂੰ ਆਵੇਗਾ। ਉਹ ਉਸ ਜਾਇਦਾਦ ਨੂੰ ਵਾਪਸ ਕਰ ਦੇਵੇਗਾ ਜੋ ਹਕ੍ਕੀ ਤੇਰੀ ਹੈ। 7 ਫੇਰ ਤੇਰੇ ਕੋਲ ਉਸ ਨਾਲੋਂ ਹੋਰ ਵੀ ਵਧੇਰੇ ਹੋਵੇਗਾ ਜਿੰਨਾ ਸ਼ੁਰੂ ਵਿੱਚ ਤੇਰੇ ਕੋਲ ਸੀ। 8 ਬੁਢ੍ਢੇ ਲੋਕਾਂ ਨੂੰ ਪੁੱਛ। ਪਤਾ ਕਰ ਉਨ੍ਹਾਂ ਦੇ ਪੁਰਖਿਆਂ ਨੇ ਕੀ ਸਿਖਿਆ ਸੀ। 9 ਕਿਉਂ ਜੋ ਅਸੀਂ ਇੱਥੇ ਸਿਰਫ਼ ਕਲ੍ਹ੍ਹ ਤੋਂ ਹੀ ਹਾਂ ਜੋ ਕਿ ਲੰਘ ਚੁਕਿਆ ਹੈ। ਇਸ ਲਈ ਅਸੀਂ ਕੁਝ ਨਹੀਂ ਜਾਣਦੇ। 10 ਸ਼ਾਇਦ ਬਜ਼ੁਰਗ ਲੋਕ ਤੈਨੂੰ ਸਿਖਾ ਸਕਣ, ਸ਼ਾਇਦ ਉਹ ਤੈਨੂੰ ਸਿਖਾ ਸਕਣ ਜੋ ਕੁਝ ਉਨ੍ਹਾਂ ਨੇ ਸਿਖਿਆ।' 11 ਬਿਲਦਦ ਨੇ ਆਖਿਆ, "ਕੀ ਬਾਂਸ ਦਾ ਰੁੱਖ ਸੁੱਕੀ ਧਰਤੀ ਉੱਤੇ ਲੰਮਾ ਵਧ ਸਕਦਾ ਹੈ? ਕੀ ਸਰਕੰਡੇ ਪਾਣੀ ਤੋਂ ਬਿਨਾ ਉੱਗ ਸਕਦੇ ਨੇ? 12 ਨਹੀਁ, ਪਾਣੀ ਸੁੱਕ ਜਾਵੇ ਤਾਂ ਉਹ ਵੀ ਸੁੱਕ ਜਾਂਦੇ ਨੇ। ਉਹ ਇੰਨੇ ਛੋਟੇ ਰਹਿ ਜਾਣਗੇ ਕਿ ਵਰਤਣ ਦੇ ਯੋਗ ਨਹੀਂ ਹੋਣਗੇ। 13 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਜਾਂਦੇ ਨੇ ਉਹ ਉਨ੍ਹਾਂ ਸਰਕੰਢਿਆਂ ਵਰਗੇ ਹੁੰਦੇ ਨੇ। ਬਿਨ ਪਰਮੇਸ਼ੁਰ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ। 14 ਉਸ ਬੰਦੇ ਦਾ ਕੋਈ ਸਹਾਰਾ ਨਹੀਂ ਹੁੰਦਾ। ਉਸਦੀ ਸੁਰਖਿਆ ਮਕ੍ਕੜੀ ਦੇ ਜਾਲ ਵਰਗੀ ਹੁੰਦੀ ਹੈ। 15 ਜੇ ਕੋਈ ਬੰਦਾ ਮਕ੍ਕੜੀ ਦੇ ਜਾਲ ਤੇ ਨਿਰਭਰ ਕਰਦਾ, ਉਹ ਖੜਾ ਨਹੀਂ ਹੋ ਸਕਦਾ। ਉਹ ਫੜੀ ਰਖਦਾ ਹੈ ਜਾਲ ਨੂੰ ਪਰ ਉਹ ਉੱਠ ਨਹੀਂ ਸਕਦਾ। 16 ਉਹ ਬੰਦਾ ਉਸ ਪੌਦੇ ਵਰਗਾ ਹੈ ਜਿਸਨੂੰ ਕਾਫੀ ਪਾਣੀ ਤੇ ਧੁੱਪ ਮਿਲਦਾ ਹੈ। ਇਸਦੀਆਂ ਟਾਹਣੀਆਂ ਸਾਰੇ ਬਾਗ ਵਿੱਚ ਫੈਲੀਆ ਹੁਂਦੀਆ ਨੇ। 17 ਇਸ ਦੀਆਂ ਜੜਾਂ ਪੱਥਰ ਦੇ ਢੇਰ ਨੂੰ ਵਲ ਲੈਂਦੀਆਂ ਹਨ, ਪੱਥਰ 'ਚ ਉੱਗਣ ਦੀ ਤਲਾਸ਼ ਕਰਦੀਆਂ ਨੇ। 18 ਪਰ ਜੇ ਉਸ ਬੂਟੇ ਨੂੰ ਉਸਦੀ ਥਾਂ ਤੋਂ ਹਿਲਾ ਦਿੱਤਾ ਜਾਵੇ ਇਹ ਮਰ ਜਾਵੇਗਾ ਤੇ ਕੋਈ ਨਹੀਂ ਜਾਣ ਸਕੇਗਾ ਕਿ ਉਹ ਕਦੇ ਉੱਥੇ ਸੀ। 19 ਪਰ ਪੌਦਾ ਖੁਸ਼ ਸੀ। ਤੇ ਦੂਸਰਾ ਉਸਦੀ ਥਾਵੋਂ ਉੱਗ ਪਵੇਗਾ। 20 ਪਰ ਪਰਮੇਸ਼ੁਰ ਕਦੇ ਵੀ ਬੇਗੁਹਾਹਾਂ ਦਾ ਤਿਆਗ ਨਹੀਂ ਕਰਦਾ ਅਤੇ ਉਹ ਕਦੇ ਵੀ ਬਦ ਲੋਕਾਂ ਨੂੰ ਤਾਕਤਵਰ ਨਹੀਂ ਬਣਾਉਂਦਾ। 21 ਪਰਮੇਸ਼ੁਰ ਹਾਲੇ ਵੀ ਤੇਰਾ ਮੂੰਹ ਹਾਸਿਆਂ ਨਾਲ ਅਤੇ ਤੇਰੇ ਬੁਲ੍ਹਾਂ ਨੂੰ ਆਨੰਦ ਦੀਆਂ ਕਿਲਕਾਰੀਆਂ ਨਾਲ ਭਰ ਦੇਵੇਗਾ। 22 ਪਰ ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ। ਅਤੇ ਬਦਕਾਰ ਬੰਦਿਆਂ ਦੇ ਘਰ ਤਬਾਹ ਹੋ ਜਾਣਗੇ।"

9:1 ਤਾਂ ਅੱਯੂਬ ਨੇ ਜਵਾਬ ਦਿੱਤਾ: 2 "ਹਾਂ, ਮੈਂ ਜਾਣਦਾ ਹਾਂ ਕਿ ਜੋ ਤੂੰ ਆਖਦਾ ਸੱਚ ਹੈ। ਪਰ ਕਿਹੜਾ ਆਦਮੀ ਪਰਮੇਸ਼ੁਰ ਨੂੰ ਦਲੀਲਾਂ ਨਾਲ ਜਿੱਤ ਸਕਦਾ ਹੈ। 3 ਬੰਦਾ ਕਦੇ ਵੀ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸਕਦਾ। ਪਰਮੇਸ਼ੁਰ ਤਾਂ ਇੱਕ ਹਜ਼ਾਰ ਸਵਾਲ ਪੁੱਛ ਸਕਦਾ ਹੈ ਤੇ ਕੋਈ ਵੀ ਬੰਦਾ ਇੱਕ ਦਾ ਜਵਾਬ ਵੀ ਨਹੀਂ ਦੇ ਸਕਦਾ। 4 ਪਰਮੇਸ਼ੁਰ ਬਹੁਤ ਸਿਆਣਾ ਹੈ ਤੇ ਉਸਦੀ ਸ਼ਕਤੀ ਬਹੁਤ ਮਹਾਨ ਹੈ। ਕੋਈ ਵੀ ਬੰਦਾ ਪਰਮੇਸ਼ੁਰ ਨਾਲ ਨਹੀਂ ਲੜ ਸਕਦਾ ਤੇ ਜ਼ਖਮ ਖਾਧੇ ਬਿਨਾ ਨਹੀਂ ਰਹਿ ਸਕਦਾ। 5 ਪਰਮੇਸ਼ੁਰ ਪਰਬਤਾਂ ਨੂੰ ਹਿਲਾਉਂਦਾ ਅਤੇ ਉਹ ਇਸਨੂੰ ਜਾਣਦੇ ਵੀ ਨਹੀਂ। ਉਹ ਉਨ੍ਹਾਂ ਨੂੰ ਪਲਟ ਦਿੰਦਾ ਜਦੋਂ ਉਹ ਗੁੱਸੇ ਵਿੱਚ ਹੁੰਦਾ। 6 ਪਰਮੇਸ਼ੁਰ ਧਰਤੀ ਹਿਲਾਉਣ ਲਈ ਭੂਚਾਲਾਂ ਨੂੰ ਭੇਜਦਾ। ਪਰਮੇਸ਼ੁਰ ਧਰਤੀ ਦੀਆਂ ਬੁਨਿਆਦਾਂ ਹਿਲਾ ਦਿੰਦਾ ਹੈ। 7 ਪਰਮੇਸ਼ੁਰ ਸੂਰਜ ਨਾਲ ਗੱਲ ਕਰ ਸਕਦਾ ਹੈ ਤੇ ਇਸ ਨੂੰ ਉਦੈ ਹੋਣ ਤੋਂ ਰੋਕ ਸਕਦਾ ਹੈ। ਉਹ ਤਾਰਿਆਂ ਨੂੰ ਸਬਿਰ ਕਰ ਸਕਦਾ ਹੈ ਇਸ ਲਈ ਉਹ ਨਹੀਂ ਚਮਕਦੇ। 8 ਇਕੱਲੇ ਪਰਮੇਸ਼ੁਰ ਨੇ ਹੀ ਅਕਾਸ਼ਾਂ ਨੂੰ ਬਣਾਇਆ ਉਹ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ। 9 ਪਰਮੇਸ਼ੁਰ ਨੇ ਤਾਰਿਆਂ ਦੇ ਸਮੂਹ, ਬੀਅਰ, ਉਰੀਅਨ ਅਤੇ ਪਲੇਦੇਸ ਨੂੰ ਬਣਾਇਆ। ਉਸਨੇ ਦੱਖਣ ਦੇ ਕਮਰਿਆਂ ਨੂੰ ਬਣਾਇਆ। 10 ਪਰਮੇਸ਼ੁਰ ਮਹਾਨ ਗੱਲਾਂ ਕਰਦਾ ਹੈ ਜਿਹੜੀਆਂ ਲੋਕ ਨਹੀਂ ਸਮਝ ਸਕਦੇ। ਪਰਮੇਸ਼ੁਰ ਦੇ ਕਰਿਸ਼ਮੇ ਕਿਸੇ ਦੇ ਗਿਣਤੀ ਕੀਤੇ ਜਾਣ ਨਾਲੋਂ ਵਧੇਰੇ ਹੈ। 11 ਜਦੋਂ ਪਰਮੇਸ਼ੁਰ ਮੇਰੇ ਸਾਮ੍ਹਣਿਉ ਲੰਘਦਾ ਹੈ ਮੈਂ ਉਸ ਨੂੰ ਨਹੀਂ ਦੇਖ ਸਕਦਾ। ਜਦੋਂ ਪਰਮੇਸ਼ੁਰ ਲੰਘਦਾ ਹੈ ਮੈਨੂੰ ਉਸ ਦਾ ਪਤਾ ਨਹੀਂ ਲੱਗਦਾ। 12 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਖੋਹ ਲੈਂਦਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ। ਕੋਈ ਉਸ ਨੂੰ ਨਹੀਂ ਆਖ ਸਕਦਾ 'ਤੁਸੀਂ ਕੀ ਕਰ ਰਹੇ ਹੋ?' 13 ਪਰਮੇਸ਼ੁਰ ਆਪਣੇ ਕ੍ਰੋਧ ਨੂੰ ਦਬਾਉਂਦਾ ਨਹੀਂ। ਰਹਾਬ ਦੇ ਸਹਾਇਕ ਵੀ ਪਰਮੇਸ਼ੁਰ ਅੱਗੇ ਝੁਕਦੇ ਹਨ। 14 ਇਸ ਲਈ ਮੈਂ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸਕਦਾ। ਮੈਂ ਜਾਣਦਾ ਹੀ ਨਹੀਂ ਕਿ ਉਸ ਨੂੰ ਕੀ ਆਖਣਾ। 15 ਭਾਵੇਂ ਜੇਕਰ ਮੈਂ ਬੇਗੁਨਾਹ ਹਾਂ, ਮੈਂ ਉਸ ਨੂੰ ਜਵਾਬ ਨਹੀਂ ਦੇ ਸਕਦਾ। ਮੈਂ ਤਾਂ ਸਿਰਫ਼ ਇੰਨਾ ਹੀ ਕਰ ਸਕਦਾ ਹਾਂ, ਮੇਰੇ ਮੁਕੱਦਮੇ ਦੀ ਸੁਣਵਾਈ ਲਈ ਉਸਦੀ ਮਿਹਰ ਲਈ ਮਿੰਨਤ ਹੀ ਕਰ ਸਕਦਾ ਹਾਂ। 16 ਜੇ ਕਿਤੇ ਮੈਂ ਬੁਲਾਇਆ ਤੇ ਉਸਨੇ ਜਵਾਬ ਵੀ ਦਿੱਤਾ ਫੇਰ ਵੀ ਮੈਂ ਵਿਸ਼ਵਾਸ ਨਹੀਂ ਕਰਾਂਗਾ ਕਿ ਸੱਚਮੁਚ ਉਹ ਮੈਨੂੰ ਸੁਣੇਗਾ। 17 ਪਰਮੇਸ਼ੁਰ ਮੈਨੂੰ ਕੁਚਲਨ ਲਈ ਤੂਫਾਨ ਭੇਜ ਸਕਦਾ ਹੈ। ਅਕਾਰਣ ਹੀ ਉਹ ਮੈਨੂੰ ਹੋਰ ਜ਼ਖਮ ਦੇ ਸਕਦਾ ਹੈ। 18 ਪਰਮੇਸ਼ੁਰ ਮੈਨੂੰ ਸੁਖ ਦਾ ਸਾਹ ਨਹੀਂ ਲੈਣ ਦੇਵੇਗਾ। ਉਹ ਮੈਨੂੰ ਹੋਰ ਵੀ ਕਸ਼ਟ ਦੇਵੇਗਾ। 19 ਮੈਂ ਪਰਮੇਸ਼ੁਰ ਨੂੰ ਨਹੀਂ ਹਰਾ ਸਕਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ। ਕੌਣ ਪਰਮੇਸ਼ੁਰ ਨੂੰ ਕਚਿਹਰੀ ਆਉਣ ਲਈ ਮਜ਼ਬੂਰ ਕਰੇਗਾ। 20 ਮੈਂ ਬੇਗੁਨਾਹ ਹਾਂ, ਪਰ ਹਾਂ, ਜੋ ਵੀ ਮੈਂ ਆਖਦਾ ਹਾਂ ਮੇਰੀ ਨਿਂਦਿਆ ਕਰਦਾ ਹੈ। ਮੈਂ ਬੇਗੁਨਾਹ ਹਾਂ ਪਰ ਜੇ ਮੈਂ ਬੋਲਦਾ ਹਾਂ ਮੇਰਾ ਮੂੰਹ ਮੈਨੂੰ ਦੋਸ਼ੀ ਸਿਧ੍ਧ ਕਰਦਾ ਹੈ। 21 ਮੈਂ ਨਿਰਦੋਸ਼ ਹਾਂ ਪਰ ਮੈਨੂੰ ਪਤਾ ਨਹੀਂ ਕੀ ਸੋਚਾਂ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ। 22 ਮੈਂ ਆਪਣੇ-ਆਪ ਨੂੰ ਆਖਦਾ ਹਾਂ, 'ਹਰ ਇੱਕ ਨਾਲ ਇਹੋ ਗੱਲ ਵਾਪਰਦੀ ਹੈ। ਬੇਗੁਨਾਹ ਲੋਕ ਵੀ ਗੁਨਾਹਗਾਰਾਂ ਵਾਂਗ ਹੀ ਮਰਦੇ ਹਨ। ਪਰਮੇਸ਼ੁਰ ਉਨ੍ਹਾਂ ਸਭ ਦੀਆਂ ਜ਼ਿਂਦਗਾਨੀਆਂ ਖਤਮ ਕਰ ਦਿੰਦਾ ਹੈ।' 23 ਜਦੋਂ ਕੋਈ ਭਿਆਨਕ ਗੱਲ ਵਾਪਰਦੀ ਹੈ ਅਤੇ ਕੋਈ ਬੇਗੁਨਾਹ ਬੰਦਾ ਮਾਰਿਆ ਜਾਂਦਾ ਹੈ, ਕੀ ਪਰਮੇਸ਼ੁਰ ਸਿਰਫ਼ ਉਸ ਉੱਤੇ ਹੱਸਦਾ ਹੈ। 24 ਜਦੋਂ ਕੋਈ ਬਦਕਾਰ ਆਦਮੀ ਕਿਸੇ ਧਰਤੀ ਨੂੰ ਨਿਯਂਤਿ੍ਰਤ ਕਰਦਾ, ਕੀ ਪਰਮੇਸ਼ੁਰ ਆਗੂਆਂ ਨੂੰ ਇਹ ਦੇਖਣ ਤੋਂ ਰੋਕਦਾ ਹੈ ਕਿ ਕੀ ਵਾਪਰ ਰਿਹਾ ਹੈ? ਜੇਕਰ ਇਹ ਉਹ ਨਹੀਂ ਹੈ, ਤਾਂ ਇਹ ਕੌਣ ਹੈ? 25 ਮੇਰੇ ਦਿਨ ਦੌੜਾਕ ਨਾਲੋਂ ਤੇਜ਼ੀ ਨਾਲ ਬੀਤ ਰਹੇ ਹਨ। ਮੇਰੇ ਦਿਨ ਉਡਦੇ ਜਾਂਦੇ ਨੇ ਤੇ ਉਨ੍ਹਾਂ ਵਿੱਚ ਕੋਈ ਖੁਸ਼ੀ ਨਹੀਂ ਹੈ। 26 ਮੇਰੇ ਦਿਨ ਛੇਤੀ ਨਾਲ ਲੰਘ ਰਹੇ ਨੇ। ਸਰਕਂਡਿਆਂ ਦੀ ਕਿਸ਼ਤੀ ਵਾਂਗ। ਮੇਰੇ ਦਿਨ ਬਾਜ਼ਾਂ ਦੀ ਤੇਜ਼ੀ ਵਾਂਗ ਲੰਘ ਰਹੇ ਨੇ ਜਿਹੜੇ ਕਿਸੇ ਜਾਨਵਰ ਉੱਤੇ ਝਪਟ ਰਹੇ ਹੋਣ। 27 "ਜੇ ਮੈਂ ਆਖਾਂ ਮੈਂ ਸ਼ਿਕਾਇਤ ਨਹੀਂ ਕਰਾਂਗਾ। ਮੈਂ ਆਪਣਾ ਦਰਦ ਭੁੱਲ ਜਾਵਾਂਗਾ। ਮੈਂ ਆਪਣੇ ਮੂੰਹ ਉੱਤੇ ਹਾਸਾ ਚਿਪਕਾ ਲਵਾਂਗਾ। 28 ਇਸ ਨਾਲ ਕੁਝ ਨਹੀਂ ਬਦਲਦਾ। ਮੇਰੇ ਤਸੀਹੇ ਹਾਲੇ ਵੀ ਮੈਨੂੰ ਭੈਭੀਤ ਕਰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਤੂੰ, ਪਰਮੇਸ਼ੁਰ ਮੈਨੂੰ ਬੇਗੁਨਾਹ ਘੋਸ਼ਿਤ ਨਹੀਂ ਕਰੇਂਗਾ। 29 ਮੈਨੂੰ ਤਾਂ ਪਹਿਲਾਂ ਹੀ ਦੋਸ਼ੀ ਮੰਨ ਲਿਆ ਗਿਆ ਹੈ। ਇਸ ਲਈ ਮੈਂ ਕੋਸ਼ਿਸ਼ ਕਿਉਂ ਕਰਦਾ ਹਾਂ? ਮੈਂ ਆਖਦਾ ਹਾਂ ਇਸਨੂੰ ਭੁੱਲ ਜਾ। 30 ਜੇ ਮੈਂ ਆਪਣੇ ਆਪ ਨੂੰ ਬਰਫ ਨਾਲ ਵੀ ਸਾਫ ਕਰ ਲਵਾਂ ਤੇ ਆਪਣੇ ਹੱਥ ਸਾਬਨ ਨਾਲ ਧੋਕੇ ਵੀ ਸਾਫ਼ ਕਰ ਲਵਾਂ, 31 ਪਰਮੇਸ਼ੁਰ ਮੈਨੂੰ ਚਿਕ੍ਕੜ ਵਾਲੇ ਟੋਏ ਵਿੱਚ ਧੱਕ ਦੇਵੇਗਾ। ਫ਼ੇਰ ਮੇਰੇ ਬਸਤਰ ਵੀ ਮੈਨੂੰ ਨਫ਼ਰਤ ਕਰਨਗੇ। 32 ਪਰਮੇਸ਼ੁਰ ਮੇਰੇ ਵਾਂਗ ਇੱਕ ਆਦਮੀ ਨਹੀਂ ਹੈ। ਇਸੇ ਲਈ ਮੈਂ ਉਸ ਨੂੰ ਜਵਾਬ ਨਹੀਂ ਦੇ ਸਕਦਾ। ਅਸੀਂ ਇੱਕ ਦੂਸਰੇ ਨੂੰ ਕਚਿਹਰੀ ਅੰਦਰ ਨਹੀਂ ਮਿਲ ਸਕਦੇ। 33 ਕਾਸ਼ ਕਿ ਕੋਈ ਦੋਹਾਂ ਧਿਰਾਂ ਨੂੰ ਸੁਣਨ ਵਾਲਾ ਹੁੰਦਾ। ਕਾਸ਼ ਕਿ ਸਾਡੇ ਦੋਹਾਂ ਬਾਰੇ ਨਿਰਪੱਖ ਨਿਰਣਾ ਕਰਨ ਵਾਲਾ ਇੱਥੇ ਕੋਈ ਅਜਿਹਾ ਹੁੰਦਾ। 34 ਕਾਸ਼ ਕਿ ਪਰਮੇਸ਼ੁਰ ਦੀ ਸਜ਼ਾ ਵਾਲੀ ਲਾਠੀ ਨੂੰ ਖੋਹ ਕੇ ਲੈ ਜਾਣ ਵਾਲਾ ਕੋਈ ਹੁੰਦਾ। ਫ਼ੇਰ ਪਰਮੇਸ਼ੁਰ ਨੇ ਮੈਨੂੰ ਹੋਰ ਭੈਭੀਤ ਨਹੀਂ ਕਰ ਸਕਣਾ ਸੀ। 35 ਫੇਰ ਮੈਂ ਪਰਮੇਸ਼ੁਰ ਤੋਂ ਭੈਭੀਤ ਹੋਏ ਬਿਨਾ ਜੋ ਵੀ ਆਖਣਾ ਚਾਹੁੰਦਾ ਹਾਂ ਕਹਿ ਸਕਦਾ ਸਾਂ। ਪਰ ਹੁਣ ਮੈਂ ਅਜਿਹਾ ਨਹੀਂ ਕਰ ਸਕਦਾ। 10:1 ਮੈਂ ਆਪਣੇ ਜੀਵਨ ਨੂੰ ਨਫਰਤ ਕਰਦਾ ਹਾਂ। ਇਸ ਲਈ ਮੈਂ ਖੁਲ੍ਹ ਕੇ ਸ਼ਿਕਾਇਤ ਕਰਾਗਾਂ। ਮੇਰੀ ਰੂਹ ਵਿੱਚ ਬਹੁਤ ਕੁੜਤ੍ਤਨ ਹੈ, ਇਸ ਲਈ ਮੈਂ ਹੁਣ ਬੋਲ਼ਾਂਗਾ। 2 ਮੈਂ ਪਰਮੇਸ਼ੁਰ ਨੂੰ ਆਖਾਂਗਾ, 'ਮੇਰੀ ਨਿਂਦਿਆ ਨਾ ਕਰ! ਮੈਨੂੰ ਦੱਸ ਮੈਂ ਕੀ ਕਸੂਰ ਕੀਤਾ ਹੈ? ਮੇਰੇ ਖਿਲਾਫ ਤੈਨੂੰ ਕੀ ਸ਼ਿਕਾਇਤ ਹੈ? 3 ਹੇ ਪਰਮੇਸ਼ੁਰ ਕੀ ਮੈਨੂੰ ਦੁੱਖ ਦੇਣ ਨਾਲ ਤੈਨੂੰ ਸੁੱਖ ਮਿਲਦਾ ਹੈ? ਲੱਗਦਾ ਤੈਨੂੰ ਉਸ ਬਾਰੇ ਕੋਈ ਪ੍ਰਵਾਹ ਨਹੀਂ ਜਿਸਨੂੰ ਤੂੰ ਸਾਜਿਆ ਹੈ। ਜਾਂ ਸ਼ਾਇਦ ਤੁਸੀਂ ਉਨ੍ਹਾਂ ਯੋਜਨਾਵਾਂ ਨਾਲ ਖੁਸ਼ ਹੋ ਜਿਨ੍ਹਾਂ ਨੂੰ ਬਦ ਲੋਕ ਬਣਾਂਦੇ ਨੇ। 4 ਹੇ ਪਰਮੇਸ਼ੁਰ ਕੀ ਤੁਹਾਡੇ ਕੋਲ ਮਨੁੱਖੀ ਅੱਖਾਂ ਹਨ? ਕੀ ਤੁਸੀਂ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਦੇ ਹੋ ਜਿਵੇਂ ਸਾਰੇ ਲੋਕ ਦੇਖਦੇ ਨੇ? 5 ਕੀ ਤੁਹਾਡਾ ਜੀਵਨ ਵੀ ਸਾਡੇ ਜੀਵਨ ਜਿੰਨਾ ਹੀ ਬੋਢ਼ਾ ਹੈ? ਕੀ ਤੁਹਾਡਾ ਜੀਵਨ ਵੀ ਇੱਕ ਬੰਦੇ ਦੇ ਜੀਵਨ ਜਿੰਨਾ ਹੀ ਥੋੜਾ ਹੈ? ਨਹੀਂ! ਇਸ ਲਈ ਕਿਵੇਂ ਜਾਣਦੇ ਹੋ ਤੁਸੀਂ ਕਿ ਇਹ ਕਿਹੋ ਜਿਹਾ ਹੈ? 6 ਤੁਸੀਂ ਮੇਰਾ ਕਸੂਰ ਲੱਭਦੇ ਹੋ ਤੇ ਮੇਰਾ ਪਾਪ ਖੋਜਦੇ ਹੋ। 7 ਭਾਵੇਂ ਤੂੰ ਜਾਣਦੈਁ ਕਿ ਮੈਂ ਬੇਗੁਨਾਹ ਹਾਂ ਅਤੇ ਮੈਨੂੰ ਤੇਰੀ ਸ਼ਕਤੀ ਕੋਲੋਂ ਕੋਈ ਨਹੀਂ ਬਚਾ ਸਕਦਾ! 8 ਹੇ ਪਰਮੇਸ਼ੁਰ ਮੈਨੂੰ ਤੁਹਾਡੇ ਹੱਥਾਂ ਨੇ ਬਣਾਇਆ ਤੇ ਮੇਰੇ ਸ਼ਰੀਰ ਨੂੰ ਰੂਪ ਦਿੱਤਾ। ਪਰ ਹੁਣ ਇਹੀ ਮੈਨੂੰ ਵਲ ਰਹੇ ਨੇ ਤੇ ਮੈਨੂੰ ਤਬਾਹ ਕਰ ਰਹੇ ਨੇ! 9 ਹੇ ਪਰਮੇਸ਼ੁਰ! ਯਾਦ ਕਰ ਤੂੰ ਮੈਨੂੰ ਮਿੱਟੀ ਦੇ ਸਾਂਚੇ ਵਾਂਗ ਢਾਲਿਆ, ਕੀ ਤੂੰ ਮੈਨੂੰ ਫ਼ਿਰ ਤੋਂ ਧੂੜ ਬਣਾ ਦੇਵੇਂਗਾ। 10 ਤੂੰ ਮੈਨੂੰ ਦੁੱਧ ਵਾਂਗ ਬਾਹਰ ਡੋਲ੍ਹ ਦਿੱਤਾ। ਤੇ ਮੈਨੂੰ ਰਿੜਕਦੇ ਹੋ ਤੇ ਮੈਨੂੰ ਨਚੋੜਦੇ ਹੋ ਜਿਵੇਂ ਕੋਈ ਪਨੀਰ ਬਣਾਉਂਦਾ ਹੈ। 11 ਤੁਸੀਂ ਮੈਨੂੰ ਹੱਡੀਆਂ ਤੇ ਪਠਿਆਂ ਨਾਲ ਇਕਠਿਆਂ ਕੀਤਾ ਹੈ। ਤੇ ਫ਼ੇਰ ਤੁਸੀਂ ਮੇਨੂੰ ਚਮੜੀ ਤੇ ਮਾਸ ਨਾਲ ਢਕ ਦਿੱਤਾ। 12 ਤੁਸੀਂ ਮੈਨੂੰ ਜੀਵਨ ਦਿੱਤਾ ਤੇ ਮੇਰੇ ਉੱਤੇ ਮਿਹਰ ਕੀਤੀ। ਤੁਸੀਂ ਮੇਰਾ ਧਿਆਨ ਰੱਖਿਆ। ਤ੍ਤੇ ਮੇਰੇ ਆਤਮੇ ਉੱਤੇ ਪਹਿਰਾ ਦਿੱਤਾ। 13 ਪਰ ਇਹ ਗੱਲ ਸੀ ਜਿਸ ਨੂੰ ਤੁਸੀਂ ਆਪਣੇ ਦਿਲ ਅੰਦਰ ਛਪਾ ਲਿਆ ਮੈਂ ਜਾਣਦਾ ਹਾਂ ਇਹੀ ਹੈ ਜਿਸ ਨੂੰ ਤੁਸੀਂ ਭੇਤ ਭਰੇ ਢੰਗ ਨਾਲ ਆਪਣੇ ਦਿਲ ਅੰਦਰ ਵਿਉਂਤਿਆ ਹੈ। ਹਾਂ, ਮੈਂ ਜਾਣਦਾ ਹਾਂ ਇਹੀ ਤੁਹਾਡੇ ਮਨ ਵਿੱਚ ਸੀ। 14 ਜੇ ਮੈਂ ਪਾਪ ਕੀਤਾ ਹੁੰਦਾ ਤੁਸੀਂ ਮੈਨੂੰ ਦੇਖ ਰਹੇ ਹੁੰਦੇ ਇਸ ਲਈ ਤੁਸੀਂ ਮੈਨੂੰ ਮੇਰੀ ਗਲਤੀ ਲਈ ਦੰਡ ਦੇ ਸਕਦੇ ਸੀ। 15 ਜਦੋਂ ਮੈਂ ਪਾਪ ਕਰਦਾਂ, ਮੈਂ ਦੋਸ਼ੀ ਹੁੰਦਾ ਹਾਂ ਤੇ ਇਹ ਮੇਰੇ ਲਈ ਬਹੁਤ ਬੁਰਾ ਹੈ। ਪਰ ਮੈਂ ਤਾਂ ਆਪਣਾ ਸਿਰ ਨਹੀਂ ਚੁੱਕ ਸਕਦਾ ਜਦ ਕਿ ਮੈਂ ਬੇਕਸੂਰ ਹਾਂ। ਮੈਂ ਇੰਨਾ ਸ਼ਰਮਸਾਰ ਅਤੇ ਉਦਾਸ ਹਾਂ। 16 ਜੇ ਮੈਨੂੰ ਕੋਈ ਸਫਲਤਾ ਮਿਲਦੀ ਹੈ ਤੇ ਮੈਂ ਮਾਣ ਮਹਿਸੂਸ ਸਕਦਾ ਹਾਂ ਤੁਸੀਂ ਮੇਰਾ ਪਿੱਛਾ ਕਰਦੇ ਹੋ ਜਿਵੇਂ ਕੋਈ ਸ਼ੇਰ ਦਾ ਸ਼ਿਕਾਰ ਕਰਦਾ ਹੈ। ਤੁਸੀਂ ਦੋਬਾਰਾ ਆਪਣੀ ਤਾਕਤ ਮੇਰੇ ਵਿਰੁੱਧ ਦਰਸਾਉਂਦੇ ਹੋ। 17 ਤੁਸੀਂ ਮੇਰੇ ਖਿਲਾਫ਼ ਨਵੇਂ ਗਵਾਹ ਲੱਭਦੇ ਰਹਿੰਦੇ ਹੋ। ਤੁਹਾਡੀ ਰਜ਼ਾ ਮੇਰੇ ਉੱਪਰ, ਕਈ ਢਂਗਾਂ ਨਾਲ ਬਾਰ ਬਾਰ ਗਸ੍ਸਾ ਦਰਸ਼ਾਉਂਦੀ ਹੈ, ਜਿਵੇਂ ਤੁਸੀਂ ਇੱਕ ਫ਼ੌਜ ਤੋਂ ਬਾਦ ਦੂਸਰੀ ਫੌਜ ਮੇਰੇ ਵਿਰੁੱਧ ਭੇਜਦੇ ਹੋ। 18 ਇਸ ਲਈ ਹੇ ਪਰਮੇਸ਼ੁਰ ਤੁਸੀਂ ਮੈਨੂੰ ਜਨਮ ਕਿਉਂ ਲੈਣ ਦਿੱਤਾ? ਕਾਸ਼ ਕਿ ਮੈਂ ਕਿਸੇ ਦੀ ਨਜ਼ਰ ਪੈਣ ਤੋਂ ਪਹਿਲਾਂ ਮਰ ਗਿਆ ਹੁੰਦਾ। 19 ਕਾਸ਼ ਕਿ ਮੈਂ ਕਦੇ ਵੀ ਜਿਉਂਦਾ ਨਾ ਹੁੰਦਾ। ਕਾਸ਼ ਕਿ ਮੈਂ ਆਪਣੀ ਮਾਂ ਦੇ ਗਰਭ ਤੋਂ ਸਿਧ੍ਧਾ ਕਬਰ ਵੱਲ ਲਿਜਾਇਆ ਜਾਂਦਾ। 20 ਮੇਰਾ ਜੀਵਨ ਤਾਂ ਤਕਰੀਬਨ ਮੁੱਕ ਗਿਆ ਹੈ। ਇਸ ਲਈ ਮੈਨੂੰ ਇਕਲਿਆਂ ਛੱਡ ਦਿਉ। ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਉ ਜੋ ਕਿ ਮੇਰੇ ਲਈ ਬਚਿਆ ਹੈ। 21 ਇਸ ਤੋਂ ਪਹਿਲਾਂ ਕਿ ਮੈਂ ਉਸ ਬਾਵੇਂ ਚਲਿਆ ਜਾਵਾਂ ਜਿੱਥੋਂ ਕੋਈ ਵੀ ਬੰਦਾ ਮੌਤ ਅਤੇ ਹਨੇਰੇ ਦੀ ਥਾਂ ਉੱਤੋਂ ਵਾਪਸ ਨਹੀਂ ਪਰਤਦਾ। 22 ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਓ ਜੋ ਮੇਰੇ ਕੋਲ ਬਚਿਆ ਹੈ ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾਂ। ਮੈਂ ਹਨੇਰੇ, ਪਰਛਾਵਿਆਂ ਅਤੇ ਉਲਝਨ ਦੀ ਧਰਤੀ ਤੇ ਚਲਿਆ ਜਾਵਾਂ। ਉੱਥੇ ਚਾਨਣ ਵੀ ਹਨੇਰਾ ਹੈ।"'

11:1 ਫੇਰ ਨਅਮਾਬੀ ਸੋਫਰ ਨੇ ਅੱਯੂਬ ਨੂੰ ਜਵਾਬ ਦਿੱਤਾ ਤੇ ਆਖਿਆ, 2 "ਕੀ ਕਿਸੇ ਨੂੰ ਸ਼ਬਦਾਂ ਦੀ ਇਸ ਹਨੇ੍ਹਰੀ ਦਾ ਜਵਾਬ ਨਹੀਂ ਦੇਣਾ ਚਾਹੀਦਾ! ਕੀ ਇਹ ਸਾਰੀਆਂ ਗੱਲਾਂ ਕਰਨੀਆਂ ਅੱਯੂਬ ਨੂੰ ਠੀਕ ਸਿਧ੍ਧ ਕਰਦੀਆਂ ਨੇ? ਨਹੀਂ! 3 ਅੱਯੂਬ ਤੇਰਾ ਕੀ ਖਿਆਲ ਹੈ ਕਿ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਜਵਾਬ ਨਹੀਂ? ਤੇਰਾ ਕੀ ਖਿਆਲ ਹੈ ਕਿ ਕੋਈ ਵੀ ਤੈਨੂੰ ਝਿੜਕੇਗਾ ਨਹੀਂ ਜਦੋਂ ਤੂੰ ਪਰਮੇਸ਼ੁਰ ਦਾ ਮਜ਼ਾਕ ਉਡਾਉਂਦਾ ਹੈਂ? 4 ਅੱਯੂਬ ਤੂੰ ਪਰਮੇਸ਼ੁਰ ਨੂੰ ਆਖਦਾ ਹੈ ਮੇਰੀਆਂ ਦਲੀਲਾਂ ਠੀਕ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਸ਼ੁਧ ਹਾਂ। 5 ਅੱਯੂਬ, ਮੇਰੀ ਇੱਛਾ ਕਿ ਪਰਮੇਸ਼ੁਰ ਤੈਨੂੰ ਜਵਾਬ ਦੇ ਦਿੰਦਾ ਤੇ ਦੱਸ ਦਿੰਦਾ ਕਿ ਤੂੰ ਗਲਤ ਹੈਂ। 6 ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹਸ੍ਸ ਦੱਸ ਸਕਦਾ। ਉਹ ਤੈਨੂੰ ਦੱਸ ਸਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ। ਅੱਯੂਬ ਸੁਣ ਮੇਰੀ ਗੱਲ, ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸਨੂੰ ਤੈਨੂੰ ਦੇਣੀ ਚਾਹੀਦੀ ਹੈ।" 7 ਅੱਯੂਬ ਕੀ ਤੂੰ ਸੋਚਦਾ ਹੈ ਕਿ ਸੱਚਮੁਚ ਪਰਮੇਸ਼ੁਰ ਨੂੰ ਸਮਝਦਾ ਹੈਂ? ਤੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਸਮਝ ਨਹੀਂ ਸਕਦਾ? 8 ਤੂੰ ਉਸ ਬਾਰੇ ਕੁਝ ਵੀ ਨਹੀਂ ਕਰ ਸਕਦਾ ਜੋ ਉੱਪਰ ਸਵਰਗ ਵਿੱਚ ਹੈ! ਤੂੰ ਮੌਤ ਦੇ ਸਬਾਨ ਬਾਰੇ ਕੁਝ ਵੀ ਨਹੀਂ ਜਾਣਦਾ। 9 ਪਰਮੇਸ਼ੁਰ ਧਰਤੀ ਨਾਲੋਂ ਵੱਡੇਰਾ ਹੈ ਤੇ ਸਮੁੰਦਰਾਂ ਨਾਲੋਂ ਵੱਡੇਰਾ ਹੈ। 10 ਜੇ ਪਰਮੇਸ਼ੁਰ ਤੈਨੂੰ ਗਿਰਫ਼ਤਾਰ ਕਰ ਲਵੇ ਤੇ ਕਚਿਹਰੀ ਅੰਦਰ ਲੈ ਆਵੇ ਕੋਈ ਵੀ ਉਸ ਨੂੰ ਨਹੀਂ ਰੋਕ ਸਕਦਾ। 11 ਸੱਚਮੁਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ। ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ। 12 ਇੱਕ ਜੰਗਲੀ ਗਧਾ ਇਨਸਾਨ ਨੂੰ ਜਨਮ ਨਹੀਂ ਦੇ ਸਕਦਾ। ਤੇ ਮੂਰਖ ਬੰਦਾ ਕਦੇ ਵੀ ਸਿਆਣਾ ਨਹੀਂ ਹੋਵੇਗਾ। 13 ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸਕਦਾ, ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸਕਦਾ ਹੋਣਾ ਸੀ। 14 ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ। ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ। 15 ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸਕਦਾ ਹੈਂ। ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸਕਦਾ ਹੈਂ। 16 ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸਕਦਾ ਤੇਰੀਆਂ ਮੁਸੀਬਤਾਂ ਉਸ ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁਕਿਆ ਹੈ। 17 ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵਧੇਰੇ ਚਮਕੀਲਾ ਹੁੰਦਾ। ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ। 18 ਫੇਰ ਤੂੰ ਸੁਰਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ। ਪਰਮੇਸ਼ੁਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ। 19 ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ, ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ। 20 ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।"

12:1 ਫੇਰ ਅੱਯੂਬ ਨੇ ਉਨ੍ਹਾਂ ਨੂੰ ਜਵਾਬ ਦਿੱਤਾ: 2 "ਮੈਨੂੰ ਯਕੀਨ ਹੈ ਕਿ ਤੁਸੀਂ ਸੋਚਦੇ ਹੋ ਕਿ ਸਿਰਫ ਤੁਸੀਂ ਹੀ ਸਿਆਣੇ ਆਦਮੀ ਹੋ। ਤੁਸੀਂ ਸੋਚਦੇ ਹੋ ਕਿ ਜਦੋਂ ਤੁਸੀਂ ਮਰੋਗੇ ਸਿਆਣਪ ਵੀ ਤੁਹਾਡੇ ਨਾਲ ਹੀ ਚਲੀ ਜਾਵੇਗੀ। 3 ਪਰ ਮੇਰਾ ਦਿਮਾਗ ਵੀ ਤੇਰੇ ਜਿੰਨਾ ਹੀ ਚੰਗਾ ਹੈ। ਮੈਂ ਵੀ ਤੇਰੇ ਵਾਂਗ ਚਤੁਰ ਹਾਂ। ਕੋਈ ਵੀ ਦੇਖ ਸਕਦਾ ਕਿ ਇਹ ਸੱਚ ਹੈ। 4 "ਹੁਣ ਮੇਰੇ ਦੋਸਤ ਮੇਰੇ ਉੱਤੇ ਹੱਸਦੇ ਨੇ। ਉਹ ਆਖਦੇ ਨੇ ਉਸਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਸਨੂੰ ਉਸ ਦਾ ਜਵਾਬ ਮਿਲਿਆ। ਇਹੀ ਕਾਰਣ ਹੈ ਕਿ ਉਸ ਨਾਲ ਇਹ ਸਾਰੀਆਂ ਬੁਰੀਆਂ ਗੱਲਾਂ ਵਾਪਰੀਆਂ ਨੇ। ਮੈਂ ਇੱਕ ਨੇਕ ਬੰਦਾ ਹਾਂ। ਮੈਂ ਬੇਗੁਨਾਹ ਹਾਂ। ਪਰ ਉਹ ਫ਼ੇਰ ਵੀ ਮੇਰੇ ਉੱਤੇ ਹੱਸਦੇ ਨੇ। 5 ਜਿਹੜੇ ਲੋਕ ਮੁਸੀਬਤਾਂ ਵਿੱਚ ਨਹੀਂ ਘਿਰੇ ਹੁੰਦੇ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨੇ ਜਿਹੜੇ ਮੁਸੀਬਤਾਂ ਵਿੱਚ ਘਿਰੇ ਹੁੰਦੇ ਨੇ। ਉਹ ਲੋਕ ਇੱਕ ਡਿੱਗੇ ਹੋਏ ਬੰਦੇ ਉੱਤੇ ਵਾਰ ਕਰਦੇ ਨੇ। 6 ਪਰ ਡਾਕੂਆਂ ਦੇ ਤੰਬੂਆਂ ਨੂੰ ਗੋਲਿਆ ਜਾਂਦਾ। ਜਿਹੜੇ ਲੋਕ ਪਰਮੇਸ਼ੁਰ ਨੂੰ ਕ੍ਰੋਧਵਾਨ ਕਰਦੇ ਨੇ ਸ਼ਾਂਤੀ ਨਾਲ ਰਹਿੰਦੇ ਨੇ, ਤੇ ਉਨ੍ਹਾਂ ਦੀ ਆਪਣੀ ਹੀ ਸ਼ਕਤੀ ਉਨ੍ਹਾਂ ਦਾ ਇੱਕੋ-ਇੱਕ ਦੇਵਤਾ ਹੁੰਦੀ ਹੈ। 7 ਪਰ ਜਾਨਵਰਾਂ ਨੂੰ ਪੁੱਛੋ ਉਨ੍ਹਾਂ ਤੁਹਾਨੂੰ ਸਿਖਿਆ ਦ੍ਦੇਣਗੇ। ਜਾਂ ਪੁੱਛੋ ਹਵਾ ਦੇ ਪਛ੍ਛੀਆਂ ਨੂੰ ਉਹ ਤੁਹਾਨੂੰ ਦਸ੍ਸਣਗੇ। 8 ਜਾਂ ਧਰਤੀ ਨਾਲ ਗੱਲ ਕਰੋ, ਇਹ ਤੁਹਾਨੂੰ ਸਿਖਾਵੇਗੀ। ਜਾਂ ਸਮੁੰਦਰ ਦੀਆਂ ਮੱਛੀਆਂ ਨੂੰ ਆਪਣੀ ਸਿਆਣਪ ਬਾਰੇ ਤੁਹਾਨੂੰ ਦੱਸਣ ਦਿਓ। 9 ਹਰ ਕੋਈ ਜਾਣਦਾ ਹੈ ਕਿ ਯਹੋਵਾਹ ਨੇ ਉਹ ਚੀਜ਼ਾਂ ਬਣਾਈਆਂ ਨੇ। 10 ਹਰ ਜਾਨਵਰ ਜਿਹੜਾ ਜਿਉਂਦਾ ਹੈ ਤੇ ਹਰ ਬੰਦਾ ਜਿਹੜਾ ਸਾਹ ਲੈਂਦਾ ਹੈ ਪਰਮੇਸ਼ੁਰ ਦੀ ਸ਼ਕਤੀ ਦੇ ਅਧੀਨ ਹੈ। 11 ਪਰ ਜਿਵੇਂ ਜੀਭ ਭੋਜਨ ਨੂੰ ਚਖਦੀ ਹੈ ਤੇ ਕੰਨ ਉਨ੍ਹਾਂ ਸ਼ਬਦਾਂ ਨੂੰ ਪਰਖਦੇ ਨੇ ਜਿਹੜੇ ਉਹ ਸੁਣਦੇ ਨੇ। 12 ਅਸੀਂ ਆਖਦੇ ਹਾਂ 'ਸਿਆਣਪ ਬਜ਼ੁਰਗ ਲੋਕਾਂ ਅੰਦਰ ਜਾਂਦੀ ਹੈ। ਲੰਮਾ ਜੀਵਨ ਸਮਝ ਨੂੰ ਪੈਦਾ ਕਰਦਾ ਹੈ।' 13 ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ। ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ। 14 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਚੀਰ ਦਿੰਦਾ ਹੈ, ਲੋਕ ਉਸ ਨੂੰ ਫਿਰ ਨਹੀਂ ਉਸਾਰ ਸਕਦੇ। ਜੇ ਪਰਮੇਸ਼ੁਰ ਕਿਸੇ ਬੰਦੇ ਨੂੰ ਕੈਦ ਅੰਦਰ ਸੁੱਟ ਦਿੰਦਾ ਹੈ, ਲੋਕ ਉਸ ਬੰਦੇ ਨੂੰ ਅਜ਼ਾਦ ਨਹੀਂ ਕਰ ਸਕਦੇ। 15 ਜੇ ਪਰਮੇਸ਼ੁਰ ਬਾਰਿਸ਼ ਨੂੰ ਰੋਕ ਲੈਂਦਾ ਹੈ ਧਰਤੀ ਸੁੱਕ ਜਾਵੇਗੀ। ਜੇਕਰ ਉਹ ਬਾਰਿਸ਼ ਨੂੰ ਢਿਲਿਆਂ ਛ੍ਛੱਡ ਦਿੰਦਾ ਹੈ ਇਹ ਧਰਤੀ ਨੂੰ ਭਰ ਦੇਵੇਗੀ। 16 ਪਰਮੇਸ਼ੁਰ ਤਾਕਤਵਰ ਹੈ ਤੇ ਸਦਾ ਜਿਤ੍ਤਦਾ ਹੈ ਜਿੱਤਣ ਵਾਲੇ ਅਤੇ ਹਾਰਨ ਵਾਲੇ ਸਾਰੇ ਹੀ ਪਰਮੇਸ਼ੁਰ ਦੇ ਹਨ। 17 ਪਰਮੇਸ਼ੁਰ ਸਮਝਦਾਰਾਂ ਤੋਂ ਉਨ੍ਹਾਂ ਦੀ ਸਿਆਣਪ ਖੋਹ ਲੈਂਦਾ ਹੈ ਅਤੇ ਆਗੂਆਂ ਨੂੰ ਮੂਰਖਾਂ ਵਾਂਗ ਵਿਹਾਰ ਕਰਨ ਲਾ ਦਿੰਦਾ ਹੈ। 18 ਭਾਵੇਂ ਰਾਜਾ ਲੋਕਾਂ ਨੂੰ ਕੈਦ ਅੰਦਰ ਸੁੱਟ ਦੇਵੇ ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। 19 ਪਰਮੇਸ਼ੁਰ ਜਾਜਕਾਂ ਕੋਲੋਂ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ ਅਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੰਦਾ ਹੈ ਜਿਹੜੇ ਆਪਣੀਆਂ ਨੌਕਰੀਆਂ ਅੰਦਰ ਖੁਦ ਨੂੰ ਸੁਰਖਿਅਤ ਸਮਝਦੇ ਨੇ। 20 ਪਰਮੇਸ਼ੁਰ ਭਰੋਸੇ ਯੋਗ ਸਲਾਹਕਾਰਾਂ ਨੂੰ ਖਾਮੋਸ਼ ਕਰ ਦਿੰਦਾ ਹੈ, ਉਹ ਬਜ਼ੁਰਗ ਲੋਕਾਂ ਦੀ ਸਿਆਣਪ ਖੋਹ ਲੈਂਦਾ ਹੈ। 21 ਪਰਮੇਸ਼ੁਰ ਆਗੂਆਂ ਤੇ ਬਦਨਾਮੀ ਲਿਆਉਂਦਾ ਅਤੇ ਉਹ ਸ਼ਾਸਕਾਂ ਕੋਲੋ ਸ਼ਕਤੀ ਖੋਹ ਲੈਂਦਾ। 22 ਪਰਮੇਸ਼ੁਰ ਸਭ ਦੇ ਗੁਪਤ ਭੇਤਾਂ ਨੂੰ ਜਾਣਦਾ ਹੈ। ਉਹ ਉਨ੍ਹਾਂ ਥਾਵਾਂ ਤੇ ਰੋਸ਼ਨੀ ਭੇਜਦਾ ਹੈ ਜਿਹੜੀਆਂ ਮੌਤ ਵਾਂਗਰਾਂ ਹਨੇਰੀਆਂ ਨੇ। 23 ਪਰਮੇਸ਼ੁਰ ਕੌਮਾਂ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਅਤੇ ਫ਼ਿਰ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ। ਉਹ ਕੌਮਾਂ ਦਾ ਵਿਸਤਾਰ ਕਰਦਾ ਹੈ ਤੇ ਫ਼ਿਰ ਉਨ੍ਹਾਂ ਦੇ ਲੋਕਾਂ ਨੂੰ ਖਿੰਡਾ ਦਿੰਦਾ ਹੈ। 24 ਪਰਮੇਸ਼ੁਰ ਆਗੂਆਂ ਨੂੰ ਮੂਰਖ ਬਣਾ ਦਿੰਦਾ ਹੈ ਉਹ ਉਨ੍ਹਾਂ ਨੂੰ ਮਾਰੂਬਲ ਅੰਦਰ ਭਟਕਣ ਲਾਉਂਦਾ ਹੈ। 25 ਉਹ ਆਗੂ ਉਸ ਬੰਦੇ ਵਰਗੇ ਹੁੰਦੇ ਨੇ ਜੋ ਹਨੇਰੇ ਵਿੱਚ ਆਪਣਾ ਰਾਹ ਟੋਁਹਦਾ ਹੈ ਉਹ ਉਸ ਸ਼ਰਾਬੀ ਬੰਦੇ ਵਰਗੇ ਹੁੰਦੇ ਨੇ ਜਿਹੜਾ ਇਹ ਵੀ ਨਹੀਂ ਜਾਣਦਾ ਕਿ ਉਹ ਕਿੱਥੋ ਜਾ ਰਿਹਾ ਹੈ।"

13:1 ਅੱਯੂਬ ਨੇ ਆਖਿਆ, "ਮੈਂ ਇਹ ਸਭ ਕੁਝ ਪਹਿਲਾਂ ਵੇਖਿਆ ਹੋਇਆ। ਮੈਂ ਪਹਿਲਾਂ ਵੀ ਰਹ ਗੱਲ ਸੁਣ ਚੁਕਿਆ ਹ੍ਹਾਂ ਜੋ ਤੁਸੀਂ ਆਖਦੇ ਹੋ। ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ। 2 ਮੈਂ ਤੁਹਾਡੇ ਜਿੰਨਾ ਹੀ ਜਾਣਦਾ ਹਾਂ। ਮੈਂ ਤੁਹਾਡੇ ਜਿੰਨਾ ਹੀ ਚਤੁਰ ਹਾਂ। 3 ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ। 4 ਪਰ ਤੁਸੀਂ ਤਿੰਨੇ ਜਾਣੇ ਆਪਣੀ ਅਗਿਆਨਤਾ ਨੂੰ ਝੂਠ ਨਾਲ ਢਕਣਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਨਿਕੰਮੇ ਹਕੀਮਾਂ ਵਰਗੇ ਹੋ ਜਿਹੜੇ ਕਿਸੇ ਦਾ ਵੀ ਇਲਾਜ ਨਹੀਂ ਕਰ ਸਕਦੇ। 5 ਕਾਸ਼ ਕਿ ਤੁਸੀਂ ਸਿਰਫ਼ ਖਾਮੋਸ਼ ਹੋ ਜਾਁਦੇ। ਇਹੀ ਸਭ ਤੋਂ ਸਿਆਣਪ ਭਰੀ ਗੱਲ ਹੁੰਦੀ ਜਿਹੜੀ ਤੁਸੀਂ ਕਰ ਸਕਦੇ ਸੀ। 6 "ਹੁਣ ਮੇਰੀ ਦਲੀਲ ਨੂੰ ਸੁਣੋ। ਜੋ ਵੀ ਮੈਂ ਤੁਹਾਨੂੰ ਆਖਦਾ ਹਾਂ ਸੁਣੋ। 7 ਕੀ ਤੁਸੀਂ ਪਰਮੇਸ਼ੁਰ ਲਈ ਝੂਠ ਬੋਲੋਁਗੇ? ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਝੂਠ ਹੀ ਹੈ ਜੋ ਪਰਮੇਸ਼ੁਰ ਤੁਹਾਨੂੰ ਆਖਣਾ ਚਾਹੁੰਦਾ ਹੈ। 8 ਕੀ ਤੁਸੀਂ ਪਰਮੇਸ਼ੁਰ ਦਾ ਪੱਖ ਲੈ ਰਹੇ ਹੋ? ਕੀ ਤੁਸੀਂ ਉਸ ਖਾਤਰ ਉਸਦੇ ਮੁਕੱਦਮੇ ਲਈ ਦਲੀਲਬਾਜ਼ੀ ਕਰੋਂਗੇ। 9 ਜੇ ਪਰਮੇਸ਼ੁਰ ਨੇ ਬਹੁਤ ਬਾਰੀਕੀ ਨਾਲ ਤੁਹਾਡਾ ਨਿਰੀਖਣ ਕੀਤਾ ਕੀ ਉਹ ਤੁਹਾਨੂੰ ਦਰਸਾਵੇਗਾ ਕਿ ਤੁਸੀਂ ਠੀਕ ਹੋ? ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਮੂਰਖ ਬਣਾ ਸਕਦੇ ਹੋ। ਉਵੇਂ ਹੀ ਜਿਵੇਂ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹਨ। 10 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਡੀ ਅਲੋਚਨਾ ਕਰੇਗਾ ਜੇ ਤੁਸੀਂ ਕਚਿਹਰੀ ਅੰਦਰ ਕਿਸੇ ਬੰਦੇ ਦੇ ਪੱਖ ਦੀ ਚੋਣ, ਇਸੇ ਲਈ ਕਰਦੇ ਹੋਂ ਕਿਉਂ ਕਿ ਉਹ ਮਹੱਤਵਪੂਰਣ ਹੈ। 11 ਪਰਮੇਸ਼ੁਰ ਦੀ ਮਹਾਨਤਾ ਤੁਹਾਨੂੰ ਭੈਭੀਤ ਕਰਦੀ ਹੈ, ਤੁਸੀਂ ਉਸ ਤੋਂ ਡਰਦੇ ਹੋ। 12 ਤੁਹਾਡੇ ਰਟੇ ਹੋਏ ਪਾਠ ਸਿਰਫ਼ ਅਰਬਹੀਣ ਕਹਾਉਤਾਂ ਹਨ। ਤੁਹਾਡੀਆਂ ਦਲੀਲਾਂ ਮਿੱਟੀ ਜਿੰਨੀਆਂ ਬੇਕਾਰ ਦਲੀਲਾਂ ਹੀ ਹਨ। 13 ਖਾਮੋਸ਼ ਰਹੋ ਤੇ ਮੈਨੂੰ ਗੱਲ ਕਰਨ ਦਿਉ। ਮੈਂ ਉਸ ਨੂੰ ਪ੍ਰਵਾਨ ਕਰਦਾ ਹਾਂ ਜੋ ਵੀ ਮੇਰੇ ਨਾਲ ਵਾਪਰਦਾ ਹੈ। 14 ਮੈਂ ਆਪਣੇ-ਆਪ ਨੂੰ ਖਤਰੇ ਵਿੱਚ ਪਾਵਾਂਗਾ ਤੇ ਮੈਂ ਆਪਣੇ ਜੀਵਨ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂਗਾ। 15 ਮੈਂ ਪਰਮੇਸ਼ੁਰ ਵਿੱਚ ਭਰੋਸਾ ਕਰਦਾ ਰਹਾਂਗਾ ਭਾਵੇਂ ਪਰਮੇਸ਼ੁਰ ਮੈਨੂੰ ਮਾਰ ਹੀ ਮੁਕਾਵੇ। ਪਰ ਮੈਂ ਉਸਦੇ ਮੁਖ ਲਈ ਆਪਣੇ-ਆਪ ਦਾ ਬਚਾਉ ਕਰਾਂਗਾ। 16 ਅਤੇ ਜੇ ਪਰਮੇਸ਼ੁਰ ਮੈਨੂੰ ਜਿਉਣ ਦਿੰਦਾ ਹੈ ਇਹ ਤਾਂ ਹੀ ਹੋਵੇਗਾ ਕਿਉਂਕਿ ਮੈਂ ਬੋਲਣ ਦੀ ਦਲੇਰੀ ਕੀਤੀ ਸੀ। ਕੋਈ ਵੀ ਬਦ ਆਦਮੀ ਕਦੇ ਪਰਮੇਸ਼ੁਰ ਨੂੰ ਆਮੋ੍ਹ ਸਾਮ੍ਹਣੇ ਮਿਲਣ ਦਾ ਹੌਸਲਾ ਨਹੀਂ ਕਰਦਾ। 17 ਧਿਆਨ ਨਾਲ ਸੁਣ ਜੋ ਵੀ ਮੈਂ ਆਖਦਾ ਹਾਂ। ਮੈਨੂੰ ਸਮਝਾਉਣ ਦੇ। 18 ਮੈਂ ਹੁਣ ਆਪਣਾ ਬਚਾਉ ਕਰਨ ਲਈ ਤਿਆਰ ਹਾਂ। ਮੈਂ ਆਪਣੀਆਂ ਦਲੀਲਾਂ ਹੋਸ਼ਿਆਰੀ ਨਾਲ ਪੇਸ਼ ਕਰਾਂਗਾ। ਮੈਂ ਜਾਣਦਾ ਹਾਂ ਕਿ ਮੈਂ ਧਰਮੀ ਸਾਬਿਤ ਕੀਤਾ ਜਾਵਾਂਗਾ। 19 ਜੇ ਕੋਈ ਵੀ ਬੰਦਾ ਸਾਬਤ ਕਰ ਸਕਦਾ ਹੈ ਕਿ ਮੈਂ ਗਲਤ ਹਾਂ ਤਾਂ ਮੈਂ ਫੌਰਨ ਚੁੱਪ ਹੋ ਜਾਵਾਂਗਾ। 20 ਹੇ ਪਰਮੇਸ਼ੁਰ ਬਸ ਦੋ ਚੀਜ਼ਾਂ ਮੈਨੂੰ ਦੇ ਫੇਰ ਮੈਂ ਤੈਥੋਂ ਨਹੀਂ ਛੁਪਾਂਗਾ: 21 ਮੈਨੂੰ ਦੰਡ ਦੇਣਾ ਬੰਦ ਕਰ ਦੇ, ਤੇ ਮੈਨੂੰ ਤੇਰੇ ਖੌਫ਼ਾਂ ਰਾਹੀਂ ਭੈਭੀਤ ਕਰਨੋ ਰੁਕ ਜਾ। 22 ਫ਼ੇਰ ਮੈਨੂੰ ਬੁਲਾ ਤੇ ਮੈਂ ਤੈਨੂੰ ਜਵਾਬ ਦੇਵਾਂਗਾ ਜਾਂ ਮੈਨੂੰ ਬੋਲਣ ਦੇ ਤੇ ਤੂੰ ਮੈਨੂੰ ਜਵਾਬ ਦੇ। 23 ਮੈਂ ਕਿੰਨੇ ਕੁ ਪਾਪ ਕੀਤੇ ਨੇ, ਮੈਂ ਕੀ ਗ਼ਲਤ ਕੀਤਾ ਹੈ, ਮੈਨੂੰ ਮੇਰੇ ਪਾਪ ਤੇ ਮੇਰੀਆਂ ਗਲਤੀਆਂ ਦਿਖਾ। 24 ਹੇ ਪਰਮੇਸ਼ੁਰ ਤੂੰ ਮੇਰੇ ਕੋਲੋਂ ਕਿਉਂ ਲਕੋ ਰੱਖਦਾ ਹੈਂ ਤੇ ਮੇਰੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਹੈ? 25 ਕੀ ਤੂੰ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ? ਮੈਂ ਤਾਂ ਹਵਾ ਵਿੱਚ ਉਡਦਾ ਹੋਇਆ ਇੱਕ ਪੱਤਾ ਹਾਂ। ਤੂੰ ਇੱਕ ਨਿੱਕੇ ਤਿਨਕੇ ਉੱਤੇ ਹਮਲਾ ਕਰ ਰਿਹਾ ਹੈਂ। 26 ਹੇ ਪਰਮੇਸ਼ੁਰ ਤੂੰ ਮੇਰੇ ਖਿਲਾਫ਼ ਕੌੜੀਆਂ ਗੱਲਾਂ ਆਖਦਾ ਹੈਂ। ਕੀ ਤੂੰ ਮੈਨੂੰ ਉਨ੍ਹਾਂ ਪਾਪਾਂ ਲਈ ਦੁੱਖ ਦੇ ਰਿਹਾ ਹੈਂ ਜਿਹੜੇ ਮੈਂ ਜਵਾਨੀ ਵੇਲੇ ਕੀਤੇ ਸਨ। 27 ਤੂੰ ਮੇਰੇ ਪੈਰਾਂ ਵਿੱਚ ਸੰਗਲੀਆਂ ਪਾ ਦਿੱਤੀਆਂ ਨੇ, ਤੂੰ ਹਰ ਕਦਮ ਨੂੰ ਵੇਖਦਾ ਹੈਂ ਜੋ ਮੈਂ ਚੁੱਕਦਾ ਹਾਂ, ਤੂੰ ਮੇਰੇ ਵਧਾੇ ਹਰ ਕਦਮ ਨੂੰ ਵੇਖਦਾ ਹੈਂ। 28 ਇਸ ਲਈ ਮੈਂ ਲੱਕੜ ਦੇ ਉਸ ਟੁਕੜੇ ਵਾਂਗ ਕਮਜ਼ੋਰ ਤੋਂ ਕਮਜ਼ੋਰ ਹੋ ਰਿਹਾ ਹਾਂ ਜੋ ਕੱਪੜੇ ਦੇ ਉਸ ਟੁਕੜੇ ਵਾਂਗ ਗਲ ਰਿਹਾ ਹੈ ਜਿਸ ਨੂੰ ਕੀੜੇ ਖਾ ਰਹੇ ਹੋਣ।"

14:1 ਅੱਯੂਬ ਨੇ ਆਖਿਆ, "ਆਪਾਂ ਸਾਰੇ ਇਨਸਾਨ ਹਾਂ। ਸਾਡੀ ਜਿਂਦਗੀ ਛੋਟੀ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ। 2 ਆਦਮੀ ਦੀ ਜ਼ਿੰਦਗੀ ਫ਼ੁੱਲ ਵਾਂਗ ਹੁੰਦੀ ਹੈ, ਜੋ ਬਹੁਤ ਛੇਤੀ ਉੱਗਦਾ ਹੈ ਤੇ ਮਰ ਜਾਂਦਾ ਹੈ। ਆਦਮੀ ਦੀ ਜ਼ਿੰਦਗੀ ਪ੍ਰਛਾਵੇ ਵਰਗੀ ਹੈ ਜਿਹੜਾ ਕੁਝ ਚਿਰ ਰਹਿੰਦਾ ਹੈ ਤੇ ਫ਼ੇਰ ਤੁਰ ਜਾਂਦਾ ਹੈ। 3 ਇਹ ਸੱਚ ਹੈ ਪਰ ਹੇ ਪਰਮੇਸ਼ੁਰ, ਕੀ ਤੂੰ ਮੇਰੇ, ਇੱਕ ਇਨਸਾਨ ਵੱਲ ਤੱਕੇਁਗਾ? ਤੇ ਕੀ ਤੂੰ ਕਚਿਹਰੀ ਵਿੱਚ ਮੇਰੇ ਨਾਲ ਆਵੇਂਗਾ ਤੇ ਆਪਾਂ ਦੋਵੇਂ ਆਪੋ-ਆਪਣੀਆਂ ਦਲੀਲਾਂ ਪੇਸ਼ ਕਰੀਏ? 4 ਕੌਣ ਨਾਪਾਕ ਤੋਂ ਪਾਕ ਚੀਜ਼ ਬਣਾ ਸਕਦਾ ਹੈ? ਕੋਈ ਨਹੀਂ ਕਰ ਸਕਦਾ। 5 ਆਦਮੀ ਦੇ ਦਿਨ ਪੂਰਵ-ਨਿਸ਼ਚਿੰਤ ਹਨ। ਹੇ ਪਰਮੇਸ਼ੁਰ ਤੂੰ ਨਿਰਣਾ ਕਰਦਾ ਹੈਂ ਕਿ ਆਦਮੀ ਕਿੰਨਾ ਚਿਰ ਜਿਉਂਦਾ। ਤੂੰ ਆਦਮੀ ਲਈ ਉਹ ਹੱਦਾਂ ਮਿਬਦਾ ਹੈਂ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਦਲ ਸਕਦਾ। 6 ਇਸ ਲਈ ਹੇ ਪਰਮੇਸ਼ੁਰ, ਸਾਨੂੰ ਤੱਕਣਾ ਬੰਦ ਕਰੋ। ਸਾਨੂੰ ਇਕਲਿਆਂ ਛ੍ਛੱਡ ਦਿਉ। ਸਾਨੂੰ ਆਪਣਾ ਸਖਤ ਜੀਵਨ ਮਾਨਣ ਦਿਉ ਦੋਁ ਤੱਕ ਕਿ ਸਾਡਾ ਸਮਾਂ ਮੁੱਕ ਨਹੀਂ ਜਾਂਦਾ। 7 ਇੱਕ ਰੁੱਖ ਲਈ ਆਸ ਹੁੰਦੀ ਹੈ। ਜੇ ਇਸ ਨੂੰ ਵੱਢ ਦਿੱਤਾ ਜਾਵੇ ਇਹ ਫ਼ੇਰ ਉੱਗ ਸਕਦਾ ਹੈ। ਇਹ ਨਵੀਆਂ ਟਾਹਣੀਆਂ ਕੱਢਦਾ ਰਹੇਗਾ। 8 ਭਾਵੇਂ ਇਸ ਦੀਆਂ ਜਢ਼ਾਂ ਜ਼ਮੀਨ ਅੰਦਰ ਪੁਰਾਣੀਆਂ ਹੋ ਜਾਣ ਤੇ ਇਸ ਦਾ ਮੁਢ੍ਢ ਧਰਤੀ ਅੰਦਰ ਮਰ ਜਾਵੇ। 9 ਪਰ ਇਹ ਪਾਣੀ ਫ਼ੇਰ ਹਰੀ ਹੋ ਜਾਵੇਗੀ ਇਹ ਨਵੇਂ ਪੌਦੇ ਵਾਂਗ ਨਵੀਆਂ ਟਾਹਣੀਆਂ ਉਗਾਵੇਗੀ। 10 ਪਰ ਜਦੋਂ ਆਦਮੀ ਮਰ ਜਾਂਦਾ, ਉਹ ਖਤਮ ਹੋ ਜਾਂਦਾ ਹੈ! ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ। 11 ਤੁਸੀਂ ਸਮੁੰਦਰ ਦੇ ਸੁੱਕ ਜਾਣ ਤੀਕ, ਉਸਦਾ ਸਾਰਾ ਪਾਣੀ ਖਿੱਚ ਸਕਦੇ ਹੋ, ਪਰ ਆਦਮੀ ਮੁਰਦਾ ਹੀ ਰਹੇਗਾ। 12 ਜਦੋਂ ਕੋਈ ਆਦਮੀ ਮਰਦਾ ਹੈ ਉਹ ਲੇਟ ਜਾਂਦਾ ਹੈ ਤੇ ਉਹ ਮੁੜਕੇ ਨਹੀਂ ਉਠਦਾ। ਇੱਕ ਮੁਰਦਾ ਆਦਮੀ ਦੇ ਉੱਠਣ ਤੋਂ ਪਹਿਲਾਂ ਸਾਰੇ ਅਕਾਸ਼ ਅਲੋਪ ਹੋ ਜਾਣਗੇ। ਨਹੀਂ, ਲੋਕ ਉਸ ਨੀਂਦ ਤੋਂ ਨਹੀਂ ਉੱਠਣਗੇ। 13 ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿੱਚ ਛੁਪਾ ਦੇਵੇਂ। ਕਾਸ਼ ਕਿ ਤੂੰ ਮੈਨੂੰ ਉੱਥੇ ਛੁਪਾ ਦਿੰਦਾ ਜਦੋਂ ਤੱਕ ਕਿ ਤੇਰਾ ਗੁੱਸਾ ਠੰਡਾ ਨਾ ਹੋ ਜਾਂਦਾ। ਫ਼ੇਰ ਸ਼ਾਇਦ ਤੂੰ ਮੈਨੂੰ ਚੇਤੇ ਕਰਨ ਦਾ ਸਮਾਂ ਚੁਣ ਲੈਂਦਾ। 14 ਜੇ ਕੋਈ ਬੰਦਾ ਮਰ ਜਾਂਦਾ ਹੈ ਕੀ ਉਹ ਮੁੜਕੇ ਜੀਵੇਗਾ? ਮੈਂ ਇੰਤਜ਼ਾਰ ਕਰਾਂਗਾ ਜਿੰਨਾ ਚਿਰ ਤੱਕ ਕਿ ਮੇਰੇ ਲਈ ਲਾਜ਼ਮੀ ਹੈ, ਜਿੰਨਾ ਚਿਰ ਕਿ ਮੈਂ ਅਜ਼ਾਦ ਨਾ ਕੀਤਾ ਜਾ ਸਕਾਂ। 15 ਹੇ ਪਰਮੇਸ਼ੁਰ ਤੁਸੀਂ ਮੈਨੂੰ ਬੁਲਾਉਂਦੇ, ਤੇ ਮੈਂ ਤੁਹਾਨੂੰ ਜਵਾਬ ਦਿੰਦਾ। ਫੇਰ ਮੈਂ, ਉਹ ਜਿਸਨੂੰ ਤੂੰ ਸਾਜਿਆ ਤੇਰੇ ਲਈ ਕਿਸੇ ਯੋਗ ਹੋ ਸਕਦਾ ਹੋਣਾ ਸੀ। 16 ਤਾਂ ਵੀ, ਤੂੰ ਮੇਰੇ ਵਧਾੇ ਹਰ ਕਦਮ ਤੇ ਪਹਿਰਾ ਦਿੰਦਾ, ਪਰ ਤੂੰ ਮੇਰੇ ਪਾਪਾਂ ਨੂੰ ਚੇਤੇ ਨਾ ਕਰਦਾ। 17 ਤੂੰ ਮੇਰੇ ਪਾਪਾਂ ਨੂੰ ਇੱਕ ਬੋਰੇ ਵਿੱਚ ਬੰਨ੍ਹਕੇ, ਇਸ ਨੂੰ ਬੰਦ ਕਰਕੇ ਪਰ੍ਹਾਂ ਸੁੱਟ ਦੇਣੇ ਚਾਹੀਦੇ ਸਨ। 18 ਪਹਾੜ ਡਿੱਗਦੇ ਨੇ ਤੇ ਬਿਖਰ ਜਾਂਦੇ ਨੇ, ਵੱਡੀਆਂ ਚੱਟਾਨਾਂ ਹਿੱਲ ਜਾਂਦੀਆਂ ਨੇ ਤੇ ਡਿੱਗ ਪੈਁਦੀਆਂ ਨੇ। 19 ਪਾਣੀ ਪੱਥਰ ਉੱਤੇ ਵਗਦਾ ਤੇ ਉਨ੍ਹਾਂ ਨੂੰ ਘਸਾ ਦਿੰਦਾ ਹੈ। ਹੜ ਧਰਤੀ ਤੋਂ ਮਿੱਟੀ ਰੋਢ਼ ਕੇ ਲੈ ਜਾਂਦੇ ਨੇ। ਇਸ ਤਰ੍ਹਾਂ ਹੇ ਪਰਮੇਸ਼ੁਰ ਤੁਸੀਂ ਬੰਦੇ ਦੀ ਆਸ ਨੂੰ ਤਬਾਹ ਕਰ ਦਿੰਦੇ ਹੋ। 20 ਤੁਸੀਂ ਪੂਰੀ ਤਰ੍ਹਾਂ ਉਸ ਨੂੰ ਹਰਾ ਦਿੰਦੇ ਹੋ ਤੇ ਤੁਸੀਂ ਫ਼ੇਰ ਚਲੇ ਜਾਂਦੇ ਹੋ। ਤੁਸੀਂ ਉਸ ਨੂੰ ਉਦਾਸ ਕਰਕੇ ਹਮੇਸ਼ਾ ਲਈ ਦੂਰ ਭੇਜ ਦਿੰਦੇ ਹੋ। 21 ਜੇ ਉਸਦੇ ਪੁੱਤਰਾਂ ਨੂੰ ਸਨਮਾਨ ਮਿਲਦਾ ਹੈ ਉਹ ਇਸ ਬਾਰੇ ਕਦੇ ਵੀ ਜਾਣਦਾ ਨਹੀਂ। ਜੇ ਉਸਦੇ ਪੁੱਤਰ ਕਿਸੇ ਮਹਤ੍ਤਵ ਦੇ ਨਹੀਂ, ਉਹ ਇਸ ਨੂੰ ਕਦੇ ਵੀ ਨਹੀਂ ਵੇਖਦਾ। 22 ਉਹ ਆਦਮੀ ਆਪਣੇ ਸ਼ਰੀਰ ਅੰਦਰ ਸਿਰਫ਼ ਦਰਦ ਮਹਿਸੂਸ ਕਰਦਾ ਹੈ। ਉਹ ਸਿਰਫ਼ ਆਪਣੇ ਲਈ ਸੋਗ ਕਰਦਾ ਹੈ।"

15:1 ਫੇਰ ਤੇਮਾਨ ਤੋਂ ਅਲੀਫਜ਼ ਨੇ ਅੱਯੂਬ ਨੂੰ ਜਵਾਬ ਦਿੱਤਾ: 2 "ਅੱਯੂਬ, ਜੇ ਤੂੰ ਸੱਚਮੁੱਚ ਸਿਆਣਾ ਹੁੰਦਾ, ਤੂੰ ਆਪਣੀਆਂ ਨਿਕਂਮੀਆਂ ਨਿਜ੍ਜੀ ਰਾਇਆਂ ਨਾਲ ਜਵਾਬ ਨਾ ਦਿੰਦਾ! ਸਿਆਣਾ ਆਦਮੀ ਇੰਨਾ ਗਰਮ ਹਵਾ ਨਾਲ ਭਰਿਆ ਹੋਇਆ ਨਹੀਂ ਹੁੰਦਾ। 3 ਕੀ ਤੂੰ ਸੋਚਦਾ ਹੈ ਕਿ ਇੱਕ ਸਿਆਣਾ ਆਦਮੀ ਨਿਕੰਮੇ ਸ਼ਬਦਾਂ ਨਾਲ ਅਤੇ ਬੇਕਾਰ ਕਬਨਾਂ ਨਾਲ ਦਲੀਲ ਕਰੇਗਾ। 4 ਅੱਯੂਬ ਜੇ ਤੇਰਾ ਵਸ੍ਸ ਚਲਦਾ ਕੋਈ ਵੀ ਬੰਦਾ ਪਰਮੇਸ਼ੁਰ ਦੀ ਇੱਜ਼ਤ ਨਾ ਕਰਦਾ ਤੇ ਨਾ ਉਸ ਅੱਗੇ ਪ੍ਰਾਰਥਨਾ ਕਰਦਾ। 5 ਜੋ ਗੱਲਾਂ ਤੂੰ ਆਖਦਾ ਹੈਂ ਸਾਫ਼ ਤੇਰੇ ਪਾਪਾਂ ਨੂੰ ਦਰਸਾਉਂਦੀਆਂ ਨੇ। ਅੱਯੂਬ ਤੂੰ ਆਪਣੇ ਪਾਪ ਨੂੰ ਚਲਾਕੀ ਭਰੇ ਸ਼ਬਦਾਂ ਦੀ ਵਰਤੋਂ ਨਾਲ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ। 6 ਮੈਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਤੂੰ ਗ਼ਲਤ ਹੈਂ ਕਿਉਂ। ਜਿਹੜੀਆਂ ਗੱਲਾਂ ਤੂੰ ਆਪਣੇ ਮੂੰਹੋਁ ਆਖਦਾ ਹੈਂ ਦਰਸਾਉਂਦੀਆਂ ਨੇ ਕਿ ਤੂੰ ਗ਼ਲਤ ਹੈਂ। ਤੇਰੇ ਆਪਣੇ ਹੀ ਹੋਠ ਤੇਰੇ ਖਿਲਾਫ਼ ਬੋਲਦੇ ਨੇ। 7 ਅੱਯੂਬ ਕੀ ਤੇਰਾ ਖਿਆਲ ਹੈ ਕਿ ਤੂੰ ਹੀ ਉਹ ਪਹਿਲਾਂ ਬੰਦਾ ਜਿਹੜਾ ਕਦੇ ਜਨਮਿਆ ਸੀ? ਕੀ ਤੂੰ ਪਹਾੜੀਆਂ ਤੋਂ ਪਹਿਲਾਂ ਜਨਮਿਆ ਸੀ? 8 ਕੀ ਤੂੰ ਪਰਮੇਸ਼ੁਰ ਦੀਆਂ ਗੁਪਤ ਯੋਜਨਾਵਾਂ ਨੂੰ ਸੁਣਿਆ ਸੀ? ਕੀ ਤੂੰ ਸੋਚਦਾ ਹੈਂ ਕਿ ਤੂੰ ਹੀ ਸਿਆਣਾ ਆਦਮੀ ਹੈਂ। 9 ਅੱਯੂਬ, ਤੂੰ ਕੀ ਜਾਣਦੈਁ ਜੋ ਅਸੀਂ ਨਹੀਂ ਜਾਣਦੇ? ਕਿੰਨ੍ਹਾਂ ਅੰਤਰਦਰਿਸ਼ਟੀਆਂ ਤੇ ਤੂੰ ਕਾਬਜ ਹੈ ਜਿਨ੍ਹਾਂ ਦੀ ਸਾਨੂੰ ਕਮੀ ਹੈ। 10 ਸਫ਼ੇਰ ਵਾਲਾਂ ਵਾਲੇ ਆਦਮੀ ਅਤੇ ਬਜ਼ੁਰਗ ਸਾਡੇ ਨਾਲ ਸਹਿਮਤ ਹਨ। ਹਾਂ, ਤੇਰੇ ਪਿਤਾ ਨਾਲੋਂ ਵਢੇਰੇ ਲੋਕ ਸਾਡੇ ਪੱਖ ਵਿੱਚ ਹਨ। 11 ਪਰਮੇਸ਼ੁਰ ਤੈਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਤੇਰੇ ਲਈ ਕਾਫ਼ੀ ਨਹੀਂ। ਅਸੀਂ ਕੋਮਲਤਾ ਨਾਲ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਹੈ। 12 ਅੱਯੂਬ ਤੂੰ ਸਮਝਦਾ ਕਿਉਂ ਨਹੀਂ? ਕਿਉਂ ਤੂੰ ਸੱਚ ਨੂੰ ਨਹੀਂ ਦੇਖ ਸਕਦਾ? 13 ਤੂੰ ਪਰਮੇਸ਼ੁਰ ਦੇ ਵਿਰੁੱਧ ਹੈਂ ਜਦੋਂ ਤੂੰ ਇਹ ਰੋਹ ਭਰੇ ਸ਼ਬਦ ਬੋਲਦਾ ਹੈਂ। 14 ਕੋਈ ਵੀ ਆਦਮੀ ਸੱਚਮੁੱਚ ਬੇਗੁਨਾਹ ਨਹੀਂ ਹੋ ਸਕਦਾ। ਔਰਤ ਤੋਂ ਜੰਮਿਆ ਕੋਈ ਵੀ ਬੰਦਾ ਧਰਮੀ ਨਹੀਂ ਹੋ ਸਕਦਾ। 15 ਪਰਮੇਸ਼ੁਰ ਆਪਣੇ ਦੂਤਾਂ ਤੇ ਵੀ ਭਰੋਸਾ ਨਹੀਂ ਕਰਦਾ। ਪਰਮੇਸ਼ੁਰ ਦੇ ਮੁਕਾਬਲੇ ਵਿੱਚ ਅਕਾਸ਼ ਵੀ ਪਵਿੱਤਰ ਨਹੀਂ ਹਨ। 16 ਆਦਮੀ ਬਦਤਰ ਹੈ। ਉਹ ਨਫ਼ਰਤ ਯੋਗ ਅਤੇ ਭ੍ਰਸ਼ਟ ਹੈ ਅਤੇ ਬਦੀ ਨੂੰ ਪਾਣੀ ਵਾਂਗ ਪੀਂਦਾ ਹੈ। 17 ਅੱਯੂਬ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਇਹ ਸਮਝਾਵਾਂਗਾ। ਮੈਂ ਉਹ ਦੱਸਾਂਗਾ ਜੋ ਮੈਂ ਜਾਣਦਾ ਹਾਂ। 18 ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜੋ ਮੈਨੂੰ ਸਿਆਣਿਆਂ ਨੇ ਦਸੀਆਂ ਨੇ। ਸਿਆਣੇ ਬੰਦਿਆਂ, ਪੁਰਖਿਆਂ ਨੇ ਮੈਨੂੰ ਇਹ ਗੱਲਾਂ ਦਸੀਆਂ ਨੇ। 19 ਸਿਰਫ਼ ਉਹੀ ਆਪਣੇ ਮੁਲਕ ਵਿੱਚ ਰਹਿੰਦੇ ਸਨ। ਕੋਈ ਵੀ ਵਿਦੇਸ਼ੀ ਉਥੋਂ ਨਹੀਂ ਲੰਘਦਾ ਸੀ। ਇਸ ਲਈ ਕਿਸੇ ਵੀ ਬੰਦਨੇ ਉਨ੍ਹਾਂ ਨੂੰ ਅਜੀਬ ਵਿਚਾਰ ਨਹੀਂ ਦਿੱਤੇ। 20 ਇਨ੍ਹਾਂ ਸਿਆਣੇ ਬੰਦਿਆਂ ਨੇ ਆਖਿਆ ਕਿ ਇੱਕ ਬੁਰਾ ਆਦਮੀ ਸਾਰੀ ਉਮਰ ਦੁੱਖ ਭਰਦਾ ਹੈ। ਜ਼ਾਲਮ ਆਦਮੀ ਆਪਣੇ ਗਿਣਤੀ ਦੇ ਸਾਰੇ ਵਰ੍ਹਿਆਂ ਦੌਰਾਨ ਦੁੱਖ ਭਰਦਾ ਹੈ। 21 ਹਰ ਸ਼ੋਰ ਉਸ ਨੂੰ ਭੈਭੀਤ ਕਰਦਾ ਹੈ। ਉਸ ਦਾ ਦੁਸ਼ਮਣ ਉਸ ਉੱਤੇ ਵਾਰ ਕਰੇਗਾ ਜਦੋਂ ਉਹ ਆਪਣੇ-ਆਪ ਨੂੰ ਸੁਰਖਿਅਤ ਸਮਝੇਗਾ। 22 ਉਸ ਕੋਲ ਹਨੇਰੇ ਤੋਂ ਬਚਣ ਦੀ ਕੋਈ ਆਸ ਨਹੀਂ ਹੁੰਦੀ। ਉੱਥੇ ਉਸ ਨੂੰ ਮਾਰਨ ਲਈ ਕਿਸੇ ਥਾਂ ਤਲਵਾਰ ਇੰਤਜ਼ਾਰ ਵਿੱਚ ਹੁੰਦੀ ਹੈ। 23 ਉਹ ਇੱਧਰ-ਓਧਰ ਭਟਕਦਾ ਹੈ ਪਰ ਉਸਦਾ ਸ਼ਰੀਰ ਗਿਰਝਾਂ ਲਈ ਭੋਜਨ ਬਣੇਗਾ। ਉਹ ਜਾਣਦਾ ਹੈ ਕਿ ਉਸਦੀ ਮੌਤ ਬਹੁਤ ਨੇੜੇ ਹੈ। 24 ਦਰਦ ਅਤੇ ਚਿੰਤਾ ਉਸਨੂੰ ਭੈਭੀਤ ਕਰ ਦਿੰਦੇ ਨੇ। ਉਹ ਚੀਜ਼ਾਂ ਤਬਾਹ ਕਰਨ ਲਈ ਤਿਆਰ ਰਾਜੇ ਵਾਂਗ, ਉਸ ਉੱਤੇ ਹਮਲਾ ਕਰਦੀਆਂ ਹਨ। 25 ਕਿਉਂ ਕਿ ਬੁਰਾ ਆਦਮੀ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਉਹ ਆਪਣਾ ਮੁੱਕਾ ਪਰਮੇਸ਼ੁਰ ਦੇ ਸਾਮ੍ਹਣੇ ਹਿਲਾਉਂਦਾ ਹੈ ਅਤੇ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ। 26 ਉਹ ਆਦਮੀ ਬਹੁਤ ਜਿਦ੍ਦੀ ਹੈ। ਉਹ ਪਰਮੇਸ਼ੁਰ ਉੱਤੇ ਕਿਸੇ ਮੋਟੀ ਤਕੜੀ ਢਾਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। 27 ਭਾਵੇਂ ਜੇਕਰ ਉਹ ਆਦਮੀ ਬਹੁਤ ਹੀ ਅਮੀਰ ਅਤੇ ਮੋਟਾ ਹੋਵੇ। 28 ਉਸ ਦਾ ਸ਼ਹਿਰ ਤਬਾਹ ਹੋ ਜਾਵੇਗਾ, ਉਸਦਾ ਘਰ ਬਰਬਾਦ ਹੋ ਜਾਵੇਗਾ, ਉਸ ਦਾ ਮਕਾਨ ਖਾਲੀ ਹੋ ਜਾਵੇਗਾ। 29 ਬੁਰਾ ਆਦਮੀ ਬਹੁਤ ਦੇਰ ਤੱਕ ਅਮੀਰ ਨਹੀਂ ਰਹਿੰਦਾ। ਉਸਦੀ ਦੌਲਤ ਬਹੁਤ ਚਿਰ ਨਹੀਂ ਰਹੇਗੀ। ਉਸ ਦੀਆਂ ਫ਼ਸਲਾਂ ਬਹੁਤਤਾ ਨਹੀਂ ਉਗ੍ਗਣਗੀਆਂ। 30 ਬੁਰਾ ਆਦਮੀ ਹਨੇਰੇ ਕੋਲੋਂ ਨਹੀਂ ਬਚ ਸਕੇਗਾ ਉਹ ਉਸ ਰੁੱਖ ਵਾਂਗਰ ਹੋਵੇਗਾ ਜਿਸ ਦੀਆਂ ਕਰੁਂਬਲਾਂ ਇੱਕ ਲਾਟ ਕਾਰਣ ਮਰ ਗਈਆਂ ਹੋਣ ਅਤੇ ਹਵਾ ਉਨ੍ਹਾਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ। 31 ਬੁਰੇ ਆਦਮੀ ਨੂੰ ਉਦੋਂ ਆਪਣੇ ਆਪ ਨੂੰ ਮੂਰਖ ਨਹੀਂ ਬਨਾਉਣਾ ਚਾਹੀਦਾ ਜਦੋਂ ਉਹ ਨਿਕਂਮੀਆਂ ਚੀਜ਼ਾਂ ਉੱਤੇ ਭਰੋਸਾ ਕਰ ਲੈਂਦਾ ਹੈ। ਕਿਉਂ? ਉਸ ਨੂੰ ਕੁਝ ਵੀ ਨਹੀਂ ਮਿਲੇਗਾ। 32 ਇਸਤੋਂ ਪਹਿਲਾਂ ਕਿ ਉਸਦੀ ਜ਼ਿੰਦਗੀ ਖਤਮ ਹੋ ਜਾਵੇ, ਬੁਰਾ ਆਦਮੀ ਬੁਢ੍ਢਾ ਤੇ ਬਂਜਰ ਹੋ ਜਾਵੇਗਾ। ਉਹ ਉਸ ਸੁੱਕੀ ਟਾਹਣੀ ਵਾਂਗ ਹੋ ਜਾਵੇਗਾ ਜਿਹੜੀ ਫੇਰ ਕਦੇ ਵੀ ਹਰੀ ਨਹੀਂ ਹੁੰਦੀ। 33 ਬੁਰਾ ਆਦਮੀ ਉਸ ਅੰਗੂਰੀ ਵੇਲ ਵਰਗਾ ਹੋ ਜਾਵੇਗਾ ਜਿਸਦੇ ਅੰਗੂਰ ਪਕ੍ਕਣ ਤੋਂ ਪਹਿਲਾਂ ਹੀ ਝੜ ਜਾਂਦੇ ਨੇ। ਉਹ ਬੰਦਾ ਜੈਤੂਨ ਦੇ ਉਸ ਰੁੱਖ ਵਰਗਾ ਹੋਵੇਗਾ ਜਿਸਦੇ ਫ਼ੁੱਲ ਝੜ ਜਾਂਦੇ ਨੇ। 34 ਕਿਉਂ ਕਿ ਬਿਨਾ ਪਰਮੇਸ਼ੁਰ ਦੇ ਲੋਕਾਂ ਕੋਲ ਕੁਝ ਵੀ ਨਹੀਂ ਉਹ ਜਿਹੜੇ ਵਢ੍ਢੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਘਰ ਅੱਗ ਨਾਲ ਸਾੜੇ ਜਾਣਗੇ। 35 ਉਹ ਕਸ਼ਟਾਂ ਦੀ ਕਲਪਨਾ ਕਰਦੇ ਨੇ, ਪਾਪ ਨੂੰ ਜਾਣਦੇ ਹਨ ਅਤੇ ਕੁਖ੍ਖ ਵਿੱਚ ਵੀ ਧੋਖਾ ਦੇਣਾ ਵਿਉਂਤਦੇ ਹਨ।"

16:1 ਫੇਰ ਅੱਯੂਬ ਨੇ ਜਵਾਬ ਦਿੱਤਾ, "ਮੈਂ ਸੁਣਿਆ ਹੈ 2 ਪਹਿਲਾਂ ਵੀ ਇਨ੍ਹਾਂ ਗੱਲਾਂ ਬਾਰੇ। ਤੁਸੀਂ ਤਿੰਨੇ ਬੰਦੇ ਮੈਨੂੰ ਤਕਲੀਫ ਦਿੰਦੇ ਹੋ ਆਰਾਮ ਨਹੀਂ। 3 ਤੁਹਾਡੇ ਲੰਮੇ ਭਾਸ਼ਣ ਕਦੇ ਖਤਮ ਨਹੀਂ ਹੁੰਦੇ। ਤੁਸੀਂ ਬਹਿਸ ਕਿਉਂ ਕਰੀ ਜਾ ਰਹੇ ਹੋ। 4 ਜੇਕਰ ਤੁਹਾਡੇ ਦੁੱਖ ਵੀ ਮੇਰੇ ਵਰਗੇ ਹੁੰਦੇ, ਮੈਂ ਵੀ ਤੁਹਾਨੂੰ ਇਹੋ ਗੱਲਾਂ ਕਹਿ ਸਕਦਾ ਸੀ। ਮੈਂ ਤੁਹਾਡੇ ਵਿਰੁੱਧ ਸਿਆਣੀਆਂ ਗੱਲਾਂ ਆਖਕੇ ਤੁਹਾਡੇ ਤੇ ਆਪਣਾ ਸਿਰ ਹਿਲਾ ਸਕਦਾ ਸੀ। 5 ਪਰ ਮੈਂ ਤੁਹਾਨੂੰ ਹੌਂਸਲਾ ਦੇ ਸਕਦਾ ਸੀ ਅਤੇ ਆਪਣੇ ਸ਼ਬਦਾਂ ਨਾਲ ਤੁਹਾਨੂੰ ਉਮੀਦ ਦੇ ਸਕਦਾ ਸੀ। 6 ਪਰ ਜੋ ਕੁਝ ਵੀ ਮੈਂ ਆਖਦਾ ਹਾਂ ਮੇਰੇ ਦਰਦ ਨੂੰ ਦੂਰ ਨਹੀਂ ਕਰਦਾ।ਅਤੇ ਨਾ ਹੀ ਖਾਮੋਸ਼ ਰਹਿਣਾ ਕੁਝ ਸਹਾਇਤਾ ਕਰਦਾ ਹੈ। 7 ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ। ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। 8 ਤੂੰ ਮੈਨੂੰ ਪਤਲਾ ਤੇ ਕਮਜ਼ੋਰ ਬਣਾ ਦਿੱਤਾ ਹੈ, ਤੇ ਲੋਕ ਇਹੀ ਸੋਚਦੇ ਨੇ ਕਿ ਮੈਂ ਦੋਸ਼ੀ ਹਾਂ। 9 ਪਰਮੇਸ਼ੁਰ ਮੇਰੇ ਉੱਤੇ ਵਾਰ ਕਰਦਾ ਹੈ, ਉਹ ਮੇਰੇ ਉੱਤੇ ਕਹਿਰਵਾਨ ਹੈ ਤੇ ਉਹ ਮੇਰੇ ਸ਼ਰੀਰ ਦੇ ਟੋਟੇ ਕਰ ਰਿਹਾ ਹੈ। ਪਰਮੇਸ਼ੁਰ ਮੇਰੇ ਖਿਲਾਫ਼ ਦੰਦ ਕਰੀਚ ਰਿਹਾ ਹੈ। ਮੇਰਾ ਦੁਸ਼ਮਣ ਮੇਰੇ ਵੱਲ ਨਫ਼ਰਤ ਨਾਲ ਤੱਕ ਰਿਹਾ ਹੈ। 10 ਲੋਕ ਮੇਰੇ ਦੁਆਲੇ ਇਕੱਠੇ ਹੋ ਗਏ ਨੇ। ਉਹ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੇਰੇ ਮੂੰਹ ਉੱਤੇ ਚਪੇੜਾਂ ਮਾਰਦੇ ਨੇ। 11 ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ। ਉਸਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ। 12 ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ, ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ। ਹਾਂ, ਉਸਨੇ ਮੈਨੂੰ ਗਰਦਨ ਤੋਂ ਫ਼ੜ ਲਿਆ ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ। 13 ਪਰਮੇਸ਼ੁਰ ਦੇ ਤੀਰ ਅੰਦਾਜ਼ ਮੇਰੇ ਹਰ ਪਾਸੇ ਨੇ ਉਹ ਮੇਰੇ ਗੁਰਦਿਆਂ ਵਿੱਚ ਤੀਰ ਮਾਰਦਾ ਹੈ। ਉਹ ਕੋਈ ਮਿਹਰ ਨਹੀਂ ਦਰਸਾਉਂਦਾ। ਉਹ ਮੇਰੇ ਪਿਤ੍ਤ ਨੂੰ ਧਰਤੀ ਉੱਤੇ ਰੋਢ਼ ਦਿੰਦਾ ਹੈ। 14 ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ ਉਹ ਮੇਰੇ ਉੱਤੇ ਲੜਾਈ ਵਿਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ। 15 ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ। ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ। 16 ਰੋ-ਰੋ ਕੇ ਮੇਰਾ ਮੂੰਹ ਲਾਲ ਹੋਇਆ ਪਿਆ ਹੈ। ਮੇਰੀਆਂ ਅੱਖਾਂ ਦੁਆਲੇ ਕਾਲੇ ਘੇਰੇ ਨੇ। 17 ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ। ਮੇਰੀਆਂ ਪ੍ਰਾਰਬਨਾਵਾਂ ਸ਼ੁਧ ਤੇ ਧਰਮੀ ਹਨ। 18 ਧਰਤੀੇ ਉਨ੍ਹਾਂ ਮਾੜੀਆਂ ਗੱਲਾਂ ਨੂੰ ਛੁਪਾ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਗਈਆਂ ਸੀ। ਕਾਸੇ ਨੂੰ ਵੀ ਨਿਰਪੱਖਤਾ ਲਈ ਮੇਰੀਆਂ ਅਰਜੋਈਆਂ ਨੂੰ ਰੋਕਣ ਨਾ ਦੇਵੀਂ। 19 ਹੁਣ ਵੀ ਅਕਾਸ਼ ਵਿੱਚ ਕੋਈ ਨਾ ਕੋਈ ਹੈ ਜਿਹੜਾ ਮੇਰੇ ਪੱਖ ਵਿੱਚ ਬੋਲੇਗਾ। ਉੱਪਰ ਕੋਈ ਨਾ ਕੋਈ ਹੈ ਜਿਹੜਾ ਮੇਰੇ ਲਈ ਸਾਖੀ ਦੇਵੇਗਾ। 20 ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਮ੍ਹਣੇ ਹੰਝੂ ਕੇਰ ਰਹੀਆਂ ਨੇ। 21 ਉਹ ਮੇਰੇ ਲਈ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ, ਜਿਵੇਂ ਕੋਈ ਵਿਅਕਤੀ ਆਪਣੇ ਦੋਸਤ ਲਈ ਗਵਾਹੀ ਦਿੰਦਾ ਹੈ। 22 ਸਿਰਫ਼ ਬੋੜੇ ਹੀ ਸਾਲਾਂ ਵਿੱਚ ਮੈਂ ਉਸ ਬਵੇਂ ਚਲਿਆ ਜਾਵਾਂਗਾ ਜਿੱਥੋਂ ਕੋਈ ਨਹੀਂ ਪਰਤਦਾ।

17:1 ਮੇਰਾ ਆਤਮਾ ਟੁਟਿਆ ਹੋਇਆ ਹੈ, ਅਤੇ ਮੈਂ ਸਭ ਕੁਝ ਛੱਡ ਜਾਣ ਲਈ ਤਿਆਰ ਹਾਂ। ਮੇਰਾ ਜੀਵਨ ਤਕਰੀਬਨ ਖਤਮ ਹੋ ਗਿਆ ਹੈ ਅਤੇ ਕਬਰ ਮੇਰਾ ਇੰਤਜ਼ਾਰ ਕਰ ਰਹੀ ਹੈ। 2 ਲੋਕੀਂ ਮੇਰੇ ਆਲੇ-ਦੁਆਲੇ ਖਲੋਤੇ ਨੇ ਤੇ ਮੇਰੇ ਉੱਤੇ ਹਸ੍ਸ ਰਹੇ ਨੇ। ਮੈਂ ਉਨ੍ਹਾਂ ਨੂੰ ਮੈਨੂੰ ਖਿਝਾਉਂਦਿਆਂ ਤੇ ਬੇਇੱਜ਼ਤ ਕਰਦਿਆਂ ਤੱਕ ਰਿਹਾ ਹਾਂ। 3 ਹੇ ਪਰਮੇਸ਼ੁਰ ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਮੈਨੂੰ ਸਹਾਰਾ ਦਿੰਦੇ ਹੋ। ਹੋਰ ਕੋਈ ਵੀ ਬੰਦਾ ਮੈਨੂੰ ਸਹਾਰਾ ਨਹੀਂ ਦੇਵੇਗਾ। 4 ਤੁਸੀਂ ਮੇਰੇ ਦੋਸਤਾਂ ਦੇ ਮਨ ਬੰਦ ਕਰ ਦਿੱਤੇ ਨੇ ਅਤੇ ਉਹ ਸਮਝਦੇ ਨੇ, ਕਿਰਪਾ ਕਰਕੇ ਉਨ੍ਹਾਂ ਨੂੰ ਜਿੱਤਣ ਨਾ ਦਿਓ। 5 ਤੁਸੀਂ ਜਾਣਦੇ ਹੋ ਲੋਕ ਕੀ ਆਖਦੇ ਨੇ, 'ਇੱਕ ਬੰਦਾ ਆਪਣੇ ਦੋਸਤਾਂ ਦੀ ਸਹਾਇਤਾ ਕਰਨ ਲਈ ਆਪਣੇ ਹੀ ਬੱਚਿਆਂ ਬ੍ਬਾਰੇ ਅਣਗਹਿਲੀ ਕਰਦਾ ਹੈ।' ਪਰ ਮੇਰੇ ਮਿੱਤਰ ਮੇਰੇ ਖਿਲਾਫ਼ ਹੋ ਗਏ ਨੇ। 6 ਪਰਮੇਸ਼ੁਰ ਨੇ ਮੇਰਾ ਨਾਮ ਸਭ ਪਾਸੇ ਬਦਨਾਮ ਕਰ ਦਿੱਤਾ ਹੈ। ਲੋਕ ਮੇਰੇ ਮੂੰਹ ਉੱਤੇ ਬੁਕ੍ਕਦੇ ਨੇ। 7 ਮੇਰੀਆਂ ਅੱਖਾਂ ਲੱਗਭਗ ਅੰਨ੍ਹੀਆਂ ਹੋ ਗਈਆਂ ਹਨ ਕਿਉਂਕਿ ਮੈਂ ਉਦਾਸ ਤੇ ਬਹੁਤ ਦੁੱਖੀ ਹਾਂ। ਮੇਰਾ ਸਾਰਾ ਸ਼ਰੀਰ ਪਰਛਾਵੇਂ ਵਾਂਗ ਪਤਲਾ ਹੋ ਗਿਆ। 8 ਇਮਾਨਦਾਰ ਲੋਕ ਇਸ ਗੱਲੋ ਦੁੱਖੀ ਨੇ। ਬੇਗੁਨਾਹ ਲੋਕੀਂ ਉਨ੍ਹਾਂ ਲੋਕਾਂ ਕਾਰਣ ਉੱਤੇਜਿਤ ਹੁੰਦੇ ਹਨ ਜਿਹੜੇ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦੇ। 9 ਪਰ ਧਰਮੀ ਲੋਕ ਧਰਮੀ ਰਾਹ ਤੇ ਡਟੇ ਰਹਿੰਦੇ ਹਨ। ਬੇਗੁਨਾਹ ਲੋਕੀਂ ਬਹੁਤ ਸ਼ਕਤੀਸ਼ਾਲੀ ਹੋ ਜਾਣਗੇ। 10 ਪਰ ਤੁਸੀਂ ਸਾਰੇ ਜਾਣੇ ਆਓ, ਇਹ ਦਰਸਾਉਣ ਦੀ ਕੋਸ਼ਿਸ਼ ਕਰੋ ਕਿ ਸਾਰਾ ਕਸੂਰ ਮੇਰਾ ਹੈ। ਤੁਹਾਡੇ ਵਿੱਚੋਂ ਕੋਈ ਵੀ ਸਿਆਣਾ ਨਹੀਂ। 11 ਮੇਰਾ ਜੀਵਨ ਬੀਤ ਰਿਹਾ ਹੈ, ਮੇਰੀਆਂ ਯੋਜਨਾਵਾਂ ਤਬਾਹ ਹੋ ਗਈਆਂ ਨੇ। ਮੇਰੀ ਆਸ ਮੁੱਕ ਗਈ ਹੈ। 12 ਪਰ ਉਹ ਰਾਤ ਨੂੰ ਦਿਨ 'ਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਹਨੇਰੇ ਦੇ ਚਿਹਰੇ ਵਿੱਚ ਘੋਸ਼ਿਤ ਕਰਦੇ ਹਨ: ਰੌਸ਼ਨੀ ਸਿਰਫ਼ ਕੋਨਿਆਂ ਦੇ ਦੁਆਲੇ ਹੈ। 13 ਹੋ ਸਕਦਾ ਮੈਂ ਆਸ ਕਰਾਂ ਕਿ ਕਬਰ ਮੇਰਾ ਨਵਾਂ ਘਰ ਹੋਵੇਗੀ, ਹੋ ਸਕਦਾ ਕਿ ਮੈਂ ਹਨੇਰੀ ਕਬਰ ਵਿੱਚ ਆਪਣੇ ਬਿਸਤਰ ਵਿਛਾਉਣ ਦੀ ਆਸ ਕਰਾਂ। 14 ਸ਼ਾਇਦ ਮੈਂ ਕਬਰ ਨੂੰ ਕਹਾਂ, 'ਤੂੰ ਹੈ ਮੇਰਾ ਪਿਤਾ ਹੈਂ,' ਅਤੇ ਕੀੜਿਆਂ ਨੂੰ ਕਹਾਂ, 'ਮੇਰੀ ਮਾਂ' ਜਾਂ 'ਮੇਰੀ ਭੈਣ।' 15 ਪਰ ਜੇ ਸਿਰਫ਼ ਇਹੀ ਮੇਰੀ ਆਸ ਹੈ ਤਾਂ ਮੇਰੇ ਲਈ ਕੋਈ ਆਸ ਨਹੀਂ। ਜੇ ਸਿਰਫ਼ ਇਹੀ ਮੇਰੀ ਆਸ ਹੈ ਤਾਂ ਲੋਕਾਂ ਮੈਨੂੰ ਬਿਨਾ ਆਸ ਤੋਂ ਲੱਭ ਲਿਆ ਹੈ। 16 ਕੀ ਮੇਰੀ ਆਸ ਮੇਰੇ ਨਾਲ ਮਰ ਜਾਵੇਗੀ? ਕੀ ਇਹ ਮੇਰੇ ਨਾਲ ਮੌਤ ਦੇ ਸਬਾਨ ਤੇ ਜਾਵੇਗੀ? ਕੀ ਅਸੀਂ ਇਕੱਠੇ ਹੀ ਸੁਆਹ ਵਿੱਚ ਸਮਾਵਾਂਗੇ?"

18:1 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ: 2 "ਅੱਯੂਬ, ਤੂੰ ਕਦੋਂ ਗੱਲਾਂ ਕਰਨੋ ਹਟੇਁਗਾ? ਖਾਮੋਸ਼ ਹੋ ਤੇ ਸੁਣ, ਆ ਅਸੀਂ ਤੈਨੂੰ ਕੁਝ ਦਸੀੇ। 3 ਤੂੰ ਕਿਉਂ ਇਹ ਸੋਚਦਾ ਹੈ ਕਿ ਅਸੀਂ ਬੇਜ਼ੁਬਾਨ ਗਊਆਂ ਦੀ ਤਰ੍ਹਾਂ ਮੂਰਖ ਹਾਂ? 4 ਅੱਯੂਬ, ਤੇਰਾ ਗੁੱਸਾ ਤੈਨੂੰ ਹੀ ਸੱਟ ਮਾਰ ਰਿਹਾ ਹੈ। ਕੀ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਬਸ ਤੇਰੇ ਲਈ ਧਰਤੀ ਛੱਡ ਜਾਣ? ਕੀ ਤੂੰ ਸੋਚਦਾ ਹੈ ਕੀ ਪਰਮੇਸ਼ੁਰ ਤੈਨੂੰ ਸੰਤੁਸ਼ਟ ਕਰਨ ਲਈ ਪਹਾੜਾਂ ਨੂੰ ਹਿਲਾ ਦੇਵੇਗਾ,? 5 ਹਾਂ, ਬੁਰੇ ਆਦਮੀ ਦੀ ਰੋਸ਼ਨੀ ਗੁਲ੍ਲ ਹੋ ਜਾਵੇਗੀ। ਉਸ ਦੀ ਅੱਗ ਜਲਣੋ ਹਟ ਜਾਵੇਗੀ। 6 ਉਸ ਦੇ ਘਰ ਦੀ ਰੋਸ਼ਨੀ ਹਨੇਰਾ ਹੋ ਜਾਵੇਗੀ। ਉਸ ਦੇ ਨੇੜੇ ਦਾ ਦੀਵਾ ਬੁਝ ਜਾਵੇਗਾ। 7 ਉਸਦੇ ਕਦਮ ਫ਼ੇਰ ਕਦੇ ਵੀ ਮਜ਼ਬੂਤ ਅਤੇ ਤੇਜ਼ ਨਹੀਂ ਹੋਣਗੇ। ਪਰ ਉਹ ਹੌਲੀ-ਹੌਲੀ ਤੁਰੇਗਾ ਤੇ ਕਮਜ਼ੋਰ ਹੋ ਜਾਵੇਗਾ, ਉਸ ਦੀਆਂ ਆਪਣੀਆਂ ਬੁਰੀਆਂ ਯੋਜਨਾਵਾਂ ਉਸ ਨੂੰ ਡੇਗ ਦੇਣਗੀਆਂ। 8 ਉਸ ਦੇ ਆਪਣੇ ਕਦਮ ਉਸ ਨੂੰ ਸ਼ਿਕਂਜੇ ਵਿੱਚ ਲੈ ਜਾਣਗੇ। ਉਹ ਆਪਣੇ ਹੀ ਸ਼ਿਕਂਜੇ ਵਿੱਚ ਫ਼ਸ ਜਾਵੇਗਾ। 9 ਕੁੜਿਕ੍ਕੀ ਉਸ ਦੀਆਂ ਅਡ੍ਡੀਆਂ ਫ਼ੜ ਲਵੇਗੀ, ਕੁੜਿਕ੍ਕੀ ਉਸ ਨੂੰ ਘੁੱਟ ਕੇ ਫ਼ੜ ਲਵੇਗੀ। 10 ਧਰਤੀ ਤੇ ਪਿਆ ਰੱਸਾ ਉਸ ਨੂੰ ਕਸ ਲਵੇਗਾ, ਕੁੜਿਕ੍ਕੀ ਉਸ ਦੇ ਰਾਹ ਅੰਦਰ ਇੰਤਜ਼ਾਰ ਵਿੱਚ ਹੈ। 11 ਡਰ ਉਸ ਦਾ ਸਾਰੀਁ-ਪਾਸੀਁ ਇੰਤਜ਼ਾਰ ਕਰ ਰਿਹਾ ਹੈ। ਡਰ ਉਸ ਦੇ ਵਧਾੇ ਹਰ ਕਦਮ ਦਾ ਪਿੱਛਾ ਕਰਨਗੇ। 12 ਬੁਰੀਆਂ ਮੁਸੀਬਤਾਂ ਉਸ ਲਈ ਭੁੱਖੀਆਂ ਹਨ। ਉਸ ਦੀਆਂ ਬਰਬਾਦੀਆਂ ਅਤੇ ਹਾਦਸੇ ਤਿਆਰ ਨੇ ਜਦੋਂ ਉਹ ਡਿੱਗੇਗਾ। 13 ਭਿਆਨਕ ਬਿਮਾਰੀ ਉਸ ਦੀ ਚਮੜੀ ਨੂੰ ਖਾ ਲਵੇਗੀ ਇਹ ਉਸ ਦੀਆਂ ਲੱਤਾਂ ਬਾਹਾਂ ਨੂੰ ਸਾੜ ਦੇਵੇਗੀ। 14 ਬੁਰਾ ਆਦਮੀ ਆਪਣੇ ਘਰ ਦੀ ਸੁਰਖਿਆ ਤੋਂ ਦੂਰ ਲਿਜਾਇਆ ਜਾਵੇਗਾ, ਉਸ ਦੀ ਅਗਵਾਈ ਖੌਫ਼ਾਂ ਦੇ ਰਾਜੇ ਨੂੰ ਮਿਲਣ ਲਈ ਕੀਤੀ ਜਾਵੇਗੀ। 15 ਉਸਦੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ? ਬਲਦੀ ਹੋਈ ਅੱਗ ਉਸ ਦੇ ਸਾਰੇ ਘਰ ਵਿੱਚ ਬਿਖੇਰ ਦਿੱਤੀ ਜਾਵੇਗੀ। 16 ਹੇਠਾਂ, ਉਸ ਦੀਆਂ ਜਢ਼ਾਂ ਸੁੱਕ ਜਾਣਗੀਆਂ ਤੇ ਉੱਪਰ, ਉਸ ਦੀਆਂ ਟਾਹਣੀਆਂ ਮਰ ਜਾਣਗੀਆਂ 17 ਧਰਤੀ ਉਤਲੇ ਲੋਕ ਉਸ ਨੂੰ ਚੇਤੇ ਨਹੀਂ ਕਰਨਗੇ ਕੋਈ ਵੀ ਬੰਦਾ ਹੁਣ ਉਸ ਨੂੰ ਯਾਦ ਨਹੀਂ ਕਰਦਾ। 18 ਲੋਕ ਉਸ ਨੂੰ ਰੌਸ਼ਨੀ ਤੋਂ ਬਾਹਰ ਹਨੇਰੇ ਵਿੱਚ ਧੱਕ ਦੇਣਗੇ। ਉਹ ਉਸ ਨੂੰ ਇਸ ਦੁਨੀਆਂ ਤੋਂ ਬਾਹਰ ਭਜਾ ਦੇਣਗੇ। 19 ਉਸ ਦੇ ਬੱਚੇ ਜਾਂ ਪੋਤੇ-ਪੋਤਰੀਆਂ ਨਹੀਂ ਹੋਣਗੇ, ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। 20 ਪੱਛਮ ਦੇ ਲੋਕਾਂ ਨੂੰ ਸਦਮਾ ਪਹੁੰਚੇਗਾ ਜਦੋਂ ਉਹ ਸੂਣਨਗੇ ਕਿ ਉਸ ਬੁਰੇ ਬੰਦੇ ਨਾਲ ਕੀ ਵਾਪਰਿਆ ਪੂਰਬ ਦੇ ਬੰਦੇ ਡਰ ਨਾਲ ਸੁਂਨ ਹੋ ਜਾਣਗੇ । 21 ਸੱਚਮੁੱਚ ਬੁਰੇ ਦੇ ਘਰ ਨਾਲ ਇਹ ਵਾਪਰੇਗਾ ਇਹੀ ਹੈ ਜੋ ਉਸ ਬੰਦੇ ਨਾਲ ਵਾਪਰੇਗਾ ਜੋ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ੤ਂ"

19:1 ਫਿਰ ਅੱਯੂਬ ਨੇ ਜਵਾਬ ਦਿੱਤਾ: 2 "ਕਿੰਨੀ ਦੇਰ ਹੋਰ ਤੁਸੀਂ ਮੈਨੂੰ ਦੁੱਖ ਦੇਵੋਂਗੇ ਤੇ ਮੈਨੂੰ ਸ਼ਬਦਾਂ ਨਾਲ ਹੌਂਸਲਾ ਦੇਵੋਂਗੇ। 3 ਹੁਣ ਤਾਈਂ ਤੁਸੀਂ ਮੈਨੂੰ ਦਸ ਵਾਰੀ ਬੇਇੱਜ਼ਤ ਕੀਤਾ ਹੈ, ਮੇਰੇ ਉੱਤੇ ਵਾਰ ਕਰਦਿਆਂ ਤੁਹਾਨੂੰ ਕੋਈ ਸ਼ਰਮ ਨਹੀਂ। 4 ਜੇ ਮੈਂ ਪਾਪ ਵੀ ਕੀਤਾ ਹੈ ਤਾਂ ਇਹ ਮੇਰੀ ਸਮਸਿਆ ਹੈ। ਇਸ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ। 5 ਤੁਸੀਂ ਤਾਂ ਬਸ ਮੇਰੇ ਨਾਲੋਂ ਬਿਹਤਰ ਦਿਸਣਾ ਚਾਹੁੰਦੇ ਹੋ। ਤੁਸੀਂ ਆਖਦੇ ਹੋ ਕਿ ਮੇਰੀਆਂ ਮੁਸੀਬਤਾਂ ਮੇਰਾ ਹੀ ਕਸੂਰ ਨੇ। 6 ਪਰ ਇਹ ਤਾਂ ਪਰਮੇਸ਼ੁਰ ਹੀ ਹੈ ਜਿਸਨੇ ਮੇਰਾ ਬੁਰਾ ਕੀਤਾ ਹੈ ਉਸ ਨੇ ਮੈਨੂੰ ਫੜਨ ਲਈ ਆਪਣਾ ਜਾਲ ਵਿਛਾਇਆ। 7 ਮੈਂ ਚੀਖਦਾ ਹਾਂ ਉਸ ਨੇ ਮੈਨੂੰ ਦੁੱਖ ਦਿੱਤਾ ਹੈ! ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਭਾਵੇਂ ਮੈਂ ਉੱਚੀ-ਉੱਚੀ ਸਹਾਇਤਾ ਲਈ ਪੁਕਾਰਦਾ ਹਾਂ ਪਰ ਕੋਈ ਨਿਆਂ ਨਹੀਂ ਮਿਲਦਾ। 8 ਪਰਮੇਸ਼ੁਰ ਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਨਿਕਲ ਨਹੀਂ ਸਕਦਾ। ਉਸ ਨੇ ਮੇਰਾ ਰਾਹ ਹਨੇਰੇ ਵਿੱਚ ਛੁਪਾ ਦਿੱਤਾ ਹੈ। 9 ਪਰਮੇਸ਼ੁਰ ਨੇ ਮੇਰਾ ਮਾਣ ਖੋਹ ਲਿਆ ਹੈ। ਉਸਨੇ ਮੇਰੇ ਸਿਰ ਉੱਤੋਂ ਤਾਜ ਲਾਹ ਦਿੱਤਾ ਹੈ। 10 ਪਰਮੇਸ਼ੁਰ ਮੈਨੂੰ ਹਰ ਪਾਸਿਓ ਮਾਰਦਾ ਹੈ ਜਦ ਤੀਕ ਕਿ ਮੈਂ ਖਤਮ ਨਹੀਂ ਹੋ ਜਾਂਦਾ। ਉਹ ਮੇਰੀ ਆਸ ਖੋਹ ਲੈਂਦਾ ਹੈ ਜਿਵੇਂ ਕਿਸੇ ਰੁੱਖ ਨੂੰ ਜੜੋਂ ਪੁਟਿਆ ਜਾਂਦਾ ਹੈ। 11 ਪਰਮੇਸ਼ੁਰ ਦਾ ਕ੍ਰੋਧ ਮੇਰੇ ਖਿਲਾਫ਼ ਬਲਦਾ ਹੈ ਉਹ ਮੈਨੂੰ ਆਪਣਾ ਦੁਸ਼ਮਣ ਸਦ੍ਦਦਾ ਹੈ 12 ਪਰਮੇਸ਼ੁਰ ਆਪਣੀ ਫ਼ੌਜ ਨੂੰ ਮੇਰੇ ਉੱਤੇ ਹਮਲਾ ਕਰਨ ਲਈ ਭੇਜਦਾ ਹੈ। ਉਹ ਮੇਰੇ ਆਲੇ-ਦੁਆਲੇ ਹਮਲੇ ਦੇ ਬੁਰਜ ਉਸਾਰ ਲੈਂਦੇ ਨੇ ਉਹ ਮੇਰੇ ਤੰਬੂ ਦਾ ਘੇਰਾ ਪਾ ਲੈਂਦੇ ਨੇ। 13 ਪਰਮੇਸ਼ੁਰ ਨੇ ਮੇਰੇ ਭਰਾਵਾਂ ਨੂੰ ਮੇਰੇ ਨਾਲ ਨਫ਼ਰਤ ਕਰਨ ਲਾ ਦਿੱਤਾ ਹੈ। ਮੈਂ ਆਪਣੇ ਸਾਰੇ ਮਿੱਤਰਾਂ ਲਈ ਅਜਨਬੀ ਹਾਂ। 14 ਮੇਰੇ ਸਕੇ ਸੰਬੰਧੀ ਮੈਨੂੰ ਛੱਡ ਗਏ ਨੇ। ਮੇਰੇ ਮਿੱਤਰ ਮੈਨੂੰ ਭੁੱਲ ਗਏ ਨੇ। 15 ਮੇਰੇ ਘਰ ਆਉਣ ਵਾਲੇ ਅਤੇ ਮੇਰੀਆਂ ਨੌਕਰਾਣੀਆਂ ਮੇਰੇ ਵੱਲ ਤੱਕਦੀਆਂ ਨੇ ਜਿਵੇਂ ਮੈਂ ਇੱਕ ਅਜਨਬੀ ਅਤੇ ਵਿਦੇਸ਼ੀ ਹੋਵਾਂ। 16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ ਪਰ ਉਹ ਜਵਾਬ ਨਹੀਂ ਦਿੰਦਾ ਜੇ ਮੈਂ ਸਹਾਇਤਾ ਲਈ ਉਸ ਦੀ ਮਿੰਨਤ ਵੀ ਕਰਾਂ ਮੇਰਾ ਨੌਕਰ ਮੈਨੂੰ ਹੁਂਗਾਰਾ ਨਹੀਂ ਦੇਵੇਗਾ। 17 ਮੇਰੀ ਪਤਨੀ ਮੇਰੇ ਸਾਹ ਵਿੱਚੋਂ ਆਉਂਦੀ ਗੰਧ ਨੂੰ ਨਫ਼ਰਤ ਕਰਦੀ ਹੈ ਮੇਰੇ ਆਪਣੇ ਭਰਾ ਮੈਨੂੰ ਨਫ਼ਰਤ ਕਰਦੇ ਨੇ। 18 ਛੋਟੇ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਨੇ ਜਦੋਂ ਵੀ ਮੈਂ ਉਨ੍ਹਾਂ ਦੇ ਨੇੜੇ ਆਉਂਦਾ ਹਾਂ ਉਹ ਮੈਨੂੰ ਮੰਦਾ ਬੋਲਦੇ ਨੇ। 19 ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ। 20 ਮੈਂ ਇੰਨਾ ਪਤਲਾ ਹਾਂ, ਮੇਰੀ ਚਮੜੀ ਹੱਡੀਆਂ ਉੱਤੋਂ ਢਿਲਕ ਗਈ ਹੈ। ਮੇਰੇ ਅੰਦਰ ਥੋੜਾ ਜਿਹਾ ਜੀਵਨ ਹੀ ਬਚਿਆ ਹੈ। 21 "ਮੇਰੇ ਦੋਸਤੋਂ ਤਰਸ ਕਰੋ, ਮੇਰੇ ਉੱਤੇ ਤਰਸ ਕਰੋ। ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਆਪਣੇ ਹੱਥ ਨਾਲ ਮਾਰਿਆ। 22 ਤੁਸੀਂ ਮੈਨੂੰ ਪਰਮੇਸ਼ੁਰ ਦੇ ਕਰਨ ਵਾਂਗ ਹੀ ਕਿਉਂ ਭਜਾਉਂਦੇ ਹੋ! ਕੀ ਤੁਸੀਂ ਹਾਲੇ ਵੀ ਮੇਰੀ ਹੋਰ ਚਮੜੀ ਦੇ ਭੁੱਖੇ ਹੋ? 23 ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂ ਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ। 24 ਕਾਸ਼ ਕਿ ਉਹ ਸਭ ਜੋ ਮੈਂ ਆਖਦਾ ਹਾਂ ਲੋਹੇ ਦੇ ਔਜ਼ਾਰ ਨਾਲ ਸਿੱਕੇ ਉੱਤੇ ਅੰਕਿਤ ਹੋਵੇ ਜਾਂ ਚੱਟਾਨਾਂ ਉੱਤੇ ਉਕਰਿਆ ਹੋਵੇ ਤਾਂ ਜੋ ਉਹ ਸਦਾ ਲਈ ਰਹਿਣ। 25 ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ। ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ। ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ। 26 ਜਦੋਂ ਮੈਂ ਸ਼ਰੀਰ ਛੱਡ ਦਿਆਂਗਾ ਅਤੇ ਮੇਰੀ ਚਮੜੀ ਨਸ਼ਟ ਹੋ ਜਾਵੇਗੀ ਮੈਂ ਜਾਣਦਾ ਹਾਂ ਕਿ ਫ਼ਿਰ ਵੀ ਮੈਂ ਪਰਮੇਸ਼ੁਰ ਨੂੰ ਤੱਕਾਂਗਾ। 27 ਮੈਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਵੇਖਾਂਗਾ। ਮੈਂ ਖੁਦ, ਕੋਈ ਹੋਰ ਪਰਮੇਸ਼ੁਰ ਨੂੰ ਨਹੀਂ ਵੇਖੇਗਾ। ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਇਸ ਨਾਲ ਕਿੰਨਾ ਉਤੇਜਿਤ ਮਹਿਸੂਸ ਕਰਦਾ ਹਾਂ। 28 ਸ਼ਾਇਦ ਤੁਸੀਂ ਆਖੋ, 'ਅਸੀਂ ਅੱਯੂਬ ਨੂੰ ਤੰਗ ਕਰਾਂਗੇ। ਅਸੀਂ ਉਸ ਉੱਤੇ ਦੋਸ਼ ਧਰਨ ਦਾ ਕਾਰਣ ਲੱਭ ਲਵਾਂਗੇ।' 29 ਪਰ ਤੁਹਾਨੂੰ ਖੁਦ ਤਲਵਾਰ ਤੋਂ ਭੈਭੀਤ ਹੋਣਾ ਚਾਹੀਦਾ ਹੈ। ਕਿਉਂ ਕਿ ਪਰਮੇਸ਼ੁਰ ਦੋਸ਼ੀ ਲੋਕਾਂ ਨੂੰ ਦੰਡ ਦਿੰਦਾ ਹੈ। ਪਰਮੇਸ਼ੁਰ ਤੁਹਾਨੂੰ ਦੰਡ ਦੇਣ ਲਈ ਆਪਣੀ ਤਲਵਾਰ ਦਾ ਇਸਤੇਮਾਲ ਕਰੇਗਾ। ਫ਼ਿਰ ਤੁਸੀਂ ਜਾਣ ਜਾਵੋਁ ਕਿ ਇੱਥੇ ਨਿਰਣੇ ਦਾ ਸਮਾਂ ਹੈ।"

20:1 ਫ਼ੇਰ ਨਅਮਾਤੀ ਦੇ ਸੋਫਰ ਨੇ ਜਵਾਬ ਦਿੱਤਾ: 2 "ਅੱਯੂਬ, ਤੇਰੇ ਵਿਚਾਰ ਉਲਝੇ ਹੋਏ ਨੇ । ਇਸਲਈ ਮੈਂ ਤੈਨੂੰ ਅਵੱਸ਼ ਜਵਾਬ ਦੇਵਾਂਗਾ। ਮੈਨੂੰ ਤੇਜੀ ਨਾਲ ਤੈਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਸੋਚ ਰਿਹਾਂ ਹਾਂ। 3 ਤੂੰ ਸਾਨੂੰ ਆਪਣੇ ਜਵਾਬਾਂ ਨਾਲ ਬੇਇੱਜ਼ਤ ਕੀਤਾ ਹੈ। ਪਰ ਮੈਂ ਸਿਆਣਾ ਹਾਂ ਮੈਂ ਜਾਣਦਾ ਹਾਂ ਕਿ ਤੈਨੂੰ ਕਿਵੇਂ ਜਵਾਬ ਦੇਣਾ ਹੈ। 4 ਤੂੰ ਜਾਣਦਾ ਹੈ ਕਿ ਬੁਰੇ ਆਦਮੀ ਦੀ ਖੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ। ਲੰਮੇ ਸਮੇਂ ਤੋਂ ਇਹ ਗੱਲ ਸੱਚ ਹੈ, ਉਸ ਸਮੇਂ ਤੋਂ ਜਦੋਂ ਆਦਮ ਨੂੰ ਧਰਤੀ ਤੇ ਪਾਇਆ ਗਿਆ ਸੀ। ਜਿਹੜਾ ਬੰਦਾ ਪਰਮੇਸ਼ੁਰ ਦੀ ਪ੍ਰਵਾਹ ਨਹੀਂ ਕਰਦਾ ਸਿਰਫ ਬੋੜੇ ਸਮੇਂ ਲਈ ਹੀ ਖੁਸ਼ ਰਹਿੰਦਾ ਹੈ। 5 6 ਹੋ ਸਕਦਾ, ਬਦ ਆਦਮੀ ਦਾ ਹਂਕਾਰ ਅਕਾਸ਼ ਤੱਕ ਜਾ ਪਹੁੰਚੇ, ਤੇ ਉਸਦਾ ਸਿਰ ਬਦਲਾਂ ਨੂੰ ਛੂੰਹਦਾ ਹੋਵੇ। 7 ਪਰ ਉਹ, ਆਪਣੇ ਹੀ ਗੋਬਰ ਵਾਂਗ, ਸਦਾ ਲਈ ਚਲਾ ਜਾਵੇਗਾ। ਉਹ ਲੋਕ ਜਿਨ੍ਹਾਂ ਨੇ ਉਸਨੂੰ ਵੇਖਿਆ, 'ਆਖਣਗੇ ਉਹ ਕਿੱਥੋ ਹੈ?' 8 ਸੁਪਨੇ ਵਾਂਗ ਉਹ ਦੂਰ ਉੱਡ ਜਾਵੇਗਾ ਤੇ ਕੋਈ ਵੀ ਉਸ ਨੂੰ ਲੱਭ ਨਹੀਂ ਸਕੇਗਾ। ਉਸ ਨੂੰ ਦੂਰ ਭਜਾ ਦਿੱਤਾ ਜਾਵੇਗਾ ਤੇ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇਗਾ। 9 ਜਿਹੜੇ ਲੋਕਾਂ ਨੇ ਉਸਨੂੰ ਦੇਖਿਆ ਸੀ ਉਸ ਨੂੰ ਦੋਬਾਰਾ ਨਹੀਂ ਦੇਖਣਗੇ। ਉਸਦਾ ਪਰਿਵਾਰ ਕਦੇ ਉਸਨੂੰ ਦੋਬਾਰਾ ਨਹੀਂ ਦੇਖੇਗਾ। 10 ਬਦ ਆਦਮੀ ਦੇ ਬੱਚੇ ਉਸ ਨੂੰ ਉਹੀ ਵਾਪਸ ਦੇਣਗੇ ਜੋ ਉਸਨੇ ਗਰੀਬਾਂ ਪਾਸੋਂ ਲਿਆ ਸੀ। ਬਦ ਆਦਮੀ ਦੇ ਆਪਣੇ ਹੀ ਹੱਥ ਖੁਦ ਉਸਦੀ ਦੌਲਤ ਵਾਪਸ ਕਰਨਗੇ। 11 ਜਦੋਂ ਉਹ ਜਵਾਨ ਸੀ ਉਸ ਦੀਆਂ ਹੱਡੀਆਂ ਬਹੁਤ ਮਜਬੂਤ ਸਨ, ਪਰ ਉਸ ਦੇ ਬਾਕੀ ਦੇ ਸਰੀਰ ਵਾਂਗ, ਉਹ ਧੂੜ ਅੰਦਰ ਜਾਣਗੀਆਂ। 12 ਬਦੀ ਬੁਰੇ ਬੰਦੇ ਦੇ ਮੂੰਹ ਅੰਦਰ ਮਿੱਠੀ ਲੱਗਦੀ ਹੈ। ਉਹ ਇਸ ਦਾ ਪੂਰਾ ਸੁੱਖ ਮਾਨਣ ਲਈ ਇਸ ਨੂੰ ਆਪਣੀ ਜੀਭ ਹੇਠਾਂ ਰੱਖਦਾ ਹੈ। 13 ਇੱਕ ਬਦ ਆਦਮੀ ਬਦੀ ਨੂੰ ਮਾਣਦਾ ਹੈ। ਉਹ ਇਸ ਨੂੰ ਛੱਡ ਦੇਣ ਨੂੰ ਨਫ਼ਰਤ ਕਰਦਾ ਹੈ। ਇਹ ਇੱਕ ਮਿੱਠੀ ਗੋਲੀ ਵਾਂਗ ਹੁੰਦੀ ਹੈ ਜਿਸ ਨੂੰ ਉਹ ਆਪਣੇ ਮੂੰਹ ਅੰਦਰ ਰੱਖਦਾ। 14 ਪਰ ਉਹ ਬਦੀ ਉਸਦੇ ਮਿਹਦੇ ਅੰਦਰ ਜ਼ਹਿਰ ਬਣ ਜਾਵੇਗੀ। ਇਹ ਉਸਦੇ ਅੰਦਰ ਕੌੜੇ ਜ਼ਹਿਰ ਵਾਂਗ ਹੋਵੇਗੀ, ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ। 15 ਬੁਰੇ ਆਦਮੀ ਨੇ ਅਮੀਰੀ ਨੂੰ ਨਿਗਲ ਲਿਆ ਹੈ। ਪਰ ਉਹ ਇਸ ਦੀ ਉਲਟੀ ਕਰ ਦੇਵੇਗਾ। ਪਰਮੇਸ਼ੁਰ ਉਸਨੂੰ ਇਸਨੂੰ ਬਾਹਰ ਕੱਢਣ ਲਈ ਮਜ਼ਬੂ੍ਰਰ ਕਰੇਗਾ। 16 ਬਦ ਆਦਮੀ ਦਾ ਜਾਮ ਸੱਪ ਦੇ ਜ਼ਹਿਰ ਵਰਗਾ ਹੋਵੇਗਾ। ਸੱਪਾਂ ਦੇ ਜ਼ਹਿਰੀਲੇ ਦੰਦ ਉਸ ਨੂੰ ਮਾਰ ਦੇਣਗੇ। 17 ਫ਼ੇਰ ਬੁਰਾ ਆਦਮੀ ਸ਼ਹਿਦ ਅਤੇ ਘਿਉ ਦੇ ਵਗਦੇ ਦਰਿਆਵਾਂ ਨੂੰ ਵੇਖਣਾ ਨਹੀਂ ਮਾਣੇਗਾ। 18 ਬਦ ਆਦਮੀ ਨੂੰ ਆਪਣੇ ਮੁਨਾਫ਼ਿਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ ਉਸਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ। 19 ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ। ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ। ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ। 20 ਬੁਰਾ ਆਦਮੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਸ ਨੂੰ ਉਸ ਦੀ ਦੌਲਤ ਬਚਾ ਨਹੀਂ ਸਕਦੀ। 21 ਜਦੋਂ ਉਹ ਕੁਝ ਵੀ ਖਾਂਦਾ ਹੈ ਬਚਦਾ ਨਹੀਂ। ਉਸ ਦੀ ਕਾਮਯਾਬੀ ਸਦਾ ਨਹੀਂ ਰਹੇਗੀ। 22 ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ। ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ। 23 ਜਦੋਂ ਬਦ ਆਦਮੀ, ਜੋ ਉਹ ਚਾਹੁੰਦਾ ਖਾ ਚੁੱਕੇਗਾ, ਪਰਮੇਸ਼ੁਰ ਆਪਣਾ ਬਲਦਾ ਹੋਇਆ ਕਹਿਰ ਉਸ ਬੰਦੇ ਉੱਤੇ ਸੁੱਟੇਗਾ ਪਰਮੇਸ਼ੁਰ ਉਸ ਬੰਦੇ ਉੱਤੇ ਦਂ ਦੀ ਬਾਰਸ਼ ਕਰੇਗਾ। 24 ਸ਼ਾਇਦ ਬੁਰਾ ਆਦਮੀ ਲੋਹੇ ਦੀ ਤਲਵਾਰ ਤੋਂ ਬਚਕੇ ਭੱਜ ਜਾਵੇਗਾ। ਪਰ ਉਸ ਨੂੰ ਕਾਂਸੀ ਦਾ ਤੀਰ ਲੱਗੇਗਾ। 25 ਕਾਂਸੀ ਦਾ ਤੀਰ ਉਸਦੇ ਸ਼ਰੀਰ ਦੇ ਆਰ-ਪਾਰ ਹੋ ਜਾਵੇਗਾ ਤੇ ਪਿੱਠ ਵਿੱਚੋਂ ਬਾਹਰ ਨਿਕਲੇਗਾ। ਇਸ ਦਾ ਚਮਕੀਲਾ ਸਿਰਾ ਉਸ ਦੇ ਜਿਗਰ ਨੂੰ ਵਿਂਨ੍ਹ ਦੇਵੇਗਾ ਅਤੇ ਉਹ ਖੌਫ਼ ਨਾਲ ਹੈਰਾਨ ਹੋ ਜਾਵੇਗਾ। 26 ਉਸਦੇ ਸਾਰੇ ਖਜ਼ਾਨੇ ਤਬਾਹ ਹੋ ਜਾਣਗੇ। ਇੱਕ ਅੱਗ ਉਸਨੂੰ ਤਬਾਹ ਕਰ ਦੇਵੇਗੀ। ਉਹ ਅੱਗ ਜਿਹੜੀ ਕਿਸੇ ਇਨਸਾਨ ਦੁਆਰਾ ਨਹੀਂ ਲਗਾਈ ਗਈ ਸੀ। ਅੱਗ ਉਸਦੇ ਘਰ ਵਿੱਚ ਬਚੀ ਹੋਈ ਹਰ ਸ਼ੈਅ ਨੂੰ ਤਬਾਹ ਕਰ ਦੇਵੇਗੀ। 27 ਅਕਾਸ਼ ਸਿਧ੍ਧ ਕਰ ਦੇਵੇਗਾ ਕਿ ਬੁਰਾ ਆਦਮੀ ਦੋਸ਼ੀ ਹੈ। ਧਰਤੀ ਉਸਦੇ ਖਿਲਾਫ਼ ਗਵਾਹੀ ਦੇਵੇਗੀ। 28 ਉਸਦੇ ਘਰ ਵਿਚਲੀ ਹਰ ਸ਼ੈਅ ਪਰਮੇਸ਼ੁਰ ਦੇ ਕਹਿਰ ਦੇ ਹੜ ਵਿੱਚ ਰੁਢ਼ ਜਾਵੇਗੀ। 29 ਇਹੀ ਹੈ ਜੋ ਪਰਮੇਸ਼ੁਰ ਇੱਕ ਬਦ ਆਦਮੀ ਨਾਲ ਕਰੇਗਾ। ਪਰਮੇਸ਼ੁਰ ਨੇ ਇਹੀ ਉਸਦੇ ਲਈ ਛੱਡਣ ਦਾ ਫੈਸਲਾ ਕੀਤਾ ਹੈ।"

21:1 ਫੇਰ ਅੱਯੂਬ ਨੇ ਜਵਾਬ ਦਿੱਤਾ: 2 "ਜੋ ਮੈਂ ਆਖਦਾ ਹਾਂ, ਸੁਣੋ। ਮੈਨੂੰ ਰਾਹਤ ਦੇਣ ਲਈ ਤੁਹਾਡਾ ਇਹ ਰਾਹ ਰਹਿਣ ਦਿਓ। 3 ਮੇਰੇ ਗੱਲ ਕਰਦਿਆਂ ਤਾਂ ਧੀਰਜ ਰੱਖੋ। ਫੇਰ ਜਦੋਂ ਮੈਂ ਬੋਲ ਚੁਕਿਆ ਭ੍ਭਾਵੇਂ ਮੇਰਾ ਮਜ਼ਾਕ ਉਡਾ ਲੈਣਾ। 4 ਮੈਂ ਲੋਕਾਂ ਦੇ ਵਰਿੁਸ਼੍ਸ਼ ਸ਼ਿਕਾਇਤ ਨਹੀਂ ਕਰ ਰਿਹਾ ਹਾਂ, ਕੀ ਮੈਂ ਕਰ ਰਿਹਾ ਹਾਂ? ਤਾਂ ਮੈਂ ਬੇਸਬਰਾ ਕਿਉਂ ਨਾ ਹੋਵਾਂ? 5 ਮੇਰੇ ਵੱਲ ਤੱਕੋ ਤੇ ਹੈਰਾਨ ਹੋਵੋ। ਆਪਣੇ ਮੂੰਹ ਤੇ ਹੱਥ ਰੱਖੋ ਤੇ ਮੇਰੇ ਵੱਲ ਹੈਰਾਨੀ ਨਾਲ ਝਾਕੋ। 6 ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਹੈ ਮੈਂ ਡਰ ਮਹਿਸੂਸ ਕਰਦਾ ਹਾਂ ਤੇ ਮੇਰਾ ਸ਼ਰੀਰ ਕੰਬਦਾ ਹੈ। 7 ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ? ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ? 8 ਬੁਰੇ ਆਦਮੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਵਧਦਿਆਂ ਫ਼ੁਲਦਿਆਂ ਦੇਖਦੇ ਨੇ। ਬੁਰੇ ਆਦਮੀ ਆਪਣੇ ਪੋਤਰਿਆਂ ਨੂੰ ਵੇਖਣ ਲਈ ਜਿਉਂਦੇ ਰਹਿੰਦੇ ਨੇ। 9 ਉਨ੍ਹਾਂ ਦੇ ਘਰ ਸੁਰਖਿਅਤ ਨੇ ਤੇ ਉਹ ਭੈਭੀਤ ਨਹੀਂ ਹਨ। ਬੁਰੇ ਆਦਮੀਆਂ ਨੂੰ ਦੰਡ ਦੇਣ ਲਈ ਪਰਮੇਸ਼ੁਰ ਕੋਈ ਲਾਠੀ ਨਹੀਂ ਵਰਤਦਾ। 10 ਉਨ੍ਹਾਂ ਦੇ ਬਲਦ ਕਦੇ ਮੇਲ ਕਰਨ ਤੋਂ ਨਹੀਂ ਖੁਂਝਦੇ। ਉਨ੍ਹਾਂ ਦੀਆਂ ਗਾਵਾਂ ਦੇ ਵੱਛੇ ਹੁੰਦੇ ਹਨ, ਤੇ ਵੱਛੇ ਜਨਮ ਸਮੇਂ ਨਹੀਂ ਮਰਦੇ। 11 ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ। ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ। 12 ਉਹ ਤੰਬੂਰੀਆਂ, ਰਬਾਬਾਂ ਅਤੇ ਸਿਤਾਰਾਂ ਦੀ ਧੁਨ ਉੱਤੇ ਨੱਚਦੇ ਗਾਉਂਦੇ ਨੇ। 13 ਬੁਰੇ ਆਦਮੀ ਆਪਣੀਆਂ ਜ਼ਿਂਦਗੀਆਂ ਦੌਰਾਨ ਕਾਮਯਾਬੀ ਮਾਣਦੇ ਨੇ। ਫ਼ੇਰ ਉਹ ਮਰ ਜਾਂਦੇ ਨੇ ਤੇ ਬਿਨਾ ਦੁੱਖ ਤੋਂ ਆਪਣੀ ਕਬਰ ਵਿੱਚ ਪੈ ਜਾਂਦੇ ਨੇ। 14 ਪਰ ਬੁਰੇ ਆਦਮੀ ਪਰਮੇਸ਼ੁਰ ਨੂੰ ਆਖਦੇ ਨੇ, 'ਸਾਨੂੰ ਇਕਲਿਆਂ ਛ੍ਛੱਡ ਦਿਉ! ਸਾਨੂੰ ਇਸਦੀ ਪ੍ਰਵਾਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ!' 15 ਤੇ ਬੁਰੇ ਆਦਮੀ ਆਖਦੇ ਨੇ ਸਰਬ-ਸ਼ਕਤੀਮਾਨ ਪਰਮੇਸ਼ੁਰ ਕੌਣ ਹੈ? ਸਾਨੂੰ ਉਸ ਦੀ ਸੇਵਾ ਕਰਨ ਦੀ ਲੋੜ ਨਹੀਂ। ਉਸਦੇ ਅੱਗੇ ਪ੍ਰਾਰਥਨਾ ਕਰਨ ਦਾ ਲਾਭ ਨਹੀਂ ਹੋਵੇਗਾ! 16 ਕੀ ਬਦ ਲੋਕ ਖੁਦ ਹੀ ਕਾਮਯਾਬੀ ਹਾਸਿਲ ਨਹੀਂ ਕਰਦੇ? ਪਰ ਮੈਂ ਉਨ੍ਹਾਂ ਦੇ ਮਸ਼ਵਰੇ ਤੋਂ ਦੂਰ ਰਹਿੰਦਾ ਹਾਂ। 17 ਪਰ, ਕਿੰਨੀ ਵਾਰੀ ਬਦ ਲੋਕਾਂ ਦੀ ਰੌਸ਼ਨੀ ਬੁਝਾਈ ਗਈ ਹੈ? ਕਿੰਨੀ ਕੁ ਵਾਰੀ ਬਦ ਲੋਕਾਂ ਉੱਤੇ ਮੁਸੀਬਤ ਆਉਂਦੀ ਹੈ। ਕਦੋਂ ਪਰਮੇਸ਼ੁਰ ਉਨ੍ਹਾਂ ਉੱਤੇ ਕ੍ਰੋਧਵਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਦੰਡ ਦਿੰਦਾ ਹੈ? 18 ਕੀ ਪਰਮੇਸ਼ੁਰ ਬੁਰੇ ਬੰਦਿਆਂ ਨੂੰ ਦੂਰ ਉਡਾ ਦਿੰਦਾ ਹੈ, ਜਿਵੇਂ ਹਵਾ ਤਿਨਕੇ ਨੂੰ ਉਡਾਉਂਦੀ ਹੈ, ਜਿਵੇਂ ਤੇਜ਼ ਹਵਾ ਅਨਾਜ਼ ਦੀ ਤੂੜੀ ਨੂੰ ਉਡਾਉਂਦੀ ਹੈ। 19 ਪਰ ਤੁਸੀਂ ਆਖਦੇ ਹੋ 'ਪਰਮੇਸ਼ੁਰ ਇੱਕ ਬੱਚੇ ਨੂੰ ਉਸਦੇ ਪਿਤਾ ਦੇ ਪਾਪਾਂ ਦੇ ਬਦਲੇ ਦੰਡ ਦਿੰਦਾ ਹੈ! ਪਰਮੇਸ਼ੁਰ ਨੂੰ ਖੁਦ ਬੁਰੇ ਆਦਮੀ ਨੂੰ ਦੰਡ ਦੇਣ ਦਿਓ ਫ਼ੇਰ ਉਹ ਬੁਰਾ ਆਦਮੀ ਜਾਣ ਲਵੇਗਾ ਕਿ ਉਸ ਨੂੰ ਉਸਦੇ ਪਾਪਾਂ ਦਾ ਦੰਡ ਮਿਲ ਰਿਹਾ ਹੈ। 20 ਗੁਨਾਹਗਾਰ ਨੂੰ ਖੁਦ ਆਪਣੀ ਸਜ਼ਾ ਦੇਖਣ ਦਿਉ। ਉਸ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਦਾ ਕ੍ਰੋਧ ਮਹਿਸੂਸ ਕਰਨ ਦਿਉ। 21 ਜਦੋਂ ਬੁਰੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਉਹ ਮਰ ਜਾਂਦਾ ਹੈ ਉਹ ਉਸ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਜਿਸ ਨੂੰ ਉਹ ਪਿੱਛੇ ਛੱਡ ਜਾਂਦਾ ਹੈ। 22 "ਕੋਈ ਵੀ ਬੰਦਾ ਪਰਮੇਸ਼ੁਰ ਨੂੰ ਗਿਆਨ ਨਹੀਂ ਸਿਖਾ ਸਕਦਾ। ਪਰਮੇਸ਼ੁਰ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਵੀ ਪਰਖਦਾ ਹੈ। 23 ਇੱਕ ਆਦਮੀ ਪੂਰੀ ਅਤੇ ਕਾਮਯਾਬ ਜ਼ਿੰਦਗੀ ਮਗਰੋਂ ਮਰਦਾ ਹੈ। ਉਸਨੇ ਪੂਰੀ ਤਰ੍ਹਾਂ ਸੁਰਖਿਅਤ ਅਤੇ ਆਰਾਮਦਾਇਕ ਜ਼ਿੰਦਗੀ ਜੀਵੀ। 24 ਉਸਦੇ ਸ਼ਰੀਰ ਨੂੰ ਬਹੁਤ ਭੋਜਨ ਮਿਲਿਆ ਤੇ ਉਸ ਦੀਆਂ ਹੱਡੀਆਂ ਹਾਲੇ ਵੀ ਮਜ਼ਬੂਤ ਸਨ। 25 ਪਰ ਇੱਕ ਹੋਰ ਬੰਦਾ ਸਖਤ ਜ਼ਿੰਦਗੀ ਮਗਰੋਂ ਕੁੜਤ੍ਤਨ ਭਰੀ ਰੂਹ ਨਾਲ ਮਰਦਾ ਹੈ। ਉਸ ਨੇ ਕਦੇ ਵੀ ਕੋਈ ਚੰਗੀ ਸ਼ੈਅ ਨਹੀਂ ਮਾਣੀ। 26 ਅੰਤ ਵਿੱਚ ਉਹ ਦੋਵੇਂ ਬੰਦੇ ਇਕੱਠੇ ਹੀ ਖਾਕ ਅੰਦਰ ਲੇਟ ਜਾਣਗੇ। ਕੀੜੇ ਉਨ੍ਹਾਂ ਦੋਹਾਂ ਨੂੰ ਢਕ ਲੈਣਗੇ। 27 ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਦੁੱਖ ਪੁਹਂਚਾਉਣਾ ਚਾਹੁੰਦੇ ਹੋ। 28 ਭਾਵੇਂ ਤੁਸੀਂ ਆਖੋ: 'ਮੈਨੂੰ ਕਿਸੇ ਨੇਕ ਆਦਮੀ ਦਾ ਘਰ ਦਿਖਾ। ਹੁਣ, ਮੈਨੂੰ ਦਿਖਾ ਜਿੱਥੇ ਬੁਰੇ ਆਦਮੀ ਰਹਿੰਦੇ ਨੇ।' 29 ਅਵੱਸ਼ ਹੀ ਤੂੰ ਰਾਹੀਆਂ ਨਾਲ ਗੱਲਾਂ ਕੀਤੀਆਂ ਹੋਣੀਆਂ। ਅਵੱਸ਼ ਹੀ, ਤੂੰ ਉਨ੍ਹਾਂ ਦੀ ਕਹਾਣੀਆਂ ਕਬੂਲ ਕਰੇਂਗਾ। 30 ਬੁਰੇ ਆਦਮੀ ਬਚ ਜਾਂਦੇ ਨੇ ਜਦੋਂ ਬਿਪਤਾ ਆਉਂਦੀ ਹੈ। ਉਹ ਬਚ ਜਾਂਦੇ ਨੇ ਜਦੋਂ ਪਰਮੇਸ਼ੁਰ ਆਪਣਾ ਕਹਿਰ ਦਰਸਾਉਂਦਾ ਹੈ। 31 ਕੋਈ ਵੀ ਬੁਰੇ ਆਦਮੀ ਦੀ, ਉਸਦੇ ਮੰਦੇ ਕਾਰਿਆਂ ਲਈ, ਉਸਦੇ ਮੂੰਹ ਉੱਤੇ ਉਸਦੀ ਅਲੋਚਨਾ ਨਹੀਂ ਕਰਦਾ। ਕੋਈ ਵੀ ਬੰਦਾ ਉਸ ਨੂੰ ਉਸ ਦੀ ਬਦੀ ਲਈ ਦੰਡ ਨਹੀਂ ਦਿੰਦਾ। 32 ਜਦੋਂ ਉਸ ਆਦਮੀ ਨੂੰ ਉਸਦੀ ਕਬਰ ਵੱਲ ਲਿਜਾਇਆ ਜਾਵੇਗਾ, ਪਹਿਰੇਦਾਰ ਉਸਦੀ ਕਬਰ ਦੇ ਨੇੜੇ ਖੜਾ ਹੋਵੇਗਾ। 33 ਇਸ ਲਈ ਉਸ ਬੁਰੇ ਬੰਦੇ ਲਈ ਵਾਦੀ ਦੀ ਮਿੱਟੀ ਵੀ ਖੁਸ਼ਗਵਾਰ ਹੋਵੇਗੀ। ਤੇ ਉਸਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕੀ ਸ਼ਾਮਿਲ ਹੋਣਗੇ। 34 ਇਸ ਲਈ ਆਪਣੇ ਖਾਲੀ ਸ਼ਬਦਾਂ ਨਾਲ ਤੁਸੀਂ ਮੈਨੂੰ ਰਾਹਤ ਨਹੀਂ ਪਹੁੰਚਾ ਸਕਦੇ। ਤੁਹਾਡੇ ਸ਼ਬਦ ਬਿਨਾ ਸਾਜ਼ਿਸ਼ ਦੇ ਕੁਝ ਨਹੀਂ ਹਨ।"

22:1 ਫੇਰ ਤੇਮਾਨ ਦੇ ਅਲੀਫ਼ਜ਼ ਨੇ ਜਵਾਬ ਦਿੱਤਾ: 2 "ਪਰਮੇਸ਼ੁਰ ਨੂੰ ਸਾਡੀ ਸਹਾਇਤਾ ਦੀ ਕੀ ਲੋੜ ਹੈ? ਨਹੀਂ! ਬਹੁਤ ਸਿਆਣਾ ਬੰਦਾ ਵੀ ਸੱਚਮੁੱਚ ਪਰਮੇਸ਼ੁਰ ਲਈ ਲਾਭਦਾਇਕ ਨਹੀਂ ਹੋ ਸਕਦਾ। 3 ਕੀ ਤੁਹਾਡੇ ਸਹੀ ਜੀਵਨ ਨਾਲ ਪਰਮੇਸ਼ੁਰ ਨੂੰ ਸਹਾਇਤਾ ਮਿਲਦੀ ਹੈ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਕੁਝ ਲਾਭ ਹੁੰਦਾ ਹੈ ਜੇ ਤੁਸੀਂ ਉਸਦੇ ਅਨੁਯਾਈ ਬਣੋ? ਨਹੀਂ! 4 ਅੱਯੂਬ ਪਰਮੇਸ਼ੁਰ ਤੈਨੂੰ ਦੰਡ ਕਿਉਂ ਦਿੰਦਾ ਹੈ ਤੇ ਕਸੂਰਵਾਰ ਕਿਉਂ ਠਹਿਰਾਉਂਦਾ ਹੈ? ਕੀ ਇਸ ਲਈ ਕਿ ਤੂੰ ਉਸਦੀ ਇਬਾਦਤ ਕਰਦਾ ਹੈਂ? 5 ਨਹੀਁ, ਇਹ ਇਸ ਲਈ ਹੈ ਕਿਉਂਕਿ ਤੂੰ ਬਹੁਤ ਸਾਰੇ ਪਾਪ ਕੀਤੇ ਹਨ। ਅੱਯੂਬ ਤੂੰ ਪਾਪ ਕਰਨੋ ਹੀ ਨਹੀਂ ਹਟਦਾ! 6 ਹੋ ਸਕਦਾ ਹੈ ਤੂੰ ਕਿਸੇ ਭਰਾ ਨੂੰ ਕੁਝ ਪੈਸੇ ਦਿੱਤੇ ਹੋਣ, ਤੇ ਕੁਝ ਦੇਣ ਲਈ ਮਜਬੂਰ ਕੀਤਾ ਹੋਵੇ, ਇਹ ਸਿਧ੍ਧ ਕਰਨ ਲਈ ਕਿ ਉਹ ਇਸਨੂੰ ਵਾਪਸ ਮੋੜ ਦੇਵੇਗਾ। ਹੋ ਸਕਦਾ ਹੈ ਕਿ ਤੂੰ ਕਿਸੇ ਗਰੀਬ ਬੰਦੇ ਦੇ ਕੱਪੜੇ ਗਿਰਵੀ ਰੱਖੇ ਹੋਣ ਹੋ ਸਕਦਾ ਹੈ ਕਿ ਤੂੰ ਅਕਾਰਣ ਹੀ ਅਜਿਹਾ ਕੀਤਾ ਹੋਵੇ। 7 ਹੋ ਸਕਦਾ ਹੈ ਕਿ ਤੂੰ ਬਕ੍ਕੇ ਹਾਰੇ ਤੇ ਭੁਖੇ ਲੋਕਾਂ ਨੂੰ ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ। 8 ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ। ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ। 9 ਪਰ ਹੋ ਸਕਦਾ ਹੈ ਕਿ ਤੂੰ ਵਿਧਵਾਵਾਂ ਨੂੰ ਬਿਨਾ ਕੁਝ ਦਾਨ ਦਿੱਤੇ ਵਾਪਸ ਮੋੜ ਦਿੱਤਾ ਹੋਵੇ। ਅੱਯੂਬ ਹੋ ਸਕਦਾ ਹੈ ਤੂੰ ਯਤੀਮਾਂ ਨਾਲ ਧੋਖਾ ਕੀਤਾ ਹੋਵੇ। 10 ਇਹੀ ਕਾਰਣ ਹੈ ਕਿ ਤੇਰੇ ਹਰ ਪਾਸੇ ਫਂਧੇ ਨੇ ਤੇ ਅਚਾਨਕ ਆਉਂਦੀ ਮੁਸੀਬਤ ਤੈਨੂੰ ਭੈਭੀਤ ਕਰਦੀ ਹੈ। 11 ਇਹੀ ਕਾਰਣ ਹੈ ਕਿ ਇੰਨਾ ਘੁੱਪ ਹਨੇਰਾ ਹੈ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ ਤੇ ਇਹੀ ਕਾਰਣ ਹੈ ਕਿ ਤੂੰ ਹੜ ਵਿੱਚ ਘਿਰਿਆ ਹੈਂ। 12 ਪਰਮੇਸ਼ੁਰ ਅਕਾਸ਼ ਦੇ ਸਭ ਤੋਂ ਉੱਚੇ ਮਂਡਲਾਂ ਵਿੱਚ ਰਹਿੰਦਾ ਹੈ। ਦੇਖ ਤਾਰੇ ਕਿੰਨੇ ਦੂਰ ਨੇ। ਪਰਮੇਸ਼ੁਰ ਉੱਚੇ ਤੋਂ ਉੱਚੇ ਤਾਰਿਆਂ ਵੱਲ ਹੇਠਾਂ ਨੂੰ ਵੇਖਦਾ ਹੈ। 13 ਪਰ ਅੱਯੂਬ ਤੂੰ ਆਖ ਸਕਦੈਁ, 'ਪਰਮੇਸ਼ੁਰ ਕੀ ਜਾਣਦਾ ਹੈ? ਕੀ ਪਰਮੇਸ਼ੁਰ ਕਾਲੇ ਬੱਦਲਾਂ ਵਿਚੋਂ ਵੇਖਕੇ ਨਿਆਂ ਕਰ ਸਕਦਾ ਹੈ? 14 ਮੋਟੇ ਬੱਦਲ ਉਸਨੂੰ ਸਾਡੇ ਕੋਲੋਂ ਛੁਪਾਉਂਦੇ ਨੇ ਇਸਲਈ ਉਹ ਸਾਨੂੰ ਦੇਖ ਨਹੀਂ ਸਕਦਾ ਜਿਵੇਂ ਉਹ ਅਕਾਸ਼ ਦੇ ਕਿਂਗਰੇ ਤੋਂ ਪਰ੍ਹਾਂ ਤੁਰਦਾ ਹੈ।' 15 ਅੱਯੂਬ, ਤੂੰ ਉਸੇ ਪੁਰਾਣੇ ਰਸਤੇ ਉੱਤੇ ਤੁਰ ਰਿਹਾ ਹੈਂ ਜਿਸ ਉੱਤੇ ਬਹੁਤ ਪਹਿਲਾਂ ਬੁਰੇ ਆਦਮੀ ਚੱਲੇ ਸਨ। 16 ਉਹ ਲੋਕ ਆਪਣੇ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਤਬਾਹ ਕਰ ਦਿੱਤੇ ਗਏ ਸਨ। ਉਹ ਹੜ ਵਿੱਚ ਰੁੜ ਗਏ ਸਨ। 17 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨੂੰ ਆਖਿਆ ਸੀ 'ਸਾਨੂੰ ਇਕਲਿਆਂ ਛ੍ਛੱਡ ਦਿਉ। ਸਰਬ-ਸ਼ਕਤੀਮਾਨ ਪਰਮੇਸ਼ੁਰ ਸਾਡਾ ਕੁਝ ਨਹੀਂ ਕਰ ਸਕਦਾ।' 18 ਅਤੇ ਇਹ ਪਰਮੇਸ਼ੁਰ ਹੀ ਸੀ ਜਿਸਨੇ ਉਨ੍ਹਾਂ ਦੇ ਘਰ ਚੰਗੀਆਂ ਚੀਜ਼ਾਂ ਨਾਲ ਭਰੇ ਸਨ। ਨਹੀਂ, ਮੈਂ ਬਦ ਲੋਕਾਂ ਦੇ ਮਸ਼ਵਰੇ ਉੱਤੇ ਨਹੀਂ ਚੱਲ ਸਕਦਾ। 19 ਨੇਕ ਬੰਦੇ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖਣਗੇ ਤੇ ਉਹ ਨੇਕ ਬੰਦੇ ਖੁਸ਼ ਹੋਣਗੇ। ਬੇਗੁਨਾਹ ਬੰਦੇ ਬੁਰੇ ਬੰਦਿਆਂ ਉੱਤੇ ਹੱਸਦੇ ਨੇ। 20 'ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ, ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।' 21 ਅੱਯੂਬ, ਹੁਣ ਆਪਣੇ-ਆਪਨੂੰ ਪਰਮੇਸ਼ੁਰ ਨੂੰ ਸੌਂਪ ਦੇ ਅਤੇ ਉਸ ਨਾਲ ਸ਼ਾਂਤੀ ਕਰ ਲੈ। ਇਹੀ ਕਰ ਤੇ ਤੂਨੂੰ ਬਹੁਤ ਚੰਗੀਆਂ ਚੀਜ਼ਾਂ ਪ੍ਰਾਪਤ ਕਰੇਂਗਾ। 22 ਇਸ ਸਿਖਿਆ ਨੂੰ ਪ੍ਰਵਾਨ ਕਰ। ਉਸ ਵੱਲ ਧਿਆਨ ਦੇ ਜੋ ਉਹ ਆਖਦਾ ਹੈ। 23 ਅੱਯੂਬ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲ ਵਾਪਸ ਆ ਜਾ, ਤੇ ਮੁੜ ਤੇਰਾ ਭਲਾ ਹੋਵੇਗਾ। ਪਰ ਤੈਨੂੰ ਅਵੱਸ਼ ਹੀ ਬਦੀ ਨੂੰ ਆਪਣੇ ਘਰ ਤੋਂ ਦੂਰ ਕਰਨਾ ਚਾਹੀਦਾ ਹੈ। 24 ਆਪਣੇ ਸੋਨੇ ਨੂੰ ਮਿੱਟੀ ਤੋਂ ਕੁਝ ਵੀ ਵਧ ਨਾ ਸਮਝ ਆਪਣੇ ਸਭ ਤੋਂ ਚੰਗੇ ਸੋਨੇ ਨੂੰ ਨਦੀ ਦੇ ਪੱਥਰ ਸਮਾਨ ਸਮਝ। 25 ਅਤੇ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਆਪਣਾ ਸੋਨਾ ਬਣ ਜਾਣ ਦੇ। ਉਸ ਨੂੰ ਆਪਣੀ ਚਾਂਦੀ ਦਾ ਢੇਰ ਬਣਾ ਲੈ। 26 ਫ਼ੇਰ ਤੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਮਾਣੇਗਾ। ਫ਼ੇਰ ਤੂੰ ਪਰਮੇਸ਼ੁਰ ਵੱਲ ਤੱਕੇਁਗਾ। 27 ਤੂੰ ਉਸ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਤੈਨੂੰ ਸੁਣੇਗਾ। ਤੇ ਤੂੰ ਉਹ ਗੱਲਾਂ ਕਰਨ ਦੇ ਯੋਗ ਹੋ ਸਕੇਂਗਾ ਜਿਸਦਾ ਤੂੰ ਇਕਰਾਰ ਕੀਤਾ ਸੀ। 28 ਜੇ ਤੂੰ ਕੁਝ ਕਰਨ ਦਾ ਨਿਰਣਾ ਕਰੇਂਗਾ ਇਹ ਸਫ਼ਲ ਹੋਵੇਗਾ। ਤੇ ਸੱਚਮੁੱਚ ਤੇਰਾ ਭਵਿੱਖ ਰੌਸ਼ਨ ਹੋਵੇਗਾ। 29 ਪਰਮੇਸ਼ੁਰ ਹਂਕਾਰੀ ਲੋਕਾਂ ਨੂੰ ਸ਼ਰਮਸਾਰ ਕਰਦਾ ਹੈ। ਪਰ ਪਰਮੇਸ਼ੁਰ ਨਿਮਾਣੇ ਲੋਕਾਂ ਦੀ ਸਹਾਇਤਾ ਕਰਦਾ ਹੈ। 30 ਫੇਰ ਤੂੰ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸਕਦਾ ਹੈਂ ਜਿਹੜੇ ਗਲਤੀਆਂ ਕਰਦੇ ਨੇ। ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਉਨ੍ਹਾਂ ਲੋਕਾਂ ਨੂੰ ਬਖਸ਼ ਦੇਵੇਂਗਾ। ਕਿਉਂ ਕਿ ਤੂੰ ਇੰਨਾ ਸ਼ੁਧ ਹੋਵੇਂਗਾ।"

23:1 ਫੇਰ ਅੱਯੂਬ ਨੇ ਜਵਾਬ ਦਿੱਤਾ: 2 "ਅੱਜ ਤਾਈਂ ਮੈਂ ਸ਼ਿਕਾਇਤ ਕਰ ਰਿਹਾ ਹਾਂ। ਕਿਉਂਕਿ ਮੈਂ ਹਾਲੇ ਵੀ ਕਸ਼ਟ ਝਲ੍ਲ ਰਿਹਾ ਹਾਂ। 3 ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਨੂੰ ਕਿਬੇ ਲੱਭਣਾ ਹੈ। ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਵੱਲ ਕਿਵੇਂ ਜਾਣਾ ਹੈ। 4 ਮੈਂ ਪਰਮੇਸ਼ੁਰ ਨੂੰ ਆਪਣਾ ਹਾਲ ਬਿਆਨ ਕਰਦਾ। ਮੇਰਾ ਮੂੰਹ ਦਲੀਲਾਂ ਨਾਲ ਭਰਿਆ ਹੁੰਦਾ ਇਹ ਦਰਸਾਉਣ ਲਈ ਕਿ ਮੈਂ ਬੇਗੁਨਾਹ ਹਾਂ। 5 ਮੈਂ ਜਾਨਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਮੇਰੀਆਂ ਦਲੀਲਾਂ ਦਾ ਕੀ ਜਵਾਬ ਦਿੰਦਾ। ਮੈਂ ਪਰਮੇਸ਼ੁਰ ਦੇ ਜਵਾਬਾਂ ਨੂੰ ਸਮਝਣਾ ਚਾਹੁੰਦਾ ਹਾਂ। 6 ਕੀ ਪਰਮੇਸ਼ੁਰ ਆਪਣੀ ਤਾਕਤ ਨੂੰ ਮੇਰੇ ਖਿਲਾਫ਼ ਵਰਤਦਾ? ਨਹੀਂ, ਉਹ ਮੈਨੂੰ ਸੁਣਦਾ। 7 ਫ਼ੇਰ ਇੱਕ ਇਮਾਨਦਾਰ ਆਦਮੀ ਆਪਣਾ ਮੁਕੱਦਮਾ ਉਸਨੂੰ ਪੇਸ਼ ਕਰ ਸਕੇਗਾ ਫ਼ੇਰ ਮੇਰਾ ਨਿਆਂਕਾਰ ਮੈਨੂੰ ਬੇਗੁਨਾਹ ਘੋਸ਼ਿਤ ਕਰੇਗਾ ਅਤੇ ਮੈਂ ਸਦਾ ਲਈ ਆਜ਼ਾਦ ਹੋ ਸਕਾਂਗਾ। 8 ਪਰ ਜੇ ਮੈਂ ਪੂਰਬ ਵੱਲ ਜਾਂਦਾ ਹਾਂ। ਪਰਮੇਸ਼ੁਰ ਉੱਥੇ ਨਹੀਂ ਹੈ। ਜੇ ਮੈਂ ਪੱਛਮ ਵੱਲ ਜਾਂਦਾ ਹਾਂ ਉੱਥੇ ਵੀ ਪਰਮੇਸ਼ੁਰ ਮੈਨੂੰ ਨਜ਼ਰ ਨਹੀਂ ਆਉਂਦਾ। 9 ਜਦੋਂ ਪਰਮੇਸ਼ੁਰ ਉੱਤਰ ਵਿੱਚ ਕਾਰਜਸ਼ੀਲ ਹੁੰਦਾ ਹੈ ਮੈਂ ਉਸਨੂੰ ਨਹੀਂ ਦੇਖਦਾ। ਜਦੋਂ ਪਰਮੇਸ਼ੁਰ ਦੱਖਣ ਵੱਲ ਮੁੜਦਾ ਹੈ ਫੇਰ ਵੀ ਮੈਨੂੰ ਉਹ ਨਜ਼ਰ ਨਹੀਂ ਆਉਂਦਾ। 10 ਪਰ ਪਰਮੇਸ਼ੁਰ ਮੈਨੂੰ ਜਾਣਦਾ ਹੈ। ਉਹ ਮੇਰੀ ਪਰਖ ਕਰ ਰਿਹਾ ਹੈ ਅਤੇ ਉਹ ਦੇਖ ਲਵੇਗਾ ਕਿ ਮੈਂ ਸੋਨੇ ਵਾਂਗ ਸ਼ੁਧ ਹਾਂ। 11 ਮੈਂ ਹਮੇਸ਼ਾ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਜੀਵਿਆ ਹਾਂ। ਮੈਂ ਕਦੇ ਵੀ ਪਰਮੇਸ਼ੁਰ ਦੇ ਪਿੱਛੇ ਲੱਗਣ ਤੋਂ ਨਹੀਂ ਹਟਿਆ ਹਾਂ। 12 ਮੈਂ ਸਦਾ ਪਰਮੇਸ਼ੁਰ ਦੇ ਆਦੇਸ਼ ਮੰਨਦਾ ਹਾਂ। ਮੈਂ ਪਰਮੇਸ਼ੁਰ ਦੇ ਮੂੰਹੋਁ ਨਿਕਲਦੇ ਸ਼ਬਦਾਂ ਨੂੰ, ਆਪਣੇ ਭੋਜਨ ਨੂੰ ਪਿਆਰ ਕਰਨ ਨਾਲੋਂ ਵੀ ਵਧੀਕ ਪਿਆਰ ਕਰਦਾ ਹਾਂ। 13 ਪਰ ਪਰਮੇਸ਼ੁਰ ਕਦੇ ਵੀ ਨਹੀਂ ਬਦਲਦਾ, ਕੋਈ ਵੀ ਪਰਮੇਸ਼ੁਰ ਦੇ ਖਿਲਾਫ਼ ਖਲੋ ਨਹੀਂ ਸਕਦਾ। ਪਰਮੇਸ਼ੁਰ ਜੋ ਵੀ ਚਾਹੁੰਦਾ ਹੈ ਉਹ ਕਰਦਾ ਹੈ। 14 ਪਰਮੇਸ਼ੁਰ ਉਹੀ ਕਰੇਗਾ, ਜੋ ਵੀ ਉਸਨੇ ਮੇਰੇ ਲਈ ਸੋਚਿਆ ਹੈ। ਤੇ ਉਸ ਦੀਆਂ ਮੇਰੇ ਲਈ ਕਈ ਹੋਰ ਵੀ ਯੋਜਨਾਵਾਂ ਹਨ। 15 ਇਹੀ ਕਾਰਣ ਹੈ ਕਿ ਮੈਂ ਪਰਮੇਸ਼ੁਰ ਕੋਲੋਂ ਡਰਦਾ ਹਾਂ। ਮੈਂ ਇਨ੍ਹਾਂ ਗੱਲਾਂ ਨੂੰ ਸਮਝਦਾ ਹਾਂ। ਇਸੇ ਕਾਰਣ ਮੈਂ ਪਰਮੇਸ਼ੁਰ ਕੋਲੋਂ ਭੈਭੀਤ ਹਾਂ। 16 ਪਰਮੇਸ਼ੁਰ ਮੇਰੇ ਦਿਲ ਨੂੰ ਕਮਜ਼ੋਰ ਬਣਾਉਂਦਾ ਹੈ, ਤੇ ਮੇਰਾ ਹੌਂਸਲਾ ਟੁੱਟ ਜਾਂਦਾ ਹੈ। ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਭੈਭੀਤ ਕਰਦਾ ਹੈ। 17 ਉਹ ਬੁਰੀਆਂ ਗੱਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਚਿਹਰੇ ਉੱਤੇ ਕਾਲੇ ਬੱਦਲਾਂ ਵਰਗੀਆਂ ਹਨ। ਪਰ ਉਹ ਹਨੇਰਾ ਮੈਨੂੰ ਖਾਮੋਸ਼ ਨਹੀਂ ਰੱਖੇਗਾ।

24:1 "ਇਹ ਅਜਿਹਾ ਕਿਉਂ ਹੈ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਜਾਣਦਾ ਹੈ ਕਿ ਲੋਕਾਂ ਨਾਲ ਕਦੋਂ ਬੁਰੀਆਂ ਘਟਨਾਵਾਂ ਵਾਪਰਨ ਵਾਲੀਆਂ ਹੁੰਦੀਆਂ ਨੇ ਪਰ ਉਸ ਦੇ ਪੈਰੋਕਾਰ ਅਨੁਮਾਨ ਨਹੀਂ ਲਗਾ ਸਕਦੇ ਕਿ ਉਹ ਕਦੋਂ ਇਸ ਬਾਰੇ ਕੁਝ ਕਰਨਾ ਵਾਲਾ ਹੈ।" 2 "ਲੋਕ ਆਪਣੇ ਗੁਆਂਢੀ ਦੀ ਜ਼ਮੀਨ ਨੂੰ ਹੜਪ੍ਪਣ ਲਈ ਜੈਦਾਦ ਦੇ ਨਿਸ਼ਾਨਾਂ ਨੂੰ ਖਿਸਕਾ ਦਿੰਦੇ ਨੇ। ਲੋਕ ਇੱਜੜਾਂ ਨੂੰ ਚੁਰਾ ਲੈਂਦੇ ਨੇ ਤੇ ਹੋਰਨਾਂ ਚਰਾਂਦਾਂ ਵੱਲ ਲੈ ਜਾਂਦੇ ਨੇ। 3 ਉਹ ਯਤੀਮਾਂ ਦੇ ਗਧਿਆਂ ਨੂੰ ਚੁਰਾ ਲੈਂਦੇ ਹਨ, ਉਹ ਇੱਕ ਵਿਧਵਾ ਦੇ, ਉਨ੍ਹਾਂ ਦਾ ਕਰਜਾ ਵਾਪਸ ਕਰਨ ਤੀਕ ਉਸ ਦੀ ਗਊ ਲੈ ਜਾਂਦੇ ਹਨ।9ਬਦ ਲੋਕ ਦੁੱਧ ਚੁਂਘਦੇ ਅਨਾਬਾਂ ਨੂੰ ਉਨ੍ਹਾਂ ਦੀਆਂ ਮਾਵਾਂ ਕੋਲੋਂ ਖੋਹ ਲੈਂਦੇ ਨੇ। ਉਹ ਗਰੀਬ ਬੰਦੇ ਦੇ ਬੱਚੇ ਨੂੰ ਕਰਜ਼ੇ ਦੀ ਜ਼ਮਾਨਤ ਵਜੋਂ ਲੈ ਲੈਂਦੇ ਨੇ। 4 ਉਹ ਗਰੀਬ ਲੋਕਾਂ ਨੂੰ ਬੇਘਰ ਹੋਕੇ ਦਰ-ਦਰ ਭਟਕਣ ਲਈ ਮਜਬੂਰ ਕਰਦੇ ਨੇ। ਸਾਰੇ ਗਰੀਬ ਲੋਕ ਇਨ੍ਹਾਂ ਬਦ ਲੋਕਾਂ ਤੋਂ ਲੁਕਣ ਲਈ ਮਜਬੂਰ ਕੀਤੇ ਜਾਂਦੇ ਨੇ। 5 ਗਰੀਬ ਲੋਕ ਮਾਰੂਬਲ ਵਿੱਚ ਭਟਕਦੇ, ਭੋਜਨ ਦੀ ਤਲਾਸ਼ ਕਰਦੇ ਹੋਏ ਜੰਗਲੀ ਗਧਿਆਂ ਵਰਗੇ ਹੁੰਦੇ ਨੇ। ਉਹ ਬਹੁਤ ਸਵੇਰੇ ਭੋਜਨ ਦੀ ਤਲਾਸ਼ ਵਿੱਚ ਉੱਠ ਖਲੋਂਦੇ ਨੇ। ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਬਂਜਰ ਜ਼ਮੀਨਾਂ ਵਿੱਚ ਭਾਲਦੇ ਹਨ। 6 ਗਰੀਬ ਲੋਕਾਂ ਨੂੰ ਖੋਤਿਆਂ ਨੂੰ ਘਾਹ ਚਾਰਦਿਆਂ ਦੇਰ ਰਾਤ ਤੀਕ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਮੀਰਾਂ ਦੇ ਬਾਗ਼ਾਂ ਵਿੱਚ ਅੰਗੂਰ ਤੋਂੜਦਿਆਂ ਉਨ੍ਹਾਂ ਦਾ ਕੰਮ ਕਰਨਾ ਪੈਂਦਾ ਹੈ 7 ਗਰੀਬ ਲੋਕਾਂ ਨੂੰ ਰਾਤ ਭਰ ਬਿਨਾ ਕਪਿੜਿਆਂ ਤੋਂ ਸੌਣਾ ਪੈਂਦਾ ਹੈ। ਉਨ੍ਹਾਂ ਕੋਲ ਸਰਦੀਆਂ ਤੋਂ ਬਚਣ ਲਈ ਕੰਬਲ ਨਹੀਂ ਹਨ। 8 ਉਹ ਪਹਾੜਾਂ ਉੱਤੇ ਬਾਰਿਸ਼ ਵਿੱਚ ਭਿੱਜੇ ਹੋਏ ਨੇ। ਉਨ੍ਹਾਂ ਕੋਲ ਕੋਈ ਸ਼ਰਣ ਨਹੀਂ, ਇਸ ਲਈ ਉਹ ਚੱਟਾਨ ਦੇ ਨਜ਼ਦੀਕ ਆਪਣੇ-ਆਪ ਨੂੰ ਸਮੇਟ ਲੈਂਦੇ ਹਨ। 9 10 ਗਰੀਬ ਲੋਕਾਂ ਕੋਲ ਕੋਈ ਕੱਪੜੇ ਨਹੀਂ ਹਨ, ਇਸ ਲਈ ਉਹ ਨਂਗ ਧੜਂਗ ਕੰਮ ਕਰਦੇ ਨੇ। ਉਹ ਬੁਰੇ ਲੋਕਾਂ ਦੇ ਅੰਨ ਦੇ ਢੇਰ ਚੁੱਕ ਕੇ ਲੈ ਜਾਂਦੇ ਨੇ, ਪਰ ਫ਼ੇਰ ਵੀ ਉਹ ਭੁੱਖੇ ਹੀ ਰਹਿ ਜਾਂਦੇ ਨੇ। 10 11 ਗਰੀਬ ਲੋਕ ਜੈਤੂਨ ਦਾ ਤੇਲ ਨਪੀੜਦੇ ਨੇ। ਉਹ ਨਪੀੜਨ ਵਾਲੇ ਅੰਗੂਰਾਂ ਉੱਤੇ ਤੁਰਦੇ ਨੇ ਪਰ ਉਨ੍ਹਾਂ ਨੂੰ ਪੀਣ ਲਈ ਕੁਝ ਵੀ ਨਹੀਂ ਮਿਲਦਾ। 12 ਸ਼ਰਿਹ ਵਿੱਚ ਤੁਸੀਂ ਮਰਦੇ ਲੋਕਾਂ ਦੀਆਂ ਉਦਾਸ ਆਵਾਜ਼ਾਂ ਸੁਣ ਸਕਦੇ ਹੋ। ਸੱਟ ਖਾੇ ਹੋਏ ਲੋਕ ਸਹਾਇਤਾ ਵਾਸਤੇ ਚੀਖਦੇ ਨੇ, ਪਰ ਪਰਮੇਸ਼ੁਰ ਉਨ੍ਹਾਂ ਦੀ ਪ੍ਰਾਰਥਨਾ ਨਹੀਂ ਸੁਣਦਾ। 13 ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ। ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ। ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ। 14 ਕਾਤਲ ਸੁਬਹ-ਸਵੇਰੇ ਉੱਠ ਪੈਂਦਾ ਹੈ, ਤੇ ਨਿਆਸਰੇ ਲੋਕਾਂ ਦਾ ਕਤਲ ਕਰਦਾ ਹੈ। ਰਾਤ ਵੇਲੇ, ਉਹ ਚੋਰ ਬਣ ਜਾਂਦਾ ਹੈ। 15 ਜਿਹੜਾ ਬੰਦਾ ਵਿਭਚਾਰ ਕਰਦਾ ਉਹ ਰਾਤ ਪੈਣ ਦਾ ਇੰਤਜ਼ਾਰ ਕਰਦਾ। ਉਹ ਸੋਚਦਾ ਹੈ, 'ਮੈਨੂੰ ਕੋਈ ਨਹੀਂ ਦੇਖੇਗਾ।' ਪਰ ਫ਼ੇਰ ਵੀ ਉਹ ਆਪਣਾ ਚਿਹਰਾ ਢਕ ਲੈਂਦਾ ਹੈ। 16 ਰਾਤ ਵੇਲੇ, ਜਦੋਂ ਹਨੇਰਾ ਹੁੰਦਾ ਹੈ, ਬਦ ਲੋਕ ਬਾਹਰ ਆ ਜਾਂਦੇ ਨੇ ਤੇ ਹੋਰਨਾਂ ਲੋਕਾਂ ਦੇ ਘਰੀਁ ਵੜ ਜਾਂਦੇ ਨੇ ਪਰ ਦਿਨ ਵੇਲੇ ਉਹ ਆਪਣੇ ਘਰਾਂ ਅੰਦਰ ਬੰਦ ਹੋ ਜਾਂਦੇ ਨੇ ਤੇ ਰੋਸ਼ਨੀ ਤੋਂ ਪਰਹੇਜ਼ ਕਰਦੇ ਨੇ। 17 "ਉਨ੍ਹਾਂ ਬੁਰੇ ਬੰਦਿਆਂ ਲਈ ਸਭ ਤੋਂ ਹਨੇਰੀ ਰਾਤ ਸਵੇਰ ਵਰਗੀ ਹੁੰਦੀ ਹੈ। ਹਾਂ, ਉਹ ਉਸ ਮਾਰੂ ਹਨੇਰੇ ਦੀ ਭਿਆਨਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। 18 ਪਰ ਬੁਰੇ ਬੰਦੇ ਰੁਢ਼ ਜਾਂਦੇ ਨੇ ਜਿਵੇਂ ਹੜ ਅੰਦਰ ਚੀਜ਼ਾਂ ਰੁਢ਼ ਜਾਂਦੀਆਂ ਨੇ। ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਸਰਾਪੀ ਹੁੰਦੀ ਹੈ ਉਹ ਆਪਣੇ ਖੇਤਾਂ ਵਿੱਚੋਂ ਅੰਗੂਰ ਇਕੱਠੇ ਨਹੀਂ ਕਰ ਸਕਦੇ। 19 ਗਰਮ ਖੁਸ਼ਕ ਮੌਸਮ ਉਨ੍ਹਾਂ ਦਾ ਪਾਣੀ ਖੋਹ ਲੈਂਦਾ ਹੈ ਜਿਹੜਾ ਬਰਫ਼ ਵਿੱਚੋਂ ਨਿਕਲਦਾ ਹੈ। ਇਸੇ ਤਰ੍ਹਾਂ ਹੀ, ਕਬਰ ਉਨ੍ਹਾਂ ਨੂੰ ਖਾ ਜਾਂਦੀ ਹੈ ਜਿਹੜੇ ਪਾਪ ਕਰਦੇ ਹਨ। 20 ਬੁਰਾ ਬੰਦਾ ਮਰ ਜਾਵੇਗਾ ਤੇ ਉਸਦੀ ਮਾਂ ਵੀ ਉਸ ਨੂੰ ਭੁੱਲ ਜਾਵੇਗੀ। ਉਸਦੇ ਸ਼ਰੀਰ ਨੂੰ ਖਾਣ ਵਾਲਾ ਕੀੜਾ ਉਸਦਾ ਪ੍ਰੇਮੀ ਹੋਵੇਗਾ। ਲੋਕ ਉਸ ਨੂੰ ਯਾਦ ਨਹੀਂ ਕਰਨਗੇ। ਉਹ ਬੰਦਾ ਗਲੀ ਹੋਈ ਲਠ੍ਠ ਵਾਂਗ ਟੁੱਟ ਜਾਵੇਗਾ। 21 ਬੁਰੇ ਬੰਦੇ ਉਨ੍ਹਾਂ ਔਰਤਾਂ ਨੂੰ ਦੁੱਖ ਦਿੰਦੇ ਨੇ ਜਿਹੜੀਆਂ ਬਾਂਝ ਹੁੰਦੀਆਂ ਨੇ। ਤੇ ਉਹ ਉਨ੍ਹਾਂ ਔਰਤਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਦੇ ਪਤੀ ਹੋਏ ਹੁੰਦੇ ਨੇ। 22 ਬਦ ਲੋਕ ਸ਼ਕਤੀਸ਼ਾਲੀ ਲੋਕਾਂ ਨੂੰ ਬਰਬਾਦ ਕਰਨ ਲਈ ਆਪਣੀ ਸ਼ਕਤੀ ਇਸਤੇਮਾਲ ਕਰਦੇ ਨੇ। ਭਾਵੇਂ ਬਦ ਲੋਕ ਸ਼ਕਤੀਸ਼ਾਲੀ ਬਣ ਜਾਣ ਪਰ ਉਹ ਆਪਣੇ ਖੁਦ ਦੇ ਜੀਵਨ ਲਈ ਵੀ ਪ੍ਰਪੱਕ ਨਹੀਂ ਹੋ ਸਕਦੇ। 23 ਹੋ ਸਕਦਾ ਉਹ ਉਨ੍ਹਾਂ ਨੂੰ ਸੁਰਖਿਅਤ ਅਤੇ ਬਚਾਉ ਦੇ ਦੇਵੇ। ਹੋ ਸਕਦਾ ਉਹ ਉਨ੍ਹਾਂ ਦੀ ਨਿਗਰਾਨੀ ਕਰੇ। 24 ਭਾਵੇਂ ਬੁਰੇ ਬੰਦੇ ਕੁਝ ਸਮੇਂ ਲਈ ਕਾਮਯਾਬ ਹੋ ਜਾਣ। ਪਰ ਫ਼ੇਰ ਉਹ ਤੁਰ ਜਾਣਗੇ। ਉਹ ਬਿਲਕੁਲ ਦੂਸਰਿਆਂ ਵਾਂਗ, ਫ਼ਸਲ ਵਾਂਗ ਕੱਟੇ ਜਾਣਗੇ। 25 ਮੈਂ ਕਸਮ ਖਾਕੇ ਆਖਦਾ ਹਾਂ ਕਿ ਇਹ ਗੱਲਾਂ ਠੀਕ ਨੇ। ਕੌਣ ਸਾਬਤ ਕਰ ਸਕਦਾ ਹੈ ਕਿ ਮੈਂ ਝੂਠ ਬੋਲਿਆ ਹੈ? ਕੌਣ ਦਰਸਾ ਸਕਦਾ ਹੈ ਕਿ ਮੈਂ ਗ਼ਲਤ ਹਾਂ?"

25:1 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ: 2 "ਪਰਮੇਸ਼ੁਰ ਹਾਕਮ ਹੈ। ਉਸ ਤੋਂ ਭੈਭੀਤ ਹੋਣਾ ਚਾਹੀਦਾ ਹੈ। ਉਹ ਆਪਣੇ ਰਾਜ ਵਿੱਚ ਸ਼ਾਂਤੀ ਉੱਪਰ ਰੱਖਦਾ ਹੈ। 3 ਕੋਈ ਵੀ ਆਪਣੇ ਤਾਰਿਆਂ ਨੂੰ ਨਹੀਂ ਗਿਣ ਸਕਦਾ। ਪਰਮੇਸ਼ੁਰ ਦਾ ਸੂਰਜ ਸਾਰੇ ਲੋਕਾਂ ਉੱਪਰ ਉੱਗਦਾ ਹੈ। 4 ਪਰਮੇਸ਼ੁਰ ਦੇ ਮੁਕਾਬਲੇ ਕੋਈ ਵੀ ਬੰਦਾ ਨੇਕ ਨਹੀਂ। ਔਰਤ ਦਾ ਜਾਇਆ ਕੋਈ ਵੀ ਸੱਚਮੁਚ ਪਵਿੱਤਰ ਨਹੀਂ ਹੋ ਸਕਦਾ। 5 ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਚੰਨ ਵੀ ਸ਼ੁਧ ਤੇ ਚਮਕੀਲਾ ਨਹੀਂ, ਤਾਰੇ ਵੀ ਸ਼ੁਧ ਨਹੀਂ ਹਨ। 6 ਲੋਕ ਤਾਂ ਹੋਰ ਵੀ ਘੱਟ ਸ਼ੁਧ੍ਧ ਨੇ। ਲੋਕ ਬੇਕਾਰ ਭਮਕ੍ਕੜਾਂ ਵਰਗੇ, ਕੀੜਿਆਂ ਵਰਗੇ ਹਨ।"

26:1 ਫ਼ੇਰ ਅੱਯੂਬ ਨੇ ਜਵਾਬ ਦਿੱਤਾ: 2 "ਬਿਲਦਦ ਸੋਫਰ ਤੇ ਅਲੀਫਜ਼ ਬਿਨਾ ਸ਼ਕਤੀ ਤੁਸੀਂ ਕਿਸੇ ਲਈ ਕੀ ਚੰਗੇ ਹੋ? ਕੀ ਤੁਸੀਂ ਹੁਣ ਕਿਸੇ ਅਜਿਹੇ ਆਦਮੀ ਨੂੰ ਬਚਾਇਆ ਜੋ ਬਿਲਕੁਲ ਨਿਰਬਲ ਹੋਵੇ? 3 ਹਾਂ, ਤੁਸੀਂ ਬੇਸਮਝ ਬੰਦੇ ਨੂੰ ਸ਼ਾਨਦਾਰ ਮਸ਼ਵਰਾ ਦਿੱਤਾ ਹੈ। ਤੁਸੀਂ ਦਰਸਾ ਦਿੱਤਾ ਹੈ ਕਿ ਤੁਸੀਂ ਸੱਚਮੁੱਚ ਕਿੰਨੇ ਸਿਆਣੇ ਹੋ। 4 ਇਹ ਗੱਲਾਂ ਆਖਣ ਵਿੱਚ ਕਿਸਨੇ ਤੁਹਾਡੀ ਮਦਦ ਕੀਤੀ ਹੈ? ਕਿਸਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੈ। 5 ਸੁਤ੍ਤੇ ਹੋਏ ਲੋਕਾਂ ਦੀਆਂ ਰੂਹਾਂ ਧਰਤੀ ਹੇਠਲੇ ਪਾਣੀਆਂ ਅੰਦਰ ਡਰ ਨਾਲ ਕੰਬਦੀਆਂ ਨੇ। 6 ਪਰ ਪਰਮੇਸ਼ੁਰ ਮੌਤ ਦੇ ਉਸ ਸਬਾਨ ਨੂੰ ਸਾਫ਼-ਸਾਫ਼ ਦੇਖ ਸਕਦਾ ਹੈ। ਮੌਤ ਪਰਮੇਸ਼ੁਰ ਕੋਲੋਂ ਛੁਪੀ ਹੋਈ ਨਹੀਂ ਹੈ। 7 ਪਰਮੇਸ਼ੁਰ ਨੇ ਅਕਾਸ਼ ਨੂੰ ਉੱਤਰ ਵਿੱਚ ਉਜਾੜ ਜ਼ਮੀਨ ਉੱਤੇ ਫ਼ੈਲਾ ਦਿੱਤਾ ਹੈ। ਪਰਮੇਸ਼ੁਰ ਨੇ ਧਰਤੀ ਨੂੰ ਕਾਸੇ ਤੇ ਵੀ ਨਹੀਂ ਲਟਕਾਇਆ। 8 ਪਰਮੇਸ਼ੁਰ ਮੋਟੇ ਬੱਦਲਾਂ ਨੂੰ ਪਾਣੀ ਨਾਲ ਭਰਦਾ ਹੈ। ਪਰ ਪਰਮੇਸ਼ੁਰ ਉਸ ਭਾਰੇ ਭਾਰ ਨਾਲ ਬੱਦਲਾਂ ਨੂੰ ਫ਼ਟਣ ਨਹੀਂ ਦਿੰਦਾ। 9 ਪਰਮੇਸ਼ੁਰ ਪੁਂਨਿਆਂ ਦੇ ਚੰਨ ਦਾ ਚਿਹਰਾ ਢਕ ਦਿੰਦਾ ਹੈ। ਉਹ ਆਪਣੇ ਬੱਦਲਾਂ ਨੂੰ ਉਸ ਉੱਤੇ ਫ਼ੈਲਾ ਦਿੰਦਾ ਹੈ ਅਤੇ ਉਸਨੂੰ ਢਕ ਦਿੰਦਾ ਹੈ। 10 ਪਰਮੇਸ਼ੁਰ ਨੇ ਦਿਗਮਂਡਲ ਨੂੰ ਇੱਕ ਘੇਰੇ ਵਾਂਗ ਸਮੁੰਦਰ ਉੱਤੇ ਵਾਹ ਦਿੱਤਾ ਹੈ, ਜਿੱਥੇ ਰੌਸ਼ਨੀ ਅਤੇ ਹਨੇਰਾ ਮਿਲਦੇ ਹਨ। 11 ਉਹ ਬੁਨਿਆਦਾਂ ਜਿਹੜੀਆਂ ਅਕਾਸ਼ ਨੂੰ ਚੁੱਕੀ ਰੱਖਦੀਆਂ ਨੇ ਡਰ ਨਾਲ ਕੰਬਦੀਆਂ ਨੇ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਧਮਕਾਉਂਦਾ ਹੈ। 12 ਪਰਮੇਸ਼ੁਰ ਦੀ ਸ਼ਕਤੀ ਸਮੁੰਦਰ ਨੂੰ ਸ਼ਾਂਤ ਕਰ ਦਿੰਦੀ ਹੈ। ਪਰਮੇਸ਼ੁਰ ਦੀ ਸਿਆਣਪ ਨੇ ਰਾਹਬ ਦੇ ਸਹਾਇਕਾਂ ਨੂੰ ਤਬਾਹ ਕਰ ਦਿੱਤਾ। 13 ਪਰਮੇਸ਼ੁਰ ਦਾ ਸਾਹ ਆਕਾਸ਼ ਨੂੰ ਸਾਫ਼ ਕਰ ਦਿੰਦਾ ਹੈ। ਪਰਮੇਸ਼ੁਰ ਨੇ ਬਦ ਸੱਪ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। 14 ਇਹ ਸਿਰਫ਼ ਕੁਝ ਅਚਂਭਿਤ ਗੱਲਾਂ ਹਨ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਅਸੀਂ ਪਰਮੇਸ਼ੁਰ ਦੀ ਸਿਰਫ਼ ਬੋੜੀ ਜਿਹੀ ਕਾਨਾਫ਼ੂਸੀ ਹੀ ਸੁਣਦੇ ਹਾਂ। ਕੋਈ ਵੀ ਬੰਦਾ ਸੱਚਮੁੱਚ ਨਹੀਂ ਸਮਝ ਸਕਦਾ ਕਿ ਪਰਮੇਸ਼ੁਰ ਕਿੰਨਾ ਮਹਾਨ ਤੇ ਤਾਕਤਵਰ ਹੈ।

27:1 ਫੇਰ ਅੱਯੂਬ ਨੇ ਆਪਣੀ ਕਬਾ ਜਾਰੀ ਰੱਖੀ। ਅੱਯੂਬ ਨੇ ਆਖਿਆ, 2 "ਸੱਚਮੁਚ ਹੀ ਪਰਮੇਸ਼ੁਰ ਜਿਉਂਦਾ ਹੈ। ਅਤੇ ਜਿਵੇਂ ਸੱਚਮੁਚ ਵਿੱਚ ਪਰਮੇਸ਼ੁਰ ਜਿਉਂਦਾ ਹੈ ਉਸ ਨੇ ਸੱਚਮੁਚ ਵਿੱਚ ਮੇਰੇ ਨਾਲ ਅਨਿਆਂ ਕੀਤਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੇੇੇਰੇ ਜੀਵਨ ਵਿੱਚ ਕੜਵਾਹਟ ਭਰ ਦਿੱਤੀ ਹੈ। 3 ਪਰ ਜਿੰਨਾ ਚਿਰ ਮੇਰੇ ਅੰਦਰ ਜਿਂਦਗੀ ਹੈ ਤੇ ਪਰਮੇਸ਼ੁਰ ਦਾ ਜੀਵਨ ਦੇਣ ਵਾਲਾ ਸਾਹ ਮੇਰੇ ਨੱਕ ਵਿੱਚ ਵਗਦਾ ਹੈ। 4 ਉਦੋਁ ਤੱਕ ਮੇਰੇ ਹੋਠ ਮਾੜੀਆਂ ਗੱਲਾਂ ਨਹੀਂ ਬੋਲਣਗੇ ਤੇ ਮੇਰੀ ਜ਼ਬਾਨ ਕਦੇ ਵੀ ਝੂਠ ਨਹੀਂ ਬੋਲੇਗੀ। 5 ਮੈਂ ਕਦੇ ਵੀ ਸ੍ਵੀਕਾਰ ਨਹੀਂ ਕਰਾਂਗਾ ਕਿ ਤੁਸੀਂ ਲੋਕ ਸਹੀ ਹੋ। ਮੈਂ ਆਪਣੇ ਮਰਨ ਦਿਹਾੜੇ ਤੀਕ ਆਖਦਾ ਰਹਾਂਗਾ ਕਿ ਮੈਂ ਬੇਗੁਨਾਹ ਹਾਂ। 6 ਮੈਂ ਆਪਣੀ ਮਾਸੂਮੀਅਤ ਨੂੰ ਘੁੱਟ ਕੇ ਫ਼ੜੀ ਰੱਖਾਂਗਾ। ਮੈਂ ਕਦੇ ਵੀ ਨੇਕ ਜੀਵਨ ਜਿਉਣੋ ਨਹੀਂ ਹਟਾਂਗਾ। ਮੇਰਾ ਜ਼ਮੀਰ ਕਦੇ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਜਦੋਂ ਤੀਕ ਮੈਂ ਜਿਉਂਦਾ ਹਾਂ। 7 "ਲੋਕ ਮੇਰੇ ਵਿਰੁੱਧ ਖਲੋ ਗਏ ਹਨ। ਮੈਨੂੰ ਉਮੀਦ ਹੈ ਕਿ ਮੇਰੇ ਦੁਸ਼ਮਣਾਂ ਨੂੰ ਦੰਡ ਮਿਲੇਗਾ ਜਿਵੇਂ ਬੁਰੇ ਲੋਕਾਂ ਨੂੰ ਦੰਡ ਮਿਲਣਾ ਚਾਹੀਦਾ ਹੈ। 8 ਜੇ ਕੋਈ ਬੰਦਾ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ ਤਾਂ ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਉਹ ਮਰ ਜਾਵੇਗਾ। ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਪਰਮੇਸ਼ੁਰ ਉਸ ਕੋਲੋਂ ਜੀਵਨ ਖੋਹ ਲਵੇਗਾ। 9 ਉਹ ਬੁੁਰਾ ਬੰਦਾ ਮੁਸੀਬਤਾਂ ਵਿੱਚ ਫ਼ਸੇਗਾ ਅਤੇ ਪਰਮੇਸ਼ੁਰ ਕੋਲ ਸਹਾਇਤਾ ਲਈ ਪੁਕਾਰ ਕਰੇਗਾ। ਪਰ ਪਰਮੇਸ਼ੁਰ ਉਸ ਨੂੰ ਨਹੀਂ ਸੁਣੇਗਾ। 10 ਉਸ ਬੰਦੇ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਜਾਨਣ ਵਿੱਚ ਪ੍ਰਸੰਸਾਮਈ ਹੋਣਾ ਚਾਹੀਦਾ ਸੀ। ਉਸ ਬੰਦੇ ਨੂੰ ਚਾਹੀਦਾ ਸੀ ਕਿ ਪਰਮੇਸ਼ੁਰ ਅੱਗੇ ਹਰ ਸਮੇਂ ਪ੍ਰਾਰਥਨਾ ਕਰਦਾ। 11 ਮੈਂ ਤੁਹਾਨੂੰ ਪਰਮੇਸ਼ੁਰ ਦੀ ਸ਼ਕਤੀ ਬਾਰੇ ਸਿਖਿਆ ਦ੍ਦੇਵਾਂਗਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਦੀਆਂ ਯੋਜਨਾਵਾਂ ਨੂੰ ਛੁਪਾਵਾਂਗਾ ਨਹੀਂ। 12 ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਸ਼ਕਤੀ ਦੇਖੀ ਹੈ। ਇਸ ਲਈ ਇਹੋ ਜਿਹੀਆਂ ਫ਼ਿਜ਼ੂਲ ਗੱਲਾਂ ਕਿਉਂ ਕਰਦੇ ਹੋ। 13 ਇਹੀ ਹੈ ਜਿਸਦੀ ਯੋਜਨਾ ਪਰਮੇਸ਼ੁਰ ਨੇ ਬੁਰੇ ਲੋਕਾਂ ਲਈ ਬਣਾਈ ਸੀ। ਇਹੀ ਹੈ ਜੋ ਜ਼ਾਲਮ ਲੋਕਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਪਾਸੋਂ ਮਿਲੇਗਾ। 14 ਕੋਈ ਬੁਰਾ ਬੰਦਾ ਬਹੁਤ ਬੱਚਿਆਂ ਦਾ ਪਿਤਾ ਹੋ ਸਕਦਾ ਹੈ। ਪਰ ਉਸ ਦੇ ਬੱਚੇ ਯੁੱਧ ਅੰਦਰ ਮਾਰੇ ਜਾਣਗੇ। ਬੁਰੇ ਬੰਦੇ ਦੇ ਬੱਚਿਆਂ ਕ੍ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੋਵੇਗਾ। 15 ਉਸਦੇ ਸਾਰੇ ਬੱਚੇ ਮਾਰੇ ਜਾਣਗੇ ਤੇ ਉਸਦੀ ਵਿਧਵਾ ਉਦਾਸ ਨਹੀਂ ਹੋਵੇਗੀ। 16 ਇੱਕ ਬਦ ਆਦਮੀ ਨੂੰ ਚਾਂਦੀ ਦਾ ਇੱਕ ਅਜਿਹਾ ਢੇਰ ਮਿਲ ਸਕਦਾ ਜੋ ਉਸ ਲਈ ਗੰਦਗੀ ਵਾਂਗ ਹੋਵੇ। ਉਸ ਕੋਲ ਇੰਨੇ ਕੱਪੜੇ ਹੋ ਸਕਦੇ ਹਨ ਜੋ ਉਸ ਲਈ ਮਿੱਟੀ ਦੇ ਢੇਰਾਂ ਵਾਂਗ ਹੋਣ। 17 ਪਰ ਨੇਕ ਬੰਦੇ ਨੂੰ ਆਪਣੇ ਬਸਤਰ ਮਿਲਣਗੇ। ਬੇਗੁਨਾਹ ਨੂੰ ਉਸਦੀ ਗੱਦੀ ਮਿਲੇਗੀ। 18 ਹੋ ਸਕਦਾ ਕਿ ਬਦ ਆਦਮੀ ਆਪਣਾ ਮਕਾਨ ਬਣਾ ਲਵੇ, ਪਰ ਇਹ ਬਹੁਤੀ ਦੇਰ ਤੱਕ ਨਹੀਂ ਰਹੇਗਾ। ਇਹ ਮਕ੍ਕੜੀ ਦੇ ਜਾਲੇ ਵਰਗਾ ਜਾਂ ਚੌਁਕੀਦਾਰ ਦੇ ਤੰਬੂ ਵਰਗਾ ਹੋਵੇਗਾ। 19 ਹੋ ਸਕਦਾ ਕਿ ਜਦੋਂ ਬਦ ਆਦਮੀ ਬਿਸਤਰੇ ਤੇ ਜਾਵੇ ਉਹ ਅਮੀਰ ਹੋਵੇ, ਪਰ ਜਦੋਂ ਉਸ ਦੀਆਂ ਅੱਖਾਂ ਖੁਲ੍ਹ੍ਹਣ ਉਸ ਦੀ ਤਮਾਮ ਦੌਲਤ ਚਲੀ ਗਈ ਹੋਵੇਗੀ। 20 ਉਹ ਭੈਭੀਤ ਹੋਵੇਗਾ। ਇਹ ਇੰਝ ਹੋਵੇਗਾ ਜਿਵੇਂ ਹੜ ਆਇਆ ਹੋਵੇ, ਜਿਵੇਂ ਤੂਫ਼ਾਨ ਆਇਆ ਹੋਵੇ, ਅਤੇ ਹਰ ਸ਼ੈਅ ਰੁਢ਼ ਗਈ ਹੋਵੇ। 21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਮਰ ਜਾਵੇਗਾ। ਤੂਫ਼ਾਨ ਉਸਨੂੰ ਆਪਣੇ ਘਰ ਵਿੱਚੋਂ ਹੂੰਝ ਕੇ ਲੈ ਜਾਵੇਗਾ। 22 ਭਾਵੇਂ ਬੁਰਾ ਬੰਦਾ ਤੂਫ਼ਾਨ ਦੀ ਸ਼ਕਤੀ ਕੋਲੋਂ ਦੌੜਨ ਦੀ ਕੋਸ਼ਿਸ਼ ਕਰੇ। ਪਰ ਤੂਫ਼ਾਨ ਉਸ ਉੱਤੇ ਨਿਰਦਈ ਹੋਕੇ ਬਪੇੜੇ ਮਾਰੇਗਾ। 23 ਝਖ੍ਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ। ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।

28:1 "ਅਜਿਹੀਆਂ ਖਾਨਾਂ ਹਨ ਜਿੱਥੋਂ ਲੋਕ ਚਾਂਦੀ ਪ੍ਰਾਪਤ ਕਰਦੇ ਹਨ ਅਤੇ ਅਜਿਹੀਆਂ ਥਾਵਾਂ ਹਨ ਜਿੱਥੋਂ ਲੋਕ ਸੋਨੇ ਨੂੰ ਸ਼ੁਧ ਕਰਨ ਲਈ ਪਿਘਲਾਉਂਦੇ ਹਨ। 2 ਲੋਕੀਂ ਧਰਤੀ ਵਿੱਚੋਂ ਲੋਹਾ ਕੱਢਦੇ ਨੇ। ਪੱਥਰ ਤੋਂ ਤਾਂਬਾ ਪਿਘਲਾਇਆ ਜਾਂਦਾ ਹੈ। 3 ਕਾਮੇ ਰੋਸ਼ਨੀਆਂ ਗੁਫ਼ਾਵਾਂ ਅੰਦਰ ਲੈ ਜਾਂਦੇ ਨੇ। ਉਹ ਡੂੰਘੀਆਂ ਗੁਫਾਵਾਂ ਅੰਦਰ ਖੋਜਦੇ ਨੇ। ਡੂੰਘੇ ਹਨੇਰੇ ਵਿੱਚ, ਉਹ ਚੱਟਾਨਾਂ ਨੂੰ ਖੋਜਦੇ ਨੇ। 4 ਮਜ਼ਦੂਰ ਕੱਚੀ ਧਾਤ ਦੀਆਂ ਨੜਾਂ ਦੇ ਪਿੱਛੇ ਚੱਲਕੇ ਧਰਤੀ ਦੀ ਡੂੰਘਾਈ ਤੀਕ ਖੁਦਾਈ ਕਰਦੇ ਹਨ। ਉਹ ਧਰਤੀ ਵਿੱਚ ਡੂੰਘੇ ਜਾਂਦੇ ਨੇ, ਉਨ੍ਹਾਂ ਥਾਵਾਂ ਤੋਂ ਬਹੁਤ ਦੂਰ ਜਿੱਥੇ ਲੋਕ ਰਹਿੰਦੇ ਨੇ, ਹੇਠਾਂ ਤੱਕ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ ਉਹ ਰੱਸਿਆਂ ਨਾਲ ਬਹੁਤ ਹੇਠਾਂ ਧਰਤੀ ਦੇ ਹੋਰਾਂ ਲੋਕਾਂ ਤੋਂ ਬਹੁਤ ਦੂਰ ਲਟਕਦੇ ਨੇ। 5 ਭੋਜਨ ਧਰਤੀ ਦੇ ਉੱਪਰ ਉਤਾਂਹ ਵੱਲ ਉੱਗਦਾ ਹੈ। ਪਰ ਧਰਤੀ ਦੇ ਹੇਠਾਂ ਵੱਖਰੀ ਗੱਲ ਹੁੰਦੀ ਹੈ। ਜਿਵੇਂ ਅੱਗ ਨਾਲ ਹਰ ਸ਼ੈਅ ਪਿਘਲੀ ਹੋਵੇ। 6 ਨੀਲਮ ਧਰਤੀ ਦੇ ਹੇਠਾਂ ਲੱਭਦੇ ਹਨ ਅਤੇ ਸੋਨੇ ਕਣ ਵੀ ਧੂੜ ਵਿੱਚ ਹਨ। 7 ਜੰਗਲੀ ਪੰਛੀਆਂ ਨੂੰ ਵੀ ਧਰਤੀ ਦੇ ਹੇਠਲੇ ਰਾਹਾਂ ਦਾ ਨਹੀਂ ਪਤਾ ਹੁੰਦਾ। ਕਿਸੇ ਵੀ ਬਾਜ਼ ਨੇ ਉਨ੍ਹਾਂ ਹਨੇਰੇ ਰਾਹਾਂ ਨੂੰ ਨਹੀਂ ਦੇਖਿਆ। 8 ਜੰਗਲੀ ਜਾਨਵਰ ਕਦੇ ਉਨ੍ਹਾਂ ਰਾਹਾਂ ਉੱਤੇ ਨਹੀਂ ਤੁਰੇ, ਕਦੇ ਸ਼ੇਰ ਵੀ ਉਨ੍ਹਾਂ ਰਾਹਾਂ ਉੱਤੇ ਨਹੀਂ ਘੁੰਮੇ। 9 ਮਜ਼ਦੂਰ ਸਭ ਤੋਂ ਸਖਤ ਚੱਟਾਨ ਨੂੰ ਖੋਦਦੇ ਨੇ। ਉਹ ਪਰਬਤਾਂ ਦੇ ਬਲ੍ਲੇ ਖੁਦਾਈ ਕਰਦੇ ਨੇ। 10 ਮਜ਼ਦੂਰ ਚੱਟਾਨਾਂ ਦੇ ਵਿੱਚੋਂ ਦੀ ਸੁਰਂਗਾਂ ਖੋਦਦੇ ਨੇ। ਉਹ ਚੱਟਾਨ ਦੇ ਸਾਰੇ ਖਜ਼ਾਨਿਆਂ ਨੂੰ ਤੱਕਦੇ ਨੇ। 11 ਕਾਮੇ ਪਾਣੀ ਨੂੰ ਰੋਕਣ ਲਈ ਬੰਨ੍ਹ ਉਸਾਰਦੇ ਨੇ। ਉਹ ਛੁਪੀਆਂ ਚੀਜ਼ਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਨੇ। 12 "ਪਰ ਬੰਦਾ ਸਿਆਣਪ ਕਿੱਥੋ ਲੱਭ ਸਕਦਾ ਹੈ? ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸਕਦੇ ਹਾਂ। 13 ਆਦਮੀ ਨਹੀਂ ਜਾਣਦਾ ਸਿਆਣਪ ਕਿੱਥੋ ਹੈ? ਇਹ ਓਥੇ ਨਹੀਂ ਲੱਭਦੀ ਜਿੱਥੇ ਲੋਕ ਰਹਿੰਦੇ ਹਨ। 14 ਗਹਿਰਾ ਸਮੁੰਦਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।' ਸਾਗਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।' 15 ਤੁਸੀਂ ਸਿਆਣਪ ਨੂੰ ਸਭ ਤੋਂ ਚੰਗੇ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ। ਸਿਆਣਪ ਖਰੀਦਣ ਵਾਸਤੇ ਦੁਨੀਆਂ ਅੰਦਰ ਕਾਫ਼ੀ ਚਾਂਦੀ ਨਹੀਂ ਹੈ। 16 ਤੁਸੀਂ ਸਿਆਣਪ ਨੂੰ ਉਫੀਰ ਦੇ ਸੋਨੇ ਨਾਲ ਜਾਂ ਕੀਮਤੀ ਸੁਲੇਮਾਨੀ ਜਾਂ ਨੀਲਮ ਨਾਲ ਨਹੀਂ ਖਰੀਦ ਸਕਦੇ । 17 ਸਿਆਣਪ ਸੋਨੇ ਜਾਂ ਬਿਲੌਰ ਤੋਂ ਵਧੇਰੇ ਮੁੱਲਵਾਨ ਹੈ। ਸੋਨੇ ਵਿੱਚ ਜੜੇ ਕੀਮਤੀ ਹੀਰੇ ਸਿਆਣਪ ਨੂੰ ਨਹੀਂ ਖਰੀਦ ਸਕਦੇ। 18 ਸਿਆਣਪ ਮੂਂਗੇ ਜਾਂ ਜੈਸਪਰ ਤੋਂ ਵਧੇਰੇ ਕੀਮਤੀ ਹੈ। ਸਿਆਣਪ ਮਨਕਿਆਂ ਨਾਲੋਂ ਵਧੇਰੇ ਕੀਮਤੀ ਹੈ। 19 ਇਬੋਪੀਆ ਦੇਸ ਦਾ ਪੁਖਰਾਜ ਵੀ ਇੰਨਾ ਕੀਮਤੀ ਨਹੀਂ ਜਿੰਨੀ ਸਿਆਣਪ ਹੈ। ਤੁਸੀਂ ਸਿਆਣਪ ਸ਼ੁਧ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ। 20 ਇਸ ਲਈ ਸਿਆਣਪ ਕਿਬੋਁ ਆਉਂਦੀ ਹੈ? ਅਸੀਂ ਸਮਝ ਨੂੰ ਕਿੱਥੋ ਲੱਭ ਸਕਦੇ ਹਾਂ? 21 ਸਿਆਣਪ ਧਰਤੀ ਦੀ ਹਰ ਜਿਉਂਦੀ ਸ਼ੈਅ ਪਾਸੋਂ ਛੁਪੀ ਹੋਈ ਹੈ। ਅਕਾਸ਼ ਦੇ ਪੰਛੀ ਵੀ ਸਿਆਣਪ ਨੂੰ ਨਹੀਂ ਦੇਖ ਸਕਦੇ। 22 ਮੌਤ ਅਤੇ ਤਬਾਹੀ ਆਖਦੀ ਹੈ। 'ਅਸੀਂ ਸਿਆਣਪ ਨਹੀਂ ਲੱਭੀ,ਅਜੇ ਅਸੀਂ ਇਸ ਬਾਰੇ ਸਿਰਫ਼ ਅਫ਼ਵਾਹਾਂ ਹੀ ਸੁਣੀਆਂ ਨੇ।' 23 ਸਿਰਫ਼ ਪਰਮੇਸ਼ੁਰ ਸਿਆਣਪ ਦਾ ਰਾਹ ਜਾਣਦਾ ਹੈ। ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਸਿਆਣਪ ਕਿੱਥੋ ਹੈ। 24 ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸਕਦਾ ਹੈ। ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ। 25 ਪਰਮੇਸ਼ੁਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ। ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਸਮੁੰਦਰ ਕਿੰਨੇ ਵੱਡੇ ਬਣਾਏ ਜਾਣ। 26 ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ, ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ। 27 ਉਸ ਵੇਲੇ ਪਰਮੇਸ਼ੁਰ ਨੇ ਸਿਆਣਪ ਦੇਖੀ ਤੇ ਇਸ ਬਾਰੇ ਸੋਚਿਆ। ਪਰਮੇਸ਼ੁਰ ਨੇ ਵੇਖਿਆ ਕਿ ਸਿਆਣਪ ਕਿੰਨੀ ਮੁੱਲਵਾਨ ਸੀ ਅਤੇ ਸਿਆਣਪ ਨੂੰ ਮਨਜ਼ੂਰੀ ਦਿੱਤੀ।" 28 ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ, "ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ। ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।"

29:1 ਅੱਯੂਬ ਨੇ ਆਪਣੀ ਕਹਾਣੀ ਜਾਰੀ ਰੱਖੀ ਅਤੇ ਆਖਿਆ, 2 "ਕਾਸ਼ ਮੇਰਾ ਜੀਵਨ ਹੁੰਦਾ ਜਿਵੇਂ ਇਹ ਕੁਝ ਮਹੀਨੇ ਪਹਿਲਾਂ ਸੀ। ਉਸ ਵੇਲੇ, ਪਰਮੇਸ਼ੁਰ ਨੇ ਮੇਰਾ ਖਿਆਲ ਰੱਖਿਆ ਅਤੇ ਮੇਰੀ ਦੇਖ-ਭਾਲ ਕੀਤੀ। 3 ਉਸ ਵੇਲੇ ਪਰਮੇਸ਼ੁਰ ਦੀ ਰੌਸ਼ਨੀ ਮੇਰੇ ਉੱਤੇ ਚਮਕਦੀ ਸੀ, ਤਾਂ ਜੋ ਮੈਂ ਹਨੇਰੇ ਵਿੱਚ ਤੁਰ ਸਕਾਂ। ਪਰਮੇਸ਼ੁਰ ਨੇ ਮੈਨੂੰ ਸਹੀ ਜੀਵਨ ਢੰਗ ਦਰਸਾਇਆ ਸੀ। 4 ਮੈਂ ਉਨ੍ਹਾਂ ਦਿਨਾਂ ਨੂੰ ਲੋਚਦਾ ਹਾਂ ਜਦੋਂ ਮੈਂ ਵਧੀਆ ਹਲਾਤਾਂ ਵਿੱਚ ਸਾਂ ਅਤੇ ਪਰਮੇਸ਼ੁਰ ਮੇਰਾ ਨਜ਼ਦੀਕੀ ਮਿੱਤਰ ਸੀ। ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੀ ਅਸੀਸ ਮੇਰੇ ਘਰ ਉੱਤੇ ਸੀ। 5 ਮੈਂ ਉਸ ਸਮੇਂ ਨੂੰ ਲੋਚਦਾ ਹਾਂ ਜਦੋਂ ਹਾਲੇ ਸਰਬ-ਸ਼ਕਤੀਮਾਨ ਪਰਮੇਸ਼ੁਰ ਮੇਰੇ ਨਾਲ ਸੀ ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ। 6 ਜ਼ਿਂਦਗੀ ਉਸ ਵੇਲੇ ਬਹੁਤ ਵਧੀਆ ਸੀ। ਮੈਂ ਆਪਣੇ ਪੈਰ ਮਲਾਈ ਨਾਲ ਧੋਁਦਾ ਸੀ ਅਤੇ ਮੇਰੇ ਕੋਲ ਵਧੀਆ ਤੇਲਾਂ ਦਾ ਭਂਡਾਰ ਸੀ। 7 ਉਹ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਫ਼ਾਟਕ ਵੱਲ ਜਾਂਦਾ ਸਾਂ ਤੇ ਆਮ ਸਭਾ ਦੇ ਸਬਾਨ ਵਿੱਚ ਸ਼ਹਿਰ ਦੇ ਵੱਡੇਰਿਆਂ ਦੇ ਨਾਲ ਬੈਠਦਾ ਸਾਂ। 8 ਉੱਥੇ ਸਾਰੇ ਲੋਕ ਮੇਰੀ ਇੱਜ਼ਤ ਕਰਦੇ ਸਨ। ਜਵਾਨ ਆਦਮੀ ਮੇਰੇ ਲਈ ਰਾਹ ਛੱਡ ਦਿੰਦੇ ਸਨ ਜਦੋਂ ਉਹ ਮੈਨੂੰ ਆਉਂਦਿਆਂ ਦੇਖਦੇ ਸਨ। ਤੇ ਬਜ਼ੁਰਗ ਆਦਮੀ ਉੱਠ ਖਲੋਂਦੇ ਸਨ। ਉਹ ਮੇਰੇ ਲਈ ਆਪਣੀ ਇੱਜ਼ਤ ਦਰਸਾਉਣ ਲਈ ਖਲੋ ਜਾਂਦੇ ਸਨ। 9 ਲੋਕਾਂ ਦੇ ਆਗੂ ਗੱਲਾਂ ਕਰਨੋ ਹਟ ਜਾਂਦੇ ਸਨ ਤੇ ਹੋਰਾਂ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਮੂੰਹਾਂ ਉੱਤੇ ਆਪਣੇ ਹੱਥ ਰੱਖ ਲੈਂਦੇ ਸਨ। 10 ਬਹੁਤ ਮਹੱਤਵਪੂਰਣ ਆਗੂ ਵੀ ਆਪਣੀ ਆਵਾਜ਼ ਧੀਮੀ ਰੱਖਦੇ ਜਦੋਂ ਉਹ ਗੱਲ ਕਰਦੇ ਸਨ। ਹਾਂ, ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਤਾਲੂਆਂ ਨਾਲ ਜੁੜ ਗਈਆਂ ਹੋਣ। 11 ਲੋਕੀ ਸੁਣਦੇ ਸਨ ਜੋ ਵੀ ਮੈਂ ਆਖਦਾ ਸਾਂ ਤੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ। ਜੋ ਵੀ ਮੈਂ ਕਰਦਾ ਸਾਂ ਲੋਕੀਂ ਤੱਕਦੇ ਸਨ ਤੇ ਮੇਰੀ ਪ੍ਰਸ਼ਂਸਾ ਕਰਦੇ ਸਨ। 12 ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ। ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। 13 ਮਰਨ ਵਾਲਾ ਆਦਮੀ ਮੈਨੂੰ ਅਸੀਸ ਦਿੰਦਾ ਸੀ। ਮੈਂ ਉਨ੍ਹਾਂ ਵਿਧਵਾਵਾਂ ਦੀ ਸਹਾਇਤਾ ਕੀਤੀ ਜਿਹੜੀਆਂ ਲੋੜਵਂਦ ਸਨ। 14 ਜੀਵਨ ਦਾ ਸਹੀ ਢੰਗ ਮੇਰੇ ਕੱਪੜਿਆਂ ਵਾਂਗ ਸੀ ਅਤੇ ਨਿਰਪੱਖਤਾ ਮੇਰੇ ਚੋਲੇ ਤੇ ਪਗੜੀ ਵਾਂਗ ਸੀ। 15 ਮੈਂ ਅੰਨ੍ਹੇ ਲਈ ਅੱਖਾਂ ਸਾਂ। ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਦੀ ਅਗਵਾਈ ਕੀਤੀ। ਮੈਂ ਲਂਗੜਿਆਂ ਅਤੇ ਅਪਾਹਿਜਾਂ ਲਈ ਪੈਰ ਸਾਂ। ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦਾ ਸਾਂ। 16 ਮੈਂ ਗਰੀਬ ਲੋਕਾਂ ਲਈ ਇੱਕ ਪਿਉ ਵਰਗਾ ਸੀ। ਮੈਂ ਉਨ੍ਹਾਂ ਲੋਕਾਂ ਦੀ ਮੁਕੱਦਮੇ ਜਿੱਤਣ ਵਿੱਚ ਸਹਾਇਤਾ ਕਰਦਾ ਸਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸਾਂ। 17 ਮੈਂ ਬੁਰੇ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦੀ ਦੁਰ ਵਰਤੋਂ ਕਰਨੋ ਰੋਕਦਾ ਸਾਂ ਤੇ ਮੈਂ ਬੇਗੁਨਾਹ ਲੋਕਾਂ ਨੂੰ ਉਨ੍ਹਾਂ ਕੋਲੋਂ ਬਚਾਉਂਦਾ ਸਾਂ। 18 ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ, ਬੁਢਾਪੇ ਵੱਲ ਵਧਦਿਆਂ ਲੰਮਾ ਜੀਵਨ ਜੀਵਾਂਗਾ। 19 ਮੈਂ ਸੋਚਦਾ ਸਾਂ ਕਿ ਮੈਂ ਸਿਹਤਮੰਦ ਅਤੇ ਨਰੋਆ ਹੋਵਾਂਗਾ ਜਿਵੇਂ ਕੋਈ ਅਜਿਹਾ ਪੌਦਾ ਹੁੰਦਾ ਹੈ ਜਿਸ ਦੀਆਂ ਜਢ਼ਾਂ ਨੂੰ ਚੋਖਾ ਪਾਣੀ ਮਿਲਦਾ ਹੈ ਤੇ ਜਿਸ ਦੀਆਂ ਟਾਹਣੀਆਂ ਤ੍ਰੇਲ ਨਾਲ ਭਿੱਜੀਆਂ ਹੁੰਦੀਆਂ ਨੇ। 20 ਮੈਂ ਸੋਚਦਾ ਸਾਂ ਕਿ ਹਰ ਦਿਨ ਨਵੀਆਂ ਅਤੇ ਉਤੇਜਕ ਸਂਭਾਵਾਨਾਵਾਂ ਨਾਲ ਭਰਿਆ ਹੋਇਆ ਹੋਵੇਗਾ। 21 ਪਿਛਲੇ ਸਮੇਂ ਵਿੱਚ ਲੋਕ ਮੈਨੂੰ ਸੁਣਦੇ ਸਨ। ਉਹ ਚੁੱਪ ਹੁੰਦੇ ਸਨ ਜਦੋਂ ਉਹ ਮੇਰੇ ਮਸ਼ਵਰੇ ਨੂੰ ਉਡੀਕਦੇ ਸਨ। 22 ਜਦੋਂ ਮੈਂ ਬੋਲਣਾ ਬੰਦ ਕਰਦਾ ਸਾਂ ਮੈਨੂੰ ਸੁਣਨ ਵਾਲੇ ਲੋਕਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ ਹੁੰਦਾ ਸੀ। ਮੇਰੇ ਸ਼ਬਦ ਉਨ੍ਹਾਂ ਦੇ ਕੰਨਾਂ ਵਿੱਚ ਕੋਮਲਤਾ ਨਾਲ ਪੈਂਦੇ ਸਨ। 23 ਲੋਕੀ ਮੇਰੇ ਬੋਲਣ ਦਾ ਇੰਤਜ਼ਾਰ ਕਰਦੇ ਸਨ ਜਿਵੇਂ ਉਹ ਬਾਰਿਸ਼ ਦਾ ਇੰਤਜ਼ਾਰ ਕਰਦੇ ਨੇ। ਲੋਕੀਂ ਮੇਰੇ ਸ਼ਬਦਾਂ ਨੂੰ ਪੀਁਦੇ ਸਨ ਜਿਵੇਂ ਕਿ ਉਹ ਬਸੰਤ ਰੁੱਤ ਦੀ ਬਾਰਿਸ਼ ਹੋਵੇ। 24 ਮੈਂ ਉਨ੍ਹਾਂ ਲੋਕਾਂ ਨਾਲ ਹੱਸਦਾ ਸਾਂ, ਅਤੇ ਉਹ ਇਸ ਤੇ ਵਿਸ਼ਵਾਸ ਨਾ ਕਰ ਸਕੇ। ਉਹ ਮੇਰੇ ਆਤਮੇ ਨੂੰ ਹੇਠਾਂ ਨਾ ਲਿਆਏ। 25 ਮੇਰੀ ਚੋਣ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਹੁੰਦੀ ਸੀ, ਭਾਵੇਂ ਕਿ ਮੈਂ ਉਨ੍ਹਾਂ ਦਾ ਆਗੂ ਸਾਂ। ਮੈਂ ਉਸ ਰਾਜੇ ਵਰਗਾ ਸਾਂ ਜਿਹੜਾ ਆਪਣੀਆਂ ਫ਼ੌਜਾਂ ਦੀ ਛਾਉਣੀ ਵਿੱਚ ਉਦਾਸ ਲੋਕਾਂ ਨੂੰ ਸਕੂਨ ਦਿੰਦਾ ਹੋਇਆ ਹੁੰਦਾ ਹੈ।

30:1 ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ। ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸਕਦਾ। 2 ਹੁਣ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ ਹੈ। ਉਨ੍ਹਾਂ ਦੇ ਮਜ਼ਬੂਤ ਹੱਥ ਮੇਰੇ ਕਿਸੇ ਕੰਮ ਦੇ ਨਹੀਂ ਹਨ। 3 ਉਹ ਮੁਰਦਾ ਬੰਦਿਆਂ ਵਰਗੇ ਹਨ - ਉਹ ਭੁੱਖ ਨਾਲ ਮਰ ਰਹੇ ਹਨ। ਇਸ ਲਈ ਉਹ ਮਾਰੂਬਲ ਦੀ ਖੁਸ਼ਕ ਰੇਤ ਖਾਂਦੇ ਨੇ। 4 ਉਹ ਨਮਕੀਨ ਪੌਦਿਆਂ ਨੂੰ ਮਾਰੂਬਲ ਵਿੱਚੋਂ ਪੁਟ੍ਟਦੇ ਨੇ। ਉਹ ਕਾਨਿਆਂ ਦੀਆਂ ਜਢ਼ਾਂ ਖਾਂਦੇ ਨੇ। 5 ਉਹ ਹੋਰਨਾਂ ਲੋਕਾਂ ਕੋਲੋਂ ਭਜਾੇ ਗਏ ਸਨ। ਲੋਕ ਉਨ੍ਹਾਂ ਉੱਤੇ ਚੀਕਦੇ ਨੇ ਜਿਵੇਂ ਉਹ ਚੋਰ ਹੋਣ। 6 ਉਨ੍ਹਾਂ ਨੂੰ ਨਦੀਆਂ ਦੇ ਤਲ੍ਹਾਂ ਉੱਤੇ, ਪਹਾੜੀ ਦੇ ਪਾਸਿਆਂ ਵਾਲੀਆਂ ਗੁਫ਼ਾਵਾਂ ਵਿੱਚ ਅਤੇ ਧਰਤੀਆਂ ਵਿਚਲੀਆਂ ਖੱਡਾਂ ਵਿੱਚ ਰਹਿਣਾ ਚਾਹੀਦਾ ਹੈ। 7 ਉਹ ਝਾੜੀਆਂ ਵਿੱਚ ਹਿਣਕਦੇ (ਖੋਤੇ ਦੀ ਆਵਾਜ਼) ਨੇ, ਤੇ ਕੰਡਿਆਲੀਆਂ ਝਾੜੀਆਂ ਅੰਦਰ ਇਕੱਠੇ ਮਿਸਟਕੇ ਬੈਠਦੇ ਨੇ। 8 ਉਹ ਨਿਕੰਮੇ ਲੋਕਾਂ ਦਾ ਟੋਲਾ ਹਨ ਜਿਨ੍ਹਾਂ ਦੇ ਕੋਈ ਨਾਮ ਨਹੀਂ, ਜਿਨ੍ਹਾਂ ਨੂੰ ਆਪਣੇ ਹੀ ਦੇਸ ਵਿੱਚੋਂ ਧਕਿਆ ਗਿਆ ਸੀ। 9 ਹੁਣ ਉਨ੍ਹਾਂ ਆਦਮੀਆਂ ਦੇ ਪੁੱਤਰ ਮੇਰਾ ਮਜ਼ਾਕ ਉਡਾਉਣ ਲਈ ਮੇਰੇ ਬਾਰੇ ਗੀਤ ਗਾਉਂਦੇ ਨੇ। ਮੇਰਾ ਨਾਮ ਉਨ੍ਹਾਂ ਲਈ ਬੁਰਾ ਸ਼ਬਦ ਬਣ ਗਿਆ ਹੈ। 10 ਉਹ ਨੌਜਵਾਨ ਆਦਮੀ ਮੈਨੂੰ ਨਫ਼ਰਤ ਕਰਦੇ ਨੇ, ਉਹ ਮੇਰੇ ਕੋਲੋਂ ਦੂਰ ਖਲੋਂਦੇ ਨੇ, ਉਹ ਸੋਚਨੇ ਨੇ ਕਿ ਉਹ ਮੇਰੇ ਨਾਲੋਂ ਬਿਹਤਰ ਨੇ। ਅਤੇ ਉਹ ਮੇਰੇ ਚਿਹਰੇ ਉੱਤੇ ਬੁਕ੍ਕਣੋਁ ਵੀ ਨਹੀਂ ਰੁਕਦੇ। 11 ਪਰਮੇਸ਼ੁਰ ਨੇ ਮੇਰੇ ਕਮਾਨ ਦੀ ਡੋਰ ਖੋਹ ਲਈ ਹੈ, ਤੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ। ਇਹ ਜਵਾਨ ਲੋਕ ਸਾਰਾ ਸ੍ਵੈ-ਕਾਬੂ ਸੁੱਟ ਦਿੰਦੇ ਹਨ ਜਦੋਂ ਮੈਂ ਉਨ੍ਹਾਂ ਦੇ ਦੁਆਲੇ ਹੁੰਦਾ ਹਾਂ। 12 ਉਹ ਮੇਰੇ ਸੱਜੇ ਪਾਸੇ ਹਮਲਾ ਕਰਦੇ ਨੇ। ਉਹ ਮੇਰੇ ਹੇਠੋਁ ਪੈਰ ਖਿੱਚ ਲੈਂਦੇ ਨੇ। ਮੈਂ ਹਮਲੇ ਹੇਠ ਆਏ ਸ਼ਹਿਰ ਵਾਂਗ ਮਹਿਸੂਸ ਕਰਦਾ ਹਾਂ ਉਹ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਤਬਾਹ ਕਰਨ ਲਈ ਮੇਰੀਆਂ ਕੰਧਾਂ ਨਾਲ ਗੰਦੀਆਂ ਪਨਾਹਾਂ ਬਣਾਉਂਦੇ ਹਨ। 13 ਉਹ ਸੜਕ ਦੀ ਰਾਖੀ ਕਰਦੇ ਨੇ ਤਾਂ ਕਿ ਮੈਂ ਬਚ ਕੇ ਨਾ ਨਿਕਲ ਸਕਾਂ। ਉਹ ਮੈਨੂੰ ਤਬਾਹ ਕਰਨ ਵਿੱਚ ਸਫ਼ਲ ਹੁੰਦੇ ਨੇ। ਉਨ੍ਹਾਂ ਨੂੰ ਕਿਸੇ ਹੋਰ ਦੀ ਸਹਾਇਤਾ ਨਹੀਂ ਲੋੜੀਦੀ। 14 ਉਹ ਕੰਧ ਵਿੱਚ ਸਂਨ੍ਹ ਲਾਉਂਦੇ ਨੇ। ਉਹ ਇਸ ਵਿੱਚੋਂ ਭੱਜਦੇ ਹੋਏ ਨਿਕਲ ਆਉਂਦੇ ਨੇ ਤੇ ਮੇਰੇ ਉੱਪਰ ਟੁੱਟਦੀਆਂ ਹੋਈਆਂ ਚੱਟਾਨਾਂ ਡਿੱਗ ਪੈਁਦੀਆਂ ਹੈ। 15 ਮੈਂ ਡਰ ਨਾਲ ਕੰਬ ਰਿਹਾ ਹਾਂ। ਉਹ ਜਵਾਨ ਆਦਮੀ ਮੇਰੀ ਇੱਜ਼ਤ ਨੂੰ ਦੂਰ ਭਜਾਉਂਦੇ ਨੇ ਜਿਵੇਂ ਵਗਦੀ ਹੋਈ ਹਵਾ ਚੀਜ਼ਾਂ ਨੂੰ ਉਡਾਉਂਦੀ ਹੈ। ਮੇਰੀ ਸੁਰਖਿਆ ਬੱਦਲ ਵਾਂਗ ਅਲੋਪ ਹੋ ਜਾਂਦੀ ਹੈ। 16 "ਹੁਣ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਮੈਂ ਛੇਤੀ ਹੀ ਮਰ ਜਾਵਾਂਗਾ। ਦੁੱਖਾਂ ਦੇ ਦਿਨਾਂ ਨੇ ਮੈਨੂੰ ਜਕੜ ਲਿਆ ਹੈ। 17 ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ। ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ। 18 ਅਪਾਰ ਤਾਕਤ ਨਾਲ, ਪਰਮੇਸ਼ੁਰ ਮੇਰੇ ਕੱਪੜੇ ਖੋਹ ਲੈਂਦਾ। ਉਹ ਮੈਨੂੰ ਮੇਰੇ ਚੋਲੇ ਦਾ ਕਾਲਰ ਫ਼ੜ ਕੇ ਜਕੜ ਦਿੰਦਾ। 19 ਪਰਮੇਸ਼ੁਰ ਨੇ ਮੈਨੂੰ ਗਾਰੇ ਅੰਦਰ ਸੁੱਟ ਦਿੱਤਾ ਸੀ ਤੇ ਮੈਂ ਧੂੜ ਅਤੇ ਰਾਖ ਵਰਗਾ ਬਣ ਗਿਆ। 20 ਹੇ ਪਰਮੇਸ਼ੁਰ, ਸਹਾਇਤਾ ਲਈ ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ, ਪਰ ਤੂੰ ਨਹੀਂ ਸੁਣਦਾ। ਮੈਂ ਖਲੋ ਕੇ ਪ੍ਰਾਰਥਨਾ ਕਰਦਾ ਹਾਂ, ਪਰ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ। 21 ਹੇ ਪਰਮੇਸ਼ੁਰ, ਤੂੰ ਮੇਰੇ ਨਾਲ ਕਮੀਨੀਆਂ ਗੱਲਾਂ ਕਰਦਾ ਹੈਂ। ਤੂੰ ਮੈਨੂੰ ਸੱਟ ਮਾਰਨ ਲਈ ਆਪਣੀ ਤਾਕਤ ਵਰਤਦਾ ਹੈਂ। 22 ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ। ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ। 23 ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ, ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ। 24 ਪਰ ਸੱਚਮੁੱਚ ਉਸ ਆਦਮੀ ਨੂੰ ਕੋਈ ਵੀ ਸੱਟ ਨਹੀਂ ਮਾਰਦਾ ਜਿਹੜਾ ਪਹਿਲਾਂ ਹੀ ਬਰਬਾਦ ਹੈ ਤੇ ਸਹਾਇਤਾ ਲਈ ਚੀਕ ਰਿਹਾ ਹੈ। 25 ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ। ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ। 26 ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ। ਜਦੋਂ ਮੈਂ ਰੌਸ਼ਨੀ ਲਈ ਤਕਿਆ, ਹਨੇਰਾ ਆ ਗਿਆ। 27 ਮੈਂ ਅੰਦਰੋਂ ਆਇਆ ਹਾਂ। ਦੁੱਖ ਕਦੇ ਨਹੀਂ ਭੁੱਲਦਾ ਤੇ ਦੁੱਖ ਤਾ ਹਾਲੇ ਸ਼ੁਰੂ ਹੀ ਹੋਇਆ ਹੈ। 28 ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ। ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ। 29 ਮੈਂ ਇਕੱਲਾ ਆਵਾਰਾ ਕੁਤਿਆਂ ਵਰਗਾ ਤੇ ਮਾਰੂਬਲ ਦੇ ਸ਼ਤਰ ਮੁਰਗਾਂ ਵਾਂਗ ਹਾਂ। 30 ਮੇਰੀ ਚਮੜੀ ਸੜ ਗਈ ਹੈ ਤੇ ਲਹਿ ਗਈ ਹੈ। ਮੇਰਾ ਸ਼ਰੀਰ ਬੁਖਾਰ ਨਾਲ ਜਲ ਰਿਹਾ ਹੈ। 31 ਮੇਰੀ ਬਰਬਤ ਨੂੰ ਸਿਰਫ਼ ਉਦਾਸ ਗੀਤਾਂ ਲਈ ਹੀ ਸੁਰ ਦਿੱਤਾ ਗਿਆ ਹੈ। ਮੇਰੀ ਵੰਝਲੀ ਵੈਣਾਂ ਵਰਗੀਆਂ ਧੁਨਾਂ ਛੇੜਦੀ ਹੈ।

31:1 "ਮੈਂ ਆਪਣੀਆਂ ਅੱਖਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਮੈਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਨਹੀਂ ਦੇਖਾਂਗਾ, ਜੋ ਉਸ ਲਈ ਮੇਰੇ ਅੰਦਰ ਚਾਹਤ ਪੈਦਾ ਕਰੇ। 2 ਸਰਬ-ਸ਼ਕਤੀਮਾਨ ਪਰਮੇਸ਼ੁਰ ਲੋਕਾਂ ਨਾਲ ਕੀ ਕਰਦਾ ਹੈ? ਪਰਮੇਸ਼ੁਰ ਕਿਵੇਂ ਲੋਕਾਂ ਨੂੰ ਆਪਣੇ ਉੱਚ ਅਕਾਸ਼ਾਂ ਵਿਚਲੇ ਘਰਾਂ ਵਿੱਚੋਂ ਮਿਲਾ ਦਿੰਦਾ ਹੈ। 3 ਪਰਮੇਸ਼ੁਰ ਬਦਕਾਰ ਲੋਕਾਂ ਉੱਤੇ ਮੁਸੀਬਤ ਅਤੇ ਤਬਾਹੀ ਭੇਜਦਾ ਹੈ, ਅਤੇ ਉਨ੍ਹਾਂ ਲੋਕਾਂ ਨੂੰ ਤਬਾਹੀ ਜਿਹੜੀ ਗ਼ਲਤ ਕਰਦੇ ਨੇ। 4 ਮੈਂ ਜੋ ਵੀ ਕਰਦਾ ਹਾਂ ਪਰਮੇਸ਼ੁਰ ਜਾਣਦਾ ਹੈ। ਤੇ ਉਹ ਮੇਰੇ ਹਰ ਕੰਮ ਨੂੰ ਦੇਖਦਾ ਹੈ। 5 ਮੈਂ ਝੂਠ ਨਹੀਂ ਬੋਲਿਆ ਹੈ ਤੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। 6 ਜੇਕਰ ਪਰਮੇਸ਼ੁਰ ਸਹੀ ਤੋਲ ਵਰਤੇ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਿਰਦੋਸ਼ ਹਾਂ। 7 ਫ਼ੇਰ ਪਰਮੇਸ਼ੁਰ ਜਾਣ ਲੈਂਦਾ ਜੇ ਮੈਂ ਸਹੀ ਰਸਤੇ ਤੋਂ ਭਟਕ ਜਾਂਦਾ, ਜੇ ਮੇਰੀਆਂ ਅੱਖਾਂ ਮੇਰੇ ਦਿਲ ਨੂੰ ਬਦੀ ਵੱਲ ਲੈ ਜਾਂਦੀਆਂ, ਜਾਂ ਜੇ ਮੇਰੇ ਹੱਥ ਪਾਪ ਨਾਲ ਨਾਪਾਕ ਹੁੰਦੇ। 8 ਫ਼ੇਰ ਇਹ ਹੋਰਨਾਂ ਲੋਕਾਂ ਲਈ ਉਨ੍ਹਾਂ ਫ਼ਸਲਾਂ ਨੂੰ ਖਾਣਾ ਸਹੀ ਹੁੰਦਾ ਜਿਹੜੀਆਂ ਮੈਂ ਬੀਜੀਆਂ ਸਨ, ਜਾਂ ਉਨ੍ਹਾਂ ਪੌਦਿਆਂ ਨੂੰ ਪੁਟ੍ਟਣਾ ਜਿਹੜੇ ਮੈਂ ਉਗਾਏ ਸਨ। 9 ਜੇ ਮੈਂ ਕਿਸੇ ਹੋਰ ਔਰਤ ਨੂੰ ਚਾਹਿਆ, ਜਾਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ, ਉਸਦੀ ਪਤਨੀ ਨਾਲ ਪਾਪ ਕਰਨ ਲਈ ਇੰਤਜ਼ਾਰ ਕੀਤਾ ਹੈ। 10 ਤਾਂ ਫ਼ਿਰ ਮੇਰੀ ਪਤਨੀ ਨੂੰ ਵੀ ਦੂਸਰੇ ਮਰਦ ਦਾ ਭੋਜਨ ਬਨਾਉਣ ਦਿਉ, ਤੇ ਹੋਰਨਾਂ ਮਰਦਾਂ ਨੂੰ ਉਸਦੇ ਨਾਲ ਸੌਣ ਦਿਉ। 11 ਕਿਉਂਕਿ ਜਿਨਸੀ ਪਾਪ ਸ਼ਰਮਨਾਕ ਹੈ। ਇਹ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ। 12 ਜਿਨਸੀ ਪਾਪ ਉਸ ਅੱਗ ਵਰਗਾ ਹੈ ਜਿਹੜੀ ਬਲਦੀ ਹੈ ਜਦੋਂ ਤੱਕ ਹਰ ਚੀਜ਼ ਨੂੰ ਸਾੜਕੇ ਸੁਆਹ ਨਹੀਂ ਕਰ ਦਿੰਦੀ। ਇਹ ਹਰ ਗੱਲ ਨੂੰ, ਜੋ ਮੈਂ ਕੀਤੀ ਹੈ ਬਰਬਾਦ ਕਰ ਸਕਦੀ ਸੀ। 13 ਜੇ ਮੈਂ ਇਨਕਾਰ ਕਰਦਾ ਹਾਂ ਆਪਣੇ ਗੁਲਾਮਾਂ ਨਾਲ ਇਮਾਨਦਾਰ ਹੋਣ ਤੋਂ ਜਦੋਂ ਉਨ੍ਹਾਂ ਕੋਲ ਮੇਰੀ ਸ਼ਿਕਾਇਤ ਹੁੰਦੀ ਹੈ, 14 ਤਾਂ ਫੈਰ ਮੈਂ ਉਦੋਂ ਕੀ ਕਰਾਂਗਾ ਜਦੋਂ ਮੈਨੂੰ ਪਰਮੇਸ਼ੁਰ ਦਾ ਸਾਮ੍ਹਣਾ ਕਰਨਾ ਪਵੇਗਾ? ਮੈਂ ਕੀ ਆਖਾਂਗਾ ਜਦੋਂ ਪਰਮੇਸ਼ੁਰ ਮੇਰੇ ਕੋਲੋਂ ਪੁੱਛੇਗਾ ਕਿ ਮੈਂ ਕੀ ਕੀਤਾ ਹੈ। 15 ਪਰਮੇਸ਼ੁਰ ਨੇ ਮੈਨੂੰ ਮੇਰੀ ਮਾਂ ਦੇ ਸ਼ਰੀਰ ਅੰਦਰ ਸਾਜਿਆ। ਅਤੇ ਪਰਮੇਸ਼ੁਰ ਨੇ ਮੇਰੇ ਗੁਲਾਮਾਂ ਨੂੰ ਵੀ ਸਾਜਿਆ। ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਆਪਣੀਆਂ ਮਾਵਾਂ ਦੇ ਸ਼ਰੀਰ ਅੰਦਰ ਸ਼ਕਲ ਦਿੱਤੀ। 16 ਮੈਂ ਕਦੇ ਵੀ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਸਦਾ ਵਿਧਵਾਵਾਂ ਨੂੰ ਦਿੱਤਾ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਸੀ। 17 ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ। 18 ਮੈਂ ਆਪਣੀ ਸਾਰੀ ਉਮਰ ਪਿਉ ਬਾਹਰੇ ਬੱਚਿਆਂ ਲਈ ਪਿਤਾ ਵਰਗਾ ਬਣਿਆ ਹਾਂ। ਆਪਣੀ ਸਾਰੀ ਉਮਰ, ਮੈਂ ਵਿਧਵਾਵਾਂ ਦਾ ਧਿਆਨ ਰੱਖਿਆ ਹੈ। 19 ਜਦੋਂ ਮੈਂ ਲੋਕਾਂ ਨੂੰ ਕਸ਼ਟ ਝਲ੍ਲਦਿਆਂ ਦੇਖਿਆ ਕਿਉਂ ਕਿ ਉਨ੍ਹਾਂ ਕੋਲ ਬਸਤਰ ਨਹੀਂ ਸਨ ਜਾਂ ਕਿਸੇ ਗਰੀਬ ਆਦਮੀ ਨੂੰ ਬਿਨਾ ਚੋਲੇ ਤੋਂ। 20 ਮੈਂ ਹਮੇਸ਼ਾ ਉਨ੍ਹਾਂ ਨੂੰ ਬਸਤਰ ਦਿੱਤੇ ਨੇ। ਮੈਂ ਉਨ੍ਹਾਂ ਨੂੰ ਨਿਘ੍ਘ ਪਹੁੰਚਾਉਣ ਲਈ ਆਪਣੀਆਂ ਹੀ ਭੇਡਾਂ ਦੀ ਉਨ ਦੀ ਵਰਤੋਂ ਕੀਤੀ। ਤੇ ਉਨ੍ਹਾਂ ਨੇ ਮੈਨੂੰ ਸੱਚੇ ਦਿਲੋਂ ਅਸੀਸ ਦਿੱਤੀ। 21 ਉਘਰਿਆ ਨਹੀਂ ਕਦੇ ਵੀ ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸਨੂੰ ਦਰ ਉੱਤੇ ਸਹਾਇਤਾ ਮੰਗਦਿਆਂ। 22 ਜੇ ਮੈਂ ਕਦੇ ਅਜਿਹਾ ਕੀਤਾ ਹੋਵੇ, ਤਾਂ ਮੇਰੀ ਬਾਂਹ ਜੜੋਂ ਪੁੱਟੀ ਜਾਵੇ ਅਤੇ ਮੇਰੇ ਮੋਢੇ ਉੱਤੋਂ ਢਹਿ ਪਵੇ। 23 ਪਰ ਮੈਂ ਇਹੋ ਜਿਹੀਆਂ ਕੋਈ ਵੀ ਗੱਲਾਂ ਨਹੀਂ ਕੀਤੀਆਂ। ਮੈਂ ਪਰਮੇਸ਼ੁਰ ਦੇ ਦੰਡ ਤੋਂ ਡਰਦਾ ਹਾਂ। ਉਸ ਦਾ ਪਰਤਾਪ ਮੈਨੂੰ ਭੈਭੀਤ ਕਰਦਾ ਹੈ। 24 ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ। ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ। ਮੈਂ ਕਦੇ ਵੀ ਸ਼ੁਧ ਸੋਨੇ ਨੂੰ ਨਹੀਂ ਆਖਿਆ, 'ਤੂੰ ਹੀ ਮੇਰੀ ਉਮੀਦ ਹੈਂ।' 25 ਮੈਂ ਅਮੀਰ ਰਿਹਾ ਹਾਂ। ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ। ਮੈਂ ਬਹੁਤ ਧਨ ਕਮਾਇਆ ਹੈ। ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ। 26 ਮੈਂ ਕਦੇ ਵੀ ਚਮਕੀਲੇ ਸੂਰਜ ਦੀ ਜਾਂ ਖੂਬਸੂਰਤ ਚੰਨ ਦੀ ਉਪਾਸਨਾ ਨਹੀਂ ਕੀਤੀ। 27 ਮੈਂ ਇੰਨਾ ਮੂਰਖ ਨਹੀਂ ਸਾਂ ਕਿ ਮੈਂ ਕਦੇ ਵੀ ਸੂਰਜ ਤੇ ਚੰਨ ਦੀ ਉਪਾਸਨਾ ਕਰਦਾ। 28 ਇਹ ਵੀ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕੀਤੀ ਹੁੰਦੀ ਤਾਂ ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਬੇਵਫਾਈ ਕੀਤੀ ਹੁੰਦੀ। 29 ਮੈਂ ਕਦੇ ਵੀ ਖੁਸ਼ ਨਹੀਂ ਰਿਹਾ ਹਾਂ ਜਦੋਂ ਮੇਰੇ ਦੁਸ਼ਮਣ ਤਬਾਹ ਹੋਏ। ਮੈਂ ਕਦੇ ਵੀ ਆਪਣੇ ਦੁਸ਼ਮਣਾਂ ਉੱਤੇ ਨਹੀਂ ਹਸਿਆ ਜਦੋਂ ਉਨ੍ਹਾਂ ਉੱਤੇ ਬੁਰਾ ਵਕਤ ਆਇਆ। 30 ਮੈਂ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਦਾ, ਅਤੇ ਉਨ੍ਹਾਂ ਦੇ ਮਰਨ ਦੀ ਲੋਚਾ ਕਰਨ ਦਾ, ਪਾਪ ਆਪਣੇ ਮੁਖ ਨੂੰ ਨਹੀਂ ਕਰਨ ਦਿੱਤਾ। 31 ਮੇਰੇ ਘਰ ਦੇ ਸਾਰੇ ਹੀ, ਜਾਣਦੇ ਨੇ ਕਿ ਮੈਂ ਸਦਾ ਹੀ ਅਜਨਬੀਆਂ ਨੂੰ ਭੋਜਨ ਦਿੱਤਾ ਹੈ। 32 ਮੈਂ ਅਜਨਬੀਆਂ ਨੂੰ ਹਮੇਸ਼ਾ ਆਪਣੇ ਘਰ ਅੰਦਰ ਬੁਲਾਇਆ ਤਾਂ ਜੋ ਉਨ੍ਹਾਂ ਨੂੰ ਰਾਤ ਵੇਲੇ ਗਲੀਆਂ ਵਿੱਚ ਨਾ ਸੌਣਾ ਪਵੇ। 33 ਹੋਰ ਲੋਕੀ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਮੈਂ ਕਦੇ ਵੀ ਆਪਣਾ ਦੋਸ਼ ਨਹੀਂ ਛੁਪਾਇਆ। 34 ਮੈਂ ਇਸ ਗੱਲੋ ਕਦੇ ਵੀ ਨਹੀਂ ਡਰਿਆ ਸਾਂ ਕਿ ਲੋਕ ਕੀ ਆਖਣਗੇ। ਉਸ ਡਰ ਨੇ ਮੈਨੂੰ ਕਦੇ ਵੀ ਚੁੱਪ ਨਹੀਂ ਰਹਿਣ ਦਿੱਤਾ। ਇਸ ਨੇ ਕਦੇ ਵੀ ਮੈਨੂੰ ਬਾਹਰ ਜਾਣੋ ਨਹੀਂ ਵਰਜਿਆ। ਮੈਂ ਲੋਕਾਂ ਦੀ ਨਫ਼ਰਤ ਤੋਂ ਨਹੀਂ ਡਰਦਾ ਹਾਂ। 35 ਮੈਂ ਇੱਛਾ ਕਰਦਾਂ, ਮੈਨੂੰ ਸੁਣਨ ਵਾਲਾ ਕੋਈ ਹੁੰਦਾ, ਮੈਨੂੰ ਆਪਣਾ ਪੱਖ ਸਮਝਾਉਣ ਦਿੰਦਾ। ਕਾਸ਼ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਜਵਾਬ ਦੇਵੇ। ਮੈਂ ਇੱਛਾ ਕਰਦਾ ਹਾਂ ਕਿ ਉਹ ਲਿਖੇ ਜੋ ਉਹ ਸੋਚਦਾ ਹੈ ਕਿ ਮੈਂ ਗਲਤ ਕੀਤਾ। 36 ਫ਼ੇਰ ਮੈਂ ਉਹ ਨਿਸ਼ਾਨ ਆਪਣੀ ਗਰਦਨ ਦੁਆਲੇ ਪਹਿਨ ਲਵਾਂਗਾ। ਮੈਂ ਇਸ ਨੂੰ ਆਪਣੇ ਸਿਰ ਤੇ ਤਾਜ ਦੀ ਤਰ੍ਹਾਂ ਪਹਿਨ ਲਵਾਂਗਾ। 37 ਜੇਕਰ ਪਰਮੇਸ਼ੁਰ ਨੇ ਅਜਿਹਾ ਕੀਤਾ, ਤਾਂ ਜੋ ਕੁਝ ਵੀ ਮੈਂ ਕੀਤਾ ਉਸ ਦਾ ਵਰਣਨ ਕਰਨ ਦੇ ਯੋਗ ਹੋਵਾਂਗਾ। ਮੈਂ ਪਰਮੇਸ਼ੁਰ ਕੋਲ ਆਪਣਾ ਸਿਰ ਉੱਚਾ ਚੁੱਕ ਕੇ ਇੱਕ ਆਗੂ ਵਾਂਗ ਆ ਸਕਦਾ ਹਾਂ। 38 ਮੈਂ ਕਿਸੇ ਕੋਲੋਂ ਆਪਣੀ ਭੇਡ ਚੋਰੀ ਨਹੀਂ ਕੀਤੀ। ਕੋਈ ਵੀ ਇਸ ਨੂੰ ਚੁਰਾਉਣ ਦਾ ਇਲਜ਼ਾਮ ਮੇਰੇ ਉੱਤੇ ਨਹੀਂ ਲਗਾ ਸਕਦਾ। 39 ਮੈਂ ਕਿਸਾਨਾਂ ਨੂੰ ਉਸ ਭੋਜਨ ਲਈ ਪੈਸੇ ਦਿੱਤੇ ਜਿਹੜਾ ਮੈਂ ਉਸ ਜ਼ਮੀਨ ਤੋਂ ਪ੍ਰਾਪਤ ਕੀਤਾ। ਅਤੇ ਕਦੇ ਵੀ ਮੈਂ ਕਿਸੇ ਦੀ ਮਾਲਕੀ ਵਾਲੀ ਜ਼ਮੀਨ ਉਸ ਕੋਲੋਂ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ। 40 ਜੇ ਕਦੇ ਵੀ ਮੈਂ ਇਹੋ ਜਿਹੀਆਂ ਕੋਈ ਬੁਰੀਆਂ ਗੱਲਾਂ ਕੀਤੀਆਂ ਹੋਣ ਤਾਂ ਮੇਰੇ ਖੇਤਾਂ ਵਿੱਚ ਕਣਕ ਅਤੇ ਜੋਁ ਦੀ ਬਾਵੇਂ ਕੰਡਿਆਲੀਆਂ ਝਾੜੀਆਂ ਉਗਣ।" ਅੱਯੂਬ ਦੇ ਸ਼ਬਦ ਖਤਮ ਹੁੰਦੇ ਹਨ।

32:1 ਫੇਰ ਅੱਯੂਬ ਦੇ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਜਵਾਬ ਦੇਣ ਦੀ ਕੋਸ਼ਿਸ਼ ਛੱਡ ਦਿੱਤੀ ਇਹ ਗੱਲ ਉਨ੍ਹਾਂ ਨੇ ਇਸ ਕਰਕੇ ਛੱਡ ਦਿੱਤੀ ਕਿਉਂਕਿ ਅੱਯੂਬ ਨੂੰ ਆਪਣੇ ਬੇਗੁਨਾਹ ਹੋਣ ਉੱਪਰ ਅਬਾਹ ਭਰੋਸਾ ਸੀ। 2 ਪਰ ਉਬੇ ਇਕ ਨੌਜਵਾਨ ਆਦਮੀ ਸੀ ਜਿਸਦਾ ਨਾਮ ਸੀ ਅਲੀਹੂ ਸਪੁੱਤਰ ਬਰਕੇਲ। ਬਰਕੇਲ ਬੁਜ਼ ਦਾ ਉਤਰਾਧਿਕਾਰੀ ਸੀ। ਅਲੀਹੂ ਰਾਮ ਦੇ ਪਰਿਵਾਰ ਵਿਚੋਂ ਸੀ। ਅਲੀਹੂ ਅੱਯੂਬ ਉੱਤੇ ਬਹੁਤ ਕ੍ਰੋਧਵਾਨ ਹੋ ਗਿਆ ਕਿਉਂਕਿ ਅੱਯੂਬ ਆਖ ਰਿਹਾ ਸੀ ਕਿ ਉਹ ਸਹੀ ਸੀ। ਉਹ ਆਖ ਰਿਹਾ ਸੀ ਕਿ ਉਹ ਪਰਮੇਸ਼ੁਰ ਨਾਲੋਂ ਵੀ ਵਧ ਧਰਮੀ ਸੀ। 3 ਅਲੀਹੂ ਅੱਯੂਬ ਦੇ ਤਿੰਨਾਂ ਦੋਸਤਾਂ ਨਾਲ ਵੀ ਨਾਰਾਜ਼ ਸੀ। ਕਿਉਂਕਿ ਅੱਯੂਬ ਦੇ ਤਿੰਨੇ ਦੋਸਤ ਅੱਯੂਬ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਅੱਯੂਬ ਨੂੰ ਨਿਂਦਿਆ। 4 ਕਿਉਂ ਕਿ ਅਲੀਹੂ ਉਬੇ ਸਭ ਤੋਂ ਛੋਟੀ ਉਮਰ ਦਾ ਸੀ ਇਸ ਲਈ ਉਸਨੇ ਉਦੋਂ ਤੱਕ ਇੰਤਜਾਰ ਕੀਤਾ ਜਦੋਂ ਤੱਕ ਕਿ ਸਾਰਿਆਂ ਨੇ ਗੱਲਬਾਤ ਖਤਮ ਨਹੀਂ ਕਰ ਲਈ। ਫ਼ੇਰ ਉਸਨੇ ਮਹਿਸੂਸ ਕੀਤਾ ਕਿ ਉਹ ਗੱਲ ਕਰ ਸਕਦਾ ਸੀ। 5 ਪਰ ਫ਼ੇਰ ਅਲੀਹੂ ਨੇ ਦੇਖਿਆ ਕਿ ਅੱਯੂਬ ਦੇ ਤਿੰਨਾਂ ਦੋਸਤਾਂ ਪਾਸ ਹੋਰ ਕੁਝ ਵੀ ਆਖਣ ਨੂੰ ਨਹੀਂ ਸੀ ਇਸ ਲਈ ਉਹ ਕ੍ਰੋਧਵਾਨ ਹੋ ਗਿਆ। 6 ਇਸ ਲਈ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਆਖਿਆ:"ਮੈਂ ਉਮਰ ਵਿੱਚ ਛੋਟਾ ਹਾਂ ਅਤੇ ਤੁਸੀਂ ਬਜ਼ੁਰਗ ਆਦਮੀ ਹੋ। ਇਸ ਲਈ ਮੈਂ ਇਹ ਗੱਲ ਆਖਣੋ ਡਰਦਾ ਹਾਂ ਜੋ ਮੈਂ ਸੋਚ ਰਿਹਾ ਹਾਂ। 7 ਮੈਂ ਦਿਲ ਵਿੱਚ ਸੋਚਿਆ 'ਬਜ਼ੁਰਗ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ। ਬਜ਼ੁਰਗਾਂ ਨੇ ਬਹੁਤ ਵਰ੍ਹੇ ਜੀਵਿਆ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਬਹੁਤ ਗੱਲਾਂ ਸਿਖ੍ਖੀਆਂ ਹੁੰਦੀਆਂ ਹਨ।' 8 ਪਰ ਪਰਮੇਸ਼ੁਰ ਦਾ ਆਤਮਾ ਹੀ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲੋਂ ਆਉਂਦਾ 'ਸਾਰੇ' ਲੋਕਾਂ ਨੂੰ ਸਮਝ ਪ੍ਰਦਾਨ ਕਰਦਾ ਹੈ। 9 ਬਜ਼ੁਰਗ ਲੋਕ ਹੀ ਸਿਆਣੇ ਆਦਮੀ ਨਹੀਂ ਹੁੰਦੇ। ਸਿਰਫ ਉਹੀ ਅਜਿਹੇ ਬੰਦੇ ਨਹੀਂ ਜਿਹੜੇ ਸਮਝਦੇ ਹਨ ਕਿ ਸਹੀ ਕੀ ਹੈ। 10 ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸੁਣੋ। ਅਤੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਾਂਗਾ। 11 ਮੈਂ ਧੀਰਜ ਨਾਲ ਇੰਤਜ਼ਾਰ ਕੀਤਾ ਜਦੋਂ ਤੁਸੀਂ ਲੋਕ ਗੱਲਾਂ ਕਰ ਰਹੇ ਸੀ। ਮੈਂ ਉਨ੍ਹਾਂ ਜਵਾਬਾਂ ਨੂੰ ਧਿਆਨ ਨਾਲ ਸੁਣਿਆ ਜਿਹੜੇ ਤੁਸੀਂ ਅੱਯੂਬ ਨੂੰ ਦਿੱਤੇ। 12 ਮੈਂ ਉਹ ਗੱਲਾਂ ਧਿਆਨ ਨਾਲ ਸੁਣੀਆਂ ਜੋ ਤੁਸੀਂ ਆਖੀਆਂ। ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੂਬ ਨੂੰ ਨਹੀਂ ਨਿਂਦਿਆ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਉੱਤਰ ਨਹੀਂ ਦਿੱਤਾ। 13 ਤੁਸੀਂ ਤਿੰਨੇ ਬੰਦੇ ਨਹੀਂ ਆਖ ਸਕਦੇ ਕਿ ਤੁਸੀਂ ਸਿਆਣਪ ਲੱਭ ਲਈ ਹੈ। ਪਰਮੇਸ਼ੁਰ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵੇ, ਲੋਕਾਂ ਦਾ ਨਹੀਂ। 14 ਅੱਯੂਬ ਨੇ ਮੇਰੇ ਸਾਮ੍ਹਣੇ ਆਪਣੀਆਂ ਦਲੀਲਾਂ ਨਹੀਂ ਰੱਖੀਆਂ। ਇਸ ਲਈ ਮੈਂ ਉਨ੍ਹਾਂ ਦਲੀਲਾਂ ਦੀ ਵਰਤੋਂ ਨਹੀਂ ਕਰਾਂਗਾ ਜਿਹੜੀਆਂ ਤੁਸੀਂ ਤਿੰਨਾਂ ਨੇ ਵਰਤੀਆਂ ਨੇ। 15 ਅੱਯੂਬ ਇਹ ਬੰਦੇ ਦਲੀਲ ਹਾਰ ਗਏ ਨੇ। ਇਨ੍ਹਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ। ਉਨ੍ਹਾਂ ਕੋਲ ਹੋਰ ਜਵਾਬ ਵੀ ਨਹੀਂ ਹਨ। 16 ਅੱਯੂਬ ਮੈਂ ਉਨ੍ਹਾਂ ਲੋਕਾਂ ਵੱਲੋਂ ਤੈਨੂੰ ਜਵਾਬ ਦਿੱਤੇ ਜਾਣ ਦਾ ਇੰਤਜ਼ਾਰ ਕੀਤਾ। ਪਰ ਹੁਣ ਇਹ ਖਾਮੋਸ਼ ਨੇ। ਉਨ੍ਹਾਂ ਨੇ ਤੇਰੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ ਹੈ। 17 ਇਸ ਲਈ ਹੁਣ ਮੈਂ ਤੈਨੂੰ ਆਪਣਾ ਜਵਾਬ ਦੇਵਾਂਗਾ। ਹਾਂ ਮੈਂ ਦੱਸਾਂਗਾ ਤੈਨੂੰ ਕਿ ਮੈਂ ਕੀ ਸੋਚਦਾ ਹਾਂ। 18 ਮੇਰੇ ਕੋਲ ਕਹਿਣ ਨੂੰ ਇੰਨਾ ਕੁਝ ਹੈ, ਕਿ ਮੈਂ ਫਟਣ ਹੀ ਵਾਲਾ ਹਾਂ। 19 ਮੈਂ ਨਵੀਂ ਮੈਅ ਦੀ ਉਸ ਬੋਤਲ ਵਰਗਾ ਹਾਂ ਜਿਸਨੂੰ ਅਜੇ ਖੋਲ੍ਹਿਆ ਨਹੀਂ ਗਿਆ। ਮੈਂ ਨਵੀਂ ਮੈਅ ਦੇ ਉਸ ਢੱਕਣ ਵਰਗਾ ਹਾਂ ਜਿਹੜਾ ਖੁਲ੍ਹ ਕੇ ਉੱਡਣ ਲਈ ਤਿਆਰ ਹੈ। 20 ਇਸ ਲਈ ਮੈਨੂੰ ਬੋਲਣਾ ਚਾਹੀਦਾ ਹੈ, ਤਾਂ ਹੀ ਮੈਨੂੰ ਚੈਨ ਮਿਲੇਗਾ। ਮੈਂ ਅਵੱਸ਼ ਬੋਲਾਂਗਾ ਤੇ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵਾਂਗਾ। 21 ਮੈਨੂੰ ਅੱਯੂਬ ਨਾਲ ਕਿਸੇ ਵੀ ਹੋਰ ਵਿਅਕਤੀ ਵਰਗਾ ਹੀ ਵਿਹਾਰ ਕਰਨਾ ਚਾਹੀਦਾ ਹੈ। ਮੈਂ ਉਸਨੂੰ ਵਧੀਆ ਗੱਲਾਂ ਆਖਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਉਹੀ ਆਖਾਂਗਾ ਜੋ ਮੈਨੂੰ ਆਖਣਾ ਚਾਹੀਦਾ ਹੈ 22 ਮੈਂ ਕਿਸੇ ਇੱਕ ਬੰਦੇ ਨੂੰ ਦੂਸਰੇ ਨਾਲੋਂ ਬਿਹਤਰ ਨਹੀਂ ਮੰਨ ਸਕਦਾ। ਜੇ ਮੈਂ ਜਿਹਾ ਕੀਤਾ ਤਾਂ ਪਰਮੇਸ਼ੁਰ ਪਾਸੋਂ ਮੈਨੂੰ ਦੰਡ ਮਿਲੇਗਾ।

33:1 "ਹੁਣ ਅੱਯੂਬ ਮੇਰੀ ਗੱਲ ਸੁਣ। ਧਿਆਨ ਨਾਲ ਸੁਣ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ। 2 ਮੈਂ ਬੋਲਣ ਲਈ ਤਿਆਰ ਹਾਂ। 3 ਮੇਰੇ ਦਿਲ ਵਿੱਚ ਇਮਾਨਦਾਰੀ ਹੈ, ਇਸ ਲਈ ਮੈਂ ਇਮਾਨਦਾਰ ਸ਼ਬਦ ਬੋਲਾਂਗਾ। ਮੈਂ ਸੱਚ ਬੋਲਾਂਗਾ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਦੀ ਮੈਨੂੰ ਜਾਣਕਾਰੀ ਹੈ। 4 ਪਰਮੇਸ਼ੁਰ ਦੇ ਆਤਮੇ ਨੇ ਮੈਨੂੰ ਸਾਜਿਆ ਹੈ। ਮੈਨੂੰ ਮੇਰਾ ਜੀਵਨ ਸਰਬ-ਸ਼ਕਤੀਮਾਨ ਪਰਮੇਸ਼ੁਰ ਤੋਂ ਪ੍ਰਾਪਤ ਹੋਇਆ। 5 ਅੱਯੂਬ ਮੈਨੂੰ ਧਿਆਨ ਨਾਲ ਸੁਣ, ਤੇ ਜੇ ਦੇ ਸਕਦਾ ਹੈਂ ਤਾਂ ਜਵਾਬ ਦੇ। ਆਪਣੇ ਜਵਾਬ ਤਿਆਰ ਕਰ ਲੈ ਤਾਂ ਜੋ ਤੂੰ ਮੇਰੇ ਨਾਲ ਬਹਿਸ ਕਰ ਸਕੇਁ। 6 ਮੈਂ ਤੇ ਤੂੰ ਪਰਮੇਸ਼ੁਰ ਸਾਮ੍ਹਣੇ ਇੱਕੋ ਜਿਹੇ ਹਾਂ। ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇਕੋ ਮਿੱਟੀ ਨਾਲ ਸਾਜਿਆ ਹੈ। 7 ਅੱਯੂਬ ਮੈਥੋਂ ਡਰ ਨਾ। ਮੈਂ ਤੇਰੇ ਤੇ ਸਖਤ ਨਹੀਂ ਹੋਵਾਂਗਾ। 8 ਪਰ ਅੱਯੂਬ ਜੋ ਤੂੰ ਆਖਿਆ ਹੈ, ਮੈਂ ਸੁਣਿਆ ਹੈ। 9 ਤੂੰ ਆਖਿਆ: 'ਮੈਂ ਸ਼ੁਧ ਹਾਂ। ਮੈਂ ਬੇਗੁਨਾਹ ਹਾਂ। ਮੈਂ ਕੋਈ ਗਲਤੀ ਨਹੀਂ ਕੀਤੀ। ਮੈਂ ਦੋਸ਼ੀ ਨਹੀਂ ਹਾਂ। 10 ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਪਰਮੇਸ਼ੁਰ ਮੇਰੇ ਖਿਲਾਫ ਹੈ। ਪਰਮੇਸ਼ੁਰ ਨੇ ਮੇਰੇ ਨਾਲ ਦੁਸ਼ਮਣ ਵਰਗਾ ਵਰਤਾਉ ਕੀਤਾ ਹੈ।' 11 ਪਰਮੇਸ਼ੁਰ ਨੇ ਮੇਰੇ ਪੈਰੀਂ ਬੇੜੀਆਂ ਪਾ ਦਿੱਤੀਆਂ ਨੇ। ਜੋ ਵੀ ਮੈਂ ਕਰਦਾ ਹਾਂ ਪਰਮੇਸ਼ੁਰ ਤੱਕਦਾ ਹੈ। 12 ਪਰ ਅੱਯੂਬ ਤੂੰ ਇੱਥੇ ਗਲਤੀ ਤੇ ਹੈਂ। ਤੇ ਮੈਂ ਇਹ ਸਾਬਤ ਕਰ ਦਿਆਂਗਾ ਕਿ ਤੂੰ ਗਲਤ ਹੈ। ਕਿਉਂ ਕਿ ਪਰਮੇਸ਼ੁਰ ਕਿਸੇ ਵੀ ਬੰਦੇ ਨਾਲੋਂ ਵਧੇਰੇ ਜਾਣਦਾ ਹੈ। 13 ਅੱਯੂਬ, ਤੂੰ ਪਰਮੇਸ਼ੁਰ ਨਾਲ ਬਹਿਸ ਕਰ ਰਿਹਾ ਹੈ। ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਤੇਰੇ ਲਈ ਹਰ ਗੱਲ ਦੀ ਵਿਆਖਿਆ ਕਰੇ। 14 ਪਰ ਸ਼ਾਇਦ ਪਰਮੇਸ਼ੁਰ ਜ਼ਰੂਰ ਉਸ ਗੱਲ ਦੀ ਵਿਆਖਿਆ ਕਰਦਾ ਹੈ ਜੋ ਕੁਝ ਵੀ ਉਹ ਕਰਦਾ ਹੈ। ਸ਼ਾਇਦ ਪਰਮੇਸ਼ੁਰ ਅਜਿਹੇ ਢੰਗ ਤਰੀਕਿਆਂ ਨਾਲ ਗੱਲ ਕਰਦਾ ਹੈ ਜਿਨ੍ਹਾਂ ਨੂੰ ਲੋਕ ਨਹੀਂ ਸਮਝਦੇ। 15 ਹੋ ਸਕਦਾ ਪਰਮੇਸ਼ੁਰ ਲੋਕਾਂ ਨਾਲ ਰਾਤ ਵੇਲੇ ਸੁਪਨਿਆਂ ਵਿੱਚ ਜਾਂ ਦਰਸ਼ਨ ਵਿੱਚ ਗੱਲ ਕਰੇ, ਜਦੋਂ ਉਹ ਗਹਿਰੀ ਨੀਂਦ ਵਿੱਚ ਹੋਣ, ਉਹ ਬਹੁਤ ਭੈਭੀਤ ਹੋ ਜਾਂਦੇ ਨੇ ਜਦੋਂ ਉਹ ਪਰਮੇਸ਼ੁਰ ਦੀਆਂ ਚਿਤਾਵਨੀਆਂ ਸੁਣਦੇ ਨੇ। 16 17 ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਮੰਦੇ ਅਮਲ ਕਰਨੋ ਹਟ ਜਾਣ, ਤੇ ਗੁਮਾਨ ਕਰਨੋ ਹਟ ਜਾਣ। 18 ਪਰਮੇਸ਼ੁਰ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੌਤ ਦੇ ਸਬਾਨ ਤੇ ਜਾਣ ਤੋਂ ਬਚਾ ਸਕੇ। ਪਰਮੇਸ਼ੁਰ ਆਦਮੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਅਜਿਹਾ ਕਰਦਾ ਹੈ। 19 ਜਾਂ, ਭਾਵੇਂ ਕੋਈ ਬੰਦਾ ਪਰਮੇਸ਼ੁਰ ਦੀ ਆਵਾਜ਼ ਸੁਣ ਲਵੇ ਜਦੋਂ ਉਹ ਬਿਸਤਰੇ ਵਿੱਚ ਹੋਵੇ ਤੇ ਪਰਮੇਸ਼ੁਰ ਦੇ ਦੰਡ ਦਾ ਦੁੱਖ ਭੋਗ ਰਿਹਾ ਹੋਵੇ। ਪਰਮੇਸ਼ੁਰ ਉਸ ਬੰਦੇ ਨੂੰ ਦੁੱਖ ਰਾਹੀਂ ਚਿਤਾਵਨੀ ਦੇ ਰਿਹਾ ਹੁੰਦਾ ਹੈ। ਉਹ ਬੰਦਾ ਇੰਨਾ ਦਰਦ ਹੰਢਾ ਰਿਹਾ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਹੱਡੀਆਂ ਵੀ ਦੁੱਖ ਰਹੀਆਂ ਹੁੰਦੀਆਂ ਨੇ। 20 ਫੇਰ ਉਹ ਬੰਦਾ ਭੋਜਨ ਵੀ ਨਹੀਂ ਕਰ ਸਕਦਾ। ਉਹ ਬੰਦਾ ਇੰਨਾ ਦੁੱਖੀ ਹੁੰਦਾ ਹੈ ਕਿ ਉਹ ਸਭ ਤੋਂ ਚੰਗੇ ਭੋਜਨ ਨੂੰ ਵੀ ਨਫਰਤ ਕਰਦਾ ਹੈ। 21 ਉਸਦਾ ਸਰੀਰ ਖਰਾਬ ਹੋ ਜਾਂਦਾ ਹੈ ਜਦ ਤੱਕ ਕਿ ਉਹ ਬਹੁਤ ਪਤਲਾ ਨਾ ਹੋ ਜਾਵੇ ਅਤੇ ਉਸ ਦੀਆਂ ਸਾਰੀਆਂ ਹੱਡੀਆਂ ਬਾਹਰ ਨਹੀਂ ਨਿਕਲ ਆਉਂਦੀਆਂ। 22 ਉਹ ਬੰਦਾ ਮੌਤ ਦੇ ਸਬਾਨ ਦੇ ਨੇੜੇ ਹੁੰਦਾ ਹੈ ਤੇ ਉਸਦਾ ਜੀਵਨ ਖਤਮ ਹੋਣ ਵਾਲਾ ਹੁੰਦਾ ਹੈ। 23 "ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ। ਹੋ ਸਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸਨੇ ਕੀਤੀਆਂ। 24 ਹੋ ਸਕਦਾ ਹੈ ਉਹ ਦੂਤ ਉਸ ਬੰਦੇ ਉੱਤੇ ਦਯਾਲੂ ਹੋਵੇ ਤੇ ਪਰਮੇਸ਼ੁਰ ਨੂੰ ਆਖੇ ਇਸ ਬੰਦੇ ਨੂੰ ਮੌਤ ਤੋਂ ਬਚਾ ਲਵੋ। ਮੈਂ ਉਸਦੇ ਪਾਪ ਦੀ ਅਦਾਇਗੀ ਕਰਨ ਦਾ ਰਸਤਾ ਲੱਭ ਲਿਆ ਹੈ।' 25 ਤਾਂ ਉਸ ਬੰਦੇ ਦਾ ਸਰੀਰ ਮੁੜਕੇ ਜਵਾਨ ਤੇ ਨਰੋਆ ਹੋ ਜਾਵੇਗਾ। ਉਹ ਬੰਦਾ ਉਹੋ ਜਿਹਾ ਹੀ ਬਣ ਜਾਵੇਗਾ ਜਿਹੋ ਜਿਹਾ ਉਹ ਜਵਾਨੀ ਵੇਲੇ ਸੀ। 26 ਉਹ ਬੰਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ, ਤੇ ਪਰਮੇਸ਼ੁਰ ਉਸਦੀ ਪ੍ਰਾਰਥਨਾ ਸੁਣ ਲਵੇਗਾ। ਉਹ ਬੰਦਾ ਖੁਸ਼ੀ ਨਾਲ ਚਾਂਘਰਾਂ ਮਾਰੇਗਾ ਤੇ ਪਰਮੇਸ਼ੁਰ ਦੀ ਉਪਾਸਨਾ ਕਰੇਗਾ। ਉਹ ਇੱਕ ਵਾਰੀ ਫ਼ੇਰ ਨੇਕੀ ਦਾ ਜੀਵਨ ਜੀਵੇਗਾ। 27 ਫ਼ੇਰ ਉਹ ਬੰਦਾ ਲੋਕਾਂ ਅੱਗੇ ਇਕਬਾਲ ਕਰੇਗਾ, 'ਮੈਂ ਪਾਪ ਕੀਤਾ ਹੈ। ਮੈਂ ਨੇਕੀ ਨੂੰ ਬਦੀ ਵਿੱਚ ਬਦਲ ਦਿੱਤਾ ਹੈ। ਪਰ ਪਰਮੇਸ਼ੁਰ ਨੇ ਮੈਨੂੰ ਉਹ ਦੰਡ ਨਹੀਂ ਦਿੱਤਾ ਜਿਸਦਾ ਮੈਂ ਅਧਿਕਾਰੀ ਸਾਂ। 28 ਪਰਮੇਸ਼ੁਰ ਨੇ ਮੇਰੇ ਆਤਮੇ ਨੂੰ ਕਬਰ ਵਿੱਚ ਜਾਣ ਤੋਂ ਬਚਾ ਲਿਆ। ਹੁਣ ਮੈਂ ਆਪਣਾ ਜੀਵਨ ਜਿਉਂ ਸਕਦਾ ਹਾਂ।' 29 "ਪਰਮੇਸ਼ੁਰ ਇਹ ਸਾਰੀਆਂ ਗੱਲਾਂ ਉਸ ਬੰਦੇ ਲਈ ਬਾਰ-ਬਾਰ ਉਹ ਗੱਲਾਂ ਕਰਦਾ ਹੈ।" 30 ਉਸ ਬੰਦੇ ਨੂੰ ਚਿਤਾਵਨੀ ਦੇਣ ਲਈ ਅਤੇ ਉਸ ਦੀ ਰੂਹ ਨੂੰ ਮੌਤ ਦੇ ਸਬਾਨ ਤੋਂ ਬਚਾਉਣ ਲਈ ਕਰਦਾ ਹੈ ਤਾਂ ਜੋ ਉਹ ਜੀਵਨ ਨੂੰ ਮਾਣ ਸਕੇ। 31 "ਅੱਯੂਬ ਮੇਰੇ ਵੱਲ ਧਿਆਨ ਦੇ। ਮੈਨੂੰ ਧਿਆਨ ਨਾਲ ਸੁਣ। ਖਾਮੋਸ਼ ਰਹਿ ਤੇ ਮੈਨੂੰ ਗੱਲ ਕਰਨ ਦੇ। 32 ਪਰ ਅੱਯੂਬ ਜੇ ਤੂੰ ਅਸਹਿਮਤ ਹੋਣਾ ਚਾਹੁੰਦਾ ਹੈ ਤਾਂ ਅੱਗੇ ਵਧ ਤੇ ਗੱਲ ਕਰ। ਮੈਨੂੰ ਆਪਣੀ ਦਲੀਲ ਦੱਸ ਕਿਉਂ ਕਿ ਮੈਂ ਸਾਬਤ ਕਰਨਾ ਚਾਹੁਂਨਾ ਕਿ ਤੂੰ ਧਰਮੀ ਹੈਂ। 33 ਪਰ ਅੱਯੂਬ, ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਤਾਂ ਮੇਰੀ ਗੱਲ ਸੁਣ। ਖਾਮੋਸ਼ ਰਹਿ ਅਤੇ ਮੈਂ ਤੈਨੂੰ ਸਿਆਣਪ ਸਿਖਾਵਾਂਗਾ।"

34:1 ਫੇਰ ਅਲੀਹੂ ਨੇ ਗੱਲ ਜਾਰੀ ਰੱਖੀ। ਉਸਨੇ ਆਖਿਆ: 2 "ਤੁਸੀਂ ਸਿਆਣੇ ਲੋਕੋ, ਜੋ ਗੱਲਾਂ ਮੈਂ ਆਖਦਾ ਹਾਂ ਧਿਆਨ ਨਾਲ ਸੁਣੋ। ਤੁਸੀਂ ਚਤੁਰ ਲੋਕੋ, ਮੇਰੇ ਵੱਲ ਧਿਆਨ ਦੇਵੋ। 3 ਤੁਹਾਡੀ ਜ਼ੁਬਾਨ ਉਸ ਭੋਜਨ ਦਾ ਸੁਆਦ ਚਖਦੀ ਹੈ, ਜਿਸ ਨੂੰ ਇਹ ਛੂਂਹਦੀ ਹੈ। ਤੇ ਤੁਹਾਡਾ ਕੰਨ ਉਨ੍ਹਾਂ ਸ਼ਬਦਾਂ ਨੂੰ ਪਰਖਦਾ ਹੈ, ਜੋ ਉਹ ਸੁਣਦਾ ਹੈ। 4 ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰਖੀੇ, ਤੇ ਖੁਦ ਨਿਰਣਾ ਕਰੀਏ ਕਿ ਕੀ ਠੀਕ ਹੈ। ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ। 5 ਅੱਯੂਬ ਆਖਦਾ ਹੈ, 'ਮੈਂ ਅੱਯੂਬ ਬੇਗੁਨਾਹ ਹਾਂ ਤੇ ਪਰਮੇਸ਼ੁਰ ਮੇਰੇ ਪ੍ਰਤੀ ਅਨਿਆਂਈ ਹੈ। 6 ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ। ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।' 7 ਕੀ ਇੱਥੇ ਅੱਯੂਬ ਵਰਗਾ ਹੋਰ ਕੋਈ ਬੰਦਾ ਵੀ ਹੈ? ਅੱਯੂਬ ਪਰਵਾਹ ਨਹੀਂ ਕਰਦਾ ਜੇ ਤੁਸੀਂ ਉਸਨੂੰ ਬੇਇੱਜ਼ਤ ਵੀ ਕਰਦੇ ਹੋ। 8 ਅੱਯੂਬ ਦੀ ਦੋਸਤੀ ਬਦ ਲੋਕਾਂ ਨਾਲ ਹੈ। ਉਹ ਬਦ ਲੋਕਾਂ ਦੀ ਸੰਗਤ ਪਸੰਦ ਕਰਦਾ ਹੈ। 9 ਕਿਉਂ ਕਿ ਉਹ ਆਖਦਾ, 'ਕਿਸੇ ਵਿਅਕਤੀ ਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਾਲ ਕੁਝ ਨਹੀਂ ਮਿਲਦਾ।' 10 ਤੁਸੀਂ ਆਦਮੀ ਮੈਨੂੰ ਸਮਝ ਸਕਦੇ ਹੋ, ਇਸ ਲਈ ਮੈਨੂੰ ਸੁਣੋ। ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ। ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ। 11 ਪਰਮੇਸ਼ੁਰ ਕਿਸੇ ਬੰਦੇ ਨੂੰ ਉਨ੍ਹਾਂ ਗੱਲਾਂ ਦਾ ਮੋੜਾ ਦੇਵੇਗਾ ਜੋ ਉਸਨੇ ਕੀਤਾ ਹੈ। ਪਰਮੇਸ਼ੁਰ ਲੋਕਾਂ ਨਾਲ ਗੱਲਾਂ ਨੂੰ, ਉਨ੍ਹਾਂ ਦੇ ਜਿਉਣ ਦੇ ਢੰਗ ਅਨੁਸਾਰ ਹੀ ਵਾਪਰਨ ਦਿੰਦਾ ਹੈ। 12 ਇਹ ਸੱਚ ਹੈ, ਪਰਮੇਸ਼ੁਰ ਕਦੇ ਵੀ ਗ਼ਲਤ ਨਹੀਂ ਕਰਦਾ। ਪਰਮੇਸ਼ੁਰ ਸਰਬ ਸ਼ਕਤੀਮਾਨ ਅਨਿਆਂਈ ਨਹੀਂ ਹੋਵੇਗਾ। 13 ਕੋਈ ਬੰਦਾ ਪਰਮੇਸ਼ੁਰ ਲਈ ਇਹ ਚੋਣ ਨਹੀਂ ਕਰਦਾ ਕਿ ਉਹ ਧਰਤੀ ਦਾ ਸੰਚਾਲਕ ਹੋਵੇ। ਕਿਸੇ ਬੰਦੇ ਨੇ ਵੀ ਪਰਮੇਸ਼ੁਰ ਨੂੰ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ। ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ ਤੇ ਉਹ ਹਮੇਸ਼ਾ ਹੀ ਸੰਚਾਲਕ ਰਿਹਾ ਹੈ। 14 ਜੇ ਪਰਮੇਸ਼ੁਰ ਨੇ ਲੋਕਾਂ ਤੋਂ ਆਪਣੇ ਆਤਮੇ ਨੂੰ, ਅਤੇ ਜੀਵਨ-ਪ੍ਰਾਣ ਨੂੰ ਲੈ ਲੈਣ ਦਾ ਨਿਰਣਾ ਕੀਤਾ ਹੁੰਦਾ, 15 ਤਾਂ ਧਰਤੀ ਦੇ ਸਾਰੇ ਲੋਕ ਮਰ ਗਏ ਹੁੰਦੇ। ਸਾਰੇ ਲੋਕ ਫ਼ੇਰ ਤੋਂ ਧੂੜ ਬਣ ਗਏ ਹੁੰਦੇ। 16 ਜੇ ਤੁਸੀਂ ਲੋਕ ਸਿਆਣੇ ਹੋ, ਤਾਂ ਜੋ ਕੁਝ ਵੀ ਮੈਂ ਆਖਦਾ ਹਾਂ ਤੁਸੀਂ ਸੁਣੋਗੇ। 17 ਉਹ ਬੰਦਾ ਜਿਹੜਾ ਨਿਆਂਈ ਹੋਣ ਨੂੰ ਨਫਰਤ ਕਰਦਾ ਹੈ ਸ਼ਾਸਕ ਨਹੀਂ ਬਣ ਸਕਦਾ। ਅੱਯੂਬ, ਪਰਮੇਸ਼ੁਰ ਸ਼ਕਤੀਸ਼ਾਲੀ ਤੇ ਨੇਕ ਹੈ। ਤੇਰਾ ਕੀ ਖਿਆਲ ਹੈ ਕਿ ਤੂੰ ਉਸ ਨੂੰ ਗੁਨਾਗਾਰ ਠਹਿਰਾ ਸਕਦਾ? 18 ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, 'ਤੁਸੀਂ ਲੋਕ ਬੇਕਾਰ ਹੋਂ।' ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ 'ਤੁਸੀਂ ਬਦ ਹੋ।' 19 ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵਧੇਰੇ ਪਿਆਰ ਨਹੀਂ ਕਰਦਾ। ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ। 20 ਲੋਕ ਅਚਾਨਕ ਅੱਧੀ ਰਾਤ ਵੇਲੇ ਮਰ ਸਕਦੇ ਨੇ। ਲੋਕ ਬਿਮਾਰ ਹੋ ਜਾਂਦੇ ਨੇ ਤੇ ਗੁਜ਼ਰ ਜਾਂਦੇ ਨੇ। ਸ਼ਕਤੀਸ਼ਾਲੀ ਲੋਕ ਵੀ ਕਿਸੇ ਪ੍ਰਤੱਖ ਕਾਰਣ ਦੇ ਬਿਨਾ ਮਰ ਜਾਂਦੇ ਨੇ। 21 ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ। 22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ। 23 ਕਿਉਂ ਕਿ ਆਦਮੀ ਲਈ ਪਰਮੇਸ਼ੁਰ ਕੋਲ ਉਸਦੇ ਵਿਰੁੱਧ ਮੁਕੱਦਮਾ ਲੈਕੇ ਜਾਣ ਦਾ ਫ਼ੈਸਲਾ ਕਰਨਾ ਸਹੀ ਨਹੀਂ। 24 ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ, ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ। ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ। 25 ਇਸ ਲਈ ਪਰਮੇਸ਼ੁਰ ਜਾਣਦਾ ਹੈ ਲੋਕ ਕੀ ਕਰਦੇ ਨੇ। ਇਸੇ ਲਈ ਪਰਮੇਸ਼ੁਰ ਬਦ ਲੋਕਾਂ ਨੂੰ ਰਾਤ ਵੇਲੇ ਹਰਾਵੇਗਾ, ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। 26 ਪਰਮੇਸ਼ੁਰ ਬੁਰੇ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਬਦ ਕਰਨੀਆਂ ਲਈ ਦੰਡ ਦੇਵੇਗਾ। ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਬੇ ਦੰਡ ਦੇਵੇਗਾ ਜਿੱਥੇ ਹੋਰ ਲੋਕੀ ਇਸਨੂੰ ਵਾਪਰਦਿਆਂ ਦੇਖ ਸਕਣ। 27 ਕਿਉਂ ਕਿ ਬੁਰੇ ਆਦਮੀਆਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਹੈ। ਅਤੇ ਉਨ੍ਹਾਂ ਲੋਕਾਂ ਨੇ ਉਹ ਕਰਨ ਦੀ ਪ੍ਰਵਾਹ ਨਹੀਂ ਕੀਤੀ ਜੋ ਪਰਮੇਸ਼ੁਰ ਚਾਹੁੰਦਾ। 28 ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ, ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ। 29 ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਰਣਾ ਕਰੇ ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸਕਦਾ। ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸਕਦਾ। ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ। 30 ਅਤੇ ਜੇ ਕੋਈ ਹਾਕਮ ਲੋਕਾਂ ਲਈ ਪਾਪ ਦਾ ਕਾਰਣ ਬਣਦਾ ਹੈ ਤਾਂ ਪਰਮੇਸ਼ੁਰ ਉਸ ਨੂੰ ਧਰਤੀ ਦੀ ਸੱਤਾ ਤੋਂ ਹਟਾ ਦੇਵੇਗਾ। 31 ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ, 'ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।' 32 ਹੇ ਪਰਮੇਸ਼ੁਰ, ਜੇਕਰ ਮੈਂ ਤੈਨੂੰ ਨਹੀਂ ਵੀ ਦੇਖ ਸਕਦਾ, ਮੈਨੂੰ ਜੀਵਨ ਦਾ ਸਹੀ ਢੰਗ ਸਿਖਾ। ਜੇ ਮੈਂ ਕੁਝ ਗ਼ਲਤ ਕੀਤਾ ਹੈ, ਮੈਂ ਇਸ ਨੂੰ ਫੇਰ ਤੋਂ ਨਹੀਂ ਕਰਾਂਗਾ।' 33 ਅੱਯੂਬ, ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਇਨਾਮ ਦੇਵੇ। ਪਰ ਤੂੰ ਬਦਲਣ ਤੋਂ ਇਨਕਾਰ ਕਰਦਾ ਹੈਂ। ਅੱਯੂਬ, ਇਹ ਤੇਰਾ ਨਿਰਣਾ ਹੈ ਮੇਰਾ ਨਹੀਂ, ਮੈਨੂੰ ਦੱਸ ਤੂੰ ਕੀ ਸੋਚਦਾ ਹੈਂ। 34 ਸਿਆਣਾ ਆਦਮੀ ਮੈਨੂੰ ਸੁਣੇਗਾ। ਸਿਆਣਾ ਆਦਮੀ ਆਖੇਗਾ, 35 'ਅੱਯੂਬ ਮੂਰਖ ਆਦਮੀ ਵਾਂਗ ਗੱਲਾਂ ਕਰਦਾ ਹੈ। ਜੋ ਕੁਝ ਵੀ ਉਹ ਕਹਿੰਦਾ, ਉਸ ਦਾ ਕੋਈ ਅਰਬ ਨਹੀਂ ਹੁੰਦਾ।' 36 ਮੇਰਾ ਖਿਆਲ ਹੈ, ਜਿੰਨਾ ਹੋ ਸਕੇ ਅੱਯੂਬ ਦੀ ਪਰੀਖਿਆ ਲਿਤ੍ਤੀ ਜਾਣੀ ਚਾਹੀਦੀ ਹੈ। ਕਿਉਂਕਿ ਅੱਯੂਬ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਬੁਰਾ ਆਦਮੀ ਜਵਾਬ ਦਿੰਦਾ ਹੈ। 37 ਅੱਯੂਬ ਆਪਣੇ ਹੋਰਨਾਂ ਪਾਪਾਂ ਵਿੱਚ ਵਿਦਰੋਹ ਨੂੰ ਵੀ ਸ਼ਾਮਿਲ ਕਰ ਰਿਹਾ ਹੈ। ਉਹ ਸਾਡੇ ਸਾਮ੍ਹਣੇ ਬੈਠਾ ਹੋਇਆ ਹੈ ਅਤੇ ਸਾਡੀ ਬੇਇੱਜ਼ਤੀ ਕਰ ਰਿਹਾ ਅਤੇ ਪਰਮੇਸ਼ੁਰ ਦੇ ਖਿਲਾਫ਼ ਅਨੇਕਾਂ ਇਲਜਾਮ ਲਗਾ ਰਿਹਾ ਹੈ।"

35:1 ਅਲੀਹੂ ਨੇ ਗੱਲ ਜਾਰੀ ਰੱਖੀ। ਉਸਨੇ ਆਖਿਆ: 2 "ਅੱਯੂਬ, ਕੀ ਤੂੰ ਸੋਚਦਾ ਤੇਰੇ ਕੋਲ ਮੁਕੱਦਮਾ ਹੈ ਜਦੋਂ ਤੂੰ ਆਖਦਾ ਹੈਂ 'ਮੈਂ ਪਰਮੇਸ਼ੁਰ ਨਾਲੋਂ ਵਧੇਰੇ ਧਰਮੀ ਹਾਂ।' 3 ਅਤੇ ਅੱਯੂਬ ਪੁੱਛਦਾ ਹੈਂ ਤੂੰ ਪਰਮੇਸ਼ੁਰ ਕੋਲੋਂ, 'ਕੀ ਲਾਭ ਹੁੰਦਾ ਇੱਕ ਬੰਦੇ ਨੂੰ ਜੇ ਉਹ ਕੋਸ਼ਿਸ਼ ਕਰਦਾ ਹੈ ਪਰਮੇਸ਼ੁਰ ਨੂੰ ਖੁਸ਼ ਕਰਨ ਦੀ? ਕੀ ਮੇਰੇ ਨਾਲ ਕੁਝ ਚੰਗਾ ਵਾਪਰੇਗਾ ਜੇਕਰ ਮੈਂ ਪਾਪ ਨਾ ਕਰਾਂ? 4 ਅੱਯੂਬ, ਮੈਂ (ਅਲੀਹੂ) ਤੈਨੂੰ ਅਤੇ ਤੇਰੇ ਦੋਸਤਾਂ ਨੂੰ, ਜੋ ਇੱਥੇ ਤੇਰੇ ਨਾਲ ਹਨ, ਉੱਤਰ ਦੇਣਾ ਚਾਹੁੰਦਾ ਹਾਂ। 5 ਅੱਯੂਬ ਆਕਾਸ਼ ਵੱਲ ਦੇਖ। ਬਦਲਾਂ ਵੱਲ ਦੇਖ ਜਿਹੜੇ ਤੇਰੇ ਨਾਲੋਂ ਉਚੇਰੇ ਨੇ। 6 ਅੱਯੂਬ, ਜੇ ਤੂੰ ਪਾਪ ਕਰਦਾ ਹੈਂ, ਇਸ ਦੁਆਰਾ ਪਰਮੇਸ਼ੁਰ ਨੂੰ ਕੋਈ ਸੱਟ ਨਹੀਂ ਲੱਗਦੀ। ਭਾਵੇਂ ਜੇਕਰ ਤੇਰੇ ਪਾਪ ਬਹੁਤ ਸਾਰੇ ਹੋਣ, ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ। 7 ਅਤੇ ਅੱਯੂਬ, ਜੇ ਤੂੰ ਚੰਗਾ ਹੈਂ ਤਾਂ ਇਸ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ, ਪਰਮੇਸ਼ੁਰ ਨੂੰ ਤੇਰੇ ਪਾਸੋਂ ਕੁਝ ਵੀ ਨਹੀਂ ਮਿਲਦਾ। 8 ਅਯੂਬ ਜਿਹੜੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਤੂੰ ਕਰਦਾ ਹੈਂ ਸਿਰਫ ਤੇਰੇ ਵਰਗੇ ਲੋਕਾਂ ਉੱਤੇ ਹੀ ਅਸਰ ਪਾਉਂਦੀਆਂ ਨੇ। ਉਨ੍ਹਾਂ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਜਾਂ ਦੁੱਖ ਨਹੀਂ ਹੁੰਦਾ। 9 ਜੇਕਰ ਬੁਰੇ ਲੋਕ ਸਤਾਏ ਜਾਂਦੇ ਹਨ ਤਾਂ ਉਹ ਸਹਾਇਤਾ ਲਈ ਪੁਕਾਰਦੇ ਹਨ, ਉਹ ਮਜ਼ਬੂਤ ਲੋਕਾਂ ਦੇ ਹੱਥੋਂ ਬਚਾਏ ਜਾਣ ਦੀ ਮੰਗ ਕਰਦੇ ਹਨ। 10 ਕੋਈ ਨਹੀਂ ਆਖਦਾ, 'ਉਹ ਪਰਮੇਸ਼ੁਰ ਕਿੱਥੋ ਹੈ ਜਿਸਨੇ ਮੈਨੂੰ ਸਾਜਿਆ? ਜਦੋਂ ਉਹ ਸਾਰੀ ਰਾਤ ਗੀਤ ਗਾ ਰਿਹਾ ਹੁੰਦਾ ਹੈ। 11 ਪਰਮੇਸ਼ੁਰ ਸਾਨੂੰ ਪੰਛੀਆਂ ਅਤੇ ਜਾਨਵਰਾਂ ਨਾਲੋਂ ਸਿਆਣਾ ਬਣਾਉਂਦਾ ਹੈ। ਇਸਲਈ ਉਹ ਕਿੱਥੋ ਹੈ।' 12 ਜਾਂ ਜੇ ਉਹ ਬੁਰੇ ਆਦਮੀ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਨੇ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦਾ। ਕਿਉਂ ਕਿ ਉਹ ਬੁਰੇ ਆਦਮੀ ਬਹੁਤ ਗੁਮਾਨੀ ਨੇ ਉਹ ਹਾਲੇ ਵੀ ਸੋਚਦੇ ਨੇ ਕਿ ਉਹ ਬਹੁਤ ਮਹੱਤਵਪੂਰਣ ਹਨ। 13 "ਇਹ ਸੱਚ ਹੈ। ਪਰਮੇਸ਼ੁਰ ਉਨ੍ਹਾਂ ਦੀਆਂ ਬੇਕਾਰ ਅਰਜੋਈਆਂ ਨੂੰ ਨਹੀਂ ਸੁਣੇਗਾ। ਸਰਬ-ਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਵੱਲ ਧਿਆਨ ਨਹੀਂ ਦੇਵੇਗਾ। 14 ਇਸ ਲਈ ਅੱਯੂਬ, ਪਰਮੇਸ਼ੁਰ ਤੈਨੂੰ ਨਹੀਂ ਸੁਣੇਗਾ ਜਦੋਂ ਤੂੰ ਆਖੇਂਗਾ ਕਿ ਤੂੰ ਉਸ ਨੂੰ ਨਹੀਂ ਦੇਖਦਾ। ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਮਿਲਣ ਅਤੇ ਸਾਬਤ ਕਰਨ ਲਈ ਆਪਣੇ ਮੌਕੇ ਦੀ ਤਲਾਸ਼ ਕਰ ਰਿਹਾ ਹੈਂ ਕਿ ਤੂੰ ਬੇਗੁਨਾਹ ਹੈਂ। 15 ਅੱਯੂਬ ਸੋਚਦਾ ਹੈ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਦੰਡ ਨਹੀਂ ਦਿੰਦਾ। ਉਹ ਸੋਚਦਾ ਹੈ ਕਿ ਪਰਮੇਸ਼ੁਰ ਪਾਪ ਵੱਲ ਕੁਝ ਵੀ ਧਿਆਨ ਨਹੀਂ ਦਿੰਦਾ। 16 ਇਹੀ ਕਾਰਣ ਹੈ ਕਿ ਅੱਯੂਬ ਆਪਣੀ ਬੇਕਾਰ ਗੱਲ ਜਾਰੀ ਰੱਖਦਾ। ਉਹ ਇੰਝ ਵਿਹਾਰ ਕਰਦਾ ਜਿਵੇਂ ਕਿ ਉਹ ਮਹੱਤਵਪੂਰਣ ਹੋਵੇ। ਇਹ ਵੇਖਣਾ ਆਸਾਨ ਹੈ ਕਿ ਅੱਯੂਬ ਇਹ ਵੀ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ?"

36:1 ਅਲੀਹੂ ਨੇ ਗੱਲ ਜਾਰੀ ਰੱਖੀ। ਉਸਨੇ ਆਖਿਆ: 2 "ਮੇਰੇ ਬਾਰੇ ਥੋੜਾ ਸਮਾਂ ਹੋਰ ਧੀਰਜ ਰੱਖੋ। ਪਰਮੇਸ਼ੁਰ ਕੋਲ ਅਜੇ ਕੁਝ ਹੋਰ ਸ਼ਬਦ ਹਨ ਜੋ ਉਹ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ। 3 ਮੈਂ ਦੂਰ-ਦੁਰਾਡਿਓ ਆਪਣੇ ਗਿਆਨ ਨੂੰ ਲਿਆਵਾਂਗਾ। ਪਰਮੇਸ਼ੁਰ ਨੇ ਮੈਨੂੰ ਸਾਜਿਆ ਤੇ ਮੈਂ ਸਾਬਤ ਕਰਾਂਗਾ ਕਿ ਪਰਮੇਸ਼ੁਰ ਨਿਆਂਈ ਹੈ। 4 ਅੱਯੂਬ ਮੈਂ ਸੱਚ ਆਖ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ। 5 ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ ਪਰ ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਬਹੁਤ ਸਿਆਣਾ ਵੀ ਹੈ। 6 ਪਰਮੇਸ਼ੁਰ ਬਦ ਲੋਕਾਂ ਨੂੰ ਜਿਉਣ ਨਹੀਂ ਦਿੰਦਾ। ਪਰਮੇਸ਼ੁਰ ਗਰੀਬ ਲੋਕਾਂ ਲਈ ਨਿਆਂਈ ਰਹਿੰਦਾ ਹੈ। 7 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਨਿਗਰਾਨੀ ਕਰਦਾ ਹੈ ਜੋ ਸਹੀ ਢੰਗ ਨਾਲ ਜਿਉਂਦੇ ਨੇ। ਉਹ ਨੇਕ ਬੰਦਿਆਂ ਨੂੰ ਹਾਕਮ ਬਣਨ ਦਿੰਦਾ ਹੈ ਅਤੇ ਉਨ੍ਹਾਂ ਲਈ ਹਮੇਸ਼ਾ ਆਦਰ ਦਿੰਦਾ ਹੈ। 8 ਇਸ ਲਈ ਜੇ ਲੋਕਾਂ ਨੂੰ ਦੰਡ ਮਿਲਦਾ ਹੈ, ਜੇ ਉਨ੍ਹਾਂ ਨੂੰ ਸੰਗਲੀਆਂ ਅਤੇ ਰੱਸਿਆਂ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕੁਝ ਗ਼ਲਤ ਕੀਤਾ ਹੋਵੇਗਾ। 9 ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਕੀ ਕੀਤਾ ਸੀ। ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਪਾਪ ਕੀਤਾ ਸੀ। ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਹ ਗੁਮਾਨੀ ਸਨ। 10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਸ ਦੀ ਚਿਤਾਵਨੀ ਸੁਣਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਪਾਪ ਤੋਂ ਦੂਰ ਰਹਿਣ ਦਾ ਹੁਕਮ ਦੇਵੇਗਾ। 11 ਜੇਕਰ ਲੋਕ ਪਰਮੇਸ਼ੁਰ ਨੂੰ ਸੁਣਨ ਤੇ ਉਸ ਦੀ ਸੇਵਾ ਕਰਨ, ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਸਫਲ ਕਰੇਗਾ ਅਤੇ ਉਹ ਇੱਕ ਖੁਸ਼ਹਾਲ ਜੀਵਨ ਬਿਤਾਉਣਗੇ। 12 ਪਰ ਜੇ ਉਨ੍ਹਾਂ ਲੋਕਾਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਦਾ ਨਾਸ਼ ਹੋਵੇਗਾ। ਉਹ ਮੂਰਖਾਂ ਵਾਂਗ ਮਰ ਜਾਣਗੇ। 13 ਉਹ ਲੋਕ ਜਿਹੜੇ ਪਰਮੇਸ਼ੁਰ ਬਾਰੇ ਪਰਵਾਹ ਨਹੀਂ ਕਰਦੇ, ਸਦਾ ਕੌੜੇ ਹੁੰਦੇ ਨੇ। ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ, ਉਹ ਪਰਮੇਸ਼ੁਰ ਅੱਗੇ ਸਹਾਇਤਾ ਲਈ ਪ੍ਰਾਰਥਨਾ ਕਰਨ ਤੋਂ ਵੀ ਇਨਕਾਰ ਕਰਦੇ ਨੇ। 14 ਉਹ ਲੋਕ ਮਰ ਜਾਣਗੇ ਜਦੋਂ ਹਾਲੇ ਉਹ ਮਰਦ ਵੇਸਵਾਵਾਂ ਵਾਂਗ ਜਵਾਨ ਹੀ ਹੋਣਗੇ। 15 ਪਰ ਪਰਮੇਸ਼ੁਰ ਇੱਕ ਨਿਮਾਣੇ ਬੰਦੇ ਨੂੰ ਬਚਾ ਸਕਦਾ ਹੈ ਜੋ ਆਪਣੇ ਕਸ਼ਟਾਂ ਤੋਂ ਸਿੱਖਦਾ ਹੈ। ਪਰਮੇਸ਼ੁਰ ਉਨ੍ਹਾਂ ਕਸ਼ਟਾਂ ਨੂੰ, ਉਸ ਬੰਦੇ ਨੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਲਈ ਇਸਤੇਮਾਲ ਕਰੇਗਾ। 16 ਅੱਯੂਬ ਪਰਮੇਸ਼ੁਰ ਤੇਰੀ ਸਹਾਇਤਾ ਕਰਨਾ ਚਾਹੁੰਦਾ ਹੈ। ਪਰਮੇਸ਼ੁਰ ਤੈਨੂੰ ਮੁਸੀਬਤ ਵਿੱਚੋਂ ਕੱਢਣਾ ਚਾਹੁੰਦਾ ਹੈ। ਪਰਮੇਸ਼ੁਰ ਤੇਰੇ ਲਈ ਜੀਵਨ ਅਸਾਨ ਬਨਾਉਣਾ ਚਾਹੁੰਦਾ ਹੈ। ਪਰਮੇਸ਼ੁਰ ਤੇਰੇ ਦਸਤਰ ਖਾਨ ਉੱਤੇ ਚੋਖਾ ਭੋਜਨ ਰੱਖਣਾ ਚਾਹੁੰਦਾ ਹੈ। 17 ਪਰ ਹੁਣ, ਅੱਯੂਬ ਤੂੰ ਆਪਣੇ ਆਪ ਨੂੰ ਦੁਸ਼ਟ ਆਦਮੀ ਦੇ ਮੁਕੱਦਮੇ ਨਾਲ ਭਰਪੂਰ ਕਰ ਲਿਆ ਹੈ। ਤੇਰਾ ਨਿਆਂ ਦਾ ਅਨੁਸਰਣ ਕਰਨਾ ਅਤੇ ਮੁਕੱਦਮੇ ਹੀ ਹਨ ਜੋ ਤੈਨੂੰ ਚਲਾਉਣਾ ਜਾਰੀ ਰੱਖਦੇ ਹਨ। 18 ਅੱਯੂਬ ਆਪਣੀ ਅਮੀਰੀ ਕਾਰਣ ਮੂਰਖ ਨਾ ਬਣ। ਦੌਲਤ ਨੂੰ ਆਪਣਾ ਮਨ ਨਾ ਬਦਲਣ ਦੇ। 19 ਤੇਰੀ ਦੌਲਤ ਹੁਣ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦੀ। ਅਤੇ ਸ਼ਕਤੀਸ਼ਾਲੀ ਬੰਦੇ ਵੀ ਤੇਰੀ ਕੋਈ ਮਦਦ ਨਹੀਂ ਕਰ ਸਕਦੇ। 20 ਰਾਤ ਪੈਣ ਦੀ ਤਮੰਨਾ ਨਾ ਕਰ। ਲੋਕੀ ਰਾਤ ਦੇ ਹਨੇਰੇ ਵਿੱਚ ਗੁੰਮ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹ ਸੋਚਦੇ ਨੇ ਕਿ ਉਹ ਪਰਮੇਸ਼ੁਰ ਤੋਂ ਲੁਕ ਸਕਦੇ ਨੇ। 21 ਅੱਯੂਬ, ਤੂੰ ਬਹੁਤ ਦੁੱਖ ਝਲਿਆ ਹੈ, ਪਰ ਬਦੀ ਨੂੰ ਨਾ ਚੁਣ। ਹੁਸ਼ਿਆਰ ਰਹਿ, ਕੁਝ ਗ਼ਲਤ ਨਾ ਕਰੀਂ। 22 ਦੇਖ, ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਮਹਾਨ ਬਣਾਉਂਦੀ ਹੈ। ਪਰਮੇਸ਼ੁਰ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਗੁਰੂ ਹੈ। 23 ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸਕਦਾ ਕਿ ਉਹ ਕੀ ਕਰੇ। ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸਕਦਾ, 'ਹੇ ਪਰਮੇਸ਼ੁਰ, ਜੋ ਤੂੰ ਕੀਤਾ ਗ਼ਲਤ ਹੈ।' 24 ਉਨ੍ਹਾਂ ਗੱਲਾਂ ਲਈ ਪਰਮੇਸ਼ੁਰ ਦੀ ਉਸਤਤ ਕਰਨੀ ਚੇਤੇ ਰੱਖੋ ਜੋ ਉਸਨੇ ਕੀਤੀਆਂ ਹਨ। ਲੋਕਾਂ ਨੇ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਗੀਤ ਲਿਖੇ ਨੇ। 25 ਹਰ ਬੰਦਾ ਦੇਖ ਸਕਦਾ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ। ਦੂਰ-ਦੁਰਾਡੇ ਦੇ ਲੋਕ ਉਨ੍ਹਾਂ ਚੀਜ਼ਾਂ ਨੂੰ ਦੇਖ ਸਕਦੇ ਨੇ। 26 ਹਾਂ, ਪਰਮੇਸ਼ੁਰ ਮਹਾਨ ਹੈ। ਪਰ ਅਸੀਂ ਉਸ ਦੀ ਮਹਾਨਤਾ ਨੂੰ ਨਹੀਂ ਸਮਝ ਸਕਦੇ। ਅਸੀਂ ਨਹੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿੰਨਾ ਲੰਮਾ ਚਿਰ ਜੀਵਿਆ ਹੈ। 27 ਪਰਮੇਸ਼ੁਰ ਧਰਤੀ ਤੋਂ ਪਾਣੀ ਲੈਂਦਾ ਹੈ ਤੇ ਇਸ ਨੂੰ ਬਾਰਿਸ਼ ਅਤੇ ਧੁੰਦ ਵਿੱਚ ਬਦਲ ਦਿੰਦਾ ਹੈ। 28 ਇਸ ਲਈ ਬੱਦਲ ਪਾਣੀ ਨੂੰ ਵਰ੍ਹਾਉਂਦੇ ਨੇ ਤੇ ਬਹੁਤ ਸਾਰੇ ਲੋਕਾਂ ਉੱਤੇ ਬਾਰਿਸ਼ ਡਿੱਗਦੀ ਹੈ। 29 ਕੋਈ ਵੀ ਬੰਦਾ ਨਹੀਂ ਸਮਝ ਸਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ। 30 ਦੇਖੋ, ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਫ਼ੈਲਾਈ, ਅਤੇ ਸਮੁੰਦਰ ਦਾ ਸਭ ਤੋਂ ਡੂੰਘਾ ਭਾਗ ਢਕ ਦਿੱਤਾ। 31 ਪਰਮੇਸ਼ੁਰ ਕੌਮਾਂ ਉੱਤੇ ਕਾਬੂ ਕਰਨ ਲਈ ਅਤੇ ਉਨ੍ਹਾਂ ਨੂੰ ਚੋਖਾ ਭੋਜਨ ਦੇਣ ਲਈ ਉਨ੍ਹਾਂ ਦੀ ਵਰਤੋਂ ਕਰਦਾ ਹੈ। 32 ਪਰਮੇਸ਼ੁਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਂਦਾ ਹੈ ਤੇ ਉਸ ਨੂੰ ਆਪਣੀ ਮਨਚਾਹੀ ਥਾਂ ਤੇ ਡਿੱਗਣ ਦਾ ਆਦੇਸ਼ ਦਿੰਦਾ ਹੈ। 33 ਬਿਜਲੀ ਚਿਤਾਵਨੀ ਦਿੰਦੀ ਹੈ ਕਿ ਤੂਫਾਨ ਆ ਰਿਹਾ ਹੈ। ਇਸ ਤਰ੍ਹਾਂ, ਪਸ਼ੂ ਵੀ ਜਾਣ ਜਾਂਦੇ ਨੇ ਕਿ ਇਹ ਆ ਰਿਹਾ ਹੈ।

37:1 "ਗਰਜ ਤੇ ਚਮਕ ਮੈਨੂੰ ਭੈਭੀਤ ਕਰਦੇ ਨੇ। ਮੇਰਾ ਦਿਲ ਤੇਜੀ ਨਾਲ ਮੇਰੀ ਛਾਤੀ ਅੰਦਰ ਧੜਕਦਾ ਹੈ। 2 ਹਰ ਕੋਈ ਸੁਣੋ। ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ। ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ। 3 ਪਰਮੇਸ਼ੁਰ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਉੱਤੇ ਚਮਕਣ ਲਈ ਭੇਜਦਾ ਹੈ। ਇਹ ਸਾਰੀ ਧਰਤੀ ਉੱਤੇ ਚਮਕਦੀ ਹੈ। 4 ਬਿਜਲੀ ਦੀ ਚਮਕ ਤੋਂ ਮਗਰੋਂ, ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਸੁਣੀ ਜਾ ਸਕਦੀ ਹੈ। ਪਰਮੇਸ਼ੁਰ ਆਪਣੀ ਅਦਭੁਤ ਅਵਾਜ਼ ਨਾਲ ਗਰਜਦਾ ਹੈ। ਜਦੋਂ ਬਿਜਲੀ ਲਿਸ਼ਕਦੀ ਹੈ, ਪਰਮੇਸ਼ੁਰ ਦੀ ਆਵਾਜ਼ ਗਰਜਦੀ ਹੈ। 5 ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਅਦਭੁਤ ਹੁੰਦੀ ਹੈ! ਉਹ ਮਹਾਨ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਸਮਝ ਸਕਦੇ। 6 ਪਰਮੇਸ਼ੁਰ ਬਰਫ ਨੂੰ ਆਖਦਾ ਹੈ, 'ਧਰਤੀ ਉੱਤੇ ਡਿੱਗ' ਤੇ ਉਹ ਮੀਂਹ ਨੂੰ ਆਖਦਾ ਹੈ, 'ਧਰਤੀ ਉੱਤੇ ਵਰ੍ਹ।' 7 ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ, ਜਾਣ ਲੈਣ ਕਿ ਉਹ ਕੀ ਕਰ ਸਕਦਾ ਹੈ। ਇਹੀ ਉਸਦਾ ਪ੍ਰਮਾਣ ਹੈ। 8 ਜਾਨਵਰ ਆਪਣੇ ਭੋਰਿਆਂ ਅੰਦਰ ਵੜ ਜਾਂਦੇ ਨੇ ਤੇ ਉੱਥੇ ਹੀ ਰਹਿੰਦੇ ਨੇ। 9 ਦੱਖਣ ਵੱਲੋਂ ਵਾਵਰੋਲੇ ਉੱਠਦੇ ਨੇ। ਉੱਤਰ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ। 10 ਪਰਮੇਸ਼ੁਰ ਦਾ ਸਾਹ ਬਰਫ਼ ਨੂੰ ਬਣਾਉਂਦਾ ਹੈ, ਤੇ ਸਾਗਰ ਨੂੰ ਜਮਾ ਦਿੰਦਾ ਹੈ। 11 ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ। 12 ਪਰਮੇਸ਼ੁਰ ਬੱਦਲਾਂ ਨੂੰ, ਸਾਰੀ ਧਰਤੀ ਉੱਤੇ ਵਗਣ ਲਈ ਹੁਕਮ ਦਿੰਦਾ ਹੈ। ਬੱਦਲ ਉਹ ਸਭ ਕੁਝ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦਾ ਹੁਂਕਮ ਦਿੰਦਾ ਹੈ। 13 ਪਰਮੇਸ਼ੁਰ ਲੋਕਾਂ ਨੂੰ ਦੰਡ ਦੇਣ ਲਈ ਹੜ ਲਿਆਉਣ ਲਈ ਜਾਂ ਆਪਣੇ ਪਿਆਰ ਨੂੰ ਦਰਸਾਉਣ ਲਈ, ਪਾਣੀ ਲਿਆਉਣ ਲਈ, ਬੱਦਲਾਂ ਨੂੰ ਲਿਆਉਂਦਾ ਹੈ। 14 ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ। ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ। 15 ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ? ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ? 16 ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ? ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ। ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ। 17 ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ। ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ, ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ। 18 ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸਕਦਾ ਹੈਂ, ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸਕਦਾ ਹੈਂ? 19 ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ? ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸਕਦੇ ਕਿ ਉਸ ਨੂੰ ਕੀ ਆਖੀਏ। 20 ਮੈਂ ਪਰਮੇਸ਼ੁਰ ਨੂੰ ਨਾ ਦੱਸਾਂਗਾ ਕਿ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ। ਇਹ ਤਾਂ ਤਬਾਹ ਕਰਨ ਦੀ ਮੰਗ ਕਰਨ ਵਾਂਗ ਹੋਣੀ ਸੀ। 21 ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸਕਦਾ। 'ਇਹ ਅਕਾਸ਼ ਵਿੱਚ ਬਹੁਤ ਤੇਜ਼ ਤੇ ਚਮਕੀਲਾ ਹੁੰਦਾ ਹੈ ਜਦੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। 22 ਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੈ। ਪਰਮੇਸ਼ੁਰ ਦਾ ਸੁਨਿਹਰੀ ਪਰਤਾਪ ਪਵਿੱਤਰ ਪਰਬਤ ਉੱਤੋਂ ਚਮਕਦਾ ਹੈ। ਪਰਮੇਸ਼ੁਰ ਦੁਆਲੇ ਚਮਕਦਾਰ ਰੋਸ਼ਨੀ ਹੁੰਦੀ ਹੈ। 23 ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ। ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸਕਦੇ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ। ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ। 24 ਇਹੀ ਕਾਰਣ ਹੈ ਕਿ ਲੋਕ ਉਸਦਾ ਆਦਰ ਕਰਦੇ ਨੇ। ਪਰ ਪਰਮੇਸ਼ੁਰ ਗੁਮਾਨੀ ਲੋਕਾਂ ਦਾ ਆਦਰ ਨਹੀਂ ਕਰਦਾ ਜਿਹੜੇ ਆਪਣੇ-ਆਪ ਨੂੰ ਸਿਆਣੇ ਸਮਝਦੇ ਨੇ।"

38:1 ਫ਼ੇਰ ਯਹੋਵਾਹ ਅੱਯੂਬ ਨਾਲ ਇੱਕ ਵਾਵਰੋਲੇ ਵਿੱਚੋਂ ਬੋਲਿਆ। ਪਰਮੇਸ਼ੁਰ ਨੇ ਆਖਿਆ: 2 "ਇਹ ਮੂਰਖ ਗੱਲਾਂ ਕਹਿੰਦਾ ਹੋਇਆ ਉਹ ਅਗਿਆਨੀ ਵਿਅਕਤੀ ਕੌਣ ਹੈ?" 3 ਅੱਯੂਬ ਸਾਵਧਾਨ ਹੋ ਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜਾ ਜਿਹੜੇ ਮੈਂ ਤੇਰੇ ਪਾਸੋਂ ਪੁੱਛਾਂਗਾ। 4 ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ? ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ। 5 ਜੇ ਤੂੰ ਇੰਨਾ ਚਤੁਰ ਹੈਂ ਕਿਸਨੇ ਨਿਰਣਾ ਕੀਤਾ ਸੀ ਕਿ ਇਹ ਦੁਨੀਆ ਕਿੰਨੀ ਵੱਡੀ ਹੋਵੇਗੀ? ਕਿਸਨੇ, ਮਾਪਕ ਫ਼ੀਤੇ ਨਾਲ ਦੁਨੀਆਂ ਨੂੰ ਨਾਪਿਆ ਸੀ? 6 ਕਿਸ ਉੱਤੇ ਟਿਕੀ ਹੋਈ ਸੀ ਧਰਤੀ? ਕਿਸਨੇ ਇਸਦੇ ਕੋਨੇ ਦੇ ਪੱਥਰ ਪਾਏ? 7 ਸਵੇਰ ਦੇ ਤਾਰਿਆਂ ਨੇ ਮਿਲ ਕੇ ਗੀਤ ਗਾਇਆ ਤੇ ਦੂਤ ਆਨੰਦ ਨਾਲ ਚੀਕੇ ਜਦੋਂ ਅਜਿਹਾ ਕੀਤਾ ਗਿਆ ਸੀ। 8 ਅੱਯੂਬ, ਕਿਸਨੇ ਸਾਗਰ ਨੂੰ ਰੋਕਣ ਲਈ ਦਰਵਾਜ਼ੇ ਬੰਦ ਕੀਤੇ ਜਦੋਂ ਇਹ ਧਰਤੀ ਦੀ ਡੂੰਘ ਵਿੱਚੋਂ ਵਗਦਾ ਸੀ। 9 ਉਸ ਵੇਲੇ, ਮੈਂ ਇਸਨੂੰ ਬੱਦਲਾਂ ਨਾਲ ਢਕ ਲਿਆ ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ। 10 ਮੈਂ ਸਮੁੰਦਰ ਦੀਆਂ ਹੱਦਾਂ ਨਿਸ਼ਚਿੰਤ ਕੀਤੀਆਂ ਤੇ ਇਸ ਨੂੰ ਬੰਦ ਦਰਵਾਜ਼ਿਆਂ ਪਿੱਛੇ ਧੱਕ ਦਿੱਤਾ। 11 ਮੈਂ ਸਮੁੰਦਰ ਨੂੰ ਆਖਿਆ, 'ਤੂੰ ਇਥੋਂ ਤੀਕ ਹੀ ਆ ਸਕਦਾ ਹੈਂ, ਹੋਰ ਅਗੇਰੇ ਨਹੀਂ। ਤੇਰੀਆਂ ਗੁਮਾਨੀ ਲਹਿਰਾਂ, ਇੱਥੇ ਹੀ ਰੁਕ ਜਾਣਗੀਆਂ। 12 ਅੱਯੂਬ, ਕੀ ਤੂੰ ਜੀਵਨ ਵਿੱਚ ਕਦੇ ਵੀ ਸਵੇਰੇ ਦੇ ਤਾਰੇ ਨੂੰ ਚਢ਼ਣ ਦਾ ਜਾਂ ਦਿਨ ਨੂੰ ਸ਼ੁਰੂ ਹੋਣ ਦਾ ਆਦੇਸ਼ ਦਿੱਤਾ ਹੈ? 13 ਅੱਯੂਬ, ਕੀ ਤੂੰ ਕਦੇ ਵੀ ਸਵੇਰ ਦੀ ਲੋਅ ਨੂੰ ਧਰਤੀ ਨੂੰ ਫ਼ੜਨ ਲਈ ਅਤੇ ਬਦ ਲੋਕਾਂ ਨੂੰ ਉਨ੍ਹਾਂ ਦੀਆਂ ਛੁਪਣਗਾਹਾਂ ਵਿੱਚੋਂ ਕੱਢਣ ਲਈ ਇਸ ਨੂੰ ਹਿਲਾਉਣ ਲਈ ਕਿਹਾ। 14 ਸਵੇਰ ਦੀ ਲੋਅ ਪਹਾੜੀਆਂ ਤੇ ਵਾਦੀਆਂ ਨੂੰ ਦੇਖਣਾ ਆਸਾਨ ਬਣਾ ਦਿੰਦੀ ਹੈ। ਜਦੋਂ ਦਿਨ ਦੀ ਰੋਸ਼ਨੀ ਧਰਤੀ ਉੱਤੇ ਆਉਂਦੀ ਹੈ, ਉਨ੍ਹਾਂ ਥਾਵਾਂ ਦੀਆਂ ਸ਼ਕਲਾਂ ਕਿਸੇ ਕੋਟ ਦੀਆਂ ਸਿਲਵਟਾਂ ਵਾਂਗ ਉੱਘੜ ਆਉਂਦੀਆਂ ਨੇ। ਉਹ ਥਾਵਾਂ ਨਰਮ ਮਿੱਟੀ ਵਾਂਗ ਰੂਪ ਧਾਰ ਲੈਂਦੀਆਂ ਨੇ ਜਿਸ ਨੂੰ ਛਾਪੇ ਨਾਲ ਦਬਾਇਆ ਜਾਂਦਾ ਹੈ। 15 ਬਦ ਲੋਕ ਦਿਨ ਦੀ ਰੌਸ਼ਨੀ ਨੂੰ ਪਸੰਦ ਨਹੀਂ ਕਰਦੇ। ਜਦੋਂ ਇਹ ਤੇਜ਼ ਚਮਕਦੀ ਹੈ ਤਾਂ ਇਹ ਉਨ੍ਹਾਂ ਨੂੰ ਮੰਦੇ ਅਮਲਾਂ ਤੋਂ ਰੋਕਦੀ ਹੈ। 16 ਅੱਯੂਬ, ਕੀ ਤੂੰ ਕਦੇ ਸਮੁੰਦਰ ਦੀ ਸਭ ਤੋਂ ਡੂੰਘੀ ਬਾਵੇਂ ਗਿਆ ਹੈਂ, ਜਿੱਥੋਂ ਸਮੁੰਦਰ ਸ਼ੁਰੂ ਹੁੰਦਾ ਹੈ। ਕੀ ਤੂੰ ਕਦੇ ਸਮੁੰਦਰ ਦੀ ਤੈਹ ਉੱਤੇ ਤੁਰਿਆ ਹੈਂ? 17 ਅੱਯੂਬ, ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੁਰਦਿਆਂ ਦੀ ਦੁਨੀਆਂ ਵੱਲ ਖੁਲ੍ਹਦੇ ਨੇ? ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੌਤ ਦੀਆਂ ਹਨੇਰੀਆਂ ਥਾਵਾਂ ਵੱਲ ਲੈ ਜਾਂਦੇ ਨੇ? 18 ਅੱਯੂਬ, ਕੀ ਸੱਚਮੁੱਚ ਤੂੰ ਸਮਝਦਾ ਹੈਂ ਕਿ ਧਰਤੀ ਕਿੰਨੀ ਵੱਡੀ ਹੈ? ਮੈਨੂੰ ਦੱਸ ਜੇ ਤੂੰ ਇਹ ਸਭ ਜਾਣਦਾ ਹੈਂ? 19 ਅੱਯੂਬ, ਰੌਸ਼ਨੀ ਕਿੱਥੋਂ ਆਉਂਦੀ ਹੈ? ਹਨੇਰਾ ਕਿੱਥੋਂ ਆਉਂਦਾ ਹੈ? 20 ਅੱਯੂਬ, ਕੀ ਤੂੰ ਰੌਸ਼ਨੀ ਅਤੇ ਹਨੇਰੇ ਨੂੰ ਮੁੜ ਕੇ ਉਸੇ ਥਾਂ ਲਿਜਾ ਸਕਦਾ ਹੈਂ ਜਿੱਥੋਂ ਇਹ ਆਉਂਦੇ ਹਨ? ਕੀ ਤੂੰ ਜਾਣਦਾ ਉਸ ਬਾਵੇਂ ਕਿਵੇਂ ਜਾਣਾ ਹੈ? 21 ਅੱਯੂਬ, ਅਵੱਸ਼ ਹੀ ਤੂੰ ਇਹ ਗੱਲਾਂ ਜਾਣਦਾ ਹੋਵੇਂਗਾ। ਤੂੰ ਬਹੁਤ ਬਜ਼ੁਰਗ ਤੇ ਸਿਆਣਾ ਹੈਂ। ਜਦੋਂ ਮੈਂ ਇਹ ਚੀਜ਼ਾਂ ਬਣਾਈਆਂ, ਤੂੰ ਜੀਵਿਤ ਸੀ। ਕੀ ਨਹੀਂ? 22 ਅੱਯੂਬ, ਕੀ ਤੂੰ ਕਦੇ ਉਨ੍ਹਾਂ ਗੋਦਾਮਾਂ ਵਿੱਚ ਗਿਆ ਹੈਂ, ਜਿੱਥੇ ਮੈਂ ਬਰਫ਼ ਅਤੇ ਗੜਿਆਂ ਨੂੰ ਰੱਖਦਾ ਹਾਂ। 23 ਮੈਂ ਬਰਫ਼ ਅਤੇ ਗੜਿਆਂ ਨੂੰ ਮੁਸੀਬਤ ਦੇ ਸਮਿਆਂ ਲਈ, ਯੁੱਧ ਅਤੇ ਲੜਾਈ ਦੇ ਸਮਿਆਂ ਲਈ ਬਚਾ ਕੇ ਰੱਖਦਾ ਹਾਂ। 24 ਕੀ ਤੂੰ ਉਸ ਬਾਵੇਂ ਗਿਆ ਜਿੱਥੋਂ ਸੂਰਜ ਨਿਕਲਦਾ, ਜਿੱਥੋਂ ਇਹ ਉੱਤਰੀ ਹਵਾ ਨੂੰ ਸਾਰੀ ਧਰਤੀ ਉੱਤੇ ਵਗਾਉਂਦਾ ਹੈ? 25 ਭਾਰੀ ਬਰਖਾ ਲਈ ਅਕਾਸ਼ ਵਿੱਚ ਖਾਈਆਂ ਕਿਸਨੇ ਖੋਦੀਆਂ ਨੇ? ਕਿਸ ਨੇ ਤੂਫ਼ਾਨ ਲਈ ਰਸਤਾ ਬਣਾਇਆ ਹੈ। 26 ਮੀਁਹ ਕੌਣ ਵਰ੍ਹਾਉਂਦਾ ਹੈ ਉਨ੍ਹਾਂ ਥਾਵਾਂ ਉੱਤੇ ਵੀ ਜਿੱਥੇ ਲੋਕ ਨਹੀਂ ਰਹਿੰਦੇ? 27 ਉਹ ਬਰਖਾ ਬਂਜ਼ਰ ਜ਼ਮੀਨ ਨੂੰ ਚੋਖਾ ਪਾਣੀ ਦਿੰਦੀ ਹੈ ਅਤੇ ਘਾਹ ਉੱਗਣਾ ਸ਼ੁਰੂ ਕਰਦਾ ਹੈ। 28 ਕੀ ਬਰਖਾ ਦਾ ਕੋਈ ਪਿਤਾ ਹੁੰਦਾ ਹੈ? ਤ੍ਰੇਲ ਦੇ ਤੁਪਕਿਆਂ ਨੂੰ ਕੌਣ ਪੈਦਾ ਕਰਦਾ ਹੈ? 29 ਕੀ ਬਰਫ ਦੀ ਕੋਈ ਮਾਂ ਹੁੰਦੀ ਹੈ? ਕੌਣ ਗੜਿਆਂ ਨੂੰ ਜਨਮ ਦਿੰਦਾ ਹੈ? 30 ਪਾਣੀ ਸਖਤ ਪੱਥਰ ਵਾਂਗ ਜੰਮ ਜਾਂਦਾ ਹੈ ਅਤੇ ਸਾਗਰ ਵੀ ਉੱਪਰੋਂ ਜੰਮ ਜਾਂਦਾ ਹੈ। 31 ਅੱਯੂਬ ਕੀ ਤੂੰ ਕਚਪਚਿਆਂ ਨੂੰ ਬੰਨ੍ਹ ਸਕਦਾ ਹੈਂ? ਕੀ ਤੂੰ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸਕਦਾ ਹੈ? 32 ਕੀ ਤੂੰ ਸਮੇਂ ਸਿਰ ਤਾਰਿਆਂ ਨੂੰ ਬਾਹਰ ਲਿਆ ਸਕਦਾ ਹੈਂ? ਕੀ ਤੂੰ ਰਿੱਛ ਦੀ ਉਸਦੇ ਬੱਚਿਆਂ ਸਮੇਤ ਅਗਵਾਈ ਕਰ ਸਕਦਾ ਹੈਂ? 33 ਕੀ ਤੂੰ ਉਨ੍ਹਾਂ ਨੇਮਾਂ ਨੂੰ ਜਾਣਦਾ ਹੈ ਜਿਹੜੇ ਆਕਾਸ਼ ਨੂੰ ਚਲਾਉਂਦੇ ਨੇ? ਕੀ ਤੂੰ ਉਨ੍ਹਾਂ ਨੂੰ ਧਰਤੀ ਉੱਤੇ ਹਕੂਮਤ ਕਰਨ ਲਈ ਲਿਆ ਸਕਦਾ ਹੈ? 34 ਅੱਯੂਬ ਕੀ ਤੂੰ ਬੱਦਲਾਂ ਨੂੰ ਉੱਚੀ ਪੁਕਾਰ ਸਕਦਾ ਹੈਂ? ਤੇ ਉਨ੍ਹਾਂ ਨੂੰ ਆਦੇਸ਼ ਦੇ ਸਕਦਾ ਹੈ ਕਿ ਤੈਨੂੰ ਬਾਰਿਸ਼ ਨਾਲ ਭਿਉਂ ਦੇਣ? 35 ਕੀ ਤੂੰ ਬਿਜਲੀ ਨੂੰ ਆਦੇਸ਼ ਦੇ ਸਕਦਾ ਹੈਂ? ਕੀ ਇਹ ਤੇਰੇ ਕੋਲ ਆ ਜਾਵੇਗੀ ਤੇ ਆਖੇਗੀ ਮੈਂ ਇੱਥੇ ਹਾਂ। ਸ੍ਰੀਮਾਨ ਜੀ, ਤੁਸੀਂ ਮੇਰੇ ਪਾਸੋਂ ਕੀ ਚਾਹੁੰਦੇ ਹੋ? ਕੀ ਇਹ ਉਬੇ ਜਾਵੇਗੀ ਜਿੱਥੇ ਤੂੰ ਇਸਨੂੰ ਭੇਜਣਾ ਚਾਹੁੰਦਾ ਹੈਂ? 36 ਅੱਯੂਬ, ਕੌਣ ਲੋਕਾਂ ਨੂੰ ਸਿਆਣਾ ਬਣਾਉਂਦਾ ਹੈ? ਕੌਣ ਉਨ੍ਹਾਂ ਅੰਦਰ ਸਿਆਣਪ ਪਾਉਂਦਾ ਹੈ? 37 ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸਕੇ ਤੇ ਬੱਦਲਾਂ ਨੂੰ ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸਕੇ? 38 ਤਾਂ ਜੋ ਧੂੜ, ਮਿੱਟੀ ਵਿੱਚ ਬਦਲ ਜਾਵੇ ਅਤੇ ਗੰਦਗੀ ਦੇ ਡਲੇ ਇੱਕਸਾਬ ਜੁੜ ਜਾਣ। 39 ਅੱਯੂਬ, ਕੀ ਸ਼ੇਰਾਂ ਲਈ ਭੋਜਨ ਤੂੰ ਲੱਭਦਾ ਹੈਂ? ਕੀ ਉਨ੍ਹਾਂ ਦੇ ਭੁਖਿਆਂ ਬੱਚਿਆਂ ਨੂੰ ਤੂੰ ਭੋਜਨ ਖੁਵਾਉਂਦਾ ਹੈਂ? 40 ਉਹ ਸ਼ੇਰ ਆਪਣੀਆਂ ਗੁਫ਼ਾਵਾਂ ਵਿੱਚ ਲਿਟੇ ਹੁੰਦੇ ਨੇ, ਉਹ ਆਪਣੇ ਸ਼ਿਕਾਰ ਉੱਤੇ ਹਮਲਾ ਕਰਨ ਲਈ ਘਾਹ ਵਿੱਚ ਨੀਵਾਂ ਝੁਕਦੇ ਨੇ। 41 ਕੌਣ ਪਹਾੜੀ ਕਾਵਾਂ ਨੂੰ ਚੋਗਾ ਦਿੰਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਅੱਗੇ ਪੁਕਾਰ ਕਰਦੇ ਨੇ ਤੇ ਭੋਜਨ ਤੋਂ ਬਿਨਾ ਇੱਧਰ-ਓਧਰ ਭਟਕਦੇ ਨੇ?

39:1 ਅੱਯੂਬ, ਕੀ ਤੂੰ ਜਾਣਦਾ ਹੈ ਕਿ ਕਦੋਂ ਪਹਾੜੀ ਬੱਕਰੀਆਂ ਜੰਮਦੀਆਂ ਨੇ? ਕੀ ਤੂੰ ਤੱਕਦਾ ਹੈਂ ਜਦੋਂ ਹਿਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। 2 ਕੀ ਤੂੰ ਜਾਣਦਾ ਹੈ ਕਿੰਨੇ ਮਹੀਨਿਆਂ ਲਈ ਪਹਾੜੀ ਬੱਕਰੀ ਤੇ ਹਿਰਨ ਨੂੰ ਆਪਣੇ ਬੱਚਿਆਂ ਨੂੰ ਗਰਭ ਵਿੱਚ ਰੱਖਣਾ ਪੈਂਦਾ ਹੈ? ਕੀ ਤੂੰ ਉਨ੍ਹਾਂ ਦੇ ਜਨਮ ਦਾ ਸਹੀ ਸਮਾਂ ਜਾਣਦਾ ਹੈ? 3 ਉਹ ਜਾਨਵਰ ਲੇਟ ਜਾਂਦੇ ਨੇ, ਜਨਮ ਪੀੜਾਂ ਮਹਿਸੂਸ ਕਰਦੇ ਨੇ ਤੇ ਉਨ੍ਹਾਂ ਦੇ ਬੱਚੇ ਜੰਮ ਪੈਂਦੇ ਨੇ। 4 ਉਨ੍ਹਾਂ ਜਾਨਵਰਾਂ ਦੇ ਬੱਚੇ ਖੇਤਾਂ ਵਿੱਚ ਤਾਕਤ ਨਾਲ ਵੱਡੇ ਹੁੰਦੇ ਹਨ। ਫ਼ੇਰ ਉਹ ਆਪਣੀਆਂ ਮਾਵਾਂ ਨੂੰ ਛੱਡ ਜਾਂਦੇ ਹਨ ਤੇ ਕਦੇ ਵੀ ਵਾਪਸ ਨਹੀਂ ਪਰਤਦੇ। 5 ਅੱਯੂਬ, ਕਿਸਨੇ ਜੰਗਲੀ ਗਧਿਆਂ ਨੂੰ ਅਜ਼ਾਦ ਛੱਡਿਆ? ਕਿਸਨੇ ਉਨ੍ਹਾਂ ਦੇ ਰੱਸੇ ਖੋਲ੍ਹੇ ਤੇ ਉਨ੍ਹਾਂ ਨੂੰ ਖੁਲ੍ਹਾ ਛੱਡ ਦਿੱਤਾ? 6 ਮੈਂ, ਪਰਮੇਸ਼ੁਰ ਜੰਗਲੀ ਗਧੇ ਨੂੰ ਮਾਰੂਬਲ ਵਿੱਚ ਉਸ ਦਾ ਘਰ ਬਨਾਉਣ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਰਹਿਣ ਲਈ ਲੂਣੀਆਂ ਜ਼ਮੀਨਾਂ ਦਿੱਤੀਆਂ। 7 ਜੰਗਲੀ ਗਧੇ ਸ਼ੋਰੀਲੇ ਸ਼ਹਿਰਾਂ ਉੱਤੇ ਹੱਸਦੇ ਨੇ। ਤੇ ਕੋਈ ਵੀ ਬੰਦਾ ਉਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ। 8 ਜੰਗਲੀ ਗਧੇ ਪਹਾੜਾਂ ਵਿੱਚ ਰਹਿੰਦੇ ਨੇ। ਇਹੀ ਉਨ੍ਹਾਂ ਦੀ ਚਰਾਂਦ ਹੈ। ਇਹੀ ਉਹ ਥਾਂ ਹੈ ਜਿੱਥੇ ਉਹ ਆਪਣਾ ਭੋਜਨ ਲੱਭਦੇ ਨੇ। 9 ਅੱਯੂਬ, ਕੀ ਕੋਈ ਜੰਗਲੀ ਬਲਦ ਤੇਰੀ ਸੇਵਾ ਕਰਨ ਲਈ ਮਂਨੇਗਾ? ਕੀ ਰਾਤ ਨੂੰ ਉਹ ਤੇਰੇ ਬਾੜੇ ਵਿੱਚ ਠਹਿਰੇਗਾ? 10 ਕੀ ਜੰਗਲੀ ਬਲਦ ਆਪਣੇ ਉੱਤੇ ਰੱਸੇ ਪੈਣ ਦੇਵੇਗਾ ਤਾਂ ਜੋ ਤੂੰ ਆਪਣੇ ਖੇਤਾਂ ਅੰਦਰ ਹਲ ਚਲਾ ਸਕੇ। 11 ਜੰਗਲੀ ਬਲਦ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ, ਪਰ ਕੀ ਤੂੰ ਆਪਣਾ ਕੰਮ ਖਤਮ ਕਰਾਉਣ ਵਾਸਤੇ ਉਸ ਉੱਤੇ ਭਰੋਸਾ ਕਰ ਸਕਦਾ ਹੈਂ? 12 ਕੀ ਤੂੰ ਆਪਣਾ ਭੋਜਨ ਇਕੱਠਾ ਕਰਨ ਵਿੱਚ ਤੇ ਉਸ ਨੂੰ ਉਸਦੀ ਗਹਾਈ ਕਰਨ ਲਈ ਉਸ ਉੱਤੇ ਭਰੋਸਾ ਕਰ ਸਕਦਾ ਹੈਂ? 13 ਸ਼ਤਰ ਮੁਰਗ ਜੋਸ਼ ਵਿੱਚ ਆ ਜਾਂਦਾ ਹੈ ਤੇ ਆਪਣੇ ਖੰਭ ਫ਼ੜਫ਼ੜਾਉਂਦਾ ਹੈ। ਪਰ ਕੋਈ ਸ਼ਤਰ ਮੁਰਗ ਉੱਡ ਨਹੀਂ ਸਕਦਾ। ਇਸਦੇ ਖੰਭ ਅਤੇ ਫ਼ਰ ਸਾਰਸ ਦੇ ਖੰਭਾਂ ਵਰਗੇ ਨਹੀਂ ਹਨ। 14 ਸ਼ਤਰ ਮੁਰਗੀ ਧਰਤੀ ਉੱਤੇ ਆਂਡੇ ਦਿੰਦੀ ਹੈ ਅਤੇ ਉਹ ਰੇਤ ਵਿੱਚ ਨਿੱਘੇ ਹੁੰਦੇ ਨੇ। 15 ਸ਼ਤਰ ਮੁਰਗੀ ਭੁੱਲ ਜਾਂਦੀ ਹੈ ਕਿ ਹੋ ਸਕਦਾ ਕਿ ਉਸਦੇ ਆਂਡਿਆਂ ਉੱਤੇ ਕਿਸੇ ਦੇ ਪੈਰ ਪੈ ਜਾਣ ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਤੋੜ ਦੇਵੇ। 16 ਸ਼ਤਰ ਮੁਰਗੀ ਆਪਣੇ ਚੂਚਿਆਂ ਨੂੰ ਛੱਡ ਜਾਂਦੀ ਹੈ। ਉਹ ਉਨ੍ਹਾਂ ਨਾਲ ਇੰਝ ਵਰਤਾਉ ਕਰਦੀ ਹੈ ਜਿਵੇਂ ਉਹ ਉਸ ਦੇ ਨਹੀਂ ਹਨ। ਜੇ ਉਸ ਦੇ ਬੱਚੇ ਮਰ ਜਾਂਦੇ ਹਨ ਤਾਂ ਉਹ ਕੋਈ ਪਰਵਾਹ ਨਹੀਂ ਕਰਦੀ ਕਿ ਉਸਦੀ ਸਾਰੀ ਘਾਲਣਾ ਅਕਾਰਬ ਗਈ। 17 ਕਿਉਂ ਕਿ ਮੈਂ, ਪਰਮੇਸ਼ੁਰ ਨੇ ਸ਼ਤਰ ਮੁਰਗੀ ਨੂੰ ਸਿਆਣਪ ਨਹੀਂ ਦਿੱਤੀ। ਸ਼ਤਰ ਮੁਰਗੀ ਮੂਰਖ ਹੈ, ਤੇ ਮੈਂ ਉਸਨੂੰ ਇਸੇ ਤਰ੍ਹਾਂ ਬਣਾਇਆ ਹੈ। 18 ਪਰ ਜਦੋਂ ਸ਼ੁਤਰ ਮੁਰਗੀ ਭੱਜਣ ਲਈ ਉੱਠ ਖਲੋਦੀ ਹੈ, ਉਹ ਘੋੜੇ ਅਤੇ ਉਸਦੇ ਸਵਾਰ ਉੱਤੇ ਹੱਸਦੀ ਹੈ ਕਿਉਂਕਿ ਉਹ ਕਿਸੇ ਘੋੜੇ ਨਾਲੋਂ ਵੀ ਤੇਜ਼ ਭੱਜ ਸਕਦੀ ਹੈ। 19 ਅੱਯੂਬ, ਕੀ ਘੋੜੇ ਨੂੰ ਤਾਕਤ ਤੂੰ ਦਿੱਤੀ ਸੀ? ਕੀ ਉਸਦੀ ਧੌਣ ਉੱਤੇ ਅਯਾਲ ਤੂੰ ਉਗਾਈ ਸੀ? 20 ਕੀ ਤੂੰ ਘੋੜੇ ਨੂੰ ਟਿੱਡੇ ਵਾਂਗੂ ਟੱਪਣ ਦੇ ਯੋਗ ਬਣਾਇਆ ਸੀ। ਘੋੜਾ ਲੋਕਾਂ ਨੂੰ ਡਰਾਉਂਦਿਆਂ ਉੱਚੀ-ਉੱਚੀ ਫਰਾਟੇ ਮਾਰਦਾ ਹੈ। 21 ਘੋੜਾ ਖੁਸ਼ ਹੈ ਕਿ ਉਹ ਇੰਨਾ ਤਾਕਤਵਰ ਹੈ। ਉਹ ਆਪਣੇ ਪੈਰਾਂ ਨਾਲ ਮੈਦਾਨ ਨੂੰ ਖੁਰਚਦਾ ਅਤੇ ਯੁੱਧ ਵਿੱਚ ਤੇਜੀ ਨਾਲ ਭੱਜ ਪੈਂਦਾ ਹੈ। 22 ਘੋੜਾ ਡਰ ਉੱਤੇ ਹੱਸਦਾ ਹੈ। ਉਹ ਭੈਭੀਤ ਨਹੀਂ ਹੁੰਦਾ ਅਤੇ ਉਹ ਯੁੱਧ ਵਿੱਚੋਂ ਭੱਜਦਾ ਨਹੀਂ। 23 ਫੌਜੀ ਦਾ ਤਰਕਸ਼ ਘੋੜੇ ਦੇ ਪਾਸੇ ਤੇ ਹਿਲਦਾ, ਢਾਲ ਅਤੇ ਜਿਹੜੇ ਹਬਿਆਰ ਉਸਦਾ ਸਵਾਰ ਚੁੱਕਦਾ, ਧੁੱਪ ਵਿੱਚ ਲਿਸ਼ਕਦੇ ਹਨ। 24 ਘੋੜਾ ਬਹੁਤ ਉੱਤੇਜਿਤ ਹੁੰਦਾ ਹੈ ਅਤੇ ਮੈਦਾਨ ਉੱਤੇ ਤੇਜ਼ੀ ਨਾਲ ਭੱਜਦਾ ਹੈ। ਜਦੋਂ ਘੋੜਾ ਤੂਰ੍ਹੀ ਦੀ ਆਵਾਜ਼ ਸੁਣਦਾ ਹੈ, ਉਹ ਖੜਾ ਨਹੀਂ ਰਹਿ ਸਕਦਾ। 25 ਜਦੋਂ ਤੂਰ੍ਹੀ ਵਜਦੀ ਹੈਂ ਘੋੜਾ ਸ਼ੋਰ ਮਚਾਉਂਦਾ ਹੈ, 'ਹੁਰ੍ਰੇ।' ਉਹ ਜੰਗ ਨੂੰ ਦੂਰ ਤੋਂ ਹੀ ਸੁੰਘ ਲੈਂਦਾ ਹੈ। ਉਹ ਕਮਾਂਡਰਾਂ ਨੂੰ ਉੱਚੀ ਹੁਕਮ ਸੁਣਾਂਦਿਆਂ ਅਤੇ ਯੁੱਧ ਦੀਆਂ ਹੋਰ ਸਾਰੀਆਂ ਆਵਾਜ਼ਾਂ ਸੁਣਦਾ ਹੈਂ। 26 ਅੱਯੂਬ, ਕੀ ਤੂੰ ਬਾਜ ਨੂੰ ਸਿਖਾਇਆ ਸੀ ਕਿ ਕਿਵੇਂ ਆਪਣੇ ਖੰਭ ਖੋਲ੍ਹਕੇ ਦੱਖਣ ਵੱਲ ਉਡਾਰੀ ਮਾਰਨੀ ਹੈ? 27 ਕੀ ਤੂੰ ਹੀ ਉਹ ਹੈਂ ਜਿਸਨੇ ਬਾਜ਼ ਨੂੰ ਆਖਿਆ ਕਿ ਅਕਾਸ਼ ਵਿੱਚ ਉੱਚਾ ਉੱਡੇ। ਕੀ ਤੂੰ ਉਸਨੂੰ ਆਖਿਆ ਸੀ ਕੀ ਆਪਣਾ ਆਲ੍ਹਣਾ ਉੱਚੇ ਪਹਾੜਾਂ ਵਿੱਚ ਬਣਾਵੇ? 28 ਬਾਜ ਚੱਟਾਨ ਦੇ ਉੱਤੇ ਰਹਿੰਦਾ ਹੈ, ਚੱਟਾਨ ਉਸਦਾ ਕਿਲ੍ਹਾ ਹੈ। 29 ਬਾਜ਼ ਆਪਣੇ ਭੋਜਨ ਲਈ ਆਪਣੇ ਉੱਚੇ ਕਿਲ੍ਹੇ ਉੱਪਰੋਂ ਤੱਕਦਾ ਹੈ। ਬਾਜ਼ ਦੂਰ ਤੋਂ ਆਪਣੇ ਭੋਜਨ ਨੂੰ ਦੇਖ ਸਕਦਾ ਹੈ। 30 ਬਾਜ਼ ਉੱਥੇ ਇਕੱਠੇ ਹੋਣਗੇ ਜਿੱਥੇ ਲਾਸ਼ਾਂ ਹੋਣਗੀਆਂ। ਤੇ ਉਨ੍ਹਾਂ ਦੇ ਬੱਚੇ ਖੂਨ ਪੀਣਗੇ।"

40:1 ਯਹੋਵਾਹ ਨੇ ਅੱਯੂਬ ਨੂੰ ਜਵਾਬ ਦਿੱਤਾ ਅਤੇ ਉਸਨੂੰ ਆਖਿਆ: 2 "ਅੱਯੂਬ, ਤੂੰ ਸ਼ਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਬਹਿਸ ਕੀਤੀ ਹੈ। ਤੂੰ ਮੇਰਾ ਗ਼ਲਤ ਕਰਨ ਦੇ ਦੋਸ਼ੀ ਵਜੋਂ ਨਿਆਂ ਕੀਤਾ ਹੈ। ਕੀ ਹੁਣ ਤੂੰ ਮਂਨੇਗਾ ਕਿ ਤੂੰ ਗਲਤ ਹੈਂ? ਕੀ ਤੂੰ ਮੈਨੂੰ ਜਵਾਬ ਦੇਵੇਂਗਾ?" 3 ਫੇਰ ਅੱਯੂਬ ਨੇ ਪਰਮੇਸ਼ੁਰ ਨੂੰ ਜਵਾਬ ਦਿੱਤਾ ਤੇ ਆਖਿਆ: 4 ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ। ਮੈਂ ਤੈਨੂੰ ਕੀ ਆਖ ਸਕਦਾ ਹਾਂ? ਮੈਂ ਤੈਨੂੰ ਜਵਾਬ ਨਹੀਂ ਦੇ ਸਕਦਾ, ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ। 5 ਮੈਂ ਇੱਕ ਵਾਰੀ ਬੋਲਿਆ ਸਾਂ, ਪਰ ਮੈਂ ਫ਼ੇਰ ਨਹੀਂ ਬੋਲਾਂਗਾ। ਮੈਂ ਦੋ ਵਾਰੀ ਬੋਲਿਆ ਸਾਂ, ਪਰ ਮੈਂ ਹੋਰ ਕੁਝ ਵੀ ਨਹੀਂ ਆਖਾਂਗਾ।" 6 ਤਾਂ ਯਹੋਵਾਹ ਤੂਫਾਨ ਵਿੱਚੋਂ ਫੇਰ ਅੱਯੂਬ ਨਾਲ ਬੋਲਿਆ। ਯਹੋਵਾਹ ਨੇ ਆਖਿਆ: 7 ਅੱਯੂਬ, ਆਪਣੇ-ਆਪ ਨੂੰ ਕਸ ਲੈ ਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੋ ਜੋ ਮੈਂ ਪੁੱਛਾਂਗਾ। 8 "ਅੱਯੂਬ, ਤੇਰਾ ਕੀ ਖਿਆਲ ਹੈ ਕਿ ਮੈਂ ਬੇਲਾਗ ਨਹੀਂ? ਕੀ ਤੂੰ ਆਖਦਾ ਹੈ ਕੀ ਮੈਂ ਗਲਤ ਕਰਨ ਦਾ ਦੋਸ਼ੀ ਹਾਂ, ਤਾਂ ਜੋ ਤੈਨੂੰ ਬੇਗੁਨਾਹ ਸਾਬਿਤ ਕੀਤਾ ਜਾ ਸਕੇਗਾ। 9 ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ? 10 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਗੁਮਾਨੀ ਹੋ ਸਕਦਾ ਹੈ। ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਪਰਤਾਪ ਅਤੇ ਮਾਨ ਨੂੰ ਬਸਤਰਾਂ ਵਾਂਗ ਪਹਿਨ ਸਕਦਾ ਹੈਂ। 11 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸਕਦਾ ਹੈ। ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸਕਦਾ ਹੈਂ। 12 ਹਾਂ, ਅੱਯੂਬ ਉਨ੍ਹਾਂ ਗੁਮਾਨੀ ਲੋਕਾਂ ਵੱਲ ਵੇਖ ਤੇ ਉਨ੍ਹਾਂ ਨੂੰ ਨਿਮਾਣਾ ਬਣਾ ਦੇ। ਉਨ੍ਹਾਂ ਬੁਰੇ ਲੋਕਾਂ ਨੂੰ ਕੁਚਲ ਦੇ, ਜਿੱਥੇ ਉਹ ਖਲੋਤੇ ਨੇ। 13 ਸਾਰੇ ਘਮਂਡੀ ਲੋਕਾਂ ਨੂੰ ਧੂੜ ਅੰਦਰ ਦਫਨ ਕਰ ਦੇ। ਉਨ੍ਹਾਂ ਦੇ ਸ਼ਰੀਰਾਂ ਨੂੰ ਲਪੇਟ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਬਰਾਂ ਵਿੱਚ ਸੁੱਟ ਦੇ। 14 ਅੱਯੂਬ, ਜੇਕਰ ਤੂੰ ਇਹ ਸਾਰੀਆਂ ਗੱਲਾਂ ਕਰ ਸਕਦਾ ਹੈਂ, ਮੈਂ ਵੀ ਤੇਰੀ ਉਸਤਤ ਕਰਾਂਗਾ ਅਤੇ ਕਬੂਲ ਕਰ ਲਵਾਂਗਾ ਕਿ ਤੂੰ ਆਪਣੀ ਤਾਕਤ ਨਾਲ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੈ। 15 ਅੱਯੂਬ ਜ਼ਰਾ ਬਹੇਮੋਬ ਵੱਲ ਵੇਖ। ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ। ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ। 16 ਬਹੇਮੋਬ ਦੇ ਸ਼ਰੀਰ ਅੰਦਰ ਬਹੁਤ ਤਾਕਤ ਹੈ। ਉਸਦੇ ਮਿਹਦੇ ਦੇ ਪੱਠੇ ਬਹੁਤ ਮਜ਼ਬੂਤ ਹਨ। 17 ਬਹੇਮੋਬ ਦੀ ਪੂਛ ਦਿਆਰ ਦੇ ਰੁੱਖ ਵਾਂਗਰਾਂ ਮਜ਼ਬੂਤੀ ਨਾਲ ਖਲੋਤੀ ਹੈ। ਉਸ ਦੀਆਂ ਲੱਤਾਂ ਦੇ ਪੱਠੇ ਬਹੁਤ ਮਜ਼ਬੂਤ ਹਨ। 18 ਬਹੇਮੋਬ ਦੀਆਂ ਹੱਡੀਆਂ ਕਾਂਸੀ ਵਾਂਗ ਮਜ਼ਬੂਤ ਹਨ। ਉਸ ਦੀਆਂ ਲੱਤਾਂ ਲੋਹੇ ਦੀਆਂ ਲਠ੍ਠਾਂ ਵਰਗੀਆਂ ਹਨ। 19 ਬਹੇਮੋਬ ਸਾਰੇ ਜਾਨਵਰਾਂ ਵਿਚੋਂ, ਜਿਨ੍ਹਾਂ ਨੂੰ ਮੈਂ ਸਾਜਿਆ, ਸਭ ਤੋਂ ਹੈਰਾਨਕੁਨ ਹੈ। ਪਰ ਮੈਂ ਉਸਨੂੰ ਵੀ ਹਰਾ ਸਕਦਾ ਹਾਂ। 20 ਬਹੇਮੋਬ ਘਾਹ ਖਾਂਦਾ ਹੈ ਜਿਹੜਾ ਪਹਾੜਾਂ ਉੱਤੇ ਉੱਗਦਾ ਹੈ, ਜਿੱਥੇ ਜੰਗਲੀ ਜਾਨਵਰ ਕਲੋਲਾਂ ਕਰਦੇ ਨੇ। 21 ਬਹੇਮੋਬ ਕੰਵਲ ਦੇ ਪੌਦਿਆਂ ਹੇਠਾਂ ਲੇਟਦਾ ਹੈ। ਉਹ ਦਲਦਲ ਵਿਚਲੀ ਕਾਹੀ ਅੰਦਰ ਛੁਪ ਜਾਂਦਾ ਹੈ। 22 ਕੰਵਲ ਦੇ ਪੌਦੇ ਬਹੇਮੋਬ ਨੂੰ ਆਪਣੀ ਛਾਂ ਹੇਠਾਂ ਛੁਪਾ ਲੈਂਦੇ ਨੇ। ਉਹ ਬੈਂਤ ਦੇ ਰੁੱਖਾਂ ਹੇਠਾਂ ਰਹਿੰਦਾ ਹੈ, ਜਿਹੜੇ ਨਦੀ ਦੇ ਨੇੜੇ ਨਹੀਂ ਉੱਗਦੇ। 23 ਜੇ ਨਦੀ ਵਿੱਚ ਹੜ ਆਉਂਦਾ ਹੈ ਦਰਿਆਈ ਘੋੜਾ ਨਸਦਾ ਨਹੀਂ ਉਹ ਡਰਦਾ ਨਹੀਂ ਜੇ ਯਰਦਨ ਨਦੀ ਵੀ ਉਸ ਦੇ ਚਿਹਰੇ ਉੱਤੇ ਛਿੱਟੇ ਮਾਰੇ। 24 ਕੋਈ ਵੀ ਬੰਦਾ ਦਰਿਆਈ ਘੋੜੇ ਦੀਆਂ ਅੱਖਾਂ ਅੰਨ੍ਹੀਆਂ ਨਹੀਂ ਕਰ ਸਕਦਾ ਤੇ ਉਸ ਨੂੰ ਆਪਣੇ ਜਾਲ ਵਿੱਚ ਫ਼ੜ ਨਹੀਂ ਸਕਦਾ।

41:1 "ਅੱਯੂਬ, ਕੀ ਤੂੰ ਲਿਵਯਾਬਾਨ ਨੂੰ ਮੱਛੀ ਵਾਲੇ ਕੰਡੇ ਨਾਲ ਫ਼ੜ ਸਕਦਾ ਹੈਂ? ਕੀ ਤੂੰ ਰੱਸੇ ਨਾਲ ਉਸ ਦੀ ਜ਼ਬਾਨ ਬੰਨ੍ਹ ਸਕਦਾ ਹੈਂ? 2 ਕੀ ਤੂੰ ਉਸ ਦੇ ਨਕੇਲ ਜਾਂ ਉਸਦੇ ਜਬਾੜੇ ਅੰਦਰ ਹੁੱਕ ਪਾ ਸਕਦਾ ਹੈਂ। 3 ਕੀ ਲਿਵਯਾਬਾਨ ਤੇਰੇ ਅੱਗੇ ਬੇਨਤੀ ਕਰੇਗਾ ਕਿ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ? ਕੀ ਉਹ ਤੇਰੇ ਨਾਲ ਕੋਮਲ ਸ਼ਬਦਾਂ ਵਿੱਚ ਗੱਲ ਕਰੇਗਾ? 4 ਕੀ ਲਿਵਯਾਬਾਨ ਤੇਰੇ ਨਾਲ ਇਕਰਾਨਾਮਾ ਰੱਖੇਗਾ ਤੇ ਸਦਾ ਲਈ ਤੇਰੀ ਸੇਵਾ ਕਰੇਗਾ? 5 ਕੀ ਤੂੰ ਲਿਵਯਾਬਾਨ ਨਾਲ ਖੇਡੇਂਗਾ ਜਿਵੇਂ ਤੂੰ ਕਿਸੇ ਪੰਛੀ ਨਾਲ ਖੇਡਦਾ ਹੈਂ? ਕੀ ਤੂੰ ਉਸ ਦੇ ਉੱਤੇ ਰੱਸਾ ਪਾ ਲਵੇਂਗਾ ਤਾਂ ਜੋ ਤੇਰੀਆਂ ਦਾਸੀਆਂ ਉਸ ਦੇ ਨਾਲ ਖੇਡ ਸਕਣ। 6 ਕੀ ਮਛੇਰੇ ਲਿਵਯਾਬਾਨ ਨੂੰ ਤੈਥੋਂ ਖਰੀਦਣ ਦੀ ਕੋਸ਼ਿਸ਼ ਕਰਨਗੇ? ਕੀ ਉਹ ਉਸ ਦੇ ਟੁਕੜੇ ਕਰ ਦੇਣਗੇ ਤੇ ਉਨ੍ਹਾਂ ਨੂੰ ਵਪਾਰੀਆਂ ਨੂੰ ਵੇਚ ਦੇਣਗੇ। 7 "ਕੀ ਤੂੰ ਲਿਵਯਾਬਾਨ ਦੀ ਚਮੜੀ ਅੰਦਰ ਜਾਂ ਉਸ ਦੇ ਸਿਰ ਅੰਦਰ ਨੇਜੇ ਮਾਰ ਸਕਦਾ ਹੈਂ। 8 ਅੱਯੂਬ, ਜੇ ਤੂੰ ਕਦੇ ਆਪਣਾ ਹੱਥ ਲਿਵਯਾਬਾਨ ਉੱਤੇ ਧਰਿਆ, ਤੂੰ ਫੇਰ ਕਦੇ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ। ਜ਼ਰਾ ਉਸ ਜੰਗ ਬਾਰੇ ਸੋਚ, ਜਿਹੜੀ ਹੋਵੇਗੀ। 9 ਤੇਰਾ ਕੀ ਖਿਆਲ ਹੈ ਕਿ ਤੂੰ ਲਿਵਯਾਬਾਨ ਨੂੰ ਹਰਾ ਸਕਦਾ ਹੈਂ। ਛੱਡ, ਇਸ ਨੂੰ ਭੁੱਲ ਜਾ। ਕੋਈ ਉਮੀਦ ਨਹੀਂ। ਸਿਰਫ਼ ਦੇਖ ਕੇ ਹੀ ਤੂੰ ਉਸ ਤੋਂ ਡਰ ਜਾਵੇਂਗਾ। 10 ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਉਸ ਨੂੰ ਜਗਾ ਸਕੇ ਤੇ ਗੁੱਸੇ ਵਿੱਚ ਲਿਆ ਸਕੇ। ਅੱਛਾ, ਕੀ ਕੋਈ ਵਿਅਕਤੀ ਮੇਰੇ ਖਿਲਾਫ਼ ਖੜਾ ਹੋ ਸਕਦਾ ਹੈ! 11 ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ। ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ। 12 ਅੱਯੂਬ, ਮੈਂ ਤੈਨੂੰ ਲਿਵਯਾਬਾਨ ਦੀਆਂ ਲੱਤਾਂ ਬਾਰੇ, ਅਤੇ ਉਸਦੀ ਤਾਕਤ ਅਤੇ ਸੁਹੱਪਣ ਬਾਰੇ ਦੱਸਾਂਗਾ। 13 ਕੋਈ ਵੀ ਬੰਦਾ ਉਸਦੀ ਚਮੜੀ ਨੂੰ ਨਹੀਂ ਚੀਰ ਸਕਦਾ। ਉਸਦੀ ਚਮੜੀ ਕਵਚ ਵਰਗੀ ਹੈ। 14 ਕੋਈ ਬੰਦਾ ਜ਼ੋਰੀ ਉਸਦੇ ਜਬਾੜੇ ਨਹੀਂ ਖੁਲ੍ਹਵਾ ਸਕਦਾ। ਉਸਦੇ ਮੂੰਹ ਵਿਚਲੇ ਦੰਦ ਲੋਕਾਂ ਨੂੰ ਭੈਭੀਤ ਕਰਦੇ ਨੇ। 15 ਲਿਵਯਾਬਾਨ ਦੀ ਪਿੱਠ ਉੱਤੇ, ਪੱਕੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਢਾਲਾਂ ਦੀਆਂ ਕਤਾਰਾਂ ਹਨ। 16 ਇਹ ਢਾਲਾਂ ਇੱਕ ਦੂਸਰੇ ਦੇ ਇੰਨੀਆਂ ਨੇੜੇ-ਨੇੜੇ ਹਨ ਕਿ ਇਨ੍ਹਾਂ ਦੇ ਵਿਚਾਲਿਉਂ ਹਵਾ ਵੀ ਨਹੀਂ ਲੰਘ ਸਕਦੀ। 17 ਢਾਲਾਂ ਇੱਕ ਦੂਜੀ ਨਾਲ ਜੁੜੀਆਂ ਹੋਇਆਂ ਹਨ। ਉਹ ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹਨ ਕਿ ਖਿੱਚਕੇ ਵੱਖ ਨਹੀਂ ਕੀਤੀਆਂ ਜਾ ਸਕਦੀਆਂ। 18 ਜਦੋਂ ਲਿਵਯਾਬਾਨ ਛਿੱਕਾਂ ਮਾਰਦਾ ਹੈ, ਜਿਵੇਂ ਬਿਜਲੀ ਜਿਹੀ ਚਮਕਦੀ ਹੈ। ਉਸ ਦੀਆਂ ਅੱਖਾਂ ਸਵੇਰ ਦੀ ਲੋਅ ਵਾਂਗ ਚਮਕਦੀਆਂ ਨੇ। 19 ਉਸ ਦੇ ਮੂੰਹ ਵਿੱਚੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਨੇ, ਅੱਗ ਦੇ ਚੰਗਿਆੜੇ ਬਾਹਰ ਨਿਕਲਦੇ ਨੇ। 20 ਲਿਵਯਾਬਾਨ ਦੇ ਨੱਕ ਵਿੱਚੋਂ ਧੂੰਆਂ ਨਿਕਲਦਾ ਹੈ, ਜਿਵੇਂ ਉਬਲਦੇ ਪਤੀਲੇ ਹੇਠਾਂ ਕਾਹੀ ਬਲ ਰਹੀ ਹੋਵੇ। 21 ਲਿਵਯਾਬਾਨ ਦਾ ਸਾਹ ਕੋਲਿਆਂ ਨੂੰ ਵੀ ਸਾੜ ਦਿੰਦਾ ਹੈ ਅਤੇ ਉਸਦੇ ਮੂੰਹ ਵਿੱਚੋਂ ਲਾਟਾਂ ਨਿਕਲਦੀਆਂ ਨੇ। 22 ਲਿਵਯਾਬਾਨ ਦੀ ਗਰਦਨ ਬਹੁਤ ਤਾਕਤਵਰ ਹੁੰਦੀ ਹੈ, ਲੋਕ ਡਰਦੇ ਨੇ ਤੇ ਉਸ ਕੋਲੋਂ ਦੂਰ ਭੱਜਦੇ ਨੇ। 23 ਉਸਦੀ ਚਮੜੀ ਤੇ ਕੋਈ ਵੀ ਨਰਮ ਥਾਂ ਨਹੀਂ। ਇਹ ਲੋਹੇ ਵਾਂਗ ਸਖਤ ਹੁੰਦੀ ਹੈ। 24 ਲਿਵਯਾਬਾਨ ਦਾ ਦਿਲ ਪੱਥਰ ਵਰਗਾ ਹੈ, ਉਸਨੂੰ ਕੋਈ ਭੈ ਨਹੀਂ ਇਹ ਚੱਕੀ ਦੇ ਹੇਠਲੇ ਪੁੜ ਵਰਗਾ ਸਖਤ ਹੁੰਦਾ ਹੈ। 25 ਜਦੋਂ ਲਿਵਯਾਬਾਨ ਉਠਦਾ ਹੈ ਤਾਕਤਵਰ ਲੋਕ ਵੀ ਭੈਭੀਤ ਹੋ ਜਾਂਦੇ ਨੇ। ਉਹ ਦੂਰ ਭੱਜ ਜਾਂਦੇ ਨੇ ਜਦੋਂ ਲਿਵਯਾਬਾਨ ਆਪਣੀ ਪੂਛ ਹਿਲਾਉਂਦਾ ਹੈ। 26 ਤਲਵਾਰਾਂ, ਨੇਜ਼ੇ ਅਤੇ ਤੀਰ ਲਿਵਯਾਬਾਨ ਨੂੰ ਲਗਦੇ ਨੇ, ਪਰ ਉਹ ਬੁੜਕ ਜਾਂਦੇ ਹਨ। ਇਹ ਹਬਿਆਰ ਉਸਨੂੰ ਜ਼ਰਾ ਵੀ ਜ਼ਖਮੀ ਨਹੀਂ ਕਰਦੇ। 27 ਲਿਵਯਾਬਾਨ ਲੋਹੇ ਨੂੰ ਤਿਨਕੇ ਜਿੰਨੀ ਅਸਾਨੀ ਨਾਲ ਤੋੜ ਦਿੰਦਾ ਹੈ। ਉਹ ਕਾਂਸੀ ਨੂੰ ਗਲੀ ਹੋਈ ਲੱਕੜ ਵਾਂਗ ਤੋੜ ਦਿੰਦਾ ਹੈ। 28 ਤੀਰ ਲਿਵਯਾਬਾਨ ਨੂੰ ਨਹੀਂ ਭਜਾਉਂਦਾ। ਪੱਥਰ ਉਸ ਉੱਤੋਂ ਬੁੜਕ ਜਾਂਦੇ ਨੇ, ਜਿਵੇਂ ਤਿਨਕੇ ਹੋਣ। 29 ਜਦੋਂ ਲਿਵਯਾਬਾਨ ਉੱਤੇ ਲੱਕੜ ਦਾ ਗਦਾ ਵੱਜਦਾ ਹੈ, ਇਹ ਉਸ ਨੂੰ ਤਿਣਕੇ ਵਾਂਗ ਲੱਗਦਾ ਹੈ। ਉਹ ਹੱਸਦਾ ਹੈ ਜਦੋਂ ਲੋਕ ਉਸ ਉੱਤੇ ਨੇਜ਼ੇ ਸੁੱਟਦੇ ਨੇ। 30 ਲਿਵਯਾਬਾਨ ਦੇ ਢਿੱਡ ਉਤਲੀ ਚਮੜੀ ਮਿੱਟੀ ਦੇ ਟੁਟਿਆਂ ਭਾਂਡਿਆਂ ਵਾਂਗ ਹੈ। ਉਹ ਗਾਰੇ ਉੱਤੇ ਛੜਨ ਵਾਲੇ ਫ਼ੱਟੇ ਵਾਂਗ ਨਿਸ਼ਾਨ ਛੱਡਦਾ ਹੈ। 31 ਲਿਵਯਾਬਾਨ ਪਾਣੀ ਨੂੰ ਉਬਲਦੇ ਭਾਂਡੇ ਵਾਂਗ ਹਿਲਾ ਦਿੰਦਾ ਹੈ। ਉਹ ਇਸ ਨੂੰ ਬੁਲਬੁਲੇ ਛੱਡਦੇ, ਉਬਲਦੇ ਤੇਲ ਤੇ ਭਾਂਡੇ ਵਾਂਗ ਬਟਾ ਦਿੰਦਾ ਹੈ। 32 ਲਿਵਯਾਬਾਨ ਜਦੋਂ ਤੈਰਦਾ ਹੈ, ਉਹ ਆਪਣੇ ਪਿੱਛੇ ਰਾਹ ਛੱਡਦਾ ਜਾਂਦਾ ਹੈ। ਉਹ ਪਾਣੀ ਵਿੱਚ ਹਲਚਲ ਮਚਾਉਂਦਾ ਹੈ, ਤੇ ਪਿੱਛੇ ਸਫ਼ੇਦ ਝੱਗ ਛੱਡ ਜਾਂਦਾ ਹੈ। 33 ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ। ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ। 34 ਲਿਵਯਾਬਾਨ ਹੇਠਾਂ ਸਾਰੇ ਹਂਕਾਰੀ ਜਾਨਵਰਾਂ ਉੱਤੇ ਵੇਖਦਾ ਹੈ। ਉਹ ਸਾਰੇ ਜੰਗਲੀ ਜਾਨਵਰਾਂ ਦਾ ਰਾਜਾ ਹੈ।"

42:1 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ। ਅੱਯੂਬ ਨੇ ਅਖਿਆ: 2 "ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। ਤੁਸੀਂ ਯੋਜਨਾਵਾਂ ਬਣਾਉਂਦੇ ਹੋ ਤੇ ਕੋਈ ਵੀ ਤੁਹਾਡੀਆਂ ਯੋਜਨਾਵਾਂ ਰੋਕ ਜਾਂ ਬਦਲ ਨਹੀਂ ਸਕਦਾ। 3 ਯਹੋਵਾਹ, ਤੂੰ ਇਹ ਸਵਾਲ ਪੁਛਿਆ: 'ਇਹ ਮੂਰਖ ਗੱਲਾਂ ਆਖਦਾ ਹੋਇਆ ਇਹ ਅਗਿਆਨੀ ਆਦਮੀ ਕੌਣ ਹੈ?' ਯਹੋਵਾਹ, ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ ਜੋ ਮੈਂ ਸਮਝਿਆ ਨਹੀਂ ਸਾਂ। ਮੈਂ ਉਨ੍ਹਾਂ ਗੱਲਾਂ ਬਾਰੇ ਬੋਲਿਆ ਜੋ ਮੇਰੇ ਲਈ ਹੈਰਾਨਕੁਨ ਸਨ ਅਤੇ ਜੋ ਮੇਰੀ ਸਮਝ ਤੋਂ ਬਾਹਰ ਸਨ। 4 ਯਹੋਵਾਹ ਜੀ ਤੁਸੀਂ ਮੈਨੂੰ ਆਖਿਆ, 'ਅੱਯੂਬ ਸੁਣ, ਤੇ ਮੈਂ ਬੋਲਾਂਗਾ। ਮੈਂ ਤੈਨੂੰ ਸਵਾਲ ਪੁਛਾਂਗਾ, ਤੇ ਤੂੰ ਮੈਨੂੰ ਜਵਾਬ ਦੇਵੇਂਗਾ।' 5 ਯਹੋਵਾਹ ਜੀ ਅਤੀਤ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀ, ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕੀਤਾ ਹੈ। 6 ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ, ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ। ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ, ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।" 7 ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲਾਂ ਖਤਮ ਕਰ ਲਈਆਂ ਉਸਨੇ ਤੇਮਾਨ ਦੇ ਅਲੀਫਜ਼ ਨਾਲ ਗੱਲ ਕੀਤੀ। ਯਹੋਵਾਹ ਨੇ ਅਲੀਫਜ਼ ਨੂੰ ਆਖਿਆ, "ਮੈਂ ਤੇਰੇ ਉੱਤੇ ਕ੍ਰੋਧਵਾਨ ਹਾਂ ਯਹੋਵਾਹ ਨੇ ਅਲੀਫਜ਼ ਨੂੰ ਆਖਿਆ, "ਮੈਂ ਤੇਰੇ ਉੱਤੇ ਅਤੇ ਤੇਰੇ ਦੋਹਾਂ ਦੋਸਤਾਂ ਉੱਤੇ ਕ੍ਰੋਧਵਾਨ ਹਾਂ। ਕਿਉਂਕਿ ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਅੱਯੂਬ ਮੇਰਾ ਸੇਵਕ ਹੈ, ਅੱਯੂਬ ਨੇ ਮੇਰੇ ਬਾਰੇ ਸਹੀ-ਸਹੀ ਗੱਲਾਂ ਆਖੀਆਂ। 8 ਇਸ ਲਈ ਅਲੀਫਜ਼, ਸੱਤ ਬਲਦ ਅਤੇ ਸੱਤ ਭੇਡੂ ਲੈਕੇ ਆ। ਉਨ੍ਹਾਂ ਨੂੰ ਮੇਰੇ ਸੇਵਕ ਅੱਯੂਬ ਲਈ ਲੈਕੇ ਆ। ਉਨ੍ਹਾਂ ਨੂੰ ਜ਼ਿਬਾਹ ਕਰ ਅਤੇ ਉਨ੍ਹਾਂ ਦੀ ਆਪਣੇ ਲਈ ਹੋਮ ਦੀ ਭੇਟ ਚੜਾ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੇ ਮੈਂ ਉਸਦੀ ਪ੍ਰਾਰਥਨਾ ਸੁਣਾਂਗਾ। ਫ਼ੇਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ, ਜਿਸਦੇ ਕਿ ਤੁਸੀਂ ਅਧਿਕਾਰੀ ਹੋ ਕਿਉਂਕਿ ਤੁਸੀਂ ਬਹੁਤ ਮੂਰਖ ਸੀ। ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਮੇਰੇ ਸੇਵਕ ਅੱਯੂਬ ਨੇ ਮੇਰੇ ਬਾਰੇ ਸਹੀ ਗੱਲਾਂ ਆਖੀਆਂ।" 9 ਇਸ ਤਰ੍ਹਾਂ ਤੇਮਾਨੀ ਦੇ ਅਲੀਫਜ਼ ਸ਼ੂਹੀ ਦੇ ਬਿਲਦਦ ਅਤੇ ਨਅਮਾਤੀ ਦੇ ਸੋਫਰ ਨੇ ਯਹੋਵਾਹ ਦੀ ਆਗਿਆ ਮੰਨੀ। ਫਿਰ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਸੁਣੀ। 10 ਅੱਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦਤ੍ਤਾ। 11 ਫਿਰ ਅੱਯੂਬ ਦੇ ਸਾਰੇ ਭਰਾ ਤੇ ਭੈਣਾਂ ਅਤੇ ਉਹ ਸਾਰੇ ਲੋਕ ਜਿਹੜੇ ਅੱਯੂਬ ਨੂੰ ਪਹਿਲਾਂ ਹੀ ਜਾਣਦੇ ਸਨ, ਉਸਦੇ ਘਰ ਆਏ। ਉਨ੍ਹਾਂ ਸਾਰਿਆਂ ਨੇ ਅੱਯੂਬ ਨਾਲ ਦਾਅਵਤ ਖਾਧੀ। ਉਨ੍ਹਾਂ ਨੇ ਅੱਯੂਬ ਨੂੰ ਹੌਂਸਲਾ ਦਿੱਤਾ ਉਨ੍ਹਾਂ ਨੂੰ ਅਫ਼ਸੋਸ ਸੀ ਕਿ ਯਹੋਵਾਹ ਨੇ ਅੱਯੂਬ ਨੂੰ ਇੰਨੀ ਵੱਡੀ ਮੁਸੀਬਤ ਵਿੱਚ ਪਾਇਆ। ਹਰ ਬੰਦੇ ਨੇ ਅੱਯੂਬ ਨੂੰ ਚਾਂਦੀ ਦਾ ਇੱਕ ਸਿਕ੍ਕਾ ਅਤੇ ਸੋਨੇ ਦਾ ਛਲ੍ਲਾ ਦਿੱਤਾ। 12 ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ। 13 ਅੱਯੂਬ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਵੀ ਹੋਈਆਂ। 14 ਅੱਯੂਬ ਨੇ ਪਹਿਲੀ ਧੀ ਦਾ ਨਾਮ ਯਮੀਮਾਹ ਰੱਖਿਆ। ਅੱਯੂਬ ਨੇ ਦੂਜੀ ਧੀ ਦਾ ਨਾਮ ਕਸੀਆਹ ਰੱਖਿਆ। ਅਤੇ ਅੱਯੂਬ ਨੇ ਤੀਜੀ ਧੀ ਦਾ ਨਾਮ ਕਰਨ-ਹੱਪੂਕ ਰੱਖਿਆ। 15 ਅੱਯੂਬ ਦੀਆਂ ਧੀਆਂ ਸਾਰੇ ਦੇਸ਼ ਦੀਆਂ ਸਭ ਤੋਂ ਸੁੰਦਰ ਇਸਤ੍ਰੀਆਂ ਵਿੱਚੋਂ ਸਨ। ਅਤੇ ਅੱਯੂਬ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਆਪਣੀਆਂ ਧੀਆਂ ਨੂੰ ਵੀ ਦਿੱਤਾ, ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੇ ਭਰਾਵਾਂ ਵਾਂਗ ਹੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ। 16 ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸਨੇ ਆਪਣੇ ਬਚਿਆ ਆਪ੍ਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ। 17 ਅੱਯੂਬ ਬਹੁਤ ਬਜ਼ੁਰਗ ਅਵਸਥਾ ਤੱਕ, ਇੱਕ ਅਜਿਹੇ ਆਦਮੀ ਵਾਂਗ ਜੀਵਿਆ ਜਿਸਨੇ ਇੱਕ ਚੰਗੀ ਅਤੇ ਲੰਮੀ ਉਮਰ ਭੋਗੀ ਹੋਵੇ।